ਗੁਜਰਾਤ ਦੇ ਲੋਕਪ੍ਰਿਯ (ਮਕਬੂਲ) ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ-ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਰਾਜੀਵ ਚੰਦਰਸ਼ੇਖਰ ਜੀ, ਇੰਡਸਟ੍ਰੀ ਦੇ ਸਾਡੇ ਸਾਥੀ ਮੇਰੇ ਮਿੱਤਰ ਭਾਈ ਸੰਜੈ ਮਹਰੋਤ੍ਰਾ ਜੀ, ਯੰਗ ਲੀਯੂ ਜੀ, ਅਜਿਤ ਮਨੋਚਾ ਜੀ, ਅਨਿਲ ਅਗਰਵਾਲ ਜੀ, ਅਨਿਰੁੱਧ ਦੇਵਗਨ ਜੀ, ਮਾਰਕ ਪੇਪਰਮਾਸਟਰ ਜੀ, ਪ੍ਰਭੁ ਰਾਜਾ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,
ਇਸ ਕਾਨਫਰੰਸ ਵਿੱਚ ਮੈਨੂੰ ਕਈ ਚਿਰ-ਪਰੀਚਿਤ ਚਿਹਰੇ ਨਜ਼ਰ ਆ ਰਹੇ ਹਨ। ਕੁਝ ਲੋਕ ਐਸੇ ਭੀ ਹਨ ਜਿਨ੍ਹਾਂ ਨਾਲ ਪਹਿਲੀ ਵਾਰ ਮੁਲਾਕਾਤ ਹੋ ਰਹੀ ਹੈ। ਜਿਵੇਂ ਸੌਫਟਵੇਅਰ ਨੂੰ ਅੱਪਡੇਟ ਕਰਨਾ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਹੀ ਇਹ ਕਾਰਜਕ੍ਰਮ ਭੀ ਹੈ। ਸੈਮੀਕੌਨ ਇੰਡੀਆ ਦੇ ਮਾਧਿਅਅ ਨਾਲ industry ਦੇ ਨਾਲ, experts ਦੇ ਨਾਲ, Policy Makers ਦੇ ਨਾਲ ਸਬੰਧ ਵੀ ਅੱਪਡੇਟ ਹੁੰਦੇ ਰਹਿੰਦੇ ਹਨ। ਅਤੇ ਮੈਂ ਸਮਝਦਾ ਹਾਂ, ਅਤੇ ਮੈਂ ਸਾਡੇ ਸਬੰਧਾਂ ਦੇ synchronization ਦੇ ਲਈ ਇਹ ਬਹੁਤ ਜ਼ਰੂਰੀ ਭੀ ਹੈ। ਸੈਮੀਕੌਨ ਇੰਡੀਆ ਵਿੱਚ ਦੇਸ਼-ਵਿਦੇਸ਼ ਦੀਆਂ ਬਹੁਤ ਸਾਰੀਆਂ ਕੰਪਨੀਆਂ ਆਈਆਂ ਹਨ, ਸਾਡੇ ਸਟਾਰਟ-ਅੱਪਸ ਭੀ ਆਏ ਹਨ। ਮੈਂ ਆਪ ਸਭ ਦਾ ਸੈਮੀਕੌਨ ਇੰਡੀਆ ਵਿੱਚ ਹਿਰਦੇ ਤੋਂ ਸੁਆਗਤ ਕਰਦਾ ਹਾਂ। ਅਤੇ ਮੈਂ ਹੁਣੇ ਐਗਜ਼ੀਬਿਸ਼ਨ ਦੇਖਿਆ, ਇਸ ਖੇਤਰ ਵਿੱਚ ਕਿਤਨੀ ਪ੍ਰਗਤੀ ਹੋਈ ਹੈ, ਕਿਸ ਪ੍ਰਕਾਰ ਨਾਲ ਨਵੀਂ ਊਰਜਾ ਦੇ ਨਾਲ ਨਵੇਂ ਲੋਕ, ਨਵੀਆਂ ਕੰਪਨੀਆਂ, ਨਵੇਂ ਪ੍ਰੋਡਕਟ, ਮੈਨੂੰ ਬਹੁਤ ਘੱਟ ਸਮਾਂ ਮਿਲਿਆ ਲੇਕਿਨ ਮੇਰਾ ਬਹੁਤ ਸ਼ਾਨਦਾਰ ਅਨੁਭਵ ਰਿਹਾ। ਮੈਂ ਤਾਂ ਸਭ ਨੂੰ ਆਗ੍ਰਹ (ਤਾਕੀਦ) ਕਰਾਂਗਾ ਗੁਜਰਾਤ ਦੀ ਯੁਵਾ ਪੀੜ੍ਹੀ ਨੂੰ ਵਿਸ਼ੇਸ਼ ਤੌਰ ‘ਤੇ ਆਗ੍ਰਹ (ਤਾਕੀਦ) ਕਰਾਂਗਾ ਕਿ ਪ੍ਰਦਰਸ਼ਨੀ ਹਾਲੇ ਕੁਝ ਦਿਨ ਚਲਣ ਵਾਲੀ ਹੈ ਅਸੀਂ ਜ਼ਰੂਰ ਜਾਈਏ, ਦੁਨੀਆ ਵਿੱਚ ਇਸ ਨਵੀਂ ਟੈਕਨੋਲੋਜੀ ਨੇ ਕੀ ਤਾਕਤ ਪੈਦਾ ਕੀਤੀ ਹੈ ਉਸ ਨੂੰ ਭਲੀ ਭਾਂਤ ਸਮਝੀਏ, ਜਾਣੀਏ।
