ਨਮਸਕਾਰ, ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਜੀ, ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਗੋਆ ਸਰਕਾਰ ਦੇ ਹੋਰ ਮੰਤਰੀ, ਹੋਰ ਮਹਾਨੁਭਾਵ, ਦੇਵੀਓ ਅਤੇ ਸਜਣੋਂ, ਅੱਜ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਪਵਿੱਤਰ ਦਿਵਸ ਹੈ। ਦੇਸ਼ ਭਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਧੂਮ ਹੈ। ਸਾਰੇ ਦੇਸ਼ਵਾਸੀਆਂ ਨੂੰ, ਦੁਨੀਆ ਭਰ ਵਿੱਚ ਫੈਲੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਭਗਤਾਂ ਨੂੰ ਬਹੁਤ-ਬਹੁਤ ਵਧਾਈ। ਜੈ ਸ਼੍ਰੀ ਕ੍ਰਿਸ਼ਨ।
ਅੱਜ ਦਾ ਇਹ ਪ੍ਰੋਗਰਾਮ ਗੋਆ ਵਿੱਚ ਹੋ ਰਿਹਾ ਹੈ। ਲੇਕਿਨ ਅੱਜ ਮੈਂ ਸਾਰੇ ਦੇਸ਼ਵਾਸੀਆਂ ਦੇ ਨਾਲ ਦੇਸ਼ ਦੀਆਂ ਤਿੰਨ ਵੱਡੀਆਂ ਉਪਲਬਧੀਆਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ। ਅਤੇ ਇਹ ਗੱਲ ਮੈਂ ਪੂਰੇ ਦੇਸ਼ ਦੇ ਲਈ ਕਹਿਣਾ ਚਾਹੁੰਦਾ ਹਾਂ। ਭਾਰਤ ਦੀਆਂ ਇਨ੍ਹਾਂ ਉਪਲਬਧੀਆਂ ਦੇ ਬਾਰੇ ਵਿੱਚ ਜਦੋਂ ਮੇਰੇ ਦੇਸ਼ਵਾਸੀ ਜਾਣਨਗੇ, ਮੈਨੂੰ ਪੱਕਾ ਵਿਸ਼ਵਾਸ ਹੈ ਉਨ੍ਹਾਂ ਨੂੰ ਬਹੁਤ ਗਰਵ (ਮਾਣ) ਹੋਵੇਗਾ, ਅਤੇ ਵਿਸ਼ੇਸ਼ ਕਰਕੇ ਸਾਡੀਆਂ ਮਾਤਾਵਾਂ ਅਤੇ ਭੈਣਾਂ ਨੂੰ ਬਹੁਤ ਗਰਵ (ਮਾਣ) ਹੋਵੇਗਾ। ਅੰਮ੍ਰਿਤਕਾਲ ਵਿੱਚ ਭਾਰਤ ਜਿਨ੍ਹਾਂ ਵਿਸ਼ਾਲ ਲਕਸ਼ਾਂ ’ਤੇ ਕੰਮ ਕਰ ਰਿਹਾ ਹੈ, ਉਸ ਨਾਲ ਜੁੜੇ ਤਿੰਨ ਅਹਿਮ ਪੜਾਅ ਅਸੀਂ ਅੱਜ ਪਾਰ ਕੀਤੇ ਹਨ। ਪਹਿਲਾ ਪੜਾਅ ਅੱਜ ਦੇਸ਼ ਦੇ 10 ਕਰੋੜ ਗ੍ਰਾਮੀਣ ਪਰਿਵਾਰ ਪਾਈਪ ਨਾਲ ਸਵੱਛ ਪਾਣੀ ਦੀ ਸੁਵਿਧਾ ਨਾਲ ਜੁੜ ਚੁੱਕੇ ਹਨ। ਇਹ ਘਰ ਜਲ ਪਹੁੰਚਾਉਣ ਦੀ ਸਰਕਾਰ ਦੇ ਅਭਿਯਾਨ ਦੀ ਇੱਕ ਬਹੁਤ ਬੜੀ ਸਫ਼ਲਤਾ ਹੈ। ਇਹ ਸਬਕਾ ਪ੍ਰਯਾਸ ਦੀ ਇੱਕ ਬਿਹਤਰੀਨ ਉਦਾਹਰਣ ਵੀ ਹੈ। ਮੈਂ ਇਸ ਉਪਲਬਧੀ ਦੇ ਲਈ ਹਰ ਦੇਸ਼ਵਾਸੀ ਨੂੰ ਅਤੇ ਵਿਸ਼ੇਸ਼ ਕਰਕੇ ਮਾਤਾਵਾਂ ਅਤੇ ਭੈਣਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਦੇਸ਼ ਨੇ ਅਤੇ ਵਿਸ਼ੇਸ਼ ਕਰਕੇ ਗੋਆ ਨੇ ਅੱਜ ਇੱਕ ਉਪਲਬਧੀ ਹਾਸਲ ਕੀਤੀ ਹੈ। ਅੱਜ ਗੋਆ ਦੇਸ਼ ਦਾ ਪਹਿਲਾ ਰਾਜ ਬਣਿਆ ਹੈ, ਜਿਸ ਨੂੰ ਹਰ ਘਰ ਜਲ ਸਰਟੀਫਾਈ ਕੀਤਾ ਗਿਆ ਹੈ। ਦਾਦਰਾ ਨਗਰ ਹਵੇਲੀ ਤੇ ਦਮਨ ਅਤੇ ਦੀਊ ਵੀ, ਹਰ ਘਰ ਜਲ ਸਰਟੀਫਾਈਡ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ ਹਨ। ਬੀਤੇ ਕੁਝ ਵਰ੍ਹਿਆਂ ਵਿੱਚ ਦੇਸ਼ ਦੇ ਹਰ ਬੜੇ ਮਿਸ਼ਨ ਵਿੱਚ ਗੋਆ ਮੋਹਰੀ ਭੂਮਿਕਾ ਨਿਭਾਉਂਦਾ ਜਾ ਰਿਹਾ ਹੈ। ਮੈਂ ਗੋਆ ਦੀ ਜਨਤਾ ਨੂੰ, ਪ੍ਰਮੋਦ ਜੀ ਅਤੇ ਉਨ੍ਹਾਂ ਦੀ ਟੀਮ ਨੂੰ, ਗੋਆ ਦੀ ਸਰਕਾਰ ਨੂੰ, ਸਥਾਨਕ ਸਵਰਾਜ ਦੀਆਂ ਸੰਸਥਾਵਾਂ ਨੂੰ, ਹਰ ਕਿਸੇ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਜਿਸ ਪ੍ਰਕਾਰ ਹਰ ਘਰ ਜਲ ਮਿਸ਼ਨ ਨੂੰ ਅੱਗੇ ਵਧਾਇਆ ਹੈ, ਉਹ ਪੂਰੇ ਦੇਸ਼ ਨੂੰ ਪ੍ਰੇਰਿਤ ਕਰਨ ਵਾਲਾ ਹੈ। ਮੈਨੂੰ ਖੁਸ਼ੀ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕਈ ਹੋਰ ਰਾਜ ਇਸ ਸੂਚੀ ਵਿੱਚ ਜੁੜਨ ਵਾਲੇ ਹਨ।
ਸਾਥੀਓ,
ਦੇਸ਼ ਦੀ ਤੀਸਰੀ ਉਪਲਬਧੀ ਸਵੱਛ ਭਾਰਤ ਅਭਿਯਾਨ ਨਾਲ ਜੁੜੀ ਹੈ। ਕੁਝ ਸਾਲ ਪਹਿਲਾਂ ਸਾਰੇ ਦੇਸ਼ਵਾਸੀਆਂ ਦੇ ਪ੍ਰਯਾਸਾਂ ਨਾਲ, ਦੇਸ਼ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਘੋਸ਼ਿਤ ਹੋਇਆ ਸੀ। ਇਸ ਦੇ ਬਾਅਦ ਅਸੀਂ ਸੰਕਲਪ ਲਿਆ ਸੀ ਕਿ ਪਿੰਡਾਂ ਨੂੰ ODF ਪਲੱਸ ਬਣਾਵਾਂਗੇ। ਯਾਨੀ ਕਮਿਊਨਿਟੀ ਟਾਇਲੇਟਸ, ਪਲਾਸਟਿਕ ਵੇਸਟ ਮੈਨੇਜਮੈਂਟ, ਗ੍ਰੇ ਵਾਟਰ ਮੈਨੇਜਮੈਂਟ, ਗੋਬਰਧਨ ਪ੍ਰੋਜੈਕਟਸ, ਅਜਿਹੀਆਂ ਸੁਵਿਧਾਵਾਂ ਵਿਕਸਿਤ ਕੀਤੀਆਂ ਜਾਣਗੀਆਂ। ਇਸ ਨੂੰ ਲੈ ਕੇ ਵੀ ਦੇਸ਼ ਨੇ ਅਹਿਮ ਮਾਈਲਸਟੋਨ ਹਾਸਲ ਕੀਤਾ ਹੈ। ਹੁਣ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਇੱਕ ਲੱਖ ਤੋਂ ਜ਼ਿਆਦਾ ਪਿੰਡ ODF ਪਲੱਸ ਹੋ ਚੁੱਕੇ ਹਨ। ਇਨ੍ਹਾਂ ਤਿੰਨਾਂ ਅਹਿਮ ਪੜਾਵਾਂ ਨੂੰ ਪਾਰ ਕਰਨ ਵਾਲੇ ਸਾਰੇ ਰਾਜਾਂ ਨੂੰ, ਸਾਰੇ ਪਿੰਡਾਂ ਨੂੰ ਬਹੁਤ-ਬਹੁਤ ਵਧਾਈ।
ਸਾਥੀਓ,
ਅੱਜ ਦੁਨੀਆ ਦੀਆਂ ਬੜੀਆਂ -ਬੜੀਆਂ ਸੰਸਥਾਵਾਂ ਕਹਿ ਰਹੀਆਂ ਹਨ ਕਿ 21ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਚੁਣੌਤੀ water security ਦੀ ਹੋਵੇਗੀ। ਪਾਣੀ ਦਾ ਅਭਾਵ, ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਵਿੱਚ ਵੀ ਬਹੁਤ ਬੜਾ ਅਵਰੋਧ ਬਣ ਸਕਦਾ ਹੈ। ਬਿਨਾ ਪਾਣੀ ਸਾਧਾਰਣ ਮਾਨਵੀ, ਗ਼ਰੀਬ, ਮੱਧ ਵਰਗ, ਕਿਸਾਨ ਅਤੇ ਉਦਯੋਗ-ਧੰਧਿਆਂ, ਸਭ ਨੂੰ ਨੁਕਸਾਨ ਹੁੰਦਾ ਹੈ। ਇਸ ਬੜੀ ਚੁਣੌਤੀ ਨਾਲ ਨਿਪਟਣ ਦੇ ਲਈ ਸੇਵਾ ਭਾਵ ਨਾਲ, ਕਰਤੱਵ ਭਾਵ ਨਾਲ ਚੌਬੀ ਘੰਟੇ ਕੰਮ ਕਰਨ ਦੀ ਜ਼ਰੂਰਤ ਹੈ। ਸਾਡੀ ਸਰਕਾਰ ਬੀਤੇ ਅੱਠ ਵਰ੍ਹਿਆਂ ਤੋਂ ਇਸੇ ਭਾਵਨਾ ਦੇ ਨਾਲ water security – ਜਲ ਸੁਰੱਖਿਆ ਦੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਜੁਟੀ ਹੈ। ਇਹ ਸਹੀ ਹੈ ਕਿ ਸਰਕਾਰ ਬਣਾਉਣ ਦੇ ਲਈ ਉਤਨੀ ਮਿਹਨਤ ਨਹੀਂ ਕਰਨੀ ਪੈਂਦੀ, ਲੇਕਿਨ ਦੇਸ਼ ਬਣਾਉਣ ਦੇ ਲਈ ਸਖ਼ਤ ਮਿਹਨਤ ਕਰਨੀ ਹੁੰਦੀ ਹੈ। ਅਤੇ ਸਬਕੇ ਪ੍ਰਯਾਸ ਨਾਲ ਹੁੰਦੀ ਹੈ। ਅਸੀਂ ਸਾਰਿਆਂ ਨੇ ਦੇਸ਼ ਬਣਾਉਣ ਦਾ ਰਸਤਾ ਚੁਣਿਆ ਹੈ, ਇਸ ਲਈ ਦੇਸ਼ ਦੀ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਲਗਾਤਾਰ ਸਮਾਧਾਨ ਕਰ ਰਹੇ ਹਾਂ। ਜਿਨ੍ਹਾਂ ਨੂੰ ਦੇਸ਼ ਦੀ ਪਰਵਾਹ ਨਹੀਂ ਹੁੰਦੀ, ਉਨ੍ਹਾਂ ਨੂੰ ਦੇਸ਼ ਦਾ ਵਰਤਮਾਨ ਵਿਗੜੇ ਜਾਂ ਭਵਿੱਖ, ਕੋਈ ਫ਼ਰਕ ਨਹੀਂ ਪੈਂਦਾ। ਐਸੇ ਲੋਕ ਪਾਣੀ ਦੇ ਲਈ ਵੱਡੀਆਂ-ਵੱਡੀਆਂ ਗੱਲਾਂ ਜ਼ਰੂਰ ਕਰ ਸਕਦੇ ਹਨ, ਲੇਕਿਨ ਕਦੇ ਪਾਣੀ ਦੇ ਲਈ ਇੱਕ ਬੜੇ ਵਿਜ਼ਨ ਦੇ ਨਾਲ ਕੰਮ ਨਹੀਂ ਕਰ ਸਕਦੇ।
ਸਾਥੀਓ,
ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ water security – ਜਲ ਸੁਰੱਖਿਆ, ਭਾਰਤ ਦੀ ਪ੍ਰਗਤੀ ਦੇ ਸਾਹਮਣੇ ਚੁਣੌਤੀ ਨਾ ਬਣੇ, ਇਸ ਦੇ ਲਈ ਬੀਤੇ 8 ਵਰ੍ਹਿਆਂ ਤੋਂ ਜਲ ਸੁਰੱਖਿਆ ‘ਤੇ ਵਿਸ਼ੇਸ਼ ਤੌਰ ‘ਤੇ ਬਲ ਦਿੱਤਾ ਗਿਆ ਹੈ। ਕੈਚ ਦ ਰੇਨ ਹੋਵੇ, ਅਟਲ ਭੂਜਲ ਯੋਜਨਾ ਹੋਵੇ, ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਹੋਵੇ, ਨਦੀਆਂ ਨੂੰ ਜੋੜਨਾ ਹੋਵੇ, ਜਾਂ ਫਿਰ ਜਲ ਜੀਵਨ ਮਿਸ਼ਨ, ਇਨ੍ਹਾਂ ਸਾਰਿਆਂ ਦਾ ਲਕਸ਼ ਹੈ – ਦੇਸ਼ ਦੇ ਜਨ-ਜਨ ਨੂੰ ਜਲ ਸੁਰੱਖਿਆ। ਕੁਝ ਦਿਨ ਪਹਿਲਾਂ ਹੀ ਇੱਕ ਖ਼ਬਰ ਆਈ ਹੈ ਕਿ ਭਾਰਤ ਵਿੱਚ ਹੁਣ ਰਾਮਸਰ ਸਾਈਟਸ ਯਾਨੀ wetlands ਦੀ ਸੰਖਿਆ ਵੀ ਵਧ ਕੇ 75 ਹੋ ਗਈ ਹੈ। ਇਨ੍ਹਾਂ ਵਿੱਚੋਂ ਵੀ 50 ਸਾਈਟਸ ਪਿਛਲੇ 8 ਵਰ੍ਹਿਆਂ ਵਿੱਚ ਵੀ ਜੋੜੇ ਗਏ ਹਨ। ਯਾਨੀ water security ਦੇ ਲਈ ਭਾਰਤ ਚੌਤਰਫਾ ਪ੍ਰਯਾਸ ਕਰ ਰਿਹਾ ਹੈ ਅਤੇ ਇਸ ਦੇ ਹਰ ਦਿਸ਼ਾ ਵਿੱਚ ਨਤੀਜੇ ਵੀ ਮਿਲ ਰਹੇ ਹਨ।
ਸਾਥੀਓ,
ਪਾਣੀ ਅਤੇ ਵਾਤਾਵਰਣ ਦੇ ਪ੍ਰਤੀ ਇਹੀ ਪ੍ਰਤੀਬੱਧਤਾ ਜਲ ਜੀਵਨ ਮਿਸ਼ਨ ਦੇ 10 ਕਰੋੜ ਦੇ ਪੜਾਅ ਵਿੱਚ ਵੀ ਝਲਕਦੀ ਹੈ। ਅੰਮ੍ਰਿਤਕਾਲ ਦੀ ਇਸ ਤੋਂ ਬਿਹਤਰ ਸ਼ੁਰੂਆਤ ਨਹੀਂ ਹੋ ਸਕਦੀ ਹੈ। ਸਿਰਫ਼ 3 ਸਾਲ ਦੇ ਅੰਦਰ ਜਲ ਜੀਵਨ ਮਿਸ਼ਨ ਦੇ ਤਹਿਤ 7 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਪਾਈਪ ਦੇ ਪਾਣੀ ਦੀ ਸੁਵਿਧਾ ਨਾਲ ਜੋੜਿਆ ਗਿਆ ਹੈ। ਇਹ ਕੋਈ ਸਾਧਾਰਣ ਉਪਲਬਧੀ ਨਹੀਂ ਹੈ। ਆਜ਼ਾਦੀ ਦੇ 7 ਦਹਾਕਿਆਂ ਵਿੱਚ ਦੇਸ਼ ਦੇ ਸਿਰਫ਼ 3 ਕਰੋੜ ਗ੍ਰਾਮੀਣ ਪਰਿਵਾਰਾਂ ਦੇ ਪਾਸ ਹੀ ਪਾਈਪ ਨਾਲ ਪਾਣੀ ਦੀ ਸੁਵਿਧਾ ਉਪਲਬਧ ਸੀ। ਦੇਸ਼ ਵਿੱਚ ਲਗਭਗ 16 ਕਰੋੜ ਗ੍ਰਾਮੀਣ ਪਰਿਵਾਰ ਅਜਿਹੇ ਸਨ, ਜਿਨ੍ਹਾਂ ਨੂੰ ਪਾਣੀ ਦੇ ਲਈ ਬਾਹਰ ਦੇ ਸਰੋਤਾਂ ֺਤੇ ਨਿਰਭਰ ਰਹਿਣਾ ਪੈਂਦਾ ਸੀ। ਪਿੰਡ ਦੀ ਇਤਨੀ ਬੜੀ ਆਬਾਦੀ ਨੂੰ ਅਸੀਂ ਇਸ ਮੂਲ ਜ਼ਰੂਰਤ ਦੇ ਲਈ ਸੰਘਰਸ਼ ਕਰਦੇ ਨਹੀਂ ਛੱਡ ਸਕਦੇ ਸਾਂ। ਇਸ ਲਈ 3 ਸਾਲ ਪਹਿਲਾਂ ਮੈਂ ਲਾਲ ਕਿਲੇ ਤੋਂ ਐਲਾਨ ਕੀਤਾ ਸੀ ਕਿ ਹਰ ਘਰ ਪਾਈਪ ਨਾਲ ਜਲ ਪਹੁੰਚਾਇਆ ਜਾਵੇਗਾ। ਨਵੀਂ ਸਰਕਾਰ ਬਣਨ ਦੇ ਬਾਅਦ ਅਸੀਂ ਜਲ ਸ਼ਕਤੀ, ਅਲੱਗ ਮੰਤਰਾਲਾ ਬਣਾ ਦਿੱਤਾ। ਇਸ ਅਭਿਯਾਨ ’ਤੇ 3 ਲੱਖ 60 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। 100 ਸਾਲ ਦੀ ਸਭ ਤੋਂ ਬੜੀ ਮਹਾਮਾਰੀ ਦੀ ਵਜ੍ਹਾ ਨਾਲ ਜੋ ਰੁਕਾਵਟਾਂ ਆਈਆਂ, ਉਸ ਦੇ ਬਾਵਜੂਦ ਇਸ ਅਭਿਯਾਨ ਦੀ ਗਤੀ ਘੱਟ ਨਹੀਂ ਪਈ। ਇਸੇ ਨਿਰੰਤਰ ਪ੍ਰਯਾਸ ਦਾ ਪਰਿਣਾਮ ਹੈ ਕਿ 7 ਦਹਾਕਿਆਂ ਵਿੱਚ ਜਿਤਨਾ ਕੰਮ ਹੋਇਆ ਸੀ, ਉਸ ਤੋਂ ਦੁੱਗਣੇ ਤੋਂ ਅਧਿਕ ਕੰਮ ਦੇਸ਼ ਨੇ ਪਿਛਲੇ 3 ਸਾਲ ਵਿੱਚ ਹੀ ਕਰ ਦਿਖਾਇਆ ਹੈ। ਇਹ ਉਸੇ ਮਾਨਵ ਕੇਂਦ੍ਰਿਤ ਵਿਕਾਸ ਦੀ ਉਦਾਹਰਣ ਹੈ, ਜਿਸ ਦੀ ਗੱਲ ਮੈਂ ਇਸ ਵਾਰ ਲਾਲ ਕਿਲੇ ਤੋਂ ਕੀਤੀ ਹੈ। ਹਰ ਘਰ ਜਲ ਜਦੋਂ ਪਹੁੰਚਦਾ ਹੈ, ਤਾਂ ਸਭ ਤੋਂ ਅਧਿਕ ਲਾਭ ਸਾਡੀਆਂ ਭੈਣਾਂ ਨੂੰ ਹੁੰਦਾ ਹੈ, ਭਾਵੀ ਪੀੜ੍ਹੀ ਨੂੰ ਹੁੰਦਾ ਹੈ, ਕੁਪੋਸ਼ਣ ਦੇ ਵਿਰੁੱਧ ਸਾਡੀ ਲੜਾਈ ਮਜ਼ਬੂਤ ਹੁੰਦੀ ਹੈ। ਪਾਣੀ ਨਾਲ ਜੁੜੀ ਹਰ ਸਮੱਸਿਆ ਦੀ ਸਭ ਤੋਂ ਅਧਿਕ ਭੁਗਤਭੋਗੀ ਵੀ ਸਾਡੀਆਂ ਮਾਤਾਵਾਂ-ਭੈਣਾਂ ਹੁੰਦੀਆਂ ਹਨ, ਇਸ ਲਈ ਇਸ ਮਿਸ਼ਨ ਦੇ ਕੇਂਦਰ ਵਿੱਚ ਵੀ ਸਾਡੀਆਂ ਭੈਣਾਂ-ਬੇਟੀਆਂ ਹੀ ਹਨ। ਜਿਨ੍ਹਾਂ ਘਰਾਂ ਵਿੱਚ ਸ਼ੁੱਧ ਪੇਅਜਲ ਪਹੁੰਚਿਆ ਹੈ, ਉੱਥੇ ਹੁਣ ਭੈਣਾਂ ਦਾ ਸਮਾਂ ਬਚ ਰਿਹਾ ਹੈ। ਪਰਿਵਾਰ ਦੇ ਬੱਚਿਆਂ ਨੂੰ ਦੂਸ਼ਿਤ ਜਲ ਦੀ ਵਜ੍ਹਾ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਘੱਟ ਹੋ ਰਹੀਆਂ ਹਨ।
ਸਾਥੀਓ,
ਜਲ ਜੀਵਨ ਮਿਸ਼ਨ, ਸੱਚੇ ਲੋਕਤੰਤਰ ਦਾ, ਪੂਜਯ ਬਾਪੂ ਨੇ ਜਿਸ ਗ੍ਰਾਮ ਸਵਰਾਜ ਦਾ ਸੁਪਨਾ ਦੇਖਿਆ ਸੀ, ਉਸ ਦਾ ਵੀ ਉੱਤਮ ਉਦਾਹਰਣ ਹੈ। ਮੈਨੂੰ ਯਾਦ ਹੈ, ਜਦੋਂ ਮੈਂ ਗੁਜਰਾਤ ਵਿੱਚ ਸਾਂ ਤਾਂ ਕੱਛ ਜ਼ਿਲ੍ਹੇ ਵਿੱਚ ਮਾਤਾਵਂ-ਭੈਣਾਂ ਨੂੰ ਪਾਣੀ ਨਾਲ ਜੁੜੇ ਵਿਕਾਸ ਕਾਰਜਾਂ ਦੀ ਜ਼ਿਮੇਵਾਰੀ ਸੌਂਪੀ ਗਈ ਸੀ। ਇਹ ਪ੍ਰਯੋਗ ਇਤਨਾ ਸਫ਼ਲ ਰਿਹਾ ਸੀ ਕਿ ਇਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਵਾਰਡ ਵੀ ਮਿਲਿਆ ਸੀ। ਅੱਜ ਇਹੀ ਪ੍ਰਯੋਗ ਜਲ ਜੀਵਨ ਮਿਸ਼ਨ ਦੀ ਵੀ ਅਹਿਮ ਪ੍ਰੇਰਣਾ ਹੈ। ਜਲ ਜੀਵਨ ਅਭਿਯਾਨ ਸਿਰਫ਼ ਸਰਕਾਰੀ ਸਕੀਮ ਨਹੀਂ ਹੈ, ਬਲਕਿ ਇਹ ਸਮੁਦਾਇ ਦੁਆਰਾ, ਸਮੁਦਾਇ ਦੇ ਲਈ ਚਲਾਈ ਜਾ ਰਹੀ ਯੋਜਨਾ ਹੈ।
ਸਾਥੀਓ,
ਜਲ ਜੀਵਨ ਮਿਸ਼ਨ ਦੀ ਸਫ਼ਲਤਾ ਦੀ ਵਜ੍ਹਾ ਉਸ ਦੇ ਚਾਰ ਮਜ਼ਬੂਤ ਥੰਮ੍ਹ ਹਨ। ਪਹਿਲਾ-ਜਨਭਾਗੀਦਾਰੀ, People’s Participation, ਦੂਸਰਾ-ਸਾਂਝੇਦਾਰੀ, ਹਰ ਸਟੇਕਹੋਲਡਰ ਦੀ Partnership, ਤੀਸਰਾ- ਰਾਜਨੀਤਕ ਇੱਛਾਸ਼ਕਤੀ Political Will,, ਅਤੇ ਚੌਥਾ- ਸੰਸਾਧਨਾਂ ਦਾ ਪੂਰਾ ਇਸਤੇਮਾਲ- Optimum utilisation of Resources.
ਭਾਈਓ ਅਤੇ ਭੈਣੋਂ,
ਜਲ ਜੀਵਨ ਮਿਸ਼ਨ ਵਿੱਚ ਜਿਸ ਤਰ੍ਹਾਂ ਪੰਚਾਇਤਾਂ ਨੂੰ, ਗ੍ਰਾਮ ਸਭਾਵਾਂ ਨੂੰ, ਪਿੰਡਾਂ ਦੇ ਸਥਾਨਕ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਤਰ੍ਹਾਂ ਉਨ੍ਹਾਂ ਨੂੰ ਅਨੇਕ ਜ਼ਿੰਮੇਦਾਰੀਆਂ ਸੌਂਪੀਆਂ ਗਈਆਂ ਹਨ, ਇਹ ਆਪਣੇ ਆਪ ਵਿੱਚ ਉਹ ਅਭੂਤਪੂਰਵ ਹੈ। ਹਰ ਘਰ ਪਾਈਪ ਨਾਲ ਜਲ ਪਹੁੰਚਾਉਣ ਦੇ ਲਈ ਜੋ ਕਾਰਜ ਹੁੰਦੇ ਹਨ, ਉਸ ਵਿੱਚ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਲਿਆ ਜਾਂਦਾ ਹੈ। ਪਿੰਡਾਂ ਦੇ ਲੋਕ ਹੀ ਆਪਣੇ ਪਿੰਡ ਵਿੱਚ ਜਲ ਸੁਰੱਖਿਆ ਦੇ ਲਈ ਵਿਲੇਜ ਐਕਸ਼ਨ ਪਲਾਨ ਬਣਾ ਰਹੇ ਹਨ। ਪਾਣੀ ਦਾ ਜੋ ਮੁੱਲ ਲਿਆ ਜਾਣਾ ਹੈ, ਉਹ ਵੀ ਪਿੰਡ ਦੇ ਲੋਕ ਹੀ ਤੈਅ ਕਰ ਰਹੇ ਹਨ। ਪਾਣੀ ਦੀ ਟੈਸਟਿੰਗ ਵਿੱਚ ਵੀ ਪਿੰਡ ਦੇ ਲੋਕ ਜੁੜੇ ਹਨ, 10 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਇਸ ਦੀ ਟ੍ਰੇਨਿੰਗ ਦਿੱਤੀ ਗਈ ਹੈ। ਪਾਨੀ ਸਮਿਤੀ ਵਿੱਚ ਵੀ ਘੱਟ ਤੋਂ ਘੱਟ 50 ਪ੍ਰਤੀਸ਼ਤ ਮਹਿਲਾਵਾਂ ਨੂੰ ਜਗ੍ਹਾ ਦਿੱਤੀ ਗਈ ਹੈ। ਜੋ ਜਨਜਾਤੀਯ ਇਲਾਕੇ ਹਨ, ਉੱਥੇ ਤੇਜ਼ੀ ਨਾਲ ਕੰਮ ਹੋਵੇ, ਇਸ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਜਲ ਜੀਵਨ ਮਿਸ਼ਨ ਦਾ ਦੂਸਰਾ ਥੰਮ੍ਹ ਸਾਂਝੇਦਾਰੀ ਹੈ। ਰਾਜ ਸਰਕਾਰਾਂ ਹੋਣ, ਪੰਚਾਇਤਾਂ ਹੋਣ, ਸਵੈ ਸੇਵੀ ਸੰਸਥਾਵਾਂ ਹੋਣ, ਸਿੱਖਿਆ ਸੰਸਥਾਵਾਂ ਹੋਣ, ਸਰਕਾਰ ਦੇ ਵਿਭਿੰਨ ਵਿਭਾਗਾਂ ਅਤੇ ਮੰਤਰਾਲੇ ਵਿੱਚ ਸਾਰੇ ਮਿਲ ਦੇ ਕੰਮ ਕਰ ਰਹੇ ਹਨ। ਇਸ ਦਾ ਜ਼ਮੀਨੀ ਪੱਧਰ ‘ਤੇ ਬਹੁਤ ਬੜਾ ਫਾਇਦਾ ਮਿਲ ਰਿਹਾ ਹੈ।
ਸਾਥੀਓ,
ਜਲ ਜੀਵਨ ਮਿਸ਼ਨ ਦੀ ਸਫ਼ਲਤਾ ਦਾ ਤੀਸਰਾ ਮੁੱਖ ਥੰਮ੍ਹ ਹੈ ਰਾਜਨੀਤਕ ਇੱਛਾ ਸ਼ਕਤੀ। ਜੋ ਪਿਛਲੇ 70 ਸਾਲ ਵਿੱਚ ਹਾਸਲ ਕੀਤਾ ਜਾ ਸਕਿਆ, ਉਸ ਤੋਂ ਕਈ ਗੁਣਾ ਜ਼ਿਆਦਾ ਕੰਮ 7 ਸਾਲ ਤੋਂ ਵੀ ਘੱਟ ਸਮੇਂ ਵਿੱਚ ਕੀਤਾ ਜਾਣਾ ਹੈ। ਕਠਿਨ ਲਕਸ਼ ਹੈ, ਲੇਕਿਨ ਅਜਿਹਾ ਕੋਈ ਲਕਸ਼ ਨਹੀਂ ਜੋ ਭਾਰਤ ਦੇ ਲੋਕ ਠਾਣ ਲੈਣ ਅਤੇ ਉਸ ਨੂੰ ਪ੍ਰਾਪਤ ਨਾ ਕਰ ਸਕਣ। ਕੇਂਦਰ ਸਰਕਾਰ, ਰਾਜ ਸਰਕਾਰਾਂ, ਪੰਚਾਇਤਾਂ, ਸਾਰੇ ਇਸ ਅਭਿਆਨ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਜੁਟੇ ਹਨ। ਜਲ ਜੀਵਨ ਮਿਸ਼ਨ, ਸੰਸਾਧਨਾਂ ਦੇ ਸਹੀ ਇਸਤੇਮਾਲ ’ਤੇ, Optimum utilisation of Resources ’ਤੇ ਵੀ ਉਤਨਾ ਹੀ ਬਲ ਦੇ ਰਿਹਾ ਹੈ। ਮਨਰੇਗਾ ਜਿਹੀਆਂ ਯੋਜਨਾਵਾਂ ਦੇ ਉਹ ਕਾਰਜ, ਜੋ ਜਲ ਜੀਵਨ ਮਿਸ਼ਨ ਨੂੰ ਗਤੀ ਦਿੰਦੇ ਹਨ, ਉਨ੍ਹਾਂ ਤੋਂ ਵੀ ਮਦਦ ਲਈ ਜਾ ਰਹੀ ਹੈ। ਇਸ ਮਿਸ਼ਨ ਦੇ ਤਹਿਤ ਜੋ ਕਾਰਜ ਹੋ ਰਿਹਾ ਹੈ, ਉਸ ਤੋਂ ਪਿੰਡਾਂ ਵਿੱਚ ਬੜੇ ਪੈਮਾਨੇ ’ਤੇ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣ ਰਹੇ ਹਨ। ਇਸ ਮਿਸ਼ਨ ਦਾ ਇੱਕ ਲਾਭ ਇਹ ਵੀ ਹੋਵੇਗਾ ਕਿ ਜਦੋਂ ਹਰ ਘਰ ਵਿੱਚ ਪਾਈਪ ਨਾਲ ਜਲ ਪਹੁੰਚਣ ਲਗੇਗਾ, ਸੈਚੁਰੇਸ਼ਨ ਦੀ ਸਥਿਤੀ ਆ ਜਾਵੇਗੀ, ਤਾਂ ਪੱਖਪਾਤ ਅਤੇ ਭੇਦਭਾਵ ਦੀ ਗੁੰਜਾਇਸ਼ ਵੀ ਉਤਨੀ ਹੀ ਸਮਾਪਤ ਹੋ ਜਾਵੇਗੀ।
ਸਾਥੀਓ,
