Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਕਬਾਇਲੀ ਮਹਿਮਾਨਾਂ, ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਵਲੰਟੀਅਰਾਂ ਅਤੇ ਝਾਂਕੀ ਕਲਾਕਾਰਾਂ ਦੇ ਨਾਲ ‘ਐਟ-ਹੋਮ’ ਦੇ ਆਯੋਜਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਕਬਾਇਲੀ ਮਹਿਮਾਨਾਂ,   ਐੱਨਸੀਸੀ ਕੈਡਿਟਾਂ,   ਐੱਨਐੱਸਐੱਸ ਵਲੰਟੀਅਰਾਂ ਅਤੇ ਝਾਂਕੀ ਕਲਾਕਾਰਾਂ  ਦੇ ਨਾਲ ‘ਐਟ-ਹੋਮ’  ਦੇ ਆਯੋਜਨ ਸਮੇਂ ਪ੍ਰਧਾਨ ਮੰਤਰੀ  ਦੇ ਭਾਸ਼ਣ ਦਾ ਮੂਲ-ਪਾਠ


ਮੰਤਰੀ ਮੰਡਲ ਦੇ ਮੇਰੇ ਸੀਨੀਅਰ ਸਹਿਯੋਗੀ,  ਦੇਸ਼ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ,   ਸ਼੍ਰੀ ਅਰਜੁਨ ਮੁੰਡਾ ਜੀ,   ਸ਼੍ਰੀ ਕਿਰਨ ਰਿਜਿਜੂ ਜੀ,   ਸ਼੍ਰੀਮਤੀ ਰੇਣੁਕਾ ਸਿੰਘ ਸਰੂਟਾ ਜੀ  ਅਤੇ ਦੇਸ਼ ਭਰ ਤੋਂ ਇੱਥੇ ਆਏ ਹੋਏ ਮੇਰੇ ਪਿਆਰੇ ਨੌਜਵਾਨ ਸਾਥੀਓ,   ਕੋਰੋਨਾ ਨੇ ਵਾਕਈ ਹੀ ਬਹੁਤ ਕੁਝ ਬਦਲ ਕੇ ਰੱਖ ਦਿੱਤਾ ਹੈ।  ਮਾਸਕ,   ਕੋਰੋਨਾ ਟੈਸਟ,   ਦੋ ਗਜ ਦੀ ਦੂਰੀ,   ਇਹ ਸਭ ਹੁਣ ਅਜਿਹਾ ਲਗ ਰਿਹਾ ਹੈ ਜਿਵੇਂ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।  ਪਹਿਲਾਂ ਜਦੋਂ ਫੋਟੋ ਕਢਵਾਉਣ (ਖਿੱਚਵਾਉਣ) ਜਾਂਦੇ ਸੀ ਤਾਂ ਕੈਮਰਾਮੈਨ ਕਹਿੰਦਾ ਸੀ,   ਸਮਾਈਲ।  ਹੁਣ ਮਾਸਕ  ਦੇ ਕਾਰਨ ਉਹ ਵੀ ਬੋਲਦਾ ਨਹੀਂ ਹੈ।  ਇੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਅਲੱਗ-ਅਲੱਗ ਜਗ੍ਹਾ ਬੈਠਣ ਦੀ ਵਿਵਸਥਾ ਕਰਨੀ ਪਈ ਹੈ।  ਕਾਫ਼ੀ ਫੈਲਾਅ ਰੱਖਣਾ ਪਿਆ ਹੈ।  ਲੇਕਿਨ ਇਸ ਦੇ ਬਾਵਜੂਦ ਵੀ ਤੁਹਾਡਾ ਉਤਸ਼ਾਹ,   ਤੁਹਾਡੀ ਉਮੰਗ ਉਸ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ,   ਵੈਸੀ ਕੀ ਵੈਸੀ ਹੈ। 

 

ਸਾਥੀਓ,  

 

ਤੁਸੀਂ ਇੱਥੇ ਦੇਸ਼ ਦੇ ਅਲੱਗ-ਅਲੱਗ ਕੋਨੇ ਤੋਂ ਆਏ ਹੋ। ਇੱਥੇ ਦੇਸ਼ ਦੇ ਦੂਰ-ਦੁਰਾਡੇ ਦੇ ਕਬਾਇਲੀ ਖੇਤਰਾਂ ਤੋਂ ਆਏ ਸਾਥੀ ਹਨ,   NCC-NSS  ਦੇ ਊਰਜਾਵਾਨ ਯੁਵਾ ਵੀ ਹਨ ਅਤੇ ਰਾਜਪਥ ‘ਤੇ ਅਲੱਗ -ਅਲੱਗ ਰਾਜਾਂ ਦੀਆਂ ਝਾਂਕੀਆਂ,   ਅਲੱਗ-ਅਲੱਗ ਰਾਜਾਂ ਦਾ ਸੰਦੇਸ਼,   ਬਾਕੀ ਦੇਸ਼ ਤੱਕ ਪਹੁੰਚਾਉਣ ਵਾਲੇ ਕਲਾਕਾਰ ਸਾਥੀ ਵੀ ਹਨ।  ਰਾਜਪਥ ‘ਤੇ ਜਦੋਂ ਤੁਸੀਂ ਜੋਸ਼  ਦੇ ਨਾਲ ਕਦਮ -ਤਾਲ ਕਰਦੇ ਹੋ ਤਾਂ ਹਰ ਦੇਸ਼ਵਾਸੀ ਜੋਸ਼ ਨਾਲ ਭਰ ਜਾਂਦਾ ਹੈ।  ਜਦੋਂ ਤੁਸੀਂ ਭਾਰਤ ਦੀ ਸਮ੍ਰਿੱਧ ਕਲਾ,   ਸੱਭਿਆਚਾਰ,   ਪਰੰਪਰਾ ਅਤੇ ਵਿਰਾਸਤ ਦੀਆਂ ਝਾਂਕੀਆਂ ਦਿਖਾਉਂਦੇ ਹੋ,   ਤਾਂ ਹਰ ਦੇਸ਼ਵਾਸੀ ਦਾ ਮੱਥਾ ਗੌਰਵ ਨਾਲ ਹੋਰ ਉੱਚਾ ਹੋ ਜਾਂਦਾ ਹੈ।  ਅਤੇ ਮੈਂ ਤਾਂ ਦੇਖਿਆ ਹੈ ਕਿ ਪਰੇਡ  ਦੇ ਸਮੇਂ ਵਿੱਚ ਮੇਰੇ ਨਾਲ ਕੋਈ ਨਾ ਕੋਈ ਦੇਸ਼ ਦੇ ਪ੍ਰਮੁੱਖ ਰਹਿੰਦੇ ਹਨ।  ਇਤਨੀਆਂ ਸਾਰੀਆਂ ਚੀਜ਼ਾਂ ਦੇਖ ਕੇ  ਉਨ੍ਹਾਂ ਨੂੰ ਬੜਾ surprise ਹੁੰਦਾ ਹੈ,   ਬਹੁਤ ਸਾਰੇ ਸਵਾਲ ਪੁੱਛਦੇ ਰਹਿੰਦੇ ਹਨ,   ਜਾਣਨ ਦਾ ਪ੍ਰਯਤਨ ਕਰਦੇ ਹਨ।  

 

ਦੇਸ਼ ਦੇ ਕਿਸ ਕੋਨੇ ਵਿੱਚ ਹੈ, ਕੀ ਹੈ, ਕਿਵੇਂ ਹੈ।  ਜਦੋਂ ਸਾਡੇ ਆਦਿਵਾਸੀ ਸਾਥੀ ਰਾਜਪਥ ‘ਤੇ ਸੱਭਿਆਚਾਰ  ਦੇ ਰੰਗ ਬਿਖੇਰਦੇ ਹਨ,   ਤਾਂ ਸੰਪੂਰਨ ਭਾਰਤ ਉਨ੍ਹਾਂ ਰੰਗਾਂ ਵਿੱਚ ਰੰਗ ਜਾਂਦਾ ਹੈ,   ਝੂਮ ਉੱਠਦਾ ਹੈ।  ਗਣਤੰਤਰ  ਦਿਵਸ ਦੀ ਪਰੇਡ ਭਾਰਤ ਦੇ ਮਹਾਨ ਸਮਾਜਿਕ-ਸੱਭਿਆਚਾਰਕ ਵਿਰਾਸਤ  ਦੇ ਨਾਲ ਹੀ ਸਾਡੀ ਸਾਮਰਿਕ(ਰਣਨੀਤਕ) ਤਾਕਤ ਨੂੰ ਵੀ ਨਮਨ ਕਰਦੀ ਹੈ।  ਗਣਤੰਤਰ  ਦਿਵਸ ਦੀ ਪਰੇਡ,   ਦੁਨੀਆ  ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਜੀਵੰਤ ਕਰਨ ਵਾਲੇ ਸਾਡੇ ਸੰਵਿਧਾਨ ਨੂੰ ਨਮਨ ਕਰਦੀ ਹੈ।  ਮੈਂ ਤੁਹਾਨੂੰ 26 ਜਨਵਰੀ ਨੂੰ ਬਿਹਤਰੀਨ ਪ੍ਰਦਰਸ਼ਨ ਲਈ ਵੈਬੀਨਾਰਸ਼ੁਭਕਾਮਨਾਵਾਂ ਦਿੰਦਾ ਹਾਂ।  ਤੁਹਾਨੂੰ ਇੱਕ ਤਾਕੀਦ ਵੀ ਹੈ।  ਅਜੇ ਦਿੱਲੀ ਵਿੱਚ ਠੀਕ-ਠਾਕ ਠੰਢ ਪੈ ਰਹੀ ਹੈ।  ਜੋ ਸਾਊਥ ਤੋਂ ਆਏ ਹੋਣਗੇ ਉਨ੍ਹਾਂ ਨੂੰ ਤਾਂ ਪਰੇਸ਼ਾਨੀ ਹੋਰ ਹੁੰਦੀ ਹੋਵੋਗੀ ਅਤੇ ਤੁਸੀਂ ਕਈ ਦਿਨ ਤੋਂ ਇੱਥੇ ਹੋ ਲੇਕਿਨ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ,   ਜਿਵੇਂ ਮੈਂ ਕਿਹਾ ਸਰਦੀ  ਦੇ ਆਦੀ ਨਹੀਂ ਹਨ।  ਇਤਨੀ ਸਵੇਰੇ ਉੱਠ ਕੇ ਤੁਹਾਨੂੰ ਡ੍ਰਿੱਲ ਲਈ ਨਿਕਲਣਾ ਹੁੰਦਾ ਹੈ।  ਮੈਂ ਇਹੀ ਕਹਾਂਗਾ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ। 

 

ਸਾਥੀਓ,  

 

ਇਸ ਵਰ੍ਹੇ ਸਾਡਾ ਦੇਸ਼,   ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ।  ਇਸ ਵਰ੍ਹੇ ਗੁਰੂ ਤੇਗ ਬਹਾਦੁਰ ਜੀ  ਦਾ 400ਵਾਂ ਪ੍ਰਕਾਸ਼ ਪੁਰਬ ਵੀ ਹੈ।  ਅਤੇ ਇਸੇ ਵਰ੍ਹੇ ਅਸੀਂ ਨੇਤਾਜੀ ਸੁਭਾਸ਼ ਚੰਦਰ ਬੋਸ ਜੀ  ਦੀ 125ਵੀਂ ਜਨਮ ਜਯੰਤੀ ਵੀ ਮਨਾ ਰਹੇ ਹਾਂ।  ਹੁਣ ਦੇਸ਼ ਨੇ ਇਹ ਤੈਅ ਕੀਤਾ ਹੈ ਕਿ ਨੇਤਾਜੀ  ਦੇ ਜਨਮ ਦਿਵਸ ਨੂੰ ਅਸੀਂ ਪਰਾਕ੍ਰਮ ਦਿਵਸ  ਦੇ ਤੌਰ ‘ਤੇ ਮਨਾਵਾਂਗੇ।  ਕੱਲ੍ਹ ਪਰਾਕ੍ਰਮ ਦਿਵਸ ‘ਤੇ ਮੈਂ ਉਨ੍ਹਾਂ ਦੀ ਕਰਮਭੂਮੀ ਕੋਲਕਾਤਾ ਵਿੱਚ ਹੀ ਸਾਂ।  ਆਜ਼ਾਦੀ  ਦੇ 75 ਸਾਲ,   ਗੁਰੂ ਤੇਗ ਬਹਾਦੁਰ ਜੀ  ਦਾ ਜੀਵਨ,   ਨੇਤਾਜੀ ਦੀ ਬਹਾਦੁਰੀ,   ਉਨ੍ਹਾਂ ਦਾ ਹੌਸਲਾ,   ਇਹ ਸਭ ਕੁਝ ਸਾਡੇ ਸਭ ਲਈ ਬਹੁਤ ਵੱਡੀ ਪ੍ਰੇਰਣਾ ਹੈ।  ਸਾਨੂੰ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਦਾ ਅਵਸਰ ਨਹੀਂ ਮਿਲਿਆ,   ਕਿਉਂਕਿ ਸਾਡੇ ਵਿੱਚੋਂ ਅਧਿਕਤਰ ਲੋਕ ਆਜ਼ਾਦੀ  ਦੇ ਬਾਅਦ ਪੈਦਾ ਹੋਏ ਹਨ।   ਲੇਕਿਨ ਸਾਨੂੰ ਦੇਸ਼ ਨੇ ਆਪਣਾ ਸਰਬਸ਼੍ਰੇਸ਼ਠ ਅਰਪਿਤ ਕਰਨ ਦਾ ਅਵਸਰ ਜ਼ਰੂਰ ਦਿੱਤਾ ਹੈ।  ਅਸੀਂ ਜੋ ਵੀ ਦੇਸ਼ ਲਈ ਅੱਛਾ ਕਰ ਸਕਦੇ ਹਾਂ,   ਭਾਰਤ ਨੂੰ ਮਜ਼ਬੂਤ ਬਣਾਉਣ ਲਈ ਕਰ ਸਕਦੇ ਹਾਂ ਉਹ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ। 

