Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਵਾਹਾਟੀ ਵਿੱਚ ਵਿਭਿੰਨ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣ, ਉਦਘਾਟਨ ਅਤੇ ਲੋਕਅਰਪਣ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਗੁਵਾਹਾਟੀ ਵਿੱਚ ਵਿਭਿੰਨ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣ, ਉਦਘਾਟਨ ਅਤੇ ਲੋਕਅਰਪਣ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ, ਮੁੱਖ ਮੰਤਰੀ ਡਾ. ਹਿਮੰਤਾ ਬਿਸਵਾ ਸਰਮਾ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਰਾਮੇਸ਼ਵਰ ਤੇਲੀ ਜੀ, ਅਸਾਮ ਸਰਕਾਰ ਦੇ ਮੰਤਰੀ, ਸਾਂਸਦ ਅਤੇ ਵਿਧਾਇਕਗਣ, ਵਿਭਿੰਨ ਕੌਂਸਲ ਦੇ ਪ੍ਰਮੁੱਖ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਆਪੂਨਾਲੋਕ ਹੋਕੋ ਲੂ ਕੇ ਮੋਰ,                

ਔਂਤੋਰੀਕ ਹੁਬੇੱਸਾ ਗਯਾਪੋਨ ਕੋਰਿਲੂ।        

(आपूनालोक होको लू के मोर,

ऑन्तोरीक हुबेस्सा ज्ञापोन कोरिलू।)

 ਅੱਜ ਮੈਨੂੰ ਇੱਕ ਵਾਰ ਫਿਰ ਮਾਂ ਕਾਮਾਖਿਆ ਦੇ ਅਸ਼ੀਰਵਾਦ ਨਾਲ, ਅਸਾਮ ਦੇ ਵਿਕਾਸ ਨਾਲ ਜੁੜੇ ਪ੍ਰੋਜੈਕਟਸ ਤੁਹਾਨੂੰ ਸੌਂਪਣ ਦਾ ਸੁਭਾਗ ਮਿਲਿਆ ਹੈ। ਥੋੜ੍ਹੀ ਦੇਰ ਪਹਿਲੇ ਇੱਥੇ 11 ਹਜ਼ਾਰ ਕਰੋੜ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਇਹ ਸਾਰੇ ਪ੍ਰੋਜੈਕਟ, ਅਸਾਮ ਅਤੇ ਨੌਰਥ ਈਸਟ ਦੇ ਨਾਲ ਹੀ, ਦੱਖਣ ਏਸ਼ੀਆ ਦੇ ਦੂਸਰੇ ਦੇਸ਼ਾਂ ਦੇ ਨਾਲ ਇਸ ਖੇਤਰ ਦੀ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰਨਗੇ। ਇਹ ਪ੍ਰੋਜੈਕਟ ਅਸਾਮ ਵਿੱਚ ਟੂਰਿਜ਼ਮ ਸੈਕਟਰ ਵਿੱਚ ਨਵੇਂ ਰੋਜ਼ਗਾਰ ਪੈਦਾ ਕਰਨਗੇ ਅਤੇ ਸਪੋਰਟਿੰਗ ਟੈਲੰਟ ਨੂੰ ਭੀ ਨਵੇਂ ਅਵਸਰ ਦੇਣਗੇ। ਇਹ ਮੈਡੀਕਲ ਐਜੂਕੇਸ਼ਨ ਅਤੇ ਹੈਲਥਕੇਅਰ ਸੈਂਟਰ ਦੇ ਰੂਪ ਵਿੱਚ ਭੀ ਅਸਾਮ ਦੀ ਭੂਮਿਕਾ ਦਾ ਭੀ ਵਿਸਤਾਰ ਕਰਨਗੇ।          

 ਮੈਂ ਅਸਾਮ ਦੇ, ਨੌਰਥ ਈਸਟ ਦੇ ਆਪਣੇ ਸਾਰੇ ਪਰਿਵਾਰਜਨਾਂ ਨੂੰ ਇਨ੍ਹਾਂ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਕੱਲ੍ਹ ਸ਼ਾਮ ਨੂੰ ਇੱਥੇ ਆਇਆ, ਜਿਸ ਪ੍ਰਕਾਰ ਨਾਲ ਗੁਵਾਹਾਟੀ ਦੇ ਲੋਕਾਂ ਨੇ ਰੋਡ ‘ਤੇ ਆ ਕੇ ਸੁਆਗਤ ਸਨਮਾਨ ਕੀਤਾ ਅਤੇ ਬਾਲ, ਬਿਰਧ ਸਾਰੇ ਸਾਨੂੰ ਅਸ਼ੀਰਵਾਦ ਦੇ ਰਹੇ ਸਨ। ਮੈਂ ਆਪ ਸਭ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਂ ਟੀਵੀ ‘ਤੇ ਦੇਖਿਆ ਕਿ ਆਪ (ਤੁਸੀਂ) ਲੋਕਾਂ ਨੇ ਲੱਖਾਂ ਦੀਪ ਜਗਾਏ। ਤੁਹਾਡਾ ਇਹ ਪਿਆਰ, ਤੁਹਾਡਾ ਇਹ ਆਪਣਾਪਣ(ਤੁਹਾਡੀ ਇਹ ਅਪਣੱਤ), ਇਹ ਮੇਰੀ ਬਹੁਤ ਬੜੀ ਅਮਾਨਤ ਹੈ। ਇਹ ਤੁਹਾਡਾ ਸਨੇਹ, ਤੁਹਾਡਾ ਅਸ਼ੀਰਵਾਦ ਮੈਨੂੰ ਨਿਰੰਤਰ ਊਰਜਾ ਦਿੰਦੇ ਰਹਿੰਦੇ ਹਨ। ਮੈਂ ਜਿਤਨਾ ਤੁਹਾਡਾ ਸਭ ਦਾ ਆਭਾਰ ਵਿਅਕਤ ਕਰਾਂ ਉਤਨਾ ਘੱਟ ਹੈ।

 ਭਾਈਓ ਅਤੇ ਭੈਣੋਂ,

ਬੀਤੇ ਕੁਝ ਦਿਨਾਂ ਵਿੱਚ ਮੈਨੂੰ ਦੇਸ਼ ਦੇ ਅਨੇਕ ਤੀਰਥਾਂ ਦੀ ਯਾਤਰਾ ਕਰਨ ਦਾ ਅਵਸਰ ਮਿਲਿਆ ਹੈ। ਅਯੁੱਧਿਆ ਵਿੱਚ ਭਵਯ (ਸ਼ਾਨਦਾਰ) ਆਯੋਜਨ ਦੇ ਬਾਅਦ ਮੈਂ ਹੁਣ ਇੱਥੇ ਮਾਂ ਕਾਮਾਖਿਆ ਦੇ ਦੁਆਰ ‘ਤੇ ਆਇਆ ਹਾਂ। ਅੱਜ ਮੈਨੂੰ ਇੱਥੇ ਮਾਂ ਕਾਮਾਖਿਆ ਦਿਵਯਲੋਕ ਪਰਿਯੋਜਨਾ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦਿਵਯਲੋਕ (ਦਿੱਬਲੋਕ) ਦੀ ਜੋ ਕਲਪਨਾ ਕੀਤੀ ਗਈ ਹੈ, ਮੈਨੂੰ ਉਸ ਦੇ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ। ਜਦੋਂ ਇਹ ਬਣ ਕੇ ਪੂਰਾ ਹੋਵੇਗਾ, ਤਾਂ ਇਹ ਦੇਸ਼ ਅਤੇ ਦੁਨੀਆ ਭਰ ਤੋਂ ਆਉਣ ਵਾਲੇ ਮਾਂ ਦੇ ਭਗਤਾਂ ਨੂੰ ਅਸੀਮ ਆਨੰਦ ਨਾਲ ਭਰ ਦੇਵੇਗਾ। ਮਾਂ ਕਾਮਾਖਿਆ ਦਿਵਯਲੋਕ ਪਰਿਯੋਜਨਾ ਦੇ ਪੂਰਾ ਹੋਣ ਦੇ ਬਾਅਦ ਹਰ ਸਾਲ ਹੋਰ ਜ਼ਿਆਦਾ ਸ਼ਰਧਾਲੂ ਇੱਥੇ ਆ ਕੇ ਦਰਸ਼ਨ ਕਰ ਸਕਣਗੇ। ਅਤੇ ਮੈਂ ਦੇਖ ਰਿਹਾ ਹਾਂ ਕਿ ਮਾਂ ਕਾਮਾਖਿਆ ਦੇ ਦਰਸ਼ਨ ਦੀ ਸੰਖਿਆ ਜਿਤਨੀ ਜ਼ਿਆਦਾ ਵਧੇਗੀ ਉਤਨਾ ਹੀ ਪੂਰੇ ਨੌਰਥ-ਈਸਟ ਵਿੱਚ ਇਹ ਟੂਰਿਜ਼ਮ ਦਾ ਪ੍ਰਵੇਸ਼ ਦੁਆਰ ਬਣ ਜਾਵੇਗਾ। ਜੋ ਭੀ ਇੱਥੇ ਆਵੇਗਾ, ਪੂਰੇ ਨੌਰਥ-ਈਸਟ ਦੇ ਟੂਰਿਜ਼ਮ ਦੀ ਤਰਫ਼ ਵਧੇਗਾ। ਇੱਕ ਪ੍ਰਕਾਰ ਨਾਲ ਇਹ ਉਸ ਦਾ ਪ੍ਰਵੇਸ਼ ਦੁਆਰ ਬਣ ਜਾਣ ਵਾਲਾ ਹੈ। ਇਤਨਾ ਬੜਾ ਕੰਮ ਇਸ ਦਿਵਯਲੋਕ ਦੇ ਨਾਲ ਜੁੜਿਆ ਹੋਇਆ ਹੈ। ਮੈਂ ਹਿਮੰਤਾ ਜੀ ਅਤੇ ਉਨ੍ਹਾਂ ਦੀ ਸਰਕਾਰ ਦੀ ਇਸ ਸ਼ਾਨਦਾਰ ਪ੍ਰੋਜੈਕਟ ਦੇ ਲਈ ਸਰਾਹਨਾ ਕਰਦਾ ਹਾਂ।

 ਸਾਥੀਓ,

ਸਾਡੇ ਤੀਰਥ, ਸਾਡੇ ਮੰਦਿਰ, ਸਾਡੀ ਆਸਥਾ ਦੇ ਸਥਾਨ, ਇਹ ਸਿਰਫ਼ ਦਰਸ਼ਨ ਕਰਨ ਦੀ ਹੀ ਸਥਲੀ ਹੈ, ਐਸਾ ਨਹੀਂ ਹੈ। ਇਹ ਹਜ਼ਾਰਾਂ ਵਰ੍ਹਿਆਂ ਦੀ ਸਾਡੀ ਸੱਭਿਅਤਾ ਦੀ ਯਾਤਰਾ ਦੀਆਂ ਅਮਿਟ ਨਿਸ਼ਾਨੀਆਂ ਹਨ। ਭਾਰਤ ਨੇ ਹਰ ਸੰਕਟ ਦਾ ਸਾਹਮਣਾ ਕਰਦੇ ਹੋਏ ਕਿਵੇਂ ਖ਼ੁਦ ਨੂੰ ਅਟਲ ਰੱਖਿਆ, ਇਹ ਉਸ ਦੀ ਸਾਖੀ ਹਨ। ਅਸੀਂ ਦੇਖਿਆ ਹੈ ਕਿ ਇੱਕ ਸਮੇਂ ਵਿੱਚ ਜੋ ਸੱਭਿਅਤਾਵਾਂ ਬਹੁਤ ਸਮ੍ਰਿੱਧ ਹੋਇਆ ਕਰਦੀਆਂ ਸਨ, ਅੱਜ ਉਨ੍ਹਾਂ ਦੇ ਖੰਡਰ ਹੀ ਬਚੇ ਹਨ। ਦੁਰਭਾਗ ਨਾਲ ਆਜ਼ਾਦੀ ਦੇ ਬਾਅਦ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਦੇਸ਼ ਵਿੱਚ ਸਰਕਾਰਾਂ ਚਲਾਈਆਂ, ਉਹ ਭੀ ਆਸਥਾ ਦੇ ਇਨ੍ਹਾਂ ਪਵਿੱਤਰ ਸਥਾਨਾਂ ਦਾ ਮਹੱਤਵ ਸਮਝ ਨਹੀਂ ਪਾਏ। ਉਨ੍ਹਾਂ ਨੇ ਰਾਜਨੀਤਕ ਲਾਭ ਦੇ ਲਈ ਆਪਣੀ ਹੀ ਸੰਸਕ੍ਰਿਤੀ, ਆਪਣੇ ਹੀ ਅਤੀਤ ‘ਤੇ ਸ਼ਰਮਿੰਦਾ ਹੋਣ ਦਾ ਇੱਕ ਟ੍ਰੈਂਡ ਬਣਾ ਦਿੱਤਾ ਸੀ। ਕੋਈ ਭੀ ਦੇਸ਼, ਆਪਣੇ ਅਤੀਤ ਨੂੰ ਐਸੇ (ਇੰਝ) ਮਿਟਾ ਕੇ, ਐਸੇ (ਇੰਝ) ਭੁਲਾ ਕੇ, ਆਪਣੀਆਂ ਜੜ੍ਹਾਂ ਨੂੰ ਕੱਟ ਕੇ ਕਦੇ ਵਿਕਸਿਤ ਨਹੀਂ ਹੋ ਸਕਦਾ। ਮੈਨੂੰ ਸੰਤੋਸ਼ ਹੈ ਕਿ ਬੀਤੇ 10 ਵਰ੍ਹਿਆਂ ਵਿੱਚ ਹੁਣ ਭਾਰਤ ਵਿੱਚ ਸਥਿਤੀਆਂ ਬਦਲ ਗਈਆਂ ਹਨ।

 ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਵਿਕਾਸ ਅਤੇ ਵਿਰਾਸਤ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਇਆ ਹੈ। ਇਸ ਦਾ ਪਰਿਣਾਮ ਅੱਜ ਅਸੀਂ ਅਸਾਮ ਦੇ ਅਲੱਗ-ਅਲੱਗ ਕੋਣਿਆਂ ਵਿੱਚ ਭੀ ਦੇਖ ਰਹੇ ਹਾਂ। ਅਸਾਮ ਵਿੱਚ ਆਸਥਾ, ਅਧਿਆਤਮ ਅਤੇ ਇਤਿਹਾਸ ਨਾਲ ਜੁੜੇ ਸਾਰੇ ਸਥਾਨਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਜੋੜਿਆ ਜਾ ਰਿਹਾ ਹੈ। ਵਿਰਾਸਤ ਨੂੰ ਸੰਜੋਣ ਦੇ ਇਸ ਅਭਿਯਾਨ ਦੇ ਨਾਲ ਹੀ ਵਿਕਾਸ ਦਾ ਅਭਿਯਾਨ ਭੀ ਉਤਨੀ ਹੀ ਤੇਜ਼ੀ ਨਾਲ ਚਲ ਰਿਹਾ ਹੈ। ਬੀਤੇ 10 ਵਰ੍ਹਿਆਂ ਨੂੰ ਦੇਖੀਏ, ਤਾਂ ਅਸੀਂ ਦੇਸ਼ ਵਿੱਚ ਰਿਕਾਰਡ ਸੰਖਿਆ ਵਿੱਚ ਕਾਲਜ ਬਣਾਏ ਹਨ, ਯੂਨੀਵਰਸਿਟੀਆਂ ਬਣਾਈਆਂ ਹਨ। ਪਹਿਲੇ ਬੜੇ ਸੰਸਥਾਨ ਸਿਰਫ਼ ਬੜੇ ਸ਼ਹਿਰਾਂ ਵਿੱਚ ਹੀ ਹੁੰਦੇ ਸਨ। ਅਸੀਂ IIT, AIIMS, IIM ਜਿਹੇ ਸੰਸਥਾਨਾਂ ਦਾ ਨੈੱਟਵਰਕ ਪੂਰੇ ਦੇਸ਼ ਵਿੱਚ ਫੈਲਾਇਆ ਹੈ। ਬੀਤੇ 10 ਵਰ੍ਹਿਆਂ ਦੇ ਦੌਰਾਨ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਕਰੀਬ-ਕਰੀਬ ਡਬਲ ਹੋ ਚੁੱਕੀ ਹੈ। ਅਸਾਮ ਵਿੱਚ ਭੀ, ਭਾਜਪਾ ਸਰਕਾਰ ਤੋਂ ਪਹਿਲੇ 6 ਮੈਡੀਕਲ ਕਾਲਜ ਸਨ, ਅੱਜ 12 ਮੈਡੀਕਲ ਕਾਲਜ ਹਨ। ਅਸਾਮ ਅੱਜ ਨੌਰਥ ਈਸਟ ਵਿੱਚ ਕੈਂਸਰ ਦੇ ਇਲਾਜ ਦਾ ਇੱਕ ਬੜਾ ਕੇਂਦਰ ਬਣ ਰਿਹਾ ਹੈ।

 ਸਾਥੀਓ,

ਦੇਸ਼ਵਾਸੀਆਂ ਦਾ ਜੀਵਨ ਅਸਾਨ ਹੋਵੇ, ਇਹ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਅਸੀਂ 4 ਕਰੋੜ ਤੋਂ ਅਧਿਕ ਗ਼ਰੀਬ ਪਰਿਵਾਰਾਂ ਦੇ ਪੱਕੇ ਘਰ ਬਣਾਏ ਹਨ। ਅਸੀਂ ਘਰ-ਘਰ ਪਾਣੀ, ਘਰ-ਘਰ ਬਿਜਲੀ ਪਹੁੰਚਾਉਣ ਦਾ ਅਭਿਯਾਨ ਭੀ ਚਲਾਇਆ ਹੈ। ਉੱਜਵਲਾ ਯੋਜਨਾ ਨੇ ਅੱਜ ਅਸਾਮ ਦੀਆਂ ਲੱਖਾਂ ਭੈਣਾਂ-ਬੇਟੀਆਂ ਨੂੰ ਧੂੰਏਂ ਤੋਂ ਮੁਕਤੀ ਦਿੱਤੀ ਹੈ। ਸਵੱਛ ਭਾਰਤ ਅਭਿਯਾਨ ਦੇ ਤਹਿਤ ਬਣੇ ਸ਼ੌਚਾਲਿਆਂ(ਪਖਾਨਿਆਂ) ਨੇ ਅਸਾਮ ਦੀਆਂ ਲੱਖਾਂ ਭੈਣਾਂ-ਬੇਟੀਆਂ ਦੀ ਗਰਿਮਾ ਦੀ ਰੱਖਿਆ ਕੀਤੀ ਹੈ। 

 ਸਾਥੀਓ,

 ਵਿਕਾਸ ਅਤੇ ਵਿਰਾਸਤ ‘ਤੇ ਸਾਡੇ ਇਸ ਫੋਕਸ ਦਾ ਸਿੱਧਾ ਲਾਭ ਦੇਸ਼ ਦੇ ਨੌਜਵਾਨਾਂ ਨੂੰ ਹੋਇਆ ਹੈ। ਅੱਜ ਦੇਸ਼ ਵਿੱਚ ਟੂਰਿਜ਼ਮ ਅਤੇ ਤੀਰਥ ਯਾਤਰਾ ਨੂੰ ਲੈ ਕੇ ਉਤਸ਼ਾਹ ਵਧ ਰਿਹਾ ਹੈ। ਕਾਸ਼ੀ ਕੌਰੀਡੋਰ ਬਣਨ ਦੇ ਬਾਅਦ, ਉੱਥੇ ਰਿਕਾਰਡ ਸੰਖਿਆ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਬੀਤੇ ਇੱਕ ਵਰ੍ਹੇ ਵਿੱਚ ਸਾਢੇ ਅੱਠ ਕਰੋੜ ਲੋਕ ਕਾਸ਼ੀ ਗਏ ਹਨ। 5 ਕਰੋੜ ਤੋਂ ਅਧਿਕ ਲੋਕਾਂ ਨੇ ਉੱਜੈਨ ਵਿੱਚ ਮਹਾਕਾਲ ਮਹਾਲੋਕ ਦੇ ਦਰਸ਼ਨ ਕੀਤੇ। 19 ਲੱਖ ਤੋਂ ਅਧਿਕ ਲੋਕਾਂ ਨੇ ਕੇਦਾਰ ਧਾਮ ਦੀ ਯਾਤਰਾ ਕੀਤੀ ਹੈ। ਅਯੁੱਧਿਆ ਧਾਮ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ ਅਜੇ  ਕੁਝ ਹੀ ਦਿਨ ਹੋਏ ਹਨ। 12 ਦਿਨ ਵਿੱਚ ਹੀ ਅਯੁੱਧਿਆ ਵਿੱਚ 24 ਲੱਖ ਤੋਂ ਜ਼ਿਆਦਾ ਲੋਕ ਦਰਸ਼ਨ ਕਰ ਚੁੱਕੇ ਹਨ। ਮਾਂ ਕਾਮਾਖਿਆ ਦਿਵਯਲੋਕ ਬਣਨ ਦੇ ਬਾਅਦ ਇੱਥੇ ਭੀ ਅਸੀਂ ਐਸਾ ਹੀ ਦ੍ਰਿਸ਼ ਦੇਖਣ ਵਾਲੇ ਹਾਂ।

