ਨਮਸਕਾਰ!
ਭਗਵਾਨ ਬਿਰਸਾ ਮੁੰਡਾ ਦੀ ਜਨਮ-ਜਯੰਤੀ ‘ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਰਾਂਚੀ ਤੋਂ ਜੁੜੇ ਝਾਰਖੰਡ ਦੇ ਗਵਰਨਰ ਸ਼੍ਰੀ ਰਮੇਸ਼ ਬੈਸ਼ ਜੀ, ਝਾਰਖੰਡ ਦੇ ਮੁੱਖ ਮੰਤਰੀ ਸ਼੍ਰੀਮਾਨ ਹੇਮੰਤ ਸੋਰੇਨ ਜੀ, ਕੇਂਦਰੀ ਕਬਾਇਲੀ ਮਾਮਲੇ ਮੰਤਰੀ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼੍ਰੀਮਾਨ ਅਰਜੁਨ ਮੁੰਡਾ ਜੀ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼੍ਰੀਮਾਨ ਬਾਬੂ ਲਾਲ ਮਰਾਂਡੀ ਜੀ, ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਜੀ, ਅੰਨਪੂਰਣਾ ਦੇਵੀ ਜੀ, ਰਘੁਬਰ ਦਾਸ ਜੀ, ਝਾਰਖੰਡ ਸਰਕਾਰ ਦੇ ਹੋਰ ਮੰਤਰੀ, ਸਾਂਸਦਗਣ, ਵਿਧਾਇਕਗਣ, ਦੇਸ਼ਭਰ ਦੇ ਮੇਰੇ ਆਦਿਵਾਸੀ ਭਾਈ ਅਤੇ ਭੈਣ, ਵਿਸ਼ੇਸ਼ ਤੌਰ ‘ਤੇ ਝਾਰਖੰਡ ਦੇ ਮੇਰੇ ਸਾਥੀ, ਜੋਹਾਰ! ਹਾਗਾ ਓੜੋ ਮਿਸਿ ਕੋ, ਦਿਸੁਮ ਰੇਆ ਆਜ਼ਾਦੀ ਰੇਨ ਆਕਿਲਾਨ ਮਾਰਾਗ੍ ਹੋੜੋ, ਮਹਾਨਾਇਕ ਭੋਗੋਮਾਨ ਬਿਰਸਾ ਮੁੰਡਾ ਜੀ, ਤਾਕਿਨਾ ਜੋਨੋਮ ਨੇਗ ਰੇ, ਦਿਸੁਮ ਰੇਨ ਸੋਬੇਨ ਹੋੜੋ ਕੋ, ਆਦਿਬਾਸੀ ਜੋਹਾਰ। (हागा ओड़ो मिसि को, दिसुम रेआ आजादी रेन आकिलान माराग् होड़ो, महानायक भोगोमान बिरसा मुंडा जी, ताकिना जोनोम नेग रे, दिसुम रेन सोबेन होड़ो को, आदिबासी जोहार।)
ਸਾਥੀਓ,
ਸਾਡੇ ਜੀਵਨ ਵਿੱਚ ਕੁਝ ਦਿਨ ਬੜੇ ਸੁਭਾਗ ਨਾਲ ਆਉਂਦੇ ਹਨ। ਅਤੇ, ਜਦੋਂ ਇਹ ਦਿਨ ਆਉਂਦੇ ਹਨ ਤਾਂ ਸਾਡਾ ਕਰਤੱਵ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਆਭਾ ਨੂੰ, ਉਨ੍ਹਾਂ ਦੇ ਪ੍ਰਕਾਸ਼ ਨੂੰ ਅਗਲੀਆਂ ਪੀੜ੍ਹੀਆਂ ਤੱਕ ਹੋਰ ਜ਼ਿਆਦਾ ਸ਼ਾਨਦਾਰ ਸਰੂਪ ਵਿੱਚ ਪਹੁੰਚਾਈਏ! ਅੱਜ ਦਾ ਇਹ ਦਿਨ ਅਜਿਹਾ ਹੀ ਪੁਣਯ-ਪੁਨੀਤ ਅਵਸਰ ਹੈ। 15 ਨਵੰਬਰ ਦੀ ਇਹ ਤਾਰੀਖ! ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ! ਝਾਰਖੰਡ ਦਾ ਸਥਾਪਨਾ ਦਿਵਸ! ਅਤੇ, ਦੇਸ਼ ਦੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਇਹ ਕਾਲਖੰਡ! ਇਹ ਅਵਸਰ ਸਾਡੀ ਰਾਸ਼ਟਰੀ ਆਸਥਾ ਦਾ ਅਵਸਰ ਹੈ, ਭਾਰਤ ਦੇ ਪੁਰਾਤਨ ਆਦਿਵਾਸੀ ਸੱਭਿਆਚਾਰ ਦੇ ਗੌਰਵਗਾਣ ਦਾ ਅਵਸਰ ਹੈ। ਅਤੇ ਇਹ ਸਮਾਂ ਇਸ ਗੌਰਵ ਨੂੰ, ਭਾਰਤ ਦੀ ਆਤਮਾ ਜਿਸ ਕਬਾਇਲੀ ਸਮੁਦਾਇ ਤੋਂ ਊਰਜਾ ਪਾਉਂਦੀ ਹੈ, ਉਨ੍ਹਾਂ ਦੇ ਪ੍ਰਤੀ ਸਾਡੇ ਕਰਤੱਵਾਂ ਨੂੰ ਇੱਕ ਨਵੀਂ ਉਚਾਈ ਦੇਣ ਦਾ ਵੀ ਹੈ। ਇਸੇ ਲਈ, ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਦੇਸ਼ ਨੇ ਤੈਅ ਕੀਤਾ ਹੈ ਕਿ ਭਾਰਤ ਦੀਆਂ ਕਬਾਇਲੀ ਪਰੰਪਰਾਵਾਂ ਨੂੰ, ਇਸ ਦੀਆਂ ਸ਼ੌਰਯ ਗਾਥਾਵਾਂ ਨੂੰ ਦੇਸ਼ ਹੁਣ ਹੋਰ ਵੀ ਸ਼ਾਨਦਾਰ ਪਹਿਚਾਣ ਦੇਵੇਗਾ। ਇਸੇ ਕ੍ਰਮ ਵਿੱਚ, ਇਹ ਇਤਿਹਾਸਿਕ ਫ਼ੈਸਲਾ ਲਿਆ ਗਿਆ ਹੈ ਕਿ ਅੱਜ ਤੋਂ ਹਰ ਸਾਲ ਦੇਸ਼ 15 ਨਵੰਬਰ, ਯਾਨੀ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ‘ਜਨਜਾਤੀਯ ਗੌਰਵ ਦਿਵਸ’ ਦੇ ਰੂਪ ਵਿੱਚ ਮਨਾਏਗਾ। ਇਨ ਆੜੀ ਗੋਰੋਬ ਇਨ ਬੁਝਾਵ ਏਦਾ ਜੇ, ਆਬੋਇਜ ਸਰਕਾਰ, ਭਗਵਾਨ ਬਿਰਸਾ ਮੁੰਡਾ ਹਾਕ, ਜਾਨਾਮ ਮਹਾ, 15 ਨਵੰਬਰ ਹਿਲੋਕ, ਜਨ ਜਾਤੀ ਗੌਰਵ ਦਿਵਸ ਲੇਕਾਤੇ, ਘੋਸ਼ਣਾ ਕੇਦਾਯ! (इन आड़ी गोरोब इन बुझाव एदा जे, आबोइज सरकार, भगवान बिरसा मुंडा हाक, जानाम महा, 15 नवंबर हिलोक, जन जाति गौरव दिवस लेकाते, घोषणा केदाय!)
