Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਛੱਤੀਸਗੜ੍ਹ ਰਾਜਯੋਤਸਵ – 2016 ਦੇ ਉਦਘਾਟਨ ‘ਤੇ ਰਾਜਯੋਤਸਵ ਮੇਲਾ ਮੈਦਾਨ ਵਿਖੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਛੱਤੀਸਗੜ੍ਹ ਰਾਜਯੋਤਸਵ – 2016 ਦੇ ਉਦਘਾਟਨ ‘ਤੇ ਰਾਜਯੋਤਸਵ ਮੇਲਾ ਮੈਦਾਨ ਵਿਖੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਛੱਤੀਸਗੜ੍ਹ ਰਾਜਯੋਤਸਵ – 2016 ਦੇ ਉਦਘਾਟਨ ‘ਤੇ ਰਾਜਯੋਤਸਵ ਮੇਲਾ ਮੈਦਾਨ ਵਿਖੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਮੰਚ ‘ਤੇ ਵਿਰਾਜਮਾਨ ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀਮਾਨ ਬਲਰਾਮ ਦਾਸ ਜੀ ਟੰਡਨ, ਛੱਤੀਸਗੜ੍ਹ ਦੇ ਲੋਕਪ੍ਰਿਯ ਮੁੱਖ ਮੰਤਰੀ ਡਾ. ਰਮਣ ਸਿੰਘ ਜੀ, ਕੇਂਦਰ ਵਿੱਚ ਮੰਤਰੀ ਪ੍ਰੀਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਵਿਸ਼ਣੂ ਦੇਵ ਜੀ, ਛੱਤੀਸਗੜ੍ਹ ਵਿਧਾਨ ਸਭਾ ਦੇ ਪ੍ਰਧਾਨ ਸ਼੍ਰੀਮਾਨ ਗੌਰੀਸ਼ੰਕਰ ਅਗਰਵਾਲ ਜੀ, ਛੱਤੀਸਗੜ੍ਹ ਸਰਕਾਰ ਦੇ ਸਾਰੇ ਮੰਤਰੀ ਸਹਿਬਾਨ, ਸੰਸਦ ਮੈਂਬਰ ਸ਼੍ਰੀ ਰਮੇਸ਼ ਜੀ, ਮੰਚ ‘ਤੇ ਵਿਰਾਜਮਾਨ ਸਾਰੇ ਸੱਜਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਛੱਤੀਸਗੜ੍ਹ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਅਜੇ ਤਾਂ ਦੇਸ਼ ਦੀਵਾਲੀ ਦੇ ਤਿਉਹਾਰ ਵਿੱਚ ਡੁੱਬਿਆ ਹੋਇਆ ਹੈ। ਸਭ ਤਰਫ਼ ਦੀਵਾਲੀ ਮਨਾਈ ਜਾ ਰਹੀ ਹੈ ਅਤੇ ਅਜਿਹੇ ਸਮੇਂ ਮੈਨੂੰ ਛੱਤੀਸਗੜ੍ਹ ਆਉਣ ਦਾ ਅਵਸਰ ਮਿਲਿਆ। ਮੈਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੇ ਇਸ ਪਾਵਨ ਪਰਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਮੇਰੀ ਇੱਕ ਵਿਸ਼ੇਸ਼ ਖੁਸ਼ਕਿਸਮਤੀ ਹੈ, ਸਾਰੀਆਂ ਮਾਵਾਂ, ਭੈਣਾਂ ਅਸ਼ੀਰਵਾਦ ਦਿੰਦੀਆਂ ਹਨ ਤਾਂ ਤੁਹਾਡੇ ਕਾਰਜ ਕਰਨ ਦੀ ਸ਼ਕਤੀ ਅਨੇਕ ਗੁਣਾ ਵਧ ਜਾਂਦੀ ਹੈ। ਅੱਜ ਪੂਰੇ ਛੱਤੀਸਗੜ੍ਹ ਵਿੱਚ ਭਾਈਦੂਜ ਦੇ ਇਸ ਤਿਉਹਾਰ ‘ਤੇ ਲੱਖਾਂ ਦੀ ਤਾਦਾਦ ਵਿੱਚ ਭੈਣਾਂ ਨੇ ਮੈਨੂੰ ਆ ਕੇ ਅਸ਼ੀਰਵਾਦ ਦਿੱਤਾ ਹੈ। ਵਿਸ਼ੇਸ਼ ਕਰਕੇ ਮੇਰੀਆਂ ਆਦਿਵਾਸੀ ਭੈਣਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਹੈ। ਮੈਂ ਇਨ੍ਹਾਂ ਸਾਰੀਆਂ ਭੈਣਾਂ ਨੂੰ ਨਮਨ ਕਰਦਾ ਹਾਂ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਤੁਹਾਡਾ ਇਹ ਭਾਈ ਮਾਂ ਭਾਰਤੀ ਦੇ ਕਲਿਆਣ ਲਈ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਭਲਾਈ ਲਈ ਤੁਹਾਡੇ ਅਸ਼ੀਰਵਾਦ ਨਾਲ ਕਾਰਜ ਕਰਨ ਵਿੱਚ ਕੋਈ ਕਮੀ ਨਹੀਂ ਰੱਖੇਗਾ।

ਅੱਜ ਛੱਤੀਸਗੜ੍ਹ ਦੇ ਸਾਡੇ ਗਵਰਨਰ ਸਾਡੇ ਸਾਰਿਆਂ ਦੇ ਸੀਨੀਅਰ ਨੇਤਾ ਸ਼੍ਰੀਮਾਨ ਬਲਰਾਮ ਦਾਸ ਜੀ ਦਾ ਵੀ ਜਨਮ ਦਿਨ ਹੈ। ਮੈਂ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਅੱਜ ਇੱਕ ਅਜਿਹਾ ਮਹੱਤਵਪੂਰਨ ਦਿਨ ਹੈ, ਜਿਸ ਲਈ ਅਸੀਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਦਾ ਜਿੰਨਾ ਧੰਨਵਾਦ ਕਰੀਏ ਉੰਨਾ ਘੱਟ ਹੈ। ਅੱਜ ਪੂਰੇ ਛੱਤੀਸਗੜ੍ਹ ਦੀ ਤਰਫ਼ ਤੋਂ, ਪੂਰੇ ਮੱਧ ਪ੍ਰਦੇਸ਼ ਦੀ ਤਰਫ਼ ਤੋਂ, ਪੂਰੇ ਉੱਤਰ ਪ੍ਰਦੇਸ਼ ਦੀ ਤਰਫ਼ ਤੋਂ, ਪੂਰੇ ਉੱਤਰਾਖੰਡ ਦੀ ਤਰਫ਼ ਤੋਂ, ਪੂਰੇ ਬਿਹਾਰ ਦੀ ਤਰਫ਼ ਤੋਂ, ਪੂਰੇ ਝਾਰਖੰਡ ਦੀ ਤਰਫ਼ ਤੋਂ ਅਸੀਂ ਸਾਰੇ ਅਟਲ ਬਿਹਾਰੀ ਵਾਜਪੇਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਉਨ੍ਹਾਂ ਦਾ ਅਭਿਨੰਦਨ ਕਰਦੇ ਹਾਂ ਕਿ ਉਨ੍ਹਾਂ ਨੇ ਛੱਤੀਸਗੜ੍ਹ ਦਾ ਨਿਰਮਾਣ ਕੀਤਾ।

