ਮੰਚ ‘ਤੇ ਵਿਰਾਜਮਾਨ ਗੁਜਰਾਤ ਦੇ ਲੋਕਪ੍ਰਿਅ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਸ਼੍ਰੀ ਸੀ.ਆਰ.ਪਾਟਿਲ ਜੀ, ਰਾਜ ਸਰਕਾਰ ਦੇ ਮੰਤਰੀਗਣ, ਇੱਥੇ ਮੌਜੂਦ ਸਾਰੇ ਜਨ ਪ੍ਰਤੀਨਿਧੀਗਣ ਅਤੇ ਸੂਰਤ ਦੇ ਮੇਰੇ ਭਾਈਓ ਅਤੇ ਭੈਣੋ!
ਤੁਸੀਂ ਸਾਰੇ ਕਿਵੇਂ ਹੋ? ਆਨੰਦ ਵਿੱਚ ਹੋ?
ਮੇਰਾ ਸੁਭਾਗ ਹੈ ਕਿ ਅੱਜ ਦੇਸ਼ ਦੀ ਜਨਤਾ ਨੇ, ਅਤੇ ਗੁਜਰਾਤ ਨੇ ਮੈਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਕੇ ਸੇਵਾ ਕਰਨ ਦਾ ਅਵਸਰ ਪ੍ਰਦਾਨ ਕੀਤਾ। ਅਤੇ ਇਸ ਤੋਂ ਬਾਅਦ ਮੇਰੀ ਸੂਰਤ ਦੀ ਇਹ ਪਹਿਲੀ ਮੁਲਾਕਾਤ ਹੈ। ਗੁਜਰਾਤ ਨੇ ਜਿਸ ਦਾ ਨਿਰਮਾਣ ਕੀਤਾ, ਉਸ ਨੂੰ ਦੇਸ਼ ਨੇ ਪਿਆਰ ਨਾਲ ਅਪਣਾਇਆ। ਮੈਂ ਹਮੇਸ਼ਾ-ਹਮੇਸ਼ਾ ਲਈ ਤੁਹਾਡਾ ਰਿਣੀ ਰਹਾਂਗਾ, ਤੁਸੀਂ ਮੇਰੇ ਜੀਵਨ ਦੇ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਅੱਜ ਜਦੋਂ ਸੂਰਤ ਆਇਆ ਹਾਂ, ਤਾਂ ਸੂਰਤ ਦੀ ਸਪਿਰਿਟ ਯਾਦ ਨਾ ਆਵੇ, ਦੇਖਣ ਨੂੰ ਨਾ ਮਿਲੇ,ਅਜਿਹਾ ਭਲਾ ਕਿਵੇਂ ਸੰਭਵ ਹੈ। ਕੰਮ ਅਤੇ ਦਾਨ, ਇਹ ਦੋਨੋਂ ਅਜਿਹੀਆਂ ਚੀਜ਼ਾਂ ਹਨ, ਜੋ ਸੂਰਤ ਨੂੰ ਹੋਰ ਵਿਸ਼ੇਸ਼ ਬਣਾਉਂਦੀ ਹੈ। ਇੱਕ ਦੂਸਰੇ ਨੂੰ ਸਪੋਰਟ ਕਰਨਾ, ਸਭ ਦੇ ਵਿਕਾਸ ਨੂੰ ਸੈਲੀਬ੍ਰੇਟ ਕਰਨਾ, ਇਹ ਸਾਨੂੰ ਸੂਰਤ ਦੇ ਹਰ ਕੋਨੇ ਵਿੱਚ ਦਿਖਦਾ ਹੈ। ਅੱਜ ਦਾ ਇਹ ਪ੍ਰੋਗਰਾਮ, ਸੂਰਤ ਦੀ ਇਸੇ ਸਪਿਰਿਟ ਨੂੰ, ਇਸੇ ਭਾਵਨਾ ਨੂੰ ਅੱਗੇ ਵਧਾਉਣ ਵਾਲਾ ਹੈ।
ਸਾਥੀਓ,
ਸੂਰਤ ਕਈ ਮਾਮਲਿਆਂ ਵਿੱਚ ਗੁਜਰਾਤ ਦਾ, ਦੇਸ਼ ਦਾ, ਇੱਕ ਲੀਡਿੰਗ ਸ਼ਹਿਰ ਹੈ। ਹੁਣ ਸੂਰਤ ਅੱਜ ਗ਼ਰੀਬ ਨੂੰ, ਵੰਚਿਤ ਨੂੰ, ਭੋਜਨ ਅਤੇ ਪੋਸ਼ਣ ਦੀ ਸੁਰੱਖਿਆ ਦੇਣ ਦੇ ਮਿਸ਼ਨ ਵਿੱਚ ਵੀ ਅੱਗੇ ਨਿਕਲ ਰਿਹਾ ਹੈ। ਇੱਥੇ ਸੂਰਤ ਵਿੱਚ ਜੋ ਖੁਰਾਕ ਸੁਰੱਖਿਆ ਸੈਚੂਰੇਕਸ਼ਨ ਅਭਿਯਾਨ ਚਲਾਇਆ ਗਿਆ ਹੈ, ਇਹ ਦੇਸ਼ ਦੇ ਦੂਸਰੇ ਜ਼ਿਲ੍ਹਿਆਂ ਦੇ ਲਈ ਵੀ ਪ੍ਰੇਰਣਾ ਬਣੇਗਾ।
ਇਹ ਸੈਚੂਰੇਸ਼ਨ ਅਭਿਯਾਨ ਸੁਨਿਸ਼ਚਿਤ ਕਰਦਾ ਹੈ-ਜਦੋਂ 100 ਪ੍ਰਤੀਸ਼ਤ ਸਭ ਨੂੰ ਮਿਲਦਾ ਹੈ, ਤਾਂ ਪੱਕਾ ਹੋ ਜਾਂਦਾ ਹੈ। ਇਹ ਸੁਨਿਸ਼ਚਿਤ ਕਰਦਾ ਹੈ-ਨਾ ਕੋਈ ਭੇਦਭਾਵ, ਨਾ ਕੋਈ ਛੋਟ, ਨਾ ਕੋਈ ਰੁਸੇ ਅਤੇ ਨਾ ਕੋਈ ਕਿਸੇ ਨੂੰ ਠਗੇ। ਇਹ ਤੁਸ਼ਟੀਕਰਣ ਦੀ ਭਾਵਨਾ ਨੂੰ ਛੱਡ ਕੇ ਉਨ੍ਹਾਂ ਕੁਰੀਤੀਆਂ ਨੂੰ ਛੱਡ ਕੇ ਸੰਤੁਸ਼ਟੀਕਰਣ ਦੀ ਪਵਿੱਤਰ ਭਾਵਨਾ ਨੂੰ ਅੱਗੇ ਵਧਾਉਂਦਾ ਹੈ। ਜਦੋਂ ਸਰਕਾਰ ਹੀ ਲਾਭਾਰਥੀ ਦੇ ਦਰਵਾਜ਼ੇ ਜਾ ਰਹੀ ਹੈ, ਤਾਂ ਫਿਰ ਕੋਈ ਛੁੱਟੇਗਾ ਕਿਵੇਂ ਅਤੇ ਜਦੋਂ ਕੋਈ ਛੁੱਟੇਗਾ ਨਹੀਂ, ਤਾਂ ਕੋਈ ਰੁਸੇਗਾ ਵੀ ਨਹੀਂ, ਅਤੇ ਜਦੋਂ ਸੋਚ ਇਹ ਹੋਵੇ ਕਿ ਸਾਡੇ ਸਾਰਿਆਂ ਤੱਕ ਲਾਭ ਪਹੁੰਚਾਉਣਾ ਹੈ, ਤਾਂ ਠਗਣ ਵਾਲੇ ਵੀ ਦੂਰ ਭੱਜ ਜਾਂਦੇ ਹਨ।
ਸਾਥੀਓ,
