Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੋਸੀ ਰੇਲ ਮੈਗਾ ਬ੍ਰਿਜ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਬਿਹਾਰ ਦੇ ਰਾਜਪਾਲ ਸ਼੍ਰੀ ਫਾਗੂ ਚੌਹਾਨ ਜੀ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਪੀਯੂਸ਼ ਗੋਇਲ ਜੀ, ਸ਼੍ਰੀ ਰਵੀਸ਼ੰਕਰ ਪ੍ਰਸਾਦ ਜੀ, ਸ਼੍ਰੀ ਗਿਰੀਰਾਜ ਸਿੰਘ ਜੀ, ਸ਼੍ਰੀ ਨਿਤਯਾਨੰਦ ਰਾਇ ਜੀ, ਸੁਸ਼੍ਰੀ ਦੇਵਾਸ਼੍ਰੀ ਚੌਧਰੀ ਜੀ, ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਜੀ, ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਤਕਨੀਕ ਦੇ ਮਾਧਿਅਮ ਨਾਲ ਜੁੜੇ ਬਿਹਾਰ ਦੇ ਮੇਰੇ ਭਾਈਓ ਅਤੇ ਭੈਣੋਂ !

ਸਾਥੀਓ, ਅੱਜ ਬਿਹਾਰ ਵਿੱਚ ਰੇਲ ਕਨੈਕਟੀਵਿਟੀ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚਿਆ ਗਿਆ ਹੈ।  ਕੋਸੀ ਮਹਾਸੇਤੂ ਅਤੇ ਕਿਉਲ ਬ੍ਰਿਜ ਦੇ ਨਾਲ ਹੀ ਬਿਹਾਰ ਵਿੱਚ ਰੇਲ ਆਵਾਜਾਈ, ਰੇਲਵੇ ਦੇ ਬਿਜਲੀਕਰਣ ਅਤੇ ਰੇਲਵੇ ਵਿੱਚ ਮੇਕ ਇਨ ਇੰਡੀਆ ਨੂੰ ਹੁਲਾਰਾ ਦੇਣ, ਨਵੇਂ ਰੋਜ਼ਗਾਰ ਪੈਦਾ ਕਰਨ ਵਾਲੇ ਇੱਕ ਦਰਜਨ ਪ੍ਰੋਜੈਕਟਾਂ ਦਾ ਅੱਜ ਲੋਕਅਰਪਣ ਅਤੇ ਸ਼ੁਭ ਆਰੰਭ ਹੋਇਆ ਹੈ। ਲਗਭਗ 3 ਹਜ਼ਾਰ ਕਰੋੜ ਰੁਪਏ ਦੇ ਇਨ੍ਹਾਂ ਪ੍ਰੋਜੈਕਟਾਂ ਨਾਲ ਬਿਹਾਰ ਦਾ ਰੇਲ ਨੈੱਟਵਰਕ ਤਾਂ ਸਸ਼ਕਤ ਹੋਵੇਗਾ ਹੀ, ਪੱਛਮ ਬੰਗਾਲ ਅਤੇ ਪੂਰਵੀ ਭਾਰਤ ਦੀ ਰੇਲ ਕਨੈਕਟੀਵਿਟੀ ਵੀ ਮਜ਼ਬੂਤ ਹੋਵੇਗੀ । ਬਿਹਾਰ ਸਮੇਤ ਪੂਰਬੀ ਭਾਰਤ ਦੇ ਕਰੋੜਾਂ ਰੇਲ ਯਾਤਰੀਆਂ ਨੂੰ ਮਿਲਣ ਜਾ ਰਹੀਆਂ ਇਨ੍ਹਾਂ ਨਵੀਆਂ ਅਤੇ ਆਧੁਨਿਕ ਸੁਵਿਧਾਵਾਂ ਦੇ ਲਈ ਮੈਂ ਅੱਜ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ।

ਸਾਥੀਓ, ਬਿਹਾਰ ਵਿੱਚ ਗੰਗਾ ਜੀ ਹੋਣ, ਕੋਸੀ ਹੋਵੇ, ਸੋਨ ਹੋਵੇ, ਨਦੀਆਂ ਦੇ ਵਿਸਤਾਰ ਦੇ ਕਾਰਨ ਬਿਹਾਰ  ਦੇ ਅਨੇਕ ਹਿੱਸੇ ਇੱਕ-ਦੂਸਰੇ ਤੋਂ ਕਟੇ ਹੋਏ ਰਹੇ ਹਨ । ਬਿਹਾਰ ਦੇ ਕਰੀਬ-ਕਰੀਬ ਹਰ ਹਿੱਸੇ ਦੇ ਲੋਕਾਂ ਦੀ ਇੱਕ ਵੱਡੀ ਦਿੱਕਤ ਰਹੀ ਹੈ, ਨਦੀਆਂ ਦੀ ਵਜ੍ਹਾ ਨਾਲ ਹੋਣ ਵਾਲਾ ਲੰਬਾ ਸਫ਼ਰ । ਜਦੋਂ ਨੀਤੀਸ਼ ਜੀ ਰੇਲ ਮੰਤਰੀ ਸਨ, ਜਦੋਂ ਪਾਸਵਾਨ ਜੀ ਰੇਲ ਮੰਤਰੀ ਸਨ, ਤਾਂ ਉਨ੍ਹਾਂ ਨੇ ਵੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਪ੍ਰਯਤਨ ਕੀਤਾ ਸੀ । ਲੇਕਿਨ ਫਿਰ ਇੱਕ ਲੰਬਾ ਸਮਾਂ ਉਹ ਆਇਆ, ਜਦੋਂ ਇਸ ਦਿਸ਼ਾ ਵਿੱਚ ਜ਼ਿਆਦਾ ਕੰਮ ਹੀ ਨਹੀਂ ਕੀਤਾ ਗਿਆ । ਅਜਿਹੇ ਵਿੱਚ ਬਿਹਾਰ ਦੀ,  ਬਿਹਾਰ ਦੇ ਕਰੋੜਾਂ ਲੋਕਾਂ ਦੀ, ਇਸ ਵੱਡੀ ਸਮੱਸਿਆ ਦੇ ਸਮਾਧਾਨ ਦੇ ਸੰਕਲਪ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂਪਿਛਲੇ 5-6 ਸਾਲ ਵਿੱਚ ਇੱਕ ਦੇ ਬਾਅਦ ਇੱਕ, ਇਸ ਸਮੱਸਿਆ ਦੇ ਹੱਲ ਦੀ ਤਰਫ਼ ਤੇਜ਼ੀ ਨਾਲ ਕਦਮ ਅੱਗੇ ਵਧਾਏ ਗਏ ਹਨ

ਸਾਥੀਓ, 4 ਸਾਲ ਪਹਿਲਾਂ, ਉੱਤਰ ਅਤੇ ਦੱਖਣ ਬਿਹਾਰ ਨੂੰ ਜੋੜਨ ਵਾਲੇ ਦੋ ਮਹਾਸੇਤੂ, ਇੱਕ ਪਟਨਾ ਵਿੱਚ ਅਤੇ ਦੂਸਰਾ ਮੁੰਗੇਰ ਵਿੱਚ ਸ਼ੁਰੂ ਕੀਤੇ ਗਏ ਸਨ । ਇਨ੍ਹਾਂ ਦੋਹਾਂ ਰੇਲ ਪੁਲ਼ਾਂ ਦੇ ਸ਼ੁਰੂ ਹੋ ਜਾਣ ਨਾਲ ਉੱਤਰ ਬਿਹਾਰ ਅਤੇ ਦੱਖਣ ਬਿਹਾਰ ਦਰਮਿਆਨ, ਲੋਕਾਂ ਦਾ ਆਉਣਾ-ਜਾਣਾ ਹੋਰ ਅਸਾਨ ਹੋਇਆ ਹੈ।  ਖਾਸ ਕਰਕੇ ਉੱਤਰ ਬਿਹਾਰ ਦੇ ਖੇਤਰ, ਜੋ ਦਹਾਕਿਆਂ ਤੋਂ ਵਿਕਾਸ ਤੋਂ ਵੰਚਿਤ ਸਨ, ਉਨ੍ਹਾਂ ਨੂੰ ਵਿਕਾਸ ਲਈ ਨਵੀਂ ਗਤੀ ਮਿਲੀ ਹੈ। ਅੱਜ ਮਿਥਿਲਾ ਅਤੇ ਕੋਸੀ ਖੇਤਰ ਨੂੰ ਜੋੜਨ ਵਾਲਾ ਮਹਾਸੇਤੂ ਅਤੇ ਸੁਪੌਲ -ਆਸਨਪੁਰ ਕੁਪਹਾ ਰੇਲ ਰੂਟ ਵੀ ਬਿਹਾਰ ਵਾਸੀਆਂ ਦੀ ਸੇਵਾ ਵਿੱਚ ਸਮਰਪਿਤ ਹੈ।

