Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਕੱਛ ਵਿੱਚ ਦੀਪਾਵਲੀ ਦੇ ਅਵਸਰ ‘ਤੇ ਸੁਰੱਖਿਆ ਕਰਮੀਆਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਗੁਜਰਾਤ ਦੇ ਕੱਛ  ਵਿੱਚ ਦੀਪਾਵਲੀ ਦੇ ਅਵਸਰ ‘ਤੇ ਸੁਰੱਖਿਆ ਕਰਮੀਆਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ!

ਦੇਸ਼ ਦੇ ਬਾਰਡਰ ‘ਤੇ ਸਰਕ੍ਰੀਕ ਦੇ ਪਾਸ, ਕੱਛ ਦੀ ਧਰਤੀ ‘ਤੇ, ਦੇਸ਼ ਦੀਆਂ ਸੈਨਾਵਾਂ ਦੇ ਨਾਲ, ਸੀਮਾ ਸੁਰੱਖਿਆਬਲ ਦੇ ਨਾਲ ਤੁਹਾਡੇ ਦਰਮਿਆਨ, ਦੀਪਾਵਲੀ… ਇਹ ਮੇਰਾ ਸੁਭਾਗ ਹੈ, ਆਪ ਸਭ ਨੂੰ ਦੀਪਾਵਲੀ ਦੀ ਬਹੁਤ-ਬਹੁਤ ਵਧਾਈ!

 

ਜਦੋਂ ਮੈਂ ਦੀਪਾਵਲੀ ਦਾ ਪੁਰਬ ਆਪ ਲੋਕਾਂ ਦੇ ਦਰਮਿਆਨ ਮਨਾਉਂਦਾ ਹਾਂ ਤਾਂ ਮੇਰੀ ਦੀਪਾਵਲੀ ਦੀ ਮਿਠਾਸ ਕਈ ਗੁਣਾ ਵਧ ਜਾਂਦੀ ਹੈ ਅਤੇ ਇਸ ਵਾਰ ਤਾਂ ਇਹ ਦੀਪਾਵਲੀ ਭੀ ਬਹੁਤ ਖਾਸ ਹੈ। ਤੁਹਾਨੂੰ ਲਗੇਗਾ ਹਰ ਦੀਪਾਵਲੀ ਦਾ ਆਪਣਾ ਇੱਕ ਮਹੱਤਵ ਹੁੰਦਾ ਹੈ, ਇਸ ਵਾਰ ਖਾਸ ਕੀ ਹੈ? ਖਾਸ ਹੈ… ਅਯੁੱਧਿਆ ਵਿੱਚ ਪ੍ਰਭੁ ਰਾਮ 500 ਸਾਲ ਬਾਅਦ ਫਿਰ ਤੋਂ ਆਪਣੇ ਭਵਯ (ਸ਼ਾਨਦਾਰ) ਮੰਦਿਰ ਵਿੱਚ ਬਿਰਾਜਮਾਨ ਹੋਏ ਹਨ। ਮੈਂ ਆਪ ਸਭ ਨੂੰ ਅਤੇ ਮਾਂ ਭਾਰਤੀ ਦੀ ਸੇਵਾ ਵਿੱਚ ਤੈਨਾਤ ਦੇਸ਼ ਦੇ ਹਰ ਜਵਾਨ ਨੂੰ ਦੀਪਾਵਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੀਆਂ ਇਨ੍ਹਾਂ ਸ਼ੁਭਕਾਮਨਾਵਾਂ ਵਿੱਚ ਤੁਹਾਡੇ ਪ੍ਰਤੀ 140 ਕਰੋੜ ਦੇਸ਼ਵਾਸੀਆਂ ਦਾ ਕ੍ਰਿਤੱਗ ਭਾਵ ਭੀ ਸ਼ਾਮਲ ਹੈ, ਉਨ੍ਹਾਂ ਦਾ ਆਭਾਰ ਭੀ ਸ਼ਾਮਲ ਹੈ। 

 