ਇਸ ਅਭਿਯਾਨ ਦੇ ਦੌਰਾਨ ਜੋ ਪਾਣੀ ਦੇ ਨਵੇਂ ਸਰੋਤ ਬਣ ਰਹੇ ਹਨ, ਟੈਂਕ ਬਣ ਰਹੇ ਹਨ, ਵਾਟਰ ਟ੍ਰੀਟਮੈਂਟ ਪਲਾਂਟ ਬਣ ਰਹੇ ਹਨ, ਪੰਪ ਹਾਊਸ ਬਣ ਰਹੇ ਹਨ, ਸਾਰਿਆਂ ਦੀ ਜੀਓ-ਟੈਗਿੰਗ ਵੀ ਹੋ ਰਹੀ ਹੈ। ਪਾਣੀ ਦੀ ਸਪਲਾਈ ਅਤੇ ਗੁਣਵੱਤਾ ਦੀ ਮਾਨੀਟਰਿੰਗ ਦੇ ਲਈ ਆਧੁਨਿਕ ਟੈਕਨੋਲੋਜੀ ਯਾਨੀ Internet of things solutions ਦਾ ਉਪਯੋਗ ਕਰਨ ਦੀ ਵੀ ਸ਼ੁਰੂਆਤ ਹੋਈ ਹੈ। ਯਾਨੀ ਜਨਸ਼ਕਤੀ, ਨਾਰੀਸ਼ਕਤੀ ਅਤੇ ਟੈਕਨੋਲੋਜੀ ਦੀ ਸ਼ਕਤੀ, ਮਿਲ ਕੇ ਜਲ ਜੀਵਨ ਮਿਸ਼ਨ ਦੀ ਸ਼ਕਤੀ ਵਧਾ ਰਹੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਪ੍ਰਕਾਰ ਪੂਰਾ ਦੇਸ਼ ਮਿਹਨਤ ਕਰ ਰਿਹਾ ਹੈ, ਉਸ ਨਾਲ ਹਰ ਘਰ ਜਲ ਦਾ ਲਕਸ਼ ਅਸੀਂ ਜ਼ਰੂਰ ਪ੍ਰਾਪਤ ਕਰਾਂਗੇ। ਇੱਕ ਵਾਰ ਗੋਆ ਨੂੰ, ਗੋਆ ਸਰਕਾਰ ਨੂੰ ਗੋਆ ਦੇ ਨਾਗਰਿਕਾਂ ਨੂੰ ਇਸ ਸ਼ੁਭ ਅਵਸਰ ’ਤੇ, ਅਤੇ ਇਹ ਬੜੀ ਸਫ਼ਲਤਾ ’ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ, ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਦੇਸ਼ਵਾਸੀਆਂ ਨੂੰ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਤਿੰਨ ਸਾਲ ਪਹਿਲਾਂ ਲਾਲ ਕਿਲੇ ਤੋਂ ਜੋ ਸੁਪਨਾ ਦੇਖਿਆ ਸੀ, ਗ੍ਰਾਮ ਪੰਚਾਇਤ ਤੋਂ ਲੈ ਕੇ ਸਾਰੇ ਸੰਸਥਾਨਾਂ ਦੀ ਮਦਦ ਨਾਲ ਸਫ਼ਲ ਹੁੰਦੇ ਦੇਖ ਰਹੇ ਹਾਂ। ਮੈਂ ਫਿਰ ਇਕ ਵਾਰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
Addressing the #HarGharJalUtsav being held in Goa. https://t.co/eUGHgaHMB1
— Narendra Modi (@narendramodi) August 19, 2022
देश भर में श्रीकृष्ण जन्माष्टमी की धूम है।
— PMO India (@PMOIndia) August 19, 2022
सभी देशवासियों को, दुनियाभर में फैले भगवान श्रीकृष्ण के भक्तों को बहुत-बहुत बधाई: PM @narendramodi
आज मैं सभी देशवासियों के साथ देश की तीन बड़ी उपलब्धियों को साझा करना चाहता हूं।
— PMO India (@PMOIndia) August 19, 2022
भारत की इन उपलब्धियों के बारे में जानकर हर देशवासी को बहुत गर्व होगा।
अमृतकाल में भारत जिन विशाल लक्ष्यों पर काम कर रहा है, उससे जुड़े तीन अहम पड़ाव हमने आज पार किए हैं: PM @narendramodi
आज देश के 10 करोड़ ग्रामीण परिवार पाइप से स्वच्छ पानी की सुविधा से जुड़ चुके हैं।
— PMO India (@PMOIndia) August 19, 2022
ये घर जल पहुंचाने की सरकार के अभियान की एक बड़ी सफलता है।
ये सबका प्रयास का एक बेहतरीन उदाहरण है: PM @narendramodi
देश ने और विशेषकर गोवा ने आज एक उपलब्धि हासिल की है।
— PMO India (@PMOIndia) August 19, 2022
आज गोवा देश का पहला राज्य बना है, जिसे हर घर जल सर्टिफाई किया गया है।
दादरा नगर हवेली एवं दमन और दीव भी, हर घर जल सर्टिफाइड केंद्र शासित राज्य बन गए हैं: PM
देश की तीसरी उपलब्धि स्वच्छ भारत अभियान से जुड़ी है।
