Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਦਾਹੋਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਗੁਜਰਾਤ ਦੇ ਦਾਹੋਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ – ਜੈਭਾਰਤ ਮਾਤਾ ਕੀ-ਜੈ

ਸਭ ਤੋਂ ਪਹਿਲਾਂ ਮੈਂ ਦਾਹੋਦਵਾਸੀਆਂ ਤੋਂ ਮਾਫੀ ਚਾਹੁੰਦਾ ਹਾਂ। ਸ਼ੁਰੂਆਤ ਵਿੱਚ ਮੈਂ ਥੋੜ੍ਹਾ ਸਮਾਂ ਹਿੰਦੀ ਵਿੱਚ ਬੋਲਾਂਗਾਅਤੇ ਉਸ ਦੇ ਬਾਅਦ ਆਪਣੇ ਘਰ ਦੀ ਗੱਲ ਘਰ ਦੀ ਭਾਸ਼ਾ ਵਿੱਚ ਕਰਾਂਗਾ।

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਮੁਦੁ ਤੇ ਮਕੱਮ ਸ਼੍ਰੀ ਭੂਪੇਂਦਰ ਭਾਈ ਪਟੇਲਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ,ਇਸ ਦੇਸ਼ ਦੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀਮੰਤਰੀ ਪਰਿਸ਼ਦ ਦੀ ਸਾਥੀ ਦਰਸ਼ਨਾ ਬੇਨ ਜਰਦੋਸ਼ਸੰਸਦ ਵਿੱਚ ਮੇਰੇ ਸੀਨੀਅਰ ਸਾਥੀਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀ. ਆਰ. ਪਾਟਿਲਗੁਜਰਾਤ ਸਰਕਾਰ ਦੇ ਮੰਤਰੀਗਣਸਾਂਸਦ ਅਤੇ ਵਿਧਾਇਕਗਣਅਤੇ ਭਾਰੀ ਸੰਖਿਆ ਵਿੱਚ ਇੱਥੇ ਪਧਾਰੇਮੇਰੇ ਪਿਆਰੇ ਆਦਿਵਾਸੀ ਭਾਈਓ ਅਤੇ ਭੈਣੋਂ।

ਅੱਜ ਇੱਥੇ ਆਦਿਵਾਸੀ ਅੰਚਲਾਂ ਤੋਂ ਲੱਖਾਂ ਭੈਣ-ਭਾਈ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਪਧਾਰੇ ਹਨ। ਸਾਡੇ ਇੱਥੇ ਪੁਰਾਣੀ ਮਾਨਤਾ ਹੈ ਕਿ ਅਸੀਂ ਜਿਸ ਸਥਾਨ ਤੇ ਰਹਿੰਦੇ ਹਾਂਜਿਸ ਪਰਿਵੇਸ਼ ਵਿੱਚ ਰਹਿੰਦੇ ਹਾਂਉਸ ਦਾ ਬੜਾ ਪ੍ਰਭਾਵ ਸਾਡੇ ਜੀਵਨ ਤੇ ਪੈਂਦਾ ਹੈ। ਮੇਰੇ ਜਨਤਕ ਜੀਵਨ ਦੇ ਸ਼ੁਰੂਆਤੀ ਕਾਲਖੰਡ ਵਿੱਚ ਜਦੋਂ ਜੀਵਨ ਦੇ ਇੱਕ ਦੌਰ ਦੀ ਸ਼ੁਰੂਆਤ ਸੀ ਤਾਂ ਮੈਂ ਉਮਰ ਪਿੰਡ  ਤੋਂ ਅੰਬਾਜੀਭਾਰਤ ਦੀ ਇਹ ਪੂਰਬ ਪੱਟੀਗੁਜਰਾਤਤ ਦੀ ਇਹ ਪੂਰਬ ਪੱਟੀਉਮਰ ਪਿੰਡ ਤੋਂ ਅੰਬਾਜੀਪੂਰਾ ਮੇਰਾ ਆਦਿਵਾਸੀ ਭਾਈ-ਭੈਣਾਂ ਦਾ  ਖੇਤਰਇਹ ਮੇਰਾ ਕਾਰਜਖੇਤਰ ਸੀ। ਆਦਿਵਾਸੀਆਂ ਦਰਮਿਆਨ ਰਹਿਣਾਉਨ੍ਹਾਂ ਦਰਮਿਆਨ ਜ਼ਿੰਦਗੀ ਗੁਜਾਰਨਾਉਨ੍ਹਾਂ ਨੂੰ ਸਮਝਣਾਉਨ੍ਹਾਂ ਨਾਲ ਜੀਣਾਇਹ ਮੇਰੇ ਜੀਵਨ ਭਰ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਇਨ੍ਹਾਂ ਮੇਰੇ ਆਦਿਵਾਸੀ ਮਾਤਾਵਾਂਭੈਣਾਂਭਾਈਆਂ ਨੇ ਮੇਰਾ ਜੋ ਮਾਰਗਦਰਸ਼ਨ ਕੀਤਾਮੈਨੂੰ ਬਹੁਤ  ਕੁਝ ਸਿਖਾਇਆਉਸੇ ਨਾਲ ਮੈਨੂੰ ਤੁਹਾਡੇ ਲਈ ਕੁਝ ਨਾ ਕੁਝ ਕਰਨ ਦੀ ਪ੍ਰੇਰਣਾ ਮਿਲਦੀ ਰਹਿੰਦੀ ਹੈ। ਆਦਿਵਾਸੀਆਂ ਦਾ ਜੀਵਨ ਮੈਂ ਬੜੀ ਨਿਕਟਤਾ ਨਾਲ ਦੇਖਿਆ ਹੈ ਅਤੇ ਮੈਂ ਸਿਰ ਝੁਕਾ ਕੇ ਕਹਿ ਸਕਦਾ ਹਾਂ ਚਾਹੇ ਉੁਹ ਗੁਜਰਾਤ ਹੋਵੇਮੱਧ ਪ੍ਰਦੇਸ਼ ਹੋਵੇਛੱਤੀਸਗੜ੍ਹ ਹੋਵੇਝਾਰਖੰਡ ਹੋਵੇਹਿੰਦੁਸਤਾਨ ਦਾ ਕੋਈ ਵੀ ਆਦਿਵਾਸੀ ਖੇਤਰ ਹੋਵੇਮੈਂ ਕਹਿ ਸਕਦਾ ਹਾਂ ਕਿ ਮੇਰੇ ਆਦਿਵਾਸੀ ਭਾਈ-ਭੈਣਾਂ ਦਾ ਜੀਵਨ ਯਾਨੀ ਪਾਣੀ ਜਿਤਨਾ ਪਵਿੱਤਰ ਅਤੇ ਨਵੀਆਂ ਕਰੂੰਬਲਾਂ ਜਿਤਨਾ ਸੌਮਯ (ਸੁਸ਼ੀਲ) ਹੁੰਦਾ ਹੈ। ਇੱਥੇ ਦਾਹੋਦ ਵਿੱਚ ਅਨੇਕ ਪਰਿਵਾਰਾਂ ਦੇ ਨਾਲ ਅਤੇ ਪੂਰੇ ਇਸ ਖੇਤਰ ਵਿੱਚ ਮੈਂ ਬਹੁਤ ਲੰਬੇ ਸਮੇਂ ਤੱਕ ਆਪਣਾ ਸਮਾਂ ਬਿਤਾਇਆ। ਅੱਜ ਮੈਨੂੰ ਆਪ ਸਭ ਨਾਲ ਇਕੱਠੇ ਮਿਲਣ ਦਾਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ।

ਭਾਈਓ-ਭੈਣੋਂ,

ਇਹੀ ਕਾਰਨ ਹੈ ਕਿ ਪਹਿਲਾਂ ਗੁਜਰਾਤ ਵਿੱਚ ਅਤੇ ਹੁਣ ਪੂਰੇ ਦੇਸ਼ ਵਿੱਚ ਆਦਿਵਾਸੀ ਸਮਾਜ ਦੀਵਿਸ਼ੇਸ਼ ਤੌਰ ਤੇ ਸਾਡੀਆਂ ਭੈਣਾਂ-ਬੇਟੀਆਂ ਦੀਆਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਮਾਧਿਅਮ ਅੱਜ ਭਾਰਤ ਸਰਕਾਰਗੁਜਰਾਤ ਸਰਕਾਰਇਹ ਡਬਲ ਇੰਜਣ ਦੀ ਸਰਕਾਰ ਇੱਕ ਸੇਵਾ ਭਾਵ ਨਾਲ ਕਾਰਜ ਕਰ ਰਹੀ ਹੈ।

