ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਨਵਸਾਰੀ ਦੇ ਸੰਸਦ ਅਤੇ ਕੇਂਦਰ ਸਰਕਾਰ ਵਿੱਚ ਮੇਰੇ ਸਾਥੀ, ਕੇਂਦਰੀ ਮੰਤਰੀ ਭਾਈ ਸੀ ਆਰ ਪਾਟਿਲ, ਮੰਚ ’ਤੇ ਮੌਜੂਦ ਪੰਚਾਇਤ ਦੇ ਮੈਂਬਰਗਣ ਅਤੇ ਲੱਖਪਤੀ ਦੀਦੀਆਂ, ਹੋਰ ਜਨਪ੍ਰਤੀਨਿਧੀਗਣ ਅਤੇ ਇੱਥੇ ਵੱਡੀ ਗਿਣਤੀ ਵਿੱਚ ਆਏ, ਵਿਸ਼ੇਸ਼ ਕਰਕੇ ਮੇਰੀਆਂ ਮਾਤਾਂਵਾਂ-ਭੈਣਾਂ ਅਤੇ ਬੇਟੀਆਂ, ਤੁਹਾਨੂੰ ਸਾਰਿਆਂ ਨੂੰ ਨਮਸਕਾਰ !
ਕੁਝ ਦਿਨ ਪਹਿਲਾਂ ਮਹਾਕੁੰਭ ਵਿੱਚ ਮਾਂ ਗੰਗਾ ਦਾ ਅਸ਼ੀਰਵਾਦ ਮਿਲਿਆ ਸੀ। ਅਤੇ ਅੱਜ ਮਾਤ੍ਰਸ਼ਕਤੀ ਦੇ ਇਸ ਮਹਾਕੁੰਭ ਵਿੱਚ ਮੈਨੂੰ ਅਸ਼ੀਰਵਾਦ ਮਿਲਿਆ ਹੈ। ਮਹਾਕੁੰਭ ਵਿੱਚ ਮਾਤਾ ਗੰਗਾ ਦੇ ਅਸ਼ੀਰਵਾਦ ਮਿਲੇ ਅਤੇ ਅੱਜ ਮਾਤ੍ਰਸ਼ਕਤੀ ਦੇ ਇਸ ਮਹਾਕੁੰਭ ਵਿੱਚ ਤੁਸੀ ਸਾਰੀਆਂ ਮਾਤਾਵਾਂ–ਭੈਣਾਂ ਦੇ ਅਸ਼ੀਰਵਾਦ ਮਿਲੇ। ਅੱਜ ਮਹਿਲਾ ਦਿਵਸ ਦਾ ਇਹ ਦਿਨ, ਗੁਜਰਾਤ ਦੀ ਮੇਰੀ ਮਾਤਭੂਮੀ ਅਤੇ ਇੰਨੀ ਵੱਡੀ ਗਿਣਤੀ ਵਿੱਚ ਆਪ ਸਭ ਮਾਤਾਵਾਂ-ਭੈਣਾਂ-ਬੇਟੀਆਂ ਦੀ ਹਾਜ਼ਰੀ, ਇਸ ਵਿਸ਼ੇਸ਼ ਦਿਨ ਤੁਹਾਡੇ ਇਸ ਪਿਆਰ, ਸਨੇਹ ਅਤੇ ਆਸ਼ੀਰਵਾਦ ਲਈ ਮੈਂ ਮਾਤ੍ਰਸ਼ਕਤੀ ਨੂੰ ਸਿਰ ਝੁਕਾ ਕੇ ਨਮਨ ਕਰਦਾ ਹਾਂ। ਗੁਜਰਾਤ ਦੀ ਇਸ ਧਰਤੀ ਨਾਲ ਮੈਂ ਸਾਰੇ ਦੇਸ਼ਵਾਸੀਆਂ ਨੂੰ, ਦੇਸ਼ ਦੀਆਂ ਸਾਰੀਆਂ ਮਾਤਾਵਾਂ-ਭੈਣਾਂ ਨੂੰ, ਮਹਿਲਾ ਦਿਵਸ਼ ਦੀਆਂ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਅੱਜ ਇੱਥੇ ਗੁਜਰਾਤ ਸਫਲ ਅਤੇ ਗੁਜਰਾਤ ਮੈਤਰੀ, ਇਨ੍ਹਾਂ ਦੋ ਯੋਜਨਾਵਾਂ ਦਾ ਸ਼ੁਭਾਰੰਭ ਵੀ ਹੋਇਆ ਹੈ। ਅਨੇਕ ਯੋਜਨਾਵਾਂ ਦੇ ਪੈਸੇ ਵੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤੇ ਗਏ ਹਨ। ਮੈਂ ਇਸ ਦੇ ਲਈ ਵੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਦਾ ਦਿਨ ਮਹਿਲਾਵਾਂ ਨੂੰ ਸਮਰਪਿਤ ਹੈ, ਸਾਡੇ ਸਾਰਿਆਂ ਦੇ ਲਈ ਮਹਿਲਾਵਾਂ ਤੋਂ ਪ੍ਰੇਰਨਾ ਪ੍ਰਾਪਤ ਕਰਨ ਦਾ ਦਿਨ ਹੈ, ਮਹਿਲਾਵਾਂ ਤੋਂ ਕੁਝ ਸਿੱਖਣ ਦਾ ਦਿਨ ਹੈ ਅਤੇ ਅੱਜ ਇਸ ਪਵਿੱਤਰ ਦਿਨ ’ਤੇ, ਮੈਂ ਆਪ ਸਭ ਦਾ ਅਭਿਨੰਦਨ ਵੀ ਕਰਦਾ ਹਾਂ, ਆਭਾਰ ਵੀ ਵਿਅਕਤ ਕਰਦਾ ਅੱਜ ਇਸ ਦਿਨ ਮੈਂ ਗਰਵ ਨਾਲ ਕਹਿ ਸਕਦਾ ਹਾਂ ਕਿ ਮੈਂ ਦੁਨੀਆ ਦਾ ਸਭ ਤੋਂ ਧਨਵਾਨ ਵਿਅਕਤੀ ਹਾਂ । ਜਦੋਂ ਮੈਂ ਕਹਿੰਦਾ ਹਾਂ, ਮੈਂ ਦੁਨੀਆ ਦਾ ਸਭ ਤੋਂ ਧਨਵਾਨ ਵਿਅਕਤੀ ਹਾਂ, ਮੈਂ ਜਾਣਦਾ ਹਾਂ ਕਈ ਲੋਕਾਂ ਦੇ ਕੰਨ ਖੜੇ ਹੋ, ਅੱਜ ਟ੍ਰੋਲ ਸੈਨਾ ਮੈਦਾਨ ਵਿੱਚ ਉੱਤਰ ਜਾਏਗੀ, ਲੇਕਿਨ ਮੈਂ ਫਿਰ ਵੀ ਦੁਹਾਰਾਉਂਗਾ ਕਿ ਮੈਂ ਦੁਨੀਆ ਦਾ ਸਭ ਤੋਂ ਧਨਵਾਨ ਵਿਅਕਤੀ ਹਾਂ। ਮੇਰੀ ਜਿੰਦਗੀ ਦੇ ਅਕਾਂਉਟ ਵਿੱਚ ਕਰੋੜਾਂ ਮਾਤਾਵਾਂ-ਭੈਣਾਂ-ਬੇਟੀਆਂ ਦਾ ਆਸ਼ੀਰਵਾਦ ਹੈ ਅਤੇ ਇਹ ਆਸ਼ੀਰਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ, ਮੈਂ ਦੁਨੀਆ ਦਾ ਸਭ ਤੋਂ ਧਨਵਾਨ ਵਿਅਕਤੀ ਹਾਂ। ਮਾਤਾਵਾਂ-ਭੈਣਾਂ ਅਤੇ ਬੇਟੀਆਂ ਦਾ ਇਹ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਪ੍ਰੇਰਣਾ ਹੈ, ਸਭ ਤੋਂ ਵੱਡੀ ਤਾਕਤ ਹੈ, ਸਭ ਤੋਂ ਵੱਡੀ ਪੂੰਜੀ ਹੈ, ਮੇਰਾ ਸੁਰੱਖਿਆ ਕਵਚ ਹੈ।
ਸਾਥੀਓ,
ਸਾਡੇ ਇੱਥੇ ਸ਼ਾਸਤਰਾਂ ਵਿੱਚ ਨਾਰੀ ਨੂੰ ਨਾਰਾਇਣੀ ਕਿਹਾ ਗਿਆ ਹੈ। ਨਾਰੀ ਦਾ ਸਨਮਾਨ, ਇਹੀ ਸਮਾਜ ਅਤੇ ਦੇਸ਼ ਦੇ ਵਿਕਾਸ ਦੀ ਪਹਿਲੀ ਸੀੜੀ ਹੁੰਦੀ ਹੈ। ਇਸ ਲਈ ਵਿਕਸਿਤ ਭਾਰਤ ਬਣਾਉਣ ਦੇ ਲਈ, ਭਾਰਤ ਦੇ ਤੇਜ਼ ਵਿਕਾਸ ਦੇ ਲਈ, ਅੱਜ ਭਾਰਤ ਵਿਮੈਨ ਲੇਡ ਡਿਵੈਲਪਮੈਂਟ ਦੀ ਰਾਹ ਤੇ ਚੱਲ ਪਿਆ ਹੈ। ਸਾਡੀ ਸਰਕਾਰ ਮਹਿਲਾਵਾਂ ਦੇ ਜੀਵਨ ਵਿੱਚ ਸਨਮਾਨ ਅਤੇ ਸੁਵਿਧਾਂ ਦੋਹਾਂ ਨੂੰ ਸਰਵਉੱਚ ਪ੍ਰਾਥਮਿਕਤਾ ਦਿੰਦੀ ਹੈ। ਅਸੀਂ ਕਰੋੜਾਂ ਮਹਿਲਾਵਾਂ ਲਈ ਸ਼ੌਚਾਲਯ ਬਣਾ ਕੇ ਉਨ੍ਹਾਂ ਦਾ ਸਨਮਾਨ ਵਧਾਇਆ, ਅਤੇ ਮੇਰੀ ਉੱਤਰ ਪ੍ਰਦੇਸ਼ ਦੀਆਂ ਕਾਸ਼ੀ ਦੀਆਂ ਭੈਣਾਂ ਤਾਂ ਹੁਣ ਸ਼ੌਚਾਲਯ ਸ਼ਬਦ ਦਾ ਪ੍ਰਯੋਗ ਨਹੀਂ ਕਰਦੀਆਂ ਹਨ, ਉਹ ਕਹਿੰਦੀਆਂ ਹਨ ਇਹ ਤਾਂ ਮੋਦੀ ਜੀ ਨੇ ਇੱਜ਼ਤ ਘਰ ਬਣਾਇਆ ਹੈ।
