ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ !!!
ਗੁਰਪੁਰਬ ਦੇ ਇਸ ਪਾਵਨ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਰਹੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਗੁਜਰਾਤ ਵਿਧਾਨ ਸਭਾ ਦੇ ਸਪੀਕਰ ਭੈਣ ਨੀਮਾ ਆਚਾਰੀਆ ਜੀ, ਨੈਸ਼ਨਲ ਕਮਿਸ਼ਨ ਫੌਰ ਮਾਇਨੌਰਟੀਜ਼ ਦੇ ਚੇਅਰਪਰਸਨ ਸ਼੍ਰੀਮਾਨ ਇਕਬਾਲ ਸਿੰਘ ਜੀ, ਸਾਂਸਦ ਸ਼੍ਰੀ ਵਿਨੋਦ ਭਾਈ ਚਾਵੜਾ ਜੀ, ਲਖਪਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਰਾਜੂਭਾਈ, ਸ਼੍ਰੀ ਜਗਤਾਰ ਸਿੰਘ ਗਿੱਲ ਜੀ, ਉੱਥੇ ਉਪਸਥਿਤ ਹੋਰ ਸਾਰੇ ਮਹਾਨੁਭਾਵ, ਸਾਰੇ ਜਨਪ੍ਰਤੀਨਿਧੀ ਗਣ ਅਤੇ ਸਾਰੇ ਸ਼ਰਧਾਲੂ ਸਾਥੀਓ! ਆਪ ਸਭ ਨੂੰ ਗੁਰਪੁਰਬ ਦੀਆਂ ਹਾਰਦਿਕ ਸ਼ੁਭਕਾਮਨਾਵਾਂ।
ਮੇਰਾ ਸੁਭਾਗ ਹੈ ਕਿ ਅੱਜ ਦੇ ਇਸ ਪਵਿੱਤਰ ਦਿਨ ਮੈਨੂੰ ਲਖਪਤ ਸਾਹਿਬ ਤੋਂ ਅਸ਼ੀਰਵਾਦ ਲੈਣ ਦਾ ਅਵਸਰ ਮਿਲਿਆ ਹੈ। ਮੈਂ ਇਸ ਕ੍ਰਿਪਾ ਦੇ ਲਈ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਗੁਰੂਆਂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ।
ਸਾਥੀਓ,
ਗੁਰਦੁਆਰਾ ਲਖਪਤ ਸਾਹਿਬ, ਸਮੇਂ ਦੀ ਹਰ ਗਤੀ ਦਾ ਸਾਖੀ ਰਿਹਾ ਹੈ। ਅੱਜ ਜਦੋਂ ਮੈਂ ਇਸ ਪਵਿੱਤਰ ਸਥਾਨ ਨਾਲ ਜੁੜ ਰਿਹਾ ਹਾਂ, ਤਾਂ ਮੈਨੂੰ ਯਾਦ ਆ ਰਿਹਾ ਹੈ ਕਿ ਅਤੀਤ ਵਿੱਚ ਲਖਪਤ ਸਾਹਿਬ ਨੇ ਕਿਵੇਂ-ਕਿਵੇਂ ਦੇ ਝੰਝਾਵਾਤਾਂ ਨੂੰ ਦੇਖਿਆ ਹੈ। ਇੱਕ ਸਮਾਂ ਇਹ ਸਥਾਨ ਦੂਸਰੇ ਦੇਸ਼ਾਂ ਵਿੱਚ ਜਾਣ ਦੇ ਲਈ, ਵਪਾਰ ਦੇ ਲਈ ਇੱਕ ਪ੍ਰਮੁੱਖ ਕੇਂਦਰ ਹੁੰਦਾ ਸੀ। ਇਸ ਲਈ ਤਾਂ ਗੁਰੂ ਨਾਨਕ ਦੇਵ ਜੀ ਦੇ ਪਗ (ਚਰਨ) ਇੱਥੇ ਪਏ ਸਨ। ਚੌਥੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਕੁਝ ਦਿਨ ਲਈ ਇੱਥੇ ਰਹੇ ਸਨ। ਲੇਕਿਨ ਸਮੇਂ ਦੇ ਨਾਲ ਇਹ ਸ਼ਹਿਰ ਵੀਰਾਨ ਹੋ ਗਿਆ। ਸਮੁੰਦਰ ਇਸ ਨੂੰ ਛੱਡ ਕੇ ਚਲਾ ਗਿਆ। ਸਿੰਧ ਦਰਿਆ ਨੇ ਵੀ ਆਪਣਾ ਮੁਖ ਮੋੜ ਲਿਆ। 1998 ਦੇ ਸਮੁੰਦਰੀ ਤੁਫਾਨ ਨਾਲ ਇਸ ਜਗ੍ਹਾ ਨੂੰ, ਗੁਰਦੁਆਰਾ ਲਖਪਤ ਸਾਹਿਬ ਨੂੰ ਕਾਫੀ ਨੁਕਸਾਨ ਹੋਇਆ। ਅਤੇ 2001 ਦੇ ਭੁਚਾਲ ਨੂੰ ਕੌਣ ਭੁੱਲ ਸਕਦਾ ਹੈ? ਉਸ ਨੇ ਗੁਰਦੁਆਰਾ ਸਾਹਿਬ ਦੀ 200 ਸਾਲ ਪੁਰਾਣੀ ਇਮਾਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਲੇਕਿਨ ਫਿਰ ਵੀ, ਅੱਜ ਸਾਡਾ ਗੁਰਦੁਆਰਾ ਲਖਪਤ ਸਾਹਿਬ ਵੈਸੇ ਹੀ (ਉਸੇ ਤਰ੍ਹਾਂ ਹੀ) ਗੌਰਵ ਦੇ ਨਾਲ ਖੜ੍ਹਾ ਹੈ।
ਮੇਰੀਆਂ ਤਾਂ ਬਹੁਤ ਅਨਮੋਲ ਯਾਦਾਂ ਇਸ ਗੁਰਦੁਆਰੇ ਦੇ ਨਾਲ ਜੁੜੀਆਂ ਹਨ। 2001 ਦੇ ਭੁਚਾਲ ਦੇ ਬਾਅਦ ਮੈਨੂੰ ਗੁਰੂ ਕ੍ਰਿਪਾ ਨਾਲ ਇਸ ਪਵਿੱਤਰ ਸਥਾਨ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਸੀ। ਮੈਨੂੰ ਯਾਦ ਹੈ, ਤਦ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਸ਼ਿਲਪੀਆਂ ਨੇ, ਕਾਰੀਗਰਾਂ ਨੇ ਇਸ ਸਥਾਨ ਦੇ ਮੌਲਿਕ ਗੌਰਵ ਨੂੰ ਸੰਭਾਲ਼ਿਆ। ਪ੍ਰਾਚੀਨ ਲੇਖਨ ਸ਼ੈਲੀ ਨਾਲ ਇੱਥੋਂ ਦੀਆਂ ਦੀਵਾਰਾਂ ’ਤੇ ਗੁਰਬਾਣੀ ਅੰਕਿਤ ਕੀਤੀ ਗਈ। ਇਸ ਪ੍ਰੋਜੈਕਟ ਨੂੰ ਤਦ ਯੂਨੈਸਕੋ ਨੇ ਸਨਮਾਨਿਤ ਵੀ ਕੀਤਾ ਸੀ।
