Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗ੍ਰੀਸ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਗ੍ਰੀਸ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


Your Excellency, Prime Minister ਮਿਤਸੋ-ਤਕਿਸ,
Delegates from both countries,
Friends from media,
Namaskar!

ਸਭ ਤੋਂ ਪਹਿਲਾਂ, ਮੈਂ ਗ੍ਰੀਸ ਵਿੱਚ Forest fires ਦੀਆਂ ਦੁਖਦਾਈ ਘਟਨਾਵਾਂ ਵਿੱਚ ਹੋਈ ਜਨਹਾਨੀ ਦੇ ਲਈ ਆਪਣੀ ਅਤੇ ਭਾਰਤ ਦੇ ਸਾਰੇ ਲੋਕਾਂ ਦੀ ਤਰਫ਼ ਤੋਂ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ।

ਨਾਲ ਹੀ, ਅਸੀਂ ਘਾਇਲਾਂ ਦੇ ਜਲਦੀ ਸਵਸਥ ਹੋਣ ਦੀ ਕਾਮਨਾ ਕਰਦੇ ਹਾਂ।

Friends,

ਗ੍ਰੀਸ ਅਤੇ ਭਾਰਤ- ਇਹ ਇੱਕ ਸੁਭਾਵਿਕ ਮਿਲਨ ਹੈ

-ਵਿਸ਼ਵ ਦੀਆਂ ਦੋ ਪੁਰਾਤਨ ਸੱਭਿਆਤਾਵਾਂ ਦੇ ਦਰਮਿਆਨ,

-ਵਿਸ਼ਵ ਦੇ ਦੋ ਪੁਰਾਤਨ ਲੋਕਤਾਂਤਰਿਕ ਵਿਚਾਰਧਾਰਾਵਾਂ ਦੇ ਦਰਮਿਆਨ, ਅਤੇ

-ਵਿਸ਼ਵ ਦੇ ਪੁਰਾਤਨ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਦੇ ਦਰਮਿਆਨ ।

Friends,

ਸਾਡੇ ਸਬੰਧਾਂ ਦੀ ਨੀਂਹ ਜਿਤਨੀ ਪ੍ਰਾਚੀਨ ਹੈ, ਉਤਨੀ ਹੀ ਮਜ਼ਬੂਤ ਹੈ।

ਵਿਗਿਆਨ, ਕਲਾ ਅਤੇ ਸੰਸਕ੍ਰਿਤੀ – ਸਾਰੇ ਵਿਸ਼ਿਆਂ ਵਿੱਚ ਅਸੀਂ ਇੱਕ ਦੂਸਰੇ ਤੋਂ ਸਿੱਖਿਆ ਹੈ।

ਅੱਜ ਸਾਡੇ ਦਰਮਿਆਨ Geo-political , International ਅਤੇ Regional ਵਿਸ਼ਿਆਂ ‘ਤੇ ਬਿਹਤਰੀਨ ਤਾਲਮੇਲ ਹੈ- ਚਾਹੇ ਉਹ ਇੰਡੋ-ਪੈਸਿਫ਼ਿਕ ਵਿੱਚ ਹੋਵੇ ਜਾਂ ਮੈਡੀਟਿਰੇਨਿਅਨ ਵਿੱਚ।

ਦੋ ਪੁਰਾਣੇ ਮਿੱਤਰਾਂ ਦੀ ਤਰ੍ਹਾਂ ਅਸੀਂ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਦੇ  ਹਾਂ ਅਤੇ ਉਨ੍ਹਾਂ ਦਾ ਆਦਰ ਕਰਦੇ ਹਾਂ।

40 ਵਰ੍ਹਿਆਂ ਦੇ ਲੰਬੇ ਅੰਤਰਾਲ ਦੇ ਬਾਅਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਗ੍ਰੀਸ ਆਉਣਾ ਹੋਇਆ ਹੈ।