ਸਾਥੀਓ, ਲਗਭਗ ਸਾਢੇ 8 ਦਹਾਕੇ ਪਹਿਲਾਂ ਭੂਚਾਲ ਦੀ ਇੱਕ ਭਿਆਨਕ ਆਪਦਾ ਨੇ ਮਿਥਿਲਾ ਅਤੇ ਕੋਸੀ ਖੇਤਰ ਨੂੰ ਅਲੱਗ-ਥਲੱਗ ਕਰ ਦਿੱਤਾ ਸੀ । ਅੱਜ ਇਹ ਸੰਜੋਗ ਹੀ ਹੈ ਕਿ ਕੋਰੋਨਾ ਜਿਹੀ ਵੈਸ਼ਵਿਕ ਮਹਾਮਾਰੀ ਦਰਮਿਆਨ ਇਨ੍ਹਾਂ ਦੋਹਾਂ ਅੰਚਲਾਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਦੇ ਆਖਰੀ ਪੜਾਅ ਦੇ ਕਾਰਜਾਂ ਵਿੱਚ ਦੂਸਰੇ ਰਾਜਾਂ ਤੋਂ ਆਏ ਸ਼੍ਰਮਿਕ ਸਾਥੀਆਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ। ਵੈਸੇ ਇਹ ਮਹਾਸੇਤੂ ਅਤੇ ਇਹ ਪ੍ਰੋਜੈਕਟ ਸ਼੍ਰਧੇਯ ਅਟਲ ਜੀ ਅਤੇ ਨੀਤੀਸ਼ ਬਾਬੂ ਦਾ ਡ੍ਰੀਮ ਪ੍ਰੋਜੈਕਟ ਵੀ ਰਿਹਾ ਹੈ।

ਜਦੋਂ 2003 ਵਿੱਚ ਨੀਤੀਸ਼ ਜੀ ਰੇਲ ਮੰਤਰੀ ਸਨ ਅਤੇ ਸ਼੍ਰਧੇਯ ਅਟਲ ਜੀ ਪ੍ਰਧਾਨ ਮੰਤਰੀ, ਤਦ ਨਵੀਂ ਕੋਸੀ ਰੇਲ ਲਾਈਨ ਪ੍ਰੋਜੈਕਟ ਦੀ ਪਰਿਕਲਪਨਾ ਕੀਤੀ ਗਈ ਸੀ । ਇਸ ਦਾ ਉਦੇਸ਼ ਇਹੀ ਸੀ ਕਿ ਮਿਥਿਲਾ ਅਤੇ ਕੋਸੀ ਖੇਤਰ ਦੇ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕੀਤਾ ਜਾਵੇ । ਇਸੇ ਸੋਚ ਦੇ ਨਾਲ 2003 ਵਿੱਚ ਅਟਲ ਜੀ ਦੁਆਰਾ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ । ਲੇਕਿਨ ਅਗਲੇ ਸਾਲ ਅਟਲ ਜੀ ਦੀ ਸਰਕਾਰ ਚਲੀ ਗਈ ਅਤੇ ਉਸ ਦੇ ਬਾਅਦ ਕੋਸੀ ਰੇਲ ਲਾਈਨ ਪ੍ਰੋਜੈਕਟ ਦੀ ਰਫ਼ਤਾਰ ਵੀ ਉਤਨੀ ਹੀ ਧੀਮੇ ਹੋ ਗਈ ।

ਅਗਰ ਮਿਥਿਲਾਂਚਲ ਦੀ ਫਿਕਰ ਹੁੰਦੀ, ਬਿਹਾਰ ਦੇ ਲੋਕਾਂ ਦੀਆਂ ਦਿੱਕਤਾਂ ਦੀ ਫਿਕਰ ਹੁੰਦੀ, ਤਾਂ ਕੋਸੀ ਰੇਲ ਲਾਈਨ ਪ੍ਰੋਜੈਕਟ ’ਤੇ ਤੇਜ਼ੀ ਨਾਲ ਕੰਮ ਹੋਇਆ ਹੁੰਦਾ । ਇਸ ਦੌਰਾਨ ਰੇਲ ਮੰਤਰਾਲਾ ਕਿਸ ਦੇ ਪਾਸ ਸੀ, ਕਿਸ ਦੀ ਸਰਕਾਰ ਸੀ, ਇਸ ਦੇ ਵਿਸਤਾਰ ਵਿੱਚ, ਮੈਂ ਨਹੀਂ ਜਾਣਾ ਚਾਹੁੰਦਾ । ਲੇਕਿਨ ਸਚਾਈ ਇਹੀ ਹੈ ਕਿ ਜਿਸ ਰਫ਼ਤਾਰ ਨਾਲ ਪਹਿਲਾਂ ਕੰਮ ਹੋ ਰਿਹਾ ਸੀ, ਅਗਰ ਉਸੇ ਰਫ਼ਤਾਰ ਨਾਲ 2004 ਦੇ ਬਾਅਦ ਵੀ ਕੰਮ ਹੋਇਆ ਹੁੰਦਾ, ਤਾਂ ਅੱਜ ਇਹ ਦਿਨ ਪਤਾ ਨਹੀਂ ਕਦੋਂ ਆਉਂਦਾ, ਕਿਤਨੇ ਸਾਲ ਲਗ ਜਾਂਦੇ, ਕਿਤਨੇ ਦਹਾਕੇ ਲਗ ਜਾਂਦੇ, ਹੋ ਸਕਦਾ ਪੀੜ੍ਹੀਆਂ ਬੀਤ ਜਾਂਦੀਆਂ

ਲੇਕਿਨ ਦ੍ਰਿੜ੍ਹ ਨਿਸ਼ਚਾ ਹੋਵੇ, ਨੀਤੀਸ਼ ਜੀ ਜਿਹਾ ਸਹਿਯੋਗੀ ਹੋਵੇ, ਤਾਂ ਕੀ ਕੁਝ ਸੰਭਵ ਨਹੀਂ ਹੈ। ਮਿੱਟੀ ਰੋਕਣ ਦੇ ਲਈ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੋਏ ਸੁਪੌਲ-ਆਸਨਪੁਰ ਕੁਪਹਾ ਰੂਟ ’ਤੇ ਕੰਮ ਪੂਰਾ ਕੀਤਾ ਗਿਆ ਹੈ। ਸਾਲ 2017 ਵਿੱਚ ਜੋ ਭਿਆਨਕ ਹੜ੍ਹ ਆਇਆ ਸੀ, ਉਸ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਵੀ ਇਸ ਦੌਰਾਨ ਕੀਤੀ ਗਈ ਹੈ। ਆਖਿਰਕਾਰ ਕੋਸੀ ਮਹਾਸੇਤੂ ਅਤੇ ਸੁਪੌਲ – ਆਸਨਪੁਰ ਕੁਪਹਾ ਰੂਟ, ਬਿਹਾਰ ਦੇ ਲੋਕਾਂ ਦੀ ਸੇਵਾ ਦੇ ਲਈ ਤਿਆਰ ਹੈ।

ਸਾਥੀਓ, ਅੱਜ ਕੋਸੀ ਮਹਾਸੇਤੂ ਹੁੰਦੇ ਹੋਏ ਸੁਪੌਲ-ਆਸਨਪੁਰ ਕੁਪਹਾ ਦਰਮਿਆਨ ਟ੍ਰੇਨ ਸੇਵਾ ਸ਼ੁਰੂ ਹੋਣ ਨਾਲ ਸੁਪੌਲ, ਅਰਰੀਆ ਅਤੇ ਸਹਰਸਾ ਜ਼ਿਲ੍ਹੇ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ । ਇਹੀ ਨਹੀਂ, ਇਸ ਨਾਲ ਨੌਰਥ ਈਸਟ ਦੇ ਸਾਥੀਆਂ ਲਈ ਇੱਕ ਵੈਕਲਪਿਕ ਰੇਲ ਮਾਰਗ ਵੀ ਉਪਲਬਧ ਹੋ ਜਾਵੇਗਾ ।  ਕੋਸੀ ਅਤੇ ਮਿਥਿਲਾ ਖੇਤਰ ਲਈ ਇਹ ਮਹਾਸੇਤੂ ਸੁਵਿਧਾ ਦਾ ਸਾਧਨ ਤਾਂ ਹੈ ਹੀ, ਇਹ ਇਸ ਪੂਰੇ ਖੇਤਰ ਵਿੱਚ ਵਪਾਰ-ਕਾਰੋਬਾਰ, ਉਦਯੋਗ-ਰੋਜ਼ਗਾਰ ਨੂੰ ਵੀ ਹੁਲਾਰਾ ਦੇਣ ਵਾਲਾ ਹੈ।

