Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਤੀਸ਼ੀਲਤਾ ਸਮਾਧਾਨਾਂ ਨੂੰ ਹੁਲਾਰ


ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਿਮਨਲਿਖਤ ਨੂੰ ਪ੍ਰਵਾਨਗੀ ਦਿੱਤੀ ਹੈ:

  1. ਸਵੱਛ, ਜੁੜੇ ਹੋਏ, ਸਾਂਝੇ,  ਟਿਕਾਊ ਅਤੇ ਸੰਪੂਰਨ ਗਤੀਸ਼ੀਲ ਉਪਰਾਲਿਆਂ ਨੂੰ ਹੁਲਾਰਾ ਦੇਣ ਲਈ ‘ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ’ ਗਠਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ।
  2. ਭਾਰਤ ਵਿੱਚ ਕੁਝ ਵਿਆਪਕ, ਨਿਰਯਾਤ-ਪ੍ਰਤੀਯੋਗਤਾਬਾਜ਼ੀ ਸਮਰੱਥਾ ਵਾਲੀਆਂ ਏਕੀਕ੍ਰਿਤ ਬੈਟਰੀਆਂ ਅਤੇ ਸੈੱਲ – ਨਿਰਮਾਣ ਗੀਗਾ ਪਲਾਂਟਸ ਦੀ ਸਥਾਪਨਾ ਵਿੱਚ ਸਹਿਯੋਗ ਦੇਣ ਲਈ ਪੜਾਅਵਾਰ ਨਿਰਮਾਣ ਪ੍ਰੋਗਰਾਮ ( ਪੀਐੱਮਪੀ ) ਸਾਲ 2024 ਤੱਕ, 5 ਸਾਲਾਂ ਲਈ ਵੈਧ ਹੈ ।

iii. ਸਮੁੱਚੀ ਇਲੈਕਟ੍ਰਿਕ ਵਾਹਨ ਮੁੱਲ ਲੜੀ  ( ਵੈਲਿਊ ਚੇਨ )  ਵਿੱਚ ਹੋਣ ਵਾਲੇ ਉਤਪਾਦਨ  ਦੇ ਸਥਾਨੀਕਰਨ ਲਈ ਪੀਐੱਮਪੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੋ ਸਾਲ 2024 ਤੱਕ 5 ਸਾਲਾਂ ਲਈ ਵੈਧ ਹੈ ।

ਦੋਹਾਂ ਹੀ ਪੀਐੱਮਪੀ ਯੋਜਨਾਵਾਂ ਨੂੰ ‘ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ’ ਵੱਲੋਂ ਅੰਤਿਮ ਰੂਪ ਦਿੱਤਾ ਜਾਵੇਗਾ ।

ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ:

ਸੰਰਚਨਾ:

  • ਬਹੁ – ਵਿਸ਼ਿਆਂ ‘ਤੇ ਅਧਾਰਤ ‘ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ’ ਨਾਲ ਅੰਤਰ ਮੰਤਰਾਲੇ ਸਟੀਅਰਿੰਗ ਕਮੇਟੀ ਦੀ ਪ੍ਰਧਾਨਗੀ ਨੀਤੀ ਆਯੋਗ ਦੇ  ਮੁਖ ਕਾਰਜਕਾਰੀ ਅਧਿਕਾਰੀ (ਸੀਈਓ) ਕਰਨਗੇ ।
  • ਸੰਚਾਲਨ ਕਮੇਟੀ ਵਿੱਚ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ , ਬਿਜਲੀ ਮੰਤਰਾਲਾ ,  ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ  ,  ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ,  ਭਾਰੀ ਉਦਯੋਗ ਵਿਭਾਗ ਅਤੇ ਉਦਯੋਗ ਅਤੇ ਦੇਸ਼ੀ ਵਪਾਰ ਸੰਵਰਧਨ ਵਿਭਾਗ ਦੇ ਸਕੱਤਰ ਅਤੇ  ਬਿਊਰੋ ਆਵ੍ ਇੰਡਸਟਰੀਅਲ ਸਟੈਂਡਰਡ (ਉਦਯੋਗਿਕ ਮਿਆਰ ਬਿਊਰੋ)  ਦੇ ਡਾਇਰੈਕਟਰ ਜਰਨਲ ਸ਼ਾਮਲ ਹੋਣਗੇ ।