ਅਸੀਂ ਕਰੋੜਾਂ ਮਹਿਲਾਵਾਂ ਦੇ ਬੈਂਕ ਖਾਤੇ ਖੁਲ੍ਹਵਾ ਕੇ ਉਨ੍ਹਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਿਆ, ਅਸੀਂ ਉੱਜਵਲਾ ਸਿਲੰਡਰ ਦੇ ਕੇ ਉਨ੍ਹਾਂ ਨੂੰ ਧੂੰਏਂ ਵਰਗੀਆਂ ਤਕਲੀਫਾਂ ਤੋਂ ਵੀ ਬਚਾਇਆ। ਕੰਮਕਾਜੀ ਮਹਿਲਾਵਾਂ ਨੂੰ ਪਹਿਲਾਂ ਗਰਭਾਵਸਥਾ ਵਿੱਚ ਸਿਰਫ 12 ਹਫਤੇ ਦੀ ਛੁੱਟੀ ਮਿਲਦੀ ਸੀ। ਸਰਕਾਰ ਨੇ ਇਸ ਨੂੰ ਵੀ ਵਧਾ ਕੇ 26 ਹਫਤੇ ਕਰ ਦਿੱਤਾ। ਤਿੰਨ ਤਲਾਕ ਦੇ ਖਿਲਾਫ ਕਾਨੂੰਨ ਦੀ ਸਾਡੀ ਮੁਸਲਮਾਨ ਭੈਣਾਂ ਸਾਲਾਂ ਤੋਂ ਡਿਮਾਂਡ ਕਰ ਰਹੀਆਂ ਸਨ। ਤਿੰਨ ਤਲਾਕ ਦੇ ਖਿਲਾਫ ਸਖ਼ਤ ਕਾਨੂੰਨ ਬਣਾ ਕੇ ਸਾਡੀ ਸਰਕਾਰ ਨੇ ਲੱਖਾਂ ਮੁਸਲਮਾਨ ਭੈਣਾਂ ਦਾ ਜੀਵਨ ਤਬਾਹ ਹੋਣ ਤੋਂ ਬਚਾਇਆ ਹੈ। ਜਦੋਂ ਕਸ਼ਮੀਰ ਵਿੱਚ ਆਰਟੀਕਲ 370 ਲਾਗੂ ਸੀ, ਤਾਂ ਉੱਥੇ ਦੀਆਂ ਭੈਣਾਂ-ਬੇਟੀਆਂ ਕਈ ਅਧਿਕਾਰਾਂ ਤੋਂ ਵੰਚਿਤ ਸਨ। ਜੇਕਰ ਉਹ ਰਾਜ ਦੇ ਬਾਹਰ ਕਿਸੇ ਨਾਲ ਵਿਆਹ ਕਰ ਲੈਂਦੀਆਂ ਸਨ, ਤਾਂ ਪੁਸ਼ਤੈਨੀ ਜਾਇਦਾਦ ਪਾਉਣ ਦਾ ਉਨ੍ਹਾਂ ਦਾ ਅਧਿਕਾਰ ਛਿਨ ਜਾਂਦਾ ਸੀ।
ਆਰਟੀਕਲ 370 ਦੀ ਦੀਵਾਰ ਡਿੱਗਣ ਦੇ ਬਾਅਦ ਜੰਮੂ-ਕਸ਼ਮੀਰ ਵਿੱਚ ਵੀ ਮਹਿਲਾਵਾਂ ਨੂੰ ਉਹ ਸਾਰੇ ਅਧਿਕਾਰ ਮਿਲੇ ਹੈ, ਜੋ ਭਾਰਤ ਦੀਆਂ ਬੇਟੀਆਂ ਨੂੰ, ਭੈਣਾਂ ਨੂੰ ਮਿਲਦੇ ਹਨ। ਭਾਰਤ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਮੇਰੀ ਮਾਤਾਂਵਾਂ-ਭੈਣਾਂ-ਬੇਟੀਆਂ ਕਸ਼ਮੀਰ ਵਿੱਚ ਉਸ ਤੋਂ ਵੰਚਿਤ ਸੀ ਅਤੇ ਸੰਵਿਧਾਨ ਦਾ ਢੋਲ ਪਿੱਟਣ ਵਾਲੇ ਲੋਕ ਅੱਖਾਂ ਬੰਦ ਕਰ ਕਰਕੇ ਬੈਠੇ ਸਨ। ਮਹਿਲਾਵਾਂ ਦਾ ਅਨਿਆਏ ਉਨ੍ਹਾਂ ਦੇ ਲਈ ਚਿੰਤਾ ਦਾ ਵਿਸ਼ਾ ਨਹੀਂ ਸੀ। ਸੰਵਿਧਾਨ ਦਾ ਸਨਮਾਨ ਕਿਵੇਂ ਹੁੰਦਾ ਹੈ, ਇਹ ਮੋਦੀ ਨੇ ਧਾਰਾ 370 ਹਟਾ ਕੇ ਦੇ ਦੇਸ਼ ਦੇ ਚਰਨਾਂ ਵਿੱਚ ਸਮਰਪਤ ਕਰ ਦਿੱਤਾ।
ਸਾਥੀਓ,
ਅੱਜ ਸਮਾਜ ਦੇ ਪੱਧਰ ’ਤੇ, ਸਰਕਾਰ ਦੇ ਪੱਧਰ ’ਤੇ, ਵੱਡੀਆਂ-ਵੱਡੀਆਂ ਸੰਸਥਾਵਾਂ ਵਿੱਚ ਮਹਿਲਾਵਾਂ ਲਈ ਜ਼ਿਆਦਾ ਤੋਂ ਜ਼ਿਆਦਾ ਅਵਸਰ ਬਣ ਰਹੇ ਹਨ। ਰਾਜਨੀਤੀ ਦਾ ਮੈਦਾਨ ਹੋ ਜਾਂ ਖੇਡ ਦਾ ਮੈਦਾਨ, ਅਦਾਲਤ ਹੋ ਜਾਂ ਫਿਰ ਪੁਲਿਸ, ਦੇਸ਼ ਦੇ ਹਰ ਸੈਕਟਰ ਵਿੱਚ, ਹਰ ਖੇਤਰ ਵਿੱਚ, ਹਰ ਨਿਯਮ ਵਿੱਚ ਮਹਿਲਾਵਾਂ ਦਾ ਪਰਚਮ ਲਹਿਰਾ ਰਿਹਾ ਹੈ। 2014 ਦੇ ਬਾਅਦ ਤੋਂ ਦੇਸ਼ ਦੇ ਮਹੱਤਵਪੂਰਣ ਪਦਾਂ ’ਤੇ ਮਹਿਲਾਵਾਂ ਦੀ ਭਾਗੀਦਾਰੀ ਬਹੁਤ ਤੇਜ਼ੀ ਨਾਲ ਵਧੀ ਹੈ। 2014 ਦੇ ਬਾਅਦ ਹੀ, ਕੇਂਦਰ ਸਰਕਾਰ ਵਿੱਚ ਸਭ ਤੋਂ ਜ਼ਿਆਦਾ ਮਹਿਲਾ ਮੰਤਰੀ ਬਣੀਆਂ। ਸੰਸਦ ਵਿੱਚ ਵੀ ਮਹਿਲਾਵਾਂ ਦੀ ਹਾਜ਼ਰੀ ਵਿੱਚ ਬਹੁਤ ਵਾਧਾ ਹੋਇਆ। 2019 ਵਿੱਚ ਪਹਿਲੀ ਵਾਰ ਸਾਡੀ ਸੰਸਦ ਵਿੱਚ 78 ਮਹਿਲਾ ਸੰਸਦ ਚੁਣ ਕਰ ਆਈਆਂ ਸਨ। 18ਵੀ ਲੋਕ ਸਭਾ ਵਿੱਚ, ਯਾਨੀ ਇਸ ਵਾਰ ਵੀ, 74 ਮਹਿਲਾ ਸੰਸਦ ਲੋਕ ਸਭਾ ਦਾ ਹਿੱਸਾ ਹਨ। ਸਾਡੀਆਂ ਅਦਾਲਤਾਂ ਵਿੱਚ, ਅਦਾਲਤਾਂ ਵਿੱਚ ਵੀ ਮਹਿਲਾਵਾਂ ਦੀ ਭਾਗੀਦਾਰੀ ਓਨੀ ਹੀ ਵਧੀ ਹੈ। ਜ਼ਿਲ੍ਹਾਂ ਨਿਆਪਾਲਿਕਾ ਵਿੱਚ ਮਹਿਲਾਵਾਂ ਦੀ ਉਪਸਥਿਤੀ 35 ਪ੍ਰਤੀਸ਼ਤ ਤੋਂ ਜ਼ਿਆਦਾ ਪਹੁੰਚ ਗਈ ਹੈ। ਕਈ ਰਾਜਾਂ ਵਿੱਚ ਸਿਵਲ ਜੱਜ ਦੇ ਤੌਰ ਉੱਤੇ ਨਵੀਂ ਭਰਤੀਆਂ ਵਿੱਚ 50 ਪ੍ਰਤੀਸ਼ਤ ਜਾਂ ਉਸ ਤੋਂ ਜ਼ਿਆਦਾ ਸਾਡੀਆਂ ਬੇਟੀਆਂ ਹੀ ਚੁਣ ਕੇ ਆਈਆਂ ਹਨ।
ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਬਹੁਤ ਸਟਾਰਟਅਪ ecosystem ਹੈ। ਇਹਨਾਂ ਵਿਚੋਂ ਕਰੀਬ-ਕਰੀਬ ਅੱਧੇ ਸਟਾਰਟਅਪਸ ਵਿੱਚ ਕੋਈ ਨਾ ਕੋਈ ਮਹਿਲਾ ਨਿਦੇਸ਼ਕ ਦੀ ਭੂਮਿਕਾ ਵਿੱਚ ਹੈ। ਭਾਰਤ ਪੁਲਾੜ ਵਿੱਚ, ਸਪੇਸ ਸਾਇੰਸ ਵਿੱਚ ਅਨੰਤ ਊਚਾਈਆਂ ਨੂੰ ਛੂਹ ਰਿਹਾ ਹੈ। ਉੱਥੇ ਵੀ, ਜਿਆਦਾਤਰ ਬੜੇ ਮਿਸ਼ਨ ਨੂੰ ਮਹਿਲਾ ਵਿਗਿਆਨੀਆਂ ਦੀ ਟੀਮ ਲੀਡ ਕਰ ਰਹੀ ਹੈ। ਸਾਨੂੰ ਸਾਰਿਆ ਨੂੰ ਇਹ ਦੇਖ ਕੇ ਗਰਵ ਹੁੰਦਾ ਹੈ ਕਿ ਅੱਜ ਦੁਨੀਆ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਮਹਿਲਾ ਪਾਇਲਟ ਸਾਡੇ ਭਾਰਤ ਵਿੱਚ ਹਾਂ। ਅਸੀ ਇੱਥੇ ਨਵਸਾਰੀ ਦੇ ਇਸ ਆਯੋਜਨ ਵਿੱਚ ਵੀ ਨਾਰੀਸ਼ਕਤੀ ਦੇ ਸਮਰੱਥ ਨੂੰ ਦੇਖ ਸਕਦੇ ਹਨ।
