ਇਸ ਸਦਨ ਦੀ ਸ਼ੋਭਾ ਵਧਾਉਣ ਵਾਲੇ, ਸਦਨ ਵਿੱਚ ਜੀਵਨਤਾ ਲਿਆਉਣ ਵਾਲੇ ਅਤੇ ਸਦਨ ਰਾਹੀਂ ਜਨਸੇਵਾ ਵਿੱਚ ਰਤ ਅਜਿਹੇ ਚਾਰ ਸਾਡੇ ਸਾਥੀ, ਉਨ੍ਹਾਂ ਦਾ ਕਾਰਜਕਾਲ ਪੂਰਨ ਹੋਣ ਦੇ ਕਾਰਨ ਨਵੇਂ ਕਾਰਜ ਦੇ ਵੱਲ ਕਦਮ ਰੱਖ ਰਹੇ ਹਨ।
ਸ਼੍ਰੀਮਾਨ ਗੁਲਾਮ ਨਬੀ ਆਜ਼ਾਦ ਜੀ, ਸ਼੍ਰੀਮਾਨ ਸ਼ਮਸ਼ੇਰ ਸਿੰਘ ਜੀ, ਮੀਰ ਮੋਹੰਮਦ ਫਿਆਜ ਜੀ, ਨਾਦਿਰ ਅਹਿਮਦ ਜੀ; ਮੈਂ ਤੁਹਾਨੂੰ ਚਾਰਾਂ ਮਹਾਨੁਭਾਵਾਂ ਨੂੰ ਇਸ ਸਦਨ ਦੀ ਸ਼ੋਭਾ ਵਧਾਉਣ ਲਈ ਤੁਹਾਡੇ ਅਨੁਭਵਾਂ ਦਾ, ਤੁਹਾਡੇ ਗਿਆਨ ਦਾ ਸਦਨ ਨੂੰ ਅਤੇ ਦੇਸ਼ ਨੂੰ ਲਾਭ ਦੇਣ ਲਈ ਅਤੇ ਆਪਣੇ ਖੇਤਰ ਦੀਆਂ ਸਮੱਸਿਆਵਾਂ ਦਾ ਸਮਾਧਾਨ ਲਈ ਤੁਸੀਂ ਜੋ ਕੁਝ ਵੀ ਯੋਗਦਾਨ ਕੀਤਾ ਹੈ ਉਸ ਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਹਾਂ ।
ਮੀਰ ਮੋਹੰਮਦ ਜੀ ਅਤੇ ਨਾਜਿਰ ਅਹਿਮਦ ਜੀ, ਇਹ ਦੋਵੇਂ ਅਜਿਹੇ ਸਾਥੀ- ਸਦਨ ਵਿੱਚ ਸ਼ਾਇਦ ਉਨ੍ਹਾਂ ਦੀ ਤਰਫ ਬਹੁਤ ਘੱਟ ਲੋਕਾਂ ਦਾ ਧਿਆਨ ਗਿਆ ਹੋਵੇਗਾ, ਲੇਕਿਨ ਕੋਈ ਵੀ ਸੈਸ਼ਨ ਅਜਿਹਾ ਨਹੀਂ ਹੋਵੇਗਾ ਕਿ ਜਿਨ੍ਹਾਂ ਦੇ ਨਾਲ ਮੈਨੂੰ ਮੇਰੇ ਚੈਂਬਰ ਵਿੱਚ ਬੈਠ ਕੇ ਅਲੱਗ – ਅਲੱਗ ਵਿਸ਼ਿਆਂ ‘ਤੇ ਸੁਣਨ ਦਾ, ਸਮਝਣ ਦਾ ਮੌਕਾ ਨਾ ਮਿਲਿਆ ਹੋਵੇ। ਈਵਨ ਕਸ਼ਮੀਰ ਦੀਆਂ ਵੀ ਬਾਰੀਕੀਆਂ , ਜਦੋਂ ਉਨ੍ਹਾਂ ਦੇ ਨਾਲ ਬੈਠਦਾ ਸੀ , ਕਦੇ – ਕਦੇ ਜਦੋਂ ਉਹ ਪਰਿਵਾਰ ਦੇ ਨਾਲ ਵੀ ਆਉਂਦੇ ਸਨ , ਇਤਨੇ ਅਨੇਕ ਪਹਿਲੂ ਉਹ ਮੇਰੇ ਸਾਹਮਣੇ ਰੱਖਦੇ ਸਨ ਮੇਰੇ ਲਈ ਵੀ ਬਹੁਤ energising ਰਹਿੰਦਾ ਸੀ। ਤਾਂ ਮੈਂ , ਸਾਡੇ ਦੋਹਾਂ ਸਾਥੀਆਂ ਨੂੰ ਜੋ ਮੇਰੇ ਨਾਲ ਵਿਅਕਤੀਗਤ ਰੂਪ ਨਾਲ ਨਾਤਾ ਰਿਹਾ , ਅਤੇ ਜੋ ਜਾਣਕਾਰੀਆਂ ਮੈਨੂੰ ਉਹ ਮਿਲਦੀਆਂ ਸਨ , ਮੈਂ ਉਸ ਦੇ ਲਈ ਉਨ੍ਹਾਂ ਦਾ ਹਿਰਦੈ ਤੋਂ ਆਭਾਰ ਵੀ ਵਿਅਕਤ ਕਰਦਾ ਹਾਂ । ਅਤੇ ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ commitment ਅਤੇ ਉਨ੍ਹਾਂ ਦੀ ਸਮਰੱਥਾ, ਇਹ ਦੋਵੇਂ ਦੇਸ਼ਾਂ ਲਈ ਅਤੇ ਵਿਸ਼ੇਸ਼ ਕਰਕੇ ਜੰਮੂ – ਕਸ਼ਮੀਰ ਲਈ ਕੰਮ ਆਵੇਗੀ । ਦੇਸ਼ ਦੀ ਏਕਤਾ, ਦੇਸ਼ ਦੀ ਸੁਖ – ਸ਼ਾਂਤੀ , ਮਹਿਮਾ ਨੂੰ ਵਧਾਉਣ ਵਿੱਚ ਕੰਮ ਆਵੇਗੀ , ਅਜਿਹਾ ਮੈਨੂੰ ਪੂਰਾ ਵਿਸ਼ਵਾਸ ਹੈ ।
ਸਾਡੇ ਇੱਕ ਸਾਥੀ ਸ਼ਮਸ਼ੇਰ ਸਿੰਘ ਜੀ, ਹੁਣ ਤਾਂ ਯਾਦ ਵੀ ਨਹੀਂ ਰਿਹਾ ਕਿਤਨੇ ਸਾਲਾਂ ਤੋਂ ਮੈਂ ਉਨ੍ਹਾਂ ਦੇ ਨਾਲ ਕੰਮ ਕਰਦਾ ਰਿਹਾ ਹਾਂ ਕਿਉਂਕਿ ਮੈਂ ਸੰਗਠਨ ਦੀ ਦੁਨੀਆ ਦਾ ਇਨਸਾਨ ਰਿਹਾ । ਇਸੇ ਖੇਤਰ ਵਿੱਚ ਮੈਂ ਕੰਮ ਕਰਦਾ ਸੀ । ਕਈ ਸਾਲਾਂ ਤੱਕ ਜੰਮੂ – ਕਸ਼ਮੀਰ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੇਰੇ ਸਾਥੀ ਕਾਰਜਕਾਰਤਾ ਦੇ ਰੂਪ ਵਿੱਚ ਕਦੇ ਇੱਕ ਸਕੂਟਰ ‘ਤੇ ਟਰੈਵਲ ਕਰਨ ਦਾ ਮੌਕਾ ਮਿਲਦਾ ਸੀ । ਬਹੁਤ ਛੋਟੀ ਉਮਰ ਵਿੱਚ ਜੋ ਐਮਰਜੈਂਸੀ ਵਿੱਚ ਜੇਲ੍ਹ ਵਿੱਚ ਗਏ , ਉਸ ਵਿੱਚ ਸ਼ਮਸ਼ੇਰ ਸਿੰਘ ਜੀ ਸਨ । ਅਤੇ ਇਸ ਸਦਨ ਵਿੱਚ ਸ਼ਮਸ਼ੇਰ ਜੀ ਦੀ ਉਪਸਥਿਤੀ 96 ਪਰਸੈਂਟ , ਇਹ ਆਪਣੇ ਆਪ ਵਿੱਚ…ਯਾਨੀ ਜੋ ਜ਼ਿੰਮੇਵਾਰੀ ਜਨਤਾ ਨੇ ਉਨ੍ਹਾਂ ਨੂੰ ਦਿੱਤੀ ਉਸ ਨੂੰ ਬਿਲਕੁਲ ਸੌ – ਫ਼ੀਸਦੀ ਨਿਭਾਉਣ ਦਾ ਯਤਨ । ਮ੍ਰਦਭਾਸ਼ੀ ਹਨ , ਸਰਲ ਹਨ , ਅਤੇ ਮੈਨੂੰ ਵਿਸ਼ਵਾਸ ਹੈ ਕਿ ਜੰਮੂ–ਕਸ਼ਮੀਰ ਤੋਂ ਰਿਟਾਇਰ ਹੋਣ ਵਾਲੇ ਚਾਰੋਂ ਮਾਣਯੋਗ ਮੈਂਬਰਾਂ ਲਈ ਉਨ੍ਹਾਂ ਦੇ ਜੀਵਨ ਦਾ ਇਹ ਕਾਰਜਕਾਲ ਸਭ ਤੋਂ ਉੱਤਮ ਕਾਰਜਕਾਲ ਹੈ ਕਿਉਂਕਿ ਇਤਿਹਾਸ ਨੇ ਇੱਕ ਨਵੀਂ ਕਰਵਟ ਬਦਲੀ ਹੈ ਅਤੇ ਜਿਸ ਦੇ ਉਹ ਸਾਕਸ਼ੀ ਬਣੇ ਹਨ , ਸਹਿਯਾਤਰੀ ਬਣੇ ਹਨ । ਇਹ ਉਨ੍ਹਾਂ ਦੇ ਜੀਵਨ ਦੀ ਬਹੁਤ ਵੱਡੀ ਘਟਨਾ ਹੈ ।
