Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਾਰਜਟਾਊਨ ਵਿੱਚ ਗੁਆਨਾ ਦੇ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਗਿਆ

ਜਾਰਜਟਾਊਨ ਵਿੱਚ ਗੁਆਨਾ ਦੇ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਗਿਆ


ਪ੍ਰਧਾਨ  ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਗੁਆਨਾ ਦੀ ਸਰਕਾਰੀ ਯਾਤਰਾ ‘ਤੇ ਜਾਰਜਟਾਊਨ ਪਹੁੰਚੇ। ਸ਼੍ਰੀ ਮੋਦੀ 20 ਤੋਂ 21 ਨਵੰਬਰ 2024 ਤੱਕ ਗੁਆਨਾ ਦੀ ਯਾਤਰਾ ‘ਤੇ ਰਹਿਣਗੇ। ਇਹ 56 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗੁਆਨਾ ਦੀ ਪਹਿਲੀ ਯਾਤਰਾ ਹੈ। ਇੱਕ ਵਿਸ਼ੇਸ਼ ਸਦਭਾਵਨਾ ਦੇ ਤੌਰ ਤੇ, ਏਅਰਪੋਰਟ ‘ਤੇ ਸ਼੍ਰੀ ਮੋਦੀ ਦੇ ਪਹੁੰਚਣ ‘ਤੇ ਗੁਆਨਾ ਦੇ ਰਾਸ਼ਟਰਪਤੀ ਡਾ. ਮੁਹੰਮਦ ਇਰਫਾਨ ਅਲੀ ਅਤੇ ਗੁਆਨਾ ਦੇ ਪ੍ਰਧਾਨ ਮੰਤਰੀ ਬ੍ਰਿਗੇਡੀਅਰ (ਰਿਟਾਇਰਡ) ਮਾਰਕ ਐਂਥਨੀ ਫਿਲਿਪਸ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਫਿਰ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ। ਇਸ ਸੁਆਗਤ ਸਮਾਰੋਹ ਵਿੱਚ ਗੁਆਨਾ ਸਰਕਾਰ ਦੇ ਇੱਕ ਦਰਜਨ ਤੇਂ ਅਧਿਕ ਕੈਬਨਿਟ ਮੰਤਰੀ ਭੀ ਉਪਸਥਿਤ ਸਨ।

ਹੋਟਲ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਗੁਆਨਾ ਦੇ ਰਾਸ਼ਟਰਪਤੀ ਅਲੀ ਦੇ ਨਾਲ-ਨਾਲ ਬਾਰਬਾਡੋਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਮੀਆ ਅਮੋਰ ਮੋਟਲੀ (Prime Minister of Barbados, H.E. Mia Amor Mottley ) ਅਤੇ ਗ੍ਰੇਨੇਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਡਿਕੌਨ ਮਿਸ਼ੇਲ (Prime Minister of Grenada, H.E. Dickon Mitchell) ਨੇ ਕੀਤਾ। ਇਸ ਦੇ ਇਲਾਵਾ, ਗੁਆਨਾ ਦੇ ਕਈ ਕੈਬਨਿਟ ਮੰਤਰੀਆਂ ਦੀ ਉਪਸਥਿਤੀ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਰਤੀ ਸਮੁਦਾਇ (Indian community) ਅਤੇ ਭਾਰਤ-ਗੁਆਨਾ ਪ੍ਰਵਾਸੀ ਸਮੁਦਾਇ (Indo-Guyanese diaspora) ਦੀ ਤਰਫ਼ੋਂ ਜ਼ੋਰਦਾਰ ਅਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਏਅਰਪੋਰਟ ਤੋਂ ਲੈ ਕੇ ਹੋਟਲ ਵਿੱਚ ਸੁਆਗਤ ਦੇ ਦੌਰਾਨ ਗੁਆਨਾ ਸਰਕਾਰ ਦੀ ਪੂਰੀ ਕੈਬਨਿਟ ਮੌਜੂਦ ਸੀ। ਭਾਰਤ-ਗੁਆਨਾ ਦੀ ਗਹਿਰੀ ਮਿੱਤਰਤਾ (close India-Guyana friendship) ਦੇ ਪ੍ਰਮਾਣ ਦੇ ਰੂਪ ਵਿੱਚ ਜਾਰਜਟਾਊਨ ਦੇ ਮੇਅਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ “ਜਾਰਜਟਾਊਨ ਸ਼ਹਿਰ ਦੀ ਚਾਬੀ”( “Key to the City of Georgetown”) ਸੌਂਪੀ।

***

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