Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਖੇਤੀਬਾੜੀ ਸੈਕਟਰ ਵਿੱਚ ਬਜਟ ਲਾਗੂਕਰਨ ਬਾਰੇ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਖੇਤੀਬਾੜੀ ਸੈਕਟਰ ਵਿੱਚ ਬਜਟ ਲਾਗੂਕਰਨ ਬਾਰੇ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ !!

 

ਤੁਹਾਡੇ ਸੁਝਾਵਾਂ ਦੀ ਇਸ ਸਾਲ ਦੇ ਬਜਟ ਵਿੱਚ ਬਹੁਤ ਅਹਿਮ ਭੂਮਿਕਾ ਰਹੀ ਹੈ। ਅਤੇ ਤੁਸੀਂ ਵੀ ਜਦੋਂ ਬਜਟ ਦੇਖਿਆ ਹੋਵੇਗਾ ਤਾਂ ਤੁਹਾਡੇ ਸਭ ਦੇ ਧਿਆਨ ਵਿੱਚ ਆਇਆ ਹੋਵੇਗਾ ਕਿ ਤੁਹਾਡੇ ਸੁਝਾਵਾਂ ਨੂੰ, ਤੁਹਾਡੇ ਵਿਚਾਰਾਂ ਨੂੰ ਇਸ ਵਿੱਚ ਸਮਾਹਿਤ ਕਰਨ ਦਾ ਪੂਰਾ ਪ੍ਰਯਤਨ ਕੀਤਾ ਗਿਆ ਹੈ। ਉਹ ਕੰਮ ਤਾਂ ਹੋ ਗਿਆ ਹੁਣ ਜੋ ਅੱਜ ਦਾ ਇਹ ਸੰਵਾਦ ਹੈ… ਇਹ ਸੰਵਾਦ ਖੇਤੀਬਾੜੀ ਸੁਧਾਰਾਂ ਅਤੇ ਬਜਟ ਦੇ ਪ੍ਰਾਵਧਾਨਾਂ ਨੂੰ ਅਸੀਂ ਅੱਗੇ ਵਧਾਈਏ, ਤੇਜ਼ੀ ਨਾਲ ਅੱਗੇ ਵਧਾਈਏ, last mile delivery ਤੱਕ ਪਹੁੰਚੀਏ, ਨਿਸ਼ਚਿਤ ਸਮੇਂ ਸੀਮਾ ਵਿੱਚ ਕਰੀਏ। ਅਤੇ ਵੱਡੀ efficiency ਦੇ ਨਾਲ ਕਰੀਏ ਅਤੇ ਫਿਰ ਵੀ ਸਾਰਿਆਂ ਨੂੰ ਜੋੜ ਕੇ ਕਰੀਏ Public-Private Partnership ਦਾ perfect ਨਮੂਨਾ centre or state coordination ਦਾ perfect ਨਮੂਨਾ… ਅਜਿਹਾ ਅਸੀਂ ਅੱਜ ਦੀ ਚਰਚਾ ਤੋਂ ਕੱਢਣਾ ਚਾਹੁੰਦੇ ਹਾਂ

 

ਇਸ ਵੈਬੀਨਾਰ ਵਿੱਚ ਐਗਰੀਕਲਚਰ, ਡੇਅਰੀ, ਫਿਸ਼ਰੀਜ਼ ਜਿਹੇ ਤਰ੍ਹਾਂ-ਤਰ੍ਹਾਂ ਦੇ ਸੈਕਟਰ ਦੇ ਐਕਸਪਰਟਸ ਵੀ ਹਨ, Public, Private ਅਤੇ Cooperative ਸੈਕਟਰ ਦੇ ਸਾਥੀ ਵੀ …. ਅੱਜ ਸਾਨੂੰ ਉਨ੍ਹਾਂ ਦੇ ਵਿਚਾਰਾਂ ਦਾ ਵੀ ਲਾਭ ਮਿਲਣ ਵਾਲਾ ਹੈ। ਅਤੇ ਦੇਸ਼ ਦੀ Rural Economy ਨੂੰ ਫੰਡ ਕਰਨ ਵਾਲੇ ਬੈਂਕਾਂ ਦੇ ਪ੍ਰਤੀਨਿਧੀ ਵੀ ਹਨ

 

ਤੁਸੀਂ ਸਾਰੇ ਆਤਮਨਿਰਭਰ ਭਾਰਤ ਲਈ ਜ਼ਰੂਰੀ ਆਤਮਨਿਰਭਰ ਗ੍ਰਾਮੀਣ ਅਰਥਵਿਵਸਥਾ ਦੇ ਮਹੱਤਵਪੂਰਨ Stake-holders ਹੋ। ਮੈਂ ਕੁਝ ਸਮਾਂ ਪਹਿਲਾਂ ਸੰਸਦ ਵਿੱਚ ਇਸ ਗੱਲ ਨੂੰ ਵਿਸਤਾਰ ਨਾਲ ਰੱਖਿਆ ਸੀ ਕਿ ਕਿਵੇਂ ਦੇਸ਼ ਦੇ ਛੋਟੇ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਬੀਤੇ ਵਰ੍ਹਿਆਂ ਵਿੱਚ ਅਨੇਕ ਮਹੱਤਵਪੂਰਨ ਫੈਸਲੇ ਲਏ ਹਨ ਇਨ੍ਹਾਂ ਛੋਟੇ ਕਿਸਾਨਾਂ ਦੀ ਸੰਖਿਆ 12 ਕਰੋੜ ਦੇ ਕਰੀਬ ਹੈ ਅਤੇ ਇਨ੍ਹਾਂ ਦਾ ਸਸ਼ਕਤੀਕਰਣ, ਇਨ੍ਹਾਂ ਛੋਟੇ ਕਿਸਾਨਾਂ ਦਾ Empowerment ਹੀ ਭਾਰਤੀ ਖੇਤੀਬਾੜੀ ਨੂੰ ਅਨੇਕ ਪਰੇਸ਼ਾਨੀਆਂ ਤੋਂ ਮੁਕਤੀ ਦਿਵਾਉਣ ਵਿੱਚ ਬਹੁਤ ਮਦਦ ਕਰੇਗਾ ਇਤਨਾ ਹੀ ਨਹੀਂ ਗ੍ਰਾਮੀਣ economy ਦਾ driving force ਵੀ ਉਹੀ ਬਣੇਗਾ

 

