Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਕੇਵਾਡੀਆ ਵਿੱਚ ‘ਸਟੈਚੂ ਆਵ੍ ਯੂਨਿਟੀ’ ਦੇ ਰਾਸ਼ਟਰ ਨੂੰ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੈਂ ਬੋਲਾਂਗਾ ਸਰਦਾਰ ਪਟੇਲ , ਤੁਸੀਂ ਲੋਕ ਬੋਲੋਗੇਅਮਰ ਰਹੇ, ਅਮਰ ਰਹੇ ।

ਸਰਦਾਰ ਪਟੇਲ ।  ਅਮਰ ਰਹੇਅਮਰ ਰਹੇ,

ਸਰਦਾਰ ਪਟੇਲ ।  ਅਮਰ ਰਹੇਅਮਰ ਰਹੇ,

ਸਰਦਾਰ ਪਟੇਲ ।  ਅਮਰ ਰਹੇਅਮਰ ਰਹੇ,

ਮੈਂ ਇੱਕ ਹੋਰ ਨਾਅਰਾ ਚਾਹਾਂਗਾ, ਜੋ ਇਸ ਧਰਤੀ ਤੋਂ ਹਰ ਪਲ ਇਸ ਦੇਸ਼ ਵਿੱਚ ਗੂੰਜਦਾ ਰਹੇ। ਮੈਂ ਕਹਾਂਗਾਦੇਸ਼ ਦੀ ਏਕਤਾ, ਤੁਸੀਂ ਬੋਲੋਗੇ ਜ਼ਿੰਦਾਬਾਦ, ਜ਼ਿੰਦਾਬਾਦ

ਦੇਸ਼ ਦੀ ਏਕਤਾ  –  ਜ਼ਿੰਦਾਬਾਦਜ਼ਿੰਦਾਬਾਦ

ਦੇਸ਼ ਦੀ ਏਕਤਾ  –  ਜ਼ਿੰਦਾਬਾਦਜ਼ਿੰਦਾਬਾਦ

ਦੇਸ਼ ਦੀ ਏਕਤਾ  –  ਜ਼ਿੰਦਾਬਾਦਜ਼ਿੰਦਾਬਾਦ

ਦੇਸ਼ ਦੀ ਏਕਤਾ  –  ਜ਼ਿੰਦਾਬਾਦਜ਼ਿੰਦਾਬਾਦ

ਮੰਚ ਤੇ ਵਿਰਾਜਮਾਨ, ਗੁਜਰਾਤ  ਦੇ ਗਵਰਨਰ, ਸ਼੍ਰੀ ਓਮ ਪ੍ਰਕਾਸ਼ ਕੋਹਲੀ ਜੀ, ਰਾਜ ਦੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀਮਾਨ ਵਿਜੈ ਰੂਪਾਣੀ ਜੀ, ਕਰਨਾਟਕ ਦੇ ਗਵਰਨਰ, ਸ਼੍ਰੀਮਾਨ ਵਜੁਭਾਈ ਵਾਲਾਮੱਧ ਪ੍ਰਦੇਸ਼ ਦੀ ਗਵਰਨਰ, ਸ਼੍ਰੀਮਤੀ ਆਨੰਦੀ ਬੇਨ ਪਟੇਲ, ਸੰਸਦ ਵਿੱਚ ਮੇਰੇ ਸਾਥੀ ਅਤੇ ਰਾਜ ਸਭਾ ਦੇ ਮੈਂਬਰ ਸ਼੍ਰੀ ਅਮਿਤ ਭਾਈ ਸ਼ਾਹ, ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਭਾਈ, ਵਿਧਾਨ ਸਭਾ  ਦੇ ਸਪੀਕਰ ਰਾਜੇਂਦਰ ਜੀ, ਦੇਸ਼-ਵਿਦੇਸ਼ ਤੋਂ ਇੱਥੇ ਹਾਜ਼ਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ

ਮਾਂ ਨਰਮਦਾ ਦੀ ਇਸ ਪਾਵਨ ਪਵਿੱਤਰ ਧਾਰਾ ਦੇ ਕਿਨਾਰੇ ਤੇ ਸਤਪੁੜਾ ਅਤੇ ਵਿੰਧ ਦੇ ਆਂਚਲ ਵਿੱਚ ਇਸ ਇਤਿਹਾਸਕ ਮੌਕੇ ਤੇ ਮੈਂ ਤੁਹਾਡਾ ਸਾਰਿਆਂ ਦਾ, ਦੇਸ਼ਵਾਸੀਆਂ ਦਾ, ਵਿਸ਼ਵ ਵਿੱਚ ਫੈਲੇ ਹੋਏ ਹਿੰਦੁਸਤਾਨੀਆਂ ਦਾ ਅਤੇ ਹਿੰਦੁਸਤਾਨ ਨੂੰ ਪਿਆਰ ਕਰਨ ਵਾਲੇ ਹਰ ਕਿਸੇ ਦਾ ਅਭਿਨੰਦਨ ਕਰਦਾ ਹਾਂ ।

ਅੱਜ ਪੂਰਾ ਦੇਸ਼ ਸਰਦਾਰ ਵੱਲਭ ਭਾਈ ਪਟੇਲ  ਦੀ ਯਾਦ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾ ਰਿਹਾ ਹੈਇਸ ਮੌਕੇ ਤੇ ਦੇਸ਼  ਦੇ ਕੋਨੇ-ਕੋਨੇ ਵਿੱਚ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਸਾਡੇ ਨੌਜਵਾਨ ਦੌੜ ਲਗਾ ਰਹੇ ਹਨ। Run for Unity ਇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਦਾ ਵੀ ਮੈਂ ਅਭਿਵਾਦਨ ਕਰਦਾ ਹਾਂ। ਤੁਹਾਡੀ ਭਾਰਤ ਭਗਤੀ ਹੀ ਅਤੇ ਇਹੀ, ਭਾਰਤ ਭਗਤੀ ਦੀ ਇਹੀ ਭਾਵਨਾ ਹੈਜਿਸ ਦੇ ਬਲ ਤੇ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਸਾਡੀ ਸੱਭਿਅਤਾ ਫਲ ਰਹੀ ਹੈਫੁਲ਼ ਰਹੀ ਹੈ।  ਸਾਥੀਓ ਕਿਸੇ ਵੀ ਦੇਸ਼ ਦੇ ਇਤਿਹਾਸ ਵਿੱਚ ਅਜਿਹੇ ਮੌਕੇ ਆਉਂਦੇ ਹਨ ਜਦੋਂ ਉਹ ਪੂਰਨਤਾ (ਸਫ਼ਲ ਹੋਣ) ਦਾ ਅਹਿਸਾਸ ਕਰਵਾਉਂਦੇ ਹਨਅੱਜ ਇਹ ਉਹ ਪਲ ਹੁੰਦਾ ਹੈ ਜੋ ਕਿਸੇ ਰਾਸ਼ਟਰ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਜਾਂਦਾ ਹੈ ਅਤੇ ਉਸ ਨੂੰ ਮਿਟਾ ਸਕਣਾ ਬਹੁਤ ਮੁਸ਼ਕਿਲ ਹੁੰਦਾ ਹੈਅੱਜ ਦਾ ਇਹ ਦਿਵਸ ਵੀ ਭਾਰਤ  ਦੇ ਇਤਿਹਾਸ ਦੇ ਅਜਿਹੇ ਹੀ ਕੁਝ ਪਲਾਂ ਵਿੱਚੋਂ ਇੱਕ ਮਹੱਤਵਪੂਰਨ ਪਲ ਹੈ ਭਾਰਤ ਦੀ ਪਹਿਚਾਣ, ਭਾਰਤ ਦੇ ਸਨਮਾਨ ਦੇ ਲਈ ਸਮਰਪਿਤ ਇੱਕ ਵਿਰਾਟ ਵਿਅਕਤਿਤਵ (ਸ਼ਖਸੀਅਤ) ਨੂੰ ਉਚਿਤ ਸਥਾਨ ਦੇਣ ਦਾ ਇੱਕ ਅਧੂਰਾਪਨ ਲੈਕੇ ਅਜ਼ਾਦੀ ਦੇ ਇਤਨੇ ਸਾਲਾਂ ਤੱਕ ਅਸੀਂ ਚਲ ਰਹੇ ਸਾਂ

ਅੱਜ ਭਾਰਤ  ਦੇ ਵਰਤਮਾਨ ਨੇ ਆਪਣੇ ਇਤਿਹਾਸ ਦੇ ਇੱਕ ਸਵਰਣਿਮਪੂਰਸ਼ ਨੂੰ ਉਜਾਗਰ ਕਰਨ ਦਾ ਕੰਮ ਕੀਤਾ ਹੈ। ਅੱਜ ਜਦੋਂ ਧਰਤੀ ਤੋਂ ਲੈਕੇ ਅਸਮਾਨ ਤੱਕ ਸਰਦਾਰ ਸਾਹਿਬ ਦਾ ਅਭਿਸ਼ੇਕ ਹੋ ਰਿਹਾ ਹੈਤਦ ਭਾਰਤ ਨੇ ਨਾ ਸਿਰਫ਼ ਆਪਣੇ ਲਈ ਇੱਕ ਨਵਾਂ ਇਤਿਹਾਸ ਵੀ ਰਚਿਆ ਹੈ, ਬਲਕਿ ਭਵਿੱਖ ਲਈ ਪ੍ਰੇਰਨਾ ਦਾ ਗਗਨਚੁੰਬੀ ਅਧਾਰ ਵੀ ਤਿਆਰ ਕੀਤਾ ਹੈ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਸਰਦਾਰ ਸਾਹਿਬ ਦੀ ਇਸ ਵਿਸ਼ਾਲ ਪ੍ਰਤਿਮਾ ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ। ਜਦੋਂ ਮੈਂ ਗੁਜਰਾਤ ਦੇ ਮੁੱਖ ਮੰਤਰੀ  ਦੇ ਤੌਰ ਤੇ ਇਸ ਦੀ ਕਲਪਨਾ ਕੀਤੀ ਸੀ ਤਾਂ ਅਹਿਸਾਸ ਨਹੀਂ ਸੀ ਕਿ ਇੱਕ ਦਿਨ ਪ੍ਰਧਾਨ ਮੰਤਰੀ  ਦੇ ਤੌਰ ਤੇ ਮੈਨੂੰ ਹੀ ਇਹ  ਪਵਿੱਤਰ ਕਾਰਜ ਕਰਨ ਦਾ ਮੌਕਾ ਮਿਲੇਗਾ। ਸਰਦਾਰ ਸਾਹਿਬ ਦੇ ਇਸ ਅਸ਼ੀਰਵਾਦ ਲਈ, ਦੇਸ਼ ਦੀ ਕੋਟਿ – ਕੋਟਿ ਜਨਤਾ ਦੇ ਅਸ਼ੀਰਵਾਦ ਲਈ ਮੈਂ ਆਪਣੇ ਆਪ ਨੂੰ ਧੰਨ ਸਮਝਦਾ (ਮੰਨਦਾ) ਹਾਂ। ਅੱਜ ਗੁਜਰਾਤ ਦੇ ਲੋਕਾਂ ਨੇ ਮੈਨੂੰ ਜੋ ਅਭਿਨੰਦਨ ਪੱਤਰ ਦਿੱਤਾ ਹੈ ਉਸ ਦੇ ਲਈ ਵੀ ਮੈਂ ਗੁਜਰਾਤ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਮੇਰੇ ਲਈ ਇਹ ਸਨਮਾਨ ਪੱਤਰ ਜਾਂ ਅਭਿਨੰਦਨ ਪੱਤਰ ਨਹੀਂ ਹੈ, ਲੇਕਿਨ ਜਿਸ ਮਿੱਟੀ ਵਿੱਚ ਪਲਿਆ-ਵਧਿਆ, ਜਿਨ੍ਹਾਂ ਦਰਮਿਆਨ ਸੰਸਕਾਰ ਪ੍ਰਾਪਤ ਕੀਤੇ ਅਤੇ ਜਿਵੇਂ ਮਾਂ ਆਪਣੇ ਬੇਟੇ ਦੀ ਪਿੱਠ ਉੱਤੇ ਹੱਥ ਰੱਖਦੀ ਹੈ, ਤਾਂ ਬੇਟੇ ਦੀ ਤਾਕਤ, ਉਤਸ਼ਾਹ, ਊਰਜਾ ਹਜ਼ਾਰਾਂ ਗੁਣਾ ਵਧ ਜਾਂਦੀ ਹੈ। ਅੱਜ ਤੁਹਾਡੇ ਇਸ ਸਨਮਾਨ ਪੱਤਰ ਵਿੱਚ, ਮੈਂ ਉਹ ਅਸ਼ੀਰਵਾਦ ਅਨੁਭਵ ਕਰ ਰਿਹਾ ਹਾਂ। ਮੈਨੂੰ ਲੋਹਾ ਅਭਿਆਨ ਦੌਰਾਨ ਮਿਲੇ ਲੋਹੇ ਦਾ ਪਹਿਲਾ ਟੁਕੜਾ ਵੀ ਸੌਂਪਿਆ ਗਿਆ ਹੈਜਦੋਂ ਅਹਿਮਦਾਬਾਦ ਵਿੱਚ ਅਸੀਂ ਅਭਿਆਨ ਸ਼ੁਰੂ ਕੀਤਾ ਸੀ ਤਾਂ ਜਿਸ ਝੰਡੇ ਨੂੰ ਲਹਿਰਾਇਆ ਗਿਆ ਸੀਉਹ ਵੀ ਮੈਨੂੰ ਉਪਹਾਰ ਵਜੋਂ ਦਿੱਤਾ ਗਿਆ ਹੈ। ਮੈਂ ਤੁਹਾਡੇ ਸਾਰਿਆਂ ਪ੍ਰਤੀ ਗੁਜਰਾਤ ਦੇ ਲੋਕਾਂ ਪ੍ਰਤੀ, ਕ੍ਰਿਤਿੱਗ ਹਾਂਅਤੇ ਮੈਂ ਇਨ੍ਹਾਂ ਚੀਜ਼ਾ ਨੂੰ ਇੱਥੇ ਹੀ ਛੱਡ ਜਾਵਾਂਗਾ, ਤਾਕਿ ਤੁਸੀਂ ਇਸ ਨੂੰ ਇੱਥੋਂ ਦੇ ਮਿਊਜ਼ੀਅਮ ਵਿੱਚ ਰੱਖ ਸਕੋ, ਤਾਕਿ ਦੇਸ਼ ਨੂੰ ਪਤਾ ਚਲੇ।

