Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਲ ਜੀਵਨ ਮਿਸ਼ਨ ਬਾਰੇ ਗ੍ਰਾਮ ਪੰਚਾਇਤਾਂ ਅਤੇ ਪਾਨੀ ਸਮਿਤੀਆਂ ਨਾਲ ਗੱਲਬਾਤ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਜਲ ਜੀਵਨ ਮਿਸ਼ਨ ਬਾਰੇ ਗ੍ਰਾਮ ਪੰਚਾਇਤਾਂ ਅਤੇ ਪਾਨੀ ਸਮਿਤੀਆਂ ਨਾਲ ਗੱਲਬਾਤ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ,

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਗਜੇਂਦਰ ਸਿੰਘ ਸ਼ੇਖਾਵਤ ਜੀ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਜੀ, ਸ਼੍ਰੀ ਬਿਸ਼ਵੇਸ਼ਵਰ ਟੁਡੂ ਜੀ, ਰਾਜ ਦੇ ਮੁੱਖ ਮੰਤਰੀ, ਰਾਜਾਂ ਦੇ ਮੰਤਰੀਗਣ, ਦੇਸ਼ ਭਰ ਦੀਆਂ ਪੰਚਾਇਤਾਂ ਤੋਂ ਜੁੜੇ ਮੈਂਬਰ, ਪਾਨੀ ਸਮਿਤੀ ਨਾਲ ਜੁੜੇ ਮੈਂਬਰ, ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਵਰਚੁਅਲੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਕੋਟਿ-ਕੋਟਿ ਮੇਰੇ ਭਾਈਓ ਅਤੇ ਭੈਣੋਂ

ਅੱਜ 2 ਅਕਤੂਬਰ ਦਾ ਦਿਨ ਹੈ, ਦੇਸ਼ ਦੇ 2 ਮਹਾਨ ਸਪੂਤਾਂ ਨੂੰ ਅਸੀਂ ਬੜੇ ਮਾਣ ਦੇ ਨਾਲ ਯਾਦ ਕਰਦੇ ਹਾਂ ਪੂਜਨੀਕ ਬਾਪੂ ਅਤੇ ਲਾਲ ਬਹਾਦਰ ਸ਼ਾਸਤਰੀ ਜੀ, ਇਨ੍ਹਾਂ ਦੋਹਾਂ ਮਹਾਨ ਸ਼ਖ਼ਸੀਅਤਾਂ ਦੇ ਹਿਰਦੇ ਵਿੱਚ ਭਾਰਤ ਦੇ ਪਿੰਡ ਹੀ ਵਸੇ ਸਨ ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਦੇਸ਼ ਭਰ ਦੇ ਲੱਖਾਂ ਪਿੰਡਾਂ ਦੇ ਲੋਕਗ੍ਰਾਮ ਸਭਾਵਾਂਦੇ ਰੂਪ ਵਿੱਚ ਜਲ ਜੀਵਨ ਸੰਵਾਦ ਕਰ ਰਹੇ ਹਨ ਐਸੇ ਅਭੂਤਪੂਰਵ ਅਤੇ ਰਾਸ਼ਟਰਵਿਆਪੀ-ਮਿਸ਼ਨ ਨੂੰ ਇਸੇ ਉਤਸ਼ਾਹ ਅਤੇ ਊਰਜਾ ਨਾਲ ਸਫ਼ਲ ਬਣਾਇਆ ਜਾ ਸਕਦਾ ਹੈ। ਜਲ ਜੀਵਨ ਮਿਸ਼ਨ ਦਾ ਵਿਜ਼ਨ, ਸਿਰਫ਼ ਲੋਕਾਂ ਤੱਕ ਪਾਣੀ ਪਹੁੰਚਾਉਣ ਦਾ ਹੀ ਨਹੀਂ ਹੈ। ਇਹ Decentralisation ਦਾ-ਵਿਕੇਂਦਰੀਕਰਣ ਦਾ ਉਸ ਦਾ ਵੀ ਇੱਕ ਬੜਾ Movement ਹੈ। ਇਹ Village Driven-Women Driven Movement ਹੈ। ਇਸ ਦਾ ਮੁੱਖ ਅਧਾਰ, ਜਨ ਅੰਦੋਲਨ ਅਤੇ ਜਨ ਭਾਗੀਦਾਰੀ ਹੈ। ਅਤੇ ਅੱਜ ਇਹ ਅਸੀਂ ਇਸ ਆਯੋਜਨ ਵਿੱਚ ਹੁੰਦੇ ਹੋਏ ਦੇਖ ਰਹੇ ਹਾਂ

ਭਾਈਓ ਅਤੇ ਭੈਣੋਂ,

ਜਲ ਜੀਵਨ ਮਿਸ਼ਨ ਨੂੰ ਅਧਿਕ ਸਸ਼ਕਤ, ਅਧਿਕ ਪਾਰਦਰਸ਼ੀ ਬਣਾਉਣ ਦੇ ਲਈ ਅੱਜ ਕਈ ਹੋਰ ਕਦਮ ਵੀ ਉਠਾਏ ਗਏ ਹਨ ਜਲ ਜੀਵਨ ਮਿਸ਼ਨ ਐਪਤੇ ਇਸ ਅਭਿਯਾਨ ਨਾਲ ਜੁੜੀ ਸਾਰੀ ਜਾਣਕਾਰੀ ਇੱਕ ਹੀ ਜਗ੍ਹਾਤੇ ਮਿਲ ਪਾਵੇਗੀ ਕਿਤਨੇ ਘਰਾਂ ਤੱਕ ਪਾਣੀ ਪਹੁੰਚਿਆ, ਪਾਣੀ ਦੀ ਕੁਆਲਿਟੀ ਕੈਸੀ ਹੈ, ਵਾਟਰ ਸਪਲਾਈ ਸਕੀਮ ਦਾ ਵਿਵਰਣ, ਸਭ ਕੁਝ ਇਸ ਐਪਤੇ ਮਿਲੇਗਾ ਤੁਹਾਡੇ ਪਿੰਡ ਦੀ ਜਾਣਕਾਰੀ ਵੀ ਉਸਤੇ ਹੋਵੇਗੀ Water Quality Monitoring ਅਤੇ Surveillance Framework ਨਾਲ Water Quality ਨੂੰ ਬਣਾਈ ਰੱਖਣ ਵਿੱਚ ਬਹੁਤ ਮਦਦ ਮਿਲੇਗੀ। ਪਿੰਡ ਦੇ ਲੋਕ ਵੀ ਇਸ ਦੀ ਮਦਦ ਨਾਲ ਆਪਣੇ ਇੱਥੋਂ ਦੇ ਪਾਣੀ ਦੀ ਸ਼ੁੱਧਤਾਤੇ ਬਰੀਕ ਨਜ਼ਰ ਰੱਖ ਪਾਉਣਗੇ

ਸਾਥੀਓ,

ਇਸ ਵਰ੍ਹੇ ਪੂਜਨੀਕ ਬਾਪੂ ਦੀ ਜਨਮ ਜਯੰਤੀ ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਇਸ ਮਹੱਤਵਪੂਰਨ ਕਾਲਖੰਡ ਵਿੱਚ ਨਾਲ-ਨਾਲ ਮਨਾ ਰਹੇ ਹਾਂ ਇੱਕ ਸੁਖਦ ਅਹਿਸਾਸ ਸਾਨੂੰ ਸਭ ਨੂੰ ਹੈ ਕਿ ਬਾਪੂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਦੇਸ਼ਵਾਸੀਆਂ ਨੇ ਨਿਰੰਤਰ ਮਿਹਨਤ ਕੀਤੀ ਹੈ, ਆਪਣਾ ਸਹਿਯੋਗ ਦਿੱਤਾ ਹੈ। ਅੱਜ ਦੇਸ਼ ਦੇ ਸ਼ਹਿਰ ਅਤੇ ਪਿੰਡ, ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਕਰ ਚੁੱਕੇ ਹਨ ਕਰੀਬ-ਕਰੀਬ 2 ਲੱਖ ਪਿੰਡਾਂ ਨੇ ਆਪਣੇ ਇੱਥੇ ਕਚਰਾ ਪ੍ਰਬੰਧਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 40 ਹਜ਼ਾਰ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਨੇ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕਰਨ ਦਾ ਵੀ ਫ਼ੈਸਲਾ ਲਿਆ ਹੈ। ਲੰਬੇ ਸਮੇਂ ਤੱਕ ਨਜ਼ਰਅੰਦਾਜ਼ੀ ਦੀ ਸ਼ਿਕਾਰ ਰਹੀ ਖਾਦੀ, ਹੈਂਡੀਕ੍ਰਾਫਟ ਦੀ ਵਿਕਰੀ ਹੁਣ ਕਈ ਗੁਣਾ ਜ਼ਿਆਦਾ ਹੋ ਰਹੀ ਹੈ। ਇਨ੍ਹਾਂ ਸਾਰੇ ਪ੍ਰਯਤਨਾਂ ਦੇ ਨਾਲ ਹੀ, ਅੱਜ ਦੇਸ਼, ਆਤਮਨਿਰਭਰ ਭਾਰਤ ਅਭਿਯਾਨ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ।