ਮੈਂ ਦੇਸ਼ ਦੇ ਇਸ ਨਿਰਣੇ ਨੂੰ ਭਗਵਾਨ ਬਿਰਸਾ ਮੁੰਡਾ ਅਤੇ ਸਾਡੇ ਕੋਟਿ-ਕੋਟਿ ਆਦਿਵਾਸੀ ਸੁਤੰਤਰਤਾ ਸੈਨਾਨੀਆਂ, ਵੀਰ –ਵੀਰਾਂਗਣਾਂ ਦੇ ਚਰਨਾਂ ਵਿੱਚ ਅੱਜ ਸ਼ਰਧਾਪੂਰਵਕ ਅਰਪਿਤ ਕਰਦਾ ਹਾਂ। ਇਸ ਅਵਸਰ ‘ਤੇ ਮੈਂ ਸਾਰੇ ਝਾਰਖੰਡ ਵਾਸੀਆਂ ਨੂੰ, ਦੇਸ਼ ਦੇ ਕੋਨੇ ਕੋਨੇ ਵਿੱਚ ਸਾਰੇ ਆਦਿਵਾਸੀ ਭਾਈ-ਭੈਣਾਂ ਨੂੰ ਅਤੇ ਸਾਡੇ ਦੇਸ਼ਵਾਸੀਆਂ ਨੂੰ ਅਨੇਕ ਅਨੇਕ ਹਾਰਦਿਕ ਵਧਾਈ ਦਿੰਦਾ ਹਾਂ। ਮੈਂ ਆਪਣੇ ਜੀਵਨ ਦਾ ਬਹੁਤ ਬੜਾ ਹਿੱਸਾ ਆਪਣੇ ਆਦਿਵਾਸੀ-ਕਬਾਇਲੀ ਭਾਈਆਂ-ਭੈਣਾਂ, ਆਦਿਵਾਸੀ ਬੱਚਿਆਂ ਦੇ ਨਾਲ ਬਿਤਾਇਆ ਹੈ। ਮੈਂ ਉਨ੍ਹਾਂ ਦੇ ਸੁਖ-ਦੁਖ, ਉਨ੍ਹਾਂ ਦੀ ਰੋਜ਼ਾਨਾ ਰੁਟੀਨ, ਉਨ੍ਹਾਂ ਦੀ ਜ਼ਿੰਦਗੀ ਦੀ ਹਰ ਛੋਟੀ-ਬੜੀ ਜ਼ਰੂਰਤ ਦਾ ਸਾਖੀ ਰਿਹਾ ਹਾਂ, ਉਨ੍ਹਾਂ ਦਾ ਆਪਣਾ ਰਿਹਾ ਹਾਂ। ਇਸ ਲਈ ਅੱਜ ਦਾ ਦਿਨ ਮੇਰੇ ਲਈ ਵਿਅਕਤੀਗਤ ਰੂਪ ਨਾਲ ਵੀ ਬਹੁਤ ਭਾਵੁਕ ਬੜੀ ਭਾਵਨਾ ਦੇ ਇੱਕ ਤਰ੍ਹਾਂ ਨਾਲ ਪ੍ਰਗਟੀਕਰਣ ਦਾ ਭਾਵੁਕ ਕਰ ਦੇਣ ਵਾਲਾ ਹੈ।
ਸਾਥੀਓ,
ਅੱਜ ਦੇ ਹੀ ਦਿਨ ਸਾਡੇ ਸਤਿਕਾਰਯੋਗ ਅਟਲ ਬਿਹਾਰੀ ਬਾਜਪੇਈ ਜੀ ਦੀ ਦ੍ਰਿੜ੍ਹ ਇੱਛਾਸ਼ਕਤੀ ਦੇ ਕਾਰਨ ਝਾਰਖੰਡ ਰਾਜ ਵੀ ਅਸਤਿੱਤਵ ਵਿੱਚ ਆਇਆ ਸੀ। ਇਹ ਅਟਲ ਬਿਹਾਰੀ ਬਾਜਪੇਈ ਜੀ ਹੀ ਸਨ ਜਿਨ੍ਹਾਂ ਨੇ ਦੇਸ਼ ਦੀ ਸਰਕਾਰ ਵਿੱਚ ਸਭ ਤੋਂ ਪਹਿਲਾਂ ਅਲੱਗ ਆਦਿਵਾਸੀ ਮੰਤਰਾਲੇ ਦਾ ਗਠਨ ਕਰਕੇ ਆਦਿਵਾਸੀ ਹਿਤਾਂ ਨੂੰ ਦੇਸ਼ ਦੀਆਂ ਨੀਤੀਆਂ ਨਾਲ ਜੋੜਿਆ ਸੀ। ਝਾਰਖੰਡ ਸਥਾਪਨਾ ਦਿਵਸ ਦੇ ਇਸ ਅਵਸਰ ‘ਤੇ ਮੈਂ ਸਤਿਕਾਰਯੋਗ ਅਟਲ ਜੀ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਉਨ੍ਹਾਂ ਨੂੰ ਵੀ ਆਪਣੀ ਸ਼ਰਧਾਂਜਲੀ ਦਿੰਦਾ ਹਾਂ।
ਸਾਥੀਓ,
ਅੱਜ ਇਸ ਮਹੱਤਵਪੂਰਨ ਅਵਸਰ ‘ਤੇ ਦੇਸ਼ ਦਾ ਪਹਿਲਾ ਜਨਜਾਤੀਯ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਦੇਸ਼ਵਾਸੀਆਂ ਦੇ ਲਈ ਸਮਰਪਿਤ ਹੋ ਰਿਹਾ ਹੈ। ਭਾਰਤ ਦੀ ਪਹਿਚਾਣ ਅਤੇ ਭਾਰਤ ਦੀ ਆਜ਼ਾਦੀ ਦੇ ਲਈ ਲੜਦੇ ਹੋਏ ਭਗਵਾਨ ਬਿਰਸਾ ਮੁੰਡਾ ਨੇ ਆਪਣੇ ਆਖਰੀ ਦਿਨ ਰਾਂਚੀ ਦੀ ਇਸੇ ਜੇਲ੍ਹ ਵਿੱਚ ਬਿਤਾਏ ਸਨ। ਜਿੱਥੇ ਭਗਵਾਨ ਬਿਰਸਾ ਦੇ ਚਰਨ ਪਏ ਹੋਣ, ਜੋ ਭੂਮੀ ਉਨ੍ਹਾਂ ਦੇ ਤਪ-ਤਿਆਗ ਅਤੇ ਸ਼ੌਰਯ ਦੀ ਸਾਖੀ ਬਣੀ ਹੋਵੇ, ਉਹ ਸਾਡੇ ਸਭ ਦੇ ਲਈ ਇੱਕ ਤਰ੍ਹਾਂ ਨਾਲ ਪਵਿਤਰ ਤੀਰਥ ਹੈ। ਕੁਝ ਸਮੇਂ ਪਹਿਲਾਂ ਮੈਂ ਕਬਾਇਲੀ ਸਮਾਜ ਦੇ ਇਤਿਹਾਸ ਅਤੇ ਸਵਾਧੀਨਤਾ ਸੰਗ੍ਰਾਮ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸੰਜੋਣ ਦੇ ਲਈ, ਦੇਸ਼ ਭਰ ਵਿੱਚ ਆਦਿਵਾਸੀ ਮਿਊਜ਼ੀਅਮ ਦੀ ਸਥਾਪਨਾ ਦਾ ਸੱਦਾ ਦਿੱਤਾ ਸੀ। ਇਸ ਦੇ ਲਈ ਕੇਂਦਰ ਸਰਕਾਰ ਅਤੇ ਸਭ ਰਾਜ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਆਦਿਵਾਸੀ ਸੱਭਿਆਚਾਰ ਨਾਲ ਸਮ੍ਰਿੱਧ ਝਾਰਖੰਡ ਵਿੱਚ ਪਹਿਲਾ ਆਦਿਵਾਸੀ ਮਿਊਜ਼ੀਅਮ ਅਸਤਿੱਤਵ ਵਿੱਚ ਆਇਆ ਹੈ। ਮੈਂ ਭਗਵਾਨ ਬਿਰਸਾ ਮੁੰਡਾ ਸਮ੍ਰਿਤੀ ਉਦਯਾਨ ਸਹਿ ਸਵਤੰਤਰਤਾ ਸੈਨਾਨੀ ਸੰਗ੍ਰਹਾਲਯ ਦੇ ਲਈ ਪੂਰੇ ਦੇਸ਼ ਦੇ ਕਬਾਇਲੀ ਸਮਾਜ, ਭਾਰਤ ਦੇ ਹਰੇਕ ਨਾਗਰਿਕ ਨੂੰ ਵਧਾਈ ਦਿੰਦਾ ਹਾਂ। ਇਹ ਸੰਗ੍ਰਹਾਲਯ (ਮਿਊਜ਼ੀਅਮ), ਸਵਾਧੀਨਤਾ ਸੰਗ੍ਰਾਮ ਵਿੱਚ ਆਦਿਵਾਸੀ ਨਾਇਕ -ਨਾਇਕਾਵਾਂ ਦੇ ਯੋਗਦਾਨ ਦਾ, ਵਿਵਿਧਤਾਵਾਂ ਨਾਲ ਭਰੇ ਸਾਡੇ ਆਦਿਵਾਸੀ ਸੱਭਿਆਚਾਰ ਦਾ ਜੀਵੰਤ ਅਧਿਸ਼ਠਾਨ ਬਣੇਗਾ। ਇਸ ਸੰਗ੍ਰਹਾਲਯ (ਮਿਊਜ਼ੀਅਮ) ਵਿੱਚ, ਸਿੱਧੂ-ਕਾਨਹੂ ਤੋਂ ਲੈ ਕੇ, ‘ਪੋਟੋ ਹੋ’ ਤੱਕ, ਤੇਲੰਗਾ ਖੜੀਆ ਤੋਂ ਲੈ ਕੇ ਗਯਾ ਮੁੰਡਾ ਤੱਕ, ਜਤਰਾ ਟਾਨਾ ਭਗਤ ਤੋਂ ਲੈ ਕੇ ਦਿਵਾ-ਕਿਸੁਨ ਤੱਕ, ਅਨੇਕ ਕਬਾਇਲੀ ਵੀਰਾਂ ਦੀਆਂ ਪ੍ਰਤਿਮਾਵਾਂ ਇੱਥੇ ਹਨ ਹੀ, ਉਨ੍ਹਾਂ ਦੀ ਜੀਵਨ ਗਾਥਾ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ।
ਸਾਥੀਓ,
ਇਸ ਦੇ ਇਲਾਵਾ, ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ ਐਸੇ ਹੀ 9 ਹੋਰ ਮਿਊਜ਼ਿਅਅਸ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਬਹੁਤ ਜਲਦੀ, ਗੁਜਰਾਤ ਦੇ ਰਾਜਪੀਪਲਾ ਵਿੱਚ, ਆਂਧਰ ਪ੍ਰਦੇਸ਼ ਦੇ ਲਾਂਬਾਸਿੰਗੀ ਵਿੱਚ, ਛੱਤੀਸਗੜ੍ਹ ਦੇ ਰਾਏਪੁਰ ਵਿੱਚ, ਕੇਰਲਾ ਦੇ ਕੋਝੀਕੋਡ ਵਿੱਚ, ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ, ਤੇਲੰਗਾਨਾ ਦੇ ਹੈਦਰਾਬਾਦ ਵਿੱਚ, ਮਣੀਪੁਰ ਦੇ ਤਾਮੇਂਗ-ਲਾਂਗ ਵਿੱਚ, ਮਿਜ਼ੋਰਮ ਦੇ ਕੇਲਸਿਹ ਵਿੱਚ, ਗੋਆ ਦੇ ਪੋਂੜਾ ਵਿੱਚ ਅਸੀਂ ਇਨ੍ਹਾਂ ਮਿਊਜ਼ੀਅਮਸ ਨੂੰ ਸਾਕਾਰ ਰੂਪ ਸਰੂਪ ਦਿੰਦੇ ਹੋਏ ਅਸੀਂ ਆਪਣੀਆਂ ਅੱਖਾਂ ਨਾਲ ਦੇਖਾਂਗੇ। ਇਸ ਮਿਊਜ਼ੀਅਮਸ ਨਾਲ ਨਾ ਕੇਵਲ ਦੇਸ਼ ਦੀ ਨਵੀਂ ਪੀੜ੍ਹੀ ਆਦਿਵਾਸੀ ਇਤਿਹਾਸ ਦੇ ਗੌਰਵ ਤੋਂ ਪਰੀਚਿਤ ਹੋਵੇਗੀ, ਬਲਕਿ ਇਨ੍ਹਾਂ ਤੋਂ ਇਨ੍ਹਾਂ ਖੇਤਰਾਂ ਵਿੱਚ ਟੂਰਿਜ਼ਮ ਨੂੰ ਵੀ ਨਵੀਂ ਗਤੀ ਮਿਲੇਗੀ। ਇਹ ਮਿਊਜ਼ੀਅਮ, ਆਦਿਵਾਸੀ ਸਮਾਜ ਦੇ ਗੀਤ-ਸੰਗੀਤ, ਕਲਾ-ਕੌਸ਼ਲ, ਪੀੜ੍ਹੀ-ਦਰ-ਪੀੜ੍ਹੀ ਚਲੇ ਆ ਰਹੇ ਹੈਂਡੀਕ੍ਰਾਫ਼ਟ ਅਤੇ ਸ਼ਿਲਪ, ਇਨ੍ਹਾਂ ਸਾਰੀਆਂ ਵਿਰਾਸਤਾਂ ਦੀ ਸੰਭਾਲ਼ ਵੀ ਕਰਨਗੇ, ਸੰਵਰਧਨ (ਵਾਧਾ) ਵੀ ਕਰਨਗੇ।
ਸਾਥੀਓ,
ਭਗਵਾਨ ਬਿਰਸਾ ਮੁੰਡਾ ਨੇ, ਸਾਡੇ ਅਨੇਕਾਨੇਕ ਆਦਿਵਾਸੀ ਸੈਨਾਨੀਆਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਲੇਕਿਨ ਉਨ੍ਹਾਂ ਦੇ ਲਈ ਆਜ਼ਾਦੀ ਦੇ, ਸਵਰਾਜ ਦੇ ਮਾਇਨੇ ਕੀ ਸਨ? ਭਾਰਤ ਦੀ ਸੱਤਾ, ਭਾਰਤ ਦੇ ਲਈ ਨਿਰਣੇ ਲੈਣ ਦੀ ਅਧਿਕਾਰ-ਸ਼ਕਤੀ ਭਾਰਤ ਦੇ ਲੋਕਾਂ ਦੇ ਪਾਸ ਆਵੇ, ਇਹ ਸਵਾਧੀਨਤਾ ਸੰਗ੍ਰਾਮ ਦਾ ਇੱਕ ਸੁਭਾਵਿਕ ਲਕਸ਼ ਸੀ। ਲੇਕਿਨ ਨਾਲ ਹੀ, ‘ਧਰਤੀ ਆਬਾ’ ਦੀ ਲੜਾਈ ਉਸ ਸੋਚ ਦੇ ਖ਼ਿਲਾਫ਼ ਵੀ ਸੀ ਜੋ ਭਾਰਤ ਦੀ, ਆਦਿਵਾਸੀ ਸਮਾਜ ਦੀ ਪਹਿਚਾਣ ਨੂੰ ਮਿਟਾਉਣਾ ਚਾਹੁੰਦੀ ਸੀ। ਆਧੁਨਿਕਤਾ ਦੇ ਨਾਮ ‘ਤੇ ਵਿਵਿਧਤਾ ‘ਤੇ ਹਮਲਾ, ਪ੍ਰਾਚੀਨ ਪਹਿਚਾਣ ਅਤੇ ਪ੍ਰਕ੍ਰਿਤੀ ਨਾਲ ਛੇੜਛਾੜ, ਭਗਵਾਨ ਬਿਰਸਾ ਮੁੰਡਾ ਜਾਣਦੇ ਸਨ ਕਿ ਇਹ ਸਮਾਜ ਦੇ ਕਲਿਆਣ ਦਾ ਰਸਤਾ ਨਹੀਂ ਹੈ। ਉਹ ਆਧੁਨਿਕ ਸਿੱਖਿਆ ਦੇ ਸਮਰਥਕ ਸਨ, ਉਹ ਬਦਲਾਵਾਂ ਦੀ ਵਕਾਲਤ ਕਰਦੇ ਸਨ, ਉਨ੍ਹਾਂ ਨੇ ਆਪਣੇ ਹੀ ਸਮਾਜ ਦੀਆਂ ਕੁਰੀਤੀਆਂ ਦੇ,ਕਮੀਆਂ ਦੇ ਖ਼ਿਲਾਫ਼ ਬੋਲਣ ਦਾ ਸਾਹਸ ਵੀ ਦਿਖਾਇਆ। ਅਨਪੜ੍ਹਤਾ, ਨਸ਼ਾ, ਭੇਦਭਾਵ, ਇਨ੍ਹਾਂ ਸਭ ਦੇ ਖ਼ਿਲਾਫ਼ ਉਨ੍ਹਾਂ ਨੇ ਅਭਿਯਾਨ ਚਲਾਇਆ, ਸਮਾਜ ਦੇ ਕਿਤਨੇ ਹੀ ਨੌਜਵਾਨਾਂ ਨੂੰ ਜਾਗਰੂਕ ਕੀਤਾ। ਨੈਤਿਕ ਕਦਰਾਂ-ਕੀਮਤਾਂ ਅਤੇ ਸਕਾਰਾਤਮਕ ਸੋਚ ਦੀ ਹੀ ਇਹ ਤਾਕਤ ਸੀ ਜਿਸ ਨੇ ਜਨਜਾਤੀ ਸਮਾਜ ਦੇ ਅੰਦਰ ਇੱਕ ਨਵੀਂ ਊਰਜਾ ਫੂਕ ਦਿੱਤੀ ਸੀ। ਜੋ ਵਿਦੇਸ਼ੀ ਸਾਡੇ ਆਦਿਵਾਸੀ ਸਮਾਜ ਨੂੰ, ਮੁੰਡਾ ਭਾਈ-ਭੈਣਾਂ ਨੂੰ ਪਿਛੜਾ ਮੰਨਦੇ ਸਨ, ਆਪਣੀ ਸੱਤਾ ਦੇ ਅੱਗੇ ਉਨ੍ਹਾਂ ਨੂੰ ਕਮਜ਼ੋਰ ਸਮਝਦੇ ਸਨ, ਉਸੇ ਵਿਦੇਸ਼ੀ ਸੱਤਾ ਨੂੰ ਭਗਵਾਨ ਬਿਰਸਾ ਮੁੰਡਾ ਅਤੇ ਮੁੰਡਾ ਸਮਾਜ ਨੇ ਗੋਡਿਆਂ ‘ਤੇ ਲਿਆ ਦਿੱਤਾ। ਇਹ ਲੜਾਈ ਜੜ-ਜੰਗਲ-ਜ਼ਮੀਨ ਦੀ ਸੀ, ਆਦਿਵਾਸੀ ਸਮਾਜ ਦੀ ਪਹਿਚਾਣ ਅਤੇ ਭਾਰਤ ਦੀ ਆਜ਼ਾਦੀ ਦੀ ਸੀ। ਅਤੇ ਇਹ ਇਤਨੀ ਤਾਕਤਵਰ ਇਸ ਲਈ ਸੀ ਕਿਉਂਕਿ ਭਗਵਾਨ ਬਿਰਸਾ ਨੇ ਸਮਾਜ ਨੂੰ ਬਾਹਰੀ ਦੁਸ਼ਮਣਾਂ ਦੇ ਨਾਲ-ਨਾਲ ਅੰਦਰ ਦੀਆਂ ਕਮਜ਼ੋਰੀਆਂ ਨਾਲ ਲੜਨਾ ਵੀ ਸਿਖਾਇਆ ਸੀ। ਇਸ ਲਈ, ਮੈਂ ਸਮਝਦਾ ਹਾਂ, ਜਨਜਾਤੀਯ ਗੌਰਵ ਦਿਵਸ, ਸਮਾਜ ਨੂੰ ਸਸ਼ਕਤ ਕਰਨ ਦੇ ਇਸ ਮਹਾਯੱਗ ਨੂੰ ਯਾਦ ਕਰਨ ਦਾ ਵੀ ਅਵਸਰ ਹੈ, ਵਾਰ-ਵਾਰ ਯਾਦ ਕਰਨ ਦਾ ਅਵਸਰ ਹੈ।
ਸਾਥੀਓ,
ਭਗਵਾਨ ਬਿਰਸਾ ਮੁੰਡਾ ਦਾ ‘ਉਲਗੁਲਾਨ’ ਜਿੱਤ, ਉਲਗੁਲਾਨ ਜਿੱਤ ਹਾਰ ਦੇ ਤਤਕਾਲਿਕ ਫ਼ੈਸਲਿਆਂ ਤੱਕ ਸੀਮਿਤ, ਇਤਿਹਾਸ ਦਾ ਆਮ ਸੰਗ੍ਰਾਮ ਨਹੀਂ ਸੀ। ਉਲਗੁਲਾਨ ਆਉਣ ਵਾਲੇ ਸੈਂਕੜੇ ਵਰ੍ਹਿਆਂ ਨੂੰ ਪ੍ਰੇਰਣਾ ਦੇਣ ਵਾਲੀ ਘਟਨਾ ਸੀ। ਭਗਵਾਨ ਬਿਰਸਾ ਨੇ ਸਮਾਜ ਦੇ ਲਈ ਜੀਵਨ ਦਿੱਤਾ, ਆਪਣਾ ਸੱਭਿਆਚਾਰ ਅਤੇ ਆਪਣੇ ਦੇਸ਼ ਦੇ ਲਈ ਆਪਣੇ ਪ੍ਰਾਣਾਂ ਦਾ ਪਰਿਤਿਆਗ ਕੀਤਾ। ਇਸੇ ਲਈ, ਉਹ ਅੱਜ ਵੀ ਸਾਡੀ ਆਸਥਾ ਵਿੱਚ, ਸਾਡੀ ਭਾਵਨਾ ਵਿੱਚ ਸਾਡੇ ਭਗਵਾਨ ਦੇ ਰੂਪ ਵਿੱਚ ਉਪਸਥਿਤ ਹਨ। ਅਤੇ ਇਸ ਲਈ, ਅੱਜ ਜਦੋਂ ਅਸੀਂ ਦੇਸ਼ ਦੇ ਵਿਕਾਸ ਵਿੱਚ ਭਾਗੀਦਾਰ ਬਣ ਰਹੇ ਆਦਿਵਾਸੀ ਸਮਾਜ ਨੂੰ ਦੇਖਦੇ ਹਾਂ, ਦੁਨੀਆ ਵਿੱਚ ਵਾਤਾਵਰਣ ਨੂੰ ਲੈਕੇ ਆਪਣੇ ਭਾਰਤ ਨੂੰ ਅਗਵਾਈ ਕਰਦੇ ਹੋਏ ਦੇਖਦੇ ਹਾਂ, ਤਾਂ ਸਾਨੂੰ ਭਗਵਾਨ ਬਿਰਸਾ ਮੁੰਡਾ ਦਾ ਚਿਹਰਾ ਪ੍ਰਤੱਖ ਦਿਖਾਈ ਦਿੰਦਾ ਹੈ, ਉਨ੍ਹਾਂ ਦਾ ਅਸ਼ੀਰਵਾਦ ਆਪਣੇ ਸਿਰ ‘ਤੇ ਮਹਿਸੂਸ ਹੁੰਦਾ ਹੈ। ਆਦਿਵਾਸੀ ਹੁਦਾ ਰੇਯਾ, ਅਪਨਾ ਦੋਸਤੁਰ, ਏਨੇਮ-ਸੂੰਯਾਲ ਕੋ, ਸਦਯ ਗੋਂਪਯ ਰਕਾ, ਜੋਤੋਨ: ਕਨਾ। (आदिवासी हुदा रेया, अपना दोस्तुर, एनेम-सूंयाल को, सदय गोम्पय रका, जोतोन: कना।) ਇਹੀ ਕੰਮ ਅੱਜ ਸਾਡਾ ਭਾਰਤ ਪੂਰੇ ਵਿਸ਼ਵ ਦੇ ਲਈ ਕਰ ਰਿਹਾ ਹੈ।