ਮੈਨੂੰ ਉਹ ਪੁਰਾਣੇ ਦਿਨ ਯਾਦ ਆ ਰਹੇ ਹਨ ਅਤੇ ਅੱਜ ਜੀ  ਭਰਕੇ ਬਹੁਤ ਕੁਝ ਕਹਿਣ ਦਾ ਮਨ ਵੀ ਕਰਦਾ ਹੈਮੈਨੂੰ ਉਹ ਦਿਨ ਯਾਦ ਆ ਰਹੇ ਹਨ ਜਦੋਂ ਦੇਸ਼ ਭਰ ਦੇ ਪਿੰਡਾਂ ਤੋਂ, ਕਿਸਾਨਾਂ ਤੋਂ ਮਿੱਟੀ ਮੰਗੀ ਗਈ ਸੀ ਅਤੇ ਖੇਤੀ ਵਿੱਚ ਵਰਤੇ ਗਏ ਪੁਰਾਣੇ ਔਜ਼ਾਰ ਇੱਕਠੇ ਕਰਨ ਦਾ ਕਾਰਜ ਚਲ ਰਿਹਾ ਸੀ।  ਜਦੋਂ ਦੇਸ਼ ਭਰ ਦੇ ਲੱਖਾਂ ਪਿੰਡਾਂ, ਕਰੋੜਾਂ ਕਿਸਾਨ ਪਰਿਵਾਰਾਂ ਨੇ ਆਪਣੇ ਆਪ ਅੱਗੇ ਵਧ ਕੇ ਇਸ ਪ੍ਰਤਿਮਾ  ਦੇ ਨਿਰਮਾਣ ਨੂੰ ਇੱਕ ਜਨ ਅੰਦੋਲਨ ਬਣਾ ਦਿੱਤਾ ਸੀ। ਜਦੋਂ ਉਨ੍ਹਾਂ ਵੱਲੋਂ ਦਿੱਤੇ ਔਜ਼ਾਰਾਂ ਤੋਂ ਅਣਗਿਣਤ ਮਿਟ੍ਰਿਕ ਟਨ ਲੋਹਾ ਕੱਢਿਆ ਅਤੇ ਇਸ ਪ੍ਰਤਿਮਾ ਦਾ ਠੋਸ ਅਧਾਰ ਤਿਆਰ ਕੀਤਾ ਗਿਆ।

ਸਾਥੀਓ, ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਇਹ ਵਿਚਾਰ ਮੈਂ ਸਾਹਮਣੇ ਰੱਖਿਆ ਸੀ ਤਾਂ ਸ਼ੰਕਾਵਾਂ ਅਤੇ ਸੰਦੇਹ (ਅਸੰਕਾਵਾਂ) ਦਾ ਵੀ ਇੱਕ ਵਾਤਾਵਰਣ ਬਣਿਆ ਸੀ ਅਤੇ ਮੈਂ ਪਹਿਲੀ ਵਾਰ ਇੱਕ ਗੱਲ ਅੱਜ ਪ੍ਰਗਟ ਵੀ ਕਰਨਾ ਚਾਹੁੰਦਾ ਹਾਂ। ਜਦੋਂ ਇਹ ਕਲਪਨਾ ਮਨ ਵਿੱਚ ਚਲ ਰਹੀ ਸੀ, ਤਦ ਮੈਂ ਇੱਥੋਂ ਦੇ ਪਹਾੜਾਂ ਨੂੰ ਖੋਜ ਰਿਹਾ ਸੀ ਕਿ ਮੈਨੂੰ ਕੋਈ ਅਜਿਹੀ ਵੱਡੀ ਚਟਾਨ ਮਿਲ ਜਾਵੇ। ਉਸੇ ਚਟਾਨ ਦੀ ਨਕਾਸ਼ੀ ਕਰਕੇ ਉਸ ਵਿੱਚੋਂ ਸਰਦਾਰ ਸਾਹਿਬ ਦੀ ਪ੍ਰਤਿਮਾ ਤਰਾਸ਼ਾਂਹਰ ਪ੍ਰਕਾਰ ਦੀ ਜਾਂਚ ਪੜਤਾਲ ਦੇ ਬਾਅਦ ਲੱਭਿਆ ਕਿ ਇੰਨੀ ਵੱਡੀ ਚਟਾਨ ਵੀ ਸੰਭਵ ਨਹੀਂ ਹੈ ਅਤੇ ਇਹ ਚਟਾਨ ਵੀ ਓਨੀ ਮਜ਼ਬੂਤ ਨਹੀਂ ਹੈ ਤਾਂ ਮੈਨੂੰ ਮੇਰਾ ਵਿਚਾਰ ਬਦਲਣਾ ਪਿਆ ਅਤੇ ਅੱਜ ਜੋ ਰੂਪ ਤੁਸੀਂ ਦੇਖ ਰਹੇ ਹੋ, ਉਸ ਵਿਚਾਰ ਨੇ ਉਸ ਵਿੱਚੋਂ ਜਨਮ ਲਿਆ। ਮੈਂ ਲਗਾਤਾਰ ਸੋਚਦਾ ਰਹਿੰਦਾ ਸਾਂ, ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਦਾ ਸਾਂ, ਸਭ ਦੇ ਸੁਝਾਅ ਲੈਂਦਾ ਰਹਿੰਦਾ ਸਾਂ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਇਸ ਮਹੱਤਵਪੂਰਨ ਪ੍ਰੋਜੈਕਟ ਨਾਲ ਜੁੜੇ ਜਨ-ਜਨ ਨੇ ਦੇਸ਼ ਦੇ ਵਿਸ਼ਵਾਸ ਨੂੰ, ਸਮਰੱਥਾ ਨੂੰ ਇੱਕ ਸਿਖ਼ਰ ਉੱਤੇ ਪਹੁੰਚਾ ਦਿੱਤਾ ।

ਭਾਈਓ ਅਤੇ ਭੈਣੋਂ, ਦੁਨੀਆ ਦੀ ਇਹ ਸਭ ਤੋਂ ਉੱਚੀ ਪ੍ਰਤਿਮਾ ਪੂਰੀ ਦੁਨੀਆ ਨੂੰ, ਸਾਡੀਆਂ ਭਾਵੀ ਪੀੜ੍ਹੀਆਂ ਨੂੰ ਉਸ ਵਿਅਕਤੀ ਦੇ ਸਾਹਸ, ਸਮੱਰਥਾ ਅਤੇ ਸੰਕਲਪ ਦੀ ਯਾਦ ਦਿਵਾਉਂਦੀ ਰਹੇਗੀ। ਜਿਸ ਨੇ, ਮਾਂ ਭਾਰਤੀ  ਨੂੰ ਖੰਡ-ਖੰਡ, ਟੁਕੜਿਆਂ ਵਿੱਚ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਪਵਿੱਤਰ ਕਾਰਜ ਕੀਤਾ ਸੀ। ਜਿਸ ਮਹਾਪੁਰਸ਼ ਨੇ ਉਨ੍ਹਾਂ ਸਾਰੀਆਂ ਸ਼ੰਕਾਵਾਂ ਨੂੰ ਹਮੇਸ਼ਾ-ਹਮੇਸ਼ਾ ਲਈ ਸਮਾਪਤ ਕਰ ਦਿੱਤਾ, ਜੋ ਉਸ ਸਮੇਂ ਦੀ ਦੁਨੀਆ ਭਵਿੱਖ ਦੇ ਭਾਰਤ ਦੇ ਪ੍ਰਤੀ ਜਤਾ ਰਹੀ ਸੀ। ਅਜਿਹੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ  ਨੂੰ ਮੈਂ ਸ਼ਤ-ਸ਼ਤ ਨਮਨ ਕਰਦਾ ਹਾਂ।