ਸਾਥੀਓ,

ਗਾਂਧੀ ਜੀ ਕਹਿੰਦੇ ਸਨ ਕਿ ਗ੍ਰਾਮ ਸਵਰਾਜ ਦਾ ਵਾਸਤਵਿਕ ਅਰਥ ਆਤਮਬਲ ਨਾਲ ਪਰਿਪੂਰਣ ਹੋਣਾ ਹੈ। ਇਸ ਲਈ ਮੇਰਾ ਨਿਰੰਤਰ ਪ੍ਰਯਤਨ ਰਿਹਾ ਹੈ ਕਿ ਗ੍ਰਾਮ ਸਵਰਾਜ ਦੀ ਇਹ ਸੋਚ, ਸਿੱਧੀਆਂ ਦੀ ਤਰਫ਼ ਅੱਗੇ ਵਧੇ ਗੁਜਰਾਤ ਵਿੱਚ ਆਪਣੇ ਲੰਬੇ ਸੇਵਾਕਾਲ ਦੇ ਦੌਰਾਨ ਮੈਨੂੰ ਗ੍ਰਾਮ ਸਵਰਾਜ ਦੇ ਵਿਜ਼ਨ ਨੂੰ ਜ਼ਮੀਨਤੇ ਉਤਾਰਨ ਦਾ ਅਵਸਰ ਮਿਲਿਆ ਹੈ। ਨਿਰਮਲ ਗਾਓਂ ਦੇ ਸੰਕਲਪ ਦੇ ਨਾਲ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ, ਜਲ ਮੰਦਿਰ ਅਭਿਯਾਨ ਦੇ ਮਾਧਿਅਮ ਨਾਲ ਪਿੰਡ ਦੀਆਂ ਪੁਰਾਣੀਆਂ ਬਾਉੜੀਆਂ ਨੂੰ ਪੁਨਰਜੀਵਿਤ ਕਰਨਾ, ਜਯੋਤੀਗ੍ਰਾਮ ਯੋਜਨਾ ਦੇ ਤਹਿਤ ਪਿੰਡ ਵਿੱਚ 24 ਘੰਟੇ ਬਿਜਲੀ ਪੰਹੁਚਾਉਣਾ, ਤੀਰਥਗ੍ਰਾਮ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਦੰਗੇ-ਫਸਾਦ ਦੇ ਬਦਲੇ ਵਿੱਚ ਸੌਹਾਰਦ (ਸਦਭਾਵਨਾ) ਨੂੰ ਪ੍ਰੋਤਸਾਹਨ ਦੇਣਾ, e-ਗ੍ਰਾਮ ਅਤੇ ਬ੍ਰੌਡਬੈਂਡ ਨਾਲ ਸਭ ਗ੍ਰਾਮ ਪੰਚਾਇਤਾਂ ਦੀ ਕਨੈਕਟੀਵਿਟੀ, ਅਜਿਹੇ ਅਨੇਕ ਪ੍ਰਯਤਨਾਂ ਨਾਲ ਪਿੰਡ ਅਤੇ ਪਿੰਡਾਂ ਦੀਆਂ ਵਿਵਸਥਾਵਾਂ ਨੂੰ ਰਾਜ ਦੇ ਵਿਕਾਸ ਦਾ ਮੁੱਖ ਅਧਾਰ ਬਣਾਇਆ ਗਿਆ ਬੀਤੇ ਦੋ ਦਹਾਕਿਆਂ ਵਿੱਚ, ਗੁਜਰਾਤ ਨੂੰ ਅਜਿਹੀਆਂ ਯੋਜਨਾਵਾਂ ਦੇ ਲਈ, ਵਿਸ਼ੇਸ਼ ਕਰਕੇ ਪਾਣੀ ਦੇ ਖੇਤਰ ਵਿੱਚ ਬਿਹਤਰੀਨ ਕੰਮ ਕਰਨ ਦੇ ਲਈ, ਰਾਸ਼ਟਰੀ ਵੀ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਤੋਂ ਵੀ ਅਨੇਕਾਂ ਅਵਾਰਡ ਵੀ ਮਿਲੇ ਹਨ

ਸਾਥੀਓ,

2014 ਵਿੱਚ ਜਦੋਂ ਦੇਸ਼ ਨੇ ਮੈਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਤਾਂ ਮੈਨੂੰ ਗੁਜਰਾਤ ਵਿੱਚ ਗ੍ਰਾਮ ਸਵਰਾਜ ਦੇ ਅਨੁਭਵਾਂ ਦਾ, ਰਾਸ਼ਟਰੀ ਪੱਧਰਤੇ ਵਿਸਤਾਰ ਕਰਨ ਦਾ ਅਵਸਰ ਮਿਲਿਆ ਗ੍ਰਾਮ ਸਵਰਾਜ ਦਾ ਮਤਲਬ ਸਿਰਫ਼ ਪੰਚਾਇਤਾਂ ਵਿੱਚ ਚੋਣਾਂ ਕਰਵਾਉਣਾ, ਪੰਚ-ਸਰਪੰਚ ਚੁਣਨਾ, ਇਤਨਾ ਹੀ ਨਹੀਂ ਹੁੰਦਾ ਹੈ। ਗ੍ਰਾਮ ਸਵਰਾਜ ਦਾ ਅਸਲੀ ਲਾਭ ਤਦੇ ਮਿਲੇਗਾ ਜਦੋਂ ਪਿੰਡ ਵਿੱਚ ਰਹਿਣ ਵਾਲਿਆਂ ਦੀ, ਪਿੰਡ ਦੇ ਵਿਕਾਸ ਕਾਰਜਾਂ ਨਾਲ ਜੁੜੀ ਪਲਾਨਿੰਗ ਅਤੇ ਮੈਨੇਜਮੇਂਟ ਤੱਕ ਵਿੱਚ ਸਰਗਰਮ ਸਹਿਭਾਗਿਤਾ ਹੋਵੇ ਇਸੇ ਲਕਸ਼ ਦੇ ਨਾਲ ਸਰਕਾਰ ਦੁਆਰਾ ਵਿਸ਼ੇਸ਼ ਕਰਕੇ ਜਲ ਅਤੇ ਸਵੱਛਤਾ ਦੇ ਲਈ, ਸਵਾ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਸਿੱਧੇ ਗ੍ਰਾਮ ਪੰਚਾਇਤਾਂ ਨੂੰ ਦਿੱਤੀ ਗਈ ਹੈ। ਅੱਜ ਇੱਕ ਤਰਫ਼ ਜਿੱਥੇ ਗ੍ਰਾਮ ਪੰਚਾਇਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਧਿਕਾਰ ਦਿੱਤੇ ਜਾ ਰਹੇ ਹਨ, ਦੂਸਰੀ ਤਰਫ਼ ਪਾਰਦਰਸ਼ਤਾ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਗ੍ਰਾਮ ਸਵਰਾਜ ਨੂੰ ਲੈ ਕੇ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਦਾ ਇੱਕ ਬੜਾ ਪ੍ਰਮਾਣ ਜਲ ਜੀਵਨ ਮਿਸ਼ਨ ਅਤੇ ਪਾਨੀ ਸਮਿਤੀਆਂ ਵੀ ਹਨ

