ਸ਼੍ਰੀ ਪੇਜਾਵਰ ਮੱਠ ਦੇ ਪਰਮ ਸਤਿਕਾਰਤ ਸ਼੍ਰੀ ਵਿਸ਼ਵੇਸ਼ ਤੀਰਥ ਸਵਾਮੀ ਜੀ,
ਸ਼੍ਰੀ ਵਿਸ਼ਵ ਪ੍ਰਸੰਨ ਤੀਰਥ ਸਵਾਮੀ ਜੀ,
ਸ਼੍ਰੀ ਰਾਘਵੇਂਦਰ ਮੱਠ ਦੇ ਸ਼੍ਰੀ ਸ਼੍ਰੀ ਸੁਭੁਧੇਂਦਰ ਤੀਰਥ ਸਵਾਮੀ ਜੀ,
ਅਤੇ
ਉੱਥੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਸ਼ਰਧਾਲੂਜਨ।
ਭਾਰਤ ਵਿੱਚ ਭਗਤੀ ਅੰਦੋਲਨ ਦੇ ਸਮੇਂ ਦੇ ਸਭ ਤੋਂ ਵੱਡੇ ਦਾਰਸ਼ਨਿਕਾਂ ਵਿੱਚੋਂ ਇੱਕ ਜਗਦਗੁਰੂ ਸੰਤ ਸ਼੍ਰੀ ਮਾਧਵਾਚਾਰਿਆ ਜੀ ਦੇ
ਸੱਤਵੇਂ ਸ਼ਤਾਬਦੀ ਸਮਾਰੋਹ ਵਿੱਚ ਮੌਜੂਦ ਹੋਣ ਨਾਲ ਮੈਂ ਅਭਿਭੂਤ ਹਾਂ।
ਕਾਰਜਾਂ ਦੇ ਰੁਝੇਵਿਆਂ ਕਾਰਨ ਮੈਂ ਉਡੁਪੀ ਨਹੀਂ ਪਹੁੰਚ ਸਕਿਆ। ਅਜੇ ਕੁਝ ਦੇਰ ਪਹਿਲਾਂ ਹੀ ਅਲੀਗੜ੍ਹ ਤੋਂ ਪਰਤਿਆਂ ਹਾਂ। ਇਹ ਮੇਰੀ ਵੱਡੀ ਖੁਸ਼ਕਿਸਮਤੀ ਹੈ ਕਿ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਲੈਣ ਦਾ ਸ਼ੁਭ ਅਵਸਰ ਮੈਨੂੰ ਅੱਜ ਪ੍ਰਾਪਤ ਹੋਇਆ ਹੈ।
ਮਾਨਵ ਜਾਤੀ ਦੀ ਨੈਤਿਕ ਅਤੇ ਅਧਿਆਤਮਕ ਉੰਨਤੀ ਲਈ ਜਿਸ ਪ੍ਰਕਾਰ ਨਾਲ ਸੰਤ ਸ਼੍ਰੀ ਮਾਧਵਾਚਾਰਿਆ ਜੀ ਦੇ ਸੰਦੇਸ਼ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ, ਮੈਂ ਉਸ ਲਈ ਸਾਰੇ ਅਚਾਰੀਆਂ, ਮੁਨੀਆਂ ਦਾ ਅਭਿਨੰਦਨ ਕਰਦਾ ਹਾਂ।
ਕਰਨਾਟਕ ਦੀ ਪੂਜਨੀਕ ਭੂਮੀ ਨੂੰ ਵੀ ਮੈਂ ਪ੍ਰਣਾਮ ਕਰਦਾ ਹਾਂ, ਜਿੱਥੇ ਇੱਕ ਤਰਫ਼ ਮਾਧਵਾਚਾਰਿਆ ਵਰਗੇ ਸੰਤ ਹੋਏ, ਉੱਥੇ ਅਚਾਰੀਆ ਸ਼ੰਕਰ ਅਤੇ ਅਚਾਰੀਆ ਰਾਮਾਨੁਜ ਵਰਗੀਆਂ ਪੂਜਨੀਕ ਆਤਮਾਵਾਂ ਨੇ ਵੀ ਇਸ ਨੂੰ ਵਿਸ਼ੇਸ਼ ਸਨੇਹ ਦਿੱਤਾ।
ਉਡੁਪੀ ਸ਼੍ਰੀ ਮਾਧਵਾਚਾਰਿਆ ਜੀ ਦੀ ਜਨਮ ਭੂਮੀ ਅਤੇ ਕਰਮਭੂਮੀ ਰਹੀ ਹੈ। ਸ਼੍ਰੀ ਮਾਧਵਾਚਾਰਿਆ ਜੀ ਨੇ ਆਪਣਾ ਪ੍ਰਸਿੱਧ ਗੀਤਾਭਾਸ਼ਿਆ ਉਡੁਪੀ ਦੀ ਇਸੀ ਪਵਿੱਤਰ ਭੂਮੀ ‘ਤੇ ਲਿਖਿਆ ਸੀ।
ਸ਼੍ਰੀ ਮਾਧਵਾਚਾਰਿਆ ਜੀ ਇੱਥੋਂ ਦੇ ਕ੍ਰਿਸ਼ਨ ਮੰਦਰ ਦੇ ਸੰਸਥਾਪਕ ਵੀ ਸਨ। ਮੇਰਾ ਇਸ ਮੰਦਰ ਵਿੱਚ ਸਥਾਪਿਤ ਕ੍ਰਿਸ਼ਨ ਮੂਰਤੀ ਨਾਲ ਇਸ ਲਈ ਵੀ ਵਿਸ਼ੇਸ਼ ਨਾਤਾ ਹੈ। ਉਡੁਪੀ ਨਾਲ ਮੇਰਾ ਲਗਾਅ ਕੁਝ ਅਲੱਗ ਹੀ ਰਿਹਾ ਹੈ। ਮੈਨੂੰ ਕਈ ਵਾਰ ਉਡੁਪੀ ਆਉਣ ਦਾ ਅਵਸਰ ਮਿਲਿਆ ਹੈ। 1968 ਤੋਂ ਲੈ ਕੇ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਤੱਕ ਉਡੁਪੀ ਮਿਉਂਸਪਲ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਸੰਘ ਨੇ ਸੰਭਾਲੀ ਹੈ। 1968 ਵਿੱਚ ਉਡੁਪੀ ਪਹਿਲੀ ਅਜਿਹੀ ਕਾਰਪੋਰੇਸ਼ਨ ਬਣੀ ਸੀ ਜਿਸ ਨੇ manual scavenging ‘ਤੇ ਰੋਕ ਲਗਾਈ ਸੀ। 1984 ਅਤੇ 1989 ਵਿੱਚ ਦੋ ਵਾਰ ਉਡੁਪੀ ਨੂੰ ਸਵੱਛਤਾ ਲਈ ਸਨਮਾਨਿਤ ਕੀਤਾ ਗਿਆ ਸੀ। ਸਵੱਛਤਾ ਨੂੰ ਲੈ ਕੇ ਮਾਨਵੀ ਕਦਰਾਂ ਕੀਮਤਾਂ ਨੂੰ ਲੈ ਕੇ ਜਨਸ਼ਕਤੀ ਜਾਗਰੂਕ ਕਰਨ ਦੀ ਸਾਡੀ ਵਚਨਬੱਧਤਾ ਦਾ ਇਹ ਸ਼ਹਿਰ ਜਿਊਂਦਾ ਜਾਗਦਾ ਉਦਾਹਰਨ ਰਿਹਾ ਹੈ।
ਮੈਨੂੰ ਦੁਹਰੀ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਵਿੱਚ ਸ਼੍ਰੀ ਵਿਸ਼ਵੇਸ਼ ਤੀਰਥ ਸਵਾਮੀ ਜੀ ਖੁਦ ਮੌਜੂਦ ਹਨ।