ਸਾਥੀਓ, ਸਰਦਾਰ ਸਾਹਿਬ ਦੀ ਸਮਰੱਥਾ ਉਦੋਂ ਭਾਰਤ  ਦੇ ਕੰਮ ਆਈ ਸੀ, ਜਦੋਂ ਮਾਂ ਭਾਰਤੀ  ਸਾਢੇ ਪੰਜ ਸੌ ਤੋਂ ਜ਼ਿਆਦਾ ਰਿਆਸਤਾਂ ਵਿੱਚ ਵੰਡੀ ਹੋਈ ਸੀ। ਦੁਨੀਆ ਵਿੱਚ ਭਾਰਤ  ਦੇ ਭਵਿੱਖ ਦੇ ਪ੍ਰਤੀ ਘੋਰ ਨਿਰਾਸ਼ਾ ਸੀ ਅਤੇ ਨਿਰਾਸ਼ਾਵਾਦੀ ਉਸ ਜ਼ਮਾਨੇ ਵਿੱਚ ਵੀ ਸਨ। ਨਿਰਾਸ਼ਾਵਾਦੀਆਂ ਨੂੰ ਲਗਦਾ ਸੀ ਕਿ ਭਾਰਤ ਆਪਣੀਆਂ ਵਿਵਿਧਤਾਵਾਂ ਦੀ ਵਜ੍ਹਾ ਨਾਲ ਹੀ ਬਿਖਰ ਜਾਵੇਗਾ। ਹਾਲਾਂਕਿ ਨਿਰਾਸ਼ਾ  ਦੇ ਉਸ ਦੌਰ ਵਿੱਚ ਵੀ ਸਾਰਿਆਂ ਨੂੰ ਉਮੀਦ ਦੀ ਇੱਕ ਕਿਰਨ ਦਿਖਦੀ ਸੀ ਅਤੇ ਇਹ ਉਮੀਦ ਦੀ ਕਿਰਨ ਸੀ ਸਰਦਾਰ ਵੱਲਭ ਭਾਈ ਪਟੇਲਸਰਦਾਰ ਪਟੇਲ ਕੌਟਿਲਯ ਦੀ ਕੂਟਨੀਤੀ ਅਤੇ ਸ਼ਿਵਾਜੀ ਮਹਾਰਾਜ  ਦੀ ਵੀਰਤਾ ਦਾ ਸਮਾਵੇਸ਼ ਸਨ05 ਜੁਲਾਈ, 1947 ਨੂੰ ਰਿਆਸਤਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਾਹਿਬ ਨੇ ਕਿਹਾ ਸੀ ਅਤੇ ਮੈਂ ਮੰਨਦਾ ਹਾਂ ਸਰਦਾਰ ਸਾਹਿਬ  ਦੇ ਉਹ ਵਾਕ ਅੱਜ ਵੀ ਓਨੇ ਹੀ ਸਾਰਥਕ ਹਨ।  ਸਰਦਾਰ ਸਾਹਿਬ ਨੇ ਕਿਹਾ ਸੀ ਵਿਦੇਸ਼ੀ ਹਮਲਾਵਰਾਂ ਦੇ ਸਾਹਮਣੇ ਸਾਡੇ ਆਪਸੀ ਝਗੜੇ, ਆਪਸੀ ਦੁਸ਼ਮਣੀ, ਵੈਰ ਦਾ ਭਾਵ ਸਾਡੀ ਹਾਰ ਦੀ ਵੱਡੀ ਵਜ੍ਹਾ ਸੀ। ਹੁਣ ਸਾਨੂੰ ਇਸ ਗ਼ਲਤੀ ਨੂੰ ਨਹੀਂ ਦੋਹਰਾਉਣਾ ਹੈ ਅਤੇ ਨਾ ਹੀ ਦੁਬਾਰਾ ਕਿਸੇ ਦਾ ਗ਼ੁਲਾਮ ਹੋਣਾ ਹੈ।

ਸਰਦਾਰ ਸਾਹਿਬ ਦੇ ਇਸੇ ਸੰਵਾਦ ਨਾਲ ਏਕੀਕਰਨ ਦੀ ਸ਼ਕਤੀ ਨੂੰ ਸਮਝਦਿਆਂ ਇਨ੍ਹਾਂ ਰਾਜੇ-ਰਜਵਾੜਿਆਂ ਨੇ ਆਪਣੇ ਰਾਜਾਂ  ਦਾ ਸੁਮੇਲ ਕੀਤਾ ਸੀ। ਦੇਖਦੇ ਹੀ ਦੇਖਦੇ ਭਾਰਤ ਇੱਕ ਹੋ ਗਿਆ।  ਸਰਦਾਰ ਸਾਹਿਬ ਦੇ ਸੱਦੇ ਤੇ ਦੇਸ਼ ਦੇ ਸੈਂਕੜੇ ਰਾਜਿਆਂ-ਰਜਵਾੜਿਆਂ ਨੇ ਤਿਆਗ ਦੀ ਮਿਸਾਲ ਕਾਇਮ ਕੀਤੀ ਸੀ। ਸਾਨੂੰ ਰਾਜੇ-ਰਜਵਾੜਿਆਂ ਦੇ ਇਸ ਤਿਆਗ ਨੂੰ ਵੀ ਕਦੇ ਨਹੀਂ ਭੁੱਲਣਾ ਚਾਹੀਦਾ।  ਅਤੇ ਮੇਰਾ ਇੱਕ ਸੁਪਨਾ ਵੀ ਹੈ ਕਿ ਇਸ ਸਥਾਨ ਦੇ ਨਾਲ ਜੋੜਕੇ ਇਹ ਸਾਢੇ ਪੰਜ ਸੌ ਤੋਂ ਅਧਿਕ ਜੋ ਰਾਜੇ-ਰਜਵਾੜੇ ਸਨ, ਉਨ੍ਹਾਂ ਨੇ ਦੇਸ਼ ਦੇ ਏਕੀਕਰਨ ਲਈ ਜੋ ਕਦਮ ਚੁੱਕੇ ਸਨ ਉਸਦਾ ਵੀ ਇੱਕ ਵਰਚੁਅਲ ਮਿਊਜਿਅਮ ਤਿਆਰ ਹੋਵੇ, ਤਾਕਿ ਆਉਣ ਵਾਲੀ ਪੀ‍ੜ੍ਹੀ ਨੂੰ…. ਵਰਨਾ ਅੱਜ ਲੋਕਤਾਂਤਰਿਕ ਪੱਧਤੀ ਨਾਲ ਇੱਕ ਤਹਿਸੀਲ ਦਾ ਪ੍ਰਧਾਨ ਚੁਣਿਆ ਜਾਵੇ ਅਤੇ ਉਸ ਨੂੰ ਕਿਹਾ ਜਾਵੇ ਕਿ ਭਾਈ ਇੱਕ ਸਾਲ ਪਹਿਲਾਂ ਛੱਡ ਦਿਉ, ਤਾਂ ਵੱਡਾ ਤੁਫਾਨ ਖੜ੍ਹਾ ਹੋ ਜਾਂਦਾ ਹੈ। ਇਨ੍ਹਾਂ ਰਾਜਿਆਂ-ਮਹਾਰਾਜਿਆਂ ਨੇ ਸਦੀਆਂ ਤੋਂ ਆਪਣੇ ਪੂਰਵਜਾਂ ਦੀਆਂ ਚੀਜ਼ਾਂ ਦੇਸ਼ ਨੂੰ ਦੇ ਦਿੱਤੀਆਂ ਸਨਇਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ, ਉਸ ਨੂੰ ਵੀ ਯਾਦ ਰੱਖਣਾ ਹੋਵੇਗਾ।

ਸਾਥੀਓ, ਜਿਸ ਕਮਜ਼ੋਰੀ ਤੇ ਦੁਨੀਆ ਸਾਨੂੰ ਉਸ ਸਮੇਂ ਤਾਨੇ ਮਿਹਣੇ ਮਾਰ ਰਹੀ ਸੀ, ਉਸੇ ਨੂੰ ਤਾਕਤ ਬਣਾਉਂਦਿਆ ਸਰਦਾਰ ਪਟੇਲ ਨੇ ਦੇਸ਼ ਨੂੰ ਰਸਤਾ ਦਿਖਾਇਆ ਸੀ। ਉਸੇ ਰਸਤੇ ਉੱਤੇ ਚਲਦਿਆਂ ਸ਼ੱਕ ਵਿੱਚ ਘਿਰਿਆ ਹੋਇਆ ਭਾਰਤ ਅੱਜ ਦੁਨੀਆ ਨਾਲ ਆਪਣੀਆਂ ਸ਼ਰਤਾਂ ਤੇ ਸੰਵਾਦ ਕਰ ਰਿਹਾ ਹੈ। ਦੁਨੀਆ ਦੀ ਵੱਡੀ ਆਰਥਕ ਅਤੇ ਸਾਮਰਿਕ ਸ਼ਕਤੀ ਬਣਨ ਵੱਲ ਹਿੰਦੁਸਤਾਨ ਅੱਗੇ ਵਧ ਰਿਹਾ ਹੈ। ਇਹ ਜੇਕਰ ਸੰਭਵ ਹੋ ਸਕਿਆ ਹੈ ਤਾਂ ਉਸ ਦੇ ਪਿੱਛੇ ਸਧਾਰਨ ਕਿਸਾਨ  ਦੇ ਘਰ ਵਿੱਚ ਪੈਦਾ ਹੋਏ ਉਸ ਗ਼ੈਰ-ਮਾਮੂਲੀ ਵਿਅਕਤਿਤਵ ਦਾ, ਸਰਦਾਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਸੀ, ਬਹੁਤ ਵੱਡਾ ਰੋਲ ਰਿਹਾ ਹੈ। ਚਾਹੇ ਜਿਤਨਾ ਦਬਾਅ ਕਿਉਂ ਨਾ ਹੋਵੇ, ਕਿਤਨੇ ਹੀ ਮਤਭੇਦ ਕਿਉਂ ਨਾ ਹੋਣ ਪ੍ਰਸ਼ਾਸਨ ਵਿੱਚ Governance ਨੂੰ ਕਿਵੇਂ ਸਥਾਪਤ ਕੀਤਾ ਜਾਂਦਾ ਹੈ। ਇਹ ਸਰਦਾਰ ਸਾਹਿਬ ਨੇ ਕਰਕੇ ਦਿਖਾਇਆ। ਕੱਛ ਤੋਂ ਲੈ ਕੇ ਕੋਹਿਮਾ ਤੱਕ, ਕਰਗਿਲ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅੱਜ ਜੇਕਰ ਬੇ-ਰੋਕ-ਟੋਕ ਅਸੀਂ ਜਾ-ਸਕ ਰਹੇ ਹਾਂ ਤਾਂ ਇਹ ਸਰਦਾਰ ਸਾਹਿਬ ਦੀ ਵਜ੍ਹਾ ਨਾਲ, ਉਨ੍ਹਾਂ  ਦੇ ਸੰਕਲਪ ਨਾਲ ਹੀ ਸੰਭਵ ਹੋ ਸਕਿਆ ਹੈ। ਸਰਦਾਰ ਸਾਹਿਬ ਨੇ ਸੰਕਲਪ ਨਾ ਲਿਆ ਹੁੰਦਾ, ਪਲ ਭਰ ਕਲਪਨਾ ਕਰੋ ਮੈਂ ਮੇਰੇ ਦੇਸ਼ ਵਾਸੀਆਂ ਨੂੰ ਝਕਝੋਰਨਾ ਚਾਹੁੰਦਾ ਹਾਂ। ਪਲ ਭਰ ਕਲਪਨਾ ਕਰੋ, ਜੇਕਰ ਸਰਦਾਰ ਸਾਹਿਬ ਨੇ ਇਹ ਕਾਰਜ ਨਾ ਕੀਤਾ ਹੁੰਦਾਇਹ ਸੰਕਲਪ  ਨਾ ਕੀਤਾ ਹੁੰਦਾ ਤਾਂ ਅੱਜ ਗਿਰਦੇ lion ਅਤੇ ਗਿਰਦੇ ਸ਼ੇਰ ਨੂੰ ਦੇਖਣ ਲਈ ਅਤੇ ਸ਼ਿਵ ਭਗਤਾਂ ਲਈ ਸੋਮਨਾਥ ਵਿੱਚ ਪੂਜਾ ਕਰਨ ਲਈ ਅਤੇ ਹੈਦਰਾਬਾਦ ਦੇ ਚਾਰਮੀਨਾਰ ਨੂੰ ਦੇਖਣ ਲਈ ਸਾਨੂੰ ਹਿੰਦੁਸਤਾਨੀਆਂ ਨੂੰ ਵੀਜ਼ਾ ਲੈਣਾ ਪੈਂਦਾਅਗਰ ਸਰਦਾਰ ਸਾਹਿਬ ਦਾ ਸੰਕਲਪ‍ ਨਾ ਹੁੰਦਾ ਤਾਂ ਕਸ਼ਮੀਰ ਤੋਂ ਕੰਨਿਆ‍ਕੁਮਾਰੀ ਤੱਕ ਦੀ ਸਿੱਧੀ ਟ੍ਰੇਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਅਗਰ ਸਰਦਾਰ ਸਾਹਿਬ ਦਾ ਸੰਕਲਪ ਨਾ ਹੁੰਦਾ ਤਾਂ ਸਿਵਲ ਸੇਵਾ ਵਰਗਾ ਪ੍ਰਸ਼ਾਸਨਿਕ ਢਾਂਚਾ ਖੜ੍ਹਾ ਕਰਨ ਵਿੱਚ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ।