ਇਸ ਸੈਚੂਰੇਸ਼ਨ ਅਪ੍ਰੋਚ ਦੇ ਚਲਦੇ ਇੱਥੇ ਪ੍ਰਸ਼ਾਸਨ ਨੇ ਸਵਾ ਦੋ ਲੱਖ ਤੋਂ ਵੱਧ ਨਵੇਂ ਲਾਭਾਰਥੀਆਂ ਦੀ ਪਹਿਚਾਣ ਕੀਤੀ ਹੈ। ਇਨ੍ਹਾਂ ਵਿੱਚ ਬਹੁਤ ਵੱਡੀ ਸੰਖਿਆ ਵਿੱਚ, ਸਾਡੇ ਬਜ਼ੁਰਗ ਮਾਤਾਵਾਂ-ਭੈਣਾਂ, ਸਾਡੇ ਬਜ਼ੁਰਗ ਭਾਈ-ਭੈਣ, ਸਾਡੀ ਵਿਧਵਾ ਮਾਤਾਵਾਂ-ਭੈਣਾਂ, ਸਾਡੇ ਦਿਵਿਯਾਂਗਜਨ, ਇਨ੍ਹਾਂ ਸਾਰਿਆਂ ਨੂੰ ਇਸ ਵਿੱਚ ਜੋੜਿਆ ਗਿਆ ਹੈ। ਹੁਣ ਅਜਿਹੇ ਸਾਰੇ ਸਾਡੇ ਨਵੇਂ ਪਰਿਵਾਰਜਨਾਂ ਨੂੰ ਵੀ ਮੁਫ਼ਤ ਰਾਸ਼ਨ ਮਿਲੇਗਾ, ਪੌਸ਼ਟਿਕ ਖਾਣਾ ਮਿਲੇਗਾ। ਮੈਂ ਸਾਰੇ ਲਾਭਾਰਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅਸੀਂ ਸਾਰਿਆਂ ਨੇ ਇੱਕ ਕਹਾਵਤ ਸੁਣੀ ਹੈ, ਵਾਰ-ਵਾਰ ਕੰਨਾਂ ‘ਤੇ ਪੈਂਦੀ ਸੀ-ਰੋਟੀ-ਕੱਪੜਾ ਅਤੇ ਮਕਾਨ, ਯਾਨੀ ਰੋਟੀ ਦਾ ਮਹੱਤਵ, ਕੱਪੜੇ ਅਤੇ ਮਕਾਨ, ਦੋਨੋਂ ਤੋਂ ਉੱਪਰ ਹੈ। ਅਤੇ ਜਦੋਂ ਕਿਸੇ ਗ਼ਰੀਬ ਨੂੰ ਰੋਟੀ ਦੀ ਚਿੰਤਾ ਹੁੰਦੀ ਹੈ, ਤਾਂ ਉਸ ਦਾ ਦਰਦ ਕੀ ਹੁੰਦਾ ਹੈ, ਉਹ ਮੈਨੂੰ ਕਿਤਾਬਾਂ ਵਿੱਚ ਨਹੀਂ ਪੜ੍ਹਨਾ ਪੈਂਦਾ, ਮੈਂ ਇਸ ਨੂੰ ਅਨੁਭਵ ਕਰ ਸਕਦਾ ਹਾਂ। ਇਸ ਲਈ ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਜ਼ਰੂਰਤਮੰਦਾਂ ਦੀ ਰੋਟੀ ਦੀ ਚਿੰਤਾ ਕੀਤੀ ਹੈ, ਭੋਜਨ ਦੀ ਚਿੰਤਾ ਕੀਤੀ ਹੈ। ਗ਼ਰੀਬ ਦੇ ਘਰ ਵਿੱਚ ਚੁੱਲ੍ਹਾ ਨਹੀਂ ਜਲਦਾ, ਬੱਚੇ ਹੰਝੂ ਪੀ ਕੇ ਸੌਂ ਜਾਂਦੇ ਹਨ- ਇਹ ਹੁਣ ਭਾਰਤ ਨੂੰ ਸਵੀਕਾਰ ਨਹੀਂ ਹੈ, ਅਤੇ ਇਸ ਲਈ ਰੋਟੀ ਅਤੇ ਮਕਾਨ ਦੀ ਵਿਵਸਥਾ ਕਰਨਾ ਸਾਡੀ ਪ੍ਰਾਥਮਿਕਤਾ ਹੈ।
ਸਾਥੀਓ,
ਅੱਜ ਮੈਨੂੰ ਸੰਤੋਸ਼ ਹੈ, ਸਾਡੀ ਸਰਕਾਰ ਗ਼ਰੀਬ ਦੀ ਸਾਥੀ ਬਣ ਕੇ, ਸੇਵਕ ਦੇ ਭਾਵ ਨਾਲ ਉਸ ਦੇ ਨਾਲ ਖੜ੍ਹੀ ਹੈ। ਕੋਵਿਡ ਕਾਲ ਵਿੱਚ, ਜਦੋਂ ਦੇਸ਼ ਵਾਸੀਆਂ ਨੂੰ ਸਪੋਰਟ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਤਦ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ, ਇਹ ਮਨੁੱਖਤਾ ਦੇ ਮਹੱਤਵ ਦੇਣ ਵਾਲੀ, ਗ਼ਰੀਬ ਦੇ ਘਰ ਵਿੱਚ ਚੁੱਲ੍ਹਾ ਜਲਦਾ ਰਹੇ, ਇਸ ਲਈ ਗ਼ਰੀਬ ਕਲਿਆਣ ਯੋਜਨਾ ਸ਼ੁਰੂ ਕੀਤੀ। ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਆਪਣੇ ਆਪ ਵਿੱਚ ਇੱਕ ਵਿਲੱਖਣ ਯੋਜਨਾ ਹੈ, ਜੋ ਅੱਜ ਵੀ ਚਲ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਗੁਜਰਾਤ ਸਰਕਾਰ ਨੇ ਇਸ ਨੂੰ ਵਿਸਤਾਰ ਵੀ ਦਿੱਤਾ ਹੈ। ਗੁਜਰਾਤ ਨੇ ਆਮਦਨ ਸੀਮਾ ਵਧਾਈ, ਤਾਕਿ ਜ਼ਿਆਦਾ ਤੋਂ ਜ਼ਿਆਦਾ ਲਾਭਾਰਥੀ ਇਸ ਦਾ ਲਾਭ ਲੈ ਸਕਣ। ਅੱਜ ਹਰ ਸਾਲ ਕੇਂਦਰ ਸਰਕਾਰ ਕਰੀਬ ਸਵਾ 2 ਲੱਖ ਕਰੋੜ ਰੁਪਏ, ਗ਼ਰੀਬ ਦੇ ਘਰ ਚੁੱਲ੍ਹਾ ਜਲਦਾ ਰਹੇ , ਇਸ ਲਈ ਖਰਚ ਕਰ ਰਹੀ ਹੈ।
ਸਾਥੀਓ,
ਵਿਕਸਿਤ ਭਾਰਤ ਦੀ ਯਾਤਰਾ ਵਿੱਚ ਪੌਸ਼ਟਿਕ ਭੋਜਨ ਦੀ ਵੱਡੀ ਭੂਮਿਕਾ ਹੈ। ਸਾਡਾ ਟੀਚਾ ਦੇਸ਼ ਦੇ ਹਰ ਪਰਿਵਾਰ ਨੂੰ ਲੋੜੀਂਦਾ ਪੋਸ਼ਣ ਦੇਣ ਦਾ ਹੈ। ਤਾਕਿ ਕੁਪੋਸ਼ਣ ਅਤੇ ਅਨੀਮੀਆ ਜਿਹੀਆਂ ਵੱਡੀਆਂ ਸਮੱਸਿਆਵਾਂ ਤੋਂ ਦੇਸ਼ ਮੁਕਤ ਹੋ ਸਕੇ। ਪੀਐੱਮ ਪੋਸ਼ਣ ਸਕੀਮ ਦੇ ਤਹਿਤ ਕਰੀਬ 12 ਕਰੋੜ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾ ਰਿਹਾ ਹੈ। ਸਕਸ਼ਮ ਆਂਗਣਵਾੜੀ ਪ੍ਰੋਗਰਾਮ ਦੇ ਤਹਿਤ, ਛੋਟੇ ਬੱਚਿਆਂ, ਮਾਤਾਵਾਂ, ਗਰਭਵਤੀ ਮਹਿਲਾਵਾਂ ਦੇ ਪੋਸ਼ਣ ਦੀ ਚਿੰਤਾ ਕੀਤੀ ਜਾ ਰਹੀ ਹੈ। ਪੀਐੱਮ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਵੀ, ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਭੋਜਨ ਦੇ ਲਈ ਹਜ਼ਾਰਾਂ ਰੁਪਏ ਦਿੱਤੇ ਜਾ ਰਹੇ ਹਨ।