ਸ਼੍ਰੀਮਾਨ ਗੁਲਾਮ ਨਬੀ ਜੀ , ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਗੁਲਾਮ ਨਬੀ ਜੀ ਦੇ ਬਾਅਦ ਇਸ ਪਦ ਨੂੰ ਜੋ ਸੰਭਾਲਣਗੇ , ਉਨ੍ਹਾਂ ਨੂੰ ਗੁਲਾਮ ਨਬੀ ਜੀ ਨਾਲ ਮੈਚ ਕਰਨ ਵਿੱਚ ਬਹੁਤ ਦਿੱਕਤ ਆਵੇਗੀ । ਕਿਉਂਕਿ ਗੁਲਾਮ ਨਬੀ ਜੀ ਆਪਣੇ ਦਲ ਦੀ ਚਿੰਤਾ ਕਰਦੇ ਸਨ ਲੇਕਿਨ ਦੇਸ਼ ਦੀ ਅਤੇ ਸਦਨ ਦੀ ਵੀ ਉਤਨੀ ਹੀ ਚਿੰਤਾ ਕਰਦੇ ਸਨ । ਇਹ ਛੋਟੀ ਗੱਲ ਨਹੀਂ ਹੈ ਜੀ , ਇਹ ਬਹੁਤ ਵੱਡੀ ਗੱਲ ਹੈ ਜੀ , ਵਰਨਾ opposition ਦੇ ਲੀਡਰ ਦੇ ਰੂਪ ਵਿੱਚ ਆਪਣਾ ਦਬਦਬਾ ਪੈਦਾ ਕਰਨਾ , ਇਹ ਸਭ ਮੋਹ ਕਿਸੇ ਨੂੰ ਵੀ ਹੋ ਸਕਦਾ ਹੈ । ਲੇਕਿਨ ਉਨ੍ਹਾਂ ਨੇ ਸਦਨ ਨੂੰ ………. ਮੈਂ ਸ਼ਰਦ ਪਵਾਰ ਜੀ ਨੂੰ ਵੀ ਇਸ ਦੀ ਕੈਟੇਗਰੀ ਵਿੱਚ ਰੱਖਦਾ ਹਾਂ , ਉਹ ਸਦਨ ਦੀ ਅਤੇ ਦੇਸ਼ ਦੀ ਚਿੰਤਾ ਨੂੰ priority ਦੇਣ ਵਾਲੇ ਨੇਤਾਵਾਂ ਵਿੱਚੋਂ ਰਹੇ ………. ਗੁਲਾਮ ਨਬੀ ਜੀ ਨੇ ਬਖੂਬੀ ਇਸ ਕੰਮ ਨੂੰ ਨਿਭਾਇਆ ਹੈ।
ਮੈਨੂੰ ਯਾਦ ਹੈ ਇਸ ਕੋਰੋਨਾ ਕਾਲ ਵਿੱਚ ਇੱਕ ਫਲੋਰ ਲੀਡਰਸ ਦੀ ਮੀਟਿੰਗ ਕਰ ਰਿਹਾ ਸੀ ਤਾਂ ਉਸੇ ਦਿਨ ਗੁਲਾਮ ਨਬੀ ਜੀ ਦਾ ਫੋਨ ਆਇਆ – ਮੋਦੀਜੀ ਇਹ ਤਾਂ ਠੀਕ ਹੈ ਤੁਸੀਂ ਕਰਦੇ ਹੋ , ਲੇਕਿਨ ਇੱਕ ਕੰਮ ਕਰੋ , ਸਾਰੇ ਪਾਰਟੀ ਲੀਡਰਸ ਦੀ ਮੀਟਿੰਗ ਜ਼ਰੂਰ ਬੁਲਾਓ। ਮੈਨੂੰ ਅੱਛਾ ਲੱਗਿਆ ਕਿ ਉਨ੍ਹਾਂ ਨੇ ਪਾਰਟੀ ਲੀਡਰਸ ਦੇ ਨਾਲ , ਸਾਰੇ ਪਾਰਟੀ ਪ੍ਰਧਾਨਾਂ ਦੇ ਨਾਲ ਬੈਠਣ ਦਾ ਮੈਨੂੰ ਸੁਝਾਅ ਦਿੱਤਾ ਅਤੇ ਮੈਂ ਉਸ ਮੀਟਿੰਗ ਨੂੰ ਕੀਤਾ ਵੀ । ਉਹ ਗੁਲਾਮ ਨਬੀ ਜੀ ਦੇ ਸੁਝਾਅ ‘ਤੇ ਕੀਤੀ ਸੀ……. ਅਤੇ ਮੈਨੂੰ ਇਹ ਕਹਿਣ ਵਿੱਚ …….। ਯਾਨੀ ਇਸ ਪ੍ਰਕਾਰ ਦਾ ਸੰਪਰਕ ਅਤੇ ਉਸ ਦਾ ਮੂਲ ਕਾਰਨ ਹੈ ਉਨ੍ਹਾਂ ਨੂੰ ਦੋਵੇਂ ਤਰਫ ਦਾ ਅਨੁਭਵ ਰਿਹਾ ਹੈ , ਸੱਤਾ ਦਲ ਦਾ ਵੀ ਅਤੇ ਵਿਰੋਧੀ ਪੱਖ ਦਾ ਵੀ । 28 ਸਾਲ ਕਾਰਜਕਾਲ, ਇਹ ਆਪਣੇ – ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਜੀ ।