ਇਸ ਆਯੋਜਨ ਦੀ ਪੂਰੀ ਜ਼ਿੰਮੇਦਾਰੀ ਮਹਿਲਾਵਾਂ ਨੇ ਸੰਭਾਲੀ ਹੈ। ਇਨ੍ਹੇ ਵੱਡੇ ਆਯੋਜਨ ਦੀ ਸੁਰੱਖਿਆ ਵਿੱਚ ਜੋ ਪੁਲਿਸਕਰਮੀ ਅਤੇ ਆਫਿਸਰਸ ਤੈਨਾਤ ਹਨ, ਉਹ ਸਭ ਦੀ ਸਭ ਮਹਿਲਾਵਾ ਹੀ ਹੈ। ਕਾਂਸਟੇਬਲ, ਇੰਸਪੈਕਟਰ, ਸਭ ਇੰਸਪੈਕਟਰ, ਡੀਐੱਸਪੀ ਤੋਂ ਲੈ ਕੇ ਸੀਨੀਅਰ ਆਫਿਸਰਸ ਤੱਕ ਇੱਥੇ ਦੀ ਸੁਰੱਖਿਆ ਵਿਵਸਥਾ ਮਹਿਲਾਵਾਂ ਹੀ ਸੰਭਾਲ ਰਹੀਆਂ ਹਨ। ਇਹ ਨਾਰੀਸ਼ਕਤੀ ਦੇ ਸਮਰੱਥ ਦਾ ਹੀ ਉਦਾਹਰਣ ਹੈ। ਹੁਣ ਕੁਝ ਦੇਰ ਪਹਿਲਾਂ ਮੈਂ ਇੱਥੇ ਆਪ ਸਹਾਇਤਾ ਸਮੂਹ ਨਾਲ ਜੁੜੀ, ਤੁਹਾਡੇ ਵਿੱਚੋਂ ਹੀ, ਕੁਝ ਭੈਣਾਂ ਨਾਲ ਗੱਲ ਵੀ ਕਰ ਰਿਹਾ ਸੀ।
ਮੇਰੀਆਂ ਭੈਣਾਂ ਦੇ ਉਹ ਸ਼ਬਦ, ਆਪ ਸਭ ਦਾ ਇਹ ਉਤਸ਼ਾਹ, ਇਹ ਆਤਮਵਿਸ਼ਵਾਸ, ਇਹ ਦਿਖਾ ਰਿਹਾ ਹੈ ਕਿ ਭਾਰਤ ਦੀ ਨਾਰੀਸ਼ਕਤੀ ਦਾ ਸਮਰੱਥ ਕੀ ਹੈ! ਇਹ ਦਿਖਾ ਰਿਹਾ ਹੈ ਕਿ ਭਾਰਤ ਦੀ ਨਾਰੀਸ਼ਕਤੀ ਨੇ ਕਿਵੇਂ ਦੇਸ਼ ਦੀ ਤਰੱਕੀ ਦੀ ਵਾਗਡੋਰ ਥਾਮ ਲਈ ਹੈ। ਮੈਂ ਆਪ ਸਭ ਨਾਲ ਮਿਲਦਾ ਹਾਂ, ਤਾਂ ਮੇਰਾ ਇਹ ਭਰੋਸਾ ਹੋਰ ਪੱਕਾ ਹੋ ਜਾਂਦਾ ਹੈ ਕਿ ਵਿਕਸਿਤ ਭਾਰਤ ਦਾ ਸੰਕਲਪ ਹੁਣ ਪੂਰਾ ਹੋ ਕੇ ਹੀ ਰਹੇਗਾ। ਅਤੇ ਇਸ ਸੰਕਲਪ ਦੀ ਸਿੱਧੀ ਵਿੱਚ ਸਾਡੀ ਨਾਰੀਸ਼ਕਤੀ ਦੀ ਸਭ ਤੋਂ ਵੱਡੀ ਭੂਮਿਕਾ ਹੋਵੋਗੀ।
ਮਾਤਾਓ-ਭੈਣੋ, ਸਾਡਾ ਗੁਜਰਾਤ ਤਾਂ women led development, ਯਾਨੀ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੀ ਵੱਡੀ ਉਦਾਹਰਣ ਹੈ। ਗੁਜਰਾਤ ਨੇ ਦੇਸ਼ ਨੂੰ ਸਹਿਕਾਰਤਾ ਦਾ ਸਫ਼ਲ ਮਾਡਲ ਦਿੱਤਾ। ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਆਪ ਸਭ ਭੈਣਾਂ ਜਾਣਦੀਆਂ ਹਨ ਹੋ, ਗੁਜਰਾਤ ਦਾ ਸਹਿਕਾਰ ਮਾਡਲ ਇੱਥੇ ਮਹਿਲਾਵਾਂ ਦੀ ਮਿਹਨਤ ਅਤੇ ਸਮਰੱਥਾ ਨਾਲ ਹੀ ਵਿਕਸਿਤ ਹੋਇਆ ਹੈ। ਅਮੂਲ ਦੀ ਚਰਚਾ ਤਾਂ ਅੱਜ ਪੂਰੀ ਦੁਨੀਆ ਵਿੱਚ ਹੈ। ਗੁਜਰਾਤ ਦੇ ਪਿੰਡ-ਪਿੰਡ ਤੋਂ ਲੱਖਾਂ ਮਹਿਲਾਵਾਂ ਨੇ ਦੁੱਧ ਉਤਪਾਦਨ ਨੂੰ ਇੱਕ ਕ੍ਰਾਂਤੀ ਬਣਾ ਦਿੱਤਾ। ਗੁਜਰਾਤ ਦੀਆਂ ਭੈਣਾਂ ਨੇ ਨਾ ਕੇਵਲ ਖੁਦ ਨੂੰ ਆਰਥਿਕ ਤੌਰ ‘ਤੇ ਸਮਰੱਥ ਬਣਾਇਆ, ਬਲਕਿ ਗ੍ਰਾਮੀਣ ਅਰਥਵਿਵਸਥਾ ਨੂੰ ਵੀ ਨਵੀਂ ਤਾਕਤ ਦਿੱਤੀ। ਗੁਜਰਾਤੀ ਮਹਿਲਾਵਾਂ ਨੇ ਹੀ ਲਿੱਜਤ ਪਾਪੜ ਦੀ ਵੀ ਸ਼ੁਰੂਆਤ ਕੀਤੀ। ਅੱਜ ਲਿੱਜਤ ਪਾਪੜ ਆਪਣੇ ਆਪ ਵਿੱਚ ਸੈਂਕੜੇ ਕਰੋੜ ਰੁਪਏ ਦਾ ਇੱਕ ਬ੍ਰੈਂਡ ਬਣ ਗਿਆ ਹੈ। ਮਾਤਾਓ-ਭੈਣੋ, ਮੈਨੂੰ ਯਾਦ ਹੈ, ਜਦੋਂ ਮੈਂ ਇੱਥੇ ਮੁੱਖ ਮੰਤਰੀ ਦੇ ਰੂਪ ਵਿੱਚ ਤੁਹਾਡੀ ਸੇਵਾ ਵਿੱਚ ਸੀ, ਤਦ ਸਾਡੀ ਸਰਕਾਰ ਨੇ ਭੈਣਾਂ-ਬੇਟੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚਿਰੰਜੀਵੀ ਯੋਜਨਾ, ਬੇਟੀ ਬਚਾਓ ਅਭਿਯਾਨ, ਮਮਤਾ ਦਿਵਸ, ਕੰਨਿਆ ਕੇਲਵਣੀ ਰੱਥ ਯਾਤਰਾ, ਕੁੰਵਰਬਾਈ ਨੂੰ ਮਾਮੇਰੂ, ਸਾਤ ਫੇਰਾ ਸਮੂਹ ਲਗਨ ਯੋਜਨਾ, ਅਭਯਮ ਹੈਲਪਲਾਈਨ, ਅਜਿਹੇ ਕਿੰਨੇ ਹੀ ਕੰਮ ਕੀਤੇ ਸਨ। ਜਦੋਂ ਨੀਤੀਆਂ ਸਹੀ ਹੁੰਦੀਆਂ ਹਨ, ਤਾਂ ਨਾਰੀ ਦੀ ਸਮਰੱਥਾ ਕਿਵੇਂ ਵਧਦੀ ਹੈ, ਗੁਜਰਾਤ ਨੇ ਇਹ ਪੂਰੇ ਦੇਸ਼ ਨੂੰ ਦਿਖਾਇਆ ਹੈ। ਜਿਵੇਂ ਹੁਣ ਮੈਂ ਦੁੱਧ ਸਹਿਕਾਰਤਾ ਦੀ ਗੱਲ ਕੀਤੀ! ਡੇਅਰੀ ਦੇ ਕੰਮ ਨਾਲ ਜੁੜੀਆਂ ਇਨ੍ਹਾਂ ਮਹਿਲਾਵਾਂ ਦੇ ਲੋਕਾਂ ਦੇ ਖਾਤਿਆਂ ਵਿੱਚ ਗੁਜਰਾਤ ਨੇ ਇਸ ਦੀ ਸ਼ੁਰੂਆਤ ਕੀਤੀ। ਪਹਿਲਾਂ ਅਜਿਹਾ ਨਹੀਂ ਸੀ, ਜਾਂ ਤਾਂ ਕੈਸ਼ ਦਿੱਤਾ ਜਾਂਦਾ ਸੀ ਜਾਂ ਦੁੱਧ ਵਾਲਾ ਪੈਸੇ ਲੈ ਜਾਂਦਾ ਸੀ। ਅਸੀਂ ਤਦ ਤੈਅ ਕਰ ਲਿਆ ਸੀ ਕਿ ਡੇਅਰੀ ਤੋਂ ਦੁੱਧ ਦੇ ਪੈਸੇ ਭੈਣਾਂ ਦੇ ਖਾਤਿਆਂ ਵਿੱਚ ਹੀ ਜਮ੍ਹਾਂ ਹੋਣਗੇ, ਕੋਈ ਵੀ ਉਸ ਨੂੰ ਹੱਥ ਨਹੀਂ ਲਗਾ ਸਕਦਾ, ਅਤੇ ਸਿੱਧੇ ਪੈਸੇ ਭੈਣਾਂ ਦੇ ਖਾਤਾਂ ਵਿੱਚ ਟ੍ਰਾਂਸਫਰ ਕਰਨਾ ਸ਼ੁਰੂ ਕੀਤਾ। ਅੱਜ ਉਸੇ ਤਰ੍ਹਾਂ ਦੇਸ਼ ਦੇ ਕਰੋੜਾਂ ਲਾਭਾਰਥੀਆਂ ਦੇ ਖਾਤਿਆਂ ਵਿੱਚ ਕਿੰਨੀਆਂ ਹੀ ਯੋਜਨਾਵਾਂ ਦਾ ਪੈਸਾ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਪਹੁੰਚ ਰਿਹਾ ਹੈ। Direct Benefit Transfer, DBT ਦੇ ਜ਼ਰੀਏ ਹਜ਼ਾਰਾਂ ਕਰੋੜ ਰੁਪਏ ਘੁਟਾਲੇ ਬੰਦ ਹੋਏ, ਗ਼ਰੀਬਾਂ ਨੂੰ ਮਦਦ ਮਿਲ ਰਹੀ ਹੈ। ਸਾਥੀਓ, ਗੁਜਰਾਤ ਵਿੱਚ ਹੀ, ਭੁਜ ਭੂਚਾਲ ਤੋਂ ਬਾਅਦ ਜਦੋਂ ਘਰਾਂ ਦਾ ਪੁਨਰ ਨਿਰਮਾਣ ਹੋਇਆ, ਤਾਂ ਸਾਡੀ ਸਰਕਾਰ ਨੇ ਉਹ ਘਰ ਵੀ ਮਹਿਲਾਵਾਂ ਦੇ ਨਾਮ ਕਰ ਦਿੱਤੇ ਸਨ। ਯਾਨੀ ਜਦੋਂ ਤੋਂ ਅਸੀਂ ਇਹ ਪਰੰਪਰਾ ਸ਼ੁਰੂ ਕੀਤੀ ਕਿ ਸਰਕਾਰ ਦੁਆਰਾ ਬਣਾਏ ਗਏ ਮਕਾਨ ਹੁਣ ਭੈਣਾਂ ਦੇ ਨਾਮ ‘ਤੇ ਹੀ ਮਿਲਣਗੇ ਅਤੇ ਅੱਜ ਪੂਰੇ ਦੇਸ਼ ਵਿੱਚ ਜੋ ਪੀਐੱਮ ਆਵਾਸ ਯੋਜਨਾ ਚਲ ਰਹੀ ਹੈ, ਉਹ ਸਾਰੀਆਂ ਗੱਲਾਂ ਦੇਸ਼ ਭਰ ਵਿੱਚ ਲਾਗੂ ਹੋਈਆਂ ਹਨ। ਇੰਨ੍ਹਾਂ ਹੀ ਨਹੀਂ ਬੱਚੇ ਜਦੋਂ ਸਕੂਲ ਵਿੱਚ ਦਾਖਲਾ ਲੈਂਦੇ ਹਨ, ਤਦ ਉਨ੍ਹਾਂ ਦੇ ਪਿੱਛੇ ਬਾਪ ਦਾ ਨਾਮ ਹੀ ਹੁੰਦਾ ਸੀ, ਮੈਂ ਤੈਅ ਕੀਤਾ ਨਹੀਂ ਮਾਂ ਦਾ ਨਾਮ ਵੀ ਹੋਣਾ ਚਾਹੀਦਾ ਹੈ। 