ਸਾਥੀਓ, ਬਿਹਾਰ ਦੇ ਲੋਕ ਤਾਂ ਇਸ ਨੂੰ ਭਲੀ-ਭਾਂਤੀ ਜਾਣਦੇ ਹਨ ਕਿ ਵਰਤਮਾਨ ਵਿੱਚ ਨਿਰਮਲੀ ਤੋਂ ਸਰਾਏਗੜ੍ਹ ਦਾ ਰੇਲ ਸਫ਼ਰ ਕਰੀਬ-ਕਰੀਬ 300 ਕਿਲੋਮੀਟਰ ਦਾ ਹੁੰਦਾ ਹੈ। ਇਸ ਦੇ ਲਈ ਦਰਭੰਗਾ – ਸਮਸਤੀਪੁਰ-ਖਗੜੀਆ-ਮਾਨਸੀ-ਸਹਰਸਾ, ਇਹ ਸਾਰੇ ਰਸਤਿਆਂ ਤੋਂ ਹੁੰਦੇ ਹੋਏ ਜਾਣਾ ਪੈਂਦਾ ਹੈ।  ਹੁਣ ਉਹ ਦਿਨ ਜ਼ਿਆਦਾ ਦੂਰ ਨਹੀਂ ਜਦੋਂ ਬਿਹਾਰ ਦੇ ਲੋਕਾਂ ਨੂੰ 300 ਕਿਲੋਮੀਟਰ ਦੀ ਇਹ ਯਾਤਰਾ ਨਹੀਂ ਕਰਨੀ ਪਵੇਗੀ । 300 ਕਿਲੋਮੀਟਰ ਦੀ ਇਹ ਦੂਰੀ ਸਿਰਫ਼ 22 ਕਿਲੋਮੀਟਰ ਵਿੱਚ ਸਿਮਟ ਜਾਵੇਗੀ । 8 ਘੰਟੇ ਦੀ ਰੇਲ ਯਾਤਰਾ ਸਿਰਫ਼ ਅੱਧੇ ਘੰਟੇ ਵਿੱਚ ਹੀ ਪੂਰੀ ਹੋ ਜਾਇਆ ਕਰੇਗੀ ।  ਯਾਨੀ ਸਫ਼ਰ ਵੀ ਘੱਟ, ਸਮੇਂ ਦੀ ਵੀ ਬੱਚਤ ਅਤੇ ਬਿਹਾਰ ਦੇ ਲੋਕਾਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ ।

ਸਾਥੀਓ, ਕੋਸੀ ਮਹਾਸੇਤੂ ਦੀ ਤਰ੍ਹਾਂ ਹੀ ਕਿਉਲ ਨਦੀ ’ਤੇ ਨਵੀਂ ਰੇਲ Electronic Inter – locking ਦੀ ਸੁਵਿਧਾ ਸ਼ੁਰੂ ਹੋਣ ਨਾਲ ਇਸ ਪੂਰੇ ਰੂਟ ’ਤੇ ਸੁਵਿਧਾ ਅਤੇ ਰਫ਼ਤਾਰ ਦੋਵੇਂ ਵਧਣ ਵਾਲੀਆਂ ਹਨ । ਇਸ ਨਵੇਂ ਰੇਲ ਪੁਲ਼ ਦੇ ਨਿਰਮਾਣ ਨਾਲ ਝਾਝਾ ਤੋਂ ਪੰਡਿਤ ਦੀਨ ਦਿਆਲ ਉਪਾਧਿਆਇ ਜੰਕਸ਼ਨ ਤੱਕ ਮੇਨ ਲਾਈਨ ’ਤੇ, ਸੌ-ਸਵਾ ਸੌ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹੁਣ ਟ੍ਰੇਨਾਂ ਚਲ ਸਕਣਗੀਆਂਇਲੈਕਟ੍ਰੌਨਿਕ ਇੰਟਰਲੌਕਿੰਗ ਦੇ ਚਾਲੂ ਹੋਣ ਨਾਲ ਹਾਵੜਾ-ਦਿੱਲੀ ਮੇਨ ਲਾਈਨ ਤੇ ਟ੍ਰੇਨਾਂ ਦੇ ਆਉਣ-ਜਾਣ ਵਿੱਚ ਅਸਾਨੀ ਹੋਵੇਗੀ, ਗ਼ੈਰ-ਜ਼ਰੂਰੀ ਦੇਰੀ ਤੋਂ ਰਾਹਤ ਮਿਲੇਗੀ ਅਤੇ ਰੇਲ ਯਾਤਰਾ ਅਧਿਕ ਸੁਰੱਖਿਅਤ ਹੋਵੇਗੀ ।

ਸਾਥੀਓ, ਬੀਤੇ 6 ਸਾਲ ਤੋਂ ਭਾਰਤੀ ਰੇਲ ਨੂੰ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਅਤੇ ਆਤਮਨਿਰਭਰ ਭਾਰਤ ਦੀਆਂ ਉਮੀਦਾਂ ਦੇ ਅਨੁਰੂਪ ਢਾਲਣ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਰੇਲ, ਪਹਿਲਾਂ ਤੋਂ ਕਿਤੇ ਅਧਿਕ ਸਵੱਛ ਹੈ। ਅੱਜ ਭਾਰਤੀ ਰੇਲ ਦੇ ਬ੍ਰੌਡਗੇਜ ਰੇਲ ਨੈੱਟਵਰਕ ਨੂੰ ਮਾਨਵ ਰਹਿਤ ਫਾਟਕਾਂ ਤੋਂ ਮੁਕਤ ਕਰਕੇ, ਪਹਿਲਾਂ ਤੋਂ ਕਿਤੇ ਅਧਿਕ ਸੁਰੱਖਿਅਤ ਬਣਾਇਆ ਜਾ ਚੁੱਕਿਆ ਹੈਅੱਜ ਭਾਰਤੀ ਰੇਲ ਦੀ ਰਫ਼ਤਾਰ ਤੇਜ਼ ਹੋਈ ਹੈ। ਅੱਜ ਆਤਮਨਿਰਭਰਤਾ ਅਤੇ ਆਧੁਨਿਕਤਾ ਦਾ ਪ੍ਰਤੀਕ, ਵੰਦੇ ਭਾਰਤ ਜਿਹੀਆਂ ਭਾਰਤ ਵਿੱਚ ਬਣੀਆਂ ਟ੍ਰੇਨਾਂ ਰੇਲ ਨੈੱਟਵਰਕ ਦਾ ਹਿੱਸਾ ਹੁੰਦੀਆਂ ਜਾ ਰਹੀਆਂ ਹਨ । ਅੱਜ ਦੇਸ਼ ਦੇ ਅਣਛੋਹੇ ਹਿੱਸਿਆਂ ਨੂੰ ਰੇਲ ਨੈੱਟਵਰਕ ਨਾਲ ਜੋੜਨ ਦੀ, ਰੇਲ ਮਾਰਗਾਂ ਦੇ ਚੌੜਾਕਰਨ ਅਤੇ ਬਿਜਲੀਕਰਨ ਦੀ ਵਿਵਸਥਾ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ।

ਸਾਥੀਓ, ਰੇਲਵੇ ਦੇ ਆਧੁਨਿਕੀਕਰਨ ਦੇ ਇਸ ਵਿਆਪਕ ਪ੍ਰਯਤਨ ਦਾ ਬਹੁਤ ਵੱਡਾ ਲਾਭ ਬਿਹਾਰ ਨੂੰ ਅਤੇ ਪੂਰੇ, ਪੂਰਬੀ ਭਾਰਤ ਨੂੰ ਮਿਲ ਰਿਹਾ ਹੈ। ਬੀਤੇ ਕੁਝ ਵਰ੍ਹਿਆਂ ਵਿੱਚ ਮੇਕ ਇਨ ਇੰਡੀਆ ਨੂੰ ਹੁਲਾਰਾ ਦੇਣ ਲਈ ਮਧੇਪੁਰਾ ਵਿੱਚ ਇਲੈਕਟ੍ਰੌਨਿਕ ਲੋਕੋ ਫੈਕਟਰੀ ਅਤੇ ਮੜੌਰਾ ਵਿੱਚ ਡੀਜ਼ਲ ਲੋਕੋ ਫੈਕਟਰੀ ਸਥਾਪਤ ਕੀਤੀ ਗਈ ਹੈਇਨ੍ਹਾਂ ਦੋਹਾਂ ਪ੍ਰੋਜੈਕਟਾਂ ਨਾਲ ਬਿਹਾਰ ਵਿੱਚ ਲਗਭਗ 44 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਹ ਸੁਣ ਕੇ ਹਰ ਬਿਹਾਰ ਵਾਸੀ ਨੂੰ ਗੌਰਵ ਹੋਵੇਗਾ ਕਿ ਅੱਜ ਬਿਹਾਰ ਵਿੱਚ 12 ਹਜ਼ਾਰ ਹੌਰਸਪਾਵਰ ਦੇ ਸਭ ਤੋਂ ਸ਼ਕਤੀਸ਼ਾਲੀ ਬਿਜਲੀ ਇੰਜਣ ਬਣ ਰਹੇ ਹਨ।

