ਨਮਸਕਾਰ! ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਜੀ, ਉਪ-ਮੁੱਖ ਮੰਤਰੀ ਸ਼੍ਰੀ ਨਿਤਿਨ ਭਾਈ ਪਟੇਲ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਗੁਜਰਾਤ ਭਾਜਪਾ ਦੇ ਚੇਅਰਮੈਨ ਸ਼੍ਰੀਮਾਨ ਸੀ. ਆਰ. ਪਾਟਿਲ ਜੀ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਸਾਰੇ ਲਾਭਾਰਥੀ, ਭਾਈਓ ਅਤੇ ਭੈਣੋਂ!
ਬੀਤੇ ਵਰ੍ਹਿਆਂ ਵਿੱਚ ਗੁਜਰਾਤ ਨੇ ਵਿਕਾਸ ਅਤੇ ਵਿਸ਼ਵਾਸ ਦਾ ਜੋ ਅਨਵਰਤ ਸਿਲਸਿਲਾ ਸ਼ੁਰੂ ਕੀਤਾ, ਉਹ ਰਾਜ ਨੂੰ ਨਵੀਂ ਉਚਾਈ ’ਤੇ ਲੈ ਜਾ ਰਿਹਾ ਹੈ। ਗੁਜਰਾਤ ਸਰਕਾਰ ਨੇ ਸਾਡੀਆਂ ਭੈਣਾਂ, ਸਾਡੇ ਕਿਸਾਨਾਂ, ਸਾਡੇ ਗ਼ਰੀਬ ਪਰਿਵਾਰਾਂ ਦੇ ਹਿਤ ਵਿੱਚ ਹਰ ਯੋਜਨਾ ਨੂੰ ਸੇਵਾਭਾਵ ਦੇ ਨਾਲ ਜ਼ਮੀਨ ’ਤੇ ਉਤਾਰਿਆ ਹੈ। ਅੱਜ ਗੁਜਰਾਤ ਦੇ ਲੱਖਾਂ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਇਕੱਠਿਆਂ ਮੁਫ਼ਤ ਰਾਸ਼ਨ ਵੰਡਿਆ ਜਾ ਰਿਹਾ ਹੈ। ਇਹ ਮੁਫ਼ਤ ਰਾਸ਼ਨ ਵੈਸ਼ਵਿਕ ਮਹਾਮਾਰੀ ਦੇ ਇਸ ਸਮੇਂ ਵਿੱਚ ਗ਼ਰੀਬ ਦੀ ਚਿੰਤਾ ਘੱਟ ਕਰਦਾ ਹੈ, ਉਨ੍ਹਾਂ ਦਾ ਵਿਸ਼ਵਾਸ ਵਧਾਉਂਦਾ ਹੈ। ਇਹ ਯੋਜਨਾ ਅੱਜ ਤੋਂ ਅਰੰਭ ਨਹੀਂ ਹੋ ਰਹੀ ਹੈ, ਯੋਜਨਾ ਤਾਂ ਪਿਛਲੇ ਇੱਕ ਸਾਲ ਤੋਂ ਕਰੀਬ-ਕਰੀਬ ਚਲ ਰਹੀ ਹੈ ਤਾਕਿ ਇਸ ਦੇਸ਼ ਦਾ ਕੋਈ ਗ਼ਰੀਬ ਭੁੱਖਾ ਨਾ ਸੌਂ ਜਾਵੇ।
ਮੇਰੇ ਪਿਆਰੇ ਭਾਈਓ ਅਤੇ ਭੈਣੋਂ,
ਗ਼ਰੀਬ ਦੇ ਮਨ ਵਿੱਚ ਵੀ ਇਸ ਦੇ ਕਾਰਨ ਵਿਸ਼ਵਾਸ ਪੈਦਾ ਹੋਇਆ ਹੈ। ਇਹ ਵਿਸ਼ਵਾਸ, ਇਸ ਲਈ ਆਇਆ ਹੈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਚੁਣੌਤੀ ਚਾਹੇ ਕਿੰਨੀ ਵੀ ਵੱਡੀ ਹੋਵੇ, ਦੇਸ਼ ਉਨ੍ਹਾਂ ਦੇ ਨਾਲ ਹੈ। ਥੋੜ੍ਹੀ ਦੇਰ ਪਹਿਲਾਂ ਮੈਨੂੰ ਕੁਝ ਲਾਭਾਰਥੀਆਂ ਦੇ ਨਾਲ ਬਾਤਚੀਤ ਕਰਨ ਦਾ ਅਵਸਰ ਮਿਲਿਆ, ਉਸ ਚਰਚਾ ਵਿੱਚ ਮੈਂ ਅਨੁਭਵ ਵੀ ਕੀਤਾ ਕਿ ਇੱਕ ਨਵਾਂ ਆਤਮਵਿਸ਼ਵਾਸ ਉਨ੍ਹਾਂ ਦੇ ਅੰਦਰ ਭਰਿਆ ਹੋਇਆ ਹੈ।
ਸਾਥੀਓ,
ਆਜ਼ਾਦੀ ਦੇ ਬਾਅਦ ਤੋਂ ਹੀ ਕਰੀਬ-ਕਰੀਬ ਹਰ ਸਰਕਾਰ ਨੇ ਗ਼ਰੀਬਾਂ ਨੂੰ ਸਸਤਾ ਭੋਜਨ ਦੇਣ ਦੀ ਗੱਲ ਕਹੀ ਸੀ। ਸਸਤੇ ਰਾਸ਼ਨ ਦੀਆਂ ਯੋਜਨਾਵਾਂ ਦਾ ਦਾਇਰਾ ਅਤੇ ਬਜਟ ਸਾਲ ਦਰ ਸਾਲ ਵਧਦਾ ਗਿਆ, ਲੇਕਿਨ ਉਸ ਦਾ ਜੋ ਪ੍ਰਭਾਵ ਹੋਣਾ ਚਾਹੀਦਾ ਸੀ, ਉਹ ਸੀਮਿਤ ਹੀ ਰਿਹਾ। ਦੇਸ਼ ਦੇ ਖੁਰਾਕ ਭੰਡਾਰ ਵਧਦੇ ਗਏ, ਲੇਕਿਨ ਭੁਖਮਰੀ ਅਤੇ ਕੁਪੋਸ਼ਣ ਵਿੱਚ ਉਸ ਅਨੁਪਾਤ ਵਿੱਚ ਕਮੀ ਨਹੀਂ ਆ ਪਾਈ। ਇਸ ਦਾ ਇੱਕ ਵੱਡਾ ਕਾਰਨ ਸੀ ਕਿ ਪ੍ਰਭਾਵੀ ਡਿਲਿਵਰੀ ਸਿਸਟਮ ਦਾ ਨਾ ਹੋਣਾ ਅਤੇ ਕੁਝ ਬਿਮਾਰੀਆਂ ਵੀ ਆ ਗਈਆਂ ਵਿਵਸਥਾਵਾਂ ਵਿੱਚ, ਕੁਝ cut ਦੀਆਂ ਕੰਪਨੀਆਂ ਵੀ ਆ ਗਈਆਂ, ਸੁਆਰਥੀ ਤੱਤ ਤੱਕ ਵੀ ਘੁਸ ਗਏ। ਇਸ ਸਥਿਤੀ ਨੂੰ ਬਦਲਣ ਲਈ ਸਾਲ 2014 ਦੇ ਬਾਅਦ ਨਵੇਂ ਸਿਰੇ ਤੋਂ ਕੰਮ ਸ਼ੁਰੂ ਕੀਤਾ ਗਿਆ। ਨਵੀਂ technology ਨੂੰ ਇਸ ਪਰਿਵਰਤਨ ਦਾ ਮਾਧਿਅਮ ਬਣਾਇਆ ਗਿਆ। ਕਰੋੜਾਂ ਫਰਜ਼ੀ ਲਾਭਾਰਥੀਆਂ ਨੂੰ ਸਿਸਟਮ ਤੋਂ ਹਟਾਇਆ। ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕੀਤਾ ਅਤੇ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਵਿੱਚ digital technology ਨੂੰ ਪ੍ਰੋਤਸਾਹਿਤ ਕੀਤਾ ਗਿਆ। ਅੱਜ ਨਤੀਜਾ ਸਾਡੇ ਸਾਹਮਣੇ ਹੈ।
ਭਾਈਓ ਅਤੇ ਭੈਣੋਂ,
ਸੌ ਸਾਲ ਦੀ ਸਭ ਤੋਂ ਬੜੀ ਬਿਪਤਾ ਸਿਰਫ਼ ਭਾਰਤ ’ਤੇ ਨਹੀਂ, ਪੂਰੀ ਦੁਨੀਆ ’ਤੇ ਆਈ ਹੈ, ਪੂਰੀ ਮਾਨਵ ਜਾਤੀ ’ਤੇ ਆਈ ਹੈ। ਆਜੀਵਿਕਾ ’ਤੇ ਸੰਕਟ ਆਇਆ, ਕੋਰੋਨਾ ਲੌਕਡਾਊਨ ਦੇ ਕਾਰਨ ਕੰਮ-ਧੰਦੇ ਬੰਦ ਕਰਨੇ ਪਏ। ਲੇਕਿਨ ਦੇਸ਼ ਨੇ ਆਪਣੇ ਨਾਗਰਿਕਾਂ ਨੂੰ ਭੁੱਖਾ ਨਹੀਂ ਸੌਂਣ ਦਿੱਤਾ। ਬਦਕਿਸਮਤੀ ਨਾਲ ਦੁਨੀਆ ਦੇ ਕਈ ਦੇਸ਼ਾਂ ਦੇ ਲੋਕਾਂ ’ਤੇ ਅੱਜ ਸੰਕ੍ਰਮਣ ਦੇ ਨਾਲ-ਨਾਲ ਭੁਖਮਰੀ ਦਾ ਵੀ ਭਿਆਨਕ ਸੰਕਟ ਆ ਗਿਆ ਹੈ। ਲੇਕਿਨ ਭਾਰਤ ਨੇ ਸੰਕ੍ਰਮਣ ਦੀ ਆਹਟ ਦੇ ਪਹਿਲੇ ਦਿਨ ਤੋਂ ਹੀ, ਇਸ ਸੰਕਟ ਨੂੰ ਪਹਿਚਾਣਿਆ ਅਤੇ ਇਸ ’ਤੇ ਕੰਮ ਕੀਤਾ। ਇਸ ਲਈ, ਅੱਜ ਦੁਨੀਆ ਭਰ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਪ੍ਰਸ਼ੰਸਾ ਹੋ ਰਹੀ ਹੈ। ਬੜੇ-ਬੜੇ expert ਇਸ ਗੱਲ ਦੀ ਤਾਰੀਫ਼ ਕਰ ਰਹੇ ਹਨ ਕਿ ਭਾਰਤ ਆਪਣੇ 80 ਕਰੋੜ ਤੋਂ ਅਧਿਕ ਲੋਕਾਂ ਨੂੰ ਇਸ ਮਹਾਮਾਰੀ ਦੇ ਦੌਰਾਨ ਮੁਫ਼ਤ ਅਨਾਜ ਉਪਲਬਧ ਕਰਵਾ ਰਿਹਾ ਹੈ। ਇਸ ’ਤੇ 2 ਲੱਖ ਕਰੋੜ ਰੁਪਏ ਤੋਂ ਅਧਿਕ ਇਹ ਦੇਸ਼ ਖਰਚ ਕਰ ਰਿਹਾ ਹੈ। ਮਕਸਦ ਇੱਕ ਹੀ ਹੈ – ਕੋਈ ਭਾਰਤ ਦਾ ਮੇਰਾ ਭਾਈ-ਭੈਣ, ਮੇਰਾ ਕੋਈ ਭਾਰਤਵਾਸੀ ਭੁੱਖਾ ਨਾ ਰਹੇ। ਅੱਜ 2 ਰੁਪਏ ਕਿਲੋ ਕਣਕ, 3 ਰੁਪਏ ਕਿਲੋ ਚਾਵਲ ਦੇ ਕੋਟੇ ਦੇ ਇਲਾਵਾ ਹਰ ਲਾਭਾਰਥੀ ਨੂੰ 5 ਕਿਲੋ ਕਣਕ ਅਤੇ ਚਾਵਲ ਮੁਫ਼ਤ ਦਿੱਤੇ ਜਾ ਰਹੇ ਹਨ। ਯਾਨੀ ਇਸ ਯੋਜਨਾ ਤੋਂ ਪਹਿਲਾਂ ਦੀ ਤੁਲਨਾ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਲਗਭਗ ਡਬਲ ਮਾਤਰਾ ਵਿੱਚ ਰਾਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ। ਇਹ ਯੋਜਨਾ ਦੀਵਾਲੀ ਤੱਕ ਚਲਣ ਵਾਲੀ ਹੈ, ਦੀਵਾਲੀ ਤੱਕ ਕਿਸੇ ਗ਼ਰੀਬ ਨੂੰ ਪੇਟ ਭਰਨ ਲਈ ਆਪਣੀ ਜੇਬ ਤੋਂ ਪੈਸਾ ਨਹੀਂ ਕੱਢਣਾ ਪਵੇਗਾ। ਗੁਜਰਾਤ ਵਿੱਚ ਵੀ ਲਗਭਗ ਸਾਢੇ 3 ਕਰੋੜ ਲਾਭਾਰਥੀਆਂ ਨੂੰ ਮੁਫ਼ਤ ਰਾਸ਼ਨ ਦਾ ਲਾਭ ਅੱਜ ਮਿਲ ਰਿਹਾ ਹੈ। ਮੈਂ ਗੁਜਰਾਤ ਸਰਕਾਰ ਦੀ ਇਸ ਗੱਲ ਲਈ ਵੀ ਪ੍ਰਸ਼ੰਸਾ ਕਰਾਂਗਾ ਕਿ ਉਸ ਨੇ ਦੇਸ਼ ਦੇ ਦੂਸਰੇ ਹਿੱਸਿਆਂ ਤੋਂ ਆਪਣੇ ਇੱਥੇ ਕੰਮ ਕਰਨ ਆਏ ਸ਼੍ਰਮਿਕਾਂ ਨੂੰ ਵੀ ਪ੍ਰਾਥਮਿਕਤਾ ਦਿੱਤੀ। ਕੋਰੋਨਾ ਲੌਕਡਾਊਨ ਦੇ ਕਾਰਨ ਪ੍ਰਭਾਵਿਤ ਹੋਏ ਲੱਖਾਂ ਸ਼੍ਰਮਿਕਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ। ਇਸ ਵਿੱਚ ਬਹੁਤ ਸਾਰੇ ਅਜਿਹੇ ਸਾਥੀ ਸਨ, ਜਿਨ੍ਹਾਂ ਦੇ ਪਾਸ ਜਾਂ ਤਾਂ ਰਾਸ਼ਨ ਕਾਰਡ ਹੀ ਨਹੀਂ ਸੀ, ਜਾਂ ਫਿਰ ਉਨ੍ਹਾਂ ਦਾ ਰਾਸ਼ਨ ਕਾਰਡ ਦੂਸਰੇ ਰਾਜਾਂ ਦਾ ਸੀ। ਗੁਜਰਾਤ ਉਨ੍ਹਾਂ ਰਾਜਾਂ ਵਿੱਚ ਹੈ ਜਿਸ ਨੇ ਸਭ ਤੋਂ ਪਹਿਲਾਂ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਦੀ ਯੋਜਨਾ ਨੂੰ ਲਾਗੂ ਕੀਤਾ। ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਦਾ ਲਾਭ ਗੁਜਰਾਤ ਦੇ ਲੱਖਾਂ ਸ਼੍ਰਮਿਕ ਸਾਥੀਆਂ ਨੂੰ ਹੋ ਰਿਹਾ ਹੈ।
ਭਾਈਓ ਅਤੇ ਭੈਣੋਂ,
ਇੱਕ ਦੌਰ ਸੀ ਜਦੋਂ ਦੇਸ਼ ਵਿੱਚ ਵਿਕਾਸ ਦੀ ਗੱਲ ਕੇਵਲ ਬੜੇ ਸ਼ਹਿਰਾਂ ਤੱਕ ਹੀ ਸੀਮਿਤ ਹੁੰਦੀ ਸੀ। ਉੱਥੇ ਵੀ, ਵਿਕਾਸ ਦਾ ਮਤਲਬ ਬਸ ਇਤਨਾ ਹੀ ਹੁੰਦਾ ਸੀ ਕਿ ਖਾਸ-ਖਾਸ ਇਲਾਕਿਆਂ ਵਿੱਚ ਵੱਡੇ-ਵੱਡੇ flyovers ਬਣ ਜਾਣ, ਸੜਕਾਂ ਬਣ ਜਾਣ, ਮੈਟਰੋ ਬਣ ਜਾਵੇ ! ਯਾਨੀ, ਪਿੰਡਾਂ-ਕਸਬਿਆਂ ਤੋਂ ਦੂਰ, ਅਤੇ ਸਾਡੇ ਘਰ ਦੇ ਬਾਹਰ ਜੋ ਕੰਮ ਹੁੰਦਾ ਸੀ, ਜਿਸ ਦਾ ਸਾਧਾਰਣ ਮਾਨਵੀ ਨਾਲ ਲੈਣਾ-ਦੇਣਾ ਨਹੀਂ ਸੀ ਉਸ ਨੂੰ ਵਿਕਾਸ ਮੰਨਿਆ ਗਿਆ। ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ ਇਸ ਸੋਚ ਨੂੰ ਬਦਲਿਆ ਹੈ। ਅੱਜ ਦੇਸ਼ ਦੋਨਾਂ ਦਿਸ਼ਾਵਾਂ ਵਿੱਚ ਕੰਮ ਕਰਨਾ ਚਾਹੁੰਦਾ ਹੈ, ਦੋ ਪਟੜੀਆਂ ’ਤੇ ਚਲਣਾ ਚਾਹੁੰਦਾ ਹੈ। ਦੇਸ਼ ਨੂੰ ਨਵੇਂ infrastructure ਦੀ ਵੀ ਜ਼ਰੂਰਤ ਹੈ। Infrastructure ’ਤੇ ਵੀ ਲੱਖਾਂ-ਕਰੋੜਾਂ ਖਰਚ ਹੋ ਰਿਹਾ ਹੈ, ਉਸ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ, ਲੇਕਿਨ ਨਾਲ ਹੀ, ਸਾਧਾਰਣ ਮਾਨਵੀ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਦੇ ਲਈ, Ease of Living ਦੇ ਲਈ ਨਵੇਂ ਮਾਨਦੰਡ ਵੀ ਸਥਾਪਿਤ ਕਰ ਰਹੇ ਹਾਂ। ਗ਼ਰੀਬ ਦੇ ਸਸ਼ਕਤੀਕਰਣ, ਨੂੰ ਅੱਜ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਜਦੋਂ 2 ਕਰੋੜ ਗ਼ਰੀਬ ਪਰਿਵਾਰਾਂ ਨੂੰ ਘਰ ਦਿੱਤੇ ਜਾਂਦੇ ਹਨ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਹੁਣ ਸਰਦੀ, ਗਰਮੀ, ਮੀਂਹ ਦੇ ਡਰ ਤੋਂ ਮੁਕਤ ਹੋ ਕੇ ਜੀ ਪਾਵੇਗਾ, ਇਤਨਾ ਹੀ ਨਹੀਂ, ਜਦੋਂ ਖ਼ੁਦ ਦਾ ਘਰ ਹੁੰਦਾ ਹੈ ਨਾ ਤਾਂ ਆਤਮਸਨਮਾਨ ਨਾਲ ਉਸ ਦਾ ਜੀਵਨ ਭਰ ਜਾਂਦਾ ਹੈ। ਨਵੇਂ ਸੰਕਲਪਾਂ ਨਾਲ ਜੁੜ ਜਾਂਦਾ ਹੈ ਅਤੇ ਉਨ੍ਹਾਂ ਸੰਕਲਪਾਂ ਨੂੰ ਸਾਕਾਰ ਕਰਨ ਲਈ ਗ਼ਰੀਬ ਪਰਿਵਾਰ ਸਮੇਤ ਜੀ ਜਾਨ ਨਾਲ ਜੁਟ ਜਾਂਦਾ ਹੈ, ਦਿਨ ਰਾਤ ਮਿਹਨਤ ਕਰਦਾ ਹੈ। ਜਦੋਂ 10 ਕਰੋੜ ਪਰਿਵਾਰਾਂ ਨੂੰ ਸ਼ੌਚ ਦੇ ਲਈ ਘਰ ਤੋਂ ਬਾਹਰ ਜਾਣ ਦੀ ਮਜਬੂਰੀ ਤੋਂ ਮੁਕਤੀ ਮਿਲਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਸ ਦਾ ਜੀਵਨ ਪੱਧਰ ਬਿਹਤਰ ਹੋਇਆ ਹੈ। ਉਹ ਪਹਿਲਾਂ ਸੋਚਦਾ ਸੀ ਕਿ ਸੁਖੀ ਪਰਿਵਾਰਾਂ ਦੇ ਘਰ ਵਿੱਚ ਹੀ toilet ਹੁੰਦਾ ਹੈ, ਪਖਾਨੇ ਉਨ੍ਹਾਂ ਦੇ ਹੀ ਘਰ ਵਿੱਚ ਹੁੰਦੇ ਹਨ। ਗ਼ਰੀਬ ਬੇਚਾਰੇ ਨੂੰ ਤਾਂ ਹਨੇਰੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਖੁੱਲ੍ਹੇ ਵਿੱਚ ਜਾਣਾ ਪੈਂਦਾ ਹੈ। ਲੇਕਿਨ ਜਦੋਂ ਗ਼ਰੀਬ ਨੂੰ ਪਖਾਨਾ ਮਿਲਦਾ ਹੈ ਤਾਂ ਉਹ ਅਮੀਰ ਦੀ ਬਰਾਬਰੀ ਵਿੱਚ ਆਪਣੇ-ਆਪ ਨੂੰ ਦੇਖਦਾ ਹੈ, ਇੱਕ ਨਵਾਂ ਵਿਸ਼ਵਾਸ ਪੈਦਾ ਹੁੰਦਾ ਹੈ। ਇਸ ਤਰ੍ਹਾਂ, ਜਦੋਂ ਦੇਸ਼ ਦਾ ਗ਼ਰੀਬ ਜਨ-ਧਨ ਖਾਤਿਆਂ ਦੇ ਜ਼ਰੀਏ ਬੈਂਕਿੰਗ ਵਿਵਸਥਾ ਨਾਲ ਜੁੜਦਾ ਹੈ, ਮੋਬਾਈਲ ਬੈਂਕਿੰਗ ਗ਼ਰੀਬ ਦੇ ਵੀ ਹੱਥ ਵਿੱਚ ਹੁੰਦੀ ਹੈ ਤਾਂ ਉਸ ਨੂੰ ਤਾਕਤ ਮਿਲਦੀ ਹੈ, ਉਸ ਨੂੰ ਨਵੇਂ ਅਵਸਰ ਮਿਲਦੇ ਹਨ। ਸਾਡੇ ਇੱਥੇ ਕਿਹਾ ਜਾਂਦਾ ਹੈ-
ਸਾਮਰਥਯ ਮੂਲਮ੍
ਸੁਖਮੇਵ ਲੋਕੇ!
( सामर्थ्य मूलम्
सुखमेव लोके! )
ਅਰਥਾਤ, ਸਾਡੀ ਸਮਰੱਥਾ ਦਾ ਅਧਾਰ ਸਾਡੇ ਜੀਵਨ ਦਾ ਸੁਖ ਹੀ ਹੁੰਦਾ ਹੈ। ਜਿਵੇਂ ਅਸੀਂ ਸੁਖ ਦੇ ਪਿੱਛੇ ਭੱਜ ਕੇ ਸੁਖ ਹਾਸਲ ਨਹੀਂ ਕਰ ਸਕਦੇ ਬਲਕਿ ਉਸ ਦੇ ਲਈ ਸਾਨੂੰ ਨਿਰਧਾਰਿਤ ਕੰਮ ਕਰਨੇ ਹੁੰਦੇ ਹਨ, ਕੁਝ ਹਾਸਲ ਕਰਨਾ ਹੁੰਦਾ ਹੈ। ਵੈਸੇ ਹੀ ਸਸ਼ਕਤੀਕਰਣ ਵੀ ਸਿਹਤ, ਸਿੱਖਿਆ, ਸੁਵਿਧਾ ਅਤੇ ਗਰਿਮਾ ਵਧਣ ਨਾਲ ਹੁੰਦਾ ਹੈ। ਜਦੋਂ ਕਰੋੜਾਂ ਗ਼ਰੀਬਾਂ ਨੂੰ ਆਯੁਸ਼ਮਾਨ ਯੋਜਨਾ ਨਾਲ ਮੁਫ਼ਤ ਇਲਾਜ ਮਿਲਦਾ ਹੈ, ਤਾਂ ਸਿਹਤ ਨਾਲ ਉਨ੍ਹਾਂ ਦਾ ਸਸ਼ਕਤੀਕਰਣ ਹੁੰਦਾ ਹੈ। ਜਦੋਂ ਕਮਜ਼ੋਰ ਵਰਗਾਂ ਲਈ ਰਾਖਵਾਂਕਰਣ ਦੀ ਸੁਵਿਧਾ ਸੁਨਿਸ਼ਚਿਤ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਵਰਗਾਂ ਦਾ ਸਿੱਖਿਆ ਨਾਲ ਸਸ਼ਕਤੀਕਰਣ ਹੁੰਦਾ ਹੈ। ਜਦੋਂ ਸੜਕਾਂ ਸ਼ਹਿਰਾਂ ਨਾਲ ਪਿੰਡਾਂ ਨੂੰ ਵੀ ਜੋੜਦੀਆਂ ਹਨ, ਜਦੋਂ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ, ਮੁਫ਼ਤ ਬਿਜਲੀ ਕਨੈਕਸ਼ਨ ਮਿਲਦਾ ਹੈ ਤਾਂ ਇਹ ਸੁਵਿਧਾਵਾਂ ਉਨ੍ਹਾਂ ਦਾ ਸਸ਼ਕਤੀਕਰਣ ਕਰਦੀਆਂ ਹਨ। ਜਦੋਂ ਇੱਕ ਵਿਅਕਤੀ ਨੂੰ ਸਿਹਤ, ਸਿੱਖਿਆ ਅਤੇ ਹੋਰ ਸੁਵਿਧਾਵਾਂ ਮਿਲਦੀਆਂ ਹਨ ਤਾਂ ਉਹ ਆਪਣੀ ਉੱਨਤੀ ਬਾਰੇ, ਦੇਸ਼ ਦੀ ਪ੍ਰਗਤੀ ਬਾਰੇ ਸੋਚਦਾ ਹੈ। ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅੱਜ ਦੇਸ਼ ਵਿੱਚ ਮੁਦਰਾ ਯੋਜਨਾ ਹੈ, ਸਵਨਿਧੀ ਯੋਜਨਾ ਹੈ। ਭਾਰਤ ਵਿੱਚ ਅਜਿਹੀਆਂ ਅਨੇਕਾਂ ਯੋਜਨਾਵਾਂ ਗ਼ਰੀਬ ਨੂੰ ਸਨਮਾਨਪੂਰਨ ਜੀਵਨ ਦਾ ਮਾਰਗ ਦੇ ਰਹੀਆਂ ਹਨ, ਸਨਮਾਨ ਨਾਲ ਸਸ਼ਕਤੀਕਰਣ ਦਾ ਮਾਧਿਅਮ ਬਣ ਰਹੀਆਂ ਹਨ।
ਭਾਈਓ ਅਤੇ ਭੈਣੋਂ,
