ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਜਪਾਨ ਦਰਮਿਆਨ ਇੱਕ ਸਾਫ, ਲਚਕੀਲੇ ਤੇ ਗਲੋਬਲ ਐੱਲ ਐੱਨ ਜੀ ਮਾਰਕੀਟ ਸਥਾਪਤ ਕਰਨ ਦੇ ਸਹਿਯੋਗ ਦੇ ਮੈਮੋਰੰਡਮ (ਐਮ.ਓ.ਸੀ.) ਉੱਤੇ ਦਸਤਖ਼ਤ ਕਰਨ ਲਈ ਸਹਿਮਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹੋਯੋਗ ਪੱਤਰ ਊਰਜਾ ਖੇਤਰ ਵਿੱਚ ਭਾਰਤ ਤੇ ਜਪਾਨ ਦਰਮਿਆਨ ਦੁਵੱਲੇ ਰਿਸ਼ਤਿਆਂ ਨੂੰ ਉਤਸ਼ਾਹਤ ਕਰੇਗਾ। ਇਹ ਭਾਰਤ ਲਈ ਗੈਸ ਸਪਲਾਈ ਵਿੱਚ ਵਿਭਿੰਨਤਾ ਲਿਆਉਣ ਵਿੱਚ ਸਹਾਈ ਹੋਵੇਗਾ। ਇਹ ਸਾਡੀ ਊਰਜਾ ਸਰੋਤਾਂ ਨੂੰ ਸ਼ਕਤੀਸ਼ਾਲੀ ਬਣਾਵੇਗਾ ਅਤੇ ਖਪਤਕਾਰਾਂ ਨੂੰ ਹੋਰ ਵਾਜਬ ਕੀਮਤ ਦੇਣ ਵਿੱਚ ਸਹਾਈ ਸਾਬਤ ਹੋਵੇਗਾ।
ਇਹ ਸਹਿਯੋਗ ਪੱਤਰ ਐੱਲ ਐੱਨ ਜੀ ਕੰਟਰੈਕਟਸ ਵਿੱਚ ਲਚਕੀਲਾਪਣ ਲਿਆਉਣ ਵਿੱਚ ਮਦਦਗਾਰ, ਪਹੁੰਚ ਹੱਦ ਖ਼ਤਮ ਕਰਨ ਵਿੱਚ ਸਹਾਈ ਅਤੇ ਭਰੋਸੇਮੰਦ ਐੱਲ ਐੱਨ ਜੀ ਕੇਂਦਰ ਮੁੱਲ ਸੂਚਕਅੰਕ ਸਥਾਪਤ ਕਰਨ ਦੀਆਂ ਸਹਾਇਕ ਸੰਭਾਵਨਾਵਾਂ ਉਜਾਗਰ ਕਰੇਗਾ ਜਿਸ ਤੋਂ ਐੱਲ ਐੱਨ ਜੀ ਦੀ ਸਹੀ ਮੰਗ ਤੇ ਸਪਲਾਈ ਦਾ ਪਤਾ ਲੱਗ ਸਕੇਗਾ।
***
AKT/VBA/SH