ਭੂਮਿਕਾ :

  • ਇਸ ਮਿਸ਼ਨ ਤਹਿਤ ਪਰਿਵਰਤਨਕਾਰੀ ਗਤੀਸ਼ੀਲਤਾ ਦੇ ਨਾਲ – ਨਾਲ ਇਲੈਕਟ੍ਰਿਕ ਵਾਹਨਾਂ ,  ਇਨ੍ਹਾਂ ਵਾਹਨਾਂ ਦੇ ਪੁਰਜਿਆਂ ਅਤੇ ਬੈਟਰੀਆਂ ਨਾਲ ਜੁੜੇ ਪੜਾਅਵਾਰ ਨਿਰਮਾਣ ਪ੍ਰੋਗਰਾਮਾਂ ਲਈ ਰਣਨੀਤੀਆਂ ਦੀਆਂ ਸਿਫਾਰਿਸ਼ਾਂ ਪੇਸ਼ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਨੂੰ ਲੋੜੀਂਦੀ ਗਤੀ ਪ੍ਰਦਾਨ ਕੀਤੀ ਜਾਵੇਗੀ ।
  • ਇਲੈਕਟ੍ਰਿਕ ਵਾਹਨ ਸਮੁੱਚੀ ਮੁੱਲ ਲੜੀ ( ਵੈਲਿਊ ਚੇਨ )  ਵਿੱਚ ਹੋਣ ਵਾਲੇ ਉਤਪਾਦਨ  ਦੇ ਸਥਾਨੀਕਰਨ ਲਈ ਪੜਾਅਵਾਰ ਨਿਰਮਾਣ ਪ੍ਰੋਗਰਾਮ  ( ਪੀਐੱਮਪੀ )  ਸ਼ੁਰੂ ਕੀਤਾ ਜਾਵੇਗਾ ।  ‘ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ’  ਤਹਿਤ ਪੀਐੱਮਪੀ ਦੀ ਰੂਪ – ਰੇਖਾ ਤੈਅ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ  ਦੇ ਪ੍ਰੋਗਰਾਮ ਨਾਲ ਜੁੜੇ ਵੇਰਵੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ।
  • ਸਥਾਨੀਕਰਨ ਦੇ ਹਰੇਕ ਇੱਕ ਪੜਾਅ ਵਿੱਚ ਹਾਸਲ ਕੀਤੇ ਜਾ ਸਕਣ ਵਾਲੇ ਮੁੱਲ ਲੜੀ (ਵੈਲਿਊਚੇਨ ਦੇ ਵੇਰਵੇ ਨੂੰ ਇਸ ਮਿਸ਼ਨ ਤਹਿਤ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ਦੇ ਪੁਰਜ਼ਿਆਂ ਅਤੇ ਬੈਟਰੀਆਂ ਲਈ ਇੱਕ ਸਪਸ਼ਟ ‘ਮੇਕ ਇਨ ਇੰਡੀਆ’ ਰਣਨੀਤੀ ਤਿਆਰ ਕੀਤੀ ਜਾਵੇਗੀ ।

 

  • ਭਾਰਤ ਵਿੱਚ ਗਤੀਸ਼ੀਲਤਾ ਵਿੱਚ ਵਿਆਪਕ ਬਦਲਾਅ ਲਿਆਉਣ ਲਈ ਕਈ ਪਹਿਲਾਂ ਨੂੰ ਏਕੀਕ੍ਰਿਤ ਕਰਨ ਲਈ ਇਸ ਮਿਸ਼ਨ ਤਹਿਤ ਮੰਤਰਾਲਿਆਂ / ਵਿਭਾਗਾਂ ਅਤੇ ਰਾਜਾਂ ਦੇ ਮਹੱਤਵਪੂਰਨ ਹਿਤਧਾਰਕਾਂ ਦੇ ਨਾਲ ਤਾਲਮੇਲ ਕੀਤਾ ਜਾਵੇਗਾ ।