ਫਿਰ ਭੀ, ਨਾ ਤਾਂ ਸਾਡੇ ਸਬੰਧਾਂ ਦੀ ਗਹਿਰਾਈ ਘੱਟ ਹੋਈ ਹੈ, ਨਾ ਹੀ ਰਿਸ਼ਤਿਆਂ ਦੀ ਗਰਮਜੋਸ਼ੀ ਵਿੱਚ ਕੋਈ ਕਮੀ ਆਈ ਹੈ।

ਇਸ ਲਈ, ਅੱਜ ਪ੍ਰਧਾਨ ਮੰਤਰੀ ਜੀ ਅਤੇ ਮੈਂ ਭਾਰਤ-ਗ੍ਰੀਸ partnership ਨੂੰ “ਸਟ੍ਰੈਟੇਜਿਕ” ਪੱਧਰ ‘ਤੇ ਲੈ ਜਾਣ ਦਾ ਨਿਰਣਾ ਲਿਆ ਹੈ।

ਅਸੀਂ ਤੈਅ ਕੀਤਾ ਹੈ ਕਿ ਅਸੀਂ ਡਿਫੈਂਸ and ਸਕਿਉਰਿਟੀ, infrastructure, ਖੇਤੀਬਾੜੀ, ਸਿੱਖਿਆ, ਨਿਊ and ਇਮਰਜਿੰਗ ਟੈਕਨੋਲੋਜੀ ਅਤੇ ਸਕਿੱਲ development ਦੇ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਵਧਾ ਕੇ, ਆਪਣੀ strategic partnership ਨੂੰ ਮਜ਼ਬੂਤੀ ਦੇਵਾਂਗੇ।

Friends,
ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ, ਅਸੀਂ ਸੈਨਯ (ਮਿਲਿਟਰੀ)ਸਬੰਧਾਂ ਦੇ ਨਾਲ-ਨਾਲ, ਰੱਖਿਆ ਉਦਯੋਗਾਂ ਨੂੰ ਭੀ ਬਲ ਦੇਣ ‘ਤੇ ਸਹਿਮਤੀ ਜਤਾਈ।

ਅੱਜ ਅਸੀਂ ਆਤੰਕਵਾਦ ਅਤੇ ਸਾਇਬਰ ਸਕਿਉਰਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ‘ਤੇ ਭੀ ਚਰਚਾ ਕੀਤੀ।

ਅਸੀਂ ਤੈਅ ਕੀਤਾ ਕਿ ਸਾਡੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਪੱਧਰ ‘ਤੇ ਭੀ ਬਾਤਚੀਤ ਦਾ ਇੱਕ ਸੰਸਥਾਗਤ ਪਲੈਟਫਾਰਮ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਜੀ ਅਤੇ ਮੈਂ, ਸਹਿਮਤ ਹਾਂ ਕਿ ਸਾਡਾ ਦੁਵੱਲਾ ਵਪਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅੱਗੇ ਭੀ ਵਾਧੇ ਦੀਆਂ ਅਪਾਰ ਸੰਭਾਵਨਾਵਾਂ ਹਨ।

ਇਸ ਲਈ, ਅਸੀਂ ਵਰ੍ਹੇ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਲਕਸ਼ ਤੈਅ ਕੀਤਾ ਹੈ।

ਅੱਜ, ਹੁਣੇ ਕੁਝ ਦੇਰ ਵਿੱਚ, ਪ੍ਰਧਾਨ ਮੰਤਰੀ ਜੀ ਇੱਕ ਬਿਜ਼ਨਸ ਮੀਟਿੰਗ ਦੀ ਮੇਜ਼ਬਾਨੀ ਕਰਨਗੇ।

 