 

ਸਾਥੀਓ,  

 

ਇੱਥੇ ਗਣਤੰਤਰ  ਦਿਵਸ ਦੀ ਪਰੇਡ ਦੀਆਂ ਤਿਆਰੀਆਂ  ਦੌਰਾਨ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਸਾਡਾ ਦੇਸ਼ ਕਿਤਨੀ ਵਿਵਿਧਤਾ ਭਰਿਆ ਹੋਇਆ ਹੈ।  ਅਨੇਕਾਂ ਭਾਸ਼ਾਵਾਂ,   ਅਨੇਕਾਂ ਬੋਲੀਆਂ,   ਅਲੱਗ-ਅਲੱਗ ਖਾਨ-ਪਾਨ।  ਕਿਤਨਾ ਕੁਝ ਅਲੱਗ ਹੈ ਲੇਕਿਨ ਭਾਰਤ ਇੱਕ ਹੈ।  ਭਾਰਤ ਯਾਨੀ ਕੋਟਿ-ਕੋਟਿ ਸਧਾਰਨ ਜਨ ਦੇ ਖੂਨ-ਪਸੀਨੇ,   ਆਕਾਂਖਿਆਵਾਂ ਅਤੇ ਉਮੀਦਾਂ ਦੀ ਸਮੂਹਿਕ ਸ਼ਕਤੀ।  ਭਾਰਤ ਯਾਨੀ ਰਾਜ ਅਨੇਕ, ਰਾਸ਼ਟਰ ਏਕ।  ਭਾਰਤ ਯਾਨੀ ਸਮਾਜ ਅਨੇਕ, ਭਾਵ ਏਕ।  ਭਾਰਤ ਯਾਨੀ ਪੰਥ ਅਨੇਕ, ਟੀਚਾ ਏਕ।  ਭਾਰਤ ਯਾਨੀ ਰਿਵਾਜ ਅਨੇਕ,   ਕਦਰਾਂ-ਕੀਮਤਾਂ ਏਕ।  ਭਾਰਤ ਯਾਨੀ ਭਾਸ਼ਾਵਾਂ ਅਨੇਕ,   ਅਭਿਵਿਅਕਤੀ ਏਕ।  ਭਾਰਤ ਯਾਨੀ ਰੰਗ ਅਨੇਕ,   ਤਿਰੰਗਾ ਏਕ।  ਅਗਰ ਇੱਕ ਪੰਕਤੀ ਵਿੱਚ ਕਹੀਏ ਤਾਂ ਭਾਰਤ ਵਿੱਚ ਰਸਤੇ ਭਲੇ ਹੀ ਅਲੱਗ-ਅਲੱਗ ਹਨ,   ਲੇਕਿਨ ਮੰਜ਼ਿਲ ਇੱਕ ਹੀ ਹੈ,   ਮੰਜ਼ਿਲ ਇੱਕ ਹੀ ਹੈ ਅਤੇ ਇਹ ਮੰਜ਼ਿਲ ਹੈ,   ਏਕ ਭਾਰਤ,   ਸ਼੍ਰੇਸ਼ਠ ਭਾਰਤ। 

 

ਸਾਥੀਓ,  

 

ਅੱਜ ਏਕ ਭਾਰਤ,   ਸ਼੍ਰੇਸ਼ਠ ਭਾਰਤ ਦੀ ਇਹ ਸਦੀਵੀ ਭਾਵਨਾ,   ਦੇਸ਼  ਦੇ ਹਰ ਕੋਨੇ ਵਿੱਚ ਪ੍ਰਗਟ ਹੋ ਰਹੀ ਹੈ,   ਮਜ਼ਬੂਤ ਹੋ ਰਹੀ ਹੈ।  ਤੁਸੀਂ ਵੀ ਦੇਖਿਆ ਅਤੇ ਸੁਣਿਆ ਵੀ ਹੋਵੇਗਾ ਕਿ ਮਿਜ਼ੋਰਮ ਦੀ 4 ਸਾਲ ਦੀ ਬਾਲੜੀ ਉਸ ਨੇ ਵੰਦੇ ਮਾਤਰਮ੍ ਜਦੋਂ ਗਾਇਆ ਤਾਂ ਸੁਣਨ ਵਾਲਿਆਂ ਨੂੰ ਗਰਵ(ਮਾਣ) ਨਾਲ ਭਰ ਦਿੰਦਾ ਹੈ।  ਕੇਰਲ  ਦੇ ਸਕੂਲ ਦੀ ਇੱਕ ਬੱਚੀ ਜਦੋਂ ਕਠਿਨ ਮਿਹਨਤ ਨਾਲ ਸਿੱਖ ਕੇ,   ਇੱਕ ਹਿਮਾਚਲੀ ਗੀਤ,   ਵੱਡੇ ਪ੍ਰਫੈਕਸ਼ਨ  ਦੇ ਨਾਲ ਗਾਉਂਦੀ ਹੈ,   ਤਾਂ ਰਾਸ਼ਟਰ ਦੀ ਤਾਕਤ ਮਹਿਸੂਸ ਹੁੰਦੀ ਹੈ।  ਤੇਲੁਗੂ ਬੋਲਣ ਵਾਲੀ ਇੱਕ ਬੇਟੀ ਜਦੋਂ ਆਪਣੇ ਸਕੂਲ ਪ੍ਰੋਜੈਕਟ ਵਿੱਚ ਬੜੇ ਰੋਚਕ ਢੰਗ ਨਾਲ ਹਰਿਆਣਵੀ ਖਾਨ-ਪਾਨ ਤੋਂ ਜਾਣੂ ਕਰਵਾਉਂਦੀ ਹੈ ਤਾਂ ਸਾਨੂੰ ਭਾਰਤ ਦੀ ਸ਼੍ਰੇਸ਼ਠਤਾ ਦੇ ਦਰਸ਼ਨ ਹੁੰਦੇ ਹਨ। 

 