ਮੈਂ ਆਪਣੀ ਗੱਲ ਅੱਗੇ ਵਧਾਉਣ ਤੋਂ ਪਹਿਲਾਂ, ਬਜਟ ਵਿੱਚ ਖੇਤੀਬਾੜੀ ਦੇ ਲਈ ਜੋ ਕੀਤਾ ਗਿਆ ਹੈ, ਉਸ ਦੀਆਂ ਕੁਝ ਹਾਈਲਾਈਟਸ ਤੁਹਾਡੇ ਸਾਹਮਣੇ ਦੋਹਰਾਨਾ ਚਾਹੁੰਦਾ ਹਾਂ ਮੈਂ ਜਾਣਦਾ ਹਾਂ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਵਾਕਫ਼ ਹੋ ਸਰਕਾਰ ਨੇ ਇਸ ਵਾਰ Agriculture Credit Target ਨੂੰ ਵਧਾ ਕੇ 16 ਲੱਖ 50 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਇਸ ਵਿੱਚ ਵੀ ਪਸ਼ੂਪਾਲਨ, ਡੇਅਰੀ ਅਤੇ ਫਿਸ਼ਰੀਜ਼ ਸੈਕਟਰ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। Rural Infrastructure Fund ਨੂੰ ਵੀ ਵਧਾ ਕੇ 40 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ।

 

ਮਾਇਕਰੋ ਇਰੀਗੇਸ਼ਨ ਫੰਡ ਦੀ ਵੀ ਰਾਸ਼ੀ ਵਧਾ ਕੇ ਦੁੱਗਣੀ ਕਰ ਦਿੱਤੀ ਗਈ ਹੈ। Operation Green ਸਕੀਮ ਦਾ ਦਾਇਰਾ ਵਧਾ ਕੇ ਹੁਣ 22 Perishable Products ਤੱਕ ਉਸ ਨੂੰ ਕਰ ਦਿੱਤਾ ਗਿਆ ਹੈ। ਦੇਸ਼ ਦੀਆਂ 1000 ਹੋਰ ਮੰਡੀਆਂ ਨੂੰ e-NAM ਨਾਲ ਜੋੜਨ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਸਾਰੇ ਹੀ ਫੈਸਲਿਆਂ ਵਿੱਚ ਸਰਕਾਰ ਦੀ ਸੋਚ ਝਲਕਦੀ ਹੈ, ਸਰਕਾਰ ਦਾ ਇਰਾਦਾ ਮਹਿਸੂਸ ਹੁੰਦਾ ਹੈ ਅਤੇ ਨਾਲ-ਨਾਲ ਸਰਕਾਰ ਦੇ ਵਿਜ਼ਨ ਦਾ ਪਤਾ ਚਲਦਾ ਹੈ। ਅਤੇ ਇਹ ਸਾਰੀਆਂ ਗੱਲਾਂ ਆਪ ਸਭ ਦੇ ਨਾਲ ਚਰਚਾ ਵਿੱਚੋਂ ਉਭਰੀਆਂ ਹੋਈਆਂ ਹਨ

 

ਜਿਸ ਨੂੰ ਅਸੀਂ ਅੱਗੇ ਵਧਾਇਆ ਹੈ। ਲਗਾਤਾਰ ਵਧਦੇ ਹੋਏ ਖੇਤੀਬਾੜੀ ਉਤਪਾਦਨ ਦੇ ਦਰਮਿਆਨ, 21ਵੀਂ ਸਦੀ ਵਿੱਚ ਭਾਰਤ ਨੂੰ Post Harvest ਕ੍ਰਾਂਤੀ ਜਾਂ ਫਿਰ Food Processing ਕ੍ਰਾਂਤੀ ਅਤੇ Value Addition ਦੀ ਜ਼ਰੂਰਤ ਹੈ। ਦੇਸ਼ ਲਈ ਬਹੁਤ ਵਧੀਆ ਹੁੰਦਾ ਅਗਰ ਇਹ ਕੰਮ ਦੋ-ਤਿੰਨ ਦਹਾਕੇ ਪਹਿਲਾਂ ਹੀ ਕਰ ਲਿਆ ਗਿਆ ਹੁੰਦਾ ਹੁਣ ਸਾਨੂੰ ਜੋ ਸਮਾਂ ਬੀਤ ਗਿਆ ਹੈ, ਉਸ ਦੀ ਭਰਪਾਈ ਤਾਂ ਕਰਨੀ ਹੀ ਕਰਨੀ ਹੈ, ਆਉਣ ਵਾਲੇ ਦਿਨਾਂ ਦੇ ਲਈ ਵੀ ਆਪਣੀ ਤਿਆਰੀ ਅਤੇ ਆਪਣੀ ਤੇਜ਼ੀ ਨੂੰ ਵਧਾਉਣਾ ਹੈ।

 

ਸਾਥੀਓ,

 

ਅਗਰ ਅਸੀਂ ਆਪਣੇ ਡੇਅਰੀ ਸੈਕਟਰ ਨੂੰ ਹੀ ਦੇਖੀਏ ਤਾਂ ਅੱਜ ਉਹ ਇਤਨਾ ਮਜ਼ਬੂਤ ਇਸ ਲਈ ਹੈ ਕਿਉਂਕਿ ਇਤਨੇ ਦਹਾਕਿਆਂ ਵਿੱਚ ਉਸ ਨੇ Processing ਦਾ ਬਹੁਤ ਵਿਸਤਾਰ ਕੀਤਾ ਹੈ। ਅੱਜ ਸਾਨੂੰ ਐਗਰੀਕਲਚਰ ਦੇ ਹਰ ਸੈਕਟਰ ਵਿੱਚ, ਹਰ ਅਨਾਜ, ਹਰ ਸਬਜ਼ੀ, ਫਲ, ਫਿਸ਼ਰੀਜ਼, ਸਾਰਿਆਂ ਵਿੱਚ Processing ’ਤੇ ਸਭ ਤੋਂ ਜ਼ਿਆਦਾ ਫੋਕਸ ਕਰਨਾ ਹੈ ਅਤੇ Processing ਦੀ ਵਿਵਸਥਾ… ਉਸ ਨੂੰ ਸੁਧਾਰਣ ਲਈ ਜ਼ਰੂਰੀ ਹੈ – ਕਿਸਾਨਾਂ ਨੂੰ ਆਪਣੇ ਪਿੰਡ ਦੇ ਪਾਸ ਹੀ ਸਟੋਰੇਜ ਦੀ ਆਧੁਨਿਕ ਸੁਵਿਧਾ ਮਿਲੇ, ਖੇਤ ਤੋਂ Processing Unit ਤੱਕ ਪਹੁੰਚਣ ਦੀ ਵਿਵਸਥਾ ਸੁਧਾਰਨੀ ਹੀ ਹੋਵੇਗੀ, Processing unit ਦੀ ਹੈਂਡ ਹੋਲਡਿੰਗ, Farmer Producer Organisations ਮਿਲ ਕੇ ਕਰੋ। ਅਤੇ ਅਸੀਂ ਸਭ ਇਹ ਜਾਣਦੇ ਹਾਂ ਕਿ Food Processing ਕ੍ਰਾਂਤੀ ਦੇ ਲਈ ਦੇਸ਼ ਦੇ ਕਿਸਾਨਾਂ ਦੇ ਨਾਲ ਹੀ ਦੇਸ਼ ਦੇ ਪਬਲਿਕ-ਪ੍ਰਾਈਵੇਟ-ਕੋ-ਆਪਰੇਟਿਵ ਸੈਕਟਰ ਨੂੰ ਵੀ ਪੂਰੀ ਤਾਕਤ ਨਾਲ ਅੱਗੇ ਸਹੀ ਦਿਸ਼ਾ ਵਿੱਚ ਅੱਗੇ ਆਉਣਾ ਹੋਵੇਗਾ

