Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ


ਆਪ ਸਭ ਨੇ ਵਰਤਮਾਨ ਪਰਿਸਥਿਤੀ ਦੀ ਗੰਭੀਰਤਾ ਦਾ ਆਂਕਲਨ ਕਰਦੇ ਹੋਏ ਕਈ ਮਹੱਤਵਪੂਰਨ ਬਿੰਦੂ ਸਾਹਮਣੇ ਰੱਖੇ ਹਨ, ਅਤੇ ਕਈ ਜ਼ਰੂਰੀ ਸੁਝਾਅ ਵੀ ਦਿੱਤੇ ਅਤੇ ਬਹੁਤ ਸੁਭਾਵਿਕ ਸੀ ਕਿ ਜਿੱਥੇ ਮੌਤ ਦਰ ਜ਼ਿਆਦਾ ਹੈ, ਜਿੱਥੇ ਕੋਰੋਨਾ ਦਾ spread ਤੇਜ਼ ਹੋ ਰਿਹਾ ਹੈ, ਉਨ੍ਹਾਂ ਰਾਜਾਂ ਦੇ ਨਾਲ ਵਿਸ਼ੇਸ਼ ਰੂਪ ਨਾਲ ਚਰਚਾ ਕੀਤੀ ਗਈ ਹੈ। ਲੇਕਿਨ ਬਾਕੀ ਰਾਜਾਂ ਦੇ ਪਾਸ ਵੀ ਕਾਫੀ ਚੰਗੇ ਸੁਝਾਅ ਹੋ ਸਕਦੇ ਹਨ। ਤਾਂ ਮੈਂ ਤਾਕੀਦ ਕਰਾਂਗਾ ਅਜਿਹੇ ਕੋਈ ਪਾਜ਼ਿਟਿਵ ਸੁਝਾਅ ਜੋ ਜ਼ਰੂਰੀ ਹਨ ਤੁਹਾਨੂੰ ਲਗਦਾ ਹੈ, ਉਹ ਮੇਰੇ ਤੱਕ ਪਹੁੰਚਾਓ ਤਾਕਿ ਕੋਈ-ਕੋਈ ਰਣਨੀਤੀ ਬਣਾਉਣ ਵਿੱਚ ਉਹ ਕਾਰਗਰ ਹੋਣ।

 

ਹੁਣੇ ਇੱਥੇ ਜੋ ਭਾਰਤ ਸਰਕਾਰ ਦੀ ਤਰਫ਼ ਤੋਂ, ਸਿਹਤ ਸਕੱਤਰ ਦੀ ਤਰਫ਼ ਤੋਂ ਪ੍ਰੈਜੈਂਟੇਸ਼ਨ ਰੱਖਿਆ ਗਿਆ, ਉਸ ਤੋਂ ਵੀ ਸਪਸ਼ਟ ਹੈ ਕਿ ਇੱਕ ਵਾਰ ਫਿਰ ਚੁਣੌਤੀਪੂਰਨ ਸਥਿਤੀ ਬਣ ਰਹੀ ਹੈ। ਕੁਝ ਰਾਜਾਂ ਵਿੱਚ ਸਥਿਤੀ ਜ਼ਿਆਦਾ ਚਿੰਤਾਜਨਕ ਹੈ। ਅਜਿਹੇ ਵਿੱਚ ਗਵਰਨੈਂਸ ਸਿਸਟਮ ਵਿੱਚ ਸੁਧਾਰ ਇਹ ਬਹੁਤ ਜ਼ਰੂਰੀ ਹੈ। ਇਹ ਮੈਂ ਸਮਝ ਸਕਦਾ ਹਾਂ ਕਿ ਸਾਲ ਭਰ ਦੀ ਇਸ ਲੜਾਈ ਦੇ ਕਾਰਨ ਵਿਵਸਥਾ ਵਿੱਚ ਵੀ ਥਕਾਣ ਆ ਸਕਦੀ ਹੈ, ਢਿੱਲਾਪਨ ਵੀ ਆ ਸਕਦਾ ਹੈ। ਲੇਕਿਨ ਇਹ ਦੋ-ਤਿੰਨ ਸਪਤਾਹ ਅਗਰ ਹੋਰ ਅਸੀਂ ਟਾਇਟ ਕਰੀਏ ਅਤੇ ਜ਼ਿਆਦਾ ਗਵਰਨੈਂਸ ਨੂੰ ਮਜ਼ਬੂਤ ਕਰੀਏ, ਇਸ ’ਤੇ ਸਾਨੂੰ ਬਲ ਦੇਣਾ ਚਾਹੀਦਾ ਹੈ।

ਸਾਥੀਓ, 

ਅੱਜ ਦੀ ਸਮੀਖਿਆ ਵਿੱਚ ਕੁਝ ਗੱਲਾਂ ਸਾਡੇ ਸਾਹਮਣੇ ਸਪਸ਼ਟ ਹਨ ਅਤੇ ਉਨ੍ਹਾਂ ’ਤੇ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। 

ਪਹਿਲਾ –  ਦੇਸ਼ first wave ਦੇ ਸਮੇਂ ਦੀ ਪੀਕ ਨੂੰ ਕ੍ਰੌਸ ਕਰ ਚੁੱਕਿਆ ਹੈ, ਅਤੇ ਇਸ ਵਾਰ ਇਹ ਗ੍ਰੋਥ ਰੇਟ ਪਹਿਲਾਂ ਤੋਂ ਵੀ ਜ਼ਿਆਦਾ ਤੇਜ਼ ਹੈ।

ਦੂਸਰਾ – ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਮੱਧ ਪ੍ਰਦੇਸ਼ ਅਤੇ ਗੁਜਰਾਤ ਸਮੇਤ ਕਈ ਰਾਜ first wave ਦੀ peak ਨੂੰ ਵੀ ਕ੍ਰੌਸ ਕਰ ਚੁੱਕੇ ਹਨ। ਕੁਝ ਹੋਰ ਰਾਜ ਵੀ ਇਸ ਵੱਲ ਤੇਜ਼ੀ ਨਾਲ ਵਧ ਰਹੇ ਹਨ।  ਮੈਂ ਸਮਝਦਾ ਹਾਂ ਕਿ ਸਾਡੇ ਸਭ ਦੇ ਲਈ ਇਹ ਚਿੰਤਾ ਦਾ ਵਿਸ਼ਾ ਹੈ, serious concern ਹੈ।  ਅਤੇ

ਤੀਸਰਾ – ਇਸ ਵਾਰ ਲੋਕ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ casual ਹੋ ਗਏ ਹਨ।  ਜ਼ਿਆਦਾਤਰ ਰਾਜਾਂ ਵਿੱਚ ਪ੍ਰਸ਼ਾਸਨ ਵੀ ਸੁਸਤ ਨਜ਼ਰ ਆ ਰਿਹਾ ਹੈ। ਅਜਿਹੇ ਵਿੱਚ ਕੋਰੋਨਾ ਦੇ cases ਦੇ ਇਸ ਅਚਾਨਕ ਵਾਧੇ ਨੇ ਮੁਸ਼ਕਿਲਾਂ ਜ਼ਿਆਦਾ ਪੈਦਾ ਕੀਤੀਆਂ ਹਨ। ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਫਿਰ ਤੇਂ ਜੰਗੀ ਪੱਧਰ ’ਤੇ ਕੰਮ ਕਰਨਾ ਜ਼ਰੂਰੀ ਹੈ।

ਸਾਥੀਓ, 

ਇਨ੍ਹਾਂ ਤਮਾਮ ਚੁਣੌਤੀਆਂ ਦੇ ਬਾਵਜੂਦ, ਸਾਡੇ ਪਾਸ ਪਹਿਲਾਂ ਦੇ ਮੁਕਾਬਲੇ ਬਿਹਤਰ ਅਨੁਭਵ ਹੈ,  ਪਹਿਲਾਂ ਦੇ ਮੁਕਾਬਲੇ ਚੰਗੇ ਸੰਸਾਧਨ ਹਨ, ਅਤੇ ਹੁਣ ਇੱਕ ਵੈਕਸੀਨ ਵੀ ਸਾਡੇ ਪਾਸ ਹੈ।  ਜਨ ਭਾਗੀਦਾਰੀ ਦੇ ਨਾਲ-ਨਾਲ ਸਾਡੇ ਮਿਹਨਤੀ ਡਾਕਟਰਸ ਅਤੇ ਹੈਲਥ ਵਰਕਰਸ, ਹੈਲਥ-ਕੇਅਰ ਸਟਾਫ਼ ਨੇ ਸਥਿਤੀ ਨੂੰ ਸੰਭਾਲਣ ਵਿੱਚ ਬਹੁਤ ਮਦਦ ਕੀਤੀ ਹੈ ਅਤੇ ਅੱਜ ਵੀ ਕਰ ਰਹੇ ਹਨ। ਆਪ ਸਭ ਨੂੰ ਆਪਣੇ ਪਹਿਲਾਂ ਦੇ ਅਨੁਭਵਾਂ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਜ਼ਰੂਰੀ ਹੈ।

ਹੁਣ ਤੁਸੀਂ ਕਲਪਨਾ ਕਰੋ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਸਾਡੇ ਹਾਲ ਕੀ ਸਨ। ਸਾਡੇ ਪਾਸ testing lab ਨਹੀਂ ਸਨ। Even ਮਾਸਕ ਕਿੱਥੋਂ ਮਿਲਣਗੇ ਵੀ ਚਿੰਤਾ ਦਾ ਵਿਸ਼ਾ ਸੀ, ਪੀਪੀਈ ਕਿ‍ਟਾਂ ਨਹੀਂ ਸਨ। ਅਤੇ ਉਸ ਸਮੇਂ ਸਾਡੇ ਲਈ ਬਚਣ ਦਾ ਇੱਕੋ-ਇੱਕ ਸਾਧਨ ਬਚਿਆ ਸੀ ਲੌਕਡਾਊਨ,  ਤਾਕਿ ਅਸੀਂ ਵਿਵਸਥਾਵਾਂ ਨੂੰ ਇੱਕਦਮ ਨਾਲ ਜਿਨ੍ਹਾਂ ਤੇਜ਼ੀ ਨਾਲ ਵਧਾ ਸਕੀਏ ਅਤੇ ਉਹ ਸਾਡੀ strategy ਕੰਮ ਆਈ। ਅਸੀਂ ਵਿਵਸਥਾਵਾਂ ਨੂੰ ਬਣਾ ਸਕੇ, ਸੰਸਾਧਨ ਖੜ੍ਹੇ ਕਰ ਸਕੇ, ਸਾਡੀ ਆਪਣੀ capability ਵਧਾਈ। ਦੁਨੀਆ ਤੋਂ ਜਿੱਥੋਂ ਪ੍ਰਾਪਤ ਕਰ ਸਕਦੇ ਸੀ, ਕਰ ਸਕੇ ਅਤੇ ਲੌਕਡਾਊਨ ਦੇ ਸਮੇਂ ਦੀ ਅਸੀਂ ਵਰਤੋਂ ਕੀਤੀ।

