ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਐਥਨਸ ਵਿੱਚ ਯੂਨੀਵਰਸਿਟੀ ਆਵ੍ ਐਥਨਸ ਵਿੱਚ ਹਿੰਦੀ ਤੇ ਸੰਸਕ੍ਰਿਤ ਦੇ ਪ੍ਰੋਫੈਸਰ ਅਤੇ ਇੰਡੋਲੋਜਿਸਟ (ਭਾਰਤ-ਵਿਗਿਆਨੀ),ਪ੍ਰੋਫੈਸਰ ਡਿਮੀਟ੍ਰਿਔਸ ਵਾਸਿਲਿਐਡਿਸ (Professor Dimitrios Vassiliadis) ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਸਮਾਜਿਕ ਧਰਮ ਸ਼ਾਸਤਰ ਵਿਭਾਗ (Department of Social Theology) ਦੇ ਸਹਾਇਕ ਪ੍ਰੋਫੈਸਰ ਡਾ. ਐਪੌਸਟੋਲਸ ਮਿਕੈਲੀਡਿਸ(Dr. Apostolos Michailidis) ਭੀ ਸਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਭਾਰਤੀ ਧਰਮਾਂ, ਦਰਸ਼ਨ ਅਤੇ ਸੰਸਕ੍ਰਿਤੀ ‘ਤੇ ਆਪਣੇ ਕੰਮ ਬਾਰੇ ਜਾਣਕਾਰੀ ਦਿੱਤੀ ।
ਇਹ ਚਰਚਾ ਭਾਰਤ ਅਤੇ ਗ੍ਰੀਸ ਦੀਆਂ ਯੂਨੀਵਰਸਿਟੀਆਂ ਦੇ ਦਰਮਿਆਨ ਅਕਾਦਮਿਕ ਸਹਿਯੋਗ ਵਧਾਉਣ ਅਤੇ ਭਾਰਤ-ਗ੍ਰੀਸ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ‘ਤੇ ਕੇਂਦ੍ਰਿਤ ਰਹੀ।
***
ਡੀਐੱਸ
Had an insightful interaction with Professor Dimitrios Vassiliadis and Dr. Apostolos Michailidis. Both have an association with BHU and are passionate about Hindi, Sanskrit and Indian studies. We discussed ways to deepen India-Greece cultural cooperation. pic.twitter.com/Rcf6LyAEX3
— Narendra Modi (@narendramodi) August 25, 2023