ਯੂਨਾਈਟਿਡ ਨੇਸ਼ਨਸ (ਸੰਯੁਕਤ ਰਾਸ਼ਟਰ) ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਜੀ, ਦੇਸ਼-ਵਿਦੇਸ਼ ਤੋਂ ਆਏ ਸਾਰੇ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਇਸ ਗੌਰਵਸ਼ਾਲੀ ਧਰਤੀ ’ਤੇ ਆਪ ਸਭ ਦਾ ਹਾਰਦਿਕ ਸੁਆਗਤ ਹੈ। ਐਂਟੋਨੀਓ ਗੁਟੇਰੇਸ ਜੀ ਦੇ ਲਈ ਤਾਂ ਭਾਰਤ ਦੂਸਰੇ ਘਰ ਜੈਸਾ ਹੈ। ਤੁਸੀਂ ਆਪਣੀ ਯੁਵਾਵਸਥਾ (ਜਵਾਨੀ) ਵਿੱਚ ਬਹੁਤ ਵਾਰ ਭਾਰਤ ਦੀ ਯਾਤਰਾ ਵੀ ਕੀਤੀ ਹੈ।
ਗੋਆ ਨਾਲ ਤੁਹਾਡੇ ਪਰਿਵਾਰਕ ਸਬੰਧ ਵੀ ਹਨ। ਮੈਨੂੰ ਐਸਾ ਲਗ ਰਿਹਾ ਹੈ ਕਿ ਮੈਂ ਗੁਜਰਾਤ ਵਿੱਚ ਅੱਜ ਆਪਣੇ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਸੁਆਗਤ ਕਰ ਰਿਹਾ ਹਾਂ। ਐਂਟੋਨੀਓ ਗੁਟੇਰੇਸ ਜੀ ਤੁਹਾਡਾ ਇੱਥੇ ਆਉਣ ਦੇ ਲਈ ਬਹੁਤ-ਬਹੁਤ ਆਭਾਰ, ਬਹੁਤ-ਬਹੁਤ ਅਭਿਨੰਦਨ। ਮੈਨੂੰ ਖੁਸ਼ੀ ਹੈ ਕਿ ਮਿਸ਼ਨ ਲਾਈਫ ਨੂੰ ਲਾਂਚਿੰਗ ਦੇ ਸਮੇਂ ਤੋਂ ਅਨੇਕ ਦੇਸ਼ ਇਸ ਸੰਕਲਪ ਦੇ ਨਾਲ ਜੁੜੇ ਹੋਏ ਹਨ।
ਮੈਂ ਫ੍ਰਾਂਸ ਦੇ ਪ੍ਰੈਜ਼ੀਡੈਂਟ ਸ਼੍ਰੀ ਮੈਕ੍ਰੋਂ, ਯੂਕੇ ਦੀ ਪ੍ਰਧਾਨ ਮੰਤਰੀ ਲਿਜ ਟ੍ਰਸ, ਗੁਆਨਾ ਦੇ ਪ੍ਰੈਜ਼ੀਡੈਂਟ ਇਰਫਾਨ ਅਲੀ, ਅਰਜਨਟੀਨਾ ਦੇ ਪ੍ਰੈਜੀਡੈਂਟ ਅਲਬਰਟੋ ਫਰਨਾਂਡੀਜ਼, ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ, ਮੈਡਾਗਾਸਕਰ ਦੇ ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਜੀ, ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਜੀ, ਮਾਲਦੀਵ ਦੇ ਭਾਈ ਸੋਲਿਹ ਜੀ, ਜਾਰਜੀਆ ਦੇ ਪ੍ਰਾਇਮ ਮਿਨਿਸਟਰ ਇਰਾਕਲੀ ਗਰਿਬਾਸ਼ਵਿਲੀ, ਐਸਟੋਨੀਆ ਦੇ ਪ੍ਰਾਇਮ ਮਿਨਿਸਟਰ ਕਜਾ ਕੱਲਾਸ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ।
ਸਾਥੀਓ,
ਇਹ ਆਯੋਜਨ ਸਾਡੇ ਰਾਸ਼ਟਰੀ ਗੌਰਵ, ਸਰਦਾਰ ਵਲੱਭ ਭਾਈ ਪਟੇਲ ਦੀ ਵਿਸ਼ਾਲ ਪ੍ਰਤਿਮਾ Statue of Unity ਦੀ ਨਿਕਟਤਾ ਵਿੱਚ ਹੋ ਰਿਹਾ ਹੈ, ਅਤੇ ਕਲਾਈਮੇਟ ਚੇਂਜ ਦੇ ਖ਼ਿਲਾਫ਼ life ਵਿੱਚ unity ਹੀ ਸਭ ਤੋਂ ਮਹੱਤਵਪੂਰਨ Factor ਹੈ। ਦੁਨੀਆ ਦੀ ਸਭ ਤੋਂ ਬੜੀ ਪ੍ਰਤਿਮਾ ਸਾਨੂੰ ਵਾਤਾਵਰਣ ਨਾਲ ਜੁੜੇ ਉੱਚੇ ਲਕਸ਼ ਤੈਅ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਪ੍ਰੇਰਣਾ ਦੇਵੇਗੀ।
ਸਾਥੀਓ,