 

ਸਾਥੀਓ,

 

ਅੱਜ ਇਹ ਸਮੇਂ ਦੀ ਮੰਗ ਹੈ ਕਿ ਦੇਸ਼ ਦੇ ਕਿਸਾਨ ਦੀ ਉਪਜ ਨੂੰ ਬਜ਼ਾਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਿਕਲਪ ਮਿਲੇ ਸਿਰਫ਼ Raw Product, ਜਾਂ ਫਿਰ ਸਿਰਫ਼ ਉਪਜ ਤੱਕ ਕਿਸਾਨ ਨੂੰ ਸੀਮਿਤ ਰੱਖਣ ਦਾ ਨੁਕਸਾਨ ਦੇਸ਼ ਦੇਖ ਰਿਹਾ ਹੈ। ਸਾਨੂੰ ਦੇਸ਼ ਦੇ ਐਗਰੀਕਲਚਰ ਸੈਕਟਰ ਦਾ, Processed Food ਦੇ ਗਲੋਬਲ ਮਾਰਕਿਟ ਵਿੱਚ ਵਿਸਤਾਰ ਕਰਨਾ ਹੀ ਹੋਵੇਗਾ ਸਾਨੂੰ ਪਿੰਡ ਦੇ ਪਾਸ ਹੀ Agro-Industries Clusters ਦੀ ਸੰਖਿਆ ਵਧਾਉਣੀ ਹੀ ਹੋਵੇਗੀ ਤਾਕਿ ਪਿੰਡ ਦੇ ਲੋਕਾਂ ਨੂੰ ਪਿੰਡ ਵਿੱਚ ਹੀ ਖੇਤੀ ਨਾਲ ਜੁੜੇ ਰੋਜ਼ਗਾਰ ਮਿਲ ਸਕਣ Organic Clusters, Export Clusters ਇਸ ਦੀ ਵੀ ਇਸ ਵਿੱਚ ਵੱਡੀ ਭੂਮਿਕਾ ਹੋਵੇਗੀ

 

ਪਿੰਡ ਤੋਂ ਐਗਰੋਬੇਸਡ ਪ੍ਰੋਡਕਟਸ ਸ਼ਹਿਰਾਂ ਦੀ ਤਰਫ਼ ਜਾਣ ਅਤੇ ਸ਼ਹਿਰਾਂ ਤੋਂ ਦੂਸਰੇ ਇੰਡਸਟ੍ਰੀਅਲ ਪ੍ਰੋਡਕਟਸ ਪਿੰਡ ਪਹੁੰਚਣ, ਅਜਿਹੀ ਸਥਿਤੀ ਦੀ ਤਰਫ਼ ਸਾਨੂੰ ਵਧਣਾ ਹੋਵੇਗਾ ਹਾਲੇ ਵੀ ਲੱਖਾਂ Micro Food Processing Units ਦੇਸ਼ ਵਿੱਚ ਚਲ ਰਹੇ ਹਨ ਲੇਕਿਨ ਉਨ੍ਹਾਂ ਦਾ ਵਿਸਤਾਰ ਕਰਨਾ, ਉਨ੍ਹਾਂ ਦੀ ਤਾਕਤ ਨੂੰ ਵਧਾਉਣਾ… ਇਹ ਅੱਜ ਸਮੇਂ ਦੀ ਮੰਗ ਹੈ, ਬਹੁਤ ਜ਼ਰੂਰੀ ਹੈ। One District, One Product, ਇਸ ਯੋਜਨਾ, ਕਿਵੇਂ ਸਾਡੇ ਉਤਪਾਦਾਂ ਨੂੰ ਵਿਸ਼ਵ ਬਜ਼ਾਰ ਤੱਕ ਲੈ ਕੇ ਜਾਵੇ, ਇਸ ਦੇ ਲਈ ਸਾਨੂੰ ਪੂਰੀ ਤਾਕਤ ਨਾਲ ਜੁਟਨਾ ਹੋਵੇਗਾ

 

ਸਾਥੀਓ,

 

ਸਿਰਫ਼ ਖੇਤੀ ਹੀ ਨਹੀਂ, ਇੱਥੋਂ ਤੱਕ ਕਿ ਫਿਸ਼ਰੀਜ਼ ਸੈਕਟਰ ਵਿੱਚ Processing ਦਾ ਵੀ ਇੱਕ ਬਹੁਤ ਵੱਡਾ ਸਕੋਪ ਸਾਡੇ ਇੱਥੇ ਹੈ। ਭਲੇ ਹੀ ਅਸੀਂ ਦੁਨੀਆ ਦੇ ਵੱਡੇ Fish Producers ਅਤੇ Exporters ਵਿੱਚੋਂ ਇੱਕ ਹਾਂ, ਲੇਕਿਨ Processed Fish ਦੇ ਇੰਟਰਨੈਸ਼ਨਲ ਮਾਰਕਿਟ ਵਿੱਚ ਸਾਡੀ ਹਾਜ਼ਰੀ ਬਹੁਤ ਸੀਮਿਤ ਹੈ। ਭਾਰਤ ਦੀ Fish, East Asia ਤੋਂ ਹੁੰਦੇ ਹੋਏ Processed Form ਵਿੱਚ ਵਿਦੇਸ਼ੀ ਮਾਰਕਿਟ ਤੱਕ ਪਹੁੰਚਦੀ ਹੈ। ਇਹ ਸਥਿਤੀ ਸਾਨੂੰ ਬਦਲਣੀ ਹੀ ਹੋਵੇਗੀ

 

