Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਮੁਈ, ਬਿਹਾਰ ਵਿੱਚ ਜਨਜਾਤੀ ਗੌਰਵ ਦਿਵਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਜਮੁਈ, ਬਿਹਾਰ ਵਿੱਚ ਜਨਜਾਤੀ ਗੌਰਵ ਦਿਵਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਮੈਂ ਕਹਾਂਗਾ ਭਗਵਾਨ ਬਿਰਸਾ ਮੁੰਡਾ -ਤੁਸੀਂ ਕਹਿਣਾ ਅਮਰ ਰਹੇ, ਅਮਰ ਰਹੇ।

ਭਗਵਾਨ ਬਿਰਸਾ ਮੁੰਡਾ-ਅਮਰ ਰਹੇ, ਅਮਰ ਰਹੇ।

ਭਗਵਾਨ ਬਿਰਸਾ ਮੁੰਡਾ-ਅਮਰ ਰਹੇ, ਅਮਰ ਰਹੇ।

ਭਗਵਾਨ ਬਿਰਸਾ ਮੁੰਡਾ-ਅਮਰ ਰਹੇ, ਅਮਰ ਰਹੇ।

ਬਿਹਾਰ ਦੇ ਰਾਜਪਾਲ ਸ਼੍ਰੀਮਾਨ ਰਾਜੇਂਦਰ ਅਰਲੇਕਰ ਜੀ, ਬਿਹਾਰ ਦੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਜੁਆਲ ਓਰਾਉਂ ਜੀ, ਜੀਤਨ ਰਾਮ ਮਾਂਝੀ ਜੀ, ਗਿਰੀਰਾਜ ਸਿੰਘ ਜੀ, ਚਿਰਾਗ ਪਾਸਵਾਨ ਜੀ, ਦੁਰਗਾਦਾਸ ਉਈਕੇ ਜੀ ਅਤੇ ਸਾਡਾ ਸੁਭਾਗਯ ਹੈ ਕਿ ਅੱਜ ਸਾਡੇ ਦਰਮਿਆਨ ਬਿਰਸਾ ਮੁੰਡਾ ਜੀ ਦੇ ਪਰਿਵਾਰ ਦੇ ਵੰਸ਼ਜ, ਵੈਸੇ ਅੱਜ ਉਨ੍ਹਾਂ ਦੇ ਇੱਥੇ ਬਹੁਤ ਵੱਡੀ ਪੂਜਾ ਹੁੰਦੀ ਹੈ, ਪਰਿਵਾਰ ਦੇ ਹੋਰ ਮੈਂਬਰ ਸਭ ਪੂਜਾ ਵਿੱਚ ਬਿਜ਼ੀ ਹਨ, ਉਸ ਦੇ ਬਾਵਜੂਦ ਵੀ ਬੁੱਧਰਾਮ ਮੁੰਡਾ ਜੀ ਸਾਡੇ ਵਿੱਚ ਆਏ, ਇਤਨਾ ਹੀ ਸਾਡਾ ਸੁਭਾਗ ਹੈ ਕਿ ਸਿੱਧੂ ਕਾਨਹੂ ਜੀ ਦੇ ਵੰਸ਼ਜ ਮੰਡਲ ਮੁਰਮੂ ਜੀ ਵੀ ਸਾਡੇ ਨਾਲ ਹਨ। ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਅਗਰ ਮੈਂ ਕਹਾਂ ਕਿ ਸਾਡਾ ਜੋ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਹੈ, ਉਸ ਵਿੱਚ ਅੱਜ ਅਗਰ ਕੋਈ ਸਭ ਤੋਂ ਸੀਨੀਅਰ ਨੇਤਾ ਹੈ ਤਾਂ ਸਾਡੇ ਕਰਿਆ ਮੁੰਡਾ ਜੀ ਹਨ। ਕਦੇ ਲੋਕ ਸਭਾ ਦੇ Deputy Speaker ਰਹੇ। ਪਦਮ ਵਿਭੂਸ਼ਣ ਨਾਲ ਸਨਮਾਨਿਤ ਹਨ ਅਤੇ ਅੱਜ ਵੀ ਅਸੀਂ ਲੋਕਾਂ ਦਾ ਮਾਰਗਦਰਸ਼ਨ ਕਰਦੇ ਹਾਂ। ਅਤੇ ਜਿਵੇਂ ਸਾਡੇ ਜੁਆਲ ਓਰਾਉਂ ਜੀ ਨੇ ਕਿਹਾ ਕਿ ਉਹ ਮੇਰੇ ਲਈ ਪਿਤਾ ਸਮਾਨ ਹਨ। ਅਜਿਹੇ ਸੀਨੀਅਰ ਕਰਿਆ ਮੁੰਡਾ ਜੀ ਅੱਜ ਵਿਸ਼ੇਸ਼ ਤੌਰ ‘ਤੇ ਝਾਰਖੰਡ ਤੋਂ ਇੱਥੇ ਆਏ ਹਨ। ਬਿਹਾਰ ਦੇ ਉਪ ਮੁਖ ਮੰਤਰੀ ਮੇਰੇ ਮਿੱਤਰ ਭਾਈ ਵਿਜੈ ਕੁਮਾਰ ਸਿਨਹਾ ਜੀ, ਭਾਈ ਸਮਰਾਟ ਚੌਧਰੀ ਜੀ, ਬਿਹਾਰ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕ ਗਣ, ਹੋਰ ਜਨਪ੍ਰਤੀਨਿਧੀ, ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਸਾਰੇ ਮਹਾਨੁਭਾਵ ਅਤੇ ਜਮੁਈ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਅੱਜ ਦੇਸ਼ ਦੇ ਕਈ ਮੁੱਖ ਮੰਤਰੀ ਕਈ ਰਾਜਪਾਲ, ਕਈ ਰਾਜਾਂ ਦੇ ਮੰਤਰੀ, ਕੇਂਦਰ ਸਰਕਾਰ ਦੇ ਮੰਤਰੀ, ਹਿੰਦੁਸਤਾਨ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਬਹੁਤ ਵੱਡੇ ਪ੍ਰੋਗਰਾਮ ਹੋ ਰਹੇ ਹਨ, ਉਸ ਵਿੱਚ ਉਹ ਮੌਜੂਦ ਹਨ, ਮੈਂ ਉਨ੍ਹਾਂ ਸਭ ਦਾ ਵੀ ਸੁਆਗਤ ਕਰਦਾ ਹਾਂ ਅਤੇ virtually ਸਾਡੇ ਨਾਲ ਜੁੜੇ ਦੇਸ਼ ਦੇ ਕਰੋੜਾਂ-ਕਰੋੜਾਂ ਮੇਰੇ ਕਬਾਇਲੀ ਭਾਈ-ਭੈਣਾਂ ਨੂੰ ਵੀ ਮੈਂ ਇੱਥੇ ਦੀ ਪ੍ਰਣਾਮ ਕਰਦਾ ਹਾਂ। ਗੀਤ ਗੌਰ ਦੁਰਗਾ ਮਾਈ ਬਾਬਾ ਧਨੇਸ਼ਵਰ ਨਾਥ ਦੇ ਇਸ ਪਵਿੱਤਰ ਧਰਤੀ ਦੇ ਨਮਨ ਕਰਦਾ ਹਾਂ। ਭਗਵਾਨ ਮਹਾਵੀਰ ਕੇ ਇ ਜਨਮਭੂਮੀ ਪਰ ਅਪਨੇ ਸਭਕੇ ਅਭਿਨੰਦਨ ਕਰਹਿ। ਅੱਜ ਬਹੁਤ ਹੀ ਪਵਿੱਤਰ ਦਿਨ ਹੈ। ਅੱਜ ਕਾਰਤਿਕ ਪੂਰਨਿਮਾ ਹੈ, ਦੇਵ ਦੀਪਾਵਲੀ ਹੈ ਅਤੇ ਅੱਜ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪਰਵ ਵੀ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਪਰਵਾਂ ਦੀ ਵਧਾਈ ਦਿੰਦਾ ਹਾਂ। ਅੱਜ ਦਾ ਦਿਨ ਹਰ ਦੇਸ਼ਵਾਸੀ ਦੇ ਲਈ ਇੱਕ ਹੋਰ ਵਜ੍ਹਾ ਨਾਲ ਇਤਿਹਾਸਿਕ ਹੈ। ਅੱਜ ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ ਹੈ, ਰਾਸ਼ਟਰੀ ਜਨਜਾਤੀਯ ਗੌਰਵ ਦਿਵਸ ਹੈ।