ਸਾਥੀਓ,

ਮਾਤਭੂਮੀ ਦੀ ਸੇਵਾ ਦਾ ਇਹ ਅਵਸਰ ਬੜੇ ਸੁਭਾਗ ਨਾਲ ਮਿਲਦਾ ਹੈ। ਇਹ ਸੇਵਾ ਅਸਾਨ ਨਹੀਂ ਹੈ। ਇਹ ਮਾਤਭੂਮੀ ਨੂੰ ਸਰਵਸਵ (ਸਭ ਕੁਝ) ਮੰਨਣ ਵਾਲੇ ਮਤਵਾਲਿਆਂ ਦੀ ਸਾਧਨਾ ਹੈ। ਇਹ ਮਾਂ ਭਾਰਤੀ ਦੇ ਲਾਡਲਿਆਂ, ਲਾਡਲੀਆਂ, ਉਨ੍ਹਾਂ ਦਾ ਤਪ ਹੈ, ਉਨ੍ਹਾਂ ਦੀ ਤਪੱਸਿਆ ਹੈ। ਕਿਤੇ ਹਿਮਾਲਿਆ ਦੀ ਬਰਫ ਅਤੇ ਗਲੇਸ਼ੀਅਰ ਦਾ ਜ਼ੀਰੋ ਤੋਂ ਨੀਚੇ ਤਾਪਮਾਨ ਹੈ, ਕਿਤੇ ਨਸਾਂ ਨੂੰ ਜਮਾਉਣ ਵਾਲੀਆਂ ਠੰਢੀਆਂ ਰਾਤਾਂ, ਕਿਤੇ ਗਰਮੀਆਂ ਵਿੱਚ ਤਪਦਾ ਹੋਇਆ ਰਣ ਦਾ ਰੇਗਿਸਤਾਨ, ਅੱਗ ਵਰਸਦਾ ਹੋਇਆ ਸੂਰਜ, ਕਿਤੇ ਧੂਲ ਭਰੀਆਂ ਰੇਤੀਲੀਆਂ ਹਨੇਰੀਆਂ, ਕਿਤੇ ਦਲ-ਦਲ ਦੀਆਂ ਚੁਣੌਤੀਆਂ ਅਤੇ ਕਿਤੇ ਉਫਾਨ ਲੈਂਦਾ ਹੋਇਆ ਸਮੁੰਦਰ… ਇਹ ਸਾਧਨਾ ਸਾਡੇ ਜਵਾਨਾਂ ਨੂੰ ਉਸ ਹੱਦ ਤੱਕ ਤਪਾਉਂਦੀ ਹੈ ਜਿੱਥੇ ਸਾਡੇ ਦੇਸ਼ ਦਾ ਸੈਨਿਕ ਫੌਲਾਦ ਬਣ ਕੇ ਚਮਕਦਾ ਹੈ। ਇੱਕ ਐਸਾ ਫੌਲਾਦ, ਜਿਸ ਨੂੰ ਦੇਖ ਕੇ ਦੁਸ਼ਮਣ ਦੀ ਰੂਹ ਦਹਿਲ ਉੱਠਦੀ ਹੈ। ਦੁਸ਼ਮਣ ਭੀ ਤੁਹਾਨੂੰ ਦੇਖ ਕੇ ਸੋਚਦਾ ਹੈ ਕਿ ਐਸੇ ਕਰੂਰਤਮ ਪ੍ਰਹਾਰਾਂ (ਹਮਲਿਆਂ) ਤੋਂ ਵਿਚਲਿਤ ਨਹੀਂ ਹੋਇਆ, ਉਸ ਨੂੰ ਭਲਾ ਕੌਣ ਹਰਾ ਪਾਏਗਾ। ਤੁਹਾਡੀ ਇਹ ਅਟੱਲ ਇੱਛਾ ਸ਼ਕਤੀ, ਤੁਹਾਡਾ ਇਹ ਅਥਾਹ ਸ਼ੌਰਯ (ਤੁਹਾਡੀ ਇਹ ਅਥਾਹ ਬਹਾਦਰੀ), ਪਰਾਕ੍ਰਮ ਦੀ ਪਰਾਕਾਸ਼ਠਾ, ਦੇਸ਼ ਜਦੋਂ ਤੁਹਾਨੂੰ ਦੇਖਦਾ ਹੈ ਤਾਂ  ਉਸ ਨੂੰ ਸੁਰੱਖਿਆ ਅਤੇ ਸ਼ਾਂਤੀ ਦੀ ਗਰੰਟੀ ਦਿਖਾਈ ਦਿੰਦੀ ਹੈ। ਦੁਨੀਆ ਜਦੋਂ ਤੁਹਾਨੂੰ  ਦੇਖਦੀ ਹੈ, ਤਾਂ ਉਸ ਨੂੰ ਭਾਰਤ ਦੀ ਤਾਕਤ ਦਿਖਾਈ ਦਿੰਦੀ ਹੈ ਅਤੇ ਦੁਸ਼ਮਣ ਜਦੋਂ ਤੁਹਾਨੂੰ ਦੇਖਦਾ ਹੈ ਤਾਂ  ਉਸ ਨੂੰ ਬੁਰੇ ਮਨਸੂਬਿਆਂ ਦਾ ਅੰਤ ਦਿਖਾਈ ਦਿੰਦਾ ਹੈ। ਆਪ (ਤੁਸੀਂ) ਜਦੋਂ  ਜੋਸ਼ ਵਿੱਚ ਦਹਾੜਦੇ ਹੋ ਤਾਂ ਆਤੰਕ ਦੇ ਆਕਾ ਕੰਬ ਜਾਂਦੇ ਹਨ। ਇਹ ਹੈ ਮੇਰੀ ਸੈਨਾ ਦਾ, ਮੇਰੇ ਸੁਰੱਖਿਆ ਬਲਾਂ ਦਾ ਪਰਾਕ੍ਰਮ, ਮੈਨੂੰ ਗਰਵ (ਮਾਣ) ਹੈ ਕਿ ਸਾਡੇ ਜਵਾਨਾਂ ਨੇ ਹਰ ਮੁਸ਼ਕਿਲ ਤੋਂ ਮੁਸ਼ਕਿਲ ਮੌਕੇ ‘ਤੇ ਆਪਣੀ ਸਮਰੱਥਾ ਨੂੰ ਸਿੱਧ ਕੀਤਾ ਹੈ।

 

ਸਾਥੀਓ,

ਅੱਜ ਜਦੋਂ ਮੈਂ ਕੱਛ ਵਿੱਚ ਖੜ੍ਹਾ ਹੁੰਦਾ ਹਾਂ ਤਾਂ ਇੱਥੇ ਸਾਡੀ ਨੇਵੀ ਦਾ ਜ਼ਿਕਰ ਭੀ ਉਤਨਾ ਹੀ ਸੁਭਾਵਿਕ ਹੋ ਜਾਂਦਾ ਹੈ, ਇਹ ਗੁਜਰਾਤ ਦਾ ਸਮੁੰਦਰੀ ਤਟ ਦੇਸ਼ ਦੀ ਬਹੁਤ ਬੜੀ ਤਾਕਤ ਹੈ। ਇਸ ਲਈ ਇੱਥੋਂ ਦੀਆਂ ਸਮੁੰਦਰੀ ਸੀਮਾਵਾਂ ਭਾਰਤ ਵਿਰੋਧੀ ਸਾਜ਼ਿਸ਼ਾਂ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਦੀਆਂ ਹਨ। ਕੱਛ ਦੇ ਇਸੇ ਖੇਤਰ ਵਿੱਚ ਭਾਰਤ ਦੀ ਅਖੰਡਤਾ ਦਾ ਐਲਾਨ ਕਰਦੀ ਇਹ ਸਰਕ੍ਰੀਕ ਭੀ ਹੈ, ਅਤੀਤ ਵਿੱਚ ਇਸ ਖੇਤਰ ਨੂੰ ਰਣਭੂਮੀ ਬਣਾਉਣ ਦੀਆਂ ਕੋਸ਼ਿਸ਼ਾਂ ਭੀ ਹੋਈਆਂ। ਦੇਸ਼ ਜਾਣਦਾ ਹੈ ਸਰ ਕ੍ਰੀਕ ‘ਤੇ ਦੁਸ਼ਮਣ ਦੀਆਂ ਨਾਪਾਕ ਨਜ਼ਰਾਂ ਕਦੋਂ ਤੋਂ ਟਿਕੀਆਂ ਹਨ, ਲੇਕਿਨ ਦੇਸ਼ ਨਿਸ਼ਚਿੰਤ ਭੀ ਹੈ ਕਿਉਂਕਿ ਸੁਰੱਖਿਆ ਵਿੱਚ ਆਪ (ਤੁਸੀਂ) ਤੈਨਾਤ ਹੋ। ਦੁਸ਼ਮਣ ਨੂੰ ਭੀ ਪਤਾ ਹੈ, 1971 ਦੇ ਯੁੱਧ ਵਿੱਚ ਕਿਸ ਤਰ੍ਹਾਂ ਤੁਸੀਂ ਮੂੰਹ ਤੋੜ ਜਵਾਬ ਦਿੱਤਾ ਸੀ। ਇਸ ਲਈ ਸਾਡੀ ਨੇਵੀ ਦੀ ਮੌਜੂਦਗੀ ਵਿੱਚ ਸਰ ਕ੍ਰੀਕ ਅਤੇ ਕੱਚ ਦੀ ਤਰਫ਼ ਹੁਣ ਕੋਈ ਅੱਖ ਉਠਾਉਣ ਦੀ ਭੀ ਹਿੰਮਤ ਨਹੀਂ ਕਰਦਾ ਹੈ। 

