Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਛੱਤੀਸਗੜ੍ਹ ਦੇ ਭਿਲਾਈ ਵਿੱਚ ਵੱਖ-ਵੱਖ ਪ੍ਰੋਜੈਕਟ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ, ਭਿਲਾਈ ਸਟੀਲ ਪਲਾਂਟ ਛੱਤੀਸਗੜ੍ਹ ਮਹਤਾਰੀ ਦੇ ਕੋਰਾ ਦੇ ਅਨਮੋਲ ਰਤਨ ਹਨ। ਛੱਤੀਸਗੜ੍ਹ ਮਹਤਾਰੀ ਦੇ ਪ੍ਰਤਾਪ ਦੇ ਚਿੰਨ੍ਹਾਰੀ ਹੈ। ਛੱਤੀਸਗੜ੍ਹ ਦੇ ਪ੍ਰਤਾਪੀ ਅਤੇ ਮਕਬੂਲ ਮੁੱਖ ਮੰਤਰੀ ਸਾਡੇ ਪੁਰਾਣੇ ਸਾਥੀ ਡਾ ਰਮਨ ਸਿੰਘ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ  ਚੌਧਰੀ  ਬੀਰੇਂਦਰ ਸਿੰਘ ਜੀ, ਮੰਤਰੀ ਸ਼੍ਰੀ ਮਨੋਜ ਸਿਨਹਾ ਜੀ, ਇਸੇ ਧਰਤੀ  ਦੀ ਸੰਤਾਨ, ਕੇਂਦਰ ਵਿੱਚ ਮੇਰੇ ਸਾਥੀ ਸ਼੍ਰੀ ਵਿਸ਼ਣੂ ਦੇਵ ਸਹਾਏ ਜੀ, ਛੱਤੀਸਗੜ੍ਹ ਵਿਧਾਨ ਸਭਾ ਦੇ ਚੇਅਰਮੈਨ ਸ਼੍ਰੀਮਾਨ ਗੌਰੀਸ਼ੰਕਰ ਅਗਰਵਾਲ ਜੀ, ਰਾਜ ਸਰਕਾਰ ਦੇ ਸਾਰੇ ਸੀਨੀਅਰ ਮੰਤਰੀ ਅਤੇ ਛੱਤੀਸਗੜ੍ਹ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਦੋ ਮਹੀਨੇ ਪਹਿਲਾਂ ਉਹ ਵੀ 14 ਤਾਰੀਖ ਸੀ। ਅੱਜ ਵੀ 14 ਤਾਰੀਖ ਹੈ। ਮੈਨੂੰ ਦੁਬਾਰਾ ਇੱਕ ਵਾਰ ਫਿਰ ਤੁਹਾਡਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ।

ਜਦੋਂ ਮੈਂ 14 ਅਪ੍ਰੈਲ ਨੂੰ ਆਇਆ ਸੀ ਇੱਥੋਂ  ਦੀ ਧਰਤੀ ਤੋਂ ਆਯੁਸ਼ਮਾਨ ਭਾਰਤ ਯੋਜਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਅੱਜ ਦੋ ਮਹੀਨੇ ਬਾਅਦ 14 ਤਾਰੀਖ ਨੂੰ ਭਿਲਾਈ ਵਿੱਚ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਲੈਣ ਦਾ ਸੁਭਾਗ ਫਿਰ ਇੱਕ ਵਾਰ ਮੈਨੂੰ ਪ੍ਰਾਪਤ ਹੋਇਆ ਹੈ।

ਛੱਤੀਸਗੜ੍ਹ ਦੇ  ਇਤਿਹਾਸ ਵਿੱਚ, ਛੱਤੀਸਗੜ੍ਹ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਾਲਾ ਇੱਕ ਹੋਰ ਸੁਨਹਿਰਾ ਪੰਨਾ ਅੱਜ ਜੋੜਿਆ ਜਾ ਰਿਹਾ ਹੈ। ਹੁਣ ਤੋਂ ਕੁਝ ਦੇਰ ਪਹਿਲਾਂ ਭਿਲਾਈ ਵਿੱਚ ਸਟੀਲ ਪਲਾਂਟ ਦੇ ਵਿਸਤਾਰ ਅਤੇ ਆਧੁਨਿਕੀਕਰਨ, ਦੂਜੇ ਜਗਦਲਪੁਰ ਹਵਾਈ ਅੱਡੇ, ਨਯਾ ਰਾਏਪੁਰ ਦੇ ਕਮਾਂਡ ਸੈਂਟਰ ਦੇ ਲੋਕਅਰਪਣ, ਅਣਗਿਣਤ ਵਿਕਾਸ ਦੇ ਕੰਮ। ਇਸ ਦੇ ਇਲਾਵਾ ਭਿਲਾਈ ਵਿੱਚ ਆਈਆਈਟੀ ਕੈਂਪਸ ਦੇ ਨਿਰਮਾਣ ਅਤੇ ਰਾਜ ਵਿੱਚ ਭਾਰਤਨੈੱਟ ਫੇਜ਼ -2 ‘ਤੇ ਵੀ ਅੱਜ ਕੰਮ ਸ਼ੁਰੂ ਹੋ ਗਿਆ ਹੈ।

ਕਰੀਬ-ਕਰੀਬ 22 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਦਾ ਉਪਹਾਰ ਅੱਜ ਛੱਤੀਸਗੜ੍ਹ ਦੇ ਮੇਰੇ ਪਿਆਰੇ ਭਾਈ-ਭੈਣਾਂ ਨੂੰ ਮੈਂ ਸਮਰਪਤ ਕਰ ਰਿਹਾ ਹਾਂ। ਇਹ ਸਾਰੀਆਂ ਯੋਜਨਾਵਾਂ ਇੱਥੇ ਰੋਜ਼ਗਾਰ ਦੇ ਨਵੇਂ ਮੌਕੇ ਬਣਾਉਣ ਵਾਲੀਆਂ ਹਨ। ਸਿੱਖਿਆ ਦੇ ਨਵੇਂ ਮੌਕੇ ਪੈਦਾ ਕਰਨ ਵਾਲੀਆਂ ਹਨ। ਆਵਾਜਾਈ ਦੇ ਆਧੁਨਿਕ ਸਾਧਨ ਦੇਣ ਵਾਲੀਆਂ ਹਨ ਅਤੇ ਛੱਤੀਸਗੜ੍ਹ ਦੇ ਦੂਰ-ਦਰਾਜ ਦੇ ਇਲਾਕਿਆਂ ਨੂੰ ਸੰਚਾਰ ਦੀ ਆਧੁਨਿਕ ਤਕਨੀਕ ਨਾਲ ਜੋੜਨ ਵਾਲੀਆਂ ਹਨ। ਕਈ ਵਰ੍ਹਿਆਂ ਤੱਕ ਹਿੰਦੁਸਤਾਨ ਵਿੱਚ ਜਦੋਂ ਬਸਤਰ ਦੀ ਗੱਲ ਆਉਂਦੀ ਸੀ, ਤਾਂ ਬੰਬ, ਬੰਦੂਕ, ਪਿਸਤੌਲ ਅਤੇ ਹਿੰਸਾ ਦੀ ਗੱਲ ਆਉਂਦੀ ਸੀ। ਅੱਜ ਬਸਤਰ ਦੀ ਗੱਲ ਜਗਦਲਪੁਰ ਦੇ ਹਵਾਈ ਅੱਡੇ ਨਾਲ ਜੁੜ ਗਈ ਹੈ।

ਸਾਥੀਓ ਜਿਸ ਰਾਜ ਦੇ ਨਿਰਮਾਣ ਪਿੱਛੇ ਸਾਡੇ ਸਭ ਦਾ ਉਦੇਸ਼ ਅਟਲ ਬਿਹਾਰੀ ਵਾਜਪੇਈ ਜੀ ਦਾ ਵਿਜ਼ਨ ਹੈ। ਮੇਰੇ ਛੱਤੀਸਗੜ੍ਹ ਵਾਸੀਆਂ ਦੀ ਕਠੋਰ ਮਿਹਨਤ ਹੈ, ਤਪੱਸਿਆ ਹੈ। ਉਸ ਰਾਜ ਨੂੰ ਤੇਜ਼ ਗਤੀ ਨਾਲ ਅੱਗੇ ਵਧਦੇ ਦੇਖਣਾ ਸਾਡੇ ਸਾਰਿਆਂ ਲਈ ਇੱਕ ਬਹੁਤ ਸੁਖਦ ਅਨੁਭਵ ਹੈ। ਆਨੰਦ ਅਤੇ ਪ੍ਰੇਰਨਾ ਦੇਣ ਵਾਲਾ ਅਨੁਭਵ ਹੈ।

