Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀ-7ਸਿਖਰ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਬੈਠਕ ਕੀਤੀ

ਜੀ-7ਸਿਖਰ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਬੈਠਕ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ, ਸ਼੍ਰੀ ਜਸਟਿਨ ਟਰੂਡੋ  ਦੇ ਨਾਲ ਜੀ-7 ਸਿਖਰ ਸੰਮੇਲਨ ਦੇ ਦੌਰਾਨ 27 ਜੂਨ 2022 ਨੂੰ ਜਰਮਨੀ ਦੇ ਸ਼ਲੌਸ ਐਲਮੌ ਵਿੱਚ ਇੱਕ ਦੁਵੱਲੀ ਬੈਠਕ ਕੀਤੀ।
ਸਾਝੀਆਂ ਕਦਰਾਂ-ਕੀਮਤਾਂ ਵਾਲੇ ਮਜ਼ਬੂਤ ਲੋਕਤੰਤਰਾਂ ਦੇ ਨੇਤਾਵਾਂ ਦੇ  ਤੌਰ ’ਤੇ,  ਦੋਹਾਂ ਨੇਤਾਵਾਂ ਦੇ ਦਰਮਿਆਨ ਇੱਕ ਸਕਾਰਾਤਮਕ ਬੈਠਕ ਹੋਈ। ਬੈਠਕ ਦੇ ਦੌਰਾਨ, ਦੋਹਾਂ ਨੇਤਾਵਾਂ ਨੇ ਭਾਰਤ-ਕੈਨੇਡਾ ਦੁਵੱਲੇ ਸਬੰਧਾਂ ’ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ, ਸੁਰੱਖਿਆ ਅਤੇ ਆਤੰਕਵਾਦ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਨੂੰ ਹੋਰ ਪਰਿਪੱਕ ਬਣਾਉਣ ’ਤੇ ਸਹਿਮਤੀ ਵਿਅਕਤ  ਕੀਤੀ।

ਉਨ੍ਹਾਂ ਨੇ ਆਪਸੀ ਹਿਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ ’ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਧਾਨ ਕੀਤਾ।

 

***

ਡੀਐੱਸ/ਏਕੇ