Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ, ਵਿਸ਼ਵ ਭਰ ਤੋਂ ਆਏ ਸਾਰੇ ਮਹਿਮਾਨ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ, ਮਹਾਰਾਸ਼ਟਰ, ਗੋਆ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

 

 

Global Maritime India Summit ਦੇ ਤੀਸਰੇ ਸੰਸਕਰਣ ਵਿੱਚ, ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ। ਇਸ ਤੋਂ ਪਹਿਲਾਂ ਜਦੋਂ ਅਸੀਂ 2021 ਵਿੱਚ ਮਿਲੇ ਸੀ, ਤਦ ਪੂਰੀ ਦੁਨੀਆ Corona ਦੀ ਅਨਿਸ਼ਚਿਤਤਾ ਨਾਲ ਘਿਰੀ ਹੋਈ ਸੀ। ਕੋਈ ਨਹੀਂ ਜਾਣਦਾ ਸੀ, ਕਿ Corona ਦੇ ਬਾਅਦ ਦਾ ਵਿਸ਼ਵ ਕਿਹੋ ਜਿਹਾ ਹੋਵੇਗਾ। ਲੇਕਿਨ ਅੱਜ ਦੁਨੀਆ ਵਿੱਚ ਇੱਕ ਨਵਾਂ world order ਆਕਾਰ ਲੈ ਰਿਹਾ ਹੈ ਅਤੇ ਇਸ ਬਦਲਦੇ ਹੋਏ world order ਵਿੱਚ ਪੂਰਾ ਵਿਸ਼ਵ ਭਾਰਤ ਦੇ ਵੱਲ ਨਵੀਆਂ ਆਕਾਂਖਿਆਵਾਂ ਨਾਲ ਦੇਖ ਰਿਹਾ ਹੈ। ਆਰਥਿਕ ਸੰਕਟ ਨਾਲ ਘਿਰੀ ਦੁਨੀਆ ਵਿੱਚ ਭਾਰਤ ਦੀ ਅਰਥਵਿਵਸਥਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ top 3 economic powers ਵਿੱਚੋਂ ਇੱਕ ਹੋਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦਾ maximum trade, sea routes ਨਾਲ ਹੀ ਹੁੰਦਾ ਹੈ। Post-Corona world ਵਿੱਚ ਅੱਜ ਦੁਨੀਆ ਨੂੰ ਵੀ reliable ਅਤੇ resilient supply chains ਦੀ ਜ਼ਰੂਰਤ ਹੈ। ਇਸ ਲਈ Global Maritime India Summit ਦਾ ਇਹ edition ਬਹੁਤ ਮਹੱਤਵਪੂਰਨ ਹੋ ਗਿਆ ਹੈ।

 

 

ਸਾਥੀਓ,

ਇਤਿਹਾਸ ਗਵਾਹ ਹੈ ਕਿ ਜਦੋਂ ਵੀ ਭਾਰਤ ਦੀ maritime capability ਮਜ਼ਬੂਤ ਰਹੀ ਹੈ, ਦੇਸ਼ ਅਤੇ ਦੁਨੀਆ ਨੂੰ ਇਸ ਨਾਲ ਬਹੁਤ ਲਾਭ ਹੋਇਆ ਹੈ। ਇਸੇ ਸੋਚ ਦੇ ਨਾਲ ਬੀਤੇ 9-10 ਵਰ੍ਹਿਆਂ ਤੋਂ ਅਸੀਂ ਇਸ sector ਨੂੰ ਸਸ਼ਕਤ ਕਰਨ ਦੇ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੇ ਹਾਂ। ਹਾਲ ਹੀ ਵਿੱਚ, ਭਾਰਤ ਦੀ ਪਹਿਲ ‘ਤੇ ਇੱਕ ਅਜਿਹਾ ਕਦਮ ਉਠਾਇਆ ਗਿਆ ਹੈ, ਜੋ 21ਵੀਂ ਸਦੀ ਵਿੱਚ ਦੁਨੀਆ ਭਰ ਦੀ maritime industry ਦੇ ਕਾਇਆਕਲਪ ਦਾ ਸਮਰੱਥ ਰੱਖਦਾ ਹੈ। G-20 Summit ਦੇ ਦੌਰਾਨ India-Middle East-Europe Corridor ‘ਤੇ ਇਤਿਹਾਸਿਕ ਸਹਿਮਤੀ ਬਣੀ ਹੈ।