 

ਸਾਥੀਓ,

ਅੱਜ ਦੇਸ਼ ਵਿੱਚ ਇੱਕ ਐਸੀ ਸਰਕਾਰ ਹੈ ਜੋ ਦੇਸ਼ ਦੀ ਸੀਮਾ ਦੇ ਇੱਕ ਇੰਚ ਨਾਲ ਭੀ ਸਮਝੌਤਾ ਨਹੀਂ ਕਰ ਸਕਦੀ। ਇਸ ਸਮਾਂ ਸੀ ਜਦੋਂ ਡਿਪਲੋਮੇਸੀ ਦੇ ਨਾਮ ‘ਤੇ ਸਰ ਕ੍ਰੀਕ ਨੂੰ ਛਲ ਨਾਲ ਹੜੱਪਣ ਦੀ ਪਾਲਿਸੀ ‘ਤੇ ਕੰਮ ਹੋ ਰਿਹਾ ਸੀ। ਮੈਂ ਤਦ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਭੀ ਦੇਸ਼ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ ਅਤੇ ਇਸ ਖੇਤਰ ਵਿੱਚ ਅੱਜ ਮੈਂ ਪਹਿਲੀ ਵਾਰ ਨਹੀਂ ਆਇਆ। ਮੈਂ ਇਸ ਖੇਤਰ ਤੋਂ ਪਰੀਚਿਤ ਰਿਹਾ ਹਾਂ। ਕਈ ਵਾਰ ਆਇਆ ਹਾਂ, ਬਹੁਤ ਅੱਗੇ ਤੱਕ ਜਾ ਕੇ ਆਇਆ ਹਾਂ। ਇਸ ਲਈ ਅੱਜ ਜਦੋਂ ਸਾਨੂੰ ਜ਼ਿੰਮੇਦਾਰੀ ਮਿਲੀ ਹੈ ਤਾਂ ਸਾਡੀਆਂ ਨੀਤੀਆਂ, ਸਾਡੀਆਂ ਸੈਨਾਵਾਂ ਦੇ ਸੰਕਲਪਾਂ ਦੇ ਹਿਸਾਬ ਨਾਲ ਬਣਦੀਆਂ ਹਨ। ਅਸੀਂ ਦੁਸ਼ਮਣ ਦੀਆਂ ਗੱਲਾਂ ‘ਤੇ ਨਹੀਂ, ਸਾਡੀਆਂ ਸੈਨਾਵਾਂ ਦੇ ਸੰਕਲਪਾਂ ‘ਤੇ ਭਰੋਸਾ ਕਰਦੇ ਹਾਂ। 

ਸਾਥੀਓ,

21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ, ਅੱਜ ਅਸੀਂ ਆਪਣੀਆਂ ਸੈਨਾਵਾਂ ਨੂੰ, ਸਾਡੇ ਸੁਰੱਖਿਆ ਬਲਾਂ ਨੂੰ ਆਧੁਨਿਕ ਸੰਸਾਧਨਾਂ ਨਾਲ ਲੈਸ ਕਰ ਰਹੇ ਹਾਂ। ਅਸੀਂ ਸਾਡੀਆਂ ਸੈਨਾਵਾਂ ਦਾ ਵਿਸ਼ਵ ਦੀ ਸਭ ਤੋਂ ਆਧੁਨਿਕ ਮਿਲਟਰੀ ਫੋਰਸਿਸ ਦੀ ਕਤਾਰ ਵਿੱਚ ਖੜ੍ਹਾ ਕਰ ਰਹੇ ਹਾਂ। ਸਾਡੇ ਇਨ੍ਹਾਂ ਪ੍ਰਯਾਸਾਂ ਦਾ ਅਧਾਰ ਹੈ ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ… ਹੁਣੇ ਕੁਝ ਦਿਨ ਪਹਿਲੇ, ਇੱਥੇ ਹੀ ਗੁਜਰਾਤ ਦੇ ਵਡੋਦਰਾ ਵਿੱਚ ਸੀ295 ਫੈਕਟਰੀ ਦਾ ਉਦਘਾਟਨ ਹੋਇਆ ਹੈ। ਅੱਜ ਵਿਕਰਾਂਤ ਜਿਹਾ ਮੇਡ ਇਨ ਇੰਡੀਆ ਏਅਰਕ੍ਰਾਫਟ, ਏਅਰਕ੍ਰਾਫਟ ਕੈਰੀਅਰ ਦੇਸ਼ ਦੇ ਪਾਸ ਹੈ। ਅੱਜ ਭਾਰਤ ਵਿੱਚ ਆਪਣੀ ਸਬਮਰੀਨ ਬਣਾਈ ਜਾ ਰਹੀ ਹੈ। ਅੱਜ ਸਾਡਾ ਤੇਜਸ ਫਾਇਟਰ ਪਲੇਨ ਵਾਯੂ ਸੈਨਾ ਦੀ ਤਾਕਤ ਬਣ ਰਿਹਾ ਹੈ। ਸਾਡਾ ਆਪਣਾ 5th Generation Fighter, ਫਾਇਟਰ ਏਅਰਕ੍ਰਾਫਟ ਬਣਾਉਣ ਦਾ ਕੰਮ ਭੀ ਸ਼ੁਰੂ ਹੋ ਚੁੱਕਿਆ ਹੈ। ਪਹਿਲੇ ਭਾਰਤ ਦੀ ਪਹਿਚਾਣ ਹਥਿਆਰ ਮੰਗਵਾਉਣ ਵਾਲੇ ਦੇਸ਼ ਦੀ ਸੀ, ਅੱਜ ਭਾਰਤ ਦੁਨੀਆ ਦੇ ਕਿਤਨੇ ਹੀ ਦੇਸ਼ਾਂ ਨੂੰ ਡਿਫੈਂਸ ਉਪਕਰਣ ਐਕਸਪੋਰਟ ਕਰ ਰਿਹਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਸਾਡਾ ਰੱਖਿਆ ਨਿਰਯਾਤ 30 ਗੁਣਾ ਵਧ ਗਿਆ ਹੈ। 

