Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਨਰਲ ਵੇਈ ਫੇਂਘੇ, ਚੀਨ ਦੇ ਸਟੇਟ ਕੌਂਸਲਰ ਅਤੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਜਨਰਲ ਵੇਈ ਫੇਂਘੇ, ਚੀਨ ਦੇ ਸਟੇਟ ਕੌਂਸਲਰ ਅਤੇ ਰੱਖਿਆ ਮੰਤਰੀ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਅਤੇ ਸੈਨਿਕ ਵਟਾਂਦਰੇ ਦੇ ਖੇਤਰਾਂ ਸਮੇਤ ਸਾਰੇ ਖੇਤਰਾਂ ਵਿੱਚ ਭਾਰਤ ਅਤੇ ਚੀਨ ਵਿਚਾਲੇ ਉੱਚ ਪੱਧਰੀ ਸੰਪਰਕ ਵਧਣ ਦੀ ਸ਼ਲਾਘਾ ਕੀਤੀ।

ਭਾਰਤ-ਚੀਨ ਸਬੰਧਾਂ ਨੂੰ ਵਿਸ਼ਵ ਵਿੱਚ ਸਥਿਰਤਾ ਦਾ ਕਾਰਕ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਅਤੇ ਅਮਨ-ਚੈਨ ਬਣਾਈ ਰੱਖਣਾ ਸੰਵੇਦਨਸ਼ੀਲਤਾ ਅਤੇ ਪਰਿਪੱਕਤਾ ਦਾ ਸੰਕੇਤ ਹੈ ਜਿਸ ਨਾਲ ਭਾਰਤ ਅਤੇ ਚੀਨ ਨੇ ਆਪਣੇ ਮਤਭੇਦਾਂ ਨੂੰ ਦੂਰ ਕੀਤਾ ਅਤੇ ਉਨ੍ਹਾਂ ਨੂੰ ਵਿਵਾਦ ਨਹੀਂ ਬਣਨ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਉਨ੍ਹਾਂ ਦੀਆਂ ਵੁਹਾਨ, ਕਿੰਗਦਾਓ ਅਤੇ ਜੋਹਾਨਸਬਰਗ ਵਿੱਚ ਤਾਜ਼ਾ ਬੈਠਕਾਂ ਨੂੰ ਗਰਮਜ਼ੋਸ਼ੀ ਨਾਲ ਯਾਦ ਕੀਤਾ।

*****

ਏਕੇਟੀ/ਐੱਸਐੱਚ