ਸਾਥੀਓ,
ਅਸੀਂ ਸਾਰਿਆਂ ਨੇ Last Year, ਸੈਮੀਕੌਨ ਇੰਡੀਆ ਦੇ ਪਹਿਲੇ ਐਡੀਸ਼ਨ ਵਿੱਚ ਹਿੱਸਾ ਲਿਆ ਸੀ। ਅਤੇ ਤਦ ਚਰਚਾ ਇਸ ਬਾਤ ਦੀ ਸੀ ਕਿ ਭਾਰਤ ਵਿੱਚ ਸੈਮੀਕੰਡਕਟਰ ਸੈਕਟਰ ਵਿੱਚ ਕਿਉਂ Invest ਕਰਨਾ ਚਾਹੀਦਾ ਹੈ? ਲੋਕ ਸਵਾਲ ਕਰ ਰਹੇ ਸਨ- “Why Invest?” ਹੁਣ ਅਸੀਂ ਇੱਕ ਸਾਲ ਦੇ ਬਾਅਦ ਮਿਲ ਰਹੇ ਹਾਂ ਤਾਂ ਸਵਾਲ ਬਦਲ ਗਿਆ ਹੈ। ਹੁਣ ਕਿਹਾ ਜਾ ਰਿਹਾ ਹੈ “Why NOT Invest?” ਅਤੇ ਇਹ ਸਿਰਫ਼ ਸਵਾਲ ਨਹੀਂ ਬਦਲਿਆ, ਬਲਕਿ ਹਵਾ ਦਾ ਰੁਖ ਵੀ ਬਦਲਿਆ ਹੈ। ਅਤੇ ਇਹ ਰੁਖ ਆਪ ਸਭ ਨੇ ਬਦਲਿਆ ਹੈ, ਆਪ ਸਬਕੇ ਪ੍ਰਯਾਸਾਂ ਨੇ ਬਦਲਿਆ ਹੈ। ਇਸ ਲਈ ਮੈਂ ਇੱਥੇ ਮੌਜੂਦ ਸਾਰੀਆਂ ਕੰਪਨੀਆਂ ਦਾ ਇਹ ਵਿਸ਼ਵਾਸ ਜਤਾਉਣ ਦੇ ਲਈ ਇਹ initiative ਲੈਣ ਦੇ ਲਈ ਮੈਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਤੁਸੀਂ ਭਾਰਤ ਦੀਆਂ aspirations ਦੇ ਨਾਲ ਆਪਣੇ Future ਨੂੰ ਜੋੜਿਆ ਹੈ। ਤੁਸੀਂ ਭਾਰਤ ਦੀ ਸਮਰੱਥਾ ਦੇ ਨਾਲ ਆਪਣੇ ਸੁਪਨਿਆਂ ਨੂੰ ਜੋੜਿਆ ਹੈ। ਅਤੇ ਭਾਰਤ ਕਿਸੇ ਨੂੰ ਭੀ ਨਿਰਾਸ਼ ਨਹੀਂ ਕਰਦਾ ਹੈ। 21ਵੀਂ ਸਦੀ ਦੇ ਭਾਰਤ ਵਿੱਚ ਤੁਹਾਡੇ ਲਈ ਅਵਸਰ ਹੀ ਅਵਸਰ ਹਨ। ਭਾਰਤ ਦੀ ਡੈਮੋਕ੍ਰੇਸੀ, ਭਾਰਤੀ ਦੀ ਡੈਮੋਗ੍ਰਾਫੀ, ਭਾਰਤ ਤੋਂ ਮਿਲਣ ਵਾਲਾ ਡਿਵਿਡੈਂਡ, ਤੁਹਾਡੇ ਬਿਜ਼ਨਸ ਨੂੰ ਭੀ ਡਬਲ-ਟ੍ਰਿਪਲ ਕਰਨ ਵਾਲਾ ਹੈ।
ਸਾਥੀਓ,
ਤੁਹਾਡੀ ਇੰਡਸਟ੍ਰੀ ਵਿੱਚ Moore’s law ਦੀ ਬਹੁਤ ਚਰਚਾ ਹੁੰਦੀ ਹੈ। ਮੈਂ ਇਸ ਦੀ ਬਹੁਤ ਬਰੀਕੀ ਤਾਂ ਨਹੀਂ ਜਾਣਦਾ, ਲੇਕਿਨ ਇਤਨਾ ਜਾਣਦਾ ਹਾਂ ਕਿ ‘ਐਕਸਪੋਨੈਂਸ਼ਿਅਲ ਗ੍ਰੋਥ’ ਇਸ ਦੇ ਹਾਰਟ ਵਿੱਚ ਹੈ। ਸਾਡੇ ਲੋਕਾਂ ਦੇ ਇੱਥੇ ਇੱਕ ਕਹਾਵਤ ਹੁੰਦੀ ਹੈ- ਦਿਨ ਦੂਣੀ, ਰਾਤ ਚੌਗੁਣੀ ਤਰੱਕੀ ਕਰਨਾ। ਅਤੇ ਇਹ ਕੁਝ ਵੈਸਾ ਹੀ ਹੈ। ਇਹੀ ‘ਐਕਸਪੋਨੈਂਸ਼ਿਅਲ ਗ੍ਰੋਥ’ ਅੱਜ ਅਸੀਂ ਭਾਰਤ ਦੇ ਡਿਜੀਟਲ ਸੈਕਟਰ ਵਿੱਚ, ਇਲੈਕਟ੍ਰੌਨਿਕ-ਮੈਨੂਫੈਕਚਰਿੰਗ ਵਿੱਚ ਦੇਖ ਰਹੇ ਹਾਂ। ਕੁਝ ਸਾਲ ਪਹਿਲਾਂ ਭਾਰਤ ਇਸ ਸੈਕਟਰ ਵਿੱਚ ਇੱਕ ਉੱਭਰਦਾ ਹੋਇਆ ਪਲੇਅਰ ਸੀ। ਅੱਜ ਗਲੋਬਲ ਇਲੈਕਟ੍ਰੌਨਿਕਸ-ਮੈਨੂਫੈਕਚਰਿੰਗ ਵਿੱਚ ਸਾਡਾ ਸ਼ੇਅਰ ਕਈ ਗੁਣ ਵਧ ਚੁੱਕਿਆ ਹੈ। 