Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਰਮਨ ਕਾਰੋਬਾਰਾਂ ਦੀ 18ਵੀਂ ਏਸ਼ੀਆ-ਪੈਸਿਫਿਕ ਕਾਨਫਰੰਸ (ਏਪੀਕੇ-APK 2024) ਵਿੱਚ ਪ੍ਰਧਾਨ ਮੰਤਰੀ ਦਾ ਮੁੱਖ ਸੰਬੋਧਨ

ਜਰਮਨ ਕਾਰੋਬਾਰਾਂ ਦੀ 18ਵੀਂ ਏਸ਼ੀਆ-ਪੈਸਿਫਿਕ ਕਾਨਫਰੰਸ (ਏਪੀਕੇ-APK 2024) ਵਿੱਚ ਪ੍ਰਧਾਨ ਮੰਤਰੀ ਦਾ ਮੁੱਖ ਸੰਬੋਧਨ


Excellency ਚਾਂਸਲਰ ਸ਼ੋਲਜ਼,

ਵਾਇਸ ਚਾਂਸਲਰ ਡਾਕਟਰ ਰੌਬਰਟ ਹਾਬੇਕ, 

ਭਾਰਤ ਸਰਕਾਰ ਦੇ ਮੰਤਰੀਗਣ,

ਏਸ਼ੀਆ ਪੈਸਿਫਿਕ ਕਮੇਟੀ ਆਵ੍ ਜਰਮਨ ਬਿਜ਼ਨਸ ਦੇ ਚੇਅਰਮੈਨ ਡਾਕਟਰ ਬੁਸ਼,

ਭਾਰਤ, ਜਰਮਨੀ ਅਤੇ ਇੰਡੋ-ਪੈਸਿਫਿਕ ਦੇਸ਼ਾਂ ਦੇ industry leaders,

ਦੇਵੀਓ ਅਤੇ ਸੱਜਣੋਂ !

ਨਮਸਕਾਰ।

ਗੁਟਨ ਟਾਗ !
ਸਾਥੀਓ,

ਅੱਜ ਦਾ ਦਿਨ ਬਹੁਤ ਵਿਸ਼ੇਸ਼ ਹੈ। ਮੇਰੇ ਮਿੱਤਰ ਚਾਂਸਲਰ ਸ਼ੋਲਜ਼, ਚੌਥੀ ਵਾਰ ਭਾਰਤ ਆਏ ਹਨ। ਪਹਿਲਾਂ ਮੇਅਰ ਦੇ ਰੂਪ ਵਿੱਚ ਅਤੇ ਤਿੰਨ ਵਾਰ ਚਾਂਸਲਰ ਬਣਨ ਦੇ ਬਾਅਦ ਉਨ੍ਹਾਂ ਦਾ ਇੱਥੇ ਆਉਣਾ, ਭਾਰਤ-ਜਰਮਨੀ ਸਬੰਧਾਂ ‘ਤੇ ਉਨ੍ਹਾਂ ਦੇ ਫੋਕਸ ਨੂੰ ਦਿਖਾਉਂਦਾ ਹੈ। 12 ਸਾਲ ਦੇ ਬਾਅਦ ਭਾਰਤ ਵਿੱਚ ਏਸ਼ੀਆ-ਪੈਸਿਫਿਕ ਕਾਨਫਰੰਸ ਆਵ੍ ਜਰਮਨ ਬਿਜ਼ਨਸ ਦਾ ਆਯੋਜਨ ਹੋ ਰਿਹਾ ਹੈ।

ਇੱਕ ਤਰਫ਼ ਇੱਥੇ ਸੀਈਓ ਫੋਰਮ ਦੀ ਬੈਠਕ ਹੋ ਰਹੀ ਹੈ, ਦੂਸਰੀ ਤਰਫ਼, ਸਾਡੀ ਜਲ ਸੈਨਾਵਾਂ ਨਾਲ ਅਭਿਆਸ ਕਰ ਰਹੀਆਂ ਹਨ। ਗੋਆ ਵਿੱਚ ਜਰਮਨ ਨੇਵਲ ਸ਼ਿਪਸ, ਪੋਰਟ ਕਾਲ ‘ਤੇ ਹੈ। ਅਤੇ ਹੁਣ ਤੋਂ ਥੋੜ੍ਹੀ ਹੀ ਦੇਰ ਵਿੱਚ ਭਾਰਤ ਅਤੇ ਜਰਮਨੀ ਦੇ ਦਰਮਿਆਨ ਸੱਤਵੇਂ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ ਦਾ ਭੀ ਆਯੋਜਨ ਹੋਣਾ ਹੈ।

