Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕ੍ਰਿਸ਼ੀ ਉੱਨਤੀ ਮੇਲੇ ਵਿੱਚ ਪ੍ਰਧਾਨ ਮੰਤਰੀ- ਆਓ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਕਰੀਏ

ਕ੍ਰਿਸ਼ੀ ਉੱਨਤੀ ਮੇਲੇ ਵਿੱਚ ਪ੍ਰਧਾਨ  ਮੰਤਰੀ- ਆਓ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਕਰੀਏ

ਕ੍ਰਿਸ਼ੀ ਉੱਨਤੀ ਮੇਲੇ ਵਿੱਚ ਪ੍ਰਧਾਨ  ਮੰਤਰੀ- ਆਓ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਕਰੀਏ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਿਸਾਨਾਂ,ਰਾਜਾਂ ਅਤੇ ਕੇਂਦਰ ਸਰਕਾਰ ਸਹਿਤ ਸਾਰੇ ਹਿਤਧਾਰਕਾਂ ਨੂੰ ਸੱਦਾ ਦਿੱਤਾ।

ਖੇਤੀ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਅੱਜ ਨਵੀਂ ਦਿੱਲੀ ਵਿੱਚ ਕ੍ਰਿਸ਼ੀ ਉੱਨਤੀ ਮੇਲੇ ‘ਤੇ ਕਿਸਾਨਾਂ ਨਾਲ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਂਵੇ ਕਿ ਇਹ ਕਾਰਜ ਚੁਣੌਤੀਪੂਰਨ ਹੋ ਸਕਦਾ ਹੈ,ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਅਸਲ ਵਾਧੇ ਲਈ ਉਦੇਸ਼ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕ੍ਰਿਸ਼ੀ ਉੱਨਤੀ ਮੇਲਾ ਬਤੌਰ ਇੱਕ ਮੰਚ ਭਾਰਤ ਦੀ ਕਿਸਮਤ ਨੂੰ ਫੇਰ ਤੋਂ ਲਿਖ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਭਵਿੱਖ ਖੇਤੀ ਦੇ ਵਿਕਾਸ,ਅਤੇ ਆਪਣੇ ਕਿਸਾਨਾਂ ਅਤੇ ਆਪਣੇ ਪਿੰਡਾਂ ਦੀ ਖੁਸ਼ਹਾਲੀ ‘ਤੇ ਨਿਰਭਰ ਹੈ।ਇਸ ਸੰਦਰਭ ਵਿੱਚ ਉਨ੍ਹਾਂ ਨੇ ਹਾਲੀਆ ਕੇਂਦਰੀ ਬਜਟ ਦਾ ਜ਼ਿਕਰ ਕੀਤਾ, ਅਤੇ ਕਿਹਾ ਕਿ ਇਹ ਇਨ੍ਹਾਂ ਖੇਤਰਾਂ ‘ਤੇ ਦੂਰਅੰਦੇਸ਼ੀ ਪ੍ਰਭਾਵ ਪਾਵੇਗਾ ।

ਸ੍ਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਖੇਤੀ ਦੇ ਖੇਤਰ ਵਿੱਚ ਅਗਲੀ ਕ੍ਰਾਂਤੀ ਟੈਕਨੋਲੋਜੀ ਅਤੇ ਆਧੁਨਿਕੀਕਰਨ ‘ਤੇ ਨਿਰਭਰ ਹੈ; ਅਤੇ ਭਾਰਤ ਦੇ ਪੂਰਬੀ ਹਿੱਸੇ ਵਿੱਚ ਇਸ ਦੀ ਪ੍ਰਾਪਤੀ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ।ਉਨ੍ਹਾਂ ਕਿਹਾ ਕਿ ਸਰਕਾਰ ਇਸ ਉਦੇਸ਼ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਤੀ ਆਮਦਨ ਵਧਾਉਣ ਲਈ, ਇਨਪੁੱਟ ਲਾਗਤ ਨੂੰ ਘਟਾਉਣਾ ਕਿਵੇਂ ਪਹਿਲਾ ਤੱਤ ਹੈ।ਉਨ੍ਹਾਂ ਕਿਹਾ ਕਿ ਭੋਇਂ ਸਿਹਤ ਕਾਰਡ ਸਕੀਮ,ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਇਨਪੁੱਟ ਲਾਗਤ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਗਏ ਹਨ।