 

ਸਾਥੀਓ,

ਸਰਕਾਰ ਦੇ ਇਸ vision ਨੂੰ ਸਫ਼ਲ ਬਣਾਉਣ ਵਿੱਚ ਸਾਡੀਆਂ ਸੈਨਾਵਾਂ ਅਤੇ ਮਿਲਿਟਰੀ ਬਲਾਂ ਦੇ ਸਹਿਯੋਗ ਦੀ ਭੀ ਬੜੀ ਭੂਮਿਕਾ ਹੈ। ਸਾਡੇ ਸੁਰੱਖਿਆ ਬਲਾਂ ਦੀ ਬਹੁਤ ਬੜੀ ਭੂਮਿਕਾ ਹੈ। ਮੈਂ ਦੇਸ਼ ਦੀਆਂ ਸੈਨਾਵਾਂ ਨੂੰ, ਮੈਂ ਦੇਸ਼ ਦੇ ਸੁਰੱਖਿਆ ਬਲਾਂ ਨੂੰ ਵਧਾਈ ਦਿਆਂਗਾ ਕਿ ਉਨ੍ਹਾਂ ਨੇ 5 ਹਜ਼ਾਰ ਤੋਂ ਅਧਿਕ ਮਿਲਿਟਰੀ ਉਪਕਰਣਾਂ ਦੀ ਲਿਸਟ ਬਣਾਈ ਹੈ, ਜੋ ਉਹ ਹੁਣ ਵਿਦੇਸ਼ ਤੋਂ ਨਹੀਂ ਖਰੀਦਣਗੇ। ਇਸ ਨਾਲ ਮਿਲਿਟਰੀ ਖੇਤਰ ਵਿੱਚ ਆਤਮਨਿਰਭਰ ਭਾਰਤ ਅਭਿਯਾਨ ਨੂੰ ਨਵੀਂ ਗਤੀ ਭੀ ਮਿਲੀ ਹੈ। 

ਸਾਥੀਓ,

ਅੱਜ ਜਦੋਂ new age warfare ਦੀ ਬਾਤ ਹੁੰਦੀ ਹੈ, ਤਾਂ ਡ੍ਰੋਨ ਟੈਕਨੋਲੋਜੀ ਉਸ ਦਾ ਇੱਕ ਅਹਿਮ ਟੂਲ ਬਣ ਗਈ ਹੈ। ਅਸੀਂ ਦੇਖ ਰਹੇ ਹਾਂ, ਯੁੱਧ ਵਿੱਚ ਸ਼ਾਮਲ ਦੇਸ਼ ਅੱਜ ਡ੍ਰੋਨ ਟੈਕਨੋਲੋਜੀ ਦਾ ਜਮ ਕੇ ਇਸਤੇਮਾਲ ਕਰ ਰਹੇ ਹਨ। ਡ੍ਰੋਨ ਨਾਲ ਨਿਗਰਾਨੀ ਹੋ ਰਹੀ ਹੈ, ਡ੍ਰੋਨ ਨਾਲ ਖੁਫੀਆ ਜਾਣਕਾਰੀ ਜੁਟਾਈ ਜਾ ਰਹੀ ਹੈ। ਕਿਸੇ ਵਿਅਕਤੀ ਜਾਂ ਜਗ੍ਹਾ ਦੀ ਪਹਿਚਾਣ ਕਰਨ ਵਿੱਚ ਡ੍ਰੋਨ ਦਾ ਉਪਯੋਗ ਹੋ ਰਿਹਾ ਹੈ। ਡ੍ਰੋਨ ਸਮਾਨ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਨ। ਡ੍ਰੋਨ ਦਾ ਇਸਤੇਮਾਲ ਹਥਿਆਰ ਦੇ ਰੂਪ ਵਿੱਚ ਭੀ ਹੋ ਰਿਹਾ ਹੈ। ਇਤਨਾ ਹੀ ਨਹੀਂ, ਡ੍ਰੋਨ ਪਰੰਪਰਾਗਤ ਏਅਰ ਡਿਫੈਂਸ ਦੇ ਲਈ ਭੀ ਚੁਣੌਤੀ ਬਣ ਕੇ ਉੱਭਰ ਰਿਹਾ ਹੈ। ਅਜਿਹੇ ਵਿੱਚ ਭਾਰਤ ਭੀ ਡ੍ਰੋਨ ਟੈਕਨੋਲੋਜੀ ਦੀ ਮਦਦ ਨਾਲ ਆਪਣੀਆਂ ਸੈਨਾਵਾਂ ਨੂੰ, ਆਪਣੇ ਸੁਰੱਖਿਆ ਬਲਾਂ ਨੂੰ ਸਸ਼ਕਤ ਕਰ ਰਿਹਾ ਹੈ। ਸਰਕਾਰ ਅੱਜ ਤਿੰਨ ਸੈਨਾਵਾਂ ਦੇ ਉਪਯੋਗ ਵਿੱਚ ਆਉਣ ਵਾਲੇ ਪ੍ਰਿਡੇਟਰ ਡ੍ਰੋਨ ਖਰੀਦ ਰਹੀਆਂ ਹਨ। ਡ੍ਰੋਨ ਦੇ ਇਸਤੇਮਾਲ ਨਾਲ ਜੁੜੀ ਸਟ੍ਰੈਟੇਜੀ ਬਣਾਈ ਜਾ ਰਹੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਕਈ ਭਾਰਤੀ ਕੰਪਨੀਆਂ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਡ੍ਰੋਨ ਵਿੱਚ ਭੀ ਲਗੀਆਂ ਹਨ। ਢੇਰ ਸਾਰੇ ਸਟਾਰਟਅਪਸ ਮੈਦਾਨ ਵਿੱਚ ਆਏ ਹਨ।  

 