ਬਰੌਨੀ ਵਿੱਚ ਬਿਜਲੀ ਦੇ ਇੰਜਣਾਂ ਦੇ ਰੱਖ-ਰਖਾਅ ਦੇ ਲਈ ਬਿਹਾਰ ਦਾ ਪਹਿਲਾ ਲੋਕੋ ਸ਼ੈੱਡ ਵੀ ਕੰਮ ਕਰਨਾ ਸ਼ੁਰੂ ਕਰ ਚੁੱਕਿਆ ਹੈ। ਬਿਹਾਰ ਦੇ ਲਈ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਅੱਜ ਬਿਹਾਰ ਵਿੱਚ ਰੇਲ ਨੈੱਟਵਰਕ ਦੇ ਲਗਭਗ 90 ਪ੍ਰਤੀਸ਼ਤ ਹਿੱਸੇ ਦਾ ਬਿਜਲੀਕਰਨ ਪੂਰਾ ਹੋ ਚੁੱਕਿਆ ਹੈ। ਬੀਤੇ 6 ਸਾਲ ਵਿੱਚ ਹੀ ਬਿਹਾਰ ਵਿੱਚ 3 ਹਜ਼ਾਰ ਕਿਲੋਮੀਟਰ ਤੋਂ ਅਧਿਕ ਦੇ ਰੇਲ ਮਾਰਗ ਦਾ ਬਿਜਲੀਕਰਨ ਹੋਇਆ ਹੈ। ਅੱਜ ਇਸ ਵਿੱਚ 5 ਹੋਰ ਪ੍ਰੋਜੈਕਟ ਜੁੜ ਗਏ ਹਨ ।

ਸਾਥੀਓ,  ਬਿਹਾਰ ਵਿੱਚ ਜਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਰਹੀਆਂ ਹਨ ,  ਉਸ ਵਿੱਚ ਰੇਲਵੇ ,  ਲੋਕਾਂ  ਦੇ ਆਉਣ-ਜਾਣ ਦਾ ਬਹੁਤ ਵੱਡਾ ਸਾਧਨ ਰਿਹਾ ਹੈ।  ਅਜਿਹੇ ਵਿੱਚ ਬਿਹਾਰ ਵਿੱਚ ਰੇਲਵੇ ਦੀ ਸਥਿਤੀ ਨੂੰ ਸੁਧਾਰਨਾ,  ਕੇਂਦਰ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਰਿਹਾ ਹੈ।  ਅੱਜ ਬਿਹਾਰ ਵਿੱਚ ਕਿਸ ਤੇਜ਼ ਰਫ਼ਤਾਰ ਨਾਲ ਰੇਲਵੇ ਨੈੱਟਵਰਕ ‘ਤੇ ਕੰਮ ਚਲ ਰਿਹਾ ਹੈ,  ਇਸ ਦੇ ਲਈ ਮੈਂ ਇੱਕ ਤੱਥ ਦੇਣਾ ਚਾਹੁੰਦਾ ਹਾਂ ।  2014 ਤੋਂ ਪਹਿਲਾਂ  ਦੇ 5 ਸਾਲਾਂ ਵਿੱਚ ਲਗਭਗ ਸਵਾ 3 ਸੌ ਕਿਲੋਮੀਟਰ ਰੇਲ ਲਾਈਨ ਕਮਿਸ਼ਨ ਹੋਈ ਸੀ।  ਅਸਾਨ ਸ਼ਬਦਾਂ ਵਿੱਚ ਕਹੋ ਤਾਂ 2014  ਦੇ ਪਹਿਲਾਂ  ਦੇ 5 ਸਾਲਾਂ ਵਿੱਚ ਬਿਹਾਰ ਵਿੱਚ ਸਿਰਫ ਸਵਾ ਤਿੰਨ ਸੌ ਕਿਲੋਮੀਟਰ ਨਵੀਂ ਰੇਲ ਲਾਈਨ ਸ਼ੁਰੂ ਸੀ।  ਜਦੋਂ ਕਿ 2014  ਦੇ ਬਾਅਦ  ਦੇ 5 ਸਾਲਾਂ ਵਿੱਚ ਬਿਹਾਰ ਵਿੱਚ ਲਗਭਗ 700 ਕਿਲੋਮੀਟਰ ਰੇਲ ਲਾਈਨ ਕਮਿਸ਼ਨ ਹੋ ਚੁੱਕੀਆਂ ਹਨ।  ਯਾਨੀ ਕਰੀਬ – ਕਰੀਬ ਦੁੱਗਣੇ ਤੋਂ ਵੀ ਨਵੀਂ ਰੇਲ ਲਾਈਨ ਸ਼ੁਰੂ ਹੋਈ।  ਹੁਣ ਕਰੀਬ 1000 ਕਿਲੋਮੀਟਰ ਨਵੀਂ ਰੇਲ ਲਾਈਨਾਂ ਦਾ ਨਿਰਮਾਣ ਤੇਜ਼ੀ ਨਾਲ ਚਲ ਰਿਹਾ ਹੈ ।  ਅੱਜ ਹਾਜੀਪੁਰ – ਘੋਸਵਰ – ਵੈਸ਼ਾਲੀ ਨਵੀਂ ਰੇਲ ਲਾਈਨ  ਦੇ ਸ਼ੁਰੂ ਹੋਣ ਨਾਲ ਵੈਸ਼ਾਲੀ ਨਗਰ ,  ਦਿੱਲੀ ਅਤੇ ਪਟਨਾ ਤੋਂ ਵੀ ਸਿੱਧੀ ਰੇਲ ਸੇਵਾ ਨਾਲ ਜੁੜ ਜਾਵੇਗਾ ।  ਇਸ ਸੇਵਾ ਨਾਲ ਵੈਸ਼ਾਲੀ ਵਿੱਚ ਟੂਰਿਜ਼ਮ ਨੂੰ ਬਹੁਤ ਬਲ ਮਿਲੇਗਾ ਅਤੇ ਯੁਵਾ ਸਾਥੀਆਂ ਨੂੰ ਨਵੇਂ ਰੋਜਗਾਰ ਉਪਲਬਧ ਹੋਣਗੇ ।  ਇਸ ਤਰ੍ਹਾਂ ਇਸਲਾਮਪੁਰ – ਨਟੇਸਰ ਨਵੀਂ ਰੇਲ ਲਾਈਨ ਨਾਲ ਵੀ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ।  ਵਿਸ਼ੇਸ਼ ਕਰਕੇ ਬੌਧ ਮਤ ਨੂੰ ਮੰਨਣ ਵਾਲਿਆਂ ਨੂੰ ਇਹ ਨਵੀਂ ਸੁਵਿਧਾ ਮਿਲਣ ਵਿੱਚ ਕਾਫ਼ੀ ਅਸਾਨੀ ਹੋਵੇਗੀ ।

 

ਸਾਥੀਓ,  ਅੱਜ ਦੇਸ਼ ਵਿੱਚ ਮਾਲਗੱਡੀ ਅਤੇ ਯਾਤਰੀਗੱਡੀ ,  ਦੋਨਾਂ ਲਈ ਅਲੱਗ-ਅਲੱਗ ਟ੍ਰੈਕ ਬਣਾਉਣ ਦੀ ਵਿਆਪਕ ਵਿਵਸਥਾ ਯਾਨੀ Dedicated ਫ੍ਰੇਟ Corridors ‘ਤੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ।  ਇਸ ਵਿੱਚੋਂ ਬਿਹਾਰ ਵਿੱਚ ਕਰੀਬ ਢਾਈ ਸੌ ਕਿਲੋਮੀਟਰ ਲੰਬਾ Dedicated ਫ੍ਰੇਟ Corridor ਬਣ ਰਿਹਾ ਹੈ ,  ਜੋ ਬਹੁਤ ਛੇਤੀ ਪੂਰਾ ਹੋਣ ਵਾਲਾ ਹੈ ।  ਇਸ ਵਿਵਸਥਾ ਨਾਲ ਟ੍ਰੇਨਾਂ ਵਿੱਚ ਹੋਣ ਵਾਲੀ ਦੇਰੀ ਦੀ ਸਮੱਸਿਆ ਵੀ ਘੱਟ ਹੋਵੇਗੀ ਅਤੇ ਸਮਾਨ ਦੀ ਢੁਆਈ ਵਿੱਚ ਹੋਣ ਵਾਲੀ ਦੇਰੀ ਵੀ ਬਹੁਤ ਘੱਟ ਹੋ ਜਾਵੇਗੀ ।