8 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਸੰਨਿਆਸ ਲੈਣ ਤੋਂ ਬਾਅਦ ਆਪਣੇ ਜੀਵਨ ਦੇ 80 ਸਾਲ ਉਨ੍ਹਾਂ ਨੇ ਆਪਣੇ ਦੇਸ਼ ਨੂੰ, ਆਪਣੇ ਸਮਾਜ ਨੂੰ ਮਜ਼ਬੂਤ ਕਰਨ ਵਿੱਚ ਲਗਾ ਦਿੱਤੇ। ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਅਨਪੜ੍ਹਤਾ, ਗਊ ਰੱਖਿਆ, ਜਾਤੀਵਾਦ ਦੇ ਖ਼ਿਲਾਫ਼ ਮੁਹਿੰਮ ਚਲਾਈ।
ਇਹ ਸਵਾਮੀ ਜੀ ਦੇ ਪੁੰਨ ਵਾਲੇ ਕਰਮਾਂ ਦਾ ਹੀ ਪ੍ਰਭਾਵ ਹੈ ਕਿ ਉਨ੍ਹਾਂ ਨੂੰ ਪੰਜਵੇਂ ਵਿਕਲਪ (पर्याय) ਦਾ ਅਵਸਰ ਮਿਲਿਆ ਹੈ। ਅਜਿਹੇ ਸੰਤ ਪੁਰਸ਼ ਨੂੰ ਮੇਰਾ ਨਮਨ ਹੈ।
ਭਾਈਓ ਅਤੇ ਭੈਣੋਂ,
ਸਾਡੇ ਦੇਸ਼ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਹਜ਼ਾਰਾਂ ਸਾਲ ਦਾ ਇਤਿਹਾਸ ਸਮੇਟੇ ਹੋਏ ਸਾਡੇ ਦੇਸ਼ ਵਿੱਚ ਸਮੇਂ ਨਾਲ ਪਰਿਵਰਤਨ ਆਉਂਦੇ ਰਹੇ ਹਨ। ਵਿਅਕਤੀ ਵਿੱਚ ਪਰਿਵਰਤਨ, ਸਮਾਜ ਵਿੱਚ ਪਰਿਵਰਤਨ। ਪਰ ਸਮੇਂ ਨਾਲ ਹੀ ਕਈ ਵਾਰ ਕੁਝ ਬੁਰਾਈਆਂ ਵੀ ਸਮਾਜ ਵਿੱਚ ਸ਼ਾਮਲ ਹੋ ਜਾਂਦੀਆਂ ਹਨ।
ਇਹ ਸਾਡੇ ਸਮਾਜ ਦੀ ਵਿਸ਼ੇਸ਼ਤਾ ਹੈ ਕਿ ਜਦੋਂ ਵੀ ਅਜਿਹੀਆਂ ਬੁਰਾਈਆਂ ਆਈਆਂ ਹਨ, ਤਾਂ ਸੁਧਾਰ ਦਾ ਕੰਮ ਸਮਾਜ ਦੇ ਵਿਚ ਹੀ ਕਿਸੇ ਨੇ ਸ਼ੁਰੂ ਕੀਤਾ ਹੈ। ਇੱਕ ਕਾਲ ਅਜਿਹਾ ਵੀ ਆਇਆ ਜਦੋਂ ਇਸ ਦੀ ਅਗਵਾਈ ਸਾਡੇ ਦੇਸ਼ ਦੇ ਸਾਧੂ ਸੰਤ ਸਮਾਜ ਦੇ ਹੱਥ ਵਿੱਚ ਆਈ ਸੀ। ਇਹ ਭਾਰਤੀ ਸਮਾਜ ਦੀ ਅਦਭੁੱਤ ਸਮਰੱਥਾ ਹੈ ਕਿ ਸਮੇਂ ਸਮੇਂ ‘ਤੇ ਸਾਨੂੰ ਅਜਿਹੇ ਦੇਵ ਮਹਾਪੁਰਸ਼ ਮਿਲੇ ਜਿਨ੍ਹਾਂ ਨੇ ਇਨ੍ਹਾਂ ਬੁਰਾਈਆਂ ਨੂੰ ਪਛਾਣਿਆ, ਉਨ੍ਹਾਂ ਤੋਂ ਮੁਕਤੀ ਦਾ ਰਸਤਾ ਦਿਖਾਇਆ।
ਸ਼੍ਰੀ ਮਾਧਵਾਚਾਰਿਆ ਜੀ ਵੀ ਅਜਿਹੇ ਹੀ ਸੰਤ ਸਨ, ਸਮਾਜ ਸੁਧਾਰਕ ਸਨ, ਆਪਣੇ ਸਮੇਂ ਦੇ ਅਗਰਦੂਤ ਸਨ। ਅਨੇਕ ਅਜਿਹੇ ਉਦਾਹਰਨ ਹਨ ਜਦੋਂ ਉਨ੍ਹਾਂ ਨੇ ਪ੍ਰਚਲਤ ਕੁਰੀਤੀਆਂ ਖ਼ਿਲਾਫ਼ ਆਪਣੇ ਵਿਚਾਰ ਰੱਖੇ, ਸਮਾਜ ਨੂੰ ਨਵੀਂ ਦਿਸ਼ਾ ਦਿਖਾਈ। ਯੱਗਾਂ ਵਿੱਚ ਪਸ਼ੂ ਬਲੀ ਕਰਾਉਣ ਦਾ ਸਮਾਜਿਕ ਸੁਧਾਰ ਸ਼੍ਰੀ ਮਾਧਵਾਚਾਰਿਆ ਜੀ ਵਰਗੇ ਮਹਾਨ ਸੰਤ ਦੀ ਹੀ ਦੇਣ ਹੈ।
ਸਾਡਾ ਇਤਿਹਾਸ ਗਵਾਹ ਹੈ ਕਿ ਸਾਡੇ ਸੰਤਾਂ ਨੇ ਸੈਂਕੜੇ ਸਾਲ ਪਹਿਲਾਂ ਸਮਾਜ ਵਿੱਚ ਜੋ ਗਲਤ ਰੀਤਾਂ ਚੱਲੀਆਂ ਆ ਰਹੀਆਂ ਸਨ, ਉਨ੍ਹਾਂ ਨੂੰ ਸੁਧਾਰਨ ਲਈ ਇੱਕ ਜਨ ਅੰਦੋਲਨ ਸ਼ੁਰੂ ਕੀਤਾ। ਉਨ੍ਹਾਂ ਨੇ ਇਸ ਜਨ ਅੰਦੋਲਨ ਨੂੰ ਭਗਤੀ ਨਾਲ ਜੋੜਿਆ। ਭਗਤੀ ਦਾ ਇਹ ਅੰਦੋਲਨ ਦੱਖਣ ਭਾਰਤ ਤੋਂ ਚਲ ਕੇ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਹੁੰਦੇ ਹੋਏ ਉੱਤਰ ਭਾਰਤ ਤੱਕ ਪਹੁੰਚਿਆ ਸੀ।
ਉਸ ਭਗਤੀ ਯੁੱਗ ਵਿੱਚ, ਉਸ ਕਾਲਖੰਡ ਵਿੱਚ, ਹਿੰਦੁਸਤਾਨ ਦੇ ਹਰ ਖੇਤਰ, ਪੂਰਬ, ਪੱਛਮ, ਉੱਤਰ, ਦੱਖਣ ਹਰ ਦਿਸ਼ਾ, ਹਰ ਭਾਸ਼ਾ ਵਿੱਚ ਮੰਦਰਾਂ, ਮੱਠਾਂ ਤੋਂ ਬਾਹਰ ਨਿਕਲ ਕੇ ਸਾਡੇ ਸੰਤਾਂ ਨੇ ਇੱਕ ਚੇਤਨਾ ਜਗਾਉਣ ਦੀ ਕੋਸ਼ਿਸ਼ ਕੀਤੀ। ਭਾਰਤ ਦੀ ਆਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।
