Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਵਡੋਦਰਾ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੁਆਰਾ ਆਯੋਜਿਤ ਯੁਵਾ ਸ਼ਿਵਿਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਗੁਜਰਾਤ ਦੇ ਵਡੋਦਰਾ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੁਆਰਾ ਆਯੋਜਿਤ ਯੁਵਾ ਸ਼ਿਵਿਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਜੈ ਸਵਾਮੀ ਨਾਰਾਇਣਾਏ!

ਪ੍ਰੋਗਰਾਮ ਵਿੱਚ ਉਪਸਥਿਤ ਪਰਮ ਪੂਜਯ ਗੁਰੂਜੀ ਸ਼੍ਰੀ ਗਿਆਨਜੀਵਨ ਦਾਸ ਜੀ ਸਵਾਮੀ, ਭਾਰਤੀ ਜਨਤਾ ਪਾਰਟੀ ਦੇ ਗੁਜਰਾਤ ਪ੍ਰਦੇਸ਼ ਦੇ ਪ੍ਰਧਾਨ ਅਤੇ ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸੀਆਰ ਪਾਟਿਲ, ਗੁਜਰਾਤ ਸਰਕਾਰ ਵਿੱਚ ਮੰਤਰੀ ਮਨੀਸ਼ਾਬੇਨ, ਵਿਨੁਭਾਈ, ਸਾਂਸਦ ਰੰਜਨਬੇਨ, ਵਡੋਦਰਾ ਦੇ ਮੇਅਰ ਕੇਯੂਰਭਾਈ, ਸਾਰੇ ਗਣਮਾਨਯ ਅਤਿਥੀਗਣ, ਪੂਜਯ ਸੰਤਗਣ, ਉਪਸਥਿਤ ਸਾਰੇ ਹਰਿਭਗਤ,  ਦੇਵੀਓ ਅਤੇ ਸੱਜਣੋਂ ਅਤੇ ਵਿਸ਼ਾਲ ਸੰਖਿਆ ਵਿੱਚ ਮੇਰੇ ਸਾਹਮਣੇ ਯੁਵਾ ਪੀੜ੍ਹੀ ਬੈਠੀ ਹੈ, ਇਹ ਯੁਵਾ ਝੋਮ,  ਯੁਵਾ ਝੁਸਾ,  ਯੁਵਾ ਪ੍ਰੇਰਣਾ, ਆਪ ਸਭ ਨੂੰ ਮੇਰਾ ਪ੍ਰਣਾਮ। ਜੈ ਸਵਾਮੀ ਨਾਰਾਇਣ!

ਮੈਨੂੰ ਖੁਸ਼ੀ ਹੈ ਕਿ ਸੰਸਕਾਰ ਅਭਯੁਦਯ ਸ਼ਿਵਿਰ ਦੇ ਇਸ ਆਯੋਜਨ ਵਿੱਚ ਅੱਜ ਮੈਨੂੰ ਜੁੜਨ ਦਾ ਅਵਸਰ ਮਿਲਿਆ, ਇਹ ਆਪਣੇ-ਆਪ ਵਿੱਚ ਸੰਤੋਸ਼ ਦਾ, ਖੁਸ਼ੀ ਦਾ ਅਵਸਰ ਹੈ। ਇਸ ਸ਼ਿਵਿਰ ਦੀ ਜੋ ਰੂਪ-ਰੇਖਾ ਹੈ, ਜੋ ਉਦੇਸ਼ ਹੈ, ਅਤੇ ਜੋ ਪ੍ਰਭਾਵ ਹੈ, ਉਹ ਆਪ ਸਾਰੇ ਸੰਤਾਂ ਦੀਆਂ ਉਪਸਥਿਤੀਆਂ ਵਿੱਚ ਹੋਰ ਨਿਖਰ ਜਾਵੇਗਾ।

ਸਾਡੇ ਸੰਤਾਂ ਨੇ, ਸਾਡੇ ਸ਼ਾਸਤਰਾਂ ਨੇ ਸਾਨੂੰ ਸਿਖਾਇਆ ਹੈ ਕਿ ਕਿਸੇ ਵੀ ਸਮਾਜ ਦਾ ਨਿਰਮਾਣ ਸਮਾਜ ਦੀ ਹਰ ਪੀੜ੍ਹੀ ਵਿੱਚ ਨਿਰੰਤਰ ਚਰਿੱਤਰ ਨਿਰਮਾਣ ਨਾਲ ਹੁੰਦਾ ਹੈ। ਉਸ ਦੀ ਸੱਭਿਅਤਾ, ਉਸ ਦੀ ਪਰੰਪਰਾ,  ਉਸ ਦੇ ਆਚਾਰ-ਵਿਚਾਰ, ਵਿਵਹਾਰ ਇੱਕ ਪ੍ਰਕਾਰ ਨਾਲ ਸਾਡੀ ਸੱਭਿਆਚਾਰਕ ਵਿਰਾਸਤ ਦੀ ਸਮ੍ਰਿੱਧੀ ਨਾਲ ਹੁੰਦਾ ਹੈ। ਅਤੇ ਸਾਡੇ ਸੱਭਿਆਚਾਰ ਦਾ ਸਿਰਜਣ, ਉਸ ਦੀ ਅਗਰ ਕੋਈ ਪਾਠਸ਼ਾਲਾ ਹੈ, ਉਸ ਦਾ ਅਗਰ ਕੋਈ ਮੂਲ ਬੀਜ ਹੈ ਤਾਂ ਉਹ ਸਾਡੇ ਸੰਸਕਾਰ ਹੁੰਦੇ ਹਨ। ਅਤੇ ਇਸ ਲਈ, ਇਹ ਸੰਸਕਾਰ ਅਭਯੁਦਯ ਸ਼ਿਵਿਰ ਸਾਡੇ ਨੌਜਵਾਨਾਂ ਦੇ ਅਭਯੁਦਯ ਦੇ ਪ੍ਰਯਾਸ ਦੇ ਨਾਲ ਹੀ ਸਾਡੇ ਸਮਾਜ ਦੇ ਅਭਯੁਦਯ ਦਾ ਵੀ ਇੱਕ ਸੁਭਾਵਿਕ ਪਵਿੱਤਰ ਅਭਿਯਾਨ ਹੈ।