ਸਾਥੀਓ, ਇਸ ਦੇ ਲਈ ਜ਼ਰੂਰੀ ਰਿਫਾਰਮਸ ਦੇ ਇਲਾਵਾ ਕਰੀਬ 11 ਹਜ਼ਾਰ ਕਰੋੜ ਰੁਪਏ ਦੀ Production Linked Incentives ਦੀ ਯੋਜਨਾ ਵੀ ਸਰਕਾਰ ਨੇ ਬਣਾਈ ਹੈ, ਜਿਸ ਦਾ ਲਾਭ ਇੰਡਸਟ੍ਰੀ ਉਠਾ ਸਕਦੀ ਹੈ। Ready to Eat, Ready to Cook ਫ਼ਲ-ਸਬਜੀਆਂ ਹੋਣ, Sea Food ਹੋਵੇ, ਮੋਜ਼ਜਾਰੇਲਾ ਚੀਜ਼ ਹੋਵੇ, ਅਜਿਹੇ ਅਨੇਕ ਉਤਪਾਦਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਕੋਵਿਡ ਦੇ ਬਾਅਦ ਦੇਸ਼ ਅਤੇ ਵਿਦੇਸ਼ ਵਿੱਚ ਅਜਿਹੇ ਬਿਹਰਤੀਨ ਪ੍ਰੋਡਕਟਾਂ ਦੀ ਡਿਮਾਂਡ ਕਿਤਨੀ ਵਧ ਗਈ ਹੈ, ਇਹ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ

 

ਸਾਥੀਓ,

 

ਅਪਰੇਸ਼ਨ ਗ੍ਰੀਨਸ ਯੋਜਨਾ ਦੇ ਤਹਿਤ ਕਿਸਾਨ ਰੇਲ ਦੇ ਲਈ ਸਾਰੇ ਫ਼ਲਾਂ ਅਤੇ ਸਬਜ਼ੀਆਂ ਦੇ ਟ੍ਰਾਂਸਪੋਰਟ ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਕਿਸਾਨ ਰੇਲ ਵੀ ਅੱਜ ਦੇਸ਼ ਦੇ ਕੋਲਡ ਸਟੋਰੇਜ ਨੈੱਟਵਰਕ ਦਾ ਸਸ਼ਕਤ ਮਾਧਿਅਮ ਬਣੀ ਹੈ। ਇਹ ਕਿਸਾਨ ਰੇਲ, ਛੋਟੇ ਕਿਸਾਨਾਂ, ਮਛੇਰਿਆਂ ਨੂੰ ਵੱਡੇ ਬਜ਼ਾਰ ਅਤੇ ਜ਼ਿਆਦਾ ਡਿਮਾਂਡ ਵਾਲੇ ਬਜ਼ਾਰ ਨਾਲ ਜੋੜਨ ਵਿੱਚ ਸਫ਼ਲ ਹੋ ਰਹੀ ਹੈ। ਬੀਤੇ 6 ਮਹੀਨਿਆਂ ਵਿੱਚ ਹੀ ਕਰੀਬ ਪੌਣੇ 3 ਸੌ ਕਿਸਾਨ ਰੇਲਾਂ ਚਲਾਈਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਦੇ ਜ਼ਰੀਏ ਕਰੀਬ-ਕਰੀਬ 1 ਲੱਖ ਮੀਟ੍ਰਿਕ ਟਨ ਫ਼ਲ ਅਤੇ ਸਬਜ਼ੀਆਂ ਟ੍ਰਾਂਸਪੋਰਟ ਕੀਤੀਆਂ ਜਾ ਚੁੱਕੀਆਂ ਹਨ ਇਹ ਛੋਟੇ ਕਿਸਾਨਾਂ ਲਈ ਬਹੁਤ ਵੱਡਾ ਮਾਧਿਅਮ ਤਾਂ ਹੈ ਹੀ, ਕੰਜਯੂਮਰ ਅਤੇ ਇੰਡਸਟ੍ਰੀ ਨੂੰ ਵੀ ਇਸ ਦਾ ਲਾਭ ਹੋ ਰਿਹਾ ਹੈ।

 

ਸਾਥੀਓ, ਦੇਸ਼ ਭਰ ਦੇ ਜ਼ਿਲ੍ਹਿਆਂ ਵਿੱਚ ਉੱਥੇ ਪੈਦਾ ਹੋਣ ਵਾਲੇ ਫ਼ਲ-ਸਬਜ਼ੀਆਂ ਦੀ ਪ੍ਰੋਸੈੱਸਿੰਗ ਲਈ ਕਲਸਟਰਸ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਆਤਮਨਿਰਭਰ ਅਭਿਯਾਨ ਦੇ ਤਹਿਤ, ਪ੍ਰਧਾਨ ਮੰਤਰੀ ਸੂਖਮ ਖਾਦਯ ਪ੍ਰਸੰਸਕਰਣ ਉੱਦਮ ਉਨਯਨ ਸਕੀਮ ਦੇ ਤਹਿਤ ਲੱਖਾਂ ਛੋਟੀਆਂ Food and Processing Units ਨੂੰ ਮਦਦ ਦਿੱਤੀ ਜਾ ਰਹੀ ਹੈ। ਇਸ ਦੇ ਲਈ ਜ਼ਰੂਰੀ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਯੂਨਿਟਸ ਲਗਾਉਣ ਤੱਕ ਤੁਹਾਡੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ।

 

ਸਾਥੀਓ,

 

ਫੂਡ ਪ੍ਰੋਸੈੱਸਿੰਗ ਦੇ ਨਾਲ-ਨਾਲ ਸਾਨੂੰ ਇਸ ਗੱਲ ਤੇ ਵੀ ਫੋਕਸ ਕਰਨਾ ਹੈ ਕਿ ਛੋਟੇ ਤੋਂ ਛੋਟੇ ਕਿਸਾਨ ਨੂੰ ਵੀ ਆਧੁਨਿਕ ਟੈਕਨੋਲੋਜੀ ਦਾ ਲਾਭ ਕਿਵੇਂ ਮਿਲ ਪਾਏ ਦੇਸ਼ ਦੇ ਛੋਟੇ ਕਿਸਾਨ, ਟ੍ਰੈਕਟਰ, ਪਰਾਲੀ ਵਾਲੀਆਂ ਮਸ਼ੀਨਾਂ ਜਾਂ ਫਿਰ ਦੂਸਰੀਆਂ ਮਸ਼ੀਨਾਂ ਅਫੋਰਡ ਨਹੀਂ ਕਰ ਸਕਦੇ ਕੀ ਟ੍ਰੈਕਟਰ ਅਤੇ ਦੂਸਰੀਆਂ ਮਸ਼ੀਨਾਂ ਨੂੰ ਸ਼ੇਅਰ ਕਰਨ ਦਾ ਇੱਕ ਸੰਸਥਾਗਤ, ਸਸਤਾ ਅਤੇ ਪ੍ਰਭਾਵੀ ਵਿਕਲਪ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਹੈ? ਅੱਜ ਜਦੋਂ ਹਵਾਈ ਜਹਾਜ਼ ਤੱਕ ਏਅਰਲਾਇੰਸ ਨੂੰ ਘੰਟਿਆਂ ਦੇ ਅਧਾਰ ਤੇ ਕਿਰਾਏ ਤੇ ਮਿਲ ਜਾਂਦੇ ਹਨ, ਤਾਂ ਕਿਸਾਨਾਂ ਦੇ ਲਈ ਵੀ ਅਜਿਹੀਆਂ ਵਿਵਸਥਾਵਾਂ ਦਾ ਵਿਸਤਾਰ ਦੇਸ਼ ਵਿੱਚ ਕੀਤਾ ਜਾ ਸਕਦਾ ਹੈ।