 

 

ਸੈਂਕੜੋਂ ਵਰ੍ਹੇ ਪਹਿਲਾਂ Silk Route ਨੇ ਆਲਮੀ ਵਪਾਰ ਨੂੰ ਗਤੀ ਦਿੱਤੀ ਸੀ, ਇਹ route ਦੁਨੀਆ ਦੇ ਕਈ ਦੇਸ਼ਾਂ ਦੇ ਵਿਕਾਸ ਦਾ ਅਧਾਰ ਬਣਿਆ ਸੀ। ਹੁਣ ਇਹ ਇਤਿਹਾਸਿਕ Corridor ਵੀ regional ਅਤੇ global trade ਦੀ ਤਸਵੀਰ ਬਦਲ ਦੇਵੇਗਾ। Next Generation Mega Ports ਅਤੇ International Container Transhipment Port, ਇਸ ਦਾ ਨਿਰਮਾਣ, island development, inland waterways, multi-model hubs ਦਾ ਵਿਸਤਾਰ, ਅਜਿਹੇ ਕਈ ਵੱਡੇ ਕੰਮ ਇਸ ਯੋਜਨਾ ਦੇ ਤਹਿਤ ਕੀਤੇ ਜਾਣੇ ਹਨ। ਇਸ Corridor ਨਾਲ business cost ਘੱਟ ਹੋਵੇਗੀ, logistical efficiency ਵਧੇਗੀ, ਵਾਤਾਵਰਣ ਦਾ ਨੁਕਸਾਨ ਘੱਟ ਹੋਵੇਗਾ ਅਤੇ ਵੱਡੀ ਸੰਖਿਆ ਵਿੱਚ jobs ਦਾ ਵੀ ਨਿਰਮਾਣ ਹੋਵੇਗਾ। Investors ਦੇ ਪਾਸ ਇਹ ਇੱਕ ਵੱਡਾ ਅਵਸਰ ਹੈ ਕਿ ਉਹ ਭਾਰਤ ਦੇ ਨਾਲ ਜੁੜ ਕੇ ਇਸ ਅਭਿਯਾਨ ਦਾ ਹਿੱਸਾ ਬਣਨ।

 

 

Friends,

ਅੱਜ ਦਾ ਭਾਰਤ, ਅਗਲੇ 25 ਵਰ੍ਹਿਆਂ ਵਿੱਚ ਵਿਕਸਿਤ ਹੋਣ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ। ਅਸੀਂ ਹਰ sector ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆ ਰਹੇ ਹਾਂ। ਅਸੀਂ maritime infrastructure ਦੇ ਪੂਰੇ eco-system ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕੀਤਾ ਹੈ। ਬੀਤੇ ਇੱਕ ਦਹਾਕੇ ਵਿੱਚ, ਭਾਰਤ ਦੇ major ports ਦੀ capacity double ਹੋ ਚੁੱਕੀ ਹੈ। Container vessels ਦਾ ਜੋ turn around time ਅੱਜ ਤੋਂ 9-10 ਸਾਲ ਪਹਿਲਾਂ 2014 ਵਿੱਚ ਕਰੀਬ 42 ਘੰਟੇ ਸੀ, ਉਹ 2023 ਵਿੱਚ 24 ਘੰਟੇ ਤੋਂ ਘੱਟ ਰਹਿ ਗਿਆ ਹੈ। Port connectivity ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਹਜ਼ਾਰਾਂ ਕਿਲੋਮੀਟਰ ਦੀ ਨਵੀਂ roads ਬਣਾਈਆਂ ਹਨ। ਸਾਗਰਮਾਲਾ ਪ੍ਰੋਜੈਕਟ ਨਾਲ ਵੀ ਸਾਡੇ coastal area ਦਾ infrastructure ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਸਾਰੇ ਪ੍ਰਯਤਨ, employment generation ਅਤੇ ease of living ਨੂੰ ਕਈ ਗੁਣਾ ਵਧਾ ਰਹੇ ਹਨ।