ਸਾਥੀਓ,

ਅਸੀਂ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਦੇਖੀਆਂ ਹਨ, ਕਹਾਣੀਆਂ ਪੜ੍ਹੀਆਂ ਹਨ, ਕਵਿਤਾਵਾਂ ਪੜ੍ਹੀਆਂ ਹਨ ਜਿਨ੍ਹਾਂ ਵਿੱਚ ਵਿਸਤਾਰ ਨਾਲ ਇਹ ਦੱਸਿਆ ਜਾਂਦਾ ਹੈ ਕਿ ਕਿਵੇਂ ਪਿੰਡ ਦੀਆਂ ਮਹਿਲਾਵਾਂ ਅਤੇ ਬੱਚੇ ਪਾਣੀ ਲਿਆਉਣ ਦੇ ਲਈ ਮੀਲਾਂਮੀਲਾਂ ਦੂਰ ਚਲ ਕੇ ਜਾ ਰਹੇ ਹਨ ਕੁਝ ਲੋਕਾਂ ਦੇ ਮਨ ਵਿੱਚ, ਪਿੰਡ ਦਾ ਨਾਮ ਲੈਂਦੇ ਹੀ ਅਜਿਹੀਆਂ ਹੀ ਕਠਿਨਾਈਆਂ ਦੀ ਤਸਵੀਰ ਉੱਭਰਦੀ ਹੈ। ਲੇਕਿਨ ਬਹੁਤ ਘੱਟ ਹੀ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਆਖਰ ਇਨ੍ਹਾਂ ਲੋਕਾਂ ਨੂੰ ਹਰ ਰੋਜ਼ ਕਿਸੇ ਨਦੀ ਜਾਂ ਤਲਾਬ ਤੱਕ ਕਿਉਂ ਜਾਣਾ ਪੈਂਦਾ ਹੈ, ਆਖਰ ਕਿਉਂ ਨਹੀਂ ਪਾਣੀ ਇਨ੍ਹਾਂ ਲੋਕਾਂ ਤੱਕ ਪਹੁੰਚਦਾ? ਮੈਂ ਸਮਝਦਾ ਹਾਂ, ਜਿਨ੍ਹਾਂ ਲੋਕਾਂਤੇ ਲੰਬੇ ਸਮੇਂ ਤੱਕ ਨੀਤੀ-ਨਿਰਧਾਰਣ ਦੀ ਜ਼ਿੰਮੇਦਾਰੀ ਸੀ, ਉਨ੍ਹਾਂ ਨੂੰ ਇਹ ਸਵਾਲ ਖ਼ੁਦ ਤੋਂ ਜ਼ਰੂਰ ਪੁੱਛਣਾ ਚਾਹੀਦਾ ਸੀ ਲੇਕਿਨ ਇਹ ਸਵਾਲ ਪੁੱਛਿਆ ਨਹੀਂ ਗਿਆ ਕਿਉਂਕਿ ਇਹ ਲੋਕ ਜਿਨ੍ਹਾਂ ਸਥਾਨਾਂਤੇ ਰਹੇ, ਉੱਥੇ ਪਾਣੀ ਦੀ ਇਤਨੀ ਦਿੱਕਤ ਉਨ੍ਹਾਂ ਨੇ ਦੇਖੀ ਹੀ ਨਹੀਂ ਸੀ ਬਿਨਾ ਪਾਣੀ ਦੀ ਜ਼ਿੰਦਗੀ ਦਾ ਦਰਦ ਕੀ ਹੁੰਦਾ ਹੈ ਉਹ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ। ਘਰ ਵਿੱਚ ਪਾਣੀ, ਸਵਿਮਿੰਗ ਪੂਲ ਵਿੱਚ ਪਾਣੀ, ਸਭ ਜਗ੍ਹਾ ਪਾਣੀ ਹੀ ਪਾਣੀ ਅਜਿਹੇ ਲੋਕਾਂ ਨੇ ਕਦੇ ਗ਼ਰੀਬੀ ਦੇਖੀ ਹੀ ਨਹੀਂ ਸੀ, ਇਸ ਲਈ ਗ਼ਰੀਬੀ ਉਨ੍ਹਾਂ ਦੇ ਲਈ ਇੱਕ ਆਕਰਸ਼ਕ ਰਹੀ, ਲਿਟਰੇਚਰ ਅਤੇ ਬੌਧਿਕ ਗਿਆਨ ਦਿਖਾਉਣ ਦਾ ਜ਼ਰਿਆ ਰਹੀ ਇਨ੍ਹਾਂ ਲੋਕਾਂ ਵਿੱਚ ਇੱਕ ਆਦਰਸ਼ ਪਿੰਡ ਦੇ ਪ੍ਰਤੀ ਮੋਹ ਹੋਣਾ ਚਾਹੀਦਾ ਸੀ ਲੇਕਿਨ ਇਹ ਲੋਕ ਪਿੰਡ ਦੇ ਅਭਾਵਾਂ ਨੂੰ ਹੀ ਪਸੰਦ ਕਰਦੇ ਰਹੇ

ਮੈਂ ਤਾਂ ਗੁਜਰਾਤ ਜਿਹੇ ਰਾਜ ਤੋਂ ਹਾਂ ਜਿੱਥੇ ਜ਼ਿਆਦਾਤਰ ਸੁੱਕੇ ਦੀ ਸਥਿਤੀ ਮੈਂ ਦੇਖੀ ਹੈ। ਮੈਂ ਇਹ ਵੀ ਦੇਖਿਆ ਹੈ ਕਿ ਪਾਣੀ ਦੀ ਇੱਕ-ਇੱਕ ਬੂੰਦ ਦਾ ਕਿਤਨਾ ਮਹੱਤਵ ਹੁੰਦਾ ਹੈ। ਇਸ ਲਈ ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ, ਲੋਕਾਂ ਤੱਕ ਜਲ ਪਹੁੰਚਾਉਣਾ ਅਤੇ ਜਲ ਸੰਭਾਲ਼, ਮੇਰੀਆਂ ਪ੍ਰਾਥਮਿਕਤਾਵਾਂ ਵਿੱਚ ਰਹੇ ਅਸੀਂ ਨਾ ਸਿਰਫ਼ ਲੋਕਾਂ ਤੱਕ, ਕਿਸਾਨਾਂ ਤੱਕ, ਪਾਣੀ ਪਹੁੰਚਾਇਆ ਬਲਕਿ ਇਹ ਵੀ ਸੁਨਿਸ਼ਚਿਤ ਕੀਤਾ ਕਿ ਭੂਜਲ ਪੱਧਰ ਵਧੇ ਇਹ ਇੱਕ ਬੜੀ ਵਜ੍ਹਾ ਰਹੀ ਕਿ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੈਂ ਪਾਣੀ ਨਾਲ ਜੁੜੀਆਂ ਚੁਣੌਤੀਆਂਤੇ ਲਗਾਤਾਰ ਕੰਮ ਕੀਤਾ ਹੈ। ਅੱਜ ਜੋ ਨਤੀਜੇ ਸਾਨੂੰ ਮਿਲ ਰਹੇ ਹਨ, ਉਹ ਹਰ ਭਾਰਤੀ ਨੂੰ ਮਾਣ ਨਾਲ ਭਰ ਦੇਣ ਵਾਲੇ ਹਨ