ਸਾਥੀਓ,
ਪੋਸ਼ਣ ਸਿਰਫ਼ ਚੰਗੇ ਖਾਣ-ਪੀਣ ਤੱਕ ਸੀਮਿਤ ਨਹੀਂ ਹੈ, ਸਵੱਛਤਾ ਵੀ ਇਸ ਦਾ ਬਹੁਤ ਮਹੱਤਵਪੂਰਨ ਪਹਿਲੂ ਹੈ। ਇਸ ਲਈ ਸਾਫ਼-ਸਫ਼ਾਈ ‘ਤੇ ਸਾਡੀ ਸਰਕਾਰ ਬਹੁਤ ਹੀ ਬਲ ਦੇ ਰਹੀ ਹੈ। ਅਤੇ ਸੂਰਤ ਦੀ ਗੱਲ ਕਰੀਏ ਤਾਂ ਸਵੱਛਤਾ ਦੇ ਮਾਮਲੇ ਵਿੱਚ ਜਦੋਂ ਵੀ ਦੇਸ਼ ਭਰ ਵਿੱਚ ਪ੍ਰਤੀਯੋਗਿਤਾ ਹੁੰਦੀ ਹੈ, ਸੂਰਤ ਹਮੇਸ਼ਾ ਪਹਿਲੇ-ਦੂਸਰੇ ਸਥਾਨ ‘ਤੇ ਹੁੰਦਾ ਹੀ ਹੈ। ਇਸ ਲਈ ਸੂਰਤ ਦੇ ਲੋਕ ਅਭਿਨੰਦਨ ਦੇ ਅਧਿਕਾਰੀ ਤਾਂ ਹਨ ਹੀ।
ਸਾਥੀਓ,
ਸਾਡਾ ਪ੍ਰਯਾਸ ਹੈ ਕਿ ਦੇਸ਼ ਦਾ ਹਰ ਸ਼ਹਿਰ, ਹਰ ਪਿੰਡ ਗੰਦਗੀ ਤੋਂ ਮੁਕਤੀ ਦੇ ਲਈ ਲਗਾਤਾਰ ਕੰਮ ਕਰਦਾ ਰਹੇ। ਅੱਜ ਦੁਨੀਆ ਦੀਆਂ ਕਈ ਵੱਡੀਆਂ ਸੰਸਥਾਵਾਂ ਕਹਿ ਰਹੀਆਂ ਹਨ ਕਿ ਸਵੱਛ ਭਾਰਤ ਅਭਿਯਾਨ ਨਾਲ ਪਿੰਡਾਂ ਵਿੱਚ ਬਿਮਾਰੀਆਂ ਘੱਟ ਹੋਈਆਂ ਹਨ। ਹੁਣ ਸਾਡੇ ਸੀ ਆਰ ਪਾਟਿਲ ਜੀ ਦੇ ਕੋਲ ਪੂਰੇ ਦੇਸ਼ ਦੇ ਜਲ ਮੰਤਰਾਲੇ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਨਿਗਰਾਨੀ ਵਿੱਚ ਹਰ ਘਰ ਜਲ ਅਭਿਯਾਨ ਚਲਾ ਰਿਹਾ ਹੈ। ਇਸ ਨਾਲ ਜੋ ਸਾਫ਼ ਪਾਣੀ ਘਰ-ਘਰ ਪਹੁੰਚ ਰਿਹਾ ਹੈ, ਇਸ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਕਮੀ ਆਈ ਹੈ।
ਸਾਥੀਓ,
ਅੱਜ ਸਾਡੀ ਮੁਫ਼ਤ ਰਾਸ਼ਨ ਦੀ ਯੋਜਨਾ ਨੇ ਕਰੋੜਾਂ ਲੋਕਾਂ ਦਾ ਜੀਵਨ ਅਸਾਨ ਕੀਤਾ ਹੈ। ਅੱਜ ਅਸਲੀ ਦਾਅਵੇਦਾਰ ਨੂੰ ਉਸ ਦੇ ਹੱਕ ਦਾ ਪੂਰਾ ਰਾਸ਼ਨ ਮਿਲ ਪਾ ਰਿਹਾ ਹੈ। ਲੇਕਿਨ 10 ਸਾਲ ਪਹਿਲਾਂ ਤੱਕ ਇਹ ਸੰਭਵ ਨਹੀਂ ਸੀ। ਤੁਸੀਂ ਕਲਪਨਾ ਕਰ ਸਕਦੇ ਹੋ, ਸਾਡੇ ਦੇਸ਼ ਵਿੱਚ 5 ਕਰੋੜ ਤੋਂ ਜ਼ਿਆਦਾ ਫਰਜ਼ੀ ਰਾਸ਼ਨ ਕਾਰਡ ਧਾਰਕ ਸਨ। ਸਾਡੇ ਇੱਥੇ ਗੁਜਰਾਤੀ ਵਿੱਚ ਇਸ ਨੂੰ ਭੂਤੀਆ ਕਾਰਡ ਕਹਿੰਦੇ ਹਨ, ਦੇਸ਼ ਵਿੱਚ 5 ਕਰੋੜ ਅਜਿਹੇ ਨਾਮ ਸਨ, ਜੋ ਕਦੇ ਪੈਦਾ ਹੀ ਨਹੀਂ ਹੋਏ ਸਨ, ਜਿਸ ਦਾ ਜਨਮ ਹੀ ਨਹੀਂ ਹੋਇਆ, ਉਨ੍ਹਾਂ ਦੇ ਰਾਸ਼ਨ ਕਾਰਡ ਬਣ ਜਾਣ। ਅਤੇ ਉਸ ਦਾ ਰਾਸ਼ਨ ਖਾਣ ਵਾਲੇ ਚੋਰ-ਲੁਟੇਰਿਆਂ ਦੀ ਜਮਾਤ ਵੀ ਰੈਡੀ ਹੋਵੇ, ਜੋ ਗ਼ਰੀਬ ਦੇ ਰਾਸ਼ਨ ਦੇ ਨਾਮ ‘ਤੇ ਗ਼ਰੀਬਾਂ ਦੇ ਹੱਕ ਦਾ ਖਾ ਜਾਂਦੇ ਸਨ, ਤੁਸੀਂ ਸਾਰਿਆਂ ਨੇ ਸਿਖਾਇਆ ਹੈ, ਇਸ ਲਈ ਮੈਂ ਕੀ ਕੀਤਾ, ਸਫ਼ਾਇਆ ਕਰ ਦਿੱਤਾ। ਅਸੀਂ ਇਨ੍ਹਾਂ 5 ਕਰੋੜ ਫਰਜੀ ਨਾਮਾਂ ਨੂੰ ਸਿਸਟਮ ਤੋਂ ਹਟਾਇਆ, ਅਸੀਂ ਰਾਸ਼ਨ ਨਾਲ ਜੁੜੀ ਪੂਰੀ ਵਿਵਸਥਾ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ। ਅੱਜ ਤੁਸੀਂ ਰਾਸ਼ਨ ਦੀ ਸਰਕਾਰੀ ਦੁਕਾਨ ਵਿੱਚ ਜਾਂਦੇ ਹੋ ਅਤੇ ਆਪਣੇ ਹਿੱਸੇ ਦਾ ਰਾਸ਼ਨ ਲੈ ਪਾਉਂਦੇ ਹੋ। ਅਸੀਂ ਰਾਸ਼ਨ ਕਾਰਡ ਨਾਲ ਜੁੜੀ ਇੱਕ ਹੋਰ ਵੱਡੀ ਸਮੱਸਿਆ ਨੂੰ ਹੱਲ ਕੀਤਾ ਹੈ।