ਭਗਤੀ ਅੰਦੋਲਨ ਦੀ ਲੋਅ ਦੱਖਣ ਵਿੱਚ ਮਾਧਵਾਚਾਰਿਆ , ਨਿੰਬਾਕਾਚਾਰਿਆ, ਵੱਲਭਚਾਰਿਆ, ਰਾਮਾਨੁਜਾਚਾਰਿਆ, ਪੱਛਮ ਵਿੱਚ ਮੀਰਾਬਾਈ, ਏਕਨਾਥ, ਤੁਕਾਰਾਮ, ਰਾਮਦਾਸ, ਨਰਸੀ ਮਹਿਤਾ, ਉੱਤਰ ਵਿੱਚ ਰਾਮਨੰਦ, ਕਬੀਰਦਾਸ, ਗੋਸਵਾਮੀ ਤੁਲਸੀਦਾਸ, ਸੂਰਦਾਸ, ਗੁਰੂ ਨਾਨਕ ਦੇਵ, ਸੰਦ ਰੈਦਾਸ, ਪੂਰਬ ਵਿੱਚ ਚੈਤੰਨਿਆ ਮਹਾਪ੍ਰਭੂ ਅਤੇ ਸ਼ੰਕਰ ਦੇਵ ਵਰਗੇ ਸੰਤਾਂ ਦੇ ਵਿਚਾਰਾਂ ਨਾਲ ਸਸ਼ਕਤ ਹੋਈ। ਇਨ੍ਹਾਂ ਸੰਤਾਂ, ਇਨ੍ਹਾਂ ਮਹਾਪੁਰਸ਼ਾਂ ਦਾ ਪ੍ਰਭਾਵ ਸੀ ਕਿ ਹਿੰਦੁਸਤਾਨ ਉਸ ਦੌਰ ਵਿੱਚ ਵੀ ਅਨੇਕ ਰੁਕਾਵਟਾਂ ਨੂੰ ਸਹਿੰਦੇ ਹੋਏ ਅੱਗੇ ਵਧ ਸਕਿਆ, ਖੁਦ ਨੂੰ ਬਚਾ ਸਕਿਆ।
ਜੇਕਰ ਸ਼ੰਕਰਾਚਾਰਿਆ ਨੇ ਦੇਸ਼ ਦੇ ਚਾਰੇ ਕੋਨਿਆਂ ਵਿੱਚ ਜਾ ਕੇ ਲੋਕਾਂ ਨੂੰ ਦੁਨਿਆਦਾਰੀ ਤੋਂ ਉੱਪਰ ਉੱਠ ਕੇ ਈਸ਼ਵਰ ਵਿੱਚ ਲੀਨ ਹੋਣ ਦਾ ਰਸਤਾ ਦਿਖਾਇਆ। ਰਾਮਾਨੁਜਾਚਾਰਿਆ ਨੇ ਵਿਸ਼ੇਸ਼ ਦਵੈਤਵਾਦ ਦੀ ਵਿਆਖਿਆ ਕੀਤੀ। ਉਨ੍ਹਾਂ ਨੇ ਵੀ ਜਾਤ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਈਸ਼ਵਰ ਨੂੰ ਪ੍ਰਾਪਤ ਕਰਨ ਦਾ ਰਸਤਾ ਦਿਖਾਇਆ।
ਉਹ ਕਹਿੰਦੇ ਸਨ ਕਰਮ, ਗਿਆਨ ਅਤੇ ਭਗਤੀ ਤੋਂ ਹੀ ਈਸ਼ਵਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਹੀ ਦਿਖਾਏ ਰਸਤੇ ‘ਤੇ ਚਲਦੇ ਹੋਏ ਸੰਤ ਰਾਮਾਨੰਦ ਨੇ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ ਆਪਣਾ ਚੇਲੇ ਬਣਾ ਕੇ ਜਾਤੀਵਾਦ ‘ਤੇ ਸਖਤ ਪ੍ਰਹਾਰ ਕੀਤਾ।
ਸੰਤ ਕਬੀਰ ਨੇ ਵੀ ਜਾਤ ਪ੍ਰਥਾ ਅਤੇ ਕਰਮਕਾਂਡਾਂ ਤੋਂ ਸਮਾਜ ਨੂੰ ਮੁਕਤੀ ਦਿਵਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ।
ਉਹ ਕਹਿੰਦੇ ਸਨ ‘ਪਾਨੀ ਕੇਰਾ ਬੁਲਬੁਲਾ’ ਅਸ ਮਾਨਸ ਕੀ ਜਾਤ…( पानी केरा बुलबुला- अस मानस की जात…)
ਜੀਵਨ ਦਾ ਇੰਨਾ ਵੱਡਾ ਸੱਚ ਉਨ੍ਹਾਂ ਨੇ ਇੰਨੇ ਅਸਾਨ ਸ਼ਬਦਾਂ ਵਿੱਚ ਸਾਡੇ ਸਮਾਜ ਦੇ ਸਾਹਮਣੇ ਰੱਖ ਦਿੱਤਾ ਸੀ।
ਗੁਰੂ ਨਾਨਕ ਦੇਵ ਕਹਿੰਦੇ ਸਨ ‘ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ।’
ਸੰਤ ਵੱਲਭਾਚਾਰਿਆ ਨੇ ਸਨੇਹ ਅਤੇ ਪ੍ਰੇਮ ਦੇ ਮਾਰਗ ‘ਤੇ ਚਲਦੇ ਹੋਏ ਮੁਕਤੀ ਦਾ ਰਸਤਾ ਦਿਖਾਇਆ।
ਚੈਤੰਨਿਆ ਮਹਾਪ੍ਰਭੂ ਨੇ ਵੀ ਛੂਤਛਾਤ ਦੇ ਖ਼ਿਲਾਫ਼ ਸਮਾਜ ਨੂੰ ਨਵੀਂ ਦਿਸ਼ਾ ਦਿਖਾਈ।
ਸੰਤਾਂ ਦਾ ਅਜਿਹਾ ਕ੍ਰਮ ਭਾਰਤ ਦੇ ਜੀਊਂਦੇ ਜਾਗਦੇ ਸਮਾਜ ਦਾ ਹੀ ਪ੍ਰਤੀਬਿੰਬ ਹੈ, ਨਤੀਜਾ ਹੈ। ਸਮਾਜ ਵਿੱਚ ਜੋ ਵੀ ਚੁਣੌਤੀ ਆਉਂਦੀ ਹੈ, ਉਸ ਦੇ ਉੱਤਰ ਅਧਿਆਤਮਕ ਰੂਪ ਵਿੱਚ ਪ੍ਰਗਟ ਹੁੰਦੇ ਹਨ। ਇਸ ਲਈ ਪੂਰੇ ਦੇਸ਼ ਵਿੱਚ ਸ਼ਾਇਦ ਹੀ ਅਜਿਹਾ ਕੋਈ ਜ਼ਿਲ੍ਹਾ ਹੋਏਗਾ ਜਿੱਥੇ ਕੋਈ ਸੰਤ ਨਾ ਪੈਦਾ ਹੋਇਆ ਹੋਵੇ। ਸੰਤ ਭਾਰਤ ਸਮਾਜ ਦੀ ਪੀੜਾ ਦਾ ਉਪਾਅ ਬਣਕੇ ਆਏ।
ਆਪਣੇ ਜੀਵਨ, ਆਪਣੇ ਉਪਦੇਸ਼ ਅਤੇ ਸਾਹਿਤ ਨਾਲ ਉਨ੍ਹਾਂ ਨੇ ਸਮਾਜ ਨੂੰ ਸੁਧਾਰਨ ਦਾ ਕੰਮ ਕੀਤਾ।