ਸਾਥੀਓ ,  ਜਿਸ ਤਰ੍ਹਾਂ ਨਾਲ ਕੋਰੋਨਾ  ਦੇ ਇਸ ਸੰਕਟਕਾਲ ਵਿੱਚ ਰੇਲਵੇ ਨੇ ਕੰਮ ਕੀਤਾ ਹੈ ,  ਰੇਲਵੇ ਕੰਮ ਕਰ ਰਹੀ ਹੈ,  ਉਸ ਦੇ ਲਈ ਮੈਂ ਭਾਰਤੀ ਰੇਲ  ਦੇ ਲੱਖਾਂ ਕਰਮਚਾਰੀਆਂ ਦੀ ,  ਉਨ੍ਹਾਂ  ਦੇ  ਸਾਥੀਆਂ ਦੀ ਵਿਸ਼ੇਸ਼ ਪ੍ਰਸ਼ੰਸਾ ਕਰਦਾ ਹਾਂ ।  ਦੇਸ਼  ਦੇ ਲੱਖਾਂ ਸ਼੍ਰਮਿਕਾਂ ਨੂੰ ਸ਼੍ਰਮਿਕ ਸਪੇਸ਼ਲ ਟ੍ਰੇਨਾਂ  ਦੇ ਮਾਧਿਅਮ ਨਾਲ ਸੁਰੱਖਿਅਤ ਘਰ ਪਹੁੰਚਾਉਣ ਲਈ ਰੇਲਵੇ ਨੇ ਦਿਨ – ਰਾਤ ਇੱਕ ਕਰ ਦਿੱਤਾ ਸੀ ।  ਸਥਾਨਕ ਪੱਧਰ ‘ਤੇ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਵਿੱਚ ਵੀ ਰੇਲਵੇ ਵੱਡੀ ਭੂਮਿਕਾ ਨਿਭਾ ਰਹੀ ਹੈ ।  ਕੋਰੋਨਾ ਕਾਲ ਵਿੱਚ ਭਾਰਤੀ ਰੇਲ ਦੀ ਯਾਤਰੀ ਸੇਵਾ ਭਲੇ ਹੀ ਕੁਝ ਸਮਾਂ ਲਈ ਰੁਕ ਗਈ ਸੀ ਲੇਕਿਨ ਰੇਲ ਨੂੰ ਸੁਰੱਖਿਅਤ ਅਤੇ ਆਧੁਨਿਕ ਬਣਾਉਣ ਦਾ ਕੰਮ ਤੇਜ਼ ਗਤੀ ਨਾਲ ਚਲਦਾ ਰਿਹਾ ।  ਦੇਸ਼ ਦੀ ਪਹਿਲੀ ਕਿਸਾਨ ਰੇਲ ,  ਯਾਨੀ ਪਟੜੀ ‘ਤੇ ਚਲਦਾ ਹੋਇਆ ਕੋਲਡ ਸਟੋਰੇਜ ਵੀ ਬਿਹਾਰ ਅਤੇ ਮਹਾਰਾਸ਼ਟਰ  ਦੇ ਦਰਮਿਆਨ ਕੋਰੋਨਾ ਕਾਲ ਵਿੱਚ ਹੀ ਸ਼ੁਰੂ ਕੀਤਾ ਗਿਆ ।

ਸਾਥੀਓ ,  ਇਹ ਪ੍ਰੋਗਰਾਮ ਭਲੇ ਰੇਲਵੇ ਦਾ ਹੈ ਲੇਕਿਨ ਰੇਲਵੇ  ਦੇ ਨਾਲ ਹੀ ,  ਇਹ ਲੋਕਾਂ  ਦੇ ਜੀਵਨ ਨੂੰ ਅਸਾਨ ਬਣਾਉਣ ,  ਅਤੇ ਬਿਹਤਰ ਬਣਾਉਣ  ਦੀ ਕੋਸ਼ਿਸ਼ ਦਾ ਵੀ ਆਯੋਜਨ ਹੈ।  ਇਸ ਲਈ ਮੈਂ ਇੱਕ ਹੋਰ ਵਿਸ਼ੇ ਦੀ ਚਰਚਾ ਭਰੀ ਅੱਜ ਤੁਹਾਡੇ ਦਰਮਿਆਨ ਕਰਨਾ ਚਾਹੁੰਦਾ ਹਾਂ ,  ਜੋ ਬਿਹਾਰ  ਦੇ ਲੋਕਾਂ  ਦੀ ਸਿਹਤ ਨਾਲ ਜੁੜਿਆ ਹੋਇਆ ਹੈ ।  ਨੀਤੀਸ਼ ਜੀ  ਦੀ ਸਰਕਾਰ ਬਣਨ ਤੋਂ ਪਹਿਲਾਂ ਤੱਕ ਬਿਹਾਰ ਵਿੱਚ ਇੱਕਾ-ਦੁੱਕਾ ਮੈਡੀਕਲ ਕਾਲਜ ਹੋਇਆ ਕਰਦੇ ਸਨ ।  ਇਸ ਨਾਲ ਬਿਹਾਰ ਵਿੱਚ ਮਰੀਜ਼ਾਂ ਨੂੰ ਤਾਂ ਭਾਰੀ ਦਿੱਕਤ ਸੀ ਹੀ ਬਿਹਾਰ ਦੇ ਮੇਧਾਵੀ ਨੌਜਵਾਨਾ ਨੂੰ ਵੀ ਮੈਡੀਕਲ ਦੀ ਪੜ੍ਹਾਈ ਦੇ ਲਈ ਦੂਸਰੇ ਰਾਜਾਂ ਦਾ ਰੁਖ ਕਰਨਾ ਪੈਂਦਾ ਸੀ।  ਅੱਜ ਬਿਹਾਰ ਵਿੱਚ 15 ਤੋਂ ਜ਼ਿਆਦਾ ਮੈਡੀਕਲ ਕਾਲਜ ਹਨ ,  ਜਿਸ ਵਿੱਚੋਂ ਅਨੇਕ ਬੀਤੇ ਕੁਝ ਵਰ੍ਹਿਆਂ ਵਿੱਚ ਹੀ ਬਣਾਏ ਗਏ ਹਨ ।  ਕੁਝ ਦਿਨ ਪਹਿਲਾਂ ਹੀ ਬਿਹਾਰ ਵਿੱਚ ਇੱਕ ਨਵੇਂ AIIMS ਦੀ ਵੀ ਪ੍ਰਵਾਨਗੀ  ਦੇ ਦਿੱਤੀ ਗਈ ਹੈ ।  ਇਹ ਨਵਾਂ AIIMS ,  ਦਰਭੰਗਾ ਵਿੱਚ ਬਣਾਇਆ ਜਾਵੇਗਾ ।  ਇਸ ਨਵੇਂ ਏਂਮਸ ਵਿੱਚ 750 ਬੈੱਡ ਦਾ ਨਵਾਂ ਹਸਪਤਾਲ ਤਾਂ ਬਣੇਗਾ ਹੀ ,  ਇਸ ਵਿੱਚ MBBS ਦੀਆਂ 100 ਅਤੇ ਨਰਸਿੰਗ ਦੀਆਂ 60 ਸੀਟਾਂ ਵੀ ਹੋਣਗੀਆਂ ।  ਦਰਭੰਗਾ ਵਿੱਚ ਬਣਨ ਵਾਲੇ ਇਸ ਏਂਮਸ ਨਾਲ ਹਜ਼ਾਰਾਂ ਨਵੇਂ ਰੋਜ਼ਗਾਰਾਂ ਦੀ ਵੀ ਸਿਰਜਣਾ ਹੋਵੇਗੀ

ਸਾਥੀਓ,  ਦੇਸ਼  ਦੇ ਕਿਸਾਨਾਂ  ਦੇ ਕਲਿਆਣ ਦੀ ਦਿਸ਼ਾ ਵਿੱਚ ,  ਖੇਤੀਬਾੜੀ ਸੁਧਾਰਾਂ ਦੀ ਦਿਸ਼ਾ ਵਿੱਚ,  ਕੱਲ੍ਹ ਦੇਸ਼ ਲਈ ਬਹੁਤ ਹੀ ਮਹੱਤਵਪੂਰਨ ਦਿਨ ਸੀ।  ਕੱਲ੍ਹ ਵਿਸ਼ਵਕਰਮਾ ਜਯੰਤੀ  ਦੇ ਦਿਨ ,  ਲੋਕ ਸਭਾ ਵਿੱਚ ਇਤਿਹਾਸਿਕ ਖੇਤੀਬਾੜੀ ਸੁਧਾਰ ਬਿਲ ਪਾਸ ਕੀਤੇ ਗਏ ਹਨ।  ਇਨ੍ਹਾਂ ਬਿਲਾਂ ਨੇ ਸਾਡੇ ਰੱਬ ਅੰਨਦਾਤਾ ਕਿਸਾਨਾਂ ਨੂੰ ਅਨੇਕ ਬੰਧਨਾਂ ਤੋਂ ਮੁਕਤੀ ਦਿਵਾਈ ਹੈ,  ਆਜ਼ਾਦੀ  ਦੇ ਬਾਅਦ ਕਿਸਾਨਾਂ ਨੂੰ ਕਿਸਾਨੀ ਵਿੱਚ ਇੱਕ ਨਵੀਂ ਆਜ਼ਾਦੀ ਦੇਣ ਦਾ ਕੰਮ ਹੋਇਆ ਹੈ।  ਉਨ੍ਹਾਂ ਨੂੰ ਆਜ਼ਾਦ ਕੀਤਾ ਹੈ।  ਇਨ੍ਹਾਂ ਸੁਧਾਰਾਂ ਨਾਲ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਹੋਰ ਜ਼ਿਆਦਾ ਵਿਕਲਪ ਮਿਲਣਗੇ,  ਅਤੇ ਜ਼ਿਆਦਾ ਮੌਕੇ ਮਿਲਣਗੇ।  ਮੈਂ ਦੇਸ਼ਭਰ  ਦੇ ਕਿਸਾਨਾਂ ਨੂੰ,  ਇਨ੍ਹਾਂ ਬਿਲਾਂ  ਦੇ ਪਾਸ ਹੋਣ ‘ਤੇ ਬਹੁਤ – ਬਹੁਤ ਵਧਾਈ ਦਿੰਦਾ ਹਾਂ।  ਕਿਸਾਨ ਅਤੇ ਗਾਹਕ ਦੇ ਦਰਮਿਆਨ ਜੋ ਵਿਚੋਲੇ ਹੁੰਦੇ ਹਨ,  ਜੋ ਕਿਸਾਨਾਂ ਦੀ ਕਮਾਈ ਦਾ ਬਹੁਤ ਹਿੱਸਾ ਖੁਦ ਲੈ ਲੈਂਦੇ ਹਨ,  ਉਨ੍ਹਾਂ ਤੋਂ ਬਚਾਉਣ ਲਈ ਇਹ ਬਿਲ ਲਿਆਂਦੇ ਜਾਣੇ ਬਹੁਤ ਜ਼ਰੂਰੀ ਸਨ।  ਇਹ ਬਿਲ ਕਿਸਾਨਾਂ ਲਈ ਰੱਖਿਆ ਕਵਚ ਬਣਕੇ ਆਏ ਹਨ।  ਲੇਕਿਨ ਕੁਝ ਲੋਕ ਜੋ ਦਹਾਕਿਆ ਤੱਕ ਸੱਤਾ ਵਿੱਚ ਰਹੇ ਹਨ,  ਦੇਸ਼ ‘ਤੇ ਰਾਜ ਕੀਤਾ ਹੈ,  ਉਹ ਲੋਕ ਕਿਸਾਨਾਂ ਨੂੰ ਇਸ ਵਿਸ਼ੇ ‘ਤੇ ਭ੍ਰਮਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ,  ਕਿਸਾਨਾਂ ਨਾਲ ਝੂਠ ਬੋਲ ਰਹੇ ਹਨ