ਬਹੁਤ ਸਾਲ ਪਹਿਲਾਂ ਦੀ ਗੱਲ ਹੈ , ਸ਼ਾਇਦ ਅਟਲਜੀ ਦੀ ਸਰਕਾਰ ਹੋਵੇਗੀ ਮੈਨੂੰ ਯਾਦ ਨਹੀਂ ਰਿਹਾ, ਮੈਂ ਇੱਥੇ ਸਦਨ ਵਿੱਚ ਕਿਸੇ ਕੰਮ ਤੋਂ ਆਇਆ ਸੀ। ਮੈਂ ਤਾਂ ਉਦੋਂ ਰਾਜਨੀਤੀ ਵਿੱਚ ਨਹੀਂ ਸੀ , ਯਾਨੀ ਇਹ electroal politics ਵਿੱਚ ਨਹੀਂ ਸੀ , ਮੈਂ ਸੰਗਠਨ ਦਾ ਕੰਮ ਕਰਦਾ ਸੀ । ਤਾਂ ਮੈਂ ਅਤੇ ਗੁਲਾਮ ਨਬੀ ਜੀ ਐਸੇ ਹੀ ਲੌਬੀ ਵਿੱਚ ਗੱਪਾਂ ਮਾਰ ਰਹੇ ਸੀ। ਅਤੇ ਜਿਵੇਂ ਪੱਤਰਕਾਰਾਂ ਦਾ ਸੁਭਾਅ ਰਹਿੰਦਾ ਹੈ, ਬਰਾਬਰ ਨਜ਼ਰ ਲਗਾਏ ਬੈਠੇ ਸਨ ਕਿ ਇਹ ਇਨ੍ਹਾਂ ਦੋਹਾਂ ਦਾ ਮੇਲ ਕਿਵੇਂ ਹੋ ਸਕਦਾ ਹੈ। ਅਸੀਂ ਹਸੀ – ਖੁਸ਼ੀ ਨਾਲ ਗੱਲਾਂ ਕਰ ਰਹੇ ਸੀ , ਤਾਂ ਅਸੀਂ ਜਿਵੇਂ ਹੀ ਨਿਕਲੇ ਤਾਂ ਪੱਤਰਕਾਰਾਂ ਨੇ ਘੇਰ ਲਿਆ । ਗੁਲਾਮ ਨਬੀ ਜੀ ਨੇ ਬਹੁਤ ਵਧੀਆ ਜਵਾਬ ਦਿੱਤਾ ਸੀ । ਉਹ ਜਵਾਬ ਆਪਾਂ ਲੋਕਾਂ ਲਈ ਬਹੁਤ ਕੰਮ ਆਉਣ ਵਾਲਾ ਹੈ । ਉਨ੍ਹਾਂ ਨੇ ਕਿਹਾ , ਭਈ ਵੇਖੋ ਤੁਸੀਂ ਲੋਕਾਂ ਸਾਨੂੰ ਅਖਬਾਰਾਂ ਵਿੱਚ ਜਾਂ ਟੀਵੀ ਰਾਹੀਂ ਜਾਂ ਪਬਲਿਕ ਮੀਟਿੰਗ ਵਿੱਚ ਲੜਦੇ – ਝਗੜਦੇ ਦੇਖਦੇ ਹੋ ਲੇਕਿਨ ਸਚਮੁੱਚ ਵਿੱਚ ਇਸ ਛੱਤ ਦੇ ਹੇਠਾਂ ਸਾਡੇ ਵਰਗੇ ਇੱਕ ਪਰਿਵਾਰ ਦਾ ਵਾਤਾਵਰਣ ਕਿਤੇ ਨਹੀਂ ਹੁੰਦਾ ਹੈ । ਇਤਨੀ ਸਾਡੀ ਆਤਮੀਅਤਾ ਹੁੰਦੀ ਹੈ, ਇਤਨੇ ਸੁਖ – ਦੁਖ ਹੁੰਦੇ ਹਨ । ਇਹ ਜੋ ਸਪਿਰਿਟ ਹੈ , ਉਹ ਸਪਿਰਿਟ ਆਪਣੇ – ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ।