ਸੂਰਤ ਵਿੱਚ, ਵੱਡੀ ਸੰਖਿਆ ਵਿੱਚ ਦੂਸਰਿਆਂ ਰਾਜਾਂ ਤੋਂ ਆਏ ਸਾਡੇ ਸ਼੍ਰਮਿਕ ਸਾਥੀ ਕੰਮ ਕਰਦੇ ਹਨ, ਇੱਥੇ ਵੀ ਮੈਂ ਕਈ ਚਿਹਰੇ ਦੇਖ ਰਿਹਾ ਸੀ, ਕੋਈ ਉੜੀਆ ਹੈ, ਕੋਈ ਤੇਲੁਗੂ ਹੈ, ਕੋਈ ਮਹਾਰਾਸ਼ਟਰ ਤੋਂ ਹੈ, ਕੋਈ ਬਿਹਾਰ ਤੋਂ ਹੈ, ਕੋਈ ਉੱਤਰ ਪ੍ਰਦੇਸ਼ ਤੋਂ ਹੈ। ਇੱਕ ਜਮਾਨਾ ਸੀ, ਪਹਿਲਾਂ ਇੱਕ ਜਗ੍ਹਾ ਦਾ ਰਾਸ਼ਨ ਕਾਰਡ ਦੂਸਰੀ ਜਗ੍ਹਾ ਨਹੀਂ ਚਲਦਾ ਸੀ। ਅਸੀਂ ਇਸ ਸਮੱਸਿਆ ਦਾ ਸਮਾਧਾਨ ਕੀਤਾ। ਅਸੀਂ ਵਨ ਨੇਸ਼ਨ ਵਨ ਰਾਸ਼ਨ ਕਾਰਡ ਲਾਗੂ ਕੀਤਾ। ਹੁਣ ਰਾਸ਼ਨ ਕਾਰਡ ਚਾਹੇ ਕਿੱਥੇ ਦਾ ਵੀ ਹੋਵੇ, ਲਾਭਾਰਥੀ ਨੂੰ ਉਸ ਦਾ ਫਾਇਦਾ ਦੇਸ਼ ਦੇ ਹਰ ਸ਼ਹਿਰ ਵਿੱਚ ਮਿਲਦਾ ਹੈ। ਇੱਥੇ ਸੂਰਤ ਦੇ ਵੀ ਕਈ ਸ਼੍ਰਮਿਕਾਂ ਨੂੰ ਇਸ ਦਾ ਲਾਭ ਹੋ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਜਦੋਂ ਸੱਚੀ ਨੀਅਤ ਦੇ ਨਾਲ ਨੀਤੀ ਬਣਦੀ ਹੈ, ਤਾਂ ਉਸ ਦਾ ਫਾਇਦਾ ਗ਼ਰੀਬ ਨੂੰ ਜ਼ਰੂਰ ਮਿਲਦਾ ਹੈ।
ਸਾਥੀਓ,
ਬੀਤੇ ਦਹਾਕੇ ਵਿੱਚ ਪੂਰੇ ਦੇਸ਼ ਵਿੱਚ ਅਸੀਂ ਗ਼ਰੀਬ ਨੂੰ ਸਸ਼ਕਤ ਕਰਨ ਲਈ ਮਿਸ਼ਨ ਮੋਡ ‘ਤੇ ਕੰਮ ਕੀਤਾ ਹੈ। ਗ਼ਰੀਬ ਦੇ ਆਲੇ-ਦੁਆਲੇ ਇੱਕ ਸੁਰਕਸ਼ਾ ਕਵਚ ਬਣਾਇਆ ਗਿਆ, ਤਾਕਿ ਉਸ ਨੂੰ ਕਿਸੇ ਦੇ ਸਾਹਮਣੇ ਵੀ ਹੱਥ ਫੈਲਾਉਣ ਦੀ ਨੌਬਤ ਨਾ ਆਵੇ। ਪੱਕਾ ਘਰ ਹੋਵੇ, ਟਾਇਲਟ ਹਵੇ, ਗੈਸ ਕਨੈਕਸ਼ਨ ਹੋਵੇ, ਨਲ ਕਨੈਕਸ਼ਨ ਹੋਵੇ, ਇਸ ਨਾਲ ਗ਼ਰੀਬਾਂ ਨੂੰ ਨਵਾਂ ਆਤਮਵਿਸ਼ਵਾਸ ਮਿਲਿਆ। ਇਸ ਤੋਂ ਬਾਅਦ ਅਸੀਂ ਬੀਮਾ ਦਾ ਇੱਕ ਸੁਰਕਸ਼ਾ ਕਵਚ ਗ਼ਰੀਬ ਪਰਿਵਾਰ ਨੂੰ ਦਿੱਤਾ। ਪਹਿਲੀ ਵਾਰ, ਕਰੀਬ 60 ਕਰੋੜ ਭਾਰਤੀਆਂ ਨੂੰ 5 ਲੱਖ ਰੁਪੇ ਤੱਕ ਦਾ ਮੁਫ਼ਤ ਇਲਾਜ ਸੁਨਿਸ਼ਚਿਤ ਹੋਇਆ। ਲਾਈਫ ਇੰਸ਼ੋਰੈਂਸ ਅਤੇ ਐਕਸੀਡੈਂਟ ਇੰਸ਼ੋਰੈਂਸ ਦੇ ਬਾਰੇ ਵਿੱਚ ਤਾਂ ਗ਼ਰੀਬ ਪਰਿਵਾਰ ਪਹਿਲਾਂ ਸੋਚ ਹੀ ਨਹੀਂ ਪਾਉਂਦਾ ਸੀ। ਸਾਡੀ ਸਰਕਾਰ ਨੇ ਗ਼ਰੀਬ ਨੂੰ, ਹੇਠਲੇ ਮੱਧ ਵਰਗ ਨੂੰ, ਬੀਮਾ ਦਾ ਸੁਰਕਸ਼ਾ ਕਵਚ ਵੀ ਦਿੱਤਾ। ਅੱਜ ਦੇਸ਼ ਦੇ 36 ਕਰੋੜ ਤੋਂ ਜ਼ਿਆਦਾ ਲੋਕ ਸਰਕਾਰੀ ਬੀਮਾ ਯੋਜਨਾਵਾਂ ਨਾਲ ਜੁੜੇ ਹਨ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਹੁਣ ਤੱਕ 16 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਕਲੇਮ ਰਾਸ਼ੀ ਦੇ ਰੂਪ ਵਿੱਚ ਇਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਮਿਲ ਚੁੱਕੇ ਹਨ। ਯਾਨੀ ਇਹ ਪੈਸਾ, ਮੁਸ਼ਕਲ ਸਮੇਂ ਵਿੱਚ ਪਰਿਵਾਰਾਂ ਦੇ ਕੰਮ ਆਇਆ ਹੈ।
ਸਾਥੀਓ,
ਜਿਸ ਨੂੰ ਕਿਸੇ ਨੇ ਨਹੀਂ ਪੁੱਛਿਆ, ਉਸ ਨੂੰ ਮੋਦੀ ਨੇ ਪੂਜਿਆਂ ਹੈ.। ਤੁਸੀਂ ਉਹ ਦਿਨ ਯਾਦ ਕਰੋ, ਗ਼ਰੀਬ ਨੂੰ ਆਪਣਾ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਸੀ, ਤਾਂ ਉਸ ਨੂੰ ਬੈਂਕ ਦੇ ਦਰਵਾਜ਼ੇ ਤੱਕ ਵੀ ਘੁਸਣ ਨਹੀਂ ਦਿੱਤਾ ਜਾਂਦਾ ਸੀ, ਪੈਸੇ ਦੇਣੇ ਦਾ ਤਾਂ ਸਵਾਲ ਹੀ ਨਹੀਂ ਸੀ। ਅਤੇ ਬੈਂਕ ਵਾਲੇ ਗ਼ਰੀਬ ਤੋਂ ਗਰੰਟੀ ਮੰਗਦੇ ਸਨ। ਹੁਣ ਗ਼ਰੀਬ ਗਰੰਟੀ ਕਿੱਥੋਂ ਤੋਂ ਲਿਆਏਗਾ, ਅਤੇ ਗ਼ਰੀਬ ਨੂੰ ਗਰੰਟੀ ਕੌਣ ਦੇਵੇਗਾ, ਤਾਂ ਗ਼ਰੀਬ ਮਾਂ ਦੇ ਬੇਟੇ ਨੇ ਤੈਅ ਕਰ ਲਿਆ ਕਿ ਹਰ ਗ਼ਰੀਬ ਨੂੰ ਗਰੰਟੀ ਮੋਦੀ ਦੇਵੇਗਾ। ਮੋਦੀ ਨੇ ਅਜਿਹੇ ਗ਼ਰੀਬ ਦੀ ਗਰੰਟੀ ਖੁਦ ਲਈ ਅਤੇ ਮੁਦਰਾ ਯੋਜਨਾ ਸ਼ੁਰੂ ਕੀਤੀ। ਅੱਜ ਮੁਦਰਾ ਯੋਜਨਾ ਨਾਲ ਕਰੀਬ-ਕਰੀਬ 32 ਲੱਖ ਕਰੋੜ ਰੁਪੇ, ਇਹ ਅੰਕੜਾ, ਜੋ ਸਾਡੇ ਸਾਨੂੰ ਰੋਜ਼ ਗਾਲਾਂ ਕੱਢਦੇ ਰਹਿੰਦੇ ਹਨ, ਨਾ , ਉਨ੍ਹਾਂ ਨੂੰ ਜਦੋਂ 32 ਲੱਖ ਲਿਖਣਾ ਹੈ ਤਾਂ ਕਿੰਨੇ ਜ਼ੀਰੋ ਹੁੰਦੇ ਹਨ, ਇਹ ਵੀ ਸਮਝ ਨਹੀਂ ਹੈ। ਇਹ ਜ਼ੀਰੋ ਸੀਟ ਵਾਲਿਆਂ ਨੂੰ ਇਹ ਸਮਝ ਨਹੀਂ ਆਵੇਗੀ। 