Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀ-7 ਸਮਿਟ ਦੌਰਾਨ ਫੈਡਰਲ ਰਿਪਬਲਿਕ ਆਵੑ ਜਰਮਨੀ ਦੇ ਚਾਂਸਲਰ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ

ਜੀ-7 ਸਮਿਟ ਦੌਰਾਨ ਫੈਡਰਲ ਰਿਪਬਲਿਕ ਆਵੑ ਜਰਮਨੀ ਦੇ ਚਾਂਸਲਰ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ


 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਜੂਨ 2022 ਨੂੰ ਜਰਮਨੀ ਦੇ ਸ਼ਲੌਸ ਐਲਮੌ (Schloss Elmau) ਵਿੱਚ ਜੀ-7 ਸਮਿਟ ਦੌਰਾਨ ਫੈਡਰਲ ਰਿਪਬਲਿਕ ਆਵੑ ਜਰਮਨੀ ਦੇ ਚਾਂਸਲਰ ਮਹਾਮਹਿਮ ਸ਼੍ਰੀ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ।

 

 ਇਸ ਵਰ੍ਹੇ ਦੋਹਾਂ ਨੇਤਾਵਾਂ ਦਰਮਿਆਨ ਇਹ ਦੂਸਰੀ ਮੁਲਾਕਾਤ ਸੀ;  ਪਿਛਲੀ ਮੁਲਾਕਾਤ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਲਈ 2 ਮਈ 2022 ਨੂੰ ਪ੍ਰਧਾਨ ਮੰਤਰੀ ਦੇ ਬਰਲਿਨ ਦੌਰੇ ਦੌਰਾਨ ਹੋਈ ਸੀ। ਪ੍ਰਧਾਨ ਮੰਤਰੀ ਨੇ ਜੀ-7 ਸਿਖਰ ਸੰਮੇਲਨ ਵਿੱਚ ਸੱਦਾ ਦੇਣ ਲਈ ਚਾਂਸਲਰ ਸਕੋਲਜ਼ ਦਾ ਧੰਨਵਾਦ ਕੀਤਾ।

 

 ਪਿਛਲੇ ਮਹੀਨੇ ਤੋਂ ਆਪਣੀ ਚਰਚਾ ਨੂੰ ਅੱਗੇ ਜਾਰੀ ਰੱਖਦੇ ਹੋਏ, ਦੋਹਾਂ ਨੇਤਾਵਾਂ ਨੇ ਆਪਣੀ ਗ੍ਰੀਨ ਅਤੇ ਟਿਕਾਊ ਵਿਕਾਸ ਭਾਈਵਾਲੀ ਨੂੰ ਅੱਗੇ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਵਿਚਾਰ-ਵਟਾਂਦਰੇ ਵਿੱਚ ਜਲਵਾਯੂ ਕਾਰਵਾਈ, ਜਲਵਾਯੂ ਵਿੱਤ ਦੀ ਵਿਵਸਥਾ ਅਤੇ ਟੈਕਨੋਲੋਜੀ ਦੇ ਤਬਾਦਲੇ ਜਿਹੇ ਮੁੱਦਿਆਂ ਨੂੰ ਕਵਰ ਕੀਤਾ ਗਿਆ। ਦੋਹਾਂ ਨੇਤਾਵਾਂ ਨੇ ਵਪਾਰ, ਨਿਵੇਸ਼ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਵੀ ਸਹਿਮਤੀ ਪ੍ਰਗਟਾਈ।

 

 ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਵਧੇਰੇ ਤਾਲਮੇਲ, ਖਾਸ ਕਰਕੇ ਭਾਰਤ ਦੀ ਆਗਾਮੀ ਜੀ-20 ਪ੍ਰਧਾਨਗੀ ਦੇ ਸੰਦਰਭ ਵਿੱਚ, ਚਰਚਾ ਕੀਤੀ ਗਈ।  ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਆਲਮੀ ਘਟਨਾਕ੍ਰਮ ‘ਤੇ ਵੀ ਵਿਚਾਰ ਵਟਾਂਦਰਾ ਕੀਤਾ।

 

 

************

 

ਡੀਐੱਸ/ਏਕੇ