ਗੁਲਾਮ ਨਬੀ ਜੀ ਦਾ ਇੱਕ ਸ਼ੌਕ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਅਤੇ ਕਦੇ ਉਨ੍ਹਾਂ ਦੇ ਨਾਲ ਬੈਠੋਗੇ ਤਾਂ ਦੱਸਣਗੇ। ਅਸੀਂ ਸਰਕਾਰੀ ਬੰਗਲਿਆਂ ਵਿੱਚ ਰਹਿੰਦੇ ਹਾਂ ਤਾਂ ਬੰਗਲੇ ਦੀਆਂ ਦੀਵਾਰਾਂ, ਆਪਣਾ ਸੋਫਾਸੈਟ , ਉਸੇ ਦੇ ਆਸ ਪਾਸ ਸਾਡਾ ਦਿਮਾਗ ਰਹਿੰਦਾ ਹੈ , ਲੇਕਿਨ ਗੁਲਾਮ ਨਬੀ ਜੀ ਨੇ ਉਸ ਬੰਗਲੇ ਵਿੱਚ ਜੋ ਬਾਗੀਚਾ ਬਣਾਇਆ ਹੈ ਯਾਨੀ ਇੱਕ ਪ੍ਰਕਾਰ ਨਾਲ ਕਸ਼ਮੀਰ ਦੀ ਘਾਟੀ ਦੀ ਯਾਦ ਦਿਵਾ ਦੇਵੇ , ਅਜਿਹਾ ਬਾਗੀਚਾ ਬਣਾਇਆ ਹੈ। ਅਤੇ ਇਸ ਦਾ ਉਨ੍ਹਾਂ ਨੂੰ ਗਰਵ ਵੀ ਹੈ , ਉਹ ਸਮਾਂ ਦਿੰਦੇ ਹਨ , ਨਵੀਆਂ – ਨਵੀਆਂ ਚੀਜ਼ਾਂ ਜੋੜਦੇ ਹਨ ਅਤੇ ਹਰ ਵਾਰ ਜਦੋਂ ਕੰਪੀਟੀਸ਼ਨ ਹੁੰਦਾ ਹੈ ਤਾਂ ਉਨ੍ਹਾਂ ਦਾ ਬੰਗਲਾ ਨੰਬਰ ਵੰਨ ਵਿੱਚ ਆਉਂਦਾ ਹੈ । ਯਾਨੀ ਆਪਣੀ ਸਰਕਾਰੀ ਜਗ੍ਹਾ ਨੂੰ ਵੀ ਕਿਤਨੇ ਪਿਆਰ ਨਾਲ ਸੰਵਾਰਨਾ , ਯਾਨੀ ਬਿਲਕੁਲ ਮਨ ਨਾਲ ਉਨ੍ਹਾਂ ਨੇ ਇਸ ਨੂੰ ਸੰਭਾਲਿਆ ਹੈ।
ਜਦੋਂ ਤੁਸੀਂ ਮੁੱਖ ਮੰਤਰੀ ਸੀ, ਮੈਂ ਵੀ ਇੱਕ ਰਾਜ ਦੇ ਮੁੱਖ ਮੰਤਰੀ ਦੇ ਨਾਤੇ ਕੰਮ ਕਰਦਾ ਸੀ । ਸਾਡੀ ਬਹੁਤ ਗਹਿਰੀ ਨਿਕਟਤਾ ਰਹੀ ਹੈ ਉਸ ਕਾਲਖੰਡ ਵਿੱਚ । ਸ਼ਾਇਦ ਹੀ ਕੋਈ ਅਜਿਹੀ ਘਟਨਾ ਮਿਲ ਸਕਦੀ ਹੈ ਜਦੋਂ ਕਿ ਸਾਡੇ ਦੋਹਾਂ ਦੇ ਵਿੱਚ ਕੋਈ ਸੰਪਰਕ – ਸੇਤੁ ਨਾ ਰਿਹਾ ਹੋਵੇ । ਇੱਕ ਵਾਰ ਗੁਜਰਾਤ ਦੇ ਯਾਤਰੀ ਕਿਉਂਕਿ ਜੰਮੂ–ਕਸ਼ਮੀਰ ਵਿੱਚ ਜਾਣ ਵਾਲੇ ਟੂਰਿਸਟਾਂ ਵਿੱਚ ਗੁਜਰਾਤ ਦਾ ਬਹੁਤ ਵੱਡਾ ਨੰਬਰ ਰਹਿੰਦਾ ਹੈ – ਅਤੇ ਟੈਰੇਰਿਸਟਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ । ਕਰੀਬ ਅੱਠ ਲੋਕ ਸ਼ਾਇਦ ਮਾਰੇ ਗਏ । ਸਭ ਤੋਂ ਪਹਿਲਾਂ ਗੁਲਾਮ ਨਬੀ ਜੀ ਦਾ ਮੈਨੂੰ ਫੋਨ ਆਇਆ ਅਤੇ ਉਹ ਫੋਨ ਸਿਰਫ ਸੂਚਨਾ ਦੇਣ ਦਾ ਨਹੀਂ ਸੀ। ਉਨ੍ਹਾਂ ਦੇ ਹੰਝੂ ਰੁਕ ਨਹੀਂ ਰਹੇ ਸਨ ਫੋਨ ‘ਤੇ। ਉਸ ਸਮੇਂ ਪ੍ਰਣਬ ਮੁਖਰਜੀ ਸਾਹਿਬ ਡਿਫੈਂਸ ਮਿਨਿਸਟਰ ਸਨ । ਮੈਂ ਉਨ੍ਹਾਂ ਨੂੰ ਫੋਨ ਕੀਤਾ , ਮੈਂ ਕਿਹਾ – ਸਾਹਿਬ ਜੇਕਰ ਫੋਰਸ ਦਾ ਹਵਾਈ ਜਹਾਜ ਮਿਲ ਜਾਵੇ dead bodies ਨੂੰ ਲਿਆਉਣ ਦੇ ਲਈ , ਰਾਤ ਦੇਰ ਹੋ ਗਈ ਸੀ। ਮੁਖਰਜੀ ਸਾਹਿਬ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ , ਮੈਂ ਕਰਦਾ ਹਾਂ ਵਿਵਸਥਾ । ਲੇਕਿਨ ਰਾਤ ਵਿੱਚ ਫਿਰ ਗੁਲਾਮ ਨਬੀ ਜੀ ਦਾ ਫੋਨ ਆਇਆ – ਉਹ ਏਅਰਪੋਰਟ ‘ਤੇ ਸਨ । ਉਸ ਰਾਤ ਨੂੰ ਏਅਰਪੋਰਟ ਤੋਂ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਅਤੇ ਜਿਵੇਂ ਆਪਣੇ ਪਰਿਵਾਰ ਦੇ ਮੈਂਬਰ ਦੀ ਚਿੰਤਾ ਕਰਦੇ ਹਨ ਵੈਸੀ ਚਿੰਤਾ …………..।
ਪਦ, ਸੱਤਾ ਜੀਵਨ ਵਿੱਚ ਆਉਂਦੇ ਰਹਿੰਦੇ ਹਨ ਲੇਕਿਨ ਉਸ ਨੂੰ ਕਿਵੇਂ ਪਚਾਉਣਾ ……ਮੇਰੇ ਲਈ ਬੜਾ ਭਾਵੁਕ ਪਲ ਸੀ ਉਹ। ਦੂਜੇ ਦਿਨ ਸਵੇਰੇ ਫੋਨ ਆਇ ਆ ਕਿ ਉਹ ਕਿ ਸਭ ਲੋਕ ਪਹੁੰਚ ਗਏ? ਇਸ ਲਈ ਇੱਕ ਮਿੱਤਰ ਦੇ ਰੂਪ ਵਿੱਚ ਗੁਲਾਮ ਨਬੀ ਜੀ ਦਾ ਘਟਨਾ ਅਤੇ ਅਨੁਭਵਾਂ ਦੇ ਅਧਾਰ ‘ਤੇ ਮੈਂ ਆਦਰ ਕਰਦਾ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਕੋਮਲਤਾ , ਉਨ੍ਹਾਂ ਦੀ ਨਿਮਰਤਾ , ਇਸ ਦੇਸ਼ ਲਈ ਕੁਝ ਕਰ ਗੁਜਰਣ ਦੀ ਉਨ੍ਹਾਂ ਦੀ ਕਾਮਨਾ , ਉਹ ਕਦੇ ਉਨ੍ਹਾਂ ਨੂੰ ਚੈਨ ਨਾਲ ਬੈਠਣ ਨਹੀਂ ਦੇਵੇਗੀ । ਅਤੇ ਮੈਨੂੰ ਵਿਸ਼ਵਾਸ ਹੈ ਕਿ ਜੋ ਵੀ ਜ਼ਿੰਮੇਵਾਰੀ , ਜਿੱਥੇ ਵੀ ਉਹ ਸੰਭਾਲਣਗੇ , ਉਹ ਜ਼ਰੂਰ value addition ਕਰਨਗੇ , contribution ਕਰਨਗੇ , ਅਤੇ ਦੇਸ਼ ਉਨ੍ਹਾਂ ਤੋਂ ਲਾਭਾਂਵਿਤ ਵੀ ਹੋਵੇਗਾ , ਅਜਿਹਾ ਮੇਰਾ ਪੱਕਾ ਵਿਸ਼ਵਾਸ ਹੈ । ਮੈਂ ਫਿਰ ਇੱਕ ਵਾਰ ਉਨ੍ਹਾਂ ਦੀਆਂ ਸੇਵਾਵਾਂ ਲਈ ਆਦਰਪੂਰਵਕ ਧੰਨਵਾਦ ਕਰਦਾ ਹਾਂ । ਅਤੇ ਵਿਅਕਤੀਗਤ ਰੂਪ ਨਾਲ ਵੀ ਮੇਰੀ ਉਨ੍ਹਾਂ ਨੂੰ ਤਾਕੀਦ ਰਹੇਗੀ ਕਿ ਮਨ ਤੋਂ ਨਾ ਮੰਨੋ ਕਿ ਹੁਣ ਤੁਸੀਂ ਇਸ ਸਦਨ ਵਿੱਚ ਨਹੀਂ ਹੋਂ । ਤੁਹਾਡੇ ਲਈ ਮੇਰੇ ਦਵਾਰ ਹਮੇਸ਼ਾ ਖੁੱਲ੍ਹੇ ਹਨ । ਇਨ੍ਹਾਂ ਚਾਰੋਂ ਮਾਣਯੋਗ ਮੈਂਬਰਾਂ ਲਈ ਖੁੱਲ੍ਹੇ ਹਨ । ਤੁਹਾਡੇ ਵਿਚਾਰ , ਤੁਹਾਡੇ ਸੁਝਾਅ , ਕਿਉਂਕਿ ਦੇਸ਼ ਵਿੱਚ ਸਭ ਬਹੁਤ ਜ਼ਰੂਰੀ ਹੁੰਦਾ ਹੈ । ਇਹ ਅਨੁਭਵ ਬਹੁਤ ਕੰਮ ਆਉਂਦਾ ਹੈ । ਮੈਨੂੰ ਮਿਲਦਾ ਰਹੇਗਾ ਇਹ ਆਸ਼ਾ ਮੈਂ ਰੱਖਦਾ ਹੀ ਰਹਾਂਗਾ । ਤੁਹਾਨੂੰ ਮੈਂ ਰਿਟਾਇਰ ਤਾਂ ਹੋਣ ਨਹੀਂ ਦੇਵਾਂਗਾ । ਫਿਰ ਇੱਕ ਵਾਰ ਬਹੁਤ ਸ਼ੁਭਕਾਮਨਾਵਾਂ ।
ਧੰਨਵਾਦ
***
ਡੀਐੱਸ/ਵੀਜੇ/ਐੱਨਐੱਸ/ਏਕੇ
We bid farewell to Rajya Sabha MPs who have played a vital role in the proceedings of the Rajya Sabha. I recall my numerous interactions with Shri Nazir Ahmed Laway and Shri Mohammad Fayaz. Their passion towards Jammu and Kashmir’s progress is noteworthy: PM @narendramodi
— PMO India (@PMOIndia) February 9, 2021
About Shri Shamsher Singh Manhas....where do I begin. I have worked with him for years. We have travelled on scooters together while working to strengthen our Party. His attendance record in the House is admirable. He was MP when key decisions were made relating to JK: PM Modi
— PMO India (@PMOIndia) February 9, 2021
Shri Ghulam Nabi Azad has distinguished himself in Parliament. He not only worries about his Party but also had similar passion towards the smooth running of the House and towards India’s development: PM @narendramodi in the Rajya Sabha
— PMO India (@PMOIndia) February 9, 2021
Shri Ghulam Nabi Azad has set very high standards as MP and Opposition leader. His work will inspire generations of MPs to come: PM @narendramodi
— PMO India (@PMOIndia) February 9, 2021
I have known Shri Ghulam Nabi Azad for years. We were Chief Ministers together. We had interacted even before I became CM, when Azad Sahab was very much in active politics. He has a passion not many know about - gardening: PM @narendramodi
— PMO India (@PMOIndia) February 9, 2021
I will never forget Shri Azad’s efforts and Shri Pranab Mukherjee’s efforts when people from Gujarat were stuck in Kashmir due to a terror attack. Ghulam Nabi Ji was constantly following up, he sounded as concerned as if those stuck were his own family members: PM Modi
— PMO India (@PMOIndia) February 9, 2021
Posts come, high office comes, power comes and how to handle these, one must learn from Ghulam Nabi Azad Ji. I would consider him a true friend: PM @narendramodi
— PMO India (@PMOIndia) February 9, 2021
Watch my remarks in the Rajya Sabha. https://t.co/Cte2AR0UVs
— Narendra Modi (@narendramodi) February 9, 2021