ਭਾਈਓ ਅਤੇ ਭੈਣੋਂ,

ਇਸੇ ਕੜੀ ਵਿੱਚ ਅੱਜ ਦਾਹੋਦ ਅਤੇ ਪੰਚਮਾਰਗ ਦੇ ਵਿਕਾਸ ਨਾਲ ਜੁੜੀਆਂ 22 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਪਰਿਯੋਜਾਨਾਵਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਜਿਨ੍ਹਾਂ ਪਰਿਯੋਜਨਾ ਦਾ ਅੱਜ ਉਦਘਾਟਨ ਹੋਇਆ ਹੈਉਨ੍ਹਾਂ ਵਿੱਚ ਇੱਕ ਪੇਅਜਲ ਨਾਲ ਜੁੜੀ ਯੋਜਨਾ ਹੈ ਅਤੇ ਦੂਸਰੀ ਦਾਹੋਦ ਨੂੰ ਸਮਾਰਟ ਸਿਟੀ ਬਣਾਉਣ ਨਾਲ ਜੁੜੇ ਕਈ ਪ੍ਰੋਜੈਕਟਸ ਹਨ। ਪਾਣੀ ਦੇ ਇਸ ਪ੍ਰੋਜੈਕਟ ਨਾਲ ਦਾਹੋਦ ਦੇ ਸੈਂਕੜਿਆਂ ਪਿੰਡਾਂ ਦੀਆਂ ਮਾਤਾਵਾਂ-ਭੈਣਾਂ ਦਾ ਜੀਵਨ ਬਹੁਤ ਅਸਾਨ ਹੋਣ ਵਾਲਾ ਹੈ।

ਸਾਥੀਓ,

ਇਸ ਪੂਰੇ ਖੇਤਰ ਦੀ ਆਕਾਂਖਿਆ ਨਾਲ ਜੁੜਿਆ ਇੱਕ ਹੋਰ ਬੜਾ ਕੰਮ ਅੱਜ ਸ਼ੁਰੂ ਹੋਇਆ ਹੈ। ਦਾਹੋਦ ਹੁਣ ਮੇਕ ਇਨ ਇੰਡੀਆ ਦਾ ਵੀ ਬਹੁਤ ਬੜਾ ਕੇਂਦਰ ਬਣਨ ਜਾ ਰਿਹਾ ਹੈ। ਗ਼ੁਲਾਮੀ ਦੇ ਕਾਲਖੰਡ ਵਿੱਚ ਇੱਥੇ ਸਟੀਮ ਲੋਕੋਮੋਟਿਵ ਦੇ ਲਈ ਜੋ ਵਰਕਸ਼ਾਪ ਬਣੀ ਸੀ ਤਾਂ ਹੁਣ ਮੇਕ ਇਨ ਇੰਡੀਆ ਨੂੰ ਗਤੀ ਦੇਵੇਗੀ। ਹੁਣ ਦਾਹੋਦ ਵਿੱਚ ਪਰੇਲ ਵਿੱਚ 20 ਹਜ਼ਾਰ ਕਰੋੜ ਰੁਪਏ ਦਾ ਕਾਰਖਾਨਾ ਲਗਣ ਵਾਲਾ ਹੈ।

ਮੈਂ ਜਦੋਂ ਵੀ ਦਾਹੋਦ ਆਉਂਦਾ ਸਾਂ ਤਾਂ ਮੈਨੂੰ ਸ਼ਾਮ ਨੂੰ ਪਰੇਲ ਦੇ ਉਸ ਸਰਵੈਂਟ ਕੁਆਰਟਰ ਵਿੱਚ ਜਾਣ ਦਾ ਅਵਸਰ ਮਿਲਦਾ ਸੀ ਅਤੇ ਮੈਨੂੰ ਛੋਟੀਆਂ-ਛੋਟੀਆਂ ਪਹਾੜੀਆਂ ਦੇ ਦਰਮਿਆਨ ਉਹ ਪਰੇਲ ਦਾ ਖੇਤਰ ਬਹੁਤ ਪਸੰਦ ਆਉਂਦਾ ਸੀ। ਮੈਨੂੰ ਪ੍ਰਕਿਰਤੀ (ਕੁਦਰਤ) ਦੇ ਨਾਲ ਜੀਣ ਦਾ ਉੱਥੇ ਅਵਸਰ ਮਿਲਦਾ ਸੀ। ਲੇਕਿਨ ਦਿਲ ਵਿੱਚ ਇੱਕ ਦਰਦ ਰਹਿੰਦਾ ਸੀ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਦਾ ਸਾਂ ਕਿ ਹੌਲੀ-ਹੌਲੀ ਸਾਡਾ ਰੇਲਵੇ ਦਾ ਖੇਤਰਇਹ ਸਾਡਾ ਪਰੇਲ ਪੂਰੀ ਤਰ੍ਹਾਂ ਨਿਸ਼ਪ੍ਰਾਣ (ਬੇਜਾਨ) ਹੁੰਦਾ ਚਲਿਆ ਜਾ ਰਿਹਾ ਹੈ। ਲੇਕਿਨ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੇਰਾ ਸੁਪਨਾ ਸੀ ਕਿ ਮੈਂ ਇਸ ਨੂੰ ਫਿਰ ਤੋਂ ਇੱਕ ਵਾਰ ਜ਼ਿੰਦਾ ਕਰਾਂਗਾਇਸ ਨੂੰ ਜਾਨਦਾਰ ਬਣਾਵਾਂਗਾਇਸ ਨੂੰ ਸ਼ਾਨਦਾਰ ਬਣਾਵਾਂਗਾਅਤੇ ਅੱਜ ਉਹ ਮੇਰਾ ਸੁਪਨਾ ਪੂਰਾ ਹੋ ਰਿਹਾ ਹੈ ਕਿ 20 ਹਜ਼ਾਰ ਕਰੋੜੜ ਰੁਪਏ ਨਾਲ ਅੱਜ ਮੇਰੇ  ਦਾਹੋਦ ਵਿੱਚਇਨ੍ਹਾਂ ਪੂਰੇ ਆਦਿਵਾਸੀ ਖੇਤਰਾਂ ਵਿੱਚ ਇਤਨਾ ਬੜਾ ਇਨਵੈਸਟਮੈਂਟਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ।

ਅੱਜ ਭਾਰਤੀ ਰੇਲ ਆਧੁਨਿਕ ਹੋ ਰਹੀ ਹੈਬਿਜਲੀਕਰਣ ਤੇਜ਼ੀ ਨਾਲ ਹੋ ਰਿਹਾ ਹੈ। ਮਾਲਗੱਡੀਆਂ ਦੇ ਲਈ ਅਲੱਗ ਰਸਤੇ ਯਾਨੀ ਡੈਡਿਕੇਟਿਡ ਫ੍ਰੇਟ ਕੌਰੀਡੋਰ ਬਣਾਏ ਜਾ ਰਹੇ ਹਨ। ਇਨ੍ਹਾਂ ਤੇ ਤੇਜ਼ੀ ਨਾਲ ਮਾਲਗੱਡੀਆਂ ਚਲ ਸਕਣਤਾਕਿ ਮਾਲ-ਢੁਆਈ ਤੇਜ਼ ਹੋਵੇਸਸਤੀ ਹੋਵੇਇਸ ਦੇ ਲਈ ਦੇਸ਼ ਵਿੱਚਦੇਸ਼ ਵਿੱਚ ਹੀ ਬਣੇ ਹੋਏ ਲੋਕੋਮੋਟਿਵ ਬਣਾਉਣੇ ਜ਼ਰੂਰੀ ਹਨ। ਇਨ੍ਹਾਂ ਇਲੈਕਟ੍ਰਿਕ ਲੋਕੋਮੋਟਿਵ ਦੀ ਵਿਦੇਸ਼ਾਂ ਵਿੱਚ ਡਿਮਾਂਡ ਵਧ ਰਹੀ ਹੈ। ਇਸ ਡਿਮਾਂਡ ਨੂੰ ਪੂਰਾ ਕਰਨ ਵਿੱਚ ਦਾਹੋਦ ਬੜੀ ਭੂਮਿਕਾ ਨਿਭਾਵੇਗਾ। ਅਤੇ ਮੇਰੇ ਦਾਹੋਦ ਦੇ ਨੌਜਵਾਨਆਪ ਜਦੋਂ ਵੀ ਦੁਨੀਆ ਵਿੱਚ ਜਾਣ ਦਾ ਮੌਕਾ ਮਿਲੇਗਾ ਤਾਂ ਕਦੇ ਨਾ ਕਦੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਤੁਹਾਡੇ ਦਾਹੋਦ ਵਿੱਚ ਬਣਿਆ ਹੋਇਆ ਲੋਕੋਮੋਟਿਵ ਦੁਨੀਆ ਦੇ ਕਿਸੇ ਦੇਸ਼ ਵਿੱਚ ਦੌੜ ਰਿਹਾ ਹੈ। ਜਿਸ ਦਿਨ ਉਸ ਨੂੰ ਦੇਖੋਗੇ ਤੁਹਾਡੇ ਦਿਲਾਂ ਨੂੰ ਕਿਤਨਾ ਆਨੰਦ ਹੋਵੇਗਾ।

ਭਾਰਤ ਹੁਣ ਦੁਨੀਆ ਦੇ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਹੈਜੋ 9 ਹਜ਼ਾਰ ਹੌਰਸ ਪਾਵਰ ਦੇ ਸ਼ਕਤੀਸ਼ਾਲੀ ਲੋਕੋ ਬਣਾਉਂਦਾ ਹੈ। ਇਸ ਨਵੇਂ ਕਾਰਖਾਨੇ ਨਾਲ ਇੱਥੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾਆਸ-ਪਾਸ ਨਵੇਂ ਕਾਰੋਬਾਰ ਦੀਆਂ ਸੰਭਾਵਨਾਵਾਂ ਵਧਣਗੀਆਂ। ਆਪ ਕਲਪਨਾ ਕਰ ਸਕਦੇ ਹੋ ਇੱਕ ਨਵਾਂ ਦਾਹੋਦ ਬਣ ਜਾਵੇਗਾ। ਕਦੇ-ਕਦੇ ਤਾਂ ਲਗਦਾ ਹੈ ਹੁਣ ਸਾਡਾ ਦਾਹੋਦ ਬੜੌਦਾ ਦੇ ਮੁਕਾਬਲੇ ਵਿੱਚ ਅੱਗੇ ਨਿਕਲਣ ਦੇ ਲਈ ਮਿਹਨਤ ਕਰਕੇ ਉੱਠਣ ਵਾਲਾ ਹੈ।