 ਸਾਥੀਓ,

ਜਦੋਂ ਤੀਰਥ ਯਾਤਰੀ ਆਉਂਦੇ ਹਨ, ਸ਼ਰਧਾਲੂ ਆਉਂਦੇ ਹਨ, ਤਦ ਗ਼ਰੀਬ ਤੋਂ ਗ਼ਰੀਬ ਭੀ ਕਮਾਉਂਦਾ ਹੈ। ਰਿਕਸ਼ੇ ਵਾਲੇ ਹੋਣ, ਟੈਕਸੀ ਵਾਲੇ ਹੋਣ, ਹੋਟਲ ਵਾਲੇ ਹੋਣ, ਰੇਹੜੀ-ਪਟੜੀ ਵਾਲੇ ਹੋਣ, ਸਾਰਿਆਂ ਦੀ ਆਮਦਨੀ ਵਧਦੀ ਹੈ। ਇਸ ਲਈ ਇਸ ਵਰ੍ਹੇ ਦੇ ਬਜਟ ਵਿੱਚ ਭੀ ਅਸੀਂ ਟੂਰਿਜ਼ਮ ‘ਤੇ ਬਹੁਤ ਬਲ ਦਿੱਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਟੂਰਿਜ਼ਮ ਨਾਲ ਜੁੜੇ ਇਤਿਹਾਸਿਕ ਸਥਾਨਾਂ ਦੇ ਵਿਕਾਸ ਦੇ ਲਈ ਨਵਾਂ ਅਭਿਯਾਨ ਸ਼ੁਰੂ ਕਰਨ ਜਾ ਰਹੀ ਹੈ। ਅਸਾਮ ਵਿੱਚ, ਨੌਰਥ ਈਸਟ ਵਿੱਚ ਤਾਂ ਇਸ ਦੇ ਲਈ ਭਰਪੂਰ ਸੰਭਾਵਨਾਵਾਂ ਹਨ। ਇਸ ਲਈ ਭਾਜਪਾ ਸਰਕਾਰ ਨੌਰਥ ਈਸਟ ਦੇ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ।

 ਸਾਥੀਓ,

ਬੀਤੇ 10 ਵਰ੍ਹਿਆਂ ਤੋਂ ਨੌਰਥ ਈਸਟ ਵਿੱਚ ਰਿਕਾਰਡ ਸੰਖਿਆ ਵਿੱਚ ਟੂਰਿਸਟ ਆਏ ਹਨ। ਆਖਰ ਐਸੇ ਕੈਸੇ (ਇੰਝ ਕਿਵੇਂ) ਹੋਇਆ ਇਹ ਟੂਰਿਜ਼ਮ ਦੇ ਕੇਂਦਰ, ਨੌਰਥ ਈਸਟ ਦੇ ਖੂਬਸੂਰਤ ਇਲਾਕੇ ਤਾਂ ਪਹਿਲੇ ਭੀ ਇੱਥੇ ਹੀ ਸਨ। ਲੇਕਿਨ ਤਦ ਇਤਨੇ ਟੂਰਿਸਟ ਇੱਥੇ ਨਹੀਂ ਆਉਂਦੇ ਸਨ। ਹਿੰਸਾ ਦੇ ਦਰਮਿਆਨ, ਸਾਧਨ-ਸੰਸਾਧਨਾਂ ਦੇ ਅਭਾਵ ਦੇ ਦਰਮਿਆਨ, ਸੁਵਿਧਾਵਾਂ ਦੀ ਕਮੀ ਦੇ ਦਰਮਿਆਨ, ਆਖਰ ਕੌਣ ਇੱਥੇ ਆਉਣਾ ਪਸੰਦ ਕਰਦਾ? ਆਪ (ਤੁਸੀਂ) ਭੀ ਜਾਣਦੇ ਹੋ ਕਿ 10 ਸਾਲ ਪਹਿਲੇ ਅਸਾਮ ਸਮੇਤ ਪੂਰੇ ਨੌਰਥ ਈਸਟ ਵਿੱਚ ਕੀ ਸਥਿਤੀ ਸੀ। ਪੂਰੇ ਨੌਰਥ ਈਸਟ ਵਿੱਚ ਰੇਲ ਯਾਤਰਾ ਅਤੇ ਹਵਾਈ ਯਾਤਰਾ, ਬਹੁਤ ਹੀ ਸੀਮਿਤ ਸੀ। ਸੜਕਾਂ ਸੰਕਰੀ (ਤੰਗ) ਭੀ ਸਨ ਅਤੇ ਖਰਾਬ ਭੀ ਸਨ। ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਆਉਣਾ-ਜਾਣਾ ਤਾਂ ਛੱਡੋ, ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਵਿੱਚ ਆਉਣ-ਜਾਣ ਵਿੱਚ ਭੀ ਕਈ-ਕਈ ਘੰਟੇ ਲਗ ਜਾਂਦੇ ਸਨ। ਇਨ੍ਹਾਂ ਸਾਰੀਆਂ ਪਰਿਸਥਿਤੀਆਂ ਨੂੰ ਅੱਜ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ, ਐੱਨਡੀਏ ਸਰਕਾਰ ਨੇ ਬਦਲਿਆ ਹੈ।