ਲੇਕਿਨ ਅੱਜ ਜੋ ਸਥਿਤੀ ਹੈ, ਅੱਜ ਜਦੋਂ ਸਾਡੇ ਪਾਸ ਸਭ ਸੰਸਾਧਨ ਹਨ ਤਾਂ ਸਾਡਾ ਬਲ ਅਤੇ ਇਹ ਸਾਡੀ ਗਵਰਨੈਂਸ ਦੀ ਕਸੌਟੀ ਹੈ, ਸਾਡਾ ਬਲ Micro Contentment Zone ’ਤੇ ਹੋਣਾ ਚਾਹੀਦਾ ਹੈ। ਛੋਟੇ-ਛੋਟੇ Contentment Zone ’ਤੇ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਜਿੱਥੇ ਰਾਤ ਦੇ ਕਰਫਿਊ ਦਾ ਪ੍ਰਯੋਗ ਹੋ ਰਿਹਾ ਹੈ ਉੱਥੇ ਮੇਰੀ ਤਾਕੀਦ ਹੈ ਕਿ ਉਸ ਦੇ ਲਈ ਸ਼ਬਦ–ਪ੍ਰਯੋਗ ਹਮੇਸ਼ਾ ਕਰੀਏ –  ਕੋਰੋਨਾ ਕਰਫਿਊ… ਤਾਕਿ ਕੋਰੋਨਾ ਦੇ ਪ੍ਰਤੀ ਇੱਕ ਜਾਗਰੂਕਤਾ ਬਣੀ ਰਹੇ।

ਕੁਝ ਲੋਕ ਇਹ intellectual debate ਕਰਦੇ ਹਨ ਕੀ ਕੋਰੋਨਾ ਰਾਤ ਨੂੰ ਹੀ ਆਉਂਦਾ ਹੈ। ਹਕੀਕਤ ਵਿੱਚ ਦੁਨੀਆ ਨੇ ਵੀ ਇਹ ਰਾਤ ਦੇ ਕਰਫਿਊ ਦੇ ਪ੍ਰਯੋਗ ਨੂੰ ਸਵੀਕਾਰ ਕੀਤਾ ਹੈ, ਕਿਉਂਕਿ ਹਰ ਵਿਅਕਤੀ ਨੂੰ ਕਰਫਿਊ ਸਮਾਂ ਹੁੰਦਾ ਹੈ ਤਾਂ ਯਾਦ ਆਉਂਦਾ ਹੈ ਕਿ ਹਾਂ ਮੈਂ ਕੋਰੋਨਾ ਕਾਲ ਵਿੱਚ ਜੀ ਰਿਹਾ ਹਾਂ ਅਤੇ ਬਾਕੀ ਜੀਵਨ ਵਿਵਸਥਾਵਾਂ ਦਾ ਘੱਟ ਤੋਂ ਘੱਟ ਪ੍ਰਭਾਵ ਹੁੰਦਾ ਹੈ।

ਹਾਂ, ਚੰਗਾ ਹੋਵੇਗਾ ਕਿ ਅਸੀਂ ਕੋਰੋਨਾ-ਕਰਫਿਊ ਰਾਤ ਨੂੰ 9 ਵਜੇ ਸ਼ੁਰੂ ਕਰੀਏ ਜਾਂ ਰਾਤ ਨੂੰ 10 ਵਜੇ ਸ਼ੁਰੂ ਕਰੀਏ ਅਤੇ ਸਵੇਰੇ ਪੰਜ-ਛੇ ਵਜੇ ਤੱਕ ਚਲਾਈਏ ਤਾਕਿ ਬਾਕੀ ਵਿਵਸਥਾਵਾਂ ਨੂੰ ਪ੍ਰਭਾਵ ਜ਼ਿਆਦਾ ਨਾ ਹੋਵੇ। ਅਤੇ ਇਸ ਲਈ ਉਸ ਨੂੰ ਕੋਰੋਨਾ-ਕਰਫਿਊ ਦੇ ਨਾਮ ਤੋਂ ਹੀ ਪ੍ਰਚਲਿਤ ਕਰੀਏ ਅਤੇ ਕੋਰੋਨਾ-ਕਰਫਿਊ ਇੱਕ ਤਰ੍ਹਾਂ ਨਾਲ ਲੋਕਾਂ ਨੂੰ educate ਕਰਨ ਲਈ ਕੰਮ ਆ ਰਿਹਾ ਹੈ,  awareness ਲਈ ਕੰਮ ਆ ਰਿਹਾ ਹੈ। ਤਾਂ ਸਾਨੂੰ ਇਸ ਦੀ ਤਰਫ਼ ਧਿਆਨ ਦੇਣ ਦੀ…. ਲੇਕਿਨ ਮੈਂ ਪਹਿਲਾਂ ਕਿਹਾ, ਹੁਣ ਸਾਡੇ ਪਾਸ ਵਿਵਸਥਾ ਇਤਨੀ ਹੋ ਚੁੱਕੀ ਹੈ, Micro Contentment Zone,  ਉਸੇ ’ਤੇ ਬਲ ਦਿਓ, ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਹਾਂ ਉਸ ਵਿੱਚ ਜ਼ਰਾ ਸਰਕਾਰ ਨੂੰ ਥੋੜ੍ਹੀ ਮਿਹਨਤ ਜ਼ਿਆਦਾ ਪੈਂਦੀ ਹੈ, ਗਵਰਨੈਂਸ ਨੂੰ ਟਾਇਟ ਰੱਖਣਾ ਪੈਂਦਾ ਹੈ, ਹਰ ਚੀਜ਼ ਨੂੰ minutely observe ਕਰਨਾ ਪੈਂਦਾ ਹੈ। ਲੇਕਿਨ ਇਹ ਮਿਹਨਤ ਰੰਗ ਲਿਆਵੇਗੀ ਇਹ ਮੇਰੇ ’ਤੇ ਵਿਸ਼ਵਾਸ ਕਰੋ।

ਦੂਸਰੀ ਗੱਲ ਹੈ, ਅਸੀਂ ਪਿਛਲੀ ਵਾਰ ਕੋਵਿਡ ਦਾ ਅੰਕੜਾ ਦਸ ਲੱਖ ਐਕਟਿਵ cases ਤੋਂ ਸਵਾ ਲੱਖ ਤੱਕ ਹੇਠਾਂ ਲਿਆ ਕੇ ਦਿਖਾਇਆ ਹੈ। ਇਹ ਜਿਸ ਰਣਨੀਤੀ ’ਤੇ ਚਲਦੇ ਹੋਏ ਸੰਭਵ ਹੋਇਆ, ਉਹ ਅੱਜ ਵੀ ਉਤਨੀ ਹੀ ਸਟੀਕ ਹੈ। ਅਤੇ ਵਜ੍ਹਾ ਦੇਖੋ, ਉਸ ਸਮੇਂ ਸਫਲਤਾ ਅਸੀਂ ਲੋਕਾਂ ਨੇ ਪਾਈ ਸੀ। ਤਦ ਸੰਸਾਧਨ ਵੀ ਘੱਟ ਸਨ। ਅੱਜ ਤਾਂ ਸੰਸਾਧਨ ਜ਼ਿਆਦਾ ਹਨ ਅਤੇ ਅਨੁਭਵ ਵੀ ਜ਼ਿਆਦਾ ਹੈ। ਅਤੇ ਇਸ ਲਈ ਅਸੀਂ ਇਸ peak ਤੋਂ ਬਹੁਤ ਤੇਜ਼ੀ ਨਾਲ ਹੇਠਾਂ ਜਾ ਸਕਦੇ ਹਾਂ, peak ਨੂੰ ਉੱਤੇ ਜਾਂਦੇ ਰੋਕ ਵੀ ਸਕਦੇ ਹਾਂ।

ਅਤੇ ਅਨੁਭਵ ਕਹਿੰਦਾ ਹੈ ਕਿ Test, Track, Treat, Covid appropriate behaviour ਅਤੇ Covid Management ਇੰਨ੍ਹਾਂ ਚੀਜ਼ਾਂ ’ਤੇ ਸਾਨੂੰ ਬਲ ਦੇਣਾ ਹੈ। ਅਤੇ ਤੁਸੀਂ ਦੇਖੋ, ਹੁਣ ਇੱਕ ਵਿਸ਼ਾ ਅਜਿਹਾ ਆਇਆ ਹੈ – ਮੈਂ ਆਪ ਸਾਰੇ ਮੁੱਖ ਮੰਤਰੀਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਆਪਣੇ ਰਾਜ ਦੀ ਮਸ਼ੀਨਰੀ ਦੇ ਦੁਆਰਾ ਥੋੜ੍ਹਾ ਅਗਰ analysis ਕਰੋ, ਸਰਵੇ ਕਰੋ ਤਾਂ ਇੱਕ ਸਵਾਲ ਦਾ ਜਵਾਬ ਸਾਨੂੰ ਮਿਲ ਸਕਦਾ ਹੈ ਕੀ ? ਮੈਂ ਇਸ ਨੂੰ ਸਵਾਲ ਦੇ ਰੂਪ ਵਿੱਚ ਕਹਿ ਰਿਹਾ ਹਾਂ।  ਹੁੰਦਾ ਕੀ ਹੈ ਕਿ ਇਨ੍ਹੀਂ ਦਿਨੀਂ ਕੋਰੋਨਾ ਵਿੱਚ… ਇਹ ਥੋੜ੍ਹਾ ਵੈਰੀਫਿਕੇਸ਼ਨ ਦਾ ਵਿਸ਼ਾ ਹੈ ਲੇਕਿਨ ਤੁਸੀਂ ਵੀ ਉਸ ਨੂੰ ਰਾਜ ਵਿੱਚ ਕਰਾ ਸਕਦੇ ਹੋ… ਪਹਿਲਾਂ ਕੋਰੋਨਾ ਦੇ ਸਮੇਂ ਕੀ ਹੁੰਦਾ ਸੀ, ਹਲਕੇ-ਫੁਲਕੇ symptoms ਤੋਂ ਵੀ ਲੋਕ ਡਰ ਜਾਂਦੇ ਸਨ, ਉਹ ਤੁਰੰਤ ਐਕਸ਼ਨ ਲੈਂਦੇ ਸਨ। ਦੂਜਾ ਇਨ੍ਹੀਂ ਦਿਨੀਂ ਬਹੁਤ ਪੇਸ਼ੇਂਟ asymptomatic ਹਨ,  ਅਤੇ ਉਸ ਦੇ ਕਾਰਨ ਉਨ੍ਹਾਂ ਨੂੰ ਲਗਦਾ ਹੈ ਇਹ ਤਾਂ ਇੰਝ ਹੀ ਥੋੜ੍ਹਾ ਜੁਕਾਮ ਹੋ ਗਿਆ, ਅਜਿਹਾ ਹੋ ਗਿਆ।