ਇਹ ਤੁਹਾਡਾ ਉਤਸ਼ਾਹ ਅਤੇ ਜੋਸ਼ ਦੇਖ ਕੇ ਮੈਨੂੰ ਲਗ ਰਿਹਾ ਹੈਮਿੱਤਰੋਮੈਂ ਦਾਹੋਦ ਵਿੱਚ ਜੀਵਨ ਦੇ ਅਨੇਕ ਦਹਾਕੇ ਬਿਤਾਏ ਹਨ। ਕੋਈ ਇੱਕ ਜ਼ਮਾਨਾ ਸੀਕਿ ਮੈਂ ਸਕੂਟਰ ਤੇ ਆਵਾਂਬਸ ਵਿੱਚ ਆਵਾਂਤਦ ਤੋਂ ਲੈ ਕੇ ਅੱਜ ਤੱਕ ਅਨੇਕ ਕਾਰਯਕ੍ਰਮ ਕੀਤੇ ਹਨ। ਮੁੱਖ ਮੰਤਰੀ ਸਾਂਤਦ ਵੀ ਬਹੁਤ ਕਾਰਯਕ੍ਰਮ ਕੀਤੇ ਹਨ। ਪਰੰਤੂ ਅੱਜ ਮੈਨੂੰ ਗਰਵ (ਮਾਣ) ਹੋ ਰਿਹਾ ਹੈ ਕਿਮੈਂ ਮੁੱਖ ਮੰਤਰੀ ਸਾਂਤਦ ਇਤਨਾ ਬੜਾ ਕੋਈ ਕਾਰਯਕ੍ਰਮ ਕਰ ਨਹੀਂ ਸਕਿਆ ਸੀ। ਅਤੇ ਅੱਜ ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲਲ ਨੇ ਇਹ ਕਮਾਲ ਕਰ ਦਿੱਤਾ ਹੈਕਿ ਭੂਤਕਾਲ ਵਿੱਚ ਨਾ ਦੇਖਿਆ ਹੋਵੇਇਤਨਾ ਬੜਾ ਜਨਸਾਗਰ ਅੱਜ ਮੇਰੇ ਸਾਹਮਣੇ ਉਮੜ ਪਿਆ ਹੈ। ਮੈਂ ਭੂਪੇਂਦਰ ਭਾਈ ਨੂੰਸੀ. ਆਰ. ਪਾਟਿਲ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਭਾਈਓ-ਭੈਣੋਂ ਪ੍ਰਗਤੀ ਦੇ ਰਸਤੇ ਵਿੱਚ ਇੱਕ ਗੱਲ ਨਿਸ਼ਚਿਤ ਹੈ ਕਿ ਅਸੀਂ ਜਿਤਨੀ ਪ੍ਰਗਤੀ ਕਰਨੀ ਹੋਵੇ ਕਰ ਸਕਦੇ ਹਾਂਪਰੰਤੂ ਸਾਡੀ ਪ੍ਰਗਤੀ ਦੇ ਰਸਤੇ ਵਿੱਚ ਆਪਣੀਆਂ ਮਾਤਾਵਾਂ-ਭੈਣਾਂ ਪਿੱਛੇ ਨਾ ਰਹਿ ਜਾਵੇ। ਮਾਤਾਵਾਂ-ਭੈਣਾਂ ਵੀ ਬਰਾਬਰ-ਬਰਾਬਰ ਆਪਣੀ ਪ੍ਰਗਤੀ ਵਿੱਚ ਮੌਢੇ ਨਾਲ ਮੋਢਾ ਮਿਲਾ ਕੇ ਅੱਗੇ ਵਧੇਅਤੇ ਇਸ ਲਈ ਮੇਰੀਆਂ ਯੋਜਨਾਵਾਂ ਦੇ ਕੇਂਦਰ ਬਿੰਦੂ ਵਿੱਚ ਮੇਰੀਆਂ ਮਾਤਾਵਾਂ-ਭੈਣਾਂਉਨ੍ਹਾਂ ਦੀ ਸੁਖਾਕਾਰੀਉਨ੍ਹਾਂ ਦੀ ਸ਼ਕਤੀ ਦਾ ਵਿਕਾਸ ਵਿੱਚ ਉਪਯੋਗਉਹ ਕੇਂਦਰ ਵਿੱਚ ਰਹਿੰਦੀ ਹੈ। ਆਪਣੇ ਇੱਥੇ ਪਾਣੀ ਦੀਆਂ ਤਕਲੀਫਾਂ ਆਈਆਂਤਾਂ ਸਭ  ਤੋਂ ਪਹਿਲੀ ਤਕਲੀਫ ਮਾਤਾਵਾਂ-ਭੈਣਾਂ ਨੂੰ ਹੁੰਦੀ ਹੈ। ਅਤੇ ਇਸ ਲਈ ਮੈਂ ਸੰਕਲਪ ਲਿਆ ਹੈਕਿ ਮੈਨੂੰ ਨਲ ਨਾਲ ਪਾਣੀ ਪਹੁੰਚਾਉਣਾ ਹੈਨਲ ਨਾਲ ਜਲ ਪਹੁੰਚਾਉਣਾ ਹੈ। ਅਤੇ ਥੋੜ੍ਹੇ ਹੀ ਸਮੇਂ ਵਿੱਚ ਇਹ ਕੰਮ ਵੀ ਮਾਤਾਵਾਂ ਅਤੇ ਭੈਣਾਂ ਦੇ ਅਸ਼ੀਰਵਾਦ ਨਾਲ ਮੈਂ ਪੂਰਾ ਕਰਨ ਵਾਲਾ ਹਾਂ। ਤੁਹਾਡੇ ਘਰ ਵਿੱਚ ਪਾਣੀ ਪਹੁੰਚੇਅਤੇ ਪਾਣੀਦਾਰ ਲੋਕਾਂ ਦੀ ਪਾਣੀ ਦੇ ਦੁਆਰਾ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਣ ਵਾਲਾ ਹੈ। ਢਾਈ ਸਾਲ ਵਿੱਚ ਛੇ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਪਾਈਪਲਾਈਨ ਨਾਲ ਪਾਣੀ ਪਹੁੰਚਾਉਣ ਵਿੱਚ ਅਸੀਂ ਸਫ਼ਲ ਰਹੇ ਹਾਂ। ਗੁਜਰਾਤ ਵਿੱਚ ਵੀ ਸਾਡੇ ਆਦਿਵਾਸੀ ਪਰਿਵਾਰਾਂ ਵਿੱਚ ਪੰਜ ਲੱਖ ਪਰਿਵਾਰਾਂ ਵਿੱਚ ਨਲ ਨਾਲ ਜਲ ਪਹੁੰਚਾ ਚੁੱਕੇ ਹਾਂਅਤੇ ਆਉਣ ਵਾਲੇ ਸਮੇਂ ਵਿੱਚ ਇੱਥੇ ਕੰਮ ਤੇਜ਼ੀ ਨਾਲ ਚਲਣ ਵਾਲਾ ਹੈ।

