ਨਮਸਕਾਰ ਫ੍ਰੈਂਡਸ,
ਆਪ ਸਭ ਦੇ ਦਰਮਿਆਨ ਆ ਕੇ ਅੱਜ ਇੱਕ ਅਲੱਗ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸ਼ਾਇਦ ਐਸੀ ਖੁਸ਼ੀ ਬਹੁਤ rare occasion ‘ਤੇ ਹੁੰਦੀ ਹੈ। ਜਦੋਂ ਤਨ ਮਨ ਖੁਸ਼ੀਆਂ ਨਾਲ ਭਰ ਗਿਆ ਹੋਵੇ ਅਤੇ ਵਿਅਕਤੀ ਦੇ ਜੀਵਨ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਉਸ ‘ਤੇ ਬੇਸਬਰੀ ਹਾਵੀ ਹੋ ਜਾਂਦੀ ਹੈ। ਇਸ ਵਾਰ ਮੇਰੇ ਨਾਲ ਭੀ ਇਸੇ ਤਰ੍ਹਾਂ ਹੀ ਹੋਇਆ ਹੈ, ਇਤਨੀ ਬੇਸਬਰੀ। ਮੈਂ ਸਾਊਥ ਅਫਰੀਕਾ ਵਿੱਚ ਸਾਂ ਫਿਰ ਗ੍ਰੀਸ ਦਾ ਕਾਰਜਕ੍ਰਮ ਸੀ ਤਾਂ ਉੱਥੇ ਚਲਾ ਗਿਆ ਲੇਕਿਨ ਮੇਰਾ ਮਨ ਪੂਰੀ ਤਰ੍ਹਾਂ ਤੁਹਾਡੇ ਨਾਲ ਹੀ ਲਗਿਆ ਹੋਇਆ ਸੀ। ਲੇਕਿਨ ਕਦੇ-ਕਦੇ ਲਗਦਾ ਹੈ ਕਿ ਮੈਂ ਆਪ(ਤੁਸੀਂ) ਲੋਕਾਂ ਦੇ ਨਾਲ ਅਨਿਆਂ ਕਰ ਦਿੰਦਾ ਹਾਂ। ਬੇਸਬਰੀ ਮੇਰੀ ਅਤੇ ਮੁਸੀਬਤ ਤੁਹਾਡੀ। ਇਤਨੀ ਸਵੇਰੇ-ਸਵੇਰੇ ਆਪ ਸਭ ਨੂੰ ਅਤੇ ਇਤਨਾ ਟਾਇਮ ਲੇਕਿਨ ਬੱਸ ਮਨ ਕਰ ਰਿਹਾ ਸੀ ਜਾਵਾਂ ਤੁਹਾਨੂੰ ਨਮਨ ਕਰਾਂ। ਤੁਹਾਨੂੰ ਦਿੱਕਤ ਹੋਈ ਹੋਵੇਗੀ, ਲੇਕਿਨ ਮੈਂ ਭਾਰਤ ਵਿੱਚ ਆਉਂਦੇ ਹੀ ਜਲਦੀ ਤੋਂ ਜਲਦੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸਾਂ। ਆਪ ਸਭ ਨੂੰ ਸੈਲਿਊਟ ਕਰਨਾ ਚਾਹੁੰਦਾ ਸਾਂ। ਸੈਲਿਊਟ ਤੁਹਾਡੇ ਪਰਿਸ਼੍ਰਮ (ਤੁਹਾਡੀ ਮਿਹਨਤ) ਨੂੰ, ਸੈਲਿਊਟ ਤੁਹਾਡੇ ਧੀਰਜ ਨੂੰ, ਸੈਲਿਊਟ ਤੁਹਾਡੀ ਲਗਨ ਨੂੰ, ਸੈਲਿਊਟ ਤੁਹਾਡੀ ਜੀਵੰਤਤਾ ਨੂੰ, ਸੈਲਿਊਟ ਤੁਹਾਡੇ ਜਜ਼ਬੇ ਨੂੰ। ਆਪ (ਤੁਸੀਂ) ਦੇਸ਼ ਨੂੰ ਜਿਸ ਉਚਾਈ ‘ਤੇ ਲੈ ਕੇ ਗਏ ਹੋ, ਇਹ ਕੋਈ ਸਾਧਾਰਣ ਸਫ਼ਲਤਾ ਨਹੀਂ ਹੈ। ਇਹ ਅਨੰਤ ਅੰਤਰਿਕਸ਼(ਪੁਲਾੜ) ਵਿੱਚ ਭਾਰਤ ਦੀ ਵਿਗਿਆਨਿਕ ਸਮਰੱਥਾ ਦਾ ਸ਼ੰਖਨਾਦ ਹੈ।
India is on the Moon. We have our national pride placed on the Moon. ਅਸੀਂ ਉੱਥੇ ਪਹੁੰਚੇ, ਜਿੱਥੇ ਕੋਈ ਨਹੀਂ ਪਹੁੰਚਿਆ ਸੀ। ਅਸੀਂ ਉਹ ਕੀਤਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ। ਇਹ ਅੱਜ ਦਾ ਭਾਰਤ ਹੈ, ਨਿਰਭੀਕ ਭਾਰਤ, ਜੁਝਾਰੂ ਭਾਰਤ। ਇਹ ਉਹ ਭਾਰਤ ਹੈ, ਜੋ ਨਵਾਂ ਸੋਚਦਾ ਹੈ, ਨਵੇਂ ਤਰੀਕੇ ਨਾਲ ਸੋਚਦਾ ਹੈ। ਜੋ ਡਾਰਕ ਜ਼ੋਨ ਵਿੱਚ ਜਾ ਕੇ ਭੀ ਦੁਨੀਆ ਵਿੱਚ ਰੋਸ਼ਨੀ ਦੀ ਕਿਰਨ ਫੈਲਾ ਦਿੰਦਾ ਹੈ। 21ਵੀਂ ਸਦੀ ਵਿੱਚ ਇਹੀ ਭਾਰਤ ਦੁਨੀਆ ਦੀਆਂ ਬੜੀਆਂ-ਬੜੀਆਂ ਸਮੱਸਿਆਵਾਂ ਦਾ ਸਮਾਧਾਨ ਕਰੇਗਾ। ਮੇਰੀਆਂ ਅੱਖਾਂ ਦੇ ਸਾਹਮਣੇ 23 ਅਗਸਤ ਦਾ ਉਹ ਦਿਨ, ਉਹ ਇੱਕ-ਇੱਕ ਸਕਿੰਟ, ਵਾਰ-ਵਾਰ ਘੁੰਮ ਰਿਹਾ ਹੈ। ਜਦੋਂ ਟਚ ਡਾਊਨ ਕਨਫਰਮ ਹੋਇਆ ਤਾਂ ਜਿਸ ਤਰ੍ਹਾਂ ਇੱਥੇ ਇਸਰੋ ਸੈਂਟਰ ਵਿੱਚ, ਪੂਰੇ ਦੇਸ਼ ਵਿੱਚ ਲੋਕ ਉਛਲ ਪਏ ਉਹ ਦ੍ਰਿਸ਼ ਕੌਣ ਭੁੱਲ ਸਕਦਾ ਹੈ, ਕੁਝ ਸਮ੍ਰਿਤੀਆਂ(ਯਾਦਾਂ) ਅਮਰ ਹੋ ਜਾਂਦੀਆਂ ਹਨ। ਉਹ ਪਲ ਅਮਰ ਹੋ ਗਿਆ, ਉਹ ਪਲ ਇਸ ਸਦੀ ਦੇ ਸਭ ਤੋਂ ਪ੍ਰੇਰਣਾਦਾਈ ਖਿਣਾਂ ਵਿੱਚੋਂ ਇੱਕ ਹੈ। ਹਰ ਭਾਰਤੀ ਨੂੰ ਲਗ ਰਿਹਾ ਸੀ ਕਿ ਵਿਜੈ ਉਸ ਦੀ ਆਪਣੀ ਹੈ। ਖ਼ੁਦ ਮਹਿਸੂਸ ਕਰਦਾ ਸੀ। ਹਰ ਭਾਰਤੀ ਨੂੰ ਲਗ ਰਿਹਾ ਸੀ ਕਿ ਜਿਵੇਂ ਉਹ ਖ਼ੁਦ ਇੱਕ ਬੜੇ ਐਗਜ਼ਾਮ ਵਿੱਚ ਪਾਸ ਹੋ ਗਿਆ ਹੈ। ਅੱਜ ਭੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਸੰਦੇਸ਼ ਦਿੱਤੇ ਜਾ ਰਹੇ ਹਨ, ਅਤੇ ਇਹ ਸਭ ਮੁਮਕਿਨ ਬਣਾਇਆ ਹੈ ਆਪ ਸਭ ਨੇ, ਆਪ ਨੇ(ਤੁਸੀਂ)। ਦੇਸ਼ ਦੇ ਮੇਰੇ ਵਿਗਿਆਨੀਆਂ ਨੇ ਇਹ ਮੁਮਕਿਨ ਬਣਾਇਆ ਹੈ। ਮੈਂ ਆਪ ਸਭ ਦਾ ਜਿਤਨਾ ਗੁਣਗਾਨ ਕਰਾਂ ਉਹ ਘੱਟ ਹੈ, ਮੈਂ ਤੁਹਾਡੀ ਜਿਤਨੀ ਸਰਾਹਨਾ ਕਰਾਂ ਉਹ ਘੱਟ ਹੈ।
ਸਾਥੀਓ,
