Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੰਦਰਯਾਨ 2 ਦੇ ਲਾਂਚ ਹੋਣ ਸਮੇਂ ਪ੍ਰਧਾਨ ਮੰਤਰੀ ਦਾ ਸੰਦੇਸ਼


ਚੰਦਰਯਾਨ 2 ਦੇ ਲਾਂਚ ਹੋਣ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ ਪਾਠ ਇਸ ਪ੍ਰਕਾਰ ਹੈ:

“ਵਿਸ਼ੇਸ਼ ਪਲ ਜੋ ਕਿ ਸਾਡੇ ਸ਼ਾਨਦਾਰ ਇਤਿਹਾਸ ਦੇ ਸੁਨਹਿਰੇ ਪੰਨਿਆਂ(annals) ਵਿੱਚ ਉੱਕਰ ਜਾਣਗੇ! ਚੰਦਰਯਾਨ 2 ਦਾ ਲਾਂਚ ਸਾਡੇ ਵਿਗਿਆਨੀਆਂ ਦੀ ਮੁਹਾਰਤ ਅਤੇ 130 ਕਰੋੜ ਭਾਰਤੀਆਂ ਦੀ ਵਿਗਿਆਨ ਨੂੰ ਨਵੀਂਆਂ ਸਿਖ਼ਰਾਂ ’ਤੇ ਦੇਖਣ ਦੀ ਦ੍ਰਿੜਤਾ ਨੂੰ ਦਰਸਾਉਂਦਾ ਹੈ। ਅੱਜ ਹਰ ਭਾਰਤੀ ਨੂੰ ਬਹੁਤ ਮਾਣ ਹੈ!

ਦਿਲ ਤੋਂ ਭਾਰਤੀ, ਆਤਮਾ ਵਿਚ ਭਾਰਤੀ! ਜਿਹੜਾ ਤੱਥ ਹਰ ਭਾਰਤੀ ਨੂੰ ਨਿਹਾਇਤ ਖੁਸ਼ ਕਰਨ ਵਾਲਾ ਹੈ ਉਹ ਇਹ ਕਿ ਚੰਦਰਯਾਨ 2 ਇਕ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਮਿਸ਼ਨ ਹੈ। ਇਸ ਵਿਚ ਚੰਦਰਮਾ ਦੀ ਰਿਮੋਰਟ ਸੈਂਸਿੰਗ ਲਈ ਇੱਕ ਔਰਬਿਟਰ ਹੋਵੇਗਾ ਅਤੇ ਚੰਦ੍ਰਮਾ ਦੀ ਸਤ੍ਹਾ ਦੇ ਵਿਸ਼ਲੇਸ਼ਣ ਲਈ ਇਕ ਲੈਂਡਰ-ਰੋਵਰ ਮੌਡਿਊਲ ਵੀ ਹੋਵੇਗਾ।
ਚੰਦਰਯਾਨ 2 ਵਿਲੱਖਣ ਹੈ ਕਿਉਂਕਿ ਇਹ ਚੰਦਰਮਾ ਖੇਤਰ ਦੇ ਦੱਖਣੀ ਧੁਰਵ ਖੇਤਰ ‘ਤੇ ਅਜਿਹੀਆਂ ਖੋਜਾਂ ਅਤੇ ਅਧਿਐਨਾਂ ਨੂੰ ਦਰਸਾਏਗਾ , ਜਿਨ੍ਹਾਂ ਦੀ ਪਹਿਲਾਂ ਕਿਸੇ ਮਿਸ਼ਨ ਵੱਲੋਂ ਖੋਜ ਨਹੀਂ ਕੀਤੀ ਗਈ ਅਤੇ ਨਾ ਹੀ ਸੈਂਪਲ ਲਏ ਗਏ ਹਨ। ਇਹ ਮਿਸ਼ਨ ਚੰਦਰਮਾ ਬਾਰੇ ਨਵੀਂਜਾਣਕਾਰੀ ਪੇਸ਼ ਕਰੇਗਾ।

ਚੰਦਰਯਾਨ 2 ਵਰਗੇ ਪ੍ਰਯਤਨ ਸਾਡੇ ਪ੍ਰਤਿਭਾਸ਼ਾਲੀ ਯੁਵਾਵਾਂ ਨੂੰ ਵਿਗਿਆਨ, ਉੱਚ ਗੁਣਵੱਤਾ ਵਾਲੀ ਖੋਜ ਅਤੇ ਇਨੋਵੇਸ਼ਨ ਵੱਲ ਹੋਰ ਪ੍ਰੋਤਸਾਹਿਤ ਕਰਨਗੇ। ਚੰਦਰਯਾਨ ਦਾ ਧੰਨਵਾਦ, ਜਿਸ ਨਾਲਭਾਰਤ ਦੇ ਲੂਨਰ ਪ੍ਰੋਗਰਾਮ ਨੂੰ ਕਾਫੀ ਪ੍ਰੋਤਸਾਹਨ ਮਿਲੇਗਾ। ਚੰਦਰਮਾ ਬਾਰੇ ਸਾਡੇ ਮੌਜੂਦਾ ਗਿਆਨ ਵਿਚ ਮਹੱਤਵਪੂਰਨ ਵਾਧਾ ਹੋਵੇਗਾ। “

ਵੀਆਰਆਰਕੇ/ਏਕੇ/ਐੱਸਐੱਚ

VRRK/AK/SH