Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੰਦ੍ਰਯਾਨ-3 ਸਾਡੇ ਦੇਸ਼ ਦੀਆਂ ਆਸ਼ਾਵਾਂ ਅਤੇ ਸੁਪਨਿਆਂ ਨੂੰ ਸਾਕਾਰ ਕਰੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਤੀਸਰੇ ਚੰਦ੍ਰ ਮਿਸ਼ਨ ਚੰਦ੍ਰਯਾਨ-3 ਦੇ ਮਹੱਤਵ ਦਾ ਉਲੇਖ ਕੀਤਾ ਹੈ।

ਇੱਕ ਟਵੀਟ ਥ੍ਰੈੱਡ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

“ਜਿੱਥੋਂ ਤੱਕ ਭਾਰਤ ਦੇ ਪੁਲਾੜ ਖੇਤਰ ਦਾ ਪ੍ਰਸ਼ਨ ਹੈ, 14 ਜੁਲਾਈ 2023 ਹਮੇਸ਼ਾ ਸੁਨਹਿਰੀ ਸ਼ਬਦਾਂ ਵਿੱਚ ਅੰਕਿਤ ਰਹੇਗਾ। ਸਾਡਾ ਤੀਸਰਾ ਚੰਦ੍ਰ ਮਿਸ਼ਨ ਚੰਦ੍ਰਯਾਨ-3 ਆਪਣੀ ਯਾਤਰਾ ਸ਼ੁਰੂ ਕਰੇਗਾ। ਇਹ ਜ਼ਿਕਰਯੋਗ ਮਿਸ਼ਨ ਸਾਡੇ ਦੇਸ਼ ਦੇ ਆਸ਼ਾਵਾਂ ਅਤੇ ਸੁਪਨਿਆਂ ਨੂੰ ਅੱਗੇ ਵਧਾਏਗਾ।

ਔਰਬਿਟ ਵਿੱਚ ਭੇਜਣ ਦੀ ਪ੍ਰਕਿਰਿਆ ਦੇ ਬਾਅਦ ਚੰਦ੍ਰਯਾਨ-3 ਨੂੰ ਚੰਦ੍ਰ ਟ੍ਰਾਂਸਫਰ ਟ੍ਰੈਜੈਕਟਰੀ ਵਿੱਚ ਭੇਜਿਆ ਜਾਵੇਗਾ। 3,00,000 ਕਿਲੋਮੀਟਰ ਤੋਂ ਅਧਿਕ ਦੀ ਦੂਰੀ ਤੈਅ ਕਰਦੇ ਹੋਏ, ਇਹ ਆਉਣ ਵਾਲੇ ਹਫ਼ਤਿਆਂ ਵਿੱਚ ਚੰਦ੍ਰਮਾ ’ਤੇ ਪਹੁੰਚੇਗਾ। ਚੰਦ੍ਰਯਾਨ ’ਤੇ ਮੌਜੂਦ ਵਿਗਿਆਨਿਕ ਉਪਕਰਣ ਚੰਦ੍ਰਮਾ ਦੀ ਸਤ੍ਹਾ ਦਾ ਅਧਿਐਨ ਕਰਨਗੇ ਅਤੇ ਸਾਡੇ ਗਿਆਨ ਨੂੰ ਵਧਾਉਣਗੇ।

ਸਾਡੇ ਵਿਗਿਆਨਿਕਾਂ ਦਾ ਧੰਨਵਾਦ, ਪੁਲਾੜ ਖੇਤਰ ਵਿੱਚ ਭਾਰਤ ਦਾ ਇਤਿਹਾਸ ਬਹੁਤ ਸਮ੍ਰਿੱਧ ਹੈ। ਚੰਦ੍ਰਯਾਨ-1 ਨੂੰ ਆਲਮੀ ਚੰਦ੍ਰ ਮਿਸ਼ਨਾਂ ਵਿੱਚ ਇੱਕ ਮਾਰਗਦਰਸ਼ਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੇ ਚੰਦ੍ਰਮਾ ’ਤੇ ਜਲ ਦੇ ਅਣੂਆਂ ਦੀ ਉਪਸਥਿਤੀ ਦੀ ਪੁਸ਼ਟੀ ਕੀਤੀ ਹੈ। ਇਹ ਦੁਨੀਆ ਭਰ ਦੇ 200 ਤੋਂ ਵੱਧ ਵਿਗਿਆਨਿਕ ਪਬਲਿਕੇਸ਼ਨ ਵਿੱਚ ਪ੍ਰਕਾਸ਼ਿਤ ਹੋਇਆ।