ਮੈਂ ਸਾਰੇ ਦੇਸ਼ਵਾਸੀਆਂ ਨੂੰ ਅਤੇ ਖਾਸ ਤੌਰ ‘ਤੇ ਆਪਣੇ ਕਬਾਇਲੀ ਭਾਈ-ਭੈਣਾਂ ਨੂੰ ਜਨਜਾਤੀਯ ਗੌਰਵ ਦਿਵਸ ਦੀ ਵਧਾਈ ਦਿੰਦਾ ਹਾਂ। ਮੈਂਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਪਰਵਾਂ ਤੋਂ ਪਹਿਲਾਂ ਜਮੁਈ ਵਿੱਚ ਪਿਛਲੇ ਦੋ ਤਿੰਨ ਦਿਨ ਬਹੁਤ ਵੱਡੇ ਪੈਮਾਨੇ ‘ਤੇ ਇੱਥੇ ਦੇ ਲੋਕਾਂ ਨੇ ਸਵੱਛਤਾ ਦਾ ਅਭਿਯਾਨ ਚਲਾਇਆ ਹੈ। ਪ੍ਰਸ਼ਾਸਨ ਦੇ ਲੋਕ, ਉਨ੍ਹਾਂ ਨੇ ਵੀ ਸਵੱਛਤਾ ਦੇ ਅਭਿਯਾਨ ਦੀ ਅਗਵਾਈ ਕੀਤੀ। ਸਾਡੇ ਵਿਜੈ ਜੀ ਤਾਂ ਇੱਥੇ ਡੇਰਾ ਪਾ ਕੇ ਬੈਠੇ ਸਨ। ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਵੀ ਸਵੱਛਤਾ ਦਾ ਬਹੁਤ ਵੱਡਾ ਅਭਿਯਾਨ ਚਲਾਇਆ। ਇੱਥੋਂ ਦੇ ਨਾਗਰਿਕਾਂ ਨੇ, ਨੌਜਵਾਨਾਂ ਨੇ, ਮਾਤਾਵਾਂ-ਭੈਣਾਂ ਨੇ ਖੁਦ ਨੇ ਵੀ ਇਸ ਨੂੰ ਅੱਗੇ ਵਧਾਇਆ। ਇਸ ਵਿਸ਼ੇਸ਼ ਪ੍ਰਯਾਸ ਲਈ ਮੈਂ ਜਮੁਈ ਦੇ ਲੋਕਾਂ ਦੀ ਵੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ।

ਸਾਥੀਓ,

ਪਿਛਲੇ ਵਰ੍ਹੇ ਅੱਜ ਦੇ ਦਿਨ ਮੈਂ ਧਰਤੀ ਆਬਾ ਬਿਰਸਾ ਮੁੰਡਾ ਦੇ ਪਿੰਡ ਉਲੀਹਾਤੂ ਵਿੱਚ ਸੀ। ਅੱਜ ਉਸ ਧਰਤੀ ‘ਤੇ ਆਇਆ ਹਾਂ, ਜਿਸ ਨੇ ਸ਼ਹੀਦ ਤਿਲਕਾ ਮਾਂਝੀ ਦਾ ਸ਼ੌਰਯ ਦੇਖਿਆ ਹੈ। ਲੇਕਿਨ ਇਸ ਵਾਰ ਦਾ ਇਹ ਆਯੋਜਨ ਹੋਰ ਵੀ ਖਾਸ ਹੈ। ਅੱਜ ਤੋਂ ਪੂਰੇ ਦੇਸ਼ ਵਿੱਚ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਜਯੰਤੀ ਦੇ ਉਤਸਵ ਸ਼ੁਰੂ ਹੋ ਰਹੇ ਹਨ। ਇਹ ਪ੍ਰੋਗਰਾਮ ਅਗਲੇ ਇੱਕ ਸਾਲ ਤੱਕ ਚਲੇਗਾ। ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼ ਦੇ ਸੈਕੜੇਂ ਜ਼ਿਲ੍ਹਿਆਂ ਦੇ ਕਰੀਬ ਇੱਕ ਕਰੋੜ ਲੋਕ, ਜਰਾ ਜਮੁਈ ਦੇ ਲੋਕ ਮਾਣ ਕਰਨ, ਇਹ ਜਮੁਈ ਦੇ ਲੋਕਾਂ ਲਈ ਮਾਣ ਦਾ ਦਿਨ ਹੈ। ਅੱਜ ਦੇਸ਼ ਦੇ ਇੱਕ ਕਰੋੜ ਲੋਕ ਟੈਕਨੋਲੋਜੀ ਰਾਹੀਂ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਹਨ, ਜਮੁਈ ਨਾਲ ਜੁੜੇ ਹਨ, ਮੈਂ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ। ਅਜੇ ਮੈਨੂੰ ਇੱਥੇ ਭਗਵਾਨ ਬਿਰਸਾ ਮੁੰਡਾ ਦੇ ਵੰਸ਼ਜ ਸ਼੍ਰੀ ਬੁੱਧਰਾਮ ਮੁੰਡਾ ਜੀ ਦਾ ਵੀ ਸੁਆਗਤ ਸਤਿਕਾਰ ਕਰਨ ਦਾ ਸੁਭਾਗ ਮਿਲਿਆ ਹੈ। ਸਿੱਧੂ ਕਾਨਹੂ ਜੀ ਦੇ ਵੰਸ਼ਜ ਸ਼੍ਰੀ ਮੰਡਲ ਮੁਰਮੂ ਜੀ ਦਾ ਵੀ ਮੈਨੂੰ ਕੁਝ ਦਿਨ ਪਹਿਲਾਂ ਹੀ ਸਤਿਕਾਰ ਕਰਨ ਦਾ ਸੁਭਾਗ ਮਿਲਿਆ ਸੀ। ਉਨ੍ਹਾਂ ਦੀ ਮੌਜੂਦਗੀ ਨਾਲ ਇਸ ਆਯੋਜਨ ਦੀ ਇਸ ਆਯੋਜਨ ਦੀ ਸ਼ੋਭਾ ਹੋਰ ਵਧ ਗਈ ਹੈ।

ਸਾਥੀਓ,

ਧਰਤੀ ਆਬਾ ਬਿਰਸਾ ਮੁੰਡਾ ਦੇ ਇਸ ਭਵਯ ਸਮਰਣ ਦਰਮਿਆਨ ਅੱਜ ਛੇ ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਹੈ। ਇਨ੍ਹਾਂ ਵਿੱਚ ਮੇਰੇ ਕਬਾਇਲੀ ਭਾਈ-ਭੈਣਾਂ ਲਈ ਕਰੀਬ ਡੇਢ ਲੱਖ ਪੱਕੇ ਘਰਾਂ ਦੇ ਸਵੀਕ੍ਰਿਤੀ ਪੱਤਰ ਹਨ। ਕਬਾਇਲੀ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੇ ਸਕੂਲ ਹਨ, ਹੌਸਟਲ ਹਨ, ਕਬਾਇਲੀ ਮਹਿਲਾਵਾਂ ਲਈ ਸਿਹਤ ਸੁਵਿਧਾਵਾਂ ਹਨ, ਕਬਾਇਲੀ ਖੇਤਰਾਂ ਨੂੰ ਜੋੜਨ ਵਾਲੀਆਂ ਸੈਕੜੇ ਕਿਲੋਮੀਟਰ ਦੀਆਂ ਸੜਕਾਂ ਹਨ। ਕਬਾਇਲੀ ਸੱਭਿਆਚਾਰ ਨੂੰ ਸਮਰਪਿਤ ਮਿਊਜ਼ੀਅਮ ਹੈ, ਰਿਸਰਚ ਸੈਂਟਰ ਹਨ। ਅੱਜ 11 ਹਜ਼ਾਰ ਤੋਂ ਅਧਿਕ ਕਬਾਇਲੀ ਪਰਿਵਾਰਾਂ ਦਾ ਆਪਣੇ ਨਵੇਂ ਘਰ ਵਿੱਚ ਦੇਵ ਦੀਪਵਲੀ ਦੇ ਦਿਨ ਗ੍ਰਹਿ ਪ੍ਰਵੇਸ਼ ਵੀ ਹੋ ਰਿਹਾ ਹੈ। ਮੈਂ ਸਾਰੇ ਕਬਾਇਲੀ ਪਰਿਵਾਰਜਨਾਂ ਨੂੰ ਇਸ ਦੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ!