ਇਹ ਪ੍ਰਯਾਸ ਹੈ, ਸਾਡੀ ਪਹਿਚਾਣ ਅਤੇ ਗੌਰਵ ਦੇ ਅਭਯੁਦਯ ਦਾ। ਇਹ ਪ੍ਰਯਾਸ ਹੈ, ਸਾਡੇ ਰਾਸ਼ਟਰ ਦੇ ਅਭਯੁਦਯ ਦਾ। ਮੈਨੂੰ ਵਿਸ਼ਵਾਸ ਹੈ, ਮੇਰੇ ਯੁਵਾ ਸਾਥੀ ਜਦੋਂ ਇਸ ਸ਼ਿਵਿਰ ਤੋਂ ਜਾਣਗੇ, ਤਾਂ ਉਹ ਆਪਣੇ ਅੰਦਰ ਇੱਕ ਨਵੀਂ ਊਰਜਾ ਮਹਿਸੂਸ ਕਰਨਗੇ। ਇੱਕ ਨਵੀਂ ਸਪਸ਼ਟਤਾ ਅਤੇ ਨਵਚੇਤਨਾ ਦਾ ਸੰਚਾਰ ਅਨੁਭਵ ਕਰਨਗੇ। ਮੈਂ ਆਪ ਸਭ ਨੂੰ ਇਸ ਨਵ-ਆਰੰਭ ਦੇ ਲਈ, ਨਵ-ਪ੍ਰਸਥਾਨ ਦੇ ਲਈ, ਨਵ- ਸੰਕਲਪ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਇਸ ਸਾਲ ‘ਸੰਸਕਾਰ ਅਭਯੁਦਯ ਸ਼ਿਵਿਰ’ ਦਾ ਇਹ ਆਯੋਜਨ ਇੱਕ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ,  ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅੱਜ ਅਸੀਂ ਨਵੇਂ ਭਾਰਤ ਦੇ ਨਿਰਮਾਣ ਦੇ ਲਈ ਸਮੂਹਿਕ ਸੰਕਲਪ ਲੈ ਰਹੇ ਹਾਂ, ਸਮੂਹਿਕ ਪ੍ਰਯਾਸ ਕਰ ਰਹੇ ਹਾਂ। ਇੱਕ ਐਸਾ ਨਵਾਂ ਭਾਰਤ, ਜਿਸ ਦੀ ਪਹਿਚਾਣ ਨਵੀਂ ਹੋਵੇ, ਆਧੁਨਿਕ ਹੋਵੇ, forward looking ਹੋਵੇ, ਅਤੇ ਪਰੰਪਰਾਵਾਂ ਪ੍ਰਾਚੀਨ ਮਜ਼ਬੂਤ ਨੀਂਹ ਤੋਂ ਜੁੜੀਆਂ ਹੋਣ! ਅਜਿਹਾ ਨਵਾਂ ਭਾਰਤ, ਜੋ ਨਵੀਂ ਸੋਚ ਅਤੇ ਸਦੀਆਂ ਪੁਰਾਣੀ ਸੰਸਕ੍ਰਿਤੀ, ਦੋਨਾਂ ਨੂੰ ਇਕੱਠੇ ਲੈ ਕੇ ਅੱਗੇ ਵਧੇ, ਅਤੇ ਪੂਰੀ ਮਾਨਵ ਜਾਤੀ ਨੂੰ ਦਿਸ਼ਾ ਦੇਵੇ

ਤੁਸੀਂ ਕਿਸੇ ਵੀ ਖੇਤਰ ਨੂੰ ਦੇਖੋ, ਜਿੱਥੇ ਚੁਣੌਤੀਆਂ ਹੁੰਦੀਆਂ ਹਨ, ਭਾਰਤ ਉੱਥੇ ਉਮੀਦ ਨਾਲ ਭਰੀਆਂ ਸੰਭਾਵਨਾਵਾਂ ਲੈ ਕੇ ਪ੍ਰਸਤੁਤ ਹੋ ਰਿਹਾ ਹੈ। ਜਿੱਥੇ ਸਮੱਸਿਆਵਾਂ ਹਨ, ਭਾਰਤ ਉੱਥੇ ਸਮਾਧਾਨ ਪੇਸ਼ ਕਰ ਰਿਹਾ ਹੈ। ਕੋਰੋਨਾਕਾਲ ਦੇ ਸੰਕਟ ਦੇ ਦਰਮਿਆਨ ਦੁਨੀਆ ਨੂੰ ਵੈਕਸੀਨ ਅਤੇ ਦਵਾਈਆਂ ਪਹੁੰਚਾਉਣ ਤੋਂ ਲੈ ਕੇ ਬਿਖਰੀ ਹੋਈ supply chains ਦੇ ਦਰਮਿਆਨ ਆਤਮਨਿਰਭਰ ਭਾਰਤ ਦੀ ਉਮੀਦ ਤੱਕ, ਆਲਮੀ ਅਸ਼ਾਂਤੀ ਅਤੇ ਸੰਘਰਸ਼ਾਂ ਦੇ ਦਰਮਿਆਨ ਸ਼ਾਂਤੀ ਦੇ ਲਈ ਇੱਕ ਸਮਰੱਥਾਵਾਨ ਰਾਸ਼ਟਰ ਦੀ ਭੂਮਿਕਾ ਤੱਕ, ਭਾਰਤ ਅੱਜ ਦੁਨੀਆ ਦੀ ਨਵੀਂ ਉਮੀਦ ਹੈ।

ਦੁਨੀਆ ਦੇ ਸਾਹਮਣੇ ਕਲਾਈਮੇਟ ਚੇਂਜ ਅਜਿਹੇ ਖ਼ਤਰੇ ਮੰਡਰਾ ਰਹੇ ਹਨ, ਤਾਂ ਭਾਰਤ sustainable life  ਦੇ ਆਪਣੇ ਸਦੀਆਂ ਪੁਰਾਣੇ ਅਨੁਭਵਾਂ ਤੋਂ ਭਵਿੱਖ ਦੇ ਲਈ ਅਗਵਾਈ ਕਰ ਰਿਹਾ ਹੈ। ਅਸੀਂ ਪੂਰੀ ਮਾਨਵਤਾ ਨੂੰ ਯੋਗ ਦਾ ਰਸਤਾ ਦਿਖਾ ਰਹੇ ਹਾਂ, ਆਯੁਰਵੇਦ ਦੀ ਤਾਕਤ ਤੋਂ ਪਰੀਚਿਤ ਕਰਵਾ ਰਹੇ ਹਾਂ।  ਅਸੀਂ ਸੌਫਟਵੇਅਰ ਤੋਂ ਲੈ ਕੇ ਸਪੇਸ ਤੱਕ, ਇੱਕ ਨਵੇਂ ਭਵਿੱਖ ਦੇ ਲਈ ਤਤਪਰ ਦੇਸ਼ ਦੇ ਰੂਪ ਵਿੱਚ ਉੱਭਰ ਰਹੇ ਹਾਂ।