 

ਕਿਸਾਨ ਦੀ ਉਪਜ ਮੰਡੀ ਤੱਕ ਪਹੁੰਚਾਉਣ ਦੇ ਲਈ ਟ੍ਰੱਕ ਐਗਰੀਗੇਟਰਸ ਦਾ ਪ੍ਰਯੋਗ ਤਾਂ ਕੋਰੋਨਾ ਕਾਲ ਵਿੱਚ ਕੁਝ ਹੱਦ ਤੱਕ ਕੀਤਾ ਵੀ ਗਿਆ ਸੀ ਅਤੇ ਲੋਕਾਂ ਨੂੰ ਵਧੀਆ ਲੱਗਿਆ ਸੀ ਇਸ ਦਾ ਵਿਸਤਾਰ ਖੇਤ ਤੋਂ ਮੰਡੀ ਜਾਂ ਫੈਕਟਰੀਆਂ ਤੱਕ, ਖੇਤ ਤੋਂ ਕਿਸਾਨ ਰੇਲ ਤੱਕ ਇਹ ਕਿਵੇਂ ਹੋ ਸਕੇ, ਇਸ ਤੇ ਸਾਨੂੰ ਕੰਮ ਕਰਨਾ ਹੋਵੇਗਾ।

 

ਖੇਤੀ ਨਾਲ ਜੁੜਿਆ ਇੱਕ ਹੋਰ ਅਹਿਮ ਪਹਿਲੂ ਸੌਇਲ ਟੈਸਟਿੰਗ ਦਾ ਹੈ। ਬੀਤੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਕਰੋੜਾਂ ਕਿਸਾਨਾਂ ਨੂੰ ਸੌਇਲ ਹੈਲਥ ਕਾਰਡ ਦਿੱਤੇ ਗਏ ਹਨ ਹੁਣ ਸਾਨੂੰ ਦੇਸ਼ ਵਿੱਚ ਸੌਇਲ ਹੈਲਥ ਕਾਰਡ ਦੀ ਟੈਸਟਿੰਗ ਦੀ ਸੁਵਿਧਾ, ਪਿੰਡ-ਪਿੰਡ ਤੱਕ ਪਹੁੰਚਾਉਣੀ ਹੈ। ਜਿਵੇਂ ਬਲਡ ਟੈਸਟਿੰਗ ਦੀਆਂ ਲੈਬਸ ਹੁੰਦੀਆਂ ਹਨ, ਉਨ੍ਹਾਂ ਦਾ ਇੱਕ ਨੈੱਟਵਰਕ ਹੁੰਦਾ ਹੈ, ਉਂਝ ਹੀ ਸਾਨੂੰ ਸੌਇਲ ਟੈਸਟਿੰਗ ਲਈ ਵੀ ਕਰਨਾ ਹੈ। ਅਤੇ ਉਸ ਵਿੱਚ private party ਬਹੁਤ ਵੱਡੀ ਮਾਤਰਾ ਵਿੱਚ ਜੁੜ ਸਕਦੀ ਹੈ। ਅਤੇ ਇੱਕ ਵਾਰ ਸੌਇਲ ਟੈਸਟਿੰਗ ਦਾ ਨੈੱਟਵਰਕ ਬਣ ਜਾਵੇ ਅਤੇ ਕਿਸਾਨ ਨੂੰ ਸੌਇਲ ਟੈਸਟਿੰਗ ਦੀ ਆਦਤ ਹੋ ਜਾਵੇ ਉਸ ਦੇ ਆਪਣੇ ਖੇਤ ਦੀ ਜ਼ਮੀਨ ਦੀ ਸਿਹਤ ਕਿਵੇਂ ਦੀ ਹੈ, ਉਸ ਜ਼ਮੀਨ ਪ੍ਰਤੀ ਉਸ ਦੇ ਅੰਦਰ ਜਾਗਰੂਕਤਾ ਆਵੇਗੀ ਤਾਂ ਉਸ ਦੇ ਸਾਰੇ ਫੈਸਲਿਆਂ ਵਿੱਚ ਬਹੁਤ ਵੱਡਾ ਬਦਲਾਅ ਆਵੇਗਾ ਦੇਸ਼ ਦੇ ਕਿਸਾਨ ਨੂੰ ਜਿਤਨਾ ਜ਼ਿਆਦਾ ਆਪਣੀ ਮਿੱਟੀ ਦੀ ਸਿਹਤ ਬਾਰੇ ਪਤਾ ਰਹੇਗਾ, ਉਤਨਾ ਹੀ ਵਧੀਆ, ਵਧੀਆ ਤਰੀਕੇ ਨਾਲ ਉਹ ਫਸਲ ਦੇ ਉਤਪਾਦਨ ਤੇ ਪ੍ਰਭਾਵ ਪੈਦਾ ਕਰੇਗਾ

 

ਸਾਥੀਓ,

 

