ਪੰਜਾਬ ਦੇ ਰਾਜਪਾਲ ਸ਼੍ਰੀ ਵੀ ਪੀ ਸਿੰਘ ਬਦਨੌਰ ਜੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਜੀ ਕਿਸ਼ਨ ਰੈੱਡੀ ਜੀ, ਸ਼੍ਰੀ ਅਰਜੁਨ ਰਾਮ ਮੇਘਵਾਲ ਜੀ, ਸ਼੍ਰੀ ਸੋਮ ਪ੍ਰਕਾਸ਼ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਸ਼ਵੇਤ ਮਲਿਕ ਜੀ, ਪ੍ਰੋਗਰਾਮ ਵਿੱਚ ਜੁੜੇ ਸਾਰੇ ਆਦਰਯੋਗ ਮੁੱਖ ਮੰਤਰੀਗਣ, ਜਨ-ਪ੍ਰਤਿਨਿਧੀਗਣ, ਸ਼ਹੀਦਾਂ ਦੇ ਪਰਿਵਾਰਜਨ, ਭਾਈਓ ਅਤੇ ਭੈਣੋਂ!
ਪੰਜਾਬ ਦੀ ਵੀਰ ਭੂਮੀ ਨੂੰ, ਜਲਿਆਂਵਾਲਾ ਬਾਗ਼ ਦੀ ਪਵਿੱਤਰ ਮਿੱਟੀ ਨੂੰ, ਮੇਰਾ ਅਨੇਕ-ਅਨੇਕ ਪ੍ਰਣਾਮ! ਮਾਂ ਭਾਰਤੀ ਦੀਆਂ ਉਨ੍ਹਾਂ ਸੰਤਾਨਾਂ ਨੂੰ ਵੀ ਨਮਨ, ਜਿਨ੍ਹਾਂ ਦੇ ਅੰਦਰ ਜਲਦੀ ਆਜ਼ਾਦੀ ਦੀ ਲੌ ਨੂੰ ਬੁਝਾਉਣ ਦੇ ਲਈ ਅਣਮਨੁੱਖੀਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਉਹ ਮਾਸੂਮ ਬਾਲਕ-ਬਾਲਿਕਾਵਾਂ, ਉਹ ਭੈਣਾਂ, ਉਹ ਭਾਈ, ਜਿਨ੍ਹਾਂ ਦੇ ਸੁਪਨੇ ਅੱਜ ਵੀ ਜਲਿਆਂਵਾਲਾ ਬਾਗ਼ ਦੀਆਂ ਦੀਵਾਰਾਂ ਵਿੱਚ ਅੰਕਿਤ ਗੋਲੀਆਂ ਦੇ ਨਿਸ਼ਾਨਾਂ ਵਿੱਚ ਦਿਖਦੇ ਹਨ। ਉਹ ਸ਼ਹੀਦੀ ਖੂਹ, ਜਿੱਥੇ ਅਣਗਿਣਤ ਮਾਤਾਵਾਂ-ਭੈਣਾਂ ਦੀ ਮਮਤਾ ਖੋਹ ਲਈ ਗਈ, ਉਨ੍ਹਾਂ ਦਾ ਜੀਵਨ ਖੋਹ ਲਿਆ ਗਿਆ। ਉਨ੍ਹਾਂ ਦੇ ਸੁਪਨਿਆਂ ਨੂੰ ਰੌਂਦ ਦਿੱਤਾ ਗਿਆ। ਉਨ੍ਹਾਂ ਸਾਰਿਆਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ।
ਭਾਈਓ ਅਤੇ ਭੈਣੋਂ,
ਜਲਿਆਂਵਾਲਾ ਬਾਗ਼, ਉਹ ਸਥਾਨ ਹੈ, ਜਿਸ ਨੇ ਸਰਦਾਰ ਊਧਮ ਸਿੰਘ, ਸਰਦਾਰ ਭਗਤ ਸਿੰਘ, ਜਿਹੇ ਅਣਗਿਣਤ ਕ੍ਰਾਂਤੀਵੀਰਾਂ, ਬਲੀਦਾਨੀਆਂ, ਸੈਨਾਨੀਆਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਮਰ-ਮਿਟਣ ਦਾ ਹੌਸਲਾ ਦਿੱਤਾ। 13 ਅਪ੍ਰੈਲ 1919 ਦੇ ਉਹ 10 ਮਿੰਟ, ਸਾਡੀ ਆਜ਼ਾਦੀ ਦੀ ਲੜਾਈ ਦੀ ਉਹ ਸਤਿਗਾਥਾ, ਚਿਰਗਾਥਾ ਬਣ ਗਏ, ਜਿਸ ਦੇ ਕਾਰਨ ਅੱਜ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਪਾ ਰਹੇ ਹਾਂ। ਅਜਿਹੇ ਵਿੱਚ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਜਲਿਆਂਵਾਲਾ ਬਾਗ਼ ਸਮਾਰਕ ਦਾ ਆਧੁਨਿਕ ਰੂਪ ਦੇਸ਼ ਨੂੰ ਮਿਲਣਾ, ਸਾਡੇ ਸਭ ਦੇ ਲਈ ਬਹੁਤ ਬੜੀ ਪ੍ਰੇਰਣਾ ਦਾ ਅਵਸਰ ਹੈ। ਇਹ ਮੇਰਾ ਸੁਭਾਗ ਰਿਹਾ ਹੈ ਕਿ ਮੈਨੂੰ ਕਈ ਵਾਰ ਜਲਿਆਂਵਾਲਾ ਬਾਗ਼ ਦੀ ਇਸ ਪਵਿੱਤਰ ਧਰਤੀ ‘ਤੇ ਆਉਣ ਦਾ, ਇੱਥੇ ਦੀ ਪਵਿੱਤਰ ਮਿੱਟੀ ਨੂੰ ਆਪਣੇ ਮੱਥੇ ਨਾਲ ਲਗਾਉਣ ਦਾ ਸੁਭਾਗ ਮਿਲਿਆ ਹੈ। ਅੱਜ ਜੋ ਰੈਨੋਵੇਸ਼ਨ ਦਾ ਕੰਮ ਹੋਇਆ ਹੈ, ਉਸ ਨੇ ਬਲੀਦਾਨ ਦੀਆਂ ਅਮਰ ਗਾਥਾਵਾਂ ਨੂੰ ਹੋਰ ਜੀਵੰਤ ਬਣਾ ਦਿੱਤਾ ਹੈ। ਇੱਥੇ ਜੋ ਅਲੱਗ-ਅਲੱਗ ਗੈਲਰੀਆਂ ਬਣਾਈਆਂ ਗਈਆਂ ਹਨ, ਜੋ ਦੀਵਾਰਾਂ ਵਿੱਚ ਸ਼ਹੀਦਾਂ ਦੇ ਚਿੱਤਰ ਉਕੇਰੇ ਗਏ ਹਨ, ਸ਼ਹੀਦ ਉਧਮ ਸਿੰਘ ਜੀ ਦੀ ਪ੍ਰਤਿਮਾ ਹੈ, ਉਹ ਸਭ ਸਾਨੂੰ ਉਸ ਕਾਲਖੰਡ ਵਿੱਚ ਲੈ ਕੇ ਜਾਂਦੇ ਹਨ। ਜਲਿਆਂਵਾਲਾ ਬਾਗ਼ ਨਰਸੰਹਾਰ ਤੋਂ ਪਹਿਲਾਂ ਇਸ ਸਥਾਨ ‘ਤੇ ਪਵਿੱਤਰ ਵਿਸਾਖੀ ਦੇ ਮੇਲੇ ਲਗਦੇ ਸਨ। ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ‘ਸਰਬੱਤ ਦਾ ਭਲਾ’ ਦੀ ਭਾਵਨਾ ਦੇ ਨਾਲ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਆਜ਼ਾਦੀ ਦੇ 75ਵੇਂ ਸਾਲ ਵਿੱਚ ਜਲਿਆਂਵਾਲਾ ਬਾਗ਼ ਦਾ ਇਹ ਨਵਾਂ ਰੂਪ ਦੇਸ਼ਵਾਸੀਆਂ ਨੂੰ ਇਸ ਪਵਿੱਤਰ ਸਥਾਨ ਦੇ ਇਤਿਹਾਸ ਬਾਰੇ, ਇਸ ਦੇ ਅਤੀਤ ਬਾਰੇ ਬਹੁਤ ਕੁਝ ਜਾਣਨ ਦੇ ਲਈ ਪ੍ਰੇਰਿਤ ਕਰੇਗਾ। ਇਹ ਸਥਾਨ ਨਵੀਂ ਪੀੜ੍ਹੀ ਨੂੰ ਹਮੇਸ਼ਾ ਯਾਦ ਦਿਵਾਏਗਾ ਕਿ ਸਾਡੀ ਆਜ਼ਾਦੀ ਦੀ ਯਾਤਰਾ ਕੈਸੀ ਰਹੀ ਹੈ, ਇੱਥੇ ਤੱਕ ਪਹੁੰਚਣ ਦੇ ਲਈ ਸਾਡੇ ਪੂਰਵਜਾਂ ਨੇ ਕੀ-ਕੀ ਕੀਤਾ ਹੈ, ਕਿਤਨਾ ਤਿਆਗ, ਕਿਤਨਾ ਬਲੀਦਾਨ, ਅਣਗਿਣਤ ਸੰਘਰਸ਼। ਰਾਸ਼ਟਰ ਦੇ ਪ੍ਰਤੀ ਸਾਡੇ ਕਰਤੱਵ ਕੀ ਹੋਣੇ ਚਾਹੀਦੇ ਹਨ, ਕਿਵੇਂ ਅਸੀਂ ਆਪਣੇ ਹਰ ਕੰਮ ਵਿੱਚ ਦੇਸ਼ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ, ਇਸ ਦੀ ਵੀ ਪ੍ਰੇਰਣਾ ਨਵੀਂ ਊਰਜਾ ਦੇ ਨਾਲ, ਇਸੇ ਸਥਾਨ ਤੋਂ ਮਿਲੇਗੀ।
ਸਾਥੀਓ,