ਭਾਈਓ-ਭੈਣੋਂਕੋਰੋਨਾ ਦਾ ਸੰਕਟਕਾਲ ਆਇਆਹਾਲੇ ਕੋਰੋਨਾ ਗਿਆ ਨਹੀਂਤਾਂ ਦੁਨੀਆ ਦੇ ਯੁੱਧ ਦੇ ਸਮਾਚਾਰਯੁੱਧ ਦੀਆਂ ਘਟਨਾਵਾਂਕੋਰੋਨਾ ਦੀ ਮੁਸੀਬਤ ਘੱਟ ਸੀ ਕਿ ਨਵੀਆਂ ਮੁਸੀਬਤਾਂਅਤੇ ਇਨ੍ਹਾਂ ਸਭ ਦੇ ਬਾਵਜੂਦ ਵੀ ਅੱਜ ਦੁਨੀਆ ਦੇ ਸਾਹਮਣੇ ਦੇਸ਼ ਧੀਰਜਪੂਰਵਕਮੁਸੀਬਤਾਂ ਦੇ ਦਰਮਿਆਨਅਨਿਸ਼ਚਿਤਕਾਲ ਦੇ ਦਰਮਿਆਨ ਵੀ ਅੱਗੇ ਵਧ ਰਿਹਾ ਹੈ। ਅਤੇ ਮੁਸ਼ਕਿਲ ਦਿਨਾਂ ਵਿੱਚ ਵੀ ਸਰਕਾਰ ਨੇ ਗਰੀਬਾਂ ਨੂੰ ਭੁੱਲਣ ਦੀ ਕੋਈ ਤੱਕ ਖੜ੍ਹੀ ਨਹੀਂ ਹੋਣ ਦਿੱਤੀ। ਅਤੇ ਮੇਰੇ ਲਈ ਗ਼ਰੀਬਮੇਰਾ ਆਦਿਵਾਸੀਮੇਰਾ ਦਲਿਤਮੇਰਾ ਓਬੀਸੀ ਸਮਾਜ ਦੇ ਅੰਤਿਮ ਸਿਰੇ ਦਾ ਮਾਨਵੀ ਦਾ ਸੁਖ ਅਤੇ ਉਨ੍ਹਾਂ ਦਾ ਧਿਆਨਅਤੇ ਇਸ ਕਾਰਨ ਜਦੋਂ ਸ਼ਹਿਰਾਂ ਵਿੱਚ ਬੰਦ ਹੋ ਗਿਆਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਆਪਣੇ ਦਾਹੋਦ ਦੇ ਲੋਕ ਰਸਤੇ ਦਾ ਕੰਮ ਬਹੁਤ ਕਰਦੇ ਸਨਪਹਿਲਾਂ ਸਭ ਬੰਦ ਹੋਇਆਵਾਪਸ ਆਏ ਤਦ ਗ਼ਰੀਬ ਦੇ ਘਰ ਵਿੱਚ ਚੁੱਲ੍ਹਾ ਜਲੇ ਉਸ ਦੇ ਲਈ ਮੈਂ ਜਾਗਦਾ ਰਿਹਾ। ਅਤੇ ਅੱਜ ਲਗਭਗ ਦੋ ਸਾਲ ਹੋਣ ਨੂੰ ਆਏ ਗ਼ਰੀਬ ਦੇ ਘਰ ਵਿੱਚ ਮੁਫਤ ਵਿੱਚ ਅਨਾਜ ਪਹੁੰਚੇ, 80 ਕਰੋੜ ਘਰ ਲੋਕਾਂ ਨੇ ਦੋ ਸਾਲ ਤੱਕ ਮੁਫਤ ਵਿੱਚ ਅਨਾਜ ਪਹੁੰਚਾ ਕੇ ਵਿਸ਼ਵ ਦਾ ਬੜੇ ਤੋਂ ਬੜਾ ਵਿਕ੍ਰਮ ਸਾਨੂੰ ਬਣਾਇਆ ਹੈ।

ਅਸੀਂ ਸੁਪਨਾ ਦੇਖਿਆ ਹੈ ਕਿ ਮੇਰੇ ਗ਼ਰੀਬ ਆਦਿਵਾਸੀਆਂ ਨੂੰ ਖੁਦ ਦਾ ਪੱਕਾ ਘਰ ਮਿਲੇਉਸ ਨੂੰ ਸ਼ੋਚਾਲਯ (ਪਖਾਨਾ) ਮਿਲੇਉਸ ਨੂੰ ਬਿਜਲੀ ਮਿਲੇਉਸ ਨੂੰ ਪਾਣੀ ਮਿਲੇਉਸ ਨੂੰ ਗੈਸ ਦਾ ਚੁਲ੍ਹਾ ਮਿਲੇਉਸ ਦੇ ਪਿੰਡਾਂ ਦੇ ਪਾਸ ਅੱਛਾ ਵੈੱਲਨੈੱਸ ਸੈਂਟਰ ਹੋਵੇਹਸਪਤਾਲ ਹੋਵੇਉਸ ਨੂੰ 108 ਦੀਆਂ ਸੇਵਾਵਾਂ ਉਪਲਬਧ ਹੋਣ। ਉਸ ਨੂੰ ਪੜ੍ਹਨ ਦੇ ਲਈ ਅੱਛਾ ਸਕੂਲ ਮਿਲੇਪਿੰਡ ਵਿੱਚ ਜਾਣ ਦੇ ਲਈ ਚੰਗੀਆਂ ਸੜਕਾਂ ਮਿਲਣਇਹ ਸਾਰੀਆਂ ਚਿੰਤਾਵਾਂਇਕੱਠੇ ਅੱਜ ਗੁਜਰਾਤ ਦੇ ਪਿੰਡਾਂ ਤੱਕ ਪਹੁੰਚੇਉਸ ਦੇ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ। ਅਤੇ ਇਸ ਲਈ ਹੁਣ ਇੱਕ ਕਦਮ ਅੱਗੇ ਵਧਾ ਰਹੇ ਹਾਂ ਅਸੀਂ।

ਔਪਟੀਕਲ ਫਾਈਬਰ ਨੈੱਟਵਰਕਹਾਲੇ ਜਦੋਂ ਤੁਹਾਡੇ ਦਰਮਿਆਨ ਆਉਂਦੇ ਵਕਤ ਭਾਰਤ ਸਰਕਾਰ ਦੀ ਅਤੇ ਗੁਜਰਾਤ ਸਰਕਾਰ ਦੀ ਅਲੱਗ-ਅਲੱਗ ਯੋਜਨਾ ਦੇ ਜੋ ਲਾਭਾਰਥੀ ਭਾਈ-ਭੈਣ ਹਨਉਨ੍ਹਾਂ ਦੇ ਨਾਲ ਬੈਠਿਆ ਸੀਉਨ੍ਹਾਂ ਦੇ ਅਨੁਭਵ ਸੁਣਨਮੇਰੇ ਲਈ ਇਤਨਾ ਬੜਾ ਆਨੰਦ ਸੀਇਤਨਾ ਬੜਾ ਆਨੰਦ ਸੀਕਿ ਮੈਂ ਸ਼ਬਦਾਂ ਵਿੱਚ ਵਰਣਨ ਨਹੀਂ ਕਰ ਸਕਦਾ। ਮੈਨੂੰ ਆਨੰਦ ਹੁੰਦਾ ਹੈ ਕਿ ਪੰਜਵੀਂਸੱਤਵੀਂ ਪੜ੍ਹੀਆਂ ਮੇਰੀਆਂ ਭੈਣਾਂਸਕੂਲ ਵਿੱਚ ਪੈਰ ਨਾ ਰੱਖਿਆ ਹੋਵੇ ਅਜਿਹੀਆਂ ਮਾਤਾਵਾਂ-ਭੈਣਾਂ ਅਜਿਹਾ ਕਹਿਣ ਕਿ ਅਸੀਂ ਕੈਮੀਕਲ ਤੋਂ ਮੁਕਤ ਧਰਤੀਮਾਤਾ ਨੂੰ ਕਰ ਰਹੇ ਹਾਂਅਸੀਂ ਸੰਕਲਪ ਲਿਆ ਹੈਅਸੀਂ ਔਰਗੈਨਿਕ ਖੇਤੀ ਕਰ ਰਹੀਆਂ ਹਨਅਤੇ ਸਾਡੀਆਂ ਸਬਜ਼ੀਆਂ ਅਹਿਮਦਾਬਾਦ ਦੇ ਬਜ਼ਾਰਾਂ ਵਿੱਚ ਵਿਕ ਰਹੀਆਂ ਹਨ। ਅਤੇ ਡਬਲ ਭਾਵ ਨਾਲ ਵਿਕ ਰਹੀ ਹੈਮੈਨੂੰ ਮੇਰੇ ਆਦਿਵਾਸੀ ਪਿੰਡਾਂ ਦੀਆਂ ਮਾਤਾਵਾਂ-ਭੈਣਾਂ ਜਦੋਂ ਗੱਲ ਕਰ ਰਹੀ ਸਨਤਦ ਉਨ੍ਹਾਂ ਦੀਆਂ ਅੱਖਾਂ ਵਿੱਚ ਮੈਂ ਚਮਕ ਦੇਖ ਰਿਹਾ ਸਾਂ। ਇੱਕ ਜ਼ਮਾਨਾ ਸੀ ਮੈਨੂੰ ਯਾਦ ਹੈ ਆਪਣੇ ਦਾਹੋਦ ਵਿੱਚ ਫੁਲਵਾਰੀਫੁੱਲਾਂ ਦੀ ਖੇਤੀ ਨੇ ਇੱਕ ਜ਼ੋਰ ਪਕੜਿਆ ਸੀਅਤੇ ਮੈਨੂੰ ਯਾਦ ਹੈ ਉਸ ਸਮੇਂ ਇੱਥੇ ਦੇ ਫੁੱਲ ਮੁੰਬਈ ਤੱਕ ਉੱਥੋਂ ਦੀਆਂ ਮਾਤਾਵਾਂ ਨੂੰਦੇਵਦਾਤਾਵਾਂ ਨੂੰਭਗਵਾਨ ਨੂੰ ਸਾਡੇ ਦਾਹੋਦ ਦੇ ਫੁੱਲ ਚੜਦੇ ਸਨ। ਇੰਨੀ ਸਾਰੀ ਫੁਲਵਾਰੀਹੁਣ ਔਰਗੈਨਿਕ ਖੇਤੀ ਤਰਫ ਸਾਡਾ ਕਿਸਾਨ ਮੁੜਿਆ ਹੈ। ਅਤੇ ਜਦੋਂ ਆਦਿਵਾਸੀ ਭਾਈ ਇਤਨਾ ਬੜਾ ਪਰਿਵਰਤਨ ਲਿਆਉਂਦਾ ਹੈਤਦ ਤੁਹਾਨੂੰ ਸਮਝ ਲੈਣਾ ਹੈਅਤੇ ਸਭ ਨੂੰ ਲਿਆਉਣਾ ਹੀ ਪਵੇਗਾਆਦਿਵਾਸੀ ਸ਼ੁਰੂਆਤ ਕਰਨ ਤਾਂ ਸਭ ਨੂੰ ਕਰਨੀ ਹੀ ਪਵੇ। ਅਤੇ ਦਾਹੋਦ ਨੇ ਇਹ ਕਰਕੇ ਦਿਖਾਇਆ ਹੈ।