32 ਲੱਖ ਕਰੋੜ ਰੁਪਏ ਬਿਨਾ ਗਰੰਟੀ ਦੇ ਦਿੱਤੇ ਗਏ ਹਨ, ਮੋਦੀ ਨੇ ਇਹ ਗਰੰਟੀ ਲਈ ਹੈ।
ਸਾਥੀਓ,
ਰੇਹੜੀ – ਠੇਲੇ – ਫੁਟਪਾਥ ‘ਤੇ ਕੰਮ ਕਰਨ ਵਾਲੇ ਸਾਡੇ ਸਾਥੀਆਂ ਨੂੰ ਸਹਾਇਤਾ ਦੇਣ ਵਾਲਾ ਵੀ ਪਹਿਲਾਂ ਕੋਈ ਨਹੀਂ ਸੀ। ਉਹ ਬੇਚਾਰਾ ਸਵੇਰੇ ਜੇਕਰ ਸਬਜ਼ੀ ਦਾ ਠੇਲਾ ਚਲਾਉਂਦਾ ਹੈ, ਤਾਂ ਕਿਸੇ ਸਾਹੂਕਾਰ ਤੋਂ ਹਜ਼ਾਰ ਰੁਪਿਆ ਲੈਣ ਜਾਂਦਾ ਸੀ, ਉਹ ਹਜ਼ਾਰ ਲਿਖਦਾ ਸੀ , 900 ਦਿੰਦਾ ਸੀ। ਉਹ ਦਿਨ ਭਰ ਮਜਦੂਰੀ ਕਰ ਕੇ , ਕਮਾ ਕੇ ਸ਼ਾਮ ਨੂੰ ਜਦੋਂ ਪੈਸੇ ਦੇਣ ਜਾਂਦਾ ਸੀ, ਫਿਰ ਉਹ ਹਜ਼ਾਰ ਮੰਗਦਾ ਸੀ। ਹੁਣ ਦੱਸੋ, ਉਹ ਗ਼ਰੀਬ ਬੇਚਾਰਾ ਕੀ ਕਮਾਏਗਾ , ਬੱਚਿਆਂ ਨੂੰ ਕੀ ਖਿਲਾਵੇਗਾ। ਸਾਡੀ ਸਰਕਾਰ ਨੇ ਸਵਨਿਧੀ ਯੋਜਨਾ ਨਾਲ ਉਨ੍ਹਾਂ ਨੂੰ ਵੀ ਬੈਂਕਾਂ ਤੋਂ ਮਦਦ ਦਿਲਵਾਈ, ਸੜਕ ‘ਤੇ ਬੈਠਣ ਵਾਲੇ, ਠੇਲਿਆਂ ‘ਤੇ ਸਾਮਾਨ ਵੇਚਣ ਵਾਲੇ ਸਾਰੇ ਲੋਕਾਂ ਲਈ ਇਸ ਸਾਲ ਦੇ ਬਜਟ ਵਿੱਚ ਤਾਂ ਅਜਿਹੇ ਸਾਥੀਆਂ ਲਈ ਅਸੀਂ ਇੱਕ ਵਿਸ਼ੇਸ਼ ਕ੍ਰੈਡਿਟ ਕਾਰਡ ਦੇਣ ਦਾ ਵੀ ਐਲਾਨ ਕੀਤਾ ਹੈ। ਸਾਡੇ ਵਿਸ਼ਵਕਰਮਾ ਸਾਥੀ, ਜੋ ਹਰ ਰਾਜ ਵਿੱਚ, ਹਰ ਪਿੰਡ – ਸ਼ਹਿਰ ਵਿੱਚ ਰੋਜ਼ਮਰਾ ਦੇ ਕਿਸੇ ਨਾ ਕਿਸੇ ਕੰਮ ਨਾਲ ਜੁੜੇ ਹਨ, ਉਨ੍ਹਾਂ ਦੇ ਲਈ ਵੀ ਪਹਿਲੀ ਵਾਰ ਸੋਚਿਆ ਗਿਆ। ਦੇਸ਼ਭਰ ਵਿੱਚ ਹਜ਼ਾਰਾਂ – ਹਜ਼ਾਰ ਅਜਿਹੇ ਸਾਥੀ ਅੱਜ ਪੀਐੱਮ ਵਿਸ਼ਵਕਰਮਾ ਸਕੀਮ ਦੇ ਤਹਿਤ ਟ੍ਰੇਨਿੰਗ ਲੈ ਰਹੇ ਹਨ, ਉਨ੍ਹਾਂ ਨੂੰ ਆਧੁਨਿਕ ਟੂਲ ਦਿੱਤੇ ਜਾ ਰਹੇ ਹਨ , ਉਨ੍ਹਾਂ ਨੂੰ ਨਵੀਂ – ਨਵੀਂ ਡਿਜ਼ਾਈਨ ਸਿਖਾਈ ਜਾਂਦੀ ਹੈ। ਅਤੇ ਇਸ ਕੰਮ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਪੈਸਾ ਵੀ ਦਿੱਤਾ ਜਾਂਦਾ ਹੈ, ਪੈਸੇ ਵੀ ਦਿੱਤੇ ਜਾਂਦੇ ਹਨ। ਆਪਣੇ ਪਰੰਪਰਾਗਤ ਕੰਮ ਨੂੰ ਉਹ ਅੱਗੇ ਵਧਾ ਰਹੇ ਹਾਂ। ਅਤੇ ਇਹੀ ਤਾਂ ਸਬਕਾ ਸਾਥ – ਸਬਕਾ ਵਿਕਾਸ ਹੈ। ਇੰਜ ਹੀ ਪ੍ਰਯਾਸਾਂ ਦੇ ਕਾਰਨ , ਬੀਤੇ ਦਹਾਕੇ ਵਿੱਚ 25 ਕਰੋੜ ਭਾਰਤੀ ਗ਼ਰੀਬੀ ਹਟਾਓ ਦੇ ਨਾਹਰੇ , 50 ਸਾਲ ਤੱਕ ਦੇਸ਼ ਸੁਣ – ਸੁਣ ਕੇ ਥੱਕ ਗਿਆ ਸੀ , ਦੇਸ਼ਵਾਸੀਆਂ ਦੇ ਕੰਨ ਪਕ ਗਏ ਸਨ। ਹਰ ਵਾਰ ਚੋਣ ਆਉਂਦੇ ਹੀ ਗ਼ਰੀਬੀ ਹਟਾਓ , ਗ਼ਰੀਬੀ ਹਟਾਓ ਦੇ ਨਾਹਰੇ ਲਗਦੇ ਸਨ, ਲੇਕਿਨ ਗ਼ਰੀਬੀ ਹਟਦੀ ਨਹੀਂ ਸੀ। ਤੁਸੀਂ ਮੈਨੂੰ ਇਸ ਤਰ੍ਹਾਂ ਗੜਾ ਕਿ ਮੈਂ ਉੱਥੇ ਜਾ ਕੇ ਅਜਿਹਾ ਕੰਮ ਕੀਤਾ ਕਿ ਅੱਜ 25 ਕਰੋੜ ਤੋਂ ਜ਼ਿਆਦਾ ਲੋਕ, ਮੇਰੇ ਭਾਰਤ ਦੇ ਗ਼ਰੀਬ ਪਰਿਵਾਰ , 25 ਕਰੋੜ ਤੋਂ ਜ਼ਿਆਦਾ ਗ਼ਰੀਬ , ਗ਼ਰੀਬੀ ਤੋਂ ਬਾਹਰ ਨਿਕਲੇ ਹਨ।
ਸਾਥੀਓ,