ਕਿਸੇ ਰਾਜ ਦੀ ਰਚਨਾ ਇੰਨੇ ਸ਼ਾਂਤੀਪੂਰਣ ਢੰਗ ਨਾਲ ਹੋਵੇ, ਪਿਆਰ ਭਰੇ ਮਾਹੌਲ ਵਿੱਚ ਹੋਵੇ, ਆਪਣੇਪਣ ਦੀ ਭਾਵਨਾ ਨੂੰ ਹੋਰ ਜ਼ਿਆਦਾ ਤਾਕਤ ਦੇਵੇ ਇਸ ਪ੍ਰਕਾਰ ਨਾਲ ਹੋਵੇ, ਆਉਣ ਵਾਲੀ ਹਰ ਪੀੜ੍ਹੀ ਨੂੰ ਛੱਤੀਸਗੜ੍ਹ ਦਾ ਨਿਰਮਾਣ ਹੋਵੇ, ਝਾਰਖੰਡ ਦਾ ਨਿਰਮਾਣ ਹੋਵੇ, ਉੱਤਰਾਖੰਡ ਦਾ ਨਿਰਮਾਣ ਹੋਵੇ ਦੂਰਦ੍ਰਿਸ਼ਟੀ ਨਾਲ ਸਾਰਿਆਂ ਨੂੰ ਨਾਲ ਲੈ ਕੇ ਹਰ ਕਿਸੇ ਦਾ ਹੱਲ ਕਰਦੇ ਹੋਏ ਲੋਕਤੰਤਰੀ ਪਰੰਪਰਾਵਾਂ ਦਾ ਅਤੇ ਮਰਿਆਦਾਵਾਂ ਦਾ ਪਾਲਣ ਕਰਦੇ ਹੋਏ ਰਾਜ ਰਚਨਾ ਕਿਵੇਂ ਕੀਤੀ ਜਾਂਦੀ ਹੈ, ਇਹ ਵਾਜਪਈ ਜੀ ਨੇ ਬਹੁਤ ਵੱਡੀ ਉਦਾਹਰਨ ਪੇਸ਼ ਕੀਤੀ ਹੈ। ਨਹੀਂ ਤਾਂ ਅਸੀਂ ਜਾਣਦੇ ਹਨ। ਸਾਡੇ ਦੇਸ਼ ਵਿੱਚ ਰਾਜਾਂ ਦੇ ਨਿਰਮਾਣ ਨੇ ਕਿਵੇਂ-ਕਿਵੇਂ ਅਰਾਜਕਤਾ ਪੈਦਾ ਕੀਤੀ। ਕਿਵੇਂ ਵਿਵਾਦ ਪੈਦਾ ਕਰ ਦਿੱਤਾ। ਅਲੱਗ ਰਾਜ ਬਣ ਕੇ ਵਿਕਾਸ ਦੀ ਯਾਤਰਾ ਦੀ ਬਜਾਏ ਜੇਕਰ ਸਹੀ ਢੰਗ ਨਾਲ ਕੰਮ ਨਹੀਂ ਹੁੰਦਾ ਹੈ ਤਾਂ ਹਮੇਸ਼ਾ-ਹਮੇਸ਼ਾ ਵੈਰ ਭਾਵ ਦੇ ਵਿਚਕਾਰ ਫਲਦੇ ਫੁਲਦੇ ਰਹਿੰਦੇ ਹਨ। ਅਸੀਂ ਭਾਗਾਂ ਵਾਲੇ ਹਾਂ ਕਿ ਵਾਜਪੇਈ ਵਰਗੇ ਮਹਾਨ ਨੇਤਾ ਉਨ੍ਹਾਂ ਨੇ ਸਾਨੂੰ ਛੱਤੀਸਗੜ੍ਹ ਦਿੱਤਾ। ਕੌਣ ਸੋਚਦਾ ਸੀ ਕਿ 16 ਸਾਲ ਪਹਿਲਾਂ ਜਦੋਂ ਛੱਤੀਸਗੜ੍ਹ ਬਣਿਆ, ਕਿਸ ਨੇ ਸੋਚਿਆ ਸੀ ਕਿ ਹਿੰਦੁਸਤਾਨ ਦੇ ਰਾਜਾਂ ਦੀ ਵਿਕਾਸ ਯਾਤਰਾ ਵਿੱਚ ਇਹ ਆਦਿਵਾਸੀ ਵਿਸਤਾਰ ਵਾਲਾ ਨਕਸਲੀ ਪ੍ਰਭਾਵਿਤ ਇਲਾਕਾ ਵੀ ਹਿੰਦੁਸਤਾਨ ਦੇ ਵਿਕਸਤ ਰਾਜਾਂ ਨਾਲ ਵੀ ਟੱਕਰ ਲਏਗਾ। ਅਤੇ ਵਿਕਾਸ ਦੇ ਮੁੱਦੇ ‘ਤੇ ਅੱਗੇ ਵਧੇਗਾ। 13 ਸਾਲ ਤੱਕ ਡਾ. ਰਮਣ ਸਿੰਘ ਜੀ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਅਤੇ ਸਾਡੇ ਲੋਕਾਂ ਦਾ ਮੰਤਰ ਰਿਹਾ ਹੈ। ਵਿਕਾਸ ਦਾ। ਦੇਸ਼ ਦੀ ਹਰ ਸਮੱਸਿਆ ਦਾ ਹੱਲ ਸਿਰਫ ਅਤੇ ਸਿਰਫ ਇੱਕ ਹੀ ਮਾਰਗ ਨਾਲ ਹੋ ਸਕਦਾ ਹੈ ਅਤੇ ਉਹ ਮਾਰਗ ਹੈ ਵਿਕਾਸ ਦਾ।

ਸਾਨੂੰ ਜਿਥੇ-ਜਿਥੇ ਸੇਵਾ ਕਰਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਸਾਰੇ ਰਾਜਾਂ ਵਿੱਚ ਅਤੇ ਵਰਤਮਾਨ ਵਿੱਚ ਭਾਰਤ ਸਰਕਾਰ ਵਿੱਚ ਅਸੀਂ ਵਿਕਾਸ ਦੇ ਪਥ ‘ਤੇ ਅੱਗੇ ਵਧਣ ਦੀ ਪੂਰੇ ਸਮਰਪਤ ਭਾਵ ਨਾਲ ਕੋਸ਼ਿਸ਼ ਕਰ ਰਹੇ ਹਾਂ। ਅੱਜ ਮੇਰੀ ਇਹ ਵੀ ਖੁਸ਼ਕਿਸਮਤੀ ਹੈ ਕਿ ਸਾਡੇ ਸਭ ਦੇ ਮਾਰਗ ਦਰਸ਼ਕ ਜਿਨ੍ਹਾਂ ਦੇ ਚਿੰਤਨ ਦੀ ਅਧਾਰਸ਼ਿਲਾ ‘ਤੇ ਉਨ੍ਹਾਂ ਦੇ ਚਿੰਤਨ ਦੇ ਪ੍ਰਕਾਸ਼ ਵਿੱਚ ਅਸੀਂ ਆਪਣੀਆਂ ਨੀਤੀਆਂ ਬਣਾਉਂਦੇ ਹਨ, ਰਣਨੀਤੀ ਤਿਆਰ ਕਰਦੇ ਹਨ। ਅਤੇ ਸਮਾਜ ਦੇ ਆਖਿਰੀ ਕੋਨੇ ‘ਤੇ ਬੈਠੇ ਇਨਸਾਨ ਦੇ ਕਲਿਆਣ ਲਈ ਅਸੀਂ ਪਵਿੱਤਰ ਭਾਵ ਨਾਲ, ਸੇਵਾ ਭਾਵ ਨਾਲ ਆਪਣੇ ਆਪ ਨੂੰ ਖਪਾਉਂਦੇ ਰਹਿੰਦੇ ਹਨ। ਉਹ ਸਾਡੇ ਪ੍ਰੇਰਣਾ ਪੁਰਸ਼ ਪੰਡਿਤ ਦੀਨਦਿਆਲ ਉਪਾਧਿਆਏ ਜੀ, ਜਿਨ੍ਹਾਂ ਦੀ ਜਨਮ ਸਦੀ ਦਾ ਸਾਲ ਹੈ। ਅਤੇ ਅਸੀਂ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਸ਼ਤਾਵਦੀ ਸਾਲ ਨੂੰ ਗ਼ਰੀਬ ਕਲਿਆਣ ਸਾਲ ਦੇ ਰੂਪ ਵਿੱਚ ਸਾਲ ਭਰ ਸਰਕਾਰਾਂ, ਸਮਾਜ, ਸਵੈਇੱਛੁਕ ਸੰਗਠਨ, ਗਰੀਬਾਂ ਦੇ ਕਲਿਆਣ ਦੇ ਪ੍ਰੋਗਰਾਮਾਂ ‘ਤੇ ਆਪਣਾ ਸਮਾਂ ਕੇਂਦਰਤ ਕਰੀਏ। ਅੱਜ ਉਸ ਮਹਾਪੁਰਸ਼ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਪ੍ਰਤਿਮਾ ਦਾ ਮੈਨੂੰ ਉਦਘਾਟਨ ਕਰਨ ਦਾ ਮੌਕਾ ਮਿਲਿਆ। ਅਤੇ ਜਨਪਦ ਤੋਂ ਰਾਜਪਥ ਤੱਕ ਇੱਕ ਆਤਮਪਥ ਦਾ ਵੀ ਜੋ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਚਿੰਤਨ ਦੀ ਇੱਕ ਜਾਣ ਪਛਾਣ ਇੱਕ ਸ਼ਬਦ ਵਿੱਚ ਕਰਨੀ ਹੈ ਤਾਂ ਹੈ ਏਕਾਤਮਾ ਉਹ ਏਕਾਤਮ ਪਥ ਦਾ ਨਿਰਮਾਣ ਕੀਤਾ ਹੈ। ਮੈਂ ਅੱਜ ਸਵੇਰੇ ਜਦੋਂ ਤੋਂ ਆਇਆ ਹਾਂ। ਹਰ ਜਗ੍ਹਾ ‘ਤੇ ਜਾ ਕੇ ਯੋਜਨਾਵਾਂ ਨੂੰ ਦੇਖ ਰਿਹਾ ਸਾਂ। ਬਹੁਤ ਮਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਯੋਜਨਾਵਾਂ ਦੀ ਰਚਨਾ ਹੋਈ ਹੈ। ਨਿਰਮਾਣ ਕਾਰਜ ਉੱਤਮ ਹੋਇਆ ਹੈ। ਅਤੇ ਅੱਜ ਨਹੀਂ ਜਦੋਂ 50 ਸਾਲ ਤੋਂ ਬਾਅਦ ਕੋਈ ਛੱਤੀਸਗੜ੍ਹ ਆਏਗਾ, ਨਵਾਂ ਰਾਏਪੁਰ ਦੇਖੇਗਾ, ਏਕਾਤਮਾ ਪਥ ਦੇਖੇਗਾ ਤਾਂ ਉਸ ਨੂੰ ਲਗੇਗਾ ਕਿ ਹਿੰਦੁਸਤਾਨ ਦਾ ਇੱਕ ਛੋਟਾ ਰਿਹਾ ਰਾਜ ਵੀ ਕੀ ਕਮਾਲ ਕਰ ਸਕਦਾ ਹੈ। ਆਦਿਵਾਸੀ ਇਲਾਕਾ ਵੀ ਕਿਵੇਂ ਇੱਕ ਨਵੀਂ ਰੌਣਕ ਲਿਆ ਸਕਦਾ ਹੈ। ਇਸ ਦਾ ਸੰਦੇਸ਼ ਕਿ ਅੱਜ ਇੱਕ ਪ੍ਰਕਾਰ ਨਾਲ ਨੀਂਹ ਪੱਥਰ ਰੱਖਿਆ ਗਿਆ ਹੈ। ਇਹ 21ਵੀਂ ਸਦੀ, ਛੱਤੀਸਗੜ੍ਹ ਵਿੱਚ ਅੱਜ ਜੋ ਨੀਹਾਂ ਰੱਖੀਆਂ ਜਾ ਰਹੀਆਂ ਹਨ। ਅੱਜ ਜੋ ਯੋਜਨਾਵਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਗ਼ਰੀਬ ਤੋਂ ਗ਼ਰੀਬ ਦੇ ਕਲਿਆਣ ਦੇ ਕਾਰਜਾਂ ਨੂੰ ਬਲ ਦਿੱਤਾ ਜਾ ਰਿਹਾ ਹੈ। Make in india ਰਾਹੀਂ ਇੱਥੇ ਦੀ ਜੋ ਕੁਦਰਤੀ ਸੰਪਤੀ ਹੈ, ਉਸ ਨੂੰ ਕੀਮਤੀ ਬਣਾ ਕੇ ਭਾਰਤ ਦੀ ਅਰਥ ਵਿਵਸਥਾ ਵਿੱਚ ਵੀ ਬਲ ਦੇਣ ਦੀ ਕੋਸ਼ਿਸ਼ ਛੱਤੀਸਗੜ੍ਹ ਦੀ ਧਰਤੀ ਤੋਂ, ਛੱਤੀਸਗੜ੍ਹ ਦੇ ਨਾਗਰਿਕਾਂ ਵੱਲੋਂ, ਛੱਤੀਸਗੜ੍ਹ ਦੀ ਸਰਕਾਰ ਵੱਲੋਂ ਡਾ. ਰਮਣ ਸਿੰਘ ਜੀ ਦੀ ਟੀਮ ਵੱਲੋਂ ਜੋ ਕੰਮ ਹੋ ਰਿਹਾ ਹੈ। ਉਸ ਦਾ ਪ੍ਰਭਾਵ ਪੂਰੀ ਸਦੀ ‘ਤੇ ਰਹਿਣ ਵਾਲਾ ਹੈ। ਇਹ ਅਜਿਹੀ ਮਜ਼ਬੂਤ ਨੀਂਹ ਤਿਆਰ ਹੋ ਰਹੀ ਹੈ। ਜੋ ਛੱਤੀਸਗੜ੍ਹ ਦਾ ਭਾਗ ਬਦਲਣ ਵਾਲੀ ਹੈ। ਇੰਨਾ ਹੀ ਨਹੀਂ ਉਹ ਹਿੰਦੁਸਤਾਨ ਦਾ ਭਾਗ ਬਦਲਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਅਦਾ ਕਰਨ ਵਾਲੀ ਹੈ।

ਮੈਨੂੰ ਅੱਜ ਡਾ. ਰਮਣ ਸਿੰਘ ਜੀ ਆਪਣੇ ਪਸੰਦੀਦਾ ਪ੍ਰੋਜੈਕਟ ਜੰਗਲ ਸਫਾਰੀ ਵਿੱਚ ਵੀ ਘੁੰਮਣ ਲਈ ਲੈ ਕੇ ਗਏ ਸਨ। ਅਤੇ ਲੱਗ ਰਿਹਾ ਸੀ ਕਿ ਟਾਈਗਰ ਉਨ੍ਹਾਂ ਨੂੰ ਪਛਾਣਦਾ ਸੀ। ਅੱਖਾਂ ਵਿੱਚ ਅੱਖਾਂ ਪਾਉਣ ਲਈ ਚਲਾ ਆਇਆ ਸੀ। ਮੈਨੂੰ ਵਿਸ਼ਵਾਸ ਹੈ ਕਿ ਨਾ ਸਿਰਫ ਛੱਤੀਸਗੜ੍ਹ ਦੇ ਲੋਕ ਦੇਸ਼ ਦੇ ਹੋਰ ਭਾਗਾਂ ਤੋਂ ਵੀ Tourism ਦੀ ਦ੍ਰਿਸ਼ਟੀ ਨਾਲ ਇਹ ਕੁਦਰਤੀ ਮਾਹੌਲ ਵਿੱਚ ਤਿਆਰ ਕੀਤੇ ਗਏ ਜੰਗਲ ਸਫਾਰੀ ਨੂੰ ਦੇਖਣ ਲਈ ਲੋਕ ਆਉਣਗੇ। Tourism ਦੇ ਵਿਕਾਸ ਦੀ ਬਹੁਤ ਸੰਭਾਵਨਾ ਹੈ। ਅਤੇ ਛੱਤੀਸਗੜ੍ਹ ਦੇ ਕੋਲ Tourism ਨੂੰ ਬਲ ਦੇਣ ਲਈ ਪਹਿਲਾਂ ਤੋਂ ਹੀ ਬਹੁਤ ਤਾਕਤ ਪਈ ਹੋਈ ਹੈ। ਇਥੋਂ ਦੀ ਸ਼ਿਲਪ ਕਲਾ Tourism ਦੇ ਆਕਰਸ਼ਣ ਦਾ ਇੱਕ ਮਹੱਤਵ ਅੰਗ ਹੁੰਦਾ ਹੈ। ਇਥੋਂ ਦੇ ਜੰਗਲ, ਇਥੋਂ ਦੀ ਕੁਦਰਤੀ ਸੰਪਤੀ ਟੂਰਿਸਟ ਲੋਕ ਅੱਜ Back to Basic ਦੀ ਤਰਫ਼ ਜਾਣ ਦੇ ਮੂਡ ਦੇ ਬਣੇ ਹਨ। ਜਦੋਂ ਉਨ੍ਹਾਂ ਨੂੰ Eco Tourism ਲਈ Invite ਕੀਤਾ ਜਾਵੇ ਤਾਂ ਇੱਕ ਬਹੁਤ ਵੱਡੀ ਸੰਭਾਵਨਾ ਛੱਤੀਸਗੜ੍ਹ ਦੇ ਜੰਗਲਾਂ ਵਿੱਚ Eco Tourism ਦੀ ਪਈ ਹੋਈ ਹੈ। ਅਤੇ Tourism ਅਜਿਹਾ ਖੇਤਰ ਹੈ ਕਿ ਜਿਸ ਵਿੱਚ ਘੱਟ ਤੋਂ ਘੱਟ ਪੂੰਜੀ ਨਿਵੇਸ਼ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਇੱਕ ਕਾਰਖਾਨਾ ਲਗਾਉਣ ਵਿੱਚ ਜਿੰਨੀ ਪੂੰਜੀ ਲਗਾਈਏ। ਉਸ ਤੋਂ ਜਿੰਨਿਆਂ ਨੂੰ ਰੋਜ਼ਗਾਰ ਮਿਲਦਾ ਹੈ। ਉਸ ਤੋਂ ਦਸਵੇਂ ਹਿੱਸੇ ਦੀ ਪੂੰਜੀ ਲਗਾ ਕੇ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ Tourism ਤੋਂ ਮਿਲਦਾ ਹੈ। ਅਤੇ Tourism ਇੱਕ ਅਜਿਹਾ ਖੇਤਰ ਹੈ ਗ਼ਰੀਬ ਤੋਂ ਗ਼ਰੀਬ ਕਮਾਉਂਦਾ ਹੈ। ਆਟੋ ਰਿਕਸ਼ਾ ਵਾਲਾ ਵੀ ਕਮਾਏਗਾ। ਖਿਡੌਣੇ ਵੇਚਣ ਵਾਲਾ ਕਮਾਏਗਾ, ਫਲ ਫੁੱਲ ਵੇਚਣ ਵਾਲਾ ਕਮਾਏਗਾ, ਚਾਕਲੇਟ ਬਿਸਕੁਟ ਵੇਚਣ ਵਾਲਾ ਕਮਾਏਗਾ, ਚਾਹ ਵੇਚਣ ਵਾਲਾ ਵੀ ਕਮਾਏਗਾ। ਇਹ ਗ਼ਰੀਬ ਤੋਂ ਗ਼ਰੀਬ ਨੂੰ ਰੋਜ਼ਗਾਰ ਦਿੰਦਾ ਹੈ। ਅਤੇ ਇਸ ਲਈ ਇਹ ਨਵਾਂ ਰਾਏਪੁਰ ਇਹ ਜੰਗਲ ਸਫਾਈ ਏਕਾਤਮ ਪਥ ਵਿਕਾਸ ਦੇ ਧਾਮ ਤਾਂ ਹੈ ਹੀ ਪਰ ਭਵਿੱਖ ਵਿੱਚ Tourism ਦੇ Destination ਬਣ ਸਕਦੇ ਹਨ। ਅਤੇ ਜਿਸ ਪ੍ਰਕਾਰ ਨਾਲ ਡਾ.ਰਮਣ ਸਿੰਘ ਜੀ ਮੈਨੂੰ ਲਗਾਤਾਰ ਇਨ੍ਹਾਂ ਚੀਜ਼ਾਂ ਦਾ ਬਿਊਰਾ ਦੇ ਰਹੇ ਸਨ। ਮੈਨੂੰ ਵਿਸ਼ਵਾਸ ਹੈ ਜਿਨ੍ਹਾਂ ਸੁਪਨਿਆਂ ਨੂੰ ਉਨ੍ਹਾਂ ਨੇ ਸੰਜੋਇਆ ਹੈ ਉਹ ਬਹੁਤ ਹੀ ਨਜ਼ਦੀਕ ਭਵਿੱਖ ਵਿੱਚ ਪੂਰੇ ਛੱਤੀਸਗੜ੍ਹ ਦੀਆਂ ਅੱਖਾਂ ਦੇ ਸਾਹਮਣੇ ਹੋਣਗੇ। ਅਤੇ ਰਮਣ ਸਿੰਘ ਜੀ ਦੀ ਅਗਵਾਈ ਵਿੱਚ ਹੋਣਗੇ। ਇਹ ਵੱਡੀ ਸੰਤੁਸ਼ਟੀ ਦੀ ਗੱਲ ਹੈ।

ਭਾਈਓ ਅਤੇ ਭੈਣੋਂ ਮੈਂ ਜਦੋਂ ਪੰਡਿਤ ਦੀਨਦਿਆਲ ਉਪਾਧਿਆਏ ਜਨਮ ਸਦੀ ਦੀ ਗੱਲ ਕਰ ਰਿਹਾ ਹਾਂ ਤਾਂ ਇਸ ਦੇਸ਼ ਵਿੱਚ ਗ਼ਰੀਬੀ ਨੂੰ ਮਿਟਾਉਣ ਲਈ ਗ਼ਰੀਬੀ ਤੋਂ ਮੁਕਤੀ ਲਈ, ਕੇਂਦਰ ਹੋਵੇ ਰਾਜ ਹੋਵੇ, ਪੰਚਾਇਤ ਹੋਵੇ ਜਾਂ ਨਗਰਪਾਲਿਕਾ ਹੋਵੇ। ਅਸੀਂ ਸਭ ਨੇ ਮਿਲ ਕੇ ਪੂਰੀ ਤਾਕਤ ਲਾ ਕੇ ਗ਼ਰੀਬੀ ਤੋਂ ਮੁਕਤੀ ਦੀ ਜੰਗ ਮੋਢੇ ਨਾਲ ਮੋਢਾ ਮਿਲਾ ਕੇ ਲੜਨੀ ਹੈ। ਅਤੇ ਗ਼ਰੀਬੀ ਤੋਂ ਮੁਕਤੀ ਦਾ ਮਾਰਗ ਗ਼ਰੀਬੀ ਵਿੱਚ ਜਿਨ੍ਹਾਂ ਨੂੰ ਜ਼ਿੰਦਗੀ ਗੁਜ਼ਾਰਨੀ ਪਈ ਹੈ। ਉਨ੍ਹਾਂ ਨੂੰ ਸੌਗਾਤਾਂ ਵੰਡ ਕੇ ਨਹੀਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੂੰ ਸਮਰੱਥਾਵਾਨ ਬਣਾਉਣ ਨਾਲ ਹੀ ਹੋ ਸਕਦਾ ਹੈ। ਜੇਕਰ ਉਸ ਨੂੰ ਸਿੱਖਿਅਤ ਕੀਤਾ ਜਾਵੇ। ਉਸ ਨੂੰ ਹੁਨਰ ਸਿਖਾਇਆ ਜਾਵੇ। ਉਸ ਨੂੰ ਕਾਰਜ ਕਰਨ ਲਈ ਔਜ਼ਾਰ ਦਿੱਤੇ ਜਾਣ, ਉਸ ਨੂੰ ਕੰਮ ਕਰਨ ਦਾ ਅਵਸਰ ਦਿੱਤਾ ਜਾਵੇ ਤਾਂ ਉਹ ਸਿਰਫ ਆਪਣੇ ਪਰਿਵਾਰ ਦੀ ਗ਼ਰੀਬੀ ਹਟਾਏਗਾ ਅਜਿਹਾ ਨਹੀਂ ਉਹ ਆਂਢ-ਗੁਆਂਢ ਦੇ ਵੀ ਦੋ ਪਰਿਵਾਰਾਂ ਦੀ ਗ਼ਰੀਬੀ ਹਟਾਉਣ ਦੀ ਤਾਕਤ ਉਸ ਵਿੱਚ ਆ ਜਾਂਦੀ ਹੈ। ਅਤੇ ਇਸ ਲਈ Empowerment of Poor ਉਸ ਦਿਸ਼ਾ ਵਿੱਚ ਸਾਨੂੰ ਕੰਮ ਨੂੰ ਬਲ ਦੇਣਾ ਹੈ।

ਅਸੀਂ ਜਾਣਦੇ ਹਾਂ ਗ਼ਰੀਬ ਬੱਚਿਆਂ ਲਈ ਸਰਕਾਰ ਦੀਆਂ ਯੋਜਨਾਵਾਂ ਤਾਂ ਚਲਦੀਆਂ ਹਨ ਟੀਕਾਕਰਣ ਦੀ, ਅਰੋਗ ਲਈ ਪਰ ਉਸ ਦੇ ਬਾਵਜੂਦ ਵੀ ਜੋ ਮਾਂ ਪੜ੍ਹੀ ਲਿਖੀ ਹੈ ਥੋੜੀ ਜਾਗਰੂਕਤਾ ਹੈ, ਉੱਥੋਂ ਦੇ ਸਥਾਨਕ ਲੋਕ ਜ਼ਰਾ ਸਰਗਰਮ ਹਨ ਤਾਂ ਟੀਕਾਕਰਣ ਹੋ ਜਾਂਦਾ ਹੈ, ਗ਼ਰੀਬ ਦਾ ਬੱਚਾ ਆਉਣ ਵਾਲੀ ਬਿਮਾਰੀ ਤੋਂ ਬਚਣ ਲਈ ਸੁਰੱਖਿਆ ਕਵਰ ਪ੍ਰਾਪਤ ਕਰ ਲੈਂਦਾ ਹੈ। ਪਰ ਅਜੇ ਵੀ ਸਾਡੇ ਦੇਸ਼ ਵਿੱਚ ਅਸਿੱਖਿਆ ਹੈ। ਗ਼ਰੀਬ ਮਾਂ ਨੂੰ ਪਤਾ ਨਹੀਂ ਹੈ ਬੱਚੇ ਨੂੰ ਕਿਹੜਾ-ਕਿਹੜਾ ਟੀਕਾ ਲਗਾਉਣਾ ਹੁੰਦਾ ਹੈ। ਅਤੇ ਲੱਖਾਂ ਬੱਚੇ ਸਰਕਾਰੀ ਯੋਜਨਾਵਾਂ ਹੁੰਦੇ ਹੋਏ ਵੀ ਬਜਟ ਦਾ ਖਰਚ ਹੁੰਦੇ ਹੋਏ ਵੀ ਟੀਕਾਕਰਣ ਤੋਂ ਰਹਿ ਜਾਂਦੇ ਸਨ। ਅਸੀਂ ਇੱਕ ਇੰਦਰਧਨੁਸ਼ ਯੋਜਨਾ ਬਣਾਈ ਹੈ। ਇਸ ਇੰਦਰਧਨੁਸ਼ ਯੋਜਨਾ ਤਹਿਤ routine ਵਿੱਚ ਟੀਕਾਕਰਣ ਹੁੰਦਾ ਹੈ। ਉੱਥੇ ਰੁਕਣਾ ਨਹੀਂ ਹੈ। ਪਿੰਡ-ਪਿੰਡ ਗਲੀ-ਗਲੀ ਗ਼ਰੀਬ ਦੇ ਘਰ ਜਾ ਕੇ ਲੱਭਣਾ ਹੈ। ਕਿਹੜੇ ਬੱਚੇ ਹਨ ਜੋ ਟੀਕਾਕਰਣ ਤੋਂ ਰਹਿ ਗਏ ਹਨ। ਮਿਹਨਤ ਚਲ ਰਹੀ ਹੈ ਪਰ ਸਾਡੇ ਸਾਰੇ ਸਾਥੀ ਲੱਗੇ ਹਨ। ਅਤੇ ਲੱਖਾਂ ਦੀ ਤਾਦਾਦ ਵਿੱਚ ਅਜਿਹੇ ਬਾਲਕਾਂ ਨੂੰ ਲੱਭ ਕੇ ਲਿਆਂਦਾ ਅਤੇ ਉਸ ਦਾ ਟੀਕਾਕਰਣ ਕਰ ਕੇ ਉਸ ਨੂੰ ਅਰੋਗ ਲਈ ਤਾਕਤ ਦੇਣ ਦੀ ਕੋਸ਼ਿਸ਼ ਅਸੀਂ ਕੀਤੀ। ਸਫਲਤਾ ਪੂਰਵਕ ਅਭਿਆਨ ਚਲਾਇਆ। ਸਿਰਫ ਯੋਜਨਾ ਅੰਕੜਿਆਂ ਤੋਂ ਨਹੀਂ ਨਤੀਜਿਆਂ ਨੂੰ ਪ੍ਰਾਪਤ ਕਰਨ ਤੱਕ ਜੋੜਨਾ, ਇਸ ਗੱਲ ‘ਤੇ ਬਲ ਦਿੱਤਾ ਹੈ।

ਇੱਕ ਜ਼ਮਾਨਾ ਸੀ Parliament ਦੇ Member ਨੂੰ 25 ਗੈਸ ਕੁਨੈਕਸ਼ਨ ਦੇ ਕੂਪਨ ਮਿਲਦੇ ਸਨ ਅਤੇ ਸੈਂਕੜੇ ਲੋਕ, ਵੱਡੇ-ਵੱਡੇ ਲੋਕ ਉਸ ਐੱਮਪੀ ਸਾਹਿਬ ਦੇ ਆਸ-ਪਾਸ ਵਿੱਚ ਘੁੰਮਦੇ ਰਹਿੰਦੇ ਸਨ ਕਿ ਅਰੇ ਸਾਹਿਬ ਜ਼ਰਾ ਇੱਕ ਗੈਸ ਕੁਨੈਕਸ਼ਨ ਦਾ ਕੂਪਨ ਦੇ ਦਿਓ। ਘਰ ਵਿੱਚ ਗੈਸ ਕੁਨੈਕਸ਼ਨ ਲਗਾਉਣਾ ਹੈ। ਵੱਡੇ-ਵੱਡੇ ਲੋਕ ਸਿਫਾਰਸ਼ਾਂ ਲਗਾਉਂਦੇ ਸਨ। ਅਤੇ ਕਦੇ ਅਖ਼ਬਾਰਾਂ ਵਿੱਚ ਆਇਆ ਕਰਦਾ ਸੀ ਕਿ ਕੁਝ ਐੱਮਪੀ ਤਾਂ ਗੈਸ ਦੇ ਕੂਪਨ ਬਲੈਕ ਵਿੱਚ ਵੇਚ ਦਿੰਦੇ ਸਨ। ਅਜਿਹੀਆਂ ਵੀ ਖ਼ਬਰਾਂ ਆਉਂਦੀਆਂ ਸਨ। ਗੈਸ ਕੁਨੈਕਸ਼ਨ ਪਾਉਣਾ ਕਿੰਨਾ ਮੁਸ਼ਕਲ ਸੀ। ਇਹ ਬਹੁਤ ਪੁਰਾਣੀ ਗੱਲ ਨਹੀਂ ਦਸ ਪੰਦਰਾਂ ਸਾਲ ਪਹਿਲਾਂ ਵੀ ਲੋਕ ਇਹ ਜਾਣਦੇ ਸਨ। ਭਾਈਓ ਭੈਣੋਂ ਮੈਂ ਬੀੜਾ ਚੁੱਕਿਆ ਕਿ ਮੇਰੀਆਂ ਗ਼ਰੀਬ ਮਾਵਾਂ ਜਿਨ੍ਹਾਂ ਨੇ ਲੱਕੜੀ ਦੇ ਚੁੱਲ੍ਹੇ ਜਲ਼ਾ ਕੇ ਧੂੰਏਂ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਦਿੱਤੀ। ਇੱਕ ਗ਼ਰੀਬ ਮਾਂ ਜਦੋਂ ਲੱਕੜੀ ਦਾ ਚੁੱਲ੍ਹਾ ਜਲ਼ਾ ਕੇ ਖਾਣਾ ਪਕਾਉਂਦੀ ਹੈ ਤਾਂ ਚਾਰ ਸੌ ਸਿਗਰੇਟ ਜਿੰਨਾ ਧੂੰਆਂ ਉਸ ਦੇ ਸਰੀਰ ਵਿੱਚ ਹਰ ਦਿਨ ਜਾਂਦਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ। ਇੱਕ ਗ਼ਰੀਬ ਮਾਂ ਜੇਕਰ ਹਰ ਦਿਨ ਉਸ ਦੇ ਸਰੀਰ ਵਿੱਚ ਚਾਰ ਸੌ ਸਿਗਰੇਟ ਦਾ ਧੂੰਆਂ ਜਾਏਗਾ, ਤਾਂ ਉਸ ਮਾਂ ਦੀ ਤਬੀਅਤ ਦਾ ਹਾਲ ਕੀ ਹੋਏਗਾ। ਉਨ੍ਹਾਂ ਬੱਚਿਆਂ ਦਾ ਕੀ ਹਾਲ ਹੋਏਗਾ। ਅਤੇ ਮੇਰੇ ਦੇਸ਼ ਦੇ ਭਵਿੱਖ ਦਾ ਕੀ ਹਾਲ ਹੋਏਗਾ। ਕੀ ਅਸੀਂ ਆਪਣੀਆਂ ਗ਼ਰੀਬ ਮਾਵਾਂ ਨੂੰ ਅਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਕਰਦੇ ਰਹਾਂਗੇ ਜਾਂ ਉਨ੍ਹਾਂ ਨੂੰ ਉਨ੍ਹਾਂ ਦੇ ਨਸੀਬ ‘ਤੇ ਛੱਡ ਦਿਆਂਗੇ। ਅਸੀਂ ਬੀੜਾ ਚੁੱਕਿਆ ਹੈ। ਆਉਣ ਵਾਲੇ ਤਿੰਨ ਸਾਲ ਵਿੱਚ ਇਨ੍ਹਾਂ ਗ਼ਰੀਬ ਪਰਿਵਾਰਾਂ ਵਿੱਚ ਪੰਜ ਕਰੋੜ ਪਰਿਵਾਰਾਂ ਵਿੱਚ ਲੱਕੜੀ ਦੇ ਚੁੱਲ੍ਹੇ ਅਤੇ ਧੂੰਏਂ ਤੋਂ ਮੁਕਤੀ ਦਿਵਾ ਕੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਗੈਸ ਦਾ ਕੁਨੈਕਸ਼ਨ ਪਹੁੰਚਾਉਣਾ, ਗੈਸ ਦਾ ਚੁੱਲ੍ਹਾ ਪਹੁੰਚਾਉਣਾ ਅਤੇ ਜੰਗਲਾਂ ਨੂੰ ਕੱਟਣ ਤੋਂ ਬਚਾਉਣਾ, ਲੱਕੜੀ ਲੈਣ ਲਈ ਜੋ ਮਾਵਾਂ ਨੂੰ ਮਿਹਨਤ ਕਰਨੀ ਪੈਂਦੀ ਸੀ ਉਸ ਤੋਂ ਬਚਾਉਣਾ ਜਦੋਂ ਜ਼ਰੂਰਤ ਪਏ ਤਾਂ ਬੱਚੇ ਨੂੰ ਖਾਣਾ ਖੁਆ ਸਕੇ ਅਜਿਹੀ ਵਿਵਸਥਾ ਦੇਣਾ ਅਜਿਹਾ ਕੰਮ ਚਲਾਇਆ ਹੈ।

