ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਅਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਮੁਲੁਭਾਈ ਬੇਰਾ, ਨਰਹਰਿ ਅਮੀਨ, ਸੀ ਆਰ ਪਾਟਿਲ, ਕਿਰੀਟਭਾਈ ਸੋਲੰਕੀ, ਮੇਅਰ ਸ਼੍ਰੀਮਤੀ ਪ੍ਰਤਿਭਾ ਜੈਨ ਜੀ, ਭਾਈ ਕਾਰਤਿਕੇਯ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਪੂਜਯ ਬਾਪੂ ਦਾ ਇਹ ਸਾਬਰਮਤੀ ਆਸ਼ਰਮ ਹਮੇਸ਼ਾ ਤੋਂ ਹੀ ਇੱਕ ਅਪ੍ਰਤਿਮ ਊਰਜਾ ਦਾ ਜੀਵੰਤ ਕੇਂਦਰ ਰਿਹਾ ਹੈ। ਅਤੇ ਮੈਂ ਜੈਸੇ ਹਰ ਕਿਸੇ ਨੂੰ ਜਦੋਂ-ਜਦੋਂ ਇੱਥੇ ਆਉਣ ਦਾ ਅਵਸਰ ਮਿਲਦਾ ਹੈ, ਤਾਂ ਬਾਪੂ ਦੀ ਪ੍ਰੇਰਣਾ ਅਸੀਂ ਆਪਣੇ ਅੰਦਰ ਸਪਸ਼ਟ ਤੌਰ ‘ਤੇ ਅਨੁਭਵ ਕਰ ਸਕਦੇ ਹਾਂ। ਸਤਯ ਅਤੇ ਅਹਿੰਸਾ ਦੇ ਆਦਰਸ਼ ਹੋਣ, ਰਾਸ਼ਟਰ ਅਰਾਧਨਾ ਦਾ ਸੰਕਲਪ ਹੋਵੇ, ਗ਼ਰੀਬ ਅਤੇ ਵੰਚਿਤ ਦੀ ਸੇਵਾ ਵਿੱਚ ਨਾਰਾਇਣ ਸੇਵਾ ਦੇਖਣ ਦਾ ਭਾਵ ਹੋਵੇ, ਸਾਬਰਮਤੀ ਆਸ਼ਰਮ, ਬਾਪੂ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਜ ਭੀ ਸਜੀਵ ਕੀਤੇ ਹੋਏ ਹੈ। ਮੇਰਾ ਸੁਭਾਗ ਹੈ ਕਿ ਅੱਜ ਮੈਂ ਇੱਥੇ ਸਾਬਰਮਤੀ ਆਸ਼ਰਮ ਦੇ ਪੁਨਰਵਿਕਾਸ ਅਤੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ ਹੈ। ਬਾਪੂ ਦੇ ਪਹਿਲੇ, ਜੋ ਪਹਿਲਾ ਆਸ਼ਰਮ ਸ਼ੀ, ਸ਼ੁਰੂ ਵਿੱਚ ਜਦੋਂ ਆਏ, ਉਹ ਕੋਚਰਬ ਆਸ਼ਰਮ ਉਸ ਦਾ ਭੀ ਵਿਕਾਸ ਕੀਤਾ ਗਿਆ ਹੈ, ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਉਸ ਦਾ ਭੀ ਲੋਕਅਰਪਣ ਹੋਇਆ ਹੈ। ਸਾਊਥ ਅਫਰੀਕਾ ਤੋਂ ਪਰਤਣ ਦੇ ਬਾਅਦ ਗਾਂਧੀ ਜੀ ਨੇ ਆਪਣਾ ਪਹਿਲਾ ਆਸ਼ਰਮ ਕੋਚਰਬ ਆਸ਼ਰਮ ਵਿੱਚ ਹੀ ਬਣਾਇਆ ਸੀ। ਗਾਂਧੀ ਜੀ ਇੱਥੇ ਚਰਖਾ ਚਲਾਇਆ ਕਰਦੇ ਸਨ, ਕਾਰਪੈਂਟਰੀ ਦਾ ਕੰਮ ਸਿੱਖਦੇ ਸਨ। ਦੋ ਸਾਲ ਤੱਕ ਕੋਚਰਬ ਆਸ਼ਰਮ ਵਿੱਚ ਰਹਿਣ ਦੇ ਬਾਅਦ ਫਿਰ ਗਾਂਧੀ ਜੀ ਸਾਬਰਮਤੀ ਆਸ਼ਰਮ ਵਿੱਚ ਸ਼ਿਫਟ ਹੋਏ ਸਨ। ਪੁਨਰਨਿਰਮਾਣ ਹੋਣ ਦੇ ਬਾਅਦ ਹੁਣ ਗਾਂਧੀ ਜੀ ਦੇ ਉਨ੍ਹਾਂ ਦਿਨਾਂ ਦੀਆਂ ਯਾਦਾਂ ਕੋਚਰਬ ਆਸ਼ਰਮ ਵਿੱਚ ਹੋਰ ਬਿਹਤਰ ਤਰੀਕੇ ਨਾਲ ਸੁਰੱਖਿਅਤ ਰਹਿਣਗੀਆਂ। ਮੈਂ ਪੂਜਯ ਬਾਪੂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ, ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਮਹੱਤਵਪੂਰਨ ਪ੍ਰੇਰਕ ਸਥਾਨਾਂ ਦੇ ਵਿਕਾਸ ਦੇ ਲਈ ਭੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ 12 ਮਾਰਚ ਉਹ ਇਤਿਹਾਸਿਕ ਤਾਰੀਖ ਭੀ ਹੈ। ਅੱਜ ਦੇ ਹੀ ਦਿਨ ਬਾਪੂ ਨੇ ਸੁਤੰਤਰਤਾ ਅੰਦੋਲਨ ਦੀ ਉਸ ਧਾਰਾ ਨੂੰ ਬਦਲਿਆ ਅਤੇ ਦਾਂਡੀ ਯਾਤਰਾ ਸੁਤੰਤਰਤਾ ਦੇ ਅੰਦੋਲਨ ਦੇ ਇਤਿਹਾਸ ਵਿੱਚ ਸਵਰਣਿਮ (ਸੁਨਹਿਰੀ) ਅੱਖਰਾਂ ਵਿੱਚ ਅੰਕਿਤ ਹੋ ਗਈ। ਆਜ਼ਾਦ ਭਾਰਤ ਵਿੱਚ ਭੀ ਇਹ ਤਾਰੀਖ ਐਸੇ ਹੀ ਇਤਿਹਾਸਿਕ ਅਵਸਰ ਦੀ, ਨਵੇਂ ਯੁਗ ਦੇ ਸੂਤਰਪਾਤ ਕਰਨ ਵਾਲੀ ਗਵਾਹ ਬਣ ਚੁੱਕੀ ਹੈ। 