Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀ-7 ਸਮਿਟ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਦੀ ਬੈਠਕ

ਜੀ-7 ਸਮਿਟ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਦੀ ਬੈਠਕ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਜੂਨ, 2022 ਨੂੰ ਜਰਮਨੀ ਦੇ ਸ਼ਲੌਸ ਐਲਮੌ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸਿਰਿਲ ਰਾਮਾਫੋਸਾ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਖਾਸ ਤੌਰ ‘ਤੇ 2019 ਵਿਚ ਸਹਿਯੋਗ ਦੇ ਰਣਨੀਤਕ ਪ੍ਰੋਗਰਾਮ ‘ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ, ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਰੱਖਿਆ, ਸਿੱਖਿਆ ਅਤੇ ਖੇਤੀਬਾੜੀ ਖੇਤਰਾਂ ਵਿੱਚ ਹੋਈ ਪ੍ਰਗਤੀ ‘ਤੇ ਤਸੱਲੀ ਪ੍ਰਗਟਾਈ ਅਤੇ ਵਪਾਰ ਅਤੇ ਨਿਵੇਸ਼, ਖੁਰਾਕ ਸੁਰੱਖਿਆ, ਰੱਖਿਆ, ਫਾਰਮਾਸਿਊਟੀਕਲ, ਡਿਜੀਟਲ ਵਿੱਤੀ ਸਮਾਵੇਸ਼, ਕੌਸ਼ਲ ਵਿਕਾਸ, ਬੀਮਾ, ਸਿਹਤ ਅਤੇ ਲੋਕਾਂ ਦੇ ਪਰਸਪਰ ਸੰਪਰਕ ਜਿਹੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਗਹਿਰਾ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ। 

ਦੋਹਾਂ ਨੇਤਾਵਾਂ ਨੇ ਜੂਨ 2022 ਵਿੱਚ ਹੋਏ  ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਸਮਝੌਤੇ ਦਾ ਵੀ ਸੁਆਗਤ ਕੀਤਾ, ਜੋ ਵਿਕਾਸਸ਼ੀਲ ਦੇਸ਼ਾਂ ਵਿੱਚ ਕੋਵਿਡ-19 ਵੈਕਸੀਨ ਦੇ ਉਤਪਾਦਨ ਦਾ ਸਮਰਥਨ ਕਰਦਾ ਹੈ। ਭਾਰਤ ਅਤੇ ਦੱਖਣੀ ਅਫਰੀਕਾ ਨੇ ਕੋਵਿਡ-19 ਦੀ ਰੋਕਥਾਮ, ਨਿਯੰਤ੍ਰਣ ਜਾਂ ਇਲਾਜ ਦੇ ਸਬੰਧ ਵਿੱਚ ਟ੍ਰਿਪਸ (TRIPS) ਸਮਝੌਤੇ ਦੇ ਕੁਝ ਪ੍ਰਾਵਧਾਨਾਂ ਨੂੰ ਲਾਗੂ ਕਰਨ ਸਬੰਧੀ ਸਾਰੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਮੈਂਬਰਾਂ ਲਈ ਛੂਟ ਦਾ ਸੁਝਾਅ ਦੇਣ ਵਾਲਾ ਪਹਿਲਾ ਪ੍ਰਸਤਾਵ ਪੇਸ਼ ਕੀਤਾ ਸੀ।

 

ਬਹੁ-ਪੱਖੀ ਸੰਸਥਾਵਾਂ ਖਾਸ ਤੌਰ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਨਿਰੰਤਰ ਤਾਲਮੇਲ ਅਤੇ ਉਨ੍ਹਾਂ ਦੇ ਸੁਧਾਰਾਂ ਦੀ ਜ਼ਰੂਰਤ ‘ਤੇ ਵੀ ਚਰਚਾ ਕੀਤੀ ਗਈ।

 

 **********

 

 ਡੀਐੱਸ/ਏਕੇ