ਸਾਥੀਓ,  ਚੋਣਾਂ ਦੇ ਸਮੇਂ ਕਿਸਾਨਾਂ ਨੂੰ ਲੁਭਾਉਣ ਲਈ ਇਹ ਵੱਡੀਆਂ- ਵੱਡੀਆਂ ਗੱਲਾਂ ਕਰਦੇ ਸਨ,  ਲਿਖਤੀ ਵਿੱਚ ਕਰਦੇ ਸਨ,  ਆਪਣੇ ਘੋਸ਼ਣਾ ਪੱਤਰ ਵਿੱਚ ਪਾਉਂਦੇ ਸਨ ਅਤੇ ਚੋਣਾਂ ਦੇ ਬਾਅਦ ਭੁੱਲ ਜਾਂਦੇ ਸਨ।  ਅਤੇ ਅੱਜ ਜਦੋਂ ਉਹੀ ਚੀਜ਼ਾਂ, ਇੰਨੇ ਦਹਾਕਿਆ ਤੱਕ ਦੇਸ਼ ਵਿੱਚ ਰਾਜ ਕਰਨ ਵਾਲੇ ਲੋਕ, ਉਨ੍ਹਾਂ ਦੇ  ਮੈਨੀਫੇਸਟੋ ਵਿੱਚ ਹਨ, ਉੱਥੇ ਹੀ ਚੀਜ਼ਾਂ ਐੱਨਡੀਏ ਸਰਕਾਰ ਕਰ ਰਹੀ ਹੈ,  ਕਿਸਾਨਾਂ ਨੂੰ ਸਮਰਪਿਤ ਸਾਡੀ ਸਰਕਾਰ ਕਰ ਰਹੀ ਹੈ ,  ਤਾਂ ਇਹ ਤਰ੍ਹਾਂ – ਤਰ੍ਹਾਂ  ਦੇ ਭੁਲੇਖੇ ਫੈਲਾਅ ਰਹੇ ਹਨ।  ਜਿਸ APMC ਐਕਟ ਨੂੰ ਲੈ ਕੇ ਹੁਣ ਇਹ ਲੋਕ ਰਾਜਨੀਤੀ ਕਰ ਰਹੇ ਹਨ ,  ਐਗਰੀਕਲਚਰ ਮਾਰਕਿਟ  ਦੇ ਪ੍ਰਾਵਧਾਨਾਂ ਵਿੱਚ ਬਦਲਾਅ ਦਾ ਵਿਰੋਧ ਕਰ ਰਹੇ ਹਨ,  ਉਸੇ ਬਦਲਾਅ ਦੀ ਗੱਲ ਇਨ੍ਹਾਂ ਲੋਕਾਂ ਨੇ ਆਪਣੇ ਘੋਸ਼ਣਾਪੱਤਰ ਵਿੱਚ ਵੀ ਲਿਖੀ ਸੀ ।  ਲੇਕਿਨ ਹੁਣ ਜਦੋਂ ਐੱਨਡੀਏ ਸਰਕਾਰ ਨੇ ਇਹ ਬਦਲਾਅ ਕਰ ਦਿੱਤਾ ਹੈ,  ਤਾਂ ਇਹ ਲੋਕ ਇਸ ਦਾ ਵਿਰੋਧ ਕਰਨ ‘ਤੇ ,  ਝੂਠ ਫੈਲਾਉਣ ‘ਤੇ ,  ਭਰਮ ਫੈਲਾਉਣ ‘ਤੇ ਉਤਰ ਆਏ ਹਨ ।  ਸਿਰਫ ਵਿਰੋਧ ਦੇ ਲਈ ਵਿਰੋਧ ਕਰਨ ਦਾ ਇਹ ਇੱਕ ਦੇ ਬਾਅਦ ਇੱਕ ਉਦਾਹਰਣ ਸਾਹਮਣੇ ਆ ਰਹੇ ਹਨ ।  ਲੇਕਿਨ ਇਹ ਲੋਕ ,  ਇਹ ਭੁੱਲ ਰਹੇ ਹਨ ਕਿ ਦੇਸ਼ ਦਾ ਕਿਸਾਨ ਕਿਤਨਾ ਜਾਗ੍ਰਿਤ ਹੈ।  ਉਹ ਇਹ ਦੇਖ ਰਿਹਾ ਹੈ ਕਿ ਕੁਝ ਲੋਕਾਂ ਨੂੰ ਕਿਸਾਨਾਂ ਨੂੰ ਮਿਲ ਰਹੇ ਨਵੇਂ ਅਵਸਰ ਉਨ੍ਹਾਂ ਨੂੰ ਪਸੰਦ ਨਹੀਂ ਆ ਰਹੇ ।  ਦੇਸ਼ ਦਾ ਕਿਸਾਨ ਇਹ ਦੇਖ ਰਿਹਾ ਹੈ ਕਿ ਉਹ ਕਿਹੜੇ ਲੋਕ ਹਨ ,  ਜੋ ਵਿਚੋਲਿਆਂ  ਦੇ ਨਾਲ ਖੜ੍ਹੇ ਹਨ