ਯਾਨੀ ਹਰ ਕਦਮ, ਹਰ ਮੋਰਚੇ ‘ਤੇ ਭਾਰਤ ਅਤੇ ਜਰਮਨੀ ਦੀ ਦੋਸਤੀ ਗਹਿਰੀ ਹੋ ਰਹੀ ਹੈ।

ਸਾਥੀਓ,

ਇਹ ਸਾਲ, ਭਾਰਤ-ਜਰਮਨੀ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ 25ਵਾਂ ਵਰ੍ਹਾ ਹੈ। ਹੁਣ ਆਉਣ ਵਾਲੇ 25 ਵਰ੍ਹੇ, ਇਸ ਪਾਰਟਨਰਸ਼ਿਪ ਨੂੰ ਨਵੀਂ ਬੁਲੰਦੀ ਦੇਣ ਵਾਲੇ ਹਨ। ਅਸੀਂ ਆਉਣ ਵਾਲੇ 25 ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦਾ ਇੱਕ ਰੋਡਮੈਪ ਬਣਾਇਆ ਹੈ।

ਮੈਨੂੰ ਖੁਸ਼ੀ ਹੈ ਕਿ ਐਸੇ ਮਹੱਤਵਪੂਰਨ ਸਮੇਂ ਵਿੱਚ ਜਰਮਨ ਕੈਬਨਿਟ ਨੇ ਫੋਕਸ ਔਨ ਇੰਡੀਆ ਡਾਕੂਮੈਂਟ ਰਿਲੀਜ਼ ਕੀਤਾ ਹੈ। ਵਿਸ਼ਵ ਦੀਆਂ ਦੋ ਸਸ਼ਕਤ ਡੈਮੋਕ੍ਰੇਸੀਜ਼, ਵਿਸ਼ਵ ਦੀਆਂ ਦੋ ਲੀਡਿੰਗ ਇਕੌਨਮੀਜ਼, ਨਾਲ ਮਿਲ ਕੇ ਕਿਵੇਂ ਫੋਰਸ ਫੌਰ ਗਲੋਬਲ ਗੁਡ ਬਣ ਸਕਦੀਆਂ ਹਨ, ਫੋਕਸ ਔਨ ਇੰਡੀਆ ਡਾਕੂਮੈਂਟ ਵਿੱਚ ਉਸ ਦਾ ਬਲੂ ਪ੍ਰਿੰਟ ਹੈ। ਇਸ ਵਿੱਚ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਹੋਲਿਸਟਿਕ ਤਰੀਕੇ ਨਾਲ ਅੱਗੇ ਵਧਾਉਣ ਦੀ ਅਪ੍ਰੋਚ ਅਤੇ ਕਮਿਟਮੈਂਟ ਸਾਫ਼ ਦਿਖਦੇ ਹਨ। ਖਾਸ ਤੌਰ ‘ਤੇ ਭਾਰਤ ਦੀ ਸਕਿਲਡ ਮੈਨਪਾਵਰ ‘ਤੇ ਜਰਮਨੀ ਨੇ ਜੋ ਭਰੋਸਾ ਜਤਾਇਆ ਹੈ, ਉਹ ਅਦਭੁਤ ਹੈ।

ਜਰਮਨੀ ਨੇ ਸਕਿਲਡ ਭਾਰਤੀਆਂ ਦੇ ਲਈ ਹਰ ਵਰ੍ਹੇ ਮਿਲਣ ਵਾਲੇ ਵੀਜ਼ਾ ਦੀ ਸੰਖਿਆ, 20 ਹਜ਼ਾਰ ਤੋਂ ਵਧਾ ਕੇ 90 ਹਜ਼ਾਰ ਕਰਨ ਦਾ ਫ਼ੈਸਲਾ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਜਰਮਨੀ ਦੀ ਗ੍ਰੋਥ ਨੂੰ ਨਵੀਂ ਗਤੀ ਮਿਲੇਗੀ।
ਸਾਥੀਓ,

ਸਾਡਾ ਆਪਸੀ ਵਪਾਰ 30 ਬਿਲੀਅਨ ਡਾਲਰ ਤੋਂ ਅਧਿਕ ਦੇ ਪੱਧਰ ‘ਤੇ ਪਹੁੰਚ ਚੁੱਕਿਆ ਹੈ। ਅੱਜ ਇੱਕ ਤਰਫ਼ ਸੈਂਕੜੋਂ ਜਰਮਨ ਕੰਪਨੀਆਂ ਭਾਰਤ ਵਿੱਚ ਹਨ, ਤਾਂ ਉੱਥੇ ਹੀ ਭਾਰਤੀ ਕੰਪਨੀਆਂ ਭੀ ਤੇਜ਼ੀ ਨਾਲ ਜਰਮਨੀ ਵਿੱਚ ਆਪਣੀ presence ਵਧਾ ਰਹੀਆਂ ਹਨ। ਅੱਜ ਭਾਰਤ diversification ਅਤੇ de-risking ਦਾ ਸਭ ਤੋਂ ਬੜਾ ਕੇਂਦਰ ਬਣਦਾ ਜਾ ਰਿਹਾ ਹੈ। ਭਾਰਤ ਗਲੋਬਲ ਟ੍ਰੇਡ ਅਤੇ ਮੈਨੂਫੈਕਚਰਿੰਗ ਦੀ ਭੀ ਹੱਬ ਬਣ ਰਿਹਾ ਹੈ। ਅਜਿਹੇ ਵਿੱਚ ਤੁਹਾਡੇ ਲਈ ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ ਦਾ, ਇਹ ਸਭ ਤੋਂ ਉਚਿਤ ਸਮਾਂ ਹੈ।
ਸਾਥੀਓ,

EU ਅਤੇ Asia-Pacific ਖੇਤਰ ਦੇ ਦਰਮਿਆਨ ਸਬੰਧ ਮਜ਼ਬੂਤ ਕਰਨ ਵਿੱਚ Asia Pacific Conference ਦਾ ਮਹੱਤਵਪੂਰਨ ਰੋਲ ਰਿਹਾ ਹੈ। ਲੇਕਿਨ ਮੈਂ ਇਸ ਮੰਚ ਨੂੰ ਸਿਰਫ਼ trade ਅਤੇ Investment ਦੇ ਸੀਮਿਤ ਦਾਇਰੇ ਵਿੱਚ ਹੀ ਨਹੀਂ ਦੇਖਦਾ ਹਾਂ।

ਮੈਂ ਇਸ ਨੂੰ ਇੰਡੋ-ਪੈਸਿਫਿਕ ਖੇਤਰ ਅਤੇ ਵਿਸਵ ਦੇ ਬਿਹਤਰ ਭਵਿੱਖ ਦੀ ਸਾਂਝੇਦਾਰੀ ਦੇ ਰੂਪ ਵਿੱਚ ਦੇਖਦਾ ਹਾਂ। ਦੁਨੀਆ ਨੂੰ stability ਅਤੇ sustainability ਦੀ ਜ਼ਰੂਰਤ ਹੈ, trust ਅਤੇ transparency ਦੀ ਜ਼ਰੂਰਤ ਹੈ। ਚਾਹੇ society ਹੋਵੇ ਜਾਂ ਫਿਰ supply chain, ਹਰ ਮੋਰਚੇ ‘ਤੇ ਇਨ੍ਹਾਂ ਵੈਲਿਊਜ਼ ਨੂੰ ਬਲ ਦੇਣ ਦੀ ਜ਼ਰੂਰਤ ਹੈ। ਇਨ੍ਹਾਂ ਦੇ ਬਿਨਾ ਕੋਈ ਭੀ ਦੇਸ਼, ਕੋਈ ਭੀ ਰੀਜਨ, ਆਪਣੇ ਬਿਹਤਰ ਫਿਊਚਰ ਦੀ ਕਲਪਨਾ ਨਹੀਂ ਕਰ ਸਕਦਾ। ਇੰਡੋ-ਪੈਸਿਫਿਕ ਰੀਜਨ ਤਾਂ ਦੁਨੀਆ ਦੇ ਫਿਊਚਰ ਦੇ ਲਈ ਬਹੁਤ ਜ਼ਰੂਰੀ ਹੈ।