ਰੋਡਮੈਪ

  • ਗੀਗਾ – ਪੈਮਾਨੇ ਉੱਤੇ ਬੈਟਰੀ ਨਿਰਮਾਣ ‘ਤੇ ਅਮਲ ਲਈ ਇੱਕ ਪੜਾਅਵਾਰ ਖਾਕੇ ਜਾਂ ਰੋਡਮੈਪ ਉੱਤੇ ਵਿਚਾਰ ਕੀਤਾ ਜਾਵੇਗਾ । ਇਸ ਤਹਿਤ ਸ਼ੁਰੂ ਵਿੱਚ ਸਾਲ 2019 – 20 ਤੱਕ ਵੱਡੇ ਪੈਮਾਨੇ ਮਾਡਿਊਲ ਅਤੇ ਪੈਕ ਅਸੈਂਬਲੀ ਪਲਾਂਟਾਂ ਅਤੇ ਇਸ ਦੇ ਬਾਅਦ ਸਾਲ 2021 – 22 ਤੱਕ ਸੈੱਲ ਦੇ ਏਕੀਕ੍ਰਿਤ ਨਿਰਮਾਣ ਉੱਤੇ ਫੋਕਸ ਕੀਤਾ ਜਾਵੇਗਾ ।
  • ਇਸ ਮਿਸ਼ਨ ਤਹਿਤ ਬੈਟਰੀਆਂ ਨਾਲ ਜੁੜੇ ਪੀਐੱਮਪੀ ਦਾ ਵੇਰਵਾ ਤਿਆਰ ਕੀਤਾ ਜਾਵੇਗਾ । ਇਹ ਮਿਸ਼ਨ ਭਾਰਤ ਵਿੱਚ ਬੈਟਰੀ ਨਿਰਮਾਣ ਉਦਯੋਗ ਦਾ ਸਮੁੱਚਾ ਅਤੇ ਵਿਆਪਕ ਵਿਕਾਸ ਸੁਨਿਸ਼ਚਿਤ ਕਰੇਗਾ ।

 

  • ਇਸ ਮਿਸ਼ਨ ਤਹਿਤ ਜ਼ਰੂਰੀ ਰੋਡਮੈਪ ਤਿਆਰ ਕੀਤਾ ਜਾਵੇਗਾ ਜੋ ਭਾਰਤ ਨੂੰ ਇਨੋਵੇਟਿਵ, ਕੰਪੀਟੀਟਿਵ ਮਲਟੀ – ਮੋਡਲ ਮੋਬਿਲਿਟੀ ਸਲਿਊਸ਼ਨਸ ਵਿਕਸਿਤ ਕਰਨ ਲਈ ਆਪਣੇ ਵਿਸ਼ਾਲ ਸਾਈਜ਼ ਅਤੇ ਸਕੇਲ ਤੋਂ ਵਿਆਪਕ ਲਾਭ ਉਠਾਉਣ ਦੇ ਸਮਰੱਥ ਬਣਾਵੇਗਾ ਅਤੇ ਇਸ ਦਾ ਉਪਯੋਗ ਕਈ ਸੰਦਰਭਾਂ ਵਿੱਚ ਗਲੋਬਲ ਪੱਧਰ ਉੱਤੇ ਕੀਤਾ ਜਾ ਸਕੇਗਾ ।
  • ਇਹ ਮਿਸ਼ਨ ਦੇਸ਼ ਵਿੱਚ ਘਰੇਲੂ ਨਿਰਮਾਣ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਲਈ ਇੱਕ ਨਿਰੰਤਰ ਗਤੀਸ਼ੀਲਤਾ ਈਕੋ ਸਿਸਟਮ ਸੁਨਿਸ਼ਚਿਤ ਕਰਕੇ ਅਤੇ ‘ਮੇਕ ਇਨ ਇੰਡੀਆ’ ਨੂੰ ਪ੍ਰੋਤਸਾਹਿਤ ਕਰਕੇ ‘ਨਵੇਂ ਭਾਰਤ’ ਵਿੱਚ ਪਰਿਵਰਤਨਕਾਰੀ ਗਤੀਸ਼ੀਲਤਾ ਨਾਲ ਜੁੜੇ ਰੋਡਮੈਪ ਨੂੰ ਪਰਿਭਾਸ਼ਿਤ ਕਰੇਗਾ ।

