Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

“ਜਨਜਾਤੀਯ ਗੌਰਵ ਦਿਵਸ ਦੇ ਮਾਧਿਅਮ ਨਾਲ ਦੇਸ਼ ਦੀ ਆਦਿਵਾਸੀ ਵਿਰਾਸਤ ‘ਤੇ ਮਾਣ ਵਿਅਕਤ ਕਰਨਾ ਅਤੇ ਆਦਿਵਾਸੀ ਸਮੁਦਾਏ ਦੇ ਵਿਕਾਸ ਦੇ ਲਈ ਸੰਕਲਪ ‘ਪੰਚ ਪ੍ਰਾਣ’ ਦੀ ਊਰਜਾ ਦਾ ਹਿੱਸਾ ਹੈ”

“ਜਨਜਾਤੀਯ ਗੌਰਵ ਦਿਵਸ ਦੇ ਮਾਧਿਅਮ ਨਾਲ ਦੇਸ਼ ਦੀ ਆਦਿਵਾਸੀ ਵਿਰਾਸਤ ‘ਤੇ ਮਾਣ ਵਿਅਕਤ ਕਰਨਾ ਅਤੇ ਆਦਿਵਾਸੀ ਸਮੁਦਾਏ ਦੇ ਵਿਕਾਸ ਦੇ ਲਈ ਸੰਕਲਪ ‘ਪੰਚ ਪ੍ਰਾਣ’ ਦੀ ਊਰਜਾ ਦਾ ਹਿੱਸਾ ਹੈ”


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਗਵਾਨ ਬਿਰਸਾ ਮੁੰਡਾ ਅਤੇ ਕਰੋੜਾਂ ਜਨਜਾਤੀਯ ਵੀਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਰਾਸ਼ਟਰ ‘ਪੰਚ ਪ੍ਰਾਣ’ ਦੀ ਊਰਜਾ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਜਨਜਾਤੀਯ ਗੌਰਵ ਦਿਵਸ ਦੇ ਮਾਧਿਅਮ ਨਾਲ ਦੇਸ਼ ਦੀ ਆਦਿਵਾਸੀ ਵਿਰਾਸਤ ‘ਤੇ ਮਾਣ ਵਿਅਕਤ ਕਰਨਾ ਅਤੇ ਆਦਿਵਾਸੀ ਸਮੁਦਾਏ ਦੇ ਵਿਕਾਸ ਦਾ ਸੰਕਲਪ ਇਸੇ ਊਰਜਾ ਦਾ ਹਿੱਸਾ ਹੈ।” ਪ੍ਰਧਾਨ ਮੰਤਰੀ ਨੇ ਅੱਜ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਰਾਸ਼ਟਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ 15 ਨਵੰਬਰ ਆਦਿਵਾਸੀ ਪਰੰਪਰਾ ਨੂੰ ਮਨਾਉਣ ਦਾ ਦਿਨ ਹੈ ਕਿਉਂਕਿ ਭਗਵਾਨ ਬਿਰਸਾ ਮੁੰਡਾ ਨਾ ਕੇਵਲ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਨਾਯਕ ਸਨ, ਬਲਕਿ ਉਹ ਸਾਡੀ ਅਧਿਆਤਮਿਕ ਅਤੇ ਸੱਭਿਆਚਾਰਕ ਊਰਜਾ ਦੇ ਸੰਵਾਹਕ ਸਨ।

 

ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਜਨਜਾਤੀਯ ਸਮੁਦਾਏ ਦੇ ਯੋਗਦਾਨ ਨੂੰ ਨਮਨ ਕਰਦੇ ਹੋਏ ਪ੍ਰਮੁੱਖ ਆਦਿਵਾਸੀ ਅੰਦੋਲਨਾਂ ਅਤੇ ਸੁਤੰਤਰਤਾ ਦੇ ਲਈ ਲੜੇ ਗਏ ਯੁਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਤਿਲਕ ਮਾਂਝੀ ਦੀ ਅਗਵਾਈ ਵਿੱਚ ਦਾਮਿਨ ਸੰਗ੍ਰਾਮ, ਬੁਧੂ ਭਗਤ (Bhudhu Bhagat) ਦੀ ਅਗਵਾਈ ਵਿੱਚ ਲਰਕਾ ਅੰਦੋਲਨ, ਸਿੱਧੂ-ਕਾਨਹੂ ਕ੍ਰਾਂਤੀ, ਤਾਨਾ ਭਗਤ ਅੰਦੋਲਨ, ਵੇਗਡਾ ਭੀਲ ਅੰਦੋਲਨ, ਨਾਯਕਡਾ ਅੰਦੋਲਨ, ਸੰਤ ਜੋਰਿਆ ਪਰਮੇਸ਼ਵਰ ਅਤੇ ਰੂਪ ਸਿੰਘ ਨਾਇਕ, ਲਿਮਦੀ ਦਾਹੋਦ ਯੁੱਧ, ਅੱਲੂਰੀ ਸੀਤਾਰਾਮ ਰਾਜੂ ਦੀ ਅਗਵਾਈ ਵਿੱਚ ਮਾਨਗੜ੍ਹ ਅਤੇ ਰੰਪਾ ਅੰਦੋਲਨ ਦੇ ਗੋਵਿੰਦ ਗੁਰੂ ਜੀ ਨੂੰ ਵੀ ਯਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਜਨਜਾਤੀਯ ਯੋਗਦਾਨ ਨੂੰ ਸਵੀਕਾਰ ਕਰਨ ਅਤੇ ਉਤਸਵ ਮਨਾਉਣ ਦੇ ਕਦਮਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਜਨਜਾਤੀਯ ਸੰਗ੍ਰਹਾਲਯਾਂ ਅਤੇ ਜਨ ਧਨ, ਗੋਬਰਧਨ, ਵਨ ਧਨ, ਸਵੈ ਸਹਾਇਤਾ ਸਮੂਹਾਂ, ਸਵੱਛ ਭਾਰਤ, ਪੀਐੱਮ ਆਵਾਸ ਯੋਜਨਾ, ਮਾਤ੍ਰਤਵ ਵੰਦਨਾ ਯੋਜਨਾ, ਗ੍ਰਾਮੀਣ ਸੜਕ ਯੋਜਨਾ, ਮੋਬਾਈਲ ਕਨੈਕਟੀਵਿਟੀ, ਏਕਲਵਯ ਸਕੂਲ, ਵਨ ਉਤਪਾਦਾਂ ਦੇ ਲਈ 90 ਪ੍ਰਤੀਸ਼ਤ ਤੱਕ ਐੱਮਐੱਸਪੀ, ਸਿਕਲ ਸੈੱਲ ਐਨੀਮਿਆ, ਜਨਜਾਤੀਯ ਰਿਸਰਚ ਇੰਸਟੀਟਿਊਟ, ਮੁਫ਼ਤ ਕੋਰੋਨਾ ਵੈਕਸੀਨ ਅਤੇ ਮਿਸ਼ਨ ਇੰਦਰਧੁਨਸ਼ ਜਿਹੀਆਂ ਯੋਜਨਾਵਾਂ ਦੇ ਸੰਦਰਭ ਵਿੱਚ ਵੀ ਆਪਣੇ ਵਿਚਾਰ ਵਿਅਕਤ ਕੀਤੇ ਜਿਨ੍ਹਾਂ ਨਾਲ ਜਨਜਾਤੀਯ ਸਮੁਦਾਏ ਨੂੰ ਬਹੁਤ ਲਾਭ ਮਿਲਿਆ ਹੈ।

 

ਪ੍ਰਧਾਨ ਮੰਤਰੀ ਨੇ ਆਦਿਵਾਸੀ ਸਮਾਜ ਦੀ ਵੀਰਤਾ, ਸਮੁਦਾਇਕ ਜੀਵਨ ਅਤੇ ਸਮਾਵੇਸ਼ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਭਾਰਤ ਨੂੰ ਇਸ ਸ਼ਾਨਦਾਰ ਵਿਰਾਸਤ ਤੋਂ ਸਿੱਖ ਕੇ ਆਪਣੇ ਭਵਿੱਖ ਨੂੰ ਆਕਾਰ ਦੇਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਜਨਜਾਤੀਯ ਗੌਰਵ ਦਿਵਸ ਇਸ ਦੇ ਲਈ ਇੱਕ ਅਵਸਰ ਹੋਰ ਮਾਧਿਅਮ ਬਣੇਗਾ।”

*******

ਡੀਐੱਸ