ਭਾਈਓ ਭੈਣੋਂ ਜਿਸ ਦੇ ਮੂਲ ਵਿੱਚ ਇੱਕ ਹੀ ਵਿਚਾਰ ਹੈ ਇੱਕ ਹੀ ਭਾਵਨਾ ਹੈ। ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਦਿਵਾਉਣੀ। ਭਾਈਓ ਭੈਣੋਂ ਅਸੀਂ ਮੇਕ ਇਨ ਇੰਡੀਆ ਦਾ ਅਭਿਆਨ ਚਲਾ ਰਹੇ ਹਨ। ਕਿਉਂ? ਸਾਡੇ ਦੇਸ਼ ਦੇ ਕੋਲ ਨੌਜਵਾਨ ਹਨ। ਇਨ੍ਹਾਂ ਕੋਲ ਮਜ਼ਬੂਤ ਬਾਹਾਂ ਹਨ। ਦਿਲ ਵੀ ਹੈ, ਦਿਮਾਗ ਵੀ ਹੈ। ਜੇਕਰ ਉਨ੍ਹਾਂ ਨੂੰ ਅਵਸਰ ਮਿਲੇ ਤਾਂ ਦੁਨੀਆ ਵਿੱਚ ਉੱਤਮ ਤੋਂ ਉੱਤਮ ਚੀਜ਼ ਬਣਾਉਣ ਦੀ ਤਾਕਤ ਇਹ ਸਾਡੇ ਨੌਜਵਾਨ ਰੱਖਦੇ ਹਨ। ਉਨ੍ਹਾਂ ਨੂੰ ਹੁਨਰ ਸਿੱਖਣਾ ਹੈ ਜੇਕਰ ਹੁਨਰ ਸਿਖਾਇਆ। Skill Development ਕੀਤਾ ਮੇਰੇ ਨੌਜਵਾਨ ਆਪਣੇ ਪੈਰਾਂ ‘ਤੇ ਖੜ੍ਹੇ ਰਹਿਣ ਦੀ ਤਾਕਤ ਰੱਖਦੇ ਹਨ। ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ Skill Development ਦਾ ਅਲੱਗ ਮੰਤਰਾਲਾ ਬਣਾਇਆ। ਅਲੱਗ minister ਬਣਾਇਆ। ਅਲੱਗ ਬਜਟ ਰੱਖਿਆ। ਅਤੇ ਪੂਰੇ ਦੇਸ਼ ਵਿੱਚ ਸਰਕਾਰ ਵੱਲੋਂ, ਰਾਜਾਂ ਵੱਲੋਂ, ਕੇਂਦਰ ਵੱਲੋਂ, ਉਦਯੋਗਾਂ ਵੱਲੋਂ, public private partnership ਵੱਲੋਂ ਜੋ ਵੀ model ਜਿਥੇ ਵੀ ਲਾਗੂ ਹੋ ਸਕਦਾ ਹੈ ਲਾਗੂ ਕੀਤੇ। skill development ਦਾ ਵੱਡਾ ਅਭਿਆਨ ਚਲਾਇਆ। skill development ਕਿਥੋਂ ਚਲਾਇਆ। ਸੁਖੀ ਪਰਿਵਾਰ ਦੇ ਬੱਚੇ ਤਾਂ ਚੰਗੇ ਕਾਲਜਾਂ ਵਿੱਚ ਜਗ੍ਹਾ ਪਾ ਲੈਂਦੇ ਹਨ। ਵਿਦੇਸ਼ ਵਿੱਚ ਜਾ ਕੇ ਇਹ ਗ਼ਰੀਬ ਦਾ ਬੱਚਾ ਹੈ ਜੋ ਤੀਜੀ ਕਲਾਸ ਤੱਕ, ਪੰਜਵੀਂ ਕਲਾਸ ਤੱਕ ਬਹੁਤ ਮੁਸ਼ਕਲ ਨਾਲ ਪੜ੍ਹਦਾ ਹੈ ਅਤੇ ਪੜ੍ਹਨਾ ਛੱਡ ਦਿੰਦਾ ਹੈ। ਅਤੇ ਫਿਰ Unskilled Labour ਦੇ ਨਾਤੇ ਜ਼ਿੰਦਗੀ ਗੁਜ਼ਾਰ ਦਿੰਦਾ ਹੈ। ਅਸੀਂ ਅਜਿਹੇ ਬਾਲਕਾਂ ਨੂੰ ਲੱਭ-ਲੱਭ ਕੇ Skill Development ਦੀ ਤਰਫ਼ ਕੰਮ ਕਰ ਰਹੇ ਹਨ। ਤਾਂ ਕਿ ਗ਼ਰੀਬ ਤੋਂ ਗ਼ਰੀਬ ਦਾ ਬੱਚਾ ਵੀ ਸਨਮਾਨ ਨਾਲ ਆਪਣੇ ਹੱਥ ਦੇ ਹੁਨਰ ਦੇ ਬਲ ‘ਤੇ ਆਪਣਾ ਭਵਿੱਖ ਨਿਰਮਾਣ ਕਰ ਸਕੇ। ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਕਿਉਂਕਿ ਸਾਨੂੰ ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਦਿਵਾਉਣੀ ਹੈ। ਕੰਮ ਕਿੰਨਾ ਹੀ ਕਠਿਨ ਕਿਉਂ ਨਾ ਹੋਵੇ। ਪਰ ਦੇਸ਼ ਦਾ ਭਲਾ ਗ਼ਰੀਬੀ ਤੋਂ ਮੁਕਤੀ ਵਿੱਚ ਹੀ ਹੈ। ਜੇਕਰ ਗ਼ਰੀਬੀ ਤੋਂ ਮੁਕਤੀ ਨਹੀਂ ਲਿਆਉਂਦੇ ਬਾਕੀ ਪੰਜਾਹ ਚੀਜ਼ਾਂ ਕਰ ਲਈ ਏ ਦੇਸ਼ ਦਾ ਭਾਗ ਨਹੀਂ ਬਦਲ ਸਕਦਾ। ਅਤੇ ਇਸ ਲਈ ਸਾਡਾ ਪੂਰਾ ਜ਼ੋਰ ਪੂਰੀ ਤਾਕਤ ਗ਼ਰੀਬ ਦੇ ਕਲਿਆਣ ਲਈ ਲੱਗੀ ਹੈ। ਸਾਡਾ ਕਿਸਾਨ ਵਧਦਾ ਜਾ ਰਿਹਾ ਹੈ। ਜ਼ਮੀਨ ਦਾ ਦਾਇਰਾ ਘੱਟ ਹੁੰਦਾ ਜਾ ਰਿਹਾ ਹੈ। ਜ਼ਮੀਨ ਦਾ ਬਟਵਾਰਾ ਹੁੰਦਾ ਰਹਿੰਦਾ ਹੈ ਪੀੜ੍ਹੀ ਦਰ ਪੀੜ੍ਹੀ ਘੱਟ ਜ਼ਮੀਨ ਵਿੱਚ ਪੇਟ ਭਰਨਾ, ਘਰ ਚਲਾਉਣਾ ਕਦੇ-ਕਦੇ ਮੁਸ਼ਕਲ ਹੋ ਜਾਂਦਾ ਹੈ। ਕਿਸੇ ਕਿਸਾਨ ਦੇ ਤਿੰਨ ਬੇਟੇ ਹਨ ਅਤੇ ਬਾਪ ਨੂੰ ਪੁੱਛੋ ਕੀ ਸੋਚਿਆ ਹੈ ਤਾਂ ਕਹਿਣਗੇ ਕਿ ਇੱਕ ਬੇਟੇ ਨੂੰ ਤਾਂ ਖੇਤੀ ਵਿੱਚ ਰੱਖਾਂਗਾ, ਦੋ ਨੂੰ ਕਿਧਰੇ ਸ਼ਹਿਰ ਵਿੱਚ ਭੇਜ ਦੇਵਾਂਗਾ ਰੋਜ਼ੀ ਰੋਟੀ ਕਮਾਉਣ। ਸਾਨੂੰ ਸਾਡੀ ਖੇਤੀ ਨੂੰ ਸਾਡੀ ਖੇਤੀ ਨੂੰ viable ਬਣਾਉਣਾ ਹੈ। ਛੋਟੀ ਜ਼ਮੀਨ ਵਿੱਚੋਂ ਵੀ ਜ਼ਿਆਦਾ ਉਤਪਾਦਨ ਹੋਵੇ। ਮੁੱਲਵਾਨ ਉਤਪਾਦਨ ਹੋਵੇ। ਅਤੇ ਕੁਦਰਤੀ ਆਫ਼ਤ ਵਿੱਚ ਵੀ ਮੇਰੇ ਕਿਸਾਨ ਨੂੰ ਸੰਕਟਾਂ ਨਾਲ ਜੂਝਣ ਦੀ ਤਾਕਤ ਮਿਲੇ। ਅਜਿਹੀ ਅਰਥ ਵਿਵਸਥਾ, ਖੇਤੀ ਅਰਥ ਵਿਵਸਥਾ ਹੋਵੇ। ਕਿਸਾਨ ਜੋ ਪੈਦਾ ਕਰਦਾ ਹੈ, ਉਸ ਨੂੰ ਪੂਰੇ ਦੇਸ਼ ਦੀ ਮਾਰਕੀਟ ਮਿਲਣੀ ਚਾਹੀਦੀ ਹੈ। ਆਸ-ਪਾਸ ਦੇ ਕੁਝ ਦਲਾਲ ਵਪਾਰੀ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਮਾਲ ਖੋਹ ਲੈਣ। ਇਹ ਸਥਿਤੀ ਬੰਦ ਹੋਣੀ ਚਾਹੀਦੀ ਹੈ। ਅਤੇ ਇਸ ਲਈ ਅਸੀਂ E-NAM ਤੋਂ ਪੂਰੇ ਦੇਸ਼ ਵਿੱਚ ਮੰਡੀਆਂ ਦਾ ਆਨਲਾਈਨ ਨੈੱਟਵਰਕ ਖੜ੍ਹਾ ਕੀਤਾ। ਆਪਣੇ ਮੋਬਾਇਲ ਫੋਨ ਤੋਂ ਕਿਸਾਨ ਕਿੱਥੇ ਜ਼ਿਆਦਾ ਕੀਮਤ ਮਿਲਦੀ ਹੈ, ਉੱਥੇ ਆਪਣਾ ਮਾਲ ਵੇਚ ਸਕਦਾ ਹੈ ਅਜਿਹੀ ਵਿਵਸਥਾ ਨੂੰ ਵਿਕਸਤ ਕੀਤਾ ਹੈ।