ਸਾਥੀਓ,
ਗੁਜਰਾਤ ਤੋਂ ਇੱਥੇ ਦਿੱਲੀ ਆਉਣ ਦੇ ਬਾਅਦ ਵੀ ਮੈਨੂੰ ਨਿਰੰਤਰ ਆਪਣੇ ਗੁਰੂਆਂ ਦੀ ਸੇਵਾ ਦਾ ਅਵਸਰ ਮਿਲਦਾ ਰਿਹਾ ਹੈ। 2016-17, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ 350 ਸਾਲ ਦਾ ਪਾਵਨ ਵਰ੍ਹਾ ਸੀ। ਅਸੀਂ ਦੇਸ਼-ਵਿਦੇਸ਼ ਵਿੱਚ ਇਸ ਨੂੰ ਪੂਰੀ ਸ਼ਰਧਾ ਦੇ ਨਾਲ ਮਨਾਇਆ। 2019 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ 550 ਸਾਲ ਪੂਰੇ ਹੋਣ ’ਤੇ ਭਾਰਤ ਸਰਕਾਰ ਪੂਰੇ ਉਤਸ਼ਾਹ ਨਾਲ ਇਸ ਦੇ ਆਯੋਜਨਾਂ ਵਿੱਚ ਜੁਟੀ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੂਰੀ ਦੁਨੀਆ ਤੱਕ ਨਵੀਂ ਊਰਜਾ ਦੇ ਨਾਲ ਪਹੁੰਚੇ, ਇਸ ਦੇ ਲਈ ਹਰ ਪੱਧਰ ’ਤੇ ਪ੍ਰਯਤਨ ਕੀਤੇ ਗਏ। ਦਹਾਕਿਆਂ ਤੋਂ ਜਿਸ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਇੰਤਜ਼ਾਰ ਸੀ, 2019 ਵਿੱਚ ਸਾਡੀ ਸਰਕਾਰ ਨੇ ਹੀ ਉਸ ਦੇ ਨਿਰਮਾਣ ਦਾ ਕੰਮ ਪੂਰਾ ਕੀਤਾ। ਅਤੇ ਹੁਣ 2021 ਵਿੱਚ ਅਸੀਂ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਦੇ 400 ਸਾਲ ਮਨਾ ਰਹੇ ਹਾਂ।
ਤੁਸੀਂ ਜ਼ਰੂਰ ਦੇਖਿਆ ਹੋਵੇਗਾ, ਹੁਣੇ ਹਾਲ ਹੀ ਵਿੱਚ ਅਸੀਂ ਅਫ਼ਗ਼ਾਨਿਸਤਾਨ ਤੋਂ ਸਨਮਾਨ ਸਹਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਭਾਰਤ ਲਿਆਉਣ ਵਿੱਚ ਸਫ਼ਲ ਰਹੇ ਹਾਂ। ਗੁਰੂ ਕ੍ਰਿਪਾ ਦਾ ਇਸ ਤੋਂ ਬੜਾ ਅਨੁਭਵ ਕਿਸੇ ਲਈ ਹੋਰ ਕੀ ਹੋ ਸਕਦਾ ਹੈ? ਹਾਲੇ ਕੁਝ ਮਹੀਨੇ ਪਹਿਲਾਂ ਜਦੋਂ ਮੈਂ ਅਮਰੀਕਾ ਗਿਆ ਸੀ, ਤਾਂ ਉੱਥੇ ਅਮਰੀਕਾ ਨੇ ਭਾਰਤ ਨੂੰ 150 ਤੋਂ ਜ਼ਿਆਦਾ, ਜੋ ਭਾਰਤ ਦੀ ਇਤਿਹਾਸਿਕ ਅਮਾਨਤ ਸੀ, ਜੋ ਕੋਈ ਉਨ੍ਹਾਂ ਨੂੰ ਚੋਰੀ ਕਰਕੇ ਲੈ ਗਿਆ ਸੀ, ਉਹ 150 ਤੋਂ ਜ਼ਿਆਦਾ ਇਤਿਹਾਸਿਕ ਵਸਤਾਂ ਅਸੀਂ ਵਾਪਸ ਲਿਆਉਣ ਵਿੱਚ ਸਫ਼ਲ ਹੋਏ। ਇਸ ਵਿੱਚੋਂ ਇੱਕ ਪੇਸ਼ਕਬਜ ਯਾਨੀ ਛੋਟੀ ਤਲਵਾਰ ਵੀ ਹੈ, ਜਿਸ ’ਤੇ ਫਾਰਸੀ ਵਿੱਚ ਗੁਰੂ ਹਰਗੋਬਿੰਦ ਜੀ ਦਾ ਨਾਮ ਲਿਖਿਆ ਹੈ। ਯਾਨੀ ਇਹ ਵਾਪਸ ਲਿਆਉਣ ਦਾ ਸੁਭਾਗ ਵੀ ਸਾਡੀ ਹੀ ਸਰਕਾਰ ਨੂੰ ਮਿਲਿਆ।
ਮੈਨੂੰ ਯਾਦ ਹੈ ਕਿ ਜਾਮਨਗਰ ਵਿੱਚ, ਦੋ ਸਾਲ ਪਹਿਲਾਂ ਜੋ 700 ਬੈੱਡ ਦਾ ਆਧੁਨਿਕ ਹਸਪਤਾਲ ਬਣਾਇਆ ਗਿਆ ਹੈ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਹੈ। ਅਤੇ ਹੁਣੇ ਸਾਡੇ ਮੁੱਖ ਮੰਤਰੀ ਭੂਪੇਂਦਰ ਭਾਈ ਇਸ ਦਾ ਵਿਸਤਾਰ ਨਾਲ ਵਰਣਨ ਵੀ ਕਰ ਰਹੇ ਸਨ। ਵੈਸੇ ਇਹ ਗੁਜਰਾਤ ਦੇ ਲਈ ਹਮੇਸ਼ਾ ਗੌਰਵ ਦੀ ਗੱਲ ਰਹੀ ਹੈ ਕਿ ਖਾਲਸਾ ਪੰਥ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜ ਪਿਆਰਿਆਂ ਵਿੱਚੋਂ ਚੌਥੇ ਗੁਰਸਿੱਖ, ਭਾਈ ਮੋਕਹਮ ਸਿੰਘ ਜੀ ਗੁਜਰਾਤ ਦੇ ਹੀ ਸਨ। ਦੇਵਭੂਮੀ ਦਵਾਰਕਾ ਵਿੱਚ ਉਨ੍ਹਾਂ ਦੀ ਸਮ੍ਰਿਤੀ (ਯਾਦ) ਵਿੱਚ ਗੁਰਦੁਆਰਾ ਬੇਟ ਦਵਾਰਕਾ ਭਾਈ ਮੋਹਕਮ ਸਿੰਘ ਦਾ ਨਿਰਮਾਣ ਹੋਇਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਗੁਜਰਾਤ ਸਰਕਾਰ, ਲਖਪਤ ਸਾਹਿਬ ਗੁਰਦੁਆਰਾ ਅਤੇ ਗੁਰਦੁਆਰਾ ਬੇਟ ਦਵਾਰਕਾ ਦੇ ਵਿਕਾਸ ਕਾਰਜਾਂ ਵਿੱਚ ਵਾਧੇ ਵਿੱਚ ਵੀ ਪੂਰਾ ਸਹਿਯੋਗ ਕਰ ਰਹੀ ਹੈ, ਆਰਥਿਕ ਸਹਿਯੋਗ ਵੀ ਕਰ ਰਹੀ ਹੈ।