ਆਜ਼ਾਦੀ ਤੋਂ ਲੈ ਕੇ 2019 ਤੱਕ, ਸਾਡੇ ਦੇਸ਼ ਵਿੱਚ ਸਿਰਫ਼ 3 ਕਰੋੜ ਘਰਾਂ ਤੱਕ ਹੀ ਨਲ ਸੇ ਜਲ ਪਹੁੰਚਦਾ ਸੀ 2019 ਵਿੱਚ ਜਲ ਜੀਵਨ ਮਿਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ, 5 ਕਰੋੜ ਘਰਾਂ ਨੂੰ ਪਾਣੀ ਦੇ ਕਨੈਕਸ਼ਨ ਨਾਲ ਜੋੜਿਆ ਗਿਆ ਹੈ। ਅੱਜ ਦੇਸ਼ ਦੇ ਲਗਭਗ 80 ਜ਼ਿਲ੍ਹਿਆਂ ਦੇ ਕਰੀਬ ਸਵਾ ਲੱਖ ਪਿੰਡਾਂ ਦੇ ਹਰ ਘਰ ਵਿੱਚ ਨਲ ਸੇ ਜਲ ਪਹੁੰਚ ਰਿਹਾ ਹੈ। ਯਾਨੀ ਪਿਛਲੇ 7 ਦਹਾਕਿਆਂ ਵਿੱਚ ਜੋ ਕੰਮ ਹੋਇਆ ਸੀ, ਅੱਜ ਭਾਰਤ ਨੇ ਸਿਰਫ਼ 2 ਸਾਲ ਵਿੱਚ ਉਸ ਤੋਂ ਜ਼ਿਆਦਾ ਕੰਮ ਕਰਕੇ ਦਿਖਾਇਆ ਹੈ। ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀ ਕਿਸੇ ਵੀ ਭੈਣ-ਬੇਟੀ ਨੂੰ ਪਾਣੀ ਲਿਆਉਣ ਦੇ ਲਈ ਰੋਜ਼-ਰੋਜ਼ ਦੂਰ-ਦੂਰ ਤੱਕ ਪੈਦਲ ਚਲ ਕੇ ਨਹੀਂ ਜਾਣਾ ਹੋਵੇਗਾ ਉਹ ਆਪਣੇ ਸਮੇਂ ਦਾ ਸਦਉਪਯੋਗ ਆਪਣੀ ਬਿਹਤਰੀ, ਆਪਣੀ ਪੜ੍ਹਾਈ-ਲਿਖਾਈ, ਜਾਂ ਆਪਣੇ ਰੋਜ਼ਗਾਰਤੇ ਉਸ ਨੂੰ ਸ਼ੁਰੂ ਕਰਨ ਵਿੱਚ ਕਰ ਸਕਣਗੀਆਂ

ਭਾਈਓ ਅਤੇ ਭੈਣੋਂ,

ਭਾਰਤ ਦੇ ਵਿਕਾਸ ਵਿੱਚ, ਪਾਣੀ ਦੀ ਕਮੀ ਰੁਕਾਵਟ ਨਾ ਬਣੇ, ਇਸ ਦੇ ਲਈ ਕੰਮ ਕਰਦੇ ਰਹਿਣਾ ਸਾਡੇ ਸਾਰਿਆਂ ਦੀ ਜ਼ਿੰਮੇਦਾਰੀ ਹੈ, ਸਬਕਾ ਪ੍ਰਯਾਸ ਬਹੁਤ ਜ਼ਰੂਰੀ ਹੈ। ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰਤੀ ਵੀ ਜਵਾਬਦੇਹ ਹਾਂ ਪਾਣੀ ਦੀ ਕਮੀ ਦੀ ਵਜ੍ਹਾ ਨਾਲ ਸਾਡੇ ਬੱਚੇ, ਆਪਣੀ ਊਰਜਾ ਰਾਸ਼ਟਰ ਨਿਰਮਾਣ ਵਿੱਚ ਨਾ ਲਗਾ ਸਕਣ, ਉਨ੍ਹਾਂ ਦਾ ਜੀਵਨ ਪਾਣੀ ਦੀ ਕਿੱਲਤ ਨਾਲ ਨਿਪਟਨ ਵਿੱਚ ਹੀ ਬੀਤ ਜਾਵੇ, ਇਹ ਅਸੀਂ ਨਹੀਂ ਹੋਣ ਦੇ ਸਕਦੇ ਇਸ ਦੇ ਲਈ ਸਾਨੂੰ ਯੁੱਧ ਪੱਧਰਤੇ ਆਪਣਾ ਕੰਮ ਜਾਰੀ ਰੱਖਣਾ ਹੋਵੇਗਾ ਆਜ਼ਾਦੀ ਦੇ 75 ਸਾਲ ਬਹੁਤ ਸਮਾਂ ਬੀਤ ਗਿਆ, ਹੁਣ ਸਾਨੂੰ ਬਹੁਤ ਤੇਜ਼ੀ ਕਰਨੀ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚਟੈਂਕਰਾਂ ਜਾਂ ਟ੍ਰੇਨਾਂਨਾਲ ਪਾਣੀ ਪਹੁੰਚਾਉਣ ਦੀ ਫਿਰ ਨੌਬਤ ਨਾ ਆਵੇ

ਸਾਥੀਓ,

ਮੈਂ ਪਹਿਲਾਂ ਵੀ ਕਿਹਾ ਹੈ ਕਿ ਪਾਣੀ ਦਾ ਉਪਯੋਗ ਸਾਨੂੰ ਪ੍ਰਸਾਦ ਦੀ ਤਰ੍ਹਾਂ ਕਰਨਾ ਚਾਹੀਦਾ ਹੈ। ਲੇਕਿਨ ਕੁਝ ਲੋਕ ਪਾਣੀ ਨੂੰ ਪ੍ਰਸਾਦ ਨਹੀਂ, ਬਹੁਤ ਹੀ ਸਹਿਜ ਸੁਲਭ ਮੰਨ ਕੇ ਉਸ ਨੂੰ ਬਰਬਾਦ ਕਰਦੇ ਹਨ ਉਹ ਪਾਣੀ ਦਾ ਮੁੱਲ ਹੀ ਨਹੀਂ ਸਮਝਦੇ ਪਾਣੀ ਦਾ ਮੁੱਲ ਉਹ ਸਮਝਦਾ ਹੈ, ਜੋ ਪਾਣੀ ਦੇ ਅਭਾਵ ਵਿੱਚ ਜਿਉਂਦਾ ਹੈ। ਉਹੀ ਜਾਣਦਾ ਹੈ, ਇੱਕ-ਇੱਕ ਬੂੰਦ ਪਾਣੀ ਜੁਟਾਉਣ ਵਿੱਚ ਕਿਤਨੀ ਮਿਹਨਤ ਕਰਨੀ ਪੈਂਦੀ ਹੈ। ਮੈਂ ਦੇਸ਼ ਦੇ ਹਰ ਉਸ ਨਾਗਰਿਕ ਨੂੰ ਕਹਾਂਗਾ ਜੋ ਪਾਣੀ ਦੀ ਪ੍ਰਚੁਰਤਾ ਵਿੱਚ ਰਹਿੰਦੇ ਹਨ, ਮੇਰੀ ਉਨ੍ਹਾਂ ਨੂੰ ਤਾਕੀਦ ਹੈ ਕਿ ਤੁਹਾਨੂੰ ਪਾਣੀ ਬਚਾਉਣ ਦੇ ਜ਼ਿਆਦਾ ਪ੍ਰਯਤਨ ਕਰਨੇ ਚਾਹੀਦੇ ਹਨ ਅਤੇ ਨਿਸ਼ਚਿਤ ਤੌਰਤੇ ਇਸ ਦੇ ਲਈ ਲੋਕਾਂ ਨੂੰ ਆਪਣੀਆਂ ਆਦਤਾਂ ਵੀ ਬਦਲਣੀਆਂ ਹੀ ਹੋਣਗੀਆਂ ਅਸੀਂ ਦੇਖਿਆ ਹੈ, ਕਈ ਜਗ੍ਹਾ ਨਲ ਤੋਂ ਪਾਣੀ ਡਿੱਗਦਾ ਰਹਿੰਦਾ ਹੈ, ਲੋਕ ਪ੍ਰਵਾਹ ਨਹੀਂ ਕਰਦੇ ਕਈ ਲੋਕ ਤਾਂ ਮੈਂ ਅਜਿਹੇ ਦੇਖੇ ਹਨ ਜੋ ਰਾਤ ਵਿੱਚ ਨਲ ਖੁੱਲ੍ਹਾ ਛੱਡ ਕੇ ਉਸ ਦੇ ਹੇਠਾਂ ਬਾਲਟੀ ਉਲਟਾ ਕੇ ਰੱਖ ਦਿੰਦੇ ਹਨ ਸਵੇਰੇ ਜਦੋਂ ਪਾਣੀ ਆਉਂਦਾ ਹੈ, ਬਾਲਟੀਤੇ ਡਿੱਗਦਾ ਹੈ, ਤਾਂ ਉਸ ਦੀ ਆਵਾਜ਼ ਉਨ੍ਹਾਂ ਦੇ ਲਈ ਮਾਰਨਿੰਗ ਅਲਾਰਮ ਦਾ ਕੰਮ ਕਰਦੀ ਹੈ। ਉਹ ਇਹ ਭੁੱਲ ਜਾਂਦੇ ਹਨ ਕਿ ਦੁਨੀਆ ਭਰ ਵਿੱਚ ਪਾਣੀ ਦੀ ਸਥਿਤੀ ਕਿਤਨੀ ਅਲਾਰਮਿੰਗ ਹੁੰਦੀ ਜਾ ਰਹੀ ਹੈ।