ਇੱਥੇ ਸੂਰਤ ਵਿੱਚ ਵੱਡੀ ਗਿਣਤੀ ਵਿੱਚ ਸਾਡੇ ਮੱਧ ਵਰਗ ਦੇ ਪਰਿਵਾਰ ਰਹਿੰਦੇ ਹਨ। ਮਿਡਲ ਕਲਾਸ ਦਾ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਲਈ, ਬੀਤੇ ਦਹਾਕੇ ਵਿੱਚ ਮਿਡਲ ਕਲਾਸ ਨੂੰ ਸਸ਼ਕਤ ਕਰਨ ਲਈ ਸਰਕਾਰ ਨੇ ਅਨੇਕ ਕਦਮ ਚੁੱਕੇ ਹਨ। ਇਸ ਸਾਲ ਦੇ ਬਜਟ ਵਿੱਚ ਇਸ ਭਾਵਨਾ ਨੂੰ ਅੱਗੇ ਵਧਾਇਆ ਗਿਆ ਹੈ। ਇਨਕਮ ਟੈਕਸ ਵਿੱਚ ਜੋ ਰਾਹਤ ਦਿੱਤੀ ਗਈ ਹੈ, ਉਸ ਨਾਲ ਦੁਕਾਨਦਾਰਾਂ ਨੂੰ , ਕਾਰੋਬਾਰੀਆਂ ਨੂੰ , ਕਰਮਚਾਰੀਆਂ ਨੂੰ ਬਹੁਤ ਵੱਡੀ ਮਦਦ ਮਿਲਣ ਵਾਲੀ ਹੈ। ਹੁਣ 12 ਲੱਖ ਰੁਪਏ ਤੱਕ ਦੀ ਕਮਾਈ ‘ਤੇ ਜ਼ੀਰੋ ਟੈਕਸ ਹੋ ਚੁੱਕਿਆ ਹੈ। ਕਿਸੇ ਨੇ ਸੋਚਿਆ ਤੱਕ ਨਹੀਂ ਸੀ, ਇਹ ਅਸੀਂ ਕਰਕੇ ਦਿਖਾਇਆ ਹੈ। ਅਤੇ ਇੰਨਾ ਹੀ ਨਹੀਂ, ਜੋ ਨੌਕਰੀਪੇਸ਼ਾ ਲੋਕ ਹਨ, ਉਨ੍ਹਾਂ ਨੂੰ ਤਾਂ ਪੌਣੇ ਤੇਰਾਂ ਲੱਖ ਤੱਕ ਹੁਣ ਕੋਈ ਟੈਕਸ ਨਹੀਂ ਦੇਣਾ ਪੈਂਦਾ। ਜੋ ਟੈਕਸ ਸਲੈਬ ਹਾਂ, ਉਸ ਨੂੰ ਵੀ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ। ਇਸ ਦਾ ਫਾਇਦਾ, ਹਰ ਟੈਕਸਪੇਅਰ ਨੂੰ ਹੋਵੇਗਾ। ਯਾਨੀ ਹੁਣ ਦੇਸ਼ ਦੇ, ਗੁਜਰਾਤ ਦੇ , ਸੂਰਤ ਦੇ ਮਿਡਲ ਕਲਾਸ ਪਰਿਵਾਰਾਂ ਦੇ ਕੋਲ ਜ਼ਿਆਦਾ ਪੈਸਾ ਬਚੇਗਾ। ਇਹ ਪੈਸਾ , ਉਹ ਆਪਣੀ ਜਰੂਰਤਾਂ ‘ਤੇ ਖਰਚ ਕਰੇਗਾ, ਇਸ ਨੂੰ ਉਹ ਆਪਣੇ ਬੱਚਿਆਂ ਦੇ ਬਿਹਤਰ ਫਿਊਚਰ ‘ਤੇ ਲਗਾਵੇਗਾ।
ਸਾਥੀਓ,
ਸੂਰਤ , ਉੱਦਮ ਕਰਨ ਵਾਲੀਆਂ ਦਾ ਸ਼ਹਿਰ ਹੈ , ਇੱਥੇ ਬਹੁਤ ਵੱਡੀ ਗਿਣਤੀ ਵਿੱਚ ਛੋਟੇ – ਵੱਡੇ ਉਦਯੋਗ ਹਨ , MSMEs ਹਨ । ਸੂਰਤ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਸਾਡੀ ਸਰਕਾਰ , ਅੱਜ ਲੋਕਲ ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣ ਵਿੱਚ ਜੁਟੀ ਹੈ । ਇਸ ਲਈ , MSMEs ਨੂੰ ਬਹੁਤ ਜਿਆਦਾ ਮਦਦ ਦਿੱਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਅਸੀਂ MSMEs ਦੀ ਪਰਿਭਾਸ਼ਾ ਬਦਲੀ। ਇਸ ਤੋਂ MSMEs ਲਈ ਆਪਣਾ ਵਿਸਤਾਰ ਕਰਨ ਦਾ ਰਸਤਾ ਖੁੱਲ੍ਹਿਆ । ਇਸ ਸਾਲ ਦੇ ਬਜਟ ਵਿੱਚ ਇਸ ਪਰਿਭਾਸ਼ਾ ਵਿੱਚ ਹੋਰ ਸੁਧਾਰ ਕੀਤਾ ਗਿਆ ਹੈ । ਬੀਤੇ ਸਾਲਾਂ ਵਿੱਚ ਅਸੀਂ MSMEs ਲਈ ਲੋਨ, ਲੈਣ ਦੀ ਪ੍ਰਕਿਰਿਆ ਨੂੰ ਆਸਾਨ ਕੀਤਾ ਹੈ। MSMEs ਲਈ 5 ਲੱਖ ਰੁਪਏ ਦੀ ਸੀਮਾ ਵਾਲੇ ਵਿਸ਼ੇਸ਼ ਕ੍ਰੈਡਿਟ ਕਾਰਡ ਦੇਣ ਦੀ ਘੋਸ਼ਣਾ ਇਸ ਬਜਟ ਵਿੱਚ ਕੀਤੀ ਗਈ ਹੈ। ਇਸ ਤੋਂ MSMEs ਨੂੰ ਬਹੁਤ ਮਦਦ ਮਿਲੇਗੀ। ਸਾਡਾ ਪ੍ਰਯਾਸ ਹੈ ਕਿ ਸਾਡੀ SC / ST ਵਰਗਾਂ ਦੇ ਸਾਡੇ ਯੁਵਾ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਉੱਦਮੀ ਬਣੇ, MSMEs ਸੈਕਟਰ ਵਿੱਚ ਆਏ । ਇਸ ਵਿੱਚ ਮੁਦਰਾ ਸਕੀਮ ਨੇ ਵੱਡੀ ਭੂਮਿਕਾ ਨਿਭਾਈ ਹੈ। ਇਸ ਸਾਲ ਦੇ ਬਜਟ ਵਿੱਚ ਪਹਿਲੀ ਵਾਰ ਉੱਦਮ ਕਰਨ ਵਾਲੇ ਅਜਿਹੇ ਵਰਗਾਂ ਦੇ ਸਾਥੀਆਂ ਨੂੰ 2 ਕਰੋੜ ਰੁਪਏ ਦਾ ਲੋਨ ਦੇਣ ਦੀ ਘੋਸ਼ਣਾ ਕੀਤੀ ਗਈ ਹੈ, ਦਲਿਤ ਆਦਿਵਾਸੀ ਅਤੇ ਮਹਿਲਾਵਾਂ , 2 ਕਰੋੜ ਰੁਪਏ। ਇਸ ਦਾ ਬਹੁਤ ਜਿਆਦਾ ਫਾਇਦਾ ਸੂਰਤ ਦੇ , ਗੁਜਰਾਤ ਦੇ ਸਾਡੇ ਨੌਜਵਾਨ ਉਠਾ ਸਕਦੇ ਹਨ, ਅਤੇ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ , ਆਓ ਜੀ ਮੈਦਾਨ ਵਿੱਚ , ਮੈਂ ਤੁਹਾਡੇ ਨਾਲ ਖੜ੍ਹਾ ਹਾਂ ।