ਭਗਤੀ ਅੰਦੋਲਨ ਦੌਰਾਨ ਧਰਮ, ਦਰਸ਼ਨ ਅਤੇ ਸਾਹਿਤ ਦੀ ਇੱਕ ਅਜਿਹੀ ਤ੍ਰਿਵੇਣੀ ਕਾਇਮ ਹੋਈ ਜੋ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੰਦੀ ਹੈ। ਇਸ ਦੌਰ ਵਿੱਚ ਰਹੀਮ ਨੇ ਕਿਹਾ ਸੀ-
ਵੇ ਰਹੀਮ ਨਰ ਧੰਨਯ ਹੈਂ,
ਪਰ ਉਪਕਾਰੀ ਅੰਗ,
ਬਾਂਟਨ ਵਾਰੇ ਕੋ ਲਗੇ,
ਜਿਉਂ ਮਹਿੰਦੀ ਕੋ ਰੰਗ…
(वे रहीम नर धन्य हैं,
पर उपकारी अंग,
बांटन वारे को लगे,
ज्यों मेहंदी को रंग…)
ਮਤਲਬ ਜਿਸ ਪ੍ਰਕਾਰ ਮਹਿੰਦੀ ਵੰਡਣ ਵਾਲੇ ਦੇ ਹੱਥ ‘ਤੇ ਮਹਿੰਦੀ ਦਾ ਰੰਗ ਲੱਗ ਜਾਂਦਾ ਹੈ, ਉਸੀ ਤਰ੍ਹਾਂ ਨਾਲ ਜੋ ਪਰਉਪਕਾਰੀ ਹੁੰਦਾ ਹੈ, ਦੂਜਿਆਂ ਦੀ ਮਦਦ ਕਰਦਾ ਹੈ, ਉਨ੍ਹਾਂ ਦੀ ਭਲਾਈ ਦੇ ਕੰਮ ਕਰਦਾ ਹੈ, ਉਸ ਦਾ ਵੀ ਆਪਣੇ ਆਪ ਭਲਾ ਹੋ ਜਾਂਦਾ ਹੈ।
ਭਗਤੀ ਕਾਲ ਦੇ ਇਸ ਖੰਡ ਵਿੱਚ ਰਸਖ਼ਾਨ, ਸੂਰਦਾਸ, ਮਲਿਕ ਮੁਹੰਮਦ ਜਾਇਸੀ, ਕੇਸ਼ਵਦਾਸ, ਵਿੱਦਿਆਪਤੀ ਵਰਗੀਆਂ ਅਨੇਕ ਆਤਮਾਵਾਂ ਹੋਈਆਂ ਜਿਨ੍ਹਾਂ ਨੇ ਆਪਣੀ ਬੋਲੀ ਨਾਲ, ਆਪਣੇ ਸਾਹਿਤ ਨਾਲ ਸਮਾਜ ਨੂੰ ਨਾ ਸਿਰਫ਼ ਆਇਨਾ ਦਿਖਾਇਆ, ਬਲਕਿ ਉਸ ਨੂੰ ਸੁਧਾਰਨ ਦੀ ਵੀ ਕੋਸ਼ਿਸ਼ ਕੀਤੀ।
ਮਨੁੱਖ ਦੀ ਜ਼ਿੰਦਗੀ ਵਿੱਚ ਕਰਮ, ਇਨਸਾਨ ਦੇ ਆਚਰਣ ਦੀ ਜੋ ਮਹੱਤਤਾ ਹੈ, ਉਸ ਨੂੰ ਸਾਡੇ ਸਾਧੂ ਸੰਤ ਹਮੇਸ਼ਾ ਸਭ ਤੋਂ ਮਹੱਤਵਪੂਰਨ ਰੱਖਦੇ ਸਨ। ਗੁਜਰਾਤ ਦੇ ਮਹਾਨ ਸੰਤ ਨਰਸੀਮਹਿਤਾ ਕਹਿੰਦੇ ਸਨ, ‘ ਵਾਚ- ਕਾਛ ਮਨ ਨਿਸ਼ਚਲ ਰਾਖੇ, ਪਰਧਨ ਨਵ ਝਾਲੇ ਹਾਥ ਰੇ (वाच-काछ-मन निश्चल राखे, परधन नव झाले हाथ रे।)
ਮਤਲਬ ਵਿਅਕਤੀ ਆਪਣੇ ਸ਼ਬਦਾਂ ਨੂੰ, ਆਪਣੇ ਕਾਰਜਾਂ ਨੂੰ ਅਤੇ ਆਪਣੇ ਵਿਚਾਰਾਂ ਨੂੰ ਹਮੇਸ਼ਾ ਪਵਿੱਤਰ ਰੱਖਦਾ ਹੈ।
ਆਪਣੇ ਹੱਥ ਨਾਲ ਦੂਜਿਆਂ ਦੇ ਧਨ ਨੂੰ ਛੂਹੋ ਨਾ। ਅੱਜ ਜਦੋਂ ਦੇਸ਼ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇੰਨੀ ਵੱਡੀ ਲੜਾਈ ਲੜ ਰਿਹਾ ਹੈ ਤਾਂ ਇਹ ਵਿਚਾਰ ਕਿੰਨੇ ਪ੍ਰਾਸੰਗਿਕ ਹੋ ਗਏ ਹਨ।
ਦੁਨੀਆ ਨੂੰ ਅਨੁਭਵ ਮੰਡਪ ਜਾਂ ਪਹਿਲੀ ਸੰਸਦ ਦਾ ਮੰਤਰ ਦੇਣ ਵਾਲੇ ਮਹਾਨ ਸਮਾਜ ਸੁਧਾਰਕ ਵਸੇਸ਼ਵਰ (वसेश्वर) ਵੀ ਕਹਿੰਦੇ ਸਨ ਕਿ ਮਨੁੱਖੀ ਜੀਵਨ ਨਿਰਸਵਾਰਥ ਕਰਮਯੋਗ ਨਾਲ ਹੀ ਪ੍ਰਕਾਸ਼ਿਤ ਹੋਏਗਾ। ਸਮਾਜਿਕ ਅਤੇ ਵਿਅਕਤੀਗਤ ਆਚਰਣ ਵਿੱਚ ਸਵਾਰਥ ਆਉਣਾ ਹੀ ਭ੍ਰਿਸ਼ਟਾਚਾਰ ਦਾ ਪਹਿਲਾ ਕਾਰਨ ਹੁੰਦਾ ਹੈ। ਨਿਰਸਵਾਰਥ ਕਰਮਯੋਗ ਨੂੰ ਜਿੰਨਾ ਪ੍ਰੋਤਸਾਹਨ ਦਿੱਤਾ ਜਾਏਗਾ, ਉੱਨਾ ਹੀ ਸਮਾਜ ਤੋਂ ਭ੍ਰਿਸ਼ਟ ਆਚਰਣ ਵੀ ਘੱਟ ਹੋਵੇਗਾ।
ਸ਼੍ਰੀ ਮਾਧਵਾਚਾਰਿਆ ਜੀ ਨੇ ਵੀ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਪੂਰੀ ਇਮਾਨਦਾਰੀ ਨਾਲ ਕੀਤਾ ਗਿਆ ਕਾਰਜ, ਪੂਰੀ ਨਿਸ਼ਠਾ ਨਾਲ ਕੀਤਾ ਗਿਆ ਕਾਰਜ ਈਸ਼ਵਰ ਦੀ ਪੂਜਾ ਕਰਨ ਦੀ ਤਰ੍ਹਾਂ ਹੁੰਦਾ ਹੈ।
ਉਹ ਕਹਿੰਦੇ ਸਨ ਕਿ ਜਿਵੇਂ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਹਾਂ, ਉਵੇਂ ਹੀ ਜਦੋਂ ਅਸੀਂ ਮਾਨਵਤਾ ਦੀ ਸੇਵਾ ਕਰਦੇ ਹਾਂ ਤਾਂ ਉਹ ਈਸ਼ਵਰ ਨੂੰ ਟੈਕਸ ਦੇਣ ਦੀ ਤਰ੍ਹਾਂ ਹੁੰਦਾ ਹੈ।
