ਯੋਰ ਹਾਇਨੈੱਸੇਸ,
Excellencies,
ਨਮਸਕਾਰ!
ਰਸਮੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਅਸੀਂ ਸਭ ਦੀ ਤਰਫ਼ੋਂ ਕੁਝ ਦੇਰ ਪਹਿਲੇ ਮੋਰੱਕੋ ਵਿੱਚ ਆਏ ਭੁਚਾਲ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਮੈਂ ਆਪਣੀ ਹਾਰਦਿਕ ਸੰਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ।
ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਰੇ ਇੰਜੁਰਡ (ਜ਼ਖ਼ਮੀ) ਲੋਕ ਜਲਦੀ ਸਵਸਥ(ਤੰਦਰੁਸਤ) ਹੋਣ। ਇਸ ਕਠਿਨ ਸਮੇਂ ਵਿੱਚ ਪੂਰਾ ਵਿਸ਼ਵ ਸਮੁਦਾਇ ਮੋਰੱਕੋ ਦੇ ਨਾਲ ਹੈ ਅਤੇ ਅਸੀਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਦੇ ਲਈ ਤਿਆਰ ਹਾਂ।
ਯੋਰ ਹਾਇਨੈੱਸੇਸ,
Excellencies,
G-20 ਦੇ ਪ੍ਰੈਜ਼ੀਡੈਂਟ ਦੇ ਤੌਰ ‘ਤੇ, ਭਾਰਤ, ਆਪ ਸਭ ਦਾ ਹਾਰਦਿਕ ਸੁਆਗਤ ਕਰਦਾ ਹੈ। ਇਸ ਸਮੇਂ ਜਿਸ ਸਥਾਨ ‘ਤੇ ਅਸੀਂ ਇਕੱਤਰ ਹੋਏ ਹਾਂ, ਇੱਥੋਂ ਕੁਝ ਹੀ ਕਿਲੋਮੀਟਰ ਦੇ ਫਾਸਲੇ ‘ਤੇ ਲਗਭਗ ਢਾਈ ਹਜ਼ਾਰ ਸਾਲ ਪੁਰਾਣਾ ਇੱਕ ਥੰਮ੍ਹ ਲਗਿਆ ਹੋਇਆ ਹੈ।
ਇਸ ਥੰਮ੍ਹ ‘ਤੇ ਪ੍ਰਾਕ੍ਰਿਤ ਭਾਸ਼ਾ ਵਿੱਚ ਲਿਖਿਆ ਹੈ –
“ਹੇਵਮ ਲੋਕਸਾ ਹਿਤਮੁਖੇ ਤਿ,
ਅਥ ਇਯਮ ਨਾਤਿਸੁ ਹੇਵਮ”
(“हेवम लोकसा हितमुखे ति,
अथ इयम नातिसु हेवम”)
ਅਰਥਾਤ,
ਮਾਨਵਤਾ ਦਾ ਕਲਿਆਣ ਅਤੇ ਸੁਖ ਸਦਾ ਸੁਨਿਸ਼ਚਿਤ ਕੀਤਾ ਜਾਵੇ।
ਢਾਈ ਹਜ਼ਾਰ ਸਾਲ ਪਹਿਲੇ, ਭਾਰਤ ਦੀ ਭੂਮੀ ਨੇ, ਇਹ ਸੰਦੇਸ਼ ਪੂਰੇ ਵਿਸ਼ਵ ਨੂੰ ਦਿੱਤਾ ਸੀ।
ਆਓ, ਇਸ ਸੰਦੇਸ਼ ਨੂੰ ਯਾਦ ਕਰਕੇ, ਇਸ G-20 ਸਮਿਟ ਦਾ ਅਸੀਂ ਅਰੰਭ ਕਰੀਏ। ਇੱਕੀਵੀਂ ਸਦੀ ਦਾ ਇਹ ਸਮਾਂ, ਪੂਰੀ ਦੁਨੀਆ ਨੂੰ ਨਵੀਂ ਦਿਸ਼ਾ ਦੇਣ ਵਾਲਾ ਇੱਕ ਮਹੱਤਵਪੂਰਨ ਸਮਾਂ ਹੈ।
ਇਹ ਉਹ ਸਮਾਂ ਹੈ, ਜਦੋਂ ਬਰਸਾਂ (ਵਰ੍ਹਿਆਂ) ਪੁਰਾਣੀਆਂ ਚੁਣੌਤੀਆਂ, ਸਾਥੋਂ ਨਵੇਂ ਸਮਾਧਾਨ ਮੰਗ ਰਹੀਆਂ ਹਨ।