ਕਦੇ-ਕਦੇ ਤਾਂ ਉਹ ਵੀ ਨਜ਼ਰ  ਨਹੀਂ ਆਉਂਦਾ, ਅਤੇ ਉਸ ਦੇ ਕਾਰਨ ਪਰਿਵਾਰ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਜ਼ਿੰਦਗੀ ਜਿਊਂਦੇ ਹਨ। ਅਤੇ ਨਤੀਜੇ ਵਜੋਂ ਪੂਰਾ ਪਰਿਵਾਰ ਲਪੇਟ ਵਿੱਚ ਆ ਜਾਂਦਾ ਹੈ। ਅਤੇ ਫਿਰ intensity ਵਧਦੀ ਹੈ ਤਦ ਸਾਡੇ ਧਿਆਨ ਆਉਂਦਾ ਹੈ। ਜੋ ਅੱਜ ਪਰਿਵਾਰ ਦੇ ਪਰਿਵਾਰ ਜੋ ਇਸ ਦੀ ਲਪੇਟ ਵਿੱਚ ਆ ਰਹੇ ਹਨ ਉਸ ਦਾ ਮੂਲ ਕਾਰਨ ਹੈ ਸ਼ੁਰੂਆਤ asymptomatic ਜੋ ਹੁੰਦੀ ਹੈ ਅਤੇ ਕੇਅਰਲੈੱਸ ਹੋ ਜਾਂਦੇ ਹਨ। ਉਸ ਦਾ ਉਪਾਅ ਕੀ ਹੈ – ਉਸ ਦਾ ਉਪਾਅ ਹੈ proactive testing .  ਅਸੀਂ ਜਿਤਨਾ ਜ਼ਿਆਦਾ testing ਕਰਾਂਗੇ ਤਾਂ asymptomatic ਜੋ ਪੇਸ਼ੇਂਟ ਹੋਵੇਗਾ ਉਹ ਵੀ ਧਿਆਨ ਵਿੱਚ ਆ ਜਾਵੇਗਾ ਤਾਂ ਪਰਿਵਾਰ ਵਿੱਚ home quarantine ਆਦਿ ਢੰਗ ਨਾਲ ਕਰ ਲਵੇਗਾ। ਉਹ ਪਰਿਵਾਰ ਦੇ ਨਾਲ ਜਿਵੇਂ ਨਾਰਮਲ ਜ਼ਿੰਦਗੀ ਜਿਊਂਦਾ ਹੈ ਉਹ ਨਹੀਂ ਜੀਵੇਗਾ। ਅਤੇ ਇਸ ਲਈ ਜੋ ਪੂਰਾ ਪਰਿਵਾਰ ਅੱਜ ਲਪੇਟ ਵਿੱਚ ਆ ਜਾਂਦਾ ਹੈ ਉਸ ਨੂੰ ਅਸੀਂ ਬਚਾ ਸਕਦੇ ਹਾਂ।

ਅਤੇ ਇਸ ਲਈ ਅਸੀਂ ਹੁਣੇ ਚਰਚਾ ਜਿਤਨੀ ਵੈਕਸੀਨ ਦੀ ਕਰਦੇ ਹਾਂ ਉਸ ਤੋਂ ਜ਼ਿਆਦਾ ਚਰਚਾ ਸਾਨੂੰ testing ਕੀ ਕਰਨ ਦੀ ਜ਼ਰੂਰਤ ਹੈ, ਬਲ testing ’ਤੇ ਦੇਣ ਦੀ ਜ਼ਰੂਰਤ ਹੈ। ਅਤੇ ਅਸੀਂ ਸਾਹਮਣੇ ਤੇਂ testing ਲਈ ਜਾਣਾ ਹੈ। ਉਸ ਨੂੰ ਤਕਲੀਫ਼ ਹੋਵੇ ਅਤੇ ਫਿਰ testing ਕਰਨ ਲਈ ਆਓ, ਫਿਰ ਉਸ ਨੂੰ positive-negative ਮਿਲ ਜਾਵੇ ਅਤੇ ਉਹ ਮੈਂ ਸਮਝਦਾ ਹਾਂ ਸਾਡੇ ਲਈ ਥੋੜ੍ਹਾ ਬਦਲਣਾ ਪਵੇਗਾ।

ਸਾਡੇ ਪਾਸ ਵਾਇਰਸ ਨੂੰ contain ਕਰਨ ਲਈ ਇੱਕ ਅਹਿਮ ਤਰੀਕਾ ਹੈ ਕਿ ਅਸੀਂ human host ਨੂੰ contain ਕਰੀਏ। ਮੈਂ ਪਹਿਲਾਂ ਵੀ ਕਿਹਾ ਸੀ ਇਹ ਕੋਰੋਨਾ ਇੱਕ ਅਜਿਹੀ ਚੀਜ਼ ਹੈ ਕਿ ਜਦੋਂ ਤੱਕ ਤੁਸੀਂ ਉਸ ਨੂੰ ਲੈ ਕੇ ਨਹੀਂ ਆਓਗੇ ਉਹ ਘਰ ਵਿੱਚ ਨਹੀਂ ਆਉਂਦਾ ਹੈ। ਅਤੇ ਇਸ ਲਈ human source ਜੋ ਹਨ ਹਰੇਕ ਨੂੰ ਸਾਨੂੰ ਜਾਗ੍ਰਿਤ ਕਰਨਾ ਪਵੇਗਾ ਉਸ ਵਿੱਚ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ, ਇਹ ਬਹੁਤ ਜ਼ਰੂਰੀ ਹੈ, ਅਤੇ ਨਿਸ਼ਚਿਤ ਤੌਰ ’ਤੇ ਇਸ ਵਿੱਚ Testing ਅਤੇ Tracking ਦੀ ਬਹੁਤ ਵੱਡੀ ਭੂਮਿਕਾ ਹੈ। ਅਸੀਂ Testing ਨੂੰ ਲਾਈਟ ਨਾ ਲਈਏ।

Testing ਨੂੰ ਸਾਨੂੰ ਹਰ ਰਾਜ ਵਿੱਚ ਇਤਨਾ ਵਧਾਉਣਾ ਹੋਵੇਗਾ ਕਿ positivity rate ਕਿਸੇ ਵੀ ਤਰ੍ਹਾਂ ਕਰਕੇ 5 ਪ੍ਰਤੀਸ਼ਤ ਤੋਂ ਹੇਠਾਂ ਲਿਆ ਕੇ ਦਿਖਾਉਣਾ ਹੈ। ਅਤੇ ਤੁਹਾਨੂੰ ਯਾਦ ਹੋਵੇਗਾ ਸ਼ੁਰੂ ਵਿੱਚ ਜਦੋਂ ਕੋਰੋਨਾ ਦੀਆਂ ਖ਼ਬਰਾਂ ਆਉਣ ਲਗੀਆਂ ਤਾਂ ਸਾਡੇ ਇੱਥੇ competition ਹੋਣ ਲਗੇ – ਉਹ ਰਾਜ ਤਾਂ ਨਿਕੰਮਾ ਹੈ ਉੱਥੇ ਬਹੁਤ ਵਧ ਗਿਆ, ਫਲਾਣਾ ਰਾਜ ਬਹੁਤ ਵਧੀਆ ਕਰ ਰਿਹਾ ਹੈ। ਰਾਜਾਂ  ਦੀ ਆਲੋਚਨਾ ਕਰਨਾ ਵੱਡਾ ਫ਼ੈਸ਼ਨ ਹੋ ਗਿਆ ਸੀ। ਤਾਂ ਪਹਿਲੀ ਮੀਟਿੰਗ ਵਿੱਚ ਮੈਂ ਆਪ ਸਭ ਨੂੰ ਕਿਹਾ ਸੀ ਕਿ ਸੰਖਿਆ ਵਧਣ ਨਾਲ ਤੁਸੀਂ ਜਰਾ ਵੀ ਚਿੰਤਾ ਨਾ ਕਰੋ। ਉਸ ਦੇ ਕਾਰਨ ਤੁਹਾਡੀ performance ਬੁਰੀ ਹੈ ਇਸ ਟੈਂਸ਼ਨ ਵਿੱਚ ਨਾ ਰਹੋ, ਆਪ Testing ’ਤੇ ਬਲ ਦਿਓ … ਅਤੇ ਉਹ ਗੱਲ ਮੈਂ ਅੱਜ ਵੀ ਕਹਿ ਰਿਹਾ ਹਾਂ –  ਸੰਖਿਆ ਜ਼ਿਆਦਾ ਹੈ ਇਸ ਲਈ ਤੁਸੀਂ ਗਲਤ ਕਰ ਰਹੇ ਹੋ … ਇਹ ਸੋਚਣ ਦੀ ਜ਼ਰੂਰਤ ਨਹੀਂ ਹੈ। ਆਪ Testing ਜ਼ਿਆਦਾ ਕਰਦੇ ਹੋ ਉਸ ਦੇ ਕਾਰਨ ਪਾਜ਼ਿਟਿਵ ਕੇਸ ਨਜ਼ਰ ਆਉਂਦੇ ਹਨ – ਲੇਕਿਨ ਬਾਹਰ ਨਿਕਲਣ ਦਾ ਰਸਤਾ ਉਹ ਹੀ ਹੈ। ਅਤੇ ਜੋ ਆਲੋਚਨਾ ਕਰਨ ਵਾਲੇ ਹਨ, ਥੋੜ੍ਹੇ ਦਿਨ ਆਲੋਚਨਾ ਸੁਣਨੀ ਪਵੇਗੀ।

ਲੇਕਿਨ ਰਸਤਾ ਤਾਂ Testing ਦਾ ਹੀ ਹੈ। Testing ਦੇ ਕਾਰਨ ਅੰਕੜਾ ਵਧਿਆ ਹੋਇਆ ਆਉਂਦਾ ਹੈ, ਆਉਣ ਦਿਓ। ਉਸ ਦੇ ਕਾਰਨ ਕੋਈ ਰਾਜ ਚੰਗਾ ਹੈ, ਕੋਈ ਰਾਜ ਬੁਰਾ ਹੈ, ਅਜਿਹਾ ਮੁੱਲਾਂਕਣ ਦਾ ਤਰੀਕਾ ਠੀਕ ਨਹੀਂ ਹੈ। ਅਤੇ ਇਸ ਲਈ ਮੇਰੀ ਤੁਹਾਨੂੰ ਤਾਕੀਦ ਹੈ ਕਿ ਇਸ pressure ਤੋਂ ਬਾਹਰ ਨਿਕਲ ਜਾਓ, Testing ਉੱਤੇ ਬਲ ਦਿਓ। ਭਲੇ ਪਾਜ਼ਿਟਿਵ ਕੇਸ ਜ਼ਿਆਦਾ ਆਉਂਦੇ ਹਨ ਆਉਣ ਦਿਓ। ਦੇਖੋ, ਉਸੇ ਦਾ ਤਾਂ ਅਸੀਂ ਉਪਾਅ ਕਰ ਪਾਵਾਂਗੇ।

ਅਤੇ ਸਾਡਾ target 70 ਪ੍ਰਤੀਸ਼ਤ RT-PCR tests ਕਰਨ ਦਾ ਹੈ। ਕੁਝ ਜਗ੍ਹਾ ਤੋਂ ਮੇਰੇ ਪਾਸ ਖ਼ਬਰ ਆਈ ਹੈ, ਮੈਂ Verify ਨਹੀਂ ਕੀਤਾ ਹੈ ਕਿ ਕੁਝ ਲੋਕ ਜੋ RT – PCR test ਕਰ ਰਹੇ ਹਨ, ਉਸ ਵਿੱਚ ਜੋ ਸੈਂਪਲ ਲੈਂਦੇ ਹਨ ਉਸ ਵਿੱਚ ਬਹੁਤ lethargic ਹੈ। ਅਜਿਹੇ ਮੂੰਹ ਦੇ ਅੱਗੇ ਤੋਂ ਹੀ ਸੈਂਪਲ ਲੈ ਲੈਂਦੇ ਹਨ। ਅਜਿਹਾ ਹੀ ਬਹੁਤ ਡੂੰਘੇ ਜਾ ਕੇ ਸੈਂਪਲ ਲਏ ਬਿਨਾ real result ਮਿਲਦਾ ਹੀ ਨਹੀਂ ਹੈ।