2014 ਵਿੱਚ ਭਾਰਤ ਦਾ Electronics production 30 ਬਿਲੀਅਨ ਡਾਲਰ ਤੋਂ ਭੀ ਘੱਟ ਸੀ। ਅੱਜ ਇਹ ਵਧ ਕੇ 100 ਬਿਲੀਅਨ ਡਾਲਰ ਨੂੰ ਭੀ ਪਾਰ ਕਰ ਗਿਆ ਹੈ। ਸਿਰਫ਼ ਦੋ ਸਾਲ ਦੇ ਅੰਦਰ ਹੀ ਭਾਰਤ ਤੋਂ ਇਲੈਕਟ੍ਰੌਨਿਕਸ ਨਿਰਯਾਤ ਵੀ ਦੁੱਗਣੇ ਤੋਂ ਜ਼ਿਆਦਾ ਹੋ ਗਿਆ ਹੈ। ਭਾਰਤ ਵਿੱਚ ਬਣੇ ਮੋਬਾਈਲ ਫੋਨ ਦਾ ਐਕਸਪੋਰਟ ਭੀ ਹੁਣ ਦੁੱਗਣਾ ਹੋ ਚੁੱਕਿਆ ਹੈ। ਜੋ ਦੇਸ਼ ਕਦੇ ਮੋਬਾਈਲ ਫੋਨ ਦਾ ਇੰਪੋਰਟਰ ਸੀ ਹੁਣ ਉਹ ਦੁਨੀਆ ਦੇ Best Mobile Phones ਬਣਾ ਰਿਹਾ ਹੈ, ਉਨ੍ਹਾਂ ਦਾ ਐਕਸਪੋਰਟ ਕਰ ਰਿਹਾ ਹੈ।
ਅਤੇ ਸਾਥੀਓ,
ਕੁਝ ਸੈਕਟਰਾਂ ਵਿੱਚ ਤਾਂ ਸਾਡੀ ਗ੍ਰੋਥ, ਮੋਰਸ ਲਾਅ ਤੋਂ ਭੀ ਜ਼ਿਆਦਾ ਹੈ। 2014 ਤੋਂ ਪਹਿਲਾਂ ਭਾਰਤ ਵਿੱਚ ਸਿਰਫ਼ 2 ਮੋਬਾਈਲ ਮੈਨੂਫੈਕਚਰਿੰਗ ਯੂਨਿਟਸ ਸਨ। ਅੱਜ ਇਨ੍ਹਾਂ ਦੀ ਸੰਖਿਆ ਵਧ ਕੇ 200 ਤੋਂ ਜ਼ਿਆਦਾ ਹੋ ਚੁੱਕੀ ਹੈ। ਅਗਰ ਬ੍ਰੌਡਬੈਂਡ ਕਨੈਕਟੀਵਿਟੀ ਦੀ ਬਾਤ ਕਰੀਏ ਤਾਂ 2014 ਵਿੱਚ ਭਾਰਤ ਵਿੱਚ 6 ਕਰੋੜ ਯੂਜ਼ਰਸ ਸਨ। ਅੱਜ ਉਨ੍ਹਾਂ ਦੀ ਸੰਖਿਆ ਭੀ ਲਗਭਗ ਵਧ ਕੇ 800 ਮਿਲੀਅਨ ਯਾਨੀ 80 ਕਰੋੜ ਯੂਜ਼ਰਸ ਤੋਂ ਜ਼ਿਆਦਾ ਹੋ ਚੁੱਕੀ ਹੈ। 2014 ਵਿੱਚ ਭਾਰਤ ਵਿੱਚ 250 ਮਿਲੀਅਨ ਯਾਨੀ 25 ਕਰੋੜ ਇੰਟਰਨੈੱਟ ਕਨੈਕਸ਼ਨਸ ਸਨ। ਅੱਜ ਇਹ ਸੰਖਿਆ ਭੀ ਵਧ ਕੇ 850 ਮਿਲੀਅਨ ਯਾਨੀ ਯਾਨੀ 85 ਕਰੋੜ ਤੋਂ ਵੱਧ ਹੋ ਚੁੱਕੀ ਹੈ, 85 ਕਰੋੜ। ਇਹ ਅੰਕੜੇ, ਸਿਰਫ਼ ਭਾਰਤ ਦੀ ਸਫ਼ਲਤਾ ਹੀ ਨਹੀਂ ਕਹਿ ਰਹੇ, ਇਹ ਹਰ ਅੰਕੜਾ, ਤੁਹਾਡੀ ਇੰਡਸਟ੍ਰੀ ਦੇ ਲਈ ਵਧਦੇ ਹੋਏ ਬਿਜ਼ਨਸ ਦਾ ਇੰਡੀਕੇਟਰ ਹੈ। ਸੈਮੀਕੌਨ ਇੰਡਸਟ੍ਰੀ ਜਿਸ ਦੁਨੀਆ ਵਿੱਚ ਜਿਸ ‘ਐਕਸਪੋਨੈਂਸ਼ਿਅਲ ਗ੍ਰੋਥ’ ਦਾ ਲਕਸ਼ ਲੈ ਕੇ ਅੱਗੇ ਵਧ ਰਹੀ ਹੈ, ਉਸ ਦੀ ਪ੍ਰਾਪਤੀ ਵਿੱਚ ਭਾਰਤ ਦੀ ਬਹੁਤ ਬੜੀ ਭੂਮਿਕਾ ਹੈ।
ਸਾਥੀਓ,