ਚੰਦ੍ਰਯਾਨ-1 ਤੱਕ, ਚੰਦ੍ਰਮਾ ਨੂੰ ਇੱਕ ਪੂਰਨ ਰੂਪ ਬੋਨ-ਡ੍ਰਾਈ, ਭੂ-ਵਿਗਿਆਨਿਕ ਰੂਪ ਨਾਲ ਅਕਿਰਿਆਸ਼ੀਲ ਅਤੇ ਨਾ ਰਹਿਣਯੋਗ ਖਗੋਲੀ ਪਿੰਡ (celestial body) ਮੰਨਿਆ ਜਾਂਦਾ ਸੀ। ਹੁਣ, ਇਸ ਨੂੰ ਜਲ ਅਤੇ ਇਸ ਦੀ ਉਪ–ਸਤ੍ਹਾ ’ਤੇ ਬਰਫ ਦੀ ਉਪਸਥਿਤੀ ਦੇ ਨਾਲ ਇੱਕ ਗਤੀਸ਼ੀਲ ਅਤੇ ਭੂਵਿਗਿਆਨਿਕ ਰੂਪ ਨਾਲ  ਸਰਗਰਮ ਖਗੋਲੀ ਸੈਕਸ਼ਨ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਹੋ ਸਕਦਾ ਹੈ ਕਿ ਭਵਿੱਖ ਵਿੱਚ ਇਸ ’ਤੇ ਸੰਭਾਵਿਤ ਰੂਪ ਨਾਲ ਨਿਵਾਸ ਕੀਤਾ ਜਾ ਸਕੇ!

ਚੰਦ੍ਰਯਾਨ-2 ਵੀ ਉਤਨਾ ਹੀ ਮਹੱਤਵਪੂਰਨ ਸੀ ਕਿਉਂਕਿ ਇਸ ਨਾਲ ਜੁੜੇ ਔਰਬਿਟਰ ਦੇ ਡੇਟਾ ਨੇ ਪਹਿਲੀ ਵਾਰ ਰਿਮੋਟ ਸੈਂਸਿੰਗ ਦੇ ਮਾਧਿਅਮ ਰਾਹੀਂ ਕ੍ਰੋਮੀਅਮ, ਮੈਂਗਨੀਜ ਅਤੇ ਸੋਡੀਅਮ ਦੀ ਉਪਸਥਿਤੀ ਦਾ ਪਤਾ ਲਗਾਇਆ ਸੀ। ਇਸ ਨਾਲ ਚੰਦ੍ਰਮਾ ਦੇ ਮੈਗਮੈਟਿਕ ਵਿਕਾਸ ਬਾਰੇ ਅਧਿਕ ਜਾਣਕਾਰੀ ਵੀ ਮਿਲੇਗੀ।

ਚੰਦ੍ਰਯਾਨ 2 ਦੇ ਪ੍ਰਮੁਖ ਵਿਗਿਆਨਿਕ ਪਰਿਣਾਮਾਂ ਵਿੱਚ ਚੰਦ੍ਰ ਸੋਡੀਅਮ ਦੇ ਲਈ ਪਹਿਲਾ ਗਲੋਬਲ ਮੈਪ, ਕ੍ਰੇਟਰ ਆਕਾਰ ਵੰਡ ’ਤੇ ਉੱਨਤ ਜਾਣਕਾਰੀ, ਆਈਆਈਆਰਐੱਸ ਉਪਕਰਣ ਦੇ ਨਾਲ ਚੰਦ੍ਰ ਸਤ੍ਹਾ ’ਤੇ ਜਲ ਤੋਂ ਨਿਰਮਿਤ ਬਰਫ ਦਾ ਸਪਸ਼ਟ ਰੂਪ ਨਾਲ ਪਤਾ ਲਗਾਉਣਾ ਅਤੇ ਬਹੁਤ ਕੁਝ ਸ਼ਾਮਲ ਹੈ। ਇਹ ਮਿਸ਼ਨ ਲਗਭਗ 50 ਪਬਲੀਕੇਸ਼ਨਸ ਵਿੱਚ ਪ੍ਰਕਾਸ਼ਿਤ ਹੋਇਆ ਹੈ।

ਚੰਦ੍ਰਯਾਨ-3 ਮਿਸ਼ਨ ਦੇ ਲਈ ਸ਼ੁਭਕਾਮਨਾਵਾਂ! ਮੈਂ ਆਪ ਸਭ ਨੂੰ ਇਸ ਮਿਸ਼ਨ ਅਤੇ ਪੁਲਾੜ ਵਿਗਿਆਨ ਅਤੇ ਇਨੋਵੇਸ਼ਨ ਵਿੱਚ ਕੀਤੀ ਗਈ ਦੇਸ਼ ਦੀ ਪ੍ਰਗਤੀ ਬਾਰੇ ਹੋਰ ਅਧਿਕ ਜਾਣਨ ਦੀ ਤਾਕੀਦ ਕਰਦਾ ਹਾਂ। ਇਸ ਤੋਂ ਆਪ ਸਭ ਬਹੁਤ ਮਾਣ ਮਹਿਸੂਸ ਕਰੋਗੇ।”

 

***

ਡੀਐੱਸ/ਏਕੇ