ਅੱਜ ਜਦੋਂ ਅਸੀਂ ਜਨਜਾਤੀਯ ਗੌਰਵ ਦਿਵਸ ਮਨਾ ਰਹੇ ਹਾਂ। ਅੱਜ ਜਦੋਂ ਅਸੀਂ ਜਨਜਾਤੀਯ ਗੌਰਵ ਵਰ੍ਹੇ ਦੀ ਸ਼ੁਰੂਆਤ ਕਰ ਰਹੇ ਹਾਂ। ਤਦ ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਇਸ ਆਯੋਜਨ ਦੀਆਂ ਜ਼ਰੂਰਤ ਕਿਉਂ ਹੋਈ। ਇਹ ਇਤਿਹਾਸ ਦੇ ਇੱਕ ਬਹੁਤ ਵੱਡੇ ਅਨਿਆਂ ਨੂੰ ਦੂਰ ਕਰਨ ਦਾ ਇੱਕ ਇਮਾਨਦਾਰ ਪ੍ਰਯਾਸ ਹੈ। ਆਜ਼ਾਦੀ ਦੇ ਬਾਅਦ ਕਬਾਇਲੀ ਸਮਾਜ ਦੇ ਯੋਗਦਾਨ ਨੂੰ ਇਤਿਹਾਸ ਵਿੱਚ ਉਹ ਸਥਾਨ ਨਹੀਂ ਦਿੱਤਾ ਗਿਆ, ਜਿਸ ਦਾ ਮੇਰਾ ਕਬਾਇਲੀ ਸਮਾਜ ਹੱਕਦਾਰ ਸੀ। ਕਬਾਇਲੀ ਸਮਾਜ ਉਹ ਹੈ, ਜਿਸ ਨੇ ਰਾਜਕੁਮਾਰ ਰਾਮ ਨੂੰ ਭਗਵਾਨ ਰਾਮ ਬਣਾਇਆ। ਕਬਾਇਲੀ ਸਮਾਜ ਉਹ ਹੈ ਜਿਸ ਨੇ ਭਾਰਤ ਦੇ ਸੱਭਿਆਚਾਰ ਅਤੇ ਆਜ਼ਾਦੀ ਦੀ ਰੱਖਿਆ ਲਈ ਸੈਂਕੜੇ ਵਰ੍ਹਿਆਂ ਦੀ ਲੜਾਈ ਦੀ ਅਗਵਾਈ ਕੀਤੀ। ਲੇਕਿਨ ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਵਿੱਚ ਕਬਾਇਲੀ ਇਤਿਹਾਸ ਦੇ ਇਸ ਅਨਮੋਲ ਯੋਗਦਾਨ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੇ ਪਿੱਛੇ ਵੀ ਸੁਆਰਥ ਭਰੀ ਰਾਜਨੀਤੀ ਸੀ। ਰਾਜਨੀਤੀ ਇਹ ਕਿ ਭਾਰਤ ਦੀ ਆਜ਼ਾਦੀ ਲਈ ਸਿਰਫ਼ ਇੱਕ ਹੀ ਪਾਰਟੀ ਨੂੰ ਸ਼੍ਰੇਯ ਦਿੱਤਾ ਜਾਵੇ। ਲੇਕਿਨ ਅਗਰ ਇੱਕ ਹੀ ਪਾਰਟੀ,

ਇੱਕ ਹੀ ਪਰਿਵਾਰ ਨੇ ਆਜ਼ਾਦੀ ਦਿਲਵਾਈ। ਤਾਂ ਭਗਵਾਨ ਬਿਰਸਾ ਮੁੰਡਾ ਦਾ ਉਲਗੁਲਾਨ ਅੰਦੋਲਨ ਕਿਉਂ ਹੋਇਆ ਸੀ? ਸੰਥਾਲ ਕ੍ਰਾਂਤੀ ਕੀ ਸੀ? ਕੋਲ ਕ੍ਰਾਂਤੀ ਕੀ ਸੀ? ਕੀ ਅਸੀਂ ਮਹਾਰਾਣਾ ਪ੍ਰਤਾਪ ਦੇ ਸਾਥੀ ਉਨ੍ਹਾਂ ਰਣਬਾਂਕੁਰੇ ਭਿੱਲਾਂ ਨੂੰ ਭੁੱਲ ਸਕਦੇ ਹਾਂ ਕੀ? ਕੌਣ ਭੁੱਲ ਸਕਦਾ ਹੈ? ਸਹਿਯਾਦਰੀ ਦੇ ਸੰਘਣੇ ਜੰਗਲਾਂ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਤਾਕਤ ਦੇਣ ਵਾਲੇ ਕਬਾਇਲੀ ਭਾਈ-ਭੈਣਾਂ ਨੂੰ ਕੌਣ ਭੁੱਲ ਸਕਦਾ ਹੈ?

ਅਲੂਰੀ ਸੀਤਾਰਾਮ ਰਾਜੂ ਜੀ ਦੀ ਅਗਵਾਈ ਵਿੱਚ ਆਦਿਵਾਸੀਆਂ ਦੁਆਰਾ ਕੀਤੀ ਗਈ ਭਾਰਤ ਮਾਤਾ ਦੀ ਸੇਵਾ ਨੂੰ ਤਿਲਕਾ ਮਾਂਝੀ, ਸਿੱਧੂ ਕਾਨਹੂ, ਬੁੱਧੂ ਭਗਤ, ਧੀਰਜ ਸਿੰਘ, ਤੇਲੰਗਾ ਖੜਿਆ, ਗੋਵਿੰਦ ਗੁਰੂ, ਤੇਲੰਗਾਨਾ ਦੇ ਰਾਮ ਜੀ ਗੋਂਡ, ਐੱਮਪੀ ਦੇ ਬਾਦਲ ਭੋਈ ਰਾਜਾ ਸ਼ੰਕਰ ਸ਼ਾਹ, ਕੁਮਾਰ ਰਘੁਨਾਥ ਸ਼ਾਹ! ਮੈਂ ਕਿਤਨੇ ਹੀ ਨਾਮ ਲਵਾਂ ਟੰਟਯਾ ਭੀਲ, ਨੀਲਾਂਬਰ-ਪਿਤਾਂਬਰ, ਵੀਰ ਨਾਰਾਇਣ ਸਿੰਘ, ਦੀਵਾ ਕਿਸ਼ਨ ,ਸੋਰੇਨ, ਜਾਤਰਾ ਭਰਤ, ਲਕਸ਼ਮਣ ਨਾਈਕ, ਮਿਜ਼ੋਰਮ ਦੀ ਮਹਾਨ ਸੁਤੰਤਰਤਾ ਸੈਨਾਨੀ, ਰੋਪੁਇਲਿਆਨੀ ਜੀ, ਰਾਜਮੋਹਿਨੀ ਦੇਵੀ, ਰਾਣੀ ਗਾਈਦਿਨਲਯੂ, ਵੀਰ ਬਾਲਿਕਾ ਕਾਲੀਬਾਈ, ਗੋਂਡਵਾਨਾ ਦੀ ਰਾਣੀ ਦੁਰਗਾਵਤੀ। ਅਜਿਹੇ ਅਣਗਿਣਤ, ਅਣਗਿਣਤ ਮੇਰੇ ਕਬਾਇਲੀ ਮੇਰੇ ਜਨਜਾਤੀਯ ਸ਼ੂਰਵੀਰਾਂ ਨੂੰ ਕੋਈ ਭੁੱਲਾ ਸਕਦਾ ਹੈ ਕੀ? ਮਾਨਗੜ੍ਹ ਵਿੱਚ ਅੰਗ੍ਰੇਜ਼ਾਂ ਨੇ ਜੋ ਕਤਲੇਆਮ ਕੀਤਾ ਸੀ? ਹਜ਼ਾਰਾਂ ਮੇਰੇ ਕਬਾਇਲੀ ਭਾਈ ਭੈਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਕੀ ਅਸੀਂ ਉਸ ਨੂੰ ਭੁੱਲ ਸਕਦੇ ਹਾਂ?