ਐਗਰੀਕਲਚਰ ਸੈਕਟਰ ਵਿੱਚ R&D ਨੂੰ ਲੈ ਕੇ ਜ਼ਿਆਦਾਤਰ ਯੋਗਦਾਨ ਪਬਲਿਕ ਸੈਕਟਰ ਦਾ ਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਵਧੇ। R&D ਦੀ ਜਦੋਂ ਗੱਲ ਆਉਂਦੀ ਹੈ ਤਾਂ ਸਿਰਫ ਬੀਜ ਤੱਕ ਹੀ ਸੀਮਿਤ ਨਹੀਂ ਬਲਕਿ ਮੈਂ ਇੱਕ ਫਸਲ ਨਾਲ ਜੁੜੇ ਪੂਰੇ ਸਾਇੰਟਿਫਿਕ ਈਕੋਸਿਸਟਮ ਦੀ ਗੱਲ ਕਰ ਰਿਹਾ ਹਾਂ। ਹੋਲਿਸਟਿਕ ਅਪ੍ਰੋਚ ਚਾਹੀਦੀ ਹੈ, ਪੂਰਾ ਸਾਈਕਲ ਹੋਣਾ ਚਾਹੀਦਾ ਹੈ। ਅਸੀਂ ਹੁਣ ਕਿਸਾਨਾਂ ਨੂੰ ਅਜਿਹੇ ਵਿਕਲਪ ਦੇਣੇ ਹਨ ਜਿਸ ਵਿੱਚ ਉਹ ਕਣਕ-ਚਾਵਲ ਉਗਾਉਣ ਤੱਕ ਹੀ ਸੀਮਿਤ ਨਾ ਰਹਿਣ

 

ਔਰਗੈਨਿਕ ਫੂਡ ਤੋਂ ਲੈ ਕੇ ਸਲਾਦ ਨਾਲ ਜੁੜੀਆਂ ਸਬਜ਼ੀਆਂ ਤੱਕ, ਅਜਿਹੀਆਂ ਅਨੇਕ ਫਸਲਾਂ ਹਨ, ਜੋ ਅਸੀਂ ਅਜ਼ਮਾ ਸਕਦੇ ਹਾਂ। ਇਸ ਤਰ੍ਹਾਂ, ਮੈਂ ਤੁਹਾਨੂੰ Millets ਦੀ ਨਵੀਂ ਮਾਰਕਿਟ ਨੂੰ ਵੀ Tap ਕਰਨ ਦਾ ਸੁਝਾਅ ਦੇਵਾਂਗਾ। ਮੋਟੇ ਅਨਾਜ ਦੇ ਲਈ ਭਾਰਤ ਦੀ ਇੱਕ ਬੜੀ ਜ਼ਮੀਨ ਬਹੁਤ ਉਪਯੋਗੀ ਹੈ। ਇਹ ਘੱਟ ਪਾਣੀ ਵਿੱਚ ਵੀ ਬਿਹਤਰੀਨ ਉਪਜ ਦਿੰਦੇ ਹਨ। Millets ਦੀ ਡਿਮਾਂਡ ਪਹਿਲਾਂ ਹੀ ਦੁਨੀਆ ਵਿੱਚ ਬਹੁਤ ਅਧਿਕ ਸੀ, ਹੁਣ ਕੋਰੋਨਾ ਦੇ ਬਾਅਦ ਤਾਂ ਇਹ ਇਮਿਊਨਿਟੀ ਬੂਸਟਰ ਦੇ ਰੂਪ ਵਿੱਚ ਬਹੁਤ popular ਹੋ ਚੁੱਕਿਆ ਹੈ। ਇਸ ਤਰਫ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨਾ ਵੀ ਫੂਡ ਇੰਡਸਟ੍ਰੀ ਦੇ ਸਾਥੀਆਂ ਦੀ ਬਹੁਤ ਵੱਡੀ ਜ਼ਿੰਮੇਦਾਰੀ ਹੈ।

 

ਸਾਥੀਓ,

 

Sea Weed ਅਤੇ Bee Wax, ਅੱਜ ਹਨੀ ਦਾ ਸਾਡੇ ਇੱਥੇ ਹੌਲ਼ੀ-ਹੌਲ਼ੀ ਫੈਲਾਅ ਹੋ ਰਿਹਾ ਹੈ। ਅਤੇ ਕਿਸਾਨ ਵੀ honey bee ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਅਜਿਹੇ ਵਿੱਚ ਸਮੁੰਦਰੀ ਤਟ ਤੇ see weed ਅਤੇ ਬਾਕੀ ਖੇਤਰਾਂ ਵਿੱਚ honey bee ਅਤੇ ਫਿਰ bee wax ਇਸ ਦੀ ਮਾਰਕਿਟ ਨੂੰ Tap ਕਰਨਾ ਵੀ ਸਮੇਂ ਦੀ ਜ਼ਰੂਰਤ ਹੈ Sea Weed ਦੀ Farming ਲਈ ਦੇਸ਼ ਵਿੱਚ ਬਹੁਤ ਸੰਭਾਵਨਾਵਾਂ ਹਨ, ਕਿਉਂਕਿ ਇੱਕ ਬਹੁਤ ਵੱਡੀ Coastline ਸਾਡੇ ਪਾਸ ਹੈ Sea Weed ਨਾਲ ਸਾਡੇ ਮਛੇਰਿਆਂ ਨੂੰ ਆਮਦਨੀ ਦਾ ਇੱਕ ਵੱਡਾ ਮਾਧਿਅਮ ਮਿਲੇਗਾ। ਇਸੇ ਤਰ੍ਹਾਂ ਅਸੀਂ ਸ਼ਹਿਦ ਦੇ ਵਪਾਰ ਵਿੱਚ ਤਾਂ ਬਿਹਤਰ ਕਰ ਰਹੇ ਹਾਂ, ਸਾਨੂੰ Bee Wax ਨੂੰ ਲੈ ਕੇ ਵੀ ਆਪਣੀ ਭਾਗੀਦਾਰੀ ਹੋਰ ਵਧਾਉਣੀ ਹੈ। ਇਸ ਵਿੱਚ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਕੰਟ੍ਰੀਬਿਊਸ਼ਨ ਕਿਵੇਂ ਹੋ ਸਕਦਾ ਹੈ, ਇਸ ਤੇ ਵੀ …. ਅੱਜ ਜਦੋਂ ਦਿਨ ਭਰ ਤੁਸੀਂ ਚਰਚਾ ਕਰੋਗੇ, ਵਿਚਾਰ-ਵਿਮਰਸ਼ ਕਰੋਗੇ ਤਾਂ ਜ਼ਰੂਰ ਅੱਛੀਆਂ-ਅੱਛੀਆਂ ਗੱਲਾਂ ਉੱਭਰ ਕੇ ਆਉਣਗੀਆਂ

 