 ਸਾਥੀਓ,

ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਇੱਥੇ ਵਿਕਾਸ ‘ਤੇ ਹੋਣ ਵਾਲੇ ਖਰਚ ਨੂੰ 4 ਗੁਣਾ ਵਧਾਇਆ ਹੈ। 2014 ਦੇ ਬਾਅਦ, ਰੇਲਵੇ ਟ੍ਰੈਕ ਦੀ ਲੰਬਾਈ 1900 ਕਿਲੋਮੀਟਰ ਤੋਂ ਜ਼ਿਆਦਾ ਵਧਾਈ ਗਈ। 2014 ਤੋਂ ਪਹਿਲੇ ਦੀ ਤੁਲਨਾ ਵਿੱਚ ਰੇਲ ਬਜਟ ਕਰੀਬ-ਕਰੀਬ 400 ਪ੍ਰਤੀਸ਼ਤ ਵਧਾਇਆ ਗਿਆ ਹੈ। ਅਤੇ ਤਦ ਤਾਂ ਪ੍ਰਧਾਨ ਮੰਤਰੀ ਤੁਹਾਡੇ ਅਸਾਮ ਤੋਂ ਚੁਣ ਕੇ ਜਾਂਦੇ ਸਨ, ਉਸ ਤੋਂ ਜ਼ਿਆਦਾ ਕੰਮ ਤੁਹਾਡਾ ਸਾਥੀ ਕਰ ਰਿਹਾ ਹੈ। 2014 ਤੱਕ ਇੱਥੇ ਸਿਰਫ਼ 10 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇ ਹੋਇਆ ਕਰਦੇ ਸਨ। ਪਿਛਲੇ 10 ਵਰ੍ਹਿਆਂ ਵਿੱਚ ਹੀ ਅਸੀਂ 6 ਹਜ਼ਾਰ ਕਿਲੋਮੀਟਰ ਦੇ ਨਵੇਂ ਨੈਸ਼ਨਲ ਹਾਈਵੇ ਬਣਾਏ ਹਨ। ਅੱਜ, ਦੋ ਹੋਰ ਨਵੀਆਂ ਸੜਕ ਪਰਿਯੋਜਨਾਵਾਂ ਦਾ ਉਦਘਾਟਨ ਹੋਇਆ ਹੈ। ਇਸ ਨਾਲ ਹੁਣ ਈਟਾਨਗਰ ਤੱਕ ਕਨੈਕਟੀਵਿਟੀ ਹੋਰ ਬਿਹਤਰ ਹੋਵੇਗੀ, ਆਪ ਸਾਰੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਘੱਟ ਹੋਣਗੀਆਂ।

 ਸਾਥੀਓ,

ਅੱਜ ਪੂਰਾ ਦੇਸ਼ ਕਹਿ ਰਿਹਾ ਹੈ ਕਿ ਮੋਦੀ ਕੀ ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਗਰੰਟੀ। ਮੈਂ ਗ਼ਰੀਬਾਂ ਨੂੰ, ਮਹਿਲਾਵਾਂ ਨੂੰ, ਯੁਵਾ ਅਤੇ ਕਿਸਾਨ ਨੂੰ ਮੂਲ ਸੁਵਿਧਾ ਦੇਣ ਦੀ ਗਰੰਟੀ ਦਿੱਤੀ ਹੈ। ਅੱਜ ਇਨ੍ਹਾਂ ਵਿੱਚੋਂ ਅਧਿਕਤਰ ਗਰੰਟੀਆਂ ਪੂਰੀਆਂ ਹੋ ਰਹੀਆਂ ਹਨ। ਅਸੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਭੀ ਦੇਖਿਆ ਹੈ। ਜੋ ਭੀ ਸਰਕਾਰੀ ਯੋਜਨਾਵਂ ਤੋਂ ਵੰਚਿਤ ਸਨ, ਉਨ੍ਹਾਂ ਤੱਕ ਪਹੁੰਚਣ ਦੇ ਲਈ ਮੋਦੀ ਕੀ ਗਰੰਟੀ ਵਾਲੀ ਗਾੜੀ ਪਹੁੰਚੀ ਹੈ। ਪੂਰੇ ਦੇਸ਼ ਵਿੱਚ ਕਰੀਬ-ਕਰੀਬ 20 ਕਰੋੜ ਲੋਕ ਸਿੱਧੇ ਤੌਰ ‘ਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਏ ਹਨ। ਬੜੀ ਸੰਖਿਆ ਵਿੱਚ ਅਸਾਮ ਦੇ ਲੋਕਾਂ ਨੂੰ ਭੀ ਇਸ ਯਾਤਰਾ ਦਾ ਲਾਭ ਮਿਲਿਆ ਹੈ।

 ਸਾਥੀਓ,

ਭਾਜਪਾ ਦੀ ਡਬਲ ਇੰਜਣ ਸਰਕਾਰ ਹਰ ਲਾਭਾਰਥੀ ਤੱਕ ਪਹੁੰਚਣ ਦੇ ਲਈ ਪ੍ਰਤੀਬੱਧ ਹੈ। ਸਾਡਾ ਲਕਸ਼ ਹਰ ਨਾਗਰਿਕ ਦਾ ਜੀਵਨ ਅਸਾਨ ਬਣਾਉਣ ਦਾ ਹੈ। ਇਹੀ ਫੋਕਸ, 3 ਦਿਨ ਪਹਿਲਾਂ ਜੋ ਬਜਟ ਆਇਆ ਹੈ, ਉਸ ਵਿੱਚ ਭੀ ਦਿਖਦਾ ਹੈ। ਬਜਟ ਵਿੱਚ ਸਰਕਾਰ ਨੇ ਇਨਫ੍ਰਾਸਟ੍ਰਕਚਰ ‘ਤੇ 11 ਲੱਖ ਕਰੋੜ ਰੁਪਏ ਖਰਚ ਕਰਨ ਦਾ ਸੰਕਲਪ ਲਿਆ ਹੈ। ਇਹ ਕਿਤਨੀ ਬੜੀ ਰਾਸ਼ੀ ਹੈ, ਇਸ ਦਾ ਅਨੁਮਾਨ ਇੱਕ ਹੋਰ ਅੰਕੜੇ ਤੋਂ ਲਗਾਇਆ ਜਾ ਸਕਦਾ ਹੈ।  2014 ਤੋਂ ਪਹਿਲਾਂ ਦੇ 10 ਵਰ੍ਹਿਆਂ ਵਿੱਚ, ਇਹ ਅੰਕੜਾ ਯਾਦ ਰੱਖਣਾ ਮੇਰੇ ਭਾਈ-ਭੈਣੋਂ, 2014 ਦੇ ਪਹਿਲੇ 10 ਵਰ੍ਹਿਆਂ ਵਿੱਚ ਕੁੱਲ 12 ਲੱਖ ਕਰੋੜ ਰੁਪਏ ਇਨਫ੍ਰਾਸਟ੍ਰਕਚਰ ਦਾ ਬਜਟ ਰਿਹਾ, 10 ਸਾਲ ਵਿੱਚ 12 ਲੱਖ ਕਰੋੜ। ਯਾਨੀ ਜਿਤਨਾ ਪਹਿਲੇ ਦੀ ਕੇਂਦਰ ਸਰਕਾਰ ਨੇ ਆਪਣੇ 10 ਸਾਲ ਵਿੱਚ ਖਰਚ ਕੀਤਾ ਸੀ, ਕਰੀਬ-ਕਰੀਬ ਉਤਨੀ ਰਾਸ਼ੀ ਸਾਡੀ ਸਰਕਾਰ ਅਗਲੇ ਇੱਕ ਸਾਲ ਵਿੱਚ ਖਰਚ ਕਰਨ ਜਾ ਰਹੀ ਹੈ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਕਿ ਦੇਸ਼ ਵਿੱਚ ਕਿਤਨੇ ਬੜੇ ਪੈਮਾਨੇ ‘ਤੇ ਨਿਰਮਾਣ ਕਾਰਜ ਹੋਣ ਜਾ ਰਿਹਾ ਹੈ। ਅਤੇ ਜਦੋਂ ਇਤਨੀ ਬੜੀ ਰਾਸ਼ੀ ਨਿਰਮਾਣ ਕਾਰਜਾਂ ਵਿੱਚ ਲਗਦੀ ਹੈ ਤਾਂ ਨਵੇਂ ਰੋਜ਼ਗਾਰ ਬਣਦੇ ਹਨ, ਉਦਯੋਗਾਂ ਨੂੰ ਨਵੀਂ ਗਤੀ ਮਿਲਦੀ ਹੈ।