ਸਾਥੀਓ,

ਸੱਭਿਆਚਾਰ ਹੋਵੇ ਜਾਂ ਫਿਰ ਸਮਾਜਿਕ ਨਿਆਂ, ਅੱਜ ਦੀ ਐੱਨਡੀਏ ਸਰਕਾਰ ਦਾ ਮਾਨਸ ਕੁਝ ਅਲੱਗ ਹੀ ਹੈ। ਮੈਂ ਇਸ ਨੂੰ ਭਾਜਪਾ ਹੀ ਨਹੀਂ ਬਲਕਿ ਐੱਨਡੀਏ ਦਾ ਸੁਭਾਗ ਮੰਨਦਾ ਹਾਂ ਕਿ ਸਾਨੂੰ ਦ੍ਰੌਪਦੀ ਮੁਰਮੂ ਜੀ ਨੂੰ ਰਾਸ਼ਟਰਪਤੀ ਬਣਾਉਣ ਦਾ ਅਵਸਰ ਮਿਲਿਆ। ਉਹ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਹੈ। ਮੈਨੂੰ ਯਾਦ ਹੈ ਕਿ ਜਦੋਂ ਐੱਨਡੀਏ ਨੇ ਦ੍ਰੌਪਦੀ ਮੁਰਮੂ ਜੀ ਦਾ ਰਾਸ਼ਟਰਪਤੀ ਦਾ ਉਮੀਦਵਾਰ ਬਣਾਉਣਾ ਤੈਅ ਕੀਤਾ, ਤਾਂ ਸਾਡੇ ਨਿਤਿਸ਼ ਬਾਬੂ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਸੀ, ਕਿ ਦ੍ਰੌਪਦੀ ਮੁਰਮੂ ਜੀ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਚਾਹੀਦਾ ਹੈ। ਅੱਜ ਜਿਸ ਪੀਐੱਮ ਜਨਮਨ ਯੋਜਨਾ ਦੇ ਤਹਿਤ ਅਨੇਕ ਕੰਮ ਸ਼ੁਰੂ ਹੋਏ ਹਨ। ਉਸ ਦਾ ਸ਼੍ਰੇਯ ਵੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੂੰ ਹੀ ਜਾਂਦਾ ਹੈ। ਜਦੋਂ ਉਹ ਝਾਰਖੰਡ ਦੀ ਰਾਜਪਾਲ ਸਨ ਅਤੇ ਫਿਰ ਜਦੋਂ ਉਹ ਰਾਸ਼ਟਰਪਤੀ ਬਣੀ ਤਾਂ ਅਕਸਰ ਮੇਰੇ ਨਾਲ ਕਬਾਇਲੀਆਂ ਵਿੱਚ ਵੀ ਅਤਿ ਪਿਛੜੀਆਂ ਆਦਿਵਾਸੀ ਜਨਜਾਤੀਆਂ ਦਾ ਜ਼ਿਕਰ ਕਰਦੇ ਸਨ। ਇਨ੍ਹਾਂ ਅਤਿ ਪਿਛੜੀਆਂ ਆਦਿਵਾਸੀ ਜਨਜਾਤੀਆਂ ਦੀ ਪਹਿਲਾਂ ਦੀਆਂ ਸਰਕਾਰਾਂ ਨੇ ਕੋਈ ਪਰਵਾਹ ਹੀ ਨਹੀਂ ਕੀਤੀ ਸੀ।

ਇਨ੍ਹਾਂ ਦੇ ਜੀਵਨ ਤੋਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਹੀ 24000 ਕਰੋੜ ਰੁਪਏ ਦੀ ਪੀਐੱਮ ਜਨਮਨ ਯੋਜਨਾ ਸ਼ੁਰੂ ਕੀਤੀ ਗਈ। ਪੀਐੱਮ ਜਨਮਨ ਯੋਜਨਾ ਨਾਲ ਦੇਸ਼ ਦੀ ਸਭ ਤੋਂ ਪਿਛੜੀਆਂ ਜਨਜਾਤੀਆਂ ਦੀਆਂ ਬਸਤੀਆਂ ਦਾ ਵਿਕਾਸ ਸੁਨਿਸ਼ਚਿਤ ਹੋ ਰਿਹਾ ਹੈ। ਅੱਜ ਇਸ ਯੋਜਨਾ ਦਾ 1 ਸਾਲ ਪੂਰਾ ਹੋ ਰਿਹਾ ਹੈ। ਇਸ ਦੌਰਾਨ ਅਸੀਂ ਅਤਿ ਪਿਛੜੀਆਂ ਜਨਜਾਤੀਆਂ ਨੂੰ ਹਜ਼ਾਰਾਂ ਪੱਕੇ ਘਰ ਦਿੱਤੇ ਹਨ। ਪਿਛੜੀਆਂ ਜਨਜਾਤੀਆਂ ਦੀਆਂ ਬਸਤੀਆਂ ਨੂੰ ਜੋੜਨ ਲਈ ਸੈਕੜੇ ਕਿਲੋਮੀਟਰ ਦੀਆਂ ਸੜਕਾਂ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਪਿਛੜੀਆਂ ਜਨਜਾਤੀਆਂ ਦੇ ਸੈਂਕੜੇ ਪਿੰਡਾਂ ਵਿੱਚ ਹਰ ਘਰ ਨਲ ਸੇ ਜਲ ਪਹੁੰਚਿਆ ਹੈ।

ਸਾਥੀਓ,

ਜਿਨ੍ਹਾਂ ਨੂੰ ਕਿਸੇ ਨੇ ਨਹੀਂ ਪੁੱਛਿਆਂ ਮੋਦੀ ਉਨ੍ਹਾਂ ਨੂੰ ਪੂਜਦਾ ਹੈ। ਪਹਿਲਾਂ ਦੀਆਂ ਸਰਕਾਰਾਂ ਦੇ ਰਵੱਈਏ ਦੇ ਕਾਰਨ ਕਬਾਇਲੀ ਸਮਾਜ ਦਹਾਕਿਆਂ ਤੱਕ ਮੂਲ ਸੁਵਿਧਾਵਾਂ ਤੋਂ ਵੰਚਿਤ ਹੀ ਰਿਹਾ। ਦੇਸ਼ ਦੇ ਦਰਜਨਾਂ ਕਬਾਇਲੀ ਬਾਹੁਲਯ ਜ਼ਿਲ੍ਹੇ ਵਿਕਾਸ ਦੀ ਗਤੀ ਵਿੱਚ ਬਹੁਤ ਪਿਛੜ ਗਏ ਸਨ। ਅਗਰ ਕਿਸੇ ਅਫ਼ਸਰ ਨੂੰ ਸਜ਼ਾ ਦੇਣੀ ਹੋਵੇ, ਉਸ ਨੂੰ ਪਨਿਸ਼ਮੈਂਟ ਦੇਣੀ ਹੋਵੇ, ਤਾਂ ਪਨਿਸ਼ਮੈਂਟ ਪੋਸਟਿੰਗ ਵੀ ਅਜਿਹੇ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਸੀ। ਐੱਨਡੀਏ ਸਰਕਾਰ ਨੇ ਪੁਰਾਣੀਆਂ ਸਰਕਾਰਾਂ ਦੀ ਸੋਚ ਨੂੰ ਬਦਲ ਦਿੱਤਾ। ਅਸੀਂ ਇਨ੍ਹਾਂ ਜ਼ਿਲ੍ਹਿਆਂ ਨੂੰ ਆਕਾਂਖੀ ਜ਼ਿਲ੍ਹੇ ਘੋਸ਼ਿਤ ਕੀਤਾ ਅਤੇ ਉੱਥੇ ਨਵੇਂ ਹੋਰ ਊਰਜਾਵਾਨ ਅਫ਼ਸਰਾਂ ਨੂੰ ਭੇਜਿਆ। ਮੈਨੂੰ ਸੰਤੋਸ਼ ਹੈ, ਅੱਜ ਕਿਤਨੇ ਹੀ ਆਕਾਂਖੀ ਜ਼ਿਲ੍ਹੇ ਵਿਕਾਸ ਦੇ ਕਈ ਪੈਰਾਮੀਟਰਸ ‘ਤੇ ਦੂਸਰੇ ਜ਼ਿਲ੍ਹਿਆਂ ਤੋਂ ਵੀ ਅੱਗੇ ਨਿਕਲ ਗਏ ਹਨ। ਇਸ ਦਾ ਬਹੁਤ ਵੱਡਾ ਲਾਭ ਮੇਰੇ ਕਬਾਇਲੀ ਭਾਈ ਭੈਣਾਂ ਨੂੰ ਹੋਇਆ ਹੈ।