ਮੈਂ ਮਨ ਕੀ ਬਾਤ ਵਿੱਚ, ਅਕਸਰ ਅਜਿਹੇ ਮਹਾਨੁਭਾਵਾਂ ਦਾ ਜ਼ਿਕਰ ਕਰਦਾ ਹਾਂ, ਜਿਨ੍ਹਾਂ ਨੇ ਜਲ ਸੰਭਾਲ਼ ਨੂੰ ਆਪਣੇ ਜੀਵਨ ਦਾ ਸਭ ਤੋਂ ਬੜਾ ਮਿਸ਼ਨ ਬਣਾਇਆ ਹੋਇਆ ਹੈ। ਅਜਿਹੇ ਲੋਕਾਂ ਤੋਂ ਵੀ ਸਿੱਖਿਆ ਜਾਣਾ ਚਾਹੀਦਾ ਹੈ, ਪ੍ਰੇਰਣਾ ਲੈਣੀ ਚਾਹੀਦੀ ਹੈ। ਦੇਸ਼ ਦੇ ਅਲੱਗ-ਅਲੱਗ ਕੋਨਿਆਂ ਵਿੱਚ ਅਲੱਗ-ਅਲੱਗ ਪ੍ਰੋਗਰਾਮ ਹੁੰਦੇ ਹਨ, ਉਸ ਦੀ ਜਾਣਕਾਰੀ ਸਾਨੂੰ ਆਪਣੇ ਪਿੰਡ ਵਿੱਚ ਕੰਮ ਆ ਸਕਦੀ ਹੈ। ਅੱਜ ਇਸ ਪ੍ਰੋਗਰਾਮ ਨਾਲ ਜੁੜੀਆਂ ਦੇਸ਼ ਭਰ ਦੀਆਂ ਗ੍ਰਾਮ ਪੰਚਾਇਤਾਂ ਨੂੰ ਵੀ ਮੇਰੀ ਤਾਕੀਦ ਹੈ, ਪਿੰਡ ਵਿੱਚ ਪਾਣੀ ਦੇ ਸਰੋਤਾਂ ਦੀ ਸੁਰੱਖਿਆ ਅਤੇ ਸਵੱਛਤਾ ਦੇ ਲਈ ਜੀ-ਜਾਨ ਤੋਂ ਕੰਮ ਕਰੋ ਬਾਰਿਸ਼ ਦੇ ਪਾਣੀ ਨੂੰ ਬਚਾ ਕੇ, ਘਰ ਵਿੱਚ ਉਪਯੋਗ ਤੋਂ ਨਿਕਲੇ ਪਾਣੀ ਦਾ ਖੇਤੀ ਵਿੱਚ ਇਸਤੇਮਾਲ ਕਰਕੇ, ਘੱਟ ਪਾਣੀ ਵਾਲੀਆਂ ਫ਼ਸਲਾਂ ਨੂੰ ਹੁਲਾਰਾ ਦੇ ਕੇ ਹੀ ਅਸੀਂ ਆਪਣੇ ਲਕਸ਼ਾਂ ਨੂੰ ਹਾਸਲ ਕਰ ਸਕਦੇ ਹਾਂ

ਸਾਥੀਓ,

ਦੇਸ਼ ਵਿੱਚ ਬਹੁਤ ਸਾਰੇ ਖੇਤਰ ਅਜਿਹੇ ਹਨ ਜਿੱਥੇ ਪ੍ਰਦੂਸ਼ਿਤ ਪਾਣੀ ਦੀ ਦਿੱਕਤ ਹੈ, ਕੁਝ ਖੇਤਰਾਂ ਵਿੱਚ ਪਾਣੀ ਵਿੱਚ ਆਰਸੈਨਿਕ ਦੀ ਮਾਤਰਾ ਅਧਿਕ ਹੁੰਦੀ ਹੈ ਅਜਿਹੇ ਖੇਤਰਾਂ ਵਿੱਚ ਹਰ ਘਰ ਵਿੱਚ ਪਾਈਪ ਜ਼ਰੀਏ ਸ਼ੁੱਧ ਜਲ ਪਹੁੰਚਣਾ, ਉੱਥੋਂ ਦੇ ਲੋਕਾਂ ਦੇ ਲਈ ਜੀਵਨ ਦੀ ਸਭ ਤੋਂ ਵੱਡੇ ਆਸ਼ੀਰਵਾਦ ਦੀ ਤਰ੍ਹਾਂ ਹੈ। ਇੱਕ ਸਮੇਂ, ਐਨਸੇਫਲਾਈਟਿਸ-ਦਿਮਾਗ਼ੀ ਬੁਖ਼ਾਰ ਤੋਂ ਪ੍ਰਭਾਵਿਤ ਦੇਸ਼ ਦੇ 61 ਜ਼ਿਲ੍ਹਿਆਂ ਵਿੱਚ ਨਲ ਕਨੈਕਸ਼ਨਾਂ ਦੀ ਸੰਖਿਆ ਸਿਰਫ਼ 8 ਲੱਖ ਸੀ ਅੱਜ ਇਹ ਵਧ ਕੇ 1 ਕਰੋੜ 11 ਲੱਖ ਤੋਂ ਜ਼ਿਆਦਾ ਹੋ ਗਈ ਹੈ ਦੇਸ਼ ਦੇ ਉਹ ਜ਼ਿਲ੍ਹੇ ਜੋ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਏ ਸਨ, ਜਿੱਥੇ ਵਿਕਾਸ ਦੀ ਅਭੂਤਪੂਰਵ ਇੱਛਾ ਹੈ, ਉੱਥੇ ਹਰ ਘਰ ਨੂੰ ਪਹਿਲ ਦੇ ਅਧਾਰ ‘ਤੇ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਹੁਣ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਨਲ ਕਨੈਕਸ਼ਨਾਂ ਦੀ ਸੰਖਿਆ 31 ਲੱਖ ਤੋਂ ਵਧ ਕੇ 1 ਕਰੋੜ 16 ਲੱਖ ਤੋਂ ਜ਼ਿਆਦਾ ਹੋ ਗਈ ਹੈ

ਸਾਥੀਓ,

ਅੱਜ, ਦੇਸ਼ ਵਿੱਚ ਸਿਰਫ਼ ਪੀਣ ਵਾਲੇ ਪਾਣੀ ਦੀ ਸਪਲਾਈ ਹੀ ਨਹੀਂ, ਪਾਣੀ ਦੇ ਪ੍ਰਬੰਧਨ ਅਤੇ ਸਿੰਚਾਈ ਲਈ ਇੱਕ ਵਿਆਪਕ ਇਨਫ੍ਰਾਸਟ੍ਰਕਚਰ ਤਿਆਰ ਕਰਨ ਲਈ ਬੜੇ ਪੱਧਰ ‘ਤੇ ਕੰਮ ਚਲ ਰਿਹਾ ਹੈ ਪਾਣੀ ਦੇ ਪ੍ਰਭਾਵੀ ਪ੍ਰਬੰਧਨ ਦੇ ਲਈ ਪਹਿਲੀ ਵਾਰ ਜਲ ਸ਼ਕਤੀ ਮੰਤਰਾਲੇ ਦੇ ਤਹਿਤ ਪਾਣੀ ਨਾਲ ਜੁੜੇ ਜ਼ਿਆਦਾਤਰ ਵਿਸ਼ੇ ਲਿਆਂਦੇ ਗਏ ਹਨ ਮਾਂ ਗੰਗਾ ਜੀ ਦੇ ਨਾਲ-ਨਾਲ ਦੂਸਰੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਸਪਸ਼ਟ ਰਣਨੀਤੀ ਦੇ ਨਾਲ ਕੰਮ ਚਲ ਰਿਹਾ ਹੈ। ਅਟਲ ਭੁਜਲ ਯੋਜਨਾ ਦੇ ਤਹਿਤ ਦੇਸ਼ ਦੇ 7 ਰਾਜਾਂ ਵਿੱਚ ਗਾਊਂਡਵਾਟਰ ਲੈਵਲ ਨੂੰ ਉੱਪਰ ਉਠਾਉਣ ਦੇ ਲਈ ਕੰਮ ਹੋ ਰਿਹਾ ਹੈ। ਪਿਛਲੇ 7 ਸਾਲਾਂ ਵਿੱਚ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਤਹਿਤ pipe irrigation ਅਤੇ micro irrigation ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਹੁਣ ਤੱਕ 13 ਲੱਖ ਹੈਕਟੇਅਰ ਤੋਂ ਅਧਿਕ ਜ਼ਮੀਨ ਨੂੰ ਮਾਈਕ੍ਰੋ ਇਰੀਗੇਸ਼ਨ ਦੇ ਦਾਇਰੇ ਵਿੱਚ ਲਿਆਂਦਾ ਜਾ ਚੁੱਕਿਆ ਹੈ। Per Drop More Crop ਇਸ ਸੰਕਲਪ ਨੂੰ ਪੂਰਾ ਕਰਨ ਦੇ ਲਈ ਅਨੇਕ ਅਜਿਹੇ ਪ੍ਰਯਤਨ ਚਲ ਰਹੇ ਹਨ ਲੰਬੇ ਸਮੇਂ ਤੋਂ ਲਟਕੇ ਸੰਚਾਈ ਦੇ 99 ਬੜੇ ਪ੍ਰੋਜੈਕਟਾਂ ਵਿੱਚੋਂ ਲਗਭਗ ਅੱਧੇ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਬਾਕੀਆਂ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਦੇਸ਼ ਭਰ ਵਿੱਚ ਡੈਮਸ ਦੀ ਬਿਹਤਰ ਮੈਨੇਜਮੈਂਟ ਅਤੇ ਉਨ੍ਹਾਂ ਦੇ ਰੱਖ-ਰਖਾਅ ਦੇ ਲਈ ਹਜ਼ਾਰਾਂ ਕਰੋੜਾਂ ਰੁਪਏ ਨਾਲ ਇੱਕ ਵਿਸ਼ੇਸ਼ ਅਭਿਯਾਨ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ 200 ਤੋਂ ਅਧਿਕ ਡੈਮਸ ਨੂੰ ਸੁਧਾਰਿਆ ਜਾ ਚੁੱਕਿਆ ਹੈ।