ਅਗਰ ਤੁਸੀਂ ਉੱਪਰ-ਉੱਪਰ ਤੋਂ ਲੈ ਲਿਆ, ਮੂੰਹ ਵਿੱਚ ਥੋੜ੍ਹਾ ਜਿਹਾ ਪਾ ਕੇ, ਤਾਂ ਜੋ ਰਿਜਲਟ ਆਵੇਗਾ ਉਹ ਤਾਂ ਨੈਗੇਟਿਵ ਹੀ ਆਉਣ ਵਾਲਾ ਹੈ। ਇਸ ਲਈ ਜਦੋਂ ਤੱਕ ਸੂਈ ਨੂੰ ਅੰਦਰ ਪਾ ਕੇ ਸੈਂਪਲ ਨਹੀਂ ਲੈਂਦੇ ਹਨ…ਜਿਨ੍ਹਾਂ ਰਾਜਾਂ ਵਿੱਚ ਇਹ ਹੋ ਰਿਹਾ ਹੈ, ਇਸ ਨੂੰ ਰੋਕਣ ਲਈ ਕੋਸ਼ਿਸ਼ ਕਰੋ। ਭਲੇ ਹੀ ਪਾਜ਼ਿਟਿਵ ਕੇਸ ਵਧਣ, ਚਿੰਤਾ ਨਾ ਕਰੋ। ਲੇਕਿਨ ਪਾਜ਼ਿਟਿਵ ਕੇਸ ਹੋਵੇਗਾ ਤਾਂ treatment ਹੋਵੇਗਾ। ਲੇਕਿਨ ਉਹ ਨਹੀਂ ਹੋਵੇਗਾ ਤਾਂ ਘਰ ਵਿੱਚ ਫੈਲਦਾ ਰਹੇਗਾ। ਪੂਰੇ ਪਰਵਾਰ ਨੂੰ, ਪੂਰੇ ਮਹੱਲੇ ਨੂੰ, ਪੂਰੇ tenement ਨੂੰ, ਸਾਰਿਆਂ ਨੂੰ ਲਪੇਟ ਵਿੱਚ ਲੈਂਦਾ ਰਹੇਗਾ।

ਅਸੀਂ ਪਿਛਲੀ meeting ਵਿੱਚ ਵੀ ਇਸ ’ਤੇ ਚਰਚਾ ਕੀਤੀ ਸੀ ਕਿ RT-PCR ਟੈਸਟ ਵਧਾਉਣ ਦੀ ਜ਼ਰੂਰਤ ਹੈ। ਅਤੇ ਫਿਰ ਮੈਂ ਕਹਿੰਦਾ ਹਾਂ ਕਿ proper sampling ਅਤੇ proper ਹੀ ਹੋਣੀ ਚਾਹੀਦੀ ਹੈ। ਤੁਸੀਂ ਦੇਖਿਆ ਹੋਵੇਗਾ ਕੁਝ ਲੈਬ ਸਭ ਦੇ ਸਭ ਨੂੰ ਨੈਗੇਟਿਵ ਦੇ ਰਹੇ ਹਨ, ਕੁਝ ਲੈਬ ਸਭ ਨੂੰ ਪਾਜ਼ਿਟਿਵ ਦੇ ਰਹੇ ਹਨ, ਤਾਂ ਇਹ ਤਾਂ ਕੋਈ ਚੰਗਾ ਚਿੱਤਰ ਨਹੀਂ ਹੈ। ਤਾਂ ਕਿਤੇ ਕੁਝ ਕਮੀ ਹੈ ਅਤੇ ਇਹ ਗਵਰਨੈਂਸ ਦੇ ਮਾਧਿਅਮ ਰਾਹੀਂ ਸਾਨੂੰ ਚੈੱਕ ਕਰਨਾ ਹੋਵੇਗਾ। ਕੁਝ ਰਾਜਾਂ ਨੂੰ ਇਸ ਦੇ ਲਈ infrastructure ਵਧਾਉਣ ਦੀ ਜ਼ਰੂਰਤ ਹੋਵੇਗੀ, ਲੇਕਿਨ ਇਸ ਨੂੰ ਜਿਤਨੀ ਤੇਜ਼ੀ ਨਾਲ ਕਰਾਂਗੇ ਉਤਨਾ ਹੀ ਮਦਦਗਾਰ ਹੋਵੇਗਾ।

ਲੈਬਸ ਵਿੱਚ shifts ਵਧਾਉਣ ਦੀ ਜ਼ਰੂਰਤ ਲਗਦੀ ਹੈ ਤਾਂ ਮੈਂ ਸਮਝਦਾ ਹਾਂ ਇਸ ਨੂੰ ਵੀ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਜਿਵੇਂ ਮੈਂ ਸ਼ੁਰੂਆਤ ਵਿੱਚ ਕਿਹਾ, Containment zones ਵਿੱਚ testing ’ਤੇ ਵੀ ਸਾਨੂੰ ਬਹੁਤ ਬਲ….. ਜਿਸ Containment zone ਨੂੰ ਤੈਅ ਕਰੀਏ ਉਸ ਵਿੱਚ ਇੱਕ ਵੀ ਵਿਅਕਤੀ testing ਦੇ ਬਿਨਾ ਰਹਿਣਾ ਨਹੀਂ ਚਾਹੀਦਾ ਹੈ। ਤੁਸੀਂ ਦੇਖੋ, ਤੁਹਾਨੂੰ ਨਤੀਜਾ ਫਟਾਫਟ ਮਿਲਣਾ ਸ਼ੁਰੂ ਹੋ ਜਾਵੇਗਾ।

ਸਾਥੀਓ,

ਜਿੱਥੇ ਤੱਕ Tracking ਦਾ ਪ੍ਰਸ਼ਨ ਹੈ, ਪ੍ਰਸ਼ਾਸਨਿਕ ਪੱਧਰ ’ਤੇ ਹਰ infection ਦੇ ਹਰ contact ਨੂੰ track ਕਰਨਾ, test ਕਰਨਾ ਅਤੇ contain ਕਰਨਾ, ਇਸ ਵਿੱਚ ਵੀ ਬਹੁਤ ਤੇਜ਼ੀ ਦੀ ਜ਼ਰੂਰਤ ਹੈ।  72 ਘੰਟਿਆਂ ਵਿੱਚ ਘੱਟ ਤੋਂ ਘੱਟ 30 contact tracing ਤੋਂ ਸਾਡਾ target ਘੱਟ ਨਹੀਂ ਹੋਣਾ ਚਾਹੀਦਾ ਹੈ। ਇੱਕ ਵਿਅਕਤੀ ਦੀ ਖ਼ਬਰ ਆਈ ਤਾਂ ਉਸ ਨਾਲ 30 ਸਬੰਧਿਤ ਲੋਕ ਜੋ ਵੀ ਮਿਲੇ ਹਨ ਉਸ ਨੂੰ ਸਾਨੂੰ ਕਰਨਾ ਹੀ ਪਵੇਗਾ। Containment zones ਦੀਆਂ ਵੀ ਸੀਮਾਵਾਂ ਸਪਸ਼ਟ ਹੋਣੀਆਂ ਚਾਹੀਦੀਆਂ ਹਨ… ਉਹ vague ਨਹੀਂ ਹੋਣੀਆਂ ਚਾਹੀਦੀਆਂ ਹਨ। ਪੂਰੇ ਮੁਹੱਲੇ ਦੇ ਮੁਹੱਲੇ, ਇਲਾਕੇ ਦੇ ਇਲਾਕੇ, ਅਜਿਹਾ ਨਾ ਕਰੋ। ਅਗਰ ਦੋ ਫਲੈਟ ਹਨ ਇੱਕ ਇਮਾਰਤ ਵਿੱਚ ਛੇ ਮੰਜ਼ਿਲਾਂ ਹਨ ਤਾਂ ਫਿਰ ਉਤਨਾ ਹੀ ਕਰੋ। ਬਗਲ ਦਾ ਟਾਵਰ ਹੈ ਉਸ ਨੂੰ ਬਾਅਦ ਵਿੱਚ ਦੇਖੋ। Otherwise ਕੀ ਹੋਵੇਗਾ ਕਿ ਅਸੀਂ ਸਭ ਦੇ ਸਭ… ਸਰਲ ਮਾਰਗ ਇਹੀ ਹੈ ਕਿ ਮਿਹਨਤ ਘੱਟ ਪੈਂਦੀ ਹੈ ਇਹ ਕਰ ਦੋ।  ਉਸ ਦਿਸ਼ਾ ਵਿੱਚ ਨਾ ਜਾਓ।

ਆਪ ਸਭ ਇਸ ਦਿਸ਼ਾ ਵਿੱਚ ਸਰਗਰਮ ਹੋ, ਬਸ ਸਾਡੀ ਚੇਤੰਨਤਾ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਹੈ, ਇਹੀ ਮੇਰੀ ਤਾਕੀਦ ਰਹੇਗੀ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ Covid Fatigue ਦੇ ਚਲਦੇ ਜ਼ਮੀਨ ਤੱਕ ਜਾਂਦੇ-ਜਾਂਦੇ ਪ੍ਰਯਤਨਾਂ ਵਿੱਚ ਸੁਸਤੀ ਕਿਸੇ ਵੀ ਤਰ੍ਹਾਂ ਨਾਲ ਨਹੀਂ ਆਉਣ ਦੇਣੀ ਹੈ। ਕਈ ਰਾਜਾਂ ਨੇ contact tracing ਨੂੰ periodically cross check ਕਰਨ ਲਈ ਵੀ teams ਬਣਾ ਕੇ ਕੰਮ ਕੀਤਾ ਹੈ। ਇਸ ਦੇ ਚੰਗੇ ਨਤੀਜੇ ਮਿਲੇ ਹਨ।

ਸਾਡਾ ਸਭ ਦਾ ਇਹ ਵੀ ਅਨੁਭਵ ਹੈ ਕਿ ਜਿੱਥੇ containment zones ਵਿੱਚ health ministry ਦੀ SOPs ਦਾ…ਅਤੇ ਮੈਂ ਮੰਨਦਾ ਹਾਂ ਇਹ SOPs ਵੱਡੇ ਅਨੁਭਵ ਨਾਲ ਤਿਆਰ ਹੋਈ ਹੈ ਅਤੇ ਸਮੇਂ- ਸਮੇਂ ’ਤੇ ਉਸ ਨੂੰ ਅੱਪਡੇਟ ਕੀਤਾ ਗਿਆ ਹੈ… ਉਸ SOPs ਦਾ ਪ੍ਰਭਾਵੀ ਪਾਲਨ ਹੋ ਰਿਹਾ ਹੈ, ਉੱਥੇ ਬਹੁਤ ਚੰਗੀ ਸਫਲਤਾ ਮਿਲ ਰਹੀ ਹੈ। ਇਸ ਲਈ ਮੇਰਾ ਇਹ ਸੁਝਾਅ ਜ਼ਰੂਰ ਹੋਵੇਗਾ ਕਿ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਸਾਥੀਓ,

ਅਸੀਂ ਚਰਚਾ ਦੇ ਦੌਰਾਨ ਹੁਣੇ mortality rate ’ਤੇ ਚਿੰਤਾ ਜਤਾਈ। ਇਹ ਘੱਟ ਤੋਂ ਘੱਟ ਰਹੇ, ਇਸ ’ਤੇ ਵੀ ਸਾਨੂੰ ਬਹੁਤ ਜ਼ੋਰ ਦੇਣਾ ਹੋਵੇਗਾ। ਅਤੇ ਇਸ ਦਾ ਮੁੱਖ ਕਾਰਨ ਇਹੀ ਹੈ ਕਿ ਉਹ routine life ਜਿਊਂਦਾ ਹੈ, ਮਾਮੂਲੀ ਬਿਮਾਰੀ ਹੈ ਅਜਿਹਾ ਮੰਨ ਲੈਂਦਾ ਹੈ, ਪੂਰੇ ਪਰਿਵਾਰ ਵਿੱਚ ਫੈਲਾ ਦਿੰਦਾ ਹੈ। ਅਤੇ ਫਿਰ ਇੱਕ ਸਥਿਤੀ ਵਿਗੜਨ ਤੋਂ ਬਾਅਦ ਹਸਪਤਾਲ ਤੱਕ ਆਉਂਦਾ ਹੈ, ਫਿਰ testing ਹੁੰਦੀ ਹੈ ਅਤੇ ਤਦ ਚੀਜ਼ਾਂ ਸਾਡੇ ਹੱਥੋਂ ਨਿਕਲ ਜਾਂਦੀਆਂ ਹਨ। ਸਾਡੇ ਪਾਸ ਹਰ ਹਸਪਤਾਲ ਤੋਂ death analysis ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਕਿਸ ਸਟੇਜ ਵਿੱਚ ਬਿਮਾਰੀ ਦਾ ਪਤਾ ਚਲਿਆ, ਕਦੋਂ ਐਡਮਿਸ਼ਨ ਹੋਇਆ, ਮਰੀਜ਼ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਸਨ, ਮੌਤ ਦੇ ਪਿੱਛੇ ਹੋਰ ਕੀ ਕੀ factors ਰਹੇ, ਇਹ data ਜਿਤਨਾ comprehensive ਹੋਵੇਗਾ, ਸਾਨੂੰ ਉਤਨੀ ਹੀ ਜੀਵਨ ਬਚਾਉਣ ਵਿੱਚ ਬਹੁਤ ਅਸਾਨੀ ਹੋਵੇਗੀ।

ਸਾਥੀਓ,

ਇਹ ਤੁਹਾਡੀ ਵੀ ਜਾਣਕਾਰੀ ਵਿੱਚ ਹੈ ਕਿ AIIMS ਦਿੱਲੀ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਇਸ ਵਿਸ਼ੇ ’ਤੇ ਵੈਬੀਨਾਰ ਆਯੋਜਿਤ ਕਰਦਾ ਹੈ ਅਤੇ ਦੇਸ਼ ਭਰ ਦੇ ਡਾਕਟਰ ਉਨ੍ਹਾਂ ਨਾਲ ਜੁੜਦੇ ਹਨ, ਇਹ ਲਗਾਤਾਰ ਹੁੰਦੇ ਰਹਿਣਾ ਚਾਹੀਦਾ ਹੈ। ਸਾਰੇ ਰਾਜਾਂ ਦੇ ਹਸਪਤਾਲ ਇਨ੍ਹਾਂ ਨਾਲ ਜੁੜਦੇ ਰਹਿਣ, ਜੋ National Clinical Management protocols ਚਲ ਰਹੇ ਹਨ, ਉਨ੍ਹਾਂ ਦੀ ਜਾਣਕਾਰੀ ਸਭ ਨੂੰ ਰਹੇ, ਇਹ ਵੀ ਜ਼ਰੂਰੀ ਹੈ। ਅਤੇ ਇਹ ਲਗਾਤਾਰ communication ਦੀ ਵਿਵਸਥਾ ਹੈ। ਜੋ medical faculty ਦੇ ਲੋਕ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਉਨ੍ਹਾਂ ਦੇ ਲੋਕ ਸਮਝਾਉਣ, ਇਸ ਦਾ ਪ੍ਰਬੰਧ ਹੈ, ਇਸ ਦਾ ਲਾਭ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ, ambulances, ventilators ਅਤੇ oxygen availability ਦੀ ਵੀ ਲਗਾਤਾਰ ਸਮੀਖਿਆ ਲੋੜੀਂਦੀ ਹੈ। ਹਾਲੇ ਤੱਕ ਜਦੋਂ ਪਿਛਲੀ ਵਾਰ ਅਸੀਂ peak ਵਿੱਚ ਸਾਂ, ਅੱਜ ਵੀ ਦੇਸ਼ ਵਿੱਚ ਉਤਨੀ ਆਕਸੀਜਨ ਦੀ ਵਰਤੋਂ ਨਹੀਂ ਹੋ ਰਹੀ ਹੈ। ਅਤੇ ਇਸ ਲਈ ਇੱਕ ਵਾਰ analyses ਕਰ ਲਈਏ ਅਸੀਂ ਚੀਜ਼ਾਂ ਦਾ, report ਨੂੰ ਜ਼ਰਾ verify ਕਰ ਲਈਏ ਅਸੀਂ।

ਸਾਥੀਓ,

ਇੱਕ ਦਿਨ ਵਿੱਚ ਅਸੀਂ 40 ਲੱਖ ਵੈਕਸੀਨੇਸ਼ਨ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੇ ਹਾਂ। ਵੈਕਸੀਨੇਸ਼ਨ ’ਤੇ ਕਈ ਮਹੱਤਵਪੂਰਨ ਬਿੰਦੂ ਇਸ ਚਰਚਾ ਵਿੱਚ ਸਾਡੇ ਸਾਹਮਣੇ ਆਏ ਹਨ। ਦੇਖੋ, ਵੈਕਸੀਨੇਸ਼ਨ ਵਿੱਚ ਵੀ ਆਪਣੇ ਅਧਿਕਾਰੀਆਂ ਨੂੰ ਲਗਾਓ। ਦੁਨੀਆ ਭਰ ਦੇ ਸਮ੍ਰਿੱਧ ਤੋਂ ਸਮ੍ਰਿੱਧ ਦੇਸ਼ ਜਿਸ ਦੇ ਪਾਸ ਸਾਰੀਆਂ ਸੁਵਿਧਾਵਾਂ ਉਪਲਬਧ ਹਨ, ਉਨ੍ਹਾਂ ਨੇ ਵੀ ਵੈਕਸੀਨੇਸ਼ਨ ਦੇ ਲਈ ਜੋ criteria ਤੈਅ ਕੀਤੇ ਹਨ, ਭਾਰਤ ਉਨ੍ਹਾਂ ਤੋਂ ਅਲੱਗ ਨਹੀਂ ਹੈ। ਤੁਸੀਂ ਜ਼ਰਾ ਸਟਡੀ ਤਾਂ ਕਰੋ, ਤੁਸੀਂ ਪੜ੍ਹੇ ਲਿਖੇ ਲੋਕ, ਤੁਹਾਡੇ ਪਾਸ ਹਨ .. ਜ਼ਰਾ ਦੇਖੋ ਤਾਂ ਸਹੀ। 

ਅਤੇ ਨਵੇਂ ਵੈਕਸੀਨ ਦੀ development ਦੇ ਲਈ ਜਿਤਨੀ ਵੀ ਕੋਸ਼ਿਸ਼ ਹੋ ਰਹੀ ਹੈ, maximum vaccination manufacturing capacity ਹੈ, ਉਸ ਦੇ ਲਈ ਵੀ ਕੰਮ ਹੋ ਰਿਹਾ ਹੈ। ਅਤੇ ਵੈਕਸੀਨ ਦੀ development ਤੋਂ ਲੈ ਕੇ stock ਅਤੇ wastage ਜਿਹੇ ਜ਼ਰੂਰੀ ਬਿੰਦੂਆਂ ’ਤੇ ਵੀ ਚਰਚਾ ਹੋਈ ਹੈ। ਇਹ ਗੱਲ ਸਹੀ ਹੈ, ਤੁਹਾਨੂੰ ਮਾਲੂਮ ਹੈ ਕਿ ਭਈ ਇਤਨੀ ਵੈਕਸੀਨ ਬਣ ਪਾਉਂਦੀ ਹੈ। ਹਾਲੇ ਅਜਿਹਾ ਤਾਂ ਨਹੀਂ ਹੈ ਕਿ ਇੰਨੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਕੋਈ ਰਾਤੋ-ਰਾਤ ਲਗ ਜਾਂਦੀਆਂ ਹਨ। ਜੋ ਸਾਡੇ ਪਾਸ available ਹੈ ਉਸ ਨੂੰ ਸਾਨੂੰ prioritize ਕਰਨਾ ਪਵੇਗਾ। ਕਿਸੇ ਇੱਕ ਰਾਜ ਵਿੱਚ ਸਾਰਾ ਮਾਲ ਰੱਖ ਕੇ ਸਾਨੂੰ ਨਤੀਜਾ ਮਿਲ ਜਾਵੇਗਾ ਇਹ ਸੋਚ ਠੀਕ ਨਹੀਂ ਹੈ। ਸਾਨੂੰ ਪੂਰੇ ਦੇਸ਼ ਦਾ ਖਿਆਲ ਰੱਖ ਕੇ ਹੀ ਉਸ ਦੀ Management ਕਰਨੀ ਪਵੇਗੀ। Covid Management ਦਾ ਇੱਕ ਬਹੁਤ ਵੱਡਾ ਪਾਰਟ, ਵੈਕਸੀਨ wastage ਰੋਕਣਾ ਵੀ ਹੈ।

ਸਾਥੀਓ,

ਵੈਕਸੀਨੇਸ਼ਨ ਨੂੰ ਲੈ ਕੇ ਰਾਜ ਸਰਕਾਰਾਂ ਦੀ ਸਲਾਹ, ਸੁਝਾਅ ਅਤੇ ਸਹਿਮਤੀ ਨਾਲ ਹੀ ਦੇਸ਼ਵਿਆਪੀ ਰਣਨੀਤੀ ਬਣੀ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਤਾਕੀਦ ਹੈ ਕਿ ਹਾਈ ਫੋਕਸ ਡਿਸਟ੍ਰਿਕਸ ਜੋ ਹਨ, ਉਨ੍ਹਾਂ ਵਿੱਚ 45 ਸਾਲ ਤੋਂ ਉੱਪਰ ਸੌ ਫ਼ੀਸਦੀ ਵੈਕਸੀਨੇਸ਼ਨ ਦੇ ਲਈ ਲਗਾਤਾਰ ਯਤਨ ਕਰੋ। ਇੱਕ ਵਾਰ ਫਿਰ ਤੋਂ achieve ਕਰਕੇ ਦੇਖੋ। ਮੈਂ ਇੱਕ ਸੁਝਾਅ ਦਿੰਦਾ ਹਾਂ। ਕਿਉਂਕਿ ਇਹ ਕਦੇ-ਕਦੇ ਵਾਤਾਵਰਣ ਬਦਲਣ ਦੇ ਲਈ ਚੀਜ਼ਾਂ ਬਹੁਤ ਕੰਮ ਆਉਂਦੀਆਂ ਹਨ। 11 ਅਪ੍ਰੈਲ, ਜਿਸ ਦਿਨ ਜਯੋਤੀਬਾ ਫੁਲੇ ਜੀ ਦੀ ਜਨਮ ਜਯੰਤੀ ਹੈ ਅਤੇ 14 ਅਪ੍ਰੈਲ, ਬਾਬਾ ਸਾਹੇਬ ਦੀ ਜਨਮ ਜਯੰਤੀ ਹੈ। ਕੀ ਅਸੀਂ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਪੂਰੇ ਆਪਣੇ ਰਾਜ ਵਿੱਚ ‘ਟੀਕਾ ਉਤਸਵ’ ਮਨਾ ਸਕਦੇ ਹਾਂ, ਇੱਕ ਪੂਰਾ ਵਾਤਾਵਰਣ create ਕਰ ਸਕਦੇ ਹਾਂ ‘ਟੀਕਾ ਉਤਸਵ’ ਦਾ?

ਇੱਕ ਵਿਸ਼ੇਸ਼ ਅਭਿਯਾਨ ਚਲਾ ਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ eligible ਲੋਕਾਂ ਨੂੰ vaccinate ਕਰੀਏ, ਜ਼ੀਰੋ wastage ਤੈਅ ਕਰੀਏ ਅਸੀਂ। ਇਹ ਚਾਰ ਦਿਨ ਜੋ ਹਨ ‘ਟੀਕਾ ਉਤਸਵ’ ਵਿੱਚ ਜ਼ੀਰੋ wastage ਹੋਵੇਗਾ ਉਹ ਵੀ ਸਾਡੀ vaccination capacity ਨੂੰ ਵਧਾ ਦੇਵੇਗਾ। ਸਾਡੀ vaccination capacity ਦਾ optimum utilization ਇਹ ਅਸੀਂ ਲੋਕ ਕਰੀਏ। ਅਤੇ ਇਸ ਦੇ ਲਈ ਸਾਨੂੰ ਅਗਰ ਵੈਕਸੀਨੇਸ਼ਨ ਕੇਂਦਰਾਂ ਦੀ ਗਿਣਤੀ ਵਧਾਉਣੀ ਪਈ ਤਾਂ ਉਸ ਨੂੰ ਵੀ ਵਧਾਈਏ। ਪਰ ਇੱਕ ਵਾਰ ਦੇਖੀਏ ਕਿ ਅਸੀਂ 11 ਤੋਂ 14 ਅਪ੍ਰੈਲ, ਕਿਸ ਤਰ੍ਹਾਂ ਨਾਲ ਚੀਜ਼ਾਂ ਨੂੰ mobilize ਕਰ ਸਕਦੇ ਹਾਂ, ਇੱਕ achievement ਦਾ satisfaction ਮਿਲੇਗਾ .. ਵਾਤਾਵਰਣ ਬਦਲਣ ਵਿੱਚ ਬਹੁਤ ਕੰਮ ਆਵੇਗਾ। ਅਤੇ ਭਾਰਤ ਸਰਕਾਰ ਨੂੰ ਵੀ ਮੈਂ ਕਿਹਾ ਹੋਇਆ ਹੈ ਕਿ ਜਿੰਨੀ ਮਾਤਰਾ ਵਿੱਚ ਅਸੀਂ ਵੈਕਸੀਨੇਸ਼ਨ ਪਹੁੰਚਾ ਸਕਦੇ ਹਾਂ, ਪਹੁੰਚਾਉਣ ਦਾ ਯਤਨ ਕਰੀਏ। ਸਾਡਾ ਯਤਨ ਇਹ ਹੋਣਾ ਚਾਹੀਦਾ ਹੈ ਕਿ ‘ਟੀਕਾ ਉਤਸਵ’ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨੇਟ ਕਰੀਏ ਅਤੇ ਉਹ ਵੀ eligible ਵਰਗ ਨੂੰ।

ਮੈਂ ਦੇਸ਼ ਦੇ ਨੌਜਵਾਨਾਂ ਨੂੰ ਵੀ ਤਾਕੀਦ ਕਰਾਂਗਾ ਕਿ ਤੁਸੀਂ ਆਪਣੇ ਆਸਪਾਸ ਦੇ ਜੋ ਵੀ 45 ਸਾਲ ਤੋਂ ਉੱਪਰ ਦੇ ਲੋਕ ਹਨ, ਉਨ੍ਹਾਂ ਨੂੰ ਵੈਕਸੀਨ ਲਗਾਉਣ ਵਿੱਚ ਮਦਦ ਕਰੋ। ਮੇਰੀ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਹੈ.. ਤੁਸੀਂ healthy ਹੋ, ਸਮਰੱਥਵਾਨ ਹੋ, ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਲੇਕਿਨ ਅਗਰ ਮੇਰੇ ਦੇਸ਼ ਦਾ ਨੌਜਵਾਨ ਕੋਰੋਨਾ ਦੇ ਜੋ SOPs ਹਨ, ਜੋ ਪ੍ਰੋਟੋਕੋਲ ਹਨ.. distance maintain ਕਰਨ ਵਾਲੀ ਗੱਲ ਹੈ, ਮਾਸਕ ਪਹਿਨਣ ਵਾਲੀ ਗੱਲ ਹੈ, ਅਗਰ ਮੇਰੇ ਦੇਸ਼ ਦਾ ਨੌਜਵਾਨ ਇਸ ਨੂੰ ਲੀਡ ਕਰੇਗਾ ਤਾਂ ਕਰੋਨਾ ਦੀ ਕੋਈ ਤਾਕਤ ਨਹੀਂ ਹੈ ਕਿ ਉਹ ਮੇਰੇ ਨੌਜਵਾਨ ਤੱਕ ਪਹੁੰਚ ਜਾਏ।

ਅਸੀਂ ਪਹਿਲਾਂ ਇਸ precaution ਨੂੰ ਨੌਜਵਾਨਾਂ ’ਤੇ ਬਲ ਦੇਈਏ। ਨੌਜਵਾਨਾਂ ਨੂੰ ਜਿਤਨਾ ਅਸੀਂ ਵੈਕਸੀਨ ਦੇ ਲਈ ਮਜਬੂਰ ਕਰਨਾ ਚਾਹੁੰਦੇ ਹਾਂ ਉਸ ਤੋਂ ਜ਼ਿਆਦਾ ਉਨ੍ਹਾਂ ਨੂੰ ਪ੍ਰੋਟੋਕੋਲ ਦੇ ਲਈ ਪ੍ਰੇਰਿਤ ਕਰੀਏ। ਅਗਰ ਸਾਡਾ ਨੌਜਵਾਨ ਇਸ ਦੇ ਲਈ ਪੀੜਾ ਉਠਾ ਲਵੇਗਾ .. ਖ਼ੁਦ ਵੀ ਪ੍ਰੋਟੋਕੋਲ ਦਾ ਪਾਲਨ ਕਰੇਗਾ ਅਤੇ ਹੋਰਾਂ ਤੋਂ ਵੀ ਕਰਵਾਏਗਾ ਤਾਂ ਤੁਸੀਂ ਦੇਖੋ ਉਹੀ ਸਥਿਤੀ ਜਿਵੇਂ ਅਸੀਂ ਇੱਕ ਵਾਰ peak ’ਤੇ ਜਾ ਕੇ ਹੇਠਾਂ ਆਏ ਸਾਂ.. ਦੁਬਾਰਾ ਅਸੀਂ ਆ ਸਕਦੇ ਹਾਂ। ਇਸ ਵਿਸ਼ਵਾਸ ਦੇ ਨਾਲ ਅਸੀਂ ਅੱਗੇ ਵਧ ਸਕਦੇ ਹਾਂ।

ਸਰਕਾਰ ਨੇ ਇੱਕ ਡਿਜੀਟਲ ਵਿਵਸਥਾ ਬਣਾਈ ਹੈ ਜਿਸ ਨਾਲ ਲੋਕਾਂ ਨੂੰ ਵੈਕਸੀਨੇਸ਼ਨ ਵਿੱਚ ਮਦਦ ਮਿਲ ਰਹੀ ਹੈ ਅਤੇ ਬਹੁਤ ਚੰਗਾ ਅਨੁਭਵ ਸਭ ਲੋਕ ਲਿਖਦੇ ਵੀ ਹਨ ਕਿ ਭਈ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ। ਲੇਕਿਨ ਇਸ ਡਿਜੀਟਲ ਵਿਵਸਥਾ ਨਾਲ ਜੁੜਨ ਵਿੱਚ ਜਿਸ ਨੂੰ ਵੀ ਪਰੇਸ਼ਾਨੀ ਆ ਰਹੀ ਹੈ, ਜਿਵੇਂ ਗ਼ਰੀਬ ਪਰਿਵਾਰ ਹਨ ਉਨ੍ਹਾਂ ਦੇ ਲਈ ਟੈਕਨੋਲੋਜੀ ਦੀ ਸਮਝ ਨਹੀਂ ਹੈ.. ਮੈਂ ਨੌਜਵਾਨਾਂ ਨੂੰ ਕਹਾਂਗਾ, ਅਜਿਹੇ ਪਰਿਵਾਰਾਂ ਦੀ ਮਦਦ ਕਰਨ ਦੇ ਲਈ ਤੁਸੀਂ ਅੱਗੇ ਆਓ। ਸਾਡੇ NCC ਹੋਣ, ਸਾਡੇ NSS ਹੋਣ, ਜਾਂ ਸਾਡੇ ਰਾਜ ਦੀਆਂ ਜੋ ਸਰਕਾਰ ਦੀਆਂ ਵਿਵਸਥਾਵਾਂ ਹਨ, ਉਨ੍ਹਾਂ ਨੂੰ ਅਸੀਂ ਕੰਮ ’ਤੇ ਲਗਾਈਏ ਤਾਕਿ ਲੋਕਾਂ ਨੂੰ ਥੋੜ੍ਹੀ ਮਦਦ ਮਿਲੇ। ਸਾਨੂੰ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ।