ਸਾਥੀਓ,
ਸਾਡੇ ਸਭ ਦੇ ਲਈ ਭਗਵਾਨ ਬਿਰਸਾ ਇੱਕ ਵਿਅਕਤੀ ਨਹੀਂ, ਇੱਕ ਪਰੰਪਰਾ ਹਨ। ਉਹ ਉਸ ਜੀਵਨ ਦਰਸ਼ਨ ਦਾ ਪ੍ਰਤੀਰੂਪ ਹਨ ਜੋ ਸਦੀਆਂ ਤੋਂ ਭਾਰਤ ਦੀ ਆਤਮਾ ਦਾ ਹਿੱਸਾ ਰਿਹਾ ਹੈ। ਅਸੀਂ ਉਨ੍ਹਾਂ ਨੂੰ ਐਂਵੇਂ ਹੀ ਧਰਤੀ ਆਬਾ ਨਹੀਂ ਕਹਿੰਦੇ। ਜਿਸ ਸਮੇਂ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੱਖਣ ਅਫਰੀਕਾ ਵਿੱਚ ਰੰਗਭੇਦ ਦੇ ਖ਼ਿਲਾਫ਼ ਮਾਨਵਤਾ ਦੀ ਆਵਾਜ਼ ਬਣ ਰਹੇ ਸਨ, ਲਗਭਗ ਉਸੇ ਸਮੇਂ ਭਾਰਤ ਵਿੱਚ ਬਿਰਸਾ ਮੁੰਡਾ ਗ਼ੁਲਾਮੀ ਦੇ ਖ਼ਿਲਾਫ਼ ਇੱਕ ਲੜਾਈ ਦਾ ਅਧਿਆਇ ਲਿਖ ਚੁੱਕੇ ਸਨ। ਧਰਤੀ ਆਬਾ ਬਹੁਤ ਲੰਬੇ ਸਮੇਂ ਤੱਕ ਇਸ ਧਰਤੀ ‘ਤੇ ਨਹੀਂ ਰਹੇ ਸਨ। ਲੇਕਿਨ ਉਨ੍ਹਾਂ ਨੇ ਜੀਵਨ ਦੇ ਛੋਟੇ ਜਿਹੇ ਕਾਲਖੰਡ ਵਿੱਚ ਦੇਸ਼ ਦੇ ਲਈ ਇੱਕ ਪੂਰਾ ਇਤਿਹਾਸ ਲਿਖ ਦਿੱਤਾ, ਭਾਰਤ ਦੀਆਂ ਪੀੜ੍ਹੀਆਂ ਨੂੰ ਦਿਸ਼ਾ ਦੇ ਦਿੱਤੀ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅੱਜ ਦੇਸ਼ ਇਤਿਹਾਸ ਦੇ ਐਸੇ ਹੀ ਅਣਗਿਣਤ ਪੰਨਿਆਂ ਨੂੰ ਫਿਰ ਤੋਂ ਪੁਨਰਜੀਵਿਤ ਕਰ ਰਿਹਾ ਹੈ, ਜਿਨ੍ਹਾਂ ਨੂੰ ਬੀਤੇ ਦਹਾਕਿਆਂ ਵਿੱਚ ਭੁਲਾ ਦਿੱਤਾ ਗਿਆ ਸੀ। ਇਸ ਦੇਸ਼ ਦੀ ਆਜ਼ਾਦੀ ਵਿੱਚ ਐਸੇ ਕਿਤਨੇ ਹੀ ਸੈਨਾਨੀਆਂ ਦਾ ਤਿਆਗ ਅਤੇ ਬਲੀਦਾਨ ਸ਼ਾਮਲ ਹੈ, ਜਿਨ੍ਹਾਂ ਨੂੰ ਉਹ ਪਹਿਚਾਣ ਨਹੀਂ ਮਿਲੀ ਜੋ ਮਿਲਣੀ ਚਾਹੀਦੀ ਸੀ। ਅਸੀਂ ਆਪਣੇ ਸਵਾਧੀਨਤਾ ਸੰਗ੍ਰਾਮ ਦੇ ਉਸ ਦੌਰ ਨੂੰ ਅਗਰ ਦੇਖੀਏ, ਤਾਂ ਸ਼ਾਇਦ ਹੀ ਐਸਾ ਕੋਈ ਕਾਲਖੰਡ ਹੋਵੇ ਜਦੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕੋਈ ਨਾ ਕੋਈ ਆਦਿਵਾਸੀ ਕ੍ਰਾਂਤੀ ਨਹੀਂ ਚਲ ਰਹੀ ਹੋਵੇ! ਭਗਵਾਨ ਬਿਰਸਾ ਦੀ ਅਗਵਾਈ ਵਿੱਚ ਮੁੰਡਾ ਅੰਦੋਲਨ ਹੋਵੇ, ਜਾਂ ਫਿਰ ਸੰਥਾਲ ਸੰਗ੍ਰਾਮ ਅਤੇ ਖ਼ਾਸੀ ਸੰਗ੍ਰਾਮ ਹੋਵੇ, ਪੂਰਬ-ਉੱਤਰ ਵਿੱਚ ਅਹੋਮ ਸੰਗ੍ਰਾਮ ਹੋਵੇ ਜਾਂ ਛੋਟਾ ਨਾਗਪੁਰ ਖੇਤਰ ਵਿੱਚ ਕੋਲ ਸੰਗ੍ਰਾਮ ਅਤੇ ਫਿਰ ਭੀਲ ਸੰਗ੍ਰਾਮ ਹੋਵੇ, ਭਾਰਤ ਦੇ ਆਦਿਵਾਸੀ ਬੇਟੇ ਬੇਟੀਆਂ ਨੇ ਅੰਗ੍ਰੇਜ਼ੀ ਸੱਤਾ ਨੂੰ ਹਰ ਕਾਲਖੰਡ ਵਿੱਚ ਚੁਣੌਤੀ ਦਿੱਤੀ।
ਸਾਥੀਓ,
ਅਸੀਂ ਝਾਰਖੰਡ ਅਤੇ ਪੂਰੇ ਆਦਿਵਾਸੀ ਖੇਤਰ ਦੇ ਇਤਿਹਾਸ ਨੂੰ ਹੀ ਦੇਖੀਏ ਤਾਂ ਬਾਬਾ ਤਿਲਕਾ ਮਾਂਝੀ ਨੇ ਅੰਗ੍ਰੇਜ਼ਾਂ ਦੇ ਖ਼ਿਲਾਫ਼ ਜ਼ੋਰਦਾਰ ਮੋਰਚਾ ਖੋਲ੍ਹਿਆ ਸੀ। ਸਿੱਧੋ-ਕਾਨਹੂ ਅਤੇ ਚਾਂਦ-ਭੈਰਵ ਭਾਈਆਂ ਨੇ ਭੋਗਨਾਡੀਹ ਤੋਂ ਸੰਥਾਲ ਸੰਗ੍ਰਾਮ ਦਾ ਬਿਗੁਲ ਵਜਾਇਆ ਸੀ। ਤੇਲੰਗਾ ਖੜੀਆ, ਸ਼ੇਖ ਭਿਖਾਰੀ ਅਤੇ ਗਣਪਤ ਰਾਇ ਜਿਹੇ ਸੈਨਾਨੀ, ਉਮਰਾਵ ਸਿੰਘ ਟਿਕੈਤ, ਵਿਸ਼ਵਨਾਥ ਸ਼ਾਹਦੇਵ, ਨੀਲਾਂਬਰ-ਪੀਤਾਂਬਰ ਜਿਹੇ ਵੀਰ, ਨਾਰਾਇਣ ਸਿੰਘ, ਜਤਰਾ ਉਰਾਂਵ, ਜਾਦੋਨਾਂਗ, ਰਾਣੀ ਗਾਇਡਿਨਲਊ ਅਤੇ ਰਾਜਮੋਹਿਨੀ ਦੇਵੀ ਜਿਹੇ ਨਾਇਕ ਨਾਇਕਾਵਾਂ, ਅਜਿਹੇ ਕਿਤਨੇ ਹੀ ਸਵਾਧੀਨਤਾ ਸੈਨਾਨੀ ਸਨ ਜਿਨ੍ਹਾਂ ਨੇ ਆਪਣਾ ਸਭ ਕੁਝ ਬਲੀਦਾਨ ਕਰਕੇ ਆਜ਼ਾਦੀ ਦੀ ਲੜਾਈ ਨੂੰ ਅੱਗੇ ਵਧਾਇਆ। ਇਨ੍ਹਾਂ ਮਹਾਨ ਆਤਮਾਵਾਂ ਦੇ ਇਸ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਦੀਆਂ ਗੌਰਵ-ਗਾਥਾਵਾਂ, ਇਨ੍ਹਾਂ ਦਾ ਇਤਿਹਾਸ ਸਾਡੇ ਭਾਰਤ ਨੂੰ ਨਵਾਂ ਭਾਰਤ ਬਣਾਉਣ ਦੀ ਊਰਜਾ ਦੇਵੇਗਾ। ਇਸੇ ਲਈ, ਦੇਸ਼ ਨੇ ਆਪਣੇ ਨੌਜਵਾਨਾਂ ਨੂੰ, ਇਤਿਹਸਾਕਾਰਾਂ ਨੂੰ ਇਨ੍ਹਾਂ ਵਿਭੂਤੀਆਂ ਨਾਲ ਜੁੜੇ ਆਜ਼ਾਦੀ ਦੇ ਇਤਿਹਾਸ ਨੂੰ ਫਿਰ ਇੱਕ ਵਾਰ ਲਿਖਣ ਦਾ ਸੱਦਾ ਦਿੱਤਾ ਹੈ। ਨੌਜਵਾਨਾਂ ਨੂੰ ਅੱਗੇ ਆਉਣ ਦੇ ਲਈ ਤਾਕੀਦ ਕੀਤੀ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਇਸ ਨੂੰ ਲੈਕੇ ਲੇਖਨ ਅਭਿਯਾਨ ਚਲਾਇਆ ਜਾ ਰਿਹਾ ਹੈ।
ਮੈਂ ਝਾਰਖੰਡ ਦੇ ਨੌਜਵਾਨਾਂ ਨੂੰ, ਵਿਸ਼ੇਸ਼ ਕਰਕੇ ਆਦਿਵਾਸੀ ਨੌਜਵਾਨਾਂ ਤੋਂ ਵੀ ਬੇਨਤੀ ਕਰਾਂਗਾ, ਆਪ ਧਰਤੀ ਨਾਲ ਜੁੜੇ ਹੋ। ਆਪ ਨਾ ਕੇਵਲ ਇਸ ਮਿੱਟੀ ਦੇ ਇਤਿਹਾਸ ਨੂੰ ਪੜ੍ਹਦੇ ਹੋ, ਬਲਕਿ ਦੇਖਦੇ ਸੁਣਦੇ ਅਤੇ ਇਸ ਨੂੰ ਜਿਉਂਦੇ ਵੀ ਆਏ ਹੋ। ਇਸ ਲਈ, ਦੇਸ਼ ਦੇ ਇਸ ਸੰਕਲਪ ਦੀ ਜ਼ਿੰਮੇਦਾਰੀ ਆਪ ਵੀ ਆਪਣੇ ਹੱਥਾਂ ਵਿੱਚ ਲਵੋ। ਆਪ ਸਵਾਧੀਨਤਾ ਸੰਗ੍ਰਾਮ ਨਾਲ ਜੁੜੇ ਇਤਿਹਾਸ ‘ਤੇ ਸ਼ੋਧ ਕਰ ਸਕਦੇ ਹੋ, ਕਿਤਾਬ ਲਿਖ ਸਕਦੇ ਹੋ। ਆਦਿਵਾਸੀ ਕਲਾ ਸੱਭਿਆਚਾਰ ਨੂੰ ਦੇਸ਼ ਦੇ ਜਨ-ਜਨ ਤੱਕ ਪਹੁੰਚਾਉਣ ਦੇ ਲਈ ਨਵੇਂ innovative ਤਰੀਕਿਆਂ ਦੀ ਵੀ ਖੋਜ ਕਰ ਸਕਦੇ ਹੋ। ਹੁਣ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਆਪਣੀ ਪ੍ਰਾਚੀਨ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ ਨਵੀਂ ਚੇਤਨਾ ਦੇਈਏ।
ਸਾਥੀਓ,
ਭਗਵਾਨ ਬਿਰਸਾ ਮੁੰਡਾ ਨੇ ਆਦਿਵਾਸੀ ਸਮਾਜ ਦੇ ਲਈ ਅਸਤਿੱਤਵ, ਅਸਮਿਤਾ ਅਤੇ ਆਤਮਨਿਰਭਰਤਾ ਦਾ ਸੁਪਨਾ ਦੇਖਿਆ ਸੀ। ਅੱਜ ਦੇਸ਼ ਵੀ ਇਸੇ ਸੰਕਲਪ ਨੂੰ ਲੈਕੇ ਅੱਗੇ ਵਧ ਰਿਹਾ ਹੈ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਪੇੜ ਚਾਹੇ ਜਿਤਨਾ ਵੀ ਵਿਸ਼ਾਲ ਹੋਵੇ, ਲੇਕਿਨ ਉਹ ਤਦੇ ਸੀਨਾ ਤਾਣ ਕੇ ਖੜ੍ਹਾ ਰਹਿ ਸਕਦਾ ਹੈ, ਜਦੋਂ ਉਹ ਜੜ੍ਹ ਤੋਂ ਮਜ਼ਬੂਤ ਹੋਵੇ। ਇਸ ਲਈ, ਆਤਮਨਿਰਭਰ ਭਾਰਤ, ਆਪਣੀਆਂ ਜੜ੍ਹਾਂ ਨਾਲ ਜੁੜਨ, ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਵੀ ਸਕੰਲਪ ਹੈ। ਇਹ ਸੰਕਲਪ ਸਾਡੇ ਸਭ ਦੇ ਪ੍ਰਯਾਸ ਨਾਲ ਪੂਰਾ ਹੋਵੇਗਾ। ਮੈਨੂੰ ਪੂਰਾ ਭਰੋਸਾ ਹੈ, ਭਗਵਾਨ ਬਿਰਸਾ ਦੇ ਅਸ਼ੀਰਵਾਦ ਨਾਲ ਸਾਡਾ ਦੇਸ਼ ਆਪਣੇ ਅੰਮ੍ਰਿਤ ਸੰਕਲਪਾਂ ਨੂੰ ਜ਼ਰੂਰ ਪੂਰਾ ਕਰੇਗਾ, ਅਤੇ ਪੂਰੇ ਵਿਸ਼ਵ ਨੂੰ ਦਿਸ਼ਾ ਵੀ ਦੇਵੇਗਾ। ਮੈਂ ਇੱਕ ਭਾਰ ਫਿਰ ਦੇਸ਼ ਨੂੰ ਜਨਜਾਤੀਯ ਗੌਰਵ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਮੈਂ ਦੇਸ਼ ਦੇ ਵਿਦਿਆਰਥੀਆਂ ਨੂੰ ਤਾਕੀਦ ਕਰਾਂਗਾ ਕਿ ਜਦੋਂ ਵੀ ਮੌਕਾ ਮਿਲੇ ਆਪ ਰਾਂਚੀ ਜਾਇਓ, ਇਸ ਆਦਿਵਾਸੀਆਂ ਦੇ ਮਹਾਨ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਵਾਲੀ ਇਸ ਪ੍ਰਦਰਸ਼ਨੀ ਦੀ ਮੁਲਾਕਾਤ ਲਵੋ। ਉੱਥੇ ਕੁਝ ਨਾ ਕੁਝ ਸਿੱਖਣ ਦਾ ਪ੍ਰਯਾਸ ਕਰਿਓ। ਹਿੰਦੁਸਤਾਨ ਦੇ ਹਰ ਬੱਚੇ ਦੇ ਲਈ ਇੱਥੇ ਬਹੁਤ ਕੁਝ ਹੈ ਜੋ ਸਾਨੂੰ ਸਿੱਖਣਾ ਸਮਝਣਾ ਹੈ ਅਤੇ ਜੀਵਨ ਵਿੱਚ ਸੰਕਲਪ ਲੈਕੇ ਅੱਗੇ ਵਧਣਾ ਹੈ। ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
** ** ** ** ** **
ਡੀਐੱਸ/ਵੀਜੇ/ਏਕੇ/ਐੱਨਜੇ
India pays tributes to Bhagwan Birsa Munda. https://t.co/990K6rmlDy
— Narendra Modi (@narendramodi) November 15, 2021
आज़ादी के इस अमृतकाल में देश ने तय किया है कि भारत की जनजातीय परम्पराओं को, इसकी शौर्य गाथाओं को देश अब और भी भव्य पहचान देगा।
— PMO India (@PMOIndia) November 15, 2021
इसी क्रम में ऐतिहासिक फैसला लिया गया है कि आज से हर वर्ष देश 15 नवम्बर यानी भगवान विरसा मुंडा के जन्म दिवस को ‘जन-जातीय गौरव दिवस’ के रूप में मनाएगा: PM
आज के ही दिन हमारे श्रद्धेय अटल जी की दृढ़ इच्छाशक्ति के कारण झारखण्ड राज्य भी अस्तित्व में आया था।
— PMO India (@PMOIndia) November 15, 2021
ये अटल जी ही थे जिन्होंने देश की सरकार में सबसे पहले अलग आदिवासी मंत्रालय का गठन कर आदिवासी हितों को देश की नीतियों से जोड़ा था: PM @narendramodi
भगवान बिरसा मुंडा स्मृति उद्यान सह स्वतंत्रता सेनानी संग्रहालय के लिए पूरे देश के जनजातीय समाज, भारत के प्रत्येक नागरिक को बधाई देता हूं।
— PMO India (@PMOIndia) November 15, 2021
ये संग्रहालय, स्वाधीनता संग्राम में आदिवासी नायक-नायिकाओं के योगदान का, विविधताओं से भरी हमारी आदिवासी संस्कृति का जीवंत अधिष्ठान बनेगा: PM