ਸਾਥੀਓ,  

 

ਭਾਰਤ ਦੀ ਇਸੇ ਤਾਕਤ ਤੋਂ ਦੇਸ਼ ਅਤੇ ਦੁਨੀਆ ਨੂੰ ਜਾਣੂ ਕਰਵਾਉਣ ਲਈ ਏਕ ਭਾਰਤ,   ਸ਼੍ਰੇਸ਼ਠ ਭਾਰਤ ਪੋਰਟਲ ਬਣਾਇਆ ਗਿਆ ਹੈ ਅਤੇ ਤੁਸੀਂ ਸਾਰੇ ਤਾਂ ਡਿਜੀਟਲ ਜਨਰੇਸ਼ਨ ਵਾਲੇ ਹੋ ਤਾਂ ਜ਼ਰੂਰ ਜਾਓ।  ਇਸ ਪੋਰਟਲ ‘ਤੇ ਜੋ ਵਿਅੰਜਨ ਵਿਧੀਆਂ ਦਾ ਸੈਕਸ਼ਨ ਹੈ,   ਉਸ ‘ਤੇ ਇੱਕ ਹਜ਼ਾਰ ਤੋਂ ਵੀ ਅਧਿਕ ਲੋਕਾਂ ਨੇ ਆਪਣੇ ਪ੍ਰਦੇਸ਼  ਦੇ ਵਿਅੰਜਨ ਸਾਂਝੇ ਕੀਤੇ ਹਨ।  ਕਦੇ ਸਮਾਂ ਕੱਢ ਕੇ ਤੁਸੀਂ ਇਸ ਪੋਰਟਲ ਨੂੰ ਜ਼ਰੂਰ ਦੇਖੋ ਅਤੇ ਪਰਿਵਾਰ ਵਿੱਚ ਵੀ ਕਹੋ ਜਰਾ ਅੱਜ ਮਾਂ ਦੱਸੋ ਇਹ,   ਤੁਹਾਨੂੰ ਬਹੁਤ ਆਨੰਦ  ਆਵੇਗਾ। 

 

ਸਾਥੀਓ,  

 

ਬੀਤੇ ਦਿਨੀਂ ਕੋਰੋਨਾ ਕਾਲ ਵਿੱਚ ਸਕੂਲ ਕਾਲਜ ਆਦਿ ਬੰਦ ਹੋਣ ‘ਤੇ ਵੀ ਦੇਸ਼ ਦੇ ਨੌਜਵਾਨਾਂ ਨੇ ਡਿਜੀਟਲ  ਮਾਧਿਅਮ ਰਾਹੀਂ ਹੋਰ ਰਾਜਾਂ  ਦੇ ਨਾਲ ਵੈਬੀਨਾਰ ਕੀਤੇ ਹਨ।  ਇਨ੍ਹਾਂ Webinars ਵਿੱਚ ਮਿਊਜ਼ਿਕ, ਡਾਂਸ, ਖਾਨ-ਪਾਨ ਦੀਆਂ ਅਲੱਗ-ਅਲੱਗ ਰਾਜਾਂ ਦੀਆਂ ਅਲੱਗ-ਅਲੱਗ ਸ਼ੈਲੀਆਂ ‘ਤੇ ਬੜੀਆਂ ਵਿਸ਼ੇਸ਼ ਚਰਚਾਵਾਂ ਕੀਤੀਆਂ ਹਨ।  ਅੱਜ ਸਰਕਾਰ ਦੀ ਵੀ ਕੋਸ਼ਿਸ਼ ਹੈ ਕਿ ਹਰ ਪ੍ਰਾਂਤ,   ਹਰ ਖੇਤਰ ਦੀਆਂ ਭਾਸ਼ਾਵਾਂ, ਖਾਨ-ਪਾਨ ਅਤੇ ਕਲਾ ਦਾ ਪੂਰੇ ਦੇਸ਼ ਵਿੱਚ ਪ੍ਰਚਾਰ-ਪ੍ਰਸਾਰ ਹੋਵੇ।  ਦੇਸ਼ ਵਿੱਚ ਭਾਰਤ  ਦੇ ਹਰ ਰਾਜ  ਦੇ ਰਹਿਣ-ਸਹਿਣ, ਤੀਜ-ਤਿਉਹਾਰ ਬਾਰੇ ਜਾਗਰੂਕਤਾ ਹੋਰ ਵਧੇ।  ਵਿਸ਼ੇਸ਼ ਤੌਰ ‘ਤੇ ਸਾਡੀਆਂ ਸਮ੍ਰਿੱਧ ਆਦਿਵਾਸੀ ਪਰੰਪਰਾਵਾਂ, ਆਰਟ ਐਂਡ ਕ੍ਰਾਫਟ ਤੋਂ ਦੇਸ਼ ਬਹੁਤ ਕੁਝ ਸਿੱਖ ਸਕਦਾ ਹੈ।  ਇਨ੍ਹਾਂ ਸਭ ਨੂੰ ਅੱਗੇ ਵਧਾਉਣ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਅਭਿਯਾਨ ਬਹੁਤ ਮਦਦ ਕਰ ਰਿਹਾ ਹੈ। 

 

ਸਾਥੀਓ,  

 

ਅੱਜ-ਕੱਲ੍ਹ ਤੁਸੀਂ ਸੁਣਿਆ ਹੋਵੇਗਾ,   ਦੇਸ਼ ਵਿੱਚ ਬਹੁਤ ਬੋਲਿਆ ਜਾਂਦਾ ਹੈ-ਸ਼ਬਦ ਸੁਣਾਈ ਦਿੰਦਾ ਹੈ,   ਵੋਕਲ ਫਾਰ ਲੋਕਲ।  ਜੋ ਆਪਣੇ ਘਰ  ਦੇ  ਆਸ-ਪਾਸ ਚੀਜ਼ਾਂ ਬਣ ਰਹੀਆਂ ਹਨ,   ਸਥਾਨਕ ਪੱਧਰ ‘ਤੇ ਬਣ ਰਹੀਆਂ ਹਨ,   ਉਸ ‘ਤੇ ਮਾਣ ਕਰਨਾ,   ਉਸ ਦਾ ਗਰਵ (ਮਾਣ)ਕਰਨਾ,   ਉਸ ਨੂੰ ਪ੍ਰੋਤਸਾਹਿਤ ਕਰਨਾ,   ਇਹੀ ਹੈ ਵੋਕਲ ਫਾਰ ਲੋਕਲ।  ਲੇਕਿਨ ਇਹ ਵੋਕਲ ਫਾਰ ਲੋਕਲ ਦੀ ਭਾਵਨਾ ,   ਤਦ ਹੋਰ ਮਜ਼ਬੂਤ ਹੋਵੇਗੀ ਜਦੋਂ ਇਸ ਨੂੰ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ  ਨਾਲ ਸ਼ਕਤੀ ਮਿਲੇਗੀ।  ਹਰਿਆਣਾ ਦੀ ਕਿਸੇ ਚੀਜ਼  ਦੇ ਸਬੰਧ ਵਿੱਚ,   ਮੈਂ ਤਮਿਲ ਨਾਡੂ ਵਿੱਚ ਰਹਿੰਦਾ ਹਾਂ,   ਮੈਨੂੰ ਗਰਵ (ਮਾਣ)ਹੋਣਾ ਚਾਹੀਦਾ ਹੈ।  ਕੇਰਲ ਦੀ ਕਿਸੇ ਚੀਜ਼ ਦਾ,   ਮੈਂ ਹਿਮਾਚਲ ਮੈਂ ਰਹਿੰਦਾ ਹਾਂ,   ਮੈਨੂੰ ਗਰਵ ਹੋਣਾ ਚਾਹੀਦਾ ਹੈ।   ਇੱਕ ਖੇਤਰ  ਦੇ ਲੋਕਲ ਪ੍ਰੋਡਕਟ ‘ਤੇ ਦੂਸਰਾ ਖੇਤਰ ਵੀ ਗਰਵ (ਮਾਣ) ਕਰੇਗਾ,   ਉਸ ਨੂੰ ਪ੍ਰੋਤਸਾਹਿਤ ਕਰੇਗਾ,   ਤਦ ਲੋਕਲ ਪ੍ਰੋਡਕਟ ਦੀ ਪਹੁੰਚ ਦੇਸ਼ਭਰ ਵਿੱਚ ਹੋਵੇਗੀ,   ਉਸ ਵਿੱਚ ਇੱਕ ਗਲੋਬਲ ਪ੍ਰੋਡਕਟ ਬਣਨ ਦੀ ਤਾਕਤ ਪੈਦਾ ਹੋਵੋਗੀ।

 

ਸਾਥੀਓ,  

 

ਇਹ ਵੋਕਲ ਫਾਰ ਲੋਕਲ,   ਇਹ ਆਤਮਨਿਰਭਰ ਭਾਰਤ ਅਭਿਯਾਨ,   ਇਨ੍ਹਾਂ ਦੀ ਸਫ਼ਲਤਾ ਤੁਹਾਡੇ ਜਿਹੇ ਨੌਜਵਾਨਾਂ ‘ਤੇ ਟਿਕੀਆਂ ਹੋਈਆਂ ਹਨ ਅਤੇ ਅੱਜ ਜਦੋਂ ਮੇਰੇ ਸਾਹਮਣੇ NCC ਅਤੇ NSS  ਦੇ ਇਤਨੇ ਸਾਰੇ ਨੌਜਵਾਨ ਹਨ।  ਉਨ੍ਹਾਂ ਨੂੰ ਤਾਂ ਸਿੱਖਿਆ-ਦੀਖਿਆ ਸਭ ਇਹ ਹੀ ਦਿੱਤਾ ਜਾਂਦਾ ਹੈ।  ਮੈਂ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਦੇਣਾ ਚਾਹੁੰਦਾ ਹਾਂ।  ਅਤੇ ਦੇਸ਼ ਭਰ  ਦੇ ਸਾਡੇ NCC  ਦੇ ਨੌਜਵਾਨ ਮੇਰੀ ਜ਼ਰੂਰ ਇਸ ਕੰਮ ਵਿੱਚ ਮਦਦ ਕਰਨਗੇ।  ਤੁਸੀਂ ਇੱਕ ਕੰਮ ਕਰੋ,   ਸਵੇਰੇ ਉੱਠ ਕੇ  ਰਾਤ ਨੂੰ ਸੌਣ ਤੱਕ ਜਿਤਨੀਆਂ ਚੀਜ਼ਾਂ ਦਾ ਤੁਸੀਂ ਉਪਯੋਗ ਕਰਦੇ ਹੋ।  ਟੂਥਪੇਸਟ ਹੋਵੇ,   ਬਰਸ਼ ਹੋਵੇ,   ਕੰਘਾ ਹੋਵੇ,   ਕੁਝ ਵੀ–ਕੁਝ ਵੀ,   ਘਰ ਵਿੱਚ AC  ਹੋਵੇ,   ਮੋਬਾਈਲ ਫੋਨ ਹੋਵੇ,   ਜੋ ਵੀ,   ਜਰਾ ਦੇਖੋ ਤਾਂ ਕਿਤਨੀਆਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ ਦਿਨ ਭਰ ਵਿੱਚ ਅਤੇ ਉਨ੍ਹਾਂ ਵਿਚੋਂ ਕਿਤਨੀਆਂ ਚੀਜ਼ਾਂ ਹਨ ਜਿਸ ਵਿੱਚ ਸਾਡੇ ਦੇਸ਼ ਦੇ ਮਜਦੂਰ ਦੇ ਪਸੀਨੇ ਦੀ ਮਹਿਕ ਹੈ,   ਕਿਤਨੀਆਂ ਚੀਜ਼ਾਂ ਹਨ ਜਿਸ ਵਿੱਚ ਸਾਡੇ ਇਸ ਮਹਾਨ ਦੇਸ਼ ਦੀ ਮਿੱਟੀ ਦੀ ਸੁਗੰਧ ਹੈ।  ਤੁਸੀਂ ਹੈਰਾਨ ਹੋਵੋਗੇ,   ਜਾਣੇ-ਅਣਜਾਣੇ ਵਿੱਚ ਇਤਨੀਆਂ ਚੀਜ਼ਾਂ ਵਿਦੇਸ਼ ਦੀਆਂ ਸਾਡੇ ਜੀਵਨ ਵਿੱਚ ਘੁਸ ਗਈਆਂ ਹਨ,   ਸਾਨੂੰ ਪਤਾ ਤੱਕ ਨਹੀਂ ਹੈ।  ਇੱਕ ਵਾਰ ਉਸ ‘ਤੇ ਦੇਖੋਗੇ ਤਾਂ ਪਤਾ ਚਲੇਗਾ ਕਿ  ਆਤਮਨਿਰਭਰ ਭਾਰਤ ਬਣਾਉਣ ਦਾ ਸਭ ਤੋਂ ਪਹਿਲਾ ਕਰਤੱਵ ਸਾਡੇ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ।  

 