ਜਦੋਂ ਪ੍ਰਤੀਮਾਨ ਵਿਸ਼ਾਲ ਹੁੰਦੇ ਹਨ, ਤਾਂ ਕੀਰਤੀਮਾਨ ਵੀ ਵਿਸ਼ਾਲ ਹੁੰਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਗੁਜਰਾਤ ਵਿੱਚ ਹੋਣਾ, ਬਹੁਤ ਮਾਅਨੇ ਰੱਖਦਾ ਹੈ। ਅਤੇ ਇਹ ਬਿਲਕੁਲ ਉਚਿਤ ਵੀ ਹੈ। ਗੁਜਰਾਤ, ਭਾਰਤ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿਸ ਨੇ ਸਭ ਤੋਂ ਪਹਿਲਾਂ Renewable Energy ਅਤੇ Environment Protection ਦੀ ਦਿਸ਼ਾ ਵਿੱਚ ਕਾਫ਼ੀ ਕਦਮ ਉਠਾਉਣਾ ਸ਼ੁਰੂ ਕਰ ਦਿੱਤਾ ਸੀ। ਚਾਹੇ ਬਾਤ ਨਹਿਰਾਂ ’ਤੇ ਸੋਲਰ ਪੈਨਲ ਲਗਾਉਣ ਦੀ ਹੋਵੇ, ਜਾਂ ਸੋਕਾ ਗ੍ਰਸਤ ਇਲਾਕਿਆਂ ਵਿੱਚ ਜਲ ਪੱਧਰ ਵਧਾਉਣ ਦੇ ਲਈ Water Conservation ਦਾ ਅਭਿਯਾਨ ਹੋਵੇ, ਗੁਜਰਾਤ ਹਮੇਸ਼ਾ ਇੱਕ ਪ੍ਰਕਾਰ ਨਾਲ ਲੀਡਰ ਦੇ ਰੂਪ ਵਿੱਚ, ਇੱਕ trendsetter ਦੇ ਰੂਪ ਵਿੱਚ ਰਿਹਾ ਹੈ।
ਸਾਥੀਓ,
ਕਲਾਈਮੇਟ ਚੇਂਜ ਨੂੰ ਲੈ ਕੇ ਐਸੀ ਧਾਰਨਾ ਬਣਾ ਦਿੱਤੀ ਹੈ ਜਿਵੇਂ ਇਹ ਸਿਰਫ਼ ਪਾਲਿਸੀ ਨਾਲ ਜੁੜਿਆ ਵਿਸ਼ਾ ਹੈ। ਲੇਕਿਨ ਜਿਵੇਂ ਹੀ ਅਸੀਂ ਇਸ ਮੁੱਦੇ ਨੂੰ ਪਾਲਿਸੀ ਨਾਲ ਜੋੜ ਕੇ ਦੇਖਣ ਲਗਦੇ ਹਾਂ, ਜਾਣੇ-ਅਨਜਾਣੇ ਵਿੱਚ ਸਾਡੇ ਮਨ ਵਿੱਚ ਇਹ ਬਾਤ ਬੈਠ ਜਾਂਦੀ ਹੈ ਕਿ ਇਸ ’ਤੇ ਸਰਕਾਰ ਹੀ ਕੁਝ ਕਰੇਗੀ। ਜਾਂ ਫਿਰ ਇਹ ਸੋਚਦੇ ਹਾਂ ਕਿ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਸ ‘ਤੇ ਕੋਈ ਕਦਮ ਉਠਾਉਣਾ ਚਾਹੀਦਾ ਹੈ।
ਇਹ ਬਾਤ ਸਹੀ ਹੈ ਕਿ ਸਰਕਾਰ, ਅੰਤਰਰਾਸ਼ਟਰੀ ਸੰਸਥਾਵਾਂ, ਉਨ੍ਹਾਂ ਦੀ ਭੂਮਿਕਾ ਬੜੀ ਹੈ, ਅਤੇ ਉਹ ਇਸ ਨੂੰ ਸੰਭਾਲਣ ਦਾ ਪ੍ਰਯਾਸਰਤ ਵੀ ਕਰ ਰਹੇ ਹਨ। ਲੇਕਿਨ ਅਸੀਂ ਸਾਰੇ ਦੇਖ ਸਕਦੇ ਹਾਂ ਕਿ ਹੁਣ ਇਸ ਮੁੱਦੇ ਦੀ ਗੰਭੀਰਤਾ ਚਰਚਾਵਾਂ ਤੋਂ ਬਾਹਰ ਨਿਕਲ ਦੇ ਦੁਨੀਆ ਦੇ ਹਰ ਕੋਨੇ ਵਿੱਚ, ਹਰ ਘਰ ਵਿੱਚ ਅੱਜ ਨਜ਼ਰ ਆਉਣ ਲਗੀ ਹੈ।
ਕਲਾਈਮੇਟ ਚੇਂਜ ਨਾਲ ਹੋ ਰਹੇ ਬਦਲਾਅ ਲੋਕ ਆਪਣੇ ਆਸਪਾਸ ਮਹਿਸੂਸ ਕਰਨ ਲਗੇ ਹਨ। ਪਿਛਲੇ ਕੁਝ ਦਹਾਕਿਆਂ ਵਿੱਚ ਅਸੀਂ ਇਸ ਦੁਸ਼ਪ੍ਰਭਾਵ ਨੂੰ ਹੋਰ ਤੇਜ਼ ਦੇਖਿਆ ਹੈ, ਅਣਕਿਆਸੀਆਂ ਆਪਦਾਵਾਂ ਨੂੰ ਝੇਲਿਆ ਹੈ। ਅੱਜ ਸਾਡੇ ਗਲੇਸ਼ੀਅਰਸ ਪਿਘਲ ਰਹੇ ਹਨ, ਸਮੁੰਦਰਾਂ ਦਾ ਜਲ ਪੱਧਰ ਵਧ ਰਿਹਾ ਹੈ। ਸਾਡੀਆਂ ਨਦੀਆਂ ਸੁੱਕ ਰਹੀਆਂ ਹਨ, ਮੌਸਮ ਅਨਿਸ਼ਚਿਤ ਹੋ ਰਹੇ ਹਨ। ਅਤੇ ਇਹ ਬਦਲਾਅ ਲੋਕਾਂ ਨੂੰ ਸੋਚਣ ’ਤੇ ਮਜਬੂਰ ਕਰ ਰਹੇ ਹਨ ਕਿ ਕਲਾਈਮੇਟ ਚੇਂਜ ਦੇ ਮੁੱਦੇ ਨੂੰ ਸਿਰਫ਼ ਪਾਲਿਸੀ ਮੇਕਿੰਗ ਦੇ ਲੈਵਲ ’ਤੇ ਹੀ ਨਹੀਂ ਛੱਡਿਆ ਜਾ ਸਕਦਾ।
ਲੋਕ ਖ਼ੁਦ ਮਹਿਸੂਸ ਕਰਨ ਲਗੇ ਹਨ ਕਿ ਇੱਕ ਵਿਅਕਤੀ, ਇੱਕ ਪਰਿਵਾਰ ਅਤੇ ਇੱਕ ਸਮੁਦਾਇ ਦੇ ਤੌਰ ’ਤੇ ਉਨ੍ਹਾਂ ਨੂੰ ਇਸ ਧਰਤੀ ਦੇ ਲਈ, ਇਸ planet ਦੇ ਲਈ, ਕੁਝ ਨਾ ਕੁਝ ਜ਼ਿੰਮੇਵਾਰੀ ਉਠਾਉਣੀ, ਖ਼ੁਦ ਨੂੰ ਵੀ ਕੁਝ ਕਰਨਾ ਚਾਹੀਦਾ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਆਪਣੇ ਖ਼ੁਦ ਦੇ ਪ੍ਰਯਤਨ ਵਿੱਚ ਜਾਂ ਪਰਿਵਾਰ ਦੇ ਨਾਲ ਅਤੇ ਆਪਣੇ ਸਮੁਦਾਇ ਦੇ ਨਾਲ ਮਿਲ ਕੇ ਉਹ ਕਿਹੜੇ ਕਦਮ ਉਠਾ ਸਕਦੇ ਹਨ, ਜਿਸ ਨਾਲ ਧਰਤੀ ਦੀ ਸੁਰੱਖਿਆ ਹੋ ਸਕੇ? ਇਸ ਪ੍ਰਿਥਵੀ ਦੀ ਸੁਰੱਖਿਆ ਹੋ ਸਕੇ।
ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮਿਸ਼ਨ ਲਾਈਫ ਵਿੱਚ ਹੈ। ਮਿਸ਼ਨ ਲਾਈਫ ਦਾ ਮੰਤਰ ਹੈ ‘Lifestyle For Environment’। ਪ੍ਰਿਥਵੀ ‘ਤੇ ਰਹਿਣ ਵਾਲੇ ਹਰੇਕ ਵਿਅਕਤੀ ਦੇ ਵਿਅਕਤੀਗਤ ਪ੍ਰਯਾਸਾਂ ਦੀ ਕਾਮਨਾ ਦੇ ਨਾਲ ਹੀ ਅੱਜ ਮੈਂ ਮਿਸ਼ਨ ਲਾਈਫ ਦਾ ਇਹ ਵਿਜਨ ਦੁਨੀਆ ਦੇ ਸਾਹਮਣੇ ਰੱਖ ਰਿਹਾ ਹਾਂ। ਮਿਸ਼ਨ ਲਾਈਫ ਇਸ ਧਰਤੀ ਦੀ ਸੁਰੱਖਿਆ ਦੇ ਲਈ ਜਨ-ਜਨ ਦੀਆਂ ਸ਼ਕਤੀਆਂ ਨੂੰ ਜੋੜਦਾ ਹੈ, ਉਨ੍ਹਾਂ ਨੂੰ ਬਿਹਤਰ ਇਸਤੇਮਾਲ ਕਰਨਾ ਸਿਖਾਉਂਦਾ ਹੈ।
ਮਿਸ਼ਨ ਲਾਈਫ, ਕਲਾਈਮੇਟ ਚੇਂਜ ਦੇ ਖਿਲਾਫ਼ ਲੜਾਈ ਨੂੰ ਲੋਕਤਾਂਤ੍ਰਿਕ-ਡੈਮੋਕ੍ਰੇਟਿਕ, ਇੱਕ ਪ੍ਰਕਾਰ ਨਾਲ ਉਸ ਦਾ ਵਿਸਤਾਰ ਕਰ ਰਿਹਾ ਹੈ। ਜਿਸ ਵਿੱਚ ਹਰ ਕੋਈ ਆਪਣੀ ਸਮਰੱਥਾ ਦੇ ਹਿਸਾਬ ਨਾਲ ਯੋਗਦਾਨ ਦੇ ਸਕਦਾ ਹੈ। ਮਿਸ਼ਨ ਲਾਈਫ ਇਸ ਬਾਤ ’ਤੇ ਭਰੋਸਾ ਕਰਦਾ ਹੈ ਕਿ ਛੋਟੇ-ਛੋਟੇ ਪ੍ਰਯਾਸਾਂ ਦਾ ਵੀ ਵਿਆਪਕ ਪ੍ਰਭਾਵ ਹੋ ਸਕਦਾ ਹੈ। ਮਿਸ਼ਨ ਲਾਈਫ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਸਾਰੇ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਐਸਾ ਬਹੁਤ ਕੁਝ ਕਰ ਸਕਦੇ ਹਾਂ ਜਿਸ ਨਾਲ ਵਾਤਾਵਰਣ ਦੀ ਸੁਰੱਖਿਆ ਹੋਵੇ।
ਮਿਸ਼ਨ ਲਾਈਫ ਇਹ ਮੰਨਦਾ ਹੈ ਕਿ ਆਪਣੀ Lifestyle ਵਿੱਚ ਬਦਲਾਅ ਕਰਕੇ Environment ਦੀ ਰੱਖਿਆ ਕੀਤੀ ਜਾ ਸਕਦੀ ਹੈ। ਮੈਂ ਤੁਹਾਨੂੰ ਦੋ ਬਹੁਤ ਦਿਲਚਸਪ ਉਦਾਹਰਣ ਦੇਣਾ ਚਾਹੁੰਦਾ ਹਾਂ, ਬੜੀ ਸਰਲ ਬਾਤ ਮੈਂ ਦੱਸਣਾ ਚਾਹੁੰਦਾ ਹਾਂ। ਤੁਸੀਂ ਦੇਖਿਆ ਹੋਵੇਗਾ ਕੁਝ ਲੋਕਾਂ ਨੂੰ AC ਦਾ Temperature 17 ਡਿਗਰੀ ਜਾਂ 18 ਡਿਗਰੀ ਸੈਲਸੀਅਸ ’ਤੇ ਰੱਖਣਾ ਪਸੰਦ ਹੁੰਦਾ ਹੈ।
ਲੇਕਿਨ AC ਦਾ Temperature ਇਤਨਾ ਘੱਟ ਕਰਨ ਦੇ ਬਾਅਦ ਇਹੀ ਲੋਕ ਸੌਣ ਦੇ ਸਮੇਂ ਕੰਬਲ ਜਾਂ ਰਜਾਈ ਦਾ ਸਹਾਰਾ ਲੈਂਦੇ ਹਨ। AC ਦਾ ਹਰ ਡਿਗਰੀ Temperature ਘੱਟ ਕਰਨਾ, ਵਾਤਾਵਰਣ ‘ਤੇ ਉਤਨਾ ਹੀ ਨਕਾਰਾਤਮਕ ਪ੍ਰਭਾਵ ਯਾਨੀ ਉਸ ਨੂੰ ਅਗਰ ਅਸੀਂ ਬਚਾ ਸਕਦੇ ਹਾਂ, ਕੋਸ਼ਿਸ਼ ਕਰਕੇ ਕਰ ਸਕਦੇ ਹਾਂ। ਯਾਨੀ ਅਸੀਂ ਆਪਣੀ Lifestyle ਨੂੰ ਠੀਕ ਕਰ ਲਈਏ, ਅਸੀਂ ਤਾਂ ਵਾਤਾਵਰਣ ਦੀ ਕਿਤਨੀ ਬੜੀ ਮਦਦ ਹੋਵੇਗੀ।