ਅੱਜ ਦੁਨੀਆ ਚੌਥੀ ਉਦਯੋਗਿਕ ਕ੍ਰਾਂਤੀ- ‘ਇੰਡਸਟ੍ਰੀ ਫੋਰ ਪੁਆਇੰਟ ਓ’ ਦਾ ਸਾਖੀ ਬਣ ਰਹੀ ਹੈ। ਜਦੋਂ-ਜਦੋਂ ਦੁਨੀਆ ਅਜਿਹੇ ਕਿਸੇ ਇੰਡਸਟ੍ਰੀਅਲ ਰੈਵੋਲਯੂਸ਼ਨ ਤੋਂ ਗੁਜਰੀ ਹੈ, ਤਦ-ਤਦ ਉਸ ਦਾ ਅਧਾਰ ਕਿਸੇ ਨਾ ਕਿਸੇ ਖੇਤਰ ਦੇ ਲੋਕਾਂ ਦੀਆਂ Aspirations ਰਹੀਆਂ ਹਨ। ਪਹਿਲਾਂ ਦੀ ਉਦਯੋਗਿਕ ਕ੍ਰਾਂਤੀ ਅਤੇ American Dream ਵਿੱਚ ਇਹੀ ਰਿਸ਼ਤਾ ਸੀ। ਅੱਜ ਚੌਥੀ ਉਦਯੋਗਿਕ ਕ੍ਰਾਂਤੀ ਅਤੇ Indian Aspirations ਵਿੱਚ ਵੀ ਇਹੀ ਰਿਸ਼ਤਾ ਮੈਂ ਦੇਖ ਰਿਹਾ ਹਾਂ। ਅੱਜ Indian Aspirations ਭਾਰਤ ਦੇ ਵਿਕਾਸ ਨੂੰ ਡ੍ਰਾਇਵ ਕਰ ਰਹੀਆਂ ਹਨ। ਅੱਜ ਭਾਰਤ ਦੁਨੀਆ ਦਾ ਉਹ ਦੇਸ਼ ਹੈ ਜਿੱਥੇ Extreme Poverty ਤੇਜ਼ੀ ਨਾਲ ਖ਼ਤਮ ਹੋ ਰਹੀ ਹੈ। ਅੱਜ ਭਾਰਤ ਦੁਨੀਆ ਦਾ ਉਹ ਦੇਸ਼ ਹੈ ਜਿੱਥੇ Neo Middle Class ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਦੇ ਲੋਕ ਟੈੱਕ ਫ੍ਰੈਂਡਲੀ ਭੀ ਹਨ ਅਤੇ ਟੈਕਨੋਲੋਜੀ ਦੇ ਅਡਾਪਸ਼ਨ ਨੂੰ ਲੈ ਕੇ ਭੀ ਉਤਨੇ ਹੀ ਫਾਸਟ ਹਨ।
ਅੱਜ ਭਾਰਤ ਵਿੱਚ ਸਸਤਾ ਡੇਟਾ, ਪਿੰਡ-ਪਿੰਡ ਪਹੁੰਚ ਰਿਹਾ ਕੁਆਲਿਟੀ ਡਿਜੀਟਲ ਇਨਫ੍ਰਾਸਟ੍ਰਕਚਰ, ਅਤੇ ਸੀਮਲੈੱਸ ਪਾਵਰ ਸਪਲਾਈ, ਡਿਜੀਟਲ ਪ੍ਰੋਡਕਟਸ ਦੇ ਕੰਜ਼ਪਸ਼ਨ ਨੂੰ ਕਈ ਗੁਣਾ ਵਧਾ ਰਹੀ ਹੈ। ਹੈਲਥ ਤੋਂ ਲੈ ਕੇ ਐਗ੍ਰੀਕਲਚਰ ਅਤੇ ਲੌਜਿਸਟਿਕਸ ਤੱਕ, ਸਮਾਰਟ ਟੈਕਨੋਲੋਜੀ ਦੇ Use ਨਾਲ ਜੁੜੇ ਇੱਕ ਬੜੇ ਵਿਜ਼ਨ ‘ਤੇ ਭਾਰਤ ਕੰਮ ਕਰ ਰਿਹਾ ਹੈ। ਸਾਡੇ ਇੱਥੇ ਇੱਕ ਬਹੁਤ ਬੜੀ ਆਬਾਦੀ ਐਸੀ ਹੈ, ਜੋ ਜਿਸ ਨੇ ਭਲੇ ਹੀ ਬੇਸਿਕ ਹੋਮ ਅਪਲਾਇੰਸ ਦਾ ਇਸਤੇਮਾਲ ਨਹੀਂ ਕੀਤਾ ਲੇਕਿਨ ਉਹ ਹੁਣ ਸਿੱਧੇ Inter-Connected Smart Devices ਦਾ ਇਸਤੇਮਾਲ ਕਰਨ ਵਾਲੀ ਹੈ। ਭਾਰਤ ਵਿੱਚ ਨੌਜਵਾਨਾਂ ਦੀ ਇੱਕ ਬਹੁਤ ਬੜੀ ਆਬਾਦੀ ਐਸੀ ਹੈ, ਜਿਸ ਨੇ ਸੰਭਵ ਤੌਰ ‘ਤੇ ਕਦੇ ਬੇਸਿਕ ਬਾਈਕ ਵੀ ਨਹੀਂ ਚਲਾਈ ਹੋਵੇਗੀ ਲੇਕਿਨ ਹੁਣ ਉਹ ਸਮਾਰਟ ਇਲੈਕਟ੍ਰਿਕ ਮੋਬਿਲਿਟੀ ਦਾ ਉਪਯੋਗ ਕਰਨ ਜਾ ਰਿਹਾ ਹੈ। ਭਾਰਤ ਦਾ ਵਧਦਾ ਹੋਇਆ Neo-Middle Class, Indian Aspirations ਦਾ ਪਾਵਰਹਾਊਸ ਬਣਿਆ ਹੋਇਆ ਹੈ। ਸੰਭਾਵਨਾਵਾਂ ਨਾਲ ਭਰੇ ਭਾਰਤ ਦੇ ਇਸ ਸਕੇਲ ਦੇ ਮਾਰਕਿਟ ਦੇ ਲਈ ਤੁਹਾਨੂੰ ਚਿਪਮੇਕਿੰਗ ਈਕੋਸਿਸਟਮ ਦਾ ਨਿਰਮਾਣ ਕਰਨਾ ਹੈ। ਅਤੇ ਮੈਨੂੰ ਵਿਸ਼ਵਾਸ ਹੈ, ਜੋ ਭੀ ਇਸ ਵਿੱਚ ਤੇਜ਼ੀ ਨਾਲ ਅੱਗੇ ਵਧੇਗਾ, ਉਸ ਨੂੰ ਫਸਟ ਮੂਵਰਸ ਅਡਵਾਂਟੇਜ ਮਿਲਣਾ ਤੈਅ ਹੈ।