ਸਾਥੀਓਇਹ ਲੋਕ MSP ਨੂੰ ਲੈ ਕੇ ਵੱਡੀਆਂਵੱਡੀਆਂ ਗੱਲਾਂ ਕਰਦੇ ਸਨ   ਲੇਕਿਨ ਕਦੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ   ਕਿਸਾਨਾਂ ਨਾਲ ਕੀਤਾ ਇਹ ਵਾਅਦਾ ਅਗਰ ਪੂਰਾ ਕਿਸੇ ਨੇ ਕੀਤਾ ਹੈ ਤਾਂ ਐੱਨਡੀਏ ਦੀ ਵਰਤਮਾਨ ਸਰਕਾਰ ਨੇ ਪੂਰਾ ਕੀਤਾ   ਹੁਣ ਇਹ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ  ਦੇ ਦੁਆਰਾ ਕਿਸਾਨਾਂ ਨੂੰ MSP ਦਾ ਲਾਭ ਨਹੀਂ ਦਿੱਤਾ ਜਾਵੇਗਾ   ਇਹ ਵੀ ਮਨਘੜੰਤ ਗੱਲਾਂ ਕਹੀਆਂ ਜਾ ਰਹੀਆਂ ਹਨ ਕਿ ਕਿਸਾਨਾਂ ਨੂੰ ਧਾਨਕਣਕ ਇਤਿਆਦਿ ਦੀ ਖਰੀਦ ਸਰਕਾਰ ਦੁਆਰਾ ਨਹੀਂ ਕੀਤੀ ਜਾਵੇਗੀ   ਇਹ ਸਰਾਸਰ ਝੂਠ ਹੈਗਲਤ ਹੈਕਿਸਾਨਾਂ  ਦੇ ਨਾਲ ਧੋਖਾ ਹੈ   ਸਾਡੀ ਸਰਕਾਰ ਕਿਸਾਨਾਂ ਨੂੰ MSP  ਦੇ ਮਾਧਿਅਮ ਨਾਲ ਉਚਿਤ ਮੁੱਲ ਦਿਵਾਉਣ ਲਈ ਪ੍ਰਤੀਬੱਧ ਹੈ   ਪਹਿਲਾਂ ਵੀ ਸਨਅੱਜ ਵੀ ਹਾਂ ਅੱਗੇ ਵੀ ਰਹਾਂਗੇ   ਸਰਕਾਰੀ ਖਰੀਦ ਵੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ  ਕੋਈ ਵੀ ਵਿਅਕਤੀ ਆਪਣਾ ਉਤਪਾਦਜੋ ਵੀ ਉਹ ਪੈਦਾ ਕਰਦਾ ਹੈਦੁਨੀਆ ਵਿੱਚ ਕਿਤੇ ਵੀ ਵੇਚ ਸਕਦਾ ਹੈਜਿੱਥੇ ਚਾਹੇ ਉੱਥੇ ਵੇਚ ਸਕਦਾ ਹੈ ਅਗਰ ਉਹ ਕੱਪੜਾ ਬਣਾਉਂਦਾ ਹੈਜਿੱਥੇ ਚਾਹੇ ਵੇਚ ਸਕਦਾ ਹੈ   ਉਹ ਬਰਤਨ ਬਣਾਉਂਦਾ ਹੈਕਿਤੇ ਵੀ ਵੇਚ ਸਕਦਾ ਹੈ   ਉਹ ਜੁੱਤੇ ਬਣਾਉਂਦਾ ਹੈਕਿਤੇ ਵੀ ਵੇਚ ਸਕਦਾ ਹੈ   ਲੇਕਿਨ ਕੇਵਲ ਮੇਰੇ ਕਿਸਾਨ ਭਾਈਭੈਣਾਂ ਨੂੰ ਇਸ ਅਧਿਕਾਰ ਤੋਂ ਵੰਚਿਤ ਰੱਖਿਆ ਗਿਆ ਸੀਮਜਬੂਰ ਕੀਤਾ ਗਿਆ ਸੀ   ਹੁਣ ਨਵੇਂ ਪ੍ਰਾਵਧਾਨ ਲਾਗੂ ਹੋਣ  ਦੇ ਕਾਰਨਕਿਸਾਨ ਆਪਣੀ ਫਸਲ ਨੂੰ ਦੇਸ਼  ਦੇ ਕਿਸੇ ਵੀ ਬਜ਼ਾਰ ਵਿੱਚਆਪਣੀ ਮਨਚਾਹੀ ਕੀਮਤ ‘ਤੇ ਵੇਚ ਸਕੇਗਾ   ਇਹ ਸਾਡੇ ਕੋਆਪਰੇਟਿਵਸਖੇਤੀਬਾੜੀ ਉਤਪਾਦਕ ਸੰਘ – FPOs ਅਤੇ ਬਿਹਾਰ ਵਿੱਚ ਚਲਣ ਵਾਲੇ ਜੀਵਿਕਾ ਜਿਹੇ ਮਹਿਲਾ ਸਵੈਂ ਸਹਾਇਤਾ ਸਮੂਹਾਂ ਦੇ ਲਈ ਇੱਕ ਸੁਨਹਿਰਾ ਅਵਸਰ ਲੈ ਕੇ ਆਇਆ ਹੈ

ਸਾਥੀਓ ਨੀਤੀਸ਼ ਜੀ  ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਹਨ।  ਉਹ ਭਲੀ – ਭਾਂਤੀ ਸਮਝਦੇ ਹਨ ਕਿ APMC ਐਕਟ ਨਾਲ ਕਿਸਾਨਾਂ ਦਾ ਕੀ – ਕੀ ਨੁਕਸਾਨ ਹੁੰਦਾ ਰਿਹਾ ਹੈ। 

ਇਹੀ ਵਜ੍ਹਾ ਹੈ ਕਿ ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਆਪਣੇ ਸ਼ੁਰੂਆਤੀ ਵਰ੍ਹਿਆਂ ਵਿੱਚ ਹੀ ਨੀਤੀਸ਼ ਜੀ ਨੇ ਬਿਹਾਰ ਵਿੱਚ ਇਸ ਕਾਨੂੰਨ ਨੂੰ ਹਟਾ ਦਿੱਤਾ ਸੀ।  ਜੋ ਕੰਮ ਕਦੇ ਬਿਹਾਰ ਨੇ ਕਰਕੇ ਦਿਖਾਇਆ ਸੀ ਅੱਜ ਦੇਸ਼ ਉਸ ਰਸਤੇ ਤੇ ਚਲ ਪਿਆ ਹੈ

 

 

ਸਾਥੀਓ ਕਿਸਾਨਾਂ ਲਈ ਜਿਤਨਾ ਐੱਨਡੀਏ ਸ਼ਾਸਨ ਵਿੱਚ ਪਿਛਲੇ 6 ਵਰ੍ਹਿਆਂ ਵਿੱਚ ਕੀਤਾ ਗਿਆ ਹੈਓਤਨਾ ਪਹਿਲਾਂ ਕਦੇ ਨਹੀਂ ਕੀਤਾ ਗਿਆ।  ਕਿਸਾਨਾਂ ਨੂੰ ਹੋਣ ਵਾਲੀ ਇੱਕ-ਇੱਕ ਪਰੇਸ਼ਾਨੀ ਨੂੰ ਸਮਝਦੇ ਹੋਏ ਇੱਕ – ਇੱਕ ਦਿੱਕਤ ਨੂੰ ਦੂਰ ਕਰਨ ਲਈ ਸਾਡੀ ਸਰਕਾਰ ਨੇ ਨਿਰੰਤਰ ਯਤਨ ਕੀਤਾ ਹੈ।  ਦੇਸ਼  ਦੇ ਕਿਸਾਨਾਂ ਨੂੰ ਬੀਜ ਖਰੀਦਣ ਵਿੱਚਖਾਦ ਖਰੀਦਣ ਵਿੱਚ ਆਪਣੀਆਂ ਛੋਟੀਆਂ – ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਸੇ ਤੋਂ ਕਰਜ਼ ਨਾ ਲੈਣਾ ਪਵੇਇਸ ਦੇ ਲਈ ਹੀ ਪ੍ਰਧਾਨ ਮੰਤਰੀ ਕਿਸਾਨ ਕਲਿਆਣ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਹੁਣ ਤੱਕ ਦੇਸ਼  ਦੇ 10 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਕਰੀਬ – ਕਰੀਬ ਇੱਕ ਲੱਖ ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਜਾ ਚੁੱਕੇ ਹਨਕੋਈ ਵਿਚੋਲਾ ਨਹੀਂ। 

ਕਿਸਾਨਾਂ ਨੂੰ ਪਾਣੀ ਦੀ ਦਿੱਕਤ ਨਾ ਹੋਵੇ ਦਹਾਕਿਆਂ ਤੋਂ ਅਟਕੇ ਪਏ ਸਿੰਚਾਈ ਪ੍ਰੋਜੈਕਟ ਪੂਰੇ ਹੋਣਇਸ ਦੇ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤੇ ਕਰੀਬ ਇੱਕ ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। 

 

ਉਹ ਯੂਰੀਆਜਿਸ ਦੇ ਲਈ ਲੰਬੀਆਂ – ਲੰਬੀਆਂ ਲਾਈਨਾਂ ਲਗਦੀਆਂ ਸਨਜੋ ਕਿਸਾਨਾਂ ਦੇ ਖੇਤ ਵਿੱਚ ਘੱਟ ਅਤੇ ਫੈਕਟਰੀਆਂ ਵਿੱਚ ਅਸਾਨੀ ਨਾਲ ਪਹੁੰਚਦਾ ਸੀਹੁਣ ਉਸ ਦੀ 100% ਨਿੰਮ ਕੋਟਿੰਗ ਕੀਤੀ ਜਾ ਰਹੀ ਹੈ।  ਅੱਜ ਦੇਸ਼ ਵਿੱਚ ਵੱਡੇ ਪੱਧਰ ਤੇ ਕੋਲਡ ਸਟੋਰੇਜ ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ ਫੂਡ ਪ੍ਰੋਸੈੱਸਿੰਗ ਨਾਲ ਜੁੜੇ ਉਦਯੋਗਾਂ ਤੇ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ ਇੱਕ ਲੱਖ ਕਰੋੜ ਰੁਪਏ ਦਾ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ ਬਣਾਇਆ ਜਾ ਰਿਹਾ ਹੈ ।

  ਕਿਸਾਨਾਂ ਦੇ ਪਸ਼ੂਧਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਦੇਸ਼ਵਿਆਪੀ ਅਭਿਯਾਨ ਵੀ ਚਲਾਇਆ ਜਾ ਰਿਹਾ ਹੈ।  ਮੱਛੀ ਉਤਪਾਦਨ ਵਧਾਉਣ ਲਈਮੁਰਗੀ ਪਾਲਣ ਦੇ ਪ੍ਰੋਤਸਾਹਨ ਲਈ ਸ਼ਹਿਦ ਉਤਪਾਦਨ ਵਧਾਉਣ  ਲਈ ਦੁੱਧ ਉਤਪਾਦਨ ਵਧਾਉਣ ਲਈ ਕਿਸਾਨਾਂ ਨੂੰ ਆਮਦਨ ਵਧਾਉਣ ਦੇ ਅਤਿਰਿਕਤ ਵਿਕਲਪ ਦੇਣ ਲਈ ਕੇਂਦਰ ਸਰਕਾਰ ਨਿਰੰਤਰ ਕਾਰਜ ਕਰ ਰਹੀ ਹੈ ।