ਸਾਥੀਓ,

ਕੁਪੋਸ਼ਣ ਦੇ ਖ਼ਿਲਾਫ਼ ਲੜਾਈ ਵਿੱਚ ਵੀ ਪਾਣੀ ਦੀ ਬਹੁਤ ਬੜੀ ਭੂਮਿਕਾ ਹੈ। ਹਰ ਘਰ ਜਲ ਪਹੁੰਚੇਗਾ ਤਾਂ ਬੱਚਿਆਂ ਦੀ ਸਿਹਤ ਵੀ ਸੁਧਾਰੇਗੀ ਹੁਣੇ ਹਾਲ ਹੀ ਵਿੱਚ ਸਰਕਾਰ ਨੇ, ਪੀਐੱਮ ਪੋਸ਼ਣ ਸ਼ਕਤੀ ਨਿਰਮਾਣ ਸਕੀਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਦੇ ਸਕੂਲਾਂ ਵਿੱਚ, ਬੱਚਿਆਂ ਦੀ ਪੜ੍ਹਾਈ ਵੀ ਹੋਵੇਗੀ ਅਤੇ ਉਨ੍ਹਾਂ ਦਾ ਪੋਸ਼ਣ ਵੀ ਸੁਨਿਸ਼ਚਿਤ ਕੀਤਾ ਜਾਵੇਗਾ। ਇਸ ਯੋਜਨਾ ‘ਤੇ ਕੇਂਦਰ ਸਰਕਾਰ 54 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕਰਨ ਜਾ ਰਹੀ ਹੈ। ਇਸ ਦਾ ਲਾਭ ਦੇਸ਼ ਦੇ ਕਰੀਬ-ਕਰੀਬ 12 ਕਰੋੜ ਬੱਚਿਆਂ ਨੂੰ ਹੋਵੇਗਾ।

ਸਾਥੀਓ,

ਸਾਡੇ ਇੱਥੇ ਕਿਹਾ ਗਿਆ ਹੈ-

उपकर्तुम् यथा सुअल्पम्, समर्थो तथा महान् |

प्रायः कूपः तृषाम् हन्ति, सततम् तु वारिधिः ||

ਯਾਨੀ, ਪਾਣੀ ਦਾ ਇੱਕ ਛੋਟਾ ਜਿਹਾ ਖੂਹ, ਲੋਕਾਂ ਦੀ ਪਿਆਸ ਬੁਝਾ ਸਕਦਾ ਹੈ, ਜਦਕਿ ਇਤਨਾ ਬੜਾ ਸਮੁੰਦਰ ਅਜਿਹਾ ਨਹੀਂ ਕਰ ਸਕਦਾ ਹੈ ਇਹ ਗੱਲ ਕਿਤਨੀ ਸਹੀ ਹੈ! ਕਈ ਵਾਰ ਅਸੀਂ ਦੇਖਦੇ ਹਾਂ ਕਿ ਕਿਸੇ ਦਾ ਛੋਟਾ ਜਿਹਾ ਪ੍ਰਯਤਨ, ਬਹੁਤ ਬੜੇ ਫ਼ੈਸਲਿਆਂ ਤੋਂ ਵੀ ਬੜਾ ਹੁੰਦਾ ਹੈ ਅੱਜ ਪਾਨੀ ਸਮਿਤੀ ‘ਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ ਜਲ ਵਿਵਸਥਾ ਦੀ ਦੇਖਰੇਖ ਅਤੇ ਜਲ ਸੰਭਾਲ਼ ਨਾਲ ਜੁੜੇ ਕੰਮ ਭਲੇ ਹੀ ਪਾਨੀ ਸਮਿਤੀ, ਆਪਣੇ ਪਿੰਡ ਦੇ ਦਾਇਰੇ ਵਿੱਚ ਕਰਦੀ ਹੈ, ਲੇਕਿਨ ਇਸ ਦਾ ਵਿਸਤਾਰ ਬਹੁਤ ਬੜਾ ਹੈ ਇਹ ਪਾਨੀ ਸਮਿਤੀਆਂ, ਗ਼ਰੀਬਾਂ-ਦਲਿਤਾਂ-ਵੰਚਿਤਾਂ-ਆਦਿਵਾਸੀਆਂ ਦੇ ਜੀਵਨ ਵਿੱਚ ਬਹੁਤ ਬੜਾ ਬਦਲਾਅ ਲਿਆ ਰਹੀਆਂ ਹਨ।

ਜਿਹੜੇ ਲੋਕਾਂ ਨੂੰ ਆਜ਼ਾਦੀ ਦੇ ਬਾਅਦ, 7 ਦਹਾਕਿਆਂ ਤੱਕ ਨਲ ਸੇ ਜਲ ਨਹੀਂ ਮਿਲ ਪਾਇਆ ਸੀ, ਛੋਟੇ ਜਿਹੇ ਨਲ ਨੇ ਉਨ੍ਹਾਂ ਦੀ ਦੁਨੀਆ ਬਦਲ ਦਿੱਤੀ ਹੈ ਅਤੇ ਇਹ ਵੀ ਮਾਣ ਵਾਲੀ ਗੱਲ ਹੈ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਬਣ ਰਹੀਆਂ ‘ਪਾਨੀ ਸਮਿਤੀਆਂ’ ਵਿੱਚ 50 ਪ੍ਰਤੀਸ਼ਤ ਮੈਂਬਰ ਲਾਜ਼ਮੀ ਤੌਰ ‘ਤੇ ਮਹਿਲਾਵਾਂ ਹੀ ਹੁੰਦੀਆਂ ਹਨ। ਇਹ ਦੇਸ਼ ਦੀ ਉਪਲਬਧੀ ਹੈ ਕਿ ਇੰਨੇ ਘੱਟ ਸਮੇਂ ਵਿੱਚ ਕਰੀਬ ਸਾਢੇ 3 ਲੱਖ ਪਿੰਡਾਂ ਵਿੱਚ ‘ਪਾਨੀ ਸਮਿਤੀਆਂ’ ਬਣ ਚੁੱਕੀਆਂ ਹਨ। ਹੁਣੇ ਕੁਝ ਦੇਰ ਪਹਿਲਾਂ ਅਸੀਂ ਜਲ ਜੀਵਨ ਸੰਵਾਦ ਦੇ ਦੌਰਾਨ ਵੀ ਦੇਖਿਆ ਹੈ ਕਿ ਇਨ੍ਹਾਂ ਪਾਨੀ ਸਮਿਤੀਆਂ ਵਿੱਚ ਪਿੰਡ ਦੀਆਂ ਮਹਿਲਾਵਾਂ ਕਿਤਨੀ ਕੁਸ਼ਲਤਾ ਨਾਲ ਕੰਮ ਕਰ ਰਹੀਆਂ ਹਨ ਮੈਨੂੰ ਖੁਸ਼ੀ ਹੈ ਕਿ ਪਿੰਡ ਦੀਆਂ ਮਹਿਲਾਵਾਂ ਨੂੰ, ਉਨ੍ਹਾਂ ਦੇ ਪਿੰਡ ਦੇ ਪਾਣੀ ਦੀ ਜਾਂਚ ਕਰਨ ਦੇ ਲਈ ਵਿਸ਼ੇਸ਼ ਤੌਰ ‘ਤੇ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।