ਅਤੇ ਇਸ ਲਈ, ਸਾਨੂੰ Human Centric ਅਪ੍ਰੋਚ ਦੇ ਨਾਲ ਆਪਣੀ ਹਰ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਹੀ ਅੱਗੇ ਵਧਣਾ ਹੈ।
Friends,
ਕੋਵਿਡ-19 ਦੇ ਬਾਅਦ ਵਿਸ਼ਵ ਵਿੱਚ ਇੱਕ ਬਹੁਤ ਬੜਾ ਸੰਕਟ ਵਿਸ਼ਵਾਸ ਦੇ ਅਭਾਵ ਦਾ ਆਇਆ ਹੈ। ਯੁੱਧ ਨੇ, ਇਸ ਟਰੱਸਟ ਡੈਫੀਸਿਟ ਨੂੰ ਹੋਰ ਗਹਿਰਾ ਕੀਤਾ ਹੈ। ਜਦੋਂ ਅਸੀਂ ਕੋਵਿਡ ਨੂੰ ਹਰਾ ਸਕਦੇ ਹਾਂ, ਤਾਂ ਅਸੀਂ ਆਪਸੀ ਵਿਸ਼ਵਾਸ ‘ਤੇ ਆਏ ਇਸ ਸੰਕਟ ‘ਤੇ ਭੀ ਵਿਜੈ ਪ੍ਰਾਪਤ ਕਰ ਸਕਦੇ ਹਾਂ।
ਅੱਜ G-20 ਦੇ ਪ੍ਰੈਜ਼ੀਡੈਂਟ ਦੇ ਤੌਰ ‘ਤੇ ਭਾਰਤ ਪੂਰੀ ਦੁਨੀਆ ਨੂੰ ਸੱਦਾ ਦਿੰਦਾ ਹੈ, ਕਿ ਅਸੀਂ ਮਿਲ ਕੇ ਸਭ ਤੋਂ ਪਹਿਲਾਂ ਇਸ Global Trust Deficit ਨੂੰ ਇੱਕ ਵਿਸ਼ਵਾਸ, ਇੱਕ ਭਰੋਸੇ ਵਿੱਚ ਬਦਲੀਏ। ਇਹ ਹਮ ਸਭ ਕੇ ਸਾਥ (ਅਸੀਂ ਸਭ ਦੇ ਨਾਲ) ਮਿਲ ਕੇ ਚਲਣ ਦਾ ਸਮਾਂ ਹੈ।
ਅਤੇ ਇਸ ਲਈ, “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦਾ ਮੰਤਰ ਸਾਡੇ ਸਾਰਿਆਂ ਦੇ ਲਈ ਇੱਕ ਪਥ ਪ੍ਰਦਰਸ਼ਕ ਬਣ ਸਕਦਾ ਹੈ।
ਆਲਮੀ ਅਰਥਵਿਵਸਥਾ ਵਿੱਚ ਉਥਲ-ਪੁਥਲ ਹੋਵੇ,
ਨੌਰਥ ਅਤੇ ਸਾਊਥ ਦਾ ਡਿਵਾਇਡ ਹੋਵੇ,
ਈਸਟ ਅਤੇ ਵੈਸਟ ਦੀ ਦੂਰੀ ਹੋਵੇ,
Food, Fuel ਅਤੇ Fertiliser ਦਾ ਮੈਨੇਜਮੈਂਟ ਹੋਵੇ,
Terrorism ਅਤੇ ਸਾਇਬਰ ਸਕਿਉਰਿਟੀ ਹੋਵੇ,
ਹੈਲਥ, ਐਨਰਜੀ ਅਤੇ ਵਾਟਰ ਸਕਿਉਰਿਟੀ ਹੋਵੇ ,
ਵਰਤਮਾਨ ਦੇ ਨਾਲ ਹੀ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ, ਸਾਨੂੰ ਇਨ੍ਹਾਂ ਚੁਣੌਤੀਆਂ ਦੇ ਠੋਸ ਸਮਾਧਾਨ ਦੀ ਤਰਫ਼ ਵਧਣਾ ਹੀ ਹੋਵੇਗਾ।
Friends,
ਭਾਰਤ ਦੀ G-20 ਪ੍ਰੈਜ਼ੀਡੈਂਸੀ, ਦੇਸ਼ ਦੇ ਅੰਦਰ ਅਤੇ ਦੇਸ਼ ਦੇ ਬਾਹਰ, Inclusion ਦਾ, “ਸਬਕਾ ਸਾਥ” ਦਾ ਪ੍ਰਤੀਕ ਬਣ ਗਈ ਹੈ। ਭਾਰਤ ਵਿੱਚ ਇਹ People’s G-20 ਬਣ ਗਿਆ। ਕਰੋੜਾਂ ਭਾਰਤੀ ਇਸ ਨਾਲ ਜੁੜੇ। ਦੇਸ਼ ਦੇ 60 ਤੋਂ ਜ਼ਿਆਦਾ ਸ਼ਹਿਰਾਂ ਵਿੱਚ 200 ਤੋਂ ਜ਼ਿਆਦਾ ਅਧਿਕ ਬੈਠਕਾਂ ਹੋਈਆਂ।