ਸਾਥੀਓ,

ਕਬਾਇਲੀ ਕਲਿਆਣ ਹਮੇਸ਼ਾ ਤੋਂ ਐੱਨਡੀਏ ਸਰਕਾਰ ਦੀ ਪ੍ਰਾਥਮਿਕਤਾ ਰਿਹਾ ਹੈ। ਇਹ ਅਟਲ ਬਿਹਾਰੀ ਵਾਜਪੇਈ ਜੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਹੀ ਸੀ, ਜਿਸ ਨੇ ਕਬਾਇਲੀ ਕਲਿਆਣ ਲਈ ਅਲੱਗ ਮੰਤਰਾਲਾ ਬਣਾਇਆ। 10 ਸਾਲ ਪਹਿਲਾਂ ਕਬਾਇਲੀ ਖੇਤਰਾਂ ਕਬਾਇਲੀ ਪਰਿਵਾਰਾਂ ਦੇ ਵਿਕਾਸ ਲਈ ਬਜਟ 25000 ਕਰੋੜ ਰੁਪਏ ਤੋਂ ਵੀ ਘੱਟ ਸੀ। 10 ਸਾਲ ਪਹਿਲਾਂ ਦਾ ਹਾਲ ਦੇਖੋ 25 ਹਜ਼ਾਰ ਕਰੋੜ ਤੋਂ ਵੀ ਘੱਟ। ਸਾਡੀ ਸਰਕਾਰ ਨੇ ਇਸ ਨੂੰ 5 ਗੁਣਾ ਵਧਾ ਕੇ ਸਵਾ ਲੱਖ ਕਰੋੜ ਰੁਪਏ ਪਹੁੰਚਾਇਆ ਹੈ।

ਅਜੇ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਸੱਠ ਹਜ਼ਾਰ ਤੋਂ ਅਧਿਕ ਕਬਾਇਲੀ ਪਿੰਡਾਂ ਦੇ ਵਿਕਾਸ ਲਈ ਇੱਕ ਵਿਸ਼ੇਸ਼ ਯੋਜਨਾ ਅਸੀਂ ਸ਼ੁਰੂ ਕੀਤੀ ਹੈ। ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ, ਇਸ ਦੇ ਤਹਿਤ ਕਰੀਬ 80,000 ਕਰੋੜ ਰੁਪਏ ਕਬਾਇਲੀ ਪਿੰਡਾਂ ਵਿੱਚ ਲਗਾਏ ਜਾਣਗੇ। ਇਸ ਦਾ ਮਕਸਦ ਕਬਾਇਲੀ ਸਮਾਜ ਤੱਕ ਜ਼ਰੂਰੀ ਸੁਵਿਧਾਵਾਂ ਪਹੁੰਚਾਉਣ ਦੇ ਨਾਲ-ਨਾਲ, ਨੌਜਵਾਨਾਂ ਲਈ ਟ੍ਰੇਨਿੰਗ ਅਤੇ ਰੋਜ਼ਗਾਰ ਦੇ ਅਵਸਰ ਬਣਾਉਣ ਦਾ ਵੀ ਹੈ। ਇਸ ਯੋਜਨਾ ਦੇ ਤਹਿਤ ਜਗ੍ਹਾ-ਜਗ੍ਹਾ ਟ੍ਰਾਈਬਲ ਮਾਰਕੀਟਿੰਗ ਸੈਂਟਰ ਬਣਨਗੇ।

ਲੋਕਾਂ ਨੂੰ ਹੋਮ ਸਟੇਅ ਬਣਾਉਣ ਲਈ ਮਦਦ ਦਿੱਤੀ ਜਾਵੇਗੀ, ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਨਾਲ ਕਬਾਇਲੀ ਖੇਤਰਾਂ ਵਿੱਚ ਟੂਰਿਜ਼ਮ ਨੂੰ ਬਲ ਮਿਲੇਗਾ ਅਤੇ ਅੱਜ ਜੋ ਈਕੋ ਟੂਰਿਜ਼ਮ ਦੀ ਇੱਕ ਕਲਪਨਾ ਬਣੀ ਹੈ, ਉਹ ਸਾਡੇ ਜੰਗਲਾਂ ਵਿੱਚ ਕਬਾਇਲੀ ਪਰਿਵਾਰਾਂ ਦਰਮਿਆਨ ਸੰਭਵ ਹੋਵੇਗੀ ਅਤੇ ਤਦ ਪਲਾਯਣ ਬੰਦ ਹੋ ਜਾਵੇਗਾ, ਟੂਰਿਜ਼ਮ ਵਧਦਾ ਜਾਵੇਗਾ।

ਸਾਥੀਓ,

ਸਾਡੀ ਸਰਕਾਰ ਨੇ ਕਬਾਇਲੀ ਵਿਰਾਸਤ ਨੂੰ ਸਹੇਜਣ ਲਈ ਵੀ ਅਨੇਕ ਕਦਮ ਚੁੱਕੇ ਹਨ। ਆਦਿਵਾਸੀ ਕਲਾ ਸੰਸਕ੍ਰਿਤੀ ਲਈ ਸਮਰਪਿਤ ਅਨੇਕ ਲੋਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸੀਂ ਰਾਂਚੀ ਵਿੱਚ ਭਗਵਾਨ ਬਿਰਸਾ ਮੁੰਡਾ ਦੇ ਨਾਮ ‘ਤੇ ਵਿਸ਼ਾਲ ਮਿਊਜ਼ੀਅਮ ਦੀ ਸ਼ੁਰੂਆਤ ਕੀਤੀ। ਅਤੇ ਮੇਰੀ ਤਾਂ ਅਪੀਲ ਹੈ ਕਿ ਅਸੀਂ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਗਵਾਨ ਬਿਰਸਾ ਮੁੰਡਾ ਦਾ ਇਹ ਜੋ ਮਿਊਜ਼ੀਅਮ ਬਣਾਇਆ ਹੈ, ਉਸ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ, ਸਟਡੀ ਕਰਨਾ ਚਾਹੀਦਾ ਹੈ।

ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਬਾਦਲ ਭੋਈ ਮਿਊਜ਼ੀਅਮ ਅਤੇ ਮੱਧ ਪ੍ਰਦੇਸ਼ ਵਿੱਚ ਹੀ ਜਬਲਪੁਰ ਵਿੱਚ ਰਾਜਾ ਸ਼ੰਕਰ ਸ਼ਾਹ ਅਤੇ ਕੁੰਵਰ ਰਘੂਨਾਥ ਸ਼ਾਹ ਮਿਊਜ਼ੀਅਮ ਦਾ ਉਦਘਾਟਨ ਹੋਇਆ ਹੈ। ਅੱਜ ਹੀ ਸ੍ਰੀਨਗਰ ਅਤੇ ਸਿੱਕਮ ਵਿੱਚ ਦੋ ਆਦਿਵਾਸੀ ਰਿਸਰਚ ਸੈਂਟਰ ਦਾ ਵੀ ਉਦਘਾਟਨ ਹੋਇਆ ਹੈ ਅਤੇ ਅੱਜ ਹੀ ਭਗਵਾਨ ਬਿਰਸਾ ਮੁੰਡਾ ਜੀ ਦੀ ਯਾਦ ਵਿੱਚ ਸਮਾਰਕ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੇ ਗਏ ਹਨ। ਇਹ ਪ੍ਰਯਾਸ ਦੇਸ਼ ਨੂੰ ਆਦਿਵਾਸੀ ਸ਼ੌਰਯ ਅਤੇ ਗੌਰਵ ਦੀ ਨਿਰੰਤਰ ਯਾਦ ਦਿਵਾਉਂਦੇ ਰਹਿਣਗੇ।