ਸਾਥੀਓ,

ਅੱਜ ਭਾਰਤ ਦੀ ਸਫ਼ਲਤਾ ਸਾਡੇ ਨੌਜਵਾਨਾਂ ਦੀ ਸਮਰੱਥਾ ਦਾ ਸਭ ਤੋਂ ਬੜਾ ਸਬੂਤ ਹੈ। ਅੱਜ ਦੇਸ਼ ਵਿੱਚ ਸਰਕਾਰ ਦੇ ਕੰਮਕਾਜ ਦਾ ਤਰੀਕਾ ਬਦਲਿਆ ਹੈ, ਸਮਾਜ ਦੀ ਸੋਚ ਬਦਲੀ ਹੈ, ਅਤੇ ਸਭ ਤੋਂ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਜਨ-ਭਾਗੀਦਾਰੀ ਵਧੀ ਹੈ। ਜੋ ਲਕਸ਼ ਭਾਰਤ ਦੇ ਲਈ ਅਸੰਭਵ ਮੰਨੇ ਜਾਂਦੇ ਸਨ,  ਹੁਣ ਦੁਨੀਆ ਵੀ ਦੇਖ ਰਹੀ ਹੈ ਕਿ ਭਾਰਤ ਅਜਿਹੇ ਖੇਤਰਾਂ ਵਿੱਚ ਕਿਤਨਾ ਬਿਹਤਰ ਕਰ ਰਿਹਾ ਹੈ।  ਸਟਾਰਟਅੱਪ ਵਰਲਡ ਵਿੱਚ ਭਾਰਤ ਦਾ ਵਧਦਾ ਹੋਇਆ ਕਦ ਵੀ ਇਸ ਦੀ ਉਦਾਹਰਣ ਹੈ। ਅੱਜ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ eco-system ਹੈ। ਇਸ ਦੀ ਅਗਵਾਈ ਸਾਡੇ ਯੁਵਾ ਹੀ ਕਰ ਰਹੇ ਹਨ।

ਸਾਥੀਓ,

ਸਾਡੇ ਇੱਥੇ ਕਿਹਾ ਜਾਂਦਾ ਹੈ, ਸ਼ੁੱਧ ਬੁੱਧੀ ਅਤੇ ਮਾਨਵੀ ਸੰਸਕਾਰ ਆਪਣੇ ਨਾਲ-ਨਾਲ ਦੂਸਰਿਆਂ ਦਾ ਵੀ ਕਲਿਆਣ ਕਰਦੇ ਹਨ। ਅਗਰ ਬੁੱਧੀ ਸ਼ੁੱਧ ਹੈ, ਤਾਂ ਕੁਝ ਵੀ ਅਸੰਭਵ ਨਹੀਂ, ਕੁਝ ਵੀ ਅਪ੍ਰਾਪਤ ਨਹੀਂ। ਇਸ ਲਈ, ਸਵਾਮੀ ਨਾਰਾਇਣ ਸੰਪ੍ਰਦਾਇ ਦੇ ਸੰਤ ਸੰਸਕਾਰ ਅਭਯੁਦਯ ਪ੍ਰੋਗਰਾਮਾਂ ਦੇ ਜ਼ਰੀਏ ਸਵ-ਨਿਰਮਾਣ, ਚਰਿੱਤਰ ਨਿਰਮਾਣ, ਇਸ ਦਾ ਇਤਨਾ ਬੜਾ ਅਨੁਸ਼ਠਾਨ ਚਲਾ ਰਹੇ ਹਨ। ਸਾਡੇ ਲਈ ਸੰਸਕਾਰ ਦਾ ਅਰਥ ਹੈ- ਸਿੱਖਿਆ, ਸੇਵਾ ਅਤੇ ਸੰਵੇਦਨਸ਼ੀਲਤਾ। ਸਾਡੇ ਲਈ ਸੰਸਕਾਰ ਦਾ ਅਰਥ ਹੈ-  ਸਮਰਪਣ, ਸੰਕਲਪ ਅਤੇ ਸਮਰੱਥਾ। ਅਸੀਂ ਆਪਣਾ ਉਥਾਨ ਕਰੀਏ, ਲੇਕਿਨ ਸਾਡਾ ਉਥਾਨ ਦੂਸਰਿਆਂ  ਦੇ ਕਲਿਆਣ ਦਾ ਵੀ ਮਾਧਿਅਮ ਬਣੇ। ਅਸੀਂ ਸਫ਼ਲਤਾ ਦੇ ਸਿਖਰਾਂ ਨੂੰ ਛੂਈਏ, ਲੇਕਿਨ ਸਾਡੀ ਸਫ਼ਲਤਾ ਸਭ ਦੀ ਸੇਵਾ ਦਾ ਵੀ ਜ਼ਰੀਆ ਬਣੇ। ਇਹੀ ਭਗਵਾਨ ਸਵਾਮੀ ਨਾਰਾਇਣ ਦੀਆਂ ਸਿੱਖਿਆਵਾਂ ਦਾ ਸਾਰ ਹੈ, ਅਤੇ ਇਹੀ ਭਾਰਤ ਦਾ ਸਹਿਜ ਸੁਭਾਅ ਵੀ ਹੈ।