ਅਸੀਂ ਮਾਣ ਨਾਲ ਕਹਿ ਸਕਦੇ ਹਾਂ ਹਿੰਦੁਸਤਾਨ ਦੇ ਕੋਲ ਅਜਿਹੀ ਮਹਾਨ ਪਰੰਪਰਾ ਹੈ, ਅਜਿਹੇ ਮਹਾਨ ਸੰਤ ਮੁਨੀ ਰਹੇ ਹਨ, ਰਿਸ਼ੀ-ਮੁਨੀ, ਮਹਾਪੁਰਸ਼ ਰਹੇ ਹਨ ਜਿਨ੍ਹਾਂ ਨੇ ਆਪਣੀ ਤਪੱਸਿਆ, ਆਪਣੇ ਗਿਆਨ ਦਾ ਉਪਯੋਗ ਰਾਸ਼ਟਰ ਦੀ ਕਿਸਮਤ ਨੂੰ ਬਦਲਣ ਲਈ, ਰਾਸ਼ਟਰ ਦਾ ਨਿਰਮਾਣ ਕਰਨ ਲਈ ਕੀਤਾ ਹੈ।
ਸਾਡੇ ਸੰਤਾਂ ਨੇ ਪੂਰੇ ਸਮਾਜ ਨੂੰ,
ਜਾਤ ਤੋਂ ਜਗਤ ਦੀ ਤਰਫ਼
ਖੁਦ ਤੋਂ ਸਮੂਹ ਦੀ ਤਰਫ਼
ਹਉਮੈ ਤੋਂ ਨਿਮਰਤਾ ਦੀ ਤਰਫ਼
ਜੀਵ ਤੋਂ ਸ਼ਿਵ ਦੀ ਤਰਫ਼
ਜੀਵਾਤਮਾ ਤੋਂ ਪਰਮਾਤਮਾ ਦੀ ਤਰਫ਼
ਜਾਣ ਲਈ ਪ੍ਰੇਰਿਤ ਕੀਤਾ।
ਸਵਾਮੀ ਦਯਾਨੰਦ ਸਰਸਵਤੀ, ਸਵਾਮੀ ਵਿਵੇਕਾਨੰਦ, ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿੱਦਿਆਸਾਗਰ, ਜਿਓਤਿਬਾ ਫੁਲੇ, ਡਾਕਟਰ ਭੀਮ ਰਾਓ ਅੰਬੇਡਕਰ, ਮਹਾਤਮਾ ਗਾਂਧੀ, ਪਾਂਡੁਰੰਗ ਸ਼ਾਸਤਰੀ ਆਠਵਲੇ, ਵਿਨੋਬਾ ਭਾਵੇ ਵਰਗੇ ਅਣਗਿਣਤ ਸੰਤ ਪੁਰਸ਼ਾਂ ਨੇ ਭਾਰਤ ਦੀ ਅਧਿਆਤਮਕ ਧਾਰਾ ਨੂੰ ਹਮੇਸ਼ਾ ਚੇਤਨਮਯ ਰੱਖਿਆ। ਸਮਾਜ ਵਿੱਚ ਚੱਲੀਆਂ ਆ ਰਹੀਆਂ ਕੁਰੀਤੀਆਂ ਦੇ ਖ਼ਿਲਾਫ਼ ਜਨ ਅੰਦੋਲਨ ਸ਼ੁਰੂ ਕੀਤਾ।
ਜਾਤ-ਪਾਤ ਮਿਟਾਉਣ ਤੋਂ ਲੈ ਕੇ ਜਨ ਜਾਗ੍ਰਿਤੀ ਤੱਕ, ਭਗਤੀ ਤੋਂ ਲੈ ਕੇ ਜਨਸ਼ਕਤੀ ਤੱਕ, ਸਤੀ ਪ੍ਰਥਾ ਨੂੰ ਰੋਕਣ ਤੋਂ ਲੈ ਕੇ ਸਵੱਛਤਾ ਵਧਾਉਣ ਤੱਕ, ਸਮਾਜਿਕ ਸਦਭਾਵਨਾ ਤੋਂ ਲੈ ਕੇ ਸਿੱਖਿਆ ਤੱਕ, ਸਿਹਤ ਤੋਂ ਲੈ ਕੇ ਸਾਹਿਤ ਤੱਕ
ਉਨ੍ਹਾਂ ਨੇ ਆਪਣੀ ਛਾਪ ਛੱਡੀ, ਜਨਮਨ ਨੂੰ ਬਦਲਿਆ ਹੈ।
ਉਨ੍ਹਾਂ ਵਰਗੀਆਂ ਮਹਾਨ ਵਿਭੂਤੀਆਂ ਨੇ ਦੇਸ਼ ਨੂੰ ਇੱਕ ਅਜਿਹੀ ਸ਼ਕਤੀ ਦਿੱਤੀ ਹੈ ਜੋ ਅਦਭੁੱਤ, ਅਤੁੱਲ ਹੈ।
ਭਾਈਓ ਅਤੇ ਭੈਣੋਂ,
ਸਮਾਜਿਕ ਬੁਰਾਈਆਂ ਨੂੰ ਖਤਮ ਕਰਦੇ ਰਹਿਣ ਦੀ ਅਜਿਹੀ ਮਹਾਨ ਸੰਤ ਪਰੰਪਰਾ ਦੇ ਕਾਰਨ ਹੀ ਅਸੀਂ ਸਦੀਆਂ ਤੋਂ ਆਪਣੀ ਸੰਸਕ੍ਰਿਤਕ ਵਿਰਾਸਤ ਨੂੰ ਸਹੇਜ ਪਾਏ ਹਾਂ। ਅਜਿਹੀ ਮਹਾਨ ਸੰਤ ਪਰੰਪਰਾ ਦੇ ਕਾਰਨ ਹੀ ਅਸੀਂ ਰਾਸ਼ਟਰੀ ਏਕੀਕਰਨ ਅਤੇ ਰਾਸ਼ਟਰ ਨਿਰਮਾਣ ਦੀ ਧਾਰਨਾ ਨੂੰ ਸਾਕਾਰ ਕਰਦੇ ਆਏ ਹਾਂ।
ਅਜਿਹੇ ਸੰਤ ਕਿਸੇ ਯੁੱਗ ਤੱਕ ਸੀਮਤ ਨਹੀਂ ਰਹੇ ਹਨ, ਬਲਕਿ ਉਹ ਯੁੱਗਾਂ ਯੁੱਗਾਂ ਤੱਕ ਆਪਣਾ ਪ੍ਰਭਾਵ ਪਾਉਂਦੇ ਰਹੇ ਹਨ।
ਸਾਡੇ ਦੇਸ਼ ਦੇ ਸੰਤਾਂ ਨੇ ਹਮੇਸ਼ਾ ਸਮਾਜ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਹਰ ਧਰਮ ਤੋਂ ਉੱਪਰ ਜੇਕਰ ਕੋਈ ਧਰਮ ਹੈ ਤਾਂ ਉਹ ਮਾਨਵ ਧਰਮ ਹੈ।
ਅੱਜ ਵੀ ਸਾਡੇ ਦੇਸ਼, ਸਾਡੇ ਸਮਾਜ ਦੇ ਸਾਹਮਣੇ ਚੁਣੌਤੀਆਂ ਮੌਜੂਦ ਹਨ। ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਵਿੱਚ ਸੰਤ ਸਮਾਜ ਅਤੇ ਮੱਠ ਵੱਡਾ ਯੋਗਦਾਨ ਦੇ ਰਹੇ ਹਨ। ਜਦੋਂ ਸੰਤ ਸਮਾਜ ਕਹਿੰਦਾ ਹੈ ਕਿ ਸਵੱਛਤਾ ਹੀ ਈਸ਼ਵਰ ਹੈ ਤਾਂ ਉਸ ਦਾ ਪ੍ਰਭਾਵ ਸਰਕਾਰ ਦੇ ਕਿਸੇ ਵੀ ਅਭਿਆਨ ਤੋਂ ਜ਼ਿਆਦਾ ਹੁੰਦਾ ਹੈ।