ਅਟਲ ਜੀ ਦੇ ਵਿਜ਼ਨ ਨੂੰ ਮੇਰੇ ਮਿੱਤਰ ਮੁੱਖ ਮੰਤਰੀ ਰਮਨ ਸਿੰਘ ਜੀ ਨੇ ਪੂਰੀ ਮਿਹਨਤ ਨਾਲ ਅੱਗੇ ਵਧਾਇਆ ਹੈ। ਹੁਣ ਜਦੋਂ ਵੀ ਮੈਂ ਉਨ੍ਹਾਂ ਨਾਲ ਗੱਲ ਕਰਦਾ ਹਾਂ, ਟੈਲੀਫੋਨ ‘ਤੇ ਤਾਂ ਅਕਸਰ ਮਿਲਦੇ ਰਹਿੰਦੇ ਹਨ। ਰੁਬਰੂ ਮਿਲਦਾ ਹਾਂ। ਹਰ ਵਾਰ ਉਹ ਕੋਈ ਨਵੀਂ ਕਲਪਨਾ, ਨਵੀਂ ਯੋਜਨਾ, ਨਵੀਂ ਚੀਜ ਲੈ ਕੇ ਆਉਂਦੇ ਹਨ ਇੰਨ੍ਹੇ ਉਮੰਗ ਅਤੇ ਉਤਸ਼ਾਹ ਨਾਲ ਆਉਂਦੇ ਹਨ ਅਤੇ ਉਹ ਉਸ ਨੂੰ ਲਾਗੂ ਕਰਕੇ ਸਫਲਤਾ ਦੇ ਸ਼ਿਖਰ ‘ਤੇ ਪਹੁਚੰਣ ਦਾ ਆਤਮਵਿਸ਼ਵਾਸ ਉਨ੍ਹਾਂ ਦੀ ਹਰ ਗੱਲ ਵਿੱਚ ਨਜ਼ਰ ਆਉਂਦਾ ਹੈ।

ਸਾਥੀਓ, ਅਸੀਂ ਸਭ ਜਾਣਦੇ ਹਾਂ ਵਿਕਾਸ ਕਰਨਾ ਹੈ, ਪ੍ਰਗਤੀ ਕਰਨੀ ਹੈ ਤਾਂ ਸ਼ਾਂਤੀ, ਕਾਨੂੰਨ ਅਤੇ ਆਮ ਜੀਵਨ ਦੀਆਂ ਵਿਵਸਥਾਵਾਂ – ਇਹ ਪ੍ਰਾਥਮਿਕਤਾ ਰਹਿੰਦੀ ਹੈ। ਰਮਨ ਸਿੰਘ ਜੀ ਨੇ ਇੱਕ ਪਾਸੇ ਸ਼ਾਂਤੀ, ਸਥਿਰਤਾ, ਕਾਨੂੰਨ, ਵਿਵਸਥਾ ਉਸ ‘ਤੇ ਬਲ ਦਿੱਤਾ। ਦੂਜੇ ਪਾਸੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਦੇ ਲਈ ਛੱਤੀਸਗੜ੍ਹ ਨੂੰ ਅੱਗੇ ਵਧਾਉਂਦੇ ਚਲੇ। ਨਵੀਆਂ ਕਲਪਨਾਵਾਂ, ਨਵੀਆਂ ਯੋਜਨਾਵਾਂ ਨੂੰ ਲੈ ਕੇ ਆਉਂਦੇ ਰਹੇ ਅਤੇ ਵਿਕਾਸ ਦੀ ਇਸ ਤੀਰਥ ਯਾਤਰਾ ਲਈ ਮੈਂ ਰਮਨ ਸਿੰਘ ਜੀ ਅਤੇ ਉਨ੍ਹਾਂ ਦੇ ਇੱਥੇ ਦੇ ਢਾਈ ਕਰੋੜ ਤੋਂ ਜ਼ਿਆਦਾ ਮੇਰੇ ਛੱਤੀਸਗੜ੍ਹ ਦੇ ਭਾਈ-ਭੈਣਾਂ ਨੂੰ ਧੰਨਵਾਦ ਕਰਦਾ ਹਾਂ। ਸ਼ੁਭਕਾਮਨਾਵਾਂ ਦਿੰਦਾ ਹਾਂ।

ਭਾਈਓ-ਭੈਣੋਂ, ਇਹ ਖੇਤਰ ਮੇਰੇ ਲਈ ਨਵਾਂ ਨਹੀਂ ਹੈ। ਜਦੋਂ ਛੱਤੀਸਗੜ੍ਹ ਬਣਿਆ ਨਹੀਂ ਸੀ ਮੱਧ ਪ੍ਰਦੇਸ਼ ਦਾ ਹਿੱਸਾ ਸੀ। ਮੈਂ ਕਦੇ ਇਸ ਖੇਤਰ ਵਿੱਚ ਟੂ-ਵ੍ਹੀਲਰ ‘ਤੇ ਆਇਆ ਕਰਦਾ ਸੀ। ਮੈਂ ਸੰਗਠਨ ਦੇ ਕੰਮ ਲਈ ਆਉਂਦਾ ਸੀ। ਇਹ ਮੇਰੇ ਸਾਰੇ ਸਾਥੀ, ਅਸੀਂ ਪੰਜ-ਪੰਜਾਹ ਲੋਕ ਮਿਲਦੇ ਸਾਂਦੇਸ਼ ਦੀਆਂ ਸਮਾਜ ਦੀਆਂ ਛੱਤੀਸਗੜ੍ਹ ਦੀ, ਮੱਧ ਪ੍ਰਦੇਸ਼ ਦੀਆਂ ਕਈ ਸਮੱਸਿਆਵਾਂ ਦੇਖਦਾ ਸੀ। ਗੱਲਾਂ ਕਰਦੇ ਸਨ ਉਦੋਂ ਤੋ ਲੈ ਕੇ ਅੱਜ ਤੱਕ ਕੋਈ ਅਜਿਹਾ ਵਕਤ ਨਹੀਂ ਆਇਆ ਜਦੋਂ ਮੇਰਾ ਛੱਤੀਸਗੜ੍ਹੇ ਤੋਂ ਦੂਰੀ ਬਣਾਉਣ ਦਾ ਕੋਈ ਕਾਰਨ ਬਣਿਆ ਹੋਵੇ ਇੰਨਾ ਪਿਆਰ ਤੁਸੀਂ ਲੋਕਾਂ ਨੇ ਦਿੱਤਾ ਹੈ। ਹਰ ਵਾਰ ਤੁਹਾਡੇ ਨਾਲ ਜੁੜਿਆ ਰਿਹਾ। ਸ਼ਾਇਦ ਪਿਛਲੇ 20,22-25 ਸਾਲ ਹੋਏ ਹੋਣਗੇ ਜਿਨਾਂ ਵਿੱਚੋਂ ਇੱਕ ਵੀ ਸਾਲ ਅਜਿਹਾ ਨਹੀਂ ਹੋਵੇਗਾ ਕਿ ਇੱਥੇ ਮੇਰਾ ਛੱਤੀਸਗੜ੍ਹ ਨਾ ਆਉਣਾ ਹੋਇਆ ਹੋਵੇ। ਸ਼ਾਇਦ ਹੀ ਇੱਥੇ ਕੋਈ ਜ਼ਿਲ੍ਹਾ ਅਜਿਹਾ ਬਚਿਆ ਹੋਵੇ ਕਿ ਜਿੱਥੇ ਮੇਰਾ ਜਾਣਾ ਨਾ ਹੋਇਆ ਹੋਵੇ। ਅਤੇ ਇੱਥੇ ਦੇ ਪਿਆਰ ਨੂੰ ਇੱਥੇ ਦੇ ਲੋਕਾ ਦੀ ਪਵਿੱਤਰਤਾ ਨੂੰ ਮੈਂ ਭਲੀ-ਭਾਂਤ ਅਨੁਭਵ ਕੀਤਾ ਹੈ।

ਭਾਈਓ ਭੈਣੋਂ, ਅੱਜ ਇੱਥੇ ਆਉਣ ਤੋਂ ਪਹਿਲਾਂ ਮੈਂ ਭਿਲਾਈ ਸਟੀਲ ਪਲਾਂਟ ਗਿਆ ਸੀ। 18 ਹਜ਼ਾਰ ਕਰੋੜ ਤੋਂ ਅਧਿਕ ਖਰਚ ਕਰਕੇ ਇਸ ਪਲਾਂਟ ਨੂੰ ਹੋਰ ਆਧੁਨਿਕ ਤਕਨੀਕ ਅਤੇ ਨਵੀਆਂ ਸਮਰੱਥਾਵਾਂ ਨਾਲ ਯੁਕਤ ਕੀਤਾ ਗਿਆ ਹੈ। ਅਤੇ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਇਸ ਪਰਿਵਰਤਿਤ ਆਧੁਨਿਕ ਪਲਾਂਟ ਦੇ ਲੋਕਅਰਪਣ ਦਾ ਵੀ ਮੌਕਾ ਮਿਲਿਆ ਹੈ। ਇਹ ਦੇਖ ਕੇ  ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕੱਛ ਤੋਂ ਕਟਕ ਤੱਕ ਅਤੇ ਕਰਗਿਲ ਤੋਂ ਕੰਨਿਆਕੁਮਾਰੀ ਤੱਕ ਅਜ਼ਾਦੀ ਦੇ ਬਾਅਦ ਜੋ ਵੀ ਰੇਲ ਪਟਰੀਆਂ ਵਿਛੀਆਂ ਹਨ। ਉਨ੍ਹਾਂ ਵਿੱਚ ਵਧੇਰੇ ਇਸੇ ਧਰਤੀ ਤੋਂ ਤੁਹਾਡੇ ਹੀ ਪਸੀਨੇ ਦੇ ਪ੍ਰਸਾਦ ਵਜੋਂ ਪਹੁੰਚੀਆਂ ਹਨ। ਨਿਸ਼ਚਿਤ ਤੌਰ ‘ਤੇ ਭਿਲਾਈ ਨੇ ਸਿਰਫ਼ ਸਟੀਲ ਹੀ ਨਹੀਂ ਬਣਾਇਆ ਹੈ ਬਲਕਿ ਭਿਲਾਈ ਨੇ ਜ਼ਿੰਦਗੀਆਂ ਨੂੰ ਵੀ ਸੰਵਾਰਿਆ ਹੈ। ਸਮਾਜ ਨੂੰ ਸਜਾਇਆ ਹੈ ਅਤੇ ਦੇਸ਼ ਨੂੰ ਵੀ ਬਣਾਇਆ ਹੈ।