 

ਭਾਈਓ ਅਤੇ ਭੈਣੋਂ,  21 ਅਪ੍ਰੈਲ 1947 ਨੂੰ All India Administrative Services  ਦੇ probationers ਨੂੰ ਸੰਬੋਧਨ ਕਰਦਿਆਂ ਸਰਦਾਰ ਵੱਲਭ ਭਾਈ ਪਟੇਲ  ਨੇ ਕਿਹਾ ਸੀ ਅਤੇ ਬੜੇ ਸ਼ਬਦ  ਮਹੱਤਵਪੂਰਨ ਹਨਅੱਜ ਵੀ ਜੋ ਆਈਏਐੱਸ ਆਈਪੀਐੱਸ ਆਈਐੱਫਐੱਸ ਜੋ ਵੀ ਹਨ ਇਹ ਸ਼ਬਦ ਹਰ ਕਿਸੇ ਨੂੰ ਯਾਦ ਰੱਖਣੇ ਚਾਹੀਦੇ ਹਨ, ਉਦੋਂ ਸਰਦਾਰ ਸਾਹਿਬ ਨੇ ਕਿਹਾ ਸੀ ਹੁਣ ਤੱਕ ਜੋ ਆਈਸੀਐੱਸ ਯਾਨੀ Indian Civil Services ਸੀ ਉਸ ਵਿੱਚ ਨਾ ਤਾਂ ਕੁਝ Indian ਸੀ ਨਾ ਉਹ civil ਸੀ ਅਤੇ ਨਾ ਹੀ ਉਸ ਵਿੱਚ service ਦੀ ਕੋਈ ਭਾਵਨਾ  ਸੀ ।  ਉਨ੍ਹਾਂ ਨੇ ਨੌਜਵਾਨਾਂ ਨੂੰ ਸਥਿਤੀ ਨੂੰ ਬਦਲਣ ਦਾ ਸੱਦਾ ਦਿੱਤਾ ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਪੂਰੀ ਪਾਰਦਰਸ਼ਿਤਾ ਦੇ ਨਾਲਪੂਰੀ ਇਮਾਨਦਾਰੀ  ਦੇ ਨਾਲ ਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਮਾਣ ਵਧਾਈਆ ਹੈ ।  ਉਸ ਨੂੰ ਭਾਰਤ  ਦੇ ਨਵ-ਨਿਰਮਾਣ ਲਈ ਸਥਾਪਤ ਕਰਨਾ ਹੈ ।  ਇਹ ਸਰਦਾਰ ਦੀ ਹੀ ਪ੍ਰੇਰਨਾ ਸੀ ਕਿ ਭਾਰਤ ਪ੍ਰਸ਼ਾਸਨਿਕ ਸੇਵਾ ਦੀ ਤੁਲਨਾ steelframe ਨਾਲ ਕੀਤੀ ਗਈ ।

ਭਾਈਓ ਅਤੇ ਭੈਣੋਂ, ਸਰਦਾਰ ਪਟੇਲ ਨੂੰ ਅਜਿਹੇ ਸਮੇਂ ਵਿੱਚ ਦੇਸ਼ ਦਾ ਗ੍ਰਿਹ ਮੰਤਰੀ ਬਣਾਇਆ ਗਿਆ ਸੀ ਜੋ ਭਾਰਤ ਦੇ ਇਤਿਹਾਸ ਦਾ ਸਭ ਤੋਂ ਮੁਸ਼ਕਲ ਪਲ ਸੀ । ਉਨ੍ਹਾਂ ਦੇ  ਜ਼ਿੰਮੇ  ਦੇਸ਼ ਦੀਆਂ ਵਿਵਸਥਾਵਾਂ ਦੇ ਪੁਨਰਨਿਰਮਾਣ ਦਾ ਜ਼ਿੰਮਾ ਸੀ, ਤਾਂ ਨਾਲ ਹੀ ਅਸਤ – ਵਿਅਸਤ ਕਾਨੂੰਨ ਵਿਵਸਥਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਸੀ । ਉਨ੍ਹਾਂ ਨੇ ਉਨ੍ਹਾਂ ਮੁਸ਼ਕਿਲ ਪਰਿਸਥਿਤੀਆਂ ਵਿੱਚੋਂ ਦੇਸ਼ ਨੂੰ ਬਾਹਰ ਕੱਢਦਿਆਂ ਸਾਡੀ ਆਧੁਨਿਕ ਪੁਲਿਸ ਵਿਵਸਥਾ ਲਈ ਠੋਸ ਅਧਾਰ ਵੀ ਤਿਆਰ ਕੀਤਾ ।  ਸਾਥੀਓ, ਦੇਸ਼ ਦੇ ਲੋਕਤੰਤਰ ਨਾਲ ਜਨ ਸਧਾਰਨ ਨੂੰ ਜੋੜਨ ਲਈ ਸਰਦਾਰ ਸਾਹਿਬ ਪ੍ਰਤੀ ਪਲ ਸਮਰਪਿਤ ਰਹੇ । ਔਰਤਾਂ ਨੂੰ ਭਾਰਤ ਦੀ ਰਾਜਨੀਤੀ ਵਿੱਚ ਸਰਗਰਮ ਯੋਗਦਾਨ ਦਾ ਅਧਿਕਾਰ ਦੇਣ  ਦੇ ਪਿੱਛੇ ਵੀ ਸਰਦਾਰ ਵੱਲਭ ਭਾਈ ਪਟੇਲ ਦਾ ਬਹੁਤ ਵੱਡਾ ਰੋਲ ਰਿਹਾ ਹੈ । ਜਦੋਂ ਦੇਸ਼ ਵਿੱਚ ਮਾਤਾਵਾਂ – ਭੈਣਾਂ ਪੰਚਾਇਤਾਂ ਅਤੇ ਸ਼ਹਿਰਾਂ ਦੀਆਂ ਸੰਸਥਾਵਾਂ ਦੀ ਚੋਣ ਤੱਕ ਵਿੱਚ ਹਿੱਸਾ ਨਹੀਂ ਲੈ ਸਕਦੀਆਂ ਸਨ, ਉਦੋਂ ਸਰਦਾਰ ਸਾਹਿਬ ਨੇ ਉਸ ਅਨਿਆਂ ਦੇ ਖ਼ਿਲਾਫ਼ ਅਵਾਜ਼ ਉਠਾਈ ਸੀ । ਉਨ੍ਹਾਂ ਦੀ ਪਹਿਲ ‘ਤੇ ਹੀ ਅਜ਼ਾਦੀ ਤੋਂ ਕਈ ਦਹਾਕੇ ਪਹਿਲਾਂ ਇਸ ਭੇਦ – ਭਾਵ ਨੂੰ ਦੂਰ ਕਰਨ ਦਾ ਰਸਤਾ ਖੋਲ੍ਹਿਆ ਗਿਆ ਸੀ ਉਹ ਸਰਦਾਰ ਸਾਹਿਬ ਹੀ ਸਨ ਜਿਨ੍ਹਾਂ  ਦੇ ਚਲਦੇ ਅੱਜ ਮੌਲਿਕ ਅਧਿਕਾਰ ਸਾਡੇ ਲੋਕਤੰਤਰ ਦਾ ਪ੍ਰਭਾਵੀ ਹਿੱਸਾ ਹੈ ।

ਸਾਥੀਓ, ਇਹ ਪ੍ਰਤਿਮਾ ਸਰਦਾਰ ਪਟੇਲ ਦੇ ਉਸੇ ਪ੍ਰਣ, ਪ੍ਰਤਿਭਾ, ਪੁਰਸ਼ਾਰਥ ਅਤੇ ਪਰਮਾਰਥ ਦੀ ਭਾਵਨਾ  ਦਾ ਇੱਕ ਜਿਊਂਦਾ – ਜਾਗਦਾ ਪ੍ਰਗਟਾਅ ਹੈ। ਇਹ ਪ੍ਰਤਿਮਾ ਉਨ੍ਹਾਂ ਦੀ  ਸਮਰੱਥਾ ਅਤੇ ਸਮਰਪਣ ਦਾ ਸਨਮਾਨ ਤਾਂ ਹੈ ਹੀ, ਇਹ New India ਨਵੇਂ ਭਾਰਤ  ਦੇ ਨਵੇਂ ਆਤਮ-ਵਿਸ਼ਵਾਸ ਦੀ ਵੀ ਅਭਿਵਿਅਕਤੀ ਹੈ। ਇਹ ਪ੍ਰਤਿਮਾ ਭਾਰਤ  ਦੀ ਹੋਂਦ ’ਤੇ ਸਵਾਲ ਉਠਾਉਣ ਵਾਲਿਆਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਇਹ ਰਾਸ਼ਟਰ ਸਦੀਵੀ ਸੀ, ਸਦੀਵੀ ਹੈ ਅਤੇ ਸਦੀਵੀ ਰਹੇਗਾ ।

ਇਹ ਦੇਸ਼ ਭਰ  ਦੇ ਉਨ੍ਹਾਂ ਕਿਸਾਨਾਂ  ਦੇ ਸਵੈਮਾਣ ਦਾ ਪ੍ਰਤੀਕ ਹੈ ਜਿਨ੍ਹਾਂ ਦੇ ਖੇਤ ਦੀ ਮਿੱਟੀ ਤੋਂ ਅਤੇ ਖੇਤ  ਦੇ ਸਾਜ਼ੋ-ਸਮਾਨ ਦਾ ਲੋਹਾ, ਇਸ ਦੀ ਮਜ਼ਬੂਤ ਨੀਂਹ ਬਣੀ ਅਤੇ ਹਰ ਚੁਣੌਤੀ ਨਾਲ ਟਕਰਾ ਕੇ ਅੰਨ ਪੈਦਾ ਕਰਨ ਦੀ ਉਨ੍ਹਾਂ ਦੀ ਭਾਵਨਾ, ਇਸ ਦੀ ਆਤਮਾ ਬਣੀ ਹੈ ।  ਇਹ ਉਨ੍ਹਾਂ ਆਦਿਵਾਸੀ ਭਾਈ-ਭੈਣਾਂ ਦੇ ਯੋਗਦਾਨ ਦਾ ਸਮਾਰਕ ਹੈ, ਜਿਨ੍ਹਾਂ ਨੇ ਅਜ਼ਾਦੀ ਦੇ ਅੰਦੋਲਨ ਤੋਂ ਲੈਕੇ ਵਿਕਾਸ ਦੀ ਯਾਤਰਾ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ ਹੈ। ਇਹ ਉਚਾਈ, ਇਹ ਬੁਲੰਦੀ ਭਾਰਤ ਦੇ ਨੌਜਵਾਨ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਭਵਿੱਖ  ਦਾ ਭਾਰਤ ਤੁਹਾਡੀਆਂ ਅਕਾਂਖਿਆਵਾਂ ਦਾ ਹੈ ਜੋ ਇਤਨੀਆਂ ਹੀ ਵਿਰਾਟ ਹਨ ।  ਇਨ੍ਹਾਂ ਅਕਾਂਖਿਆਵਾਂ ਨੂੰ ਪੂਰਾ ਕਰਨ ਦੀ ਸਮਰੱਥਾ ਅਤੇ ਮੰਤਰ ਸਿਰਫ਼ ਤੇ ਸਿਰਫ਼ ਇੱਕ ਹੀ ਹੈ – ‘ਏਕ ਭਾਰਤ ਸ੍ਰੇਸ਼ਠ  ਭਾਰਤ’, ਏਕ ਭਾਰਤ ਸ੍ਰੇਸ਼ਠ ਭਾਰਤਏਕ ਭਾਰਤ ਸ੍ਰੇਸ਼ਠ ਭਾਰਤ ।