ਸ਼ਹਿਰਾਂ ਵਿੱਚ ਇੱਕ ਬਹੁਤ ਵੱਡਾ ਵਰਗ ਹੈ, ਜੋ ਗ਼ਰੀਬ ਹੈ, ਬਜ਼ੁਰਗ ਹੈ, ਝੁੱਗੀ-ਝੌਂਪੜੀ ਵਿੱਚ ਰਹਿ ਰਿਹਾ ਹੈ, ਉਨ੍ਹਾਂ ਤੱਕ ਇਹ ਗੱਲਾਂ ਪਹੁੰਚਾਓ। ਉਨ੍ਹਾਂ ਨੂੰ ਅਸੀਂ ਵੈਕਸੀਨੇਸ਼ਨ ਦੇ ਲਈ ਲੈ ਕੇ ਜਾਈਏ। ਇਹ ਸਾਡੇ ਵਲੰਟੀਅਰਸ ਨੂੰ, ਸਿਵਲ ਸੁਸਾਇਟੀ ਨੂੰ, ਸਾਡੇ ਨੌਜਵਾਨਾਂ ਨੂੰ ਸਾਡੀਆਂ ਰਾਜ ਸਰਕਾਰਾਂ mobilize ਕਰਨ। ਅਤੇ ਉਨ੍ਹਾਂ ਨੂੰ ਪ੍ਰਾਥਮਿਕਤਾ ਦੇ ਅਧਾਰ ’ਤੇ ਵੈਕਸੀਨੇਸ਼ਨ ਲਗਵਾਉਣਾ ਅਗਰ ਸਾਡਾ ਯਤਨ ਰਹੇਗਾ ਤਾਂ ਸਾਨੂੰ ਇੱਕ ਪੁੰਨ ਦੇ ਕੰਮ ਦੀ ਸੰਤੁਸ਼ਟੀ ਮਿਲੇਗੀ ਸਾਨੂੰ ਉਨ੍ਹਾਂ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ। ਵੈਕਸੀਨੇਸ਼ਨ ਦੇ ਨਾਲ-ਨਾਲ ਅਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਲਾਪ੍ਰਵਾਹੀ ਨਾ ਵਧੇ। ਸਭ ਤੋਂ ਵੱਡਾ ਸੰਕਟ ਇਹ ਹੋ ਗਿਆ ਹੈ ਕਿ ਭਈ ਹੁਣ ਮੈਨੂੰ ਕੁਝ ਹੋਵੇਗਾ ਹੀ ਨਹੀਂ। ਡੇ ਵੰਨ ਤੋਂ ਮੈਂ ਕਹਿ ਰਿਹਾ ਹਾਂ ਦਵਾਈ ਭੀ ਔਰ ਕੜਾਈ ਭੀ।

ਸਾਨੂੰ ਲੋਕਾਂ ਨੂੰ ਇਹ ਵਾਰ-ਵਾਰ ਦੱਸਣਾ ਹੋਵੇਗਾ ਕਿ ਵੈਕਸੀਨ ਲਗਾਉਣ ਦੇ ਬਾਅਦ ਵੀ ਮਾਸਕ ਅਤੇ ਹੋਰ ਜੋ ਪ੍ਰੋਟੋਕੋਲ ਹਨ ਉਨ੍ਹਾਂ ਦਾ ਪਾਲਨ ਹੋਰ ਵੀ ਲਾਜ਼ਮੀ ਹੈ। Individual level ’ਤੇ ਲੋਕਾਂ ਵਿੱਚ ਮਾਸਕ ਅਤੇ ਸਾਵਧਾਨੀ ਨੂੰ ਲੈ ਕੇ ਜੋ ਲਾਪ੍ਰਵਾਹੀ ਆਈ ਹੈ, ਇਸ ਦੇ ਲਈ ਫਿਰ ਤੋਂ ਜਾਗਰੂਕਤਾ ਜ਼ਰੂਰੀ ਹੈ। ਜਾਗਰੂਕਤਾ ਦੇ ਇਸ ਅਭਿਯਾਨ ਵਿੱਚ ਸਾਨੂੰ ਇੱਕ ਵਾਰ ਫਿਰ ਸਮਾਜ ਦੇ ਪ੍ਰਭਾਵੀ ਵਿਅਕਤੀਆਂ, ਸਮਾਜਿਕ ਸੰਗਠਨਾਂ, ਸੈਲੀਬ੍ਰਿਟੀਜ਼, ਓਪੀਨੀਅਨ ਮੇਕਰਸ ਨੂੰ ਆਪਣੇ ਨਾਲ ਜੋੜਨਾ ਹੋਵੇਗਾ। ਅਤੇ ਇਸ ਦੇ ਲਈ ਮੇਰੀ ਤਾਕੀਦ ਹੈ ਕਿ ਗਵਰਨਰ ਨਾਮ ਦਾ ਜੋ ਆਪਣੇ ਇੱਥੇ institute ਹੈ ਉਸ ਦੀ ਵੀ ਭਰਪੂਰ ਵਰਤੋਂ ਕੀਤੀ ਜਾਵੇ।

ਕੀ ਗਵਰਨਰ ਸਾਹਿਬ ਦੀ ਅਗਵਾਈ ਵਿੱਚ ਮੁੱਖ ਮੰਤਰੀ ਜੀ ਦੇ ਮਾਰਗਦਰਸ਼ਨ ਵਿੱਚ All Party meeting ਰਾਜ ਤਾਂ ਸਭ ਤੋਂ ਪਹਿਲਾਂ ਕਰ ਲੈਣ। ਰਾਜ All Party meeting ਕਰਨ ਅਤੇ All Party Meeting ਕਰਕੇ actionable point ਤੈਅ ਕਰਨ। ਫਿਰ ਮੇਰੀ ਤਾਕੀਦ ਹੈ ਕਿ ਗਵਰਨਰ ਸਾਹਿਬ ਅਤੇ ਮੁੱਖ ਮੰਤਰੀ ਮਿਲ ਕੇ ਜਿੰਨੇ ਵੀ elected ਲੋਕ ਹਨ ਉਨ੍ਹਾਂ ਦਾ virtual webinar ਕਰਨ। ਪਹਿਲਾਂ Urban bodies ਦਾ ਕਰਨ, ਫਿਰ Rural bodies ਦਾ ਕਰਨ। ਜਿਤਨੇ ਵੀ ਲੋਕ ਚੁਣ ਕੇ ਆਏ ਹਨ, ਉਨ੍ਹਾਂ ਨਾਲ ਕਰਨ। ਅਤੇ ਉਨ੍ਹਾਂ ਦੇ ਸਾਹਮਣੇ ਸਾਰੇ ਤੁਹਾਡੇ Assembly ਵਿੱਚ ਜੋ ਜਿੱਤ ਕੇ ਲੋਕ ਆਏ ਹਨ, ਉਨ੍ਹਾਂ ਦੇ ਜੋ Floor Leader ਹਨ, ਸਭ ਸੰਬੋਧਨ ਕਰਨ ਤਾਂ ਇੱਕ ਪਾਜ਼ਿਟਿਵ ਮੈਸੇਜ ਆਪਣੇ ਆਪ ਸ਼ੁਰੂ ਹੋ ਜਾਵੇਗਾ ਕਿ ਭਈ ਇਸ ਵਿੱਚ ਰਾਜਨੀਤੀ ਨਹੀਂ ਕਰਨੀ ਹੈ.. ਸਭ ਨੇ ਮਿਲ ਕੇ ਕੰਮ ਕਰਨਾ ਹੈ। ਤਾਂ ਮੈਂ ਸਮਝਦਾ ਹਾਂ ਕਿ ਇੱਕ ਤਾਂ ਇਹ ਯਤਨ ਕਰਨਾ ਚਾਹੀਦਾ ਹੈ।

ਦੂਸਰਾ ਗਵਰਨਰ ਸਾਹਿਬ ਦੀ ਅਗਵਾਈ ਵਿੱਚ .. ਕਿਉਂਕਿ ਮੁੱਖ ਮੰਤਰੀ ਦੇ ਪਾਸ ਬਹੁਤ ਕੰਮ ਰਹਿੰਦੇ ਹਨ ਲੇਕਿਨ ਗਵਰਨਰ ਸਾਹਿਬ ਦੀ ਅਗਵਾਈ ਵਿੱਚ ਇੱਕ-ਅੱਧੀ Summit ਵੱਡਾ, Webinar ਵੀ ਕੀਤਾ ਜਾਵੇ ਅਤੇ ਜੋ ਸ਼ਹਿਰ ਹੋਵੇ ਉੱਥੇ ਜੋ ਲੋਕਲ ਹੋਵੇ ਤਾਂ ਸਾਰੇ ਧਾਰਮਿਕ ਨੇਤਾਵਾਂ ਨੂੰ ਬੁਲਾ ਕੇ Summit ਹੋ ਜਾਵੇ ਅਤੇ ਬਾਕੀ ਲੋਕਾਂ ਨੂੰ Virtual ਜੋੜਿਆ ਜਾਵੇ। ਜੋ ਸਿਵਿਲ ਸੁਸਾਇਟੀ ਦੇ ਲੋਕ ਹਨ, ਇੱਕ-ਅੱਧੀ Summit ਉਨ੍ਹਾਂ ਦੀ ਵੀ ਕਰ ਲਈ ਜਾਵੇ। ਜੋ ਸੈਲੀਬ੍ਰਿਟੀ ਹਨ, ਲੇਖਕ ਹਨ, ਕਲਾਕਾਰ ਹਨ, ਖਿਡਾਰੀ ਹਨ, ਉਨ੍ਹਾਂ ਦੀ ਵੀ ਇੱਕ ਵਾਰ ਬੈਠਕ ਕਰ ਲਈ ਜਾਵੇ।

ਮੈਂ ਸਮਝਦਾ ਹਾਂ ਕਿ ਇਹ ਗਵਰਨਰ ਦੇ ਮਾਧਿਅਮ ਨਾਲ ਇਸ ਤਰ੍ਹਾਂ ਦੇ ਲਗਾਤਾਰ ਭਿੰਨ-ਭਿੰਨ ਸਮਾਜਾਂ ਦੇ ਲੋਕਾਂ ਨੂੰ ਜੋੜਨ ਦਾ ਇੱਕ movement ਚਲਾਇਆ ਜਾਵੇ ਅਤੇ ਇਹੀ ਗੱਲ ਹੈ ਕਿ ਭਈ ਤੁਸੀਂ ਇਸ ਪ੍ਰੋਟੋਕੋਲ ਨੂੰ follow ਕਰੋ, testing ’ਤੇ ਜ਼ੋਰ ਦਿਉ। ਸਾਡਾ ਕੀ ਹੋਇਆ ਹੈ, ਅਸੀਂ ਇੱਕਦਮ testing ਭੁੱਲ ਕੇ ਵੈਕਸੀਨ ’ਤੇ ਚਲੇ ਗਏ। ਵੈਕਸੀਨ ਜਿਵੇਂ-ਜਿਵੇਂ produce ਹੋਵੇਗੀ, ਉਵੇਂ-ਉਵੇਂ ਪਹੁੰਚੇਗੀ.. ਅਸੀਂ ਲੜਾਈ ਜਿੱਤੀ ਸੀ ਬਿਨਾ ਵੈਕਸੀਨ ਦੇ। ਵੈਕਸੀਨ ਆਵੇਗੀ ਕਿ ਨਹੀਂ ਆਵੇਗੀ.. ਉਹ ਵੀ ਭਰੋਸਾ ਨਹੀਂ ਸੀ.. ਤਦ ਅਸੀਂ ਲੜਾਈ ਜਿੱਤੇ ਸਾਂ। ਤਾਂ ਅੱਜ ਸਾਨੂੰ ਇਸ ਤਰ੍ਹਾਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਡਰਨ ਨਹੀਂ ਦੇਣਾ ਹੈ।