ਭਿਲਾਈ ਦੇ ਇਹ ਆਧੁਨਿਕ ਪਰਿਵਰਤਿਤ ਸਟੀਲ ਪਲਾਂਟ ਹੁਣ ਨਿਊ ਇੰਡੀਆ ਦੀ ਬੁਨਿਆਦ ਨੂੰ ਵੀ ਸਟੀਲ ਵਰਗਾ ਮਜ਼ਬੂਤ ਕਰਨ ਦਾ ਕੰਮ ਕਰੇਗਾ। ਸਾਥੀਓ ਭਿਲਾਈ ਅਤੇ ਦੁਰਗ ਵਿੱਚ ਤਾਂ ਤੁਸੀਂ ਖ਼ੁਦ ਅਨੁਭਵ ਕੀਤਾ ਹੈ। ਕਿ ਕਿਵੇਂ ਸਟੀਲ ਪਲਾਂਟ ਲਗਾਉਣ ਤੋਂ ਬਾਅਦ ਇੱਥੋਂ ਦੀ ਤਸਵੀਰ ਹੀ ਬਦਲ ਗਈ ਹੈ। ਇਸ ਵਾਤਾਵਰਣ ਨੂੰ ਦੇਖ ਕੇ ਮੈਨੂੰ ਵਿਸ਼ਵਾਸ ਹੈ ਕਿ ਬਸਤਰ ਦੇ ਨਗਰ ਵਿੱਚ ਜੋ ਸਟੀਲ ਪਲਾਂਟ ਸਥਾਪਤ ਹੋਇਆ ਹੈ। ਉਹ ਵੀ ਬਸਤਰ ਅੰਚਲ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲਿਆਵੇਗਾ।

ਭਾਈਓ ਅਤੇ ਭੈਣੋਂ, ਛੱਤੀਸਗੜ੍ਹ ਦੀ ਪ੍ਰਗਤੀ ਨੂੰ ਗਤੀ ਦੇਣ ਵਿੱਚ ਇੱਥੋਂ ਦੇ ਸਟੀਲ ਅਯਸਕ, ਲੌਹ ਅਯਸਕ, ਇਸ ਖਨਨ ਨੇ ਬਹੁਤ ਭੂਮਿਕਾ ਨਿਭਾਈ ਹੈ। ਇਸ ‘ਤੇ ਤੁਹਾਡਾ, ਵਿਸ਼ੇਸ਼ ਕਰਕੇ ਮੇਰੇ ਆਦਿਵਾਸੀ ਭਾਈਆਂ ਭੈਣਾਂ ਦਾ ਅਧਿਕਾਰ ਹੈ। ਇਹੀ ਵਜ੍ਹਾ ਹੈ ਕਿ ਅਸੀਂ ਸਰਕਾਰ ਵਿੱਚ ਆਉਣ ਤੋਂ ਬਾਅਦ ਇੱਕ ਬਹੁਤ ਵੱਡਾ ਕਾਨੂੰਨ ਵਿੱਚ ਬਦਲਾਅ ਕੀਤਾ। ਅਤੇ ਅਸੀਂ ਇਹ ਸੁਨਿਸ਼ਚਿਤ ਕੀਤਾ ਕਿ ਜੋ ਵੀ ਖਣਿਜ ਨਿਕਲੇਗਾ, ਉਸ ਨਾਲ ਹੋਣ ਵਾਲੀ ਕਮਾਈ ਦਾ ਇੱਕ ਹਿੱਸਾ ਉੱਥੋਂ ਦੇ ਸਥਾਨਕ ਨਿਵਾਸੀਆਂ ਨੂੰ ਉਨ੍ਹਾਂ ਦੇ ਵਿਕਾਸ ਲਈ ਖਰਚ ਕੀਤਾ ਜਾਵੇਗਾ। ਇਹ ਅਸੀਂ ਕਾਨੂੰਨਨ ਤੈਅ ਕਰ ਲਿਆ ਹੈ। ਅਤੇ ਇਸ ਲਈ ਖਨਨ ਵਾਲੇ ਹਰ ਜ਼ਿਲ੍ਹੇ ਵਿੱਚ District Mineral Foundation ਦੀ ਸਥਾਪਨਾ ਕੀਤਾ ਗਈ।

ਇਸ ਕਾਨੂੰਨ ਵਿੱਚ  ਬਦਲਾਅ ਦੇ ਬਾਅਦ ਛੱਤੀਸਗੜ੍ਹ ਨੂੰ ਵੀ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਅਤਿਰਿਕਤ ਰਕਮ ਪ੍ਰਾਪਤ ਹੋਈ ਹੈ। ਇਹ ਪੈਸੇ ਹੁਣ ਖਰਚ ਹੋ ਰਹੇ ਹਨ। ਤੁਹਾਡੇ ਲਈ ਹਸਪਤਾਲ ਬਣਾਉਣ ਲਈ, ਸਕੂਲ ਬਣਾਉਣ ਲਈ, ਸੜਕਾਂ ਬਣਾਉਣ ਲਈ, ਪਖਾਨੇ ਬਣਾਉਣ ਲਈ।

ਭਾਈਓ ਅਤੇ ਭੈਣੋਂ, ਜਦੋਂ ਵਿਕਾਸ ਦੀ ਗੱਲ ਕਰਦੇ ਹਾਂ, Make in India ਦੀ ਗੱਲ ਕਰਦੇ ਹਾਂ ਤਾਂ ਇਸ ਦੇ ਲਈ ਹੁਨਰ ਵਿਕਾਸ ਭਾਵ skill development ਵੀ ਉੱਨਾ ਹੀ ਜ਼ਰੂਰੀ ਹੈ। ਭਿਲਾਈ ਦੀ ਪਹਿਚਾਣ ਤਾਂ ਦਹਾਕਿਆਂ ਤੋਂ ਦੇਸ਼ ਦੇ ਵੱਡੇ education ਹੱਬ ਵਜੋਂ ਰਹੀ ਹੈ। ਲੇਕਿਨ ਇਨੀਆਂ ਵਿਵਸਥਾਵਾਂ ਹੋਣ ਦੇ ਬਾਵਜੂਦ ਇੱਥੇ ਆਈਆਈਟੀ ਦੀ ਕਮੀ ਮਹਿਸੂਸੂ ਹੋ ਰਹੀ ਹੈ।

ਤੁਹਾਡੇ ਮੁੱਖ ਮੰਤਰੀ ਰਮਨ ਸਿੰਘ ਪਿਛਲੀ ਸਰਕਾਰ ਦੇ ਸਮੇਂ ਵੀ ਇਸ ਗੱਲ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਕਿ ਭਿਲਾਈ ਨੂੰ ਆਈਆਈਟੀ ਮਿਲਣਾ ਚਾਹੀਦਾ ਹੈ। ਲੇਕਿਨ ਉਹ ਵੀ ਕੌਣ ਲੋਕ ਸਨ ਤੁਸੀਂ ਭਲੀ –ਭਾਂਤ ਜਾਣਦੇ ਹੋ। ਰਮਨ ਸਿੰਘ ਜੀ ਨੇ ਦਸ ਸਾਲ ਮਿਹਨਤ ਕੀਤੀ ਪਾਣੀ ਵਿੱਚ ਗਈ। ਲੇਕਿਨ ਜਿਸ ਛੱਤੀਸਗੜ੍ਹ ਨੇ ਸਾਨੂੰ ਭਰਪੂਰ ਅਸ਼ੀਰਵਾਦ ਦਿੱਤਾ ਹੈ। ਜਦੋਂ ਸਾਡੀ ਵਾਰੀ ਆਈ, ਰਮਨ ਸਿੰਘ ਜੀ ਆਏ ਅਤੇ ਅਸੀਂ ਤੁਰੰਤ ਫੈਸਲਾ ਕਰ ਦਿੱਤਾ। ਪੰਜ ਨਵੇਂ ਆਈਆਈਟੀ ਅਤੇ ਪੰਜ ਨਵੇਂ ਆਈਆਈਟੀ ਬਣੇ ਤਾਂ ਅੱਜ ਭਿਲਾਈ ਵਿੱਚ ਸੈਂਕੜੇ, ਕਰੋੜ ਰੁਪਇਆਂ ਦੇ ਇੱਕ ਆਧੁਨਿਕ ਆਈਆਈਟੀ ਦੇ ਕੈਂਪਸ ਉਸ ਦਾ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ  ਹੈ। ਲਗਭਗ 1100 ਕਰੋੜ ਰੁਪਏ ਦੀ ਲਗਾਤ ਨਾਲ ਬਣਨ ਵਾਲੇ ਆਈਆਈਟੀ ਕੈਂਪਸ ਛੱਤੀਸਗੜ੍ਹ ਅਤੇ ਦੇਸ਼ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਟੈਕਨੋਲੋਜੀ ਅਤੇ ਤਕਨੀਕੀ ਸਿੱਖਿਆ ਦਾ ਤੀਰਥ ਬਣੇਗਾ, ਉਨ੍ਹਾਂ ਨੂੰ ਕੁਝ ਨਵਾਂ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।