ਗਲੋਬਲ ਗ੍ਰੋਥ ਹੋਵੇ, ਪਾਪੂਲੇਸ਼ਨ ਹੋਵੇ, ਸਕਿੱਲਸ ਹੋਣ, ਇਸ ਰੀਜਨ ਦਾ ਕੰਟ੍ਰੀਬਿਊਸ਼ਨ ਅਤੇ ਪੋਟੈਂਸ਼ਿਅਲ, ਦੋਨੋਂ ਬਹੁਤ ਵਿਆਪਕ ਹਨ। ਇਸੇ ਲਈ ਇਸ ਕਾਨਫਰੰਸ ਦਾ ਮਹੱਤਵ ਹੋਰ ਭੀ ਵਧ ਜਾਂਦਾ ਹੈ।
Friends,

ਭਾਰਤ ਦੀ ਜਨਤਾ, ਇੱਕ stable polity ਅਤੇ predictable policy ਈਕੋਸਿਸਟਮ ਨੂੰ ਬਹੁਤ ਮਹੱਤਵ ਦਿੰਦੀ ਹੈ। ਇਹੀ ਵਜ੍ਹਾ ਹੈ ਕਿ 60 ਸਾਲ ਬਾਅਦ ਇੱਕ ਸਰਕਾਰ ਨੂੰ ਲਗਾਤਾਰ ਥਰਡ ਟਰਮ ਮਿਲਿਆ ਹੈ।
ਭਾਰਤ ਦੀ ਜਨਤਾ ਦਾ ਇਹ trust, ਬੀਤੇ ਇੱਕ ਦਹਾਕੇ ਵਿੱਚ reform, perform ਅਤੇ transform ਵਾਲੀ ਗਵਰਨੈਂਸ ਦੇ ਕਾਰਨ ਮਜ਼ਬੂਤ ਹੋਇਆ ਹੈ। ਜਦੋਂ ਦੇਸ਼ ਦਾ ਸਾਧਾਰਣ ਨਾਗਰਿਕ ਇਹ ਸੋਚ ਰਿਹਾ ਹੈ, ਤਦ ਆਪ ਜਿਹੇ ਬਿਜ਼ਨਸ ਦੇ ਲਈ, ਆਪ ਜਿਹੇ investors ਦੇ ਲਈ ਭਾਰਤ ਤੋਂ ਬਿਹਤਰ ਸਥਾਨ ਕੀ ਹੋ ਸਕਦਾ ਹੈ?

ਸਾਥੀਓ,

ਅੱਜ ਭਾਰਤ, ਡੈਮੋਕ੍ਰੇਸੀ, ਡੈਮੋਗ੍ਰਾਫੀ, ਡਿਮਾਂਡ ਅਤੇ ਡੇਟਾ ਇਸ ਦੇ 4 ਮਜ਼ਬੂਤ ਪਿਲਰਸ ‘ਤੇ ਖੜ੍ਹਾ ਹੈ। Talent, technology, innovation ਅਤੇ infrastructure, ਭਾਰਤ ਦੀ ਗ੍ਰੋਥ ਦੇ tools ਹਨ। ਇਨ੍ਹਾਂ ਸਭ ਨੂੰ ਡ੍ਰਾਇਵ ਕਰਨ ਵਾਲੀ ਇੱਕ ਹੋਰ ਬੜੀ ਤਾਕਤ ਅੱਜ ਭਾਰਤ ਵਿੱਚ ਹੈ। ਇਹ ਤਾਕਤ ਹੈ-Aspirational India ਦੀ।

ਯਾਨੀ AI Artificial intelligence ਅਤੇ AI Aspirational India ਦੀ ਡਬਲ ਤਾਕਤ ਭਾਰਤ ਦੇ ਪਾਸ ਹੈ। ਅਤੇ Aspirational India ਨੂੰ ਸਾਡਾ ਯੂਥ ਡ੍ਰਾਇਵ ਕਰ ਰਿਹਾ ਹੈ।
ਬੀਤੀ ਸਦੀ ਵਿੱਚ ਡਿਵੈਲਪਮੈਂਟ ਨੂੰ ਮੁੱਖ ਤੌਰ ‘ਤੇ natural resources ਨੇ ਗਤੀ ਦਿੱਤੀ ਸੀ। 21st ਸੈਂਚੁਰੀ ਨੂੰ human resource ਅਤੇ human innovations, ਗਤੀ ਦੇਣ ਵਾਲੇ ਹਨ। ਇਸ ਲਈ ਭਾਰਤ ਆਪਣੇ ਯੂਥ ਦੀਆਂ ਸਕਿੱਲਸ ਅਤੇ ਟੈਕਨੋਲੋਜੀ ਦੇ ਡੈਮੋਕ੍ਰੇਟਾਇਜ਼ੇਸ਼ਨ ‘ਤੇ ਬਹੁਤ ਫੋਕਸ ਕਰ ਰਿਹਾ ਹੈ।