ਅੱਜ ਮੈਨੂੰ ਇੱਕ ਦਿੱਵਯਾਂਗ ਦੰਪਤੀ ਨਾਲ ਮਿਲਣ ਦਾ ਅਵਸਰ ਮਿਲਿਆਅਤੇ ਮੈਨੂੰ ਅਸਚਰਜ ਇਸ ਗੱਲ ਦਾ ਹੋਇਆ ਕਿ ਸਰਕਾਰ ਨੇ ਹਜ਼ਾਰਾਂ ਰੁਪਏ ਦੀ ਮਦਦ ਕੀਤੀਉਨ੍ਹਾਂ ਨੇ ਕੌਮਨ ਸਰਵਿਸ ਸੈਂਟਰ ਸ਼ੁਰੂ ਕੀਤਾਪਰ ਉਹ ਉੱਥੇ ਅਟਕੇ ਨਹੀਂਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਹਬ ਮੈਂ ਦਿੱਵਯਾਂਗ ਹਾਂ ਅਤੇ ਤੁਸੀਂ ਇਤਨੀ ਮਦਦ ਕੀਤੀਪਰ ਮੈਂ ਠਾਨ ਲਿਆ ਹੈਮੇਰੇ ਪਿੰਡ ਦੇ ਕਿਸੇ ਦਿੱਵਯਾਂਗ ਨੂੰ ਮੈਂ ਸੇਵਾ ਦੇਵਾਂਗਾ ਤਾਂ ਉਸ ਦੇ ਪਾਸ ਤੋਂ ਇੱਕ ਪੈਸਾ ਵੀ ਨਹੀਂ ਲਵਾਂਗਾਂਮੈਂ ਇਸ ਪਰਿਵਾਰ ਨੂੰ ਸਲਾਮ ਕਰਦਾ ਹਾਂ  ਭਾਈਓਮੇਰੇ ਆਦਿਵਾਸੀ ਪਰਿਵਾਰ ਦੇ ਸੰਸਕਾਰ ਦੇਖੋਸਾਨੂੰ ਸਿੱਖਣ ਨੂੰ ਮਿਲੇ ਐਸੇ ਉਨ੍ਹਾਂ ਦੇ  ਸੰਸਕਾਰ ਹਨ ਅਪਨੇ ਵਨਬੰਧੁ ਕਲਿਆਣ ਯੋਜਨਾਜਨਜਾਤੀਯ ਪਰਿਵਾਰਾਂ ਉਨ੍ਹਾਂ ਦੇ ਲਈ ਅਪਨੇ ਚਿੰਤਾ ਕਰਦੇ ਰਹੇ,  ਆਪਣੇ ਦੱਖਣ ਗੁਜਰਾਤ ਵਿੱਚ ਖ਼ਾਸ ਤੌਰ ਤੇ ਸਿਕਲਸੈੱਲ ਦੀ ਬਿਮਾਰੀ,  ਇਤਨੀ ਸਾਰੀਆਂ ਸਰਕਾਰਾਂ  ਕੇ ਗਈਆਂਸਿਕਲਸੈੱਲ ਦੀ ਚਿੰਤਾ ਕਰਨ ਦੇ ਲਈ ਜੋ ਮੂਲਭੂਤ ਮਿਹਨਤ ਚਾਹੀਦਾ ਹੈਉਸ ਕੰਮ ਨੂੰ ਅਸੀਂ ਲਿਆਅਤੇ ਅੱਜ ਸਿਕਲਸੈੱਲ ਦੇ ਲਈ ਬੜੇ ਪੈਮਾਨੇ ਤੇ ਕੰਮ ਚਲ ਰਿਹਾ ਹੈ। ਅਤੇ ਮੈਂ ਆਪਣੇ ਆਦਿਵਾਸੀ ਪਰਿਵਾਰਾਂ ਨੂੰ ਵਿਸ਼ਵਾਸ ਦਿੰਦਾ ਹਾਂ ਕਿ ਵਿਗਿਆਨ ਜ਼ਰੂਰ ਸਾਡੀ ਮਦਦ ਕਰੇਗੀ,  ਵਿਗਿਆਨੀ ਸੰਸ਼ੋਧਨ ਕਰ ਰਹੇ ਹਨਅਤੇ ਸਾਲਾਂ ਤੋਂ ਇਸ ਪ੍ਰਕਾਰ ਦੀ ਸਿਕਲਸੈੱਲ ਬਿਮਾਰੀ ਦੇ ਕਾਰਨ ਖ਼ਾਸ ਕਰਕੇ ਮੇਰੇ ਆਦਿਵਾਸੀ ਪੁੱਤਰਪੁੱਤਰੀਆਂ ਨੂੰ ਸਹਿਣ ਕਰਨਾ ਪੈਂਦਾਐਸੀ ਮੁਸੀਬਤ ਤੋਂ ਬਾਹਰ ਲਿਆਉਣ ਦੇ ਲਈ ਅਸੀਂ ਮਿਹਨਤ ਕਰ ਰਹੇ ਹਾਂ

ਭਾਈਓਭੈਣੋਂ

ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੈਆਜ਼ਾਦੀ ਦੇ 75 ਸਾਲ ਦੇਸ਼ ਮਨਾ ਰਿਹਾ ਹੈਪਰੰਤੂ ਇਸ ਦੇਸ਼ ਦਾ ਦੁਰਭਾਗ ਰਿਹਾ ਕਿ ਸੱਤਸੱਤ ਦਹਾਕੇ ਗਏਪਰੰਤੂ ਆਜ਼ਾਦੀ ਦੇ ਜੋ ਮੂਲ ਲੜਨ ਵਾਲੇ ਰਹੇ ਸਨਉਨ੍ਹਾਂ  ਦੇ ਨਾਲ ਇਤਿਹਾਸ ਨੇ ਅੱਖ ਮਿਚੌਲੀ ਕੀਤੀਉਨ੍ਹਾਂ ਦੇ ਹੱਕ ਦਾ ਜੋ ਮਿਲਣਾ ਚਾਹੀਦਾ ਹੈ ਉਹ ਨਾ ਮਿਲਿਆ,  ਮੈਂ ਜਦੋਂ ਗੁਜਰਾਤ ਵਿੱਚ ਸੀ ਮੈਂ ਉਸ ਦੇ ਲਈ ਜਹਿਮਤ ਉਠਾਈ ਸੀ। ਤੁਸੀਂ ਤਾਂ 20-22 ਸਾਲ ਦੀ ਉਮਰ ਵਿੱਚਭਗਵਾਨ ਬਿਰਸਾ ਮੁੰਡਾ ਮੇਰਾ ਆਦਿਵਾਸੀ ਨੌਜਵਾਨਭਗਵਾਨ ਬਿਰਸਾ ਮੁੰਡਾ 1857 ਦੇ ਸੁਤੰਤਰਤਾ ਸੰਗ੍ਰਾਮ ਦੀ ਅਗਵਾਈ ਕਰ ਅੰਗ੍ਰੇਜ਼ਾਂ ਦੇ ਦੰਦ ਖੱਟੇ ਕਰ ਦਿੱਤੇ ਸਨ। ਅਤੇ ਉਨ੍ਹਾਂ ਨੂੰ ਲੋਕ ਭੁੱਲਣਅੱਜ ਭਗਵਾਨ ਬਿਰਸਾ ਮੁੰਡਾ ਦਾ ਸ਼ਾਨਦਾਰ ਮਿਊਜ਼ੀਅਮ ਝਾਰਖੰਡ ਵਿੱਚ ਅਸੀਂ ਬਣਾ ਦਿੱਤਾ ਹੈ