ਜਦੋਂ ਇੱਕੋ ਸਾਧਾਰਣ ਮਾਨਵੀ ਦੇ ਸੁਪਨਿਆਂ ਨੂੰ ਅਵਸਰ ਮਿਲਦੇ ਹਨ, ਵਿਵਸਥਾਵਾਂ ਜਦੋਂ ਘਰ ਤੱਕ ਖ਼ੁਦ ਪਹੁੰਚਣ ਲਗਦੀਆਂ ਹਨ ਤਾਂ ਜੀਵਨ ਕਿਵੇਂ ਬਦਲਦਾ ਹੈ, ਇਹ ਗੁਜਰਾਤ ਬਖੂਬੀ ਸਮਝਦਾ ਹੈ। ਕਦੇ ਗੁਜਰਾਤ ਦੇ ਇੱਕ ਵੱਡੇ ਹਿੱਸੇ ਵਿੱਚ ਲੋਕਾਂ ਨੂੰ, ਮਾਤਾਵਾਂ-ਭੈਣਾਂ ਨੂੰ ਪਾਣੀ ਜਿਹੀਆਂ ਜ਼ਰੂਰਤਾਂ ਲਈ ਕਈ – ਕਈ ਕਿਲੋਮੀਟਰ ਪੈਦਲ ਜਾਣਾ ਪੈਂਦਾ ਸੀ। ਸਾਡੀਆਂ ਸਾਰੀਆਂ ਮਾਤਾਵਾਂ-ਭੈਣਾਂ ਸਾਖੀ ਹਨ। ਇਹ ਰਾਜਕੋਟ ਵਿੱਚ ਤਾਂ ਪਾਣੀ ਲਈ ਟ੍ਰੇਨ ਭੇਜਣੀ ਪੈਂਦੀ ਸੀ। ਰਾਜਕੋਟ ਵਿੱਚ ਤਾਂ ਪਾਣੀ ਲੈਣਾ ਹੈ ਤਾਂ ਘਰ ਦੇ ਬਾਹਰ ਟੋਆ ਪੁੱਟ ਕੇ ਦੇ ਹੇਠਾਂ ਪਾਈਪ ਵਿੱਚੋਂ ਪਾਣੀ ਇੱਕ-ਇੱਕ ਕਟੋਰੀ ਲੈ ਕੇ ਬਾਲਟੀ ਭਰਨੀ ਪੈਂਦੀ ਸੀ। ਲੇਕਿਨ ਅੱਜ, ਸਰਦਾਰ ਸਰੋਵਰ ਬੰਨ੍ਹ ਤੋਂ, ਸਾਉਨੀ ਯੋਜਨਾ ਤੋਂ, ਨਹਿਰਾਂ ਦੇ ਨੈੱਟਵਰਕ ਤੋਂ ਉਸ ਕੱਛ ਵਿੱਚ ਵੀ ਮਾਂ ਨਰਮਦਾ ਦਾ ਪਾਣੀ ਪਹੁੰਚ ਰਿਹਾ ਹੈ, ਜਿੱਥੇ ਕੋਈ ਸੋਚਦਾ ਵੀ ਨਹੀਂ ਸੀ ਅਤੇ ਸਾਡੇ ਇੱਥੇ ਤਾਂ ਕਿਹਾ ਜਾਂਦਾ ਸੀ ਕਿ ਮਾਂ ਨਰਮਦਾ ਦੇ ਸਮਰਣ ਮਾਤ੍ਰ ਤੋਂ ਪੁੰਨ ਮਿਲਦਾ ਹੈ, ਅੱਜ ਤਾਂ ਖ਼ੁਦ ਮਾਂ ਨਰਮਦਾ ਗੁਜਰਾਤ ਦੇ ਪਿੰਡ-ਪਿੰਡ ਜਾਂਦੀ ਹੈ, ਖ਼ੁਦ ਮਾਂ ਨਰਮਦਾ ਘਰ-ਘਰ ਜਾਂਦੀ ਹੈ, ਖ਼ੁਦ ਮਾਂ ਨਰਮਦਾ ਤੁਹਾਡੇ ਦੁਆਰ ਆ ਕੇ ਤੁਹਾਨੂੰ ਅਸ਼ੀਰਵਾਦ ਦਿੰਦੀ ਹੈ। ਇਨ੍ਹਾਂ ਪ੍ਰਯਤਨਾਂ ਦਾ ਨਤੀਜਾ ਹੈ ਕਿ ਅੱਜ ਗੁਜਰਾਤ ਸ਼ਤ-ਪ੍ਰਤੀਸ਼ਤ ਨਲ ਜ਼ਰੀਏ ਜਲ ਉਪਲਬਧ ਕਰਵਾਉਣ ਦੇ ਲਕਸ਼ ਤੋਂ ਹੁਣ ਜ਼ਿਆਦਾ ਦੂਰ ਨਹੀਂ ਹੈ। ਇਹੀ ਗਤੀ, ਆਮ ਜਨ ਦੇ ਜੀਵਨ ਵਿੱਚ ਇਹੀ ਬਦਲਾਅ, ਹੁਣ ਹੌਲ਼ੀ-ਹੌਲ਼ੀ ਪੂਰਾ ਦੇਸ਼ ਮਹਿਸੂਸ ਕਰ ਰਿਹਾ ਹੈ। ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਦੇਸ਼ ਵਿੱਚ ਸਿਰਫ਼ 3 ਕਰੋੜ ਗ੍ਰਾਮੀਣ ਪਰਿਵਾਰ ਪਾਣੀ ਦੇ ਨਲ ਦੀ ਸੁਵਿਧਾ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੂੰ ਨਲ ਤੋਂ ਜਲ ਮਿਲਦਾ ਸੀ। ਲੇਕਿਨ ਅੱਜ ਜਲ ਜੀਵਨ ਅਭਿਯਾਨ ਦੇ ਤਹਿਤ ਦੇਸ਼ ਭਰ ਵਿੱਚ ਸਿਰਫ਼ ਦੋ ਸਾਲ ਵਿੱਚ, ਦੋ ਸਾਲ ਦੇ ਅੰਦਰ ਸਾਢੇ 4 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਪਾਈਪ ਦੇ ਪਾਣੀ ਨਾਲ ਜੋੜਿਆ ਜਾ ਚੁੱਕਿਆ ਹੈ ਅਤੇ ਇਸ ਲਈ ਮੇਰੀਆਂ ਮਾਤਾਵਾਂ-ਭੈਣਾਂ ਮੈਨੂੰ ਭਰਪੂਰ ਅਸ਼ੀਰਵਾਦ ਦਿੰਦੀਆਂ ਰਹਿੰਦੀਆਂ ਹਨ।
ਭਾਈਓ ਅਤੇ ਭੈਣੋਂ,
ਡਬਲ ਇੰਜਣ ਦੀ ਸਰਕਾਰ ਦੇ ਲਾਭ ਵੀ ਗੁਜਰਾਤ ਲਗਾਤਾਰ ਦੇਖ ਰਿਹਾ ਹੈ। ਅੱਜ ਸਰਦਾਰ ਸਰੋਵਰ ਬੰਨ੍ਹ ਤੋਂ ਵਿਕਾਸ ਦੀ ਨਵੀਂ ਧਾਰਾ ਹੀ ਨਹੀਂ ਵਹਿ ਰਹੀ, ਬਲਕਿ Statue of Unity ਦੇ ਰੂਪ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਆਕਰਸ਼ਣ ਵਿੱਚੋਂ ਇੱਕ ਅੱਜ ਗੁਜਰਾਤ ਵਿੱਚ ਹੈ। ਕੱਛ ਵਿੱਚ ਸਥਾਪਿਤ ਹੋ ਰਿਹਾ Renewable Energy Park, ਗੁਜਰਾਤ ਨੂੰ ਪੂਰੇ ਵਿਸ਼ਵ ਦੇ Renewable Energy Map ਵਿੱਚ ਸਥਾਪਿਤ ਕਰਨ ਵਾਲਾ ਹੈ। ਗੁਜਰਾਤ ਵਿੱਚ ਰੇਲ ਅਤੇ ਹਵਾਈ ਕਨੈਕਟੀਵਿਟੀ ਦੇ ਆਧੁਨਿਕ ਅਤੇ ਸ਼ਾਨਦਾਰ Infrastructure Project ਬਣ ਰਹੇ ਹਨ। ਗੁਜਰਾਤ ਦੇ ਅਹਿਮਦਾਬਾਦ ਅਤੇ ਸੂਰਤ ਜਿਹੇ ਸ਼ਹਿਰਾਂ ਵਿੱਚ ਮੈਟਰੋ ਕਨੈਕਟੀਵਿਟੀ ਦਾ ਵਿਸਤਾਰ ਤੇਜ਼ੀ ਨਾਲ ਹੋ ਰਿਹਾ ਹੈ। Healthcare ਅਤੇ Medical Education ਵਿੱਚ ਵੀ ਗੁਜਰਾਤ ਵਿੱਚ ਪ੍ਰਸ਼ੰਸਾਯੋਗ ਕੰਮ ਹੋ ਰਿਹਾ ਹੈ। ਗੁਜਰਾਤ ਵਿੱਚ ਤਿਆਰ ਹੋਏ ਬਿਹਤਰ Medical Infrastructure ਨੇ 100 ਸਾਲ ਦੀ ਸਭ ਤੋਂ ਵੱਡੀ Medical Emergency ਨੂੰ ਹੈਂਡਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਸਾਥੀਓ,
ਗੁਜਰਾਤ ਸਹਿਤ ਪੂਰੇ ਦੇਸ਼ ਵਿੱਚ ਅਜਿਹੇ ਅਨੇਕ ਕੰਮ ਹਨ, ਜਿਨ੍ਹਾਂ ਦੇ ਕਾਰਨ ਅੱਜ ਹਰ ਦੇਸ਼ਵਾਸੀ ਦਾ, ਹਰ ਖੇਤਰ ਦਾ ਆਤਮਵਿਸ਼ਵਾਸ ਵਧ ਰਿਹਾ ਹੈ। ਅਤੇ ਇਹ ਆਤਮਵਿਸ਼ਵਾਸ ਹੀ ਹੈ ਜੋ ਹਰ ਚੁਣੌਤੀ ਤੋਂ ਪਾਰ ਪਾਉਣ ਦਾ, ਹਰ ਸੁਪਨੇ ਨੂੰ ਪਾਉਣ ਦਾ ਇੱਕ ਬਹੁਤ ਬੜਾ ਸੂਤਰ ਹੈ। ਹੁਣੇ ਤਾਜ਼ਾ ਉਦਾਹਰਣ ਹੈ ਓਲੰਪਿਕਸ ਵਿੱਚ ਸਾਡੇ ਖਿਡਾਰੀਆਂ ਦਾ ਪ੍ਰਦਰਸ਼ਨ। ਇਸ ਵਾਰ ਓਲੰਪਿਕਸ ਵਿੱਚ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਅਧਿਕ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਹੈ। ਯਾਦ ਰਹੇ ਇਹ 100 ਸਾਲ ਦੀ ਸਭ ਤੋਂ ਵੱਡੀ ਆਪਦਾ ਨਾਲ ਜੂਝਦੇ ਹੋਏ ਅਸੀਂ ਕੀਤਾ ਹੈ। ਕਈ ਤਾਂ ਅਜਿਹੀਆਂ ਖੇਡਾਂ ਹਨ ਜਿਨ੍ਹਾਂ ਵਿੱਚ ਅਸੀਂ ਪਹਿਲੀ ਵਾਰ qualify ਕੀਤਾ ਹੈ। ਸਿਰਫ਼ qualify ਹੀ ਨਹੀਂ ਕੀਤਾ ਬਲਕਿ ਸਖ਼ਤ ਟੱਕਰ ਵੀ ਦੇ ਰਹੇ ਹਾਂ। ਸਾਡੇ ਖਿਡਾਰੀ ਹਰ ਖੇਡ ਵਿੱਚ ਸਰਬਸ੍ਰੇਸ਼ਠ ਪ੍ਰਦਰਸ਼ਨ ਕਰ ਰਹੇ ਹਨ। ਇਸ ਓਲੰਪਿਕਸ ਵਿੱਚ ਨਵੇਂ ਭਾਰਤ ਦਾ ਬੁਲੰਦ ਆਤਮਵਿਸ਼ਵਾਸ ਹਰ game ਵਿੱਚ ਦਿਖ ਰਿਹਾ ਹੈ। ਓਲੰਪਿਕਸ ਵਿੱਚ ਉਤਰੇ ਸਾਡੇ ਖਿਡਾਰੀ, ਆਪਣੇ ਤੋਂ ਬਿਹਤਰ ਰੈਂਕਿੰਗ ਦੇ ਖਿਡਾਰੀਆਂ ਨੂੰ, ਉਨ੍ਹਾਂ ਦੀਆਂ ਟੀਮਾਂ ਨੂੰ ਚੁਣੌਤੀ ਦੇ ਰਹੇ ਹਨ। ਭਾਰਤੀ ਖਿਡਾਰੀਆਂ ਦਾ ਜੋਸ਼, ਜਨੂਨ ਅਤੇ ਜਜ਼ਬਾ ਅੱਜ ਸਰਬਉੱਚ ਪੱਧਰ ’ਤੇ ਹੈ। ਇਹ ਆਤਮਵਿਸ਼ਵਾਸ ਤਦ ਆਉਂਦਾ ਹੈ ਜਦੋਂ ਸਹੀ ਟੈਲੰਟ ਦੀ ਪਹਿਚਾਣ ਹੁੰਦੀ ਹੈ, ਉਸ ਨੂੰ ਪ੍ਰੋਤਸਾਹਨ ਮਿਲਦਾ ਹੈ। ਇਹ ਆਤਮਵਿਸ਼ਵਾਸ ਤਦ ਆਉਂਦਾ ਹੈ ਜਦੋਂ ਵਿਵਸਥਾਵਾਂ ਬਦਲਦੀਆਂ ਹਨ, transparent ਹੁੰਦੀਆਂ ਹਨ। ਇਹ ਨਵਾਂ ਆਤਮਵਿਸ਼ਵਾਸ ਨਿਊ ਇੰਡੀਆ ਦੀ ਪਹਿਚਾਣ ਬਣ ਰਿਹਾ ਹੈ। ਇਹ ਆਤਮਵਿਸ਼ਵਾਸ ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ, ਹਰ ਛੋਟੇ-ਛੋਟੇ ਵੱਡੇ ਪਿੰਡ-ਕਸਬੇ, ਗ਼ਰੀਬ, ਮੱਧ ਵਰਗ ਦੇ ਯੁਵਾ ਭਾਰਤ ਦੇ ਹਰ ਕੋਨੇ ਵਿੱਚ ਇਹ ਵਿਸ਼ਵਾਸ ਵਿੱਚ ਆ ਰਿਹਾ ਹੈ।
ਸਾਥੀਓ,