ਸਾਥੀਓ,
ਭਾਰਤ ਨੂੰ ਵਿਕਸਿਤ ਬਣਾਉਣ ਵਾਲੇ ਅਨੇਕ ਸੈਕਟਰਸ ਵਿੱਚ ਸੂਰਤ ਦੀ ਬਹੁਤ ਵੱਡੀ ਭੂਮਿਕਾ ਹੈ। ਅਸੀ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਇੱਥੇ ਦੇ ਟੈਕਸਟਾਈਲਸ , ਕੈਮੀਕਲ ਅਤੇ ਇੰਜੀਨੀਅਰਿੰਗ ਨਾਲ ਜੁੜੇ ਉਦਯੋਗਾਂ ਦਾ ਵਿਸਤਾਰ ਹੋਵੇ। ਅਸੀਂ ਸੂਰਤ ਨੂੰ ਅਜਿਹਾ ਸ਼ਹਿਰ ਬਣਾਉਣਾ ਚਾਹੁੰਦੇ ਹਾਂ , ਜਿੱਥੇ global business footprint ਹੋਣ , ਇੱਕ ਅਜਿਹਾ ਸ਼ਹਿਰ, ਜਿੱਥੇ ਸ਼ਾਨਦਾਰ ਕਨੈਕਟੀਵਿਟੀ ਹੋਵੇ, ਇਸ ਲਈ ਅਸੀਂ ਸੂਰਤ ਏਅਰਪੋਰਟ ਦੀ ਨਵੇਂ integrated ਟਰਮੀਨਲ ਬਿਲਡਿੰਗ ਨੂੰ ਬਣਵਾਇਆ । ਸੂਰਤ ਲਈ western dedicated freight corridor , ਦਿੱਲੀ – ਮੁੰਬਈ ਐਕਸਪ੍ਰੈੱਸਵੇਅ ਅਤੇ ਆਉਣ ਵਾਲੇ ਸਮਾਂ ਵਿੱਚ ਬੁਲੇਟ ਟ੍ਰੇਨ , ਇਹ ਬਹੁਤ ਅਹਿਮ ਪ੍ਰੋਜੈਕਟ ਹੈ। ਸੂਰਤ ਮੈਟਰੋ ਤੋਂ ਵੀ ਸ਼ਹਿਰ ਦੀ ਕਨੈਕਟੀਵਿਟੀ ਹੋਰ ਸ਼ਾਨਦਾਰ ਹੋਣ ਜਾ ਰਹੀ ਹੈ । ਸੂਰਤ ਦੇਸ਼ ਦੇ ਸਭ ਤੋਂ ਵੈੱਲ ਕਨੈਕਟਿਡ ਸਿਟੀ ਬਣਨ ਦੀ ਰਾਹ ਤੇ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਸਭ ਪ੍ਰਯਾਸਾਂ ਨਾਲ ਸੂਰਤੀ ਲੋਕਾਂ ਦਾ ਜੀਵਨ ਆਸਾਨ ਹੋ ਰਿਹਾ ਹੈ , ਉਨ੍ਹਾਂ ਦੀ ਕੁਆਲਿਟੀ ਆਵ੍ ਲਾਇਫ ਵੀ ਵਧ ਰਹੀ ਹੈ।
ਸਾਥੀਓ,
ਤੁਹਾਨੂੰ ਪਤਾ ਹੋਵੇਗਾ , ਕੁਝ ਦਿਨ ਪਹਿਲਾਂ ਮੈਂ ਦੇਸ਼ ਦੀ ਨਾਰੀਸ਼ਕਤੀ ਤੋਂ ਆਪਣੀ ਸਫਲਤਾਵਾਂ ਨੂੰ , ਆਪਣੀ ਉਪਲੱਬਧੀਆਂ ਨੂੰ , ਆਪਣੇ ਜੀਵਨ ਦੀ ਪ੍ਰੇਰਣਾਦਾਈ ਯਾਤਰਾ ਨੂੰ ਨਮੋ ਐਪ ‘ਤੇ ਸ਼ੇਅਰ ਕਰਨ ਦਾ ਆਗ੍ਰਹ ਕੀਤਾ ਸੀ। ਤੁਹਾਨੂੰ ਜਾਣ ਕੇ ਅੱਛਾ ਲੱਗੇਗਾ ਕਿ ਅਨੇਕ ਭੈਣਾਂ – ਬੇਟਿਆਂ ਨੇ ਨਮੋ ਐਪ ‘ਤੇ ਆਪਣੀਆਂ ਗਾਥਾਵਾਂ ਸ਼ੇਅਰ ਕੀਤੀਆਂ ਹਨ। ਕੱਲ੍ਹ ਹੀ ਮਹਿਲਾ ਦਿਵਸ ਹੈ। ਅਤੇ ਕੱਲ੍ਹ ਮਹਿਲਾ ਦਿਵਸ ਦੇ ਮੌਕੇ ‘ਤੇ ਮੈਂ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਨੂੰ , ਅਜਿਹੀਆਂ ਹੀ ਕੁਝ ਪ੍ਰੇਰਣਾਦਾਈ ਭੈਣਾਂ – ਬੇਟਿਆਂ ਨੂੰ ਸੌਂਪਣ ਜਾ ਰਿਹਾ ਹਾਂ । ਇਨ੍ਹਾਂ ਮਹਿਲਾਵਾਂ ਨੇ ਵੱਖ – ਵੱਖ ਖੇਤਰਾਂ ਵਿੱਚ ਦੇਸ਼ ਦੇ ਵਿਕਾਸ ਵਿੱਚ , ਸਮਾਜ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ । ਇਹ ਦੇਸ਼ ਦੀ ਦੂਜੀਆਂ ਮਾਤਾਵਾਂ – ਭੈਣਾਂ – ਬੇਟਿਆਂ ਨੂੰ ਵੀ ਪ੍ਰੇਰਣਾ ਦੇਵੇਗਾ। ਮਹਿਲਾ ਦਿਵਸ ਦਾ ਇਹ ਅਵਸਰ , ਨਾਰੀਸ਼ਕਤੀ ਦੀਆਂ ਉਪਲੱਬਧੀਆਂ ਨੂੰ ਸੇਲੀਬ੍ਰੇਟ ਕਰਨ ਦਾ ਅਵਸਰ ਹੈ । ਅਸੀ ਆਪਣੇ ਦੇਸ਼ ਵਿੱਚ , ਹਰ ਖੇਤਰ ਵਿੱਚ ਦੇਖਦੇ ਹਨ ਕਿ ਕਿਵੇਂ ਨਾਰੀਸ਼ਕਤੀ ਹਰ ਸੈਕਟਰ ਵਿੱਚ ਆਪਣਾ ਯੋਗਦਾਨ ਦੇ ਰਹੀਆਂ ਹਨ। ਅਤੇ ਸਾਡਾ ਗੁਜਰਾਤ ਤਾਂ ਇਸ ਦਾ ਕਿੰਨਾ ਵੱਡਾ ਉਦਾਹਰਣ ਹੈ । ਅਤੇ ਕੱਲ ਹੀ ਨਵਸਾਰੀ ਵਿੱਚ , ਮੈਂ ਨਾਰੀ ਸ਼ਕਤੀ ਨੂੰ ਸਮਰਪਿਤ ਇੱਕ ਵੱਡੇ ਪ੍ਰੋਗਰਾਮ ਵਿੱਚ ਹਿੱਸਾ ਵੀ ਲੈਣ ਜਾ ਰਿਹਾ ਹਾਂ । ਸੂਰਤ ਵਿੱਚ ਅੱਜ ਹੋ ਰਹੇ ਇਸ ਪ੍ਰੋਗਰਾਮ ਦਾ ਵੀ ਬਹੁਤ ਲਾਭ ਮਹਿਲਾਵਾਂ ਨੂੰ ਹੀ ਮਿਲੇਗਾ , ਅਤੇ ਮੈਂ ਦੇਖਿਆ ਬਹੁਤ ਵੱਡੀ ਮਾਤਰਾ ਵਿੱਚ ਅੱਜ ਮਾਤਾਵਾਂ – ਭੈਣਾਂ ਅਸ਼ੀਰਵਾਦ ਦੇਣ ਲਈ ਆਈਆਂ ਹਨ।