ਸਾਥੀਓ,

ਅੱਜ ਯੁੱਧ ਦੀ ਪ੍ਰਕ੍ਰਿਤੀ ਬਦਲ ਰਹੀ ਹੈ। ਅੱਜ ਸੁਰੱਖਿਆ ਦੇ ਵਿਸ਼ੇ ਭੀ ਨਵੇਂ-ਨਵੇਂ ਪਣਪਦੇ ਜਾ ਰਹੇ ਹਨ। ਭਵਿੱਖ ਦੀਆਂ ਚੁਣੌਤੀਆਂ ਹੋਰ ਜਟਿਲ ਹੋਣਗੀਆਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਤਿੰਨੋਂ ਸੈਨਾਵਾਂ ਦੀਆਂ ਸਮਰੱਥਾਵਾਂ ਨੂੰ, ਸਾਡੇ ਸੁਰੱਖਿਆ ਬਲਾਂ ਦੀਆਂ ਸਮਰੱਥਾਵਾਂ ਨੂੰ ਇੱਕ-ਦੂਸਰੇ ਨਾਲ ਜੋੜ ਦਿੱਤਾ  ਜਾਵੇ ਅਤੇ ਖਾਸ ਕਰਕੇ  ਕਿ ਸਾਡੀਆਂ ਤਿੰਨੋਂ ਸੈਨਾਵਾਂ ਦੇ ਲਈ, ਉਨ੍ਹਾਂ ਦਾ ਪ੍ਰਦਰਸ਼ਨ ਇਸ ਜੋੜਨ ਦੇ ਪ੍ਰਯਾਸ ਦੇ ਕਾਰਨ, ਉਨ੍ਹਾਂ ਦੀ ਸਮਰੱਥਾ ਕਈ ਗੁਣਾ ਬਿਹਤਰ ਹੋ ਜਾਵੇਗੀ। ਅਤੇ ਮੈਂ ਕਦੇ-ਕਦੇ ਕਹਿੰਦਾ ਹਾਂ ਕਿ ਇੱਕ ਆਰਮੀ, ਇੱਕ ਏਅਰਫੋਰਸ ਅਤੇ ਇੱਕ ਨੇਵੀ, ਸਾਨੂੰ ਇੱਕ-ਇੱਕ-ਇੱਕ ਨਜ਼ਰ ਆਉਂਦੇ ਹਨ। ਲੇਕਿਨ ਉਨ੍ਹਾਂ ਦਾ ਜਦੋਂ ਸੰਯੁਕਤ ਅਭਿਆਸ ਹੁੰਦਾ ਹੈ, ਤਾਂ ਇੱਕ-ਇੱਕ-ਇੱਕ ਨਹੀਂ, ਇੱਕ ਸੌ ਗਿਆਰਾਂ ਨਜ਼ਰ ਆਉਂਦੇ ਹਨ। ਸੈਨਾਵਾਂ ਦੇ ਆਧੁਨਿਕੀਕਰਣ ਦੀ ਇਸੇ ਸੋਚ ਦੇ ਨਾਲ, Chief of Defence Staff, CDS ਦੀ ਨਿਯੁਕਤੀ ਕੀਤੀ ਗਈ। ਇਸ ਨੇ ਦੇਸ਼ ਦੀਆਂ ਸੈਨਾਵਾਂ ਨੂੰ ਮਜ਼ਬੂਤ ਕਰਨ ਵਿੱਚ ਬੜੀ ਭੂਮਿਕਾ ਨਿਭਾਈ। ਹੁਣ ਅਸੀਂ Integrated Theatre Command ਦੀ ਦਿਸ਼ਾ ਵਿੱਚ ਵਧ ਰਹੇ ਹਾਂ। Integrated Theatre Command ਦੇ ਲਈ ਇੱਕ ਅਜਿਹਾ ਮਕੈਨਿਜ਼ਮ ਤਿਆਰ ਕਰ ਲਿਆ ਗਿਆ ਹੈ ਜਿਸ ਨਾਲ ਸੈਨਾ ਦੇ ਤਿੰਨੋਂ ਅੰਗਾਂ ਦੇ ਦਰਮਿਆਨ ਹੋਰ ਬਿਹਤਰ ਤਾਲਮੇਲ ਹੋਵੇਗਾ।

 ਸਾਥੀਓ,

ਸਾਡਾ ਸੰਕਲਪ ਹੈ Nation First, ਰਾਸ਼ਟਰ ਪ੍ਰਥਮ… ਰਾਸ਼ਟਰ ਦੀ ਸ਼ੁਰੂਆਤ ਉਸ ਦੀਆਂ ਸੀਮਾਵਾਂ ਤੋਂ ਹੁੰਦੀ ਹੈ। ਇਸ ਲਈ ਬਾਰਡਰ ਇਨਫ੍ਰਾਸਟ੍ਰਕਚਰ ਦਾ ਵਿਕਾਸ ਦੇਸ਼ ਦੀਆਂ ਸਭ ਤੋਂ ਪ੍ਰਾਥਮਿਕਾਤਾਵਾਂ ਵਿੱਚ ਹੈ। ਬੀਆਰਓ ਨੇ 80 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਸੜਕ ਦਾ ਨਿਰਮਾਣ ਕੀਤਾ ਹੈ। ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਭੀ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸੜਕਾਂ ਬਣਾਈਆਂ ਗਈਆਂ ਹਨ। ਪਿਛਲੇ 10 ਵਰ੍ਹਿਆਂ ਵਿੱਚ ਬੀਆਰਓ ਨੇ 400 ਦੇ ਆਸਪਾਸ ਬੜੇ ਪੁਲ਼ ਬਣਾਏ ਹਨ। ਆਪ (ਤੁਸੀਂ) ਜਾਣਦੇ ਹੋ, ਦੇਸ਼ ਦੇ ਸਭ ਤੋਂ ਦੂਰਦਰਾਜ ਦੇ ਇਲਾਕਿਆਂ ਵਿੱਚ All Weather Connectivity ਦੇ ਲਈ,  ਸਾਡੀਆਂ ਸੈਨਾਵਾਂ ਦੇ ਲਈ ਟਨਲ ਕਿਤਨੀਆਂ ਮਹੱਤਵਪੂਰਨ ਹਨ। ਇਸ ਲਈ ਪਿਛਲੇ 10 ਵਰ੍ਹਿਆਂ ਵਿੱਚ ਅਟਲ ਅਤੇ ਸੇਲਾ ਜਿਹੀਆਂ ਰਣਨੀਤਕ ਮਹੱਤਵ ਦੀਆਂ ਅਨੇਕਾਂ ਬੜੀਆਂ ਸੁਰੰਗਾਂ ਦਾ ਨਿਰਮਾਣ ਪੂਰਾ ਕੀਤਾ ਹੈ। ਬੀਆਰਓ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਟਨਲ ਬਣਾਉਣ ਦੇ ਕੰਮ ਨੂੰ ਤੇਜ਼ ਗਤੀ ਨਾਲ ਪੂਰਾ ਕਰ ਰਿਹਾ ਹੈ।