ਸਾਥੀਓ,

ਕਬਾਇਲੀ ਸਮਾਜ ਦਾ ਭਾਰਤ ਦੀ ਪੁਰਾਤਨ ਚਿਕਿਤਸਾ ਪ੍ਰਣਾਲੀ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ। ਇਸ ਧਰੋਹਰ  ਨੂੰ ਵੀ ਸੁਰੱਖਿਅਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਆਯਾਮ ਵੀ ਜੋੜੇ ਜਾ ਰਹੇ ਹਨ। ਐੱਨਡੀਏ ਸਰਕਾਰ ਨੇ ਲੇਹ ਵਿੱਚ National Institute of Sowa Rigpa ਦੀ ਸਥਾਪਨਾ ਕੀਤੀ ਹੈ। ਅਰੁਣਾਚਲ ਪ੍ਰਦੇਸ਼ ਵਿੱਚ North Eastern Institute of Ayurveda & Folk Medicine Research ਨੂੰ ਅਪਡੇਟ ਕੀਤਾ ਗਿਆ ਹੈ। ਡਬਲਿਊਐੱਚਓ ਦਾ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡਿਸਿਨ ਵੀ ਭਾਰਤ ਵਿੱਚ ਬਣ ਰਿਹਾ ਹੈ। ਇਸ ਨਾਲ ਵੀ ਭਾਰਤ ਦੇ ਕਬਾਇਲੀਆਂ ਦੀ ਪਰੰਪਰਾਗਤ ਚਿਕਿਤਸਾ ਪ੍ਰਣਾਲੀ ਦੇਸ਼ ਦੁਨੀਆ ਤੱਕ ਪਹੁੰਚੇਗੀ।

ਸਾਥੀਓ,

ਕਬਾਇਲੀ ਸਮਾਜ ਦੀ ਪੜ੍ਹਾਈ ਕਮਾਈ ਅਤੇ ਦਵਾਈ ਇਸ ‘ਤੇ ਸਾਡੀ ਸਰਕਾਰ ਦਾ ਬਹੁਤ ਜ਼ੋਰ ਹੈ। ਅੱਜ ਡਾਕਟਰੀ ਹੋਵੇ, ਇੰਜੀਨੀਅਰਿੰਗ ਹੋਵੇ, ਸੈਨਾ ਹੋਵੇ, aeroplane pilot ਹੋਣ, ਹਰ ਪ੍ਰੋਫੈਸ਼ਨ ਵਿੱਚ ਕਬਾਇਲੀ ਬੇਟੇ ਬੇਟੀਆਂ ਅੱਗੇ ਆ ਰਹੇ ਹਨ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਦਹਾਕੇ ਤੋਂ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਤੱਕ ਕਬਾਇਲੀ ਖੇਤਰਾਂ ਵਿੱਚ ਬਿਹਤਰ ਸੰਭਾਵਨਾਵਾਂ ਬਣੀਆਂ ਹਨ। ਆਜ਼ਾਦੀ ਦੇ ਛੇ ਸੱਤ ਦਹਾਕਿਆਂ ਬਾਅਦ ਵੀ ਦੇਸ਼ ਵਿੱਚ ਇੱਕ ਹੀ ਸੈਂਟਰਲ ਟ੍ਰਾਈਬਲ ਯੂਨੀਵਰਸਿਟੀ ਸੀ। ਬੀਤੇ 10 ਸਾਲਾਂ ਵਿੱਚ ਐੱਨਡੀਏ ਨੇ ਇਸ ਸਰਕਾਰ ਨੇ ਦੋ ਨਵੀਆਂ ਸੈਂਟਰਲ ਟ੍ਰਾਈਬਲ ਯੂਨੀਵਰਸਿਟੀਆਂ ਦੇਸ਼ ਨੂੰ ਦਿੱਤੀਆਂ ਹਨ। ਇਨ੍ਹਾਂ ਵਰ੍ਹਿਆਂ ਵਿੱਚ ਅਨੇਕ ਡਿਗਰੀ ਕਾਲਜ, ਅਨੇਕ ਇੰਜੀਨੀਅਰਿੰਗ ਕਾਲਜ, ਦਰਜਨਾਂ ਆਈਟੀਆਈ ਆਦਿਵਾਸੀ ਬਹੁਲ ਜ਼ਿਲ੍ਹਿਆਂ ਵਿੱਚ ਬਣੇ ਹਨ। ਬੀਤੇ 10 ਸਾਲਾਂ ਵਿੱਚ ਕਬਾਇਲੀ ਜ਼ਿਲ੍ਹਿਆਂ ਵਿੱਚ 30 ਨਵੇਂ  ਮੈਡੀਕਲ ਕਾਲਜ ਵੀ ਬਣੇ ਹਨ ਅਤੇ ਕਈ ਮੈਡੀਕਲ ਕਾਲਜਾਂ ‘ਤੇ ਕੰਮ ਜਾਰੀ ਹੈ। ਇੱਥੇ ਜਮੁਈ ਵਿੱਚ ਵੀ ਨਵਾਂ ਮੈਡੀਕਲ ਕਾਲਜ  ਬਣ ਰਿਹਾ ਹੈ। ਅਸੀਂ ਦੇਸ਼ ਭਰ ਵਿੱਚ 700 ਤੋਂ ਅਧਿਕ ਏਕਲਵਯ ਸਕੂਲਾਂ ਦਾ ਇੱਕ ਮਜ਼ਬੂਤ ਨੈੱਟਵਰਕ ਵੀ ਬਣਾ ਰਹੇ ਹਨ।

ਸਾਥੀਓ,

ਮੈਡੀਕਲ, ਇੰਜੀਨੀਅਰਿੰਗ ਅਤੇ ਟੈਕਨੀਕਲ ਸਿੱਖਿਆ ਵਿੱਚ ਕਬਾਇਲੀ ਸਮਾਜ ਦੇ ਸਾਹਮਣੇ ਭਾਸ਼ਾ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਰਹੀ ਹੈ। ਸਾਡੀ ਸਰਕਾਰ ਨੇ ਮਾਤ੍ਰ ਭਾਸ਼ਾ ਵਿੱਚ ਪ੍ਰੀਖਿਆਵਾਂ ਦੇ ਵਿਕਲਪ ਦਿੱਤੇ ਹਨ। ਇਨ੍ਹਾਂ ਫੈਸਲਿਆਂ ਨੇ ਕਬਾਇਲੀ ਸਮਾਜ ਦੇ ਬੱਚਿਆਂ ਨੂੰ ਨਵਾਂ ਹੌਂਸਲਾ ਦਿੱਤਾ ਹੈ। ਉਨ੍ਹਾਂ ਦੇ ਸੁਪਨਿਆਂ ਨੂੰ ਨਵੇਂ ਪੰਖ ਲਗਾਏ ਹਨ।

ਸਾਥੀਓ,

ਬੀਤੇ 10 ਸਾਲਾਂ ਵਿੱਚ ਕਬਾਇਲੀ ਨੌਜਵਾਨਾਂ ਨੇ sports ਵਿੱਚ ਵੀ, ਖੇਡਾਂ  ਵਿੱਚ ਵੀ ਕਮਾਲ ਕੀਤਾ ਹੈ। ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਭਾਰਤ ਲਈ ਮੈਡਲ ਜਿੱਤਣ ਵਾਲਿਆਂ ਵਿੱਚ ਟ੍ਰਾਈਬਲ ਖਿਡਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਕਬਾਇਲੀ ਨੌਜਵਾਨਾਂ ਦੀ ਇਸ ਪ੍ਰਤਿਭਾ ਨੂੰ ਦੇਖਦੇ ਹੋਏ, ਕਬਾਇਲੀ ਖੇਤਰਾਂ ਵਿੱਚ ਖੇਡ ਸੁਵਿਧਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਖੇਲੋ ਇੰਡੀਆ ਅਭਿਯਾਨ ਦੇ ਤਹਿਤ ਆਧੁਨਿਕ ਮੈਦਾਨ ਸਪੋਰਟਸ ਕਾਂਪਲੈਕਸ ਆਦਿਵਾਸੀ ਬਹੁਲ ਜ਼ਿਲ੍ਹਿਆਂ ਵਿੱਚ ਬਣਾਏ ਜਾ ਰਹੇ ਹਨ। ਭਾਰਤ ਦੀ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਵੀ ਮਣੀਪੁਰ ਵਿੱਚ ਬਣਾਈ ਗਈ ਹੈ।