ਅਗਰ ਅਸੀਂ ਜਿਸ ਤਰੀਕੇ ਨਾਲ ਲੜਾਈ ਲੜੇ ਸੀ, ਉਸੇ ਤਰ੍ਹਾਂ ਨਾਲ ਲੜਾਈ ਨੂੰ ਜਿੱਤ ਸਕਦੇ ਹਾਂ ਅਤੇ ਜਿਵੇਂ ਕਿ ਮੈਂ ਕਿਹਾ ਹੈ – ਪੂਰੇ ਪਰਿਵਾਰ ਲਪੇਟ ਵਿੱਚ ਆ ਰਹੇ ਹਨ.. ਇਸ ਦਾ ਮੂਲ ਕਾਰਨ ਜੋ ਮੈਨੂੰ ਨਜ਼ਰ ਆਉਂਦਾ ਹੈ.. ਫਿਰ ਵੀ ਤੁਸੀਂ ਲੋਕ ਉਸ ਨੂੰ verify ਕਰੋ.. ਮੈਂ ਕਲੇਮ ਨਹੀਂ ਕਰ ਰਿਹਾ ਹਾਂ ਕਿਸੇ ਨਾਲ ਇਸ ਦਾ। ਮੈਂ ਸਿਰਫ਼ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ ਕਿ asymptomatic ਕਾਰਨਾਂ ਨਾਲ ਸ਼ੁਰੂ ਵਿੱਚ ਪਰਿਵਾਰ ਵਿੱਚ ਇਹ ਫੈਲ ਜਾਂਦਾ ਹੈ ਫਿਰ ਅਚਾਨਕ ਪਰਿਵਾਰ ਵਿੱਚ ਜੋ ਪਹਿਲਾਂ ਬਿਮਾਰ ਵਿਅਕਤੀ ਹੈ ਜਾਂ ਜੋ ਕੁਝ ਕਠਿਨਾਈ ਵਾਲਾ ਹੈ .. ਉਹ ਇੱਕਦਮ ਨਵੇਂ ਸੰਕਟ ਵਿੱਚ ਆ ਜਾਂਦਾ ਹੈ, ਫਿਰ ਪੂਰਾ ਪਰਿਵਾਰ ਸੰਕਟ ਵਿੱਚ ਆ ਜਾਂਦਾ ਹੈ।

ਅਤੇ ਇਸ ਲਈ ਮੇਰੀ ਤਾਕੀਦ ਹੈ pro-actively ਸਾਨੂੰ testing ’ਤੇ ਬਲ ਦੇਣਾ ਹੋਵੇਗਾ। ਸਾਡੇ ਪਾਸ ਵਿਵਸਥਾਵਾਂ ਹਨ। ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿੱਚ ਲੈਬ ਬਣ ਚੁੱਕੇ ਹਨ। ਇੱਕ ਲੈਬ ਤੋਂ ਸ਼ੁਰੂ ਕੀਤਾ ਸੀ ਅਸੀਂ, ਅੱਜ ਹਰ ਜ਼ਿਲ੍ਹੇ ਵਿੱਚ ਲੈਬ ਪਹੁੰਚ ਗਏ ਹਨ ਅਤੇ ਅਸੀਂ ਇਸ ਚੀਜ਼ ’ਤੇ ਬਲ ਨਾ ਦਿੰਦੇ ਤਾਂ ਕਿਵੇਂ ਹੋਵੇਗਾ?

ਇਸ ਲਈ ਮੇਰੀ ਤਾਕੀਦ ਹੈ.. ਜਿੱਥੋਂ ਤੱਕ ਰਾਜਨੀਤੀ ਕਰਨ ਨਾ ਕਰਨ ਦਾ ਸਵਾਲ ਹੈ.. ਮੈਂ ਤਾਂ ਡੇ ਵੰਨ ਤੋਂ ਦੇਖ ਰਿਹਾ ਹਾਂ.. ਭਾਂਤ-ਭਾਂਤ ਦੇ ਬਿਆਨਾਂ ਨੂੰ ਝੱਲ ਰਿਹਾ ਹਾਂ, ਲੇਕਿਨ ਮੈਂ ਕਦੇ ਮੂੰਹ ਖੋਲ੍ਹਦਾ ਨਹੀਂ ਹਾਂ। ਕਿਉਂਕਿ ਮੈਂ ਮੰਨਦਾ ਹਾਂ ਕਿ ਹਿੰਦੁਸਤਾਨ ਦੇ ਲੋਕਾਂ ਦੀ ਸੇਵਾ ਕਰਨਾ ਸਾਡੀ ਪਵਿੱਤਰ ਜ਼ਿੰਮੇਵਾਰੀ ਹੈ.. ਸਾਨੂੰ ਈਸ਼ਵਰ ਨੇ ਇਸ ਕਠਿਨ ਪਰਿਸਥਿਤੀ ਵਿੱਚ ਸੇਵਾ ਕਰਨ ਦਾ ਜ਼ਿੰਮਾ ਦਿੱਤਾ ਹੈ.. ਅਸੀਂ ਇਸ ਨੂੰ ਨਿਭਾਉਣਾ ਹੈ। ਜੋ ਰਾਜਨੀਤੀ ਕਰਨਾ ਚਾਹੁੰਦੇ ਹਨ ਉਹ ਕਰ ਹੀ ਰਹੇ ਹਨ.. ਉਨ੍ਹਾਂ ਦੇ ਲਈ ਮੈਂ ਕੁਝ ਨਹੀਂ ਕਹਿਣਾ ਹੈ। ਲੇਕਿਨ ਅਸੀਂ ਸਾਰੇ ਮੁੱਖ ਮੰਤਰੀ ਆਪਣੇ ਰਾਜ ਦੇ ਸਾਰੇ ਦਲਾਂ ਨੂੰ ਬੁਲਾ ਕੇ, ਸਾਰੇ ਤਰ੍ਹਾਂ ਦੇ ਲੋਕਾਂ ਨੂੰ ਨਾਲ ਰੱਖ ਕੇ .. ਆਪਣੇ ਰਾਜ ਵਿੱਚ ਸਥਿਤੀ ਨੂੰ ਬਦਲਣ ਦੇ ਲਈ ਅੱਗੇ ਆਈਏ.. ਮੈਨੂੰ ਪੱਕਾ ਵਿਸ਼ਵਾਸ ਹੈ ਇਸ ਸੰਕਟ ਨੂੰ ਵੀ ਅਸੀਂ ਦੇਖਦੇ ਹੀ ਦੇਖਦੇ ਪਾਰ ਕਰਕੇ ਨਿਕਲ ਜਾਵਾਂਗੇ।

ਫਿਰ ਇੱਕ ਵਾਰ ਮੇਰਾ ਇਹੀ ਮੰਤਰ ਹੈ ‘ਦਵਾਈ ਭੀ– ਕੜਾਈ ਭੀ’। ਇਸ ਵਿਸ਼ੇ ਵਿੱਚ ਕੋਈ compromise ਨਾ ਕਰੋ.. ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਤੁਸੀਂ ਜੁਕਾਮ ਦੀ ਦਵਾਈ ਲੈ ਲਈ ਹੈ ਅਤੇ ਬਾਹਰ ਬਾਰਿਸ਼ ਹੋ ਰਹੀ ਹੈ.. ਤਾਂ ਤੁਸੀਂ ਕਹੋ ਮੈਂ ਛਤਰੀ ਦੀ ਵਰਤੋਂ ਨਹੀਂ ਕਰਾਂਗਾ.. ਇਹ ਨਹੀਂ ਚਲ ਸਕਦਾ। ਅਗਰ ਤੁਹਾਨੂੰ ਜੁਕਾਮ ਹੋਇਆ ਹੈ..  ਦਵਾਈ ਲਈ ਹੈ.. ਠੀਕ ਹੋਏ ਹੋ.. ਤਾਂ ਵੀ ਅਗਰ ਬਾਰਸ਼ ਆ ਰਹੀ ਹੈ ਤਾਂ ਛਤਰੀ ਤੁਹਾਨੂੰ ਰੱਖਣੀ ਹੀ ਪਵੇਗੀ.. ਰੇਨਕੋਟ ਪਹਿਨਣਾ ਹੀ ਪਵੇਗਾ। ਉਵੇਂ ਹੀ ਇਹ ਕੋਰੋਨਾ ਇੱਕ ਅਜਿਹੀ ਬਿਮਾਰੀ ਹੈ ਜਿਵੇਂ ਹਰ ਪ੍ਰੋਟੋਕੋਲ ਵਿੱਚ follow ਕਰਦੇ ਹਾਂ.. ਇਸ ਨੂੰ ਵੀ ਕਰਨਾ ਹੀ ਪਵੇਗਾ। 

ਅਤੇ ਮੈਂ ਇਹ ਕਹਾਂਗਾ ਕਿ ਜਿਵੇਂ ਅਸੀਂ ਪਿਛਲੀ ਵਾਰ ਕੋਰੋਨਾ ਨੂੰ ਨਿਯੰਤ੍ਰਿਤ ਕੀਤਾ ਸੀ, ਉਵੇਂ ਹੀ ਇਸ ਵਾਰ ਵੀ ਕਰ ਲਵਾਂਗੇ। ਮੇਰਾ ਪੱਕਾ ਵਿਸ਼ਵਾਸ ਹੈ ਅਤੇ ਮੈਨੂੰ ਤੁਹਾਡੇ ਸਾਰਿਆਂ ’ਤੇ ਭਰੋਸਾ ਹੈ, ਤੁਸੀਂ ਅਗਰ initiative ਲਵੋਂਗੇ, ਚਿੰਤਾ ਕਰੋਗੇ ਅਤੇ ਫੋਕਸ testing ’ਤੇ ਕਰੋਗੇ। ਵੈਕਸੀਨੇਸ਼ਨ ਦੀ ਵਿਵਸਥਾ ਇੱਕ ਲੰਬੇ ਕਾਲਖੰਡ ਦੇ ਲਈ ਹੈ ਜੋ ਨਿਰੰਤਰ ਚਲਾਉਣੀ ਹੋਵੇਗੀ.. ਉਹ ਅਸੀਂ ਚਲਾਉਂਦੇ ਰਹਾਂਗੇ.. ਅੱਜ ਬਲ ਅਸੀਂ ਇਸ ’ਤੇ ਦੇਈਏ ਅਤੇ ਜੋ ‘ਟੀਕਾ ਉਤਸਵ’ ’ਤੇ ਇੱਕ breakthrough ਕਰਨ ਦੇ ਲਈ ਤੈਅ ਕੀਤਾ ਹੈ, ਉਸ ‘ਟੀਕਾ ਉਤਸਵ’ ’ਤੇ ਅਸੀਂ ਇੱਕ ਨਵੀਂ ਸਫਲਤਾ ਪ੍ਰਾਪਤ ਕਰੀਏ। ਇੱਕ ਨਵਾਂ ਵਿਸ਼ਵਾਸ ਪੈਦਾ ਕਰਨ ਦੇ ਲਈ ਇੱਕ ਛੋਟਾ ਜਿਹਾ ਅਵਸਰ ਕੰਮ ਆ ਸਕਦਾ ਹੈ।

ਮੈਂ ਫਿਰ ਇੱਕ ਵਾਰ ਤੁਹਾਡੇ ਸੁਝਾਵਾਂ ਦੀ ਉਡੀਕ ਕਰਾਂਗਾ।

ਬਹੁਤ-ਬਹੁਤ ਧੰਨਵਾਦ!

 

******

 

ਡੀਐੱਸ/ ਏਕੇਜੇ/ ਐੱਨਐੱਸ