2014 ਦੇ ਬਾਅਦ ਤੋਂ ਹੁਣ ਤੱਕ ਕਰੀਬ 3 ਕਰੋੜ ਮਹਿਲਾਵਾਂ ਘਰ ਦੀਆਂ ਮਾਲਕਣ ਬਣ ਚੁੱਕੀਆਂ ਹਨ। ਸਾਥੀਓ,
ਅੱਜ ਪੂਰੀ ਦੁਨੀਆ ਵਿੱਚ ਜਲ ਜੀਵਨ ਮਿਸ਼ਨ ਦੀ ਵੀ ਬੜੀ ਚਰਚਾ ਹੈ। ਜਲ ਜੀਵਨ ਮਿਸ਼ਨ ਦੇ ਜ਼ਰੀਏ ਅੱਜ ਦੇਸ਼ ਦੇ ਪਿੰਡ-ਪਿੰਡ ਵਿੱਚ ਪਾਣੀ ਪਹੁੰਚ ਰਿਹਾ ਹੈ। ਪਿਛਲੇ 5 ਸਾਲਾਂ ਵਿੱਚ ਹੀ ਲੱਖਾਂ ਪਿੰਡਾਂ ਦੇ ਸਾਢੇ 15 ਕਰੋੜ ਘਰਾਂ ਤੱਕ ਪਾਈਪ ਨਾਲ ਪਾਣੀ ਪਹੁੰਚਾਇਆ ਗਿਆ ਹੈ। ਇੰਨੇ ਵੱਡੇ ਮਿਸ਼ਨ ਦੀ ਸਫ਼ਲਤਾ ਵਿੱਚ ਮਹਿਲਾ ਪਾਣੀ ਕਮੇਟੀਆਂ, ਮਹਿਲਾਵਾਂ ਦੀ ਪਾਣੀ ਕਮੇਟੀਆਂ ਅਸੀਂ ਗੁਜਰਾਤ ਵਿੱਚ ਸ਼ੁਰੂ ਕੀਤੀਆਂ। ਹੁਣ ਉਹ ਪੂਰੇ ਦੇਸ਼ ਵਿੱਚ ਚਲ ਰਹੀ ਹੈ। ਪਾਣੀ ਕਮੇਟੀਆਂ ਨੇ ਵੱਡੀ ਭੂਮਿਕਾ ਨਿਭਾਈ ਹੈ। ਇਹ ਮਹਿਲਾ ਪਾਣ ਕਮੇਟੀਆਂ ਦਾ ਇਹ ਮਾਡਲ ਵੀ ਗੁਜਰਾਤ ਨੇ ਹੀ ਦਿੱਤਾ ਹੈ। ਅੱਜ ਇਹੀ ਮਾਡਲ ਪੂਰੇ ਦੇਸ਼ ਵਿੱਚ ਪਾਣੀ ਦੇ ਸੰਕਟ ਨੂੰ ਹੱਲ ਕਰ ਰਿਹਾ ਹੈ। |
---|
ਸਾਥੀਓ,
ਜਦੋਂ, ਅਸੀਂ ਪਾਣੀ ਦੀ ਸਮੱਸਿਆ ਦੇ ਸਮਾਧਾਨ ਦੀ ਗੱਲ ਕਰਦੇ ਹਾਂ, ਤਾਂ ਪਾਣੀ ਨੂੰ ਬਚਾਉਣਾ, ਯਾਨੀ ਪਾਣੀ ਦੀ ਸੰਭਾਲ ਵੀ ਓਨੀ ਹੀ ਜ਼ਰੂਰੀ ਹੋ ਜਾਂਦੀ ਹੈ। ਅੱਜ ਦੇਸ਼ ਭਰ ਵਿੱਚ ਇੱਕ ਅਭਿਆਨ ਚਲਾਇਆ ਜਾ ਰਿਹਾ ਹੈ। Catch the rain! ਬੂੰਦ-ਬੂੰਦ ਪਾਣੀ ਨੂੰ ਫੜੋ, Catch the rain ਦਾ ਮਤਲਬ ਹੈ, ਜਿੱਥੇ ਬਾਰਿਸ਼ ਦਾ ਪਾਣੀ ਡਿੱਗੇ, ਉਸ ਨੂੰ ਬੇਕਾਰ ਨਾ ਜਾਣ ਦੇਣਾ। ਪਿੰਡ ਦੀ ਸੀਮਾ ਵਿੱਚ ਹੀ ਅਤੇ ਘਰ ਦਾ ਪਾਣੀ ਘਰ ਵਿੱਚ, ਉਸ ਪਾਣੀ ਦੀ ਸੰਭਾਲ ਕਰਨਾ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਇਹ ਅਭਿਆਨ ਸਾਡੇ ਨਵਸਾਰੀ ਦੇ ਸਾਂਸਦ, ਸੀਆਰ ਪਾਟਿਲ ਜੀ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਅਗੇ ਵਧ ਰਿਹਾ ਹੈ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਨਵਸਾਰੀ ਦੀਆਂ ਆਪ ਸਭ ਭੈਣਾਂ ਨੇ ਵੀ ਇਸ ਦਿਸ਼ਾ ਵਿੱਚ ਬਹੁਤ ਚੰਗਾ ਕੰਮ ਕੀਤਾ ਹੈ। ਬਾਰਿਸ਼ ਦੇ ਪਾਣੀ ਨੂੰ ਬਚਾਉਣ ਦੇ ਲਈ ਨਵਸਾਰੀ ਵਿੱਚ ਤਲਾਬ, ਚੇਕ ਡੈਮ, ਬੋਰਵੇਲ ਰਿਚਾਰਜ਼, ਕਮਿਊਨਿਟੀ ਸੋਕ ਪਿਟ ਜਿਹੇ 5 ਹਜ਼ਾਰ ਤੋਂ ਜ਼ਿਆਦਾ ਨਿਰਮਾਣ ਪੂਰੇ ਕੀਤੇ ਜਾ ਚੁੱਕੇ ਹਨ। ਇੱਕ ਜ਼ਿਲ੍ਹੇ ਵਿੱਚ ਇਹ ਬਹੁਤ ਵੱਡੀ ਗੱਲ ਹੈ। ਹੁਣੇ ਵੀ ਜਲ ਸੰਭਾਲ ਨਾਲ ਜੁੜੇ ਸੈਂਕੜਾਂ ਕੰਮ ਨਵਸਾਰੀ ਵਿੱਚ ਚੱਲ ਰਹੇ ਹਨ।
ਹੁਣੇ ਸੀਆਰ ਮੈਨੂੰ ਦੱਸ ਰਹੇ ਸੀ, ਪਿਛਲੇ ਤਿੰਨ ਚਾਰ ਦਿਨ ਵਿੱਚ ਹੀ 1100 ਹੋਰ ਕੰਮ ਹੋ ਚੁਕੇ ਹਨ। ਅੱਜ ਵੀ ਇੱਕ ਹੀ ਦਿਨ ਵਿੱਚ ਇੱਕ ਹਜਾਰ ਪਰਕੋਲੇਸ਼ਨ ਪਿਟ ਬਣਾਉਣ ਦਾ ਕੰਮ ਕੀਤਾ ਜਾਣਾ ਹੈ। ਨਵਸਾਰੀ ਜ਼ਿਲ੍ਹਾ ਰੇਨ ਵਾਟਰ ਹਾਰਵੈਸਟਿੰਗ, ਯਾਨੀ ਜਲ ਸੰਭਾਲ ਵਿੱਚ ਗੁਜਰਾਤ ਦੇ ਸਭ ਤੋਂ ਅੱਗੇ ਰਹਿਣ ਵਾਲੇ ਜਿਲ੍ਹਿਆਂ ਵਿੱਚੋਂ ਇੱਕ ਹੈ। ਮੈਂ ਇਸ ਉਪਲਬਧੀ ਦੇ ਲਈ ਨਵਸਾਰੀ ਦੀਆਂ ਮਾਤਾਵਾਂ-ਭੈਣਾਂ-ਬੇਟੀਆਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ। ਅੱਜ ਮੈਂ ਦੇਖ ਰਿਹਾ ਸੀ, ਇੱਕ ਹੀ ਜ਼ਿਲ੍ਹੇ ਤੋਂ ਇਹ ਲੱਖਾਂ ਮਾਤਾਵਾਂ ਦਾ ਮਹਾਕੁੰਭ ਅਤੇ ਮੈਂ ਦੇਖ ਰਿਹਾ ਸੀ ਕਿ ਜਦੋਂ ਬੇਟਾ ਘਰ ਆਉਂਦਾ ਹੈ ਤਾਂ ਮਾਂ ਦਾ ਚਿਹਰਾ ਕਿਵੇਂ ਖਿਲ ਉੱਠਦਾ ਹੈ। ਅਜਿਹੇ ਸਭ ਦੇ ਚਿਹਰੇ ਅੱਜ ਖਿਲ ਉੱਠੇ ਹਨ ਅਤੇ ਇਹ ਤਾਂ ਉਹ ਬੇਟਾ ਹੈ, ਜਿਸ ਨੂੰ ਆਪ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਇਆ ਹੈ, ਆਪ ਦੇ ਅਸ਼ੀਰਵਾਦ ਨਾਲ ਬਣਿਆ ਹੈ ਅਤੇ ਇਸ ਲਈ, ਬੇਟਾ ਘਰ ਆਏ ਅਤੇ ਮਾਂ ਦਾ ਚਿਹਰਾ ਖਿਲ ਉਠੇ, ਇਸੇ ਤਰ੍ਹਾਂ ਹਰੇਕ ਮਾਂ ਦੇ ਚਿਹਰੇ ‘ਤੇ ਇਹ ਸੰਤੋਸ਼ ਇਹ ਆਨੰਦ ਅਤੇ ਇਹ ਅਸ਼ੀਰਵਾਦ ਦੇ ਭਾਵ ਮੇਰੇ ਜੀਵਨ ਨੂੰ ਧਨਯ ਬਣਾ ਰਹੇ ਹਨ।