ਸਾਥੀਓ Statue of Unity ਇਹ ਸਾਡੀ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸਮਰੱਥਾ ਦਾ ਵੀ ਪ੍ਰਤੀਕ ਹੈ ।  ਬੀਤੇ ਕਰੀਬ ਸਾਢੇ ਤਿੰਨ ਵਰ੍ਹਿਆਂ ਵਿੱਚ ਹਰ ਰੋਜ਼ ਔਸਤਨ ਢਾਈ ਹਜ਼ਾਰ ਵਰਕਰਾਂ ਨੇ, ਸ਼ਿਲਪਕਾਰਾਂ ਨੇ ਮਿਸ਼ਨ ਮੋਡ ‘ਤੇ ਕੰਮ ਕੀਤਾ ਹੈ ।  ਕੁਝ ਸਮੇਂ  ਦੇ ਬਾਅਦ ਜਿਨ੍ਹਾਂ ਦਾ ਸਨਮਾਨ ਹੋਣ ਵਾਲਾ ਹੈ 90 ਦੀ ਉਮਰ ਨੂੰ ਪਾਰ ਕਰ ਚੁੱਕੇ ਹਨ । ਅਜਿਹੇ ਦੇਸ਼ ਦੇ ਉੱਘੇ ਸ਼ਿਲਪਕਾਰ ਸ਼੍ਰੀਮਾਨ ਰਾਮ ਸੁਤਾਰ ਜੀ ਦੀ ਅਗਵਾਈ ਹੇਠ ਦੇਸ਼  ਦੇ ਅਦਭੁੱਤ ਸ਼ਿਲਪਕਾਰਾਂ ਦੀ ਟੀਮ ਨੇ ਕਲਾ ਦੇ ਇਸ ਗੌਰਵਸ਼ਾਲੀ ਸਮਾਰਕ ਨੂੰ ਪੂਰਾ ਕੀਤਾ ਹੈ ।  ਮਨ ਵਿੱਚ ਮਿਸ਼ਨ ਦੀ ਭਾਵਨਾ, ਰਾਸ਼ਟਰੀ ਏਕਤਾ  ਦੇ ਪ੍ਰਤੀ ਸਮਰਪਣ ਅਤੇ ਭਾਰਤ ਭਗਤੀ ਦਾ ਹੀ ਬਲ ਹੈ ਜਿਸ ਦੇ ਕਾਰਨ ਇਤਨੇ ਘੱਟ ਸਮੇਂ ਵਿੱਚ ਇਹ ਕੰਮ ਪੂਰਾ ਹੋ ਗਿਆ ਹੈ। ਸਰਦਾਰ ਸਰੋਵਰ ਡੈਮ, ਉਸ ਦਾ ਨੀਂਹ ਪੱਥਰ ਕਦੋਂ ਰੱਖਿਆ ਗਿਆ ਅਤੇ ਕਿਤਨੇ ਦਹਾਕਿਆਂ  ਤੋਂ ਬਾਅਦ ਉਸ ਦਾ ਉਦਘਾਟਨ ਹੋਇਆ, ਇਹ ਤਾਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਦੇ-ਦੇਖਦੇ ਹੋ ਗਿਆ।  ਇਸ ਮਹਾਨ ਕਾਰਜ ਨਾਲ ਜੁੜੇ ਹਰ ਵਰਕਰ, ਹਰ ਕਾਰੀਗਰਹਰ ਸ਼ਿਲਪਕਾਰਹਰ ਇੰਜੀਨੀਅਰ, ਇਸ ਵਿੱਚ ਯੋਗਦਾਨ ਦੇਣ ਵਾਲੇ ਹਰ ਕਿਸੇ ਦਾ ਮੈਂ ਆਦਰਪੂਰਵਕ ਅਭਿਨੰਦਨ ਕਰਦਾ ਹਾਂ ਅਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਇਸ ਦੇ ਨਾਲ ਜੁੜੇ ਆਪ ਸਾਰਿਆਂ ਦਾ ਨਾਮ ਵੀ ਸਰਦਾਰ ਦੀ ਇਸ ਪ੍ਰਤਿਮਾ ਦੇ ਨਾਲ ਇਤਿਹਾਸ ਦਾ ਇੱਕ ਮਹਤੱਵਪੂਰਨ ਹਿੱਸਾ ਹੋ ਗਿਆ ਹੈ ।

ਸਾਥੀਓ, ਅੱਜ ਜੋ ਇਹ ਸਫ਼ਰ ਇੱਕ ਪੜਾਅ ਤੱਕ ਪਹੁੰਚਿਆ ਹੈ, ਉਸ ਦੀ ਯਾਤਰਾ ਅੱਠ ਵਰ੍ਹੇ ਪਹਿਲਾਂ ਅੱਜ ਦੇ ਹੀ ਦਿਨ ਸ਼ੁਰੂ ਹੋਈ ਸੀ31 ਅਕਤੂਬਰ, 2010 ਨੂੰ ਅਹਿਮਦਾਬਾਦ ਵਿੱਚ ਮੈਂ ਇਸ ਦਾ ਵਿਚਾਰ ਸਭ ਤੋਂ ਪਹਿਲਾਂ ਸਭ  ਦੇ ਸਾਹਮਣੇ ਰੱਖਿਆ ਸੀ ।  ਕਰੋੜਾਂ ਭਾਰਤੀਆਂ ਦੀ ਤਰ੍ਹਾਂ ਉਦੋਂ ਮੇਰੇ ਮਨ ਵਿੱਚ ਇੱਕ ਹੀ ਭਾਵਨਾ ਸੀ ਕਿ ਜਿਸ ਮਹਾਪੁਰਖ ਨੇ ਦੇਸ਼ ਨੂੰ ਇੱਕ ਕਰਨ ਲਈ ਇਤਨਾ ਵੱਡਾ ਯਤਨ ਕੀਤਾ ਹੈਉਸ ਨੂੰ ਉਹ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਹੈ, ਜਿਸ ਦਾ ਉਹ ਹੱਕਦਾਰ ਹੈ । ਮੈਂ ਚਾਹੁੰਦਾ ਸਾਂ ਕਿ ਇਹ ਸਨਮਾਨ ਵੀ ਉਨ੍ਹਾਂ ਨੂੰ ਉਸ ਕਿਸਾਨ, ਉਸ ਵਰਕਰ  ਦੇ ਪਸੀਨੇ ਤੋਂ ਮਿਲੇ ਜਿਸ ਦੇ ਲਈ ਸਰਦਾਰ ਪਟੇਲ ਨੇ ਜੀਵਨ ਭਰ ਸੰਘਰਸ਼ ਕੀਤਾ ਸੀ ।  ਸਾਥੀ, ਸਰਦਾਰ ਪਟੇਲ ਜੀ ਨੇ ਖੇੜਾ ਤੋਂ ਬਾਰਦੋਲੀ ਤੱਕ ਕਿਸਾਨ  ਦੇ ਸ਼ੋਸ਼ਣ  ਦੇ ਵਿਰੁੱਧ ਨਾ ਸਿਰਫ ਅਵਾਜ਼ ਉਠਾਈ, ਸੱਤਿਆਗ੍ਰਹਿ ਕੀਤਾਬਲਕਿ ਉਸ ਦਾ ਹੱਲ ਵੀ ਦਿੱਤਾ । ਅੱਜ ਦਾ ਸਹਿਕਾਰੀ ਅੰਦੋਲਨ ਜੋ ਦੇਸ਼  ਦੇ ਅਨੇਕ ਪਿੰਡਾਂ ਦੀ ਅਰਥਵਿਵਸਥਾ ਦਾ ਮਜ਼ਬੂਤ ਅਧਾਰ ਬਣ ਚੁੱਕਿਆ ਹੈ, ਇਹ ਸਰਦਾਰ ਸਾਹਿਬ ਦੀ ਹੀ ਦੀਰਘ ਦ੍ਰਿਸ਼ਟੀ ਦਾ ਨਤੀਜਾ ਹੈ ।

ਸਾਥੀਓ, ਸਰਦਾਰ ਪਟੇਲ ਦਾ ਇਹ ਸਮਾਰਕ ਉਨ੍ਹਾਂ ਪ੍ਰਤੀ ਕਰੋੜਾਂ ਭਾਰਤੀਆਂ ਦੇ ਸਨਮਾਨ ਅਤੇ ਦੇਸ਼ਵਾਸੀਆਂ ਦੀ ਸਮਰੱਥਾ ਦਾ ਪ੍ਰਤੀਕ ਤਾਂ ਹੈ ਹੀ, ਇਹ ਦੇਸ਼ ਦੀ ਅਰਥਵਿਵਸਥਾ, ਰੋਜ਼ਗਾਰ ਨਿਰਮਾਣ ਦਾ ਵੀ ਮਹੱਤਵਪੂਰਨ ਸਥਾਨ ਹੋਣ ਵਾਲਾ ਹੈ ।  ਇਸ ਨਾਲ ਹਜ਼ਾਰਾਂ ਆਦਿਵਾਸੀ ਭਾਈ-ਭੈਣਾਂ ਨੂੰ ਹਰ ਸਾਲ ਸਿੱਧਾ ਰੋਜ਼ਗਾਰ ਮਿਲਣ ਵਾਲਾ ਹੈ । ਸਤਪੁੜਾ ਅਤੇ ਵਿੰਧਯ ਦੇ ਇਸ ਆਂਚਲ ਵਿੱਚ ਵਸੇ ਤੁਹਾਨੂੰ ਸਭ ਜਨਾਂ ਨੂੰ ਕੁਦਰਤ ਨੇ ਜੋ ਕੁਝ ਵੀ ਸੌਂਪਿਆ ਹੈ, ਉਹ ਹੁਣ ਆਧੁਨਿਕ ਰੂਪ ਵਿੱਚ ਤੁਹਾਡੇ ਕੰਮ ਆਉਣ ਵਾਲਾ ਹੈ। ਦੇਸ਼ ਨੇ ਜਿਨ੍ਹਾਂ ਜੰਗਲਾਂ ਬਾਰੇ ਕਵਿਤਾਵਾਂ ਰਾਹੀਂ ਪੜ੍ਹਿਆ, ਹੁਣ ਉਨ੍ਹਾਂ ਜੰਗਲਾਂ, ਉਨ੍ਹਾਂ ਆਦਿਵਾਸੀ ਪਰੰਪਰਾਵਾਂ ਨਾਲ ਪੂਰੀ ਦੁਨੀਆ ਪ੍ਰਤੱਖ ਇੰਟਰਵਿਊ (ਮੁਲਾਕਾਤ) ਕਰਨ ਵਾਲੀ ਹੈ ।  ਸਰਦਾਰ ਸਾਹਿਬ  ਦੇ ਦਰਸ਼ਨ ਕਰਨ ਵਾਲੇ Tourist, ਸਰਦਾਰ ਸਰੋਵਰ dam, ਸਤਪੁੜਾ ਅਤੇ ਵਿੰਧਯ ਦੇ ਪਰਬਤਾਂ  ਦੇ ਦਰਸ਼ਨ ਵੀ ਕਰ ਸਕਣਗੇ । ਮੈਂ ਗੁਜਰਾਤ ਸਰਕਾਰ ਦੀ ਫਿਰ ਤੋਂ ਪ੍ਰਸ਼ੰਸਾ ਕਰਾਂਗਾ ਕਿ ਉਹ ਇਸ ਪ੍ਰਤਿਮਾ  ਦੇ ਆਸ-ਪਾਸ  ਦੇ ਤਮਾਮ ਇਲਾਕਿਆਂ ਨੂੰ Tourist Sport  ਦੇ ਰੂਪ ਵਿੱਚ ਵਿਕਸਿਤ ਕਰ ਰਹੇ ਹਨ । ਜੋ ਫੁੱਲਾਂ ਦੀ ਘਾਟੀ ਬਣੀ ਹੈ valley of flowers ਉਹ ਇਸ ਸਮਾਰਕ ਦੇ ਆਕਰਸ਼ਣ ਨੂੰ ਹੋਰ ਵਧਾਉਣ ਵਾਲੀ ਹੈ ਅਤੇ ਮੈਂ ਤਾਂ ਚਾਹਾਂਗਾ ਕਿ ਇੱਥੇ ਇੱਕ ਅਜਿਹੀ ਏਕਤਾ ਨਰਸਰੀ ਬਣੇ ਕਿ ਇੱਥੇ ਆਉਣ ਵਾਲਾ ਹਰ Tourist ਏਕਤਾ ਨਰਸਰੀ ਤੋਂ ਏਕਤਾ ਦਾ ਪੌਦਾ ਆਪਣੇ ਘਰ ਲੈ ਜਾਵੇਅਤੇ ਏਕਤਾ ਦਾ ਰੁੱਖ ਬੀਜੇ ਅਤੇ ਹਰ ਪਲ ਦੇਸ਼ ਦੀ ਏਕਤਾ ਨੂੰ ਯਾਦ ਕਰਦਾ ਰਹੇ ।  ਨਾਲ ਹੀ,  Tourism ਇੱਥੋਂ  ਦੇ ਜਨ-ਜਨ  ਦੇ ਜੀਵਨ ਨੂੰ ਬਦਲਣ ਵਾਲਾ ਹੈ ।