ਸਾਥੀਓ,

ਪਿੰਡ ਦੀਆਂ ਮਹਿਲਾਵਾਂ ਦਾ ਸਸ਼ਕਤੀਕਰਣ ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਬੀਤੇ ਵਰ੍ਹਿਆਂ ਵਿੱਚ ਬੇਟੀਆਂ ਦੀ ਸਿਹਤ ਅਤੇ ਸੁਰੱਖਿਆ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਘਰ ਅਤੇ ਸਕੂਲ ਵਿੱਚ ਟਾਇਲਟਸ, ਸਸਤੇ ਸੈਨਿਟਰੀ ਪੈਡਸ ਤੋਂ ਲੈ ਕੇ, ਗਰਭ ਅਵਸਥਾ ਦੇ ਦੌਰਾਨ ਪੋਸ਼ਣ ਦੇ ਲਈ ਹਜ਼ਾਰਾਂ ਰੁਪਏ ਦੀ ਮਦਦ ਅਤੇ ਟੀਕਾਕਰਣ ਅਭਿਯਾਨ ਤੋਂ ਮਾਤ੍ਰਸ਼ਕਤੀ ਹੋਰ ਮਜ਼ਬੂਤ ਹੋਈ ਹੈ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ ਦੇ ਤਹਿਤ, 2 ਕਰੋੜ ਤੋਂ ਅਧਿਕ ਗਰਭਵਤੀ ਮਹਿਲਾਵਾਂ ਨੂੰ ਲਗਭਗ ਸਾਢੇ 8 ਹਜ਼ਾਰ ਕਰੋੜ ਰੁਪਏ ਦੀ ਸਿੱਧੀ ਮਦਦ ਦਿੱਤੀ ਜਾ ਚੁੱਕੀ ਹੈ। ਪਿੰਡਾਂ ਵਿੱਚ ਜੋ ਢਾਈ ਕਰੋੜ ਤੋਂ ਅਧਿਕ ਪੱਕੇ ਘਰ ਬਣਾਏ ਗਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ‘ਤੇ ਮਾਲਿਕਾਨਾ ਹੱਕ ਮਹਿਲਾਵਾਂ ਦਾ ਹੀ ਹੈ। ਉੱਜਵਲਾ ਯੋਜਨਾ ਨੇ ਪਿੰਡਾਂ ਦੀਆਂ ਕਰੋੜਾਂ ਮਹਿਲਾਵਾਂ ਨੂੰ ਲੱਕੜੀ ਦੇ ਧੂੰਏਂ ਤੋਂ ਮੁਕਤੀ ਦਵਾਈ ਹੈ।

ਮੁਦਰਾ ਯੋਜਨਾ ਦੇ ਤਹਿਤ ਵੀ ਲਗਭਗ 70 ਪ੍ਰਤੀਸ਼ਤ ਰਿਣ ਮਹਿਲਾ ਉੱਦਮੀਆਂ ਨੂੰ ਮਿਲੇ ਹਨ। ਸੈਲਫ ਹੈਲਪ ਗਰੁੱਪਸ ਦੇ ਜ਼ਰੀਏ ਵੀ ਗ੍ਰਾਮੀਣ ਮਹਿਲਾਵਾਂ ਨੂੰ ਆਤਮਨਿਰਭਰਤਾ ਦੇ ਮਿਸ਼ਨ ਨਾਲ ਜੋੜਿਆ ਜਾ ਰਿਹਾ ਹੈ ਪਿਛਲੇ 7 ਸਾਲਾਂ ਦੇ ਦੌਰਾਨ, ਸਵੈ ਸਹਾਇਤਾ ਸਮੂਹਾਂ ਵਿੱਚ 3 ਗੁਣਾ ਤੋਂ ਅਧਿਕ ਦਾ ਵਾਧਾ ਹੋਇਆ ਹੈ, 3 ਗੁਣਾ ਅਧਿਕ ਭੈਣਾਂ ਦੀ ਭਾਗੀਦਾਰੀ ਸੁਨਿਸ਼ਚਿਤ ਹੋਈ ਹੈ ਰਾਸ਼ਟਰੀਯ ਆਜੀਵਿਕਾ ਮਿਸ਼ਨ ਦੇ ਤਹਿਤ, 2014 ਤੋਂ ਪਹਿਲਾਂ ਦੇ 5 ਵਰ੍ਹਿਆਂ ਵਿੱਚ ਜਿਤਨੀ ਮਦਦ ਸਰਕਾਰ ਨੇ ਭੈਣਾਂ ਦੇ ਲਈ ਭੇਜੀ ,ਬੀਤੇ 7 ਸਾਲ ਵਿੱਚ ਉਸ ਵਿੱਚ ਲਗਭਗ 13 ਗੁਣਾ ਵਾਧਾ ਕੀਤਾ ਗਿਆ ਹੈ। ਇਤਨਾ ਹੀ ਨਹੀਂ, ਲਗਭਗ ਪੌਣੇ 4 ਲੱਖ ਕਰੋੜ ਰੁਪਏ ਦੇ ਰਿਣ ਵੀ ਸੈਲਫ ਹੈਲਪ ਗਰੁੱਪਸ ਨੂੰ ਇਨ੍ਹਾਂ ਮਾਤਾਵਾਂ-ਭੈਣਾਂ ਨੂੰ ਉਪਲਬਧ ਕਰਵਾਇਆ ਗਿਆ ਹੈ ਸਰਕਾਰ ਨੇ ਸੈਲਫ ਹੈਲਪ ਗਰੁੱਪਸ ਨੂੰ ਬਿਨਾ ਗਰੰਟੀ ਦੇ ਰਿਣ ਵਿੱਚ ਵੀ ਕਾਫ਼ੀ ਵਾਧਾ ਕੀਤਾ ਹੈ।