ਮੈਂ ਉਹ ਫੋਟੋ ਦੇਖੀ, ਜਿਸ ਵਿੱਚ ਸਾਡੇ Moon Lander ਨੇ ਅੰਗਦ ਦੀ ਤਰ੍ਹਾਂ ਚੰਦਰਮਾ ‘ਤੇ ਮਜ਼ਬੂਤੀ ਨਾਲ ਆਪਣਾ ਪੈਰ ਜਮਾਇਆ ਹੋਇਆ ਹੈ। ਇੱਕ ਤਰਫ਼ ਵਿਕਰਮ ਦਾ ਵਿਸ਼ਵਾਸ ਹੈ ਤਾਂ ਦੂਸਰੀ ਤਰਫ਼ ਪ੍ਰਗਯਾਨ ਦਾ ਪਰਾਕ੍ਰਮ ਹੈ। ਸਾਡਾ ਪ੍ਰਗਯਾਨ ਲਗਾਤਾਰ ਚੰਦਰਮਾ ‘ਤੇ ਆਪਣੇ ਪਦ ਚਿੰਨ੍ਹ ਛੱਡ ਰਿਹਾ ਹੈ। ਅਲੱਗ-ਅਲੱਗ ਕੈਮਰਿਆਂ ਤੋਂ ਲਈਆਂ ਗਈਆਂ ਜੋ ਤਸਵੀਰਾਂ ਹੁਣੇ ਰਿਲੀਜ਼ ਹੋਈਆਂ ਅਤੇ ਮੈਨੂੰ ਦੇਖਣ ਦਾ ਸੁਭਾਗ ਮਿਲਿਆ ਹੈ, ਉਹ ਅਦਭੁਤ ਹੈ। ਮਾਨਵ ਸੱਭਿਅਤਾ ਵਿੱਚ ਪਹਿਲੀ ਵਾਰ ਧਰਤੀ ਦੇ ਲੱਖਾਂ ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਸ ਸਥਾਨ ਦੀ ਤਸਵੀਰ ਮਾਨਵ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹੈ। ਅਤੇ ਇਹ ਤਸਵੀਰ ਦੁਨੀਆ ਨੂੰ ਦਿਖਾਉਣ ਦਾ ਕੰਮ ਭਾਰਤ ਨੇ ਕੀਤਾ ਹੈ, ਆਪ ਸਭ ਵਿਗਿਆਨੀਆਂ ਨੇ ਕੀਤਾ ਹੈ। ਅੱਜ ਪੂਰੀ ਦੁਨੀਆ ਭਾਰਤ ਦੀ scientific spirit ਦਾ, ਸਾਡੀ ਟੈਕਨੋਲੋਜੀ ਦਾ ਅਤੇ ਸਾਡੇ scientific temperament ਦਾ ਲੋਹਾ ਮੰਨ ਚੁੱਕੀ ਹੈ। ਚੰਦਰਯਾਨ ਮਹਾਅਭਿਯਾਨ ਸਿਰਫ਼ ਭਾਰਤ ਦੀ ਨਹੀਂ, ਬਲਕਿ ਪੂਰੀ ਮਾਨਵਤਾ ਦੀ ਸਫ਼ਲਤਾ ਹੈ। ਸਾਡਾ ਮਿਸ਼ਨ ਜਿਸ ਖੇਤਰ ਨੂੰ ਐਕਸਪਲੋਰ ਕਰੇਗਾ, ਉਸ ਨਾਲ ਸਾਰੇ ਦੇਸ਼ਾਂ ਦੇ ਲਈ ਮੂਲ ਮਿਸ਼ਨਸ ਦੇ ਨਵੇਂ ਰਸਤੇ ਖੁੱਲ੍ਹਣਗੇ। ਇਹ ਚੰਦ ਦੇ ਰਹੱਸਾਂ ਨੂੰ ਤਾਂ ਖੋਲ੍ਹੇਗਾ ਹੀ ਨਾਲ ਹੀ ਧਰਤੀ ਦੀਆਂ ਚੁਣੌਤੀਆਂ ਦੇ ਸਮਾਧਾਨ ਵਿੱਚ ਭੀ ਮਦਦ ਕਰੇਗਾ। ਤੁਹਾਡੀ ਇਸ ਸਫ਼ਲਤਾ ਦੇ ਲਈ ਮੈਂ ਇੱਕ ਵਾਰ ਫਿਰ ਸਾਰੇ ਵਿਗਿਆਨੀਆਂ ਨੂੰ, Technicians, Engineers ਅਤੇ ਚੰਦਰਯਾਨ ਮਹਾਅਭਿਯਾਨ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ।
ਮੇਰੇ ਪਰਿਵਾਰਜਨੋਂ,
ਆਪ (ਤੁਸੀਂ) ਜਾਣਦੇ ਹੋ ਕਿ ਸਪੇਸ ਮਿਸ਼ਨਸ ਦੇ touchdown ਪੁਆਇੰਟ ਨੂੰ ਇੱਕ ਨਾਮ ਦਿੱਤੇ ਜਾਣ ਦੀ ਵਿਗਿਆਨਿਕ ਪਰੰਪਰਾ ਹੈ। ਚੰਦਰਮਾ ਦੇ ਜਿਸ ਹਿੱਸੇ ‘ਤੇ ਸਾਡਾ ਚੰਦਰਯਾਨ ਉਤਰਿਆ ਹੈ, ਭਾਰਤ ਨੇ ਉਸ ਥਾਂ ਦੇ ਭੀ ਨਾਮਕਰਣ ਦਾ ਫ਼ੈਸਲਾ ਲਿਆ ਹੈ। ਜਿਸ ਸਥਾਨ ‘ਤੇ ਚੰਦਰਯਾਨ-3 ਦਾ ਮੂਨ ਲੈਂਡਰ ਉਤਰਿਆ ਹੈ, ਹੁਣ ਉਸ ਪੁਆਇੰਟ ਨੂੰ, ‘ਸ਼ਿਵਸ਼ਕਤੀ’ ਦੇ ਨਾਮ ਨਾਲ ਜਾਣਿਆ ਜਾਵੇਗਾ। ਸ਼ਿਵ ਵਿੱਚ ਮਾਨਵਤਾ ਦੇ ਕਲਿਆਣ ਦਾ ਸੰਕਲਪ ਸਮਾਹਿਤ ਹੈ ਅਤੇ ‘ਸ਼ਕਤੀ’ ਤੋਂ ਸਾਨੂੰ ਉਨ੍ਹਾਂ ਸੰਕਲਪਾਂ ਨੂੰ ਪੂਰਾ ਕਰਨ ਦੀ ਸਮਰੱਥਾ ਮਿਲਦੀ ਹੈ। ਚੰਦਰਮਾ ਦਾ ‘ਸ਼ਿਵਸ਼ਕਤੀ’ ਪੁਆਇੰਟ, ਹਿਮਾਲਿਆ ਦੇ ਕੰਨਿਆਕੁਮਾਰੀ ਨਾਲ ਜੁੜੇ ਹੋਣ ਦਾ ਬੋਧ ਕਰਵਾਉਂਦਾ ਹੈ। ਸਾਡੇ ਰਿਸ਼ੀਆਂ ਨੇ ਕਿਹਾ ਹੈ- ‘ਯੇਨ ਕਰਮਾਣਯਪਸੋ ਮਨੀਸ਼ਿਣੋ ਯਗ੍ਯ ਕ੍ਰਣਵੰਤਿ ਵਿਦਥੇਸ਼ੁ ਧੀਰਾ:। ਯਦਪੂਰਵ ਯਕਸ਼ਮੰਤ: ਪ੍ਰਜਾਨਾਂ ਤਨਮੇ ਮਨ: ਸ਼ਿਵ-ਸੰਕਲਪ-ਮਸਤੁ। (‘येन कर्माण्यपसो मनीषिणो यज्ञे कृण्वन्ति विदथेषु धीराः। यदपूर्व यक्षमन्तः प्रजानां तन्मे मनः शिव-संकल्प-मस्तु।’ )
ਅਰਥਾਤ, ਜਿਸ ਮਨ ਨਾਲ ਅਸੀਂ ਕਰਤਵਯ-ਕਰਮ ਕਰਦੇ ਹਾਂ, ਵਿਚਾਰ ਅਤੇ ਵਿਗਿਆਨ ਨੂੰ ਗਤੀ ਦਿੰਦੇ ਹਾਂ, ਅਤੇ ਜੋ ਸਭ ਦੇ ਅੰਦਰ ਮੌਜੂਦ ਹੈ, ਉਹ ਮਨ ਸ਼ੁਭ ਅਤੇ ਕਲਿਆਣਕਾਰੀ ਸੰਕਲਪਾਂ ਨਾਲ ਜੁੜੇ। ਮਨ ਦੇ ਇਨ੍ਹਾਂ ਸ਼ੁਭ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਸ਼ਕਤੀ ਦਾ ਅਸ਼ੀਰਵਾਦ ਜ਼ਰੂਰੀ ਹੈ। ਅਤੇ ਇਹ ਸ਼ਕਤੀ ਸਾਡੀ ਨਾਰੀਸ਼ਕਤੀ ਹੈ। ਸਾਡੀਆਂ ਮਾਤਾਵਾਂ ਭੈਣਾਂ ਹਨ। ਸਾਡੇ ਇੱਥੇ ਕਿਹਾ ਗਿਆ ਹੈ- ਸ੍ਰਿਸ਼ਟਿ ਸਥਿਤਿ ਵਿਨਾਸ਼ਨਾਂ ਸ਼ਕਤਿਭੂਤੇ ਸਨਾਤਨਿ। (सृष्टि स्थिति विनाशानां शक्तिभूते सनातनि।)। ਅਰਥਾਤ, ਨਿਰਮਾਣ ਤੋਂ ਪਰਲੋ ਤੱਕ, ਪੂਰੀ ਸ੍ਰਿਸ਼ਟੀ ਦਾ ਅਧਾਰ ਨਾਰੀਸ਼ਕਤੀ ਹੀ ਹੈ। ਆਪ ਸਭ ਨੇ ਦੇਖਿਆ ਹੈ, ਚੰਦਰਯਾਨ-3 ਵਿੱਚ ਦੇਸ਼ ਨੇ ਸਾਡੀ ਮਹਿਲਾ ਵਿਗਿਆਨੀਆਂ ਨੇ, ਦੇਸ਼ ਦੀ ਨਾਰੀਸ਼ਕਤੀ ਨੇ ਕਿਤਨੀ ਬੜੀ ਭੂਮਿਕਾ ਨਿਭਾਈ ਹੈ। ਚੰਦਰਮਾ ਦਾ ‘ਸ਼ਿਵਸ਼ਕਤੀ’ ਪੁਆਇੰਟ, ਸਦੀਆਂ ਤੱਕ ਭਾਰਤ ਦੇ ਇਸ ਵਿਗਿਆਨਿਕ ਅਤੇ ਦਾਰਸ਼ਨਿਕ ਚਿੰਤਨ ਦਾ ਸਾਖੀ ਬਣੇਗਾ। ਇਹ ਸ਼ਿਵਸ਼ਕਤੀ ਪੁਆਇੰਟ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦੇਵੇਗਾ ਕਿ ਅਸੀਂ ਵਿਗਿਆਨ ਦਾ ਉਪਯੋਗ, ਮਾਨਵਤਾ ਦੇ ਕਲਿਆਣ ਦੇ ਲਈ ਹੀ ਕਰਨਾ ਹੈ। ਮਾਨਵਤਾ ਦਾ ਕਲਿਆਣ ਇਹੀ ਸਾਡਾ ਸੁਪਰੀਮ ਕਮਿਟਮੈਂਟ ਹੈ।
ਸਾਥੀਓ,