ਇਸ ਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਤੁਹਾਡੇ ਪਾਸ ਕੋਈ ਵਿਦੇਸ਼ੀ ਚੀਜ਼ ਹੈ ਤਾਂ ਕੱਲ੍ਹ ਜਾ ਕੇ  ਸੁੱਟ ਦਿਓ।  ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਦੁਨੀਆ ਵਿੱਚ ਕੋਈ ਚੰਗੀ ਚੀਜ਼ ਹੋਵੇ,   ਸਾਡੇ ਇੱਥੇ ਨਾ ਹੋਵੇ,   ਤਾਂ ਉਸ ਨੂੰ ਲੈਣ ਤੋਂ ਮਨ੍ਹਾ ਕਰੋ ਇਹ ਨਹੀਂ ਹੋ ਸਕਦਾ।  ਲੇਕਿਨ ਸਾਨੂੰ ਪਤਾ ਤੱਕ ਨਹੀਂ ਹੈ ਅਜਿਹੀਆਂ-ਅਜਿਹੀਆਂ ਚੀਜ਼ਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ,  ਸਾਨੂੰ ਇੱਕ ਤਰ੍ਹਾਂ ਨਾਲ ਗੁਲਾਮ ਬਣਾ ਦਿੱਤਾ ਹੈ, ਮਾਨਸਿਕ ਗੁਲਾਮ ਬਣਾ ਦਿੱਤਾ ਹੈ।  ਮੇਰੇ ਨੌਜਵਾਨ ਸਾਥੀਓ ਨੂੰ ਮੈਂ ਤਾਕੀਦ ਕਰਾਂਗਾ।  NCC-NSS  ਦੇ ਸ਼ਿਸ਼ਟਬੱਧ ਨੌਜਵਾਨਾਂ ਨੂੰ ਤਾਕੀਦ ਕਰਾਂਗਾ।  ਤੁਸੀਂ ਆਪਣੇ ਪਰਿਵਾਰ  ਦੇ ਸਾਰਿਆਂ ਨੂੰ ਬਿਠਾ ਕੇ ਜਰਾ ਸੂਚੀ ਬਣਾਓ,   ਇੱਕ ਵਾਰ ਦੇਖੋ,   ਫਿਰ ਤੁਹਾਨੂੰ ਕਦੇ ਮੇਰੀ ਗੱਲ ਨੂੰ ਯਾਦ ਨਹੀਂ ਕਰਨਾ ਪਵੇਗਾ,   ਤੁਹਾਡੀ ਆਤਮਾ ਕਹੇਗੀ ਕਿ ਅਸੀਂ ਸਾਡੇ ਦੇਸ਼ ਦਾ ਕਿਤਨਾ ਨੁਕਸਾਨ ਕਰ ਦਿੱਤਾ ਹੈ। 

 

ਸਾਥੀਓ,  

 

ਭਾਰਤ ਆਤਮਨਿਰਭਰ ਕਿਸੇ  ਦੇ ਕਹਿਣ ਭਰ ਨਾਲ ਹੀ ਨਹੀਂ ਹੋਵੇਗਾ,   ਬਲਕਿ ਜਿਵੇਂ ਮੈਂ ਕਿਹਾ ਤੁਹਾਡੇ ਜਿਹੇ ਦੇਸ਼  ਦੇ ਯੁਵਾ ਸਾਥੀਆਂ  ਦੇ ਕਰਨ ਨਾਲ ਹੀ ਹੋਵੇਗਾ।  ਅਤੇ ਤੁਸੀਂ ਇਹ ਤਦ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਕਰ ਸਕੋਗੇ ਜਦੋਂ ਤੁਹਾਡੇ ਪਾਸ ਜ਼ਰੂਰੀ Skill-Set ਹੋਵੇਗਾ। 

 

ਸਾਥੀਓ,  

 

Skill  ਦੇ,   ਕੌਸ਼ਲ  ਦੇ ਇਸੇ ਮਹੱਤਵ ਨੂੰ ਦੇਖਦੇ ਹੋਏ ਹੀ,   2014 ਵਿੱਚ ਸਰਕਾਰ ਬਣਦੇ ਹੀ,   Skill Development ਲਈ ਵਿਸ਼ੇਸ਼ ਮੰਤਰਾਲਾ  ਬਣਾਇਆ ਗਿਆ।  ਇਸ ਅਭਿਯਾਨ  ਦੇ ਤਹਿਤ ਹੁਣ ਤੱਕ ਸਾਢੇ 5 ਕਰੋੜ ਤੋਂ ਅਧਿਕ ਯੁਵਾ ਸਾਥੀਆਂ ਨੂੰ ਅਲੱਗ-ਅਲੱਗ ਕਲਾ ਅਤੇ ਕੌਸ਼ਲ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।  ਕੌਸ਼ਲ ਵਿਕਾਸ  ਦੇ ਇਸ ਪ੍ਰੋਗਰਾਮ  ਦੇ ਤਹਿਤ ਸਿਰਫ ਟ੍ਰੇਨਿੰਗ ਹੀ ਨਹੀਂ ਦਿੱਤੀ ਜਾ ਰਹੀ,   ਬਲਕਿ ਲੱਖਾਂ ਨੌਜਵਾਨਾਂ ਨੂੰ ਰੋਜਗਾਰ ਅਤੇ ਸਵੈ-ਰੋਜ਼ਗਾਰ ਵਿੱਚ ਮਦਦ ਵੀ ਕੀਤੀ ਜਾ ਰਹੀ ਹੈ।  ਟੀਚਾ ਇਹ ਹੈ ਕਿ ਭਾਰਤ  ਦੇ ਪਾਸ ਸਕਿੱਲਡ ਯੁਵਾ ਵੀ ਹੋਣ ਅਤੇ Skill Sets  ਦੇ ਅਧਾਰ ‘ਤੇ ਉਨ੍ਹਾਂ ਨੂੰ ਰੋਜਗਾਰ  ਦੇ ਨਵੇਂ ਅਵਸਰ ਵੀ ਮਿਲਣ। 

ਸਾਥੀਓ,  

 

