Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਪਾਨ ਦੇ ਵਿਦੇਸ਼ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲੇ

ਜਪਾਨ ਦੇ  ਵਿਦੇਸ਼ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲੇ

ਜਪਾਨ ਦੇ  ਵਿਦੇਸ਼ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲੇ


 

ਜਪਾਨ ਦੇ ਵਿਦੇਸ਼ ਮੰਤਰੀ, ਮਹਾਮਹਿਮ ਸ਼੍ਰੀ ਤਾਰੋ ਕੋਨੋ (H. E. Mr. Taro Kono,) ਨੇ  ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨਾਲ ਸ੍ਰਿਸ਼ਟਾਚਾਰ ਮੁਲਾਕਾਤ ਕੀਤੀ। ਸ਼੍ਰੀ ਕੋਨੋ ਨੇ ਅਕਤੂਬਰ 2018 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਜਪਾਨ ਯਾਤਰਾ ਦੇ ਬਾਅਦ ਹਾਲ ਹੀ ਦੇ ਮਹੀਨਿਆਂ ਵਿੱਚ ਉਠਾਏ ਗਏ ਕਦਮਾਂ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ।

ਪ੍ਰਧਾਨ ਮੰਤਰੀ ਨੇ ਅਕਤੂਬਰ, 2018 ਵਿੱਚ ਜਪਾਨ ਦੀ ਆਪਣੀ ਸਫ਼ਲ ਯਾਤਰਾ ਨੂੰ ਯਾਦ ਕਰਦਿਆਂ ਦੁਹਰਾਇਆ ਕਿ ਭਾਰਤ ਅਤੇ ਜਪਾਨ ਦਰਮਿਆਨ ਵਿਸ਼ੇਸ ਰਾਣਨੀਤਕ ਅਤੇ ਗਲੋਬਲ ਸਾਂਝੇਦਾਰੀ ਹੋਰ ਮਜ਼ਬੂਤ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਸਾਲ ਦੇ ਅੰਤ ਵਿੱਚ ਜਪਾਨ ਨਾਲ ਅਗਲੇ ਦੌਰ ਦੇ ਸਲਾਨਾ ਸਿਖ਼ਰ ਸੰਮੇਲਨ ਪ੍ਰਤੀ ਤੀਬਰ ਤਾਂਘ ਰੱਖਦਾ ਹੈ।

****

ਏਕੇਟੀ/ਕੇਪੀ