ਹਰ ਰਾਸ਼ਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਇਤਿਹਾਸ ਨੂੰ ਸੰਜੋ ਕੇ ਰੱਖੇ। ਇਤਿਹਾਸ ਵਿੱਚ ਹੋਈਆਂ ਘਟਨਾਵਾਂ, ਸਾਨੂੰ ਸਿਖਾਉਂਦੀਆਂ ਹਨ ਅਤੇ ਅੱਗੇ ਵਧਣ ਦੀ ਦਿਸ਼ਾ ਵੀ ਦਿੰਦੀਆਂ ਹਨ। ਜਲਿਆਂਵਾਲਾ ਬਾਗ਼ ਜੈਸੀ ਹੀ ਇੱਕ ਵਿਭੀਸ਼ਿਕਾ ਅਸੀਂ ਭਾਰਤ ਵੰਡ ਦੇ ਸਮੇਂ ਵੀ ਦੇਖੀ ਹੈ। ਪੰਜਾਬ ਦੇ ਮਿਹਨਤੀ ਅਤੇ ਜ਼ਿੰਦਾਦਿਲ ਲੋਕ ਤਾਂ ਵੰਡ ਦੇ ਬਹੁਤ ਬੜੇ ਭੁਗਤਭੋਗੀ ਰਹੇ ਹਨ। ਵੰਡ ਦੇ ਸਮੇਂ ਜੋ ਕੁਝ ਹੋਇਆ, ਉਸ ਦੀ ਪੀੜਾ ਅੱਜ ਵੀ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਪਰਿਵਾਰਾਂ ਵਿੱਚ ਅਸੀਂ ਅਨੁਭਵ ਕਰਦੇ ਹਾਂ। ਕਿਸੇ ਵੀ ਦੇਸ਼ ਦੇ ਲਈ ਆਪਣੇ ਅਤੀਤ ਦੀਆਂ ਅਜਿਹੀਆਂ ਵਿਭੀਸ਼ਿਕਾਵਾਂ ਨੂੰ ਨਜ਼ਰ-ਅੰਦਾਜ਼ ਕਰਨਾ ਸਹੀ ਨਹੀਂ ਹੈ। ਇਸ ਲਈ, ਭਾਰਤ ਨੇ 14 ਅਗਸਤ ਨੂੰ ਹਰ ਵਰ੍ਹੇ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਦੇ ਰੂਪ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰੱਖਣ, ਇਸ ਲਈ ਇਸ ਨੂੰ ਮਨਾਉਣ ਦਾ ਫੈਸਲਾ ਲਿਆ ਹੈ। ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਯਾਦ ਦਿਵਾਏਗਾ ਕਿ ਕਿਤਨੀ ਬੜੀ ਕੀਮਤ ਚੁਕਾ ਕੇ, ਸਾਨੂੰ ਸੁਤੰਤਰਤਾ ਮਿਲੀ ਹੈ। ਉਹ ਉਸ ਦਰਦ, ਉਸ ਤਕਲੀਫ ਨੂੰ ਸਮਝ ਸਕਣਗੇ, ਜੋ ਵੰਡ ਦੇ ਸਮੇਂ ਕਰੋੜਾਂ ਭਾਰਤੀਆਂ ਨੇ ਸਹੀ ਸੀ।
ਸਾਥੀਓ,
ਗੁਰਬਾਣੀ ਸਾਨੂੰ ਸਿਖਾਉਂਦੀ ਹੈ- ਸੁਖੁ ਹੋਵੈ ਸੇਵ ਕਮਾਣੀਆ।।
ਅਰਥਾਤ, ਸੁਖ ਦੂਸਰਿਆਂ ਦੀ ਸੇਵਾ ਤੋਂ ਹੀ ਆਉਂਦਾ ਹੈ। ਅਸੀਂ ਸੁਖੀ ਤਦ ਹੀ ਹੁੰਦੇ ਹਾਂ ਜਦੋਂ ਅਸੀਂ ਆਪਣੇ ਨਾਲ-ਨਾਲ ਆਪਣਿਆਂ ਦੀ ਪੀੜਾ ਨੂੰ ਵੀ ਅਨੁਭਵ ਕਰਦੇ ਹਾਂ। ਇਸ ਲਈ, ਅੱਜ ਦੁਨੀਆ ਭਰ ਵਿੱਚ ਕਿਤੇ ਵੀ, ਕੋਈ ਵੀ ਭਾਰਤੀ ਅਗਰ ਸੰਕਟ ਵਿੱਚ ਘਿਰਦਾ ਹੈ, ਤਾਂ ਭਾਰਤ ਪੂਰੀ ਸਮਰੱਥਾ ਨਾਲ ਉਸ ਦੀ ਮਦਦ ਦੇ ਲਈ ਖੜ੍ਹਾ ਹੋ ਜਾਂਦਾ ਹੈ। ਕੋਰੋਨਾ ਕਾਲ ਹੋਵੇ ਜਾਂ ਫਿਰ ਅਫ਼ਗ਼ਾਨਿਸਤਾਨ ਦਾ ਵਰਤਮਾਨ ਸੰਕਟ, ਦੁਨੀਆ ਨੇ ਇਸ ਨੂੰ ਨਿਰੰਤਰ ਅਨੁਭਵ ਕੀਤਾ ਹੈ। ਅਪਰੇਸ਼ਨ ਦੇਵੀ ਸ਼ਕਤੀ ਦੇ ਤਹਿਤ ਅਫ਼ਗ਼ਾਨਿਸਤਾਨ ਤੋਂ ਸੈਂਕੜੇਂ ਸਾਥੀਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਚੁਣੌਤੀਆਂ ਬਹੁਤ ਹਨ, ਹਾਲਾਤ ਮੁਸ਼ਕਿਲ ਹਨ, ਲੇਕਿਨ ਗੁਰੂਕ੍ਰਿਪਾ ਵੀ ਸਾਡੇ ‘ਤੇ ਬਣੀ ਹੋਈ ਹੈ। ਅਸੀਂ ਲੋਕਾਂ ਦੇ ਨਾਲ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸਰੂਪ’ ਨੂੰ ਵੀ ਸੀਸ ‘ਤੇ ਰੱਖ ਕੇ ਭਾਰਤ ਲਿਆਏ ਹਾਂ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ ਆਪਣੀ ਇਸ ਜ਼ਿੰਮੇਦਾਰੀ ਨੂੰ ਨਿਭਾਉਣ ਦੇ ਲਈ ਜੀ ਜਾਨ ਨਾਲ ਪ੍ਰਯਤਨ ਕੀਤਾ ਹੈ। ਮਾਨਵਤਾ ਦੀ ਜੋ ਸਿੱਖਿਆ ਸਾਨੂੰ ਗੁਰੂਆਂ ਨੇ ਦਿੱਤੀ ਸੀ, ਉਸ ਨੂੰ ਸਾਹਮਣੇ ਰੱਖ ਕੇ ਦੇਸ਼ ਨੇ ਅਜਿਹੀਆਂ ਪਰਿਸਥਿਤੀਆਂ ਨਾਲ ਸਤਾਏ ਹੋਏ, ਆਪਣੇ ਲੋਕਾਂ ਦੇ ਲਈ ਨਵੇਂ ਕਾਨੂੰਨ ਵੀ ਬਣਾਏ ਹਨ।
ਸਾਥੀਓ,
ਅੱਜ ਜਿਸ ਤਰ੍ਹਾਂ ਦੀਆਂ ਆਲਮੀ ਪਰਿਸਥਿਤੀਆਂ ਬਣ ਰਹੀਆਂ ਹਨ, ਉਸ ਤੋਂ ਸਾਨੂੰ ਇਹ ਅਹਿਸਾਸ ਵੀ ਹੁੰਦਾ ਹੈ ਕਿ ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਕੀ ਮਾਅਨੇ ਹੁੰਦੇ ਹਨ। ਇਹ ਘਟਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਰਾਸ਼ਟਰ ਦੇ ਰੂਪ ਵਿੱਚ, ਹਰ ਪੱਧਰ ’ਤੇ ਆਤਮਨਿਰਭਰਤਾ ਅਤੇ ਆਤਮਵਿਸ਼ਵਾਸ ਕਿਉਂ ਜ਼ਰੂਰੀ ਹੈ, ਕਿਤਨਾ ਜ਼ਰੂਰੀ ਹੈ। ਇਸ ਲਈ, ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਮਨਾ ਰਹੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਰਾਸ਼ਟਰ ਦੀ ਬੁਨਿਆਦ ਨੂੰ ਮਜ਼ਬੂਤ ਕਰੀਏ, ਉਸ ’ਤੇ ਮਾਣ ਕਰੀਏ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅੱਜ ਇਸ ਸੰਕਲਪ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਅੰਮ੍ਰਿਤ ਮਹੋਤਸਵ ਵਿੱਚ ਅੱਜ ਪਿੰਡ-ਪਿੰਡ ਵਿੱਚ ਸੈਨਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਜਿੱਥੇ ਵੀ ਆਜ਼ਾਦੀ ਦੀ ਲੜਾਈ ਦੇ ਮਹੱਤਵਪੂਰਨ ਪੜਾਅ ਹਨ, ਉਨ੍ਹਾਂ ਨੂੰ ਸਾਹਮਣੇ ਲਿਆਉਣ ਲਈ ਇੱਕ ਸਮਰਪਿਤ ਸੋਚ ਦੇ ਨਾਲ ਪ੍ਰਯਤਨ ਹੋ ਰਹੇ ਹਨ। ਦੇਸ਼ ਦੇ ਰਾਸ਼ਟਰ-ਨਾਇਕਾਂ ਨਾਲ ਜੁੜੇ ਸਥਾਨਾਂ ਨੂੰ ਅੱਜ ਸੁਰੱਖਿਅਤ ਕਰਨ ਦੇ ਨਾਲ ਹੀ ਉੱਥੇ ਨਵੇਂ ਆਯਾਮ ਵੀ ਜੋੜੇ ਜਾ ਰਹੇ ਹਨ। ਜਲਿਆਂਵਾਲਾ ਬਾਗ਼ ਦੀ ਤਰ੍ਹਾਂ ਹੀ ਆਜ਼ਾਦੀ ਨਾਲ ਜੁੜੇ ਦੂਜੇ ਰਾਸ਼ਟਰੀ ਸਮਾਰਕਾਂ ਦਾ ਵੀ ਨਵੀਨੀਕਰਣ ਜਾਰੀ ਹੈ। ਇਲਾਹਾਬਾਦ ਮਿਊਜ਼ੀਅਮ ਵਿੱਚ 1857 ਤੋਂ ਲੈ ਕੇ 1947 ਦੀ ਹਰ ਕ੍ਰਾਂਤੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਦੇਸ਼ ਦੀ ਪਹਿਲੀ Interactive Gallery, ਇਸ ਦਾ ਨਿਰਮਾਣ ਜਲਦੀ ਹੀ ਪੂਰਾ ਹੋ ਜਾਵੇਗਾ। ਕ੍ਰਾਂਤੀਵੀਰ ਚੰਦਰ ਸ਼ੇਖਰ ਆਜ਼ਾਦ ਨੂੰ ਸਮਰਪਿਤ ਇਹ ‘ਆਜ਼ਾਦ ਗੈਲਰੀ’, ਹਥਿਆਰਬੰਦ ਕ੍ਰਾਂਤੀ ਨਾਲ ਜੁੜੇ ਉਸ ਸਮੇਂ ਦੇ ਦਸਤਾਵੇਜ਼, ਕੁਝ ਚੀਜ਼ਾਂ ਉਸ ਦਾ ਵੀ ਇੱਕ ਡਿਜੀਟਲ ਅਨੁਭਵ ਦੇਣਗੀਆਂ। ਇਸੇ ਪ੍ਰਕਾਰ ਕੋਲਕਾਤਾ ਵਿੱਚ ਬਿਪਲੌਬੀ ਭਾਰਤ ਗੈਲਰੀ ਵਿੱਚ ਵੀ ਕ੍ਰਾਂਤੀ ਦੇ ਚਿੰਨ੍ਹਾਂ ਨੂੰ ਭਾਵੀ ਪੀੜ੍ਹੀ ਲਈ ਆਧੁਨਿਕ ਤਕਨੀਕ ਦੇ ਮਾਧਿਅਮ ਨਾਲ ਆਕਰਸ਼ਕ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਦੁਆਰਾ ਆਜ਼ਾਦ ਹਿੰਦ ਫ਼ੌਜ ਦੇ ਯੋਗਦਾਨ ਨੂੰ ਵੀ ਇਤਿਹਾਸ ਦੇ ਪਿਛਲੇ ਪੰਨ੍ਹਿਆਂ ਤੋਂ ਕੱਢ ਕੇ ਸਾਹਮਣੇ ਲਿਆਉਣ ਦਾ ਪ੍ਰਯਤਨ ਕੀਤਾ ਗਿਆ ਹੈ। ਅੰਡਮਾਨ ਵਿੱਚ ਜਿੱਥੇ ਨੇਤਾ ਜੀ ਨੇ ਪਹਿਲੀ ਵਾਰ ਤਿਰੰਗਾ ਫਹਿਰਾਇਆ, ਉਸ ਸਥਾਨ ਨੂੰ ਵੀ ਨਵੀਂ ਪਹਿਚਾਣ ਦਿੱਤੀ ਗਈ ਹੈ। ਨਾਲ ਹੀ ਅੰਡਮਾਨ ਦੇ ਦ੍ਵੀਪਾਂ ਦਾ ਨਾਮ ਵੀ ਸੁਤੰਤਰਤਾ ਸੰਗ੍ਰਾਮ ਦੇ ਲਈ ਸਮਰਪਿਤ ਕੀਤਾ ਗਿਆ ਹੈ।
ਭਾਈਓ ਅਤੇ ਭੈਣੋਂ,
ਆਜ਼ਾਦੀ ਦੇ ਮਹਾਯੱਗ ਵਿੱਚ ਸਾਡੇ ਆਦਿਵਾਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ। ਕਬਾਇਲੀ ਸਮੂਹਾਂ ਨੇ ਤਿਆਗ ਅਤੇ ਬਲੀਦਾਨ ਦੀਆਂ ਅਮਰ ਗਾਥਾਵਾਂ ਅੱਜ ਵੀ ਸਾਨੂੰ ਪ੍ਰੇਰਣਾ ਦਿੰਦੀਆਂ ਹਨ। ਇਤਿਹਾਸ ਦੀਆਂ ਕਿਤਾਬਾਂ ਵਿੱਚ ਇਸ ਨੂੰ ਵੀ ਉਤਨਾ ਸਥਾਨ ਨਹੀਂ ਮਿਲਿਆ ਜਿਤਨਾ ਮਿਲਣਾ ਚਾਹੀਦਾ ਸੀ, ਜਿਸ ਦੇ ਉਹ ਹੱਕਦਾਰ ਸਨ। ਦੇਸ਼ ਦੇ 9 ਰਾਜਾਂ ਵਿੱਚ ਇਸ ਸਮੇਂ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਦਿਖਾਉਣ ਵਾਲੇ ਮਿਊਜ਼ੀਅਮਸ ’ਤੇ ਵੀ ਕੰਮ ਚਲ ਰਿਹਾ ਹੈ।
ਸਾਥੀਓ,