ਭਾਈਓਭੈਣੋਂਮੈਨੂੰ ਦਾਹੋਦ ਦੇ ਭਾਈਆਂਭੈਣਾਂ ਨੂੰ ਬੇਨਤੀ ਕਰਨੀ ਹੈ ਕਿ ਖ਼ਾਸ ਕਰਕੇ ਸ਼ਿਕਸ਼ਣ (ਸਿੱਖਿਆ) ਜਗਤ ਦੇ ਲੋਕਾਂ ਨੂੰ ਬੇਨਤੀ ਕਰਨੀ ਹੈਤੁਹਾਨੂੰ ਪਤਾ ਹੋਵੇਗਾਆਪਣੇ 15 ਅਗਸਤ, 26 ਜਨਵਰੀ, 1 ਮਈ ਅਲੱਗਅਲੱਗ ਜ਼ਿਲ੍ਹੇ ਵਿੱਚ ਮਨਾਉਂਦੇ ਸਨ। ਇੱਕ ਵਾਰ ਜਦੋਂ ਦਾਹੋਦ ਵਿੱਚ ਉਤਸਵ ਸੀਤਦ ਦਾਹੋਦ ਦੇ ਅੰਦਰ ਦਾਹੋਦ ਦੇ ਆਦਿਵਾਸੀਆਂ ਨੇ ਕਿਤਨੀ ਅਗਵਾਈ ਕੀਤੀ ਸੀ,  ਕਿਤਨਾ ਮੋਰਚਾ ਸੰਭਾਲ਼ਿਆ ਸੀਸਾਡੇ ਦੇਵਗੜ੍ਹ ਬਾਰੀਆ ਵਿੱਚ 22 ਦਿਨ ਤੱਕ ਆਦਿਵਾਸੀਆਂ ਨੇ ਜੰਗ ਜੋ ਛੇੜੀ ਸੀਸਾਡੇ ਮਾਨਗੜ੍ਹ ਪਰਬਤ ਦੀ ਲੜੀ ਵਿੱਚ ਸਾਡੇ ਆਦਿਵਾਸੀਆਂ ਨੇ ਅੰਗ੍ਰੇਜ਼ਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਅਤੇ ਅਸੀਂ ਗੋਵਿੰਦਗੁਰੂ ਨੂੰ ਭੁੱਲ ਹੀ ਨਹੀਂ ਸਕਦੇਅਤੇ ਮਾਨਗੜ੍ਹ ਵਿੱਚ ਗੋਵਿੰਦਗੁਰੂ ਦਾ ਸਮਾਰਕ ਬਣਾ ਕੇ ਅੱਜ ਵੀ ਉਨ੍ਹਾਂ ਦੇ ਬਲੀਦਾਨ ਕਰਨ ਦਾ ਸਮਰਣ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ। ਅੱਜ ਮੈਂ ਦੇਸ਼ ਨੂੰ ਕਹਿਣਾ ਚਾਹੁੰਦਾ ਹਾਂਅਤੇ ਇਸ ਲਈ ਦਾਹੋਦ ਦੇ ਸਕੂਲਾਂ ਨੂੰਦਾਹੋਦ ਦੇ ਸਿੱਖਿਅਕਾਂ (ਅਧਿਆਪਕਾਂ) ਨੂੰ ਬੇਨਤੀ ਕਰਦਾ ਹਾਂ ਕਿ 1857 ਦੇ ਸੁਤੰਤਰਤਾ ਸੰਗ੍ਰਾਮ ਵਿੱਚ ਚਾਹੇਦੇਵਗੜ੍ਹ ਬਾਰੀਆ ਹੋਵੇਲੀਮਖੇਡਾ ਹੋਵੇਲੀਮਡੀ ਹੋਵੇਦਾਹੋਦ ਹੋਵੇਸੰਤਰਾਮਪੁਰ ਹੋਵੇਝਾਲੋਦ ਹੋਵੇ ਕੋਈ ਅਜਿਹਾ ਵਿਸਤਾਰ ਨਹੀਂ ਸੀ ਕਿ ਉੱਥੋਂ ਦੇ ਆਦਿਵਾਸੀ ਤੀਰਕਮਾਨ ਲੈ ਕੇ ਅੰਗ੍ਰੇਜ਼ਾਂ ਦੇ ਸਾਹਮਣੇ ਰਣ ਮੈਦਾਨ ਵਿੱਚ ਉਤਰ ਨਾ ਗਏ ਹੋਣਇਤਿਹਾਸ ਵਿੱਚ ਇਹ ਲਿਖਿਆ ਹੋਇਆ ਹੈਅਤੇ ਕਿਸੇ ਨੂੰ ਫਾਂਸੀ ਹੋਈ ਸੀਅਤੇ ਜੈਸਾ ਹੱਤਿਆਕਾਂਡ ਅੰਗ੍ਰੇਜ਼ਾਂ ਨੇ ਜਲਿਆਂਵਾਲਾ ਬਾਗ਼ ਵਿੱਚ ਕੀਤਾ ਸੀਐਸਾ ਹੀ ਹੱਤਿਆਕਾਂਡ ਆਪਣੇ ਇਸ ਆਦਿਵਾਸੀ ਵਿਸਤਾਰ ਵਿੱਚ ਹੋਇਆ ਸੀ ਪਰੰਤੂ ਇਤਿਹਾਸ ਨੇ ਸਭ ਭੁਲਾ ਦਿੱਤਾਆਜ਼ਾਦੀ ਦੇ 75 ਸਾਲ ਦੇ ਅਵਸਰ ’ਤੇ ਇਹ ਸਾਰੀਆਂ ਚੀਜ਼ਾਂ ਨਾਲ ਆਪਣੇ ਆਦਿਵਾਸੀ ਭਾਈਭੈਣਾਂ ਨੂੰ ਪ੍ਰੇਰਣਾ ਮਿਲੇਸ਼ਹਿਰ ਵਿੱਚ ਰਹਿੰਦੀ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਅਤੇ ਇਸ ਲਈ ਸਕੂਲ ਵਿੱਚ ਇਸ ਦੇ ਲਈ ਨਾਟਕ ਲਿਖਿਆ ਜਾਵੇਇਸ ਦੇ ਉੱਪਰ ਗੀਤ ਲਿਖੇ ਜਾਣਇਨ੍ਹਾਂ ਨਾਟਕਾਂ ਨੂੰ ਸਕੂਲ ਵਿੱਚ ਪੇਸ਼ ਕੀਤਾ ਜਾਵੇਅਤੇ ਉਸ ਸਮੇਂ ਦੀਆਂ ਘਟਨਾਵਾਂ ਲੋਕਾਂ ਵਿੱਚ ਤਾਜ਼ੀਆਂ ਕੀਤੀਆਂ ਜਾਣ, ਗੋਵਿੰਦਗੁਰੂ ਦਾ ਜੋ ਬਲੀਦਾਨ ਸੀਗੋਵਿੰਦਗੁਰੂ ਦੀ ਜੋ ਤਾਕਤ ਸੀਉਸ ਦੀ ਵੀ ਆਪਣੇ ਆਦਿਵਾਸੀ ਸਮਾਜ ਉਨ੍ਹਾਂ ਦੀ ਪੂਜਾ ਕਰਦੇ ਹਨਪਰੰਤੂ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਬਾਰੇ ਪਤਾ ਚਲੇ ਉਸ ਦੇ ਲਈ ਸਾਨੂੰ ਪ੍ਰਯਾਸ ਕਰਨਾ ਚਾਹੀਦਾ ਹੈ

ਭਾਈਓਭੈਣੋਂ ਸਾਡੇ ਜਨਜਾਤੀਯ ਸਮਾਜ ਨੇਮੇਰੇ ਮਨ ਵਿੱਚ ਸੁਪਨਾ ਸੀਕਿ ਮੇਰੇ ਆਦਿਵਾਸੀ ਪੁੱਤ– ਪੁੱਤਰੀ ਡਾਕਟਰ ਬਣਨਨਰਸਿੰਗ ਵਿੱਚ ਜਾਣਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਬਣਿਆ ਸਾਂ,  ਤਦ ਉਮਰਗਾਂਵ ਤੋਂ ਅੰਬਾਜੀ ਸਾਰੇ ਆਦਿਵਾਸੀ ਵਿਸਤਾਰ ਵਿੱਚ ਸਕੂਲ ਸਨਪਰ ਵਿਗਿਆਨ ਵਾਲੇ ਸਕੂਲ ਨਹੀਂ ਸਨ। ਜਦੋਂ ਵਿਗਿਆਨ ਦੇ ਸਕੂਲ ਨਾ ਹੋਣ ਤਾਂਮੇਰੇ ਆਦਿਵਾਸੀ ਬੇਟਾ ਜਾਂ ਬੇਟੀ ਇੰਜੀਨੀਅਰ ਕਿਵੇਂ ਬਣ ਸਕਣਡਾਕਟਰ ਕਿਵੇਂ ਬਣ ਸਕਣਇਸ ਲਈ ਮੈਂ ਵਿਗਿਆਨ ਦੇ ਸਕੂਲਾਂ ਨਾਲ ਸ਼ੁਰੂਆਤ ਕੀਤੀ ਸੀਕਿ ਆਦਿਵਾਸੀ ਦੇ ਹਰ ਇੱਕ ਤਹਿਸੀਲ ਵਿੱਚ ਇੱਕਇੱਕ ਵਿਗਿਆਨ ਦਾ ਸਕੂਲ ਬਣਾਵਾਂਗਾ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਆਦਿਵਾਸੀ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜਡਿਪਲੋਮਾ ਇੰਜੀਨੀਅਰਿੰਗ ਕਾਲਜਨਰਸਿੰਗ ਦੇ ਕਾਲਜ ਚਲ ਰਹੇ ਹਨ ਅਤੇ ਮੇਰੇ ਆਦਿਵਾਸੀ ਬੇਟਾਬੇਟੀ ਡਾਕਟਰ ਬਣਨ ਦੇ ਲਈ ਤਤਪਰ ਹਨ ਇੱਥੋਂ ਦੇ ਬੇਟੇ ਵਿਦੇਸ਼ ਵਿੱਚ ਅਭਿਆਸ ਦੇ ਲਈ ਗਏ ਹਨਭਾਰਤ ਸਰਕਾਰ ਦੀ ਯੋਜਨਾ ਨਾਲ ਵਿਦੇਸ਼ ਵਿੱਚ ਪੜ੍ਹਨ ਗਏ ਹਨਭਾਈਓਭੈਣੋਂ ਪ੍ਰਗਤੀ ਦੀ ਦਿਸ਼ਾ ਕਿਵੇਂ ਦੀ ਹੋਵੇਉਸ ਦੀ ਦਿਸ਼ਾ ਅਸੀਂ ਦੱਸੀ ਹੈ,  ਅਤੇ ਉਸ ਰਸਤੇ ’ਤੇ ਅਸੀਂ ਚਲ ਰਹੇ ਹਾਂ। ਅੱਜ ਦੇਸ਼ਭਰ ਵਿੱਚ ਸਾਢੇ ਸੱਤ ਸੌ ਜਿਤਨੀ ਏਕਲਵਯ ਮਾਡਲ ਸਕੂਲਯਾਨੀ ਕਿ ਲਗਭਗ ਹਰ ਜ਼ਿਲ੍ਹੇ ਵਿੱਚ ਏਕਲਵਯ ਮਾਡਲ ਸਕੂਲ ਅਤੇ ਉਸ ਦਾ ਲਕਸ਼ ਪੂਰਾ ਕਰਨ ਦੇ ਲਈ ਕੰਮ ਕਰ ਰਹੇ ਹਨ। ਸਾਡੇ ਜਨਜਾਤੀਯ ਸਮੁਦਾਇ ਦੇ ਬੱਚਿਆਂ ਦੇ ਲਈ ਏਕਲਵਯ ਸਕੂਲ ਦੇ ਅੰਦਰ ਆਧੁਨਿਕ ਤੋਂ ਆਧੁਨਿਕ ਸ਼ਿਕਸ਼ਣ (ਸਿੱਖਿਆ) ਮਿਲੇ ਉਸ ਦੀ ਅਸੀਂ ਚਿੰਤਾ ਕਰ ਰਹੇ ਹਾਂ