ਸਾਥੀਓ,
ਆਪ ਸਾਰੇ ਗਲੋਬਲ ਪੈਂਡੇਮਿਕ ਅਤੇ ਰੂਸ-ਯੂਕ੍ਰੇਨ ਯੁੱਧ ਦੇ Side Effects ਤੋਂ ਉਬਰ ਰਹੇ ਹੋ। ਭਾਰਤ ਨੂੰ ਇਸ ਬਾਤ ਦਾ ਭੀ ਅਹਿਸਾਸ ਹੈ ਕਿ ਸੈਮੀਕੰਡਕਟਰ ਸਿਰਫ਼ ਸਾਡੀ ਜ਼ਰੂਰਤ ਨਹੀਂ ਹੈ। ਦੁਨੀਆ ਨੂੰ ਭੀ ਅੱਜ ਇੱਕ trusted, reliable chip supply ਚੇਨ ਦੀ ਜ਼ਰੂਰਤ ਹੈ। ਦੁਨੀਆ ਦੀ ਸਭ ਤੋਂ ਬੜੀ ਡੈਮੋਕ੍ਰੇਸੀ ਤੋਂ ਬਿਹਤਰ ਭਲਾ ਇਹ trusted partner ਹੋਰ ਕੌਣ ਹੋ ਸਕਦਾ ਹੈ? ਮੈਨੂੰ ਖੁਸ਼ੀ ਹੈ ਕਿ ਭਾਰਤ ‘ਤੇ ਦੁਨੀਆ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ। ਅਤੇ ਇਹ ਭਰੋਸਾ ਕਿਉਂ ਹੈ? ਅੱਜ ਭਾਰਤ ‘ਤੇ ਨਿਵੇਸ਼ਕਾਂ ਨੂੰ ਭਰੋਸਾ ਹੈ, ਕਿਉਂਕਿ ਇੱਥੇ stable, responsible and reform-oriented government ਹੈ। ਭਾਰਤ ‘ਤੇ ਉਦਯੋਗ ਜਗਤ ਨੂੰ ਭਰੋਸਾ ਹੈ, ਕਿਉਂਕਿ ਅੱਜ ਹਰ ਖੇਤਰ ਵਿੱਚ ਇਨਫ੍ਰਾਸਟ੍ਰਕਚਰ ਦਾ ਤੇਜ਼ ਵਿਕਾਸ ਹੋ ਰਿਹਾ ਹੈ।
ਭਾਰਤ ‘ਤੇ tech sector ਨੂੰ ਭਰੋਸਾ ਹੈ, ਕਿਉਂਕਿ ਇੱਥੇ ਟੈਕਨੋਲੋਜੀ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਅਤੇ, ਅੱਜ ਭਾਰਤ ‘ਤੇ ਸੈਮੀਕੰਡਕਟਰ ਇੰਡਸਟ੍ਰੀ ਨੂੰ ਭਰੋਸਾ ਹੈ, ਕਿਉਂਕਿ ਸਾਡੇ ਪਾਸ massive talent pool ਹੈ, skilled engineers ਅਤੇ designers ਦੀ ਤਾਕਤ ਹੈ। ਜੋ ਭੀ ਵਿਅਕਤੀ ਦੁਨੀਆ ਦੀ ਸਭ ਤੋਂ vibrant ਅਤੇ unified market ਦਾ ਹਿੱਸਾ ਬਣਨਾ ਚਾਹੁੰਦਾ ਹੈ, ਉਸ ਦਾ ਭਰੋਸਾ ਭਾਰਤ ‘ਤੇ ਹੈ। ਜਦੋਂ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ make in India, ਤਾਂ ਉਸ ਵਿੱਚ ਇਹ ਬਾਤ ਭੀ ਸ਼ਾਮਲ ਹੈ ਕਿ ਆਓ, make for India, Make for the world.