— PMO India (@PMOIndia) August 19, 2022
कुछ साल पहले सभी देशवासियों के प्रयासों से, देश खुले में शौच से मुक्त घोषित हुआ था।
इसके बाद हमने संकल्प लिया था कि गांवों को ODF प्लस बनाएंगे: PM @narendramodi
इसको लेकर भी देश ने अहम माइलस्टोन हासिल किया है।
— PMO India (@PMOIndia) August 19, 2022
अब देश के अलग-अलग राज्यों के एक लाख से ज्यादा गांव ODF प्लस हो चुके हैं: PM @narendramodi
सरकार बनाने के लिए उतनी मेहनत नहीं करनी पड़ती, लेकिन देश बनाने के लिए कड़ी मेहनत करनी होती है।
— PMO India (@PMOIndia) August 19, 2022
हम सभी ने देश बनाने का रास्ता चुना है, इसलिए देश की वर्तमान और भविष्य की चुनौतियों का लगातार समाधान कर रहे हैं: PM @narendramodi
भारत में अब रामसर साइट्स यानि wetlands की संख्या भी बढ़कर 75 हो गई है।
— PMO India (@PMOIndia) August 19, 2022
इनमें से भी 50 साइट्स पिछले 8 वर्षों में ही जोड़ी गई हैं।
यानि water security के लिए भारत चौतरफा प्रयास कर रहा है और इसके हर दिशा में नतीजे भी मिल रहे हैं: PM @narendramodi
सिर्फ 3 साल के भीतर जल जीवन मिशन के तहत 7 करोड़ ग्रामीण परिवारों को पाइप के पानी की सुविधा से जोड़ा गया है।
— PMO India (@PMOIndia) August 19, 2022
ये कोई सामान्य उपलब्धि नहीं है।
आज़ादी के 7 दशकों में देश के सिर्फ 3 करोड़ ग्रामीण परिवारों के पास ही पाइप से पानी की सुविधा उपलब्ध थी: PM @narendramodi
जल जीवन मिशन की सफलता की वजह उसके चार मजबूत स्तंभ हैं।
— PMO India (@PMOIndia) August 19, 2022
पहला- जनभागीदारी, People’s Participation
दूसरा- साझेदारी, हर Stakeholder की Partnership
तीसरा- राजनीतिक इच्छाशक्ति, Political Will
और चौथा- संसाधनों का पूरा इस्तेमाल- Optimum utilisation of Resources: PM @narendramodi
Three accomplishments that will make every Indian proud! pic.twitter.com/naVsuWt6OY
— Narendra Modi (@narendramodi) August 19, 2022
Water security matters and here is how we are furthering it in India. pic.twitter.com/eEr8tUwH3V
— Narendra Modi (@narendramodi) August 19, 2022
The success of Jal Jeevan Mission is based on:
— Narendra Modi (@narendramodi) August 19, 2022
People’s participation.
Partnership with all stakeholders.
Political will.
Optimum utilisation of all resources. pic.twitter.com/WdrK6bEEN0