12 ਮਾਰਚ 2022 ਨੂੰ, ਇਸੇ ਸਾਬਰਮਤੀ ਆਸ਼ਰਮ ਤੋਂ ਦੇਸ਼ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਸ਼ੁਭਆਰੰਭ ਕੀਤਾ ਸੀ। ਦਾਂਡੀ ਯਾਤਰਾ ਨੇ ਆਜ਼ਾਦ ਭਾਰਤ ਦੀ ਪੁਣਯਭੂਮੀ ਤੈਅ ਕਰਨ ਵਿੱਚ, ਉਸ ਦੀ ਪ੍ਰਿਸ਼ਠਭੂਮੀ ਬਣਾਉਣ ਵਿੱਚ, ਉਸ ਪੁਣਯਭੂਮੀ ਨੂੰ ਮੁੜ-ਯਾਦ ਕਰਦੇ ਹੋਏ ਅੱਗੇ ਵਧਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਸੀ। ਅਤੇ, ਅੰਮ੍ਰਿਤ ਮਹੋਤਸਵ ਦੇ ਸ਼ੁਭਆਰੰਭ ਨੇ ਅੰਮ੍ਰਿਤਕਾਲ ਵਿੱਚ ਭਾਰਤ ਦੇ ਪ੍ਰਵੇਸ਼ ਦਾ ਸ਼੍ਰੀਗਣੇਸ਼ ਕੀਤਾ। ਅੰਮ੍ਰਿਤ ਮਹੋਤਸਵ ਨੇ ਦੇਸ਼ ਵਿੱਚ ਜਨਭਾਗੀਦਾਰੀ ਦਾ ਵੈਸਾ ਹੀ ਵਾਤਾਵਰਣ ਬਣਾਇਆ, ਜੈਸਾ ਆਜ਼ਾਦੀ ਦੇ ਪਹਿਲੇ ਦਿਖਿਆ ਸੀ। ਹਰ ਹਿੰਦੁਸਤਾਨੀ ਨੂੰ ਆਮ ਤੌਰ ‘ਤੇ ਖੁਸ਼ੀ ਹੋਵੇਗੀ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਉਸ ਦੀ ਵਿਆਪਕਤਾ ਕਿਤਨੀ ਸੀ ਅਤੇ ਉਸ ਵਿੱਚ ਗਾਂਧੀ ਦੇ ਵਿਚਾਰਾਂ ਦਾ ਪ੍ਰਤੀਬਿੰਬ ਕੈਸਾ ਸੀ। ਦੇਸ਼ਵਾਸੀ ਜਾਣਦੇ ਹਨ, ਆਜ਼ਾਦੀ ਕੇ ਅੰਮ੍ਰਿਤਕਾਲ ਦੇ ਇਸ ਕਾਰਜਕ੍ਰਮ ਦੇ ਦਰਮਿਆਨ 3 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਪੰਚ ਪ੍ਰਣ ਦੀ ਸ਼ਪਥ ਲਈ(ਸਹੁੰ ਚੁੱਕੀ)। ਦੇਸ਼ ਵਿੱਚ 2 ਲੱਖ ਤੋਂ ਜ਼ਿਆਦਾ ਅੰਮ੍ਰਿਤ ਵਾਟਿਕਾਵਾਂ ਦਾ ਨਿਰਮਾਣ ਹੋਇਆ। 2 ਕਰੋੜ ਤੋਂ ਜ਼ਿਆਦਾ ਪੇੜ ਪੌਦੇ ਲਗਾ ਕੇ ਉਨ੍ਹਾਂ ਦੇ ਪੂਰੀ ਤਰ੍ਹਾਂ ਨਾਲ ਵਿਕਾਸ ਦੀ ਚਿੰਤਾ ਕੀਤੀ ਗਈ। ਇਤਨਾ ਹੀ ਨਹੀਂ ਜਲ ਸੰਭਾਲ਼ ਦੀ ਦਿਸ਼ਾ ਵਿੱਚ ਇੱਕ ਬਹੁਤ ਬੜਾ ਕ੍ਰਾਂਤੀਕਾਰੀ ਕਾਰਜ ਹੋਇਆ, 70 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਬਣਾਏ ਗਏ। ਅਤੇ ਸਾਨੂੰ ਯਾਦ ਹੈ, ਹਰ ਘਰ ਤਿਰੰਗਾ ਅਭਿਯਾਨ ਪੂਰੇ ਦੇਸ਼ ਵਿੱਚ ਰਾਸ਼ਟਰਭਗਤੀ ਦੀ ਅਭਿਵਿਅਕਤੀ ਦਾ ਇੱਕ ਬਹੁਤ ਬੜਾ ਸਸ਼ਕਤ ਮਾਧਿਅਮ ਬਣ ਗਿਆ ਸੀ। ‘ਮੇਰੀ ਮਾਟੀ, ਮੇਰਾ ਦੇਸ਼ ਅਭਿਯਾਨ’ ਦੇ ਤਹਿਤ ਕਰੋੜਾਂ ਦੇਸ਼ਵਾਸੀਆਂ ਨੇ ਦੇਸ਼ ਦੇ ਬਲੀਦਾਨੀਆਂ ਨੂੰ ਸ਼ਰਧਾਂਜਲੀ ਦਿੱਤੀ। ਅੰਮ੍ਰਿਤ ਮਹੋਤਸਵ ਦੇ ਦੌਰਾਨ, 2 ਲੱਖ ਤੋਂ ਜ਼ਿਆਦਾ ਸ਼ਿਲਾ-ਪੱਟਿਕਾਵਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਇਸ ਲਈ, ਸਾਬਰਮਤੀ ਆਸ਼ਰਮ ਆਜ਼ਾਦੀ ਦੀ ਲੜਾਈ ਦੇ ਨਾਲ-ਨਾਲ ਵਿਕਸਿਤ ਭਾਰਤ ਦੇ ਸੰਕਲਪ ਦਾ ਭੀ ਤੀਰਥ ਬਣਿਆ ਹੈ।
ਸਾਥੀਓ,
ਜੋ ਦੇਸ਼ ਆਪਣੀ ਵਿਰਾਸਤ ਨਹੀਂ ਸੰਜੋ ਪਾਉਂਦਾ, ਉਹ ਦੇਸ਼ ਆਪਣਾ ਭਵਿੱਖ ਭੀ ਖੋ ਦਿੰਦਾ ਹੈ। ਬਾਪੂ ਦਾ ਇਹ ਸਾਬਮਤੀ ਆਸ਼ਰਮ, ਦੇਸ਼ ਦੀ ਹੀ ਨਹੀਂ ਇਹ ਮਾਨਵ ਜਾਤੀ ਦੀ ਇਤਿਹਾਸਿਕ ਧਰੋਹਰ ਹੈ। ਲੇਕਿਨ ਆਜ਼ਾਦੀ ਦੇ ਬਾਅਦ ਇਸ ਧਰੋਹਰ ਦੇ ਨਾਲ ਭੀ ਨਿਆਂ ਨਹੀਂ ਹੋ ਪਾਇਆ। ਬਾਪੂ ਦਾ ਇਹ ਆਸ਼ਰਮ ਕਦੇ 120 ਏਕੜ ਵਿੱਚ ਫੈਲਿਆ ਹੋਇਆ ਸੀ। ਸਮੇਂ ਦੇ ਨਾਲ ਅਨੇਕ ਕਾਰਨਾਂ ਕਰਕੇ, ਇਹ ਘਟਦੇ-ਘਟਦੇ ਕੇਵਲ 5 ਏਕੜ ਵਿੱਚ ਸਿਮਟ ਗਿਆ ਸੀ। ਇੱਕ ਜ਼ਮਾਨੇ ਵਿੱਚ ਇੱਥੇ 63 ਛੋਟੇ-ਮੋਟੇ ਕੰਸਟ੍ਰਕਸ਼ਨ ਦੇ ਮਕਾਨ ਹੁੰਦੇ ਸਨ, ਅਤੇ ਉਨ੍ਹਾਂ ਵਿੱਚੋਂ ਭੀ ਹੁਣ ਸਿਰਫ਼ 