ਸਾਥੀਓ,
ਭਾਰਤ ਆਪਣੀ ਗਲੋਬਲ ਰਿਸਪੌਂਸਿਬਿਲਿਟੀ ਨੂੰ ਭਲੀਭਾਂਤ ਸਮਝਦਾ ਹੈ। ਇਸ ਲਈ ਸਾਥੀ ਦੇਸ਼ਾਂ ਦੇ ਨਾਲ ਮਿਲ ਕੇ ਅਸੀਂ ਇੱਕ ਵਿਆਪਕ ਰੋਡਮੈਪ ‘ਤੇ ਕੰਮ ਕਰ ਰਹੇ ਹਾਂ। ਇਸ ਲਈ ਅਸੀਂ ਭਾਰਤ ਵਿੱਚ ਇੱਕ ਵਾਇਬ੍ਰੈਂਟ ਸੈਮੀਕੰਡਕਟਰ ਈਕੋਸਿਸਟਮ ਨਿਰਮਾਣ ਦੇ ਪਿੱਛੇ ਪੂਰੀ ਤਾਕਤ ਲਗਾ ਰਹੇ ਹਾਂ। ਹਾਲ ਹੀ ਵਿੱਚ, ਅਸੀਂ ਨੈਸ਼ਨਲ ਕੁਆਂਟਮ ਮਿਸ਼ਨ ਨੂੰ approve ਕੀਤਾ ਹੈ। National Research Foundation Bill ਭੀ ਸੰਸਦ ਵਿੱਚ ਪੇਸ਼ ਹੋਣ ਜਾ ਰਿਹਾ ਹੈ। ਸੈਮੀਕੰਡਕਟਰ ਈਕੋਸਿਸਟਮ ਬਣਾਉਣ ਦੇ ਲਈ ਹੁਣ ਅਸੀਂ ਆਪਣੇ ਇੰਜੀਨੀਅਰਿੰਗ ਕਰਿਕੁਲਮ ਵਿੱਚ ਵੀ ਬਦਲਾਅ ਕਰ ਰਹੇ ਹਾਂ। ਭਾਰਤ ਵਿੱਚ 300 ਤੋਂ ਜ਼ਿਆਦਾ ਐਸੇ ਬੜੇ ਕਾਲਜਾਂ ਦੀ ਪਹਿਚਾਣ ਕੀਤੀ ਗਈ ਹੈ, ਜਿੱਥੇ ਸੈਮੀਕੰਡਕਟਰ ‘ਤੇ ਕੋਰਸ ਉਪਲਬਧ ਹੋਣਗੇ। ਸਾਡਾ Chips to Startups Program ਇੰਜੀਨੀਅਰਾਂ ਦੀ ਮਦਦ ਕਰੇਗਾ। ਅਨੁਮਾਨ ਇਹ ਹੈ ਕਿ ਅਗਲੇ 5 ਵਰ੍ਹਿਆਂ ਵਿੱਚ ਸਾਡੇ ਇੱਥੇ ਇੱਕ ਲੱਖ ਤੋਂ ਜ਼ਿਆਦਾ design engineers ਤਿਆਰ ਹੋਣ ਵਾਲੇ ਹਨ। ਭਾਰਤ ਦਾ ਲਗਾਤਾਰ ਵਧਦਾ ਸਟਾਰਟ ਅੱਪ ਈਕੋਸਿਸਟਮ ਭੀ ਸੈਮੀਕੰਡਕਟਰ ਸੈਕਟਰ ਨੂੰ ਮਜ਼ਬੂਤੀ ਦੇਣ ਵਾਲਾ ਹੈ। ਸੈਮੀਕੌਨ ਇੰਡੀਆ ਦੇ ਸਾਰੇ ਪਾਰਟੀਸਿਪੈਂਟਸ ਦੇ ਲਈ ਇਹ ਬਾਤਾਂ, ਉਨ੍ਹਾਂ ਦਾ ਵਿਸ਼ਵਾਸ ਵਧਾਉਣ ਵਾਲੀਆਂ ਹਨ, ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਣ ਵਾਲੀਆਂ ਹਨ।
Friends, ਆਪ ਸਾਰੇ, conductors ਅਤੇ insulators ਇਸ ਦਾ ਅੰਤਰ ਭਲੀਭਾਂਤ ਜਾਣਦੇ ਹੋ। Conductors ਤੋਂ energy pass ਹੋ ਸਕਦੀ ਹੈ, insulators ਤੋਂ ਨਹੀਂ ਹੁੰਦੀ ਹੈ। ਭਾਰਤ, ਸੈਮੀਕੰਡਕਟਰ ਇੰਡਸਟ੍ਰੀ ਦੇ ਲਈ ਇੱਕ ਅੱਛਾ energy ਕੰਡਕਟਰ ਬਣਨ ਦੇ ਲਈ, ਹਰ ‘ਚੈੱਕਬੌਕਸ’ ਨੂੰ ਟਿਕ ਕਰ ਰਿਹਾ ਹੈ। ਇਸ ਸੈਕਟਰ ਦੇ ਲਈ Electricity ਦੀ ਜ਼ਰੂਰਤ ਹੈ। ਬੀਤੇ ਇੱਕ ਦਹਾਕੇ ਵਿੱਚ ਸਾਡੀ solar power installed capacity 20 ਗੁਣਾ ਤੋਂ ਜ਼ਿਆਦਾ ਹੋ ਚੁੱਕੀ ਹੈ। ਇਸ ਦਹਾਕੇ ਦੇ ਅੰਤ ਤੱਕ ਅਸੀਂ 500GW ਦੀ ਰੀਨਿਊਏਬਲ ਐਨਰਜੀ ਕਪੈਸਿਟੀ(ਅਖੁੱਟ ਊਰਜਾ ਸਮਰੱਥਾ) ਦਾ ਟਾਰਗੇਟ ਰੱਖਿਆ ਹੈ। ਸੋਲਰ PV modules, ਗ੍ਰੀਨ ਹਾਈਡ੍ਰੋਜਨ ਅਤੇ ਇਲੈਕਟ੍ਰੋਲਾਇਜ਼ਰ ਦੇ ਉਤਪਾਦਨ ਦੇ ਲਈ ਕਈ ਬੜੇ ਕਦਮ ਉਠਾਏ ਹਨ। ਭਾਰਤ ਵਿੱਚ ਹੋ ਰਹੇ Policy reforms ਦਾ ਵੀ ਪਾਜ਼ਿਟਿਵ ਇੰਪੈਕਟ, ਸੈਮੀਕੰਡਕਟਰ ਈਕੋਸਿਸਟਮ ਦੇ ਨਿਰਮਾਣ ‘ਤੇ ਪਵੇਗਾ। ਅਸੀਂ ਨਵੀਂ ਮੈਨੂਫੈਕਚਰਿੰਗ ਇੰਡਸਟ੍ਰੀ ਦੇ ਲਈ ਕਈ ਤਰ੍ਹਾਂ ਦੇ ਟੈਕਸ ਛੂਟ ਦਾ ਐਲਾਨ ਭੀ ਕੀਤਾ ਹੈ। ਅੱਜ ਭਾਰਤ, ਦੁਨੀਆ ਦੇ ਸਭ ਤੋਂ ਘੱਟ ਕਾਰਪੋਰੇਟ ਟੈਕਸ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਅਸੀਂ Taxation process ਨੂੰ faceless ਅਤੇ seamless ਬਣਾਇਆ ਹੈ।