ਪ੍ਰਧਾਨ ਮੰਤਰੀ ਨੇ ਖੇਤੀ ਗਤੀਵਿਧੀਆਂ ਵਿੱਚ ਵਿਭਿੰਨਤਾ ਦੇ ਮਾਧਿਅਮ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਿਹਾ ।ਉਨ੍ਹਾਂ ਕਿਹਾ ਕਿ ਫਸਲ ਪੈਦਾ ਕਰਨ ਦੇ ਨਾਲ ਨਾਲ,ਕਿਸਾਨ ਆਪਣੇ ਖੇਤਾਂ ਦੇ ਕਿਨਾਰਿਆਂ ਨੂੰ ਪੌਦੇ ਲਗਾਉਣ ਵਾਸਤੇ ਚੁਣ ਸਕਦਾ ਹੈ; ਅਤੇ ਪਸ਼ੂ ਪਾਲਣ ਵੀ ਸ਼ੁਰੂ ਕਰ ਸਕਦਾ ਹੈ।ਉਨ੍ਹਾਂ ਖੇਤੀ ਗਤੀਵਿਧੀਆਂ ਵਿੱਚ ਵਿਭਿੰਨਤਾ ਨਾਲ ਖੇਤੀ ਨਾਲ ਜੁੜਿਆ ਖ਼ਤਰਾ ਘੱਟ ਹੋ ਜਾਵੇਗਾ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਸਮਝਾਇਆ, ਅਤੇ ਕਿਹਾ ਕਿ ਇਸ ਨੂੰ ਵਿਆਪਕ ਵਿਚਾਰ ਚਰਚਾ ਤੋਂ ਬਾਅਦ ਵਿਕਸਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਵਿੱਚ ਘੱਟ ਪ੍ਰੀਮੀਅਮ ਅਤੇ ਜ਼ਿਆਦਾ ਸੁਰੱਖਿਆ ਦੀ ਵਿਸ਼ੇਸਤਾ ਹੈ।

ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਮੰਡਪ ਦਾ ਦੌਰਾ ਕੀਤਾ,ਅਤੇ ਵੱਖ ਵੱਖ ਸੰਸਥਾਵਾਂ ਅਤੇ ਖੇਤੀ ਉੱਦਮੀਆਂ ਵੱਲੋਂ ਅਪਣਾਏ ਬਿਹਤਰੀਨ ਪਿਰਤਾਂ ਅਤੇ ਤਕਨੀਕਾਂ; ਨਵੀਨਤਮ ਖੇਤੀ ਮਸ਼ੀਨਾਂ, ਅਤੇ ਦੁਧਾਰੂ ਪਸ਼ੂਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਪ੍ਰਧਾਨ ਮੰਤਰੀ ਨੇ ਰਾਜਾਂ ਅਤੇ ਕਿਸਾਨਾਂ ਨੂੰ ਸਾਲ 2014-15 ਦੇ ਲਈ ਕ੍ਰਿਸ਼ੀ ਕਰਮਨ ਅਵਾਰਡ ਪ੍ਰਦਾਨ ਕੀਤੇ। ਉਨ੍ਹਾਂ ਨੇ ਕਿਸਾਨਾਂ ਮੋਬਾਈਲ ਐਪਲੀਕੇਸ਼ਨ-“ਕਿਸਾਨ ਸੁਵਿਧਾ” ਦੀ ਸ਼ੂਰਆਤ ਕੀਤੀ।ਇਹ ਕਿਸਾਨਾਂ ਨੂੰ ਮੌਸਮ,ਬਜ਼ਾਰ ਕੀਮਤਾਂ,ਬੀਜਾਂ,ਕੀਟਨਾਸ਼ਕਾਂ ਅਤੇ ਖੇਤੀ ਮਸ਼ੀਨਰੀ ਵਿਸ਼ਿਆਂ ਸਬੰਧੀ ਸੂਚਨਾ ਪ੍ਰਦਾਨ ਕਰੇਗੀ।

***

ਐੱਨਕੇ/ਐੱਚਐੱਸ