भारत की सत्ता, भारत के लिए निर्णय लेने की अधिकार-शक्ति भारत के लोगों के पास आए, ये स्वाधीनता संग्राम का एक स्वाभाविक लक्ष्य था।
— PMO India (@PMOIndia) November 15, 2021
लेकिन साथ ही, ‘धरती आबा’ की लड़ाई उस सोच के खिलाफ भी थी जो भारत की, आदिवासी समाज की पहचान को मिटाना चाहती थी: PM @narendramodi
आधुनिकता के नाम पर विविधता पर हमला, प्राचीन पहचान और प्रकृति से छेड़छाड़, भगवान बिरसा जानते थे कि ये समाज के कल्याण का रास्ता नहीं है।
— PMO India (@PMOIndia) November 15, 2021
वो आधुनिक शिक्षा के पक्षधर थे, वो बदलावों की वकालत करते थे, उन्होंने अपने ही समाज की कुरीतियों के, कमियों के खिलाफ बोलने का साहस दिखाया: PM
भगवान बिरसा ने समाज के लिए जीवन जिया, अपनी संस्कृति और अपने देश के लिए अपने प्राणों का परित्याग किया।
— PMO India (@PMOIndia) November 15, 2021
इसलिए, वो आज भी हमारी आस्था में, हमारी भावना में हमारे भगवान के रूप में उपस्थित हैं: PM @narendramodi
धरती आबा बहुत लंबे समय तक इस धरती पर नहीं रहे थे।
— PMO India (@PMOIndia) November 15, 2021
लेकिन उन्होंने जीवन के छोटे से कालखंड में देश के लिए एक पूरा इतिहास लिख दिया, भारत की पीढ़ियों को दिशा दे दी: PM @narendramodi
It’s a special 15th November.
— Narendra Modi (@narendramodi) November 15, 2021
We are marking:
Janjatiya Gaurav Divas.
Statehood Day of Jharkhand.
Azadi Ka Amrit Mahotsav. pic.twitter.com/yxz7L4yx4G
Bhagwan Birsa Munda and countless other freedom fighters fought for freedom so that our people can take their own decisions and empower the weak.
— Narendra Modi (@narendramodi) November 15, 2021
They also spoke against social evils. pic.twitter.com/keTPhuaWMZ
The Government of India is committed to doing everything possible to protect and celebrate the glorious tribal culture. pic.twitter.com/Q8byjbmLvR
— Narendra Modi (@narendramodi) November 15, 2021