 

 

Friends,

Ports for Prosperity ਅਤੇ Ports for Progress ਦਾ ਸਾਡਾ ਵਿਜ਼ਨ ਧਰਾਤਲ ‘ਤੇ ਲਗਾਤਾਰ ਬਦਲਾਵ ਲਿਆ ਰਿਹਾ ਹੈ। ਲੇਕਿਨ ਸਾਡੇ ਕੰਮ ਨੇ Ports For Productivity ਦੇ ਮੰਤਰ ਨੂੰ ਵੀ ਅੱਗੇ ਵਧਾਇਆ ਹੈ। Economy ਦੀ Productivity ਨੂੰ ਵਧਾਉਣ ਦੇ ਲਈ ਸਾਡੀ ਸਰਕਾਰ logistics sector ਨੂੰ ਵੀ effective ਅਤੇ efficient ਬਣਾ ਰਹੀ ਹੈ। ਭਾਰਤ ਆਪਣੇ Coastal Shipping Mode ਦਾ ਵੀ ਆਧੁਨਿਕੀਕਰਣ ਕਰ ਰਿਹਾ ਹੈ। ਬੀਤੇ ਇੱਕ ਦਹਾਕੇ ਵਿੱਚ coastal cargo ਦਾ traffic ਦੁੱਗਣਾ ਹੋ ਗਿਆ ਹੈ ਅਤੇ ਇਸ ਨਾਲ ਲੋਕਾਂ ਨੂੰ ਇੱਕ cost effective logistic option ਵੀ ਮਿਲ ਰਿਹਾ ਹੈ। ਭਾਰਤ ਵਿੱਚ inland waterways ਦੇ ਵਿਕਾਸ ਨਾਲ ਵੀ ਵੱਡਾ ਬਦਲਾਅ ਆ ਰਿਹਾ ਹੈ। ਪਿਛਲੇ ਦਹਾਕੇ ਵਿੱਚ national waterways ਦੀ cargo handling, ਉਸ ਵਿੱਚ ਕਰੀਬ 4 ਗੁਣਾ growth ਦੇਖਣ ਨੂੰ ਮਿਲੀ ਹੈ। ਸਾਡੇ ਪ੍ਰਯਤਨਾਂ ਨਾਲ ਬੀਤੇ 9 ਵਰ੍ਹਿਆਂ ਵਿੱਚ Logistics Performance Index ਵਿੱਚ ਵੀ ਭਾਰਤ ਦੀ ratings ਬਿਹਤਰ ਹੋਈਆਂ ਹਨ।

 

 