ਇੱਕ ਹੋਰ ਨਾਮਕਰਣ ਕਾਫੀ ਸਮੇਂ ਤੋਂ ਲੰਬਿਤ ਹੈ। ਚਾਲ ਸਾਲ ਪਹਿਲਾਂ ਜਦੋਂ ਚੰਦਰਯਾਨ-2 ਚੰਦਰਮਾ ਦੇ ਪਾਸ ਤੱਕ ਪਹੁੰਚਿਆ ਸੀ, ਜਿੱਥੇ ਉਸ ਦੇ ਪਦਚਿੰਨ੍ਹ ਪਏ ਸਨ, ਤਦ ਇਹ ਪ੍ਰਸਤਾਵ ਸੀ ਕਿ ਉਸ ਸਥਾਨ ਦਾ ਨਾਮ ਤੈਅ ਕੀਤਾ ਜਾਵੇ। ਲੇਕਿਨ ਉਨ੍ਹਾਂ ਸਥਿਤੀਆਂ ਵਿੱਚ ਫ਼ੈਸਲੇ ਲੈਣ ਦੇ ਸਥਾਨ ‘ਤੇ, ਅਸੀਂ ਪ੍ਰਣ ਲਿਆ ਸੀ ਕਿ ਜਦੋਂ ਚੰਦਰਯਾਨ-3, ਸਫ਼ਲਤਾ ਪੂਰਵਕ ਚੰਦ ‘ਤੇ ਪਹੁੰਚੇਗਾ, ਤਦ ਅਸੀਂ ਦੋਨੋਂ ਪੁਆਇੰਟਸ ਦਾ ਨਾਮ ਇਕੱਠੇ ਰੱਖਾਂਗੇ। ਅਤੇ ਅੱਜ ਮੈਨੂੰ ਲਗਦਾ ਹੈ ਕਿ, ਜਦੋਂ ਹਰ ਘਰ ਤਿਰੰਗਾ ਹੈ, ਜਦੋਂ ਹਰ ਮਨ ਤਿਰੰਗਾ ਹੈ, ਅਤੇ ਚੰਦ ‘ਤੇ ਭੀ ਤਿਰੰਗਾ ਹੈ, ਤਾਂ ‘ਤਿਰੰਗਾ’ ਦੇ ਸਿਵਾਏ, ਚੰਦਰਯਾਨ-2 ਨਾਲ ਜੁੜੇ ਉਸ ਸਥਾਨ ਨੂੰ ਹੋਰ ਕੀ ਨਾਮ ਦਿੱਤਾ ਜਾ ਸਕਦਾ ਹੈ? ਇਸ ਲਈ, ਚੰਦਰਮਾ ਦੇ ਜਿਸ ਸਥਾਨ ‘ਤੇ ਚੰਦਰਯਾਨ 2 ਨੇ ਆਪਣੇ ਪਦਚਿੰਨ੍ਹ ਛੱਡੇ ਹਨ, ਉਹ ਪੁਆਇੰਟ ਹੁਣ ‘ਤਿਰੰਗਾ’ ਕਹਾਏਗਾ। ਇਹ ਤਿਰੰਗਾ ਪੁਆਇੰਟ, ਭਾਰਤ ਦੇ ਹਰ ਪ੍ਰਯਾਸ ਦੀ ਪ੍ਰੇਰਣਾ ਬਣੇਗਾ। ਇਹ ਤਿਰੰਗਾ ਪੁਆਇੰਟ, ਸਾਨੂੰ ਸਿੱਖਆ ਦੇਵੇਗਾ ਕਿ ਕੋਈ ਭੀ ਵਿਫ਼ਲਤਾ ਆਖਰੀ ਨਹੀਂ ਹੁੰਦੀ, ਅਗਰ ਦ੍ਰਿੜ੍ਹ ਇੱਛਾ ਸ਼ਕਤੀ ਹੋਵੇ ਤਾਂ ਸਫ਼ਲਤਾ ਮਿਲ ਕੇ ਹੀ ਰਹਿੰਦੀ ਹੈ। ਯਾਨੀ, ਮੈਂ ਫਿਰ ਦੁਹਰਾ ਰਿਹਾ ਹਾਂ। ਚੰਦਰਯਾਨ 2 ਦੇ ਪਦਚਿੰਨ੍ਹ ਜਿੱਥੇ ਹਨ, ਉਹ ਸਥਾਨ ਅੱਜ ਤੋਂ ਤਿਰੰਗਾ ਪੁਆਇੰਟ ਕਹਾਏਗਾ। ਅਤੇ ਜਿੱਥੇ ਚੰਦਰਯਾਨ 3 ਦਾ ਮੂਨ ਲੈਂਡਰ ਪਹੁੰਚਿਆ ਹੈ, ਉਹ ਸਥਾਨ, ਅੱਜ ਤੋਂ ਸ਼ਿਵ-ਸ਼ਕਤੀ ਪੁਆਇੰਟ ਕਹਾਏਗਾ।
ਸਾਥੀਓ,
ਅੱਜ ਭਾਰਤ ਦੁਨੀਆ ਦਾ ਚੌਥਾ ਐਸਾ ਦੇਸ਼ ਬਣ ਚੁੱਕਿਆ ਹੈ, ਜਿਸ ਨੇ ਚੰਦਰਮਾ ਦੀ ਸਤ੍ਹਾ ਨੂੰ ਛੁਹਿਆ ਹੈ। ਇਹ ਸਫ਼ਲਤਾ ਤਦ ਹੋਰ ਅਧਿਕ ਬੜੀ ਹੋ ਜਾਂਦੀ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਨੇ ਆਪਣੀ ਯਾਤਰਾ ਕਿੱਥੋਂ ਸ਼ੁਰੂ ਕੀਤੀ ਸੀ। ਇੱਕ ਸਮਾਂ ਸੀ, ਜਦੋਂ ਭਾਰਤ ਦੇ ਪਾਸ ਜ਼ਰੂਰੀ ਤਕਨੀਕ ਨਹੀਂ ਸੀ, ਸਹਿਯੋਗ ਭੀ ਨਹੀਂ ਸੀ। ਸਾਡੀ ਗਿਣਤੀ ‘ਥਰਡ ਵਰਲਡ’ ਯਾਨੀ ‘ਥਰਡ ਰੋ’ ਵਿੱਚ ਖੜ੍ਹੇ ਦੇਸ਼ਾਂ ਵਿੱਚ ਹੁੰਦੀ ਸੀ। ਉੱਥੋਂ ਨਿਕਲ ਕੇ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣਿਆ ਹੈ। ਅੱਜ ਟ੍ਰੇਡ ਤੋਂ ਲੈ ਕੇ ਟੈਕਨੋਲੋਜੀ ਤੱਕ, ਭਾਰਤ ਦੀ ਗਿਣਤੀ ਪਹਿਲੀ ਪੰਕਤੀ, ਯਾਨੀ ‘ਫਸਟ ਰੋ’ ਵਿੱਚ ਖੜ੍ਹੇ ਦੇਸ਼ਾਂ ਵਿੱਚ ਹੋ ਰਹੀ ਹੈ। ਯਾਨੀ ‘ਥਰਡ ਰੋ’ ਤੋਂ ‘ਫਸਟ ਰੋ’ ਤੱਕ ਦੀ ਇਸ ਯਾਤਰਾ ਵਿੱਚ ਸਾਡੇ ‘ਇਸਰੋ’ ਜਿਹੇ ਸੰਸਥਾਨਾਂ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਤੁਸੀਂ ਅੱਜ Make in India ਨੂੰ ਚੰਦ ਤੱਕ ਪਹੁੰਚਾ ਦਿੱਤਾ ਹੈ।
ਮੇਰੇ ਪਰਿਵਾਰਜਨੋਂ,
ਮੈਂ ਅੱਜ ਤੁਹਾਡੇ ਦਰਮਿਆਨ ਆ ਕੇ ਵਿਸ਼ੇਸ਼ ਤੌਰ ‘ਤੇ ਦੇਸ਼ਵਾਸੀਆਂ ਨੂੰ ਤੁਹਾਡੀ ਮਿਹਨਤ ਬਾਰੇ ਦੱਸਣਾ ਚਾਹੁੰਦਾ ਹਾਂ। ਜੋ ਮੈਂ ਬਾਤਾਂ ਦੱਸ ਰਿਹਾ ਹਾਂ ਉਹ ਤੁਹਾਡੇ ਲਈ ਨਵੀਆਂ ਨਹੀਂ ਹਨ। ਲੇਕਿਨ ਆਪ ਨੇ ਜੋ ਕੀਤਾ ਹੈ, ਜੋ ਸਾਧਨਾ ਕੀਤੀ ਹੈ ਉਹ ਦੇਸ਼ਵਾਸੀਆਂ ਨੂੰ ਭੀ ਪਤਾ ਹੋਣਾ ਚਾਹੀਦਾ ਹੈ। ਭਾਰਤ ਦੇ ਦੱਖਣੀ ਹਿੱਸੇ ਤੋਂ ਚੰਦਰਮਾ ਦੇ ਦੱਖਣੀ ਧਰੁਵ ਤੱਕ ਚੰਦਰਯਾਨ ਦੀ ਇਹ ਯਾਤਰਾ ਅਸਾਨ ਨਹੀਂ ਸੀ। ਮੂਨ ਲੈਂਡਰ ਦੀ ਸੌਫਟ ਲੈਂਡਿੰਗ ਸੁਨਿਸ਼ਚਿਤ ਕਰਨ ਦੇ ਲਈ ਸਾਡੇ ਵਿਗਿਆਨੀਆਂ ਨੇ ਇਸਰੋ ਦੀ ਰਿਸਰਚ ਫੈਸਿਲਿਟੀ ਵਿੱਚ artificial moon ਤੱਕ ਬਣਾ ਦਿੱਤਾ। ਇਸ artificial moon ‘ਤੇ ਵਿਕਰਮ ਲੈਂਡਰ ਨੂੰ ਅਲੱਗ-ਅਲੱਗ ਤਰੀਕੇ ਦੀ ਸਰਫੇਸ ‘ਤੇ ਉਤਾਰ ਕੇ ਉਸ ਦਾ ਟੈਸਟ ਕੀਤਾ ਗਿਆ ਸੀ। ਹੁਣ ਇਤਨੇ ਸਾਰੇ ਐਗਜ਼ਾਮ ਦੇ ਕੇ ਸਾਡਾ Moon Lander ਉੱਥੇ ਗਿਆ ਹੈ, ਤਾਂ ਉਸ ਨੂੰ ਸਕਸੈੱਸ ਮਿਲਣੀ ਹੀ ਮਿਲਣੀ ਸੀ।
ਸਾਥੀਓ,
ਅੱਜ ਜਦੋਂ ਮੈਂ ਦੇਖਦਾ ਹਾਂ ਕਿ ਭਾਰਤ ਦੀ ਯੁਵਾ ਪੀੜ੍ਹੀ, ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ, ਇਨੋਵੇਸ਼ਨ ਨੂੰ ਲੈ ਕੇ, ਇਤਨੀ ਐਨਰਜੀ ਨਾਲ ਭਰੀ ਹੋਈ ਹੈ, ਤਾਂ ਉਸ ਦੇ ਪਿੱਛੇ ਸਾਡੇ ਐਸੇ ਹੀ ਸਪੇਸ ਮਿਸ਼ਨਸ ਦੀ ਸਫ਼ਲਤਾ ਹੈ। ਮੰਗਲਯਾਨ ਦੀ ਸਫ਼ਲਤਾ ਨੇ, ਚੰਦਰਯਾਨ ਦੀ ਸਫ਼ਲਤਾ ਨੇ, ਗਗਨਯਾਨ ਦੀ ਤਿਆਰੀ ਨੇ, ਦੇਸ਼ ਦੀ ਯੁਵਾ ਪੀੜ੍ਹੀ ਨੂੰ ਇੱਕ ਨਵਾਂ ਮਿਜ਼ਾਜ ਦੇ ਦਿੱਤਾ ਹੈ। ਅੱਜ ਭਾਰਤ ਦੇ ਛੋਟੇ-ਛੋਟੇ ਬੱਚਿਆਂ ਦੀ ਜ਼ਬਾਨ ‘ਤੇ ਚੰਦਰਯਾਨ ਦਾ ਨਾਮ ਹੈ। ਅੱਜ ਭਾਰਤ ਦਾ ਹਰ ਬੱਚਾ, ਆਪ ਵਿਗਿਆਨੀਆਂ ਵਿੱਚ ਆਪਣਾ ਭਵਿੱਖ ਦੇਖ ਰਿਹਾ ਹੈ। ਇਸ ਲਈ ਤੁਹਾਡੀ ਉਪਲਬਧੀ ਸਿਰਫ਼ ਇਹ ਨਹੀਂ ਹੈ ਕਿ ਤੁਸੀਂ ਚੰਦ ‘ਤੇ ਤਿਰੰਗਾ ਲਹਿਰਾਇਆ। ਲੇਕਿਨ ਤੁਸੀਂ ਇੱਕ ਹੋਰ ਬੜੀ ਉਪਲਬਧੀ ਹਾਸਲ ਕੀਤੀ ਹੈ। ਅਤੇ ਉਹ ਉਪਲਪਧੀ ਹੈ, ਭਾਰਤ ਦੀ ਪੂਰੀ ਦੀ ਪੂਰੀ ਪੀੜ੍ਹੀ ਨੂੰ ਜਾਗਰਿਤ ਕਰਨ ਦੀ, ਉਸ ਨੂੰ ਨਵੀਂ ਊਰਜਾ ਦੇਣ ਦੀ। ਤੁਸੀਂ ਇੱਕ ਪੂਰੀ ਪੀੜ੍ਹੀ ‘ਤੇ ਆਪਣੀ ਇਸ ਸਫ਼ਲਤਾ ਦੀ ਗਹਿਰੀ ਛਾਪ ਛੱਡੀ ਹੈ। ਅੱਜ ਤੋਂ ਕੋਈ ਭੀ ਬੱਚਾ, ਰਾਤ ਵਿੱਚ ਜਦੋਂ ਚੰਦਰਮਾ ਨੂੰ ਦੇਖੇਗਾ, ਤਾਂ ਉਸ ਨੂੰ ਵਿਸ਼ਵਾਸ ਹੋਵੇਗਾ ਕਿ ਜਿਸ ਹੌਸਲੇ ਨਾਲ ਮੇਰਾ ਦੇਸ਼ ਚੰਦ ‘ਤੇ ਪਹੁੰਚਿਆ ਹੈ, ਉਹੀ ਹੌਸਲਾ, ਉਹੀ ਜਜ਼ਬਾ, ਉਸ ਬੱਚੇ ਦੇ ਅੰਦਰ ਭੀ ਹੈ, ਉਸ ਯੁਵਾ ਦੇ ਅੰਦਰ ਭੀ ਹੈ। ਅੱਜ ਤੁਸੀਂ ਭਾਰਤ ਦੇ ਬੱਚਿਆਂ ਵਿੱਚ ਆਕਾਂਖਿਆਵਾਂ ਦੇ ਜੋ ਬੀਜ ਬੀਜੇ ਹਨ, ਕੱਲ੍ਹ ਉਹ ਵਟਵ੍ਰਿਕਸ਼ (ਬੋਹੜ ਬਿਰਖ) ਬਣਨਗੇ ਅਤੇ ਵਿਕਸਿਤ ਭਾਰਤ ਦੀ ਨੀਂਹ ਬਣਨਗੇ।
ਸਾਡੀ ਯੁਵਾ ਪੀੜ੍ਹੀ ਨੂੰ ਨਿਰੰਤਰ ਪ੍ਰੇਰਣਾ ਮਿਲਦੀ ਰਹੇ, ਇਸ ਦੇ ਲਈ ਇੱਕ ਹੋਰ ਨਿਰਣਾ ਲਿਆ ਗਿਆ ਹੈ। 23 ਅਗਸਤ ਨੂੰ ਜਦੋਂ ਭਾਰਤ ਨੇ ਚੰਦਰਮਾ ‘ਤੇ ਤਿਰੰਗਾ ਫਹਿਰਾਇਆ, ਉਸ ਦਿਨ ਨੂੰ ਹੁਣ ਹਿੰਦੁਸਤਾਨ National Space Day ਦੇ ਰੂਪ ਵਿੱਚ ਮਨਾਏਗਾ। ਹੁਣ ਹਰ ਵਰ੍ਹੇ ਦੇਸ਼ National Space Day ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਸਪਿਰਿਟ ਨੂੰ ਸੈਲੀਬ੍ਰੇਟ ਕਰੇਗਾ, ਤਾਂ ਇਹ ਸਾਨੂੰ ਹਮੇਸ਼ਾ-ਹਮੇਸਾ ਦੇ ਲਈ ਪ੍ਰੇਰਿਤ ਕਰਦਾ ਰਹੇਗਾ।
ਮੇਰੇ ਪਰਿਵਾਰਜਨੋਂ,
ਆਪ (ਤੁਸੀਂ) ਭੀ ਜਾਣਦੇ ਹੋ ਕਿ ਸਪੇਸ ਸੈਕਟਰ ਦੀ ਜੋ ਸਮਰੱਥਾ ਹੈ, ਉਹ ਸੈਟੇਲਾਈਟ ਲਾਂਚ ਕਰਨ ਜਾਂ ਅੰਤਰਿਕਸ਼(ਪੁਲਾੜ) ਦੀ ਖੋਜ ਤੋਂ ਕਿਤੇ ਜ਼ਿਆਦਾ ਬੜਾ ਹੈ। ਸਪੇਸ ਸੈਕਟਰ ਦੀ ਇੱਕ ਬਹੁਤ ਬੜੀ ਤਾਕਤ ਹੈ, ਜੋ ਮੈਂ ਦੇਖਦਾ ਹਾਂ, ਉਹ ਹੈ Ease of Living ਅਤੇ Ease of Governance. ਅੱਜ ਦੇਸ਼ ਵਿੱਚ Space Applications ਨੂੰ, Governance ਦੇ ਹਰ ਪਹਿਲੂ ਨਾਲ ਜੋੜਨ ਦੀ ਦਿਸ਼ਾ ਵਿੱਚ ਬਹੁਤ ਬੜਾ ਕੰਮ ਹੋਇਆ ਹੈ। ਆਪ (ਤੁਸੀਂ) ਲੋਕਾਂ ਨੇ ਜਦੋਂ ਮੈਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਤਾਂ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੈਂ ਭਾਰਤ ਸਰਕਾਰ ਦੇ ਜੁਆਇੰਟ ਸੈਕ੍ਰੇਟਰੀ ਲੈਵਲ ਦੇ ਅਫ਼ਸਰਸ ਦੀ, ਸਪੇਸ ਸਾਇੰਟਿਸਟਸ ਦੇ ਨਾਲ ਇੱਕ ਵਰਕਸ਼ਾਪ ਕਰਵਾਈ ਸੀ। ਅਤੇ ਇਸ ਦਾ ਮਕਸਦ ਇਹੀ ਸੀ ਕਿ Governance ਵਿੱਚ, ਸ਼ਾਸਨ ਵਿਵਸਥਾ ਵਿੱਚ Transparency ਲਿਆਉਣ ਵਿੱਚ , ਸਪੇਸ ਸੈਕਟਰ ਦੀ ਤਾਕਤ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਿਵੇਂ ਕਰੀਏ। ਤਦ ਕਿਰਣ ਜੀ ਸ਼ਾਇਦ ਅਸੀਂ ਲੋਕਾਂ ਦੇ ਨਾਲ ਕੰਮ ਕਰਦੇ ਸਾਂ।
ਇਸੇ ਦਾ ਨਤੀਜਾ ਸੀ, ਜਦੋਂ ਦੇਸ਼ ਨੇ ਸਵੱਛ ਭਾਰਤ ਅਭਿਯਾਨ ਸ਼ੁਰੂ ਕੀਤਾ, ਸ਼ੌਚਾਲਯਾਂ(ਪਖਾਨਿਆਂ) ਦਾ ਨਿਰਮਾਣ ਸ਼ੁਰੂ ਕੀਤਾ, ਕਰੋੜਾਂ ਘਰਾਂ ਨੂੰ ਬਣਾਉਣ ਦਾ ਅਭਿਯਾਨ ਚਲਾਇਆ, ਤਾਂ ਇਨ੍ਹਾਂ ਸਭ ਦੇ ਮਾਨਿਟਰਿੰਗ ਦੇ ਲਈ, ਉਸ ਦੀ ਪ੍ਰਗਤੀ ਦੇ ਲਈ ਸਪੇਸ ਸਾਇੰਸ ਨੇ ਬਹੁਤ ਮਦਦ ਕੀਤੀ। ਅੱਜ ਦੇਸ਼ ਵਿੱਚ ਦੂਰ ਦਰਾਜ ਦੇ ਇਲਾਕੇ ਵਿੱਚ Education, Communication ਅਤੇ Health Services ਪਹੁੰਚਾਉਣ ਵਿੱਚ ਸਪੇਸ ਸੈਕਟਰ ਦੀ ਬਹੁਤ ਬੜੀ ਭੂਮਿਕਾ ਹੈ। ਇਨ੍ਹੀਂ ਦਿਨੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਨਿਮਿੱਤ ਜੋ ਜ਼ਿਲ੍ਹੇ-ਜ਼ਿਲ੍ਹੇ ਵਿੱਚ ਅੰਮ੍ਰਿਤ ਸਰੋਵਰ ਬਣ ਰਹੇ ਹਨ। ਉਸ ਦਾ ਭੀ ਟੈਗਿੰਗ, ਉਸ ਦੇ ਭੀ ਮਾਨਿਟਰਿੰਗ ਸਪੇਸ ਦੇ ਦੁਆਰਾ ਹੀ ਹੋ ਰਹੀ ਹੈ। ਬਿਨਾ ਸਪੇਸ ਟੈਕਨੋਲੋਜੀ ਦੇ ਅਸੀਂ ਟੈਲੀ-ਮੈਡੀਸੀਨ ਅਤੇ ਟੈਲੀ-ਐਜੂਕੇਸ਼ਨ ਦੀ ਕਲਪਨਾ ਤੱਕ ਨਹੀਂ ਕਰ ਸਕਦੇ। ਸਪੇਸ ਸਾਇੰਸ ਨੇ ਦੇਸ਼ ਦੇ resources ਦੇ optimum Utilisation ਵਿੱਚ ਭੀ ਬਹੁਤ ਮਦਦ ਕੀਤੀ ਹੈ। ਸਾਡੇ ਦੇਸ਼ ਦੇ ਐਗਰੀਕਲਚਰ ਸੈਕਟਰ ਨੂੰ ਤਾਕਤ ਦੇਣ ਵਿੱਚ, ਮੌਸਮ ਦਾ ਅਨੁਮਾਨ ਲਗਾਉਣ ਵਿੱਚ ਸਪੇਸ ਸੈਕਟਰ ਜੋ ਮਦਦ ਕਰਦਾ ਹੈ, ਉਹ ਦੇਸ਼ ਦਾ ਹਰ ਕਿਸਾਨ ਜਾਣਦਾ ਹੈ। ਅੱਜ ਉਹ ਦੇਖ ਲੈਂਦਾ ਹੈ ਆਪਣੇ ਮੋਬਾਈਲ ‘ਤੇ, ਅਗਲੇ ਸਪਤਾਹ ਮੌਸਮ ਦਾ ਕੀ ਹਾਲ ਹੈ। ਦੇਸ਼ ਦੇ ਕਰੋੜਾਂ ਮਛੁਆਰਿਆਂ ਨੂੰ ਅੱਜ ‘ਨਾਵਿਕ’ ਸਿਸਟਮ ਨਾਲ ਜੋ ਸਟੀਕ ਜਾਣਕਾਰੀ ਮਿਲ ਰਹੀ ਹੈ, ਉਹ ਭੀ ਤੁਹਾਡੀ ਹੀ ਦੇਣ ਹੈ। ਅੱਜ ਜਦੋਂ ਦੇਸ਼ ਵਿੱਚ ਹੜ੍ਹ ਆਉਂਦਾ ਹੈ, ਕੋਈ ਪ੍ਰਾਕ੍ਰਿਤਿਕ ਆਪਦਾ ਆਉਂਦੀ ਹੈ, ਭੁਚਾਲ ਆਉਂਦਾ ਹੈ, ਤਾਂ ਹਾਲਾਤ ਦੀ ਗੰਭੀਰਤਾ ਦਾ ਪਤਾ ਲਗਾਉਣ ਵਿੱਚ ਆਪ (ਤੁਸੀਂ) ਸਭ ਤੋਂ ਪਹਿਲਾਂ ਅੱਗੇ ਆਉਂਦੇ ਹੋ। ਜਦੋਂ ਸਾਇਕਲੋਨ ਆਉਂਦਾ ਹੈ, ਤਾਂ ਸਾਡੇ ਸੈਟੇਲਾਇਟਸ ਉਸ ਦਾ ਸਾਰਾ ਰੂਟ ਦੱਸਦੇ ਹਨ, ਸਾਰੀ ਟਾਇਮਿੰਗ ਦੱਸਦੇ ਹਨ, ਅਤੇ ਲੋਕਾਂ ਦੀ ਜਾਨ ਭੀ ਬਚਦੀ ਹੈ, ਸੰਪਤੀ ਭੀ ਬਚਦੀ ਹੈ ਅਤੇ ਸਿਰਫ਼ ਸਾਇਕਲੋਨ ਦੇ ਕਾਰਨ ਜੋ ਸੰਪਤੀ ਬਚਦੀ ਹੈ ਨਾ ਉਸ ਦਾ ਅਗਰ ਜੋੜ ਲਗਾ ਦੇਈਏ, ਤਾਂ ਅੱਜ ਸਪੇਸ ਦਾ ਜੋ ਖਰਚਾ ਹੈ ਉਸ ਤੋਂ ਉਹ ਜ਼ਿਆਦਾ ਹੋ ਜਾਂਦਾ ਸੀ।
ਸਾਡੇ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦਾ ਅਧਾਰ ਭੀ ਸਪੇਸ ਟੈਕਨੋਲੋਜੀ ਹੀ ਹੈ। ਅਤੇ ਅੱਜ ਦੁਨੀਆ ਭਾਰਤ ਦੇ ਇਸ ਗਤੀਸ਼ਕਤੀ ਪਲੈਟਫਾਰਮ ਦਾ ਅਧਿਐਨ ਕਰ ਰਹੀ ਹੈ ਕਿ ਪਲਾਨਿੰਗ ਅਤੇ ਮੈਨੇਜਮੈਂਟ ਵਿੱਚ ਇਹ ਪਲੈਟਫਾਰਮ ਕਿਤਨਾ ਉਪਯੋਗੀ ਹੋ ਸਕਦਾ ਹੈ। ਇਸ ਨਾਲ ਪ੍ਰੋਜੈਕਟਸ ਦੀ ਪਲਾਨਿੰਗ, execution ਅਤੇ ਮਾਨਿਟਰਿੰਗ ਵਿੱਚ ਬਹੁਤ ਮਦਦ ਮਿਲ ਰਹੀ ਹੈ। ਸਮੇਂ ਦੇ ਨਾਲ ਵਧਦਾ ਹੋਇਆ Space Application ਦਾ ਇਹ ਦਾਇਰਾ ਸਾਡੇ ਨੌਜਵਾਨਾਂ ਦੇ ਲਈ Opportunities ਭੀ ਵਧਾ ਰਿਹਾ ਹੈ, ਅਵਸਰ ਵਧਾ ਰਿਹਾ ਹੈ। ਅਤੇ ਇਸ ਲਈ ਅੱਜ ਮੈਂ ਇੱਕ ਸੁਝਾਅ ਭੀ ਦੇਣਾ ਚਾਹੁੰਦਾ ਹਾਂ। ਅਤੇ ਮੈਂ ਚਾਹਾਂਗਾ ਕਿ ਤੁਹਾਡੇ ਇੱਥੋਂ ਜੋ ਰਿਟਾਇਰਡ ਲੋਕ ਹਨ ਉਹ ਇਸ ਵਿੱਚ ਕਾਫੀ ਮਦਦ ਕਰ ਸਕਦੇ ਹਨ। ਹੁਣ ਇਹ ਮਤ(ਨਾ) ਬੋਲਿਓ ਕਿ ਇਤਨੀ ਸੁਬ੍ਹਾ- ਸੁਬ੍ਹਾ ਮੋਦੀ ਜੀ ਇੱਥੇ ਆਏ ਅਤੇ ਕੁਝ ਕੰਮ ਭੀ ਦੇ ਕੇ ਜਾ ਰਹੇ ਹਨ।
ਸਾਥੀਓ,
ਮੈਂ ਚਾਹਾਂਗਾ ਕਿ ਇਸਰੋ, ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਨਾਲ ਮਿਲ ਕੇ ‘ਗਵਰਨੈਂਸ ਵਿੱਚ ਸਪੇਸ ਟੈਕਨੋਲੋਜੀ’ ‘ਤੇ ਇੱਕ ਨੈਸ਼ਨਲ ਹੈਕਾਥੌਨ ਦਾ ਆਯੋਜਨ ਕਰਨ। ਇਸ ਹੈਕਾਥੌਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਯੁਵਾ, ਜ਼ਿਆਦਾ ਤੋਂ ਜ਼ਿਆਦਾ ਯੁਵਾ ਸ਼ਕਤੀ, ਜ਼ਿਆਦਾ ਤੋਂ ਜ਼ਿਆਦਾ ਨੌਜਵਾਨ, ਉਹ ਸ਼ਾਮਲ ਹੋਣ, ਜੁੜਨ। ਮੈਨੂੰ ਵਿਸ਼ਵਾਸ ਹੈ, ਇਹ ਨੈਸ਼ਨਲ ਹੈਕਾਥੌਨ, ਸਾਡੀ ਗਵਰਨੈਂਸ ਨੂੰ ਹੋਰ ਪ੍ਰਭਾਵੀ ਬਣਾਵੇਗਾ, ਦੇਸ਼ਵਾਸੀਆਂ ਨੂੰ ਮਾਡਰਨ ਸੌਲਿਊਸ਼ੰਸ ਦੇਵੇਗਾ।
ਅਤੇ ਸਾਥੀਓ,
ਤੁਹਾਡੇ ਇਲਾਵਾ ਮੈਂ ਆਪਣੀ ਯੁਵਾ ਪੀੜ੍ਹੀ ਨੂੰ ਇੱਕ ਹੋਰ Task ਅਲੱਗ ਤੋਂ ਦੇਣਾ ਚਾਹੁੰਦਾ ਹਾਂ। ਅਤੇ ਹੋਮਵਰਕ ਦਿੱਤੇ ਬਿਨਾ ਬੱਚਿਆਂ ਨੂੰ ਕੰਮ ਕਰਨ ਦਾ ਮਜ਼ਾ ਨਹੀਂ ਆਉਂਦਾ ਹੈ। ਆਪ (ਤੁਸੀਂ) ਸਾਰੇ ਜਾਣਦੇ ਹੋ ਕਿ ਭਾਰਤ ਉਹ ਦੇਸ਼ ਹੈ, ਜਿਸ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਹੀ ਧਰਤੀ ਦੇ ਬਾਹਰ ਅਨੰਤ ਅੰਤਰਿਕਸ਼ (ਪੁਲਾੜ) ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਸੀ। ਸਾਡੇ ਇੱਥੇ ਸਦੀਆਂ ਪਹਿਲਾਂ ਅਨੁਸੰਧਾਨ ਪਰੰਪਰਾ ਦੇ ਆਰੀਆਭੱਟ, ਬ੍ਰਹਮਗੁਪਤ, ਵਰਾਹਮਿਹਿਰ ਅਤੇ ਭਾਸ਼ਕਰਾਚਾਰੀਆ(आर्यभट्ट, ब्रह्मगुप्त, वराहमिहिर और भाष्कराचार्य) ਜਿਹੇ ਰਿਸ਼ੀ ਮਨੀਸ਼ੀ ਹੋਏ ਸਨ। ਜਦੋਂ ਧਰਤੀ ਦੇ ਆਕਾਰ ਨੂੰ ਲੈ ਕੇ ਭਰਮ ਸੀ, ਤਦ ਆਰੀਆਭੱਟ ਨੇ ਆਪਣੇ ਮਹਾਨ ਗ੍ਰੰਥ ਆਰਯਭਟੀਯ ਵਿੱਚ ਧਰਤੀ ਦੇ ਗੋਲਾਕਾਰ ਹੋਣ ਬਾਰੇ ਵਿਸਤਾਰ ਨਾਲ ਲਿਖਿਆ ਸੀ। ਉਨ੍ਹਾਂ ਨੇ axis ‘ਤੇ ਪ੍ਰਿਥਵੀ ਦੇ rotation ਅਤੇ ਉਸ ਦੀ ਪਰਿਧੀ ਦੀ ਗਣਨਾ ਭੀ ਲਿਖ ਦਿੱਤੀ ਸੀ। ਇਸੇ ਤਰ੍ਹਾਂ, ਸੂਰਯ ਸਿਧਾਂਤ (सूर्य सिद्धान्त)ਜਿਹੇ ਗ੍ਰੰਥਾਂ ਵਿੱਚ ਭੀ ਕਿਹਾ ਗਿਆ ਹੈ- ਸਰਵਤ੍ਰੈਵ ਮਹੀਗੋਲੇ, ਸਵਸਥਾਨਮ ਉਪਰਿ ਸਥਿਤਮ। ਮਨਯੰਤੇ ਖੇ ਯਤੋ ਗੋਲਸ੍, ਤਸਯ ਕਵ ਊਧਰਮ ਕੁ ਵਾਧ:।। (सर्वत्रैव महीगोले, स्वस्थानम् उपरि स्थितम्। मन्यन्ते खे यतो गोलस्, तस्य क्व ऊर्ध्वम क्व वाधः॥) ਅਰਥਾਤ, ਪ੍ਰਿਥਵੀ ‘ਤੇ ਕੁਝ ਲੋਕ ਆਪਣੀ ਜਗ੍ਹਾ ਨੂੰ ਸਭ ਤੋਂ ਉੱਪਰ ਮੰਨਦੇ ਹਨ। ਲੇਕਿਨ, ਇਹ ਗੋਲਾਕਾਰ ਪ੍ਰਿਥਵੀ ਤਾਂ ਆਕਾਸ਼ ਵਿੱਚ ਸਥਿਤ ਹੈ, ਉਸ ਵਿੱਚ ਉੱਪਰ ਅਤੇ ਨੀਚੇ ਕੀ ਹੋ ਸਕਦਾ ਹੈ? ਇਹ ਉਸ ਸਮੇਂ ਲਿਖਿਆ ਗਿਆ ਸੀ। ਇਹ ਮੈਂ ਸਿਰਫ਼ ਇੱਕ ਸਲੋਕ ਦੱਸਿਆ ਹੈ। ਅਜਿਹੀਆਂ ਅਣਗਿਣਤ ਰਚਨਾਵਾਂ ਸਾਡੇ ਪੂਰਵਜਾਂ ਨੇ ਲਿਖੀਆਂ ਹੋਈਆਂ ਹਨ।
