Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੌਥੇ ਅੰਤਰਰਾਸ਼ਟਰੀ ਯੋਗ ਦਿਵਸ `ਤੇ ਪ੍ਰਧਾਨ ਮੰਤਰੀ ਦਾ ਸੰਬੋਧਨ

ਚੌਥੇ ਅੰਤਰਰਾਸ਼ਟਰੀ ਯੋਗ ਦਿਵਸ `ਤੇ ਪ੍ਰਧਾਨ ਮੰਤਰੀ ਦਾ ਸੰਬੋਧਨ

ਚੌਥੇ ਅੰਤਰਰਾਸ਼ਟਰੀ ਯੋਗ ਦਿਵਸ `ਤੇ ਪ੍ਰਧਾਨ ਮੰਤਰੀ ਦਾ ਸੰਬੋਧਨ

ਚੌਥੇ ਅੰਤਰਰਾਸ਼ਟਰੀ ਯੋਗ ਦਿਵਸ `ਤੇ ਪ੍ਰਧਾਨ ਮੰਤਰੀ ਦਾ ਸੰਬੋਧਨ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਯੋਗ ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ ‘ਇਕਜੁੱਟ ਕਰਨ ਵਾਲੀਆਂ ਤਾਕਤਾਂ’ ਵਿੱਚੋਂ ਇੱਕ ਬਣ ਗਈ ਹੈ। ਅੱਜ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤਰਾਖੰਡ ਦੇ ਦੇਹਰਾਦੂਨ ਦੇ ਵਣ ਖੋਜ ਸੰਸਥਾਨ ਪਰਿਸਰ ਵਿਖੇ ਉਹ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਨੇ ਵਣ ਖੋਜ ਸੰਸਥਾਨ ਪਰਿਸਰ ਵਿਖੇ 50,000 ਯੋਗ ਵਲੰਟੀਅਰਾਂ ਅਤੇ ਉਤਸ਼ਾਹੀਆਂ ਨਾਲ ਧਿਆਨ ਕਰਨ ਸਮੇਤ ਯੋਗ ਆਸਣ `ਤੇ ਪ੍ਰਾਣਾਯਾਮ ਕੀਤੇ।

ਪ੍ਰਧਾਨ ਮੰਤਰੀ ਨੇ ਕਿਹਾ ”ਅੱਜ ਦੁਨੀਆ ਭਰ ਦੇ ਲੋਕਾਂ ਲਈ ਇਹ ਬੜੇ ਮਾਣ ਦਾ ਪਲ ਹੈ, ਲੋਕ ਯੋਗ ਨਾਲ ਸੂਰਜ ਦੀ ਚਮਕ ਅਤੇ ਨਿੱਘ ਦਾ ਸੁਆਗਤ ਕਰ ਰਹੇ ਹਨ। ਦੇਹਰਾਦੂਨ ਤੋਂ ਲੈ ਕੇ ਡਬਲਿਨ ਤੱਕ , ਸ਼ੰਘਾਈ ਤੋਂ ਲੈ ਕੇ ਸ਼ਿਕਾਗੋ ਤੱਕ , ਜਕਾਰਤਾ ਤੋਂ ਲੈਕੇ ਜੌਹਾਨਸਬਰਗ ਤੱਕ ਯੋਗ ਹੁਣ ਹਰ ਪਾਸੇ ਫੈਲਿਆ ਹੋਇਆ ਹੈ।

ਦੁਨੀਆ ਭਰ ਵਿੱਚ ਯੋਗ ਪ੍ਰਤੀ ਉਤਸ਼ਾਹ ਰੱਖਣ ਵਾਲਿਆਂ ਨੂੰ ਇਕ ਸਪਸ਼ਟ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀ ਦੁਨੀਆ ਨੇ ਯੋਗ ਨੂੰ ਅਪਣਾਇਆ ਹੈ ਅਤੇ ਇਸ ਦੀ ਝਲਕ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਸਮੇਂ ਮਿਲਦੀ ਹੈ। ਉਨ੍ਹਾਂ ਹੋਰ ਕਿਹਾ ਕਿ ਯੋਗ ਚੰਗੀ ਸਿਹਤ ਅਤੇ ਭਲਾਈ ਲਈ ਵੱਡੇ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਬਾਕੀ ਦੁਨੀਆ ਸਾਡਾ ਸਤਿਕਾਰ ਕਰੇ ਤਾਂ ਸਾਨੂੰ ਆਪਣੇ ਵਿਰਸੇ ਅਤੇ ਵਿਰਾਸਤ ਦਾ ਸਨਮਾਨ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਯੋਗ ਇਸ ਲਈ ਸੁੰਦਰ ਹੈ ਕਿਉਂਕਿ ਇਹ ਪੁਰਾਤਨ ਹੁੰਦਿਆਂ ਹੋਇਆਂ ਵੀ ਆਧੁਨਿਕ ਹੈ, ਇਹ ਨਿਰੰਤਰ ਚਲਣ ਵਾਲਾ ਪਰ ਫਲਣ ਫੁੱਲਣ ਵਾਲਾ ਹੈ। ਇਸ ਵਿੱਚ ਸਾਡਾ ਸ਼ਾਨਦਾਰ ਭੂਤਕਾਲ ਅਤੇ ਵਰਤਮਾਨ ਹੈ ਅਤੇ ਇਹ ਭਵਿੱਖ ਲਈ ਇੱਕ ਆਸ ਦੀ ਕਿਰਨ ਪ੍ਰਦਾਨ ਕਰਦਾ ਹੈ।

ਯੋਗ ਦੀ ਸਮਰੱਥਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਲੋਕਾਂ ਨੂੰ ਆ ਰਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ, ਨਿੱਜੀ ਤੌਰ ’ਤੇ ਅਤੇ ਸਮਾਜ ਦੇ ਤੌਰ ’ਤੇ ਵੀ। ਉਨ੍ਹਾਂ ਕਿਹਾ ਕਿ ਯੋਗ ਸ਼ਾਂਤ, ਉਸਾਰੂ ਅਤੇ ਸਤੁੰਸ਼ਟੀ ਵਾਲੀ ਜ਼ਿੰਦਗੀ ਪ੍ਰਦਾਨ ਕਰਦਾ ਹੈ ਅਤੇ ਤਣਾਅ ਅਤੇ ਬੇਲੋੜੀ ਉਤਸੁਕਤਾ ਨੂੰ ਸਮਾਪਤ ਕਰਦਾ ਹੈ। ਉਨ੍ਹਾਂ ਹੋਰ ਕਿਹਾ ”ਯੋਗ ਵੰਡਣ ਦੀ ਥਾਂ ਜੋੜਦਾ ਹੈ। ਦੁਸ਼ਮਣੀ ਨੂੰ ਵਧਾਉਣ ਦੀ ਥਾਂ ਇੱਕਮਿਕਤਾ ਲਿਆਉਂਦਾ ਹੈ। ਦੁੱਖ ਵਧਾਉਣ ਦੀ ਥਾਂ ਦੁਖ ਦੂਰ ਕਰਦਾ ਹੈ।”

ਏਕੇਟੀ/ਐੱਚਐੱਸ