ਇਸ ਵਿੱਚ ਅਸੀਂ ਕੁਝ ਵਿਸ਼ਿਸ਼ਟ ਖੇਤਰਾਂ ‘ਤੇ ਦੋਨੋਂ ਦੇਸ਼ਾਂ ਦੇ ਬਿਜ਼ਨਸ ਪ੍ਰਤੀਨਿਧੀਆਂ ਦੇ ਨਾਲ ਚਰਚਾ ਕਰਾਂਗੇ।

ਸਾਡਾ ਮਤ ਹੈ ਕਿ ਅਸੀਂ ਆਪਣੇ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਕੇ, ਆਪਣੇ ਉਦਯੋਗ ਅਤੇ ਆਰਥਿਕ ਸਹਿਯੋਗ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾ ਸਕਦੇ ਹਾਂ।

ਅੱਜ ਖੇਤੀਬਾੜੀ ਖੇਤਰ ਵਿੱਚ ਸਹਿਯੋਗ ਦੇ ਲਈ ਇੱਕ ਐਗਰੀਮੈਂਟ ‘ਤੇ ਹਸਤਾਖਰ ਕੀਤੇ ਗਏ।

ਇਸ Agreement ਨਾਲ ਅਸੀਂ ਖੇਤੀਬਾੜੀ ਅਤੇ ਬੀਜ ਉਤਪਾਦਨ ਦੇ ਨਾਲ ਨਾਲ ਰਿਸਰਚ, ਪਸ਼ੂਪਾਲਣ ਅਤੇ ਪਸ਼ੂਧਨ ਉਤਪਾਦਨ ਦੇ ਖੇਤਰ ਵਿੱਚ ਭੀ ਸਹਿਯੋਗ ਕਰ ਸਕਦੇ ਹਾਂ।

Friends,

ਦੋਨੋਂ ਦੇਸ਼ਾਂ ਦੇ ਦਰਮਿਆਨ ਸਕਿੱਲਡ migration ਨੂੰ ਸੁਗਮ ਬਣਾਉਣ ਦੇ ਲਈ, ਅਸੀਂ ਜਲਦੀ ਹੀ ਇੱਕ ਮਾਇਗ੍ਰੇਸ਼ਨ ਐਂਡ ਮੋਬਿਲਿਟੀ partnership ਐਗਰੀਮੈਂਟ ਕਰਨ ਦਾ ਨਿਰਣਾ ਲਿਆ।

ਸਾਡਾ ਮੰਨਣਾ ਹੈ ਕਿ ਆਪਣੇ ਪ੍ਰਾਚੀਨ people to people ਸਬੰਧਾਂ ਨੂੰ ਨਵਾਂ ਰੂਪ ਦੇਣ ਦੇ ਲਈ ਸਾਨੂੰ ਸਹਿਯੋਗ ਵਧਾਉਣਾ ਚਾਹੀਦਾ ਹੈ।

ਅਸੀਂ ਆਪਣੇ ਅਕਾਦਮਿਕ ਸੰਸਥਾਨਾਂ ਦੇ ਦਰਮਿਆਨ ਸੱਭਿਆਚਾਰਕ ਅਤੇ ਅਕਾਦਮਿਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਵਾਂਗੇ।

Friends,
ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਭੀ ਚਰਚਾ ਕੀਤੀ।

ਗ੍ਰੀਸ ਨੇ India-EU trade ਅਤੇ ਇਨਵੈਸਟਮੈਂਟ ਐਗਰੀਮੈਂਟ ‘ਤੇ ਆਪਣਾ ਸਮਰਥਨ ਪ੍ਰਗਟ ਕੀਤਾ।

ਯੂਕ੍ਰੇਨ ਦੇ ਮਾਮਲੇ ਵਿੱਚ, ਦੋਨੋਂ ਦੇਸ਼ Diplomacy ਅਤੇ Dialogue ਦਾ ਸਮਰਥਨ ਕਰਦੇ ਹਨ।

ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟੀ ਮੰਚਾਂ ‘ਤੇ, ਗ੍ਰੀਸ ਦੇ ਸਹਿਯੋਗ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਕੀਤਾ।