 

ਸਾਥੀਓ,

ਭਾਰਤ, ਭਵਿੱਖ ਦੀ ਦੁਨੀਆ ਦੀਆਂ ਜ਼ਰੂਰਤਾਂ ਦੇ ਲਈ ਅੱਜ ਕੰਮ ਕਰ ਰਿਹਾ ਹੈ। ਸਾਡਾ ਮਿਸ਼ਨ ਮਿਸ਼ਨ AI ਹੋਵੇ, ਸਾਡਾ ਸੈਮੀਕੰਡਕਟਰ ਮਿਸ਼ਨ ਹੋਵੇ, ਮਿਸ਼ਨ ਕੁਆਂਟਮ ਹੋਵੇ, ਮਿਸ਼ਨ ਗ੍ਰੀਨ ਹਾਇਡ੍ਰੋਜਨ ਹੋਵੇ, ਸਪੇਸ ਟੈਕਨੋਲੋਜੀ ਨਾਲ ਜੁੜੇ ਮਿਸ਼ਨ ਹੋਣ, ਡਿਜੀਟਲ ਇੰਡੀਆ ਦਾ ਮਿਸ਼ਨ ਹੋਵੇ, ਇਨ੍ਹਾਂ ਸਭ ਦਾ ਲਕਸ਼ ਦੁਨੀਆ ਦੇ ਲਈ ਬਿਹਤਰੀਨ ਅਤੇ ਭਰੋਸੇਯੋਗ ਸਮਾਧਾਨ ਦੇਣਾ ਹੈ। ਆਪ ਸਭ ਸਾਥੀਆਂ ਦੇ ਲਈ ਇਨ੍ਹਾਂ ਖੇਤਰਾਂ ਵਿੱਚ investments ਅਤੇ collaborations ਦੀਆਂ ਅਨੇਕ ਸੰਭਾਵਨਾਵਾਂ ਹਨ।

ਸਾਥੀਓ,

ਭਾਰਤ ਹਰ ਇਨੋਵੇਸਨ ਨੂੰ, ਇੱਕ ਸ਼ਾਨਦਾਰ ਪਲੈਟਫਾਰਮ ਅਤੇ ਬਿਹਤਰਨੀਨ ਇਨਫ੍ਰਾਸਟ੍ਰਕਚਰ ਦੇਣ ਦੇ ਲਈ ਕਮਿਟਡ ਹੈ। ਸਾਡਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਨਵੇਂ ਸਟਾਰਟਅਪਸ ਅਤੇ ਇੰਡਸਟ੍ਰੀ 4.0 ਦੇ ਲਈ ਅਨੰਤ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਰਿਹਾ ਹੈ। ਅੱਜ ਭਾਰਤ ਆਪਣੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਨੂੰ ਪੂਰੀ ਤਰ੍ਹਾਂ ਨਾਲ ਟ੍ਰਾਂਸਫਾਰਮ ਕਰਨ ਵਿੱਚ ਜੁਟਿਆ ਹੈ। ਰੇਲ, ਰੋਡ, ਏਅਰਪੋਰਟ ਅਤੇ ਪੋਰਟ ਵਿੱਚ ਰਿਕਾਰਡ ਇਨਵੈਸਟਮੈਂਟ ਕੀਤਾ ਜਾ ਰਿਹਾ ਹੈ।

ਇਸ ਵਿੱਚ ਜਰਮਨ ਅਤੇ ਇੰਡੋ-ਪੈਸਿਫਿਕ ਰੀਜਨ ਦੀਆਂ ਕੰਪਨੀਆਂ ਦੇ ਲਈ ਅਨੇਕ ਸੰਭਾਵਨਾਵਾਂ ਹਨ। ਮੈਨੂੰ ਖੁਸ਼ੀ ਹੈ ਕਿ ਰੀਨਿਊਏਬਲ ਐਨਰਜੀ ਨੂੰ ਲੈ ਕੇ ਭਾਰਤ ਅਤੇ ਜਰਮਨੀ ਮਿਲ ਕੇ ਕੰਮ ਕਰ ਰਹੇ ਹਨ। ਪਿਛਲੇ ਮਹੀਨੇ ਹੀ ਗੁਜਰਾਤ ਵਿੱਚ ਜਰਮਨੀ ਦੇ ਨਾਲ ਮਿਲ ਕੇ, ਚੌਥਾ Global Renewable Energy Investors Meet ਆਯੋਜਿਤ ਕੀਤਾ ਗਿਆ ਹੈ।