ਅੱਜ ਜਦੋਂ ਤੁਸੀਂ ਇੱਥੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਹੋ, ਤਦ ਹੋਰ ਇਤਨੀ ਬੜੀ ਸੰਖਿਆ ਵਿੱਚ ਯੁਵਕ ਯੁਵਤੀਆਂ ਮੇਰੀ ਨਜ਼ਰ ਵਿੱਚ ਆ ਰਹੀਆਂ ਹਨ, ਤਦ ਮੈਨੂੰ ਵੀ ਲਗਦਾ ਹੈ ਕਿ ਵਡੋਦਰਾ ਨਾਲ ਰੁਬਰੂ ਹੁੰਦਾ ਤਾਂ ਅੱਛਾ ਹੁੰਦਾ, ਆਪ ਸਭ ਨਾਲ ਰੁਬਰੂ ਮਿਲਿਆ ਹੁੰਦਾ ਤਾਂ ਹੋਰ ਮਜ਼ਾ ਆਉਂਦਾ। ਲੇਕਿਨ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਹਨ, ਸਮੇਂ ਦਾ ਬੰਧਨ ਹੁੰਦਾ ਹੈ। ਇਸ ਵਜ੍ਹਾ ਨਾਲ ਸੰਭਵ ਨਹੀਂ ਹੋ ਪਾਉਂਦਾ। ਸਾਡੇ ਜੀਤੁਭਾਈ ਬਰਾਬਰ ਮੁਸਕੁਰਾ ਰਹੇ ਹਨ ਸੁਭਾਵਿਕ ਹੈ, ਕਿਉਂਕਿ ਵਡੋਦਰਾ ਵਿੱਚ ਮੈਨੂੰ ਭੂਤਕਾਲ ਵਿੱਚ ਬਹੁਤ ਸਾਰਾ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਅਤੇ ਮੇਰੇ ਲਈ ਤਾਂ ਮਾਣ ਦੀ ਗੱਲ ਹੈ ਕਿ ਵਡੋਦਰਾ ਅਤੇ ਕਾਸ਼ੀ ਨੇ ਦੋਨਾਂ ਨੇ ਮੈਨੂੰ ਇਕੱਠੇ MP ਬਣਾਇਆ, ਭਾਰਤੀ ਜਨਤਾ ਪਾਰਟੀ ਨੇ ਮੈਨੂੰ ਐੱਮਪੀ ਬਣਨ ਦੇ ਲਈ ਟਿਕਟ ਦਿੱਤਾ,  ਲੇਕਿਨ ਵਡੋਦਰਾ ਅਤੇ ਕਾਸ਼ੀ ਨੇ ਮੈਨੂੰ PM ਬਨਣ ਦੇ ਲਈ ਟਿਕਟ ਦਿੱਤਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵਡੋਦਰਾ ਦੇ ਨਾਲ ਮੇਰਾ ਨਾਤਾ ਕੈਸਾ ਰਿਹਾ ਹੈ ਅਤੇ ਵਡੋਦਰਾ ਦੀ ਗੱਲ ਆਵੇ ਤਾਂ ਅਨੇਕ ਦਿੱਗਜਾਂ ਦੀ ਯਾਦ ਆਉਂਦੀ ਹੈ, ਮੇਰੇ ਕੇਸ਼ੁਭਾਈ ਠੱਕਰ, ਜਮਨਾਦਾਸ,  ਕ੍ਰਿਸ਼ਨਕਾਂਤ ਭਾਈ ਸ਼ਾਹ, ਮੇਰੇ ਸਾਥੀ ਨਲੀਨ ਭਾਈ ਭੱਟ, ਬਾਬੂਭਾਈ ਓਝਾ, ਰਮੇਸ਼ ਭਾਈ ਗੁਪਤਾ  ਅਜਿਹੇ ਅਨੇਕ ਚਿਹਰੇ ਮੇਰੇ ਸਾਹਮਣੇ ਦਿਖ ਰਹੇ ਹਨ। ਅਤੇ ਇਸ ਦੇ ਨਾਲ-ਨਾਲ ਯੁਵਾ ਟੀਮ ਜਿਨ੍ਹਾਂ ਦੇ ਨਾਲ ਮੈਨੂੰ ਵਰ੍ਹਿਆਂ ਤੱਕ ਕੰਮ ਕਰਨ ਦਾ ਮੌਕਾ ਮਿਲਿਆ। ਉਹ ਵੀ ਅੱਜ ਬਹੁਤ ਉੱਚ ਪਦਾਂ ’ਤੇ ਹਨ।  ਗੁਜਰਾਤ ਦੀ ਸੇਵਾ ਕਰ ਰਹੇ ਹਨ। ਅਤੇ ਹਮੇਸ਼ਾ ਵਡੋਦਰਾ ਨੂੰ ਸੰਸਕਾਰ ਨਗਰੀ ਤੋਂ ਪਹਿਚਾਣਿਆ ਜਾਂਦਾ ਹੈ। ਵਡੋਦਰਾ ਦੀ ਪਹਿਚਾਣ ਹੀ ਸੰਸਕਾਰ ਹੈ। ਅਤੇ ਇਸ ਸੰਸਕਾਰ ਨਗਰੀ ਵਿੱਚ ਸੰਸਕਾਰ ਉਤਸਵ ਹੋਵੇ,  ਤਾਂ ਸੁਭਾਵਿਕ ਹੈ ਅਤੇ ਆਪ ਸਭ ਨੂੰ ਯਾਦ ਹੋਵੇਗਾ ਕਿ ਵਰ੍ਹਿਆਂ ਪਹਿਲਾਂ ਮੈਂ ਵਡੋਦਰਾ ਵਿੱਚ ਭਾਸ਼ਣ ਦਿੱਤਾ ਸੀ। ਇੱਕ ਪਬਲਿਕ ਮੀਟਿੰਗ ਹੀ ਸੀ ਅਤੇ ਉਸ ਵਿੱਚ ਅਸੀਂ ਸਟੈਚੂ ਆਵ੍ ਯੂਨਿਟੀ ਦਾ ਵਰਣਨ ਕੀਤਾ ਸੀ। ਤਦ ਤਾਂ ਸਟੈਚੂ ਆਵ੍ ਯੂਨਿਟੀ ਦਾ ਕਲਪਨਾ ਜਗਤ ਵਿੱਚ ਕੰਮ ਚਲ ਰਿਹਾ ਸੀ। ਅਤੇ ਉਸ ਸਮੇਂ ਮੈਂ ਕਿਹਾ ਸੀ ਕਿ ਜਦੋਂ ਇਹ ਸਟੈਚੂ ਆਵ੍ ਯੂਨਿਟੀ ਬਣੇਗੀ ਅਤੇ ਦੁਨੀਆ ਦੇ ਲਈ ਆਕਰਸ਼ਣ ਦਾ ਕੇਂਦਰ ਬਣੇਗੀ, ਤਦ ਵਡੋਦਰਾ ਉਸ ਦੀ ਮੂਲ ਭੂਮੀ ਬਣ ਜਾਵੇਗਾ। ਵਡੋਦਰਾ ਸਟੈਚੂ ਆਵ੍ ਯੂਨਿਟੀ ਦਾ ਮੂਲ ਆਧਾਰ ਬਣ ਜਾਵੇਗਾ, ਅਜਿਹਾ ਮੈਂ ਬਹੁਤ ਸਾਲਾਂ ਪਹਿਲਾਂ ਕਿਹਾ ਸੀ। ਅੱਜ ਸਾਰਾ ਮੱਧ ਗੁਜਰਾਤ, ਟੂਰਿਜ਼ਮ ਦੀ ਪੂਰੀ ਈਕੋਸਿਸਟਮ ਉਸ ਦਾ ਕੇਂਦਰ ਬਿੰਦੂ ਵਡੋਦਰਾ ਬਣ ਰਿਹਾ ਹੈ। ਜਿਸ ਤਰ੍ਹਾਂ ਪਾਵਾਗੜ੍ਹ ਦਾ ਪੁਨਰਨਿਰਮਾਣ ਚਲ ਰਿਹਾ ਹੈ। ਅਤੇ ਮਹਾਕਾਲੀ ਦਾ ਆਸ਼ੀਸ ਸਾਨੂੰ ਮਿਲ ਰਿਹਾ ਹੈ। ਮੇਰੀ ਵੀ ਇੱਛਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਹਾਕਾਲੀ ਦੇ ਚਰਨਾਂ ਵਿੱਚ ਸੀਸ ਝੁਕਾਉਣ ਜ਼ਰੂਰ ਆਵਾਂਗਾ। ਲੇਕਿਨ ਪਾਵਾਗੜ੍ਹ ਹੋਵੇ ਜਾਂ ਸਟੈਚੂ ਆਵ੍ ਯੂਨਿਟੀ ਹੋਵੇ, ਇਹ ਸਾਰੀਆਂ ਗੱਲਾਂ ਇਸ ਵਡੋਦਰਾ ਦੀ ਸੰਸਕਾਰ ਨਗਰੀ ਦਾ ਨਵੀਨ ਵਿਸਤਾਰ ਬਣ ਰਹੇ ਹਨ ਉਦਯੋਗਿਕ ਤੌਰ ’ਤੇ ਅਤੇ ਵਡੋਦਰਾ ਦੀ ਖਯਾਤੀ ਨੂੰ ਵੀ ਦੇਖੋ, ਵਡੋਦਰਾ ਵਿੱਚ ਬਣਨ ਵਾਲੇ ਮੈਟਰੋ ਦੇ ਕੋਚ ਦੁਨੀਆ ਵਿੱਚ ਦੋੜ੍ਹ ਰਹੇ ਹਨ। ਇਹ ਵਡੋਦਰਾ ਦੀ ਤਾਕਤ ਹੈ, ਭਾਰਤ ਦੀ ਤਾਕਤ ਹੈ। ਇਹ ਸਭ ਇਸ ਦਹਾਕੇ ਵਿੱਚ ਹੀ ਬਣਿਆ ਹੈ। ਤੇਜ਼ ਗਤੀ ਨਾਲ ਅਸੀਂ ਨਵੇਂ-ਨਵੇਂ ਖੇਤਰ ਵਿੱਚ ਅੱਗੇ ਵਧ ਰਹੇ ਹਾਂ।  