ਜਪਾਨੀ ਸਾਂਸਦਾਂ ਦਾ ਇੱਕ ਵਫ਼ਦ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲਿਆ। ਇਸ ਵਫ਼ਦ ਦੀ ਅਗਵਾਈ ਸ੍ਰੀ ਤੋਸ਼ੀਹਿਰੋ ਨਿਕਈ(Mr. Toshihiro Nikai) ਕਰ ਰਹੇ ਸਨ ਤੇ ਉਸ ਵਫ਼ਦ ਵਿੱਚ ਸ੍ਰੀ ਮੋਤੂ ਹਾਇਸ਼ੀ ਅਤੇ ਸ੍ਰੀ ਤਤਸੂਓ ਹਿਰਾਨੋ(Mr. Motoo Hayashi and Mr. Tatsuo Hirano. ) ਵੀ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਸਤੰਬਰ ਮਹੀਨੇ ‘ਜਪਾਨ-ਭਾਰਤ ਸਾਂਸਦਾਂ ਦੀ ਦੋਸਤੀ ਲੀਗ’ (ਜਪਾਨ-ਇੰਡੀਆ ਪਾਰਲੀਮੈਂਟੇਰੀਅਨਜ਼’ ਫ਼ਰੈਂਡਸ਼ਿਪ ਲੀਗ) ਨਾਲ ਹੋਈ ਗੱਲਬਾਤ ਨੂੰ ਚੇਤੇ ਕੀਤਾ ਅਤੇ ਦੋਵੇਂ ਦੇਸ਼ਾਂ ਦੇ ਵਿਧਾਨਕਾਰਾਂ ਵਿਚਾਲੇ ਆਪਸੀ ਗੱਲਬਾਤ ਵਧਣ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਸੂਬਾਈ ਵਿਧਾਨ ਸਭਾਵਾਂ ਵਿਚਾਲੇ ਵੀ ਆਦਾਨ-ਪ੍ਰਦਾਨ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਸੁਨਾਮੀ ਦੇ ਖ਼ਤਰੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮਾਮਲੇ ਵਿੱਚ ਸ੍ਰੀ ਤੋਸ਼ੀਹਿਰੋ ਨਿਕਈ ਦੀ ਪਹਿਲਕਦਮੀ ਦਾ ਸੁਆਗਤ ਕੀਤਾ ਅਤੇ ਆਫ਼ਤ ਦੇ ਖ਼ਤਰੇ ਘਟਾਉਣ ਅਤੇ ਆਫ਼ਤ ਪ੍ਰਬੰਧ ਦੇ ਖੇਤਰ ਵਿੱਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਉਹ ਅਗਲੇ ਹਫ਼ਤੇ ਜਪਾਨ ਦੀ ਯਾਤਰਾ ਕਰਨਗੇ।
AKT/AK/HS