Lifestyle ਤੋਂ ਜਿੱਥੇ ਵੀ ਇੱਕ ਹੋਰ ਉਦਾਹਰਣ ਮੈਂ ਦੱਸਣਾ ਚਾਹੁੰਦਾ ਹਾਂ। ਅਸੀਂ ਦੇਖਦੇ ਹਾਂ, ਕੁਝ ਲੋਕ 5 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਵਾਲੀ ਗੱਡੀ ਲੈ ਕੇ ਜਿੰਮ ਜਾਂਦੇ ਹਨ ਅਤੇ ਜਿੰਮ ਵਿੱਚ ਟ੍ਰੈੱਡ ਮਿਲ ’ਤੇ ਜਮ ਕੇ ਆਪਣਾ ਪਸੀਨਾ ਵਹਾਉਣ ਦੀ ਕੋਸ਼ਿਸ਼ ਕਰਦੇ ਹਨ। ਅਰੇ ਭਾਈ, ਅਗਰ ਇਹ ਪਸੀਨਾ ਤੁਸੀਂ ਪੈਦਲ ਚਲ ਕੇ ਜਾਂ ਸਾਈਕਲ ’ਤੇ ਜਿੰਮ ਜਾ ਕੇ ਉਠਾ ਲੈਂਦੇ ਤਾਂ ਵਾਤਾਵਰਣ ਦੀ ਰੱਖਿਆ ਵੀ ਹੁੰਦੀ ਅਤੇ ਤੁਹਾਡੀ ਸਿਹਤ ਦੀ ਵੀ ਰੱਖਿਆ ਹੁੰਦੀ।
ਸਾਥੀਓ,
Life style ਨਾਲ ਵਿਅਕਤੀਗਤ ਅਤੇ ਸਮਾਜ ਦੇ ਛੋਟੇ-ਛੋਟੇ ਪ੍ਰਯਾਸਾਂ ਨਾਲ ਕਿਵੇਂ ਬੜੇ ਨਤੀਜੇ ਆ ਸਕਦੇ ਹਨ। ਮੈਂ ਇਸ ਦੀ ਵੀ ਉਦਾਹਰਣ ਦੇਣਾ ਚਾਹੁੰਦਾ ਹਾਂ। ਭਾਰਤ ਵਿੱਚ, ਅਸੀਂ ਕੁਝ ਸਾਲ ਪਹਿਲਾਂ ਦੇਸ਼ਵਾਸੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ LED ਬੱਲਬ ਦਾ ਇਸਤੇਮਾਲ ਕਰਨ ਦੀ ਤਾਕੀਦ ਕੀਤੀ ਸੀ। ਮਕਸਦ ਇਹ ਸੀ ਕਿ ਲੋਕਾਂ ਦਾ ਬਿਜਲੀ ਬਿਲ ਘੱਟ ਹੋਵੇ, ਬਿਜਲੀ ਦਾ ਘੱਟ ਖਰਚ ਹੋਵੇ ਅਤੇ ਵਾਤਾਵਰਣ ਦੀ ਰੱਖਿਆ ਵੀ ਹੋਵੇ।
ਸਰਕਾਰ ਨੇ LED ਬੱਲਬ ਦੀ ਇੱਕ ਯੋਜਨਾ ਸ਼ੁਰੂ ਕੀਤੀ ਅਤੇ ਦੇਸ਼ ਦਾ ਪ੍ਰਾਈਵੇਟ ਸੈਕਟਰ ਵੀ ਇਸ ਵਿੱਚ ਭਾਗੀਦਾਰ ਹੋ ਗਿਆ। ਇੱਥੇ ਆਏ ਅੰਤਰਰਾਸ਼ਟਰੀ ਐਕਸਪਰਟਸ ਇਹ ਜਾਣ ਕੇ ਉਨ੍ਹਾਂ ਨੂੰ ਹੈਰਾਨੀ ਹੋਵੇਗੀ ਕਿ ਕੁਝ ਹੀ ਸਮੇਂ ਦੇ ਅੰਦਰ ਭਾਰਤ ਦੇ ਲੋਕਾਂ ਨੇ 160 ਕਰੋੜ ਤੋਂ ਜ਼ਿਆਦਾ LED ਬੱਲਬ ਆਪਣੇ ਘਰਾਂ ਵਿੱਚ ਲਗਾ ਲਏ, ਪਰਿਵਰਤਨ ਕਰ ਦਿੱਤਾ ਅਤੇ ਇਸ ਦਾ ਪ੍ਰਭਾਵ ਇਹ ਹੈ ਕਿ 100 ਮਿਲੀਅਨ ਟਨ ਤੋਂ ਜ਼ਿਆਦਾ ਕਾਰਬਨ ਡਾਈਆਕਸਾਈਡ ਦਾ ਉਤਪਾਦਨ ਅਸੀਂ ਘੱਟ ਕਰ ਪਾਏ, ਉਸ ਦਾ ਉਤਸਰਜਨ ਘੱਟ ਕਰ ਪਾਏ।
ਅਤੇ ਮੈਂ ਇਹ ਨੋਟ ਕਰਨ ਦੇ ਲਈ ਜ਼ਰੂਰ ਕਹਾਂਗਾ, ਇਹ ਹਰ ਸਾਲ ਹੋ ਰਿਹਾ ਹੈ, ਇਹ ਸਿਰਫ਼ ਇੱਕ ਵਾਰ ਦੀ ਘਟਨਾ ਨਹੀਂ ਹੈ, ਹਰ ਸਾਲ ਇਹ ਬੈਨੇਫਿਟ ਹੋਣ ਵਾਲਾ ਹੈ ਅਤੇ ਉਸ ਦਾ ਲਾਭ ਹੋਣ ਵਾਲਾ ਹੈ। ਹੋ ਰਿਹਾ ਹੈ। LED ਦੀ ਵਜ੍ਹਾ ਨਾਲ ਹੁਣ ਹਰ ਸਾਲ ਇਤਨਾ ਉਤਸਰਜਨ ਘੱਟ ਹੋਣ ਲਗਿਆ ਹੈ।
ਸਾਥੀਓ,
ਗੁਜਰਾਤ ਮਹਾਤਮਾ ਗਾਂਧੀ ਦੀ ਭੂਮੀ ਹੈ, ਜਨਮਭੂਮੀ ਹੈ। ਤਾਂ ਉਨ੍ਹਾਂ ਵਿਚਾਰਕਾਂ ਤੋਂ ਇੱਕ ਜੋ ਬਹੁਤ ਮੈਂ ਵਾਤਾਵਰਣ ਸੁਰੱਖਿਆ ਅਤੇ ਪ੍ਰਕ੍ਰਿਤੀ ਦੇ ਨਾਲ ਤਾਲਮੇਲ ਲੈ ਕੇ ਜੀਵਨ ਜਿਊਣ ਦਾ ਮਹੱਤਵ ਸਮਝ ਗਏ ਸੀ। ਉਨ੍ਹਾਂ ਨੇ Trusteeship ਦੀ ਅਵਧਾਰਣਾ ਵਿਕਸਿਤ ਕੀਤੀ ਸੀ। ਮਿਸ਼ਨ ਲਾਈਫ ਇਸ ਸਭ ਨੂੰ ਵਾਤਾਵਰਣ ਦਾ Trustee ਬਣਾਉਂਦਾ ਹੈ। Trustee ਉਹ ਹੁੰਦਾ ਹੈ ਜੋ ਸੰਸਾਧਨਾਂ ਦਾ ਅੰਧਾਧੁੰਧ ਇਸਤੇਮਾਲ ਨਹੀਂ ਹੋਣ ਦਿੰਦਾ। ਇੱਕ Trustee ਇੱਕ ਸ਼ੋਸ਼ਕ ਦੇ ਰੂਪ ਵਿੱਚ ਨਹੀਂ ਬਲਕਿ ਪੋਸ਼ਕ ਦੇ ਰੂਪ ਵਿੱਚ ਕੰਮ ਕਰਦਾ ਹੈ।