ਸੂਰਜ, ਚੰਦਰਮਾ ਅਤੇ ਪ੍ਰਿਥਵੀ ਦੇ ਇੱਕ ਦੂਸਰੇ ਦੇ ਦਰਮਿਆਨ ਆਉਣ ਨਾਲ ਗ੍ਰਹਿਣ ਦੀ ਜਾਣਕਾਰੀ ਸਾਡੇ ਕਿਤਨੇ ਹੀ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਪਾਈਆਂ ਜਾਂਦੀਆਂ ਹਨ। ਪ੍ਰਿਥਵੀ ਦੇ ਇਲਾਵਾ ਹੋਰ ਗ੍ਰਹਿਆਂ ਦੇ ਆਕਾਰ ਦੀਆਂ ਗਣਨਾਵਾਂ, ਉਨ੍ਹਾਂ ਦੇ ਮੂਵਮੈਂਟ ਨਾਲ ਜੁੜੀ ਜਾਣਕਾਰੀ ਭੀ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦੀ ਹੈ। ਅਸੀਂ ਗ੍ਰਹਿਆਂ ਅਤੇ ਉਪਗ੍ਰਹਿਆਂ ਦੀ ਗਤੀ ਨੂੰ ਲੈ ਕੇ ਇਤਨੀਆਂ ਸੂਖਮ ਗਣਨਾਵਾਂ ਕਰਨ ਦੀ ਉਹ ਕਾਬਲੀਅਤ ਹਾਸਲ ਕੀਤੀ ਸੀ, ਕਿ ਸਾਡੇ ਇੱਥੇ ਸੈਂਕੜੇ ਵਰ੍ਹਿਆਂ ਅੱਗੇ ਦੇ ਪੰਚਾਂਗ, ਯਾਨੀ ਕੈਲੰਡਰਸ ਬਣਾਏ ਜਾਂਦੇ ਸਨ। ਇਸ ਲਈ ਮੈਂ ਇਸ ਨਾਲ ਜੁੜਿਆ ਇੱਕ Task ਆਪਣੀ ਨਵੀਂ ਪੀੜ੍ਹੀ ਨੂੰ ਦੇਣਾ ਚਾਹੁੰਦਾ ਹਾਂ, ਸਕੂਲ-ਕਾਲਜ ਦੇ ਬੱਚਿਆਂ ਨੂੰ ਦੇਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਭਾਰਤ ਦੇ ਸ਼ਾਸਤਰਾਂ ਵਿੱਚ ਜੋ ਖਗੋਲੀ ਸੂਤਰ ਹਨ, ਉਨ੍ਹਾਂ ਨੂੰ ਸਾਇੰਟਿਫਿਕਲੀ ਪਰੂਵ ਕਰਨ ਦੇ ਲਈ, ਨਵੇਂ ਸਿਰੇ ਤੋਂ ਉਨ੍ਹਾਂ ਦੇ ਅਧਿਐਨ ਦੇ ਲਈ ਨਵੀਂ ਪੀੜ੍ਹੀ ਅੱਗੇ ਆਵੇ। ਇਹ ਸਾਡੀ ਵਿਰਾਸਤ ਦੇ ਲਈ ਜ਼ਰੂਰੀ ਹੈ ਅਤੇ ਵਿਗਿਆਨ ਦੇ ਲਈ ਭੀ ਜ਼ਰੂਰੀ ਹੈ। ਅੱਜ ਜੋ ਸਕੂਲ ਦੇ, ਕਾਲਜ ਦੇ, ਯੂਨੀਵਰਸਿਟੀਜ਼ ਦੇ Students ਹਨ, ਰਿਸਰਚਰਸ ਹਨ, ਉਨ੍ਹਾਂ ‘ਤੇ ਇੱਕ ਤਰ੍ਹਾਂ ਨਾਲ ਦੋਹਰੀ ਜ਼ਿੰਮੇਵਾਰੀ ਹੈ।
ਭਾਰਤ ਦੇ ਪਾਸ ਵਿਗਿਆਨ ਦੇ ਗਿਆਨ ਦਾ ਜੋ ਖਜ਼ਾਨਾ ਹੈ, ਉਹ ਗ਼ੁਲਾਮੀ ਦੇ ਲੰਬੇ ਕਾਲਖੰਡ ਵਿੱਚ ਦਬ ਗਿਆ ਹੈ, ਛਿਪ ਗਿਆ ਹੈ। ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਸਾਨੂੰ ਇਸ ਖਜ਼ਾਨੇ ਨੂੰ ਭੀ ਖੰਗਾਲਣਾ ਹੈ, ਉਸ ‘ਤੇ ਰਿਸਰਚ ਕਰਨੀ ਹੈ ਅਤੇ ਦੁਨੀਆ ਨੂੰ ਭੀ ਦੱਸਣਾ ਹੈ। ਦੂਸਰੀ ਜ਼ਿੰਮੇਵਾਰੀ ਇਹ ਕਿ ਸਾਡੀ ਯੁਵਾ ਪੀੜ੍ਹੀ ਨੂੰ ਅੱਜ ਦੇ ਆਧੁਨਿਕ ਵਿਗਿਆਨ, ਆਧੁਨਿਕ ਟੈਕਨੋਲੋਜੀ ਨੂੰ ਨਵੇਂ ਆਯਾਮ ਦੇਣੇ ਹਨ, ਸਮੁੰਦਰ ਦੀਆਂ ਗਹਿਰਾਈਆਂ ਤੋਂ ਲੈ ਕੇ ਆਸਮਾਨ ਦੀ ਉਚਾਈ ਤੱਕ, ਆਸਮਾਨ ਦੀ ਉਚਾਈ ਤੋਂ ਲੈ ਕੇ ਅੰਤਰਿਕਸ਼(ਪੁਲਾੜ) ਦੀ ਗਹਿਰਾਈ ਤੱਕ ਤੁਹਾਡੇ ਲਈ ਕਰਨ ਦੇ ਲਈ ਬਹੁਤ ਕੁਝ ਹੈ। ਆਪ (ਤੁਸੀਂ) Deep Earth ਨੂੰ ਭੀ ਦੇਖੋ ਅਤੇ ਨਾਲ ਹੀ Deep Sea ਨੂੰ ਭੀ explore ਕਰੋ। ਆਪ (ਤੁਸੀਂ) Next Generation Computer ਬਣਾਓ ਅਤੇ ਨਾਲ ਹੀ Genetic Engineering ਵਿੱਚ ਭੀ ਆਪਣਾ ਸਿੱਕਾ ਜਮਾਓ। ਭਾਰਤ ਵਿੱਚ ਤੁਹਾਡੇ ਲਈ ਨਵੀਆਂ ਸੰਭਾਵਨਾਵਾਂ ਦੇ ਦਵਾਰ ਲਗਾਤਾਰ ਖੁੱਲ੍ਹ ਰਹੇ ਹਨ। 21ਵੀਂ ਸਦੀ ਦੇ ਇਸ ਕਾਲਖੰਡ ਵਿੱਚ ਜੋ ਦੇਸ਼ ਸਾਇੰਸ ਅਤੇ ਟੈਕਨੋਲੋਜੀ ਵਿੱਚ ਬੜ੍ਹਤ ਬਣਾ ਲੈ ਜਾਵੇਗਾ, ਉਹ ਦੇਸ਼ ਸਭ ਤੋਂ ਅੱਗੇ ਵਧ ਜਾਵੇਗਾ।
ਸਾਥੀਓ,
ਅੱਜ ਬੜੇ-ਬੜੇ ਐਕਸਪਰਟਸ ਕਹਿ ਰਹੇ ਹਨ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੀ space industry 8 ਬਿਲੀਅਨ ਡਾਲਰ ਤੋਂ ਵਧ ਕੇ 16 ਬਿਲੀਅਨ ਡਾਲਰ ਦੀ ਹੋ ਜਾਵੇਗੀ। ਸਰਕਾਰ ਭੀ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਪੇਸ ਸੈਕਟਰ ਵਿੱਚ ਲਗਾਤਾਰ ਰਿਫਾਰਮ ਕਰ ਰਹੀ ਹੈ। ਸਾਡੇ ਯੁਵਾ ਭੀ ਕਮਰ ਕਸ ਕੇ ਤਿਆਰ ਹਨ। ਤੁਹਾਨੂੰ ਜਾਣ ਕੇ ਸੁਖਦ ਅਸਚਰਜ ਹੋਵੇਗਾ ਕਿ ਪਿਛਲੇ ਚਾਰ ਸਾਲ ਵਿੱਚ ਸਪੇਸ ਸੈਕਟਰ ਵਿੱਚ ਕੰਮ ਕਰਨ ਵਾਲੇ ਸਟਾਰਟ ਅੱਪਸ ਦੀ ਸੰਖਿਆ 4 ਤੋਂ ਵਧ ਕੇ ਕਰੀਬ-ਕਰੀਬ ਡੇਢ ਸੌ ਹੋ ਗਈ ਹੈ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਅਨੰਤ ਆਕਾਸ਼ ਵਿੱਚ ਕਿਤਨੀ ਅਨੰਤ ਸੰਭਾਵਨਾਵਾਂ ਭਾਰਤ ਦਾ ਇੰਤਜ਼ਾਰ ਕਰ ਰਹੀਆਂ ਹਨ। ਵੈਸੇ ਕੁਝ ਦਿਨ ਬਾਅਦ, 1 ਸਤੰਬਰ ਤੋਂ MyGov ਸਾਡੇ ਚੰਦਰਯਾਨ ਮਿਸ਼ਨ ਨੂੰ ਲੈ ਕੇ ਬਹੁਤ ਬੜਾ ਕੁਇਜ਼ ਕੰਪੀਟੀਸ਼ਨ ਲਾਂਚ ਕਰਨ ਵਾਲਾ ਹੈ। ਸਾਡੇ ਦੇਸ਼ ਦੇ ਸਟੂਡੈਂਟਸ, ਇਸ ਨਾਲ ਭੀ ਸ਼ੁਰੂਆਤ ਕਰ ਸਕਦੇ ਹਨ। ਮੈਂ ਦੇਸ਼ ਭਰ ਦੇ ਸਟੂਡੈਂਟਸ ਨੂੰ ਆਗਰਹਿ(ਤਾਕੀਦ) ਕਰਾਂਗਾ ਕਿ ਆਪ (ਤੁਸੀਂ) ਸਭ ਬੜੀ ਸੰਖਿਆ ਵਿੱਚ ਇਸ ਨਾਲ ਜੁੜੋ।