 

ਸਾਥੀਓ,

ਅਸੀਂ ਸੀਮਾਵਰਤੀ ਪਿੰਡਾਂ ਨੂੰ, ਆਖਰੀ ਪਿੰਡ ਮੰਨਣ ਦੀ ਸੋਚ ਭੀ ਬਦਲੀ ਹੈ। ਅੱਜ ਅਸੀਂ ਉਨ੍ਹਾਂ ਨੂੰ ਦੇਸ਼ ਦਾ ਪ੍ਰਥਮ (ਪਹਿਲਾ) ਪਿੰਡ ਕਹਿੰਦੇ ਹਾਂ, ਆਖਰੀ ਪਿੰਡ ਨਹੀਂ ਉਹ ਪ੍ਰਥਮ (ਪਹਿਲਾ)  ਪਿੰਡ ਹੈ। Vibrant Village ਯੋਜਨਾ ਦੇ ਤਹਿਤ ਦੇਸ਼ ਦੇ ਪ੍ਰਥਮ (ਪਹਿਲੇ) ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। Vibrant Village ਯਾਨੀ ਸੀਮਾ ‘ਤੇ ਵਸੇ ਅਜਿਹੇ Vibrant ਪਿੰਡ, ਜਿੱਥੇ Vibrant ਭਾਰਤ ਦੇ ਪ੍ਰਥਮ ਦਰਸ਼ਨ ਹੋਣ। ਸਾਡਾ ਦੇਸ਼ ਦਾ ਤਾਂ ਇਹ ਵਿਸ਼ੇਸ਼ ਸੁਭਾਗ ਹੈ ਕਿ ਸਾਡੇ ਜ਼ਿਆਦਾਤਰ ਸੀਮਾਵਰਤੀ ਇਲਾਕਿਆਂ ਨੂੰ ਪ੍ਰਕ੍ਰਿਤੀ ਨੇ ਵਿਸ਼ੇਸ਼ ਆਵਿਸ਼ਕਾਰ ਦਿੱਤਾ (ਕਾਢ ਦਿੱਤੀ) ਹੈ। ਉੱਥੇ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਹਨ। ਸਾਨੂੰ ਉਸ ਨੂੰ ਤਰਾਸ਼ਣਾ ਹੈ, ਨਿਖਾਰਨਾ ਹੈ। ਇਸ ਦੇ ਜ਼ਰੀਏ ਇਨ੍ਹਾਂ ਪਿੰਡਾਂ ਵਿੱਚ ਵਸੇ ਨਾਗਰਿਕਾਂ ਦਾ ਜੀਵਨ ਬਿਹਤਰ ਹੋਵੇਗਾ। ਉਨ੍ਹਾਂ ਨੂੰ ਨਵੇਂ ਅਵਸਰ ਮਿਲਣਗੇ। Vibrant Village ਅਭਿਯਾਨ ਦੇ ਜ਼ਰੀਏ ਅਸੀਂ ਇਹ ਹੁੰਦਾ ਦੇਖ ਰਹੇ ਹਾਂ। ਤੁਹਾਡੇ ਹੀ ਇੱਥੇ ਆਸਪਾਸ ਦੇ ਜੋ ਦੂਰਦਰਾਜ ਦੇ ਆਖਰੀ ਪਿੰਡ ਕਹੇ ਜਾਂਦੇ ਸਨ, ਜੋ ਅੱਜ ਪਹਿਲੇ ਪਿੰਡ ਹਨ ਉੱਥੇ seaweed ਦਾ ਕੰਮ ਤੁਹਾਡੀਆਂ ਨਜ਼ਰਾਂ ਦੇ ਅੱਗੇ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤ ਬੜਾ ਆਰਥਿਕ ਨਵਾਂ ਇੱਕ ਖੇਤਰ ਖੁੱਲ੍ਹ ਰਿਹਾ ਹੈ। ਇੱਥੇ mangroves ਦੇ ਪਿੱਛੇ ਇੱਕ ਬੜੀ ਤਾਕਤ ਅਸੀਂ ਲਗਾ ਰਹੇ ਹਾਂ। ਉਹ ਦੇਸ਼ ਦੇ ਵਾਤਾਵਰਣ ਦੇ ਲਈ ਤਾਂ ਇੱਕ ਬਹੁਤ ਸੁਨਹਿਰਾ ਅਵਸਰ ਹੈ ਲੇਕਿਨ ਇਹ mangroves ਦੇ ਜੋ ਜੰਗਲ ਤਿਆਰ ਹੋਣਗੇ, ਉਹ ਇੱਥੋਂ ਦੇ ਟੂਰਿਸਟਾਂ ਦੇ ਲਈ ਅਤੇ ਜਿਵੇਂ ਧੋਰਡੋ ਵਿੱਚ ਰਣੋਤਸਵ ਨੇ ਪੂਰੇ ਦੇਸ਼ ਅਤੇ ਦੁਨੀਆ ਨੂੰ ਆਕਰਸ਼ਿਤ ਕੀਤਾ ਹੈ, ਦੇਖਦੇ ਹੀ ਦੇਖਦੇ ਇਹ ਇਲਾਕਾ ਟੂਰਿਸਟਾਂ ਦਾ ਸਵਰਗ ਬਣਨ ਵਾਲਾ ਹੈ। ਤੁਹਾਡੀਆਂ ਅੱਖਾਂ ਦੇ ਸਾਹਮਣੇ ਬਣਨ ਵਾਲਾ ਹੈ।

 