ਸਾਥੀਓ,

ਆਜ਼ਾਦੀ ਦੇ ਬਾਅਦ 70 ਸਾਲਾਂ ਤੱਕ ਸਾਡੇ ਦੇਸ਼ ਵਿੱਚ ਬਾਂਸ ਨਾਲ ਜੁੜੇ ਕਾਨੂੰਨ ਬਹੁਤ ਸਖ਼ਤ ਸਨ। ਇਸ ਨਾਲ ਕਬਾਇਲੀ ਸਮਾਜ ਸਭ ਤੋਂ ਜ਼ਿਆਦਾ ਪਰੇਸ਼ਾਨ ਸੀ। ਸਾਡੀ ਸਰਕਾਰ ਨੇ ਬਾਂਸ ਕੱਟਣ ਨਾਲ ਜੁੜੇ ਕਾਨੂੰਨਾਂ ਨੂੰ ਸਰਲ ਕੀਤਾ। ਪਹਿਲਾਂ ਦੀ ਸਰਕਾਰ ਦੇ ਸਮੇਂ ਸਿਰਫ਼ 8-10 ਵਣ ਉਪਜ ਉਸ ‘ਤੇ ਹੀ MSP ਮਿਲਿਆ ਕਰਦੀ ਸੀ। ਇਹ ਐੱਨਡੀਏ ਸਰਕਾਰ ਹੀ ਹੈ, ਜੋ ਹੁਣ ਕਰੀਬ 90 ਵਣ ਉਪਜਾਂ ਨੂੰ MSP ਦੇ ਦਾਇਰੇ ਵਿੱਚ ਲਿਆਈ ਹੈ। ਅੱਜ ਦੇਸ਼ ਭਰ ਵਿੱਚ 4000 ਤੋਂ ਅਧਿਕ ਵਨ ਧਨ ਕੇਂਦਰ ਕੰਮ ਕਰ ਰਹੇ ਹਨ। ਇਨ੍ਹਾਂ ਤੋਂ 12 ਲੱਖ ਕਬਾਇਲੀ ਭਾਈ ਭੈਣ ਜੁੜੇ ਹਨ। ਉਨ੍ਹਾਂ ਨੂੰ ਕਮਾਈ ਦਾ ਬਿਹਤਰ ਸਾਧਨ ਮਿਲਿਆ ਹੈ।

ਸਾਥੀਓ,

ਜਦੋਂ ਤੋਂ ਲਖਪਤੀ ਦੀਦੀ ਅਭਿਯਾਨ ਸ਼ੁਰੂ ਹੋਇਆ ਹੈ। ਤਦ ਤੋਂ ਕਰੀਬ 20 ਲੱਖ ਕਬਾਇਲੀ ਸਮਾਜ ਦੀਆਂ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ ਅਤੇ ਲਖਪਤੀ ਦੀਦੀ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਵਾਰ ਇੱਕ ਲੱਖ, ਹਰ ਵਰ੍ਹੇ ਇੱਕ ਲੱਖ ਰੁਪਏ ਦੇ ਵੀ ਜ਼ਿਆਦਾ ਕਮਾਈ ਉਹ ਮੇਰੀ ਲਖਪਤੀ ਦੀਦੀ ਹੈ। ਅਨੇਕ ਕਬਾਇਲੀ ਪਰਿਵਾਰ, ਕੱਪੜਿਆਂ, ਖਿਡੌਣਿਆਂ, ਸਾਜ-ਸੱਜਾ ਦੇ ਸ਼ਾਨਦਾਰ ਸਮਾਨ ਬਣਾਉਣ ਦੇ ਕੰਮ ਵਿੱਚ ਜੁਟੇ ਹਨ। ਅਜਿਹੇ ਹਰ ਸਮਾਨ ਲਈ ਅਸੀਂ ਵੱਡੇ ਸ਼ਹਿਰਾਂ ਵਿੱਚ ਹਾਟ ਬਜ਼ਾਰ ਲਗਾ ਰਹੇ ਹਾਂ। ਇੱਥੇ ਵੀ ਬਹੁਤ ਵੱਡਾ ਹਾਟ ਲਗਿਆ ਹੈ, ਦੇਖਣ ਜਿਹਾ ਹੈ। ਮੈਂ ਅੱਧਾ ਘੰਟੇ ਤੱਕ ਉੱਥੇ ਹੀ ਘੁਮ ਰਿਹਾ ਸੀ।

ਹਿੰਦੁਸਤਾਨ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਮੇਰੇ ਕਬਾਇਲੀ ਭਾਈ-ਭੈਣ ਆਏ ਹੋਏ ਹਨ, ਅਤੇ ਕੀ ਵਧੀਆ-ਵਧੀਆ ਚੀਜ਼ਾਂ ਬਣਾਈਆਂ ਹਨ, ਦੇਖ ਕੇ ਮੈਂ ਤਾਂ ਹੈਰਾਨ ਸੀ। ਤੁਹਾਨੂੰ ਵੀ ਮੇਰੀ ਤਾਕੀਦ ਹੈ ਕਿ ਉਸ ਨੂੰ ਦੇਖੋ ਵੀ ਅਤੇ ਕੁਝ ਮਨ ਕਰ ਜਾਵੇ ਤਾਂ ਖਰੀਦ ਵੀ ਕਰੋ। ਇੰਟਰਨੈੱਟ ‘ਤੇ ਵੀ ਇਸ ਦੇ ਲਈ ਇੱਕ ਗਲੋਬਲ ਬਜ਼ਾਰ ਬਣਾ ਰਹੇ ਹਾਂ। ਮੈਂ ਖੁਦ ਵੀ ਜਦੋਂ ਵਿਦੇਸ਼ੀ ਨੇਤਾਵਾਂ ਨੂੰ ਗਿਫਟ ਦਿੰਦਾ ਹਾਂ, ਤਾਂ ਇਸ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਕਬਾਇਲੀ ਭਾਈ-ਭੈਣਾਂ ਦੁਆਰਾ ਬਣਾਏ ਗਏ ਸਮਾਨ ਮੈਂ  ਭੇਂਟ ਕਰਦਾ ਹਾਂ। ਹਾਲ ਵਿੱਚ ਹੀ ਮੈਂ ਝਾਰਖੰਡ ਦੀ ਸੋਹਾਰਾਈ ਪੇਂਟਿੰਗ , ਮੱਧ ਪ੍ਰਦੇਸ਼ ਦੀ ਗੌਂਡ ਪੇਂਟਿੰਗ ਅਤੇ ਮਹਾਰਾਸ਼ਟਰ ਦੀ ਵਾਰਲੀ ਪੇਂਟਿੰਗ ਵਿਦੇਸ਼ ਦੇ ਵੱਡੇ-ਵੱਡੇ ਨੇਤਾਵਾਂ ਨੂੰ ਭੇਂਟ ਕੀਤੀ ਹੈ। ਹੁਣ ਉਨ੍ਹਾਂ ਸਰਕਾਰਾਂ ਦੇ ਅੰਦਰ ਦੀਵਾਰਾਂ ‘ਤੇ ਇੱਹ ਚਿੱਤਰ ਨਜ਼ਰ ਆਉਣਗੇ। ਇਸ ਨਾਲ ਤੁਹਾਡੇ ਹੁਨਰ, ਤੁਹਾਡੀ ਕਲਾ ਦਾ ਦੁਨੀਆ ਵਿੱਚ ਵੀ ਮਾਣ ਵਧ ਰਿਹਾ ਹੈ।

ਸਾਥੀਓ,

ਪੜ੍ਹਾਈ ਅਤੇ ਕਮਾਈ ਦਾ ਲਾਭ ਤਦ ਮਿਲ ਪਾਉਂਦਾ ਹੈ, ਜਦੋਂ ਪਰਿਵਾਰ ਸਵਸਥ ਰਹੇ। ਕਬਾਇਲੀ ਸਮਾਜ ਲਈ ਸਿਕਲ ਸੈੱਲ ਅਨੀਮੀਆ ਦੀ ਬਿਮਾਰੀ ਇੱਕ ਬਹੁਤ ਵੱਡੀ ਚੁਣੌਤੀ ਰਹੀ ਹੈ। ਸਾਡੀ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਰਾਸ਼ਟਰੀ ਅਭਿਯਾਨ ਚਲਾਇਆ ਹੈ। ਇਸ ਨੂੰ ਸ਼ੁਰੂ ਹੋਏ 1 ਸਾਲ ਹੋ ਚੁੱਕਿਆ ਹੈ। ਇਸ ਦੌਰਾਨ ਕਰੀਬ ਸਾਢੇ ਚਾਰ ਕਰੋੜ ਸਾਥੀਆਂ ਦੀ ਸਕ੍ਰੀਨਿੰਗ ਹੋਈ ਹੈ। ਕਬਾਇਲੀ ਪਰਿਵਾਰਾਂ ਨੂੰ ਹੋਰ ਬਿਮਾਰੀਆਂ ਦੀ ਜਾਂਚ ਲਈ ਜ਼ਿਆਦਾ ਦੂਰ ਜਾਣਾ ਨਾ ਪਵੇ, ਇਸ ਦੇ ਲਈ ਵੱਡੀ ਸੰਖਿਆ ਵਿੱਚ ਆਯੁਸ਼ਮਾਨ ਆਰੋਗਯ ਮੰਦਿਰ ਬਣਾਏ ਜਾ ਰਹੇ ਹਨ। ਦੁਰਗਮ ਤੋਂ ਦੁਰਗਮ ਇਲਾਕਿਆਂ ਵਿੱਚ ਵੀ ਮੋਬਾਈਲ ਮੈਡੀਕਲ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ।

ਸਾਥੀਓ,

ਅੱਜ ਭਾਰਤ ਪੂਰੀ ਦੁਨੀਆ ਵਿੱਚ ਕਲਾਈਮੇਟ ਚੇਂਜ ਦੇ ਵਿਰੁੱਧ ਲੜਾਈ ਦਾ ਵਾਤਾਵਰਣ ਦੀ ਰੱਖਿਆ ਦਾ ਵੱਡਾ ਨਾਮ ਬਣਿਆ ਹੈ। ਅਜਿਹਾ ਇਸ ਲਈ, ਕਿਉਂਕਿ ਸਾਡੇ ਵਿਚਾਰਾਂ ਦੇ ਮੂਲ ਵਿੱਚ ਕਬਾਇਲੀ ਸਮਾਜ ਦੇ ਸਿਖਾਏ ਸੰਸਕਾਰ ਹਨ। ਇਸ ਲਈ ਮੈਂ ਕੁਦਰਤ ਪ੍ਰੇਮੀ ਕਬਾਇਲੀ ਸਮਾਜ ਦੀਆਂ ਗੱਲਾਂ ਪੂਰੀ ਦੁਨੀਆ ਵਿੱਚ ਦੱਸਣ ਦੀ ਕੋਸ਼ਿਸ ਕਰਦਾ ਹਾਂ। ਕਬਾਇਲੀ ਸਮਾਜ ਸੂਰਯ ਅਤੇ ਹਵਾ ਨੂੰ, ਪੇੜ ਪੌਦਿਆਂ ਨੂੰ ਪੂਜਣ ਵਾਲਾ ਸਮਾਜ ਹੈ। ਮੈਂ ਇਸ ਪਾਵਨ ਦਿਵਸ ‘ਤੇ ਇੱਕ ਹੋਰ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਹਾਂ। ਭਾਰਤ ਬਿਰਸਾ ਮੁੰਡੀ ਦੀ 150ਵੀਂ ਜਨਮ ਜਯੰਤੀ ਦੇ ਉਪਲਕਸ਼ ਵਿੱਚ ਦੇਸ਼ ਦੇ ਆਦਿਵਾਸੀ ਬਾਹੁਲ ਜ਼ਿਲ੍ਹਿਆਂ ਵਿੱਚ ਬਿਰਸਾ ਮੁੰਡਾ ਜਨਜਾਤੀਯ ਗੌਰਵ ਉਪਵਨ ਬਣਾਏ ਜਾਣਗੇ। ਬਿਰਸਾ ਮੁੰਡਾ ਜਨਜਾਤੀਯ ਗੌਰਵ ਉਪਵਨ ਵਿੱਚ 500-1000 ਰੁੱਖ ਲਗਾਏ ਜਾਣਗੇ। ਮੈਨੂੰ ਪੂਰਾ ਭਰੋਸਾ ਹੈ, ਇਸ ਦੇ ਲਈ ਸਾਰਿਆਂ ਦਾ ਸਾਥ ਮਿਲੇਗਾ, ਸਭ ਦਾ ਸਹਿਯੋਗ ਮਿਲੇਗਾ।

ਸਾਥੀਓ,

ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਦਾ ਇਹ ਉਤਸਵ, ਸਾਨੂੰ ਵੱਡੇ ਸੰਕਲਪਾਂ ਨੂੰ ਤੈਅ ਕਰਨ ਦੀ ਪ੍ਰੇਰਣਾ ਦਿੰਦਾ ਹੈ। ਅਸੀਂ ਮਿਲ ਕੇ ਦੇਸ਼ ਦੇ ਕਬਾਇਲੀ ਵਿਚਾਰਾਂ ਨੂੰ ਨਵੇਂ ਭਾਰਤ ਦੇ ਨਿਰਮਾਣ ਦਾ ਅਧਾਰ ਬਣਾਵਾਂਗੇ। ਅਸੀਂ ਮਿਲ ਕੇ ਕਬਾਇਲੀ ਸਮਾਜ ਦੀ ਵਿਰਾਸਤ ਨੂੰ ਸਹੇਜਾਂਗੇ। ਅਸੀਂ ਮਿਲ ਕੇ ਉਨ੍ਹਾਂ ਪਰੰਪਰਾਵਾਂ ਤੋਂ ਸਿੱਖਾਂਗੇ, ਜੋ ਸਦੀਆਂ ਤੋਂ ਕਬਾਇਲੀ ਸਮਾਜ ਨੇ ਸੰਭਾਲ਼ ਕੇ ਰੱਖੀ ਹੈ। ਅਜਿਹਾ ਕਰਕੇ ਹੀ ਅਸੀਂ ਸਹੀ ਮਾਇਨੇ ਵਿੱਚ ਇੱਕ ਸਸ਼ਕਤ, ਸਮ੍ਰਿੱਧ ਅਤੇ ਸਮਰੱਥਾਵਾਨ ਭਾਰਤ ਦਾ ਨਿਰਮਾਣ ਕਰ ਪਾਵਾਂਗੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜਨਜਾਤੀਯ ਗੌਰਵ ਦਿਵਸ ਦੀਆਂ ਢੇਰ ਸਾਰੀਆਂ ਸ਼ੁਭਕਾਮਾਨਾਵਾਂ। ਮੇਰੇ ਨਾਲ ਫਿਰ ਤੋਂ ਬੋਲੋਗੇ।

ਮੈਂ ਕਹਾਂਗਾ ਭਗਵਾਨ ਬਿਰਸਾ ਮੁੰਡਾ -ਤੁਸੀਂ ਕਹਿਣਾ ਅਮਰ ਰਹੇ, ਅਮਰ ਰਹੇ।

ਭਗਵਾਨ ਬਿਰਸਾ ਮੁੰਡਾ-ਅਮਰ ਰਹੇ, ਅਮਰ ਰਹੇ।

ਭਗਵਾਨ ਬਿਰਸਾ ਮੁੰਡਾ-ਅਮਰ ਰਹੇ, ਅਮਰ ਰਹੇ।

ਭਗਵਾਨ ਬਿਰਸਾ ਮੁੰਡਾ-ਅਮਰ ਰਹੇ, ਅਮਰ ਰਹੇ।

ਬਹੁਤ-ਬਹੁਤ ਧੰਨਵਾਦ !

************

ਐੱਮਜੇਪੀਐੱਸ/ਐੱਸਟੀ/ਡੀਕੇ