ਸਬਕਾ ਸਾਥ ਦੀ ਭਾਵਨਾ ਨਾਲ ਹੀ ਭਾਰਤ ਨੇ ਪ੍ਰਸਤਾਵ ਰੱਖਿਆ ਸੀ ਕਿ ਅਫਰੀਕਨ ਯੂਨੀਅਨ ਨੂੰ G-20 ਦੀ ਸਥਾਈ ਸਦੱਸਤਾ(ਮੈਂਬਰੀ) ਦਿੱਤੀ ਜਾਵੇ। ਮੇਰਾ ਵਿਸ਼ਵਾਸ ਹੈ ਕਿ ਇਸ ਪ੍ਰਸਤਾਵ ‘ਤੇ ਸਾਡੀ ਸਭ ਦੀ ਸਹਿਮਤੀ ਹੈ।
ਆਪ ਸਭ ਦੀ ਸਹਿਮਤੀ ਨਾਲ, ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਅਫਰੀਕਨ ਯੂਨੀਅਨ ਦੇ ਪ੍ਰਧਾਨ ਨੂੰ G-20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਆਪਣਾ ਸਥਾਨ ਗ੍ਰਹਿਣ ਕਰਨ ਦੇ ਲਈ ਸੱਦਾ ਦਿੰਦਾ ਹਾਂ।
****
ਡੀਐੱਸ /ਏਕੇ
My remarks at Session-1 on 'One Earth' during the G20 Summit. https://t.co/loM5wMABwb
— Narendra Modi (@narendramodi) September 9, 2023
We have to move ahead with a human centric approach. pic.twitter.com/0GhhYD5j7o
— PMO India (@PMOIndia) September 9, 2023
Mitigating global trust deficit, furthering atmosphere of trust and confidence. pic.twitter.com/Yiyk5f7y9j
— PMO India (@PMOIndia) September 9, 2023
India has made it a 'People's G20' pic.twitter.com/PpPGBdXn8C
— PMO India (@PMOIndia) September 9, 2023
Honoured to welcome the African Union as a permanent member of the G20 Family. This will strengthen the G20 and also strengthen the voice of the Global South. pic.twitter.com/fQQvNEA17o
— Narendra Modi (@narendramodi) September 9, 2023