Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੰਮੂ ਤੇ ਕਸ਼ਮੀਰ ਬਾਰੇ ਅੱਜ ਦੀ ਬੈਠਕ ਜੰਮੂ ਤੇ ਕਸ਼ਮੀਰ ਨੂੰ ਵਿਕਸਿਤ ਅਤੇ ਪ੍ਰਗਤੀਸ਼ੀਲ ਬਣਾਉਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ’ਚ ਇੱਕ ਅਹਿਮ ਕਦਮ ਹੈ: ਪ੍ਰਧਾਨ ਮੰਤਰੀ

ਜੰਮੂ ਤੇ ਕਸ਼ਮੀਰ ਬਾਰੇ ਅੱਜ ਦੀ ਬੈਠਕ ਜੰਮੂ ਤੇ ਕਸ਼ਮੀਰ ਨੂੰ ਵਿਕਸਿਤ ਅਤੇ ਪ੍ਰਗਤੀਸ਼ੀਲ ਬਣਾਉਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ’ਚ ਇੱਕ ਅਹਿਮ ਕਦਮ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ ਤੇ ਕਸ਼ਮੀਰ ਦੇ ਸਿਆਸੀ ਆਗੂਆਂ ਨਾਲ ਅੱਜ ਦੀ ਬੈਠਕ ਨੂੰ, ਜੰਮੂ–ਕਸ਼ਮੀਰ ਨੂੰ ਵਿਕਸਿਤ ਅਤੇ ਪ੍ਰਗਤੀਸ਼ੀਲ ਬਣਾਉਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ਵਿੱਚ ਇੱਕ ਅਹਿਮ ਕਦਮ ਕਰਾਰ ਦਿੱਤਾ ਹੈ, ਜਿੱਥੇ ਸਰਬ–ਪੱਖੀ ਵਿਕਾਸ ਹੋਵੇਗਾ।

ਬੈਠਕ ਤੋਂ ਬਾਅਦ ਟਵੀਟਸ ਦੀ ਇੱਕ ਲੜੀ ’ਚ ਪ੍ਰਧਾਨ ਮੰਤਰੀ ਨੇ ਕਿਹਾ।

“ਅੱਜ ਦੀ ਬੈਠਕ ਜੰਮੂ–ਕਸ਼ਮੀਰ ਨੂੰ ਵਿਕਸਿਤ ਤੇ ਪ੍ਰਗਤੀਸ਼ੀਲ ਬਣਾਉਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ਵਿੱਚ ਇੱਕ ਅਹਿਮ ਕਦਮ ਹੈ, ਜਿੱਥੇ ਸਰਬ–ਪੱਖੀ ਵਿਕਾਸ ਹੋਵੇਗਾ।

ਜੰਮੂ ਤੇ ਕਸ਼ਮੀਰ ਵਿੱਚ ਬੁਨਿਆਦੀ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਸਾਡੀ ਪ੍ਰਾਥਮਿਕਤਾ ਹੈ। ਹੱਦਬੰਦੀ ਤੇਜ਼ ਰਫ਼ਤਾਰ ਨਾਲ ਕਰਨੀ ਹੋਵੇਗੀ, ਤਾਂ ਜੋ ਚੋਣਾਂ ਕਰਵਾਈਆਂ ਜਾ ਸਕਣ ਅਤੇ ਜੰਮੂ ਤੇ ਕਸ਼ਮੀਰ ਨੂੰ ਇੱਕ ਚੁਣੀ ਹੋਈ ਸਰਕਾਰ ਮਿਲ ਸਕੇ, ਜੋ ਜੰਮੂ ਤੇ ਕਸ਼ਮੀਰ ਦੇ ਵਿਕਾਸ–ਪੰਧ ਨੂੰ ਮਜ਼ਬੂਤੀ ਦੇ ਸਕੇ।

ਸਾਡੀ ਜਮਹੂਰੀਅਤ ਦੀ ਸਭ ਤੋਂ ਵੱਡੀ ਤਾਕਤ ਮੇਜ਼ ਦੁਆਲੇ ਬੈਠ ਕੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨ ਦੀ ਯੋਗਤਾ ਹੈ। ਮੈਂ ਜੰਮੂ ਤੇ ਕਸ਼ਮੀਰ ਦੇ ਆਗੂਆਂ ਨੂੰ ਦੱਸਿਆ ਕਿ ਇਹ ਲੋਕ ਹਨ, ਖ਼ਾਸ ਕਰਕੇ ਨੌਜਵਾਨਾਂ, ਜਿਨ੍ਹਾਂ ਨੂੰ ਜੰਮੂ ਤੇ ਕਸ਼ਮੀਰ ਦੀ ਸਿਆਸੀ ਲੀਡਰਸ਼ਿਪ ਸੌਂਪਣੀ ਹੋਵੇਗੀ ਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੀਆਂ ਇੱਛਾਵਾਂ ਬਾਕਾਇਦਾ ਪੂਰੀਆਂ ਹੋਣ।”

 

*****

 

ਡੀਐੱਸ