ਸਾਥੀਓ, ਮੈ ਕੁਝ ਮਿੰਟ ਪਹਿਲਾਂ ਮੰਚ ‘ਤੇ ਹੀ ਕੁਝ ਨੌਜੁਆਨਾਂ ਨੂੰ ਲੈਪਟੌਪ ਦੇਣ ਦਾ ਮੌਕਾ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੂਚਨਾ ਕ੍ਰਾਂਤੀ ਯੋਜਨਾ ਰਾਹੀਂ ਕੰਪਿਊਟਰ ਅਤੇ ਟੈਕਨੋਲੋਜੀ ਦੀ ਪੜਾਈ ‘ਤੇ ਲਗਾਤਾਰ ਬਲ ਦੇ ਰਹੀ ਹੈਤਕਨੀਕ ਦੇ ਨਾਲ ਜਿੰਨਾ ਜ਼ਿਆਦਾ ਅਸੀਂ ਲੋਕਾਂ ਨੂੰ ਜੋੜ ਸਕਾਂਗੇ ਉਨਾ ਹੀ ਤਕਨੀਕ ਨਾਲ ਹੋਣ ਵਾਲੇ ਲਾਭ ਨੂੰ ਜਨ-ਜਨ ਤੱਤ ਪਹੁੰਚਾ ਸਕਾਂਗੇਇਸੇ ਵਿਜ਼ਨ ਨਾਲ ਬੀਤੇ ਚਾਰ ਵਰ੍ਹਿਆਂ ਦੌਰਾਨ ਡਿਜੀਟਲ ਇੰਡੀਆ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਛੱਤੀਸਗੜ੍ਹ ਸਰਕਾਰ ਵੀ ਇਸ ਅਭਿਆਨ ਨੂੰ, ਉਸ ਦੇ ਲਾਭ ਨੂੰ ਘਰ-ਘਰ ਪਹੁੰਚਾਉਣ ਦੀ ਦਿਸ਼ਾ ਵਿੱਚ ਜੁਟੀ ਹੋਈ ਹੈ।

ਮੈਂ ਪਿਛਲੀ ਵਾਰ ਜਦੋਂ ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀ ‘ਤੇ ਆਇਆ ਸੀ ਤਾਂ ਬਸਤਰ ਨੂੰ ਇੰਟਰਨੈੱਟ ਨਾਲ ਕਨੈਕਟ ਕਰਨ ਵਾਲੇ ਪ੍ਰੋਜੈਕਟ, ਬਸਤਰ ਨੈੱਟ ਦੇ ਫੇਜ਼-1 ਦੇ ਲੋਕਅਰਪਣ ਦਾ ਅਵਸਰ ਮਿਲਿਆ ਸੀ। ਹੁਣ ਅੱਜ ਤੋਂ ਇੱਥੇ ਭਾਰਤ ਨੈੱਟ ਦੇ ਫੇਜ਼-2 ਇਸ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਲਗਭਗ ਢਾਈ ਹਜ਼ਾਰ ਕਰੋੜ ਦੇ ਇਸ ਪ੍ਰੋਜੈਕਟ ਨੂੰ ਅਗਲੇ ਵਰ੍ਹੇ ਮਾਰਚ ਮਹੀਨੇ ਤੱਕ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ। ਛੱਤੀਸਗੜ੍ਹ ਦੀਆਂ ਚਾਰ ਹਜ਼ਾਰ ਪੰਚਾਇਤਾਂ ਤੱਕ ਤਾਂ ਇੰਟਰਨੈੱਟ ਪਹਿਲਾਂ ਹੀ ਪਹੁੰਚ ਚੁੱਕਿਆ ਹੈ। ਹੁਣ ਬਾਕੀ ਛੇ ਹਜ਼ਾਰ ਤੱਕ ਵੀ ਅਗਲੇ ਸਾਲ ਪਹੁੰਚ ਜਾਵੇਗਾ।

ਸਾਥੀਓ, ਡਿਜੀਟਲ ਭਾਰਤ ਅਭਿਆਨ, ਭਾਰਤਨੈੱਟ ਇੱਥੇ ਰਾਜ ਸਰਕਾਰ ਦੀ ਸੰਚਾਰ ਕ੍ਰਾਂਤੀ ਯੋਜਨਾ ਪੰਜਾਹ ਲੱਖ ਤੋਂ ਜ਼ਿਆਦਾ ਸਮਾਰਟ ਫੋਨਾਂ ਦੀ ਵੰਡ, 1200 ਤੋਂ ਜ਼ਿਆਦਾ ਮੋਬਾਈਲ ਟਾਵਰਾਂ ਦੀ ਸਥਾਪਨਾ, ਇਹ ਸਾਰੇ ਯਤਨ ਗ਼ਰੀਬਾਂ ਨੂੰ, ਆਦਿਵਾਸੀਆਂ ਨੂੰ, ਦਰਿੱਦਰ, ਪੀੜਤ, ਵੰਚਿਤ, ਸ਼ੋਸ਼ਿਤ ਉਨ੍ਹਾਂ ਦੇ ਸਸ਼ਕਤੀਕਰਨ ਦਾ ਇੱਕ ਨਵਾਂ ਫਾਉਂਡੇਸ਼ਨ ਤਿਆਰ ਹੋ ਰਿਹਾ ਹੈ। ਇੱਕ ਮਜ਼ਬੂਤ ਨੀਂਹ ਤਿਆਰ ਹੋ ਰਹੀ ਹੈ। ਡਿਜੀਟਲ ਕਨੈਕਟੀਵਿਟੀ ਸਿਰਫ਼ ਸਥਾਨਾਂ ਨੂੰ ਨਹੀਂ, ਸਿਰਫ਼ ਇੱਕ ਸਥਾਨ ਨੂੰ ਦੂਜੀ ਸਥਾਨ ਨਾਲ ਜੋੜ ਰਹੀ ਹੈ ਅਜਿਹਾ ਨਹੀਂ ਉਹ ਲੋਕਾਂ ਨੂੰ ਵੀ ਕਨੈਕਟ ਕਰ ਰਹੀ ਹੈ।

ਭਾਈਓ ਅਤੇ ਭੈਣੋਂ, ਅੱਜ ਦੇਸ਼ ਨੂੰ ਜਲ,ਥਲ,ਅਕਾਸ਼ ਹਰ ਪ੍ਰਕਾਰ ਨਾਲ ਜੋੜਨ ਦਾ ਭਰਪੂਰ ਯਤਨ ਕੀਤਾ ਜਾ ਰਿਹਾ ਹੈਇਸੇ ਦਾ ਨਤੀਜਾ ਹੈ ਕਿ ਪੁਰਾਣੀਆਂ ਸਰਕਾਰਾਂ ਜਿਨ੍ਹਾਂ ਇਲਾਕਿਆਂ ਵਿੱਚ ਸੜਕਾਂ ਤੱਕ ਬਣਾਉਣ ਤੋਂ ਪਿੱਛੇ ਹਟ ਜਾਂਦੀਆਂ ਸਨ ਉੱਥੇ ਅੱਜ ਸੜਕਾਂ ਦੇ ਨਾਲ ਹੀ ਹਵਾਈ ਅੱਡੇ ਵੀ ਬਣ ਰਹੇ ਹਨਅਤੇ ਮੈਂ ਕਿਹਾ ਕਿ ਮੇਰਾ ਸੁਪਨਾ ਹੈ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਜਹਾਜ਼ ਵਿੱਚ ਜਾ ਸਕੇ ਇਸ ਸੋਚ ਦੇ ਨਾਲ ਉਡਾਨ ਯੋਜਨਾ ਚਲਾਈ ਜਾ ਰਹੀ ਹੈ ਅਤੇ ਦੇਸ਼ ਭਰ ਵਿੱਚ ਨਵੇਂ ਹਵਾਈ ਅੱਡਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈਅਜਿਹਾ ਹੀ ਇੱਕ ਸ਼ਾਨਦਾਰ ਹਵਾਈ ਅੱਡਾ ਤੁਹਾਡੇ ਜਗਦਲਪੁਰ ਵਿੱਚ ਬਣਾ ਰਹੇ ਹਾਂਅੱਜ ਜਗਦਲਪੁਰ ਵਿੱਚ ਰਾਏਪੁਰ ਦੇ ਲਈ ਉਡਾਨ ਵੀ ਸ਼ੁਰੂ ਹੋ ਗਈ ਹੈ। ਹੁਣ ਜਗਦਲਪੁਰ ਤੋਂ ਰਾਏਪੁਰ ਦੀ ਦੂਰੀ ਭਾਵ ਰਾਏਪੁਰ ਅਤੇ ਜਗਦਲਪੁਰ ਦਰਮਿਆਨ ਦੀ ਦੂਰੀ ਛੇ ਤੋਂ ਸੱਤ ਘੰਟੇ ਦੀ ਜਗ੍ਹਾ ਸਿਰਫ਼ 40 ਮਿੰਟ ਰਹਿ ਗਈ ਹੈ।