ਸਾਥੀਓ,
ਗੁਰੂ ਨਾਨਕ ਦੇਵ ਜੀ ਨੇ ਆਪਣੇ ਸਬਦਾਂ ਵਿੱਚ ਕਿਹਾ ਹੈ-
ਗੁਰ ਪਰਸਾਦਿ ਰਤਨੁ ਹਰਿ ਲਾਭੈ,
ਮਿਟੈ ਅਗਿਆਨੁ ਹੋਇ ਉਜੀਆਰਾ॥
ਅਰਥਾਤ, ਗੁਰੂ ਦੇ ਪ੍ਰਸਾਦ ਨਾਲ ਹੀ ਹਰਿ-ਲਾਭ ਹੁੰਦਾ ਹੈ, ਯਾਨੀ ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ, ਅਤੇ ਅਹਮ ਦਾ ਨਾਸ਼ ਹੋ ਕੇ ਪ੍ਰਕਾਸ਼ ਫੈਲਦਾ ਹੈ। ਸਾਡੇ ਸਿੱਖ ਗੁਰੂਆਂ ਨੇ ਭਾਰਤੀ ਸਮਾਜ ਨੂੰ ਹਮੇਸ਼ਾ ਇਸੇ ਪ੍ਰਕਾਸ਼ ਨਾਲ ਭਰਨ ਦਾ ਕੰਮ ਕੀਤਾ ਹੈ। ਤੁਸੀਂ ਕਲਪਨਾ ਕਰੋ, ਜਦੋਂ ਸਾਡੇ ਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਸੀ, ਤਮਾਮ ਵਿਡੰਬਨਾਵਾਂ ਅਤੇ ਰੂੜੀਆਂ ਨਾਲ ਜੂਝਦੇ ਸਮਾਜ ਦੀ ਉਸ ਸਮੇਂ ਸਥਿਤੀ ਕੀ ਸੀ? ਬਾਹਰੀ ਹਮਲੇ ਅਤੇ ਅੱਤਿਆਚਾਰ ਉਸ ਸਮੇਂ ਭਾਰਤ ਦਾ ਮਨੋਬਲ ਤੋੜ ਰਹੇ ਸਨ। ਜੋ ਭਾਰਤ ਵਿਸ਼ਵ ਦਾ ਭੌਤਿਕ ਅਤੇ ਅਧਿਆਤਮਕ ਮਾਰਗਦਰਸ਼ਨ ਕਰਦਾ ਸੀ, ਉਹ ਖ਼ੁਦ ਸੰਕਟ ਵਿੱਚ ਸੀ।
ਜਦੋਂ ਅਸੀਂ ਇਨ੍ਹਾਂ ਪਰਿਸਥਿਤੀਆਂ ਨੂੰ ਦੇਖਦੇ ਹਾਂ, ਤਾਂ ਅਸੀਂ ਸੋਚਦੇ ਹਾਂ, ਕਿ ਉਸ ਕਾਲਖੰਡ ਵਿੱਚ ਅਗਰ ਗੁਰੂ ਨਾਨਕ ਦੇਵ ਜੀ ਨੇ ਆਪਣਾ ਪ੍ਰਕਾਸ਼ ਨਾ ਫੈਲਾਇਆ ਹੁੰਦਾ ਤਾਂ ਕੀ ਹੁੰਦਾ? ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਬਾਅਦ ਸਾਡੇ ਅਲੱਗ-ਅਲੱਗ ਗੁਰੂਆਂ ਨੇ ਭਾਰਤ ਦੀ ਚੇਤਨਾ ਨੂੰ ਤਾਂ ਪ੍ਰਜਵਲਿਤ ਰੱਖਿਆ ਹੀ, ਭਾਰਤ ਨੂੰ ਵੀ ਸੁਰੱਖਿਅਤ ਰੱਖਣ ਦਾ ਮਾਰਗ ਬਣਾਇਆ। ਤੁਸੀਂ ਦੇਖੋ, ਜਦੋਂ ਦੇਸ਼ ਜਾਤ-ਪਾਤ ਅਤੇ ਮਤ-ਮਤਾਂਤਰ ਦੇ ਨਾਮ ’ਤੇ ਕਮਜ਼ੋਰ ਪੈ ਰਿਹਾ ਸੀ ਤਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ-
“ਜਾਣਹੁ ਜੋਤਿ ਨਾ ਪੂਛਹੁ ਜਾਤੀ ਆਗੈ ਜਾਤਿ ਨ ਹੇ॥”
ਅਰਥਾਤ, ਸਾਰਿਆਂ ਵਿੱਚ ਭਗਵਾਨ ਦੇ ਪ੍ਰਕਾਸ਼ ਨੂੰ ਦੇਖੋ, ਉਸ ਨੂੰ ਪਹਿਚਾਣੋ। ਕਿਸੇ ਦੀ ਜਾਤੀ ਨਾ ਪੁੱਛੋ। ਕਿਉਂਕਿ ਜਾਤੀ ਨਾਲ ਕਿਸੇ ਦੀ ਪਹਿਚਾਣ ਨਹੀਂ ਹੁੰਦੀ, ਨਾ ਜੀਵਨ ਦੇ ਬਾਅਦ ਦੀ ਯਾਤਰਾ ਵਿੱਚ ਕਿਸੇ ਦੀ ਕੋਈ ਜਾਤੀ ਹੁੰਦੀ ਹੈ। ਇਸੇ ਤਰ੍ਹਾਂ, ਗੁਰੂ ਅਰਜੁਨ ਦੇਵ ਜੀ ਨੇ ਪੂਰੇ ਦੇਸ਼ ਦੇ ਸੰਤਾਂ ਦੇ ਸਦਵਿਚਾਰਾਂ ਨੂੰ ਪਿਰੋਇਆ, ਅਤੇ ਪੂਰੇ ਦੇਸ਼ ਨੂੰ ਵੀ ਏਕਤਾ ਦੇ ਸੂਤਰ ਨਾਲ ਜੋੜ ਦਿੱਤਾ। ਗੁਰੂ ਹਰਕ੍ਰਿਸ਼ਨ ਜੀ ਨੇ ਆਸਥਾ ਨੂੰ ਭਾਰਤ ਦੀ ਪਹਿਚਾਣ ਦੇ ਨਾਲ ਜੋੜਿਆ। ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਉਨ੍ਹਾਂ ਨੇ ਦੁਖੀ ਲੋਕਾਂ ਦਾ ਰੋਗ-ਨਿਵਾਰਣ ਕਰਕੇ ਮਾਨਵਤਾ ਦਾ ਜੋ ਰਸਤਾ ਦਿਖਾਇਆ ਸੀ, ਉਹ ਅੱਜ ਵੀ ਹਰ ਸਿੱਖ ਅਤੇ ਹਰ ਭਾਰਤਵਾਸੀ ਦੇ ਲਈ ਪ੍ਰੇਰਣਾ ਹੈ। ਕੋਰੋਨਾ ਦੇ ਕਠਿਨ ਸਮੇਂ ਵਿੱਚ ਸਾਡੇ ਗੁਰਦਆਰਿਆਂ ਨੇ ਜਿਸ ਤਰ੍ਹਾਂ ਸੇਵਾ ਦੀ ਜ਼ਿੰਮੇਦਾਰੀ ਉਠਾਈ, ਉਹ ਗੁਰੂ ਸਾਹਿਬ ਦੀ ਕ੍ਰਿਪਾ ਅਤੇ ਉਨ੍ਹਾਂ ਦੇ ਆਦਰਸ਼ਾਂ ਦਾ ਹੀ ਪ੍ਰਤੀਕ ਹੈ। ਯਾਨੀ, ਇੱਕ ਤਰ੍ਹਾਂ ਨਾਲ ਹਰ ਗੁਰੂ ਨੇ ਆਪਣੇ-ਆਪਣੇ ਸਮੇਂ ਵਿੱਚ ਦੇਸ਼ ਨੂੰ ਜੈਸੀ ਜ਼ਰੂਰਤ ਸੀ, ਵੈਸੀ ਅਗਵਾਈ ਦਿੱਤੀ, ਸਾਡੀਆਂ ਪੀੜ੍ਹੀਆਂ ਦਾ ਪਥ ਪ੍ਰਦਰਸ਼ਨ ਕੀਤਾ।
ਸਾਥੀਓ,
ਸਾਡੇ ਗੁਰੂਆਂ ਦਾ ਯੋਗਦਾਨ ਕੇਵਲ ਸਮਾਜ ਅਤੇ ਅਧਿਆਤਮ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਸਾਡਾ ਰਾਸ਼ਟਰ, ਰਾਸ਼ਟਰ ਦਾ ਚਿੰਤਨ, ਰਾਸ਼ਟਰ ਦੀ ਆਸਥਾ ਅਤੇ ਅਖੰਡਤਾ ਅਗਰ ਅੱਜ ਸੁਰੱਖਿਅਤ ਹੈ, ਤਾਂ ਉਸ ਦੇ ਵੀ ਮੂਲ ਵਿੱਚ ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਤੁਸੀਂ ਦੇਖੋ, ਜਦੋਂ ਵਿਦੇਸ਼ੀ ਆਕ੍ਰਾਂਤਾ (ਹਮਲਾਵਰ) ਤਲਵਾਰ ਦੇ ਦਮ ’ਤੇ ਭਾਰਤ ਦੀ ਸੱਤਾ ਅਤੇ ਸੰਪਦਾ ਨੂੰ ਹਥਿਆਉਣ ਵਿੱਚ ਲਗੇ ਸਨ, ਤਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ-
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਯਾਨੀ, ਪਾਪ ਅਤੇ ਜ਼ੁਲਮ ਦੀ ਤਲਵਾਰ ਲੈ ਕੇ ਬਾਬਰ ਕਾਬੁਲ ਤੋਂ ਆਇਆ ਹੈ, ਅਤੇ ਜ਼ੋਰ-ਜ਼ੁਲਮ ਨਾਲ ਭਾਰਤ ਦੀ ਹਕੂਮਤ ਦਾ ਕੰਨਿਆਦਾਨ ਮੰਗ ਰਿਹਾ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਸਪਸ਼ਟਤਾ ਸੀ, ਦ੍ਰਿਸ਼ਟੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਯਾਨੀ ਖੁਰਾਸਾਨ ’ਤੇ ਕਬਜ਼ਾ ਕਰਨ ਦੇ ਬਾਅਦ ਬਾਬਰ ਹਿੰਦੁਸਤਾਨ ਨੂੰ ਡਰਾ ਰਿਹਾ ਹੈ। ਇਸੇ ਵਿੱਚ ਅੱਗੇ ਉਹ ਇਹ ਵੀ ਬੋਲੇ-
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ॥
ਅਰਥਾਤ, ਉਸ ਸਮੇਂ ਇਤਨਾ ਅੱਤਿਆਚਾਰ ਹੋ ਰਿਹਾ ਸੀ, ਲੋਕਾਂ ਵਿੱਚ ਚੀਖ-ਪੁਕਾਰ ਮਚੀ ਸੀ। ਇਸ ਲਈ, ਗੁਰੂ ਨਾਨਕ ਦੇਵ ਜੀ ਦੇ ਬਾਅਦ ਆਏ ਸਾਡੇ ਸਿੱਖ ਗੁਰੂਆਂ ਨੇ ਦੇਸ਼ ਅਤੇ ਧਰਮ ਦੇ ਲਈ ਪ੍ਰਾਣਾਂ ਦੀ ਬਾਜੀ ਲਗਾਉਣ ਵਿੱਚ ਵੀ ਸੰਕੋਚ ਨਹੀਂ ਕੀਤਾ। ਇਸ ਸਮੇਂ ਦੇਸ਼ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਉਤਸਵ ਮਨਾ ਰਿਹਾ ਹੈ। ਉਨ੍ਹਾਂ ਦਾ ਪੂਰਾ ਜੀਵਨ ਹੀ ‘ਰਾਸ਼ਟਰ ਪ੍ਰਥਮ’ ਦੇ ਸੰਕਲਪ ਦਾ ਉਦਾਹਰਣ ਹੈ। ਜਿਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਮਾਨਵਤਾ ਦੇ ਪ੍ਰਤੀ ਆਪਣੇ ਵਿਚਾਰਾਂ ਦੇ ਲਈ ਸਦਾ ਅਡਿੱਗ ਰਹੇ, ਉਹ ਸਾਨੂੰ ਭਾਰਤ ਦੀ ਆਤਮਾ ਦੇ ਦਰਸ਼ਨ ਕਰਾਉਂਦਾ ਹੈ। ਜਿਸ ਤਰ੍ਹਾਂ ਦੇਸ਼ ਨੇ ਉਨ੍ਹਾਂ ਨੂੰ ‘ਹਿੰਦ ਕੀ ਚਾਦਰ’ ਦੀ ਪਦਵੀ ਦਿੱਤੀ, ਉਹ ਸਾਨੂੰ ਸਿੱਖ ਪਰੰਪਰਾ ਦੇ ਪ੍ਰਤੀ ਹਰ ਇੱਕ ਭਾਰਤਵਾਸੀ ਦੇ ਜੁੜਾਅ ਨੂੰ ਦਿਖਾਉਂਦਾ ਹੈ। ਔਰੰਗਜ਼ੇਬ ਦੇ ਖ਼ਿਲਾਫ਼ ਗੁਰੂ ਤੇਗ਼ ਬਹਾਦਰ ਦਾ ਪਰਾਕ੍ਰਮ ਅਤੇ ਉਨ੍ਹਾਂ ਦਾ ਬਲੀਦਾਨ ਸਾਨੂੰ ਸਿਖਾਉਂਦਾ ਹੈ ਕਿ ਆਤੰਕ ਅਤੇ ਮਜ਼ਹਬੀ ਕੱਟੜਤਾ ਨਾਲ ਦੇਸ਼ ਕਿਵੇਂ ਲੜਦਾ ਹੈ।
ਇਸੇ ਤਰ੍ਹਾਂ, ਦਸ਼ਮ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਵੀ ਪਗ-ਪਗ (ਕਦਮ-ਕਦਮ) ’ਤੇ ਤਪ ਅਤੇ ਬਲੀਦਾਨ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ। ਰਾਸ਼ਟਰ ਦੇ ਲਈ, ਰਾਸ਼ਟਰ ਦੇ ਮੂਲ ਵਿਚਾਰਾਂ ਦੇ ਲਈ ਦਸ਼ਮ ਗੁਰੂ ਨੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ। ਉਨ੍ਹਾਂ ਦੇ ਦੋ ਸਾਹਿਬਜ਼ਾਦਿਆਂ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਆਤਤਾਈਆਂ (ਜ਼ਾਲਮਾਂ) ਨੇ ਦੀਵਾਰ ਵਿੱਚ ਜ਼ਿੰਦਾ ਚਿਣਵਾ ਦਿੱਤਾ। ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਨੂੰ ਝੁਕਣ ਨਹੀਂ ਦਿੱਤਾ। ਚਾਰੇ ਸਾਹਿਬਜ਼ਾਦਿਆਂ ਦੇ ਬਲੀਦਾਨ ਦੀ ਯਾਦ ਵਿੱਚ ਅਸੀਂ ਅੱਜ ਵੀ ਸ਼ਹੀਦੀ ਸਪਤਾਹ ਮਨਾਉਂਦੇ ਹਾਂ, ਅਤੇ ਉਹ ਇਸ ਸਮੇਂ ਵੀ ਚਲ ਰਿਹਾ ਹੈ।
ਸਾਥੀਓ,
ਦਸ਼ਮ ਗੁਰੂ ਦੇ ਬਾਅਦ ਵੀ, ਤਿਆਗ ਅਤੇ ਬਲੀਦਾਨ ਦਾ ਇਹ ਸਿਲਸਿਲਾ ਰੁਕਿਆ ਨਹੀਂ। ਬੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਸਿੱਖ ਮਿਸਲਾਂ ਨੇ ਨਾਦਿਰਸ਼ਾਹ ਅਤੇ ਅਹਿਮਦਸ਼ਾਹ ਅਬਦਾਲੀ ਦੇ ਆਕ੍ਰਮਣ (ਹਮਲੇ) ਨੂੰ ਰੋਕਣ ਦੇ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਬਲੀਦਾਨ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੋਂ ਬਨਾਰਸ ਤੱਕ ਜਿਸ ਤਰ੍ਹਾਂ ਦੇਸ਼ ਦੀ ਤਾਕਤ ਅਤੇ ਵਿਰਾਸਤ ਨੂੰ ਜੀਵਿਤ ਕੀਤਾ, ਉਹ ਵੀ ਇਤਿਹਾਸ ਦੇ ਪੰਨ੍ਹਿਆਂ ਵਿੱਚ ਦਰਜ ਹੈ। ਅੰਗਰੇਜ਼ਾਂ ਦੇ ਸ਼ਾਸਨ ਵਿੱਚ ਵੀ ਸਾਡੇ ਸਿੱਖ ਭਾਈਆਂ ਭੈਣਾਂ ਨੇ ਜਿਸ ਵੀਰਤਾ ਦੇ ਨਾਲ ਦੇਸ਼ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ, ਸਾਡਾ ਆਜ਼ਾਦੀ ਕਾ ਸੰਗ੍ਰਾਮ, ਜਲਿਆਂਵਾਲਾ ਬਾਗ਼ ਦੀ ਉਹ ਧਰਤੀ, ਅੱਜ ਵੀ ਉਨ੍ਹਾਂ ਬਲੀਦਾਨਾਂ ਦੀ ਸਾਖੀ ਹੈ। ਇਹ ਅਜਿਹੀ ਪਰੰਪਰਾ ਹੈ, ਜਿਸ ਵਿੱਚ ਸਦੀਆਂ ਪਹਿਲਾਂ ਸਾਡੇ ਗੁਰੂਆਂ ਨੇ ਪ੍ਰਾਣ ਫੂਕੇ ਸਨ, ਅਤੇ ਉਹ ਅੱਜ ਵੀ ਉਤਨੀ ਹੀ ਜਾਗ੍ਰਿਤ ਹੈ, ਉਤਨੀ ਹੀ ਚੇਤਨ ਹੈ।
ਸਾਥੀਓ,
ਇਹ ਸਮਾਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਹੈ। ਅੱਜ ਜਦੋਂ ਦੇਸ਼ ਆਪਣੇ ਸੁਤੰਤਰਤਾ ਸੰਗ੍ਰਾਮ ਤੋਂ, ਆਪਣੇ ਅਤੀਤ ਤੋਂ ਪ੍ਰੇਰਣਾ ਲੈ ਰਿਹਾ ਹੈ, ਤਾਂ ਸਾਡੇ ਗੁਰੂਆਂ ਦੇ ਆਦਰਸ਼ ਸਾਡੇ ਲਈ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਹਨ। ਅੱਜ ਦੇਸ਼ ਜੋ ਪ੍ਰਯਤਨ ਕਰ ਰਿਹਾ ਹੈ, ਜੋ ਸੰਕਲਪ ਲੈ ਰਿਹਾ ਹੈ, ਉਨ੍ਹਾਂ ਸਭ ਵਿੱਚ ਉਹੀ ਸੁਪਨੇ ਹਨ ਜੋ ਸਦੀਆਂ ਤੋਂ ਦੇਸ਼ ਪੂਰੇ ਹੁੰਦੇ ਦੇਖਣਾ ਚਾਹ ਰਿਹਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ‘ਮਾਨਵ ਜਾਤ’ ਦਾ ਪਾਠ ਸਾਨੂੰ ਸਿਖਾਇਆ ਸੀ, ਉਸੇ ’ਤੇ ਚਲਦੇ ਹੋਏ ਅੱਜ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਔਰ ਸਬਕਾ ਵਿਸ਼ਵਾਸ’ ਦੇ ਮੰਤਰ ’ਤੇ ਅੱਗੇ ਵਧ ਰਿਹਾ ਹੈ। ਇਸ ਮੰਤਰ ਦੇ ਨਾਲ ਅੱਜ ਦੇਸ਼ ‘ਸਬਕਾ ਪ੍ਰਯਾਸ’ ਨੂੰ ਆਪਣੀ ਤਾਕਤ ਬਣਾ ਰਿਹਾ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਕੱਛ ਤੋਂ ਕੋਹਿਮਾ ਤੱਕ, ਪੂਰਾ ਦੇਸ਼ ਇਕੱਠੇ ਸੁਪਨੇ ਦੇਖ ਰਿਹਾ ਹੈ, ਇਕੱਠੇ ਉਨ੍ਹਾਂ ਦੀ ਸਿੱਧੀ ਦੇ ਲਈ ਪ੍ਰਯਤਨ ਕਰ ਰਿਹਾ ਹੈ। ਅੱਜ ਦੇਸ਼ ਦਾ ਮੰਤਰ ਹੈ – ‘ਏਕ ਭਾਰਤ, ਸ਼੍ਰੇਸ਼ਠ ਭਾਰਤ’।
ਅੱਜ ਦੇਸ਼ ਦਾ ਲਕਸ਼ ਹੈ – ਇੱਕ ਨਵੇਂ ਸਮਰੱਥ ਭਾਰਤ ਦਾ ਪੁਨਰਉਦੈ। ਅੱਜ ਦੇਸ਼ ਦੀ ਨੀਤੀ ਹੈ- ਹਰ ਗ਼ਰੀਬ ਦੀ ਸੇਵਾ, ਹਰ ਵੰਚਿਤ ਨੂੰ ਪ੍ਰਾਥਮਿਕਤਾ। ਤੁਸੀਂ ਦੇਖੋ, ਕੋਰੋਨਾ ਦਾ ਇਤਨਾ ਮੁਸ਼ਕਿਲ ਸਮਾਂ ਆਇਆ ਲੇਕਿਨ ਦੇਸ਼ ਨੇ ਪ੍ਰਯਤਨ ਕੀਤਾ ਕਿ ਕੋਈ ਗ਼ਰੀਬ ਭੁੱਖੇ ਪੇਟ ਨਾ ਸੌਂਏਂ। ਅੱਜ ਦੇਸ਼ ਦੇ ਹਰ ਪ੍ਰਯਤਨ ਦਾ, ਹਰ ਯੋਜਨਾ ਦਾ ਲਾਭ ਦੇਸ਼ ਦੇ ਹਰ ਹਿੱਸੇ ਨੂੰ ਸਮਾਨ ਰੂਪ ਨਾਲ ਮਿਲ ਰਿਹਾ ਹੈ। ਇਨ੍ਹਾਂ ਪ੍ਰਯਤਨਾਂ ਦੀ ਸਿੱਧੀ ਸਮਰਸ ਭਾਰਤ ਨੂੰ ਮਜ਼ਬੂਤ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਚਰਿਤਾਰਥ(ਸਾਕਾਰ) ਕਰੇਗੀ।
ਇਸ ਲਈ ਸਭ ਦੀ ਜ਼ਿੰਮੇਵਾਰੀ ਹੈ ਕਿ ਐਸੇ ਮਹੱਤਵਪੂਰਨ ਸਮੇਂ ਵਿੱਚ, ਕੋਈ ਸਾਡੇ ਸਪੁਨਿਆਂ ’ਤੇ, ਦੇਸ਼ ਦੀ ਇਕਜੁੱਟਤਾ ’ਤੇ ਆਂਚ ਨਾ ਲਾ ਸਕੇ। ਸਾਡੇ ਗੁਰੂ, ਜਿਨ੍ਹਾਂ ਸਪੁਨਿਆਂ ਦੇ ਲਈ ਜੀਏ, ਜਿਨ੍ਹਾਂ ਸਪੁਨਿਆਂ ਦੇ ਲਈ ਉਨ੍ਹਾਂ ਨੇ ਆਪਣਾ ਜੀਵਨ ਖਪਾ ਦਿੱਤਾ, ਉਨ੍ਹਾਂ ਦੀ ਪੂਰਤੀ ਦੇ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਚਲੀਏ, ਸਾਡੇ ਵਿੱਚ ਇਕਜੁੱਟਤਾ ਬਹੁਤ ਜ਼ਰੂਰੀ ਹੈ। ਸਾਡੇ ਗੁਰੂ, ਜਿਨ੍ਹਾਂ ਖ਼ਤਰਿਆਂ ਤੋਂ ਦੇਸ਼ ਨੂੰ ਆਗਾਹ ਕਰਦੇ ਸਨ, ਉਹ ਅੱਜ ਵੀ ਵੈਸੇ ਹੀ ਹਨ। ਇਸ ਲਈ ਸਾਨੂੰ ਸਤਰਕ ਵੀ ਰਹਿਣਾ ਹੈ ਅਤੇ ਦੇਸ਼ ਦੀ ਸੁਰੱਖਿਆ ਵੀ ਕਰਨੀ ਹੈ।
ਮੈਨੂੰ ਪੂਰਾ ਭਰੋਸਾ ਹੈ, ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਅਸੀਂ ਆਪਣੇ ਇਨ੍ਹਾਂ ਸੰਕਲਪਾਂ ਨੂੰ ਜ਼ਰੂਰ ਪੂਰਾ ਕਰਾਂਗੇ, ਅਤੇ ਦੇਸ਼ ਇੱਕ ਨਵੀਂ ਉਚਾਈ ਤੱਕ ਪਹੁੰਚੇਗਾ। ਆਖਰੀ ਵਿੱਚ, ਮੈਂ ਲਖਪਤ ਸਾਹਿਬ ਦੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਇੱਕ ਤਾਕੀਦ ਵੀ ਕਰਨਾ ਚਾਹੁੰਦਾ ਹਾਂ। ਇਸ ਸਮੇਂ ਕੱਛ ਵਿੱਚ ਰਣ-ਉਤਸਵ ਚਲ ਰਿਹਾ ਹੈ। ਤੁਸੀਂ ਵੀ ਸਮਾਂ ਕੱਢ ਕੇ, ਰਣ-ਉਤਸਵ ਵਿੱਚ ਜ਼ਰੂਰ ਜਾਓ।
મુંજા કચ્છી ભા ભેણ કીં અયો ? હેવર ત સી કચ્છમે દિલ્હી, પંજાબ જેડો પોંધો હુધો ન ? ખાસો ખાસો સી મે આંજો અને આજે કુંટુંબજો ખ્યાલ રખજા ભલે પણ કચ્છ અને કચ્છી માડુ મુંજે ધિલ મેં વસેતા તડે આઉ કેડા પણ વાં– જેડા પણ વેના કચ્છકે જાધ કરે વગર રહીં નતો સગાજે પણ ઈ ત આજોં પ્રેમ આય ખાસો ખાસો જડે પણ આંઉ કચ્છમેં અચીધોસ આ મણી કે મેલધોસ આ મેડી કે મુંજા જેજા જેજા રામ રામ….ધ્યાન રખીજા.