ਸਾਥੀਓ,

Ship-building ਅਤੇ repair sector ‘ਤੇ ਵੀ ਸਾਡਾ ਵੱਡਾ focus ਹੈ। ਸਾਡਾ ਸਵਦੇਸ਼ੀ aircraft carrier INS Vikrant ਭਾਰਤ ਦੀ ਸਮਰੱਥਾ ਅਤੇ ਭਾਰਤ ਦੇ ਸਾਮਰਥਯ ਦਾ ਪ੍ਰਮਾਣ ਹੈ। ਅਗਲੇ ਦਹਾਕਿਆਂ ਵਿੱਚ ਭਾਰਤ ਦੁਨੀਆ ਦੇ top five ship-building nations ਵਿੱਚੋਂ ਇੱਕ ਹੋਣ ਜਾ ਰਿਹਾ ਹੈ। ਸਾਡਾ ਮੰਤਰ ਹੈ: Make in India, Make For World Maritime Clusters ਦੇ ਵਿਕਾਸ ਦੇ ਜ਼ਰੀਏ ਅਸੀਂ shipbuilding stakeholders ਨੂੰ ਇਕੱਠੇ ਲਿਆਉਣ ਦੇ integrated approach ‘ਤੇ ਕੰਮ ਕਰ ਰਹੇ ਹਨ। ਅਸੀਂ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਕਈ ਥਾਵਾਂ ‘ਤੇ shipbuilding ਅਤੇ repair centres ਵਿਕਸਿਤ ਕਰਨ ਵਾਲੇ ਹਨ। Ship recycling ਦੇ ਖੇਤਰ ਵਿੱਚ ਭਾਰਤ ਪਹਿਲਾਂ ਹੀ globally ਦੂਸਰੇ ਸਥਾਨ ‘ਤੇ ਹੈ। ਆਪਣੇ major ports ਨੂੰ carbon neutral ਬਣਾਉਣ ਦੇ ਲਈ ਭਾਰਤ maritime sector ਵਿੱਚ net zero strategy ‘ਤੇ ਵੀ ਕੰਮ ਕਰ ਰਿਹਾ ਹੈ। ਅਸੀਂ ਇੱਕ ਅਜਿਹੇ ਭਵਿੱਖ ਦੇ ਵੱਲੋਂ ਵਧ ਰਹੇ ਹਾਂ, ਜਿੱਥੇ blue economy, green planet ਬਣਨ ਦਾ ਮਾਧਿਅਮ ਹੋਵੇਗੀ।

 

 

Friends,

ਦੁਨੀਆ ਦੇ ਵੱਡੇ-ਵੱਡੇ maritime operators ਭਾਰਤ ਆਏ, ਭਾਰਤ ਤੋਂ ਹੀ operate ਕਰਨ, ਇਸ ਦੇ ਲਈ ਵੀ ਭਾਰਤ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਗੁਜਰਾਤ ਦੇ ਆਧੁਨਿਕ GIFT ਸਿਟੀ ਨੇ ship leasing ਨੂੰ ਇੱਕ ਪ੍ਰਮੁੱਖ financial service ਦੇ ਤੌਰ ‘ਤੇ ਲਾਂਚ ਕੀਤਾ ਹੈ। GIFT IFSC ਦੁਆਰਾ ship leasing ਕੰਪਨੀਆਂ ਨੂੰ ਅਨੇਕ ਤਰ੍ਹਾਂ ਦੀ ਛੂਟ ਵੀ ਦਿੱਤੀ ਜਾ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਦੁਨੀਆ ਦੀ 4 global ship leasing companies GIFT IFSC ਦੇ ਨਾਲ register ਵੀ ਕਰਵਾ ਚੁੱਕੀਆਂ ਹਨ। ਮੈਂ ਇਸ summit ਵਿੱਚ ਆਈਆਂ ਹੋਰ ship leasing companies ਨੂੰ ਵੀ GIFT IFSC ਦੇ ਨਾਲ ਜੁੜਨ ਦਾ ਸੱਦਾ ਦੇਵਾਂਗਾ।

 

 

ਸਾਥੀਓ,

ਭਾਰਤ ਦੇ ਕੋਲ ਵਿਸ਼ਾਲ coastline ਹੈ, ਮਜ਼ਬੂਤ riverine eco-system ਅਤੇ rich cultural heritage ਹੈ। ਇਹ ਇਕੱਠੇ ਮਿਲ ਕੇ maritime tourism ਦੀ ਇੱਕ ਨਵੀਂ ਸੰਭਾਵਨਾ ਪੈਦਾ ਕਰਦੇ ਹਾਂ। ਭਾਰਤ ਵਿੱਚ ਮੌਜੂਦ ਕਰੀਬ 5 ਹਜ਼ਾਰ ਸਾਲ ਪੁਰਾਣਾ Lothal Dockyard, ਇੱਕ ਵਿਸ਼ਵ ਵਿਰਾਸਤ ਹੈ। ਇੱਕ ਤਰ੍ਹਾਂ ਨਾਲ ਲੋਥਲ, Cradle of Shipping ਹੈ। ਇਸ world heritage ਨੂੰ ਸੁਰੱਖਿਅਤ ਕਰਨ ਦੇ ਲਈ Lotahl ਵਿੱਚ National Maritime Heritage Complex ਵੀ ਬਣਾਇਆ ਜਾ ਰਿਹਾ ਹੈ। ਮੁੰਬਈ ਤੋਂ ਲੋਥਲ ਬਹੁਤ ਦੂਰ ਨਹੀਂ ਹੈ। ਮੇਰੀ ਤੁਹਾਨੂੰ ਤਾਕੀਦ ਹੈ ਕਿ ਤੁਸੀਂ ਇੱਕ ਵਾਰ ਲੋਥਲ ਵੀ visit ਕਰਨ ਜ਼ਰੂਰ ਜਾਓ।