 ਸਾਥੀਓ,

ਇਸ ਬਜਟ ਵਿੱਚ ਇੱਕ ਹੋਰ ਬਹੁਤ ਬੜੀ ਯੋਜਨਾ ਦੀ ਘੋਸ਼ਣਾ ਹੋਈ ਹੈ। ਬੀਤੇ 10 ਵਰ੍ਹਿਆਂ ਵਿੱਚ ਅਸੀਂ  ਹਰ ਘਰ  ਤੱਕ  ਬਿਜਲੀ ਪਹੁੰਚਾਉਣ ਦਾ ਅਭਿਯਾਨ ਚਲਾਇਆ। ਹੁਣ ਅਸੀਂ ਬਿਜਲੀ ਦਾ ਬਿਲ, ਅਸਾਮ ਦੇ ਭਾਈਓ-ਭੈਣੋਂ ਅਤੇ ਦੇਸ਼ਵਾਸੀ ਭੀ, ਮੈਂ ਬਹੁਤ ਮਹੱਤਵਪੂਰਨ ਕੰਮ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ, ਹੁਣ ਬਿਜਲੀ ਦਾ ਬਿਲ ਭੀ ਜ਼ੀਰੋ ਕਰਨ ਦੇ ਲਈ ਅਸੀਂ ਅੱਗੇ ਵਧ ਰਹੇ ਹਾਂ।

 ਬਜਟ ਵਿੱਚ ਸਰਕਾਰ ਨੇ ਰੂਫਟੌਪ ਸੋਲਰ ਦੀ  ਬਹੁਤ ਬੜੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਪ੍ਰਾਰੰਭ ਵਿੱਚ ਇੱਕ ਕਰੋੜ ਪਰਿਵਾਰਾਂ ਨੂੰ ਸੋਲਰ ਰੂਫ ਟੌਪ ਲਗਾਉਣ ਦੇ ਲਈ ਸਰਕਾਰ ਮਦਦ ਕਰੇਗੀ। ਇਸ ਨਾਲ ਉਨ੍ਹਾਂ ਦਾ ਬਿਜਲੀ ਦਾ ਬਿਲ ਭੀ ਜ਼ੀਰੋ ਹੋਵੇਗਾ ਅਤੇ ਨਾਲ ਹੀ ਸਾਧਾਰਣ ਪਰਿਵਾਰ ਆਪਣੇ ਘਰ ‘ਤੇ ਬਿਜਲੀ ਪੈਦਾ ਕਰਕੇ, ਬਿਜਲੀ ਵੇਚ ਕੇ ਕਮਾਈ ਭੀ ਕਰੇਗਾ।

 ਸਾਥੀਓ,

ਮੈਂ ਦੇਸ਼ ਦੀਆਂ 2 ਕਰੋੜ ਭੈਣਾਂ ਨੂੰ ਲੱਖਪਤੀ ਬਣਾਉਣ ਦੀ ਗਰੰਟੀ ਦਿੱਤੀ ਸੀ। ਬੀਤੇ ਵਰ੍ਹਿਆਂ ਵਿੱਚ ਜਦੋਂ ਮੈਂ ਹਿਸਾਬ-ਕਿਤਾਬ ਲਗਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਪ੍ਰਾਥਮਿਕ (ਮੁਢਲੀ) ਜਾਣਕਾਰੀ ਮਿਲੀ ਹੈ ਕਿ ਹੁਣ ਤੱਕ ਸਾਡੀਆਂ 1 ਕਰੋੜ ਭੈਣਾਂ ਲੱਖਪਤੀ ਦੀਦੀ ਬਣ ਚੁੱਕੀਆਂ ਹਨ। ਸਾਡੇ ਦੇਸ਼ ਵਿੱਚ ਸੈਲਫ ਹੈਲਪ ਗਰੁੱਪ ਵਿੱਚ ਕੰਮ ਕਰਨ ਵਾਲੀਆਂ 1 ਕਰੋੜ ਭੈਣਾਂ ਜਦੋਂ ਲਖਪਤੀ ਦੀਦੀ ਬਣਦੀਆਂ ਹਨ ਤਾਂ ਨੀਚੇ ਧਰਤੀ ਕਿਤਨੀ ਬਦਲ ਜਾਂਦੀ ਹੈ ਦੋਸਤੋ ਹੁਣ ਇਸ ਬਜਟ ਵਿੱਚ ਅਸੀਂ ਲੱਖਪਤੀ ਦੀਦੀ ਬਣਾਉਣ ਦੇ ਲਕਸ਼ ਨੂੰ ਹੋਰ ਵਧਾ ਦਿੱਤਾ ਹੈ।