36 ਮਕਾਨ ਹੀ ਬਚੇ ਹਨ, 6-3, 3-6 ਹੋ ਗਿਆ। ਅਤੇ ਇਨ੍ਹਾਂ 36 ਮਕਾਨਾਂ ਵਿੱਚੋਂ ਭੀ ਕੇਵਲ 3 ਮਕਾਨਾਂ ਵਿੱਚ ਹੀ ਸੈਲਾਨੀ ਜਾ ਸਕਦੇ ਹਨ। ਜਿਸ ਆਸ਼ਰਮ ਨੇ ਇਤਿਹਾਸ ਦੀ ਸਿਰਜਣਾ ਕੀਤੀ ਹੋਵੇ, ਜਿਸ ਆਸ਼ਰਮ ਦੀ ਦੇਸ਼ ਦੀ ਆਜ਼ਾਦੀ ਵਿੱਚ ਇਤਨੀ ਬੜੀ ਭੂਮਿਕਾ ਰਹੀ ਹੋਵੇ, ਜਿਸ ਨੂੰ ਦੇਖਣ ਦੇ ਲਈ, ਜਾਣਨ ਦੇ ਲਈ, ਅਨੁਭਵ ਕਰਨ ਦੇ ਲਈ ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਹੋਣ, ਉਸ ਸਾਬਰਮਤੀ ਆਸ਼ਰਮ ਨੂੰ ਸਹੇਜ ਕੇ ਰੱਖਣਾ ਅਸੀਂ ਸਾਰੇ 140 ਕਰੋੜ ਭਾਰਤੀਆਂ ਦੀ ਜ਼ਿੰਮੇਵਾਰੀ ਹੈ।
ਅਤੇ ਸਾਥੀਓ,
ਅੱਜ ਸਾਬਰਮਤੀ ਆਸ਼ਰਮ ਦਾ ਜੋ ਵਿਸਤਾਰ ਸੰਭਵ ਹੋ ਰਿਹਾ ਹੈ, ਉਸ ਵਿੱਚ ਇੱਥੇ ਰਹਿਣ ਵਾਲੇ ਪਰਿਵਾਰਾਂ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਇਨ੍ਹਾਂ ਦੇ ਸਹਿਯੋਗ ਦੇ ਕਾਰਨ ਹੀ ਆਸ਼ਰਮ ਦੀ 55 ਏਕੜ ਜ਼ਮੀਨ ਵਾਪਸ ਮਿਲ ਪਾਈ ਹੈ। ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਇਸ ਵਿੱਚ ਸਕਾਰਾਤਮਕ ਭੂਮਿਕਾ ਨਿਭਾਈ ਹੈ, ਮੈਂ ਉਨ੍ਹਾਂ ਪਰਿਵਾਰਾਂ ਦੀ ਸਰਾਹਨਾ ਕਰਦਾ ਹਾਂ, ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ। ਹੁਣ ਸਾਡਾ ਪ੍ਰਯਾਸ ਹੈ ਕਿ ਆਸ਼ਰਮ ਦੀਆਂ ਸਾਰੀਆਂ ਪੁਰਾਣੀਆਂ ਇਮਾਰਤਾਂ ਨੂੰ ਉਨ੍ਹਾਂ ਦੀ ਮੂਲ ਸਥਿਤੀ ਵਿੱਚ ਸੁਰੱਖਿਅਤ ਕੀਤਾ ਜਾਵੇ। ਜਿਨ੍ਹਾਂ ਮਕਾਨਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਜ਼ਰੂਰਤ ਹੋਵੇਗੀ, ਮੇਰੀ ਤਾਂ ਕੋਸ਼ਿਸ਼ ਰਹਿੰਦੀ ਹੈ, ਜ਼ਰੂਰਤ ਪਵੇ ਹੀ ਨਹੀਂ. ਜੋ ਕੁਝ ਭੀ ਹੋਵੇਗਾ ਇਸੇ ਵਿੱਚ ਕਰਨਾ ਹੈ ਮੈਨੂੰ। ਦੇਸ਼ ਨੂੰ ਲਗਣਾ ਚਾਹੀਦਾ ਹੈ ਕਿ ਇਹ ਪਰੰਪਰਾਗਤ ਨਿਰਮਾਣ ਦੀ ਸ਼ੈਲੀ ਨੂੰ ਬਣਾਈ ਰੱਖਦਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਪੁਨਰਨਿਰਮਾਣ ਦੇਸ਼ ਅਤੇ ਵਿਦੇਸ਼ ਦੇ ਲੋਕਾਂ ਵਿੱਚ ਇੱਕ ਨਵਾਂ ਆਕਰਸ਼ਣ ਪੈਦਾ ਕਰੇਗਾ।
ਸਾਥੀਓ,
ਆਜ਼ਾਦੀ ਦੇ ਬਾਅਦ ਜੋ ਸਰਕਾਰਾਂ ਰਹੀਆਂ, ਉਨ੍ਹਾਂ ਵਿੱਚ ਦੇਸ਼ ਦੀ ਐਸੀ ਵਿਰਾਸਤ ਨੂੰ ਬਚਾਉਣ ਦੀ ਨਾ ਸੋਚ ਸੀ ਅਤੇ ਨਾ ਹੀ ਰਾਜਨੀਤਕ ਇੱਛਾਸ਼ਕਤੀ ਸੀ। ਇੱਕ ਤਾਂ ਵਿਦੇਸ਼ੀ ਦ੍ਰਿਸ਼ਟੀ ਤੋਂ ਭਾਰਤ ਨੂੰ ਦੇਖਣ ਦੀ ਆਦਤ ਸੀ ਅਤੇ ਦੂਸਰੀ, ਤੁਸ਼ਟੀਕਰਣ ਦੀ ਮਜਬੂਰੀ ਸੀ ਜਿਸ ਦੀ ਵਜ੍ਹਾ ਨਾਲ ਭਾਰਤ ਦੀ ਵਿਰਾਸਤ, ਸਾਡੀ ਮਹਾਨ ਧਰੋਹਰ ਐਸੇ ਹੀ ਤਬਾਹ ਹੁੰਦੀ ਗਈ। ਅਤਿਕ੍ਰਮਣ, ਅਸਵੱਛਤਾ, ਅਵਿਵਸਥਾ, ਇਨ੍ਹਾਂ ਸਭ ਨੇ ਸਾਡੀਆਂ ਵਿਰਾਸਤਾਂ ਨੂੰ ਘੇਰ ਲਿਆ ਸੀ। ਮੈਂ ਕਾਸ਼ੀ ਦਾ ਸਾਂਸਦ ਹਾਂ, ਮੈਂ ਕਾਸ਼ੀ ਦੀ ਤੁਹਾਨੂੰ ਉਦਾਹਰਣ ਦਿੰਦਾ ਹਾਂ। ਉੱਥੇ 10 ਸਾਲ ਪਹਿਲੇ ਕੀ ਸਥਿਤੀ ਸੀ, ਪੂਰਾ ਦੇਸ਼ ਜਾਣਦਾ ਹੈ। ਲੇਕਿਨ ਜਦੋਂ ਸਰਕਾਰ ਨੇ ਇੱਛਾਸ਼ਕਤੀ ਦਿਖਾਈ, ਤਾਂ ਲੋਕਾਂ ਨੇ ਭੀ ਸਹਿਯੋਗ ਕੀਤਾ ਅਤੇ ਕਾਸ਼ੀ ਵਿਸ਼ਵਨਾਥ ਧਾਮ ਦੇ ਪੁਨਰਨਿਰਮਾਣ ਦੇ ਲਈ 12 ਏਕੜ ਜ਼ਮੀਨ ਨਿਕਲ ਆਈ। ਅੱਜ ਉਸੇ ਜ਼ਮੀਨ ‘ਤੇ ਮਿਊਜ਼ੀਅਮ, ਫੂਡ ਕੋਰਟ, ਮੁਮੁਕਸ਼ੁ ਭਵਨ, ਗੈਸਟ ਹਾਊਸ, ਮੰਦਿਰ ਚੌਕ, ਐਂਪੋਰੀਅਮ, ਯਾਤਰੀ ਸੁਵਿਧਾ ਕੇਂਦਰ, ਅਨੇਕ ਪ੍ਰਕਾਰ ਦੀਆਂ ਸੁਵਿਧਾਵਾਂ ਵਿਕਸਿਤ ਕੀਤੀਆਂ ਗਈਆਂ ਹਨ। ਇਸ ਪੁਨਰਨਿਰਮਾਣ ਦੇ ਬਾਅਦ ਹੁਣ ਆਪ (ਤੁਸੀਂ) ਦੇਖੋ 2 ਸਾਲ ਵਿੱਚ 12 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਵਿਸ਼ਵਨਾਥ ਜੀ ਦੇ ਦਰਸ਼ਨ ਕਰਨ ਆਏ ਹਨ। ਇਸੇ ਤਰ੍ਹਾਂ ਅਯੁੱਧਿਆ ਵਿੱਚ ਸ਼੍ਰੀਰਾਮ ਜਨਮ ਭੂਮੀ ਦੇ ਵਿਸਤਾਰੀਕਰਣ ਦੇ ਲਈ ਅਸੀਂ 200 ਏਕੜ ਜ਼ਮੀਨ ਨੂੰ ਮੁਕਤ ਕਰਵਾਇਆ। ਇਸ ਜ਼ਮੀਨ ‘ਤੇ ਭੀ ਪਹਿਲੇ ਬਹੁਤ ਸੰਘਣੀ ਕੰਸਟ੍ਰਕਸ਼ਨ ਸੀ। ਅੱਜ ਉੱਥੇ ਰਾਮ ਪਥ, ਭਗਤੀ ਪਥ, ਜਨਮ ਭੂਮੀ ਪਥ, ਤੇ ਹੋਰ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਅਯੁੱਧਿਆ ਵਿੱਚ ਭੀ ਪਿਛਲੇ 50 ਦਿਨ ਵਿੱਚ ਇੱਕ ਕਰੋੜ ਤੋਂ ਜ਼ਿਆਦਾ ਸ਼ਰਧਾਲੂ ਭਗਵਾਨ ਸ਼੍ਰੀਰਾਮ ਦੇ ਦਰਸ਼ਨ ਕਰ ਚੁੱਕੇ ਹਨ। ਕੁਝ ਹੀ ਦਿਨ ਪਹਿਲੇ ਮੈਂ ਦਵਾਰਕਾ ਜੀ ਵਿੱਚ ਭੀ ਵਿਕਾਸ ਦੇ ਅਨੇਕ ਕਾਰਜਾਂ ਦਾ ਲੋਕਅਰਪਣ ਕੀਤਾ ਹੈ।
ਵੈਸੇ ਸਾਥੀਓ,
ਦੇਸ਼ ਨੂੰ ਆਪਣੀ ਵਿਰਾਸਤ ਨੂੰ ਸਹੇਜਣ ਦਾ ਮਾਰਗ ਇੱਕ ਤਰ੍ਹਾਂ ਨਾਲ ਇੱਥੇ ਗੁਜਰਾਤ ਦੀ ਧਰਤੀ ਨੇ ਦਿਖਾਇਆ ਸੀ। ਯਾਦ ਕਰੋ, ਸਰਦਾਰ ਸਾਹੇਬ ਦੀ ਅਗਵਾਈ ਵਿੱਚ ਸੋਮਨਾਥ ਮੰਦਿਰ ਦਾ ਨਵੀਨੀਕਰਣ, ਆਪਣੇ ਆਪ ਵਿੱਚ ਬਹੁਤ ਹੀ ਇਤਿਹਾਸਿਕ ਘਟਨਾ ਸੀ। ਗੁਜਰਾਤ ਆਪਣੇ ਆਪ ਵਿੱਚ ਅਜਿਹੀਆਂ ਅਨੇਕਾਂ ਵਿਰਾਸਤ ਨੂੰ ਸੰਭਾਲੇ ਹੋਏ ਹੈ। ਇਹ ਅਹਿਮਦਾਬਾਦ ਸ਼ਹਿਰ, ਵਰਲਡ ਹੈਰੀਟੇਜ ਸਿਟੀ ਹੈ। ਰਾਨੀ ਕੀ ਵਾਵ, ਚਾਂਪਾਨੇਰ ਅਤੇ ਧੋਲਾਵੀਰਾ ਭੀ ਵਰਲਡ ਹੈਰੀਟੇਜ ਵਿੱਚ ਗਿਣੇ ਜਾਂਦੇ ਹਨ। ਹਜ਼ਾਰਾਂ ਵਰ੍ਹੇ ਪੁਰਾਣੇ ਪੋਰਟ ਸਿਟੀ ਲੋਥਲ ਦੀ ਚਰਚਾ ਦੁਨੀਆ ਭਰ ਵਿੱਚ ਹੈ। ਗਿਰਨਾਰ ਦਾ ਵਿਕਾਸ ਹੋਵੇ, ਪਾਵਾਗੜ੍ਹ, ਮੋਢੇਰਾ, ਅੰਬਾਜੀ, ਐਸੇ ਸਾਰੇ ਮਹੱਤਵਪੂਰਨ ਸਥਲਾਂ ਵਿੱਚ ਆਪਣੀ ਵਿਰਾਸਤ ਨੂੰ ਸਮ੍ਰਿੱਧ ਕਰਨ ਵਾਲੇ ਕੰਮ ਕੀਤੇ ਗਏ ਹਨ।
ਸਾਥੀਓ,
ਅਸੀਂ ਸੁਤੰਤਰਤਾ ਸੰਗ੍ਰਾਮ ਨਾਲ ਜੁੜੀ ਵਿਰਾਸਤ ਦੇ ਲਈ, ਰਾਸ਼ਟਰੀ ਪ੍ਰੇਰਣਾ ਨਾਲ ਜੁੜੇ ਆਪਣੇ ਸਥਾਨਾਂ ਦੇ ਲਈ ਭੀ ਵਿਕਾਸ ਦਾ ਅਭਿਯਾਨ ਚਲਾਇਆ ਹੈ। ਅਸੀਂ, ਦਿੱਲੀ ਵਿੱਚ ਤੁਸੀਂ ਦੇਖਿਆ ਹੋਵੇਗਾ ਇੱਕ ਰਾਜਪਥ ਹੋਇਆ ਕਰਦਾ ਸੀ। ਅਸੀਂ ਰਾਜਪਥ ਨੂੰ ਕਰਤਵਯਪਥ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਕੰਮ ਕੀਤਾ। ਅਸੀਂ ਕਰਤਵਯਪਥ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਸਥਾਪਿਤ ਕੀਤੀ। ਅਸੀਂ ਅੰਡੇਮਾਨ ਨਿਕੋਬਾਰ ਦ੍ਵੀਪ ਸਮੂਹ ਵਿੱਚ ਸੁਤੰਤਰਤਾ ਸੰਗ੍ਰਾਮ ਅਤੇ ਨੇਤਾਜੀ ਨਾਲ ਜੁੜੇ ਸਥਾਨਾਂ ਦਾ ਵਿਕਾਸ ਕੀਤਾ, ਉਨ੍ਹਾਂ ਨੂੰ ਸਹੀ ਪਹਿਚਾਣ ਭੀ ਦਿੱਤੀ। ਅਸੀਂ ਬਾਬਾ ਸਾਹੇਬ ਅੰਬੇਡਕਰ ਨਾਲ ਜੁੜੇ ਸਥਾਨਾਂ ਦਾ ਭੀ ਪੰਚ ਤੀਰਥ ਦੇ ਰੂਪ ਵਿੱਚ ਵਿਕਾਸ ਕੀਤਾ। ਇੱਥੇ ਏਕਤਾ ਨਗਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਸਟੈਚੂ ਆਵ੍ ਯੂਨਿਟੀ ਅੱਜ ਪੂਰੀ ਦੁਨੀਆ ਦੇ ਲਈ ਆਕਰਸ਼ਣ ਦਾ ਕੇਂਦਰ ਬਣ ਗਈ ਹੈ। ਅੱਜ ਲੱਖਾਂ ਲੋਕ ਸਰਦਾਰ ਪਟੇਲ ਜੀ ਨੂੰ ਨਮਨ ਕਰਨ ਉੱਥੇ ਜਾਂਦੇ ਹਨ। ਆਪ (ਤੁਸੀਂ) ਦਾਂਡੀ ਦੇਖੋਗੇ, ਉਹ ਕਿਤਨਾ ਬਦਲ ਗਿਆ ਹੈ, ਹਜ਼ਾਰਾਂ ਲੋਕ ਦਾਂਡੀ ਜਾਂਦੇ ਹਨ ਅੱਜ। ਹੁਣ ਸਾਬਰਮਤੀ ਆਸ਼ਰਮ ਦਾ ਵਿਕਾਸ ਅਤੇ ਵਿਸਤਾਰ ਇਸ ਦਿਸ਼ਾ ਵਿੱਚ ਇੱਕ ਹੋਰ ਬੜਾ ਕਦਮ ਹੈ।