ਸਾਥੀਓ,
ਗੁਜਰਾਤ ਦੀਆਂ ਮਹਿਲਾਵਾਂ ਦੀ ਸਮਰੱਥਾ, ਗੁਜਰਾਤ ਦੀ ਉਦਾਹਰਣ ਕਿਸੇ ਇੱਕ ਖੇਤਰ ਤੱਕ ਸੀਮਿਤ ਨਹੀਂ ਹੈ। ਇੱਥੇ ਪੰਚਾਇਤ ਦੀਆਂ ਚੋਣਾਂ ਵਿੱਚ 50 ਫੀਸਦੀ ਸੀਟਾਂ ਮਹਿਲਾਵਾਂ ਦੇ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਜਦੋਂ ਆਪ ਨੇ ਮੈਨੂੰ ਪ੍ਰਧਾਨ ਸੇਵਕ ਦੇ ਤੌਰ ‘ਤੇ ਦਿੱਲੀ ਭੇਜਿਆ, ਤਾਂ ਉਸੇ ਅਨੁਭਵ ਨੂੰ, ਉਸੇ ਪ੍ਰਤੀਬੱਧਤਾ ਨੂੰ, ਮੈਂ ਦੇਸ਼ ਵਿੱਚ ਲੈ ਕੇ ਗਿਆ। ਜਦੋਂ ਦੇਸ਼ ਨੂੰ ਨਵੀਂ ਸੰਸਦ ਮਿਲੀ, ਤਾਂ ਅਸੀਂ ਨੇ ਸਭ ਤੋਂ ਪਹਿਲਾ ਬਿਲ ਨਾਰੀ ਸ਼ਕਤੀ ਦੇ ਲਈ ਪਾਸ ਕੀਤਾ। ਅਤੇ ਸੰਸਦ ਦਾ ਜੋ ਭਵਨ ਬਣਿਆ ਹੈ, ਉਸ ਵਿੱਚ ਅਸੀਂ ਪਹਿਲਾ ਕੰਮ ਕੀਤਾ, ਭੈਣਾਂ ਦੇ ਲਈ, ਅਤੇ ਇਹੀ ਮਾਤਾਵਾਂ ਅਤੇ ਭੈਣਾਂ ਦੇ ਪ੍ਰਤੀ ਮੋਦੀ ਦੀ ਸਮਰਪਣ ਭਾਵਨਾ ਨੂੰ ਦਰਸਾਉਂਦਾ ਹੈ। ਅਤੇ ਤੁਸੀਂ ਜਾਣਦੇ ਹੋ, ਨਾਰੀ ਸ਼ਕਤੀ ਵੰਦਨ ਅਧਿਨਿਯਮ ਨਾਲ ਜੁੜੀ ਹੋਈ ਸਭ ਤੋਂ ਮਾਣ ਦੀ ਗੱਲ ਕੀ ਹੈ? ਇੱਕ ਸਧਾਰਨ ਪਿਛੋਕੜ, ਇੱਕ ਆਦਿਵਾਸੀ ਪਰਿਵਾਰ ਤੋਂ ਆਉਣ ਵਾਲੀ ਸਾਡੀ ਰਾਸ਼ਟਰਪਤੀ ਜੀ ਨੇ ਇਸ ਬਿਲ ‘ਤੇ ਮੋਹਰ ਲਗਾਈ, ਮੰਜ਼ੂਰੀ ਦਿੱਤੀ ਹੈ। ਉਹ ਦਿਨ ਦੂਰ ਨਹੀਂ, ਜਦੋਂ ਤੁਹਾਡੇ ਵਿੱਚੋਂ ਕੋਈ ਸਾਂਸਦ ਜਾਂ ਵਿਧਾਇਕ ਬਣ ਕੇ ਅਜਿਹੇ ਮੰਚ ‘ਤੇ ਬੈਠਾ ਹੋਵੇਗਾ।
ਸਾਥੀਓ,
ਗਾਂਧੀ ਜੀ ਕਹਿੰਦੇ ਸਨ-ਦੇਸ਼ ਦੀ ਆਤਮਾ ਗ੍ਰਾਮੀਣ ਭਾਰਤ ਵਿੱਚ ਬਸਦੀ ਹੈ। ਅੱਜ ਮੈਂ ਇਸ ਵਿੱਚ ਇੱਕ ਪੰਕਤੀ ਹੋਰ ਜੋੜਦਾ ਹਾਂ। ਗ੍ਰਾਮੀਣ ਭਾਰਤ ਦੀ ਆਤਮਾ, ਗ੍ਰਾਮੀਣ ਨਾਰੀ ਦੇ ਸਸ਼ਕਤੀਕਰਣ ਵਿੱਚ ਵਸਦੀ ਹੈ। ਇਸ ਲਈ, ਸਾਡੀ ਸਰਕਾਰ ਨੇ ਮਹਿਲਾਵਾਂ ਦੇ ਅਧਿਕਾਰਾਂ ਨੂੰ ਅਤੇ ਮਹਿਲਾਵਾਂ ਦੇ ਲਈ ਨਵੇਂ ਮੌਕਿਆਂ ਨੂੰ ਵੱਡੀ ਪ੍ਰਾਥਮਿਕਤਾ ਦਿੱਤੀ ਹੈ। ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ economy ਬਣ ਚੁੱਕਾ ਹੈ। ਦੇਸ਼ ਦੀ ਇਸ ਪ੍ਰਗਤੀ ਦੀ ਜੋ ਨੀਂਹ ਹੈ, ਉਹ ਤੁਹਾਡੇ ਵਰਗੀਆਂ ਕਰੋੜਾਂ ਮਹਿਲਾਵਾਂ ਨੇ ਹੀ ਰੱਖੀ ਹੈ। ਇਸ ਵਿੱਚ ਗ੍ਰਾਮੀਣ ਅਰਥਵਿਵਸਥਾ ਅਤੇ ਮਹਿਲਾ ਸੈਲਫ ਹੈਲਪ ਗਰੁੱਪਸ ਦੀ ਅਹਿਮ ਭੂਮਿਕਾ ਹੈ। ਅੱਜ ਦੇਸ ਦੀਆਂ 10 ਕਰੋੜ ਤੋਂ ਵੱਧ ਮਹਿਲਾਵਾਂ 90 ਲੱਖ ਤੋਂ ਜ਼ਿਆਦਾ ਸੈਲਫ ਹੈਲਪ ਗਰੁੱਪਸ ਚਲਾ ਰਹੀਆਂ ਹਨ, ਸਵੈ ਸਹਾਇਤਾ ਸਮੂ। ਇਨ੍ਹਾਂ ਵਿੱਚੋਂ 3 ਲੱਖ ਤੋਣ ਵੱਧ ਸੈਲਫ ਹੈਲਪ ਗਰੁੱਪਸ ਇਕੱਲੇ ਗੁਜਰਾਤ ਵਿੱਚ ਕੰਮ ਕਰ ਰਹੇ ਹਨ। ਅਸੀਂ ਦੇਸ਼ ਦੀ ਆਰਥਿਕ ਪ੍ਰਗਤੀ ਦੇ ਲਈ ਇਨ੍ਹਾਂ ਕਰੋੜਾਂ ਮਹਿਲਾਵਾਂ ਦੀ ਆਮਦਨ ਵਧਾਉਣ ਦਾ ਸੰਕਲਪ ਲਿਆ ਹੈ। ਅਸੀਂ ਇਨ੍ਹਾਂ ਭੈਣਾਂ ਨੂੰ ਲਖਪਤੀ ਦੀਦੀ ਬਣਾ ਰਹੇ ਹਾਂ। ਕਰੀਬ ਡੇਢ ਕਰੋੜ ਮਹਿਲਾਵਆਂ ਅਜਿਹੀਆਂ ਹਨ, ਜੋ ਲਖਪਤੀ ਦੀਦੀ ਬਣ ਚੁਕੀਆਂ ਹਨ। ਅਗਲੇ 5 ਸਾਲਾਂ ਵਿੱਚ ਅਸੀਂ ਕੁੱਲ 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਸੰਕਲ ਲੈ ਕੇ ਚਲ ਰਹੇ ਹਾਂ। ਅਤੇ ਜਿਸ ਤੇਜੀ ਨਾਲ ਭੈਣਾਂ ਕੰਮ ਕਰ ਰਹੀਆਂ ਹਨ, ਉਸ ਤੋਂ ਤਾਂ ਲਗਦਾ ਹੈ, ਸ਼ਾਇਦ ਸਾਨੂੰ ਇੰਨਾ ਇੰਤਜ਼ਾਰ ਵੀ ਨਹੀਂ ਕਰਨਾ ਪਵੇਗਾ, ਉਸ ਤੋਂ ਪਹਿਲਾਂ ਹੀ ਹੋ ਜਾਏਗਾ।
ਮਾਤਾਵਾਂ-ਭੈਣਾਂ,
ਜਦੋਂ ਸਾਡੀ ਇੱਕ ਭੈਣ ਲਖਪਤੀ ਦੀਦੀ ਬਣਦੀ ਹੈ, ਤਾਂ ਪੂਰੇ ਪਰਿਵਾਰ ਦੀ ਕਿਸਮਤ ਬਦਲ ਜਾਂਦੀ ਹੈ। ਮਹਿਲਾਵਾਂ ਆਪਣੇ ਕੰਮ ਵਿੱਚ ਪਿੰਡ ਦੀਆਂ ਦੂਜੀਆਂ ਮਹਿਲਾਵਾਂ ਨੂੰ ਵੀ ਜੋੜਦੀਆਂ ਹਨ। ਅਤੇ ਮੇਰਾ ਤਾਂ ਵਿਸ਼ਵਾਸ ਹੈ ਜਿਸ ਕੰਮ ਨੂੰ ਮਾਤਾਵਾਂ-ਭੈਣਾਂ ਹੱਥ ਲਗਾਉਂਦੀਆਂ ਹਨ ਨਾ, ਉਸ ਕੰਮ ਦਾ ਮਾਣ ਵੀ ਵਧ ਜਾਂਦਾ ਹੈ। ਹੌਲੀ-ਹੌਲੀ ਘਰ ਤੋਂ ਸ਼ੁਰੂ ਹੋਇਆ ਕੰਮ ਇੱਕ ਆਰਥਿਕ ਅੰਤੋਲਨ ਬਣ ਜਾਂਦਾ ਹੈ। ਸੈਲਫ ਹੈਲਪ ਗਰੁੱਪਸ ਦੀ ਇਸੇ ਸਮਰੱਥਾ ਨੂੰ ਨਿਖਾਰਣ ਦੇ ਲਈ ਬੀਤੇ 10 ਸਾਲਾਂ ਵਿੱਚ ਸਾਡੀ ਸਰਕਾਰ ਨੇ ਇਸ ਦੇ ਬਜਟ ਨੂੰ 5 ਗੁਣਾ ਵਧਾ ਦਿੱਤਾ। ਇਨ੍ਹਾਂ ਸਵੈ ਸਹਾਇਤਾ ਸਮੂਹਾਂ ਨੂੰ 20 ਲੱਖ ਰੁਪਏ ਤੱਕ ਦਾ ਬਿਨਾ ਗਰੰਟੀ ਦਾ ਲੋਨ ਦਿੱਤਾ ਜਾ ਰਿਹਾ ਹੈ, 20 ਲੱਖ ਰੁਪਏ ਅਤੇ ਉਹ ਵੀ ਕੋਈ ਗਰੰਟੀ ਨਹੀਂ, ਬਿਨਾ ਗਰੰਟੀ ਦੇ ਮਿਲਦਾ ਹੈ। ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਨੂੰ ਨਵੇਂ ਕੌਸ਼ਲ ਅਤੇ ਨਵੀਂ ਤਕਨੀਕ ਨਾਲ ਜੁੜਨ ਦੇ ਰਸਤੇ ਵੀ ਦਿੱਤੇ ਜਾ ਰਹੇ ਹਨ।