ਲੇਕਿਨ ਅੱਜ ਮੈਂ ਜਦੋਂ ਨਵ ਯੁਵਕਾਂ ਦੇ ਪਾਸ ਆਇਆ ਹਾਂ, ਤਦ ਅੱਜ ਆਪਣੇ ਪੂ. ਸਵਾਮੀ ਜੀ ਨੇ ਜੋ ਗੱਲ ਕਹੀ, ਉਨ੍ਹਾਂ ਨੇ ਕਿਹਾ ਕਿ ਕਦੇ-ਕਦੇ ਮਿਲਣਾ ਨਾ ਹੋ ਸਕੇ ਤਾਂ ਨਾ ਕਰਨਾ, ਲੇਕਿਨ ਦੇਸ਼ ਦਾ ਕਾਰਜ ਕਦੇ ਇੱਕ ਤਰਫ਼ ਨਾ ਰੱਖ ਦੇਣਾ। ਇੱਕ ਸੰਤ ਦੇ ਮੂੰਹ ਤੋਂ ਇਹ ਗੱਲ ਛੋਟੀ ਨਹੀਂ ਹੈ ਦੋਸਤੋ,  ਭੁੱਲਣਾ ਨਾ, ਇਸ ਦਾ ਮਤਲਬ ਮਿਲਨਾ ਛੱਡ ਦੇਣ ਦੇ ਲਈ ਨਹੀਂ ਕਿਹਾ ਹੈ ਉਨ੍ਹਾਂ ਨੇ। ਲੇਕਿਨ ਮਹਾਤਮਾ ਨੇ ਦੱਸਿਆ ਹੈ ਕਿ ਦੇਸ਼ ਦੇ ਲਈ ਕੰਮ ਕੀਤਾ ਜਾਵੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਚਲ ਰਿਹਾ ਹੈ, ਤਦ ਸਾਨੂੰ ਪਤਾ ਹੈ ਕਿ ਸਾਡੇ ਨਸੀਬ ਵਿੱਚ ਦੇਸ਼ ਦੇ ਲਈ ਮਰਨ ਦਾ ਸੁਭਾਗ ਨਹੀਂ ਮਿਲਿਆ ਹੈ, ਲੇਕਿਨ ਦੇਸ਼ ਦੇ ਲਈ ਜਿਊਣ ਦਾ ਸੁਭਾਗ ਤਾਂ ਮਿਲਿਆ ਹੀ ਹੈ ਭਾਈਓ। ਤਾਂ ਦੇਸ਼ ਦੇ ਲਈ ਜਿਉਣਾ ਚਾਹੀਦਾ ਹੈ, ਕੁਝ ਨਾ ਕੁਝ ਦੇਸ਼ ਦੇ ਲਈ ਕਰਨਾ ਚਾਹੀਦਾ ਹੈ। ਦੇਸ਼ ਦੇ ਲਈ ਕੁਝ ਕਰਨਾ ਮਤਲਬ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਇਹ ਕਾਰਜ ਕਰ ਸਕਦੇ ਹਾਂ ਮੰਨ ਲਵੋ ਕਿ ਮੈਂ ਆਪ ਸਭ ਨੂੰ ਅਨੁਰੋਧ ਕਰਾਂ ਅਤੇ ਸਭ ਸੰਤਗਣ ਮੇਰੀ ਇਸ ਗੱਲ ਦੇ ਲਈ ਹਰ ਸਪਤਾਹ ਬਰਾਬਰ ਪੁੱਛ-ਗਿੱਛ ਕਰਨ ਅਤੇ ਤੁਹਾਨੂੰ ਯਾਦ ਦਿਵਾਉਣ ਅਤੇ ਸਾਡੇ ਇੱਥੇ ਜਿਤਨੇ ਵੀ ਹਰਿਭਕਤ ਹੋਣ, ਗੁਜਰਾਤ ਵਿੱਚ ਹੋਣ, ਦੇਸ਼ ਵਿੱਚ ਹੋਣ ਉਹ ਘੱਟ ਤੋਂ ਘੱਟ ਗੁਜਰਾਤ ਵਿੱਚ ਅਤੇ ਦੇਸ਼ ਵਿੱਚ ਇੱਕ ਕੰਮ ਕਰ ਸਕਣਗੇ? ਇਸ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ 15 ਅਗਸਤ,  2023 ਤੱਕ ਜ਼ਿਆਦਾ ਨਹੀਂ, 15 ਅਗਸਤ 2023 ਤੱਕ ਅਤੇ ਜੋ ਲੋਕ ਇਸ ਸੰਸਕਾਰ ਅਭਯੁਦਯ ਵਿੱਚ ਆਏ ਹਨ, ਉਹ ਅਤੇ ਉਨ੍ਹਾਂ ਦੇ ਮਿੱਤਰ ਅਤੇ ਪਰਿਵਾਰ ਤੈਅ ਕਰਨ ਕਿ ਇਸ ਇੱਕ ਸਾਲ ਵਿੱਚ ਨਕਦ ਨਾਲ ਕੋਈ ਵਿਵਹਾਰ ਹੀ ਨਹੀਂ ਕਰਨਾ ਹੈ। ਡਿਜੀਟਲ ਪੇਮੈਂਟ ਕਰਨਗੇ। ਡਿਜੀਟਲ ਕਰੰਸੀ ਦਾ ਹੀ ਉਪਯੋਗ ਕਰਨਗੇ, ਮੋਬਾਈਲ ਫੋਨ ਨਾਲ ਹੀ ਪੇਮੈਂਟ ਕਰਨਗੇ ਅਤੇ ਪੈਸੇ ਲੈਣਗੇ। ਆਪ ਸੋਚੋ ਕਿ ਆਪ ਕਿਤਨੀ ਬੜੀ ਕ੍ਰਾਂਤੀ ਲਿਆ ਸਕਦੇ ਹੋ। ਜਦੋਂ ਤੁਸੀਂ ਸਬਜ਼ੀ ਵਾਲੇ ਦੇ ਪਾਸ ਜਾ ਕੇ ਕਹੋਗੇ ਕਿ ਮੈਂ ਤਾਂ ਡਿਜੀਟਲ ਪੇਮੈਂਟ ਹੀ ਕਰਾਂਗਾ ਤਾਂ ਸਬਜ਼ੀ ਵਾਲਾ ਸਿਖੇਗਾ ਡਿਜੀਟਲ ਪੇਮੈਂਟ ਕਿਵੇਂ ਲਿਆ ਜਾਂਦਾ ਹੈ, ਉਹ ਵੀ ਬੈਂਕ ਵਿੱਚ ਖਾਤਾ ਖੁੱਲ੍ਹਵਾਏਗਾ, ਉਸ ਦੇ ਪੈਸੇ ਵੀ ਅੱਛੇ ਕਾਰਜ ਦੇ ਲਈ ਖਰਚ ਹੋਣੇ ਸ਼ੁਰੂ ਹੋਣਗੇ। ਇੱਕ ਛੋਟਾ ਪ੍ਰਯਾਸ ਕਿਤਨੇ ਲੋਕਾਂ ਦੇ ਜੀਵਨ ਵਿੱਚ ਮੂਲ ਤੌਰ ‘ਤੇ ਪਰਿਵਰਤਨ ਲਿਆ ਸਕਦਾ ਹੈ। ਕਰੋਗੇ ਦੋਸਤੋ? ਜ਼ਰਾ ਹੱਥ ਉੱਪਰ ਕਰੋ ਤਾਂ ਮੈਨੂੰ ਇੱਥੋਂ ਦਿਖੇ,  ਐਸੇ ਨਹੀਂ ਜ਼ਰਾ ਤਾਕਤ ਨਾਲ, ਇਹ ਤਾਂ ਜੈ ਸਵਾਮੀਨਾਰਾਇਣ ਕਹਿਣ ਦੇ ਬਾਅਦ ਅਜਿਹਾ ਥੋੜ੍ਹੇ ਹੀ ਚਲੇਗਾ। ਹਾਂ