ਸਾਥੀਓ, ਇਹ ਸਰਕਾਰ ਦੀਆਂ ਨੀਤੀਆਂ ਦਾ ਹੀ ਅਸਰ ਹੈ। ਕਿ ਹੁਣ ਟ੍ਰੇਨ ਵਿੱਚ ਏਸੀ ਡੱਬਿਆਂ ਵਿੱਚ ਸਫ਼ਰ ਕਰਨ ਵਾਲਿਆਂ ਤੋਂ ਜ਼ਿਆਦਾ ਯਾਤਰੀ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਹੇ ਹਨ। ਇੱਕ ਜ਼ਮਾਨੇ ਵਿੱਚ ਰਾਏਪੁਰ ਵਿੱਚ ਤਾਂ ਦਿਨ ਭਰ ਵਿੱਚ ਸਿਰਫ਼ ਛੇ flight ਆਉਂਦੀਆਂ ਸਨ। ਹੁਣ ਉੱਥੇ ਰਾਏਪੁਰ ਏਅਰਪੋਰਟ ‘ਤੇ ਇੱਕ ਦਿਨ ਵਿੱਚ ਪੰਜਾਹ flight ਆਉਣ ਲੱਗ ਗਈਆਂ ਹਨ। ਆਉਣ-ਜਾਣ ਦੇ ਇਨ੍ਹਾਂ ਨਵੇਂ ਸਾਧਨਾਂ ਨਾਲ ਨਾ ਸਿਰਫ਼ ਰਾਜਧਾਨੀ  ਤੋਂ ਦੂਰੀ ਘਟੇਗੀ ਲੇਕਿਨ ਸੈਰ-ਸਪਾਟਾ ਵਧੇਗਾ, ਉਦਯੋਗ ਧੰਦੇ ਲੱਗਣਗੇ ਅਤੇ ਨਾਲ ਹੀ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਤਿਆਰ ਹੋਣਗੇ।

ਸਾਥੀਓ, ਅੱਜ ਛੱਤੀਸਗੜ੍ਹ ਨੇ ਅੱਜ ਬਹੁਤ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਨਯਾ ਰਾਏਪੁਰ ਸ਼ਹਿਰ ਦੇਸ਼ ਦਾ ਪਹਿਲਾ green field smart city ਬਣ ਗਿਆ ਹੈ। ਇਸੇ ਕੜੀ ਵਿੱਚ ਮੈਨੂੰ Integrated command and control centre ਦਾ ਉਦਘਾਟਨ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ।

ਪਾਣੀ, ਬਿਜਲੀ, ਸਟ੍ਰੀਟ ਲਾਈਟ, ਸੀਵੇਜ, ਟ੍ਰਾਂਸਪੋਰਟ ਹੁਣ ਪੂਰੇ ਸ਼ਹਿਰ ਦੀ ਨਿਗਰਾਨੀ ਦਾ ਕੰਮ ਇਸੇ ਇੱਕ ਛੋਟੇ ਸੈਂਟਰ ਤੋਂ ਹੋ ਰਿਹਾ ਹੈ। ਆਧੁਨਿਕ ਟੈਕਨੋਲੋਜੀ ਅਤੇ ਡੇਟਾ ਦੇ ਅਧਾਰ ‘ਤੇ ਇਹ ਸੁਵਿਧਾਵਾਂ ਸੰਚਾਲਿਤ ਹੋ ਰਹੀਆਂ ਹਨ। ਨਯਾ ਰਾਏਪੁਰ ਹੁਣ ਦੇਸ਼ ਦੇ ਦੂਜੇ ਸਮਾਰਟ ਸਿਟੀਆਂ ਲਈ ਇੱਕ ਮਿਸਾਲ ਦਾ ਕੰਮ ਕਰੇਗਾ।

ਜੋ ਛੱਤੀਸਗੜ੍ਹ ਪਿਛੜਾ, ਆਦਿਵਾਸੀਆਂ ਦਾ, ਜੰਗਲਾਂ ਦਾ ਇਹੀ ਉਸ ਦੀ ਪਹਿਚਾਣ ਸੀ ਉਹ ਛੱਤੀਸਗੜ੍ਹ ਅੱਜ ਦੇਸ਼ ਵਿੱਚ ਸਮਾਰਟ ਸਿਟੀਜ਼ ਦੀ ਪਹਿਚਾਣ ਬਣ ਰਿਹਾ ਹੈ। ਇਸੇ ਤੋਂ ਵੱਡਾ ਮਾਣ ਦਾ ਵਿਸ਼ਾ ਕੀ ਹੋ ਸਕਦਾ ਹੈ।

ਸਾਥੀਓ, ਸਾਡੀ ਹਰ ਯੋਜਨਾ ਦੇਸ਼ ਦੇ ਹਰ ਜਨ ਨੂੰ ਸਨਮਾਨ, ਸੁਰੱਖਿਆ ਅਤੇ ਆਤਮ ਸਨਮਾਨ ਦਾ ਜੀਵਨ ਦੇਣ ਦੀ ਤਰਫ਼ ਅੱਗੇ ਵਧ ਰਹੀ ਹੈ। ਇਹ ਵੱਡੀ ਵਜ੍ਹਾਂ ਹੈ ਕਿ ਪਿਛਲੇ ਚਾਰ ਵਰ੍ਹਿਆਂ ਵਿੱਚ ਛੱਤੀਸਗੜ੍ਹ ਸਮੇਤ ਦੇਸ਼ ਦੇ ਵੱਡੇ-ਵੱਡੇ ਹਿੱਸਿਆਂ ਵਿੱਚ ਰਿਕਾਰਡ ਸੰਖਿਆ ਵਿੱਚ ਨੌਜੁਆਨ ਮੁੱਖਧਾਰਾ ਨਾਲ ਜੁੜੇ ਹਨ। ਦੇਸ਼ ਦੇ ਵਿਕਾਸ ਨਾਲ ਜੁੜੇ ਹਨ।

ਮੈਂ ਮੰਨਦਾ ਹਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ, ਹਰ ਤਰ੍ਹਾਂ ਦੀ ਸਾਜਿਸ਼ ਦਾ ਇੱਕ ਹੀ ਜਵਾਬ ਹੈ, ਇੱਕ ਹੀ ਜਵਾਬ ਹੈ – ਵਿਕਾਸ, ਵਿਕਾਸ ਅਤੇ ਵਿਕਾਸ। ਵਿਕਾਸ ਨਾਲ ਵਿਕਸਿਤ ਹੋਇਆ ਵਿਸ਼ਵਾਸ ਹਰ ਤਰ੍ਹਾਂ ਦੀ ਹਿੰਸਾ ਨੂੰ ਖਤਮ ਕਰ ਦਿੰਦਾ ਹੈ। ਅਤੇ ਇਸ ਲਈ ਕੇਂਦਰ ਵਿੱਚ ਬੀਜੇਪੀ ਦੀ ਅਗਵਾਈ ਵਿੱਚ ਚਲ ਰਹੀ ਐੱਨਡੀਏ ਸਰਕਾਰ ਹੋਵੇ ਜਾਂ ਫਿਰ ਛੱਤੀਸਗੜ੍ਹ ਵਿੱਚ ਰਮਨ ਸਿਘ ਜੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ। ਅਸੀਂ ਵਿਕਾਸ ਦੇ ਰਾਹੀਂ ਵਿਸ਼ਵਾਸ ਦਾ ਵਾਤਾਵਰਣ ਬਣਾਉਣ ਦਾ ਯਤਨ ਕੀਤਾ ਹੈ।