ਸਾਥੀਓ,
ਅੱਜ ਦੇਸ਼ ਦੀ ਨਾਰੀ ਸ਼ਕਤੀ, ਹਰ ਇੱਛਾ ਨੂੰ ਹਰਾ ਕੇ, ਹਰ ਸੰਦੇਹ ਨੂੰ ਪਿੱਛੇ ਛੱਡ ਕੇ, ਅੱਗੇ ਵਧ ਰਹੀ ਹੈ। ਜਦੋਂ ਅਸੀਂ ਡ੍ਰੋਨ ਦੀਦੀ ਯੋਜਨਾ ਸ਼ੁਰੂ ਕੀਤੀ, ਤਾਂ ਕਈ ਲੋਕਾਂ ਨੂੰ ਸ਼ੱਕ ਸੀ। ਉਨ੍ਹਾਂ ਨੂੰ ਡਰੋਨ ਜਿਹੀਆਂ ਆਧੁਨਿਕ ਟੈਕਨੋਲੋਜੀ ਅਤੇ ਗ੍ਰਾਮੀਣ ਮਹਿਲਾਵਾਂ ਦੇ ਦਰਮਿਆਨ ਤਾਲਮੇਲ ਹੋਣ ‘ਤੇ ਵੀ ਸੰਦੇਹ ਸੀ। ਉਨ੍ਹਾਂ ਨੂੰ ਲਗਦਾ ਸੀ ਨਹੀਂ-ਨਹੀਂ ਇਹ ਕਿਵੇਂ ਹੋ ਸਕਦਾ ਹੈ। ਲੇਕਿਨ ਮੈਨੂੰ ਆਪਣੀਆਂ ਭੈਣਾਂ, ਬੇਟੀਆਂ ਦੀ ਪ੍ਰਤਿਭਾ ਅਤੇ ਲਗਨ ‘ਤੇ ਪੂਰਾ ਭਰੋਸਾ ਸੀ। ਅੱਜ ਨਮੋ ਡਰੋਨ ਦੀਦੀ ਅਭਿਆਨ ਨਾਲ ਗ੍ਰਾਮੀਣ ਅਰਥਵਿਵਸਥਾ ਵਿੱਚ, ਖੇਤੀ ਵਿੱਚ ਨਵੀਂ ਕ੍ਰਾਂਤੀ ਹੋ ਰਹੀ ਹੈ ਅਤੇ ਇਸ ਕ੍ਰਾਂਤੀ ਦੀ ਅਗਵਾਈ ਕਰਨ ਵਾਲੀਆਂ ਭੈਣਾਂ ਨੂੰ ਲੱਖਾਂ ਰੁਪਏ ਦੀ ਆਮਦਨ ਹੋ ਰਹੀ ਹੈ, ਪੂਰੇ ਪਿੰਡ ਵਿੱਚ ਉਨ੍ਹਾਂ ਦਾ ਸਨਮਾਨ ਬਦਲ ਜਾਂਦਾ ਹੈ। ਘਰ, ਪਰਿਵਾਰ, ਰਿਸ਼ਤੇਦਾਰ, ਪਿੰਡ, ਬਹੁਤ ਮਾਣ ਦੇ ਨਾਲ ਪਾਇਲਟ ਦੀਦੀ ਨੂੰ ਦੇਖ ਰਹੇ ਹਨ, ਡਰੋਨ ਦੀਦੀ ਨੂੰ ਦੇਖ ਰਹੇ ਹਨ। ਇਸੇ ਤਰ੍ਹਾਂ, ਬੈਂਕ ਸਖੀ ਅਤੇ ਬੀਮਾ ਸਖੀ ਜਿਹੀਆਂ ਯੋਜਨਾਵਾਂ ਨੇ ਪਿੰਡਾਂ ਵਿੱਚ ਮਹਿਲਾਵਾਂ ਨੂੰ ਨਵੇਂ ਮੌਕੇ ਦਿੱਤੇ ਹਨ। ਗ੍ਰਾਮੀਣ ਭੈਣਾਂ ਦੇ ਸਸ਼ਕਤੀਕਰਣ ਦੇ ਲਈ ਕ੍ਰਿਸ਼ੀ ਸਖੀ ਅਤੇ ਪਸ਼ੂ ਸਖੀ ਅਭਿਆਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਨਾਲ ਲੱਖਾਂ ਭੈਣਾਂ ਜੁੜੀਆਂ ਹਨ, ਉਨ੍ਹਾਂ ਦੀ ਆਮਦਨ ਵਧ ਰਹੀ ਹੈ।
ਭੈਣੋਂ-ਬੇਟੀਓ
ਸਰਕਾਰ ਦੇ ਅਜਿਹੇ ਸਾਰੇ ਪ੍ਰਯਾਸਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਗੁਜਰਾਤ ਦੀਆਂ ਮਹਿਲਾਵਾਂ ਤੱਕ ਪਹੁੰਚੇ, ਇਸ ਲਈ ਗੁਜਰਾਤ ਸਰਕਾਰ ਨੇ 10 ਲੱਖ ਹੋਰ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਅਭਿਆਨ ਸ਼ੁਰੂ ਕਰ ਦਿੱਤਾ ਹੈ। ਮੈਂ ਇਸ ਦੇ ਲਈ ਭੂਪੇਂਦਰ ਭਾਈ ਨੂੰ, ਗੁਜਰਾਤ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਮੈਂ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੇ ਬਾਅਦ ਜਦੋਂ ਪਹਿਲੀ ਵਾਰ ਮੈਨੂੰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ ਸੀ ਅਤੇ ਮੇਰੇ ਪਹਿਲੇ ਸੰਬੋਧਨ ਵਿੱਚ, ਮੈਂ ਚਿੰਤਾ ਜ਼ਾਹਰ ਕੀਤੀ ਸੀ ਅਤੇ ਮੈਂ ਕਿਹਾ ਸੀ ਕਿ ਜਦੋਂ ਬੇਟੀ ਸ਼ਾਮ ਨੂੰ ਜੇ ਘਰ ਦੇਰ ਨਾਲ ਆਉਂਦੀ ਹੈ, ਤਾਂ ਮਾਂ ਅਤੇ ਬਾਪ ਦੋਨੋਂ ਉਸ ਨੂੰ ਨੋਚ ਲੈਂਦੇ ਹਨ, ਕਿੱਥੇ ਗਈ ਸੀ ? ਕਿਉਂ ਦੇਰ ਨਾਲ ਆਈ? ਕਿੱਥੇ ਸੀ ? ਸੈਂਕੜੇ ਸਵਾਲ ਪੁੱਛਦੇ ਹਨ। ਅਤੇ ਮੈਂ ਸਵਾਲ ਚੁੱਕਿਆ ਸੀ, ਕਿ ਬੇਟੀਆਂ ਅਗਰ ਬਾਹਰ ਤੋਂ ਦੇਰ ਨਾਲ ਆ ਜਾਣ ਤਾਂ ਸੈਂਕੜੇ ਸਵਾਲ ਤਾਂ ਪੁੱਛ ਲੈਂਦੇ ਹੋ, ਲੇਕਿਨ ਕੀ ਕਦੇ ਬੇਟਾ ਦੇਰ ਰਾਤ ਘਰ ਆਉਂਦਾ ਹੈ, ਤਾਂ ਕਦੇ ਉਸ ਨੂੰ ਵੀ ਤਾਂ ਪੁੱਛਿਆ ਕਰੋ, ਬੇਟੇ ਕਿੱਥੇ ਗਏ ਸੀ ਤੁਸੀਂ ? ਕਿਸ ਦੇ ਕੋਲ ਸੀ ? ਕੀ ਕਰ ਰਹੇ ਸੀ ? ਮਹਿਲਾਵਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਦੇ ਲਈ, ਇੱਕ ਬਿਹਤਰ ਸਮਾਜ ਬਣਾਉਣ ਦੇ ਲਈ ਇਹ ਬਹੁਤ ਜ਼ਰੂਰੀ ਹੈ। ਬੀਤੇ ਦਹਾਕੇ ਵਿੱਚ ਅਸੀਂ ਮਹਿਲਾ ਸੁਰਕਸ਼ਾ ਨੂੰ ਬਹੁਤ ਵੱਡੀ ਪ੍ਰਾਥਮਿਕਤਾ ਦਿੱਤੀ ਹੈ। ਮਹਿਲਾਵਾਂ ਦੇ ਖਿਲਾਫ ਗੰਭੀਰ ਅਪਰਾਧਾਂ ਦੀ ਤੇਜ਼ੀ ਨਾਲ ਸੁਣਵਾਈ ਹੋਵੇ, ਦੋਸ਼ੀਆਂ ਨੂੰ ਤੇਜ਼ੀ ਨਾਲ ਸਜ਼ਾ ਹੋਵੇ,ਇਸ ਦੇ ਲਈ ਫਾਸਟ ਟ੍ਰੈਕ ਕੋਰਟਸ ਦਾ ਗਠਨ ਕੀਤਾ ਗਿਆ। ਹੁਣ ਤੱਕ ਅਜਿਹੀਆਂ ਕਰੀਬ 800 ਕੋਰਟਸ ਦੇਸ਼ ਭਰ ਵਿੱਚ ਮੰਜ਼ੂਰ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿੱਚ ਰੇਪ ਅਤੇ ਪੋਕਸੋ ਨਾਲ ਜੁੜੇ ਕਰੀਬ 3 ਲੱਖ ਕੇਸ ਤੇਜ਼ੀ ਨਾਲ ਨਿਪਟਾਏ ਗਏ ਹਨ। ਭੈਣਾਂ ਅਤੇ ਬੱਚਿਆਂ ਦੇ ਨਾਲ ਜੁੜੇ ਅਜਿਹੇ ਤਿੰਨ ਲੱਖ ਕੇਸਾਂ ‘ਤੇ ਫੈਸਲੇ ਨਿਪਟਾਏ ਗਏ ਹਨ। ਇਹ ਸਾਡੀ ਸਰਕਾਰ ਹੈ, ਜਿਸ ਨੇ ਰੇਪ ਜਿਹੇ ਸੰਗੀਨ ਅਪਰਾਧ ਵਿੱਚ ਬਲਾਤਕਾਰੀ ਨੂੰ, ਅਸੀਂ ਆ ਕੇ ਕਾਨੂੰਨ ਬਦਲਿਆ ਅਤੇ ਅਜਿਹੇ ਪਾਪੀ ਨੂੰ ਫਾਂਸੀ ਦੇ ਫੰਦੇ ‘ਤੇ ਹੀ ਲਟਕਾਉਣਾ ਚਾਹੀਦਾ ਹੈ, ਫਾਂਸੀ ਦੀ ਸਜਾ, ਇਹ ਅਸੀਂ ਕਾਨੂੰਨ ਬਦਲਿਆ। ਸਾਡੀ ਸਰਕਾਰ ਨੇ 24×7, ਚੌਵੀ ਘੰਟੇ, 365 ਦਿਨ ਵੀਮੈਨ ਹੈਲਪਲਾਈਨ ਨੂੰ ਮਜ਼ਬੂਤ ਕੀਤਾ, ਮਹਿਲਾਵਾਂ ਦੇ ਲਈ ਵਨ ਸਟੌਪ ਸੈਂਟਰ ਸ਼ੁਰੂ ਕੀਤੇ। ਦੇਸ਼ ਭਰ ਵਿੱਚ ਅਜਿਹੇ 800 ਦੇ ਕਰੀਬ ਸੈਂਟਰ ਚਾਲੂ ਹੋ ਚੁੱਕੇ ਹਨ। ਇਨ੍ਹਾਂ ਤੋਂ ਵੀ 10 ਲੱਖ ਤੋਂ ਵੱਧ ਮਹਿਲਾਵਾਂ ਨੂੰ ਮਦਦ ਮਿਲੀ ਹੈ।
ਸਾਥੀਓ,
ਹੁਣ ਜੋ ਭਾਰਤੀਯ ਨਿਆਏ ਸੰਹਿਤਾ ਦੇਸ਼ ਵਿੱਚ ਲਾਗੂ ਹੋਈ ਹੈ, ਅੰਗ੍ਰੇਜ਼ਾਂ ਦੇ ਕਾਲੇ ਕਾਨੂੰਨ ਨੂੰ ਅਸੀਂ ਹਟਾਇਆ, ਦੇਸ਼ ਦੀ ਆਜਾਦੀ ਦੇ 75 ਸਾਲ ਦੇ ਬਾਅਦ, ਇਹ ਪੁਣਯ ਕੰਮ ਕਰਨ ਦਾ ਸੌਭਾਗਯ ਆਪ ਸਭ ਨੇ ਮੈਨੂੰ ਦਿੱਤਾ ਅਤੇ ਕੀ ਬਦਲਾਅ ਕੀਤਾ ? ਉਸ ਵਿੱਚ ਮਹਿਲਾ ਸੁਰਕਸ਼ਾ ਨਾਲ ਜੁੜੇ ਪ੍ਰਾਵਧਾਨਾਂ ਨੂੰ ਹੋਰ ਜਿਆਦਾ ਸਸ਼ਕਤ ਕੀਤਾ ਗਿਆ ਹੈ। ਭਾਰਤੀਯ ਨਿਆਏ ਸੰਹਿਤਾ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਖਿਲਾਫ ਅਪਰਾਧਾਂ ‘ਤੇ ਇੱਕ ਅਲੱਗ ਅਧਿਆਏ ਜੋੜਿਆਂ ਗਿਆ ਹੈ। ਸਾਡੀਆਂ ਸਾਰਿਆਂ ਦੀਆਂ, ਪੀੜਤ ਭੈਣਾਂ ਦੀ, ਸਮਾਜ ਦੀ ਇਹ ਸ਼ਿਕਾਇਤ ਸੀ, ਕਿ ਅਪਰਾਧ ਹੋਣ ‘ਤੇ ਬੇਟੀਆਂ ਨੂੰ ਤਾਰੀਖ ‘ਤੇ ਤਾਰੀਖ, ਇਹੀ ਸਿਲਸਿਲਾ ਚਲਦਾ ਹੈ, ਨਿਆਂ ਦਾ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਭਾਰਤੀਯ ਨਿਆਏ ਸੰਹਿਤਾ ਵਿੱਚ ਇਸ ਦਾ ਵੀ ਧਿਆਨ ਰੱਖਿਆ ਗਿਆ ਹੈ। ਬਲਾਤਕਾਰ ਜਿਹੇ ਘਿਣੌਨੇ ਅਪਰਾਧਾਂ ਵਿੱਚ 60 ਦਿਨਾਂ ਦੇ ਅੰਤਰ ਦੋਸ਼ ਤੈਅ ਹੋਵੇ, 45 ਦਿਨ ਦੇ ਅੰਦਰ ਫੈਸਲਾ ਸੁਣਾਇਆ ਜਾਵੇ, ਇਹ ਵਿਵਸਥਾ ਬਣਾਈ ਗਈ ਹੈ। ਪਹਿਲੇ ਪੀੜਿਤ ਨੂੰ ਪੁਲਿਸ ਥਾਣੇ ਆ ਕੇ FIR ਕਰਵਾਉਣੀ ਪੈਂਦੀ ਸੀ, ਪੁਲਿਸ ਸਟੇਸ਼ਨ ਜਾਣਾ ਪੈਂਦਾ ਸੀ। ਹੁਣ ਨਵੇਂ ਕਾਨੂੰਨਾਂ ਵਿੱਚ, ਕਿਤੋਂ ਵੀ e-FIR ਦਰਜ ਕਰਵਾਈ ਜਾ ਸਕਦੀ ਹੈ। ਇਸ ਨਾਲ ਪੁਲਿਸ ਨੂੰ ਵੀ ਫੌਰਨ ਕਾਰਵਾਈ ਕਰਨ ਵੀ ਅਸਾਨੀ ਹੁੰਦੀ ਹੈ।
ਜ਼ੀਰੋ FIR ਦੇ ਪ੍ਰਾਵਧਾਨ ਦੇ ਤਹਿਤ ਕੋਈ ਵੀ ਮਹਿਲਾ, ਆਪਣੇ ਉੱਪਰ ਅੱਤਿਆਚਾਰ ਹੋਣ ‘ਤੇ ਕਿਸੇ ਵੀ ਪੁਲਿਸ ਸਟੇਸ਼ਨ ਵਿੱਚ FIR ਦਰਜ ਕਰਾ ਸਕਦੀ ਹੈ। ਇੱਕ ਹੋਰ ਪ੍ਰਾਵਧਾਨ ਕੀਤਾ ਗਿਆ ਹੈ ਕਿ ਹੁਣ ਰੇਪ ਵਿਕਟਿਮ ਦਾ ਬਿਆਨ ਪੁਲਿਸ, ਆਡੀਓ-ਵੀਡੀਓ ਦੇ ਮਾਧਿਅਮ ਨਾਲ ਵੀ ਦਰਜ ਕਰ ਸਕਦੀ ਹੈ। ਇਸ ਨੂੰ ਵੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਪਹਿਲੇ ਮੈਡੀਕਲ ਰਿਪੋਰਟ ਵਿੱਚ ਵੀ ਕਾਫੀ ਸਮਾਂ ਲੱਗ ਜਾਂਦਾ ਸੀ। ਹੁਣ ਡਾਕਟਰਾਂ ਦੁਆਰਾ ਮੈਡੀਕਲ ਰਿਪੋਰਟ ਅੱਗੇ ਵਧਾਉਣ ਦੇ ਲਈ ਵੀ 7 ਦਿਨ ਦਾ ਸਮਾਂ ਤੈਅ ਕਰ ਦਿੱਤਾ ਗਿਆ ਹੈ। ਇਸ ਨਾਲ ਪੀੜਿਤ ਮਹਿਲਾਵਾਂ ਨੂੰ ਕਾਫੀ ਮਦਦ ਮਿਲ ਰਹੀ ਹੈ।
ਸਾਥੀਓ
ਇਹ ਜਿੰਨੇ ਵੀ ਨਵੇਂ ਪ੍ਰਾਵਧਾਨ, ਭਾਰਤੀਯ ਨਿਆਏ ਸੰਹਿਤਾ ਵਿੱਚ ਕੀਤੇ ਗਏ ਹਨ, ਇਨ੍ਹਾਂ ਦੇ ਪਰਿਣਾਮ ਵੀ ਦੇਖਣ ਨੂੰ ਮਿਲ ਰਹੇ ਹਨ। ਸੂਰਤ ਜ਼ਿਲ੍ਹੇ ਦੀ ਹੀ ਇੱਕ ਉਦਾਹਰਣ ਹੈ। ਪਿਛਲੇ ਸਾਲ ਅਕਤੂਬਰ ਵਿੱਚ, ਉੱਥੇ ਇੱਕ ਬੇਟੀ ਦੇ ਨਾਲ ਗੈਂਗਰੇਪ ਦੀ ਦੁਖਦਾਈ ਵਾਰਦਾਤ ਹੋਈ, ਵਾਰਦਾਤ ਗੰਭੀਰ ਸੀ। ਭਾਰਤੀਯ ਨਿਆਏ ਸੰਹਿਤਾਦੇ ਬਾਅਦ ਇਸ ਕੇਸ ਵਿੱਚ ਸਿਰਫ 15 ਦਿਨ ਦੇ ਅੰਦਰ ਦੋਸ਼ ਤੈਅ ਹੋਏ ਅਤੇ ਕੁਝ ਹਫਤੇ ਪਹਿਲੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਗਈ। 