 ਹੁਣ 2 ਕਰੋੜ ਦੇ ਬਜਾਏ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਇਆ ਜਾਏਗਾ। ਇਸ ਦਾ ਲਾਭ ਅਸਾਮ ਦੀਆਂ ਮੇਰੀਆਂ ਹਜ਼ਾਰਾਂ-ਲੱਖਾਂ ਭੈਣਾਂ ਨੂੰ ਭੀ ਜ਼ਰੂਰ ਹੋਣ ਵਾਲਾ ਹੈ। ਇੱਥੇ ਸਵੈ ਸਹਾਇਤਾ ਸਮੂਹ ਨਾਲ ਜੁੜੀਆਂ ਸਾਰੀਆਂ ਭੈਣਾਂ ਦੇ ਲਈ ਅਵਸਰ ਹੀ ਅਵਸਰ ਆਉਣ ਵਾਲੇ ਹਨ ਅਤੇ ਇਤਨੀਆਂ ਬੜੀਆਂ ਮਾਤਾਵਾਂ-ਭੈਣਾਂ ਇੱਥੇ ਆਈਆਂ ਹਨ, ਜ਼ਰੂਰ ਉਸ ਵਿੱਚ ਮੇਰੀਆਂ ਲਖਪਤੀ ਦੀਦੀਆਂ ਆਈਆਂ ਹੀ ਹੋਣਗੀਆਂ। ਸਾਡੀ ਸਰਕਾਰ ਇਸ ਬਜਟ ਵਿੱਚ ਆਂਗਣਵਾੜੀ ਅਤੇ ਆਸ਼ਾ ਭੈਣਾਂ ਨੂੰ ਭੀ ਹੁਣ ਆਯੁਸ਼ਮਾਨ ਯੋਜਨਾ ਦੇ ਦਾਇਰੇ ਵਿੱਚ ਲੈ ਆਈ ਹੈ। ਇਸ ਨਾਲ ਉਨ੍ਹਾਂ ਨੂੰ ਭੀ ਹੁਣ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਗਈ ਹੈ। ਜਦੋਂ ਭੈਣਾਂ-ਬੇਟੀਆਂ ਦਾ ਜੀਵਨ ਅਸਾਨ ਬਣਾਉਣ ਵਾਲੀ ਸਰਕਾਰ ਹੋਵੇ, ਸੰਵੇਦਨਸ਼ੀਲਤਾ ਨਾਲ ਕੰਮ ਹੁੰਦਾ ਹੈ।

ਭਾਈਓ ਅਤੇ ਭੈਣੋਂ,

 ਮੋਦੀ ਜੋ ਗਰੰਟੀ ਦਿੰਦਾ ਹੈ ਨਾ ਉਸ ਨੂੰ ਪੂਰਾ ਕਰਨ ਦੇ ਲਈ ਦਿਨ-ਰਾਤ ਇੱਕ ਕਰਨ ਦਾ ਹੌਸਲਾ ਭੀ ਰੱਖਦਾ ਹੈ। ਇਸ ਲਈ ਅੱਜ ਨੌਰਥ ਈਸਟ ਨੂੰ ਮੋਦੀ ਕੀ ਗਰੰਟੀ ‘ਤੇ ਭਰੋਸਾ ਹੈ। ਅੱਜ ਅਸਾਮ ਵਿੱਚ ਦੇਖੋ, ਸਾਲਾਂ-ਸਾਲ ਤੋਂ ਜੋ ਇਲਾਕੇ ਅਸ਼ਾਂਤ ਸਨ, ਉੱਥੇ ਹੁਣ ਸਥਾਈ ਸ਼ਾਂਤੀ ਸਥਾਪਿਤ ਹੋ  ਰਹੀ ਹੈ। ਰਾਜਾਂ ਦੇ ਦਰਮਿਆਨ ਸੀਮਾ ਵਿਵਾਦ ਹੱਲ ਹੋ ਰਹੇ ਹਨ। ਭਾਜਪਾ ਸਰਕਾਰ ਬਣਨ ਦੇ ਬਾਅਦ ਇੱਥੇ 10 ਤੋਂ ਜ਼ਿਆਦਾ ਬੜੇ ਸ਼ਾਂਤੀ ਸਮਝੌਤੇ ਹੋਏ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਨੌਰਥ ਈਸਟ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਹਿੰਸਾ ਦਾ ਰਸਤਾ ਛੱਡ ਕੇ ਵਿਕਾਸ ਦਾ ਰਸਤਾ ਚੁਣਿਆ ਹੈ।

 ਮੈਂ ਕਈ ਵਰ੍ਹਿਆਂ ਤੱਕ ਅਸਾਮ ਵਿੱਚ ਮੇਰੀ ਪਾਰਟੀ ਦੇ ਸੰਗਠਨ ਦਾ ਕੰਮ ਕੀਤਾ ਹੈ। ਮੈਂ ਇੱਥੇ ਹਰ ਇਲਾਕੇ ਵਿੱਚ ਘੁੰਮਿਆ ਹੋਇਆ ਇਨਸਾਨ ਹਾਂ ਅਤੇ ਮੈਨੂੰ ਯਾਦ ਹੈ ਉਸ ਸਮੇਂ ਜਾਣ-ਆਉਣ ਵਿੱਚ ਇੱਕ ਰੁਕਾਵਟ ਇਹ ਹੁੰਦੀ ਸੀ ਕਿ ਰੋਡ ਬਲਾਕ ਦੇ ਕਾਰਜਕ੍ਰਮ, ਬੰਦ ਦੇ ਕਾਰਜਕ੍ਰਮ ਅਤੇ ਗੁਵਾਹਾਟੀ ਤੱਕ ਦੇ ਅੰਦਰ ਬੰਬ ਬਲਾਸਟ ਦੀਆਂ ਘਟਨਾਵਾਂ ਮੈਂ ਆਪਣੀਆਂ ਅੱਖਾਂ ਨਾਲ ਦੇਖਦਾ ਸਾਂ। ਅੱਜ ਉਹ ਭੂਤਕਾਲ ਬਣਦਾ ਚਲਿਆ ਗਿਆ ਹੈ ਦੋਸਤੋ, ਲੋਕ ਸ਼ਾਂਤੀ ਨਾਲ ਜੀ ਰਹੇ ਹਨ।

 ਅਸਾਮ ਦੇ 7 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੇ ਭੀ ਹਥਿਆਰ ਛੱਡੇ ਹਨ, ਦੇਸ਼ ਦੇ ਵਿਕਾਸ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚਲਣ ਦਾ ਸੰਕਲਪ ਲਿਆ ਹੈ। ਕਈ ਜ਼ਿਲ੍ਹਿਆਂ ਵਿੱਚ AFSPA ਹਟਾਇਆ ਗਿਆ ਹੈ। ਜੋ ਖੇਤਰ ਹਿੰਸਾ ਪ੍ਰਭਾਵਿਤ ਰਹੇ ਹਨ, ਅੱਜ ਉਹ ਆਪਣੀਆਂ ਆਕਾਂਖਿਆਵਾਂ ਦੇ ਅਨੁਸਾਰ ਆਪਣਾ ਵਿਕਾਸ ਕਰ ਰਹੇ ਹਨ ਅਤੇ ਸਰਕਾਰ ਉਨ੍ਹਾਂ ਦੀ ਪੂਰੀ ਮਦਦ ਕਰ ਰਹੀ ਹੈ।