ਹੁਣ ਦੂਸਰਾ ਕੰਮ। ਇਸ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਘੱਟ ਤੋਂ ਘੱਟ 75 ਘੰਟੇ ਇੱਕ ਸਾਲ ਵਿੱਚ,  ਮੈਂ ਜ਼ਿਆਦਾ ਨਹੀਂ ਕਹਿ ਰਿਹਾ ਹਾਂ, 75 ਘੰਟੇ ਮਾਤ੍ਰਭੂਮੀ ਦੀ ਸੇਵਾ ਦੇ ਲਈ ਕੋਈ ਨਾ ਕੋਈ ਕੰਮ, ਚਾਹੇ ਸਵੱਛਤਾ ਦਾ ਕਾਰਜ ਲਈਏ, ਚਾਹੇ ਕੁਪੋਸ਼ਣ ਤੋਂ ਬੱਚਿਆਂ ਨੂੰ ਮੁਕਤ ਕਰਵਾਉਣ ਦਾ ਕੰਮ ਕਰੀਏ,  ਪਲਾਸਟਿਕ ਦੇ ਕਚਰੇ ਤੋਂ ਮੁਕਤੀ, ਲੋਕ ਪਲਾਸਟਿਕ ਦਾ ਉਪਯੋਗ ਨਾ ਕਰਨ, ਲੋਕ ਪਲਾਸਟਿਕ ਦਾ ਸਿੰਗਲ ਯੂਜ਼ ਨਾ ਕਰਨ, ਅਜਿਹਾ ਅਭਿਯਾਨ ਚਲਾਓ। ਕੋਈ ਵੀ ਅਜਿਹਾ ਕਾਰਜ ਕਰੋ ਅਤੇ ਇਸ ਸਾਲ 75 ਘੰਟੇ ਇਸ ਦੇ ਲਈ ਦੇ ਸਕਦੇ ਹੋ? ਅਤੇ ਜਦੋਂ ਮੈਂ ਸਵੱਛਤਾ ਦੀ ਗੱਲ ਕਰ ਰਿਹਾ ਹਾਂ, ਵਡੋਦਰਾ ਵਿੱਚ ਗੱਲ ਕਰ ਰਿਹਾ ਹਾਂ ਅਤੇ ਵਡੋਦਰਾ ਅਤੇ ਕਾਸ਼ੀ ਦੇ ਨਾਲ ਮੇਰਾ ਨਾਤਾ ਇਕੱਠੇ ਰਿਹਾ ਹੈ। ਸੁਭਾਵਿਕ ਰੂਪ ਨਾਲ ਹੁਣੇ ਕਾਸ਼ੀ ਦੀ ਬਾਤ ਵੀ ਯਾਦ ਆਵੇਗੀ। ਮੈਂ ਦੇਖਿਆ ਕਿ ਜਦੋਂ ਮੈਂ ਸਵੱਛਤਾ ਅਭਿਯਾਨ ਚਲਾ ਰਿਹਾ ਸੀ, ਤਾਂ ਕਾਸ਼ੀ ਵਿੱਚ ਨਾਗਾਲੈਂਡ ਦੀ ਇੱਕ ਬੱਚੀ ਤਿਮਸੁਤੁਲਾ ਈਮਸੋਂਗ ਉਸ ਦਾ ਨਾਮ, ਸਾਡੇ ਇੱਥੇ ਚਿੱਤਰ ਲੇਖਾ ਨੇ ਉਸ ਦੇ ਉੱਤੇ ਇੱਕ ਸੁੰਦਰ ਲੇਖ ਲਿਖਿਆ ਸੀ। ਇਹ ਬੱਚੀ ਥੋੜ੍ਹਾ ਸਮਾਂ ਪਹਿਲਾਂ ਕਾਸ਼ੀ ਵਿੱਚ ਪੜ੍ਹਨ ਦੇ ਲਈ ਆਈ ਸੀ। ਅਤੇ ਕਾਸ਼ੀ ਵਿੱਚ ਉਸ ਨੂੰ ਰਹਿਣ ਵਿੱਚ ਮਜ਼ਾ ਆਉਣ ਲਗਿਆ। ਉਹ ਬਹੁਤ ਸਮੇਂ ਤੱਕ ਕਾਸ਼ੀ ਵਿੱਚ ਰਹੀ।  ਨਾਗਾਲੈਂਡ ਦੇ ਇਸਾਈ ਸੰਪ੍ਰਦਾਇ ਦੀ ਪੂਜਾ ਪਾਠ ਵਿੱਚ ਵਿਸ਼ਵਾਸ ਰੱਖਣ ਵਾਲੀ ਉਹ ਬੱਚੀ ਸੀ। ਲੇਕਿਨ ਜਦੋਂ, ਸਵੱਛਤਾ ਅਭਿਯਾਨ ਆਇਆ ਤਾਂ ਇਕੱਲੇ ਹੀ ਕਾਸ਼ੀ ਦੇ ਘਾਟ ਸਾਫ਼ ਕਰਨ ਲਗੀ। ਹੌਲ਼ੀ-ਹੌਲ਼ੀ ਅਨੇਕ ਨਵ ਯੁਵਾ ਉਸ ਨਾਲ ਜੁੜਨ ਲਗੇ। ਅਤੇ ਲੋਕ ਦੇਖਣ ਆਉਂਦੇ ਸਨ ਕਿ ਪੜ੍ਹੇ-ਲਿਖੇ ਜਿਨਸ ਦਾ ਪੈਂਟ ਪਹਿਨੇ ਪੁੱਤਰ-ਪੁਤਰੀਆਂ ਇਤਨੀ ਮਿਹਨਤ ਕਰ ਰਹੇ ਹਨ ਅਤੇ ਫਿਰ ਤਾਂ ਪੂਰਾ ਕਾਸ਼ੀ ਉਨ੍ਹਾਂ ਦੇ  ਨਾਲ ਜੁੜਨ ਲਗਿਆ। ਤੁਸੀਂ ਸੋਚੋ ਕਿ ਜਦੋਂ ਸਾਡੇ ਇੱਥੇ ਨਾਗਾਲੈਂਡ ਦੀ ਇੱਕ ਬੱਚੀ ਕਾਸ਼ੀ ਦੇ ਘਾਟ ਸਾਫ਼ ਕਰਦੀ ਹੋਵੇ ਤਾਂ ਕਲਪਨਾ ਕਰੋ ਕਿ ਅੰਤਰਮਨ ਨੂੰ ਕਿਤਨਾ ਬੜਾ ਪ੍ਰਭਾਵ ਪ੍ਰਾਪਤ ਹੋਇਆ ਹੋਵੇਗਾ। ਪੂ.  ਗਿਆਨਜੀਵਨ ਸਵਾਮੀ ਨੇ ਹੁਣੇ ਕਿਹਾ ਕਿ ਸਵੱਛਤਾ ਦੇ ਲਈ ਸਾਨੂੰ ਅਗਵਾਈ ਕਰਨੀ ਚਾਹੀਦੀ ਹੈ,  ਸਾਨੂੰ ਹੀ ਜ਼ਿੰਮੇਵਾਰੀ ਹੱਥ ’ਚ ਲੈਣੀ ਚਾਹੀਦੀ ਹੈ। ਦੇਸ਼ ਦੇ ਲਈ ਇਹੀ ਸਭ ਕਾਰਜ ਹਨ, ਮੈਂ ਪਾਣੀ ਬਚਾਉਂਦਾ ਹਾਂ ਤਾਂ ਉਸ ਵਿੱਚ ਵੀ ਦੇਸ਼ਭਗਤੀ ਹੈ, ਮੈਂ ਬਿਜਲੀ ਬਚਾਵਾਂ ਤਾਂ ਉਸ ਵਿੱਚ ਵੀ ਦੇਸ਼ਭਗਤੀ ਹੈ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸਾਡੇ ਹਰਿਭਗਤਾਂ ਦਾ ਵੀ ਕੋਈ ਅਜਿਹਾ ਘਰ ਨਾ ਹੋਵੇ, ਜਿਸ ਘਰ ਵਿੱਚ ਐੱਲਈਡੀ ਬੱਲਬ ਦਾ ਉਪਯੋਗ ਨਾ ਹੋ ਰਿਹਾ ਹੋਵੇ। ਤੁਸੀਂ ਐੱਲਈਡੀ ਬੱਲਬ ਦਾ ਉਪਯੋਗ ਕਰਦੇ ਹੋ, ਤਾਂ ਲਾਈਟ ਤਾਂ ਅੱਛੀ ਮਿਲਦੀ ਹੈ, ਖਰਚ ਵੀ ਘੱਟ ਹੋਵੇਗਾ ਅਤੇ ਬਿਜਲੀ ਵੀ ਬਚੇਗੀ।  