ਸਾਥੀਓ, ਇਸ ਜ਼ਿਲ੍ਹੇ ਅਤੇ ਇਸ ਖੇਤਰ ਦਾ ਪਾਰੰਪਰਕ ਗਿਆਨ ਬਹੁਤ ਅਮੀਰ ਰਿਹਾ ਹੈ । Statue of Unity ਦੇ ਕਾਰਨ ਜਦੋਂ Tourism ਦਾ ਵਿਕਾਸ ਹੋਵੇਗਾ ਤਾਂ ਇਸ ਗਿਆਨ ਦਾ, ਪਰੰਪਰਾਗਤ ਗਿਆਨ ਦਾ ਵੀ ਪ੍ਰਸਾਰ ਹੋਵੇਗਾ ।  ਅਤੇ ਇਸ ਖੇਤਰ ਦੀ ਇੱਕ ਨਵੀਂ ਪਹਿਚਾਣ ਬਣੇਗੀ । ਮੈਨੂੰ ਵਿਸ਼ਵਾਸ ਹੈ, ਮੈਂ ਇਸ ਇਲਾਕੇ ਨਾਲ ਜੁੜਿਆ ਰਿਹਾ ਹਾਂ, ਇਸ ਲਈ ਮੈਨੂੰ ਕਾਫੀ ਚੀਜ਼ਾਂ ਦਾ ਪਤਾ ਹੈ । ਸ਼ਾਇਦ ਇੱਥੇ ਬੈਠੇ ਹੋਏ ਕਈਆਂ ਦਾ ਵੀ ਮਨ ਕਰ ਜਾਵੇ ਮੇਰੇ ਕਹਿਣ  ਤੋਂ ਬਾਅਦ ਇੱਥੋਂ  ਦੇ ਚਾਵਲ ਨਾਲ ਬਣੇ ਊਨਾ-ਮਾਂਡਾਤਹਲਾ-ਮਾਂਡਾ, ਠੋਕਾਲਾ ਮਾਂਡਾ ਇਹ ਅਜਿਹੇ ਪਕਵਾਨ ਹਨ, ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਖੂਬ ਭਾਉਣਗੇ, ਖੂਬ ਪਸੰਦ ਆਉਣਗੇ । ਇਸੇ ਤਰ੍ਹਾਂ ਇੱਥੇ ਬਹੁਤਾਤ ਵਿੱਚ ਉੱਗਣ ਵਾਲੇ ਪੌਦੇ, ਆਯੁਰਵੇਦ ਨਾਲ ਜੁਡ਼ੇ ਲੋਕ ਇਸ ਨੂੰ ਭਲੀ-ਭਾਂਤ ਜਾਣਦੇ ਹਨਖਾਤੀ ਭਿੰਡੀ, ਇਹ ਚਿਕਿਤਸਾ ਲਈ ਅਨੇਕ ਗੁਣਾਂ ਨਾਲ ਭਰਿਆ ਹੋਇਆ ਹੈ ਅਤੇ ਉਸ ਦੀ ਪਹਿਚਾਣ ਦੂਰ-ਦੂਰ ਤੱਕ ਪਹੁੰਚਣ ਵਾਲੀ ਹੈ। ਇਸ ਲਈ ਮੈਨੂੰ ਭਰੋਸਾ ਹੈ ਕਿ ਸਮਾਰਕ, ਇੱਥੋਂ ਦੀ ਖੇਤੀਬਾੜੀ ਨੂੰ ਬਿਹਤਰ ਬਣਾਉਣ, ਆਦਿਵਾਸੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਖੋਜ ਦਾ ਕੇਂਦਰ ਵੀ ਬਣੇਗਾ ।

ਸਾਥੀਓ ਬੀਤੇ ਚਾਰ ਵਰ੍ਹਿਆਂ ਵਿੱਚ ਦੇਸ਼  ਦੇ ਨਾਇਕਾਂ  ਦੇ ਯੋਗਦਾਨ ਨੂੰ ਯਾਦ ਕਰਨ ਦਾ ਇੱਕ ਬਹੁਤ ਵੱਡਾ ਅਭਿਆਨ ਸਰਕਾਰ ਨੇ ਸ਼ੁਰੂ ਕੀਤਾ ਹੈ ।  ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ ਉਦੋਂ ਵੀ ਮੇਰਾ ਇਨ੍ਹਾਂ ਚੀਜ਼ਾਂ ‘ਤੇ ਜ਼ੋਰ ਸੀ ।  ਇਹ ਸਾਡਾ ਪੁਰਾਤਨ ਸੱਭਿਆਚਾਰ ਹੈਸੰਸਕਾਰ ਹੈ ਜਿਨ੍ਹਾਂ ਨੂੰ ਲੈਕੇ ਅਸੀਂ ਅੱਗੇ ਵਧ ਰਹੇ ਹਾਂ ।  ਸਰਦਾਰ ਵੱਲਭ ਭਾਈ ਪਟੇਲ  ਦੀ ਇਹ ਅਸਮਾਨ ਛੂਹੰਦੀ ਪ੍ਰਤਿਮਾ ਹੋਵੇ ।  ਉਨ੍ਹਾਂ ਦੀ ਯਾਦ ਵਿੱਚ ਦਿੱਲੀ ਵਿੱਚ ਆਧੁਨਿਕ ਮਿਊਜ਼ੀਅਮ ਵੀ ਅਸੀਂ ਬਣਾਇਆ ਹੈ ।  ਗਾਂਧੀ ਨਗਰ ਦਾ ਮਹਾਤਮਾ ਮੰਦਰ  ਅਤੇ ਦਾਂਡੀ ਕੁਟੀਰ ਹੋਵੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ  ਦੇ ਪੰਚਤੀਰਥ ਹੋਵੇ ਹਰਿਆਣਾ ਵਿੱਚ ਕਿਸਾਨ ਨੇਤਾ ਸਰ ਛੋਟੂ ਰਾਮ ਦੀ ਹਰਿਆਣਾ ਦੀ ਸਭ ਤੋਂ ਉੱਚੀ ਪ੍ਰਤਿਮਾ ਹੋਵੇ ।  ਕੱਛ   ਦੇ ਮਾਂਡਵੀ ਵਿੱਚ ਅਜ਼ਾਦੀ  ਦੇ ਸਸ਼ਸਤ੍ਰ  ਕ੍ਰਾਂਤੀ  ਦੇ ਪੁਰੋਧਾ ਗੁਜਰਾਤ ਦੀ ਧਰਤੀ ਦੀ ਸੰਤਾਨ ਸ਼ਿਆਮ ਜੀ  ਕ੍ਰਿਸ਼ਨ ਵਰਮਾ  ਦਾ ਸਮਾਰਕ ਹੋਵੇ ਅਤੇ ਸਾਡੇ ਆਦਿਵਾਸੀ ਭਾਈਆਂ – ਭੈਣਾਂ  ਦੇ ਵੀਰ ਨਾਇਕ  ਗੋਵਿੰਦ ਗੁਰੂ ਦਾ ਸ਼ਰਧਾ ਸਥਾਨ ਹੋਵੇ ਅਜਿਹੇ ਅਨੇਕ ਮਹਾਪੁਰਖਾਂ  ਦੇ ਸਮਾਰਕ ਬੀਤੇ ਵਰ੍ਹਿਆਂ ਵਿੱਚ ਅਸੀਂ ਤਿਆਰ ਕਰ ਚੁੱਕੇ ਹਾਂ ।

ਇਸ ਦੇ ਇਲਾਵਾ ਨੇਤਾ ਜੀ  ਸੁਭਾਸ਼ ਚੰਦਰ ਬੋਸ ਦਾ ਦਿੱਲੀ ਵਿੱਚ ਮਿਊਜ਼ੀਅਮ ਹੋਵੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੁੰਬਈ ਵਿੱਚ ਸ਼ਾਨਦਾਰ  ਪ੍ਰਤਿਮਾ ਹੋਵੇ ਜਾਂ ਫਿਰ ਸਾਡੇ ਆਦਿਵਾਸੀ ਨਾਇਕ, ਦੇਸ਼ ਦੀ ਅਜ਼ਾਦੀ ਦੇ ਵੀਰ, ਉਨ੍ਹਾਂ ਦੀ ਯਾਦ ਵਿੱਚ ਮਿਊਜ਼ੀਅਮ ਬਣਾਉਣ ਦਾ ਕੰਮ ਹੋਵੇ ਇਨ੍ਹਾਂ ਸਾਰਿਆਂ ਵਿਸ਼ਿਆਂ ‘ਤੇ ਅਸੀਂ ਇਤਹਾਸ ਨੂੰ ਪੁਨਰ-ਜੀਵਤ ਕਰਨ ਲਈ ਕੰਮ ਕਰ ਰਹੇ ਹਾਂ ।  ਬਾਬਾ ਸਾਹਿਬ  ਦੇ ਯੋਗਦਾਨ ਨੂੰ ਯਾਦ ਕਰਨ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਵਿਆਪਕ ਤੌਰ ‘ਤੇ ਮਨਾਉਣ ਦਾ ਫੈਸਲਾ ਹੋਵੇ ਜਾਂ ਫਿਰ ਨੇਤਾ ਜੀ   ਦੇ ਨਾਮ ‘ਤੇ ਰਾਸ਼ਟਰੀ ਸਨਮਾਨ ਸ਼ੁਰੂ ਕਰਨ ਦਾ ਐਲਾਨ ਹੋਵੇ ਇਹ ਸਾਡੀ ਹੀ ਸਰਕਾਰ ਨੇ ਇਨ੍ਹਾਂ ਸਾਰੀਆਂ ਗੱਲਾਂ ਦੀ ਸ਼ੁਰੂਆਤ ਕੀਤੀ ਹੈ ।  ਲੇਕਿਨ ਸਾਥੀਓ, ਕਈ ਵਾਰ ਤਾਂ ਮੈਂ ਹੈਰਾਨ ਰਹਿ ਜਾਂਦਾ ਹਾਂ ਜਦੋਂ ਦੇਸ਼ ਵਿੱਚ ਹੀ ਕੁਝ ਲੋਕ ਸਾਡੀ ਇਸ ਮੁਹਿੰਮ ਨੂੰ ਰਾਜਨੀਤੀ  ਦੇ ਚਸ਼ਮੇ ਨਾਲ ਦੇਖਣ ਦਾ ਦੁ ਸਾਹਸ ਕਰਦੇ ਹਨ