ਭਾਈਓ ਅਤੇ ਭੈਣੋਂ ਜਦੋਂ ਪਿਛਲੀ ਵਾਰ ਮੈਂ ਛੱਤੀਸਗੜ੍ਹ ਆਇਆ ਸੀ ਤਾਂ ਦੇਸ਼ ਭਰ ਵਿੱਚ ਗ੍ਰਾਮ ਸਵਰਾਜ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਗਈ ਸੀ। ਪਿਛਲੇ ਦੋ ਮਹੀਨੇ ਵਿੱਚ ਇਸ ਅਭਿਆਨ ਦਾ ਬਹੁਤ ਸਕਰਾਤਮਕ ਅਸਰ ਪਿਆ ਹੈ। ਇਹ ਅਭਿਆਨ ਵਿਸ਼ੇਸ਼ ਕਰਕੇ ਦੇਸ਼ ਦੇ 115 ਖਾਹਿਸ਼ੀ ਜ਼ਿਲ੍ਹਿਆਂ ਭਾਵ aspirational district ਵਿੱਚ ਚਲਾਇਆ ਜਾ ਰਿਹਾ ਹੈ। ਜੋ ਵਿਕਾਸ ਦੀ ਦੌੜ ਵਿੱਚ ਪਿਛਲੇ 70 ਸਾਲ ਵਿੱਚ ਪਿੱਛੇ ਰਹਿ ਗਏ ਸਨਇਸ ਵਿੱਚ ਛੱਤੀਸਗੜ੍ਹ ਦੇ ਵੀ 12 ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਕਾਸ ਦੇ ਅਲੱਗ-ਅਲੱਗ ਪੈਮਾਨਿਆਂ ਨੂੰ ਧਿਆਨ ਵਿੱਚ ਰੱਖਦਿਆਂ  ਨਵੀਂ ਊਰਜਾ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਸਾਰਿਆਂ ਦੇ ਕੋਲ ਬੈਂਕ ਖਾਤੇ ਹੋਣ, ਗੈਸ ਕਨੈਕਸ਼ਨ ਹੋਣ, ਹਰ ਘਰ ਵਿੱਚ ਬਿਜਲੀ ਕਨੈਕਸ਼ਨ ਹੋਣ, ਸਾਰਿਆਂ ਦਾ ਟੀਕਾਕਰਨ ਹੋਇਆ ਹੋਵੇ, ਸਾਰਿਆਂ ਨੂੰ ਬੀਮੇ ਦਾ ਸੁਰੱਖਿਆ ਕਵਚ ਮਿਲਿਆ ਹੋਵੇ, ਹਰ ਘਰ ਵਿੱਚ ਐੱਲਈਡੀ ਬਲਬ ਹੋਣ, ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ।

ਗ੍ਰਾਮ ਸਵਰਾਜ ਅਭਿਆਨ ਜਨਭਾਗੀਦਾਰੀ  ਦਾ ਬਹੁਤ ਵੱਡਾ ਸਾਧਨ ਬਣ ਰਿਹਾ ਹੈ। ਛੱਤੀਸਗੜ੍ਹ ਦੇ ਵਿਕਾਸ ਵਿੱਚ ਵੀ ਇਹ ਅਭਿਆਨ ਨਵੇਂ ਆਯਾਮ ਸਥਾਪਤ ਕਰੇਗਾ। ਵਿਸ਼ਵਾਸ ਦੇ ਇਸ ਮਾਹੌਲ ਵਿੱਚ ਗ਼ਰੀਬ ਨੂੰ, ਆਦਿਵਾਸੀ ਨੂੰ ਜੋ ਤਾਕਤ ਮਿਲਦੀ ਹੈ ਉਸ ਦੀ ਤੁਲਨਾ ਕਦੇ ਨਹੀਂ ਕਰ ਸਕਦੇ, ਇੰਨੀ ਤਾਕਤ ਮਿਲਦੀ ਹੈ।

ਛੱਤੀਸਗੜ੍ਹ ਵਿੱਚ ਜਨ-ਧਨ ਯੋਜਨਾ ਤਹਿਤ ਅਤੇ ਇਹ ਮੈਂ ਸਿਰਫ਼ ਛੱਤੀਸਗੜ੍ਹ ਦਾ ਅੰਕੜਾ ਦੱਸ ਰਿਹਾ ਹਾਂ ਪੂਰੇ ਦੇਸ਼ ਦਾ ਅੰਕੜਾ ਨਹੀਂ ਦੱਸ ਰਿਹਾ ਹਾਂ। ਛੱਤੀਸਗੜ੍ਹ ਵਿੱਚ ਜਨ-ਧਨ ਯੋਜਨਾ ਦੇ ਤਹਿਤ ਇੱਕ ਕਰੋੜ ਤੀਹ ਲੱਖ ਤੋਂ ਜ਼ਿਆਦਾ ਗ਼ਰੀਬਾਂ ਦੇ ਬੈਂਕ ਅਕਾਊਂਟ ਖੁੱਲ੍ਹੇ ਹਨ। 37 ਲੱਖ ਤੋਂ ਜ਼ਿਆਦਾ ਪਖਾਨਿਆਂ ਦੇ ਨਿਰਮਾਣ ਨਾਲ, 22 ਲੱਖ ਗ਼ਰੀਬ ਪਰਿਵਾਰਾਂ ਨੂੰ ਉੱਜਵਲਾ ਯੋਜਨਾ ਦੇ ਜਰੀਏ ਮੁਫ਼ਤ ਕਨੈਕਸ਼ਨ ਮਿਲਣ ਨਾਲ ਗੈਸ ਦਾ, 26 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮੁਦਰਾ ਯੋਜਨਾ ਤਹਿਤ ਬਿਨਾ ਬੈਂਕ ਗਰੰਟੀ ਕਰਜ਼ ਮਿਲਣ ਨਾਲ, 60 ਲੱਖ ਤੋਂ ਜ਼ਿਆਦਾ ਗ਼ਰੀਬਾਂ ਨੂੰ 90 ਪੈਸੇ ਪ੍ਰਤੀ ਦਿਨ ਅਤੇ ਇੱਕ ਰੁਪਇਆ ਮਹੀਨੇ ‘ਤੇ ਬੀਮਾ ਸੁਰੱਖਿਆ ਕਵਚ ਮਿਲਣ ਨਾਲ, 13 ਲੱਖ ਕਿਸਾਨਾਂ ਨੂੰ ਫ਼ਸਲ ਬੀਮਾ ਯੋਜਨਾ ਦਾ ਲਾਭ ਮਿਲਣ ਨਾਲ ਵਿਕਾਸ ਦੀ ਇੱਕ ਨਵੀਂ ਗਾਥਾ ਅੱਜ ਛੱਤੀਸਗੜ੍ਹ ਦੀ ਧਰਤੀ ‘ਤੇ ਲਿਖੀ ਗਈ ਹੈ।

ਭਾਈਓ ਅਤੇ ਭੈਣੋਂ, ਇੱਥੇ ਛੱਤੀਸਗੜ੍ਹ ਵਿੱਚ 7 ਲੱਖ ਅਜਿਹੇ ਘਰ ਸਨ ਜਿੱਥੇ ਬਿਜਲੀ ਕਨੈਕਸ਼ਨ ਨਹੀਂ ਸੀ, ਪ੍ਰਧਾਨ ਮੰਤਰੀ ਸੌਭਾਗਯ ਯੋਜਨਾ ਤਹਿਤ ਸਾਲ ਭਰ ਵਿੱਚ ਹੀ ਇਨ੍ਹਾਂ ਵਿੱਚੋਂ ਕਰੀਬ-ਕਰੀਬ ਅੱਧੇ ਘਰਾਂ ਵਿੱਚ ਭਾਵ ਸਾਡੇ ਤਿੰਨ ਲੱਖ ਘਰਾਂ ਵਿੱਚ ਬਿਜਲੀ ਕਨੈਕਸ਼ਨ ਪਹੁੰਚਾਉਣ ਦਾ ਕੰਮ ਪੂਰਾ ਕਰ ਦਿੱਤਾ ਗਿਆ ਹੈ। ਲਗਭਗ 1100 ਅਜਿਹੇ ਘਰ ਹਨ ਜਿੱਥੇ ਅਜ਼ਾਦੀ ਦੇ ਇੰਨੇ ਵਰ੍ਹਿਆਂ ਬਾਅਦ ਵੀ ਬਿਜਲੀ ਨਹੀਂ ਪਹੁੰਚੀ ਸੀ ਉੱਥੇ ਹੁਣ ਬਿਜਲੀ ਪਹੁੰਚ ਚੁੱਕੀ ਹੈ। ਇਹ ਉਜਾਲਾ, ਇਹ ਪ੍ਰਕਾਸ਼ ਵਿਕਾਸ ਅਤੇ ਵਿਸ਼ਵਾਸ ਨੂੰ ਘਰ-ਘਰ ਵਿੱਚ ਰੋਸ਼ਨ ਕਰ ਰਿਹਾ ਹੈ।

