Your Excellencies ਅਤੇ ਮੇਰੇ ਮਿੱਤਰ ਰਾਸ਼ਟਰਪਤੀ ਸ਼ੀ ਅਤੇ ਰਾਸ਼ਟਰਪਤੀ ਪੁਤਿਨ।
ਪਿਛਲੇ ਵਰ੍ਹੇ ਅਰਜਨਟੀਨਾ ਵਿੱਚ ਅਸੀਂ ਤਿੰਨ ਦੇਸ਼ਾਂ ਨੇ ਸਿਖਰ ਸੰਮੇਲਨ ਪੱਧਰ ਦੀ ਮੀਟਿੰਗ ਕੀਤੀ ਸੀ। ਵਿਸ਼ਵ ਦੇ ਪ੍ਰਮੁੱਖ ਮੁੱਦਿਆਂ ‘ਤੇ ਵਿਚਾਰਾਂ ਦੇ ਉਪਯੋਗੀ ਅਦਾਨ-ਪ੍ਰਦਾਨ ਦੇ ਬਾਅਦ ਅਸੀਂ ਭਵਿੱਖ ਵਿੱਚ ਫਿਰ ਮਿਲਣ ‘ਤੇ ਸਹਿਮਤ ਹੋਏ।
ਅੱਜ ਇੱਸ ਆਰਆਈਸੀ ਇਨਫਾਰਮਲ ਸਮਿਟ ਵਿੱਚ ਆਪ ਜੀ ਦਾ ਸੁਆਗਤ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ।
ਵਿਸ਼ਵ ਦੀਆਂ ਮੋਹਰੀ ਅਰਥਵਿਵਸਥਾਵਾਂ ਦੇ ਰੂਪ ਵਿੱਚ ਵਿਸ਼ਵ ਦੀ ਆਰਥਿਕ, ਰਾਜਨੀਤਕ ਅਤੇ ਸੁਰੱਖਿਆ ਦੀ ਸਥਿਤੀ ‘ਤੇ ਸਾਡੇ ਦਰਮਿਆਨ ਵਿਚਾਰ-ਵਟਾਂਦਰਾ ਮਹੱਤਵਪੂਰਨ ਹੈ। ਸਾਡੀ ਅੱਜ ਦੀ ਇਹ ਤ੍ਰੈਪੱਖੀ ਮੁਲਾਕਾਤ ਪ੍ਰਮੁੱਖ ਆਲਮੀ ਮੁੱਦਿਆਂ ‘ਤੇ ਚਰਚਾ ਅਤੇ ਤਾਲਮੇਲ ਕਰਨ ਲਈ ਉਪਯੋਗੀ ਮਾਧਿਅਮ ਹੈ।
ਸਾਡੇ ਵਿਦੇਸ਼ ਮੰਤਰੀਆਂ ਦੀ ਇਸ ਸਾਲ ਫਰਵਰੀ ਵਿੱਚ ਚੀਨ ਵਿਖੇ ਹੋਈ ਬੈਠਕ ਵਿੱਚ ਕਈ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਸੀ। ਇਨ੍ਹਾਂ ਵਿੱਚ counter-terrorism, international hot-spot issues, reformed multilateralism, climate change ਅਤੇ RIC ਤਹਿਤ ਸਹਿਯੋਗ ਨੂੰ ਅੱਗੇ ਵਧਾਉਣਾ ਸ਼ਾਮਲ ਹਨ।
ਹੁਣ ਮੈਂ His Excellency ਰਾਸ਼ਟਰਪਤੀ ਸ਼ੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ opening remarks ਰੱਖਣ। (ਰਾਸ਼ਟਰਪਤੀ ਸ਼ੀ ਦੇ opening remarks ਦੇ ਬਾਅਦ)
ਧੰਨਵਾਦ ਰਾਸ਼ਟਰਪਤੀ ਸ਼ੀ।
ਹੁਣ ਮੈਂ His Excellency ਰਾਸ਼ਟਰਪਤੀ ਪੁਤਿਨ ਨੂੰ ਉਨ੍ਹਾਂ ਦੇ opening remarks ਲਈ ਬੇਨਤੀ ਕਰਦਾ ਹਾਂ।
ਧੰਨਵਾਦ ਰਾਸ਼ਟਰਪਤੀ ਪੁਤਿਨ।
***
ਏਕੇਟੀ/ਐੱਸਐੱਚ/ਐੱਸਕੇਐੱਸ