ਸਰਦਾਰ ਪਟੇਲ ਜਿਹੇ ਮਹਾਪੁਰਖਾਂ, ਦੇਸ਼  ਦੇ ਸਪੂਤਾਂ ਦੀ ਪ੍ਰਸ਼ੰਸਾ ਕਰਨ ਲਈ ਵੀ ਪਤਾ ਨਹੀਂ ਸਾਡੀ ਆਲੋਚਨਾ ਕੀਤੀ ਜਾਂਦੀ ਹੈ ।  ਅਜਿਹਾ ਅਨੁਭਵ ਕਰਾਇਆ ਜਾਂਦਾ ਹੈ ਜਿਵੇਂ ਅਸੀਂ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੈ ।  ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਦੇਸ਼  ਦੇ ਮਹਾਪੁਰਖਾਂ ਨੂੰ ਯਾਦ ਕਰਨਾ ਅਪਰਾਧ ਹੈਸਾਥੀਓ ਸਾਡੀ ਕੋਸ਼ਿਸ਼ ਹੈ ਕਿ ਭਾਰਤ  ਦੇ ਹਰ ਰਾਜ  ਦੇ ਨਾਗਰਿਕ ਹਰ ਨਾਗਰਿਕ ਦਾ ਪੁਰਸ਼ਾਰਥ ਸਰਦਾਰ ਪਟੇਲ  ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਆਪਣੀ ਸਮਰੱਥਾ ਦੀ ਪੂਰੀ ਵਰਤੋਂ ਕਰ ਸਕੇਭਾਈਓ ਅਤੇ ਭੈਣੋਂ ਸਰਦਾਰ ਪਟੇਲ ਨੇ ਸੁਤੰਤਰ ਭਾਰਤ ਵਿੱਚ ਜਿਸ ਤਰ੍ਹਾਂ  ਦੇ ਪਿੰਡ ਦੀ ਕਲਪਨਾ ਕੀਤੀ ਅਤੇ ਉਸ ਦਾ ਜ਼ਿਕਰ ਉਨ੍ਹਾਂ ਨੇ ਅਜ਼ਾਦੀ  ਦੋਂ ਤਿੰਨ – ਚਾਰ ਮਹੀਨੇ ਪਹਿਲਾਂ ਵਿੱਠਲ ਭਾਈ ਪਟੇਲ  ਕਾਲਜ ਦੀ ਸਥਾਪਨਾ  ਦੌਰਾਨ ਕੀਤਾ ਸੀ ਅਤੇ ਸਰਦਾਰ ਸਾਹਿਬ ਨੇ ਕਿਹਾ ਸੀ ਉਸ ਕਾਲਜ  ਦੇ ਨਿਰਮਾਣ ਸਮੇਂ ਕਿ ਅਸੀਂ ਆਪਣੇ ਪਿੰਡਾਂ ਵਿੱਚ ਬਹੁਤ ਹੀ ਬੇਤਰਤੀਬ ਤਰੀਕਿਆਂ ਨਾਲ ਘਰਾਂ ਦਾ ਨਿਰਮਾਣ ਕਰ ਰਹੇ ਹਾਂ ਸਡ਼ਕਾਂ ਵੀ ਬਿਨਾਂ ਕਿਸੇ ਸੋਚ  ਦੇ ਬਣਾਈਆਂ ਜਾ ਰਹੀਆਂ ਹਨ ਅਤੇ ਘਰਾਂ  ਦੇ ਸਾਹਮਣੇ ਗੰਦਗੀ ਦਾ ਅੰਬਾਰ (ਢੇਰ) ਰਹਿੰਦਾ ਹੈ ।  ਸਰਦਾਰ ਸਾਹਿਬ ਨੇ ਉਦੋਂ ਪਿੰਡਾਂ ਨੂੰ ਖੁੱਲੇ ਵਿੱਚ ਪਖਾਨੇ ਤੋਂ ਮੁਕਤ  ਕਰਨ ਲਈ, ਗੰਦਗੀ ਤੋਂ ਮੁਕਤ ਕਰਨ ਦਾ ਸੱਦਾ ਦਿੱਤਾ ਸੀ ।  ਮੈਨੂੰ ਖੁਸ਼ੀ ਹੈ ਕਿ ਜੋ ਸੁਪਨਾ ਸਰਦਾਰ ਸਾਹਿਬ ਨੇ ਦੇਖਿਆ ਸੀ ਦੇਸ਼ ਅੱਜ ਉਸ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ।  ਜਨ ਭਾਗੀਦਾਰੀ ਦੀ ਵਜ੍ਹਾ ਨਾਲ ਹੁਣ ਦੇਸ਼ ਵਿੱਚ ਗ੍ਰਾਮੀਣ ਸਵੱਛਤਾ ਦਾ ਦਾਇਰਾ 95%  ਤੱਕ ਪਹੁੰਚ ਗਿਆ ਹੈ ।

ਭਾਈਓ ਅਤੇ ਭੈਣੋਂ ਸਰਦਾਰ ਪਟੇਲ ਚਾਹੁੰਦੇ ਸਨ ਕਿ ਭਾਰਤ ਸਸ਼ਕਤਸਦਰਸੰਵੇਦਨਸ਼ੀਲ ਚੇਤੰਨ ਅਤੇ ਸਮਾਵੇਸ਼ੀ ਬਣੇ ।  ਸਾਡੇ ਸਾਰੇ ਯਤਨ ਉਨ੍ਹਾਂ ਦੇ  ਇਸ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਹੋ ਰਹੇ ਹਨ ।  ਅਸੀਂ ਦੇਸ਼  ਦੇ ਹਰ ਬੇਘਰ ਨੂੰ ਪੱਕਾ ਘਰ ਦੇਣ ਦੀ ਭਗੀਰਥ ਯੋਜਨਾ ‘ਤੇ ਕੰਮ ਕਰ ਰਹੇ ਹਾਂ ।  ਅਸੀਂ ਉਨ੍ਹਾਂ 18000 ਪਿੰਡਾਂ ਤੱਕ ਬਿਜਲੀ ਪਹੁੰਚਾਈ ਹੈ ਜਿੱਥੇ ਅਜ਼ਾਦੀ  ਦੇ ਇਤਨੇ ਵਰ੍ਹਿਆਂ ਤੋਂ ਬਾਅਦ ਵੀ ਬਿਜਲੀ ਨਹੀਂ ਪਹੁੰਚੀ ।  ਸਾਡੀ ਸਰਕਾਰ ਸੌਭਾਗਯ ਯੋਜਨਾ  ਤਹਿਤ ਦੇਸ਼  ਦੇ ਹਰ ਘਰ ਤੱਕ ਬਿਜਲੀ ਕਨੈਕਸ਼ਨ ਪਹੁੰਚਾਉਣ ਲਈ ਦਿਨ-ਰਾਤ ਕੰਮ ਵਿੱਚ ਜੁਟੀ ਹੋਈ ਹੈ ।  ਦੇਸ਼  ਦੇ ਹਰ ਪਿੰਡ ਨੂੰ ਸੜਕ ਨਾਲ ਜੋੜਨਾ ,  optical fiber network ਨਾਲ ਜੋੜਨਾ,  digital connectivity ਨਾਲ ਜੋੜਨ ਦਾ ਕੰਮ ਅੱਜ ਤੇਜ਼ ਗਤੀ ਨਾਲ ਕੀਤਾ ਜਾ ਰਿਹਾ ਹੈ ।  ਦੇਸ਼ ਵਿੱਚ ਅੱਜ ਹਰ ਘਰ ਵਿੱਚ ਗੈਸ ਦਾ ਚੁੱਲ੍ਹਾ ਹੋਵੇ ਗੈਸ ਦਾ connection ਪਹੁੰਚੇ ਇਸ ਦੇ ਯਤਨ  ਦੇ ਨਾਲ ਹੀ ਦੇਸ਼  ਦੇ ਹਰ ਘਰ ਵਿੱਚ ਪਖਾਨੇ ਦੀ ਸੁਵਿਧਾ ਪਹੁੰਚਾਉਣ ‘ਤੇ ਕੰਮ ਹੋ ਰਿਹਾ ਹੈ ।

ਸਰਕਾਰ ਨੇ ਦੁਨੀਆ ਦੀ ਸਭ ਤੋਂ ਵੱਡੀ ਜਦੋਂ ਮੈਂ ਦੁਨੀਆ  ਦੇ ਲੋਕਾਂ ਨੂੰ ਦੱਸਦਾ ਹਾਂ ਤਾਂ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ, ਅਮਰੀਕਾ ਦੀ ਜਨਸੰਖਿਆ ਮੈਕਸੀਕੋ ਦੀ ਜਨਸੰਖਿਆ ਕੈਨੇਡਾ ਦੀ ਜਨਸੰਖਿਆਾ ਇਨ੍ਹਾਂ ਸਾਰਿਆਂ ਨੂੰ ਮਿਲਾ ਲਓ ਅਤੇ ਜਿਤਨੀ ਜਨਸੰਖਿਆ ਹੁੰਦੀ ਹੈ ਉਸ ਤੋਂ ਜ਼ਿਆਦਾ ਲੋਕਾਂ ਲਈ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਆਯੁਸ਼ਮਾਨ ਭਾਰਤ ਯੋਜਨਾ, ਲੋਕ ਤਾਂ ਕਦੇ – ਕਦੇ ਉਸ ਨੂੰ ਮੋਦੀ  ਕੇਅਰ ਵੀ ਕਹਿੰਦੇ ਹਨ ।  ਇਹ ਸਿਹਤਮੰਦ  ਭਾਰਤ ਦਾ ਨਿਰਮਾਣ ਕਰਨ ਵਿੱਚ ਮਦਦ ਕਰਨ ਵਾਲੀ ਯੋਜਨਾ ਹੈ ।  ਉਹ ਭਾਰਤ ਨੂੰ ਆਯੁਸ਼ਮਾਨ‍ ਕਰਨ ਵਾਲੀ ਯੋਜਨਾ ਹੈ ।  ਸਮਾਵੇਸ਼ੀ ਅਤੇ ਸਸ਼ਕਤ ਭਾਰਤ  ਦੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਦਾ ਸਾਡਾ ਅਧਾਰ ਸਾਡਾ ਧਿਆਨ ਕਰਨ ਜੋਗ ਮੰਤਰ ਸਬਕਾ ਸਾਥ ਸਬਕਾ ਵਿਕਾਸਇਹੀ ਸਾਡਾ ਧਿਆਨ ਕਰਨ ਜੋਗ ਮੰਤਰ ਹੈ ।