ਜਨ ਔਸ਼ਧੀ ਕੇਂਦਰ, ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਗੁਜਰਾਤ ਵਿੱਚ ਅਨੇਕ ਸਥਾਨਾਂ ’ਤੇ ਜਨ ਔਸ਼ਧੀ ਕੇਂਦਰ ਹਨ। ਕੋਈ ਵੀ ਪਰਿਵਾਰ ਵਿੱਚ ਇੱਕ ਡਾਇਬਿਟੀਜ਼ ਦਾ ਪੇਸ਼ੈਂਟ ਜ਼ਰੂਰ ਹੋਵੇਗਾ, ਅਤੇ ਉਸ ਪੇਸ਼ੈਂਟ ਦੇ ਲਈ ਪਰਿਵਾਰ ਨੂੰ ਹਰ ਮਹੀਨੇ 1000, 1200, 1500 ਦੀ ਲਾਗਤ ਦਵਾਈਆਂ ਦੇ ਲਈ ਆਉਂਦੀ ਹੈ,  ਅਜਿਹੇ ਵਿੱਚ ਹਰ ਮਹੀਨੇ ਇਤਨੀ ਰਾਸ਼ੀ ਕਿਵੇਂ ਖਰਚ ਕਰ ਸਕਦੇ ਹਾਂ ਜਨ ਔਸ਼ਧੀ ਕੇਂਦਰ ਵਿੱਚ 100-150 ਵਿੱਚ ਉਹੀ ਦਵਾਈਆਂ ਮਿਲ ਜਾਂਦੀਆਂ ਹਨ। ਤਾਂ ਮੇਰੇ ਨਵ ਯੁਵਾ ਦੋਸਤੋਂ, ਮੋਦੀ ਨੇ ਤਾਂ ਇਹ ਕੰਮ ਕਰ ਦਿੱਤਾ, ਸਰਕਾਰ ਨੇ ਤਾਂ ਇਹ ਕਾਰਜ ਕੀਤਾ ਲੇਕਿਨ ਮੱਧ ਵਰਗੀ ਅਤੇ ਗ਼ਰੀਬ ਵਰਗ ਦੇ ਕਈ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਹ ਜਨ ਔਸ਼ਧੀ ਕੇਂਦਰ ਖੁੱਲ੍ਹੇ ਹਨ, ਉਨ੍ਹਾਂ ਨੂੰ ਲੈ ਜਾਓ, ਸਸਤੀਆਂ ਦਵਾਈਂਆ ਦਿਵਾਓ, ਉਹ ਤੁਹਾਨੂੰ ਅਸ਼ੀਰਵਾਦ ਦੇਣਗੇ। ਅਤੇ ਇਸ ਤੋਂ ਬੜੇ ਸੰਸਕਾਰ ਕੀ ਹੋ ਸਕਦੇ ਹਨ। ਇਹ ਅਜਿਹੇ ਕਾਰਜ ਹਨ, ਜੋ ਅਸੀਂ ਸਹਿਜਤਾ ਨਾਲ ਕਰ ਸਕਦੇ ਹਾਂ। ਦੇਸ਼ਭਗਤੀ ਉਸ ਵਿੱਚ ਭਰਪੂਰ ਹੈ ਭਾਈਓ। ਦੇਸ਼ਭਗਤੀ ਦੇ ਲਈ ਇਸ ਤੋਂ ਕੁਝ ਅਲੱਗ ਕਰੀਏ ਤਾਂ ਹੀ ਦੇਸ਼ਭਗਤੀ ਹੋਵੇ ਅਜਿਹਾ ਨਹੀਂ ਹੁੰਦਾ ਹੈ। ਸਾਡੇ ਸਹਿਜ ਜੀਵਨ ਵਿੱਚ ਸਮਾਜ ਦਾ ਭਲਾ ਹੋਵੇ, ਦੇਸ਼ ਦਾ ਭਲਾ ਹੋਵੇ, ਆਂਢ-ਗੁਆਂਢ ਦਾ ਭਲਾ ਹੋਵੇ, ਹੁਣ ਤੁਸੀਂ ਸੋਚੋ ਕਿ ਸਾਡੇ ਇੱਥੇ ਗ਼ਰੀਬ ਬੱਚੇ ਕੁਪੋਸ਼ਣ ਤੋਂ ਮੁਕਤ ਹੋਣ ਤਾਂ ਕੀ ਹੋਵੇ, ਸਾਡਾ ਬੱਚਾ ਸਵਸਥ ਹੋਵੇਗਾ ਤਾਂ ਸਾਡਾ ਰਾਜ, ਸਾਡਾ ਦੇਸ਼ ਸਵਸਥ ਹੋਵੇਗਾ। ਅਜਿਹਾ ਸਾਨੂੰ ਸੋਚਣਾ ਚਾਹੀਦਾ ਹੈ। ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਹੁਣ ਗੁਜਰਾਤ ਵਿੱਚ ਅਭਿਯਾਨ ਚਲ ਰਿਹਾ ਹੈ-ਕੁਦਰਤੀ ਖੇਤੀ ਦਾ।  ਧਰਤੀ ਮਾਤਾ, ਭਾਰਤ ਮਾਤਾ ਦੀ ਜੈ ਅਸੀਂ ਬੋਲਦੇ ਹਾਂ ਨਾ, ਇਹ ਭਾਰਤ ਮਾਤਾ ਸਾਡੀ ਧਰਤੀ ਮਾਤਾ ਹੈ।  ਉਸ ਦੀ ਚਿੰਤਾ ਕਰਦੇ ਹਾਂ? ਕੈਮੀਕਲ, ਫਰਟੀਲਾਇਜ਼ਰ, ਯੂਰੀਆ, ਇਹ ਉਹ ਪਾ ਕੇ ਅਸੀਂ ਧਰਤੀ ਮਾਤਾ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਇਸ ਧਰਤੀ ਮਾਤਾ ਨੂੰ ਕਿਤਨੀ ਦਵਾਈਆਂ ਖਿਲਾ ਰਹੇ ਹਾਂ ਅਸੀਂ,  ਅਤੇ ਉਸ ਦਾ ਉਪਾਅ ਹੈ ਕੁਦਰਤੀ ਖੇਤੀ।  ਗੁਜਰਾਤ ਵਿੱਚ ਕੁਦਰਤੀ ਖੇਤੀ ਦਾ ਅਭਿਯਾਨ ਚਲਿਆ ਹੈ, ਤੁਸੀਂ ਸਭ ਯੁਵਾ ਲੋਕ ਜਿਨ੍ਹਾਂ ਦਾ ਜੀਵਨ ਖੇਤੀ ਦੇ ਨਾਲ ਜੁੜਿਆ ਹੋਇਆ ਹੈ। ਪਿੰਡਾਂ  ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਸੰਕਲਪ ਕਰੀਏ ਕਿ ਅਸੀਂ ਹਰਿਭਗਤ ਹਾਂ, ਸਵਾਮੀਨਾਰਾਇਣ ਭਗਵਾਨ ਦੀ ਸੇਵਾ ਵਿੱਚ ਹਾਂ ਤਾਂ ਘੱਟ ਤੋਂ ਘੱਟ ਆਪਣੇ ਪਰਿਵਾਰ, ਆਪਣੇ ਖੇਤ ਵਿੱਚ ਕੋਈ ਕੈਮੀਕਲ ਦਾ ਉਪਯੋਗ ਨਹੀਂ ਕਰਾਂਗੇ। ਕੁਦਰਤੀ ਖੇਤੀ ਹੀ ਕਰਾਂਗੇ।  ਇਹ ਵੀ ਧਰਤੀ ਮਾਤਾ ਦੀ ਸੇਵਾ ਹੈ, ਇਹੀ ਤਾਂ ਹੈ ਭਾਰਤ ਮਾਤਾ ਕੀ ਸੇਵਾ।