ਜਦੋਂ ਪ੍ਰਾਈਵੇਟ ਸੈਕਟਰ ਦੀ ਇਹ ਭਾਗੀਦਾਰੀ ਵਧੇਗੀ ਤਾਂ ਸੁਭਾਵਿਕ ਰੂਪ ਨਾਲ ਕਿਸਾਨ ਦਾ ਭਰੋਸਾ ਵੀ ਵਧੇਗਾ। ਸਾਡੇ ਇੱਥੇ Contract Farming, ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਕੀਤੀ ਜਾ ਰਹੀ ਹੈ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ Contract Farming ਸਿਰਫ ਇੱਕ ਵਪਾਰ ਬਣ ਕੇ ਨਾ ਰਹੇ, ਬਲਕਿ ਉਸ ਜ਼ਮੀਨ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਨੂੰ ਵੀ ਅਸੀਂ ਨਿਭਾਈਏ। ਸਾਨੂੰ ਕਿਸਾਨਾਂ ਨੂੰ ਅਜਿਹੀ ਟੈਕਨੋਲੋਜੀ, ਅਜਿਹੇ ਬੀਜ ਉਪਲਬਧ ਕਰਵਾਉਣੇ ਹਨ, ਜੋ ਜ਼ਮੀਨ ਲਈ ਵੀ Healthy ਹੋਣ ਅਤੇ Nutrition ਦੀ ਮਾਤਰਾ ਵੀ ਉਨ੍ਹਾਂ ਵਿੱਚ ਅਧਿਕ ਹੋਵੇ

 

ਸਾਥੀਓ,

 

ਦੇਸ਼ ਦੀ ਖੇਤੀ ਵਿੱਚ ਸਿੰਚਾਈ ਤੋਂ ਲੈ ਕੇ ਬਿਜਾਈ, ਕਟਾਈ ਅਤੇ ਕਮਾਈ ਤੱਕ, ਟੈਕਨੋਲੋਜੀ ਦਾ ਇੱਕ ਸੰਪੂਰਨ ਸਮਾਧਾਨ ਮਿਲੇ ਇਸ ਦੇ ਲਈ ਸਾਨੂੰ ਇਕਜੁੱਟ ਯਤਨ ਕਰਨੇ ਹਨ। ਸਾਨੂੰ ਐਗਰੀਕਲਚਰ ਸੈਕਟਰ ਨਾਲ ਜੁੜੇ ਸਟਾਰਟ ਅੱਪਸ ਨੂੰ ਹੁਲਾਰਾ ਦੇਣਾ ਹੋਵੇਗਾ, ਨੌਜਵਾਨਾਂ ਨੂੰ ਜੋੜਨਾ ਹੋਵੇਗਾ। ਕੋਰੋਨਾ ਦੇ ਸਮੇਂ ਵਿੱਚ, ਅਸੀਂ ਦੇਖਿਆ ਹੈ ਕਿ ਕਿਵੇਂ ਅਨੇਕਾਂ ਸਟਾਰਟ-ਅੱਪਸ ਨੇ ਫਲਾਂ ਅਤੇ ਸਬਜ਼ੀਆਂ ਨੂੰ ਲੋਕਾਂ ਦੇ ਘਰ ਤੱਕ ਪਹੁੰਚਾਇਆ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਅਧਿਕਤਰ ਸਟਾਰਟ-ਅੱਪਸ, ਦੇਸ਼ ਦੇ ਨੌਜਵਾਨਾਂ ਦੁਆਰਾ ਹੀ ਸ਼ੁਰੂ ਕੀਤੇ ਗਏ ਹਨ। ਸਾਨੂੰ ਇਨ੍ਹਾਂ ਨੂੰ ਲਗਾਤਾਰ ਪ੍ਰੋਤਸਾਹਿਤ ਕਰਨਾ ਹੋਵੇਗਾ। ਇਹ ਤੁਹਾਡੇ ਸਾਰੇ ਸਾਥੀਆਂ ਦੀ ਸਰਗਰਮ ਭਾਗੀਦਾਰੀ ਦੇ ਬਿਨਾ ਸੰਭਵ ਨਹੀਂ ਹੈ। ਕਿਸਾਨਾਂ ਨੂੰ ਰਿਣ, ਬੀਜ, ਖਾਦ ਅਤੇ ਬਜ਼ਾਰ, ਇਹ ਕਿਸਾਨ ਦੀਆਂ ਪ੍ਰਾਥਮਿਕ ਜ਼ਰੂਰਤਾਂ ਹੁੰਦੀਆਂ ਹਨ, ਜੋ ਉਸ ਨੂੰ ਸਮੇਂ ਤੇ ਚਾਹੀਦੀਆਂ ਹਨ

 

ਬੀਤੇ ਵਰ੍ਹਿਆਂ ਵਿੱਚ ਕਿਸਾਨ ਕ੍ਰੈਡਿਟ ਕਾਰਡ ਦਾ ਦਾਇਰਾ ਅਸੀਂ ਛੋਟੇ ਤੋਂ ਛੋਟੇ ਕਿਸਾਨ ਤੱਕ, ਪਸ਼ੂਪਾਲਕ ਅਤੇ ਮਛੇਰਿਆਂ ਤੱਕ ਉਸ ਨੂੰ ਵਧਾਇਆ ਹੈ, ਉਸ ਦਾ ਵਿਸਤਾਰ ਕੀਤਾ ਹੈ। ਅਸੀਂ ਅਭਿਯਾਨ ਚਲਾ ਕੇ ਪਿਛਲੇ ਇੱਕ ਸਾਲ ਵਿੱਚ 1 ਕਰੋੜ 80 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਹਨ। ਕ੍ਰੈਡਿਟ ਦਾ ਪ੍ਰਾਵਧਾਨ ਵੀ 6-7 ਸਾਲ ਪਹਿਲਾਂ ਦੀ ਤੁਲਨਾ ਵਿੱਚ ਦੁੱਗਣੇ ਤੋਂ ਜ਼ਿਆਦਾ ਕੀਤਾ ਗਿਆ ਹੈ ਇਹ ਕ੍ਰੈਡਿਟ ਕਿਸਾਨਾਂ ਤੱਕ ਸਮੇਂ ਤੇ ਪਹੁੰਚੇ, ਇਹ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਗ੍ਰਾਮੀਣ ਇਨਫ੍ਰਾਸਟ੍ਰਕਚਰ ਦੀ ਫੰਡਿੰਗ ਵਿੱਚ ਵੀ ਤੁਹਾਡੀ ਭੂਮਿਕਾ ਅਹਿਮ ਹੈ। ਇੱਕ ਲੱਖ ਕਰੋੜ ਰੁਪਏ ਦੇ Infra Fund ਦਾ implementation ਵੀ ਉਤਸ਼ਾਹਵਰਧਕ ਹੈ। ਇਸ ਕਦਮ ਨਾਲ ਖਰੀਦ ਤੋਂ ਲੈ ਕੇ ਸਟੋਰੇਜ ਤੱਕ ਦੀ ਪੂਰੀ ਚੇਨ ਦੇ ਆਧੁਨਿਕੀਕਰਨ ਨੂੰ ਪ੍ਰੋਤਸਾਹਨ ਮਿਲੇਗਾ। ਇਸ ਬਜਟ ਵਿੱਚ ਤਾਂ ਦੇਸ਼ ਭਰ ਦੇ APMCs ਨੂੰ ਵੀ ਇਸ ਫੰਡ ਦਾ ਲਾਭ ਦੇਣ ਦਾ ਫੈਸਲਾ ਕੀਤਾ ਗਿਆ ਹੈ। ਦੇਸ਼ ਵਿੱਚ ਜੋ 10 ਹਜ਼ਾਰ FPOs ਬਣਾਏ ਜਾ ਰਹੇ ਹਨ, ਇਸ ਨਾਲ ਇੱਕ ਬਹੁਤ ਹੀ ਸਸ਼ਕਤ Co-operatives ਦੀ ਵਿਵਸਥਾ ਬਣ ਰਹੀ ਹੈ।