ਆਰਥਿਕ ਰੂਪ ਤੋਂ ਸੁੱਚਤਾ ਦੀ ਪ੍ਰੇਰਣਾ ਵੀ ਇਸੇ ਤੋਂ ਮਿਲਦੀ ਹੈ। ਭ੍ਰਿਸ਼ਟ ਆਚਰਣ ਜੇਕਰ ਅੱਜ ਦੇ ਸਮਾਜ ਦੀ ਚੁਣੌਤੀ ਹੈ ਤਾਂ ਇਸ ਦਾ ਉਪਾਅ ਵੀ ਆਧੁਨਿਕ ਸੰਤ ਸਮਾਜ ਦੇ ਸਕਦਾ ਹੈ।
ਵਾਤਾਵਰਣ ਸੰਭਾਲ ਵਿੱਚ ਵੀ ਸੰਤ ਸਮਾਜ ਦੀ ਵੱਡੀ ਭੂਮਿਕਾ ਹੈ। ਸਾਡੀ ਸੰਸਕ੍ਰਿਤੀ ਵਿੱਚ ਤਾਂ ਦਰੱਖਤਾਂ ਨੂੰ ਚੇਤਨ ਮੰਨਿਆ ਗਿਆ ਹੈ, ਜੀਵਨਯੁਕਤ ਮੰਨਿਆ ਗਿਆ ਹੈ। ਬਾਅਦ ਵਿੱਚ ਭਾਰਤ ਦੇ ਹੀ ਇੱਕ ਸਪੂਤ ਅਤੇ ਮਹਾਨ ਵਿਗਿਆਨਕ ਡਾਕਟਰ ਜਗਦੀਸ਼ ਚੰਦਰ ਬੋਸ ਨੇ ਇਸ ਨੂੰ ਦੁਨੀਆ ਦੇ ਸਾਹਮਣੇ ਸਾਬਤ ਵੀ ਕੀਤਾ।
ਨਹੀਂ ਤਾਂ ਪਹਿਲਾਂ ਦੁਨੀਆ ਇਸ ਨੂੰ ਮੰਨਦੀ ਹੀ ਨਹੀਂ ਸੀ, ਸਾਡਾ ਮਜ਼ਾਕ ਉਡਾਉਂਦੀ ਸੀ।
ਸਾਡੇ ਲਈ ਕੁਦਰਤ ਮਾਂ ਹੈ, ਉਪਯੋਗ ਲਈ ਨਹੀਂ, ਸੇਵਾ ਲਈ ਹੈ। ਸਾਡੇ ਇੱਥੇ ਦਰੱਖਤ ਲਈ ਆਪਣੀ ਜਾਨ ਤੱਕ ਦੇਣ ਦੀ ਪਰੰਪਰਾ ਰਹੀ ਹੈ, ਟਾਹਣੀ ਤੋੜਨ ਤੋਂ ਵੀ ਪਹਿਲਾਂ ਪ੍ਰਾਰਥਨਾ ਕੀਤੀ ਜਾਂਦੀ ਹੈ। ਜੀਵ ਜੰਤੂ ਅਤੇ ਬਨਸਪਤੀ ਦੇ ਪ੍ਰਤੀ ਸੰਵੇਦਨਾ ਸਾਨੂੰ ਬਚਪਨ ਤੋਂ ਸਿਖਾਈ ਜਾਂਦੀ ਹੈ।
ਅਸੀਂ ਰੋਜ਼ਾਨਾ ਆਰਤੀ ਤੋਂ ਬਾਅਦ ਸ਼ਾਂਤੀ ਮੰਤਰ ਵਿੱਚ ਬਨਸਪਤਯ : ਸ਼ਾਂਤੀ ਆਪ : ਸ਼ਾਂਤੀ (वनस्पतय: शांति आप: शांति) ਕਹਿੰਦੇ ਹਾਂ। ਪਰ ਇਹ ਵੀ ਸੱਚ ਹੈ ਕਿ ਸਮੇਂ ਦੇ ਨਾਲ ਇਸ ਪਰੰਪਰਾ ‘ਤੇ ਵੀ ਅਸਰ ਹੋਇਆ ਹੈ। ਅੱਜ ਸੰਤ ਸਮਾਜ ਨੂੰ ਇਸ ਤਰਫ਼ ਵੀ ਆਪਣੀ ਕੋਸ਼ਿਸ਼ ਵਧਾਉਣੀ ਹੋਏਗੀ। ਜੋ ਸਾਡੇ ਗ੍ਰੰਥਾਂ ਵਿੱਚ ਹੈ, ਸਾਡੀਆਂ ਪਰੰਪਰਾਵਾਂ ਦਾ ਹਿੱਸਾ ਰਿਹਾ ਹੈ, ਉਸ ਨੂੰ ਆਚਰਣ ਵਿੱਚ ਲਿਆਉਣ ਨਾਲ ਹੀ climate change ਦੀ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ।
ਅੱਜ ਵੀ ਤੁਸੀਂ ਦੇਖੋ, ਸੰਪੂਰਨ ਵਿਸ਼ਵ ਦੇ ਦੇਸ਼ਾਂ ਵਿੱਚ ਜੀਵਨ ਜਿਊਣ ਦੇ ਮਾਰਗ ਵਿੱਚ ਜਦੋਂ ਵੀ ਕਿਸੇ ਪ੍ਰਕਾਰ ਦੀ ਰੁਕਾਵਟ ਆਉਂਦੀ ਹੈ ਤਾਂ ਦੁਨੀਆ ਦੀਆਂ ਨਜ਼ਰਾਂ ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ ‘ਤੇ ਆ ਕੇ ਟਿਕ ਜਾਂਦੀਆਂ ਹਨ।
ਇੱਕ ਤਰ੍ਹਾਂ ਨਾਲ ਵਿਸ਼ਵ ਦੀਆਂ ਸਾਰੀਆਂ ਸਮੱਸਿਆਵਾਂ ਦਾ ਉੱਤਰ ਭਾਰਤੀ ਸੰਸਕ੍ਰਿਤੀ ਵਿੱਚ ਹੈ। ਇਹ ਭਾਰਤ ਵਿੱਚ ਸਹਿਜ ਸਵੀਕਾਰਤ ਹੈ ਕਿ ਇੱਕ ਈਸ਼ਵਰ ਨੂੰ ਅਨੇਕ ਰੂਪਾਂ ਵਿੱਚ ਜਾਣਿਆ, ਪੂਜਿਆ ਜਾ ਸਕਦਾ ਹੈ। ਰਿਗਵੇਦ ਵਿੱਚ ਕਿਹਾ ਗਿਆ ਹੈ, ” ਏਕਮ ਸਤ ਵਿਪ੍ਰਾ ਬਹੁਧਾ ਵਦੰਤੀ…( एकम सत विप्रा बहुधा वदन्ति…) ਇੱਕ ਹੀ ਪਰਮ ਸੱਤ ਨੂੰ ਅਲੱਗ ਅਲੱਗ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਵਿਭਿੰਨਤਾ ਨੂੰ ਅਸੀਂ ਕੇਵਲ ਸਵੀਕਾਰ ਨਹੀਂ ਕਰਦੇ ਉਸ ਦਾ ਮਹੱਤਵ ਮੰਨਦੇ ਹਾਂ।
ਅਸੀਂ ਵਸੁਧੈਵ ਕੁਟੁੰਬਕਮ… (वसुधैव कुटुंबकम… ) ਪੂਰੀ ਪ੍ਰਿਥਵੀ ਨੂੰ ਇੱਕ ਪਰਿਵਾਰ ਮੰਨਣ ਵਾਲੇ ਲੋਕ ਹਾਂ। ਅਸੀਂ ਕਹਿੰਦੇ ਹਾਂ ਸਹਨਾਵਵਤੁ -ਸਹ ਨੌ ਭੁਨਕਤੁ…( सहनाववतु-सह नौ भुनक्तु… ) ਸਾਰਿਆਂ ਦਾ ਪੋਸ਼ਣ ਹੋਵੇ, ਸਾਰਿਆਂ ਨੂੰ ਸ਼ਕਤੀ ਮਿਲੇ, ਕੋਈ ਕਿਸੇ ਨਾਲ ਈਰਖਾ ਨਾ ਕਰੇ। ਕੱਟੜਤਾ ਦਾ ਇਹੀ ਹੱਲ ਹੈ। ਆਤੰਕ ਦੇ ਮੂਲ ਵਿੱਚ ਹੀ ਇਹ ਕੱਟੜਤਾ ਹੈ ਕਿ ਮੇਰਾ ਹੀ ਮਾਰਗ ਸਹੀ ਹੈ। ਜਦੋਂ ਕਿ ਭਾਰਤ ਵਿੱਚ ਕੇਵਲ ਸਿਧਾਂਤ ਰੂਪ ਵਿੱਚ ਨਹੀਂ ਪਰ ਵਿਵਹਾਰ ਵਿੱਚ ਵੀ ਅਨੇਕ ਉਪਾਸਨਾ ਦੇ ਲੋਕ ਸਦੀਆਂ ਤੋਂ ਨਾਲ ਰਹਿੰਦੇ ਆਏ ਹਨ। ਅਸੀਂ ਸਰਵ ਪੰਥ ਬਰਾਬਰ ਮੰਨਣ ਵਾਲੇ ਲੋਕ ਹਾਂ।