 ਸਾਥੀਓ,

ਛੋਟੇ ਲਕਸ਼ ਰੱਖ ਕੇ ਕੋਈ ਭੀ ਦੇਸ਼, ਕੋਈ ਰਾਜ, ਤੇਜ਼ ਵਿਕਾਸ ਨਹੀਂ ਕਰ ਸਕਦਾ। ਪਹਿਲੇ ਦੀਆਂ ਸਰਕਾਰਾਂ ਨਾ ਬੜੇ ਲਕਸ਼ ਤੈਅ ਕਰਦੀਆਂ ਸਨ ਅਤੇ ਨਾ ਹੀ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਉਤਨੀ ਮਿਹਨਤ ਕਰਦੀਆਂ ਸਨ। ਅਸੀਂ ਪਹਿਲੇ ਦੀਆਂ ਸਰਕਾਰਾਂ ਦੀ ਇਸ ਸੋਚ ਨੂੰ ਭੀ ਬਦਲ ਦਿੱਤਾ ਹੈ। ਮੈਂ ਨੌਰਥ ਈਸਟ ਨੂੰ ਉਸੇ ਤਰ੍ਹਾਂ ਵਿਕਸਿਤ ਹੁੰਦੇ ਦੇਖ ਰਿਹਾ ਹਾਂ, ਜਿਹਾ ਪੂਰਬੀ ਏਸ਼ੀਆ ਨੂੰ ਦੁਨੀਆ ਦੇਖਦੀ ਹੈ। ਅੱਜ ਨੌਰਥ ਈਸਟ ਹੁੰਦੇ ਹੋਏ, ਦੱਖਣ ਏਸ਼ੀਆ ਅਤੇ ਪੂਰਬੀ ਏਸ਼ੀਆ ਦੀ ਕਨੈਕਟੀਵਿਟੀ ਦਾ ਵਿਸਤਾਰ ਹੋ ਰਿਹਾ ਹੈ। ਅੱਜ ਇੱਥੇ ਸਾਊਥ ਏਸ਼ੀਆ ਸਬ-ਰੀਜਨਲ ਇਕਨੌਮਿਕ ਕੋਆਪਰੇਸ਼ਨ, ਉਸ ਦੇ ਕੋਆਪਰੇਸ਼ਨ ਦੇ ਤਹਿਤ ਭੀ ਅਨੇਕ ਸੜਕਾਂ ਨੂੰ ਅੱਪਗ੍ਰੇਡ ਕਰਨ ਦਾ ਕੰਮ ਸ਼ੁਰੂ ਹੋਇਆ ਹੈ।

 ਆਪ (ਤੁਸੀਂ) ਕਲਪਨਾ ਕਰੋ, ਜਦੋਂ ਕਨੈਕਟੀਵਿਟੀ ਦੇ ਐਸੇ ਸਾਰੇ ਪ੍ਰੋਜੈਕਟ ਪੂਰੇ ਹੋਣਗੇ, ਤਾਂ ਇਹ ਹਿੱਸਾ ਵਪਾਰ-ਕਾਰੋਬਾਰ ਦਾ ਕਿਤਨਾ ਬੜਾ ਕੇਂਦਰ ਬਣੇਗਾ। ਮੈਂ ਜਾਣਦਾ ਹਾਂ ਕਿ ਅਸਾਮ ਦੇ, ਨੌਰਥ ਈਸਟ ਦੇ ਹਰ ਯੁਵਾ ਦਾ ਭੀ ਇਹੀ ਸੁਪਨਾ ਹੈ ਕਿ ਉਹ ਭੀ ਪੂਰਬੀ ਏਸ਼ੀਆ ਜਿਹਾ ਵਿਕਾਸ ਇੱਥੇ ਦੇਖਣ। ਮੈਂ ਅਸਾਮ ਦੇ, ਨੌਰਥ ਈਸਟ ਦੇ ਹਰ ਯੁਵਾ ਨੂੰ ਦੱਸਣਾ ਚਾਹੀਦਾ ਹਾਂ- ਮੇਰਾ ਯੁਵਾ ਸਾਥੀਓ, ਤੁਹਾਡਾ ਸੁਪਨਾ, ਤੁਹਾਡਾ ਸੁਪਨਾ ਮੋਦੀ ਕਾ ਸੰਕਲਪ ਹੈ। ਅਤੇ ਤੁਹਾਡੇ ਸੁਪਨੇ ਪੂਰੇ ਹੋਣ, ਇਸ ਦੇ  ਲਈ ਮੋਦੀ ਆਪਣੀ ਤਰਫ਼ੋਂ ਕੋਈ ਕਸਰ ਬਾਕੀ ਨਹੀਂ ਛੱਡੇਗਾ। ਅਤੇ ਇਹ ਮੋਦੀ ਕੀ ਗਰੰਟੀ ਹੈ।

 ਭਾਈਓ ਅਤੇ ਭੈਣੋਂ,

ਇਹ ਜੋ ਭੀ ਕੰਮ ਅੱਜ ਹੋ ਰਹੇ ਹਨ, ਇਨ੍ਹਾਂ ਦਾ ਇੱਕ ਹੀ ਲਕਸ਼ ਹੈ। ਲਕਸ਼ ਹੈ, ਭਾਰਤ ਅਤੇ ਭਾਰਤੀਆਂ ਦਾ ਸੁਖੀ ਅਤੇ ਸਮ੍ਰਿੱਧ ਜੀਵਨ। ਲਕਸ਼ ਹੈ, ਭਾਰਤ ਨੂੰ ਦੁਨੀਆ ਦੀ ਤੀਸਰੀ ਬੜੀ ਆਰਥਿਕ ਤਾਕਤ ਬਣਾਉਣ ਦਾ। ਲਕਸ਼ ਹੈ, 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ । ਇਸ ਵਿੱਚ ਅਸਾਮ ਦੀ, ਨੌਰਥ ਈਸਟ ਦੀ ਬਹੁਤ ਬੜੀ ਭੂਮਿਕਾ ਹੈ।  ਇੱਕ ਵਾਰ ਫਿਰ ਆਪ ਸਭ ਨੂੰ ਇਨ੍ਹਾਂ ਵਿਕਾਸ ਪਰਿਯੋਜਨਾਵਾਂ ਦੀ ਬਹੁਤ-ਬਹੁਤ ਵਧਾਈ। ਅਤੇ ਹੁਣ ਤਾਂ ਮਾਂ ਕਾਮਾਖਿਆ ਦੇ ਅਸ਼ੀਰਵਾਦ ਬਹੁਤ ਵਧਣ ਵਾਲੇ ਹਨ, ਬਹੁਤ ਵਧਣ ਵਾਲੇ ਹਨ।

    ਅਤੇ ਇਸ ਲਈ ਮੈਂ ਭਵਯ (ਸ਼ਾਨਦਾਰ), ਦਿਵਯ ਅਸਾਮ ਦੀ ਤਸਵੀਰ ਸਾਕਾਰ ਹੁੰਦੀ ਦੇਖ ਰਿਹਾ ਹਾਂ ਸਾਥੀਓਤੁਹਾਡੇ ਸੁਪਨੇ ਪੂਰੇ ਹੋਣਗੇ, ਇਹ ਅਸੀਂ ਆਪਣੀਆਂ ਅੱਖਾਂ ਨਾਲ ਦੇਖਾਂਗੇ,  ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ। ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਦੋਨੋਂ ਹੱਥ ਉੱਪਰ ਕਰਕੇ ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

***

ਡੀਐੱਸ/ਆਰਟੀ/ਏਕੇ/ਏਵੀ