ਇਸੇ ਆਤਮਵਿਸ਼ਵਾਸ ਨੂੰ ਸਾਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਅਤੇ ਆਪਣੇ ਟੀਕਾਕਰਣ ਅਭਿਯਾਨ ਵਿੱਚ ਵੀ ਜਾਰੀ ਰੱਖਣਾ ਹੈ। ਵੈਸ਼ਵਿਕ ਮਹਾਮਾਰੀ ਦੇ ਇਸ ਮਾਹੌਲ ਵਿੱਚ ਸਾਨੂੰ ਆਪਣੀ ਸਤਰਕਤਾ ਲਗਾਤਾਰ ਬਣਾਈ ਰੱਖਣੀ ਹੈ। ਦੇਸ਼ ਅੱਜ 50 ਕਰੋੜ ਟੀਕਾਕਰਣ ਦੀ ਤਰਫ਼ ਤੇਜ਼ੀ ਨਾਲ ਵਧ ਰਿਹਾ ਹੈ ਤਾਂ, ਗੁਜਰਾਤ ਵੀ ਸਾਢੇ 3 ਕਰੋੜ ਵੈਕਸੀਨ ਡੋਜ਼ਜ਼ ਦੇ ਪੜਾਅ ਦੇ ਪਾਸ ਪਹੁੰਚ ਰਿਹਾ ਹੈ। ਸਾਨੂੰ ਟੀਕਾ ਵੀ ਲਗਵਾਉਣਾ ਹੈ, ਮਾਸਕ ਵੀ ਪਹਿਨਣਾ ਹੈ ਅਤੇ ਜਿਤਨਾ ਸੰਭਵ ਹੋਵੇ ਉਤਨਾ ਭੀੜ ਦਾ ਹਿੱਸਾ ਬਣਨ ਤੋਂ ਬਚਣਾ ਹੈ। ਅਸੀਂ ਦੁਨੀਆ ਵਿੱਚ ਦੇਖ ਰਹੇ ਹਾਂ। ਜਿੱਥੇ ਮਾਸਕ ਹਟਾਏ ਵੀ ਗਏ ਸਨ, ਉੱਥੇ ਫਿਰ ਤੋਂ ਮਾਸਕ ਲਗਾਉਣ ਦੀ ਤਾਕੀਦ ਕੀਤੀ ਜਾਣ ਲਗੀ ਹੈ। ਸਾਵਧਾਨੀ ਅਤੇ ਸੁਰੱਖਿਆ ਦੇ ਨਾਲ ਸਾਨੂੰ ਅੱਗੇ ਵਧਣਾ ਹੈ।
ਸਾਥੀਓ,
ਅੱਜ ਜਦੋਂ ਅਸੀਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ’ਤੇ ਇਤਨਾ ਬੜਾ ਪ੍ਰੋਗਰਾਮ ਕਰ ਰਹੇ ਹਾਂ ਤਾਂ ਮੈਂ ਇੱਕ ਹੋਰ ਸੰਕਲਪ ਦੇਸ਼ਵਾਸੀਆਂ ਨੂੰ ਦਿਵਾਉਣਾ ਚਾਹੁੰਦਾ ਹਾਂ। ਇਹ ਸੰਕਲਪ ਹੈ ਰਾਸ਼ਟਰ ਨਿਰਮਾਣ ਦੀ ਨਵੀਂ ਪ੍ਰੇਰਣਾ ਜਗਾਉਣ ਦਾ। ਆਜ਼ਾਦੀ ਦੇ 75 ਵਰ੍ਹੇ ’ਤੇ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ, ਸਾਨੂੰ ਇਹ ਪਵਿੱਤਰ ਸੰਕਲਪ ਲੈਣਾ ਹੈ। ਇਨ੍ਹਾਂ ਸੰਕਲਪਾਂ ਵਿੱਚ, ਇਸ ਅਭਿਯਾਨ ਵਿੱਚ ਗ਼ਰੀਬ – ਅਮੀਰ, ਮਹਿਲਾ-ਪੁਰਸ਼, ਦਲਿਤ-ਵੰਚਿਤ ਸਭ ਬਰਾਬਰੀ ਦੇ ਹਿੱਸੇਦਾਰ ਹਨ। ਗੁਜਰਾਤ ਆਉਣ ਵਾਲੇ ਵਰ੍ਹਿਆਂ ਵਿੱਚ ਆਪਣੇ ਸਾਰੇ ਸੰਕਲਪ ਸਿੱਧ ਕਰੇ, ਵਿਸ਼ਵ ਵਿੱਚ ਆਪਣੀ ਗੌਰਵਮਈ ਪਹਿਚਾਣ ਨੂੰ ਹੋਰ ਮਜ਼ਬੂਤ ਕਰੇ, ਇਸੇ ਕਾਮਨਾ ਦੇ ਨਾਲ ਮੈਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਇੱਕ ਵਾਰ ਫਿਰ ਅੰਨ ਯੋਜਨਾ ਦੇ ਸਾਰੇ ਲਾਭਾਰਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!!! ਆਪ ਸਭ ਦਾ ਬਹੁਤ-ਬਹੁਤ ਧੰਨਵਾਦ!!!
*****
ਡੀਐੱਸ/ਏਜੇ/ਬੀਐੱਮ/ਏਵੀ
Interacting with beneficiaries of PM-GKAY in Gujarat. Watch. #HarGharAnn https://t.co/EmS7elz5O6
— Narendra Modi (@narendramodi) August 3, 2021
आज गुजरात के लाखों परिवारों को पीएम गरीब कल्याण अन्न योजना के तहत एक साथ मुफ्त राशन वितरित किया जा रहा है।
— PMO India (@PMOIndia) August 3, 2021
ये मुफ्त राशन वैश्विक महामारी के इस समय में गरीब की चिंता कम करता है, उनका विश्वास बढ़ाता है: PM @narendramodi
आज़ादी के बाद से ही करीब-करीब हर सरकार ने गरीबों को सस्ता भोजन देने की बात कही थी।
— PMO India (@PMOIndia) August 3, 2021
सस्ते राशन की योजनाओं का दायरा और बजट साल दर साल बढ़ता गया, लेकिन उसका जो प्रभाव होना चाहिए था, वो सीमित ही रहा: PM @narendramodi