ਮੇਰਾ ਮੰਨਣਾ ਹੈ ਕਿ ਅੱਜ ਦੇ ਇਸ ਯੁੱਗ ਵਿੱਚ ਅਸੀਂ ਸਾਰੇ ਨਾਲ ਮਿਲ ਕੇ ਰਹਿ ਰਹੇ ਹਾਂ, ਸਮਾਜ ਵਿੱਚ ਮੌਜੂਦ ਬੁਰਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਦੇਸ਼ ਦੇ ਵਿਕਾਸ ਲਈ ਯਤਨਸ਼ੀਲ ਹਾਂ, ਤਾਂ ਇਸ ਦੀ ਇੱਕ ਵਜਾ ਸਾਧੂ ਸੰਤਾਂ ਵੱਲੋਂ ਦਿਖਾਈ ਗਈ ਗਿਆਨ ਕਰਮ ਅਤੇ ਭਗਤੀ ਦੀ ਪ੍ਰੇਰਣਾ ਹੈ।
ਅੱਜ ਸਮੇਂ ਦੀ ਮੰਗ ਹੈ ਪੂਜਾ ਦੇ ਦੇਵ ਦੇ ਨਾਲ ਹੀ ਰਾਸ਼ਟਰ ਦੇਵ ਦੀ ਵੀ ਗੱਲ ਹੋਵੇ, ਪੂਜਾ ਵਿੱਚ ਆਪਣੇ ਇਸ਼ਟ ਦੇਵ ਦੇ ਨਾਲ ਹੀ ਭਾਰਤ ਮਾਤਾ ਦੀ ਵੀ ਗੱਲ ਹੋਵੇ। ਅਨਪੜ੍ਹਤਾ, ਅਗਿਆਨਤਾ, ਕੁਪੋਸ਼ਣ, ਕਾਲੇ ਧਨ, ਭ੍ਰਿਸ਼ਟਾਚਾਰ ਵਰਗੀਆਂ ਜਿਨ੍ਹਾਂ ਬੁਰਾਈਆਂ ਨੇ ਭਾਰਤ ਮਾਤਾ ਨੂੰ ਜਕੜ ਰੱਖਿਆ ਹੈ, ਉਸ ਤੋਂ ਸਾਡੇ ਦੇਸ਼ ਨੂੰ ਮੁਕਤ ਕਰਾਉਣ ਲਈ ਸੰਤ ਸਮਾਜ ਦੇਸ਼ ਨੂੰ ਰਸਤਾ ਦਿਖਾਉਂਦਾ ਰਹੇ।
ਮੈਂ ਇਹ ਕਾਮਨਾ ਕਰਦਾ ਹਾਂ ਕਿ ਤੁਸੀਂ ਸਾਡੇ ਅਧਿਆਤਮ ਰਾਹੀਂ ਸਾਡੇ ਦੇਸ਼ ਦੀ ਪ੍ਰਾਣ ਸ਼ਕਤੀ ਦਾ ਅਨੁਭਵ ਜਨ ਜਨ ਨੂੰ ਕਰਾਉਂਦੇ ਰਹੋਗੇ। ਵਯਮ ਅੰਮ੍ਰਿਤਸਯ ਪੁੱਤ੍ਰਾਹਾ (वयम अमृतस्य पुत्राहा) ਦੇ ਅਹਿਸਾਸ ਨਾਲ ਜਨਸ਼ਕਤੀ ਨੂੰ ਹੋਰ ਮਜ਼ਬੂਤ ਕਰਦੇ ਰਹੋਗੇ। ਮੈਂ ਆਪਣੇ ਇਨ੍ਹਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
ਬਹੁਤ ਬਹੁਤ ਧੰਨਵਾਦ!!!
*****
ਏਕੇਟੀ/ਐੱਨਟੀ
1968 से लेकर चार दशक से भी ज्यादा तक उडुपी म्यूनिसिपल कॉरपोरेशन की जिम्मेदारी भारतीय जनता पार्टी और भारतीय जनसंघ ने संभाली है: PM Modi
— PMO India (@PMOIndia) February 5, 2017
1968 में उडुपी पहली ऐसी म्यूनिसिपल कॉरपोरेशन बनी थी जिसने manual scavenging पर रोक लगाई थी: PM Modi
— PMO India (@PMOIndia) February 5, 2017
ये हमारे समाज की विशेषता है कि जब भी बुराइयां आई हैं, तो सुधार का काम समाज के बीच में ही किसी ने शुरू किया है: PMhttps://t.co/4QUomqKFZv
— PMO India (@PMOIndia) February 5, 2017
ये भारतीय समाज की अद्भुत क्षमता है कि समय-समय पर हमें ऐसे महापुरुष मिले, जिन्होंने इन बुराइयों को पहचाना, उनसे मुक्ति का रास्ता दिखाया: PM
— PMO India (@PMOIndia) February 5, 2017
हमारा इतिहास गवाह है कि हमारे संतों ने जो गलत रीतियां चली आ रही थीं, उन्हें सुधारने के लिए जनआंदोलन शुरू किया, इस जनआंदोलन को भक्ति से जोड़ा