ਭਾਈਓ ਅਤੇ ਭੈਣੋਂ ਸਰਦਾਰ ਸਾਹਿਬ ਨੇ ਰਿਆਸਤਾਂ ਨੂੰ ਜੋੜ ਕੇ ਦੇਸ਼ ਦਾ ਰਾਜਨੀਤਕ ਏਕੀਕਰਨ ਕੀਤਾ ।  ਉੱਥੇ ਹੀ ਸਾਡੀ ਸਰਕਾਰ ਨੇ ਜੀਐੱਸਟੀ ਰਾਹੀਂ ਦੇਸ਼ ਦਾ ਆਰਥਕ ਏਕੀਕਰਨ ਕੀਤਾ ਹੈ ।  one nation one tax ਦਾ ਸੁਪਨਾ ਸਾਕਾਰ ਕੀਤਾ ਹੈ ।  ਅਸੀਂ ਭਾਰਤ ਜੋੜੋ  ਦੇ ਸਰਦਾਰ ਸਾਹਿਬ  ਦੇ ਪ੍ਰਣ ਨੂੰ ਲਗਾਤਾਰ ਵਿਸਤਾਰ  ਦੇ ਰਹੇ ਹਾਂਚਾਹੇ ਦੇਸ਼ ਦੀਆਂ ਵੱਡੀਆਂ ਖੇਤੀਬਾੜੀ ਮੰਡੀਆਂ ਨੂੰ ਜੋੜਨ ਵਾਲੀ ਈ-ਨਾਮ ਯੋਜਨਾ ਹੋਵੇ , one nation one grid ਦਾ ਕੰਮ ਹੋਵੇ ਜਾਂ ਫਿਰ ਭਾਰਤ ਮਾਲਾਸੇਤੂ ਭਾਰਤਮ੍ਭਾਰਤ ਨੇਕ ਜਿਹੇ ਅਨੇਕ ਪ੍ਰੋਗਰਾਮ, ਸਾਡੀ ਸਰਕਾਰ ਦੇਸ਼ ਨੂੰ ਜੋੜ ਕੇ ਏਕ ਭਾਰਤ ਸ਼੍ਰੇਸ਼ਠ ਭਾਰਤ’  ਦੇ ਸਰਦਾਰ ਸਾਹਿਬ  ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਜੁਟੀ ਹੈ

ਸਾਥੀਓ ਅੱਜ ਦੇਸ਼ ਲਈ ਸੋਚਣ ਵਾਲੇ ਨੌਜਵਾਨਾਂ ਦੀ ਸ਼ਕਤੀ ਸਾਡੇ ਕੋਲ ਹੈ ।  ਦੇਸ਼  ਦੇ ਵਿਕਾਸ ਲਈ ਇਹੀ ਇੱਕ ਰਸਤਾ  ਹੈ ਜਿਸ ਨੂੰ ਲੈਕੇ ਸਾਰੇ ਦੇਸ਼ ਵਾਸੀਆਂ ਨੂੰ ਅੱਗੇ ਵਧਣਾ ਹੈ ।  ਦੇਸ਼ ਦੀ ਏਕਤਾ ਅਖੰਡਤਾ ਅਤੇ ਸਰਬ-ਵਿਆਪਕਤਾ (ਯੂਨੀਵਰਸਲਟੀ) ਨੂੰ ਬਣਾਈ ਰੱਖਣਾ ਇੱਕ ਅਜਿਹੀ ਜ਼ਿੰਮੇਵਾਰੀ ਹੈਜੋ ਸਰਦਾਰ ਵੱਲਭ ਭਾਈ ਪਟੇਲ  ਸਾਨੂੰ ਹਿੰਦੁਸਤਾਨੀਆਂ ਨੂੰ ਸੌਂਪਕੇ ਗਏ ਹਾਂ ।  ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਦੇਸ਼ ਨੂੰ ਵੰਡਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਦਾ ਪੁਰ ਜ਼ੋਰ ਜਵਾਬ ਦੇਈਏ ।  ਅਤੇ ਇਸ ਲਈ ਸਾਨੂੰ ਹਰ ਤਰ੍ਹਾਂ ਨਾਲ ਚੌਕੰਨੇ ਰਹਿਣਾ ਹੈਸਮਾਜ  ਦੇ ਤੌਰ ‘ਤੇ ਇੱਕਜੁਟ ਰਹਿਣਾ ਹੈ ।  ਸਾਨੂੰ ਇਹ ਪ੍ਰਣ ਕਰਨਾ ਹੈ ਕਿ ਅਸੀਂ ਆਪਣੇ ਸਰਦਾਰ  ਦੇ ਸੰਸਕਾਰਾਂ ਨੂੰ ਪੂਰੀ ਪਵਿੱਤਰਤਾ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਉਤਾਰਨ ਵਿੱਚ ਵੀ ਕੋਈ ਕਸਰ ਨਹੀਂ ਛੱਡਾਂਗੇ

ਸਾਥੀਓਸਰਦਾਰ ਵੱਲਭ ਭਾਈ ਪਟੇਲ  ਕਹਿੰਦੇ ਸਨ ਹਰ ਭਾਰਤੀ ਨੂੰ ਅਤੇ ਮੈਂ ਸਰਦਾਰ ਸਾਹਿਬ ਦਾ ਵਾਕ  ਸੁਣਾ ਰਿਹਾ ਹਾਂ ਤੁਹਾਨੂੰ,  ਸਰਦਾਰ ਸਾਹਿਬ ਕਹਿੰਦੇ ਸਨ ਹਰ ਭਾਰਤੀ ਨੂੰ ਇਹ ਭੁੱਲਣਾ ਹੋਵੇਗਾ ਕਿ ਉਹ ਕਿਸ ਜਾਤੀ ਜਾਂ ਵਰਗ ਤੋਂ ਹੈ ਉਸ ਨੂੰ ਸਿਰਫ ਇੱਕ ਗੱਲ ਯਾਦ ਰੱਖਣੀ ਹੋਵੇਗੀ ਕਿ ਉਹ ਭਾਰਤੀ ਹੈ ਅਤੇ ਜਿਤਨਾ ਇਸ ਦੇਸ਼ ‘ਤੇ ਅਧਿਕਾਰ ਹੈ ਉਤਨਾ ਹੀ ਫਰਜ਼ ਵੀ ਹੈ ।  ਸਰਦਾਰ ਸਾਹਿਬ ਦੀ ਸਦੀਵੀ ਭਾਵਨਾ  ਇਸ ਬੁਲੰਦ ਪ੍ਰਤਿਮਾ ਦੀ ਤਰ੍ਹਾਂ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀ ਰਹੇ ।  ਇਸ ਕਾਮਨਾ  ਦੇ ਨਾਲ ਇੱਕ ਵਾਰ ਫਿਰ ਤੋਂ Statue of Unity ਲਈ ਜੋ ਸਿਰਫ਼ ਭਾਰਤ ਵਾਸੀਆਂ ਦਾ ਹੀ ਨਹੀਂ ਹੈ, ਇੱਥੇ ਪੂਰੀ ਦੁਨੀਆ ਨੂੰ ਇਤਨਾ ਵੱਡਾ Statue, ਦੁਨੀਆ ਲਈ ਅਜੀਬ ਗੱਲ ਹੈ ਅਤੇ ਇਸ ਲਈ ਪੂਰੇ ਵਿਸ਼ਵ ਦਾ ਧਿਆਨ ਅੱਜ ਮਾਤਾ ਨਰਮਦਾ  ਦੇ ਤਟ ਨੇ ਆਕਰਸ਼ਿਤ ਕੀਤਾ ਹੈ ।  ਇਸ ਨਾਲ ਜੁਡ਼ੇ ਹੋਏ ਹਰ ਸਾਥੀ ਨੂੰ ਮੈਂ ਵਧਾਈ ਦਿੰਦਾ ਹਾਂ ।  ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਲੱਗੇ ਹੋਏ ਹਰ ਕਿਸੇ ਦਾ ਅਭਿਨੰਦਨ ਕਰਦਾ ਹਾਂ ।  ਮਾਂ ਨਰਮਦਾ ਅਤੇ ਤਾਪਤੀ  ਦੀਆਂ ਘਾਟੀਆਂ ਵਿੱਚ ਵੱਸੇ ਹੋਏ ਹਰ ਆਦਿਵਾਸੀ ਭਾਈ – ਭੈਣ, ਨੌਜਵਾਨ ਸਾਥੀ ਨੂੰ ਵੀ ਬਿਹਤਰ ਭਵਿੱਖ ਦੀਆਂ ਮੈਂ ਹਾਰਦਿਕ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।

ਪੂਰਾ ਦੇਸ਼ ਇਸ ਅਵਸਰ ਨਾਲ ਜੁੜਿਆ ਹੈ ਵਿਸ਼ਵ ਭਰ  ਦੇ ਲੋਕ ਅੱਜ ਇਸ ਮੌਕੇ ਨਾਲ ਜੁਡ਼ੇ ਹਨ ਅਤੇ ਇਤਨੀ ਵੱਡੀ ਉਮੰਗ ਅਤੇ ਊਰਜਾ  ਦੇ ਨਾਲ ਏਕਤਾ  ਦੇ ਮੰਤਰ ਨੂੰ ਅੱਗੇ ਲਿਜਾਣ ਲਈ ਇਹ ਏਕਤਾ ਦਾ ਤੀਰਥ ਤਿਆਰ ਹੋਇਆ ਹੈ ।  ਏਕਤਾ ਦੀ ਪ੍ਰੇਰਨਾ ਦਾ ਪ੍ਰੇਰਨਾ ਬਿੰਦੂ ਸਾਨੂੰ ਇੱਥੋਂ ਪ੍ਰਾਪਤ  ਹੋ ਰਿਹਾ ਹੈ ।  ਇਸ ਭਾਵਨਾ  ਦੇ ਨਾਲ ਅਸੀਂ ਚਲੀਏ, ਹੋਰਾਂ ਨੂੰ ਵੀ ਚਲਾਈਏਅਸੀਂ ਜੁੜੀਏ ਹੋਰਾਂ ਨੂੰ ਵੀ ਜੋੜੀਏ ਅਤੇ ਭਾਰਤ ਨੂੰ ਏਕ ਭਾਰਤ ਸ਼੍ਰੇਸ਼ਠ ਭਾਰਤਬਣਾਉਣ ਦਾ ਸੁਪਨਾ ਲੈਕੇ ਚਲੀਏ

ਮੇਰੇ ਨਾਲ ਬੋਲੋ

ਸਰਦਾਰ ਪਟੇਲ  –  ਜੈ ਹੋ ।

ਸਰਦਾਰ ਪਟੇਲ  –  ਜੈ ਹੋ ।

ਦੇਸ਼ ਦੀ ਏਕਤਾ ਜ਼ਿੰਦਾਬਾਦ ।

ਦੇਸ਼ ਦੀ ਏਕਤਾ  –  ਜ਼ਿੰਦਾਬਾਦ ।

ਦੇਸ਼ ਦੀ ਏਕਤਾ  –  ਜ਼ਿੰਦਾਬਾਦ ।

ਦੇਸ਼ ਦੀ ਏਕਤਾ  –  ਜ਼ਿੰਦਾਬਾਦ

ਦੇਸ਼ ਦੀ ਏਕਤਾ  –  ਜ਼ਿੰਦਾਬਾਦ ।

 

ਬਹੁਤ – ਬਹੁਤ ਧੰਨਵਾਦ ।

*****

ਅਤੁਲ ਕੁਮਾਰ  ਤਿਵਾਰੀ / ਸ਼ਹ