ਆਜ਼ਾਦੀ ਦੇ ਬਾਅਦ ਟ੍ਰਾਇਬਲ ਰਿਸਰਚ ਇੰਸਟੀਟਿਊਟ ਸਿਰਫ਼ 18 ਬਣੇਸੱਤ ਦਹਾਕੇ ਵਿੱਚ ਸਿਰਫ਼ 18, ਮੇਰੇ ਆਦਿਵਾਸੀ ਭਾਈਭੈਣ ਮੈਨੂੰ ਅਸ਼ੀਰਵਾਦ ਦਿਓਮੈਂ ਸੱਤ ਸਾਲ ਵਿੱਚ ਹੋਰ ਬਣਾ ਦਿੱਤੇ  ਕਿਵੇਂ ਪ੍ਰਗਤੀ ਹੁੰਦੀ ਹੈਅਤੇ ਕਿਤਨੇ ਬੜੇ ਪੈਮਾਨੇ ਤੇ ਪ੍ਰਗਤੀ ਹੁੰਦੀ ਹੈ ਉਸ ਦਾ ਇਹ ਉਦਾਹਰਣ ਹੈ  ਪ੍ਰਗਤੀ ਕਿਵੇਂ ਹੋਵੇ ਉਸ ਦੀ ਅਸੀਂ ਚਿੰਤਾ ਕੀਤੀ ਹੈਅਤੇ ਇਸ ਲਈ ਮੈਂ ਇੱਕ ਦੂਸਰਾ ਕੰਮ ਲਿਆ ਹੈ,  ਉਸ ਸਮੇਂ ਵੀਮੈਨੂੰ ਯਾਦ ਹੈ ਮੈਂ ਲੋਕਾਂ ਦੇ ਦਰਮਿਆਨ ਜਿਊਂਦਾ ਸੀਇਸ ਲਈ ਮੈਨੂੰ ਛੋਟੀਆਂਛੋਟੀਆਂ ਚੀਜ਼ਾਂ ਪਤਾ ਚਲ ਜਾਂਦੀਆਂ ਹਨ,108 ਦੀ ਅਸੀਂ ਸੇਵਾ ਦਿੰਦੇ ਸਾਂਮੈਂ ਇੱਥੇ ਦਾਹੋਦ ਆਇਆ ਸਾਂਤਾਂ ਮੈਨੂੰ ਕੁਝ ਭੈਣਾਂ ਮਿਲੀਆਂਪਹਿਚਾਣ ਸੀਇੱਥੇ ਆਉਂਦਾ ਤਦ ਉਨ੍ਹਾਂ ਦੇ ਘਰ ਭੋਜਨ ਦੇ ਲਈ ਵੀ ਜਾਂਦਾ ਸੀ ਤਦ ਉਨ੍ਹਾਂ ਭੈਣਾਂ ਨੇ ਮੈਨੂੰ ਕਿਹਾ ਕਿ ਸਾਹਬ ਇਸ 108 ਵਿੱਚ ਤੁਸੀਂ ਇੱਕ ਕੰਮ ਕਰੋਮੈਂ ਕਿਹਾ ਕੀ ਕਰਾਂ,  ਤਦ ਕਿਹਾ ਕਿ ਸਾਡੇ ਇੱਥੇ ਸੱਪ ਕੱਟਣ ਦੇ ਕਾਰਨ ਉਸ ਨੂੰ ਜਦੋਂ 108 ਵਿੱਚ ਲੈ ਜਾਂਦੇ ਹਾਂ ਤਦ ਤੱਕ ਜ਼ਹਿਰ ਚੜ੍ਹ ਜਾਂਦਾ ਹੈਅਤੇ ਸਾਡੇ ਪਰਿਵਾਰ ਦੇ ਲੋਕਾਂ ਦੀ ਸੱਪ ਕੱਟਣ ਕਾਰਨ ਮੌਤ ਹੋ ਜਾਂਦੀ ਹੈ। ਦੱਖਣ ਗੁਜਰਾਤ ਵਿੱਚ ਵੀ ਇਹੀ ਸਮੱਸਿਆਮੱਧ ਗੁਜਰਾਤਉੱਤਰ ਗੁਜਰਾਤ ਵਿੱਚ ਵੀ ਇਹ ਸਮੱਸਿਆਤਦ ਮੈਂ ਠਾਨ ਲਿਆ ਕਿ 108 ਵਿੱਚ ਸੱਪ ਕੱਟੇ ਤੁਰੰਤ ਜੋ ਇੰਜੈਕਸ਼ਨ ਦੇਣਾ ਪਵੇ ਅਤੇ ਲੋਕਾਂ ਨੂੰ ਬਚਾਇਆ ਜਾ ਸਕੇਅੱਜ 108 ਵਿੱਚ ਇਹ ਸੇਵਾ ਚਲ ਰਹੀ ਹੈ