ਅਸੀਂ ਈਜ਼ ਆਵ੍ ਡੂਇੰਗ ਬਿਜ਼ਨਸ ਦੇ ਰਸਤੇ ਵਿੱਚ ਆਉਣ ਵਾਲੇ ਕਈ ਪੁਰਾਣੇ ਕਾਨੂੰਨਾਂ ਅਤੇ compliances ਨੂੰ ਖ਼ਤਮ ਕੀਤਾ ਹੈ। ਸੈਮੀਕੰਡਕਟਰ ਇੰਡਸਟ੍ਰੀ ਦੇ ਲਈ ਸਰਕਾਰ ਨੇ Special incentives ਭੀ ਦਿੱਤੇ ਹਨ। ਇਹ ਫ਼ੈਸਲਾ, ਇਹ ਨੀਤੀਆਂ, ਇਸ ਬਾਤ ਦਾ ਪ੍ਰਤੀਬਿੰਬ ਹਨ ਕਿ ਭਾਰਤ, ਸੈਮੀਕੰਡਕਟਰ ਇੰਡਸਟ੍ਰੀ ਦੇ ਲਈ red carpet ਵਿਛਾ ਰਿਹਾ ਹੈ। ਜਿਵੇਂ-ਜਿਵੇਂ ਭਾਰਤ reform ਦੇ ਰਸਤੇ ‘ਤੇ ਅੱਗੇ ਵਧੇਗਾ, ਤੁਹਾਡੇ ਲਈ ਹੋਰ ਜ਼ਿਆਦਾ ਨਵੇਂ ਅਵਸਰ ਤਿਆਰ ਹੁੰਦੇ ਜਾਣਗੇ। ਸੈਮੀਕੰਡਕਟਰ ਇਨਵੈਸਟਮੈਂਟਸ ਦੇ ਲਈ ਭਾਰਤ ਇੱਕ ਸ਼ਾਨਦਾਰ conductor ਬਣ ਰਿਹਾ ਹੈ।
ਸਾਥੀਓ,
ਆਪਣੇ ਇਸ ਪ੍ਰਯਾਸਾਂ ਦੇ ਦਰਮਿਆਨ ਭਾਰਤ, ਗਲੋਬਲ ਸਪਲਾਈ ਚੇਨ ਦੀਆਂ ਜ਼ਰੂਰਤਾਂ ਨੂੰ ਭੀ ਜਾਣਦਾ ਹੈ। Raw material, trained man power ਅਤੇ ਮਸ਼ੀਨਰੀ ਨੂੰ ਲੈ ਕੇ ਤੁਹਾਡੀਆਂ ਅਪੇਖਿਆਵਾਂ (ਉਮੀਦਾਂ) ਨੂੰ ਅਸੀਂ ਸਮਝਦੇ ਹਾਂ। ਇਸ ਲਈ ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਬਹੁਤ ਹੀ ਉਤਸ਼ਾਹਿਤ ਹਾਂ। ਜਿਸ ਸੈਕਟਰ ਵਿੱਚ ਅਸੀਂ private players ਦੇ ਨਾਲ ਮਿਲ ਕੇ ਕੰਮ ਕੀਤਾ ਹੈ, ਉਸ ਸੈਕਟਰ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। Space sector ਹੋਵੇ ਜਾਂ geospatial sector, ਹਰ ਜਗ੍ਹਾ ਸਾਨੂੰ ਬਿਹਤਰੀਨ ਨਤੀਜੇ ਮਿਲੇ ਹਨ। ਤੁਹਾਨੂੰ ਯਾਦ ਹੋਵੇਗਾ, ਪਿਛਲੇ ਸਾਲ ਸੈਮੀਕੌਨ ਦੇ ਦੌਰਾਨ ਸਰਕਾਰ ਨੇ ਸੈਮੀਕੰਡਕਟਰ ਇੰਡਸਟ੍ਰੀ ਦੇ ਪਲੇਅਰਸ ਤੋਂ ਸੁਝਾਅ ਮੰਗੇ ਸਨ। ਇਨ੍ਹਾਂ ਸੁਝਾਵਾਂ ਦੇ ਅਧਾਰ ‘ਤੇ ਸਰਕਾਰ ਨੇ ਅਨੇਕ ਬੜੇ ਫ਼ੈਸਲੇ ਲਏ ਹਨ। ਸੈਮੀਕੌਨ ਇੰਡੀਆ ਪ੍ਰੋਗਰਾਮ ਦੇ ਤਹਿਤ ਅਸੀਂ ਜੋ ਇੰਸੈਂਟਿਵ ਦੇ ਰਹੇ ਸਾਂ, ਉਸ ਨੂੰ ਵਧਾਇਆ ਗਿਆ ਹੈ। ਹੁਣ technology firms ਨੂੰ ਭਾਰਤ ਵਿੱਚ semiconductor manufacturing facility ਸਥਾਪਿਤ ਕਰਨ ਦੇ ਲਈ Fifty Percent ਦੀ financial assistance ਦਿੱਤੀ ਜਾਵੇਗੀ। ਦੇਸ਼ ਦੇ ਸੈਮੀਕੰਡਕਟਰ ਸੈਕਟਰ ਦੀ ਗ੍ਰੋਥ ਨੂੰ ਗਤੀ ਦੇਣ ਦੇ ਲਈ ਅਸੀਂ ਲਗਾਤਾਰ Policy Reforms ਕਰ ਰਹੇ ਹਾਂ।
ਸਾਥੀਓ,
G-20 ਦੇ President ਦੇ ਤੌਰ ‘ਤੇ ਭੀ ਭਾਰਤ ਨੇ ਜੋ ਥੀਮ ਦਿੱਤਾ ਹੈ ਉਹ ਹੈ- one earth, one family, one future. ਭਾਰਤ ਨੂੰ ਸੈਮੀਕੰਡਕਟਰ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਪਿੱਛੇ ਵੀ ਸਾਡੀ ਇਹੀ ਭਾਵਨਾ ਹੈ। ਭਾਰਤ ਦੀ ਸਕਿੱਲ, ਭਾਰਤੀ ਦੀ ਕਪੈਸਿਟੀ, ਭਾਰਤ ਦੀ ਕੈਪੇਬਿਲਿਟੀ ਦਾ ਪੂਰੀ ਦੁਨੀਆ ਨੂੰ ਲਾਭ ਹੋਵੇ, ਇਹੀ ਭਾਰਤ ਦੀ ਇੱਛਾ ਹੈ। ਅਸੀਂ ਇੱਕ better world ਦੇ ਲਈ, Global Good ਦੇ ਲਈ ਭਾਰਤ ਦੀ ਸਮਰੱਥਾ ਵਧਾਉਣਾ ਚਾਹੁੰਦੇ ਹਾਂ। ਇਸ ਵਿੱਚ ਤੁਹਾਡੇ participation, ਤੁਹਾਡੇ suggestions, ਤੁਹਾਡੇ thoughts, ਉਸ ਦਾ ਬਹੁਤ-ਬਹੁਤ ਸੁਆਗਤ ਹੈ। ਭਾਰਤ ਸਰਕਾਰ ਹਰ ਕਦਮ ‘ਤੇ ਤੁਹਾਡੇ ਨਾਲ ਖੜ੍ਹੀ ਹੈ। ਇਹ semicon summit ਦੇ ਲਈ ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ, ਅਤੇ ਮੈਂ ਚਾਹੁੰਦਾ ਹਾਂ ਮੌਕਾ ਹੈ ਅਤੇ ਮੈਂ ਲਾਲ ਕਿਲੇ ਤੋਂ ਕਿਹਾ ਸੀ ਯਹੀ ਸਮਯ ਹੈ, ਸਹੀ ਸਮਯ ਹੈ (यही समय है, सही समय है) ਅਤੇ ਮੈਂ ਕਹਿੰਦਾ ਹਾਂ ਦੇਸ਼ ਦੇ ਲਈ ਤਾਂ ਹੈ ਹੀ ਦੁਨੀਆ ਦੇ ਲਈ ਭੀ ਹੈ। ਬਹੁਤ-ਬਹੁਤ ਸ਼ੁਭਕਾਮਨਾਵਾਂ! ਧੰਨਵਾਦ।