ਦੇਸ਼ ਦੀ ਇਹ ਆਕਾਂਖਿਆ ਵੀ ਸੀ, ਕਿ ਸਰਬਉੱਚ ਬਲੀਦਾਨ ਦੇਣ ਵਾਲੇ ਸਾਡੇ ਸੈਨਿਕਾਂ ਦੇ ਲਈ ਰਾਸ਼ਟਰੀ ਸਮਾਰਕ ਹੋਣਾ ਚਾਹੀਦਾ ਹੈ। ਮੈਨੂੰ ਸੰਤੋਸ਼ ਹੈ ਕਿ ਨੈਸ਼ਨਲ ਵਾਰ ਮੈਮੋਰੀਅਲ ਅੱਜ ਦੇ ਨੌਜਵਾਨਾਂ ਵਿੱਚ ਰਾਸ਼ਟਰ ਰੱਖਿਆ ਅਤੇ ਦੇਸ਼ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਦੀ ਭਾਵਨਾ ਜਗਾ ਰਿਹਾ ਹੈ। ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਲਈ ਪੰਜਾਬ ਸਹਿਤ ਦੇਸ਼ ਦੇ ਕੋਨੇ-ਕੋਨੇ ਦੇ ਜੋ ਸਾਡੇ ਵੀਰ ਸੈਨਿਕ ਸ਼ਹੀਦ ਹੋਏ ਹਨ, ਅੱਜ ਉਨ੍ਹਾਂ ਨੂੰ ਉਚਿਤ ਸਥਾਨ ਅਤੇ ਉਚਿਤ ਸਨਮਾਨ ਮਿਲਿਆ ਹੈ। ਇਸੇ ਪ੍ਰਕਾਰ, ਸਾਡੇ ਜੋ ਪੁਲਿਸ ਦੇ ਜਵਾਨ ਹਨ, ਜੋ ਸਾਡੇ ਅਰਧਸੈਨਿਕ ਬਲ ਹਨ, ਉਨ੍ਹਾਂ ਲਈ ਵੀ ਆਜ਼ਾਦੀ ਦੇ ਇਤਨੇ ਦਹਾਕਿਆਂ ਤੱਕ ਦੇਸ਼ ਵਿੱਚ ਕੋਈ ਰਾਸ਼ਟਰੀ ਸਮਾਰਕ ਨਹੀਂ ਸੀ। ਅੱਜ ਪੁਲਿਸ ਅਤੇ ਅਰਧਸੈਨਿਕ ਬਲਾਂ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਵੀ ਦੇਸ਼ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਿਹਾ ਹੈ।
ਸਾਥੀਓ,
ਪੰਜਾਬ ਵਿੱਚ ਤਾਂ ਸ਼ਾਇਦ ਹੀ ਅਜਿਹਾ ਕੋਈ ਪਿੰਡ, ਅਜਿਹੀ ਕੋਈ ਗਲੀ ਹੈ, ਜਿੱਥੇ ਵੀਰ ਅਤੇ ਸੂਰਵੀਰਤਾ ਦੀ ਗਾਥਾ ਨਾ ਹੋਵੇ। ਗੁਰੂਆਂ ਦੇ ਦੱਸੇ ਰਸਤੇ ’ਤੇ ਚਲਦੇ ਹੋਏ, ਪੰਜਾਬ ਦੇ ਬੇਟੇ-ਬੇਟੀਆਂ, ਮਾਂ-ਭਾਰਤੀ ਦੀ ਤਰਫ਼ ਟੇਢੀ ਨਜ਼ਰ ਰੱਖਣ ਵਾਲਿਆਂ ਦੇ ਸਾਹਮਣੇ ਚਟਾਨ ਬਣ ਕੇ ਖੜ੍ਹੇ ਹੋ ਜਾਂਦੇ ਹਨ। ਸਾਡੀ ਇਹ ਧਰੋਹਰ ਹੋਰ ਸਮ੍ਰਿੱਧ ਹੋਵੇ, ਇਸ ਦੇ ਲਈ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਹੋਵੇ, ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਹੋਵੇ, ਜਾਂ ਫਿਰ ਗੁਰੂ ਤੇਗ਼ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਉਤਸਵ ਹੋਵੇ, ਇਹ ਸਾਰੇ ਪੜਾਅ ਸੁਭਾਗ ਨਾਲ ਬੀਤੇ 7 ਵਰ੍ਹਿਆਂ ਵਿੱਚ ਹੀ ਆਏ ਹਨ। ਕੇਂਦਰ ਸਰਕਾਰ ਨੇ ਪ੍ਰਯਤਨ ਕੀਤਾ ਹੈ ਕਿ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇਨ੍ਹਾਂ ਪਾਵਨ ਪੁਰਬਾਂ ਦੇ ਮਾਧਿਅਮ ਨਾਲ ਸਾਡੇ ਗੁਰੂਆਂ ਦੀ ਸਿੱਖਿਆ ਦਾ ਵਿਸਤਾਰ ਹੋਵੇ। ਆਪਣੀ ਇਸ ਸਮ੍ਰਿੱਧ ਧਰੋਹਰ ਨੂੰ ਭਾਵੀ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਲਈ ਕੰਮ ਲਗਾਤਾਰ ਜਾਰੀ ਹੈ। ਸੁਲਤਾਨਪੁਰ ਲੋਧੀ ਨੂੰ ਹੈਰੀਟੇਜ ਟਾਊਨ ਬਣਾਉਣ ਦਾ ਕੰਮ ਹੋਵੇ, ਕਰਤਾਰਪੁਰ ਕੌਰੀਡੋਰ ਦਾ ਨਿਰਮਾਣ ਹੋਵੇ, ਇਹ ਇਸੇ ਪ੍ਰਯਤਨ ਦਾ ਹਿੱਸਾ ਹਨ। ਪੰਜਾਬ ਦੀ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਨਾਲ ਏਅਰ ਕਨੈਕਟੀਵਿਟੀ ਹੋਵੇ ਜਾਂ ਫਿਰ ਦੇਸ਼ ਭਰ ਵਿੱਚ ਜੋ ਸਾਡੇ ਗੁਰੂ ਸਥਾਨ ਹਨ, ਉਨ੍ਹਾਂ ਦੀ ਕਨੈਕਟੀਵਿਟੀ ਹੋਵੇ, ਉਸ ਨੂੰ ਸਸ਼ਕਤ ਕੀਤਾ ਗਿਆ ਹੈ। ਸਵਦੇਸ਼ ਦੇਸ਼ ਦਰਸ਼ਨ ਯੋਜਨਾ ਦੇ ਤਹਿਤ ਆਨੰਦਪੁਰ ਸਾਹਿਬ-ਫਤਿਹਗੜ੍ਹ ਸਾਹਿਬ-ਫਿਰੋਜ਼ਪੁਰ-ਅੰਮ੍ਰਿਤਸਰ-ਖਟਕੜ ਕਲਾਂ-ਕਲਾਨੌਰ-ਪਟਿਆਲਾ ਹੈਰੀਟੇਜ ਸਰਕਿਟ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਇਹ ਹੈ ਕਿ ਸਾਡੀ ਇਹ ਸਮ੍ਰਿੱਧ ਵਿਰਾਸਤ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਵੀ ਕਰਦੀ ਰਹੇ ਅਤੇ ਟੂਰਿਜ਼ਮ ਦੇ ਰੂਪ ਵਿੱਚ ਰੋਜ਼ਗਾਰ ਦਾ ਸਾਧਨ ਵੀ ਬਣੇ।
ਸਾਥੀਓ,
ਆਜ਼ਾਦੀ ਦਾ ਇਹ ਅੰਮ੍ਰਿਤਕਾਲ ਪੂਰੇ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਇਸ ਅੰਮ੍ਰਿਤਕਾਲ ਵਿੱਚ ਸਾਨੂੰ ਵਿਰਾਸਤ ਅਤੇ ਵਿਕਾਸ ਨੂੰ ਨਾਲ ਲੈ ਕੇ ਚਲਣਾ ਹੋਵੇਗਾ, ਅਤੇ ਪੰਜਾਬ ਦੀ ਧਰਤੀ ਸਾਨੂੰ ਹਮੇਸ਼ਾ-ਹਮੇਸ਼ਾ ਤੋਂ ਇਸ ਦੀ ਪ੍ਰੇਰਣਾ ਦਿੰਦੀ ਰਹੀ ਹੈ। ਅੱਜ ਇਹ ਜ਼ਰੂਰੀ ਹੈ ਕਿ ਪੰਜਾਬ ਹਰ ਪੱਧਰ ’ਤੇ ਪ੍ਰਗਤੀ ਕਰੇ, ਸਾਡਾ ਦੇਸ਼ ਚਹੁੰ ਦਿਸ਼ਾਵਾਂ ਵਿੱਚ ਪ੍ਰਗਤੀ ਕਰੇ। ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ, ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਔਰ ਸਬਕਾ ਪ੍ਰਯਾਸ‘ ਦੀ ਭਾਵਨਾ ਦੇ ਨਾਲ-ਨਾਲ ਸਾਨੂੰ ਕੰਮ ਕਰਦੇ ਰਹਿਣਾ ਹੋਵੇਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਲਿਆਂਵਾਲਾ ਬਾਗ਼ ਦੀ ਇਹ ਧਰਤੀ ਸਾਨੂੰ ਸਾਡੇ ਸੰਕਲਪਾਂ ਦੇ ਲਈ ਨਿਰੰਤਰ ਊਰਜਾ ਦਿੰਦੀ ਰਹੇਗੀ, ਅਤੇ ਦੇਸ਼ ਆਪਣੇ ਲਕਸ਼ਾਂ ਨੂੰ ਜਲਦੀ ਪੂਰਾ ਕਰੇਗਾ। ਇਸੇ ਕਾਮਨਾ ਦੇ ਨਾਲ ਇੱਕ ਵਾਰ ਫਿਰ ਇਸ ਆਧੁਨਿਕ ਸਮਾਰਕ ਦੀ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਧੰਨਵਾਦ!
***
ਡੀਐੱਸ/ਏਵੀ/ਏਕੇ
Renovated complex of Jallianwala Bagh Smarak being dedicated to the nation. https://t.co/qvgSvFD422
— Narendra Modi (@narendramodi) August 28, 2021
आजादी के 75वें साल में जलियांवाला बाग का नया स्वरूप देशवासियों को इस पवित्र स्थान के इतिहास के बारे में बहुत कुछ जानने के लिए प्रेरित करेगा।
— Narendra Modi (@narendramodi) August 28, 2021
यह स्थान नई पीढ़ी को हमेशा याद दिलाएगा कि हमारी आजादी की यात्रा कैसी रही है, यहां तक पहुंचने के लिए हमने क्या-क्या त्याग किए हैं। pic.twitter.com/VxCDkRzbhg
हर राष्ट्र का दायित्व होता है कि वह अपने इतिहास को संजोकर रखे। इतिहास में हुई घटनाएं हमें सिखाती भी हैं और आगे बढ़ने की दिशा भी देती हैं। pic.twitter.com/2jXUOMEYug
— Narendra Modi (@narendramodi) August 28, 2021
इतिहास की किताबों में हमारे आदिवासी समाज को भी उतना स्थान नहीं मिला, जितना मिलना चाहिए था।
— Narendra Modi (@narendramodi) August 28, 2021
देश के 9 राज्यों में इस समय आदिवासी स्वतंत्रता सेनानियों और उनके संघर्ष को दिखाने वाले म्यूजियम पर काम चल रहा है। pic.twitter.com/EFhWaHLIgo
पंजाब की वीर भूमि को, जलियांवाला बाग की पवित्र मिट्टी को, मेरा प्रणाम!
— PMO India (@PMOIndia) August 28, 2021
मां भारती की उन संतानों को भी नमन, जिनके भीतर जलती आज़ादी की लौ को बुझाने के लिए अमानवीयता की सारी हदें पार कर दी गईं: PM @narendramodi
वो मासूम बालक-बालिकाएं, वो बहनें, वो भाई, जिनके सपने आज भी जलियांवाला बाग की दीवारों में अंकित गोलियों के निशान में दिखते हैं।
— PMO India (@PMOIndia) August 28, 2021
वो शहीदी कुआं, जहां अनगिनत माताओं-बहनों की ममता छीन ली गई, उनका जीवन छीन लिया गया।
उन सभी को आज हम याद कर रहे हैं: PM @narendramodi
जलियांवाला बाग वो स्थान है जिसने सरदार उधम सिंह, सरदार भगत सिंह जैसे अनगिनत क्रांतिवीरों, बलिदानियों, सेनानियों को हिंदुस्तान की आजादी के लिए मर-मिटने का हौसला दिया: PM @narendramodi
— PMO India (@PMOIndia) August 28, 2021
13 अप्रैल 1919 के वो 10 मिनट, हमारी आजादी की लड़ाई की वो सत्यगाथा बन गए, जिसके कारण आज हम आज़ादी का अमृत महोत्सव मना पा रहे हैं।
— PMO India (@PMOIndia) August 28, 2021
ऐसे में आज़ादी के 75वें वर्ष में जलियांवाला बाग स्मारक का आधुनिक रूप देश को मिलना, हम सभी के लिए बहुत बड़ी प्रेरणा का अवसर है: PM @narendramodi
जलियांवाला बाग जैसी ही एक और विभीषिका हमने भारत विभाजन के समय भी देखी है।
— PMO India (@PMOIndia) August 28, 2021
पंजाब के परिश्रमी और जिंदादिल लोग तो विभाजन के बहुत बड़े भुक्तभोगी रहे हैं।
विभाजन के समय जो कुछ हुआ, उसकी पीड़ा आज भी हिंदुस्तान के हर कोने में और विशेषकर पंजाब के परिवारों में हम अनुभव करते हैं: PM
किसी भी देश के लिए अपने अतीत की ऐसी विभीषिकाओं को नजरअंदाज करना सही नहीं है।
— PMO India (@PMOIndia) August 28, 2021
इसलिए, भारत ने 14 अगस्त को हर वर्ष ‘विभाजन विभीषिका स्मृति दिवस’ के रूप में मनाने का फैसला किया है: PM @narendramodi
आज दुनियाभर में कहीं भी, कोई भी भारतीय अगर संकट से घिरता है तो भारत पूरे सामर्थ्य से उसकी मदद के लिए खड़ा हो जाता है।
— PMO India (@PMOIndia) August 28, 2021
कोरोना काल हो या फिर अफगानिस्तान का संकट, दुनिया ने इसे निरंतर अनुभव किया है।
ऑपरेशन देवी शक्ति के तहत अफगानिस्तान से सैकड़ों साथियों को भारत लाया जा रहा है: PM
आज़ादी के महायज्ञ में हमारे आदिवासी समाज का बहुत बड़ा योगदान है।
— PMO India (@PMOIndia) August 28, 2021
इतिहास की किताबों में इसको भी उतना स्थान नहीं मिला जितना मिलना चाहिए था।
देश के 9 राज्यों में इस समय आदिवासी स्वतंत्रता सेनानियों और उनके संघर्ष को दिखाने वाले म्यूज़ियम्स पर काम चल रहा है: PM @narendramodi
देश की ये भी आकांक्षा भी थी, कि सर्वोच्च बलिदान देने वाले हमारे सैनिकों के लिए राष्ट्रीय स्मारक होना चाहिए।
— PMO India (@PMOIndia) August 28, 2021
मुझे संतोष है कि नेशनल वॉर मेमोरियल आज के युवाओं में राष्ट्र रक्षा और देश के लिए अपना सब कुछ न्योछावर कर देने की भावना जगा रहा है: PM @narendramodi