 

ਸਾਥੀਓਮੈਂ ਅੱਜ ਦੇਸ਼  ਦੇ ਕਿਸਾਨਾਂ ਨੂੰ ਬੜੀ  ਨਿਮਰਤਾਪੂਰਵਕ ਆਪਣੀ ਗੱਲ ਦੱਸਣਾ ਚਾਹੁੰਦਾ ਹਾਂਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਹਾਂ।  ਤੁਸੀਂ ਕਿਸੇ ਵੀ ਤਰ੍ਹਾਂ ਦੇ ਭਰਮ ਵਿੱਚ ਨਾ ਪਵੋਇਨ੍ਹਾਂ ਲੋਕਾਂ ਤੋਂ ਦੇਸ਼ ਦੇ ਕਿਸਾਨਾਂ ਨੂੰ ਸਤਰਕ ਰਹਿਣਾ ਹੈ।  ਅਜਿਹੇ ਲੋਕਾਂ ਤੋਂ ਸਾਵਧਾਨ ਰਹੋ ਜਿਨ੍ਹਾਂ ਨੇ ਦਹਾਕਿਆਂ ਤੱਕ ਦੇਸ਼ ਤੇ ਰਾਜ ਕੀਤਾ ਅਤੇ ਜੋ ਅੱਜ ਕਿਸਾਨਾਂ ਨੂੰ ਝੂਠ ਬੋਲ ਰਹੇ ਹਨ । 

ਉਹ ਲੋਕ ਕਿਸਾਨਾਂ ਦੀ ਰੱਖਿਆ ਦਾ ਢੰਡੋਰਾ ਪਿੱਟ ਰਹੇ ਹਨ ਲੇਕਿਨ ਦਰਅਸਲ ਉਹ ਕਿਸਾਨਾਂ ਨੂੰ ਅਨੇਕ ਬੰਧਨਾਂ ਵਿੱਚ ਜਕੜ ਕੇ ਰੱਖਣਾ ਚਾਹੁੰਦੇ ਹਨ। 

 

ਉਹ ਲੋਕ ਵਿਚੋਲਿਆਂ ਦਾ ਸਾਥ ਦੇ ਰਹੇ ਹਨਉਹ ਲੋਕ ਕਿਸਾਨਾਂ ਦੀ ਕਮਾਈ ਨੂੰ ਅੱਧ-ਵਿਚਕਾਰ ਲੁੱਟਣ ਵਾਲਿਆਂ ਦਾ ਸਾਥ ਦੇ ਰਹੇ ਹਨ।  ਕਿਸਾਨਾਂ ਨੂੰ ਆਪਣੀ ਉਪਜ ਦੇਸ਼ ਵਿੱਚ ਕਿਤੇ ਵੀਕਿਸੇ ਨੂੰ ਵੀ ਵੇਚਣ ਦੀ ਆਜ਼ਾਦੀ ਦੇਣਾ ਬਹੁਤ ਇਤਿਹਾਸਿਕ ਕਦਮ ਹੈ ।  21ਵੀਂ ਸਦੀ ਵਿੱਚ ਭਾਰਤ ਦਾ ਕਿਸਾਨ ਬੰਧਨਾਂ ਵਿੱਚ ਨਹੀਂ ਭਾਰਤ ਦਾ ਕਿਸਾਨ ਖੁੱਲ੍ਹ ਕੇ ਖੇਤੀ ਕਰੇਗਾ ਜਿੱਥੇ ਮਨ ਆਵੇਗਾ ਆਪਣੀ ਉਪਜ ਵੇਚੇਗਾਜਿੱਥੇ ਜ਼ਿਆਦਾ ਪੈਸਾ ਮਿਲੇਗਾ ਉੱਥੇ ਵੇਚੇਗਾਕਿਸੇ ਵਿਚੋਲੇ ਦਾ ਮੋਹਤਾਜ ਨਹੀਂ ਰਹੇਗਾ ਅਤੇ ਆਪਣੀ ਉਪਜਆਪਣੀ ਆਮਦਨ ਵੀ ਵਧਾਵੇਗਾ ।  ਇਹ ਦੇਸ਼ ਦੀ ਜ਼ਰੂਰਤ ਹੈ ਅਤੇ ਸਮੇਂ ਦੀ ਮੰਗ ਵੀ ਹੈ ।

 

ਸਾਥੀਓ ਕਿਸਾਨ ਹੋਣ ਮਹਿਲਾਵਾਂ ਹੋਣ ਨੌਜਵਾਨ ਹੋਣਰਾਸ਼ਟਰ  ਦੇ ਵਿਕਾਸ ਵਿੱਚ ਸਾਰਿਆਂ ਨੂੰ ਸਸ਼ਕਤ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ । 

ਅੱਜ ਜਿਤਨੇ ਵੀ ਪ੍ਰੋਜੈਕਟਸ ਨੂੰ ਸਮਰਪਿਤ ਕੀਤਾ ਗਿਆ ਹੈ ਉਹ ਇਸੇ ਜ਼ਿੰਮੇਵਾਰੀ ਦਾ ਇੱਕ ਹਿੱਸਾ ਹਨ।  ਮੈਨੂੰ ਵਿਸ਼ਵਾਸ ਹੈ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਸ਼ੁਭ ਆਰੰਭ ਹੋਇਆ ਹੈਇਨ੍ਹਾਂ ਨਾਲ ਬਿਹਾਰ  ਦੇ ਲੋਕਾਂ ਇੱਥੋਂ ਦੇ ਨੌਜਵਾਨਾਂ ਇੱਥੋਂ ਦੀਆਂ ਮਹਿਲਾਵਾਂ ਨੂੰ ਬਹੁਤ ਲਾਭ ਹੋਵੇਗਾ

 

ਸਾਥੀਓ ਕੋਰੋਨਾ  ਦੇ ਇਸ ਸੰਕਟ ਕਾਲ ਵਿੱਚ ਸਾਨੂੰ ਸਾਰਿਆਂ ਨੂੰ ਬਹੁਤ ਸੰਭਲ਼ ਕੇ ਵੀ ਰਹਿਣਾ ਹੈ।  ਥੋੜ੍ਹੀ ਜਿਹੀ ਵੀ ਲਾਪਰਵਾਹੀਤੁਹਾਡਾ ਅਤੇ ਤੁਹਾਡੇ ਆਪਣਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ। ਇਸ ਲਈ ਮੈਂ ਬਿਹਾਰ  ਦੇ ਲੋਕਾਂ ਨੂੰ ਦੇਸ਼  ਦੇ ਲੋਕਾਂ ਨੂੰ ਆਪਣੀ ਤਾਕੀਦ ਨੂੰ ਫਿਰ ਦੁਹਰਾਉਣਾ ਚਾਹੁੰਦਾ ਹਾਂ।  ਮਾਸਕ ਜ਼ਰੂਰ ਪਹਿਨੋ  ਅਤੇ ਠੀਕ ਤਰ੍ਹਾਂ ਪਹਿਨੋ ਦੋ ਗਜ ਦੀ ਦੂਰੀ ਦਾ ਹਮੇਸ਼ਾ ਧਿਆਨ ਰੱਖੋਇਸ ਦਾ ਪਾਲਣ ਕਰੋਭੀੜ – ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋਭੀੜ ਲਗਾਉਣ ਤੋਂ ਬਚੋਆਪਣੀ ਰੋਗ ਪ੍ਰਤੀਰੋਧਕ ਸਮਰੱਥਾਆਪਣੀ ਇਮਿਊਨਿਟੀ ਵਧਾਉਣ  ਲਈ ਕਾੜ੍ਹਾ ਪੀਂਦੇ ਰਹੋਗੁਨਗਨਾ ਪਾਣੀ ਪੀਂਦੇ ਰਹੋਨਿਰੰਤਰ ਆਪਣੀ ਸਿਹਤ ਤੇ ਧਿਆਨ ਦਿਓ ।  ਤੁਸੀਂ ਸਤਰਕ ਰਹੋ ਸੁਰੱਖਿਅਤ ਰਹੋ ਸੁਅਸਥ ਰਹੋ  !!

ਤੁਹਾਡਾ ਪਰਿਵਾਰ  ਸੁਅਸਥ ਰਹੇ ਇਸੇ ਕਾਮਨਾ ਦੇ ਨਾਲ ਤੁਹਾਡਾ ਸਭ ਦਾ ਬਹੁਤ – ਬਹੁਤ ਧੰਨਵਾਦ !

*****

ਵੀਆਰਆਰਕੇ/ਵੀਜੇ/ਬੀਐੱਮ