देश के खाद्य भंडार बढ़ते गए, लेकिन भुखमरी और कुपोषण में उस अनुपात में कमी नहीं आ पाई।
— PMO India (@PMOIndia) August 3, 2021
इसका एक बड़ा कारण था- प्रभावी डिलिवरी सिस्टम का ना होना।
इस स्थिति को बदलने के लिए साल 2014 के बाद नए सिरे से काम शुरु किया गया: PM @narendramodi
आज 2 रुपए किलो गेहूं, 3 रुपए किलो चावल के कोटे के अतिरिक्त हर लाभार्थी को 5 किलो गेहूं और चावल मुफ्त दिया जा रहा है।
— PMO India (@PMOIndia) August 3, 2021
यानि इस योजना से पहले की तुलना में राशनकार्डधारियों को लगभग डबल मात्रा में राशन उपलब्ध कराया जा रहा है।
ये योजना दिवाली तक चलने वाली है: PM @narendramodi
आज देश इनफ्रास्ट्रक्चर पर लाखों करोड़ खर्च कर रहा है, लेकिन साथ ही, सामान्य मानवी के जीवन की गुणवत्ता सुधारने के लिए, Ease of Living के लिए नए मानदंड भी स्थापित कर रहा है।
— PMO India (@PMOIndia) August 3, 2021
गरीब के सशक्तिकरण, को आज सर्वोच्च प्राथमिकता दी जा रही है: PM @narendramodi
गुजरात सहित पूरे देश में ऐसे अनेक काम हैं, जिनके कारण आज हर देशवासी का, हर क्षेत्र का आत्मविश्वास बढ़ रहा है।
— PMO India (@PMOIndia) August 3, 2021
और ये आत्मविश्वास ही है जो हर चुनौती से पार पाने का, हर सपने को पाने का एक बहुत बड़ा सूत्र है: PM @narendramodi
इस बार ओलंपिक्स में भारत के अब तक के सबसे अधिक खिलाड़ियों ने क्वालीफाई किया है।
— PMO India (@PMOIndia) August 3, 2021
याद रहे ये 100 साल की सबसे बड़ी आपदा से जूझते हुए किया है।
कई तो ऐसे खेल हैं जिनमें हमने पहली बार क्वालीफाई किया है।
सिर्फ क्वालीफाई ही नहीं किया बल्कि कड़ी टक्कर भी दे रहे हैं: PM @narendramodi
भारतीय खिलाड़ियों का जोश, जुनून और जज़्बा आज सर्वोच्च स्तर पर है।
— PMO India (@PMOIndia) August 3, 2021
ये आत्मविश्वास तब आता है जब सही टैलेंट की पहचान होती है, उसको प्रोत्साहन मिलता है।
ये आत्मविश्वास तब आता है जब व्यवस्थाएं बदलती हैं, transparent होती हैं।
ये नया आत्मविश्वास न्यू इंडिया की पहचान बन रहा है: PM