ਸਾਥੀਓ,
ਰਣ-ਉਤਸਵ ਦੇ ਦੌਰਾਨ ਪਿਛਲੇ ਇੱਕ-ਡੇਢ ਮਹੀਨੇ ਵਿੱਚ ਇੱਕ ਲੱਖ ਤੋਂ ਜ਼ਿਆਦਾ ਟੂਰਿਸਟ, ਕੱਛ ਦੇ ਮਨੋਰਮ ਦ੍ਰਿਸ਼ਾਂ, ਖੁੱਲ੍ਹੇ ਆਕਾਸ਼ ਦਾ ਆਨੰਦ ਲੈਣ ਉੱਥੇ ਆ ਚੁੱਕੇ ਹਨ। ਜਦੋਂ ਇੱਛਾਸ਼ਕਤੀ ਹੋਵੇ, ਲੋਕਾਂ ਦੇ ਪ੍ਰਯਾਸ ਹੋਣ, ਤਾਂ ਕਿਵੇਂ ਧਰਤੀ ਦਾ ਕਾਇਆਕਲਪ ਹੋ ਸਕਦਾ ਹੈ, ਇਹ ਮੇਰੇ ਕੱਛ ਦੇ ਮਿਹਨਤੀ ਲੋਕਾਂ ਨੇ ਕਰਕੇ ਦਿਖਾਇਆ ਹੈ। ਇੱਕ ਸਮਾਂ ਸੀ ਜਦੋਂ ਕੱਛ ਦੇ ਲੋਕ ਰੋਜ਼ੀ ਰੋਟੀ ਦੇ ਲਈ ਦੁਨੀਆ ਭਰ ਵਿੱਚ ਜਾਇਆ ਕਰਦੇ ਸਨ, ਅੱਜ ਦੁਨੀਆ ਭਰ ਤੋਂ ਲੋਕ ਕੱਛ ਦੀ ਤਰਫ਼ ਆਕਰਸ਼ਿਤ ਹੋ ਰਹੇ ਹਨ। ਹੁਣੇ ਪਿਛਲੇ ਦਿਨੀਂ ਧੌਲਾਵਿਰਾ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ਼ ਸਾਈਟ ਐਲਾਨ ਕੀਤਾ ਹੈ। ਇਸ ਵਜ੍ਹਾ ਨਾਲ ਉੱਥੇ ਟੂਰਿਜ਼ਮ ਨੂੰ ਹੋਰ ਹੁਲਾਰਾ ਮਿਲੇਗਾ। ਗੁਜਰਾਤ ਸਰਕਾਰ ਨੇ ਹੁਣ ਉੱਥੇ ਇੱਕ ਸ਼ਾਨਦਾਰ ਟੈਂਟ ਸਿਟੀ ਦਾ ਵੀ ਨਿਰਮਾਣ ਕਰ ਦਿੱਤਾ ਹੈ। ਇਸ ਨਾਲ ਟੂਰਿਸਟਾਂ ਦੀ ਸਹੂਲਤ ਹੋਰ ਵਧੇਗੀ। ਹੁਣ ਧੋਰੜੋ ਤੋਂ ਸਿੱਧਾ, ਰਣ ਦੇ ਵਿੱਚੋਂ ਧੌਲਾਵੀਰਾ ਜਾਣ ਦੇ ਲਈ ਨਵੀਂ ਸੜਕ ਦਾ ਨਿਰਮਾਣ ਵੀ ਤੇਜ਼ ਗਤੀ ਨਾਲ ਚਲ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਭੁਜ ਅਤੇ ਪੱਛਮ ਕੱਛ ਤੋਂ ਖੜੀਰ ਅਤੇ ਧੌਲਾਵੀਰਾ ਵਿਸਤਾਰ ਵਿੱਚ ਆਉਣ – ਜਾਣ ਲਈ ਬਹੁਤ ਅਸਾਨੀ ਹੋਵੇਗੀ। ਇਸ ਦਾ ਲਾਭ ਕੱਛ ਦੇ ਲੋਕਾਂ ਨੂੰ ਹੋਵੇਗਾ, ਉੱਦਮੀਆਂ ਨੂੰ ਹੋਵੇਗਾ, ਟੂਰਿਸਟਾਂ ਨੂੰ ਹੋਵੇਗਾ। ਖਾਵੜਾ ਵਿੱਚ ਰੀ-ਨਿਊਏਬਲ ਐਨਰਜੀ ਪਾਰਕ ਦਾ ਨਿਰਮਾਣ ਵੀ ਤੇਜ਼ੀ ਨਾਲ ਜਾਰੀ ਹੈ। ਪਹਿਲਾਂ ਪੱਛਮ ਕੱਛ ਅਤੇ ਭੁਜ ਤੋਂ ਧੌਲਾਵੀਰਾ ਜਾਣ ਦੇ ਲਈ, ਭਚਾਊ-ਰਾਪਰ ਹੋ ਕੇ ਜਾਣਾ ਪੈਂਦਾ ਸੀ। ਹੁਣ ਸਿੱਧਾ ਖਾਵੜਾ ਤੋਂ ਧੌਲਾਵੀਰਾ ਜਾ ਸਕਣਗੇ। ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਨਾਰਾਇਣ ਸਰੋਵਰ, ਕੋਟੇਸ਼ਵਰ, ਮਾਤਾ ਕਾ ਮੜ੍ਹ, ਹਾਜੀ ਪੀਰ, ਧੋਰੜੋ ਟੈਂਟ ਸਿਟੀ, ਅਤੇ ਧੌਲਾਵੀਰਾ, ਇਹ ਨਵਾਂ ਮਾਰਗ ਬਣਨ ਨਾਲ ਇਨ੍ਹਾਂ ਸਾਰੇ ਸਥਲਾਂ ਵਿੱਚ ਆਉਣਾ-ਜਾਣਾ ਅਸਾਨ ਹੋਵੇਗਾ।
ਸਾਥੀਓ,
ਅੱਜ ਸਾਡੇ ਸਭ ਦੇ ਸਤਿਕਾਰਯੋਗ ਅਟਲ ਜੀ ਦੀ ਜਨਮ ਜਯੰਤੀ ਵੀ ਹੈ। ਅਟਲ ਜੀ ਦਾ ਕੱਛ ਨਾਲ ਵਿਸ਼ੇਸ਼ ਸਨੇਹ ਰਿਹਾ ਹੈ। ਭੁਚਾਲ ਦੇ ਬਾਅਦ ਇੱਥੇ ਹੋਏ ਵਿਕਾਸ ਕਾਰਜਾਂ ਵਿੱਚ ਅਟਲ ਜੀ ਗੁਜਰਾਤ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਉਨ੍ਹਾਂ ਦੀ ਸਰਕਾਰ ਖੜ੍ਹੀ ਰਹੀ ਸੀ। ਅੱਜ ਕੱਛ ਜਿਸ ਤਰ੍ਹਾਂ ਪ੍ਰਗਤੀ ਦੇ ਪਥ ’ਤੇ ਹੈ, ਉਸ ਨੂੰ ਦੇਖ ਕੇ ਅਟਲ ਜੀ ਜਿੱਥੇ ਵੀ ਹੋਣਗੇ, ਜ਼ਰੂਰ ਸੰਤੁਸ਼ਟ ਹੁੰਦੇ ਹੋਣਗੇ, ਖੁਸ਼ ਹੁੰਦੇ ਹੋਣਗੇ। ਮੈਨੂੰ ਵਿਸ਼ਵਾਸ ਹੈ, ਕੱਛ ’ਤੇ ਸਾਡੇ ਸਾਰੇ ਮਹਾਨੁਭਾਵ, ਸਾਰੇ ਸਤਿਕਾਰਯੋਗ ਜਨਾਂ ਦਾ ਅਸ਼ੀਰਵਾਦ ਐਸੇ ਹੀ ਬਣਿਆ ਰਹੇਗਾ। ਆਪ ਸਭ ਨੂੰ ਇੱਕ ਵਾਰ ਫਿਰ ਗੁਰਪੁਰਬ ਦੀ ਹਾਰਦਿਕ ਵਧਾਈ, ਅਨੇਕ-ਅਨੇਕ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ!