ਸਾਥੀਓ, ਸਾਡੀ ਸਰਕਾਰ ਦੇਸ਼ ਦੇ ਹਰ ਬੇਘਰ ਨੂੰ ਘਰ ਦੇਣ ਦੇ ਮਿਸ਼ਨ ‘ਤੇ ਵੀ ਕੰਮ ਕਰ ਰਹੀ ਹੈ। ਪਿਛਲੇ ਚਾਰ ਸਾਲ ਵਿੱਚ ਦੇਸ਼ ਦੇ ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਵਿੱਚ ਇੱਕ ਕਰੋੜ 15 ਲੱਖ ਤੋਂ ਜ਼ਿਆਦਾ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਲ ਹੀ ਪੁਰਾਣੀਆਂ ਸਰਕਾਰਾਂ ਦੌਰਾਨ ਅਧੂਰੇ ਬਣੇ ਮਕਾਨਾਂ ਨੂੰ ਵੀ ਪੂਰਾ ਕਰਨ ਦਾ ਕੰਮ ਅਸੀਂ ਅੱਗੇ ਕੀਤਾ ਹੈ। ਇੱਥੇ ਛੱਤੀਸਗੜ੍ਹ ਵਿੱਚ ਕਰੀਬ ਛੇ ਲੱਖ ਘਰ ਬਣਵਾਏ ਜਾ ਚੁੱਕੇ ਹਨ। ਹੁਣੇ ਦੋ-ਤਿੰਨ ਦਿਨ ਪਹਿਲਾਂ ਹੀ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਇਹ ਮੈਂ ਛੱਤੀਸਗੜ੍ਹ ਦੇ, ਮੱਧ ਪ੍ਰਦੇਸ਼ ਦੇ ਜਾਂ ਸਾਡੇ ਦੇਸ਼ ਦੇ ਹੋਰ ਭੂ-ਭਾਗ ਦੇ ਮੱਧ ਵਰਗੀ ਪਰਿਵਾਰਾਂ ਨੂੰ ਖ਼ਾਸ ਕਹਿਣਾ ਚਾਹੁੰਦਾ ਹਾਂ। ਇੱਕ ਵੱਡਾ ਅਹਿਮ ਫੈਸਲਾ ਲਿਆ ਹੈ। ਜਿਸ ਦਾ ਮੱਧ ਵਰਗੀ ਪਰਿਵਾਰ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ ਮੱਧ ਵਰਗ ਲਈ ਬਣ ਰਹੇ ਮਕਾਨਾਂ ‘ਤੇ ਜੋ ਵਿਆਜ ਵਿੱਚ ਛੋਟ ਦਿੱਤੀ ਜਾਂਦੀ ਸੀ। ਉਹ ਮਕਾਨ ਲੋਕਾਂ ਨੂੰ ਛੋਟੇ ਪੈਂਦੇ ਸਨ। ਮੰਗ ਸੀ ਕਿ ਜਰਾ ਏਰੀਆ ਵਧਾਉਣ ਦੀ ਪਰਮਿਸ਼ਨ ਮਿਲ ਜਾਵੇ। ਦਾਇਰਾ ਵਧਾ ਦਿੱਤਾ ਜਾਵੇ। ਭਾਈਓ ਭੈਣੋਂ ਮੈਨੂੰ ਮਾਣ ਹੁੰਦਾ ਹੈ ਕਿ ਜਨਤਾ ਜਨਾਰਦਨ ਦੀ ਇਸ ਇੱਛਾ ਨੂੰ ਵੀ ਅਸੀਂ ਪੂਰਾ ਕਰ ਦਿੱਤਾ ਹੈ। ਭਾਵ ਹੁਣ ਜ਼ਿਆਦਾ ਵੱਡੇ ਘਰਾਂ ‘ਤੇ ਵੀ ਉਹੀ ਛੋਟ ਦੇ ਦਿੱਤੀ ਜਾਵੇਗੀ। ਸਰਕਾਰ ਦਾ ਇਹ ਫ਼ੈਸਲਾ ਵਿਸ਼ੇਸ਼ ਕਰਕੇ ਮੱਧ ਵਰਗਾਂ ਨੂੰ ਬਹੁਤ ਵੱਡੀ ਰਾਹਤ ਦੇਣ ਵਾਲਾ ਹੈ।

ਅੱਜ ਇੱਥੇ ਕੇਂਦਰ ਅਤੇ ਰਾਜ ਸਰਕਾਰ ਦੀ ਅਜਿਹੀਆਂ ਅਨੇਕ ਯੋਜਨਾਵਾਂ  ਜਿਵੇਂ ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾ, ਉੱਜਵਲਾ, ਮੁਦਰਾ ਅਤੇ ਸਟੈਂਡਅੱਪ, ਬੀਮਾ ਯੋਜਨਾ ਦੇ ਲਾਭਾਰਥੀਆਂ ਨੂੰ ਸਰਟੀਫਿਕੇਟ ਅਤੇ ਚੈੱਕ ਦੇਣ ਦਾ ਮੈਨੂੰ ਮੌਕਾ ਮਿਲਿਆ ਹੈ। ਮੈਂ ਸਾਰੇ ਲਾਭਾਰਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਭਵਿੱਖ ਲਈ ਮੈਂ ਮੰਗਲ ਕਾਮਨਾ ਕਰਦਾ ਹਾਂ।

ਸਾਥੀਓ ਇਹ ਸਿਰਫ਼ ਯੋਜਨਾਵਾਂ ਨਹੀਂ ਹਨ। ਬਲਕਿ ਗ਼ਰੀਬ, ਆਦਿਵਾਸੀ, ਵੰਚਿਤ, ਸ਼ੋਸ਼ਿਤ ਦਾ ਵਰਤਮਾਨ ਅਤੇ ਭਵਿੱਖ ਉੱਜਵਲ ਬਣਾਉਣ ਵਾਲੇ ਸੰਕਲਪ ਹਨ। ਸਾਡੀ ਸਰਕਾਰ ਆਦਿਵਾਸੀ ਅਤੇ ਪਿਛੜੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਆਮਦਨ ਵਧਾਉਣ ਲਈ ਵੀ ਵਿਸ਼ੇਸ਼ ਤੌਰ ‘ਤੇ ਕਾਰਜ ਕਰ ਰਹੀ ਹੈ।

ਦੋ ਮਹੀਨੇ ਪਹਿਲਾਂ ਹੀ ਬੀਜਾਪੁਰ ਤੋਂ ਮੈਂ ਵਨ-ਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਵਨ-ਧਨ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ। ਇਹ ਸੁਨਿਸ਼ਚਿਤ ਕੀਤਾ ਗਿਆ ਹੈ। ਕਿ ਜੰਗਲ ਦੇ ਉਤਪਾਦਾਂ ਦੀ ਸਹੀ ਕੀਮਤ ਮਾਰਕੀਟ ਵਿੱਚ ਮਿਲਣੀ ਚਾਹੀਦੀ ਹੈ।

ਇਸ ਬਜਟ ਵਿੱਚ ਸਰਕਾਰ ਨੇ 22 ਹਜ਼ਾਰ ਗ੍ਰਾਮੀਣ ਹਾਟਾਂ ਨੂੰ ਵਿਕਸਤ ਕਰਨ ਦਾ ਵੀ ਐਲਾਨ ਕੀਤਾ ਹੈ। ਸ਼ੁਰੂਆਤੀ ਪੜਾਅ ਵਿੱਚ ਇਸ ਵਰ੍ਹੇ ਅਸੀਂ 5 ਹਜ਼ਾਰ ਹਾਟ ਵਿਕਸਿਤ ਕਰ ਰਹੇ ਹਾਂ। ਸਰਕਾਰ ਦਾ ਯਤਨ ਹੈ ਕਿ ਮੇਰੇ ਆਦਿਵਾਸੀ ਭਾਈਆਂ ਨੂੰ, ਕਿਸਾਨਾਂ ਨੂੰ ਪਿੰਡ ਤੋਂ 5-6 ਕਿਲੋਮੀਟਰ ਦੇ ਦਾਇਰੇ ਵਿੱਚ ਅਜਿਹੀ ਵਿਵਸਥਾ ਮਿਲੇ ਜੋ ਉਨ੍ਹਾਂ ਨੂੰ ਦੇਸ਼ ਦੀ ਕਿਸੇ ਵੀ ਮੰਡੀ ਨਾਲ ਟੈਕਨੋਲੋਜੀ ਨਾਲ ਕਨੈਕਟ ਕਰ ਦੇਵੇਗੀ

ਇਸ ਦੇ ਇਲਾਵਾ  ਆਦਿਵਾਸੀਆਂ ਦੇ ਹਿਤਾਂ ਨੂੰ ਦੇਖਦਿਆਂ ਵਣ ਅਧਿਕਾਰ ਕਾਨੂੰਨ ਨੂੰ ਹੋਰ ਸ਼ਕਤੀ ਨਾਲ ਲਾਗੂ ਕੀਤਾ ਜਾ ਰਿਹਾ ਹ। ਪਿਛਲੇ ਚਾਰ ਸਾਲਾਂ ਵਿੱਚ ਛੱਤੀਸਗੜ੍ਹ ਵਿੱਚ ਕਰੀਬ ਇੱਕ ਲੱਖ ਆਦਿਵਾਸੀ, ਅਤੇ ਆਦਿਵਾਸੀ ਭਾਈਚਾਰਿਆਂ ਨੂੰ ਵੀਹ ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਦਾ ਟਾਈਟਲ ਦਿੱਤਾ ਗਿਆ ਹੈ।

ਸਰਕਾਰ ਨੇ ਬਾਂਸ ਨਾਲ ਜੁੜੇ ਇੱਕ ਪੁਰਾਣੇ ਕਾਨੂੰਨ ਵਿੱਚ ਵੀ ਬਦਲਾਅ ਕੀਤਾ ਹੈ। ਹੁਣ ਖੇਤ ਵਿੱਚ ਉਗਾਇਆ ਗਿਆ ਬਾਂਸ ਤੁਸੀਂ ਅਸਾਨੀ ਨਾਲ ਵੇਚ ਸਕਦੇ ਹੋ। ਇਸ ਫੈਸਲੇ ਨੇ ਜੰਗਲਾਂ ਵਿੱਚ ਰਹਿਣ ਵਾਲੇ ਭਾਈ-ਭੈਣਾਂ ਨੂੰ ਅਤਿਰਿਕਤ ਕਮਾਈ ਦਾ ਇੱਕ ਵੱਡਾ ਸਾਧਨ ਦਿੱਤਾ ਹੈ।