ਭਾਰਤ ਦੀ G20 ਦੀ ਪ੍ਰਧਾਨਗੀ ਨੂੰ ਲੈ ਕੇ ਪ੍ਰਧਾਨ ਮੰਤਰੀ ਜੀ ਦੀਆਂ ਸ਼ੁਭਕਾਮਨਾਵਾਂ ਅਤੇ ਪ੍ਰੋਤਸਾਹਨ ਦੇ ਲਈ ਮੈਂ ਉਨ੍ਹਾਂ ਦਾ ਆਭਾਰੀ ਹਾਂ।
 

Friends,
ਮੈਂ ਹੈਲੇਨਿਕ Republic ਦੇ ਲੋਕਾਂ ਅਤੇ ਰਾਸ਼ਟਰਪਤੀ ਜੀ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਕਿ ਅੱਜ ਉਨ੍ਹਾਂ ਨੇ ਮੈਨੂੰ “Grand Cross of the Order of Honour” ਨਾਲ ਸਨਮਾਨਤ ਕੀਤਾ।

140 ਕਰੋੜ ਭਾਰਤੀਆਂ ਦੀ ਤਰਫ਼ੋਂ ਮੈਂ ਇਹ ਪੁਰਸਕਾਰ ਸਵੀਕਾਰ ਕੀਤਾ ਅਤੇ ਆਪਣਾ ਆਭਾਰ ਵਿਅਕਤ ਕੀਤਾ।

ਭਾਰਤ ਅਤੇ ਗ੍ਰੀਸ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਸਾਡੀ ਲੰਬੀ ਅਤੇ ਭਰੋਸੇਮੰਦ ਪਾਰਟਨਰਸ਼ਿਪ ਦਾ ਅਧਾਰ ਹਨ।

ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਸਥਾਪਿਤ ਕਰਨ ਅਤੇ ਉਨ੍ਹਾਂ ਨੂੰ ਸਫ਼ਲ ਰੂਪ ਨਾਲ ਪ੍ਰਚਲਿਤ ਕਰਨ ਵਿੱਚ ਦੋਨਾਂ ਦੇਸ਼ਾਂ ਦਾ ਇਤਿਹਾਸਿਕ ਯੋਗਦਾਨ ਹੈ।

ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਅਤੇ ਗ੍ਰੀਕੋ-ਰੋਮਨ ਕਲਾ ਦੇ ਸੁੰਦਰ ਮਿਸ਼ਰਣ ਨਾਲ ਬਣੇ ਗਾਂਧਾਰ school of art ਦੀ ਤਰ੍ਹਾਂ, ਭਾਰਤ ਅਤੇ ਗ੍ਰੀਸ ਦੀ ਮਿੱਤਰਤਾ ਭੀ ਸਮੇਂ ਦੀ ਸ਼ਿਲਾ ‘ਤੇ ਆਪਣੀ ਅਮਿਟ ਛਾਪ ਛੱਡੇਗੀ।

 

 ਇੱਕ ਵਾਰ ਫਿਰ, ਗ੍ਰੀਸ ਦੇ ਇਸ ਖੂਬਸੂਰਤ ਅਤੇ ਇਤਿਹਾਸਿਕ ਸ਼ਹਿਰ ਵਿੱਚ ਅੱਜ ਮੈਨੂੰ ਅਤੇ ਮੇਰੇ delegation ਨੂੰ ਜੋ ਆਦਰ-ਸਤਿਕਾਰ ਮਿਲਿਆ, ਉਸ ਦੇ ਲਈ ਮੈਂ, ਪ੍ਰਧਾਨ ਮੰਤਰੀ ਜੀ ਅਤੇ ਗ੍ਰੀਸ ਦੇ ਲੋਕਾਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ।

ਬਹੁਤ ਬਹੁਤ ਧੰਨਵਾਦ

*********

ਡੀਐੱਸ/ਏਕੇ