***
ਡੀਐੱਸ/ਵੀਜੇ/ਡੀਕੇ
A semiconductor revolution is in the offing in India. Addressing the SemiconIndia Conference 2023. https://t.co/KhzIyPyxHt
— Narendra Modi (@narendramodi) July 28, 2023
Come, invest in India. pic.twitter.com/HWWAaRiNct
— PMO India (@PMOIndia) July 28, 2023
21वीं सदी के भारत में अवसर ही अवसर हैं। pic.twitter.com/Pou3NaR3Ts
— PMO India (@PMOIndia) July 28, 2023
India is witnessing exponential growth in digital sector, electronics manufacturing. pic.twitter.com/Nrfcx0Mrcp
— PMO India (@PMOIndia) July 28, 2023
Today Indian aspirations are driving the country's development. pic.twitter.com/appzE6Us7h
— PMO India (@PMOIndia) July 28, 2023
The country's growing neo-middle class has become the powerhouse of Indian aspirations. pic.twitter.com/fUwsSKjl6Q
— PMO India (@PMOIndia) July 28, 2023
India is emerging as a trusted partner in the global chip supply chain. pic.twitter.com/fOtqJsPACS
— PMO India (@PMOIndia) July 28, 2023
The world's confidence in India is rising. pic.twitter.com/lF6uiR18Ec
— PMO India (@PMOIndia) July 28, 2023
Make in India, Make for India, Make for the World. pic.twitter.com/fHbgosS0yi
— PMO India (@PMOIndia) July 28, 2023
As far as semiconductors is concerned:
— Narendra Modi (@narendramodi) July 28, 2023
Earlier the question was - why invest in India?
Now the question is- why not invest in India! pic.twitter.com/L32GEKZCLB
It’s raining opportunities in India as far as electronics, tech and innovation are concerned. pic.twitter.com/JFikCbrdbU
— Narendra Modi (@narendramodi) July 28, 2023
India will continue the reform trajectory to further growth in the semiconductors sector. pic.twitter.com/6mLDlsFCbs
— Narendra Modi (@narendramodi) July 28, 2023