 ਸਾਥੀਓ,

ਇਸ vision ਨੂੰ ਵਧਾਉਣ ਦੇ ਲਈ ਸਾਡੀ ਸਰਕਾਰ ਦੇ ਮੰਤਰੀ ਭੀ ਸੀਮਾਵਰਤੀ Vibrant Village ਵਿੱਚ ਜਾ ਰਹੇ ਹਨ। ਅੱਜ ਉਹ Vibrant Village ਵਿੱਚ ਰੁਕਦੇ ਹਨ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹਨ। ਅਜਿਹੇ ਵਿੱਚ ਦੇਸ਼ ਦੇ ਲੋਕਾਂ ਵਿੱਚ ਭੀ ਇਨ੍ਹਾਂ ਪਿੰਡਾਂ ਨੂੰ ਲੈ ਕੇ ਆਕਰਸ਼ਣ ਵਧ ਰਿਹਾ ਹੈ, ਉਤਸੁਕਤਾ ਵਧ ਰਹੀ ਹੈ।

ਸਾਥੀਓ,

ਰਾਸ਼ਟਰੀ ਸੁਰੱਖਿਆ ਦੇ ਨਾਲ ਇੱਕ ਹੋਰ ਪਹਿਲੂ ਭੀ ਜੁੜਿਆ ਹੋਇਆ ਹੈ ਜਿਸ ਦੀ ਉਤਨੀ ਚਰਚਾ ਨਹੀਂ ਹੁੰਦੀ ਹੈ। ਇਹ ਹੈ ਬਾਰਡਰ ਟੂਰਿਜ਼ਮ ਅਤੇ ਇਸ ਵਿੱਚ ਸਾਡੇ ਕੱਛ ਦੇ ਪਾਸ ਅਪਾਰ ਸੰਭਾਵਨਾਵਾਂ ਹਨ। ਇਤਨੀ ਸਮ੍ਰਿੱਧ ਵਿਰਾਸਤ, ਆਕਰਸ਼ਣ ਅਤੇ ਆਸਥਾ ਦੇ ਇਤਨੇ ਅਦਭੁਤ ਕੇਂਦਰ ਅਤੇ ਪ੍ਰਕ੍ਰਿਤੀ ਦੀ ਅਦਭੁਤ ਦੇਣ। ਗੁਜਰਾਤ ਵਿੱਚ ਕੱਛ ਅਤੇ ਖੰਭਾਤ ਦੀ ਖਾੜੀ ਦੇ mangrove forest ਬਹੁਤ ਮਹੱਤਵਪੂਰਨ ਹਨ। ਗੁਜਰਾਤ ਦੇ ਸਮੁੰਦਰੀ ਤਟਾਂ ‘ਤੇ ਸਮੁੰਦਰੀ ਜੀਵਾਂ ਅਤੇ ਵਣਸਪਤੀਆਂ ਦਾ ਪੂਰਾ ਈਕੋਸਿਸਟਮ ਹੈ। ਸਰਕਾਰ ਨੇ ਭੀ mangrove ਦੇ ਜੰਗਲਾਂ ਦੇ ਵਿਸਤਾਰ ਦੇ ਲਈ ਕਈ ਕਦਮ ਉਠਾਏ ਹਨ। ਪਿਛਲੇ ਵਰ੍ਹੇ ਲਾਂਚ ਕੀਤੀ ਗਈ ਮਿਸ਼ਟੀ ਯੋਜਨਾ ‘ਤੇ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ।

ਸਾਥੀਓ,

UNESCO World Heritage Sites ਵਿੱਚ ਸਾਡਾ ਧੋਲਾਵੀਰਾ ਇਹ ਭੀ ਸ਼ਾਮਲ ਹੈ ਅਤੇ ਉਹ ਤਾਂ ਸਾਡੇ ਦੇਸ਼ ਦੀ ਹਜ਼ਾਰਾਂ ਸਾਲ ਦੀ ਸਮਰੱਥਾ ਦੀ ਪਹਿਚਾਣ ਹੈ। ਧੋਲਾਵੀਰਾ ਵਿੱਚ ਸਿੰਧੂ ਘਾਟੀ ਸੱਭਿਅਤਾ ਦੇ ਅਵਸ਼ੇਸ਼ ਦੱਸਦੇ ਹਨ ਕਿ ਹਜ਼ਾਰਾਂ ਵਰ੍ਹੇ ਪੂਰਵ ਉਹ ਸ਼ਹਿਰ ਕਿਤਨੇ ਵਿਵਸਥਿਤ ਤਰੀਕੇ ਨਾਲ ਵਸਿਆ ਹੋਇਆ ਸੀ। ਇੱਥੇ ਹੀ ਗੁਜਰਾਤ ਦੇ ਸਮੁੰਦਰ ਤੋਂ ਥੋੜ੍ਹੀ ਦੂਰੀ ‘ਤੇ ਲੋਥਲ ਜਿਹੇ ਵਪਾਰਕ ਕੇਂਦਰਾਂ ਨੇ ਭੀ ਇੱਕ ਸਮੇਂ ਵਿੱਚ ਭਾਰਤ ਦੀ ਸਮ੍ਰਿੱਧੀ ਦੇ ਅਧਿਆਇ ਲਿਖੇ। ਲਖਪਤ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਰਨ ਰਜ (ਚਰਨ ਧੂੜ) ਹੈ। ਕੱਛ ਦਾ ਕੋਟੇਸ਼ਵਰ ਮਹਾਦੇਵ ਮੰਦਿਰ ਹੋਵੇ। ਮਾਤਾ ਆਸ਼ਾਪੁਰਾ ਦਾ ਮੰਦਿਰ ਹੋਵੇ। ਕਾਲਾ ਡੂੰਗਰ ਪਹਾੜੀ ‘ਤੇ ਭਗਵਾਨ ਦੱਤਾਤ੍ਰੇਯ ਦਾ ਸਾਖਿਆਤ ਦਰਸ਼ਨ ਹੁੰਦਾ ਹੋਵੇ ਜਾਂ ਫਿਰ ਕੱਛ ਦਾ ਰਣ ਉਤਸਵ ਜਾਂ ਸਰਕ੍ਰੀਕ ਨੂੰ ਦੇਖਣ ਦਾ ਉਤਸ਼ਾਹ, ਕੱਛ ਦੇ ਇੱਕ ਜ਼ਿਲ੍ਹੇ ਵਿੱਚ ਹੀ ਟੂਰਿਜ਼ਮ ਦਾ ਇਤਨਾ potential ਹੈ ਕਿ ਟੂਰਿਸਟ ਨੂੰ ਪੂਰਾ ਹਫ਼ਤਾ ਭੀ ਘੱਟ ਪੈ ਜਾਵੇ। ਉੱਤਰ ਗੁਜਰਾਤ ਦੀ ਸੀਮਾ ‘ਤੇ ਨਾਡਾਬੇਟ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਬਾਰਡਰ ਟੂਰਿਜ਼ਮ ਲੋਕਾਂ ਵਿੱਚ ਛਾਇਆ ਹੋਇਆ ਹੈ। ਸਾਨੂੰ ਅਜਿਹੀ ਹੀ ਹਰ ਸੰਭਾਵਨਾ ਨੂੰ ਸਾਕਾਰ ਕਰਨਾ ਹੈ। ਜਦੋਂ ਅਜਿਹੇ ਸਥਾਨਾਂ ‘ਤੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ‘ਤੇ ਟੂਰਿਸਟ (ਸੈਲਾਨੀ) ਆਉਂਦੇ ਹਨ, ਉਹ ਭਾਰਤ ਦੇ ਉਹ ਦੇ ਦਿੱਸੇ ਆਪਸ ਵਿੱਚ ਕਨੈਕਟ ਹੋ ਜਾਂਦੇ ਹਨ। ਉਹ ਟੂਰਿਸਟ (ਸੈਲਾਨੀ) ਆਪਣੇ ਨਾਲ ਰਾਸ਼ਟਰੀ ਏਕਤਾ ਦਾ ਪ੍ਰਵਾਹ ਲੈ ਕੇ ਆਉਂਦਾ ਹੈ ਅਤੇ ਰਾਸ਼ਟਰੀ ਏਕਤਾ ਦੀ ਊਰਜਾ ਲੈ ਕੇ ਜਾਂਦਾ ਹੈ ਅਤੇ ਇੱਥੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਜੀਵੰਤ ਕਰ ਦਿੰਦਾ ਹੈ। ਆਪਣੇ ਖੇਤਰ ਵਿੱਚ ਜਾ ਕੇ ਭੀ ਕਰ ਦਿੰਦਾ ਹੈ। ਇਹੀ ਭਾਵਨਾ ਸਾਡੀ ਰਾਸ਼ਟਰ ਸੁਰੱਖਿਆ ਦਾ ਮਜ਼ਬੂਤ ਅਧਾਰ ਤਿਆਰ ਕਰਦੀ ਹੈ। ਇਸ ਲਈ ਕੱਛ ਅਤੇ ਦੂਸਰੇ ਸੀਮਾਵਰਤੀ ਇਲਾਕਿਆਂ ਨੂੰ ਸਾਨੂੰ ਵਿਕਾਸ ਦੇ ਨਵੇਂ ਮੁਕਾਮ ਤੱਕ ਲੈ ਕੇ ਜਾਣਾ ਹੈ। ਜਦੋਂ ਸਾਡੇ ਸੀਮਾਵਰਤੀ ਖੇਤਰ ਵਿਕਸਿਤ ਹੋਣਗੇ, ਉੱਥੇ ਸੁਵਿਧਾਵਾਂ ਹੋਣਗੀਆਂ ਤਾਂ ਇਸ ਨਾਲ ਇੱਥੇ ਤੈਨਾਤ ਸਾਡੇ ਜਵਾਨਾਂ ਦਾ Life Experience ਭੀ ਬਿਹਤਰ ਹੋਵੇਗਾ।