ਪ੍ਰਭਾਵ:

  • ਇਹ ਮਿਸ਼ਨ ਉਨ੍ਹਾਂ ਮੋਬਿਲਿਟੀ ਸਲਿਊਸ਼ਨਸ ਨੂੰ ਵਿਕਸਿਤ ਕਰਨ ਵਿੱਚ ਤੇਜ਼ੀ ਲਿਆਵੇਗਾ ਜੋ ਉਦਯੋਗ ਜਗਤ , ਅਰਥਵਿਵਸਥਾ ਅਤੇ ਸਮੁੱਚੇ ਦੇਸ਼ ਲਈ ਅਤਿਅੰਤ ਲਾਭਦਾਇਕ ਸਾਬਤ ਹੋਣਗੇ ।
  • ਇਨ੍ਹਾਂ ਮੋਬੀਲਿਟੀ ਸਲਿਊਸ਼ਨਸ ਨਾਲ ਸ਼ਹਿਰਾਂ ਵਿੱਚ ਆਬੋਹਵਾ (ਵਾਧੂ ਗੁਣਵੱਤਾ) ਬਿਹਤਰ ਹੋਵੇਗੀ ਅਤੇ ਇਸ ਦੇ ਨਾਲ ਹੀ ਤੇਲ ਆਯਾਤ ਉੱਤੇ ਭਾਰਤ ਦੀ ਨਿਰਭਰਤਾ ਘੱਟ ਹੋਵੇਗੀ ਅਤੇ ਅਖੁੱਟ ਊਰਜਾ ਅਤੇ ਸਟੋਰੇਜ ਸਲਿਊਸ਼ਨਸ ਦੇ ਉਪਯੋਗ ਨੂੰ ਹੁਲਾਰਾ ਮਿਲੇਗਾ ।
  • ਇਸ ਮਿਸ਼ਨ ਤਹਿਤ ਅਜਿਹੀ ਰਣਨੀਤੀ ਅਤੇ ਰੋਡਮੈਪ ਤਿਆਰ ਕੀਤਾ ਜਾਵੇਗਾ ਜੋ ਭਾਰਤ ਨੂੰ ਇਲੈਕਟ੍ਰਿਕ ਮੋਬਿਲਿਟੀ ਲਈ ਇੱਕ ਕੰਪੀਟੀਟਿਵ ਘਰੇਲੂ ਨਿਰਮਾਣ ਈਕੋ ਸਿਸਟਮ ਵਿਕਸਿਤ ਕਰਨ ਲਈ ਆਪਣੇ ਸਾਈਜ਼ ਅਤੇ ਸਕੇਲ ਨਾਲ ਵਿਆਪਕ ਲਾਭ ਉਠਾਉਣ ਦੇ ਸਮਰੱਥ ਬਣਾਵੇਗਾ ।
  • ਇਸ ਦਿਸ਼ਾ ਵਿੱਚ ਉਠਾਏ ਜਾਣ ਵਾਲੇ ਕਈ ਕਦਮਾਂ ਨਾਲ ਸਾਰੇ ਨਾਗਰਿਕਾਂ ਨੂੰ ਲਾਭ ਹੋਵੇਗਾ ਕਿਉਂਕਿ ਇਸ ਦਾ ਟੀਚਾ ‘ਜੀਵਨ ਅਸਾਨ’ ਬਣਾਉਣਾ ਅਤੇ ਦੇਸ਼ ਦੇ ਨਾਗਰਿਕਾਂ  ਦੇ ਜੀਵਨ ਪੱਧਰ ਨੂੰ ਬਿਹਤਰ ਕਰਨਾ ਅਤੇ ‘ਮੇਕ ਇਨ ਇੰਡੀਆ’ ਰਾਹੀਂ ਕਈ ਹੁਨਰਾਂ ਨਾਲ ਜੁੜੇ ਰੋਜ਼ਗਾਰ ਮੌਕੇ ਉਪਲੱਬਧ ਕਰਵਾਉਣਾ ਹੈ ।

ਏਕੇਟੀ/ਐੱਸਐੱਚ