ਸਾਥੀਓ,

ਮੇਰੀ ਆਸ਼ਾ ਇਹੀ ਹੈ ਕਿ ਸੰਸਕਾਰ ਸਾਡੇ ਜੀਵਨ ਵਿਵਹਾਰ ਦੇ ਨਾਲ ਜੁੜੇ ਹੋਣ, ਸਿਰਫ਼ ਵਾਣੀ ਅਤੇ ਵਚਨ ਵਿੱਚ ਸੰਸਕਾਰ ਉਚਿਤ ਨਹੀਂ ਹਨ। ਸੰਸਕਾਰ ਸੰਕਲਪ ਬਣਨੇ ਚਾਹੀਦੇ ਹਨ।  ਸੰਸਕਾਰ ਸਿੱਧੀ ਦੇ ਲਈ ਮਾਧਿਅਮ ਬਣਨੇ ਚਾਹੀਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦੇ ਇਸ ਸ਼ਿਵਿਰ ਵਿੱਚੋਂ ਅਨੇਕ ਅਜਿਹੇ ਉੱਤਮ ਵਿਚਾਰਾਂ ਦੇ ਨਾਲ ਜਦੋਂ ਤੁਸੀਂ ਜਿੱਥੇ ਜਾਓਗੇ ਉੱਥੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇਸ ਭਾਰਤ ਮਾਤਾ ਦੀਆਂ, ਕਰੋੜਾਂ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਜਾਵਾਂਗੇ।

ਆਪ ਸਭ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਆਪ ਸਭ ਨੂੰ ਸ਼ੁਭਕਾਮਨਾਵਾਂ।

ਪੂਜਯ ਸੰਤਾਂ ਨੂੰ ਮੇਰਾ ਪ੍ਰਣਾਮ, ਜੈ ਸਵਾਮੀ ਨਾਰਾਇਣਾਏ।

 

*****

 

ਡੀਐੱਸ/ਐੱਸਟੀ/ਐੱਨਐੱਸ