ਮਿਸ਼ਨ ਲਾਈਫ P3 ਦੀ ਅਵਧਾਰਨਾ ਨੂੰ ਮਜ਼ਬੂਤ ਕਰੇਗਾ। P3 ਯਾਨੀ Pro Planet People. ਅੱਜ ਅਸੀਂ ਇੱਕ ਐਸੀ ਦੁਨੀਆਂ ਵਿੱਚ ਰਹਿ ਰਹੇ ਹਾਂ ਜਿੱਥੇ ਇਸ ਬਾਤ ਦੀ ਚਰਚਾ ਰਹਿੰਦੀ ਹੈ ਕਿ ਕੌਣ ਕਿਸ ਦੇਸ਼ ਜਾਂ ਗੁੱਟ ਦੇ ਨਾਲ ਹੈ, ਅਤੇ ਕੌਣ ਕਿਸ ਦੇਸ਼ ਜਾਂ ਗੁੱਟ ਦੇ ਖਿਲਾਫ਼ ਹੈ। ਲੇਕਿਨ ਮਿਸ਼ਨ ਲਾਈਫ, ਧਰਤੀ ਦੇ ਲੋਕਾਂ ਨੂੰ Pro Planet People ਦੇ ਤੌਰ ’ਤੇ ਜੋੜਦਾ ਹੈ, ਉਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਸਮਾਹਿਤ ਕਰਦਾ ਹੈ, ਇੱਕ ਕਰ ਦਿੰਦਾ ਹੈ। ਇਹ ‘Lifestyle of the planet, for the planet and by the planet’ ਦੇ ਮੂਲ ਸਿਧਾਂਤ ‘ਤੇ ਚਲਦਾ ਹੈ।
ਸਾਥੀਓ,
ਅਤੀਤ ਤੋਂ ਸਿੱਖ ਕੇ ਹੀ ਅਸੀਂ ਬਿਹਤਰ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ। ਭਾਰਤ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ ਪ੍ਰਕ੍ਰਿਤੀ ਦੀ ਪੂਜਾ ਦੀ ਸਮ੍ਰਿੱਧ ਪਰੰਪਰਾ ਰਹੀ ਹੈ। ਸਾਡੇ ਵੇਦਾਂ ਵਿੱਚ ਵੀ ਬਹੁਤ ਸਟੀਕ ਤਰੀਕੇ ਨਾਲ ਕਿਹਾ ਹੈ ਕਿ ਜਲ, ਜ਼ਮੀਨ, ਵਾਯੂ ਅਤੇ ਸਾਰੇ ਪ੍ਰਕ੍ਰਿਤੀ ਪ੍ਰਦੱਤ ਚੀਜ਼ਾਂ ਦਾ ਮਹੱਤਵ ਸਮਝਾਉਂਦੇ ਹਨ। ਜਿਵੇਂ, ਅਥਰਵਵੇਦ ਕਹਿੰਦਾ ਹੈ: (माता भूमिः पुत्रोऽहं पृथिव्याः।)
ਅਰਥਾਤ, ਪ੍ਰਿਥਵੀ ਸਾਡੀ ਮਾਤਾ ਅਤੇ ਅਸੀਂ ਉਸ ਦੀ ਸੰਤਾਨ ਹਾਂ। ‘Reduce, Reuse and Recycle’ ਅਤੇ ਸਰਕੁਲਰ ਇਕੌਨਮੀ, ਹਜ਼ਾਰਾਂ ਵਰ੍ਹਿਆਂ ਤੋਂ ਸਾਡੇ ਭਾਰਤਵਾਸੀਆਂ ਦੀ Lifestyle ਦਾ ਅੰਗ ਰਿਹਾ ਹੈ।
ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ, ਕਈ ਦੇਸ਼ਾਂ ਵਿੱਚ, ਅਜਿਹੀਆਂ ਪ੍ਰਥਾਵਾਂ ਅੱਜ ਵੀ ਪ੍ਰਚਲਿਤ ਹਨ, ਜੋ ਸਾਨੂੰ ਪ੍ਰਕ੍ਰਿਤੀ ਦੇ ਨਾਲ ਤਾਲਮੇਲ ਬਿਠਾ ਕੇ ਚਲਣ ਦੇ ਲਈ ਪ੍ਰੇਰਿਤ ਕਰਦੀ ਹਨ। ਮਿਸ਼ਨ ਲਾਈਫ ਪ੍ਰਕ੍ਰਿਤੀ ਦੀ ਸੁਰੱਖਿਆ ਨਾਲ ਜੁੜੀ ਹਰ ਉਸ Lifestyle ਨੂੰ ਸਮਾਹਿਤ ਕਰੇਗਾ, ਜਿਸ ਨੂੰ ਸਾਡੇ ਪੂਰਵਜਾਂ ਨੇ ਅਪਣਾਇਆ ਸੀ, ਅਤੇ ਜਿਸ ਨੂੰ ਅਸੀਂ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਸਕਦੇ ਹਾਂ।
ਸਾਥੀਓ,
