Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਰੂ ਨਾਨਕ ਜਯੰਤੀ ‘ਤੇ ਸ਼੍ਰੀ ਸੁਖਬੀਰ ਸਿੰਘ ਬਾਦਲ ਦੇ ਨਿਵਾਸ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਤੁਹਾਨੂੰ ਸਭ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਸ਼ਾਇਦ ਇਹ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਹੈ, ਮਹਾਨ ਗੁਰੂ ਪਰੰਪਰਾ ਦਾ ਅਸ਼ੀਰਵਾਦ ਹੈ ਕਿ ਜਿਸ ਕਾਰਨ ਮੇਰੇ ਜਿਹੇ ਇੱਕ ਆਮ ਵਿਅਕਤੀ ਦੇ ਹੱਥਾਂ ਨਾਲ ਕੁਝ ਚੰਗੇ ਪਵਿੱਤਰ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਇਸ ਲਈ ਜੋ ਕੁਝ ਵੀ ਚੰਗਾ ਹੋ ਰਿਹਾ ਹੈ ਉਹ ਅਜਿਹੇ ਗੁਰੂਜਨਾਂ ਦੇ, ਸੰਤਜਨਾਂ ਦੇ ਅਸ਼ੀਰਵਾਦ ਦੇ ਕਾਰਨ ਹੈ। ਅਸੀਂ ਲੋਕ ਕੁਝ ਨਹੀਂ ਹਾਂ ਅਤੇ ਇਸ ਲਈ ਸਨਮਾਨ ਦਾ ਹੱਕਦਾਰ ਮੈਂ ਨਹੀਂ ਹਾਂ, ਸਨਮਾਨ ਦੇ ਹੱਕਦਾਰ ਇਹ ਸਾਰੇ ਮਹਾਪੁਰਖ ਹਨ, ਇਹ ਸਾਰੇ ਗੁਰੂਜਨ ਹਨ ਜਿਨ੍ਹਾਂ ਨੇ ਸਦੀਆਂ ਤੋਂ ਤਿਆਗ, ਤਪੱਸਿਆ ਦੀ ਮਹਾਨ ਪੰਰਪਰਾ ਨਾਲ ਇਸ ਦੇਸ਼ ਨੂੰ ਬਣਾਇਆ ਹੈ, ਇਸ ਦੇਸ਼ ਨੂੰ ਬਚਾਇਆ ਹੈ।

ਮੇਰਾ ਸੁਭਾਗ ਰਿਹਾ ਕਿ ਗੁਜਰਾਤ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਜਦੋਂ ਗੁਜਰਾਤ ਵਿੱਚ ਭਿਆਨਕ ਭੁਚਾਲ ਆਇਆ ਸੀ ਤਾਂ ਕੱਛ ਦੇ ਲਖਪਤ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਰਹੇ ਸਨ ਅਤੇ ਅੱਜ ਵੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਉੱਥੇ ਹਨ। ਭੁਚਾਲ ਦੇ ਕਾਰਨ ਉਹ ਢਹਿ ਗਏ। ਜਦੋਂ ਮੈਂ ਮੁੱਖ ਮੰਤਰੀ ਬਣ ਕੇ ਗਿਆ, ਮੇਰੇ ਸਾਹਮਣੇ ਪਹਿਲਾ ਕੰਮ ਸੀ ਕਿ ਕੱਛ ਦੇ ਭੁਚਾਲ ਪੀੜਤਾਂ ਦੇ ਪੁਨਰਨਿਰਮਾਣ ਦਾ। ਮੈਂ ਢੱਠੇ ਹੋਏ ਗੁਰਦਵਾਰਿਆਂ ਵਿੱਚ ਵੀ ਗਿਆ ਅਤੇ ਉਸੇ ਸਮੇਂ ਸ਼ਾਇਦ ਇਸੇ ਪਰੰਪਰਾ ਦੇ ਅਸ਼ੀਰਵਾਦ ਨਾਲ ਕਿ ਮੇਰੇ ਲਈ ਆਦੇਸ਼ ਹੋਇਆ ਕਿ ਮੈਨੂੰ ਕੁਝ ਕਰਨਾ ਹੈ ਅਤੇ ਉਸ ਦਾ ਪੁਨਰਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਲੇਕਿਨ ਇਹ ਚਿੰਤਾ ਸੀ ਕਿ ਜਿਹੋ ਜਿਹਾ ਸੀ, ਜਿਸ ਪ੍ਰਕਾਰ ਦੀ ਮਿੱਟੀ ਨਾਲ ਬਣਿਆ ਸੀ, ਉਸ ਦੇ ਯੋਗ ਲੋਕਾਂ ਨੂੰ ਲੱਭਿਆ ਜਾਵੇ। ਅਜਿਹੀ ਮਿੱਟੀ ਤੋਂ ਬੁਲਾਇਆ ਜਾਵੇ ਅਤੇ ਉਨ੍ਹਾਂ ਕੋਲੋਂ ਬਣਵਾਇਆ ਜਾਵੇ ਅਤੇ ਉਸ ਦਾ ਪੁਨਰਨਿਰਮਾਣ ਕੀਤਾ। ਅੱਜ ਉਹ ਸਥਾਨ ਵਰਲਡ ਹੈਰੀਟੇਜ ਵਿੱਚ ਆਪਣੀ ਜਗ੍ਹਾ ਬਣਾ ਚੁੱਕਾ ਹੈ। ਅਸੀਂ ਉਡਾਨ ਯੋਜਨਾ…ਉਡਾਨ ਯੋਜਨਾ ਨਾਲ ਹਵਾਈ ਸਫ਼ਰ ਸਸਤਾ ਕਰਨ ਦੀ ਯੋਜਨਾ ਬਣਾਈ ਤਾਂ ਉਸੇ ਸਮੇਂ ਆਦੇਸ਼ ਹੋਇਆ ਅਤੇ ਵਿਚਾਰ ਆਇਆ ਕਿ ਉਡਾਨ ਯੋਜਨਾ ਦੀ ਸ਼ੁਰੂਆਤ ਪਹਿਲੇ ਦੋ ਸਥਾਨ ‘ਤੇ ਜੋ ਸੀ ਉਨ੍ਹਾਂ ਵਿੱਚੋਂ ਇੱਕ ਨੰਦੇੜ ਸਾਹਿਬ ਤੋਂ ਸ਼ੁਰੂ ਕੀਤੀ। ਮੇਰਾ ਸੁਭਾਗ ਰਿਹਾ, ਨੰਦੇੜ ਸਾਹਿਬ ਦਾ ਮੇਰੇ ‘ਤੇ ਅਸ਼ੀਰਵਾਦ ਬਣਿਆ ਰਿਹਾ। ਮੈਨੂੰ ਕਈ ਸਾਲਾਂ ਤੱਕ ਪੰਜਾਬ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਸ ਕਾਰਨ ਜੋ ਕੁਝ ਗੁਜਰਾਤ ਵਿੱਚ ਰਹਿ ਕੇ ਨਹੀਂ ਸਮਝ ਸਕਦਾ ਸੀ, ਸ਼ਾਇਦ ਨਾ ਜਾਣ ਸਕਦਾ। ਉਹ ਪੰਜਾਬ ਵਿੱਚ ਆਪ ਲੋਕਾਂ ਦਰਮਿਆਨ ਰਹਿ ਕੇ ਬਾਦਲ ਸਾਹਿਬ ਦੇ ਪਰਿਵਾਰ ਦੇ ਨੇੜੇ ਰਹਿ ਕੇ ਬਹੁਤ ਕੁਝ ਜਾਣਿਆ ਸਮਝਿਆ ਅਤੇ ਮੈਂ ਹਮੇਸ਼ਾ ਅਨੁਭਵ ਕਰਦਾ ਸੀ ਕਿ ਗੁਜਰਾਤ ਦਾ ਅਤੇ ਪੰਜਾਬ ਦਾ ਵਿਸ਼ੇਸ਼ ਰਿਸ਼ਤਾ ਹੈ ਕਿਉਂਕਿ ਜੋ ਪਹਿਲੇ ਪੰਜ ਪਿਆਰੇ ਸਨ ਉਨ੍ਹਾਂ ਵਿੱਚੋਂ ਇੱਕ ਗੁਜਰਾਤ ਤੋਂ ਦਵਾਰਿਕਾ ਦਾ ਸੀ ਅਤੇ ਇਸ ਲਈ ਦਵਾਰਿਕਾ ਜਿਸ ਜ਼ਿਲ੍ਹੇ ਵਿੱਚ ਪੈਂਦਾ ਹੈ, ਉਸ ਜਾਮਨਗਰ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਨਾਲ ਇੱਕ ਬਹੁਤ ਵੱਡਾ ਹਸਪਤਾਲ ਬਣਾਇਆ ਹੈ। ਕਿਉਂਕਿ ਕਲਪਨਾ ਇਹੀ ਰਹੀ ਹੈ ਕਿ ਦੇਸ਼ ਦੇ ਹਰ ਕੋਨੇ ਵਿੱਚ ਮਹਾਪੁਰਖਾਂ ਨੇ ਸਾਡੇ ਦੇਸ਼ ਲਈ ਏਕਤਾ ਦੇ ਜੋ ਮੰਤਰ ਦਿੱਤੇ ਹਨ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਵਿੱਚ ਜੋ ਸਾਡੇ ਦੇਸ਼ ਦੀਆਂ ਪੂਰੀਆਂ ਸੱਭਿਆਚਾਰਕ ਪਰੰਪਰਾਵਾਂ ਦਾ ਨਿਚੋੜ ਸਾਨੂੰ ਗੁਰੂਬਾਣੀ ਵਿੱਚ ਮਹਿਸੂਸ ਕਰਨ ਨੂੰ ਮਿਲਦਾ ਹੈ। ਅਸੀਂ ਅਨੁਭਵ ਕਰ ਸਕਦੇ ਹਾਂ। ਅਸੀਂ ਆਪਣਾਪਣ ਮਹਿਸੂਸ ਕਰ ਸਕਦੇ ਹਾਂ ਕਿ ਹਰ ਸ਼ਬਦ ਵਿੱਚ ਅਤੇ ਇੰਨੇ ਸਰਲ ਰੂਪ ਵਿੱਚ ਇਹ ਚੀਜ਼ਾਂ, ਸਾਡੇ ਲਈ ਮਾਰਗਦਰਸ਼ਕ ਸਨ। ਊਚ-ਨੀਚ ਦਾ ਭੇਦ, ਉਸ ਸਮਾਜ ਦੀਆਂ ਜੋ ਕਠਿਨਾਈਆਂ ਸਨ, ਬੁਰਾਈਆਂ ਸਨ, ਉਨ੍ਹਾਂ ਨੂੰ ਇੰਨੇ ਸਰਲ ਢੰਗ ਨਾਲ address ਕੀਤਾ ਹੈ। ਊਚ-ਨੀਚ ਦਾ ਭਾਵ ਖ਼ਤਮ ਹੋਵੇ, ਜਾਤੀਵਾਦ ਦਾ ਭੇਦ-ਭਾਵ ਖ਼ਤਮ ਹੋਵੇ। ਏਕਤਾ ਦੇ ਸੂਤਰ ਵਿੱਚ ਬੰਨ੍ਹੇ ਹੋਏ ਹਾਂ। ਈਸ਼ਵਰ ਪ੍ਰਤੀ ਸ਼ਰਧਾ ਸਨਮਾਨ ਦੇ ਭਾਵ ਨਾਲ ਹੋਵੇ ਹਰ ਚੀਜ਼ ਅਤੇ ਅਜਿਹੀ ਮਹਾਨ ਪਰੰਪਰਾ ਸਾਨੂੰ ਸਭ ਨੂੰ ਪ੍ਰੇਰਣਾ ਦਿੰਦੀ ਰਹੇ। ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਇਹ ਗੁਰਬਾਣੀ, ਗੁਰੂ ਨਾਨਕ ਜੀ ਦਾ ਆਦੇਸ਼, ਸੰਦੇਸ਼, ਇਸ ਨਾਲੋਂ ਵਧ ਕੇ ਸਾਡੇ ਲਈ ਕੁਝ ਨਹੀਂ ਹੋ ਸਕਦਾ ਅਤੇ ਉਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਭ ਤੋਂ ਵੱਡਾ ਸਮਰੱਥਾਵਾਨ ਸਾਡੇ ਕੋਲ ਸੰਦੇਸ਼ ਹੈ।

ਮੈਂ ਮੰਨਦਾ ਹਾਂ ਕਿ ਕਰਤਾਰਪੁਰ ਦਾ ਇਹ ਫ਼ੈਸਲਾ ਸੰਨ 1947 ਵਿੱਚ ਜੋ ਹੋਇਆ ਸੋ ਹੋਇਆ, ਕੁਝ ਅਜਿਹੀ ਗੱਲਾਂ ਹੁੰਦੀਆਂ ਹਨ ਜੋ ਸ਼ਾਇਦ ਸਰਕਾਰਾਂ, ਸੈਨਾਵਾਂ ਦਰਮਿਆਨ ਜੋ ਹੁੰਦਾ ਹੋਵੇਗਾ, ਹੁੰਦਾ ਹੋਵੇਗਾ… ਉਸ ਦੇ ਰਸਤੇ ਕਦੋਂ ਨਿਕਲਣਗੇ ਉਹ ਤਾਂ ਸਮਾਂ ਦੱਸੇਗਾ। ਲੇਕਿਨ ਜਨ-ਜਨ ਦਾ ਸੰਪਰਕ people to people contact ਉਸ ਦੀ ਇੱਕ ਤਾਕਤ ਹੁੰਦੀ ਹੈ। ਕਿਸ ਨੇ ਸੋਚਿਆ ਸੀ ਕਿ ਬਰਲਿਨ ਦੀ ਦੀਵਾਰ ਡਿੱਗ ਸਕਦੀ ਹੈ ਸ਼ਾਇਦ ਗੁਰੂ ਨਾਨਕ ਜੀ ਦੇ ਅਸ਼ੀਰਵਾਦ ਨਾਲ ਕਰਤਾਰਪੁਰ ਦਾ ਕੌਰੀਡੋਰ, ਇਹ ਸਿਰਫ਼ ਕੌਰੀਡੋਰ ਨਹੀਂ, ਜਨ-ਜਨ ਨੂੰ ਜੋੜਨ ਦਾ ਇੱਕ ਬਹੁਤ ਵੱਡਾ ਕਾਰਨ ਬਣ ਸਕਦਾ ਹੈ। ਗੁਰਬਾਣੀ ਦਾ ਇੱਕ-ਇੱਕ ਸ਼ਬਦ ਉਸ ਵਿੱਚ ਸਾਨੂੰ ਸ਼ਕਤੀ ਦੇ ਸਕਦਾ ਹੈ। ਇਹੀ ਤਾਕਤ ਲੈ ਕੇ ਅਸੀਂ, ਕਿਉਂਕਿ ਅਸੀਂ ਤਾਂ ਵਸੁਦੇਵ ਕੁਟੁੰਬ ਵਾਲੇ ਹਾਂ, ਪੂਰਾ ਵਿਸ਼ਵ ਇੱਕ ਪਰਿਵਾਰ ਹੈ ਇਸ ਆਦਰਸ਼ ਨਾਲ ਅਸੀਂ ਪਲੇ ਵਧੇ ਲੋਕ ਹਾਂ। ਅਸੀਂ ਉਹ ਲੋਕ ਹਾਂ ਜੋ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਅਤੇ ਆਪ ਕਲਪਨਾ ਕਰੋ, ਸਾਢੇ ਪੰਜ ਸੌ ਸਾਲ ਪਹਿਲਾਂ ਜਦੋਂ ਸਾਧਨ ਨਹੀਂ ਸਨ, ਵਿਵਸਥਾਵਾਂ ਨਹੀਂ ਸਨ। ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨ ਦੇ ਚੱਪੇ-ਚੱਪੇ ਦੀ ਪਦ ਯਾਤਰਾ ਕੀਤੀ, ਕਿੱਥੇ ਅਸਾਮ, ਕਿੱਥੇ ਕੱਛ। ਪਦਯਾਤਰਾ ਕਰਕੇ ਹੀ ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਪੂਰੇ ਹਿੰਦੁਸਤਾਨ ਨੂੰ ਆਪਣੇ ਅੰਦਰ ਸਮਾ ਲਿਆ ਹੈ। ਅਜਿਹੀ ਸਾਧਨਾ, ਅਜਿਹੀ ਤਪੱਸਿਆ ਅਤੇ ਅੱਜ ਇਹ ਗੁਰਪੁਰਬ ਸਾਡੇ ਸਭ ਲਈ ਇੱਕ ਨਵੀਂ ਪ੍ਰੇਰਣਾ, ਨਵੀਂ ਊਰਜਾ, ਨਵੇਂ ਉਤਸ਼ਾਹ ਦਾ ਕਾਰਨ ਬਣੇ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਸਾਨੂੰ ਇੱਕ ਸ਼ਕਤੀ ਦੇਣ ਅਤੇ ਸਾਨੂੰ ਸਭ ਮਿਲਾ ਕੇ…ਕਿਉਂਕਿ ਸੰਗਤ ਦੀ ਆਪਣੀ ਇੱਕ ਤਾਕਤ ਹੈ- ਮਹਾਨ ਪਰੰਪਰਾਵਾਂ, ਲੰਗਰ ਸਧਾਰਨ ਖਾਣ-ਪੀਣ ਦੀ ਵਿਵਸਥਾ ਨਹੀਂ ਹੈ। ਲੰਗਰ ਇੱਕ ਸੰਸਕਾਰ ਹੈ, ਲੰਗਰ ਇੱਕ ਵਿਰਾਸਤ ਹੈ। ਕੋਈ ਭੇਦਭਾਵ ਨਹੀਂ ਹੈ। ਇਹ ਕਿੰਨਾ ਵੱਡਾ ਯੋਗਦਾਨ ਸਰਲ ਪੱਧਰ ਨਾਲ ਦੇ ਦਿੱਤਾ ਹੈ ਅਤੇ ਇਸ ਲਈ ਅੱਜ ਦੇ ਇਸ ਪਾਵਨ ਪੁਰਬ ‘ਤੇ ਮੈਂ ਇਸ ਪਵਿੱਤਰ ਵਾਤਾਵਰਣ ਵਿੱਚ, ਮੈਂ ਗੁਰੂ ਗਰੰਥ ਸਾਹਿਬ ਦੀ ਮੌਜੂਦਗੀ ਵਿੱਚ, ਮੈਂ ਇਸ ਮਹਾਨ ਪਰੰਪਰਾ ਨੂੰ ਪ੍ਰਣਾਮ ਕਰਦਾ ਹਾਂ। ਗੁਰੂ ਜਨਾਂ ਦੇ ਮਹਾਨ ਤਿਆਗ, ਤਪੱਸਿਆ ਨੂੰ ਨਮਨ ਕਰਦਾ ਹਾਂ। ਜੋ ਤੁਸੀਂ ਮੇਰਾ ਸਨਮਾਨ ਕੀਤਾ, ਉਹ ਸਨਮਾਨ ਮੇਰਾ ਨਹੀਂ ਹੈ। ਇਸ ਮਹਾਨ ਪਰੰਪਰਾ ਦਾ ਸਨਮਾਨ ਹੈ। ਅਸੀਂ ਸਭ ਜਿੰਨਾ ਕਰ ਸਕੀਏ ਓਨਾ ਘੱਟ ਹੈ। ਸਾਨੂੰ ਸ਼ਕਤੀ ਦੇਣ ਤਾਂ ਜੋ ਅਸੀਂ ਹੋਰ ਚੰਗਾ ਕਰ ਸਕੀਏ। ਮੈਂ ਫਿਰ ਇੱਕ ਵਾਰ ਤੁਹਾਡਾ ਸਭ ਦਾ, ਦਿਲ ਤੋਂ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਹਾਂ।

*****

ਅਤੁਲ ਕੁਮਾਰ ਤਿਵਾਰੀ, ਕੰਚਨ ਪਤਿਯਾਲ,ਮਮਤਾ