— PMO India (@PMOIndia) February 5, 2017
आदि शंकराचार्य ने देश के चारों कोनों में जाकर लोगों को सांसारिकता से ऊपर उठकर ईश्वर में लीन होने का रास्ता दिखाया: PM @narendramodi
— PMO India (@PMOIndia) February 5, 2017
संत कबीर ने भी जाति प्रथा और कर्मकांडों से समाज को मुक्ति दिलाने के लिए अथक प्रयास किया: PM Modi
— PMO India (@PMOIndia) February 5, 2017
भक्ति आंदोलन के दौरान धर्म, दर्शन और साहित्य की एक ऐसी त्रिवेणी स्थापित हुई, जो आज भी हम सभी को प्रेरणा देती है: PM Modi
— PMO India (@PMOIndia) February 5, 2017
गुजरात के महान संत नरसिंह मेहता कहते थे: वाच-काछ-मन निश्चल राखे, परधन नव झाले हाथ रे: PM Modi
— PMO India (@PMOIndia) February 5, 2017
श्री मध्वाचार्य जी ने हमेशा जोर दिया कि कोई भी काम छोटा या बड़ा नहीं होता, पूरी निष्ठा से किया गया कार्य ईश्वर की पूजा करने की तरह होता है
— PMO India (@PMOIndia) February 5, 2017
वो कहते थे कि जैसे हम सरकार को टैक्स देते हैं, वैसे ही जब हम मानवता की सेवा करते हैं, तो वो ईश्वर को टैक्स देने की तरह होता है: PM Modi
— PMO India (@PMOIndia) February 5, 2017
हिंदुस्तान के पास ऐसे महान संत-मुनि रहे हैं रहे हैं जिन्होंने अपनी तपस्या, ज्ञान का उपयोग राष्ट्र का निर्माण करने के लिए किया: PM Modi
— PMO India (@PMOIndia) February 5, 2017
सामाजिक बुराइयों को खत्म करते रहने की महान संत परंपरा के कारण ही हम सदियों से अपनी सांस्कृतिक विरासत को सहेज पाए हैं: PM @narendramodi
— PMO India (@PMOIndia) February 5, 2017
विश्व के देशों में जीवन जीने के मार्ग में जब भी किसी प्रकार की बाधा आती है तब दुनिया की निगाहें भारत की संस्कृति टिक जाती हैं: PM Modi
— PMO India (@PMOIndia) February 5, 2017
विविधता को हम केवल स्वीकार नहीं करते उसका उत्सव मनाते है: PM @narendramodi
— PMO India (@PMOIndia) February 5, 2017
अशिक्षा, अज्ञानता, कुपोषण, कालाधन, भष्टाचार जैसी बुराइयों ने भारतमाता को जकड़ रखा है, उससे मुक्त कराने के लिए संत समाज रास्ता दिखाए: PM Modi
— PMO India (@PMOIndia) February 5, 2017