ਭਾਈਓ ਅਤੇ ਭੈਣੋਂ,

ਭਾਰਤ ਦਾ ਵਿਕਾਸ, ਪਿੰਡਾਂ ਦੇ ਵਿਕਾਸ ‘ਤੇ ਨਿਰਭਰ ਕਰਦਾ ਹੈ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ, ਨੌਜਵਾਨਾਂ-ਕਿਸਾਨਾਂ ਦੇ ਨਾਲ ਹੀ ਸਰਕਾਰ ਅਜਿਹੀਆਂ ਯੋਜਨਾਵਾਂ ਨੂੰ ਪ੍ਰਾਥਮਿਕਤਾ ਦੇ ਰਹੀ ਹੈ, ਜੋ ਭਾਰਤ ਦੇ ਪਿੰਡਾਂ ਨੂੰ ਹੋਰ ਜ਼ਿਆਦਾ ਸਮਰੱਥ ਬਣਾਉਣ। ਪਿੰਡ ਵਿੱਚ ਜਾਨਵਰਾਂ ਅਤੇ ਘਰਾਂ ਤੋਂ ਜੋ Bio-Waste ਨਿਕਲਦਾ ਹੈ,ਉਸ ਨੂੰ ਇਸਤੇਮਾਲ ਕਰਨ ਦੇ ਲਈ ਗੋਬਰਧਨ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਦੇ ਜ਼ਰੀਏ ਦੇਸ਼ ਦੇ 150 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ 300 ਤੋਂ ਜ਼ਿਆਦਾ ਬਾਇਓ-ਗੈਸ ਪਲਾਂਟਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ। ਪਿੰਡ ਦੇ ਲੋਕਾਂ ਨੂੰ ਪਿੰਡ ਵਿੱਚ ਹੀ ਬਿਹਤਰ ਮੁੱਢਲਾ ਇਲਾਜ ਮਿਲ ਸਕੇ, ਉਹ ਪਿੰਡ ਵਿੱਚ ਹੀ ਜ਼ਰੂਰੀ ਟੈਸਟ ਕਰਵਾ ਸਕਣ,ਇਸ ਦੇ ਲਈ 1.5 ਲੱਖ ਤੋਂ ਜ਼ਿਆਦਾ ਹੈਲਥ ਅਤੇ ਵੈੱਲਨੈੱਸ ਸੈਂਟਰ ਬਣਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕਰੀਬ 80 ਹਜ਼ਾਰ ਹੈਲਥ ਅਤੇ ਵੈੱਲਨੈੱਸ ਸੈਂਟਰਾਂ ਦਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ ਪਿੰਡਾਂ ਦੀਆਂ ਆਂਗਨਵਾੜੀ ਅਤੇ ਆਂਗਨਵਾੜੀ ਵਿੱਚ ਕੰਮ ਕਰ ਰਹੀਆਂ ਸਾਡੀਆਂ ਭੈਣਾਂ ਦੇ ਲਈ ਆਰਥਿਕ ਮਦਦ ਵਧਾਈ ਗਈ ਹੈ। ਪਿੰਡਾਂ ਵਿੱਚ ਸੁਵਿਧਾਵਾਂ ਦੇ ਨਾਲ-ਨਾਲ ਸਰਕਾਰ ਦੀਆਂ ਸੇਵਾਵਾਂ ਵੀ ਤੇਜ਼ੀ ਨਾਲ ਪਹੁੰਚਣ, ਇਸ ਦੇ ਲਈ ਅੱਜ ਟੈਕਨੋਲੋਜੀ ਦਾ ਵਿਆਪਕ ਉਪਯੋਗ ਕੀਤਾ ਜਾ ਰਿਹਾ ਹੈ।

ਪੀਐੱਮ ਸਵਾਮਿਤਵ ਯੋਜਨਾ ਦੇ ਤਹਿਤ, ਡ੍ਰੋਨਾਂ ਦੀ ਮਦਦ ਨਾਲ ਮੈਪਿੰਗ ਕਰਵਾ ਕੇ, ਪਿੰਡਾਂ ਦੀਆਂ ਜ਼ਮੀਨਾਂ ਅਤੇ ਘਰਾਂ ਦੇ ਡਿਜੀਟਲ ਪ੍ਰਾਪਰਟੀ ਕਾਰਡ ਤਿਆਰ ਕੀਤੇ ਜਾ ਰਹੇ ਹਨ। ਸਵਾਮਿਤਵ ਯੋਜਨਾ ਦੇ ਤਹਿਤ 7 ਸਾਲ ਪਹਿਲਾਂ ਤੱਕ ਜਿੱਥੇ ਦੇਸ਼ ਦੀਆਂ ਸੌ ਤੋਂ ਵੀ ਘੱਟ ਪੰਚਾਇਤਾਂ ਬ੍ਰੌਡਬੈਂਡ ਕਨੈਕਟੀਵਿਟੀ ਨਾਲ ਜੁੜੀਆਂ ਹੋਈਆਂ ਸਨ ਉੱਥੇ ਹੀ ਅੱਜ ਡੇਢ ਲੱਖ ਪੰਚਾਇਤਾਂ ਵਿੱਚ ਔਪਟੀਕਲ ਫਾਈਬਰ ਪਹੁੰਚ ਚੁੱਕਿਆ ਹੈ ਸਸਤੇ ਮੋਬਾਈਲ ਫ਼ੋਨ ਅਤੇ ਸਸਤੇ ਇੰਟਰਨੈੱਟ ਦੇ ਕਾਰਨ ਅੱਜ ਪਿੰਡਾਂ ਵਿੱਚ ਸ਼ਹਿਰਾਂ ਤੋਂ ਜ਼ਿਆਦਾ ਲੋਕ ਇੰਟਰਨੈੱਟ ਦਾ ਉਪਯੋਗ ਕਰ ਰਹੇ ਹਨ ਅੱਜ 3 ਲੱਖ ਤੋਂ ਅਧਿਕ ਕੌਮਨ ਸਰਵਿਸ ਸੈਂਟਰ ਪਿੰਡ ਵਿੱਚ ਹੀ ਸਰਕਾਰ ਦੀਆਂ ਦਰਜਨਾਂ ਯੋਜਨਾਵਾਂ ਨੂੰ ਪਿੰਡ ਵਿੱਚ ਹੀ ਉਪਲਬਧ ਕਰਵਾ ਰਹੇ ਹਨ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਹਨ।

ਅੱਜ ਪਿੰਡ ਵਿੱਚ ਹਰ ਪ੍ਰਕਾਰ ਦੇ ਇਨਫ੍ਰਾਸਟ੍ਰਕਚਰ ਦੇ ਲਈ ਰਿਕਾਰਡ Investment ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਹੋਵੇ, ਇੱਕ ਲੱਖ ਕਰੋੜ ਰੁਪਏ ਦਾ ਐਗਰੀ ਫੰਡ ਹੋਵੇ, ਪਿੰਡ ਦੇ ਪਾਸ ਕੋਲਡ ਸਟੋਰੇਜ ਦਾ ਨਿਰਮਾਣ ਹੋਵੇ, ਉਦਯੋਗਿਕ ਕਲਸਟਰ ਦਾ ਨਿਰਮਾਣ ਹੋਵੇ, ਜਾਂ ਫਿਰ ਖੇਤੀਬਾੜੀ ਮੰਡੀਆਂ ਦਾ ਆਧੁਨਿਕੀਕਰਣ, ਹਰ ਖੇਤਰ ਵਿੱਚ ਤੇਜ਼ ਗਤੀ ਨਾਲ ਕੰਮ ਜਾਰੀ ਹੈ। ਜਲ ਜੀਵਨ ਮਿਸ਼ਨ ਦੇ ਲਈ ਜੋ 3 ਲੱਖ 60 ਹਜ਼ਾਰ ਕਰੋੜ ਦੀ ਵਿਵਸਥਾ ਕੀਤੀ ਗਈ ਹੈ, ਉਹ ਪਿੰਡਾਂ ਵਿੱਚ ਹੀ ਖ਼ਰਚ ਕੀਤੀ ਜਾਵੇਗੀ। ਯਾਨੀ ਇਹ ਮਿਸ਼ਨ, ਗ੍ਰਾਮੀਣ ਅਰਥਵਿਵਸਥਾ ਨੂੰ ਨਵੀਂ ਮਜ਼ਬੂਤੀ ਦੇਣ ਦੇ ਨਾਲ ਹੀ, ਪਿੰਡਾਂ ਵਿੱਚ ਰੋਜ਼ਗਾਰ ਦੇ ਅਨੇਕਾਂ ਨਵੇਂ ਅਵਸਰ ਵੀ ਬਣਾਵੇਗਾ।

ਸਾਥੀਓ,

ਅਸੀਂ ਦੁਨੀਆ ਨੂੰ ਦਿਖਾਇਆ ਹੈ ਕਿ ਅਸੀਂ ਭਾਰਤ ਦੇ ਲੋਕ, ਦ੍ਰਿੜ੍ਹ ਸੰਕਲਪ ਦੇ ਨਾਲ, ਸਮੂਹਿਕ ਪ੍ਰਯਤਨਾਂ ਨਾਲ ਕਠਿਨ ਤੋਂ ਕਠਿਨ ਲਕਸ਼ ਨੂੰ ਵੀ ਹਾਸਲ ਕਰ ਸਕਦੇ ਹਾਂ ਸਾਨੂੰ ਇੱਕਜੁਟ ਹੋਕੇ ਇਸ ਅਭਿਯਾਨ ਨੂੰ ਸਫ਼ਲ ਬਣਾਉਣਾ ਹੈ। ਜਲ ਜੀਵਨ ਮਿਸ਼ਨ ਜਲਦੀ ਤੋਂ ਜਲਦੀ ਆਪਣੇ ਲਕਸ਼ ਤੱਕ ਪਹੁੰਚੇ, ਇਸੇ ਕਾਮਨਾ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ

ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

ਧੰਨਵਾਦ !

*****

 

ਡੀਐੱਸ/ਐੱਸਐੱਚ/ਐੱਨਐੱਸ