 

 

Friends,

Maritime tourism ਨੂੰ ਵਧਾਉਣ ਦੇ ਲਈ ਅਸੀਂ ਵਿਸ਼ਵ ਦੀ ਸਭ ਤੋਂ ਵੱਡੀ river cruise service ਦੀ ਸ਼ੁਰੂਆਤ ਵੀ ਕੀਤੀ ਹੈ। ਭਾਰਤ ਆਪਣੇ ਅਲੱਗ-ਅਲੱਗ ports ‘ਤੇ ਇਸ ਨਾਲ ਜੁੜੇ ਕਈ projects ‘ਤੇ ਕੰਮ ਕਰ ਰਿਹਾ ਹੈ। ਮੁੰਬਈ ਵਿੱਚ ਨਵਾਂ international cruise terminal ਬਣਾਇਆ ਜਾ ਰਿਹਾ ਹੈ। ਇਸੇ ਸਾਲ ਅਸੀਂ ਵਿਸ਼ਾਖਾਪੱਟਨਮ ਅਤੇ ਚੇਨੱਈ ਵਿੱਚ ਵੀ ਅਜਿਹੇ modern cruise terminal ਬਣਾਏ ਹਨ। ਭਾਰਤ ਆਪਣੇ state of the art infrastructure ਦੇ ਜ਼ਰੀਏ global cruise hub ਬਣਨ ਦੇ ਵੱਲ ਕਦਮ ਵਧਾ ਰਿਹਾ ਹੈ।

 

 

ਸਾਥੀਓ,

ਭਾਰਤ ਉਨ੍ਹਾਂ ਚੁਣਿੰਦਾ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਕੋਲ development, demography, democracy ਅਤੇ demand ਦਾ ਅਜਿਹਾ combination ਹੈ। ਅਜਿਹੇ ਸਮੇਂ ਵਿੱਚ ਜਦੋਂ ਭਾਰਤ 2047 ਤੱਕ ਵਿਕਸਿਤ ਭਾਰਤ ਹੋਣ ਦੇ ਲਕਸ਼ ‘ਤੇ ਅੱਗੇ ਵਧ ਰਿਹਾ ਹੈ, ਤੁਹਾਡੇ ਲਈ ਇਹ ਸੁਨਹਿਰਾ ਮੌਕਾ ਹੈ। ਮੈਂ ਵਿਸ਼ਵਭਰ ਦੇ ਆਪ ਸਭ ਨਿਵੇਸ਼ਕਾਂ ਨੂੰ ਫਿਰ ਸੱਦਾ ਦਿੰਦਾ ਹਾਂ ਕਿ ਤੁਸੀਂ ਭਾਰਤ ਆਓ, ਅਤੇ ਵਿਕਾਸ ਦੇ ਰਸਤੇ ‘ਤੇ ਸਾਡੇ ਨਾਲ ਮਿਲ ਕੇ ਚਲੋ। ਅਸੀਂ ਨਾਲ ਚੱਲਾਂਗੇ, ਅਸੀਂ ਨਾਲ-ਨਾਲ ਮਿਲ ਕੇ ਨਵਾਂ ਭਵਿੱਖ ਵੀ ਬਣਾਵਾਂਗੇ, ਬਹੁਤ-ਬਹੁਤ ਧੰਨਵਾਦ !

 

********

ਡੀਐੱਸ/ਆਰਟੀ/ਡੀਕੇ