ਆਤਮਨਿਰਭਰ ਭਾਰਤ ਲਈ ਨੌਜਵਾਨਾਂ ਦੇ ਕੌਸ਼ਲ ‘ਤੇ ਇਹ ਫੋਕਸ ਵੀ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੇ ਪੇਸ਼ ਕੀਤਾ ਹੈ।  ਤੁਸੀਂ ਵੀ ਉਸ ਨੂੰ ਦੇਖ ਸਕੋਗੇ।  ਇਸ ਵਿੱਚ ਪੜ੍ਹਾਈ  ਦੇ ਨਾਲ ਹੀ ਪੜ੍ਹਾਈ  ਦੇ ਉਪਯੋਗ ਯਾਨੀ application ‘ਤੇ ਵੀ ਉਤਨਾ ਹੀ ਬਲ ਦਿੱਤਾ ਗਿਆ ਹੈ।  ਰਾਸ਼ਟਰੀ ਸਿੱਖਿਆ ਨੀਤੀ ਦੀ ਕੋਸ਼ਿਸ਼ ਇਹ ਹੈ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਰੁਚੀ  ਦੇ ਅਨੁਸਾਰ ਵਿਸ਼ਾ ਚੁਣਨ ਦੀ ਆਜ਼ਾਦੀ ਦਿੱਤੀ ਗਈ ਹੈ।  ਉਨ੍ਹਾਂ ਨੂੰ ਕਦੋਂ ਪੜ੍ਹਾਈ ਕਰਨੀ ਹੈ,   ਕਦੋਂ ਪੜ੍ਹਾਈ ਛੱਡਣੀ ਹੈ ਅਤੇ ਕਦੋਂ ਫਿਰ ਤੋਂ ਕਰਨੀ ਹੈ,ਇਸ ਦੇ ਲਈ ਵੀ Flexibility ਦਿੱਤੀ ਗਈ ਹੈ।  ਕੋਸ਼ਿਸ਼ ਇਹੀ ਹੈ ਕਿ ਸਾਡੇ ਵਿਦਿਆਰਥੀ ਜੋ ਕੁਝ ਖੁਦ ਤੋਂ ਕਰਨਾ ਚਾਹੁੰਦੇ ਹਨ, ਉਹ ਉਸੇ ਵਿੱਚ ਅੱਗੇ ਵਧਣ। 

 

ਸਾਥੀਓ,  

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪਹਿਲੀ ਵਾਰ Vocational Education ਨੂੰ Education ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਗੰਭੀਰ ਪ੍ਰਯਤਨ ਕੀਤਾ ਗਿਆ ਹੈ।  ਜਮਾਤ 6 ਤੋਂ ਹੀ ਵਿਦਿਆਰਥੀਆਂ ਨੂੰ ਸਥਾਨਕ ਜ਼ਰੂਰਤਾਂ ਅਤੇ ਸਥਾਨਕ ਕਾਰੋਬਾਰ ਨਾਲ ਜੁੜਿਆ ਆਪਣੀ ਰੁਚੀ ਦਾ ਕੋਈ ਵੀ ਕੋਰਸ ਚੁਣਨ ਦਾ ਵਿਕਲਪ ਦਿੱਤਾ ਗਿਆ ਹੈ।  ਇਹ ਸਿਰਫ ਪੜ੍ਹਾਉਣ  ਦੇ ਕੋਰਸ ਨਹੀਂ ਹੋਣਗੇ ਬਲਕਿ ਸਿੱਖਣ ਅਤੇ ਸਿਖਾਉਣ  ਦੇ ਕੋਰਸ ਹੋਣਗੇ।  ਇਸ ਵਿੱਚ ਸਥਾਨਕ ਕੁਸ਼ਲ ਕਾਰੀਗਰਾਂ  ਦੇ ਨਾਲ ਪ੍ਰੈਕਟੀਕਲ ਅਨੁਭਵ ਵੀ ਦਿੱਤਾ ਜਾਵੇਗਾ। ਇਸ ਦੇ ਬਾਅਦ ਪੜਾਅਬੱਧ ਤਰੀਕੇ ਨਾਲ ਸਾਰੇ ਮਿਡਲ ਸਕੂਲਾਂ  ਦੇ ਅਕਾਦਮਿਕ ਵਿਸ਼ਿਆਂ ਵਿੱਚ ਕਿੱਤਾਮੁਖੀ ਸਿੱਖਿਆ ਨੂੰ ਏਕੀਕ੍ਰਿਤ ਕਰਨ ਦਾ ਵੀ ਟੀਚਾ ਹੈ।  ਮੈਂ ਅੱਜ ਤੁਹਾਨੂੰ ਇਹ ਵਿਸਤਾਰ ਨਾਲ,   ਇਸ ਲਈ ਵੀ ਦੱਸ ਰਿਹਾ ਹਾਂ ਕਿਉਂਕਿ ਤੁਸੀਂ ਜਿਤਨਾ ਜਾਗਰੂਕ ਰਹੋਗੇ,   ਉਤਨਾ ਹੀ ਤੁਹਾਡਾ ਭਵਿੱਖ ਵੀ ਉੱਜਵਲ ਹੋਵੇਗਾ। 

 

ਸਾਥੀਓ,  

 

ਤੁਸੀਂ ਸਾਰੇ ਹੀ ਆਤਮਨਿਰਭਰ ਭਾਰਤ ਅਭਿਯਾਨ ਦੇ ਅਸਲੀ ਕਰਣਧਾਰ ਹੋ।  NCC ਹੋਵੇ,   NSS ਹੋਵੇ ਜਾਂ ਫਿਰ ਦੂਜੇ ਸੰਗਠਨ ਹੋਣ, ਤੁਸੀਂ ਦੇਸ਼ ਦੇ ਸਾਹਮਣੇ ਆਉਣ ਵਾਲੀ ਹਰ ਚੁਣੌਤੀ,   ਹਰ ਸੰਕਟ  ਦੇ ਸਮੇਂ ਆਪਣੀ ਭੂਮਿਕਾ ਨਿਭਾਈ ਹੈ।  ਕੋਰੋਨਾ ਕਾਲ ਵਿੱਚ ਵੀ ਤੁਸੀਂ ਜੋ ਕੰਮ ਕੀਤਾ ਹੈ,   volunteers  ਦੇ ਰੂਪ ਵਿੱਚ,   ਉਸ ਦੀ ਜਿਤਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੈ।  ਜਦੋਂ ਦੇਸ਼ ਨੂੰ,   ਸ਼ਾਸਨ-ਪ੍ਰਸ਼ਾਸਨ ਨੂੰ ਸਭ ਤੋਂ ਅਧਿਕ ਜ਼ਰੂਰਤ ਸੀ,   ਤਦ ਤੁਸੀਂ volunteers  ਦੇ ਰੂਪ ਵਿੱਚ ਅੱਗੇ ਆ ਕੇ ਵਿਵਸਥਾਵਾਂ ਬਣਾਉਣ ਵਿੱਚ ਮਦਦ ਕੀਤੀ।  ਆਰੋਗਯ ਸੇਤੂ ਐਪ ਨੂੰ ਜਨ-ਜਨ ਤੱਕ ਪੰਹੁਚਾਉਣਾ ਹੋਵੇ ਜਾਂ ਫਿਰ ਕੋਰੋਨਾ ਸੰਕ੍ਰਮਣ ਨਾਲ ਜੁੜੀਆਂ ਦੂਜੀਆਂ ਜਾਣਕਾਰੀਆਂ ਨੂੰ ਲੈ ਕੇ ਜਾਗਰੂਕਤਾ,   ਤੁਸੀਂ ਪ੍ਰਸ਼ੰਸਾਯੋਗ ਕੰਮ ਕੀਤਾ ਹੈ।  ਕੋਰੋਨਾ  ਦੇ ਇਸ ਕਾਲ ਵਿੱਚ ਫਿਟ ਇੰਡੀਆ ਅਭਿਯਾਨ ਦੇ ਮਾਧਿਅਮ ਨਾਲ ਫਿਟਨਸ  ਦੇ ਪ੍ਰਤੀ Awareness ਜਗਾਉਣ ਵਿੱਚ ਤੁਹਾਡਾ ਰੋਲ ਮਹੱਤਵਪੂਰਨ ਰਿਹਾ ਹੈ। 

 

ਸਾਥੀਓ,  

 

ਜੋ ਤੁਸੀਂ ਹੁਣ ਤੱਕ ਕੀਤਾ, ਇਸ ਨੂੰ ਹੁਣ ਅਗਲੇ ਪੜਾਅ ‘ਤੇ ਲਿਜਾਣ ਦਾ ਸਮਾਂ ਆ ਗਿਆ ਹੈ।  ਅਤੇ ਮੈਂ ਇਹ ਤੁਹਾਨੂੰ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਤੁਹਾਡੀ ਪਹੁੰਚ ਦੇਸ਼  ਦੇ ਹਰ ਹਿੱਸੇ,   ਹਰ ਸਮਾਜ ਤੱਕ ਹੈ।  ਮੇਰੀ ਤੁਹਾਨੂੰ ਤਾਕੀਦ ਹੈ ਕਿ ਤੁਸੀਂ ਦੇਸ਼ ਵਿੱਚ ਚਲ ਰਹੇ ਕੋਰੋਨਾ ਵੈਕਸੀਨ ਅਭਿਯਾਨ ਵਿੱਚ ਵੀ ਦੇਸ਼ ਦੀ ਮਦਦ ਕਰਨ ਲਈ ਅੱਗੇ ਆਉਣਾ ਹੈ।  ਤੁਸੀਂ ਵੈਕਸੀਨ ਨੂੰ ਲੈ ਕੇ ਸਹੀ ਜਾਣਕਾਰੀ ਦੇਸ਼  ਦੇ ਗ਼ਰੀਬ ਤੋਂ ਗ਼ਰੀਬ ਅਤੇ ਸਧਾਰਨ ਤੋਂ ਸਧਾਰਨ ਨਾਗਰਿਕ ਨੂੰ ਦੇਣੀ ਹੈ।  ਕੋਰੋਨਾ ਦੀ ਵੈਕਸੀਨ ਭਾਰਤ ਵਿੱਚ ਬਣਾ ਕੇ,   ਭਾਰਤ  ਦੇ ਵਿਗਿਆਨੀਆਂ ਨੇ ਆਪਣਾ ਕਰਤੱਵ ਬਖੂਬੀ ਨਿਭਾਇਆ ਹੈ।  ਹੁਣ ਅਸੀਂ ਆਪਣਾ ਕਰਤੱਵ ਨਿਭਾਉਣਾ ਹੈ।  ਝੂਠ ਅਤੇ ਅਫਵਾਹ ਫੈਲਾਉਣ ਵਾਲੇ ਹਰ ਤੰਤਰ ਨੂੰ ਅਸੀਂ ਸਹੀ ਜਾਣਕਾਰੀ ਨਾਲ ਪਰਾਸਤ ਕਰਨਾ ਹੈ।  ਸਾਨੂੰ ਇਹ ਯਾਦ ਰੱਖਣਾ ਹੈ ਕਿ ਸਾਡਾ ਗਣਤੰਤਰ  ਇਸ ਲਈ ਮਜ਼ਬੂਤ ਹੈ ਕਿਉਂਕਿ ਇਹ ਕਰਤੱਵ ਦੀ ਭਾਵਨਾ  ਨਾਲ ਸੰਕਲਪਿਤ ਹੈ।  ਇਸੇ ਭਾਵਨਾ  ਨੂੰ ਅਸੀਂ ਮਜ਼ਬੂਤ ਕਰਨਾ ਹੈ।  

 

ਇਸੇ ਨਾਲ ਸਾਡਾ ਗਣਤੰਤਰ  ਵੀ ਮਜ਼ਬੂਤ ਹੋਵੇਗਾ ਅਤੇ ਆਤਮਨਿਰਭਰਤਾ ਦਾ ਸਾਡਾ ਸੰਕਲਪ ਵੀ ਸਿੱਧ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਇਸ ਮਹੱਤਵਪੂਰਨ ਰਾਸ਼ਟਰੀ ਪੁਰਬ ਵਿੱਚ ਸ਼ਰੀਕ ਹੋਣ ਦਾ ਅਵਸਰ ਮਿਲਿਆ ਹੈ।  ਮਨ ਨੂੰ ਘੜਨ ਦਾ,   ਦੇਸ਼ ਨੂੰ ਜਾਣਨ ਦਾ ਅਤੇ ਦੇਸ਼ ਲਈ ਕੁਝ ਨਾ ਕੁਝ ਕਰਨ ਦਾ, ਇਸ ਤੋਂ ਵੱਡਾ ਸੰਸਕਾਰ ਕੋਈ ਹੋਰ ਨਹੀਂ ਹੋ ਸਕਦਾ ਹੈ।  ਜੋ ਸੁਭਾਗ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ।  ਮੈਨੂੰ ਵਿਸ਼ਵਾਸ ਹੈ ਕਿ 26 ਜਨਵਰੀ  ਦੇ ਇਸ ਸ਼ਾਨਦਾਰ ਸਮਾਰੋਹ  ਦੇ ਬਾਅਦ ਜਦੋਂ ਇੱਥੋਂ ਘਰ ਪਰਤੋਗੇ, ਤੁਸੀਂ ਇੱਥੋਂ ਦੀਆਂ ਅਨੇਕ ਚੀਜ਼ਾਂ ਨੂੰ ਯਾਦ ਰੱਖ ਕੇ ਜਾਓਗੇ।  ਲੇਕਿਨ ਨਾਲ-ਨਾਲ ਇਹ ਕਦੇ ਨਹੀਂ ਭੁੱਲਣਾ ਕਿ ਅਸੀਂ ਦੇਸ਼ ਨੂੰ ਆਪਣਾ ਸਰਬਸ਼੍ਰੇਸ਼ਠ ਅਰਪਿਤ ਕਰਨਾ ਹੀ ਹੈ,   ਕਰਨਾ ਹੀ ਹੈ,   ਕਰਨਾ ਹੀ ਹੈ।  ਮੇਰੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। 

 

ਬਹੁਤ-ਬਹੁਤ ਧੰਨਵਾਦ! 

 

                                               ****

 

ਏਕੇਜੇ/ਡੀਐੱਸ/ਡੀਕੇ