ਮੇਰੇ ਪਰਿਵਾਰਜਨੋਂ,
ਦੇਸ਼ ਦੀ ਭਾਵੀ ਪੀੜ੍ਹੀ ਨੂੰ ਤੁਹਾਡਾ ਮਾਰਗਦਰਸ਼ਨ ਬਹੁਤ ਜ਼ਰੂਰੀ ਹੈ। ਆਪ (ਤੁਸੀਂ) ਜੋ ਇਤਨੇ ਸਾਰੇ Important Missions ‘ਤੇ ਕੰਮ ਕਰ ਰਹੇ ਹੋ, ਉਹ ਆਉਣ ਵਾਲੀ ਪੀੜ੍ਹੀ ਹੀ ਅੱਗੇ ਲੈ ਜਾਣ ਵਾਲੀ ਹੈ। ਆਪ (ਤੁਸੀਂ) ਉਨ੍ਹਾਂ ਸਭ ਦੇ ਰੋਲ ਮਾਡਲ ਹੋ। ਤੁਹਾਡੀ ਰਿਸਰਚ ਅਤੇ ਤੁਹਾਡੀ ਵਰ੍ਹਿਆਂ ਦੀ ਤਪੱਸਿਆ, ਮਿਹਨਤ ਨੇ ਸਾਬਤ ਕੀਤਾ ਹੈ, ਕਿ ਆਪ (ਤੁਸੀਂ) ਜੋ ਠਾਣ ਲੈਂਦੇ ਹੋ, ਉਹ ਤੁਸੀਂ ਕਰਕੇ ਦਿਖਾਉਂਦੇ ਹੋ। ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਤੁਹਾਡੇ ‘ਤੇ ਹੈ, ਅਤੇ ਵਿਸ਼ਵਾਸ ਕਮਾਉਣਾ ਛੋਟੀ ਗੱਲ ਨਹੀਂ ਹੁੰਦੀ ਹੈ ਦੋਸਤੋ। ਤੁਸੀਂ ਆਪਣੀ ਤਪੱਸਿਆ ਨਾਲ ਇਹ ਵਿਸ਼ਵਾਸ ਕਮਾਇਆ ਹੈ। ਦੇਸ਼ ਦੇ ਲੋਕਾਂ ਦਾ ਅਸ਼ੀਰਵਾਦ ਤੁਹਾਡੇ ‘ਤੇ ਹੈ। ਇਸੇ ਅਸ਼ੀਰਵਾਦ ਦੀ ਤਾਕਤ ਨਾਲ, ਦੇਸ਼ ਦੇ ਪ੍ਰਤੀ ਇਸ ਸਮਰਪਣ ਭਾਵ ਨਾਲ ਭਾਰਤ ਸਾਇੰਸ ਐਂਡ ਟੈਕਨੋਲੋਜੀ ਵਿੱਚ ਗਲੋਬਲ ਲੀਡਰ ਬਣੇਗਾ। ਅਤੇ ਮੈਂ ਤੁਹਾਡੇ ਦਰਮਿਆਨ ਬੜੇ ਵਿਸ਼ਵਾਸ ਦੇ ਨਾਲ ਦੱਸਦਾ ਹਾਂ। ਇਨੋਵੇਸ਼ਨ ਦੀ ਸਾਡੀ ਇਹੀ ਸਪਿਰਿਟ ਹੀ 2047 ਵਿੱਚ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੇਗੀ। ਇਸੇ ਵਿਸ਼ਵਾਸ ਦੇ ਨਾਲ, ਮੈਂ ਫਿਰ ਇੱਕ ਵਾਰ ਆਪ ਸਭ ਦੇ ਦਰਸ਼ਨ ਕਰਕੇ ਪਾਵਨ ਹੋਇਆ ਹਾਂ। ਦੇਸ਼ਵਾਸੀ ਗੌਰਵ ਨਾਲ ਭਰੇ ਹੋਏ ਹਨ। ਸੁਪਨੇ ਬਹੁਤ ਤੇਜ਼ੀ ਨਾਲ ਸੰਕਲਪ ਬਣ ਰਹੇ ਹਨ ਅਤੇ ਤੁਹਾਡਾ ਪਰਿਸ਼੍ਰਮ (ਤੁਹਾਡੀ ਮਿਹਨਤ) ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦੇ ਲਈ ਬਹੁਤ ਬੜੀ ਪ੍ਰੇਰਣਾ ਬਣ ਰਿਹਾ ਹੈ। ਤੁਹਾਨੂੰ ਜਿਤਨੀ ਵਧਾਈ ਦੇਵਾਂ ਘੱਟ ਹੈ, ਜਿਤਨਾ ਅਭਿਨੰਦਨ ਕਰਾਂ, ਘੱਟ ਹੈ। ਮੇਰੀ ਤਰਫ਼ ਤੋਂ ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਦੀ ਤਰਫ਼ ਤੋਂ, ਦੁਨੀਆ ਭਰ ਦੀ Scientific Community ਦੀ ਤਰਫ਼ ਤੋਂ ਅਨੇਕ-ਅਨੇਕ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ।
ਭਾਰਤ ਮਾਤਾ ਕੀ – ਜੈ,
ਭਾਰਤ ਮਾਤਾ ਕੀ – ਜੈ,
ਭਾਰਤ ਮਾਤਾ ਕੀ – ਜੈ,
ਧੰਨਵਾਦ!
*********
ਡੀਐੱਸ/ਐੱਸਟੀ/ਡੀਕੇ
Interacting with our @isro scientists in Bengaluru. The success of Chandrayaan-3 mission is an extraordinary moment in the history of India's space programme. https://t.co/PHUY3DQuzb
— Narendra Modi (@narendramodi) August 26, 2023
India is on the moon!
— PMO India (@PMOIndia) August 26, 2023
We have our national pride placed on the moon! pic.twitter.com/yzwlEWqOwo
Unforgettable moments as the Chandrayaan-3 touchdown was confirmed on the Moon, the way our space scientists rejoiced at the @isro centre, the way people celebrated all over the country: PM @narendramodi pic.twitter.com/QFfT5mzIYZ
— PMO India (@PMOIndia) August 26, 2023
Our 'Moon Lander' has firmly set its foot on the Moon like 'Angad'. pic.twitter.com/IykRwSzgdc
— PMO India (@PMOIndia) August 26, 2023
Today, the entire world is witnessing and accepting the strength of India's scientific spirit, our technology and our scientific temperament. pic.twitter.com/glYABIMc1K
— PMO India (@PMOIndia) August 26, 2023
The point where the moon lander of Chandrayaan-3 landed will now be known as 'Shiv Shakti'. pic.twitter.com/C4KAxLDk22
— PMO India (@PMOIndia) August 26, 2023