ਅੱਜ, ਭਾਰਤ ਵਿੱਚ ਸਲਾਨਾ ਪ੍ਰਤੀ ਵਿਅਕਤੀ ਕਾਰਬਨ ਫੁੱਟਪ੍ਰਿੰਟ ਕਰੀਬ-ਕਰੀਬ ਡੇਢ ਟਨ ਹੀ ਹੈ, ਜਦਕਿ ਦੁਨੀਆ ਦਾ ਔਸਤ 4 ਟਨ ਪ੍ਰਤੀ ਵਰ੍ਹੇ ਦਾ ਹੈ। ਫਿਰ ਵੀ, ਭਾਰਤ ਕਲਾਈਮੇਟ ਚੇਂਜ ਜਿਹੀ ਆਲਮੀ ਸਮੱਸਿਆ ਦੇ ਲਈ ਸਭ ਤੋਂ ਅੱਗੇ ਆ ਕੇ ਕੰਮ ਕਰ ਰਿਹਾ ਹੈ। ਇਸ ਨੇ ਉੱਜਵਲਾ ਯੋਜਨਾ ਸ਼ੁਰੂ ਕੀਤੀ ਤਾਕਿ ਕੋਲੇ ਅਤੇ ਲਕੜੀ ਦੇ ਧੂੰਏਂ ਤੋਂ ਮੁਕਤੀ ਮਿਲੇ। ਅਸੀਂ Water Security ਨੂੰ ਧਿਆਨ ਵਿੱਚ ਰੱਖ ਕੇ ਭਾਰਤ ਵਿੱਚ ਹਰ ਜ਼ਿਲ੍ਹੇ ਵਿੱਚ 75 ‘ਅੰਮ੍ਰਿਤ ਸਰੋਵਰ’ ਅੱਜ ਬਣਾਉਣ ਦਾ ਬਹੁਤ ਬੜਾ ਅਭਿਯਾਨ ਚਲਾ ਰਹੇ ਹਾਂ।
ਸਾਡੇ ਇੱਥੇ waste ਤੋਂ wealth ‘ਤੇ ਅਭੂਤਪੂਰਵ ਬਲ ਦਿੱਤਾ ਜਾ ਰਿਹਾ ਹੈ। ਅੱਜ, ਭਾਰਤ ਦੇ ਪਾਸ ਵਿਸ਼ਵ ਵਿੱਚ renewable energy ਦੀ ਚੌਥੀ ਸਭ ਤੋਂ ਬੜੀ ਸਮਰੱਥਾ ਦੇ ਰੂਪ ਵਿੱਚ ਸੀ ਉੱਭਰ ਪਾਏ ਹਾਂ। ਅੱਜ ਅਸੀਂ ਵਿੰਡ ਐਨਰਜੀ ਵਿੱਚ ਵੀ ਚੌਥੇ ਨੰਬਰ ‘ਤੇ ਹਾਂ, ਸੋਲਰ ਐਨਰਜੀ ਵਿੱਚ ਪੰਜਵੇਂ ਨੰਬਰ ‘ਤੇ ਹਾਂ।
ਪਿਛਲੇ 7-8 ਵਰ੍ਹਿਆਂ ਵਿੱਚ ਭਾਰਤ ਦੀ renewable energy ਦੀ ਸਮਰੱਥਾ ਵਿੱਚ ਕਰੀਬ 290 ਪ੍ਰਤੀਸ਼ਤ ਦਾ ਇਜ਼ਾਫਾ (ਵਾਧਾ) ਹੋਇਆ ਹੈ। ਅਸੀਂ ਇਲੈਕਟ੍ਰੌਨਿਕ ਸਮਰੱਥਾ ਦਾ 40 ਪ੍ਰਤੀਸ਼ਤ non-fossil-fuel ਯਾਨੀ ਉਸ source ਨੂੰ ਵੀ ਹਾਸਲ ਕਰਨ ਦਾ ਲਕਸ਼ ਵੀ ਅਸੀਂ ਸਮੇਂ ਸੀਮਾ ਨਾਲ 9 ਸਾਲ ਪਹਿਲਾਂ ਹਾਸਲ ਕਰ ਲਿਆ ਹੈ।
ਅਸੀਂ ਪੈਟਰੋਲ ਵਿੱਚ 10 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਲਕਸ਼ ਵੀ ਤੈਅ ਕੀਤਾ ਸੀ, ਅਤੇ ਉਸ ਨੂੰ ਵੀ ਸਮਾਂ ਸੀਮਾ ਤੋਂ 5 ਮਹੀਨੇ ਪਹਿਲਾਂ ਹੀ ਅਸੀਂ ਪੂਰਾ ਕਰ ਲਿਆ ਹੈ। ਭਾਰਤ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥਾਨੌਲ ਬਲੈਂਡਿੰਗ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ। Hydrogen Ecosystem ਦੇ ਲਈ ਭਾਰਤ ਵਾਤਾਵਰਣ ਦੇ ਅਨੁਕੂਲ ਊਰਜਾ ਸਰੋਤ ਦੀ ਤਰਫ਼ ਵੀ ਬਹੁਤ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ, ਅਤੇ ਇਹ ਗੁਜਰਾਤ ਇਸੇ green hydrogen ਦੇ ਲਈ ਹੱਬ ਦੇ ਰੂਪ ਵਿੱਚ ਵਿਕਸਿਤ ਹੁੰਦਾ ਚਲਿਆ ਜਾ ਰਿਹਾ ਹੈ। ਇਸ ਨਾਲ ਭਾਰਤ ਅਤੇ ਵਿਸ਼ਵ ਦੇ ਕਈ ਦੇਸ਼ਾਂ ਨੂੰ ਨੈੱਟ ਜ਼ੀਰੋ ਦੇ ਆਪਣੇ ਲਕਸ਼ ਨੂੰ ਹਾਸਲ ਕਰਨ ਵਿੱਚ ਬਹੁਤ ਬੜੀ ਮਦਦ ਮਿਲੇਗੀ।
ਸਾਥੀਓ,
ਅੱਜ ਭਾਰਤ ਪ੍ਰਗਤੀ ਵੀ, ਕਰ ਰਿਹਾ ਹੈ ਅਤੇ ਪ੍ਰਕ੍ਰਿਤੀ ਵੀ ਉਤਨਾ ਹੀ ਉੱਤਮ ਉਦਾਹਰਣ ਬਣਾ ਕੇ ਤਾਲਮੇਲ ਦੇ ਨਾਲ ਜਿਊਣ ਦਾ ਇੱਕ ਰਸਤਾ ਬਣਾ ਰਿਹਾ ਹੈ। ਅੱਜ ਭਾਰਤ ਵਿਸ਼ਵ ਦੀ ਪੰਜਵੀਂ ਬੜੀ ਅਰਥਵਿਵਸਥਾ ਵੀ ਬਣਿਆ ਹੈ, ਸਾਡਾ ਵਣ ਖੇਤਰ ਵੀ ਵਧ ਰਿਹਾ ਹੈ, ਜੰਗਲੀ ਜੀਵਾਂ ਦੀ ਸੰਖਿਆ ਵਿੱਚ ਵੀ ਸਾਡੇ ਇੱਥੇ ਲਗਾਤਾਰ ਵਾਧਾ ਹੋ ਰਿਹਾ ਹੈ।
ਭਾਰਤ ਹੁਣ ਦੁਨੀਆ ਦੇ ਨਾਲ ਆਪਣੀ ਭਾਗੀਦਾਰੀ ਨੂੰ ਹੋਰ ਜ਼ਿਆਦਾ ਵਧਾਉਣਾ ਚਾਹੁੰਦਾ ਹੈ। One Sun, One World, One Grid ਜਿਹੇ ਅਭਿਯਾਨ ਐਸੇ ਹੀ ਲਕਸ਼ਾਂ ਦੀ ਤਰਫ਼ ਸਾਡੇ ਸੰਕਲਪ ਨੂੰ ਮਜ਼ਬੂਤ ਕਰਦੇ ਹਨ। Coalition for Disaster Resilient Infrastructure ਇਸ ਦੇ ਨਿਰਮਾਣ ਦੀ ਅਗਵਾਈ ਕਰਕੇ, ਭਾਰਤ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਆਪਣੀ ਅਵਧਾਰਨਾ ਤੋਂ ਦੁਨੀਆ ਨੂੰ ਅਵਗਤ (ਜਾਣੂ) ਕਰਾ ਚੁਕਿਆ ਹੈ। ਮਿਸ਼ਨ ਲਾਈਫ ਇਸ ਕੜੀ ਵਿੱਚ ਇੱਕ ਅਗਲਾ ਕਦਮ ਹੈ।
ਸਾਥੀਓ,
ਸੈਕ੍ਰੇਟਰੀ ਜਨਰਲ Antonio Guterres, ਮੇਰੀ ਇਸ ਬਾਤ ਨਾਲ ਸਹਿਮਤ ਹੋਣਗੇ ਕਿ ਜਦੋਂ ਵੀ ਭਾਰਤ ਅਤੇ ਸੰਯੁਕਤ ਰਾਸ਼ਟਰ ਨੇ ਮਿਲ ਕੇ ਕੰਮ ਕੀਤਾ ਹੈ, ਦੁਨੀਆ ਨੂੰ ਬਿਹਤਰ ਬਣਾਉਣ ਦੇ ਨਵੇਂ ਰਸਤੇ ਮਿਲੇ ਹਨ। ਭਾਰਤ ਨੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਸਮਰਥਨ ਦਿੱਤਾ ਸੀ ਅਤੇ ਅੱਜ ਸੰਯੁਕਤ ਰਾਸ਼ਟਰ ਦੇ ਉਸ ਸਮਰਥਨ ਦੇ ਕਾਰਨ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਸਵਸਥ (ਤੰਦਰੁਸਤ) ਜੀਵਨ ਦੀ ਪ੍ਰੇਰਣਾ ਦਾ ਯੋਗ ਇੱਕ ਕਾਰਨ ਬਣ ਗਿਆ ਹੈ।
ਵੈਸੀ ਹੀ ਇੱਕ ਉਦਾਹਰਣ International Year of Millets ਦੀ ਹੈ। ਭਾਰਤ ਆਪਣੇ ਪਰੰਪਰਾਗਤ ਅਤੇ ਵਾਤਾਵਰਣ ਦੇ ਅਨੁਕੂਲ, ਮੋਟੇ ਅਨਾਜ ਨਾਲ ਦੁਨੀਆ ਨੂੰ ਜੋੜਨਾ ਚਾਹੁੰਦਾ ਸੀ। ਸੰਯੁਕਤ ਰਾਸ਼ਟਰ ਨੇ ਇਸ ਦਾ ਵੀ ਸਮਰਥਨ ਕੀਤਾ । ਅਸੀਂ ਅਗਲੇ ਸਾਲ International Year of Millets ਮਨਾਉਣ ਵਾਲੇ ਹਾਂ, ਲੇਕਿਨ ਹੁਣ ਵੀ ਦੁਨੀਆ ਭਰ ਵਿੱਚ ਇਸ ਦੀ ਚਰਚਾ ਪ੍ਰਾਰੰਭ ਹੋ ਚੁੱਕੀ ਹੈ।
ਮੈਨੂੰ ਵਿਸ਼ਵਾਸ ਹੈ ਕਿ ਸੰਯੁਕਤ ਰਾਸ਼ਟਰ ਦੇ ਸਮਰਥਨ ਤੋਂ ਮਿਸ਼ਨ ਲਾਈਫ ਨੂੰ ਵਿਸ਼ਵ ਦੇ ਹਰ ਕੋਨੇ, ਹਰ ਦੇਸ਼, ਹਰ ਨਾਗਰਿਕ ਤੱਕ ਪਹੁੰਚਾਉਣ ਵਿੱਚ ਬਹੁਤ ਬੜੀ ਸਫ਼ਲਤਾ ਮਿਲੇਗੀ। ਸਾਨੂੰ ਇਸ ਮੰਤਰ ਨੂੰ ਯਾਦ ਰੱਖਣਾ ਹੈ – – प्रकृति रक्षति रक्षिता । ਅਰਥਾਤ, ਜੋ ਪ੍ਰਕ੍ਰਿਤੀ ਦੀ ਰੱਖਿਆ ਕਰਦੇ ਹਨ, ਪ੍ਰਕ੍ਰਿਤੀ ਉਨ੍ਹਾਂ ਦੀ ਰੱਖਿਆ ਕਰਦੀ ਹੈ। ਮੈਨੂੰ ਵਿਸ਼ਵਾਸ ਹੈ, ਇਸੇ ਮਿਸ਼ਨ ਲਾਈਫ ’ਤੇ ਚਲਦੇ ਹੋਏ ਇੱਕ ਬਿਹਤਰ ਦੁਨੀਆ ਦਾ ਨਿਰਮਾਣ ਕਰ ਪਾਵਾਂਗੇ। ਆਪ ਸਭ ਦਾ ਇੱਕ ਵਾਰ ਫਿਰ ਮੈਂ ਆਭਾਰ ਵਿਅਕਤ ਕਰਦਾ ਹਾਂ ਅਤੇ ਯੂਐੱਨ ਦੇ ਇਸ ਸਮਰਥਨ ਦੇ ਲਈ ਮੈਂ ਫਿਰ ਤੋਂ ਇੱਕ ਵਾਰ ਹਿਰਦੇ ਤੋਂ ਧੰਨਵਾਦ ਕਰਦੇ ਹਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਧੰਨਵਾਦ।
****
ਡੀਐੱਸ/ਵੀਜੇ/ਡੀਕੇ
Mission LiFE is a global movement to safeguard our environment from impact of climate change. https://t.co/aW6Vr556TA
— Narendra Modi (@narendramodi) October 20, 2022
PM @narendramodi begins his address at global launch of Mission LiFE.
— PMO India (@PMOIndia) October 20, 2022
The event is happening at the Statue of Unity in Kevadia. pic.twitter.com/mfNYxex3DD
Gujarat has been leading from the front in efforts towards renewable energy and environment protection. pic.twitter.com/A6jCMFx44e
— PMO India (@PMOIndia) October 20, 2022
Climate change goes beyond only policy making. pic.twitter.com/myYczP3XO4
— PMO India (@PMOIndia) October 20, 2022
मिशन लाइफ का मंत्र है ‘Lifestyle For Environment’ pic.twitter.com/KXrrqF2KMz
— PMO India (@PMOIndia) October 20, 2022
Mahatma Gandhi spoke about Trusteeship.
— PMO India (@PMOIndia) October 20, 2022
Mission LiFE encourages us to be a trustee of the environment. pic.twitter.com/QTbh9cyRs5
Pro Planet People. pic.twitter.com/1Yr0ITiHmF
— PMO India (@PMOIndia) October 20, 2022
Lifestyle of the planet, for the planet and by the planet. pic.twitter.com/2G4taEAGTE
— PMO India (@PMOIndia) October 20, 2022
Reduce, reuse, recycle as well as circular economy has been an integral part of Indians since thousands of years. pic.twitter.com/aYHBBKEFun
— PMO India (@PMOIndia) October 20, 2022
India is committed to tackle the menace of climate change. pic.twitter.com/2LHaaBVxXF
— PMO India (@PMOIndia) October 20, 2022
‘प्रगति भी और प्रकृति भी’ pic.twitter.com/xiFncvCZHD
— PMO India (@PMOIndia) October 20, 2022