ਗਲੋਬਲ ਲੈਵਲ ‘ਤੇ ਰੀਨਿਊਏਬਲ ਐਨਰਜੀ ਵਿੱਚ ਨਿਵੇਸ਼ ਦੇ ਲਈ ਭਾਰਤ-ਜਰਮਨੀ ਪਲੈਟਫਾਰਮ ਭੀ ਲਾਂਚ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਗ੍ਰੀਨ ਹਾਇਡ੍ਰੋਜਨ ਈਕੋਸਿਸਟਮ ਦੀਆਂ ਜੋ ਸੰਭਾਵਨਾਵਾਂ ਭਾਰਤ ਨੇ ਬਣਾਈਆਂ ਹਨ, ਉਸ ਦਾ ਫਾਇਦਾ ਭੀ ਆਪ (ਤੁਸੀਂ) ਜ਼ਰੂਰ ਉਠਾਓਗੇ।

ਸਾਥੀਓ,

ਭਾਰਤ ਦੀ ਗ੍ਰੋਥ ਸਟੋਰੀ ਨਾਲ ਜੁੜਨ ਦਾ ਯਹੀ ਸਮਯ ਹੈ, ਸਹੀ ਸਮਯ ਹੈ (ਇਹੀ ਸਮਾਂ ਹੈ, ਸਹੀ ਸਮਾਂ ਹੈ)। ਜਦੋਂ ਭਾਰਤ ਦਾ ਡਾਇਨਾਮਿਜ਼ਮ ਅਤੇ ਜਰਮਨੀ ਦਾ ਪ੍ਰਿਸਿਜ਼ਨ ਮਿਲਦਾ ਹੈ, ਜਦੋਂ ਜਰਮਨੀ ਦੀ ਇੰਜੀਨੀਅਰਿੰਗ ਅਤੇ ਭਾਰਤ ਦਾ ਇਨੋਵੇਸ਼ਨ ਮਿਲਦਾ ਹੈ, ਜਦੋਂ ਜਰਮਨੀ ਦੀ ਟੈਕਨੋਲੋਜੀ ਅਤੇ ਭਾਰਤ ਦਾ ਟੈਲੰਟ ਮਿਲਦਾ ਹੈ, ਤਦ Indo-Pacific ਦੇ ਨਾਲ-ਨਾਲ ਪੂਰੀ ਦੁਨੀਆ ਦਾ ਬਿਹਤਰ ਭਵਿੱਖ ਤੈ ਹੁੰਦਾ ਹੈ।

ਸਾਥੀਓ,

ਆਪ (ਤੁਸੀਂ) ਬਿਜ਼ਨਸ ਵਰਲਡ ਨਾਲ ਜੁੜੇ ਹੋ। ਤੁਹਾਡਾ ਤਾਂ ਮੰਤਰ ਹੁੰਦਾ ਹੈ- “When we meet, we mean business” ਲੇਕਿਨ ਭਾਰਤ ਆਉਣਾ ਸਿਰਫ਼ ਬਿਜ਼ਨਸ ਹੀ ਨਹੀਂ ਹੁੰਦਾ, ਭਾਰਤ ਦੇ ਕਲਚਰ, ਕੁਜ਼ੀਨ ਅਤੇ ਸ਼ੌਪਿੰਗ ਨੂੰ ਤੁਸੀਂ ਸਮਾਂ ਨਾ ਦਿੱਤਾ, ਤਾਂ ਆਪ (ਤੁਸੀਂ) ਬਹੁਤ ਕੁਝ ਮਿਸ ਕਰੋਂਗੇ।

ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ :

You will be happy,
and back home your family will be happier.

 ਇਹ ਕਾਨਫਰੰਸ ਅਤੇ ਭਾਰਤ ਵਿੱਚ ਤੁਹਾਡਾ ਸਟੇਅ, ਦੋਨੋਂ ਮੰਗਲ ਹੋਣ, ਇਸੇ ਕਾਮਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

Thank you.

*************

ਐੱਮਜੇਪੀਐੱਸ/ਐੱਸਆਰ