ਪਸ਼ੂਪਾਲਨਅੱਜ ਆਪਣੀ ਪੰਚਮਹਾਲ ਦੀ ਡੇਰੀ ਗੂੰਜ ਰਹੀ ਹੈਅੱਜ ਉਸ ਦਾ ਨਾਮ ਹੋ ਗਿਆ ਹੈਨਹੀਂ ਤਾਂ ਪਹਿਲਾਂ ਕੋਈ ਪੁੱਛਦਾ ਵੀ ਨਹੀਂ ਸੀ। ਵਿਕਾਸ ਦੇ ਤਮਾਮ ਖੇਤਰਾਂ ਵਿੱਚ ਗੁਜਰਾਤ ਅੱਗੇ ਵਧੇਮੈਨੂੰ ਆਨੰਦ ਹੋਇਆ ਕਿ ਸਖੀ ਮੰਡਲਲਗਭਗ ਪਿੰਡੋਪਿੰਡ ਸਖੀਮੰਡਲ ਚਲ ਰਹੇ ਹਨ। ਅਤੇ ਭੈਣਾਂ ਖ਼ੁਦ ਸਖੀਮੰਡਲ ਦੀ ਅਗਵਾਈ ਕਰ ਰਹੀਆਂ ਹਨ ਅਤੇ ਉਸ ਦਾ ਲਾਭ ਮੇਰੇਸੈਂਕੜੇਹਜ਼ਾਰਾਂ ਆਦਿਵਾਸੀ ਕੁਟੁੰਬਾਂ ਨੂੰ ਮਿਲ ਰਿਹਾ ਹੈਇੱਕ ਤਰਫ਼ ਆਰਥਕ ਪ੍ਰਗਤੀਦੂਸਰੀ ਤਰਫ਼ ਆਧੁਨਿਕ ਖੇਤੀਤੀਸਰੀ ਤਰਫ਼ ਘਰ ਜੀਵਨ ਦੀ ਸੁਖ ਸੁਵਿਧਾ ਦੇ ਲਈ ਪਾਣੀ ਹੋਵੇਘਰ ਹੋਵੇਬਿਜਲੀ ਹੋਵੇਸ਼ੌਚਾਲਯ (ਪਖਾਨਾ) ਹੋਵੇ,  ਅਜਿਹੀਆਂ ਛੋਟੀਆਂਛੋਟੀਆਂ ਚੀਜ਼ਾਂਅਤੇ ਬੱਚਿਆਂ ਦੇ ਲਈ ਜਿੱਥੋਂ ਤੱਕ ਪੜ੍ਹਨਾ ਹੋਵੇ ਉੱਥੋਂ ਤੱਕ ਪੜ੍ਹ ਸਕਣ,  ਐਸੀ ਵਿਵਸਥਾ, ਐਸੀ ਚਾਰੋਂ ਦਿਸ਼ਾ ਵਿੱਚ ਪ੍ਰਗਤੀ ਦੇ ਕੰਮ ਅਸੀਂ ਕਰ ਰਹੇ ਹਾਂ ਤਦਅੱਜ ਜਦੋਂ ਦਾਹੋਦ ਜ਼ਿਲ੍ਹੇ ਵਿੱਚ ਸੰਬੋਧਨ ਕਰ ਰਿਹਾ ਹਾਂਅਤੇ ਉਮਰਗਾਵ ਤੋਂ ਅੰਬਾਜੀ ਤੱਕ ਦੇ ਤਮਾਮ ਮੇਰੇ ਆਦਿਵਾਸੀ ਨੇਤਾ ਮੰਚ ਤੇ ਬੈਠੇ ਹਨਸਭ ਆਗੇਵਾਨ ਵੀ ਇੱਥੇ ਹਾਜ਼ਰ ਹਨਤਦ ਮੇਰੀ ਇੱਕ ਇੱਛਾ ਹੈ,  ਇਹ ਇੱਛਾ ਤੁਸੀਂ ਮੈਨੂੰ ਪੂਰੀ ਕਰ ਦਿਓ। ਕਰੋਗੇਜ਼ਰਾ ਹੱਥ ਉੱਪਰ ਕਰਕੇ ਮੈਨੂੰ ਵਿਸ਼ਵਾਸ ਦਿਲਾਓਪੂਰੀ ਕਰਾਂਗੇ ? ਸੱਚ ਵਿੱਚਇਹ ਕੈਮਰਾ ਸਭ ਰਿਕਾਰਡ ਕਰ ਰਿਹਾ ਹੈਮੈਂ ਫਿਰ ਜਾਂਚ ਕਰਾਂਗਾਕਰਾਂਗੇ ਨਾ ਸਭਤੁਸੀਂ ਕਦੇ ਵੀ ਮੈਨੂੰ ਨਿਰਾਸ਼ ਨਹੀਂ ਕੀਤਾ ਮੈਨੂੰ ਪਤਾ ਹੈਅਤੇ ਮੇਰਾ ਆਦਿਵਾਸੀ ਭਾਈ ਇਕੱਲੇ ਵੀ ਬੋਲੇ ਕਿ ਮੈਂ ਕਰਾਂਗਾ ਤਾਂ ਮੈਨੂੰ ਪਤਾ ਹੈ,  ਉਹ ਕਰਕੇ ਦੱਸਦਾ ਹੈਆਜ਼ਾਦੀ ਦੇ 75 ਸਾਲ ਮਨਾ ਰਹੇ ਹਾਂ ਤਦ ਆਪਣੇ ਹਰ ਜ਼ਿਲ੍ਹੇ ਵਿੱਚ ਆਦਿਵਾਸੀ ਵਿਸਤਾਰ ਵਿੱਚ ਅਸੀਂ 75 ਬੜੇ ਤਲਾਬ ਬਣਾ ਸਕਦੇ ਹਾਂਹੁਣੇ ਤੋਂ ਕੰਮ ਸ਼ੁਰੂ ਕਰੋ ਅਤੇ 75 ਤਲਾਬ ਇੱਕਇੱਕ ਜ਼ਿਲ੍ਹੇ ਵਿੱਚਅਤੇ ਇਸ ਬਾਰਿਸ਼ ਦਾ ਪਾਣੀ ਉਸ ਵਿੱਚ ਜਾਵੇਉਸ ਦਾ ਸੰਕਲਪ ਲਵੋਸਾਰਾ ਆਪਣਾ ਅੰਬਾਜੀ ਤੋਂ ਉਮਰਗਾਮ ਦਾ ਪੱਟਾ ਪਾਣੀਦਾਰ ਬਣ ਜਾਵੇਗਾ। ਅਤੇ ਉਸ ਦੇ ਨਾਲ ਇੱਥੋਂ ਦਾ ਜੀਵਨ ਵੀ ਪਾਣੀਦਾਰ ਬਣ ਜਾਵੇਗਾ ਅਤੇ ਇਸ ਲਈ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਆਪਣੇ ਪਾਣੀਦਾਰ ਬਣਾਉਣ ਦੇ ਲਈ ਪਾਣੀ ਦਾ ਉਤਸਵ ਕਰਪਾਣੀ ਦੇ ਲਈ ਤਲਾਬ ਬਣਾ ਕੇ ਇੱਕ ਨਵੀਂ ਉਚਾਈ ਤੇ ਲੈ ਜਾਓ ਅਤੇ ਜੋ ਅੰਮ੍ਰਿਤਕਾਲ ਹੈ ਆਜ਼ਾਦੀ ਦੇ 75 ਵਰ੍ਹੇਅਤੇ ਆਜ਼ਾਦੀ ਦੇ 100 ਸਾਲ ਦੇ ਦਰਮਿਆਨ ਜੋ 25 ਸਾਲ ਦਾ ਅੰਮ੍ਰਿਤਕਾਲ ਹੈ,  ਅੱਜ ਜੋ 18-20 ਸਾਲ ਦੇ ਯੁਵਾ ਹਨਉਸ ਸਮੇਂ ਸਮਾਜ ਵਿੱਚ ਅਗਵਾਈ ਕਰ ਰਹੇ ਹੋਣਗੇਜਿੱਥੇ ਹੋਣਗੇ ਉੱਥੇ ਅਗਵਾਈ ਕਰ ਰਹੇ ਹੋਣਗੇਤਦ ਦੇਸ਼ ਅਜਿਹੀ ਉਚਾਈ ਤੇ ਪਹੁੰਚਿਆ ਹੋਵੇਉਸ ਦੇ ਲਈ ਮਜ਼ਬੂਤੀ ਨਾਲ ਕੰਮ ਕਰਨ ਦਾ ਇਹ ਸਮਾਂ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਆਦਿਵਾਸੀ ਭਾਈਭੈਣ ਉਸ ਕੰਮ ਵਿੱਚ ਕੋਈ ਪਿੱਛੇ ਨਹੀਂ ਹਟਣਗੇਮੇਰਾ ਗੁਜਰਾਤ ਕਦੇ ਪਿੱਛੇ ਨਹੀਂ ਹਟੇਗਾਅਜਿਹਾ ਮੈਨੂੰ ਪੂਰਾ ਵਿਸ਼ਵਾਸ ਹੈ ਆਪ ਇਤਨੀ ਬੜੀ ਸੰਖਿਆ ਵਿੱਚ ਆਏਅਸ਼ੀਰਵਾਦ ਦਿੱਤੇਮਾਨਸਨਮਾਨ ਕੀਤਾਮੈਂ ਤਾਂ ਤੁਹਾਡੇ ਘਰ ਦਾ ਆਦਮੀ ਹਾਂ। ਤੁਹਾਡੇ ਦਰਮਿਆਨ ਬੜਾ ਹੋਇਆ ਹਾਂ। ਬਹੁਤ ਕੁਝ ਤੁਹਾਡੇ ਤੋਂ ਸਿਖ ਕੇ ਅੱਗੇ ਵਧਿਆ ਹਾਂ  ਮੇਰੇ ਉੱਪਰ ਤੁਹਾਡਾ ਅਨੇਕ ਰਿਣ ਹੈਅਤੇ ਇਸ ਲਈ ਜਦੋਂ ਵੀ ਤੁਹਾਡਾ ਰਿਣ ਚੁਕਾਉਣ ਦਾ ਮੌਕਾ ਮਿਲੇਤਾਂ ਉਸ ਨੂੰ ਮੈਂ ਜਾਣ ਨਹੀਂ ਦਿੰਦਾ। ਅਤੇ ਮੇਰੇ ਵਿਸਤਾਰ ਦਾ ਰਿਣ ਚੁਕਾਉਣ ਦੀ ਕੋਸ਼ਿਸ਼ ਕਰਦਾ ਹਾਂ। ਫਿਰ ਤੋਂ ਇੱਕ ਵਾਰ ਆਦਿਵਾਸੀ ਸਮਾਜ ਦੇਆਜ਼ਾਦੀ ਦੇ ਸਾਰੇ ਜੋਧਿਆਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਣ ਕਰਦਾ ਹਾਂ। ਉਨ੍ਹਾਂ ਨੂੰ ਨਮਨ ਕਰਦਾ ਹਾਂ। ਅਤੇ ਆਉਣ ਵਾਲੀ ਪੀੜ੍ਹੀ ਹੁਣ ਭਾਰਤ ਨੂੰ ਅੱਗੇ ਲੈ ਜਾਣ ਦੇ ਲਈ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਆਏਅਜਿਹੀਆਂ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ

ਮੇਰੇ ਨਾਲ ਬੋਲੋ

ਭਾਰਤ ਮਾਤਾ ਕੀਜੈ

ਭਾਰਤ ਮਾਤਾ ਕੀਜੈ

ਭਾਰਤ ਮਾਤਾ ਕੀਜੈ

ਖੂਬਖੂਬ ਧੰਨਵਾਦ!

 

*****

 

ਡੀਐੱਸ/ਵੀਜੇ/ਐੱਸਟੀ/ਐੱਨਐੱਸ