15 ਹੀ ਦਿਨ ਵਿੱਚ ਪੁਲਿਸ ਨੇ ਆਪਣਾ ਕੰਮ ਪੂਰਾ ਕੀਤਾ, ਨਿਆਂ ਦੀ ਪ੍ਰਕਿਰਿਆ ਚੱਲੀ ਅਤੇ ਛੋਟੀ ਜਿਹੀ ਅਵਧੀ ਵਿੱਚ ਹੀ ਉਮਰਕੈਦ ਦੀ ਸਜ਼ਾ ਹੋ ਗਈ। ਭਾਰਤੀਯ ਨਿਆਏ ਸੰਹਿਤਾ ਲਾਗੂ ਹੋਣ ਦੇ ਬਾਅਦ, ਦੇਸ਼ ਭਰ ਵਿੱਚ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੀ ਸੁਣਵਾਈ ਵਿੱਚ ਬਹੁਤ ਤੇਜੀ ਆਈ ਹੈ। ਯੂਪੀ ਦੇ ਅਲੀਗੜ੍ਹ ਵਿੱਚ ਇੱਕ ਅਦਾਲਤ ਨੇ ਨਾਬਾਲਿਗ ਨਾਲ ਰੇਪ ਦੇ ਮਾਮਲੇ ਵਿੱਚ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਯੂਪੀ ਵਿੱਚ ਭਾਰਤੀਯ ਨਿਆਏ ਸੰਹਿਤਾ ਦੇ ਤਹਿਤ ਪਹਿਲੀ ਸਜ਼ਾ ਹੈ, ਜਿਸ ਵਿੱਚ ਦੋਸ਼ ਪੱਤਰ ਦਾਖਲ ਹੋਣ ਦੇ 30 ਦਿਨ ਦੇ ਅੰਦਰ ਸਜ਼ਾ ਸੁਣਾਈ ਗਈ। ਕੋਲਕਾਤਾ ਦੀ ਇੱਕ ਅਦਾਲਤ ਨੇ ਸੱਤ ਮਹੀਨੇ ਦੀ ਬੱਚੀ ਨਾਲ ਰੇਪ ਦੇ ਮਾਮਲੇ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਅਪਰਾਧ ਦੇ 80 ਦਿਨਾਂ ਦੇ ਅੰਦਰ ਸੁਣਾਈ ਗਈ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਇਹ ਉਦਾਹਰਣਾਂ, ਇਹ ਸਾਫ ਦਿਖਾਉਂਦੀਆਂ ਹਨ ਕਿ ਭਾਰਤੀਯ ਨਿਆਏ ਸੰਹਿਤਾ, ਨੇ ਸਾਡੀ ਸਰਕਾਰ ਨੇ ਜੋ ਹੋਰ ਫੈਸਲੇ ਲਏ ਹਨ, ਉਨ੍ਹਾਂ ਨੇ ਕਿਵੇਂ ਨਾਰੀ ਦੀ ਸੁਰਕਸ਼ਾ ਨੂੰ ਵਧਾਇਆ ਹੈ ਅਤੇ ਨਾਰੀ ਨੂੰ ਜਲਦੀ ਨਿਆਂ ਵੀ ਸੁਨਿਸ਼ਚਿਤ ਕੀਤਾ ਹੈ।
ਮਾਤਾਓ-ਭੈਣੋਂ
ਸਰਕਾਰ ਦੇ ਮੁਖੀਆ ਦੇ ਰੂਪ ਵਿੱਚ, ਤੁਹਾਡੇ ਸੇਵਕ ਦੇ ਰੂਪ ਵਿੱਚ, ਆਪ ਸਭ ਨੂੰ ਇਹ ਵਿਸ਼ਵਾਸ ਦਿਲਾਉਂਦਾ ਹਾਂ ਕਿ ਆਪ ਦੇ ਸੁਪਨਿਆਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਰਹਿਣ ਦਿਆਂਗਾ। ਇੱਕ ਬੇਟਾ ਜਿਸ ਭਾਵ ਨਾਲ ਮਾਂ ਦੀ ਸੇਵਾ ਕਰਦਾ ਹੈ, ਉਸੇ ਭਾਵ ਨਾਲ ਮੈਂ ਭਾਰਤ ਮਾਂ ਅਤੇ ਮੇਰੀਆਂ ਇਨ੍ਹਾਂ ਮਾਤਾਵਾਂ-ਭੈਣਾਂ ਦੀ ਸੇਵਾ ਕਰ ਰਿਹਾ ਹਾਂ। ਮੈਨੂੰ ਵੀ ਪੱਕਾ ਭਰੋਸਾ ਹੈ, ਆਪ ਸਭ ਦਾ, ਇਹ ਸ਼੍ਰਮ, ਇਹ ਲਗਨ, ਇਹ ਅਸ਼ੀਰਵਾਦ ਇਸੇ ਤੋਂ 2047 ਤੱਕ, ਜਦੋਂ ਭਾਰਤ ਦੀ ਆਜਾਦੀ ਦੇ 100 ਵਰ੍ਹੇ ਹੋ ਰਹੇ ਹੋਣਗੇ, 2047 ਵਿੱਚ ,ਵਿਕਸਿਤ ਭਾਰਤ ਦਾ ਸਾਡਾ ਜੋ ਲਕਸ਼ ਹੈ, ਇਹ ਲਕਸ਼ ਪੂਰਾ ਹੋ ਕੇ ਰਹੇਗਾ। ਇਸੇ ਭਾਵ ਦੇ ਨਾਲ, ਆਪ ਸਭ ਨੂੰ, ਦੇਸ਼ ਦੀ ਹਰ ਮਾਤਾ-ਭੈਣ-ਬੇਟੀ ਨੂੰ ਇੱਕ ਵਾਰ ਫਿਰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ ਵਧਾਈ ਦਿੰਦਾ ਹਾਂ। ਮੇਰੇ ਸਾਥ ਬੋਲੋ, ਦੋਨੋਂ ਹੱਥ ਉੱਪਰ ਕਰਕੇ ਬੋਲੋ-
ਭਾਰਤ ਮਾਤਾ ਕੀ-ਜੈ।
ਅੱਜ ਨਾਰੀ ਦੀ ਆਵਾਜ ਤੇਜ ਹੋਣੀ ਚਾਹੀਦੀ ਹੈ
ਭਾਰਤ ਮਾਤਾ ਕੀ-ਜੈ।
ਭਾਰਤ ਮਾਤਾ ਕੀ-ਜੈ।
ਭਾਰਤ ਮਾਤਾ ਕੀ-ਜੈ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਅੱਜ ਜਦੋਂ ਅਸੀਂ ਵੰਦੇ ਮਾਤਰਮ ਕਹਿੰਦੇ ਹਾਂ ਤਾਂ ਭਾਰਤ ਮਾਤਾ ਦੇ ਨਾਲ-ਨਾਲ ਦੇਸ਼ ਦੀਆਂ ਕਰੋੜਾਂ ਮਾਤਾਵਾਂ ਦੇ ਲਈ ਵੀ-ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ,। ਬਹੁਤ-ਬਹੁਤ ਧੰਨਵਾਦ।
***************
ਐਮਜੇਪੀਐੱਸ/ਐੱਸਟੀ/ਡੀਕੇ
Humbled to receive the blessings of our Nari Shakti in Navsari. Speaking at a programme during the launch of various initiatives. Do watch. https://t.co/zvrMBnB67J
— Narendra Modi (@narendramodi) March 8, 2025
Women’s blessings are my strength, wealth and shield, says PM @narendramodi. pic.twitter.com/SB6tSism8V
— PMO India (@PMOIndia) March 8, 2025
India is now walking the path of women-led development. pic.twitter.com/aCNi9pVF9c
— PMO India (@PMOIndia) March 8, 2025
Our government places utmost importance on 'Samman' and 'Suvidha' for women. pic.twitter.com/ChzQ7n3JfR
— PMO India (@PMOIndia) March 8, 2025
The soul of rural India resides in the empowerment of rural women. pic.twitter.com/qZ6EjxBAsR
— PMO India (@PMOIndia) March 8, 2025
Nari Shakti is rising, surpassing every fear and doubt. pic.twitter.com/wy0VXlj94I
— PMO India (@PMOIndia) March 8, 2025
In the past decade, we have given women's safety the highest priority. pic.twitter.com/8CESftFlTj
— PMO India (@PMOIndia) March 8, 2025