ਭਾਈਓ ਅਤੇ ਭੈਣੋਂ, ਸਰਕਾਰ ਆਦਿਵਾਸੀਆਂ ਦੀ ਸਿੱਖਿਆ, ਆਤਮ-ਸਨਮਾਨ ਅਤੇ ਸਨਮਾਨ ਨੂੰ ਧਿਆਨ ਵਿੱਚ ਰੱਖਦਿਆਂ ਵੀ ਕੰਮ ਕਰ ਰਹੀ ਹੈ। ਆਦਿਵਾਸੀ ਬੱਚਿਆਂ ਵਿੱਚ ਸਿੱਖਿਆ ਦਾ ਪੱਧਰ ਉੱਪਰ ਉਠਾਉਣ ਲਈ ਦੇਸ਼ ਭਰ ਵਿੱਚ ਏਕਲਵਿਆ ਵਿਦਿਆਲੇ ਖੋਲ੍ਹੇ ਜਾ ਰਹੇ ਹਨ।

ਇੱਥੇ ਛੱਤੀਸਗੜ੍ਹ ਵਿੱਚ ਵੀ ਹਰ ਉਹ ਬਲਾਕ ਜਿੱਥੇ ਮੇਰੇ ਆਦਿਵਾਸੀ ਭਾਈ-ਭੈਣਾਂ ਦੀ ਅਬਾਦੀ ਪੰਜਾਹ ਪ੍ਰਤੀਸ਼ਤ ਤੋਂ ਵੱਧ ਹੈ। ਜਾਂ ਘੱਟ ਤੋਂ ਘੱਟ 20 ਹਜ਼ਾਰ ਲੋਕ ਇਸ ਵਰਗ ਵਿੱਚ ਰਹਿੰਦੇ ਹਨ ਉੱਥੇ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਨੂੰ ਰੈਜ਼ੀਡੈਂਸ਼ਲ ਸਕੂਲ ਬਣਾਇਆ ਜਾਵੇਗਾ।

ਇਸ ਦੇ ਇਲਾਵਾ ਦੇਸ਼ ਦੀ ਸੁਤੰਤਰਤਾ ਵਿੱਚ 1857 ਤੋਂ ਲੈ ਕੇ ਆਦਿਵਾਸੀਆਂ ਦੇ ਯੋਗਦਾਨ ਬਾਰੇ ਦੇਸ਼ ਅਤੇ ਦੁਨੀਆ ਨੂੰ ਜਾਗ੍ਰਿਤ ਕਰਨ ਦਾ ਵੀ ਇੱਕ ਵੱਡਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਅਜ਼ਾਦੀ ਦੀ ਲੜਾਈ ਵਿੱਚ ਆਪਣੀ ਆਹੂਤੀ ਦੇਣ ਵਾਲੇ ਮਹਾਨ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੇ ਸਨਮਾਨ ਵਿੱਚ ਅਲੱਗ-ਅਲੱਗ ਰਾਜਾਂ ਵਿੱਚ ਅਜਾਇਬਘਰ (museum ) ਬਣਾਏ ਜਾ ਰਹੇ ਹਨ।

ਛੱਤੀਸਗੜ੍ਹ ਦੇ ਆਰਥਿਕ ਅਤੇ ਸਮਾਜਿਕ infrastructure ਨੂੰ ਵਧਾਉਣ ਵਾਲੀਆਂ ਇਨ੍ਹਾਂ ਯੋਜਨਾਵਾਂ ਨਾਲ ਬਸਤਰ ਤੋਂ ਸਰਗੁਜਾ ਤੱਕ  ਅਤੇ ਰਾਏਗੜ੍ਹ ਤੋਂ ਰਾਜਨੰਦ ਪਿੰਡ ਤੱਕ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਅਧਿਰੂਪਤਾ ਵੀ ਆਵੇਗੀ। ਪ੍ਰਦੇਸ਼ ਵਿੱਚ ਖੇਤਰੀ ਸਨਮਾਨ ਨੂੰ ਸਮਾਪਤ ਕਰਨ ਦਾ ਅਭਿਆਨ ਵੀ ਤੇਜ਼ ਗਤੀ ਨਾਲ ਪੂਰਾ ਹੋਵੇਗਾ।

ਅਤੇ ਅੱਜ ਛੱਤੀਸਗੜ੍ਹ ਵਿੱਚ, ਮੈਂ ਜਦੋਂ ਭਿਲਾਈ ਪਲਾਂਟ ਵਿੱਚ ਜਾ ਰਿਹਾ ਸਾਂਛੱਤੀਸਗੜ੍ਹ ਨੇ ਜਿਸ ਤਰ੍ਹਾਂ ਮੇਰਾ ਸੁਆਗਤ ਅਤੇ ਸਨਮਾਨ ਕੀਤਾ, ਜਿਵੇਂ ਪੂਰਾ ਹਿੰਦੁਸਤਾਨ ਛੱਤੀਸਗੜ੍ਹ ਦੀ ਰੋਡ ‘ਤੇ ਛਾਇਆ ਹੋਇਆ ਸੀ। ਹਿੰਦੁਸਤਾਨ ਦਾ ਕੋਈ ਅਜਿਹਾ ਕੋਨਾ ਨਹੀਂ ਹੋਵੇਗਾ ਜਿਸ ਦੇ ਅੱਜ ਮੈਨੂੰ ਦਰਸ਼ਨ ਨਾ ਹੋਏ ਹੋਣ। ਜਿਨ੍ਹਾਂ ਦਾ ਅੱਜ ਮੈਨੂੰ ਅਸ਼ੀਰਵਾਦ ਮਿਲਿਆ ਹੋਵੇ।

ਮੈਂ ਇੱਕ ਲਘੂ ਭਾਰਤ ਇਹ ਮੇਰਾ ਭਿਲਾਈ ਅਤੇ ਦੁਰਗ ਦੇਸ਼ ਭਰ ਤੋਂ ਇੱਥੇ ਵਸੇ ਹੋਏ ਲੋਕਾਂ ਨੇ ਅੱਜ ਜੋ ਦੇਸ਼ ਦੀ ਏਕਤਾ ਦਾ ਮਾਹੌਲ ਮੇਰੇ ਸਾਹਮਣੇ ਪੇਸ਼ ਕੀਤਾ, ਦੇਸ਼ ਦੀ ਵਿਭਿੰਨਤਾ ਦਾ ਮਾਹੌਲ ਪੇਸ਼ ਕੀਤਾ। ਆਪਣੇ-ਆਪਣੇ ਰਾਜ ਦੀ ਪਰੰਪਰਾ ਦੇ ਅਧਾਰ ‘ਤੇ ਅਸ਼ੀਰਵਾਦ ਦਿੱਤੇ। ਮੈਂ ਇਨ੍ਹਾਂ ਸਾਰੇ ਲੋਕਾਂ ਦਾ ਛੱਤੀਸਗੜ੍ਹ ਦਾ, ਦੁਰਗ ਦਾ ਅਤੇ ਮੇਰੀ ਇਸ ਭਿਲਾਈ ਦਾ ਤਹਿ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ।

ਮੈਂਹਾ ਜਬ-ਜਬ ਛੱਤੀਸਗੜ੍ਹ ਆਥਯਾ, ਤਬ-ਤਬ ਯਹਾਂ ਨਵਾ-ਨਵਾ ਕਾਮ ਹੋਤਾ, ਨਵਾ-ਨਵਾ ਨਿਰਮਾਣ ਕੇ ਕਾਮ ਹਰ ਪਈ ਕੁਛ ਨਵਾ ਕੁਛ ਬਿਹਤਰ ਦੇਖੇ ਭਰ ਮਿਲਤੇ ਛੱਤੀਸਗੜ੍ਹ ਹਰ ਏਕ ਕੀਰਤੀਮਾਨ ਰਚੇ ਕੇ ਬਾਦ ਖੁਦ ਨਵਾ ਲਕਸ਼ਯ ਤਯ ਕਰ ਲੇਤੇ ਇਸੀ ਕਾਰਣ ਯਹਾਂ ਵਿਕਟ ਵਿਕਾਸ ਹੋਵਤ ਹੈ।

ਭਾਈਓ ਅਤੇ ਭੈਣੋਂ, ਨਵਾਂ ਛੱਤੀਸਗੜ੍ਹ 2022 ਵਿੱਚ ਨਿਊ ਇੰਡੀਆ ਲਈ ਮਾਰਗ ਪ੍ਰਸ਼ਸਤ ਕਰੇਗਾ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਅਸ਼ੀਰਵਾਦ ਨਾਲ, ਤੁਹਾਡੇ ਸਾਥ ਨਾਲ ਨਿਊ ਇੰਡੀਆ ਦਾ ਸੰਕਲਪ ਜ਼ਰੂਰ ਸਿੱਧ ਹੋਵੇਗਾ ਇਸੇ ਕਾਮਨਾ ਦੇ ਨਾਲ ਮੈਂ ਤੁਹਾਡਾ ਸਭ ਦਾ ਹਿਰਦੇ ਤੋਂ ਅਭਿਨੰਦਨ ਕਰਦਿਆਂ, ਛੱਤੀਸਗੜ੍ਹ ਸਰਕਾਰ ਨੂੰ ਵਧਾਈ ਦਿੰਦਿਆਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

ਅਤੁਲ ਕੁਮਾਰ ਤਿਵਾਰੀ/ਵੰਦਨਾ/ਮਮਤਾ