 

ਸਾਥੀਓ,

 

ਇਨ੍ਹਾਂ ਸੰਗਠਿਤ ਯਤਨਾਂ ਨੂੰ ਅਸੀਂ ਅੱਗੇ ਕਿਵੇਂ ਵਧਾ ਸਕਦੇ ਹਾਂ, ਇਸ ਨਾਲ ਜੁੜੇ ਤੁਹਾਡੇ ਸੁਝਾਅ ਬਹੁਤ ਅਹਿਮ ਹਨ। ਇਸ ਖੇਤਰ ਵਿੱਚ ਤੁਹਾਡਾ ਇੱਕ ਅਨੁਭਵ ਹੈ, ਤੁਹਾਡਾ ਇੱਕ ਵਿਜ਼ਨ ਹੈ। ਸਰਕਾਰ ਦੀ ਸੋਚ, ਸਰਕਾਰ ਦਾ ਵਿਜ਼ਨ, ਸਰਕਾਰ ਦੀ ਵਿਵਸਥਾ, ਤੁਹਾਡੀ ਸ਼ਕਤੀ…….. ਇਹ ਅਸੀਂ ਮਿਲਾ ਕੇ ਦੇਸ਼ ਦੇ ਖੇਤੀਬਾੜੀ ਖੇਤਰ ਵਿੱਚ ਬਦਲਾਅ ਲਿਆਉਣਾ ਹੈ। ਇਸ ਸੰਵਾਦ ਦੇ ਦੌਰਾਨ ਤੁਸੀਂ ਜੋ ਵੀ ਸੁਝਾਅ ਭਾਰਤ ਦੀ ਖੇਤੀਬਾੜੀ ਦੇ ਲਈ, ਭਾਰਤ ਦੀ ਗ੍ਰਾਮੀਣ ਅਰਥਵਿਵਸਥਾ ਦੇ ਲਈ ਤੁਹਾਡੀ ਤਰਫੋਂ ਜੋ ਵੀ ਵਿਚਾਰ ਆਉਣਗੇ, ਉਨ੍ਹਾਂ ਤੋਂ ਸਰਕਾਰ ਨੂੰ ਬਹੁਤ ਮਦਦ ਮਿਲੇਗੀ

 

 

ਤੁਹਾਡੇ ਕੀ ਪਲਾਨ ਹਨ, ਸਰਕਾਰ ਅਤੇ ਆਪ ਸਭ ਇਕੱਠੇ ਮਿਲ ਕੇ ਕਿਵੇਂ ਚਲੋਗੇ, ਇਸ ਤੇ ਆਪ ਸਭ ਖੁੱਲ੍ਹੇ ਮਨ ਨਾਲ ਚਰਚਾ ਕਰੋ, ਤੁਹਾਡੇ ਮਨ ਵਿੱਚ ਜੋ ਵਿਚਾਰ ਹਨ, ਜ਼ਰੂਰ ਦਿਓ। ਹਾਂ…. ਤੁਹਾਨੂੰ ਲਗਦਾ ਹੈ ਕਿ ਬਜਟ ਵਿੱਚ ਅਜਿਹਾ ਨਾ ਹੁੰਦਾ ਤਾਂ ਅੱਛਾ ਹੁੰਦਾ, ਇਹ ਹੁੰਦਾ ਤਾਂ ਅੱਛਾ ਹੁੰਦਾ ਤਾਂ ਇਹ ਕੋਈ ਆਖਰੀ ਬਜਟ ਨਹੀਂ ਹੈ ਇਸ ਦੇ ਬਾਅਦ ਵੀ ਅਸੀਂ ਕਈ ਬਜਟ ਲੈ ਕੇ ਆਉਣ ਹੀ ਵਾਲੇ ਹਾਂ, ਤੁਸੀਂ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤਾਂ ਅਸੀਂ ਕਰਦੇ ਰਹਾਂਗੇ। ਇਸ ਵਾਰ ਜੋ ਬਜਟ ਵਿੱਚ ਆਇਆ ਹੈ ਉਸ ਨੂੰ ਆਉਣ ਵਾਲੇ ਇੱਕ ਸਾਲ ਵਿੱਚ ਕਿਵੇਂ ਲਾਗੂ ਕਰਨਾ, ਜਲਦੀ ਤੋਂ ਜਲਦੀ ਲਾਗੂ ਕਰਨਾ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਲਾਭ ਪਹੁੰਚਾਉਣਾ……. ਇਸੇ ਤੇ ਅੱਜ ਦਾ ਸੰਵਾਦ ਫੋਕਸ ਰਹੇਗਾ, ਕੇਂਦ੍ਰਿਤ ਰਹੇਗਾ, ਬਹੁਤ ਲਾਭ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਖੁੱਲ੍ਹੇ ਮਨ ਦੀ ਚਰਚਾ ਸਾਡੇ ਖੇਤਾਂ ਨੂੰ, ਸਾਡੇ ਕਿਸਾਨ ਨੂੰ, ਸਾਡੇ ਐਗਰੀਕਲਚਰ ਸੈਕਟਰ ਨੂੰ, ਸਾਡੇ blue economy ਦੇ ਖੇਤਰ ਨੂੰ, ਸਾਡੇ white revolution ਦੇ ਖੇਤਰ ਨੂੰ ਬਹੁਤ ਵੱਡੀ ਤਾਕਤ ਦੇਵੇਗੀ। ਫਿਰ ਇੱਕ ਵਾਰ ਮੈਂ ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ

 

ਧੰਨਵਾਦ

 

*****

 

ਡੀਐੱਸ/ਏਕੇਜੇ/ਐੱਮਐੱਸ