******
ਡੀਐੱਸ/ਏਕੇਜੇ/ਐੱਨਐੱਸ
Addressing a programme for Sri Guru Nanak Dev Ji’s Prakash Purab. https://t.co/5W9ZDLpn4T
— Narendra Modi (@narendramodi) December 25, 2021
गुरुद्वारा लखपत साहिब समय की हर गति का साक्षी रहा है।
— PMO India (@PMOIndia) December 25, 2021
आज जब मैं इस पवित्र स्थान से जुड़ रहा हूँ, तो मुझे याद आ रहा है कि अतीत में लखपत साहिब ने कैसे कैसे झंझावातों को देखा है।
एक समय ये स्थान दूसरे देशों में जाने के लिए, व्यापार के लिए एक प्रमुख केंद्र होता था: PM @narendramodi
2001 के भूकम्प के बाद मुझे गुरु कृपा से इस पवित्र स्थान की सेवा करने का सौभाग्य मिला था।
— PMO India (@PMOIndia) December 25, 2021
मुझे याद है, तब देश के अलग-अलग हिस्सों से आए शिल्पियों ने इस स्थान के मौलिक गौरव को संरक्षित किया: PM @narendramodi
प्राचीन लेखन शैली से यहां की दीवारों पर गुरूवाणी अंकित की गई।
— PMO India (@PMOIndia) December 25, 2021
इस प्रोजेक्ट को तब यूनेस्को ने सम्मानित भी किया था: PM @narendramodi
गुरु नानकदेव जी का संदेश पूरी दुनिया तक नई ऊर्जा के साथ पहुंचे, इसके लिए हर स्तर पर प्रयास किए गए।
— PMO India (@PMOIndia) December 25, 2021
दशकों से जिस करतारपुर साहिब कॉरिडोर की प्रतीक्षा थी, 2019 में हमारी सरकार ने ही उसके निर्माण का काम पूरा किया: PM @narendramodi
अभी हाल ही में हम अफगानिस्तान से स-सम्मान गुरु ग्रंथ साहिब के स्वरूपों को भारत लाने में सफल रहे हैं।
— PMO India (@PMOIndia) December 25, 2021
गुरु कृपा का इससे बड़ा अनुभव किसी के लिए और क्या हो सकता है? - PM @narendramodi
कुछ महीने पहले जब मैं अमेरिका गया था, तो वहां अमेरिका ने भारत को 150 से ज्यादा ऐतिहासिक वस्तुएं लौटाईं।
— PMO India (@PMOIndia) December 25, 2021
इसमें से एक पेशकब्ज या छोटी तलवार भी है, जिस पर फारसी में गुरु हरगोबिंद जी का नाम लिखा है।
यानि ये वापस लाने का सौभाग्य भी हमारी ही सरकार को मिला: PM @narendramodi
ये गुजरात के लिए हमेशा गौरव की बात रहा है कि खालसा पंथ की स्थापना में अहम भूमिका निभाने वाले पंज प्यारों में से चौथे गुरसिख, भाई मोकहम सिंह जी गुजरात के ही थे।
— PMO India (@PMOIndia) December 25, 2021
देवभूमि द्वारका में उनकी स्मृति में गुरुद्वारा बेट द्वारका भाई मोहकम सिंघ का निर्माण हुआ है: PM @narendramodi
गुरु नानक देव जी और उनके बाद हमारे अलग-अलग गुरुओं ने भारत की चेतना को तो प्रज्वलित रखा ही, भारत को भी सुरक्षित रखने का मार्ग बनाया: PM @narendramodi
— PMO India (@PMOIndia) December 25, 2021
हमारे गुरुओं का योगदान केवल समाज और आध्यात्म तक ही सीमित नहीं है।
— PMO India (@PMOIndia) December 25, 2021
बल्कि हमारा राष्ट्र, राष्ट्र का चिंतन, राष्ट्र की आस्था और अखंडता अगर आज सुरक्षित है, तो उसके भी मूल में सिख गुरुओं की महान तपस्या है: PM @narendramodi
जिस तरह गुरु तेगबहादुर जी मानवता के प्रति अपने विचारों के लिए सदैव अडिग रहे, वो हमें भारत की आत्मा के दर्शन कराता है।
— PMO India (@PMOIndia) December 25, 2021
जिस तरह देश ने उन्हें ‘हिन्द की चादर’ की पदवी दी, वो हमें सिख परंपरा के प्रति हर एक भारतवासी के जुड़ाव को दिखाता है: PM @narendramodi
औरंगज़ेब के खिलाफ गुरु तेग बहादुर का पराक्रम और उनका बलिदान हमें सिखाता है कि आतंक और मजहबी कट्टरता से देश कैसे लड़ता है।
— PMO India (@PMOIndia) December 25, 2021
इसी तरह, दशम गुरु, गुरुगोबिन्द सिंह साहिब का जीवन भी पग-पग पर तप और बलिदान का एक जीता जागता उदाहरण है: PM @narendramodi
अंग्रेजों के शासन में भी हमारे सिख भाइयों बहनों ने जिस वीरता के साथ देश की आज़ादी के लिए संघर्ष किया, हमारा आज़ादी का संग्राम, जलियाँवाला बाग की वो धरती, आज भी उन बलिदानों की साक्षी है: PM @narendramodi
— PMO India (@PMOIndia) December 25, 2021
कश्मीर से कन्याकुमारी तक, कच्छ से कोहिमा तक, पूरा देश एक साथ सपने देख रहा है, एक साथ उनकी सिद्धि के लिए प्रयास कर रहा है।
— PMO India (@PMOIndia) December 25, 2021
आज देश का मंत्र है- एक भारत, श्रेष्ठ भारत।
आज देश का लक्ष्य है- एक नए समर्थ भारत का पुनरोदय।
आज देश की नीति है- हर गरीब की सेवा, हर वंचित को प्राथमिकता: PM
आज हम सभी के श्रद्धेय अटल जी की जन्म जयंती भी है।
— PMO India (@PMOIndia) December 25, 2021
अटल जी का कच्छ से विशेष स्नेह था।
भूकंप के बाद यहां हुए विकास कार्यों में अटल जी और उनकी सरकार कंधे से कंधा मिलाकर खड़ी रही थी: PM @narendramodi
Lakhpat Gurdwara Sahib enhances Kutch’s cultural vibrancy.
— Narendra Modi (@narendramodi) December 25, 2021
I consider myself blessed to have got the opportunity to work towards restoring this sacred site to its glory after the damage of the 2001 quake. pic.twitter.com/YdvYO7seeW
Blessed opportunities to serve the great Sikh Gurus. pic.twitter.com/Nqx4PCDzQY
— Narendra Modi (@narendramodi) December 25, 2021
Sri Guru Nanak Dev Ji showed us the path of courage, compassion and kindness.
— Narendra Modi (@narendramodi) December 25, 2021
His thoughts always motivate us. pic.twitter.com/FStgOYEMC6
गुरुओं का योगदान केवल समाज और अध्यात्म तक सीमित नहीं है। हमारा राष्ट्र, राष्ट्र का चिंतन, राष्ट्र की आस्था और अखंडता अगर आज सुरक्षित है, तो उसके मूल में सिख गुरुओं की महान तपस्या और त्याग निहित है। pic.twitter.com/H7sZm4ZW7P
— Narendra Modi (@narendramodi) December 25, 2021
गुरु नानक देव जी ने जिस ‘मानव जात’ का पाठ हमें सिखाया था, उसी पर चलते हुए देश ‘सबका साथ, सबका विकास और सबका विश्वास’ के मंत्र से आगे बढ़ रहा है। इस मंत्र के साथ आज देश ‘सबका प्रयास’ को अपनी ताकत बना रहा है। pic.twitter.com/kqjPQuAblh
— Narendra Modi (@narendramodi) December 25, 2021