ਮੈਂ ਅੱਜ ਇੱਥੇ ਦੇਖਿਆ ਖੇਤੀ ਦਾ ਸਟੋਰ ਇਨ੍ਹਾਂ ਨੇ ਵੀ E-NAM ਲੋਕਾਂ ਨੂੰ ਸਮਝਾਉਣ ਦੀ ਵਿਵਸਥਾ ਛੱਤੀਸਗੜ੍ਹ ਨੇ ਕੀਤੀ ਹੈ। ਪੂਰੇ ਦੇਸ਼ ਵਿੱਚ ਕਿਸਾਨਾਂ ਨੂੰ ਇੱਕ ਬਰਾਬਰ ਮਾਰਕੀਟ ਮਿਲੇ। ਕਿਸਾਨ ਦੀ ਮਰਜ਼ੀ ਨਾਲ ਉਸ ਨੂੰ ਕੀਮਤ ਮਿਲੇ। ਉਸ ‘ਤੇ ਬਲ ਦੇਣ ਦਾ ਕੰਮ ਕੀਤਾ। ਅੱਜਕੱਲ੍ਹ ਕੁਦਰਤੀ ਆਫ਼ਤਾਂ ਕਦੇ ਸੋਕਾ ਤਾਂ ਕਦੇ ਭਿਅੰਕਰ ਬਾਰਸ਼ ਕਦੇ ਫਸਲ ਤਿਆਰ ਹੋਣ ਤੋਂ ਬਾਅਦ ਬਾਰਸ਼, ਕਿਸਾਨ ਤਬਾਹ ਹੋ ਜਾਂਦਾ ਹੈ। ਪਹਿਲੀ ਵਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਮੇਰੇ ਦੇਸ਼ ਦੇ ਕਿਸਾਨਾਂ ਨੂੰ ਸੁਰੱਖਿਆ ਦੀ ਇੱਕ ਗਰੰਟੀ ਦਿੱਤੀ ਗਈ। ਅਤੇ ਬਹੁਤ ਘੱਟ ਪੈਸੇ ਨਾਲ ਬੀਮੇ ਦੀ ਯੋਜਨਾ ਹੈ। ਕਿਸਾਨ ਨੂੰ ਬਹੁਤ ਘੱਟ ਦੇਣਾ ਹੈ। ਜ਼ਿਆਦਾ ਪੈਸਾ ਸਰਕਾਰ ਦੇਏਗੀ। ਭਾਰਤ ਸਰਕਾਰ ਦੇਏਗੀ। ਜੇਕਰ ਜੂਨ ਮਹੀਨੇ ਵਿੱਚ ਉਸ ਨੂੰ ਫਸਲ ਬੀਜਣੀ ਹੈ, ਪਰ ਜੁਲਾਈ ਤੱਕ ਬਾਰਸ਼ ਹੀ ਨਹੀਂ ਆਈ। ਉਹ ਫਸਲ ਬੀਜ ਹੀ ਨਹੀਂ ਸਕਿਆ। ਤਾਂ ਫਸਲ ਤਾਂ ਖਰਾਬ ਨਹੀਂ ਹੋਈ। ਉਸ ਨੂੰ ਤਾਂ ਬੀਮਾ ਨਹੀਂ ਮਿਲ ਸਕਦਾ। ਅਸੀਂ ਅਜਿਹੀ ਪ੍ਰਧਾਨ ਮੰਤਰੀ ਬੀਮਾ ਯੋਜਨਾ ਬਣਾਈ ਹੈ ਕਿ ਕੁਦਰਤੀ ਸੰਕਟ ਕਾਰਨ ਉਹ ਬੀਜ ਨਹੀਂ ਸਕਿਆ। ਤਾਂ ਵੀ ਉਸ ਦਾ ਹਿਸਾਬ ਲਗਾ ਕੇ ਉਸ ਨੂੰ ਇੱਕ ਇੰਚ ਵੀ ਜ਼ਮੀਨ ਬੀਜੀ ਨਹੀਂ ਹੋਏਗੀ, ਤਾਂ ਵੀ ਉਸ ਨੂੰ ਸਾਲ ਭਰ ਦੀ ਆਮਦਨ ਦਾ ਹਿਸਾਬ ਲਗਾ ਕੇ ਉਸ ਨੂੰ ਬੀਮੇ ਦਾ ਪੈਸਾ ਮਿਲੇਗਾ। ਪਹਿਲੀ ਵਾਰ ਦੇਸ਼ ਵਿੱਚ ਅਜਿਹਾ ਹੋਇਆ ਹੈ।

ਫਸਲ ਤਿਆਰ ਹੋ ਗਈ, ਫਸਲ ਤਿਆਰ ਹੋਣ ਤੱਕ ਬਾਰਸ਼-ਵਾਰਸ਼ ਸਭ ਵਧੀਆ ਰਿਹਾ। ਸੋਲ਼ਾ ਆਨੇ ਫਸਲ ਹੋ ਗਈ ਖੇਤ ਵਿੱਚ ਫਸਲ ਦਾ ਢੇਰ ਪਿਆ ਹੈ। ਬਸ ਇੱਕ ਦੋ ਦਿਨ ਵਿੱਚ ਕਿਸੇ ਦਾ ਟਰੈਕਟਰ ਮਿਲ ਜਾਵੇ ਫਿਰ ਤਾਂ ਮਾਰਕੀਟ ਵਿੱਚ ਜਾਣਾ ਹੀ ਜਾਣਾ ਹੈ ਅਤੇ ਅਚਾਨਕ ਬਾਰਸ਼ ਆ ਜਾਵੇ। ਪੂਰੀ ਫਸਲ ਤਿਆਰ ਕੀਤੀ ਗਈ ਬਰਬਾਦ ਹੋ ਜਾਵੇ। ਹੁਣ ਤੱਕ ਅਜਿਹਾ ਹੁੰਦਾ ਸੀ ਤਾਂ insurance ਵਾਲੇ ਕਹਿੰਦੇ ਸਨ। ਭਾਈ ਜਦੋਂ ਤੁਹਾਡੀ ਫਸਲ ਖੜ੍ਹੀ ਸੀ ਤਾਂ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਪੈਸਾ ਨਹੀਂ ਮਿਲੇਗਾ। ਅਸੀਂ ਇੱਕ ਅਜਿਹੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਿਆਏ ਹਾਂ ਕਿ ਫਸਲ ਦੀ ਕਟਾਈ ਤੋਂ ਬਾਅਦ ਢੇਰ ਪਿਆ ਹੈ। ਅਤੇ 15 ਦਿਨ ਦੇ ਅੰਦਰ-ਅੰਦਰ ਕੋਈ ਕੁਦਰਤੀ ਆਫ਼ਤ ਆ ਜਾਵੇ ਅਤੇ ਨੁਕਸਾਨ ਹੋ ਗਿਆ ਤਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਜ਼ਰੀਏ ਕਿਸਾਨ ਨੂੰ ਪੈਸਾ ਮਿਲੇਗਾ। ਇੱਥੋਂ ਤੱਕ ਦੀ ਵਿਵਸਥਾ ਹੈ। ਮੇਰੇ ਦੇਸ਼ ਦੇ ਕਿਸਾਨ ਨੂੰ ਸੁਰੱਖਿਅਤ ਕਰਨਾ ਨਾਲ-ਨਾਲ ਕਿਸਾਨ ਲਈ ਕੀਮਤਾਂ ਵਿੱਚ ਵਾਧਾ ਕਰਨਾ। ਕਿਸਾਨ ਜੋ ਪੈਦਾਵਾਰ ਕਰਦਾ ਹੈ। ਉਸ ਦੀ ਕੀਮਤ ਵਧੇ। Value addition ਹੋਵੇ। ਜੇਕਰ ਉਹ ਅੰਬ ਪੈਦਾ ਕਰਦਾ ਹੈ ਤਾਂ ਅੰਬ ਦਾ ਆਚਾਰ ਬਣਦਾ ਹੈ। ਤਾਂ ਜ਼ਿਆਦਾ ਮਹਿੰਗਾ ਵਿਕਦਾ ਹੈ। ਜੇਕਰ ਉਹ ਟਮਾਟਰ ਪੈਦਾ ਕਰਦਾ ਹੈ ਪਰ ਟਮਾਟਰ ਦਾ ਕੈਚਅਪ ਬਣਦਾ ਹੈ ਤਾਂ ਜ਼ਿਆਦਾ ਮਹਿੰਗਾ ਵਿਕਦਾ ਹੈ। ਉਹ ਦੁੱਧ ਪੈਦਾ ਕਰਦਾ ਹੈ। ਅਤੇ ਦੁੱਧ ਵੇਚਦਾ ਹੈ ਤਾਂ ਘੱਟ ਪੈਸਾ ਮਿਲਦਾ ਹੈ। ਦੁੱਧ ਦੀ ਮਠਿਆਈ ਬਣਾ ਕੇ ਵੇਚਦਾ ਹੈ ਤਾਂ ਜ਼ਿਆਦਾ ਪੈਸਾ ਮਿਲਦਾ ਹੈ। ਇਹ ਮੁੱਲ ਵਾਧਾ ਹੋਣਾ ਚਾਹੀਦਾ ਹੈ। Value addition ਹੋਣਾ ਚਾਹੀਦਾ ਹੈ। ਛੱਤੀਸਗੜ੍ਹ ਨੇ ਕਈ ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਮੈਂ ਦੇਖ ਰਿਹਾ ਸੀ। ਜਿਸ ਵਿੱਚ ਕਿਸਾਨ ਜੋ ਪੈਦਾ ਕਰਦਾ ਹੈ। ਉਸ ਵਿੱਚ Value addition ਹੈ। ਜੇਕਰ ਗੰਨਾ ਪੈਦਾ ਕਰਨ ਵਾਲਾ ਕਿਸਾਨ ਗੰਨੇ ਵੇਚਦਾ ਰਹੇਗਾ ਤਾਂ ਕਮਾਏਗਾ ਨਹੀਂ। ਪਰ ਸ਼ੂਗਰ ਤਿਆਰ ਹੋ ਜਾਂਦੀ ਹੈ। ਗੰਨੇ ਤੋਂ ਕਿਸਾਨ ਵੀ ਕਮਾਉਂਦਾ ਹੈ। ਅਤੇ ਇਸ ਲਈ ਸਾਡਾ ਬਲ ਪਿੰਡ, ਗਰੀਬ, ਕਿਸਾਨ, ਮਜ਼ਦੂਰ, ਨੌਜਵਾਨ ਇਨ੍ਹਾਂ ਦੀ ਸਮਰੱਥਾ ਨੂੰ ਕਿਵੇਂ ਉਤਸ਼ਾਹ ਮਿਲੇ, ਦੇਸ਼ ਵਿਕਾਸ ਦੀਆਂ ਨਵੀਆਂ ਉੱਚਾਈਆਂ ਨੂੰ ਕਿਵੇਂ ਪਾਰ ਕਰੇ। ਉਸ ਦਿਸ਼ਾ ਵਿੱਚ ਇੱਕ ਤੋਂ ਬਾਅਦ ਇੱਕ ਕਦਮ ਉਠਾਏ ਜਾ ਰਹੇ ਹਨ। ਦੇਸ਼ ਦੀ ਸਰਕਾਰ cooperative federalism ਨੂੰ ਲੈ ਕੇ cooperative competitive federalism ‘ਤੇ ਬਲ ਦੇ ਕੇ ਅੱਗੇ ਵਧ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਰਾਜਾਂ-ਰਾਜਾਂ ਦੇ ਵਿਚਕਾਰ ਮੁਕਾਬਲੇ ਹੋਣ। ਵਿਕਾਸ ਦੇ ਮੁਕਾਬਲੇ ਹੋਣ। ਜੇਕਰ ਇੱਕ ਰਾਜ open defecation free ਹੋਇਆ ਤਾਂ ਦੂਜੇ ਰਾਜ ਦਾ ਮਿਸ਼ਨ ਵੀ ਬਣ ਜਾਣਾ ਚਾਹੀਦਾ ਕਿ ਅਸੀਂ ਵੀ ਪਿੱਛੇ ਨਹੀਂ ਰਹਾਂਗੇ। ਅਸੀਂ ਵੀ ਕਰ ਕੇ ਰਹਾਂਗੇ। ਜੇਕਰ ਇੱਕ ਰਾਜ ਉਦਯੋਗ ਦੀ ਇੱਕ ਧਾਰਾ ਨੂੰ ਪਕੜਦਾ ਹੈ ਤਾਂ ਦੂਜਾ ਰਾਜ ਦੂਜੀ ਧਾਰਾ ਪਕੜ ਕੇ ਕਹੇ ਕਿ ਹਾਂ ਦੇਖੋ ਮੈਂ ਤੁਹਾਡੇ ਤੋਂ ਅੱਗੇ ਨਿਕਲ ਗਿਆ। ਅਸੀਂ ਮੁਕਾਬਲਾ ਚਾਹੁੰਦੇ ਹਾਂ ਰਾਜਾਂ ਦੇ ਵਿਚਕਾਰ। ਵਿਕਾਸ ਦਾ ਮੁਕਾਬਲਾ ਚਾਹੁੰਦੇ ਹਾਂ। ਅਤੇ ਭਾਰਤ ਸਰਕਾਰ ਇਸ ਵਿਕਾਸ ਦੀ ਯਾਤਰਾ ਵਿੱਚ ਜੋ ਤੇਜ ਗਤੀ ਨਾਲ ਅੱਗੇ ਆਉਣਾ ਚਾਹੁੰਦਾ ਹੈ। ਅਜਿਹੇ ਸਾਰੇ ਰਾਜਾਂ ਨੂੰ ਕਿਸੇ ਵੀ ਪ੍ਰਕਾਰ ਦੇ ਭੇਦਭਾਵ ਤੋਂ ਬਿਨਾਂ ਹਰ ਪ੍ਰਕਾਰ ਦੀ ਮਦਦ ਕਰਨ ਲਈ ਹਮੇਸ਼ਾ-ਹਮੇਸ਼ਾ ਵਚਨਬੱਧ ਹੈ। ਛੱਤੀਸਗੜ੍ਹ ਭਵਿੱਖ ਦੇ ਵਿਕਾਸ ਲਈ ਜੋ ਵੀ ਯੋਜਨਾ ਲਿਆਏਗਾ। ਛੱਤੀਸਗੜ੍ਹ ਨੇ ਜਿਹੜੀਆਂ-ਜਿਹੜੀਆਂ ਯੋਜਨਾਵਾਂ ਲਿਆਂਦੀਆਂ ਹਨ। ਦਿੱਲੀ ਵਿੱਚ ਬੈਠੀ ਹੋਈ ਸਰਕਾਰ ਛੱਤੀਸਗੜ੍ਹ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ। ਅਤੇ ਛੱਤੀਸਗੜ੍ਹ ਨੂੰ ਨਵੀਆਂ ਉੱਚਾਈਆਂ ਵਿੱਚ ਲੈ ਕੇ ਜਾਣ ਵਿੱਚ ਅਸੀਂ ਕਦੇ ਵੀ ਪਿੱਛੇ ਨਹੀਂ ਰਹਾਂਗੇ। ਮੈਂ ਫਿਰ ਇੱਕ ਵਾਰ ਛੱਤੀਸਗੜ੍ਹ ਦੇ ਇਸ ਰਾਜਯੋਤਸਵ ਦੇ ਸਮੇਂ ‘ਤੇ ਛੱਤੀਸਗੜ੍ਹ ਦੇ ਕੋਟਿ-ਕੋਟਿ ਲੋਕਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਛੱਤੀਸਗੜ੍ਹ ਦੇ ਉੱਜਵਲ ਭਵਿੱਖ ਲਈ ਭਾਰਤ ਸਰਕਾਰ ਦੀ ਤਰਫ਼ ਤੋਂ ਪੂਰਨ ਸਹਿਯੋਗ ਲਈ ਭਰੋਸਾ ਦਿੰਦਾ ਹਾਂ। ਅਤੇ ਆਓ ਅਸੀਂ ਸਾਰੇ ਮਿਲ ਕੇ ਛੱਤੀਸਗੜ੍ਹ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ‘ਤੇ ਲੈ ਜਾਈਏ, ਇਸ ਇੱਕ ਸ਼ੁਭਕਾਮਨਾ ਨਾਲ ਮੇਰੇ ਨਾਲ ਬੋਲੋ ਭਾਰਤ ਮਾਤਾ ਕੀ ਜੈ। ਆਵਾਜ਼ ਦੂਰ-ਦੂਰ ਤੱਕ ਜਾਣੀ ਚਾਹੀਦੀ ਹੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਬਹੁਤ-ਬਹੁਤ ਧੰਨਵਾਦ।

***

ਅਤੁਲ ਤਿਵਾਰੀ/ਅਮਿਤ ਕੁਮਾਰ/ਸ਼ੌਕਤ ਅਲੀ