In the success of Chandrayaan-3 lunar mission, our women scientists, the country's Nari Shakti have played a big role. pic.twitter.com/iTD82erd9s
— PMO India (@PMOIndia) August 26, 2023
The point on the Moon where Chandrayaan 2 left its imprints will now be called 'Tiranga'. pic.twitter.com/lQENujwiyk
— PMO India (@PMOIndia) August 26, 2023
Today, from trade to technology, India is being counted among the countries standing in the first row.
— PMO India (@PMOIndia) August 26, 2023
In the journey from 'third row' to 'first row', institutions like our 'ISRO' have played a huge role. pic.twitter.com/9w7PHxyQhV
Today, the name of Chandrayaan is resonating among children of India. Every child is seeing his or her future in the scientists. pic.twitter.com/R42SIXIMRM
— PMO India (@PMOIndia) August 26, 2023
Now onwards, every year, 23rd August will be celebrated as the National Space Day. pic.twitter.com/R2sR56bvst
— PMO India (@PMOIndia) August 26, 2023
A task for the youngsters... pic.twitter.com/T27UkHzdoB
— PMO India (@PMOIndia) August 26, 2023
In this period of the 21st century, the country which takes the lead in science and technology, will move ahead. pic.twitter.com/IwOcBOPilP
— PMO India (@PMOIndia) August 26, 2023
Grateful for the warm welcome in Delhi. https://t.co/o9LUiDcojf
— Narendra Modi (@narendramodi) August 26, 2023
India is on the moon!
— Narendra Modi (@narendramodi) August 26, 2023
We have our national pride placed on the moon! pic.twitter.com/lQXBybPMNo
The world has taken note of India’s scientific spirit, technological prowess and scientific temperament. pic.twitter.com/mUVibe1keL
— Narendra Modi (@narendramodi) August 26, 2023
चंद्रमा के जिस हिस्से पर चंद्रयान-3 का मून लैंडर उतरा है, अब उस Point को ‘शिवशक्ति’ के नाम से जाना जाएगा। इसके साथ ही चंद्रमा के जिस स्थान पर चंद्रयान-2 ने अपने पदचिन्ह छोड़े हैं, वो Point अब ‘तिरंगा’ कहलाएगा। pic.twitter.com/AvtPhsxXez
— Narendra Modi (@narendramodi) August 26, 2023
23 अगस्त को जब भारत ने चंद्रमा पर तिरंगा फहराया, उस दिन को अब National Space Day के रूप में मनाया जाएगा। अब हर वर्ष यह दिन साइंस, टेक्नोलॉजी और इनोवेशन की स्पिरिट को सेलिब्रेट करने के साथ ही देशवासियों को प्रेरित करता रहेगा। pic.twitter.com/WDKol3mORd
— Narendra Modi (@narendramodi) August 26, 2023
The space sector plays a key role in boosting ‘Ease of Living’ and ‘Ease of Governance.’ pic.twitter.com/B2Sx7AyfOR
— Narendra Modi (@narendramodi) August 26, 2023
मैं चाहता हूं कि भारत के शास्त्रों में जो खगोलीय सूत्र हैं, उन्हें साइंटिफिकली प्रूव करने और नए सिरे से उनके अध्ययन के लिए हमारी युवा पीढ़ी आगे आए। pic.twitter.com/cFD5JiUOua
— Narendra Modi (@narendramodi) August 26, 2023