ਸਾਥੀਓ,
ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ… ਇੱਥੇ ਇਸ ਆਸ਼ਰਮ ਵਿੱਚ ਆਉਣ ਵਾਲੇ ਲੋਕ, ਇੱਥੇ ਆ ਕੇ ਇਹ ਸਮਝ ਪਾਉਣਗੇ ਕਿ ਸਾਬਰਮਤੀ ਦੇ ਸੰਤ ਨੇ ਕਿਵੇਂ ਚਰਖੇ ਦੀ ਤਾਕਤ ਨਾਲ ਦੇਸ਼ ਦੇ ਜਨ-ਮਨ ਨੂੰ ਅੰਦੋਲਿਤ ਕਰ ਦਿੱਤਾ ਸੀ। ਦੇਸ਼ ਦੇ ਜਨ-ਮਨ ਨੂੰ ਚੇਤਨਵੰਤ ਬਣਾ ਦਿੱਤਾ ਸੀ। ਅਤੇ ਜੋ ਆਜ਼ਾਦੀ ਦੇ ਅਨੇਕ ਪ੍ਰਵਾਹ ਚਲ ਰਹੇ ਸਨ, ਉਸ ਪ੍ਰਵਾਹ ਨੂੰ ਗਤੀ ਦੇਣ ਦਾ ਕੰਮ ਕਰ ਦਿੱਤਾ ਸੀ। ਸਦੀਆਂ ਦੀ ਗ਼ੁਲਾਮੀ ਦੇ ਕਾਰਨ ਜੋ ਦੇਸ਼ ਹਤਾਸ਼ਾ ਦਾ ਸ਼ਿਕਾਰ ਹੋ ਰਿਹਾ ਸੀ, ਉਸ ਵਿੱਚ ਬਾਪੂ ਨੇ ਜਨ ਅੰਦੋਲਨ ਖੜ੍ਹਾ ਕਰਕੇ ਇੱਕ ਨਵੀਂ ਆਸ਼ਾ ਭਰੀ ਸੀ, ਨਵਾਂ ਵਿਸ਼ਵਾਸ ਭਰਿਆ ਸੀ। ਅੱਜ ਭੀ ਉਨ੍ਹਾਂ ਦਾ ਵਿਜ਼ਨ ਸਾਡੇ ਦੇਸ਼ ਨੂੰ ਉੱਜਵਲ ਭਵਿੱਖ ਦੇ ਲਈ ਇੱਕ ਸਪਸ਼ਟ ਦਿਸ਼ਾ ਦਿਖਾਉਂਦਾ ਹੈ। ਬਾਪੂ ਨੇ ਗ੍ਰਾਮ ਸਵਰਾਜ ਅਤੇ ਆਤਮਨਿਰਭਰ ਭਾਰਤ ਦਾ ਸੁਪਨਾ ਦੇਖਿਆ ਸੀ। ਹੁਣ ਆਪ (ਤੁਸੀਂ) ਦੇਖੋ ਅਸੀਂ ਵੋਕਲ ਫੌਰ ਲੋਕਲ ਦੀ ਚਰਚਾ ਕਰਦੇ ਹਾਂ। ਆਧੁਨਿਕ ਲੋਕਾਂ ਦੇ ਸਮਝ ਵਿੱਚ ਆਏ ਇਸ ਲਈ ਸ਼ਬਦ ਪ੍ਰਯੋਗ ਕੁਝ ਭੀ ਹੋਵੇ। ਲੇਕਿਨ ਮੂਲ ਰੂਪ ਵਿੱਚ (ਅਸਲ ਵਿੱਚ) ਤਾਂ ਉਹ ਗਾਂਧੀ ਜੀ ਦੀ ਸਵਦੇਸ਼ੀ ਦੀ ਭਾਵਨਾ ਹੈ ਹੋਰ ਕੀ ਹੈ। ਆਤਮਨਿਰਭਰ ਭਾਰਤ ਦੀ ਮਹਾਤਮਾ ਗਾਂਧੀ ਜੀ ਦੀ ਜੋ ਕਲਪਨਾ ਸੀ, ਉਹੀ ਤਾਂ ਹੈ ਉਸ ਵਿੱਚ। ਅੱਜ ਮੈਨੂੰ ਹੁਣੇ ਸਾਡੇ ਅਚਾਰੀਆ ਜੀ ਦੱਸ ਰਹੇ ਸਨ ਕਿ ਕਿਉਂਕਿ ਉਹ ਪ੍ਰਾਕ੍ਰਿਤਿਕ ਖੇਤੀ ਦੇ ਲਈ ਮਿਸ਼ਨ ਲੈ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਗੁਜਰਾਤ ਵਿੱਚ 9 ਲੱਖ ਕਿਸਾਨ ਪਰਿਵਾਰ, ਇਹ ਬਹੁਤ ਬੜਾ ਅੰਕੜਾ ਹੈ। 9 ਲੱਖ ਕਿਸਾਨ ਪਰਿਵਾਰ ਹੁਣ ਪ੍ਰਾਕ੍ਰਿਤਿਕ ਖੇਤੀ ਦੀ ਤਰਫ਼ ਮੁੜ ਚੁੱਕੇ ਹਨ, ਜੋ ਗਾਂਧੀ ਜੀ ਦਾ ਸੁਪਨਾ ਸੀ, ਕੈਮੀਕਲ ਫ੍ਰੀ ਖੇਤੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ 3 ਲੱਖ ਮੀਟ੍ਰਿਕ ਟਨ ਯੂਰੀਆ ਗੁਜਰਾਤ ਵਿੱਚ ਇਸ ਵਾਰ ਘੱਟ ਉਪਯੋਗ ਵਿੱਚ ਲਿਆ ਗਿਆ ਹੈ। ਮਤਲਬ ਕਿ ਧਰਤੀ ਮਾਂ ਦੀ ਰੱਖਿਆ ਦਾ ਕੰਮ ਭੀ ਹੋ ਰਿਹਾ ਹੈ। ਇਹ ਮਹਾਤਮਾ ਗਾਂਧੀ ਦੇ ਵਿਚਾਰ ਨਹੀਂ ਹੈ ਤਾਂ ਕੀ ਹੈ ਜੀ। ਅਤੇ ਅਚਾਰੀਆ ਜੀ ਦੇ ਮਾਰਗਦਰਸ਼ਨ ਵਿੱਚ ਗੁਜਰਾਤ ਵਿਦਯਾਪੀਠ ਨੇ ਭੀ ਇੱਕ ਨਵੀਂ ਜਾਨ ਭਰ ਦਿੱਤੀ ਹੈ। ਸਾਡੇ ਇਨ੍ਹਾਂ ਮਹਾਪੁਰਖਾਂ ਨੇ ਸਾਡੇ ਲਈ ਬਹੁਤ ਕੁਝ ਛੱਡਿਆ ਹੈ। ਸਾਨੂੰ ਆਧੁਨਿਕ ਰੂਪ ਵਿੱਚ ਉਸ ਨੂੰ ਜੀਣਾ ਸਿੱਖਣਾ ਪਵੇਗਾ। ਅਤੇ ਮੇਰੀ ਕੋਸ਼ਿਸ਼ ਇਹੀ ਹੈ, ਖਾਦੀ, ਅੱਜ ਇਤਨਾ ਖਾਦੀ ਦੀ ਤਾਕਤ ਵਧ ਗਈ ਹੈ ਜੀ। ਕਦੇ ਸੋਚਿਆ ਨਹੀਂ ਹੋਵੇਗਾ ਕਿ ਖਾਦੀ ਕਦੇ…ਵਰਨਾ ਉਹ ਨੇਤਾਵਾਂ ਦੇ ਪਰਿਵੇਸ਼ ਦੇ ਰੂਪ ਵਿੱਚ ਅਟਕ ਗਈ ਸੀ, ਅਸੀਂ ਉਸ ਨੂੰ ਬਾਹਰ ਨਿਕਾਲ(ਕੱਢ) ਦਿੱਤਾ। ਸਾਡਾ ਗਾਂਧੀ ਦੇ ਪ੍ਰਤੀ ਸਮਰਪਣ ਦਾ ਇਹ ਤਰੀਕਾ ਹੈ। ਅਤੇ ਸਾਡੀ ਸਰਕਾਰ, ਗਾਂਧੀ ਜੀ ਦੇ ਇਨ੍ਹਾਂ ਹੀ ਆਦਰਸ਼ਾਂ ‘ਤੇ ਚਲਦੇ ਹੋਏ ਪਿੰਡ-ਗ਼ਰੀਬ ਦੇ ਕਲਿਆਣ ਨੂੰ ਪ੍ਰਾਥਮਿਕਤਾ ਦੇ ਰਹੀ ਹੈ, ਆਤਮਨਿਰਭਰ ਭਾਰਤ ਦਾ ਅਭਿਯਾਨ ਚਲਾ ਰਹੀ ਹੈ। ਅੱਜ ਪਿੰਡ ਮਜ਼ਬੂਤ ਹੋ ਰਿਹਾ ਹੈ, ਗ੍ਰਾਮ ਸਵਰਾਜ ਦਾ ਬਾਪੂ ਦਾ ਵਿਜ਼ਨ ਸਾਕਾਰ ਹੋ ਰਿਹਾ ਹੈ। ਸਾਡੀ ਗ੍ਰਾਮੀਣ ਅਰਥਵਿਵਸਥਾ ਵਿੱਚ ਇੱਕ ਵਾਰ ਫਿਰ ਤੋਂ ਮਹਿਲਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਸੈਲਫ ਹੈਲਪ ਗਰੁੱਪਸ ਹੋਣ, ਉਸ ਵਿੱਚ ਜੋ ਕੰਮ ਕਰਨ ਵਾਲੀਆਂ ਸਾਡੀਆਂ ਮਾਤਾਵਾਂ-ਭੈਣਾਂ ਹਨ। ਮੈਨੂੰ ਪ੍ਰਸੰਨਤਾ ਹੈ ਕਿ ਅੱਜ ਦੇਸ਼ ਵਿੱਚ, ਪਿੰਡਾਂ ਵਿੱਚ ਸੈਲਫ ਹੈਲਪ ਗਰੁੱਪਸ ਵਿੱਚ ਕੰਮ ਕਰਨ ਵਾਲੀਆਂ 1 ਕਰੋੜ ਤੋਂ ਜ਼ਿਆਦਾ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ,ਅਤੇ ਮੇਰਾ ਸੁਪਨਾ ਤੀਸਰੇ ਟਰਮ ਵਿੱਚ 3 ਕਰੋੜ ਲਖਪਤੀ ਦੀਦੀ ਬਣਾਉਣ ਦਾ।
ਅੱਜ ਸਾਡੇ ਪਿੰਡ ਦੀਆਂ ਸੈਲਫ਼ ਹੈਲਪ ਗਰੁੱਪਸ ਦੀਆਂ ਭੈਣਾਂ ਡ੍ਰੋਨ ਪਾਇਲਟ ਬਣੀਆਂ ਹਨ। ਖੇਤੀ ਦੀ ਆਧੁਨਿਕਤਾ ਦੀ ਦਿਸ਼ਾ ਵਿੱਚ ਉਹ ਅਗਵਾਈ ਕਰ ਰਹੀਆਂ ਹਨ। ਇਹ ਸਾਰੀਆਂ ਬਾਤਾਂ ਸਸ਼ਕਤ ਭਾਰਤ ਦੀਆਂ ਉਦਾਹਰਣਾਂ ਹਨ। ਸਰਵ-ਸਮਾਵੇਸ਼ੀ ਭਾਰਤ ਦੀ ਭੀ ਤਸਵੀਰ ਹੈ। ਸਾਡੇ ਇਨ੍ਹਾਂ ਪ੍ਰਯਾਸਾਂ ਨਾਲ ਗ਼ਰੀਬ ਨੂੰ ਗ਼ਰੀਬੀ ਨਾਲ ਲੜਨ ਦਾ ਆਤਮਬਲ ਮਿਲਿਆ ਹੈ। 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਦੀਆਂ ਨੀਤੀਆਂ ਦੀ ਵਜ੍ਹਾ ਨਾਲ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਅਤੇ ਮੈਂ ਪੱਕਾ ਮੰਨਦਾ ਹਾਂ ਪੂਜਯ ਬਾਪੂ ਦੀ ਆਤਮਾ ਜਿੱਥੇ ਭੀ ਹੁੰਦੀ ਹੋਵੇਗੀ, ਸਾਨੂੰ ਅਸ਼ੀਰਵਾਦ ਦਿੰਦੀ ਹੋਵੇਗੀ। ਅੱਜ ਜਦੋਂ ਭਾਰਤ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਨਵੇਂ ਕੀਰਤੀਮਾਨ ਘੜ ਰਿਹਾ ਹੈ, ਅੱਜ ਜਦੋਂ ਭਾਰਤ ਜ਼ਮੀਨ ਤੋਂ ਅੰਤਰਿਕਸ਼ ਤੱਕ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ, ਅੱਜ ਜਦੋਂ ਭਾਰਤ ਵਿਕਸਿਤ ਹੋਣ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਮਹਾਤਮਾ ਗਾਂਧੀ ਜੀ ਦੀ ਤਪੋਸਥਲੀ ਸਾਡੇ ਸਾਰਿਆਂ ਦੇ ਲਈ ਬਹੁਤ ਬੜੀ ਪ੍ਰੇਰਣਾ ਹੈ। ਅਤੇ ਇਸ ਲਈ ਸਾਬਰਮਤੀ ਆਸ਼ਰਮ, ਕੋਚਰਬ ਆਸ਼ਰਮ, ਗੁਜਰਾਤ ਵਿਦਯਾਪੀਠ ਐਸੇ ਸਾਰੇ ਸਥਾਨ ਅਸੀਂ ਉਸ ਨੂੰ ਆਧੁਨਿਕ ਯੁਗ ਦੇ ਲੋਕਾਂ ਨੂੰ ਉਸ ਦੇ ਨਾਲ ਜੋੜਨ ਦੇ ਪੱਖਕਾਰ ਹਾਂ। ਇਹ ਵਿਕਸਿਤ ਭਾਰਤ ਦੇ ਸੰਕਲਪ, ਉਸ ਦੀਆਂ ਪ੍ਰੇਰਣਾਵਾਂ ਵਿੱਚ ਸਾਡੀ ਆਸਥਾ ਨੂੰ ਭੀ ਸਸ਼ਕਤ ਕਰਦਾ ਹੈ। ਅਤੇ ਮੈਂ ਤਾਂ ਚਾਹਾਂਗਾ ਅਗਰ ਹੋ ਸਕੇ ਤਾਂ, ਕਿਉਂਕਿ ਮੈਨੂੰ ਪੱਕਾ ਵਿਸ਼ਵਾਸ ਹੈ, ਮੇਰੇ ਸਾਹਮਣੇ ਜੋ ਸਾਬਰਮਤੀ ਆਸ਼ਰਮ ਦਾ ਚਿੱਤਰ ਬਣਿਆ ਪਿਆ ਹੈ, ਉਸ ਨੂੰ ਜਦੋਂ ਭੀ ਸਾਕਾਰ ਹੁੰਦੇ ਆਪ (ਤੁਸੀਂ) ਦੇਖੋਗੇ, ਹਜ਼ਾਰਾਂ ਦੀ ਤਦਾਦ ਵਿੱਚ ਲੋਕ ਇੱਥੇ ਆਉਣਗੇ। ਇਤਿਹਾਸ ਨੂੰ ਜਾਣਨ ਦਾ ਪ੍ਰਯਾਸ ਕਰਨਗੇ, ਬਾਪੂ ਨੂੰ ਜਾਣਨ ਦਾ ਪ੍ਰਯਾਸ ਕਰਨਗੇ। ਅਤੇ ਇਸ ਲਈ ਮੈਂ ਗੁਜਰਾਤ ਸਰਕਾਰ ਨੂੰ ਭੀ ਕਹਾਂਗਾ, ਅਹਿਮਦਾਬਾਦ ਮਿਊਂਸਿਪਲ ਕਾਰਪੋਰੇਸ਼ਨ ਨੂੰ ਭੀ ਕਹਾਂਗਾ ਕਿ ਕੀ ਇੱਕ ਕੰਮ ਕਰ ਸਕਦੇ ਹੋ। ਅਸੀਂ ਇੱਕ ਬਹੁਤ ਬੜਾ,ਲੋਕ ਗਾਇਡ ਦੇ ਰੂਪ ਵਿੱਚ ਅੱਗੇ ਆਉਣ ਅਤੇ ਇੱਕ ਗਾਇਡ ਦਾ ਕੰਪੀਟੀਸ਼ਨ ਕਰੀਏ। ਕਿਉਂਕਿ ਇਹ ਹੈਰੀਟੇਜ ਸਿਟੀ ਹੈ, ਬੱਚਿਆਂ ਦੇ ਦਰਮਿਆਨ ਕੰਪੀਟੀਸ਼ਨ ਹੋਵੇ, ਕੌਣ ਬੈਸਟ ਗਾਇਡ ਦਾ ਕੰਮ ਕਰਦਾ ਹੈ। ਸਾਬਰਮਤੀ ਆਸ਼ਰਮ ਵਿੱਚ ਬੈਸਟ ਗਾਇਡ ਦੀ ਸੇਵਾ ਕਰ ਸਕੀਏ, ਐਸੇ ਕੌਣ (ਅਜਿਹੇ ਕਿਹੜੇ) ਲੋਕ ਹਨ। ਇੱਕ ਵਾਰ ਬੱਚਿਆਂ ਵਿੱਚ ਕੰਪੀਟੀਸ਼ਨ ਹੋਵੇਗਾ, ਹਰ ਸਕੂਲ ਵਿੱਚ ਕੰਪੀਟੀਸ਼ਨ ਹੋਵੇਗਾ ਤਾਂ ਇੱਥੋਂ ਦਾ ਬੱਚਾ-ਬੱਚਾ ਜਾਣੇਗਾ ਸਾਬਰਮਤੀ ਆਸ਼ਰਮ ਕਦੋਂ ਬਣਿਆ, ਕੀ ਹੈ, ਕੀ ਕਰਦਾ ਸੀ। ਅਤੇ ਦੂਸਰਾ 365 ਦਿਨ ਅਸੀਂ ਤੈਅ ਕਰੀਏ ਕਿ ਪ੍ਰਤੀਦਿਨ ਅਹਿਮਦਾਬਾਦ ਦੇ ਅਲੱਗ-ਅਲੱਗ ਸਕੂਲ ਦੇ ਘੱਟ ਤੋਂ ਘੱਟ ਇੱਕ ਹਜ਼ਾਰ ਬੱਚੇ ਸਾਬਰਮਤੀ ਆਸ਼ਰਮ ਵਿੱਚ ਆ ਕੇ ਘੱਟ ਤੋਂ ਘੱਟ ਇੱਕ ਘੰਟਾ ਬਿਤਾਉਣਗੇ। ਅਤੇ ਉਹ ਜੋ ਬੱਚੇ ਉਸ ਦੇ ਸਕੂਲ ਦੇ ਗਾਇਡ ਬਣੇ ਹੋਣਗੇ, ਉਹ ਹੀ ਉਨ੍ਹਾਂ ਨੂੰ ਦੱਸਣਗੇ ਕਿ ਇੱਥੇ ਗਾਂਧੀ ਜੀ ਬੈਠਦੇ ਸਨ, ਇੱਥੇ ਖਾਣਾ ਖਾਂਦੇ ਸਨ, ਇੱਥੇ ਖਾਣਾ ਪਕਦਾ ਸੀ, ਇੱਥੇ ਗਊਸ਼ਾਲਾ ਸੀ, ਸਾਰੀਆਂ ਬਾਤਾਂ ਦੱਸਣਗੇ। ਅਸੀਂ ਇਤਿਹਾਸ ਨੂੰ ਜੀ ਸਕਦੇ ਹਾਂ ਜੀ। ਕੋਈ ਐਕਸਟ੍ਰਾ ਬਜਟ ਦੀ ਜ਼ਰੂਰਤ ਨਹੀਂ ਹੈ, ਐਕਸਟ੍ਰਾ ਮਿਹਨਤ ਦੀ ਜ਼ਰੂਰਤ ਨਹੀਂ ਹੈ, ਸਿਰਫ਼ ਇੱਕ ਨਵਾਂ ਦ੍ਰਿਸ਼ਟੀਕੋਣ ਦੇਣਾ ਹੁੰਦਾ ਹੈ। ਅਤੇ ਮੈਨੂੰ ਵਿਸ਼ਵਾਸ ਹੈ, ਬਾਪੂ ਦੇ ਆਦਰਸ਼, ਉਨ੍ਹਾਂ ਨਾਲ ਜੁੜੇ ਇਹ ਪ੍ਰੇਰਣਾਤੀਰਥ ਰਾਸ਼ਟਰ ਨਿਰਮਾਣ ਦੀ ਸਾਡੀ ਯਾਤਰਾ ਵਿੱਚ ਹੋਰ ਅਧਿਕ ਮਾਰਗਦਰਸ਼ਨ ਕਰਦੇ ਰਹਿਣਗੇ, ਸਾਨੂੰ ਨਵੀਂ ਤਾਕਤ ਦਿੰਦੇ ਰਹਿਣਗੇ।
ਮੈਂ ਦੇਸ਼ਵਾਸੀਆਂ ਨੂੰ ਅੱਜ ਇਸ ਨਵੇਂ ਪ੍ਰਕਲਪ ਨੂੰ ਆਪ ਦੇ (ਤੁਹਾਡੇ) ਚਰਨਾਂ ਵਿੱਚ ਸਮਰਪਿਤ ਕਰਦਾ ਹਾਂ। ਅਤੇ ਇਸ ਵਿਸ਼ਵਾਸ ਦੇ ਨਾਲ ਮੈਂ ਅੱਜ ਇੱਥੇ ਆਇਆ ਹਾਂ ਅਤੇ ਮੈਨੂੰ ਯਾਦ ਹੈ, ਇਹ ਕੋਈ ਸੁਪਨਾ ਮੇਰਾ ਅੱਜ ਦਾ ਨਹੀਂ ਹੈ, ਮੈਂ ਮੁੱਖ ਮੰਤਰੀ ਸਾਂ, ਤਦ ਤੋਂ ਇਸ ਕੰਮ ਦੇ ਲਈ ਲਗਿਆ ਸਾਂ। ਅਦਾਲਤਾਂ ਵਿੱਚ ਭੀ ਬਹੁਤ ਸਾਰਾ ਸਮਾਂ ਬੀਤਿਆ ਮੇਰਾ, ਕਿਉਂਕਿ ਪਤਾ ਨਹੀਂ ਭਾਂਤ-ਭਾਂਤ ਦੇ ਲੋਕ, ਨਵੀਆਂ-ਨਵੀਆਂ ਪਰੇਸ਼ਾਨੀਆਂ ਪੈਦਾ ਕਰ ਰਹੇ ਸਨ। ਭਾਰਤ ਸਰਕਾਰ ਭੀ ਉਸ ਵਿੱਚ ਅੜੰਗੇ ਪਾਉਂਦੀ ਸੀ ਉਸ ਸਮੇਂ। ਲੇਕਿਨ, ਸ਼ਾਇਦ ਈਸ਼ਵਰ ਦਾ ਅਸ਼ੀਰਵਾਦ ਹੈ, ਜਨਤਾ-ਜਨਾਰਦਨ ਦਾ ਅਸ਼ੀਰਵਾਦ ਹੈ ਕਿ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਪਾ ਕੇ ਹੁਣ ਉਸ ਸੁਪਨੇ ਨੂੰ ਸਾਕਾਰ ਕਰ ਰਹੇ ਹਾਂ। ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਰਾਜ ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਦਾ ਕੰਮ ਪ੍ਰਾਰੰਭ ਹੋਵੇ, ਜਲਦੀ ਤੋਂ ਜਲਦੀ ਪੂਰਨ ਹੋਵੇ, ਕਿਉਂਕਿ ਇਸ ਕੰਮ ਨੂੰ ਪੂਰਨ ਹੋਣ ਵਿੱਚ ਮੁੱਖ ਕੰਮ ਹੈ-ਪੇੜ ਪੌਦੇ ਲਗਾਉਣਾ, ਕਿਉਂਕਿ ਇਹ ਗੀਚ, ਜੰਗਲ ਜਿਹਾ ਅੰਦਰ ਬਣਨਾ ਚਾਹੀਦਾ ਹੈ ਤਾਂ ਉਸ ਵਿੱਚ ਤਾਂ ਸਮਾਂ ਲਗੇਗਾ, ਉਸ ਨੂੰ ਗ੍ਰੋ ਹੋਣ ਵਿੱਚ ਜਿਤਨਾ ਟਾਇਮ ਲਗਦਾ ਹੈ, ਲਗੇਗਾ। ਲੇਕਿਨ ਲੋਕਾਂ ਨੂੰ ਫੀਲਿੰਗ ਆਉਣਾ ਸ਼ੁਰੂ ਹੋ ਜਾਵੇਗਾ। ਅਤੇ ਮੈਂ ਜ਼ਰੂਰ ਵਿਸ਼ਵਾਸ ਕਰਦਾ ਹਾਂ ਕਿ ਮੈਨੂੰ ਤੀਸਰੇ ਟਰਮ ਵਿੱਚ ਫਿਰ ਇੱਕ ਵਾਰ… ਮੈਨੂੰ ਹੁਣ ਕੁਝ ਕਹਿਣ ਦਾ ਬਾਕੀ ਨਹੀਂ ਰਹਿੰਦਾ ਹੈ।
ਬਹੁਤ-ਬਹੁਤ ਧੰਨਵਾਦ।
***
ਡੀਐੱਸ/ਐੱਸਟੀ/ਆਰਕੇ
Bapu's ideals are our guiding light. The inauguration of the revamped Kochrab Ashram and launch of the Gandhi Ashram Memorial Master Plan will further his vision and inspire every Indian for generations to come.https://t.co/FH1HveI0Xg
— Narendra Modi (@narendramodi) March 12, 2024
जो देश अपनी विरासत नहीं संजो पाता, वो देश अपना भविष्य भी खो देता है।
— PMO India (@PMOIndia) March 12, 2024
बापू का ये साबरमती आश्रम, देश की ऐतिहासिक धरोहर है: PM @narendramodi pic.twitter.com/BbUXdHgPeQ
सदियों की गुलामी के कारण जो देश हताशा का शिकार हो रहा था, उसमें बापू ने आशा भरी थी, विश्वास भरा था: PM @narendramodi pic.twitter.com/ShtuMgtQsB
— PMO India (@PMOIndia) March 12, 2024
महात्मा गांधी जी की ये तपोस्थली हम सभी के लिए बहुत बड़ी प्रेरणा है। pic.twitter.com/QsLSOE2Yw8
— PMO India (@PMOIndia) March 12, 2024
आजादी की लड़ाई के साथ विकसित भारत के संकल्प का तीर्थ बने साबरमती आश्रम में आज एक और महत्वपूर्ण अध्याय जुड़ गया है। pic.twitter.com/kG1A2jZCf8
— Narendra Modi (@narendramodi) March 12, 2024
हमने स्वतंत्रता संग्राम और भारतीय विरासत से जुड़े प्रेरणास्थलों के विकास का भी अभियान चलाया है। pic.twitter.com/sStOooqbtz
— Narendra Modi (@narendramodi) March 12, 2024
बापू के आदर्श और उनसे जुड़े प्रेरणातीर्थ राष्ट्र निर्माण की यात्रा में हमारा निरंतर मार्गदर्शन करते रहेंगे। pic.twitter.com/LeDTGB14Yd
— Narendra Modi (@narendramodi) March 12, 2024