Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੀਨ ਗਣਰਾਜ ਦੇ ਸਟੇਟ ਕਾਊਂਸਲਰ ਸ੍ਰੀ ਯਾਂਗ ਜਿਚੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਚੀਨ ਗਣਰਾਜ ਦੇ ਸਟੇਟ ਕੌਂਸਲਰ ਅਤੇ ਬਾਊਂਡਰੀ ਕਵੈਸਚਨ (Boundary Question) ਦੇ ਵਿਸ਼ੇਸ਼ ਪ੍ਰਤੀਨਿਧੀ ਸ਼੍ਰੀ ਯਾਂਗ ਜਿਚੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। 

ਸ੍ਰੀ ਯਾਂਗ ਜਿਚੀ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰੀਮੀਅਰ ਲੀ ਕੇਕਿਆਂਗ (Li Keqiang) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਯਾਂਗ ਜਿਚੀ ਅਤੇ ਸ੍ਰੀ ਅਜੀਤ ਡੋਵਾਲ ਨੇ ਪਹਿਲਾਂ ਦਿਨ ਵਿੱਚ ਬਾਊਂਡਰੀ ਕਵੈਸਚਨ ‘ਤੇ ਚੀਨ ਅਤੇ ਭਾਰਤ ਦੇ ਵਿਸ਼ੇਸ਼ ਪ੍ਰਤੀਨਿਧੀਆਂ ਦਰਮਿਆਨ 20ਵੇਂ ਗੇੜ ਦੀ ਹੋਈ ਗੱਲਬਾਤ ਸਬੰਧੀ ਪ੍ਰਧਾਨ ਮੰਤਰੀ ਨੂੰ ਸੰਖੇਪ ਜਾਣਕਾਰੀ ਦਿੱਤੀ। 

ਪ੍ਰਧਾਨ ਮੰਤਰੀ ਨੇ ਸਤੰਬਰ, 2017 ਵਿੱਚ 9ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਜ਼ਿਆਮਨ (Xiamen) ਦੀ ਆਪਣੀ ਯਾਤਰਾ ਅਤੇ ਉੱਥੇ ਰਾਸ਼ਟਰਪਤੀ ਸ਼੍ਰੀ ਜਿਨਪਿੰਗ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਮਹੱਤਵਪੂਰਨ ਭਾਰਤ-ਚੀਨ ਰਿਸ਼ਤੇ ਭਾਰਤ ਅਤੇ ਚੀਨ ਦੇ ਲੋਕਾਂ ਦੇ ਆਪਸੀ ਲਾਭ ਲਈ ਹੀ ਨਹੀਂ, ਬਲਕਿ ਖੇਤਰ ਅਤੇ ਦੁਨੀਆ ਲਈ ਵੀ ਮਹੱਤਵਪੂਰਨ ਹਨ। 

                                                *****

 ਏਕੇਟੀ/ਐੱਸਐੱਚ