Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੇਨਈ ਹਵਾਈ ਅੱਡੇ ‘ਤੇ ਨਵਾਂ ਅਤਿਆਧੁਨਿਕ ਏਕੀਕ੍ਰਿਤ ਟਰਮੀਨਲ ਭਵਨ, ਚੇਨਈ ਦੇ ਇਨਫ੍ਰਾਸਟ੍ਰਕਚਰ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਵੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਚੇਨਈ ਹਵਾਈ ਅੱਡੇ ‘ਤੇ ਨਵਾਂ ਅਤਿਆਧੁਨਿਕ ਏਕੀਕ੍ਰਿਤ ਟਰਮੀਨਲ ਭਵਨ, ਚੇਨਈ ਦੇ ਇਨਫ੍ਰਾਸਟ੍ਰਕਚਰ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਵੇਗਾ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਇਸ ਨਾਲ ਹਵਾਈ-ਸੰਪਰਕ ਨੂੰ ਹੁਲਾਰਾ ਮਿਲੇਗਾ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਲਾਭ ਹੋਵੇਗਾ।

 

ਇੱਕ ਟਵੀਟ ਥ੍ਰੈੱਡ ਵਿੱਚ, ਸਿਵਿਲ ਐਵੀਏਸ਼ਨ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਚੇਨਈ ਹਵਾਈ ਅੱਡੇ ‘ਤੇ ਨਵੇਂ ਅਤਿਆਧੁਨਿਕ ਏਕੀਕ੍ਰਿਤ ਟਰਮੀਨਲ ਭਵਨ ਦੇ ਪਹਿਲੇ ਫੇਜ਼ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 8 ਅਪ੍ਰੈਲ 2023 ਨੂੰ ਕੀਤਾ ਜਾਵੇਗਾ।

 

ਸਿਵਿਲ ਐਵੀਏਸ਼ਨ ਮੰਤਰਾਲੇ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਇਹ ਚੇਨਈ ਦੇ ਇਨਫ੍ਰਾਸਟ੍ਰਕਚਰ ਦੇ ਲਈ ਇੱਕ ਮਹੱਤਵਪੂਰਨ ਵਾਧਾ ਹੋਵੇਗਾ। ਇਹ ਹਵਾਈ-ਸੰਪਰਕ ਨੂੰ ਹੁਲਾਰਾ ਦੇਵੇਗਾ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਲਾਭ ਪਹੁੰਚਾਵੇਗਾ।”

 

*****

 

ਡੀਐੱਸ/ਐੱਸਟੀ