 

ਸਾਥੀਓ,

ਸਾਡਾ ਰਾਸ਼ਟਰ ਜੀਵੰਤ ਚੇਤਨਾ ਹੈ ਜਿਸ ਨੂੰ ਅਸੀਂ ਮਾਂ ਭਾਰਤੀ ਦੇ ਰੂਪ ਵਿੱਚ ਪੂਜਦੇ ਹਾਂ। ਸਾਡੇ ਜਵਾਨਾਂ ਦੇ ਤਪ ਅਤੇ ਤਿਆਗ ਦੇ ਕਾਰਨ ਹੀ ਅੱਜ ਦੇਸ਼ ਸੁਰੱਖਿਅਤ ਹੈ। ਦੇਸ਼ਵਾਸੀ ਸੁਰੱਖਿਅਤ ਹਨ, ਸੁਰੱਖਿਅਤ ਰਾਸ਼ਟਰ ਹੀ ਪ੍ਰਗਤੀ ਕਰ ਸਕਦੇ ਹਨ। ਇਸ ਲਈ ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦੇ ਲਕਸ਼ ਦੀ ਤਰਫ਼ ਇਤਨੀ ਤੇਜ਼ੀ ਨਾਲ ਵਧ ਰਹੇ ਹਾਂ ਤਾਂ ਇਸ ਵਿੱਚ ਆਪ ਸਭ ਇਸ ਸੁਪਨੇ ਦੇ ਰੱਖਿਅਕ ਹੋ। ਅੱਜ ਹਰ ਦੇਸ਼ਵਾਸੀ ਆਪਣਾ ਸ਼ਤ-ਪ੍ਰਤੀਸ਼ਤ ਦੇ ਕੇ ਰਾਸ਼ਟਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ ਕਿਉਂਕਿ ਉਸ ਨੂੰ ਤੁਹਾਡੇ ‘ਤੇ ਭਰੋਸਾ ਹੈ। ਮੈਨੂੰ ਵਿਸ਼ਵਾਸ ਹੈ ਤੁਹਾਡਾ ਇਹ ਸ਼ੌਰਯ (ਤੁਹਾਡੀ ਇਹ ਬਹਾਦਰੀ) ਇਸੇ ਤਰ੍ਹਾਂ ਭਾਰਤ ਦੇ ਵਿਕਾਸ ਨੂੰ ਬਲ ਦਿੰਦਾ ਰਹੇਗਾ (ਦਿੰਦੀ ਰਹੇਗੀ)। ਇਸੇ ਵਿਸ਼ਵਾਸ ਦੇ ਨਾਲ ਆਪ ਸਭ ਨੂੰ ਇੱਕ ਵਾਰ ਫਿਰ ਦੀਪਾਵਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

ਮੇਰੇ ਨਾਲ ਬੋਲੋ, ਭਾਰਤ ਮਾਤਾ ਕੀ ਜੈ!  ਮਾਤਾ ਕੀ ਜੈ!  ਮਾਤਾ ਕੀ ਜੈ! ਮਾਤਾ ਕੀ ਜੈ!

ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ!

***

ਐੱਮਜੇਪੀਐੱਸ/ਵੀਜੇ/ਏਵੀ