ਸਾਥੀਓ,
ਸੂਰਤ ਅਜਿਹੇ ਹੀ , ਮਿਨੀ ਭਾਰਤ ਦੇ ਰੂਪ ਵਿੱਚ , ਸੰਸਾਰ ਦੇ ਇੱਕ ਸ਼ਾਨਦਾਰ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਹੁੰਦਾ ਰਹੇ , ਇਸਦੇ ਲਈ ਅਸੀਂ ਹਰ ਕੋਸ਼ਿਸ਼ ਕਰਦੇ ਰਹਾਂਗੇ । ਅਤੇ ਜਿੱਥੇ ਦੇ ਲੋਕ ਜਾਨਦਾਰ ਹੁੰਦੇ ਹਾਂ ਨਾ , ਉਨ੍ਹਾਂ ਦੇ ਲਈ ਸਭ ਕੁਝ ਸ਼ਾਨਦਾਰ ਹੋਣਾ ਚਾਹੀਦਾ ਹੈ। ਇੱਕ ਵਾਰ ਫਿਰ ਸਾਰੇ ਲਾਭਾਰਥੀਆਂ ਨੂੰ ਬਹੁਤ – ਬਹੁਤ ਵਧਾਈ । ਅਤੇ ਮੇਰੇ ਸੂਰਤ ਦੇ ਭਾਈ – ਭੈਣਾਂ ਬਹੁਤ – ਬਹੁਤ ਆਭਾਰ , ਫਿਰ ਮਿਲਾਂਗੇ , ਰਾਮ – ਰਾਮ ।
ਧੰਨਵਾਦ।
ਡਿਸਕਲੇਮਰ: ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਕੁਝ ਅੰਸ਼ ਕਿਤੇ – ਕਿਤੇ ਗੁਜਰਾਤੀ ਭਾਸ਼ਾ ਵਿੱਚ ਵੀ ਹੈ, ਜਿਸ ਦਾ ਇੱਥੇ ਭਾਵਾਨੁਵਾਦ ਕੀਤਾ ਗਿਆ ਹੈ।
*****
ਐੱਮਜੇਪੀਐੱਸ/ਐੱਸਟੀ/ਆਰਕੇ/ਏਕੇ
The Surat Food Security Saturation Campaign Programme is a remarkable step in India's mission for food and nutrition security. https://t.co/sjZCJz5PkE
— Narendra Modi (@narendramodi) March 7, 2025
सूरत में जो खाद्य सुरक्षा Saturation अभियान चलाया गया है...ये देश के दूसरे जिलों के लिए भी प्रेरणा बनेगा: PM @narendramodi pic.twitter.com/OHkU3L7Z2J
— PMO India (@PMOIndia) March 7, 2025
हमारी सरकार गरीब की साथी बनकर हमेशा उसके साथ खड़ी है: PM @narendramodi pic.twitter.com/OvfABC2ACZ
— PMO India (@PMOIndia) March 7, 2025
विकसित भारत की यात्रा में पौष्टिक भोजन की बड़ी भूमिका है: PM @narendramodi pic.twitter.com/MOaRB2Kknf
— PMO India (@PMOIndia) March 7, 2025
मुझे विश्वास है कि ‘सबका साथ सबका विकास’ की स्पिरिट को आत्मसात करने वाले हमारे सूरत का खाद्य सुरक्षा सैचुरेशन अभियान देश के दूसरे जिलों के लिए भी प्रेरणा बनेगा। pic.twitter.com/wLQ18IX7Cu
— Narendra Modi (@narendramodi) March 7, 2025
हर परिवार को पर्याप्त पोषण देने के अपने लक्ष्य की ओर हम तेजी से आगे बढ़ रहे हैं, ताकि कुपोषण और एनीमिया जैसी बड़ी समस्याओं से देश मुक्त हो सके। pic.twitter.com/UBxKyruHqn
— Narendra Modi (@narendramodi) March 7, 2025
बीते एक दशक में हमने अपने गरीब भाई-बहनों को सशक्त बनाने के लिए निरंतर मिशन मोड पर काम किया है, जिससे उनका जीवन बहुत आसान हुआ है। pic.twitter.com/O5tMe2FED8
— Narendra Modi (@narendramodi) March 7, 2025